ਰਿਲੀਜ਼ ਹੋਏਗੀ 10 ਅਗਸਤ ਨੂੰ-ਮੁੱਖ ,ਮਹਿਮਾਨ ਹੋਣਗੇ ਡਾ. ਸੁਰਜੀਤ ਪਾਤਰ
ਇਹ ਦਿਲਰੂਪ ਦੀ ਚੌਥੀ ਕਿਤਾਬ ਹੈ। ਇਹ ਨਿਰੋਲ ਗ਼ਜ਼ਲਾਂ ਦੀ ਕਿਤਾਬ ਹੈ। ਇਸ ਦੇ 80 ਪੰਨੇ ਹਨ ਅਤੇ ਮੁੱਲ 200 ਰੁਪਏ ਹੈ। ਇਸ ਦਾ ਲੋਕ ਅਰਪਨ ਸਮਾਗਮ 10 ਅਗਸਤ, 2021 ਨੂੰ 3 ਵਜੇ, ਯੰਗ ਰਾਈਟਰਸ ਐਸੋਸੀਏਸ਼ਨ, ਪੰਜਾਬ ਐਗਰੀਕਲਚਰਲ ਯੂਨੀਵਰਸਟੀ, ਲੁਧਿਆਣਾ ਵਲੋਂ PAMETI ਵਿਖੇ ਹੋ ਰਿਹਾ ਹੈ, ਜਿਸ ਵਿਚ ਡਾ. ਸੁਰਜੀਤ ਪਾਤਰ, ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਬਤੌਰ ਮੁੱਖ ਮਹਿਮਾਨ ਦੇ ਸ਼ਿਰਕਤ ਕਰਨਗੇ ਅਤੇ ਡਾ. ਐਚ.ਐਸ.ਧਾਲੀਵਾਲ, ਡਾਇਰੈਕਟਰ PAMETI ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣਗੇ।
ਇਸ ਮੌਕੇ ਤੇ ਪਹੁੰਚੇ ਹੋਰ ਉੱਘੇ ਸਾਹਿਤਕਾਰ ਵੀ ਦਿਲਰੂਪ ਦੀ ਇਸ ਕਿਤਾਬ ਤੇ ਵਿਚਾਰ ਚਰਚਾ ਕਰਨਗੇ। ਦੱਸਣ ਨੂੰ ਹੋਰ ਵੀ ਕਈ ਗੱਲਾਂ ਹਨ ਪਰ ਜੇ ਸਭ ਕੁਝ ਹੀ ਦੱਸ ਦਿੱਤਾ ਤਾਂ ਫਿਰ ਤੁਸੀਂ ਉੱਥੇ ਪਹੁੰਚ ਕੇ ਕਿ ਦੇਖੋਗੇ? ਥੋੜਾ ਜਿਹਾ ਪਰਦਾ ਵੀ ਜ਼ਰੂਰੀ ਹੈ। ਸਭ ਕੁਝ ਦੇਖ ਸਕੋਗੇ ਉੱਥੇ ਖੁਦ ਹੀ ਪਹੁੰਚ ਕੇ।
ਅਖੀਰ ਵਿੱਚ ਪੜ੍ਹੋ ਡਾ. ਦੇਵਿੰਦਰ ਦਿਲਰੂਪ ਦੀ ਇੱਕ ਕਵਿਤਾ ਜੋ ਸਾਹਿਤ ਸਕਰੀਨ ਵਿਚ ਪਹਿਲਾਂ ਵੀ ਛਪ ਚੁੱਕੀ ਹੈ
ਸੱਚ ਨੂੰ ਕੀ ਲੋੜ ਭਲਾ,
ਝੂਠਾਂ ਦੇ ਸਾਥ ਦੀ।
ਹੱਕ ਨੂੰ ਫਿਕਰ ਕਾਹਦੀ,
ਨਿਆਂ-ਇਨਸਾਫ ਦੀ।
ਹੱਕ ਲਈ, ਸੱਚ ਲਈ,
ਜਦ ਲਹੂ ਡੁੱਲਦਾ ਏ।
ਇਤਿਹਾਸ ਗਵਾਹ ਹੈ,
ਇਤਿਹਾਸ ਬਦਲਦਾ ਏ।
ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ
ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ
ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ
ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ
Eagerly waiting
ReplyDelete