google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: March 2022

Sunday 27 March 2022

ਕੌਮਾਂਤਰੀ ਮਹਿਲਾ ਸਾਹਿਤਕ ਉਤਸਵ ਮਨਾਇਆ

 ਕਵਿਤਾ ਕਥਾ ਕਾਰਵਾਂ ਨੇ ਸੀ ਟੀ ਯੂਨੀਵਰਸਟੀ ਵਿਖੇ 


ਲੁਧਿਆਣਾ
: 26 ਮਾਰਚ 2022: (ਐਜੂਕੇਸ਼ਨ ਸਕਰੀਨ)::

ਸਹਿਤਕ ਅਦਾਰੇ ਕਵਿਤਾ ਕਥਾ ਕਾਰਵਾਂ (ਰਜਿ:) ਵਲੋਂ ਸੀ ਟੀ ਯੂਨੀਵਰਸਟੀ ਵਿਖੇ ਕੌਮਾਂਤਰੀ ਮਹਿਲਾ ਸਾਹਿਤਕ ਫੈਸਟ ਬੜੀ ਸ਼ਾਨੌ-ਸ਼ੌਕਤ ਨਾਲ ਮਨਾਇਆ ਗਿਆ। ਇਸ ਦੇ ਮੁਖ ਮਹਿਮਾਨ ਸੀ ਟੀ ਯੂਨੀਵਰਸਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਸਨ ਜਦਕਿ ਰੁਪਿੰਦਰ ਕੌਰ , ਏ ਡੀ ਸੀ ਪੀ ਜਗਰਾਓਂ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। 

ਪ੍ਰੋਗਰਾਮ ਦਾ ਆਗਾਜ਼ ਸਾਰਿਆਂ ਪਤਵੰਤਿਆਂ ਵਲੋਂ ਜੋਤ ਪ੍ਰਜਵਲਨ ਨਾਲ ਕੀਤਾ ਗਿਆ। ਸਰੋਜ ਵਰਮਾ ਵਲੋਂ ਸਰਸਵਤੀ ਵੰਦਨਾ ਗੀਤ ਗਾਇਆ ਗਿਆ। ਇਸ ਤੋਂ ਬਾਅਦ ਕਵਿਤਾ ਕਥਾ ਕਾਰਵਾਂ ਦੀ ਪ੍ਰਧਾਨ ਡਾ. ਜਸਪ੍ਰੀਤ ਕੌਰ ਫਲਕ ਵਲੋਂ ਸਭਨਾਂ ਨੂੰ ਜੀ ਆਇਆਂ ਆਖਿਆ ਗਿਆ। ਉਨ੍ਹਾਂ ਵਲੋਂ ਕਵਿਤਾ ਕਥਾ ਕਾਰਵਾਂ ਬਾਰੇ ਜਾਣਕਾਰੀ ਦਿਤੀ ਗਈ । ਉਨ੍ਹਾਂ ਨੇ ਦੱਸਿਆ ਕਿ ਹੁਣ ਕਵਿਤਾ ਕਥਾ ਕਾਰਵਾਂ ਦਾ ਪਸਾਰਾ ਕਨੇਡਾ ਅਤੇ ਭਾਰਤ ਦੇ ਹੋਰਨਾਂ ਪ੍ਰਾਂਤਾਂ ਵਿਚ ਵੀ ਹੋ ਗਿਆ ਹੈ। 

ਸੀ ਟੀ ਯੂਨੀਵਰਸਟੀ ਦੇ ਵਾਈਸ ਚਾਂਸਲਰ  ਡਾ ਹਰਸ਼ ਸਦਾਵਰਤੀ ਨੇ ਕਿਹਾ ਕਿ ਅੱਜ ਔਰਤਾਂ ਹਰ ਖੲਤਰ ਵਿਚ ਆਪਣਾ ਲੋਹਾ ਮਨਵਾ ਰਹੀਆਂ ਹਨ। ਉਨ੍ਹਾਂ ਦਾ ਹਰ ਪੱਧਰ ਤੇ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

ਇਸ ਮੌਕੇ  ਮੁਖ ਮਹਿਮਾਨ ਅਤੇ ਹੋਰਨਾਂ ਪਤਵੰਤਿਆਂ ਵਲੋਂ “ਦਿਸ਼ਾਏਂ ਗਾ ਉਠੀ ਹੈਂ “ ਦਾ ਲੋਕ ਅਰਪਣ ਕੀਤਾ ਗਿਆ।

ਵਿਸ਼ੇਸ਼ ਮਹਿਮਾਨ ਰੁਪਿੰਦਰ ਕੌਰ, ਏ ਡੀ ਸੀ ਪੀ ਜਗਰਾਓਂ ਵਲੋਂ ਅੋਰਤਾਂ ਨੂੰ ਸਮਾਜ ਵਿਚ  ਨਿਡਰ ਹੋ ਕੇ ਵਿਚਰਨ ਲਈ ਪ੍ਰੇਰਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਔਰਤਾਂ ਨੂੰ ਆਪਣੀ ਪ੍ਰਤਿਭਾ ਅਨੁਸਾਰ ਆਪਣੇ ਚੋਣਵੈ ਖੇਤਰ ਵਿਚ ਯੋਗਦਾਨ ਪਾਓਣਾ ਚਾਹੀਦਾ ਹੈ। 

