google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: February 2021

Sunday 28 February 2021

ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ

Sunday:28th February 2021 at 08:20 PM WhatsApp 

ਵਿੱਛੜ ਗਿਆਂ ਨੂੰ ਸ਼ਰਧਾਂਜਲੀ ਦੇ ਨਾਲ ਨਾਲ ਸ਼ੇਅਰੋ ਸ਼ਾਇਰੀ ਵੀ ਹੋਈ 


ਸ੍ਰੀ ਭੈਣੀ ਸਾਹਿਬ
; 28 ਫਰਵਰੀ 2021: (ਤਰਨ ਬੱਲ//ਸਾਹਿਤ ਸਕਰੀਨ)::

ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਮਿਤੀ  28-2-2021 ਦਿਨ ਐਤਵਾਰ  ਨੂੰ ਸਭਾ ਦੀ ਲਾਇਬਰੇਰੀ ਵਿੱਚ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਹੋਈ।   ਪਿਛਲੇ ਦਿਨੀਂ ਇਸ ਫਾਨੀ  ਦੁਨੀਆਂ ਨੂੰ ਅਲਵਿਦਾ ਕਹਿ ਗਏ ਮਸ਼ਹੂਰ ਗਾਇਕ ਸਰਦੂਲ ਸਿਕੰਦਰ  ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟਾਇਆ ਗਿਆ ਅਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਭੁਪਿੰਦਰ ਸਿੰਘ ਡਿਓਟ ਨੇ (ਲੇਖ) ਲੋਕ ਗੀਤਾਂ ਵਿੱਚ ਮੁਕਲਾਵਾ, ਸੁਖਬੀਰ ਸਿੰਘ ਮੋਹਾਲੀ ਨੇ (ਗੀਤ) ਤੂੰ ਕੁਫ਼ਰ ਤੋਲਦੀ ਦਿੱਲੀ ਏ, ਜਗਦੇਵ ਸਿੰਘ ਬਾਘਾ ਨੇ (ਗੀਤ) ਪੇਪਰਾਂ ਦੀ ਕਰ ਲਓ ਤਿਆਰੀ ਬੱਚਿਓ, ਜਗਵੀਰ ਸਿੰਘ ਵਿੱਕੀ ਨੇ (ਗੀਤ) ਸਾਡਾ ਇਕੱਠ ਵੇਖ ਕੇ, ਨੇਤਰ ਸਿੰਘ ਮੁੱਤੋਂ ਨੇ (ਮਿੰਨੀ ਕਹਾਣੀ) ਫੋਨ, ਹਰਬੰਸ ਸਿੰਘ ਮਾਲਵਾ ਨੇ (ਗੀਤ) ਚਾਚੇ ਦੀ ਕਮਾਨ, ਮੱਲ ਸਿੰਘ ਮੱਲ ਨੇ  (ਸ਼ਿਅਰ) ਗੱਲ ਕਰਨ ਦਾ ਢੰਗ ਅਤੇ ਤਰਨ ਬਲ ਨੇ ਕਵਿਤਾ ਪੇਸ਼ ਕੀਤੀ। ਪੜ੍ਹੀਆਂ ਗਈਆਂ ਰਚਨਾਵਾਂ ਤੇ ਉਸਾਰੂ ਵਿਚਾਰ ਚਰਚਾ ਕੀਤੀ ਗਈ।  ਦਲਜੀਤ ਸਿੰਘ ਰੰਧਾਵਾ, ਜਗਰੂਪ ਸਿੰਘ ਗਿੱਲ, ਗੰਗਾ ਸਿੰਘ ਢਿੱਲੋਂ ਆਦਿ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ। ਤਰਨ ਬੱਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।


Friday 26 February 2021

ਸ਼ਨੀਵਾਰ ਨੂੰ ਰਿਲੀਜ਼ ਹੋਵੇਗੀ ਜਸ ਪ੍ਰੀਤ ਕੌਰ ਦੀ ਪੁਸਤਕ "ਪੋਣਾਂ ਦੀ ਸਰਗਮ"

