google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕੌਮਾਂਤਰੀ ਮਹਿਲਾ ਸਾਹਿਤਕ ਉਤਸਵ ਮਨਾਇਆ

Sunday 27 March 2022

ਕੌਮਾਂਤਰੀ ਮਹਿਲਾ ਸਾਹਿਤਕ ਉਤਸਵ ਮਨਾਇਆ

 ਕਵਿਤਾ ਕਥਾ ਕਾਰਵਾਂ ਨੇ ਸੀ ਟੀ ਯੂਨੀਵਰਸਟੀ ਵਿਖੇ 


ਲੁਧਿਆਣਾ
: 26 ਮਾਰਚ 2022: (ਐਜੂਕੇਸ਼ਨ ਸਕਰੀਨ)::

ਸਹਿਤਕ ਅਦਾਰੇ ਕਵਿਤਾ ਕਥਾ ਕਾਰਵਾਂ (ਰਜਿ:) ਵਲੋਂ ਸੀ ਟੀ ਯੂਨੀਵਰਸਟੀ ਵਿਖੇ ਕੌਮਾਂਤਰੀ ਮਹਿਲਾ ਸਾਹਿਤਕ ਫੈਸਟ ਬੜੀ ਸ਼ਾਨੌ-ਸ਼ੌਕਤ ਨਾਲ ਮਨਾਇਆ ਗਿਆ। ਇਸ ਦੇ ਮੁਖ ਮਹਿਮਾਨ ਸੀ ਟੀ ਯੂਨੀਵਰਸਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਸਨ ਜਦਕਿ ਰੁਪਿੰਦਰ ਕੌਰ , ਏ ਡੀ ਸੀ ਪੀ ਜਗਰਾਓਂ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। 

ਪ੍ਰੋਗਰਾਮ ਦਾ ਆਗਾਜ਼ ਸਾਰਿਆਂ ਪਤਵੰਤਿਆਂ ਵਲੋਂ ਜੋਤ ਪ੍ਰਜਵਲਨ ਨਾਲ ਕੀਤਾ ਗਿਆ। ਸਰੋਜ ਵਰਮਾ ਵਲੋਂ ਸਰਸਵਤੀ ਵੰਦਨਾ ਗੀਤ ਗਾਇਆ ਗਿਆ। ਇਸ ਤੋਂ ਬਾਅਦ ਕਵਿਤਾ ਕਥਾ ਕਾਰਵਾਂ ਦੀ ਪ੍ਰਧਾਨ ਡਾ. ਜਸਪ੍ਰੀਤ ਕੌਰ ਫਲਕ ਵਲੋਂ ਸਭਨਾਂ ਨੂੰ ਜੀ ਆਇਆਂ ਆਖਿਆ ਗਿਆ। ਉਨ੍ਹਾਂ ਵਲੋਂ ਕਵਿਤਾ ਕਥਾ ਕਾਰਵਾਂ ਬਾਰੇ ਜਾਣਕਾਰੀ ਦਿਤੀ ਗਈ । ਉਨ੍ਹਾਂ ਨੇ ਦੱਸਿਆ ਕਿ ਹੁਣ ਕਵਿਤਾ ਕਥਾ ਕਾਰਵਾਂ ਦਾ ਪਸਾਰਾ ਕਨੇਡਾ ਅਤੇ ਭਾਰਤ ਦੇ ਹੋਰਨਾਂ ਪ੍ਰਾਂਤਾਂ ਵਿਚ ਵੀ ਹੋ ਗਿਆ ਹੈ। 

ਸੀ ਟੀ ਯੂਨੀਵਰਸਟੀ ਦੇ ਵਾਈਸ ਚਾਂਸਲਰ  ਡਾ ਹਰਸ਼ ਸਦਾਵਰਤੀ ਨੇ ਕਿਹਾ ਕਿ ਅੱਜ ਔਰਤਾਂ ਹਰ ਖੲਤਰ ਵਿਚ ਆਪਣਾ ਲੋਹਾ ਮਨਵਾ ਰਹੀਆਂ ਹਨ। ਉਨ੍ਹਾਂ ਦਾ ਹਰ ਪੱਧਰ ਤੇ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

