google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: "ਹੁਣ ਇਤਿਹਾਸ ਬਦਲੇਗਾ"//*ਡਾ. ਦੇਵਿੰਦਰ ਦਿਲਰੂਪ

Sunday 10 January 2021

"ਹੁਣ ਇਤਿਹਾਸ ਬਦਲੇਗਾ"//*ਡਾ. ਦੇਵਿੰਦਰ ਦਿਲਰੂਪ

 ਜਦ ਲਹੂ ਡੁੱਲਦਾ ਏ.....ਇਤਿਹਾਸ ਬਦਲਦਾ ਏ 

ਤੀਜੀ ਪੀੜ੍ਹੀ ਪਈ ਸੰਘਰਸ਼ਾਂ ਦੇ ਰਾਹ..ਤੇ ਲੋਟੂਆਂ ਨੂੰ ਸ਼ਰਮ ਨਹੀਂ!ਫੋਟੋ:ਨੱਤ ਪਰਿਵਾਰ  

ਸੱਚ ਨੂੰ ਕੀ ਲੋੜ ਭਲਾ,
ਡਾ. ਦੇਵਿੰਦਰ ਦਿਲਰੂਪ

ਝੂਠਾਂ ਦੇ ਸਾਥ ਦੀ।

ਹੱਕ ਨੂੰ ਫਿਕਰ ਕਾਹਦੀ,

 ਨਿਆਂ-ਇਨਸਾਫ ਦੀ।

ਹੱਕ ਲਈ, ਸੱਚ ਲਈ,

ਜਦ ਲਹੂ ਡੁੱਲਦਾ ਏ।

ਇਤਿਹਾਸ ਗਵਾਹ ਹੈ,

ਇਤਿਹਾਸ ਬਦਲਦਾ ਏ।

ਮਨੁੱਖਤਾ ਦਾ ਘਾਣ ਹੈ ਇਹ,

ਕੇਹਾ ਸ਼ੈਤਾਨ ਹੈ ਇਹ। 

ਹਾਕਮ ਹੈ,ਤਾਂ ਕੀ ਹੋਇਆ,

ਨਹੀਂ ਭਗਵਾਨ ਹੈ ਇਹ।

ਸਾਡਿਆਂ ਸਿਵਿਆਂ ਤੇ ਜੋ,

ਰੋਟੀਆਂ ਹੈ ਸੇਕ ਰਿਹਾ।

ਰੱਬ ਦੀ ਸਹੁੰ, ਰੱਬ ਸੱਭ,

ਬੈਠਾ ਹੈ ਦੇਖ ਰਿਹਾ।


ਇਹ ਮੋਲ ਮੋੜਿਆ ਉਸ,

ਵੋਟਾਂ ਦੇ ਮੁੱਲ ਦਾ।

ਚੋਰ ਰਾਜ ਕਰਦੇ,

ਅੰਨਦਾਤਾ ਏ ਰੁੱਲਦਾ।

ਕਾਲੇ ਕਨੂੰਨ ਇਥੇ,

ਕਾਲੀਆਂ ਨੇ ਨੀਤੀਆਂ।

ਤਾਹੀਓਂ ਨੌਜਵਾਨੀ ਕੂਚਾਂ,

ਵਿਦੇਸ਼ਾਂ ਨੂੰ ਕੀਤੀਆਂ।

ਤੇਰੇ ਕੋਲ ਬਦਨੀਤੀਆਂ,

ਤੇ ਕਾਲੇ ਕਨੂੰਨ ਨੇ।

ਸਾਡੇ ਕੋਲ ਸਬਰ-ਸੱਚ,

ਜੋਸ਼ ਤੇ ਜਨੂੰਨ ਏ।

ਜਿੰਨੇ ਵੀ ਤੂੰ ਸਾਡੇ ਉੱਤੇ,

ਜੁਲਮ ਕਮਾਵੇੰਗਾ।

ਉਨਾਂ ਹੋਰ ਸਾਡੇ ਵਿੱਚ,

