google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: August 2020

Friday 28 August 2020

ਕਰਮ ਵਕੀਲ ਵੱਲੋਂ ਵੀ ਮਨਜੀਤ ਇੰਦਰਾ ਉੱਤੇ ਹਮਲੇ ਦਾ ਤਿੱਖਾ ਨੋਟਿਸ

Thursday:  28th August 2020 at 15:46 Whats App
ਮਨਜੀਤ ਇੰਦਰਾ ਲਈ ਇਨਸਾਫ ਦਾ ਸੰਘਰਸ਼ ਲਗਾਤਾਰ ਹੋਰ ਤਿੱਖਾ 
ਚੰਡੀਗੜ੍ਹ28 ਅਗਸਤ 2020(ਕਰਮ ਵਕੀਲ//ਪੰਜਾਬ ਸਕਰੀਨ ਬਿਊਰੋ)::
ਕਰਮ ਵਕੀਲ 
ਉੱਘੇ ਵਕੀਲ ਅਤੇ ਲੇਖਕ ਕਰਮ ਵਕੀਲ ਵੱਲੋਂ ਵੀ ਮਨਜੀਤ ਇੰਦਰਾ ਉੱਤੇ ਹਮਲੇ ਦਾ ਤਿੱਖਾ ਨੋਟਿਸ ਲਿਆ। ਉਹਨਾਂ ਇਸ ਸਬੰਧੀ ਭੇਜੇ ਆਪਣੇ ਬਿਆਨ ਵਿੱਚ ਅਮਨ ਕਾਨੂੰਨ ਦੀ ਨਿੱਘਰਦੀ
ਨਜੀਤ ਇੰਦਰਾ ਪੰਜਾਬੀ ਦੀ ਸੀਨੀਅਰ ਲੇਖਕ ਅਤੇ ਚਿੰਤਕ ਹੈ। ਉਸ ਨੇ ਪੰਜਾਬੀ ਸਾਹਿ
ਤ ਜਗਤ ਦੀ ਪਿਛਲੇ ਪੰਜ ਦਹਾਕਿਆਂ ਦੌਰਾਨ ਦੇਸ਼ ਅਤੇ ਵਿਦੇਸ਼ ਵਿਚ ਆਪਣੀ ਸ਼ਾਇਰੀ ਨਾਲ ਵਡਮੁਲੀ ਸੇਵਾ ਕੀਤੀ ਹੈ। ਬੇਬਾਕ ਅਤੇ ਸਾਫਗੋ ਸਖ਼ਸ਼ੀਅਤ ਦੀ ਮਾਲਕ, ਇਸ ਸ਼ਾਇਰਾ ਨਾਲ ਕਿਸੇ ਵੱਲੋਂ ਬਦਸਲੂਕੀ ਕਰਨਾ ਨਾ ਕੇਵਲ ਨਿੰਦਣਯੋਗ ਕਾਰਨਾਮਾ ਹੈ ਬਲਕਿ ਇਨਸਾਨੀਅਤ ਅਤੇ ਹਰ ਇਕ ਦੇ ਸਤਿਕਾਰ ਦੀ ਪਾਤਰ ਔਰਤਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣਾ ਅਪਰਾਧ ਵੀ ਹੈ। ਸ਼ਰਾਬ ਦੇ ਨਸ਼ੇ ਨੇ ਅਨੇਕਾਂ ਘਰ ਤਬਾਹ ਕਰ ਦਿੱਤੇ ਹਨ ਪਰ ਫੇਰ ਵੀ ਕਨੂੰਨ ਦੀ ਰੱਖਿਅਕ ਪੁਲਿਸ ਅਤੇ ਕਨੂੰਨ-ਘਾੜੇ ਰਾਜਨੀਤਿਕ ਨਾ ਸ਼ਰਾਬ ਦੀ ਵਿਕਰੀ ਉਤੇ ਕਾਬੂ ਕਰਦੇ ਹਨ ਤੇ ਨਾ ਹੀ ਸ਼ਰਾਬ ਪੀ ਕੇ ਸਧਾਰਨ ਇਨਸਾਨ ਤੋਂ ਦਰਿੰਦੇ ਬਣ ਰਹੇ ਭੂਤਰੇ ਸਾਨ੍ਹਾਂ ਨੂੰ ਹੀ ਨਕੇਲ ਪਾ ਰਹੇ ਹਨ ਜੋ ਮੰਦਭਾਗੀ ਗੱਲ ਹੈ। ਮਨਜੀਤ ਇੰਦਰਾ ਦੀ ਬਹਾਦਰੀ ਹੈ ਕਿ ਉਸ ਨੇ ਘਰ ਵਿਚ ਇਕੱਲਿਆਂ ਰਹਿੰਦੇ ਹੋਏ ਵੀ, ਕਿਸੇ ਤੋਂ ਡਰ ਕੇ ਜੀਵਨ ਜਿਉਂਣ ਦੀ ਥਾਂ, ਗੈਰ-ਸਮਾਜਿਕ ਅਨਸਰਾਂ ਨੂੰ ਵੰਗਾਰ ਕੇ ਜੀਵਨ ਜਿਉਂਣਾ ਸਹੀ ਸਮਝਿਆ।
ਮੈਂ ਸਵਾਲ ਕਰਦਾ ਹਾਂ ਕਿ ਕੀ ਖੁੱਲੇ ਵਿਚ ਸ਼ਰੇ-ਆਮ ਸ਼ਰਾਬ ਪੀਣਾ, ਹੁਲੜਬਾਜੀ ਕਰਨਾ, ਕਿਸੇ ਔਰਤ ਦੇ ਘਰ ਜਬਰੀ ਘੁਸਣਾ, ਗਾਲੀ ਗਲੋਚ ਕਰਨਾ ਅਤੇ ਔਰਤ ਨਾਲ ਧੱਕਾ-ਮੁੱਕੀ ਕਰਨਾ...ਕੀ ਅਪਰਾਧ ਨਹੀਂ? ਨਿਰਸੰਦੇਹ ਇਹ ਅਪਰਾਧ ਹੀ ਹੈ ਇਸ ਲਈ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਅਸੀਂ (ਲੇਖਕ ਬਰਾਦਰੀ) ਹਮਲਾਵਰਾਂ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਬਣਦੀ ਉਚਿਤ ਕਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਮਨਜੀਤ ਇੰਦਰਾ, ਜੋ ਕਿ ਸੀਨੀਅਰ ਸਿਟੀਜ਼ਨ ਔਰਤ ਵੀ ਹੈ, ਬੇਖੌਫ਼ ਰਹਿੰਦਿਆਂ ਆਪਣਾ ਜੀਵਨ ਬਸਰ ਕਰ ਸਕੇ। ਅੱਜ ਸਾਰੀ ਲੇਖਕ ਬਰਾਦਰੀ ਉਨ੍ਹਾਂ ਦੀ ਸੁਰੱਖਿਆ ਲਈ ਫ਼ਿਕਰਮੰਦ ਹੈ ਅਤੇ ਹਰ ਮੁਸ਼ਕਲ ਘੜੀ ਵਿਚ ਉਨ੍ਹਾਂ ਦੇ ਨਾਲ ਹੈ।
ਇਸ ਮੁਹਿੰਮ ਨਾਲ ਜੁੜਨ ਦੇ ਚਾਹਵਾਨ ਲੇਖਕ ਅਤੇ ਸਾਹਿਤ ਰਸੀਏ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨਾਲ ਉਹਨਾਂ ਦੇ ਮੋਬਾਈਲ ਨੰਬਰ 98156-36565 ਤੇ ਸੰਪਰਕ ਕਰ ਸਕਦੇ ਹਨ। 