ਮਨਿੰਦਰ ਗੋਗੀਆ ਨੇ ਪਰੋਗਰਾਮ ਦੇ ਆਯੋਜਕਾਂ ਨੂੰ  ਔਰਤਾਂ ੳੱਪਰ ਵਿਸ਼ੇਸ਼  ਵਿਚਾਰ ਚਰਚਾ ਕਰਵਾਓਣ ਅਤੇ ਦੇਸ਼ ਦੀਆਂ ਸਿਰਕੱਢ ਔਰਤਾਂ ਨੂੰ ਸਨਮਾਨਤ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਕੋਕੇ ਸਮਾਜ ਵਿਚ ਬਹੁਤ ਵਧੀਆ ਭੂਮਿਕਾ ਨਿਭਾ ਰਹੀਆਂ ਹਨ। 

ਕਵਿਤਾ ਅਤੇ ਵਿਚਾਰ ਚਰਚਾ  ਸੈਸ਼ਨ ਵਿਚ ਔਰਤਾਂ ਦੇ ਸਸ਼ਕਤੀਕਰਨ ਵਿਸ਼ੇ ਤੇ ਵਿਚਾਰ ਚਰਚਾ ਹੋਈ ਅਤੇ ਹਾਜ਼ਰੀਨ ਵਲੋਂ ਕਵਿਤਾਵਾਂ ਪੜੀ੍ਹਆਂ ਗਈਆਂ। ਡਾ ਵੰਦਨਾ ਗੁਪਤਾ (ਪੱਛਮੀ ਬੰਗਾਲ), ਪ੍ਰੋ. ਮਂਗਲਾ ਰਾਨੀ (ਬਿਹਾਰ), ਡਾ. ਅੰਨਪੂਰਨਾ ਸਿਸੋਦੀਆ (ਮੱਧ ਪ੍ਰਦੇਸ਼), ਸਂਯੋਗਿਤਾ ਕੁਮਾਰੀ (ਨਵੀਂ ਦਿੱਲੀ), ਡਾ ਰਵਿੰਦਰ ਸਿੰਘ ਚੰਦੀ (ਲੁਧਿਆਣਾ) ਅਤੇ ਜਸਪ੍ਰੀਤ ਕੌਰ ਫਲਕ ਵਲੋਂ ਨਵਰਚਿਤ ਕਵਿਤਾਵਾਂ ਦਾ ਪਾਠ ਕੀਤਾ ਗਿਆ। 

ਡਾ ਪਰਵੀਨ ਕੁਮਾਰ (ਸੀ ਟੀ ਯੂਨੀਵਰਸਟੀ) ਵਲੋਂ ਅੋਰਤਾਂ ਵਲੋਂ ਖੇਡਾਂ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਵਿਤਾ ਕਥਾ ਕਾਰਵਾਂ ਵਲੋਂ ਸੀ ਟੀ ਯੂਨੀਵਰਸਟੀ ਨਾਲ ਮਿਲ ਕੇ ਇਹ ਸਾਹਿਤਕ ਪ੍ਰੋਗਰਾਮ ਕਰਨਾ ਇਕ ਵਧੀਆ ਉਪਰਾਲਾ ਹੈ ਜਿਸ ਲਈ ਉਹ ਸ਼ੁਕਰਗੁਜ਼ਾਰ ਹਨ।

ਡਾ ਵੰਦਨਾ ਗੁਪਤਾ ਨੂੰ ਕਵਿਤਾ ਕਥਾ ਕਾਰਵਾਂ ਦੀ ਪੱਛਮੀ  ਬੰਗਾਲ ਇਕਾਈ ਦਾ ਉਪ ਪ੍ਰਧਾਨ (ਸਤਰ 2022-23) ਵਜ਼ੋ ਨਿਯੁਕਤੀ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। 

ਇਨਾਮ ਵੰਡ ਸੈਸ਼ਨ ਵਿਚ ਕਵਿਤਾ ਕਥਾ ਕਾਰਵਾਂ ਵਲੋਂ  ਸਾਹਿਤ ਦੇ ਵੱਖ ਵੱਖ ਖੇਤਰਾਂ ਵਿਚ ਸ਼ਲਾਘਾਯੋਗ ਯੋਗਦਾਨ ਪਾਓਣ ਖਾਤਰ ਵੰਦਨਾ ਗੁਪਤਾ (ਪੱਛਮੀ ਬੰਗਾਲ) ਨੂੰ ਸੁਭੱਦਰੀ ਕੁਮਾਰੀ ਚੌਹਾਨ ਯਾਦਗਾਰੀ ਸਨਮਾਨ -2022, ਪ੍ਰੋ. ਮਂਗਲਾ ਰਾਨੀ (ਬਿਹਾਰ) ਨੂੰ  ਮੰਨੂ ਭੰਡਾਰੀ ਯਾਦਗਾਰੀ ਸਨਮਾਨ-2022, ਡਾ. ਅੰਨਪੂਰਨਾ ਸਿਸੋਦੀਆ (ਮੱਧ ਪ੍ਰਦੇਸ਼) ਨੂੰ  ਕ੍ਰਿਸ਼ਨਾ ਸੋਬਤੀ ਯਾਦਗਾਰੀ ਸਨਮਾਨ -2022, ਸਂਯੋਗਿਤਾ ਕੁਮਾਰੀ (ਨਵੀਂ ਦਿੱਲੀ) ਨੂੰ ਮਹਾਦੇਵੀ ਵਰਮਾ ਯਾਦਗਾਰੀ ਸਨਮਾਨ -2022 ਪ੍ਰਦਾਨ ਕੀਤੇ ਗਏ। 

