google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: January 2019

Sunday 20 January 2019

ਸੁਰਿੰਦਰਦੀਪ ਦਾ ਪਹਿਲਾ ਕਹਾਣੀ ਸੰਗ੍ਰਹਿ ਰਿਲੀਜ਼

ਪੰਜਾਬੀ ਭਵਨ ਵਿੱਚ ਹੋਇਆ ਲੋਕ ਅਰਪਣ ਦਾ ਪਰੋਗਰਾਮ 
ਲੁਧਿਆਣਾ: 20 ਜਨਵਰੀ 2019: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਅੱਜ ਪੰਜਾਬੀ ਭਵਨ ਵਿੱਚ ਬਹੁਤ ਹੀ ਰੁਝੇਵਿਆਂ ਭਰਿਆ  ਦਿਨ ਸੀ। ਕਈ ਆਯੋਜਨ ਇੱਕੋ ਵੇਲੇ ਹੀ ਚੱਲ ਰਹੇ ਸਨ। ਇਹਨਾਂ ਸਾਰੇ ਆਯੋਜਨਾਂ ਵਿੱਚ ਇੱਕ ਸਾਦਾ ਜਿਹਾ ਪਰੋਗਰਾਮ ਮੈਡਮ ਸੁਰਿੰਦਰਦੀਪ ਕੌਰ ਦੀ ਪਹਿਲੀ ਪੁਸਤਕ ਦੇ ਲੋਕ ਅਰਪਣ ਦਾ ਵੀ ਸੀ।  ਸੁਰਿੰਦਰ ਦੀਪ ਦਾ ਪਹਿਲਾ ਕਹਾਣੀ ਸੰਗ੍ਰਹਿ ਜਿਸ ਵਿੱਚ ਉਸਦੀਆਂ 55 ਕਹਾਣੀਆਂ ਸ਼ਾਮਲ ਹਨ। ਅੱਜਕਲ ਦੀ ਆਧੁਨਿਕ  ਜ਼ਿੰਦਗੀ ਦੇ ਵੱਖ ਪੱਖਾਂ ਦੀ ਗੱਲ ਕਰਦਿਆਂ ਇਹਨਾਂ ਕਹਾਣੀਆਂ ਵਿੱਚ ਸਮੱਸਿਆਵਾਂ ਦਾ ਵੀ  ਇਹਨਾਂ ਦੇ ਹੱਲ ਵੱਲ ਵੀ ਇਸ਼ਾਰੇ ਕੀਤੇ ਗਏ ਹਨ। 
ਇਸ ਪੁਸਤਕ ਦੀ ਭੂਮਿਕਾ ਲਿਖੀ ਹੈ ਡਾ. ਸੁਖਦੇਵ ਸਿੰਘ ਸਿਰਸਾ ਨੇ, ਸਵਾਗਤੀ ਸ਼ਬਦ ਲਿਖੇ ਹਨ ਸੁਰਿੰਦਰ ਕੈਲੇ ਹੁਰਾਂ ਨੇ, ਅਸ਼ੀਰਵਾਦ ਵਾਲੇ ਸ਼ਬਦ ਹਨ ਪਰਿੰਸੀਪਲ ਇੰਦਰਜੀਤ ਪਾਲ ਕੌਰ ਹੁਰਾਂ ਨੇ। ਪਰੋਫ਼ੈਸਰ ਨਰਿੰਜਣ ਤਸਨੀਮ ਹੁਰਾਂ ਨੇ ਕਿਹਾ ਹੈ ਕਿ ਇਹ ਕਹਾਣੀਆਂ ਮਨੁੱਖੀ ਜ਼ਿੰਦਗੀ ਦੇ ਕਈ ਪਹਿਲੂਆਂ ਵੱਲ ਇਸ਼ਾਰਾ ਕਰਦੀਆਂ ਹਨ। ਡਾਕਟਰ ਸੁਖਦੇਵ ਸਿੰਘ ਸਿਰਸਾ ਹੁਰਾਂ ਨੇ ਕਿਹਾ ਹੈ ਕਿ ਲੇਖਿਕਾ ਨੇ ਗੰਭੀਰ ਸੰਕਟ ਦਾ ਸ਼ਿਕਾਰ ਹੋ ਰਹੇ ਪੰਜਾਬੀ ਭਾਈਚਾਰੇ ਨੂੰ ਇਹਨਾਂ ਕਹਾਣੀਆਂ ਰਾਹੀਂ ਸੁਚੇਤ ਕਰਨ ਦਾ ਜਤਨ ਕੀਤਾ ਹੈ। ਇਸੇ ਤਰਾਂ ਇੰਦਰਜੀਤ ਪਾਲ ਕੌਰ ਹੁਰਾਂ ਨੇ ਕਿਹਾ ਹੈ ਕਿ-ਸੁਰਿੰਦਰਦੀਪ ਵਿੱਚ ਅਸੀਮ ਸੰਭਾਵਨਾਵਾਂ ਹਨ। ਚੇਤਨਾ ਪਰਕਾਸ਼ਨ ਵੱਲੋਂ ਪਰਕਾਸ਼ਿਤ ਇਸ ਕਿਤਾਬ ਦੀ ਕੀਮਤ ਹੈ 150 ਰੁਪਏ ਅਤੇ ਸਫਾਂ ਦੀ ਗਿਣਤੀ 100 ਤੋਂ ਵਧੇਰੇ ਹੀ ਹੈ। ਉਮੀਦ ਹੈ ਕਿ ਇਹ ਕਿਤਾਬ ਵੀ ਪੰਜਾਬੀ ਦੇ ਨਵੇਂ ਪਾਠਕਾਂ ਨੂੰ ਸਾਹਿਤ ਨਾਲ ਜੋੜੇਗੀ। 
ਹੋਰ ਵੇਰਵਾ ਤੁਸੀਂ ਦੇਖ ਸੁਣ ਸਕਦੇ ਹੋ ਸਾਹਿਤ ਸਕਰੀਨ//ਪੰਜਾਬ ਸਕਰੀਨ ਦੀ ਵੀਡੀਓ ਵਿੱਚ।