"ਸ਼ਬਦਲੋਕ" ਵੱਲੋਂ ਹੋਵੇਗਾ 27 ਫਰਵਰੀ ਨੂੰ ਵਿਸ਼ੇਸ਼ ਆਯੋਜਨ 


ਲੁਧਿਆਣਾ: 26 ਫਰਵਰੀ 2021: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਡਾ. ਰਣਧੀਰ ਸਿੰਘ ਚੰਦ ਹੁਰਾਂ ਨੇ ਕਈ ਦਹਾਕੇ ਪਹਿਲਾਂ ਲਿਖਿਆ ਸੀ:
ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ 
ਤੇਰਾ ਗਮ ਕਤਰੇ ਜਿਹਾ ਸੀ ਹੁਣ ਸਮੁੰਦਰ ਹੋ ਗਿਆ!
ਜਸ ਪ੍ਰੀਤ ਕੌਰ ਗਿੱਲ ਨੂੰ ਅਮਲਤਾਸ ਨਾਲ ਇਸ਼ਕ ਜਿਹਾ ਹੀ ਕੁਝ ਸੀ। ਇਹ ਨਿਰੰਤਰ ਵਧਦਾ ਰਿਹਾ ਅਤੇ ਕੁਦਰਤ ਦੇ ਹੋਰਨਾਂ ਰੂਪਾਂ ਤੱਕ ਵਿਕਸਿਤ ਹੋ ਗਿਆ। ਫਿਰ ਇਸ ਨੇ ਅੰਗੜਾਈ ਲਈ ਤਾਂ ਕਲਮ ਨੇ ਕੁਝ ਲਿਖਣਾ ਸ਼ੁਰੂ ਕਰ ਦਿੱਤਾ। ਕੁਝ ਹੋਰ ਵਧਿਆ ਤਾਂ ਕਲਮ ਦੇ ਨਾਲ ਨਾਲ ਕੈਮਰਾ ਵੀ ਸ਼ਾਮਲ ਹੋ ਗਿਆ। ਇਹ ਸਿਰਫ ਜਨੂੰਨ ਨਹੀਂ ਸੀ ਇਬਾਦਤ ਵੀ ਸੀ। ਪੀਏਯੂ  ਦੀਆਂ ਸੜਕਾਂ ਤੇ ਤਸਵੀਰਾਂ ਕਲਿੱਕ ਕਰਦੀ ਜਸ ਪ੍ਰੀਤ ਨੂੰ ਬਹੁਤ ਸਾਰੇ ਲੋਕਾਂ ਨੇ ਦੇਖਿਆ। ਕਲਮ ਦੇ ਨਾਲ ਨਾਲ ਕੈਮਰੇ ਵਿੱਚ ਵੀ ਮੁਹਾਰਤ ਹੋ ਗਈ। ਦੋ ਢਾਈ ਸਾਲ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਸ ਪ੍ਰੀਤ ਕੌਰ ਗਿੱਲ ਦੀਆਂ ਕਾਵਿ/ਤਸਵੀਰਾਂ ਦੀ ਪ੍ਰਦਰਸ਼ਨੀ ਲੱਗੀ ਤਾਂ ਬਹੁਤ ਸਾਰੇ ਬੁੱਧੀਜੀਵੀ ਅਤੇ ਕਲਾਪ੍ਰੇਮੀ ਉਸਨੂੰ ਦੇਖਣ ਲਈ ਆਏ। 
ਡਾਕਟਰ ਸੁਰਜੀਤ ਪਾਤਰ, ਡਾਕਟਰ ਲਖਵਿੰਦਰ ਜੌਹਲ, ਡਾਕਟਰ ਜਗਦੀਸ਼ ਕੌਰ, ਡਾਕਟਰ ਨਿਰਮਲ ਜੌੜਾ ਅਤੇ ਬਹੁਤ ਸਾਰੇ ਹੋਰਾਂ ਨੇ ਇਹਨਾਂ ਤਸਵੀਰਾਂ ਨੂੰ ਬੜੇ ਹੀ ਗਹੁ ਨਾਲ ਦੇਖਿਆ। ਮੀਡੀਆ ਵੀ ਭਾਰੀ ਗਿਣਤੀ ਵਿੱਚ ਪਹੁੰਚਿਆ। ਬਹੁਤ ਸਾਰੇ ਮਹਿਮਾਨਾਂ ਨੇ ਇਹਨਾਂ ਦੀ ਸ਼ਲਾਘਾ ਵੀ ਕੀਤੀ। ਰਮਜ਼ਾਂ ਭਰੀਆਂ ਇਹਨਾਂ ਤਸਵੀਰਾਂ ਦੇ ਸੁਨੇਹਿਆਂ ਦੀ ਵੀ ਚਰਚਾ ਹੋਈ ਪਰ ਪ੍ਰਦਰਸ਼ਨੀ ਦੇ ਤੀਜੇ ਜਾਂ ਚੌਥੇ ਦਿਨ ਅਰਥਾਤ ਆਖਿਰੀ ਦਿਨ ਇਹ ਐਗਜ਼ੀਬੀਸ਼ਨ ਜਲਦੀ ਮੁੱਕ ਗਈ। ਬੁਧੀਜੀਵੀ ਉਂਝ ਵੀ ਗਿਣਤੀ ਵਿਚ ਘੱਟ ਹੀ ਹੁੰਦੇ ਹਨ ਸੋ ਉਹ ਸਾਰੇ ਦੇਖ ਗਏ ਸਨ। ਹੁਣ ਵਾਰੀ ਉਹਨਾਂ ਦੀ ਸੀ ਜਿਹਨਾਂ ਕੋਲੋਂ ਬੁੱਧੀ ਦੇ ਨਾਲ ਨਾਲ ਪੈਸੇ ਵੀ ਹੁੰਦਾ ਹੈ ਅਤੇ ਉਸ ਪੈਸੇ ਨੂੰ ਖਰਚਣ ਦਾ ਦਿਲ ਵੀ ਪਰ ਉਹ ਲੋਕ ਨਹੀਂ ਆਏ। ਕਾਰਨ ਸਮਝ ਨਹੀਂ ਆਇਆ ਪਰ ਉਹਨਾਂ ਦੀ ਗੈਰ ਹਾਜ਼ਿਰੀ ਖਟਕਦੀ ਰਹੀ।  ਪ੍ਰਦਰਸ਼ਨੀ ਅੱਧਾ ਕੁ ਦਿਨ ਪਹਿਲਾਂ ਹੀ ਮੁੱਕ ਗਈ। 