ਇਸ ਮੌਕੇ  ਜਸਕੀਰਤ ਸਿੰਘ (ਕਨੇਡਾ), ਅੰਗਦ (ਵੀਡਿਓ ਆਰਟਿਸਟ) ਅਤੇ ਹੋਰਨਾਂ ਵਲੋਂ ਪੇਂਟਿੰਗ, ਫੋਟੋਗ੍ਰਾਫੀ, ਆਰਟ ਅਤੇ ਕਰਾਫਟ ਅਤੇ ਪੁਸਤਕ ਪ੍ਰਦਰਸ਼ਣੀਆਂ ਦੇ ਸਟਾਲ ਲਾ ਕੇ ਪ੍ਰੋਗਰਾਮ ਦੀ ਰੌਣਕ ਵਿਚ ਹੋਰ ਵੀ ਵਾਧਾ ਕੀਤਾ ਗਿਆ॥ 

ਅੰਤ ਵਿਚ ਕਵਿਤਾ ਕਥਾ ਕਾਰਵਾਂ ਦੇ ਸਕੱਤਰ ਡਾ ਰਵਿੰਦਰ ਸਿੰਘ ਚੰਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਾ ਕਾਰਜ ਡਾ. ਰਾਜਿੰਦਰ ਸਿੰਘ ਸਾਹਿਲ ਨੇ ਬਾਖੂਬੀ ਨਿਭਾਇਆ।

Wednesday 2 March 2022

ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਅਕਾਡਮੀ ਨੂੰ ਵਿੱਤੀ ਸਹਾਇਤਾ ਦਾ ਐਲਾਨ

2nd March 2022 at 3:49 PM

ਪੰਜਾਬੀ ਸਾਹਿਤ ਅਕਾਡਮੀ ਵੱਲੋਂ ਨਵਾਂ ਇਤਿਹਾਸ ਲਿਖਣ ਦੀ ਤਿਆਰੀ 


ਲੁਧਿਆਣਾ: 02 ਮਾਰਚ 2022:(ਸਾਹਿਤ ਸਕਰੀਨ ਡੈਸਕ):: 

ਰੂਸ-ਯੂਕਰੇਨ ਜੰਗ ਨੂੰ ਲੈ ਕੇ ਚਿੰਤਿਤ ਹੋਈ ਲੋਕਾਈ ਦਾ ਪੂਰਾ ਧਿਆਨ ਕਿਸੇ ਨ ਕਿਸੇ ਤਰ੍ਹਾਂ ਇਸ ਜੰਗ ਨੂੰ ਬੰਦ ਕਰਾਉਣ ਦੇ ਉਪਰਾਲਿਆਂ ਵੱਲ ਲੱਗਾ ਹੋਇਆ ਹੈ ਪਰ ਕੋਈ ਕ੍ਰਿਸ਼ਮਾ ਹੁੰਦਾ ਨਜ਼ਰ ਨਹੀਂ ਆ ਰਿਹਾ। ਦਹਾਕਿਆਂ ਪੁਰਾਣੇ ਹਿਸਾਬ ਕਿਤਾਬ ਅਤੇ ਵਧੀਕੀਆਂ ਨੂੰ ਸੈਟਲ ਕਰਨ ਲਈ ਸ਼ੁਰੂ ਹੋਈ ਇਹ ਦੋ ਧਿਰੀ ਜੰਗ ਜਲਦੀ ਹੀ ਸੰਸਾਰ ਜੰਗ ਬਣਨ ਦੇ ਖਦਸ਼ੇ ਲਗਾਤਾਰ ਵਧਦੇ ਮਹਿਸੂਸ ਹੋ ਰਹੇ ਹਨ। ਇਹ ਜੰਗ ਕੋਰੋਨਾ ਵਰਗੇ ਮਸਲਿਆਂ ਨੂੰ ਵੀ ਭੁਲਾਈ ਬੈਠੀ ਹੈ ਪਰ  ਸਾਡੇ ਬੁਧੀਜੀਵੀਆਂ ਨੂੰ ਆਪੋ ਆਪਣੀਆਂ ਸਾਹਿਤਿਕ ਸੰਸਥਾਵਾਂ ਦੀਆਂ ਸਮੱਸਿਆਵਾਂ ਤੋਂ ਵਿਹਲ ਮਿਲਦੀ ਨਜ਼ਰ ਨਹੀਂ ਆਉਂਦੀ। ਸੁਆਲ ਕੱਲੇ ਪੁਤਿਨ ਦੀ ਕੁਰਸੀ ਜਾਂ ਉਸਦੀ ਜੰਗ ਦਾ ਤਾਂ ਨਹੀਂ। 

