google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: June 2023

Friday 30 June 2023

ਜ਼ਿੰਦਗੀ ਭਰਪੂਰ ਕਿਤਾਬ “ਵਾਹ ਜ਼ਿੰਦਗੀ!”

 Friday 30th June 2023 at 12:52 PM

ਪੁਸਤਕ ਪੜ੍ਹਦਿਆਂ ਤੁਹਾਨੂੰ ਲੱਗੇਗਾ ਇਹ ਤੁਹਾਡੀਆਂ ਹੀ ਗੱਲਾਂ ਨੇ 


ਚੰਡੀਗੜ੍ਹ
: 30 ਜੂਨ 2023: (ਕਾਰਤਿਕਾ ਸਿੰਘ//ਸਾਹਿਤ ਸਕਰੀਨ):: 
ਭਾਵੇਂ ਸਿਆਸਤ ਅਤੇ ਕਾਰੋਬਾਰ ਦੇ ਨਾਲ ਨਾਲ ਹੋਰਨਾਂ ਪਾਸਿਆਂ ਵੱਲ ਵੀ ਨਵੀਂ ਪੀੜ੍ਹੀ ਦਾ ਧਿਆਨ ਤੇਜ਼ੀ ਨਾਲ ਵੱਧ ਰਿਹਾ ਹੈ ਪਰ ਇਸਦੇ ਬਾਵਜੂਦ ਨਵੀਆਂ ਕਿਤਾਬਾਂ ਵੀ ਆ ਰਹੀਆਂ ਹਨ।
ਇਹ ਇੱਕ ਬਹੁਤ ਹੀ ਤਸੱਲੀ ਵਾਲੀ ਗੱਲ ਹੈ ਕਿ ਇਹਨਾਂ ਕਿਤਾਬਾਂ ਨੂੰ ਛਾਪਣ ਵਾਲੇ ਪ੍ਰਕਾਸ਼ਕ ਵੀ ਵੱਧ ਰਹੇ ਹਨ ਅਤੇ ਇਹ ਖਰੀਦੀਆਂ ਵੀ ਜਾ ਰਹੀਆਂ ਹਨ। ਹੁਣ ਇੱਕ ਹੋਰ ਨਵੀਂ ਪੁਸਤਕ ਆਈ ਹੈ "ਵਾਹ ਜ਼ਿੰਦਗੀ।" ਇਸ ਪੁਸਤਕ ਦੀ ਚਰਚਾ ਵੀ ਸਾਹਿਤਿਕ ਹਲਕਿਆਂ ਵਿਚ ਜ਼ੋਰਾਂ 'ਤੇ ਹੈ। 

ਇਸ ਕਿਤਾਬ ਦੇ ਸਾਰਤੱਤ ਨੂੰ ਸਮਝਣਾਂ ਸਭਨਾਂ ਲਈ ਬਹੁਤ ਚੰਗਾ ਰਹੇਗਾ। ਜ਼ਿੰਦਗੀ ਦੇ ਤਜਰਬਿਆਂ ‘ਚੋਂ ਜਿਹੜੀਆਂ ਗੱਲਾਂ ਸਿੱਖੀਆਂ-ਸਿਖਾਈਆਂ ਜਾਂਦੀਆਂ ਹਨ ਉਨ੍ਹਾਂ ਦਾ ਅਸਰ ਸਦੀਵੀ ਹੁੰਦਾ ਹੈ। ਜੇਕਰ ਕੋਈ ਗੱਲ ਨਿੱਜੀ ਤਜਰਬਿਆਂ, ਕਹਾਣੀਆਂ, ਉਦਾਹਰਣਾਂ ਅਤੇ ਸਵਾਦਲੀਆਂ ਬਾਤਾਂ ਰਾਹੀਂ ਦੱਸੀ/ਸੁਣਾਈ/ਸਿਖਾਈ ਜਾਵੇ ਤਾਂ ਇਹ ਸਮਝ ਵੀ ਸੌਖੀ ਪੈ ਜਾਂਦੀ ਹੈ ਅਤੇ ਇਸ ਦਾ ਪ੍ਰਭਾਵ ਵੀ ਅਸਰਦਾਰ ਹੁੰਦਾ ਹੈ।