ਇਸ ਮੌਕੇ  ਮੁਖ ਮਹਿਮਾਨ ਅਤੇ ਹੋਰਨਾਂ ਪਤਵੰਤਿਆਂ ਵਲੋਂ “ਦਿਸ਼ਾਏਂ ਗਾ ਉਠੀ ਹੈਂ “ ਦਾ ਲੋਕ ਅਰਪਣ ਕੀਤਾ ਗਿਆ।

ਵਿਸ਼ੇਸ਼ ਮਹਿਮਾਨ ਰੁਪਿੰਦਰ ਕੌਰ, ਏ ਡੀ ਸੀ ਪੀ ਜਗਰਾਓਂ ਵਲੋਂ ਅੋਰਤਾਂ ਨੂੰ ਸਮਾਜ ਵਿਚ  ਨਿਡਰ ਹੋ ਕੇ ਵਿਚਰਨ ਲਈ ਪ੍ਰੇਰਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਔਰਤਾਂ ਨੂੰ ਆਪਣੀ ਪ੍ਰਤਿਭਾ ਅਨੁਸਾਰ ਆਪਣੇ ਚੋਣਵੈ ਖੇਤਰ ਵਿਚ ਯੋਗਦਾਨ ਪਾਓਣਾ ਚਾਹੀਦਾ ਹੈ। 

ਮਨਿੰਦਰ ਗੋਗੀਆ ਨੇ ਪਰੋਗਰਾਮ ਦੇ ਆਯੋਜਕਾਂ ਨੂੰ  ਔਰਤਾਂ ੳੱਪਰ ਵਿਸ਼ੇਸ਼  ਵਿਚਾਰ ਚਰਚਾ ਕਰਵਾਓਣ ਅਤੇ ਦੇਸ਼ ਦੀਆਂ ਸਿਰਕੱਢ ਔਰਤਾਂ ਨੂੰ ਸਨਮਾਨਤ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਕੋਕੇ ਸਮਾਜ ਵਿਚ ਬਹੁਤ ਵਧੀਆ ਭੂਮਿਕਾ ਨਿਭਾ ਰਹੀਆਂ ਹਨ। 

ਕਵਿਤਾ ਅਤੇ ਵਿਚਾਰ ਚਰਚਾ  ਸੈਸ਼ਨ ਵਿਚ ਔਰਤਾਂ ਦੇ ਸਸ਼ਕਤੀਕਰਨ ਵਿਸ਼ੇ ਤੇ ਵਿਚਾਰ ਚਰਚਾ ਹੋਈ ਅਤੇ ਹਾਜ਼ਰੀਨ ਵਲੋਂ ਕਵਿਤਾਵਾਂ ਪੜੀ੍ਹਆਂ ਗਈਆਂ। ਡਾ ਵੰਦਨਾ ਗੁਪਤਾ (ਪੱਛਮੀ ਬੰਗਾਲ), ਪ੍ਰੋ. ਮਂਗਲਾ ਰਾਨੀ (ਬਿਹਾਰ), ਡਾ. ਅੰਨਪੂਰਨਾ ਸਿਸੋਦੀਆ (ਮੱਧ ਪ੍ਰਦੇਸ਼), ਸਂਯੋਗਿਤਾ ਕੁਮਾਰੀ (ਨਵੀਂ ਦਿੱਲੀ), ਡਾ ਰਵਿੰਦਰ ਸਿੰਘ ਚੰਦੀ (ਲੁਧਿਆਣਾ) ਅਤੇ ਜਸਪ੍ਰੀਤ ਕੌਰ ਫਲਕ ਵਲੋਂ ਨਵਰਚਿਤ ਕਵਿਤਾਵਾਂ ਦਾ ਪਾਠ ਕੀਤਾ ਗਿਆ। 

ਡਾ ਪਰਵੀਨ ਕੁਮਾਰ (ਸੀ ਟੀ ਯੂਨੀਵਰਸਟੀ) ਵਲੋਂ ਅੋਰਤਾਂ ਵਲੋਂ ਖੇਡਾਂ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਵਿਤਾ ਕਥਾ ਕਾਰਵਾਂ ਵਲੋਂ ਸੀ ਟੀ ਯੂਨੀਵਰਸਟੀ ਨਾਲ ਮਿਲ ਕੇ ਇਹ ਸਾਹਿਤਕ ਪ੍ਰੋਗਰਾਮ ਕਰਨਾ ਇਕ ਵਧੀਆ ਉਪਰਾਲਾ ਹੈ ਜਿਸ ਲਈ ਉਹ ਸ਼ੁਕਰਗੁਜ਼ਾਰ ਹਨ।