ਸਾਹਿਤਿਕ ਕੁਰਸੀਆਂ ਅਤੇ ਸਾਹਿਤਿਕ ਜੰਗਾਂ ਵੀ ਜ਼ਰੂਰੀ ਹੁੰਦੀਆਂ ਹਨ ਸ਼ਾਇਦ। ਰੂਸ ਪੱਖੀ ਜਾਂ ਰੂਸ ਵਿਰੋਧੀ ਕੈਂਪਾਂ ਵਿਚ ਵੰਡੇ ਗਏ ਸਮਾਜ ਅਤੇ ਦੁਨੀਆ ਵਿੱਚ ਉਹਨਾਂ ਲੋਕਾਂ ਦੀ ਚਿੰਤਾ ਕਰਨ ਵਾਲਾ ਸ਼ਾਇਦ ਕੋਈ ਨਹੀਂ ਜਿਹਾ ਪੁੱਛ ਸਕੇ ਕਿ ਉਹਨਾਂ ਨੂੰ ਇਸ ਉਮਰੇ ਆਧੁਨਿਕ ਹਥਿਆਰ ਚੁੱਕਣ ਲਈ ਮਜਬੂਰ ਕਰਨ ਦਾ ਦੋਸ਼ੀ ਕੌਣ ਹੈ? ਕੌਣ ਖੜੋਤਾ ਹੈ ਉਹਨਾਂ ਦੇ ਨਾਲ? ਉਹ ਇਸ ਜੰਗ ਨੂੰ ਲੜਦਿਆਂ ਬੰਕਰਾਂ ਵਿਚ ਮਰ ਜਾਣ ਜਾਂ ਸੜਕਾਂ ਤੇ ਇਸ ਨਾਲ ਸਾਨੂੰ ਸ਼ਾਇਦ ਕੋਈ ਵਾਸਤਾ ਹੀ ਨਹੀਂ ਰਿਹਾ। ਅਸੀਂ ਰੂਸ ਪੱਖੀ ਜਾਂ ਅਮਰੀਕਾ ਪੱਖੀ ਬਣਨ ਦੀ ਚਿੰਤਾ ਵਿਚ ਹਨ। ਸਾਡੇ ਬੁਧੀਜੀਵੀ ਵੀ ਆਪਣੀਆਂ ਚਿੰਤਾਵਾਂ ਵਿੱਚ ਡੁੱਬੇ ਹੋਏ ਹਨ। ਘਰਾਂ ਅਤੇ ਪਰਿਵਾਰਾਂ ਦੇ ਕਰਜ਼ਿਆਂ ਤੋਂ ਸੱਤੇ ਵਿਦਿਆਰਥੀ ਸਸਤੀ ਪੜ੍ਹਾਈ ਦੇ ਲਾਲਚ ਨੂੰ ਯੂਕਰੇਨ ਜਾ ਪੁੱਜੇ ਪਰ ਹੁਣ ਉਹ ਉੱਥੇ ਮੌਤ ਦੀ ਛਾਂ ਹੇਠਾਂ ਇੱਕ ਇੱਕ ਸਾਹ  ਡਰ ਡਰ ਕੇ ਲੈ ਰਹੇ ਹਨ। ਇਸੇ ਮਾਹੌਲ ਵਿੱਚ ਸਰਗਰਮ ਹੈ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ।   
ਕਾਫੀ ਦੇਰ ਡੈਸਕ ਵਾਲੀ ਸਰਗਰਮ ਪੱਤਰਕਾਰੀ ਵਿੱਚ ਡਟੇ ਰਹਿਣ ਤੋਂ ਬਾਅਦ ਹੁਣ ਸਰਗਰਮ ਸਾਹਿਤ ਰਚਨਾ ਵੱਲ ਪੂਰੀ ਤਰ੍ਹਾਂ ਆਏ ਡਾ. ਲਖਵਿੰਦਰ ਜੌਹਲ ਜਦੋਂ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਣੇ ਤਾਂ ਉਦੋਂ ਹੀ ਜਾਪਦਾ ਸੀ ਕਿ ਇਸ ਵਾਰ ਪੰਜਾਬੀ ਸਾਹਿਤ ਅਕਾਦਮੀ ਨਾਲ ਕੁਝ ਚੰਗਾ ਅਤੇ ਨਵਾਂ ਹੋਵੇਗਾ। ਇਹਨਾਂ ਆਸਾਂ ਮੁਤਾਬਿਕ ਅਮਲ ਵੀ ਸ਼ੁਰ ਹੋ ਗਿਆ ਲੱਗਦਾ ਹੈ। ਲੱਗਦਾ ਹੈ ਚੰਗੀਆਂ ਹਵਾਵਾਂ ਰੁਮਕਦੀਆਂ ਮਹਿਸੂਸ ਹੋ ਰਹੀਆਂ ਹਨ। 

ਆਰਥਿਕ ਕਮਜ਼ੋਰੀਆਂ ਦਾ ਸ਼ਿਕਾਰ ਹੋਈ ਪੰਜਾਬੀ ਸਾਹਿਤ ਅਕਾਦਮੀ ਨੂੰ ਠੁੰਮਣਾ ਦੇਣ ਲਈ ਸਰਬਸੰਮਤੀ ਨਾਲ ਚੁਣੇ ਗਏ ਨਵੇਂ ਪ੍ਰਧਾਨ ਡਾ. ਲਖਵਿੰਦਰ ਜੌਹਲ ਨੇ ਇੱਕ ਲਖ ਰੁਪਏ ਦੀ ਰਕਮ ਵਿੱਤੀ ਸਹਾਇਤਾ ਵੱਜੋਂ ਦੇਣ ਦਾ ਐਲਾਨ ਕੀਤਾ ਹੈ। ਮੀਟਿੰਗ ਦੌਰਾਨ ਕੁਝ ਦੇਰ ਬਾਅਦ ਕੁਝ ਹੋਰ ਮਸਲੇ ਵੀ ਸਾਹਮਣੇ ਆਏ ਤਾਂ ਪਤਾ ਲੱਗਿਆ ਕਿ ਇਹਨਾਂ ਲਈ ਵੀ ਖਰਚੇਪਾਣੀ ਦੀ ਲੋੜ ਹੈ। ਸੀਸੀਟੀਵੀ ਕੈਮਰੇ ਲਾਉਣਾ ਅੱਜ ਦਾ ਮਾਹੌਲ ਦੀ ਸਖਤ ਲੋੜ ਹੈ। ਪੰਜਾਬੀ ਭਵਨ ਦੇ ਸਾਹਿਤ-ਸੱਭਿਆਚਾਰ ਵਾਲੇ ਇਸ   ਮਾਹੌਲ ਨੂੰ ਸਾਫ਼ਸੁਥਰਾ ਅਤੇ ਸੁਰਖਿਅਤ ਰੱਖਣ ਲਈ ਇਸ ਤਕਨੀਕ ਦਾ ਹੋਣਾ ਬਹੁਤ ਜ਼ਰੂਰੀ ਵੀ ਹੈ। ਇਸਦੇ ਪਾਰਕ ਵਿੱਚ ਦਾਖਲੇ ਦੇ ਨਿਯਮ ਅਤੇ ਪਾਸ ਵੀ ਬਣਾਏ ਜਾਣੇ ਚਾਹੀਦੇ ਹਨ। ਫਿਲਹਾਲ ਜ਼ਰੂਰੀ ਹਨ ਨਿਗਰਾਨੀ ਰੱਖਣ ਵਾਲੇ ਕੈਮਰੇ ਅਤੇ ਖੁਲਣ ਦਾ ਸ,ਮਨ ਨਿਸਚਿਤ ਕਰਨਾ।  