ਉਸਤੋਂ ਬਾਅਦ ਚੰਡੀਗੜ੍ਹ ਵਿੱਚ ਵੀ ਅਜਿਹੀ ਪ੍ਰਦਰਸ਼ਨੀ ਲੱਗਣੀ ਸੀ ਪਰ ਉਹ ਸ਼ਾਇਦ ਅਜੇ ਤੀਕ ਨਹੀਂ ਲੱਗ ਸਕੀ। ਕੋਰੋਨਾ,  ਕਿਸਾਨ ਅੰਦੋਲਨ  ਅਤੇ ਕਈ ਹੋਰ ਕਾਰਨਾਂ ਨੇ ਸ਼ਾਇਦ ਆਪਣਾ ਅਸਰ ਪਾਇਆ ਹੋਣੈ। ਦਰਸ਼ਕਾਂ ਦੀ ਘਾਟ ਲੁਧਿਆਣਾ ਦੇ ਵਿਕਾਸ ਦਾ ਪਤਾ ਦੇ ਰਹੀ ਸੀ ਕਿ ਇਥੇ ਬਹੁਤ ਪੈਸਾ ਹੈ। ਵਿਕਾਸ ਵੀ ਬਹੁਤ ਹੋਇਆ ਹੈ ਪਰ ਆਮ ਜਨਤਾ ਦੇ ਸੁਹਜ ਸੁਆਦ ਵਾਲੇ ਪਾਸੇ ਅਜੇ ਤੱਕ ਕੋਈ ਬਹੁਤੀ ਗੱਲ ਨਹੀਂ ਬਣੀ ਲੱਗਦੀ। ਕਲਾਕਾਰ ਸ਼ਾਇਦ ਅਜੇ ਤੱਕ ਨਿਰਾਸ ਵੀ ਹਨ। ਕਲਾਕਾਰ ਸਿਰਫ ਮਹਿਸੂਸ ਕਰਦੇ ਹਨ। ਬੋਲਦੇ ਨਹੀਂ। ਸੋ ਜਸ ਪ੍ਰੀਤ ਨੇ ਵੀ ਕਦੇ ਕਿਸੇ ਨਾਲ ਕੋਈ ਗਿਲਾ ਨਾ ਕੀਤਾ। ਕਦੇ ਕੁਝ ਨਾ ਬੋਲਿਆ। ਕੋਈ ਸ਼ਿਕਵਾ ਨਾ ਕੀਤਾ ਕੋਈ ਸ਼ਿਕਾਇਤ ਨਾ ਕੀਤੀ। 
ਇਹਨਾਂ ਆਯੋਜਨਾਂ ਅਤੇ ਤਸਵੀਰਾਂ ਦੀ ਤਿਆਰੀ ਤੇ ਖਰਚਾ ਕਾਫੀ ਹੋ ਗਿਆ ਸੀ। ਜਸ ਪ੍ਰੀਤ ਨੇ ਇਹ ਸਾਰਾ ਖਰਚਾ ਪੱਲਿਓਂ ਪੂਰਾ ਕੀਤਾ। ਫੋਟੋ ਫਰੇਮਾਂ ਤੋਂ ਲੈ ਕੇ ਆਏ ਗਏ ਨੂੰ ਪੁਛੇ ਗਏ ਚਾਹ ਪਾਣੀ ਤੱਕ। ਬੜੀ ਮੁਸ਼ਕਲ ਨਾਲ ਬਸ ਇਹੀ ਪਤਾ ਲੱਗ ਸਕਿਆ ਕਿ ਖਰਚਾ ਸ਼ਾਇਦ ਦੋ ਲੱਖ ਰੁਪਏ ਤੋਂ ਵੱਧ ਤੱਕ ਦਾ ਹੋ ਗਿਆ ਸੀ। ਇੱਕ ਉਮੀਦ ਸੀ ਕਿਸੇ ਸਰਕਾਰੀ ਇਮਦਾਦ ਦੀ ਪਰ ਉਹ ਬਹੁਤ ਦੇਰ ਤੱਕ ਤਾਂ ਨਹੀਂ ਸੀ ਆਈ। ਸਿਆਸੀ ਅਤੇ ਪ੍ਰਸ਼ਾਸਨਿਕ ਹਾਲਾਤ ਵੀ ਬਦਲਦੇ ਗਏ ਅਤੇ ਕੰਮ ਅੱਗੇ ਤੋਂ ਅੱਗੇ ਪੈਂਦੇ ਰਹੇ। 
ਫੋਟੋਗ੍ਰਾਫੀ ਵਿੱਚ ਕਮਾਲ ਦੀ ਮੁਹਾਰਤ ਹਾਸਲ ਕਰਨ ਵਾਲੀ ਸ਼ਾਇਰਾ ਅਤੇ ਲੇਖਿਕਾ ਜਸਪ੍ਰੀਤ ਕੌਰ ਗਿੱਲ ਹੁਣ ਫਿਰ ਚਰਚਾ ਵਿੱਚ ਹੈ। ਅਮਲਤਾਸ ਨਾਲ ਉਸਦੇ ਇਸ਼ਕ ਅਤੇ ਕੁਦਰਤ ਨਾਲ ਰੂਹਾਨੀ ਪ੍ਰੇਮ ਨੇ ਉਸਨੂੰ ਹਮੇਸ਼ਾਂ ਪ੍ਰੇਰਣਾ ਦਿੱਤੀ ਅਤੇ ਉਸ ਕੋਲੋਂ ਨਵਾਂ ਸਾਹਿਤ ਲਿਖਵਾਇਆ। ਇਹ ਪੁਸਤਕ ਵੀ ਇਸੇ ਤਰ੍ਹਾਂ ਦੇ ਸਾਹਿਤ ਤੇ ਅਧਾਰਿਤ ਹੈ। ਇਹ ਪੁਸਤਕ "ਸ਼ਬਦਲੋਕ" ਵੱਲੋਂ ਲੁਧਿਆਣਾ ਦੀ ਫਿਰੋਜ਼ਪੁਰ ਰੋਡ ਤੇ ਸਥਿਤ ਮਹਾਰਾਜਾ ਰਿਜੈਂਸੀ ਦੇ ਰੀਗਲ ਹਾਲ ਵਿਚ ਬਾਅਦ ਦੁਪਹਿਰ ਢਾਈ ਵਜੇ ਰਿਲੀਜ਼ ਕੀਤੀ ਜਾਣੀ ਹੈ। ਇਸ ਸਮਾਗਮ ਵਿਚ ਮੀਡੀਆ ਅਤੇ ਸਾਹਿਤ ਜਗਤ ਨਾਲ ਸਬੰਧਤ ਕਈ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਫੋਟੋਗ੍ਰਾਫੀ ਅਤੇ ਸ਼ਾਇਰੀ ਦੇ ਸੁਮੇਲ ਵਾਲਿਆਂ ਇਹਨਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਕੀਤਾ ਹੈ ਉੱਘੇ ਸ਼ਾਇਰ ਅਤੇ ਵਿਦਿਅਕ ਸ਼ਖ਼ਸੀਅਤ ਡਾਕਟਰ ਜਗਤਾਰ ਧੀਮਾਨ ਨੇ। 
ਜਿੱਥੇ ਕਲਾਕਾਰਾਂ ਨੂੰ ਉਹਨਾਂ ਦੀ ਮਿਹਨਤ ਅਤੇ ਲਾਗਤ ਦਾ ਮੁੱਲ ਵੀ ਨਾ ਮਿਲੇ ਉੱਥੇ ਵੀ ਕਲਾ ਦਾ ਜਨੂੰਨ ਹੋਣਾ ਕਿਸੇ ਚਮਤਕਾਰ ਤੋਂ ਘੱਟ ਤਾਂ ਨਹੀਂ! ਜਸ ਪ੍ਰੀਤ ਕੌਰ ਗਿੱਲ ਦੇ ਇਸ ਕਲਾਪ੍ਰੇਮ ਨੂੰ ਦੇਖ ਕੇ ਯਾਦ ਆ ਰਹੀਆਂ  ਸ਼ਾਇਰਾ ਕਵਿਤਾ ਕਿਰਨ ਦੀਆਂ ਸਤਰਾਂ:
ਨਾਮੁਮਕਿਨ ਕੋ ਮੁਮਕਿਨ ਕਰਨੇ ਨਿਕਲੇ ਹੈਂ!
ਹਮ ਛਲਨੀ ਮੈਂ ਪਾਨੀ ਭਰਨੇ ਨਿਕਲੇ ਹੈਂ!