ਇਸ ਵਿਸ਼ੇ ਤੇ ਪੰਜਾਬੀ ਵਿਚ ਬਹੁਤ ਘੱਟ ਲਿਖਿਆ ਗਿਆ ਹੈ ਪਰ ਹੁਣ ਇਹ ਰੁਝਾਨ ਨਵੀ ਵੱਧ ਰਿਹਾ ਹੈ। ਨਰਿੰਦਰ ਪਾਲ ਸਿੰਘ ਜਗਦਿਓ ਦੀ ਨਵੀਂ ਕਿਤਾਬ “ਵਾਹ ਜ਼ਿੰਦਗੀ!” ਅਜਿਹੀਆਂ ਹੀ ਗੱਲਾਂ, ਘਟਨਾਵਾਂ ਅਤੇ ਯਾਦਾਂ ਦਾ ਇਕ ਸੰਗ੍ਰਿਹ ਹੈ ਜੋ ਹਰ ਉਮਰ ਵਰਗ ਦੇ ਪਾਠਕ ਨੂੰ ਧਿਆਨ ਵਿਚ ਰੱਖ ਕੇ ਲਿਖੀ ਗਈ ਹੈ। ਇਸ ਕਿਤਾਬ ਵਿਚ 50 ਲੇਖ ਸ਼ਾਮਲ ਹਨ ਜੋ ਜ਼ਿੰਦਗੀ ਦੇ ਵੱਖ-ਵੱਖ ਰੰਗਾਂ, ਸੰਘਰਸ਼ਾਂ, ਪ੍ਰਾਪਤੀਆਂ ਅਤੇ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਵਿਲੱਖਣ ਤੇ ਰੌਚਕ ਸ਼ੈਲੀ ਵਿਚ ਪੇਸ਼ ਕਰਦੇ ਹਨ।

ਆਪਣੀ ਇਸ ਪੁਸਤਕ ਸੰਬੰਧੀ ਲੇਖਕ ਦਾ ਕਹਿਣਾ ਹੈ ਕਿ ਕਈ ਵਾਰ ਜ਼ਿੰਦਗੀ ਦੀਆਂ ਮੁਸ਼ਕਿਲਾਂ ਰਾਹਾਂ ਨੂੰ ਪਾਰ ਕਰਨ ਲਈ ਸਾਨੂੰ ਛੋਟੇ ਜਿਹੇ ਸਹਾਰੇ, ਹੌਂਸਲੇ ਜਾਂ ਫਿਰ ਹਿੰਮਤ ਭਰੇ ਦੋ ਸ਼ਬਦਾਂ ਦੀ ਲੋੜ ਹੁੰਦੀ ਹੈ ਅਤੇ ਪਾਠਕਾਂ ਨੂੰ ਇਹ ਸਾਰਾ ਕੁਝ “ਵਾਹ ਜ਼ਿੰਦਗੀ !” ਦੇ ਪੰਨਿਆਂ ‘ਚੋਂ ਮਿਲ ਜਾਵੇਗਾ। ਕਿਤਾਬ ਪਾਠਕਾਂ ਨੂੰ ਸਾਕਾਰਾਤਮਕ ਊਰਜਾ ਨਾਲ ਭਰਨ ਦੀ ਸਮਰੱਥਾ ਰੱਖਦੀ ਹੈ।
 
ਅਸਲ ਵਿਚ ਇਹ ਪੁਸਤਕ ਸਾਡੀ ਰੋਜ਼ਾਨਾਂ ਦੀ ਜ਼ਿੰਦਗੀ ਵਿੱਚ ਕਦਮ ਕਦਮ ਤੇ ਸਾਹਮਣੇ ਆਉਂਦੀਆਂ ਗੱਲਾਂ ਤੋਂ ਪ੍ਰੇਰਿਤ  ਹੈ। ਸਾਡੇ ਦੁੱਖ ਸੁੱਖ ਅਤੇ ਅਤੇ ਖੁਸ਼ੀਆਂ ਗਮੀਆਂ ਵਿੱਚੋਂ ਵੀ ਅੱਗੇ ਵਧਣ ਦੇ ਢੰਗ ਤਰੀਕੇ ਲੱਭਣ ਵਾਲਿਆਂ ਗੱਲਾਂ ਸੱਚਮੁੱਚ ਬੇਹੱਦ ਖਾਸ ਹੁੰਦੀਆਂ ਹਨ। ਇਹ ਕਿਤਾਬ ਉਦਾਹਰਣਾਂ, ਨਿੱਜੀ ਤਜਰਬਿਆਂ ਅਤੇ ਛੋਟੀਆਂ-ਛੋਟੀਆਂ ਕਹਾਣੀਆਂ ਨਾਲ ਗੱਲ ਨੂੰ ਅੱਗੇ ਤੋਰਦੀ ਹੈ ਜਿਸ ਨਾਲ ਪਾਠਕ ਖੁਦ ਨੂੰ ਕਿਤਾਬ ਨਾਲ ਜੁੜਿਆ ਮਹਿਸੂਸ ਕਰਨਗੇ।  

ਇਸ ਪੁਸਤਕ ਨੂੰ ਪੜ੍ਹਦਿਆਂ ਤੁਹਾਨੂੰ ਆਪਣੀ ਜ਼ਿੰਦਗੀ ਦਾ ਵੀ ਬਹੁਤ ਕੁਝ ਯਾਦ ਆਉਣ ਲੱਗੇਗਾ ਅਤੇ ਤੁਹਾਡੇ ਮੂੰਹੋਂ ਵੀ ਨਿਕਲੇਗਾ-ਵਾਹ ਜ਼ਿੰਦਗੀ। ਕ੍ਰਿਸ਼ਮਿਆਂ, ਚਮਤਕਾਰਾਂ ਅਤੇ ਅਚਾਨਕ ਜਿਹੇ ਵਾਪਰੇ ਜਾਦੂਈ ਝਲਕਾਰਿਆਂ ਦਾ ਅਹਿਸਾਸ ਕਰਵਾਉਂਦੀ ਇਸ ਪੁਸਤਕ "ਵਾਹ ਜ਼ਿੰਦਗੀ !" ਵਿਚ ਜੀਵਨ ਦੀਆਂ ਛੋਟੀਆਂ, ਸਧਾਰਣ ਤੇ ਆਮ ਗੱਲਾਂ, ਘਟਨਾਵਾਂ, ਸਮ੍ਰਿਤੀਆਂ ਅਤੇ ਯਾਦਾਂ ਨੂੰ ਰੌਚਕ ਲੇਖਣ ਸ਼ੈਲੀ ਨਾਲ ਪੇਸ਼ ਕੀਤਾ ਗਿਆ ਹੈ। ਛੋਟੇ-ਛੋਟੇ ਵਾਕ ਅਤੇ ਆਮ ਸ਼ਬਦਾਵਲੀ ਪਾਠਕਾਂ ਨੂੰ ਆਪਣੇ ਨਾਲ ਤੋਰੀ ਰੱਖਦੇ ਹਨ।

ਨਰਿੰਦਰ ਪਾਲ ਸਿੰਘ ਜਗਦਿਓ ਅਨੁਸਾਰ ਇਹ ਕਿਤਾਬ ਪਾਠਕਾਂ ਦੀ ਜ਼ਿੰਦਗੀ ਵਿਚ ਸਾਕਾਰਾਤਮਕ ਬਦਲਾਅ ਲਿਆਉਣ ਦੀ ਤਾਕਤ ਰੱਖਦੀ ਹੈ। ਇਸ ਤੋਂ ਇਲਾਵਾ ਕਿਤਾਬ ਵਿਚਲੀਆਂ ਬਹੁਤ ਸਾਰੀਆਂ ਗੱਲਾਂ, ਘਟਨਾਵਾਂ ਅਤੇ ਕਿੱਸੇ ਪਾਠਕ ਵਾਰ-ਵਾਰ ਪੜ੍ਹਨ ਲਈ ਮਜਬੂਰ ਹੋਣਗੇ।

ਖੰਨਾ ਨਿਵਾਸੀ ਨਰਿੰਦਰ ਪਾਲ ਸਿੰਘ ਜਗਦਿਓ ਪੰਜਾਬ ਸਰਕਾਰ ਵਿਚ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦੇ ਤੌਰ ਉੱਤੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਤੈਨਾਤ ਹਨ। ਪੰਜਾਬੀ ਅਖ਼ਬਾਰਾਂ ਵਿਚ ਮਿਡਲ ਲੇਖਕ ਵਜੋਂ ਉਨ੍ਹਾਂ ਦੀ ਪਹਿਲਾਂ ਹੀ ਚੰਗੀ ਪਛਾਣ ਹੈ। ਇਸ ਕਿਤਾਬ ਨੂੰ ਮੋਹਾਲੀ ਦੇ ਯੂਨੀਸਟਾਰ ਬੁੱਕਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਅਮਰੀਕਾ-ਕੈਨੇਡਾ ਵਿੱਚ ਇਹ ਕਿਤਾਬ ਐਮਾਜ਼ੋਨ ਉੱਤੇ ਉਪਲੱਬਧ ਹੈ। ਜਲਦ ਹੀ ਆਸਟ੍ਰੇਲੀਆ ਵਿਚ ਵੀ ਇਹ ਕਿਤਾਬ ਆਨਲਾਈਨ ਉਪਲੱਬਧ ਹੋਵੇਗੀ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday 17 June 2023