ਸੋ ਡਾ. ਜੌਹਲ ਵੱਲੋਂ ਸੀਸੀਟੀਵੀ ਕੈਮਰੇ ਲਗਵਾਉਣ ਲਈ ਇੱਕ ਲਖ ਰੁਪਏ ਹੋਰ ਦੇਣ ਦਾ ਵੀ ਐਲਾਨ ਕੀਤਾ ਗਿਆ।ਇਸਦੇ ਨਾਲ ਹੀ ਕੁਝ ਹੋਰ ਉਪਰਾਲੇ ਵੀ ਕੀਤੇ ਜਾਣ ਦੀ ਸੰਭਾਵਨਾ ਹੈ ਕਿਓਂਕਿ ਖਸਤਾ ਹਾਲ ਦੱਸੀ ਜਾਂਦੀ ਪੰਜਾਬੀ ਸਾਹਿਤ ਅਕਾਦਮੀ ਨੂੰ ਦਸ ਮਾਰਚ ਮਗਰੋਂ ਬਣਨ ਵਾਲੀ ਕਿਸੇ ਵੀ ਸਰਕਾਰ ਤੋਂ ਕੁਝ ਆਰਥਿਕ ਪ੍ਰਾਪਤੀ ਹੋਣ ਦੀਆਂ ਸੰਭਾਵਨਾਵਾਂ ਬਹੁਤ ਹੀ ਘੱਟ ਹਨ। ਡਾ. ਜੌਹਲ ਅਤੇ ਉਹਨਾਂ ਦੀ ਟੀਮ ਦੇ ਸੁਹਿਰਦ ਮੈਂਬਰ ਨਿਸਚੇ ਹੀ ਕੁਝ ਸਰਦੇ ਪੁੱਜਦੇ ਵਿਅਕਤੀਆਂ ਨੂੰ ਇਸ ਮਕਸਦ ਲਈ ਤਿਆਰ ਕਰਨ ਵਿਚ ਕਾਮਯਾਬ ਹੋ ਹੀ ਜਾਣਗੇ। ਉਹਨਾਂ ਦਾ ਮਿੱਤਰ ਧੰਨ ਵਾਲਾ ਖਜ਼ਾਨਾ ਬਹੁਤ ਵਿਸ਼ਾਲ ਹੈ। 

ਸੋ ਅਜਿਹਾ ਬਹੁਤ ਕੁਝ ਹੈ ਜਿਹਾ ਵਿਚਾਰ ਮੰਗਦਾ ਹੈ। ਅਜਿਹੀਆਂ ਸਾਰੀਆਂ ਨਿੱਕੀਆਂ ਮੋਟੀਆਂ ਗੱਲਾਂ ਨੂੰ ਸਾਹਮਣੇ ਰੱਖਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੀ ਪਲੇਠੀ ਇਕੱਤ੍ਰਤਾ ਪਹਿਲੀ ਮਾਰਚ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਹੋਈ। ਇਕੱਤ੍ਰਤਾ ਵਿਚ ਅਕਾਡਮੀ ਦੇ ਨਵ-ਨਿਯੁਕਤ ਅਹੁਦੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼ਾਮਲ ਹੋਏ। ਇਸ ਇਕੱਤ੍ਰਤਾ ਵਿਚ ਕਰੋਨਾ ਸਮੇਂ ਦੌਰਾਨ ਅਕਾਡਮੀ ਦੇ ਵਿਛੜ ਚੁੱਕੇ ਮੈਂਬਰਾਂ ਅਤੇ ਮੈਂਬਰਾਂ ਦੇ ਸਕੇ ਸੰਬੰਧੀਆਂ ਬਾਰੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਪਲੇਠੀ ਮੀਟਿੰਗ ਦੌਰਾਨ 2021 ਵਿਚ ਭਾਰਤੀ ਸਾਹਿਤ ਅਕਾਡਮੀ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਜਨਾਬ ਖ਼ਾਲਿਦ ਹੁਸੈਨ ਨੂੰ ਉਨ੍ਹਾਂ ਦੀ ਕਹਾਣੀਆਂ ਦੀ ਪੁਸਤਕ ‘ਸੂਲਾ ਦਾ ਸਾਲਣ’’’ਤੇ ਪੁਰਸਕਾਰ ਦੇਣ ਤੇ ਅਕਾਡਮੀ ਵੱਲੋਂ ਵਧਾਈ ਦਿੱਤੀ ਗਈ ਅਤੇ ਪੰਜਾਬ ਕਲਾ ਪਰਿਸ਼ਦ ਵੱਲੋਂ ਸਾਹਿਤਕਾਰਾਂ, ਕਲਾ ਪ੍ਰੇਮੀਆਂ ਨੂੰ ਗੌਰਵ ਪੰਜਾਬ ਦਾ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ ਗਈ।

2022-2024 ਵਾਲੇ ਦੋ ਸਾਲਾਂ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਗਤੀਵਿਧੀਆਂ, ਸਰਗਰਮੀਆਂ, ਸੈਮੀਨਾਰ, ਕਾਨਫ਼ੰਰਸ, ਸਾਹਿਤ ਉਤਸਵ, ਰੂ-ਬ-ਰੂ ਸਮਾਗਮਾਂ ਲਈ ਸਰਬਸੰਮਤੀ ਨਾਲ ਕਮੇਟੀਆਂ ਦਾ ਗਠਿਨ ਕੀਤਾ ਗਿਆ ਤੇ ਕਮੇਟੀਆਂ ਦੇ ਕਨਵੀਨਰ ਥਾਪ ਕੇ ਉਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ਅਕਾਡਮੀ ਦੇ ਪ੍ਰੋਗਰਾਮ ਕਰਨ ਲਈ ਬੇਨਤੀ ਕੀਤੀ ਗਈ।

ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰਬੰਧਕੀ ਬੋਰਡ ਲਈ ਸਾਹਿਤ ਅਤੇ ਸਭਿਆਚਾਰ ਨਾਲ ਜੁੜੀਆਂ ਤਿੰਨ ਸ਼ਖ਼ਸੀਅਤਾਂ ਡਾ. ਸ. ਪ. ਸਿੰਘ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਉਪ-ਕੁਲਪਤੀ ਹਨ, ਸ੍ਰੀ ਸਤਨਾਮ ਮਾਣਕ (ਰੋਜ਼ਾਨਾ ਅਜੀਤ) ਅਤੇ  ਨਾਮਵਰ ਕਹਾਣੀ ਲੇਖਕ ਸ੍ਰੀ ਸੁਖਜੀਤ  ਨੂੰ ਦੋ ਸਾਲ ਲਈ ਨਾਮਜ਼ਦ ਕੀਤਾ ਗਿਆ। 

ਇਸਦੇ ਨਾਲ ਹੀ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਦੀ ਸਿਫ਼ਾਰਸ਼ ’ਤੇ ਪ੍ਰਬੰਧਕੀ ਬੋਰਡ ਨੇ ਸਰਬਸੰਮਤੀ ਨਾਲ ਤਿੰਨ ਸਕੱਤਰ ਡਾ. ਗੁਰਚਰਨ ਕੌਰ ਕੋਚਰ, ਸ. ਬਲਦੇਵ ਸਿੰਘ ਝੱਜ ਸਕੱਤਰ, ਸ੍ਰੀ ਕੇ. ਸਾਧੂ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ। ਇਸ ਮੁੱਦੇ ਤੇ ਕੁਝ ਬਹਿਸ ਵਰਗਾ ਵਿਚਾਰ ਵੀ ਹੋਇਆ ਦੱਸਿਆ ਜਾਂਦਾ ਹੈ ਪਰ ਸ੍ਰੀ ਕੇ. ਸਾਧੂ ਸਿੰਘ ਹੁਰਾਂ ਨੰ ਦਫਤਰ ਸਕੱਤਰ ਵੱਜੋਂ ਵੀ ਪ੍ਰਵਾਨ ਕਰ ਲਿਆ ਗਿਆ ਹੈ। 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਕੰਮਕਾਜ ਅਤੇ ਗਤੀ ਵਿਧੀਆਂ ਨੂੰ ਉਸਾਰੂ ਰੂਪ ਨਾਲ ਚਲਾਉਣ ਲਈ ਪ੍ਰਬੰਧਕੀ ਬੋਰਡ ਵੱਲੋਂ ਨਿੱਗਰ ਸੁਝਾਅ ਦਿੱਤੇ ਗਏ ਅਤੇ ਅਕਾਡਮੀ ਦੇ ਖੁੱਲ੍ਹੇ ਰੰਗਮੰਚ ’ਚ ਹਰ ਮਹੀਨੇ ਇਕ ਪੰਜਾਬੀ ਨਾਟਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਹੁਣ ਦੇਖਣਾ ਹੈ ਕਿ ਰੰਗਮੰਚ ਵਾਲਿਆਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ਕਿਸਦੀ ਡਿਊਟੀ ਲਗਾਈ ਜਾਂਦੀ ਹੈ। 

ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਅਕਾਡਮੀ ਨੂੰ ਸਕੂਲਾਂ, ਕਾਲਜਾਂ ਅਤੇ ਪਿੰਡਾਂ ਵਿਚ ਪ੍ਰੋਗਰਾਮ ਕਰਕੇ ਲੋਕਾਂ ਨੂੰ ਨਾਲ ਜੋੜਨਾ ਚਾਹੀਦਾ ਹੈ। ਇਸ ਲਈ ਠੋਸ ਪ੍ਰੋਗਰਾਮ ਉਲੀਕੇ ਗਏ। ਇਸ ਸੰਬੰਧ ਵਿਚ 19 ਮਾਰਚ 2022, ਦਿਨ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ‘ਪੰਜਾਬੀ ਮਾਤ ਭਾਸ਼ਾ ਮੇਲੇ’ ਦਾ ਆਯੋਜਿਨ ਕੀਤਾ ਜਾ ਰਿਹਾ ਹੈ ਜਿਸ ਵਿਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ  ਸਾਹਿਤਕ ਮੁਕਾਬਲੇ ਕਰਵਾਏ ਜਾਣਗੇ ਅਤੇ ਉਨ੍ਹਾਂ ਨੂੰ ਸਰਟੀਫਿਕੇਟਸ, ਇਨਾਮਾਂ ਦੇ ਨਾਲ ਨਾਲ ‘ਮਾਤ ਭਾਸ਼ਾ ਟਰਾਫ਼ੀ’ ਪ੍ਰਦਾਨ ਕੀਤੀ ਜਾਵੇਗੀ। 