-ਰੈਕਟਰ ਕਥੂਰੀਆ  

ਸ਼ਨੀਵਾਰ ਨੂੰ ਰਿਲੀਜ਼ ਹੋਵੇਗੀ ਰਣਜੀਤ ਸਿੰਘ ਦੀ ਪੁਸਤਕ ਗਿਆਨ ਰਤਨ

 25 ਖੋਜ  ਭਰਪੂਰ ਲੇਖਾਂ ਵਾਲੀ ਪੁਸਤਕ ਬਣੇਗੀ ਲੋਕਾਂ ਲਈ ਚਾਨਣ ਮੁਨਾਰਾ 


ਲੁਧਿਆਣਾ
: 26 ਫਰਵਰੀ 2021: (ਰੈਕਟਰ ਕਥੂਰੀਆ//ਸਾਹਿਤ ਸਕਰੀਨ):: 
ਭਾਰਤ ਜਨ ਵਿਗਿਆਨ ਜੱਥਾ ਨੇ ਬੀਤੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਕੀਤੇ ਜਿਹਨਾਂ ਨੇ ਸਕੂਲੀ ਬੱਚਿਆਂ ਵਿੱਚ ਇੱਕ ਨਵੀਂ ਚੇਤਨਾ ਜਗਾਈ। ਗੱਲ ਬੇਹੱਦ ਔਖੇ ਲੱਗਣ ਵਾਲੇ ਵਿਸ਼ੇ ਹਿਸਾਬ ਦੀ ਹੋਵੇ ਜਾਂ ਵਿਗਿਆਨ ਦੀ ਉਸ ਬਾਰੇ ਇਸ ਜੱਥੇ ਨੇ ਹਰ ਵਾਰ ਬਹੁਤ ਹੀ ਦਿਲਚਸਪ ਢੰਗ ਨਾਲ ਪ੍ਰੋਗਰਾਮ ਪੇਸ਼ ਕੀਤੇ। ਜੱਥੇ ਦੇ ਬੁਲਾਰਿਆਂ ਵਿੱਚ ਇੱਕ ਬੁਲਾਰੇ ਰਣਜੀਤ ਸਿੰਘ ਇਹਨਾਂ ਔਖੇ ਲੱਗਦੇ ਵਿਸ਼ਿਆਂ ਨੂੰ ਏਨੇ ਦਿਲਚਸਪ ਢੰਗ ਨਾਲ ਬੱਚਿਆਂ ਸਾਹਮਣੇ ਰੱਖਦੇ ਕਿ ਨਾ ਸਿਰਫ ਬੱਚੇ ਇਸ ਲੰਮੇ ਭਾਸ਼ਣ ਨੂੰ ਸਾਹ ਰੋਕ ਕੇ ਸੁਣਦੇ ਬਲਕਿ ਵੱਡਿਆਂ ਦਾ ਵੀ ਦਿਲ ਕਰਨ ਲੱਗ ਪੈਂਦਾ ਕਿ ਇਹਨਾਂ ਵਿਸ਼ਿਆਂ ਨੂੰ ਸਿੱਖਣ ਲਈ ਮੁੜ ਕੇ ਸਕੂਲੇ ਦਾਖਲ ਹੋਇਆ ਜਾਵੇ। ਇਸਦੇ ਨਾਲ ਹੀ ਜਦੋਂ ਗੈਰ ਸਕੂਲੀ ਪ੍ਰੋਗਰਾਮ ਜਾਂ ਮੀਟਿੰਗਾਂ ਹੁੰਦੀਆਂ ਤਾਂ ਉਦੋਂ ਵੀ ਸਰਦਾਰ ਰਣਜੀਤ ਸਿੰਘ ਧਰਮ ਅਤੇ ਸਾਇੰਸ ਦੇ ਅਜਿਹੇ ਸੁਮੇਲ ਵਾਲੀ ਫਲਾਸਫੀ ਪੇਸ਼ ਕਰਦੇ ਕਿ ਉੱਥੇ ਮੌਜੂਦ ਲੋਕ ਆਪਣੇ ਵਿਚਾਰਾਂ ਹੀ ਬਾਰੇ ਮੁੜ ਵਿਚਾਰ ਕਰਨ ਲੱਗ ਪੈਂਦੇ। 
ਲੁਧਿਆਣਾ ਦੇ ਮਾਇਆ ਨਗਰ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂਨਾਨਕ ਦੇਵ ਜੀ ਦੇ ਪ੍ਰਬੰਧਾਂ ਨੂੰ ਚਲਾਉਣ ਵਾਲੀ ਕਮੇਟੀ ਦੇ ਪ੍ਰਧਾਨ ਵੱਜੋਂ ਵਿਚਰਦਿਆਂ ਰਣਜੀਤ ਸਿੰਘ ਹੁਰਾਂ ਦਾ ਵਾਹ ਕਈ ਕਿਸਨਮਾਂ ਦੇ ਲੋਕਾਂ ਨਾਲ ਪੈਂਦਾ ਰਿਹਾ। ਚੰਗੇ ਲੋਕ  ਵੀ  ਮਿਲਦੇ ਅਤੇ ਮੰਦੇ ਲੋਕ ਵੀ। ਧਰਮ ਕਰਮ ਵਾਲੇ ਵੀ ਅਤੇ ਨਾਸਤਿਕ ਵਿਚਾਰਾਂ ਵਾਲੇ ਵੀ। ਇਹਨਾਂ ਸਾਰਿਆਂ ਨੂੰ ਹਰ ਵਾਰ ਇਹੀ ਲੱਗਣਾ ਕਿ ਰਣਜੀਤ ਸਿੰਘ ਜੀ ਤਾਂ ਬਦ ਸਾਡੇ ਹੀ ਖਾਸ ਮਿੱਤਰ ਹਨ। ਇਹ ਉਹਨਾਂ ਲਈ ਜ਼ਿੰਦਗੀ ਦੀ ਇੱਕ ਅਜਿਹੀ ਖਾਸ ਪ੍ਰਾਪਤੀ  ਕਹਿ ਜਾ ਸਕਦੀ ਹੈ ਜਿਸਤੋਂ ਸਾਨੂੰ ਸਭਨਾਂ ਨੂੰ ਨ ਕੁਝ ਸਿੱਖਣ ਸਮਝਣ ਦੀ ਲੋੜ ਹੈ। 
ਹਰ ਰੋਜ਼ ਰੰਗ ਬਦਲਦੀ ਜ਼ਿੰਦਗੀ ਦੇ ਇਹਨਾਂ ਸਾਰੇ ਰੂਪਾਂ ਨੂੰ ਦੇਖਦਿਆਂ ਰਣਜੀਤ ਸਿੰਘ ਜੀ ਨੂੰ ਬਹੁਤ ਸਾਰੇ ਅਨੁਭਵ ਵੀ ਹੋਏ ਜਿਹੜੇ ਉਸ ਕਿਤਾਬੀ ਗਿਆਨ ਤੋਂ ਬਹੁਤ ਵੱਖਰੇ ਸਨ ਜਿਹੜਾ ਉਹਨਾਂ ਆਪਣੇ  ਫਿਰ ਅਧਿਆਪਨ ਦੌਰਾਨ ਹਾਸਲ ਕੀਤਾ ਸੀ ਅਤੇ ਵੰਡਿਆ ਵੀ ਸੀ। ਅਧਿਐਨ ਅਤੇ ਅਨੁਭਵ ਦੋਹਾਂ ਦੇ ਸੁਮੇਲ ਦੀ ਝਲਕ ਉਹਨਾਂ ਦੀ ਕਲਮ ਵਿੱਚ ਵੀ ਉਤਰੀ ਅਤੇ ਉਹਨਾਂ ਕਈ ਲੇਖ ਲਿਖੇ। ਅਜਿਹੇ 25 ਲੇਖਾਂ ਦਾ ਹੀ ਸੰਗ੍ਰਹਿ ਹੈ ਉਹਨਾਂ ਦੀ ਨਵੀਂ ਪੁਸਤਕ "ਗਿਆਨ ਰਤਨ"। 
ਇਸ ਪੁਸਤਕ ਨੂੰ ਹੁਣ ਰਿਲੀਜ਼ ਕੀਤਾ ਜਾਣਾ ਹੈ ਗੁਰਦੁਆਰਾ ਸ੍ਰੀ ਗੁਰੂਨਾਨਕ ਦੇਵ ਜੀ ਮਾਇਆ ਨਗਰ ਵਿਖੇ। ਇਸੇ  ਗੁਰਦੁਆਰਾ ਸਾਹਿਬ ਪ੍ਰਧਾਨ ਰਣਜੀਤ ਸਿੰਘ ਵੱਲੋਂ ਲਿਖੀ ਗਈ ਪੁਸਤਕ ਗਿਆਨ ਰਤਨ 27 ਫਰਵਰੀ 2021 ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਰਿਲੀਜ਼ ਕੀਤੀ ਜਾਏਗੀ। ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਕਮ ਚੇਅਰਮੈਨ ਸ੍ਰ. ਹਰਿਭਜਨ ਸਿੰਘ ਅਦਾ ਕਰਨਗੇ। ਪੁਸਤਕ ਰਿਲੀਜ਼ ਦਾ ਸਮਾਗਮ ਸ਼ਾਮੀ ਸਾਢੇ ਤਿੰਨ ਵਜੇ ਸ਼ੁਰੂ ਹੋਵੇਗਾ ਅਤੇ ਦੋ ਢਾਈ ਘੰਟੇ ਤੱਕ ਚੱਲੇਗਾ। ਇਸ ਮੌਕੇ ਸਾਹਿਤ ਜਗਤ ਦੇ ਨਾਲ ਨਾਲ ਧਰਮ ਅਤੇ ਸਿਆਸਤ ਨਾਲ ਸਬੰਧਤ ਕਈ ਸ਼ਖਸੀਅਤਾਂ ਵੀ ਪੁੱਜਣਗੀਆਂ। ਪੁਸਤਕ ਰਿਲੀਜ਼ ਸਮਾਗਮ ਦੀ ਇਹ ਜਾਣਕਾਰੀ ਪੁਸਤਕ ਲੇਖਕ ਰਣਜੀਤ ਸਿੰਘ ਹੁਰਾਂ ਦੇ ਖਾਸ ਮਿੱਤਰ ਐਮ ਐਸ ਭਾਟੀਆ ਨੇ ਦਿੱਤੀ। --ਰੈਕਟਰ ਕਥੂਰੀਆ 

Tuesday 23 February 2021

ਹਨੇਰਿਆਂ ਵਿਰੁੱਧ ਜਗਦੀ ਮਸ਼ਾਲ ਵਾਂਗ ਹੈ "ਅਣੂ" ਦਾ ਨਿਰੰਤਰ ਪ੍ਰਕਾਸ਼ਨ

 ਐਮਰਜੈਂਸੀ ਤੋਂ ਕਿਸਾਨ ਅੰਦੋਲਨ ਤੱਕ ਬੁਲੰਦ ਆਵਾਜ਼ ਵਾਲੀ ਕਲਮੀ ਗਵਾਹੀ 

ਲੁਧਿਆਣਾ:23 ਫਰਵਰੀ 2021: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::

ਜਦੋਂ ਪੰਜਾਬ ਵਿੱਚ ਐਮਰਜੈਂਸੀ ਵਾਲਾ ਮਾਹੌਲ ਸੀ ਉਦੋਂ ਵੀ ਅਣੂ ਸੱਚ ਦੀ ਆਵਾਜ਼ ਬੁਲੰਦ ਕਰਦਾ ਰਿਹਾ। ਜਦੋਂ ਪੰਜਾਬ ਵਿੱਚ ਗੋਲੀ ਦਾ ਰਾਜ ਸ਼ੁਰੂ ਹੋਇਆ ਉਦੋਂ ਵੀ ਅਣੂ ਬੇਖੌਫ ਹੋ ਕੇ ਲੋਕਾਂ ਦੇ ਦਿਲ ਦੀਆਂ ਗੱਲਾਂ ਕਰਦਾ ਰਿਹਾ। ਇਹ ਸੁਰਿੰਦਰ ਕੈਲੇ ਹੁਰਾਂ ਦੇ ਅੰਦਰ ਲੁਕੀ ਹਿੰਮਤ ਦਾ ਹੀ ਕਮਾਲ ਸੀ। ਜਨੂਨ ਦਾ ਹੀ ਇੱਕ ਕ੍ਰਿਸ਼ਮਾ। ਸਰਪੰਚੀ, ਸਿਆਸਤ, ਪਰਿਵਾਰ, ਦੁਨੀਆਦਾਰੀ, ਸਾਹਿਤਕ ਸਰਗਰਮੀਆਂ ਅਤੇ ਨਾਲ ਨਾਲ ਅਣੂ ਹਮੇਸ਼ਾਂ ਪਰਛਾਵੇਂ ਰਿਹਾ। ਕਦੇ ਵੀ ਨਹੀਂ ਭੁੱਲਿਆ। ਚਾਹੁੰਦੇ ਤਾਂ ਆਪਣੇ ਅਸਰ ਰਸੂਖ ਨੂੰ ਵਰਤ ਕੇ ਅਣੂ ਨੂੰ ਕੌਮਾਂਤਰੀ ਆਕਾਰ ਦੇ ਕੇ ਆਮਦਨ ਦਾ ਜ਼ਰੀਆ ਬਣਾ ਲੈਂਦੇ ਪਰ ਕੈਲੇ ਸਾਹਿਬ ਨੇ ਖਰਚ ਵਾਲਾ ਰਸਤਾ ਹੀ ਚੁਣਿਆ। ਨਾ ਕਦੇ ਦਾਹੜੀ ਦਾਈ ਕੀਤੀ ਅਤੇ ਨਾ ਹੀ ਸ਼ਖ਼ਸੀਅਤ ਵੱਲ ਕਦੇ ਉਂਗਲ ਉੱਠਣ ਦਿੱਤੀ। ਭਰਮਾਉਣ ਵਾਲੇ ਮਾਹੌਲ ਵਿੱਚ ਵੀ ਬੜੀ ਨਿਰਲੇਪਤਾ ਨਾਲ ਦੁਨੀਆ ਦੇ ਰੰਗ ਤਮਾਸ਼ੇ ਦੇਖੇ ਅਤੇ ਅਣੂ  ਕਦੇ ਨਾ ਛੱਡੀ। 