ਯਾਦ ਰਹੇਗਾ ਰੱਥ ਹਮੇਸ਼ਾਂ-ਸੱਚਮੁੱਚ ਕਿੰਨਾ ਵੱਡਾ ਰੱਥ ਸੀ!

ਰੱਥ ਤੇ ਝੰਡਾ ਲਾਲ ਸੀ ਭਾਵੇਂ-ਪਰ ਇਹ ਪੂੰਜੀਵਾਦ ਦਾ ਰੱਥ ਸੀ!

ਸੱਤਾ ਵਾਲੇ ਰੱਥ ਤੋਂ ਵੱਡਾ!

ਦਿੱਲੀ ਵਾਲੇ ਰੱਥ ਤੋਂ ਵੱਡਾ!

ਮਾਸਕੋ ਵਾਲੇ ਰੱਥ ਤੋਂ ਵੱਡਾ!

ਅੰਬਾਨੀ ਦੇ ਰੱਥ ਤੋਂ ਵੱਡਾ!

ਅਡਾਨੀ ਦੇ ਰੱਥ ਤੋਂ ਵੱਡਾ!

ਚੰਡੀਗੜ੍ਹ ਦੀ ਕਾਰ ਦਾ ਰੱਥ ਸੀ!

"ਕਾਮਰੇਡ" ਦੀ ਕਾਰ ਦਾ ਰੱਥ ਸੀ!


ਇਹਨਾਂ ਤੋਂ ਰੱਬ ਦੂਰ ਹੀ ਰੱਖੇ!

ਇਹਨਾਂ ਦੇ ਕਦੇ ਹੋਣ ਨਾ ਦਰਸ਼ਨ!

ਏਦਾਂ ਕੋਈ ਦਸਤੂਰ ਨਾ ਰੱਖੇ!

ਏਨਾ ਕੋਈ ਮਜਬੂਰ ਨਾ ਰੱਖੇ!


ਦਿਲ ਵਿੱਚ ਇੱਕ ਸੀਟ ਦੀ ਥਾਂ ਨਹੀਂ!

ਓਦਾਂ ਬਹੁਤ ਹੀ ਵੱਡਾ ਰੱਥ ਸੀ!

ਜੇਕਰ ਰਾਜ ਇਹਨਾਂ  ਦਾ ਆਇਆ 

ਕੀ ਕਰਨਗੇ ਹਾਲ ਇਹ ਸਾਡਾ!

ਸਭ ਕੁਝ ਖੁੱਲ੍ਹ ਕੇ ਦੱਸਦਾ ਰੱਥ ਸੀ!

ਬੁੱਲਾਂ ਦੇ ਵਿੱਚ ਹੱਸਦਾ ਰੱਥ ਸੀ!

"ਲੋਕ ਲੇਖਕਾਂ" ਦਾ ਇਹ ਰੱਥ ਸੀ!

"ਲੋਕ ਸੇਵਕਾਂ" ਦਾ ਇਹ ਰੱਥ ਸੀ"!


ਰੱਥ ਤੇ ਝੰਡਾ ਲਾਲ ਸੀ ਭਾਵੇਂ!

ਪਰ ਇਹ ਪੂੰਜੀਵਾਦ ਦਾ ਰੱਥ ਸੀ!

ਕਦੇ ਤਾਂ ਕੋਈ ਕ੍ਰਾਂਤੀ ਆਏ

ਇਸ ਰਥ ਦਾ ਭੱਠਾ ਬਹਿ ਜਾਏ!

------ਰੈਕਟਰ ਕਥੂਰੀਆ 

ਪੰਜਾਬੀ ਭਵਨ ਲੁਧਿਆਣਾ ਦੇ 17 ਜੂਨ 2023 ਵਾਲੇ ਇੱਕ ਦ੍ਰਿਸ਼ ਨੂੰ ਚੇਤੇ ਕਰਦਿਆਂ ਉੱਸੇ ਰਾਤ ਨੂੰ 11:18 ਵਜੇ ਲਿਖੀ ਗਈ