ਅਕਾਡਮੀ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਲਈ ਇਕੱਤ੍ਰਤਾ ਮੌਕੇ ਇੱਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਾਲ ਨਾਲ ਇੱਕ ਲੱਖ ਰੁਪਏ ਦੇ ਹੋਰ ਖਰਚੇ ਨਾਲ ਅਕਾਡਮੀ ਵਿਚ ਸੀ ਸੀ ਟੀ ਵੀ ਕੈਮਰੇ ਲਗਵਾਉਣ ਦਾ ਸਹਿਯੋਗ ਦੇਣ ਦਾ ਐਲਾਨ ਵੀ ਕੀਤਾ। 

ਇਸ ਪਲੇਠੀ ਮੀਟਿੰਗ ਮਗਰੋਂ ਪੰਜਾਬੀ ਸਾਹਿਤ ਅਕਾਦਮੀ ਦੇ  ਕੰਮਕਾਜ ਵਿੱਚ ਰਵਾਨੀ ਵੀ ਆ ਜਾਣੀ ਹੈ ਅਤੇ ਕੁਝ ਚੁਣੌਤੀਆਂ  ਵੀ ਸਾਹਮਣੇ ਆਉਣੀਆਂ ਸੁਭਾਵਿਕ ਹਨ। ਡਾ. ਜੌਹਲ ਦੇ ਪ੍ਰਧਾਨ ਮਗਰੋਂ ਇਥੋਂ ਦਾ ਸਾਹਿਤਿਕ ਮਾਹੌਲ ਵੀ ਵਿਕਸਿਤ ਹੋਏਗਾ ਅਤੇ ਸਾਹਿਤਿਕ ਪੱਤਰਕਾਰੀ ਵਾਲਾ ਮਾਹੌਲ ਵੀ ਜ਼ਰੂਰ ਬਣੇਗਾ। ਪੰਜਾਬੀ ਸਾਹਿਤ ਅਕਾਦਮੀ ਦੇ ਦਫ਼ਤਰੀ ਕੰਮਕਾਜ ਅਤੇ ਪ੍ਰਬੰਧਾਂ ਵਿਚ ਇਸ ਪਾਸੇ ਵੀ ਧਿਆਨ ਦਿੱਤਾ ਜਾਵੇ ਤਾਂ ਬਹੁਤ ਚੰਗਾ ਹੋਵੇ। 

ਰਾਕੇਸ਼ ਕੁਮਾਰ ਦੀ ਕਿਤਾਬ 'ਕ੍ਰਾਂਤੀਕਾਰੀ ਸ਼ੇਰ ਜੰਗ , ਸ਼ੇਰਾਂ ਵਰਗਾ ਸ਼ੇਰ 'ਰਿਲੀਜ਼

ਇਤਿਹਾਸ ਦੇ ਅਣਗੌਲੇ ਨਾਇਕ ਬਾਰੇ ਖੋਜੀ ਇਤਿਹਾਸਕਾਰ ਵੱਲੋਂ ਖਾਸ ਖੋਜ 

ਲੁਧਿਆਣਾ: 2 ਮਾਰਚ 2022: (ਸਾਹਿਤ ਸਕਰੀਨ ਬਿਊਰੋ)::

ਸ਼ੇਰ ਜੰਗ 22 ਸਾਲ ਦੀ ਉਮਰ ਵਿੱਚ ਆਜ਼ਾਦੀ ਦੀ ਲਹਿਰ ਵਿਚ ਕੁੱਦ ਪਏ। ਇਹ ਭਗਤ ਸਿੰਘ , ਭਗਵਤੀ ਚਰਨ ਵੋਹਰਾ ਤੇ ਊਧਮ ਸਿੰਘ ਦੇ ਸਾਥੀ ਰਹੇ ਨੇ ਇਹ ਨੌਜਵਾਨ ਭਾਰਤ ਸਭਾ, ਜੈਤੋ ਮੋਰਚੇ, ਪਰਜਾ ਮੰਡਲ,ਬੱਬਰ ਅਕਾਲੀ ਲਹਿਰ ਵਿਚ ਸਰਗਰਮ ਰਹੇ।

ਕ੍ਰਾਂਤੀਕਾਰੀਆਂ ਨੂੰ ਜਦੋਂ ਭਗਤ ਸਿੰਘ ਤੇ ਬਟੂਕੇਸ਼ਵਰ ਦੱਤ ਨੂੰ ਜੇਲ੍ਹ ਵਿਚੋਂ ਛੁਡਾਉਣ ਲਈ ਪੈਸੇ ਦੀ ਲੋੜ ਸੀ ਤਾਂ ਇੰਕ;ਲੰਬੀ ਸ਼ੇਰ ਜੰਗ ਨੇ ਆਪਣੇ ਦੋਸਤਾਂ ਸਾਹਿਬ ਸਿੰਘ ਸਲਾਣਾ, ਹਰਨਾਮ ਸਿੰਘ ਚਮਕ ਤੇ ਹੋਰਨਾਂ ਨਾਲ ਮਿਲ ਕੇ ਅਹਿਮਦਗੜ੍ਹ ਕੋਲ ਰੇਲ ਗੱਡੀ ਡਕੈਤੀ ਦੀ ਅਸਫਲ ਕੋਸ਼ਿਸ਼ ਕੀਤੀ ਸੀ ਜਿਸ ਵਿੱਚ ਇਹਨਾਂ ਨੂੰ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਹੋਈ ਸੀ। 