ਜੋਸ਼ ਭਰੀ ਜਾਵੇਗਾ।

ਬੁੱਢੇ ਹੱਡੀਂ ਖੂਨ ਵਿੱਚ,

ਆਇਆ ਉਬਾਲ ਏ,

ਮਾਵਾਂ-ਭੈਣਾਂ, ਵੀਰ, ਬੱਚੇ,

ਬੈਠੇ ਸੱਭ ਨਾਲ ਏ।

ਜੋਸ਼ ਅਤੇ ਹੋਸ਼ ਦੀ ਇਹ,

ਸਾਂਝ ਬੇਮਿਸਾਲ ਏ,

ਅੰਦੋਲਨ ਇਹ ਦੁਨੀਆ ਤੇ,

ਵੱਖਰੀ ਮਿਸਾਲ ਏ।

ਸ਼ਹਾਦਤਾਂ ਦਾ ਜਾਮ ਨਿੱਤ,

ਪੀਂਦੇ ਨੇ ਸੂਰਮੇ,

ਸਦਾ ਲਈ ਮਰ ਕੇ ਵੀ,

ਜੀਂਦੇ ਨੇ ਸੂਰਮੇ।

ਹੱਕ ਲਈ, ਸੱਚ ਲਈ,

ਜਦ ਲਹੂ ਡੁੱਲਦਾ ਏ।

ਇਤਿਹਾਸ ਗਵਾਹ ਹੈ,

ਇਤਿਹਾਸ ਬਦਲਦਾ ਹੈ।

ਇਹਨਾਂ ਕਾਵਿ ਸਤਰਾਂ ਦੀ ਲੇਖਿਕਾ ਡਾ. ਦੇਵਿੰਦਰ ਦਿਲਰੂਪ ਇੱਕ ਪ੍ਰਸਿੱਧ ਵਿਦਿਅਕ ਅਦਾਰੇ ਵਿੱਚ ਪ੍ਰੋਫੈਸਰ ਵੱਜੋਂ ਪੜ੍ਹਾਉਂਦੀ ਹੈ ਪਰ ਇਸਦੇ ਨਾਲ ਨਾਲ ਬੇਹੱਦ ਸੰਵੇਦਨਸ਼ੀਲ ਵੀ ਹੈ। ਕਈ ਵਾਰ ਲੱਗਦੈ ਜਿਵੇਂ ਕਵਿਤਾ ਅਤੇ ਦੇਵਿੰਦਰ ਦਿਲਰੂਪ ਇੱਕਮਿੱਕ ਹੋ ਗਏ ਹੋਣ। ਕਵਿਤਾ ਦੀ ਇਸ ਰਚਨਾ ਪ੍ਰਕਿਰਿਆ ਚੋਂ ਵਿਚਰਦਿਆਂ ਦੇਵਿੰਦਰ ਦਿਲਰੂਪ ਨਵੀਆਂ ਕਲਮ ਨੂੰ ਉਤਸ਼ਾਹਿਤ ਕਰਨਾ ਕਦੇ ਨਹੀਂ ਭੁੱਲਦੀ। ਨੌਜਵਾਨ ਪੀੜ੍ਹੀ ਨੂੰ ਮਾਰਗ ਦਰਸ਼ਨ ਦੇਣਾ ਵੀ ਦੇਵਿੰਦਰ ਦਿਲਰੂਪ ਦੀਆਂ ਖੂਬੀਆਂ ਵਿੱਚ ਹੈ। ਸ਼ਾਇਦ ਹੀ ਕੋਈ ਸਾਹਿਤਿਕ ਸਮਾਗਮ ਹੋਵੇ ਜਿਸ ਵਿੱਚ ਦੇਵਿੰਦਰ ਦਿਲਰੂਪ ਮੌਜੂਦ ਨਾ ਹੋਵੇ। ਉਹ ਇੱਕ ਅਜਿਹੀ ਸ਼ਖ਼ਸੀਅਤ ਹੈ ਜੋ ਹਮੇਸ਼ਾਂ ਖੁਸ਼ੀਆਂ ਅਤੇ ਖੇਡੇ ਹੀ ਵੰਡਦੀ ਹੈ ਪਰ ਕਿਸਾਨ ਅੰਦੋਲਨ ਦੇ ਦਰਦ ਨੇ ਉਸਨੂੰ ਵੀ ਉਦਾਸ ਕੀਤਾ ਹੈ। -ਰੈਕਟਰ ਕਥੂਰੀਆ

1 comment: