google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: April 2017

Saturday 8 April 2017

ਕਵਿੱਤਰੀ ਪ੍ਰੋ: ਮਨਜੀਤ ਇੰਦਰਾ ਦਾ ਰੂਬਰੂ

ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ ਵਿਖੇ  ਹੋਇਆ ਵਿਸ਼ੇਸ਼ ਆਯੋਜਨ 
ਲੁਧਿਆਣਾ: 7 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ):: Please click to see Pics on Facebook
ਉੱਘੀ ਪੰਜਾਬੀ ਕਵਿੱਤਰੀ ਅਤੇ ਗੌਰਮਿੰਟ ਮਹਿਲਾ ਕਾਲਿਜ ਲੁਧਿਆਣਾ  ਦੀ ਪੁਰਾਣੀ ਵਿਦਿਆਰਥੀ ਪ੍ਰੋ: ਮਨਜੀਤ ਇੰਦਰਾ ਦਾ 7 ਅਪ੍ਰੈਲ ਨੂੰ  ਰੂਬਰੂ   ਕਰਵਾਇਆ ਗਿਆ। ਇਸ ਮੌਕੇ ਕਾਲਿਜ ਦੀ ਪ੍ਰਿੰਸੀਪਲ ਡਾ: ਮਹਿੰਦਰ ਕੌਰ ਗਰੇਵਾਲ ਨੇ ਮਨਜੀਤ ਇੰਦਰਾ , ਗੁਰਭਜਨ ਗਿੱਲ, ਗੁਰਪ੍ਰੀਤ ਸਿੰਘ ਤੂਰ, ਤ੍ਰੈਲੋਕਨ ਲੋਚੀ ਲਈ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਸਾਹਿੱਤ ਤੇ ਸਮਾਜ ਦਾ ਸ਼ੀਸ਼ਾ ਵਿਖਾਉਣ ਵਾਲੇ ਏਨੇ  ਲੇਖਕਾਂ ਦਾ ਸਾਡੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਸਾਡਾ ਸੁਭਾਗ ਹੈ।
ਮਨਜੀਤ ਇੰਦਰਾ ਨੇ ਆਪਣੇ ਸਾਹਿੱਤਕ ਸਫ਼ਰ ਦੇ ਹਵਾਲੇ ਨਾਲ ਕਿਹਾ ਕਿ ਇਸ ਕਾਲਿਜ ਵਿੱਚ ਸਾਲ 1965 ਚ ਵਿਗਿਆਨ ਪੜ੍ਹਨ ਆਈ ਸੀ ਪਰ ਸਾਹਿੱਤ ਨੇ ਸਦੀਵੀ ਸਾਂਝ ਪਾਈ ਤੇ ਨਿਭਾਈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਿਰਜਣਾਮਕ ਰੁਚੀਂਆਂ ਰਾਹੀਂ ਖ਼ੁਦ ਨੂੰ ਪ੍ਰਗਟਾਵੇ ਦੇ ਸਮਰੱਥ ਬਣਾਉਣ।ਆਪਣੀਆਂ ਲਿਖਤਾਂ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਪ੍ਰੋ: ਮੋਹਨ ਸਿੰਘ ਵਰਗੇ ਯੁਗ ਕਵੀ ਦੀ ਨਿਰੰਤਰ ਗਤੀਸ਼ੀਲ ਪ੍ਰੇਰਨਾ, ਕਰਮਯੋਗੀ ਬਾਬਲ ਪ੍ਰਿੰਸੀਪਲ ਹਰਭਜਨ ਸਿੰਘ ਕਲਸੀ ਤੇ ਸਮਾਜਿਕ ਚੌਗਿਰਦੇ ਦੀਆਂ ਚੁਣੌਤੀਆਂ ਨੇ ਹੀ ਉਸ ਨੂੰ ਲਗਾਤਾਰ ਅੱਗੇ ਵਧਣ ਦੀ ਸ਼ਕਤੀ ਦਿੱਤੀ।
           ਇਸ ਮੌਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਪਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਲਈ ਇਹੋ ਜਹੇ ਪਸਾਰ ਭਾਸ਼ਨ ਤੀਸਰੀ ਨੇਤਰ ਖੋਲ੍ਹਣ ਦੇ ਕੰਮ ਆਉਂਦੇ ਹਨ। ਉਨ੍ਹਾਂ ਆਖਿਆ ਕਿ ਮਨਜੀਤ ਇੰਦਰਾ ਨੇ ਪਿਛਲੇ 45 ਸਾਲ ਦੇ ਕਾਵਿ ਸਫ਼ਰ ਦੌਰਾਨ ਸਿਰਜਣਾਤਮਿਕ ਨਿਰੰਤਰਤਾ ਵਿਖਾਈ ਹੈ।
ਸ: ਗੁਰਪ੍ਰੀਤ ਸਿੰਘ ਤੂਰ ਆਈ ਪੀ ਐੱਸ (ਏ ਆਈ ਜੀ ਕਾਊਂਟਰ ਇੰਟੈਲੀਜੈਂਸ)  ਨੇ ਨਂਸ਼ਾਖੋਰੀ, ਕਿਰਤ ਸਭਿਆਚਾਰ ਦੀ ਅਣਹੋਂਦ ਅਤੇ ਵਿਖਾਵਾਪ੍ਰਸਤੀ ਤਿਆਗ ਕੇ ਧਰਤੀ ਦੀਆਂ ਸੁਲੱਗ ਧੀਆਂ ਬਣਨ ਦੀ ਪ੍ਰੇਰਨਾ ਦਿੱਤੀ।
ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਗ਼ਜ਼ਲ ਤਰੰਨੁਮ ਚ ਪੇਸ਼ ਕੀਤੀ। ਸੁਖਮਨ ਲੋਚੀ ਨੇ ਮਨਜੀਤ ਇੰਦਰਾ ਦੀ ਕਵਿਤਾ ਚੰਦਰੇ ਹਨ੍ਹੇਰੇ ਸੁਚਿੱਤਰ ਕਰਕੇ ਪ੍ਰੋ: ਮਨਜੀਤ ਇੰਦਰਾ ਨੂੰ ਭੇਂਟ ਕੀਤੀ। ਕਾਲਿਜ ਦੀ ਇੱਕ ਵਿਦਿਆਰਥੀ ਸੁਖਮਨ ਕੌਰ ਨੇ ਸ੍ਵੈ ਲਿਖਤ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ. ਪੰਜਾਬੀ ਵਿਭਾਗ ਦੇ ਮੁਖੀ ਡਾ: ਪਰਮਜੀਤ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ।  Please click to see Pics on Facebook
ਕਾਲਿਜ ਵੱਲੋਂ ਮਨਜੀਤ ਇੰਦਰਾ, ਗੁਰਭਜਨ ਗਿੱਲ, ਗੁਰਪ੍ਰੀਤ ਸਿੰਘ ਤੂਰ ਤੇ ਤ੍ਰੈਲੋਚਨ ਲੋਚੀ ਨੂੰ ਸਨਮਾਨਿਤ ਕੀਤਾ ਗਿਆ.
ਇਸ ਮੌਕੇ ਪੰਜਾਬੀ ਵਿਭਾਗ ਤੋਂ ਇਲਾਵਾ ਹੋਰ ਕੁਝ ਵਿਭਾਗਾਂ ਦੇ ਅਧਿਆਪਕ ਵੀ ਹਾਜ਼ਰ ਸਨ। ਮੰਚ ਸੰਚਾਲਨ ਪੰਜਾਬੀ ਵਿਭਾਗ ਦੀ ਪ੍ਰੋ: ਜਸਲੀਨ ਕੌਰ ਨੇ ਕੀਤਾ।   Please click to see Pics on Facebook