ਜੇਲ੍ਹ ਵਿਚ ਬਟੂਕੇਸ਼ਵਰ ਦੱਤ, ਭਗਤ ਸਿੰਘ ਤੇ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਨਾਲ ਰਹੇ ਤੇ ਜੇਲ੍ਹ ਵਿੱਚ ਬਿਤਾਏ ਦਿਨਾਂ ਦੀਆਂ ਵੀ ਸ਼ੇਰਜੰਗ ਦੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਅਜੇ  ਹੋਰ ਵਿਸਥਾਰ ਵਿੱਚ ਲਿਖਣ ਵਾਲੀਆਂ ਹਨ।ਦੇਸ਼ ਦੀ ਆਜ਼ਾਦੀ ਲਈ ਕ੍ਰਾਂਤੀਕਾਰੀ ਸ਼ੇਰਜੰਗ 12 ਸਾਲ ਜੇਲ੍ਹ ਵਿਚ ਰਹੇ ਅਤੇ ਤਸੀਹੇ ਵੀ ਝੱਲੇ।

ਇਸ ਮਕਸਦ ਦੇ ਇਤਿਹਾਸ ਦੀ ਖੋਜ ਲਈ ਰੇਲਵੇ ਦੀ ਨੌਕਰੀ ਤੋਂ ਸਵੈ ਇੱਛਾ ਨਾਲ ਰਿਟਾਇਰਮੈਂਟ ਲੈਣ ਵਾਲੇ ਅਤੇ ਲਗਾਤਾਰ ਸਰਗਰਮ ਰਾਕੇਸ਼ ਕੁਮਾਰ ਇਸ ਤੋਂ ਪਹਿਲਾਂ 15 ਕਿਤਾਬਾਂ ਲਿਖ ਚੁੱਕੇ ਹਨ। ਕ੍ਰਾਂਤੀਕਾਰੀ ਸ਼ੇਰਜੰਗ ਹੁਰਾਂ ਬਾਰੇ ਉਹਨਾਂ ਦੀ ਇਹ ਕਿਤਾਬ ਸੋਲ੍ਹਵੀਂ ਕਿਤਾਬ ਹੈ। ਇਹਨਾਂ ਦਾ ਸ਼ਹੀਦ ਊਧਮ ਸਿੰਘ,ਗ਼ਦਰ ਲਹਿਰ ਦਾ ਸਹਿਤ, ਗੁਲਾਬ ਕੌਰ, ਭਗਤ ਸਿੰਘ ਦਾ ਫਿਰੋਜ਼ਪੁਰ ਦਾ ਗੁਪਤ ਟਿਕਾਣਾ ਸਮੇਤ ਅੱਠ ਵਿਸ਼ਿਆਂ ਤੇ ਖੋਜੀ ਕੰਮ ਹੈ। ਪਿਛਲੇ ਦਿਨੀਂ ਇਹਨਾਂ ਦੀ ਕਿਤਾਬ ਨੂੰ ਭਾਸ਼ਾ ਵਿਭਾਗ ਵੱਲੋਂ ਪ੍ਰਿੰਸੀਪਲ ਤੇਜਾ ਸਿੰਘ  ਇਨਾਮ ਮਿਲਿਆ ਹੈ। ਬੜੇ ਹੀ ਸੁਰਡ ਅਤੇ ਸਦੀਕ ਨਾਲ ਕੰਮ ਕਰਨ ਵਾਲੇ ਇਸ ਲੇਖਕ ਸੰਬੰਧੀ ਜਲਦੀ ਹੀ ਅਸੀਂ ਕਿਸੇ ਵੱਖਰੀ ਪੋਸਟ ਵਿੱਚ ਵੀ ਵਿਸਥਾਰ ਨਾਲ ਦੱਸਾਂਗੇ।  

ਰਾਕੇਸ਼ ਕੁਮਾਰ ਹੁਰਾਂ ਦੀਆਂ ਰੇਲਵੇ ਦੇ ਭੂਮੀ ਪ੍ਰਬੰਧਨ ਬਾਰੇ ਵੀ ਤਿੰਨ ਕਿਤਾਬਾਂ ਹਨ। ਇਹਨਾਂ ਨੂੰ ਰੇਲਵੇ ਵਿਭਾਗ ਵੱਲੋਂ ਰੇਲਵੇ  ਦੇ ਤਿੰਨ ਨੈਸ਼ਨਲ ਇਨਾਮ ਸਮੇਤ ਹੋਰ ਕਈ ਇਨਾਮ ਮਿਲੇ ਹਨ। ਇਹਨਾਂ ਨੂੰ ਰੇਲਵੇ ਦੇ ਭਾਰਤ ਦੇ ਸਾਰੇ ਕਰਮਚਾਰੀਆਂ ਤੋਂ ਵੱਧ ਇਨਾਮ ਮਿਲੇ ਹਨ।

ਬਾਬਾ ਫ਼ਰੀਦ ਸੋਸਾਇਟੀ ਫਰੀਦਕੋਟ ਵੱਲੋਂ ਉਨ੍ਹਾਂ ਨੂੰ ਸਾਲ 2011 ਵਿਚ ਬਾਬਾ ਫਰੀਦ ਇਮਾਨਦਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 

ਇਸ ਮੋਕੇ ਰਜਿੰਦਰ ਗੋਇਲ, ਰਾਕੇਸ਼ ਕੁਮਾਰ, ਹਰਮੇਸ਼ ਕੁਮਾਰ ਜਸਵੀਰ ਕੌਰ,ਪਲਕ ਅਗਰਵਾਲ ਤੇ ਹੋਰ ਕਈ ਮੋਜੂਦ ਸਨ। 

ਇਸ ਪੁਸਤਕ ਦੇ ਲੇਖਕ ਰਾਕੇਸ਼ ਕੁਮਾਰ ਹੁਰਾਂ ਨਾਲ ਸੰਪਰਕ ਕਰ ਸਕਦੇ ਹੋ ਇਸ ਨੰਬਰ +919530503412 ਨੂੰ ਡਾਇਲ ਕਰਕੇ। 

rppalak46@gmail.com