ਨਾ ਕੋਈ ਇਸ਼ਤਿਹਾਰ, ਨਾ ਕੋਈ ਫੰਡ। ਸਿਰਫ ਆਪਣੀ ਹੀ ਕਿਰਤ ਕਮਾਈ ਨੂੰ ਦਸਵੰਧ ਵਾਂਗ ਖਰਚਣਾ ਅਤੇ ਹਰ ਵਾਰ ਅਣੂ ਦਾ ਨਵਾਂ ਅੰਕ ਸਭਨਾਂ ਦੇ ਸਾਹਮਣੇ ਲਿਆ ਰੱਖਣਾ। ਇਹ ਸੱਚਮੁੱਚ ਬਹੁਤ ਵੱਡਾ ਕਾਰਜ ਸੀ ਜਿਸਦੀ ਕਦੇ ਵੀ ਉਸ ਪੱਧਰ ਤੇ ਚਰਚਾ ਨਹੀਂ ਹੋਈ ਜਿੰਨੀ ਕਿ ਹੋਣੀ ਚਾਹੀਦੀ ਸੀ। 

ਕੈਲੇ ਹੁਰਾਂ ਨੇ ਦੁਨੀਆ ਦੇਖੀ ਹੋਈ ਹੋਣ ਦੇ ਬਾਵਜੂਦ ਨਾ ਕਦੇ ਤਿਕੜਮਬਾਜ਼ੀ ਤੋਂ ਕੰਮ ਲਿਆ ਤੇ ਨਾ ਕਦੇ ਮੂੰਹ ਮੁਲਾਹਜ਼ਿਆਂ ਤੋਂ। ਕਿਸੇ ਨੂੰ ਜੇ ਵਿਰੋਧੀ ਸੁਰ ਵਿੱਚ ਵੀ ਕੋਈ ਸਲਾਹ ਦੇਣੀ ਪਈ ਤਾਂ ਏਨੇ ਨਰਮ ਅੰਦਾਜ਼ ਵਿੱਚ ਕਿ ਸੁਣਨ ਵਾਲੇ ਨੂੰ ਵੀ ਉਹ ਸਲਾਹ ਬੜੀ ਦੋਸਤਾਨਾ ਲੱਗਦੀ ਕਿਓਂਕਿ ਉਹ ਸਲਾਹ ਸੱਚਮੁੱਚ ਨੇਕ ਹੀ ਹੋਇਆ ਕਰਦੀ। 

ਸੁਰਿੰਦਰ ਕੈਲੇ ਹੁਰਾਂ ਨੇ ਇਹ ਸਭ ਕੁਝ ਕਿਸੇ ਪੂਜਾ ਪਾਠ ਵਾਂਗ ਕੀਤਾ। ਨਾ ਕੋਈ ਸ਼ੋਰ ਸ਼ਰਾਬਾ, ਨਾ ਕੋਈ ਵੱਡਾ ਦਾਅਵਾ। ਬਸ ਆਪਣੀ ਮਸਤ ਚਾਲੇ ਚਲਦਿਆਂ ਕੈਲੇ ਹੁਰਾਂ ਨੇ ਅਣੂ ਦੇ ਮਾਰਚ-2021 ਦੇ ਅੰਕ ਨਾਲ ਇੱਕ ਵੱਡੀ ਪੁਲਾਂਘ ਪੁੱਟੀ ਅਤੇ ਇਹ ਅਣੂਰੂਪ ਪਰਚਾ ਆਪਣੇ ਪੰਜਾਹਵੇਂ ਵਰ੍ਹੇ ਵਿੱਚ ਦਾਖਲ ਹੋ ਗਿਆ। ਪੰਜਾਹ ਵਰ੍ਹੇ ਪੂਰੇ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਅੱਜਕਲ। ਲੋਕ ਆਪੋ ਆਪਣੇ ਸਾਹਿਤਿਕ ਰਸਾਲਿਆਂ ਦੀ ਉਮਰ ਬੜੀ ਮੁਸ਼ਕਲ ਹਫਤਿਆਂ ਮਹੀਨਿਆਂ ਤੱਕ ਹੀ ਪੂਰੀ ਕਰਦੇ ਹਨ। ਅਜਿਹੀ ਹਾਲਤ ਵਿੱਚ ਅਣੂ ਇੱਕ ਮਿਸਾਲ ਬਣ ਕੇ ਸਾਹਮਣੇ ਆਇਆ ਹੈ। ਜ਼ਿੰਦਗੀ ਦੇ ਸੁਹਜ ਸਵਾਦ ਨੂੰ ਨਿਗਲ ਜਾਣ ਵਾਲੇ ਹਨੇਰਿਆਂ ਵਿਰੁੱਧ ਜਗਦੀ ਮਸ਼ਾਲ ਵਾਂਗ। -ਰੈਕਟਰ ਕਥੂਰੀਆ 

Literary scene pexels-photo-by Polina Zimmerman ਕੋਲਾਜ; ਸਾਹਿਤ ਸਕਰੀਨ ਡੈਸਕ 

Friday 12 February 2021

ਪ੍ਰੋ. ਗੁਰਭਜਨ ਗਿੱਲ ਹੁਰਾਂ ਨੇ ਯਾਦ ਕਰਾਈ ਬਦਦੁਆਵਾਂ ਤੋਂ ਬਚਣ ਦੀ ਗੱਲ

 ਭੁਚਾਲ ਤਾਂ ਆਉਣਾ ਹੀ ਸੀ 


ਲੁਧਿਆਣਾ
: 12 ਫਰਵਰੀ 2021: (ਸਾਹਿਤ ਸਕਰੀਨ ਬਿਊਰੋ):: 

ਅੱਜ ਦੀ ਰਾਤ ਅੱਧੀ ਰਾਤ ਵਲ ਸੀ ਤਾਂ  ਭੁਚਾਲ ਆਇਆ। ਕਾਫੀ ਸ਼ਕਤੀਸ਼ਾਲੀ ਸੀ ਇਹ ਭੁਚਾਲ। ਲੋਕ ਆਪੋ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਇੱਕ ਅਜੀਬ ਜਿਹਾ ਸਹਿਮ ਨਜ਼ਰ ਆ ਰਿਹਾ ਸੀ। ਭੁਚਾਲ ਦਾ ਰੌਲਾ ਵੀ ਸੀ ਪਰ ਡਰ ਵੀ ਸੀ। ਕਰੀਬ ਵੀਹ ਕੁ ਮਿੰਟ ਇਸੇ ਤਰ੍ਹਾਂ ਰਿਹਾ। ਭੁਚਾਲ ਬਾਰੇ ਤੁਰੰਤ ਹੀ ਖਬਰਾਂ ਅਤੇ ਪ੍ਰਤੀਕਰਮ ਆਉਣ ਲੱਗ ਪਏ।  ਇਹਨਾਂ ਮੁਢਲੇ ਪ੍ਰਤੀਕਰਮਾਂ ਵਿੱਚ ਉੱਘੇ ਸ਼ਾਇਰ ਅਤੇ ਚਿੰਤਕ ਪ੍ਰੋਫੈਸਰ ਗੁਰਭਜਨ ਸਿੰਘ ਹੁਰਾਂ ਦੀ ਟਿੱਪਣੀ ਵੀ ਸੀ। ਉਹਨਾਂ ਆਖਿਆ,"ਜੇ ਧਰਤੀ ਪੁੱਤਰਾਂ ਨਾਲ ਪੰਗੇ ਲਓਂਗੇ ਤਾਂ ਧਰਤੀ ਹਿੱਲੂਗੀ ਹੀ। ਇਹ ਦਿਲ ਚੋਂ ਨਿਕਲਿਆ ਇੱਕ ਅਜਿਹਾ ਪ੍ਰਤੀਕਰਮ ਸੀ ਜਿਹੜਾ ਸਰਹੱਦਾਂ ਤੇ ਬੈਠੇ ਉਹਨਾਂ ਕਿਸਾਨਾਂ ਦੇ ਦਿਲਾਂ ਚੋਂ ਨਿਕਲਦੀਆਂ ਬਦ ਦੁਆਵਾਂ ਦੀ ਤਰਜਮਾਨੀ ਕਰ ਰਿਹਾ ਸੀ ਜਿਹਨਾਂ ਦੇ ਕਿੰਨੇ ਹੀ ਸਾਥੀ ਮੋਰਚੇ ਵਿੱਚ ਬੈਠੇ ਸ਼ਹੀਦ ਹੋ ਗਏ।  ਇਹ ਉਹਨਾਂ ਪਰਿਵਾਰਾਂ ਦੇ ਦਿਲਾਂ ਚੋਂ ਨਿਕਲਿਆ ਹੌਕਾ ਸੀ ਜਿਹਨਾਂ ਦੇ ਜੀਅ ਖੇਤੀ ਕਾਨੂਨ ਵਾਪਿਸ ਕਰਾਉਣ ਦੀ ਸ਼ਾਨ੍ਤ੍ਮੈ ਮੰਗ ਲਾ ਕੇ ਗੇ ਪਰ ਵਾਪਿਸ ਨਾ ਪਰਤੇ। ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੀ ਇਹ ਟਿੱਪਣੀ ਕੁਦਰਤ ਦੇ ਇਨਸਾਫ਼ ਦੀ ਯਾਦ ਕਰ ਰਹੀ ਹੈ। ਹੁਣ ਵੀ ਸੰਭਲਣਾ ਚਾਹੀਦਾ ਹੈ।