ਡਾ ਵੰਦਨਾ ਗੁਪਤਾ ਨੂੰ ਕਵਿਤਾ ਕਥਾ ਕਾਰਵਾਂ ਦੀ ਪੱਛਮੀ  ਬੰਗਾਲ ਇਕਾਈ ਦਾ ਉਪ ਪ੍ਰਧਾਨ (ਸਤਰ 2022-23) ਵਜ਼ੋ ਨਿਯੁਕਤੀ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। 

ਇਨਾਮ ਵੰਡ ਸੈਸ਼ਨ ਵਿਚ ਕਵਿਤਾ ਕਥਾ ਕਾਰਵਾਂ ਵਲੋਂ  ਸਾਹਿਤ ਦੇ ਵੱਖ ਵੱਖ ਖੇਤਰਾਂ ਵਿਚ ਸ਼ਲਾਘਾਯੋਗ ਯੋਗਦਾਨ ਪਾਓਣ ਖਾਤਰ ਵੰਦਨਾ ਗੁਪਤਾ (ਪੱਛਮੀ ਬੰਗਾਲ) ਨੂੰ ਸੁਭੱਦਰੀ ਕੁਮਾਰੀ ਚੌਹਾਨ ਯਾਦਗਾਰੀ ਸਨਮਾਨ -2022, ਪ੍ਰੋ. ਮਂਗਲਾ ਰਾਨੀ (ਬਿਹਾਰ) ਨੂੰ  ਮੰਨੂ ਭੰਡਾਰੀ ਯਾਦਗਾਰੀ ਸਨਮਾਨ-2022, ਡਾ. ਅੰਨਪੂਰਨਾ ਸਿਸੋਦੀਆ (ਮੱਧ ਪ੍ਰਦੇਸ਼) ਨੂੰ  ਕ੍ਰਿਸ਼ਨਾ ਸੋਬਤੀ ਯਾਦਗਾਰੀ ਸਨਮਾਨ -2022, ਸਂਯੋਗਿਤਾ ਕੁਮਾਰੀ (ਨਵੀਂ ਦਿੱਲੀ) ਨੂੰ ਮਹਾਦੇਵੀ ਵਰਮਾ ਯਾਦਗਾਰੀ ਸਨਮਾਨ -2022 ਪ੍ਰਦਾਨ ਕੀਤੇ ਗਏ। 

ਇਸ ਮੌਕੇ  ਜਸਕੀਰਤ ਸਿੰਘ (ਕਨੇਡਾ), ਅੰਗਦ (ਵੀਡਿਓ ਆਰਟਿਸਟ) ਅਤੇ ਹੋਰਨਾਂ ਵਲੋਂ ਪੇਂਟਿੰਗ, ਫੋਟੋਗ੍ਰਾਫੀ, ਆਰਟ ਅਤੇ ਕਰਾਫਟ ਅਤੇ ਪੁਸਤਕ ਪ੍ਰਦਰਸ਼ਣੀਆਂ ਦੇ ਸਟਾਲ ਲਾ ਕੇ ਪ੍ਰੋਗਰਾਮ ਦੀ ਰੌਣਕ ਵਿਚ ਹੋਰ ਵੀ ਵਾਧਾ ਕੀਤਾ ਗਿਆ॥ 

ਅੰਤ ਵਿਚ ਕਵਿਤਾ ਕਥਾ ਕਾਰਵਾਂ ਦੇ ਸਕੱਤਰ ਡਾ ਰਵਿੰਦਰ ਸਿੰਘ ਚੰਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਾ ਕਾਰਜ ਡਾ. ਰਾਜਿੰਦਰ ਸਿੰਘ ਸਾਹਿਲ ਨੇ ਬਾਖੂਬੀ ਨਿਭਾਇਆ।

No comments:

Post a Comment