ਹਰਮਨ ਪਿਆਰੀ ਸ਼ਾਇਰਾ ਮਨਜੀਤ ਇੰਦਰਾ ਲਈ ਇਨਸਾਫ ਦੀ ਮੁਹਿੰਮ ਹੋਰ ਤੇਜ਼ ਹੋ ਰਹੀ ਹੈ। ਤੁਸੀਂ ਵੀ ਇਸ ਮੁਹਿੰਮ ਨਾਲ ਜੁੜੋ--ਪੰਜਾਬ ਸਕਰੀਨ Online ਮੀਡੀਆ 

Thursday 13 August 2020

ਜਨਮੇਜਾ ਜੌਹਲ ਵੱਲੋਂ ਕਿਤਾਬ ਧਮਾਕਾ

 ਜੇ ਕਿਤਾਬਾਂ ਪਸੰਦ ਨਾ ਆਉਣ ਤਾਂ ਪੈਸੇ ਵੀ ਵਾਪਿਸ 
ਖਰੜ//ਲੁਧਿਆਣਾ: 13 ਅਗਸਤ 2020: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਜਦੋਂ ਸਾਹਿਤਿਕ ਅਖਵਾਉਣ ਵਾਲੇ ਲੋਕ ਸਾਹਿਤਿਕ ਇਨਾਮਾਂ ਸ਼ਨਾਮਾਂ ਦੇ ਜੁਗਾੜ ਲਾਉਣ ਵਿੱਚ ਰੁੱਝੇ ਹੁੰਦੇ ਹਨ ਜਾਂ ਫਿਰ ਚੌਧਰਾਂ ਜਾਂ ਅਹੁਦਿਆਂ ਦੀ ਦੌੜ ਵਿੱਚ ਇੱਕ ਦੂਜੇ ਨੂੰ ਠਿੱਬੀ ਲਾ ਕੇ ਅੱਗੇ ਨਿਕਲਣ ਦੀ ਜੁਗਤ ਵਿੱਚ ਹੁੰਦੇ ਹਨ ਜਾਂ ਫੇਰ ਵਿਦੇਸ਼ ਵਿੱਚ ਕਿਸੇ ਸਮਾਗਮ ਨੂੰ ਕਰਨ ਕਰਾਉਣ ਵਾਲੇ ਬਣੇ ਹੁੰਦੇ ਹਨ ਉਦੋਂ ਵੀ ਜਨਮੇਜਾ ਸਿੰਘ ਜੌਹਲ ਵਰਗੇ ਚੰਗੇ ਲੋਕ ਆਪਣੇ ਕੰਮ ਵਿੱਚ ਮਗਨ ਹੁੰਦੇ ਹਨ। ਕੁਝ ਨਵਾਂ ਸੋਚਣਾ, ਕੁਝ ਨਵਾਂ ਲਿਖਣਾ ਅਤੇ ਕੁਝ ਨਵਾਂ ਕਰ ਕੇ ਦਿਖਾਉਣਾ ਵੀ। ਹੁਣ ਜਨਮੇਜਾ ਸਿੰਘ ਜੌਹਲ ਵੱਲੋਂ ਧਮਾਕੇ ਦਾ ਐਲਾਨ ਵੀ ਕੁਝ ਅਜਿਹਾ ਹੀ ਹੈ। ਇਸ ਨੂੰ ਨਾਮ ਦਿੱਤਾ ਗਿਆ ਹੈ:ਕਿਤਾਬ ਧਮਾਕਾ।  
ਦਿਲਚਸਪ ਗੱਲ ਕਿ ਬਾਜ਼ਾਰ ਦੇ ਪ੍ਰਚਲਿਤ ਰੁਝਾਨਾਂ ਵਾਂਗ ਇਹ ਪੇਸ਼ਕਸ਼ ਵੀ ਕਿ ਪੜ੍ਹਨਯੋਗ ਕਿਤਾਬਾਂ , ਨਾ ਪਸੰਦ ਆਉਣ ਤੇ ਸਣੇ ਡਾਕਖਰਚ ਪੈਸੇ ਵਾਪਸ ਕਰ ਦਿੱਤੇ ਜਾਣਗੇ।  ਇਸਨੂੰ ਕਹਿੰਦੇ ਹਨ ਕਿਤਾਬਾਂ ਦੀ ਖਾਸੀਅਤ ਦੇ ਇਸ ਪਹਿਲੂ ਤੇ ਵੀ ਪਰਬਤ ਵਰਗਾ ਆਤਮ ਵਿਸ਼ਵਾਸ। ਕਿਤਾਬ ਧਮਾਕੇ ਵਿੱਚ ਸ਼ਾਮਲ ਕਿਤਾਬਾਂ ਹਨ:
1.ਨਮਕਪਾਰੇ-ਸੁਲਤਾਨਾ ਬੇਗਮ-120 ਸਫ਼ੇ (ਸ਼ਗੂਫੇ ਹਾਸਰਸ)
2.ਰੰਗਾਂ ਦੀ ਗਾਗਰ-ਸਰਦਾਰਾ ਸਿੰਘ ਜੌਹਲ-288 ਸਫ਼ੇ (ਜੀਵਨ ਝੱਲਕਾਂ)
3.ਦੋ ਬਟਾ ਇਕ-ਜਨਮੇਜਾ ਸਿੰਘ ਜੌਹਲ-132 ਸਫ਼ੇ (ਵਿਅੰਗ ਤੇ ਨਿਬੰਧ) 
ਕੋਈ ਵੀ ਇਕ ਕਿਤਾਬ ਭਾਰਤ ਵਿਚ ਕਿਤੇ ਵੀ ਡਾਕ ਖਰਚ ਸਮੇਤ - 120 ਰੁਪਏ ।
ਤਿੰਨੇ ਕਿਤਾਬਾਂ ਸਮੇਤ ਡਾਕ ਖਰਚ 320 ਰੁਪਏ 
ਪੇਟੀਅਮ ਕਰੋ ਤੇ ਐਡਰੈਸ ਭੇਜੋ ਸਣੇ ਪਿੰਨ ਕੋਡ ਤੇ ਫੋਨ ਨੰਬਰ 
98159-45018
ਪੇਮੈਂਟ ਦੇ ਹੋਰ ਤਰੀਕਿਆਂ ਵਾਸਤੇ ਵੀ ਸੰਪਰਕ ਕਰ ਸਕਦੇ ਹੋ।  
20 ਤੋਂ ਵੱਧ ਕਿਤਾਬਾਂ ਲੈਣ ਉੱਤੇ ਕੁਝ ਹੋਰ ਕਸਰ ਕੱਢ ਦੇਵਾਂਗੇ।
ਹਰ ਮਹੀਨੇ 5 ਤੇ 20 ਤਰੀਕ ਤਕ ਪੇਸ਼ਗੀ ਭੇਜਣ ਵਾਲਿਆਂ ਨੂੰ 15 ਤੇ  30 ਤਰੀਕ ਨੂੰ ਕਿਤਾਬਾਂ ਪੋਸਟ ਕਰ ਦਿੱਤੀਆਂ ਜਾਣਗੀਆਂ। 
ਭਾਰਤ ਵਿਚ ਕਿਤਾਬਾਂ ਸਿਰਫ ਡਾਕ ਰਾਹੀਂ ਹੀ ਭੇਜੀਆਂ ਜਾਣਗੀਆਂ।
ਇਹ ਕਿਤਾਬ ਧਮਾਕਾ ਜਿੱਥੇ ਸਾਹਿਤ ਰਸੀਆਂ ਲਈ ਮਹੱਤਵਪੂਰਨ ਹੈ ਉੱਥੇ ਉਹਨਾਂ ਲੋਕਾਂ ਨੂੰ ਵੀ ਹੌਂਸਲਾ ਦੇਣ ਵਾਲਾ ਸਬਕ ਦੇਂਦਾ ਹੈ ਜਿਹੜੇ ਕਹਿੰਦੇ ਹਨ ਸਾਨੂੰ ਤਾਂ ਕਰਫਿਊ ਨੇ ਮਾਰ ਦਿੱਤਾ। ਸਾਨੂੰ ਤਾਂ ਲਾਕ ਡਾਊਨ ਨੇ ਮਾਰ ਦਿੱਤਾ। ਜਨਮੇਜਾ ਜੌਹਲ ਹੁਰਾਂ ਨੇ ਇਹ ਸਾਰੇ ਉਪਰਾਲੇ ਕਰਫਿਊ ਅਤੇ ਲਾਕ ਡਾਊਨ ਦੇ ਦੌਰ ਵਿੱਚ ਸਿਰੇ ਚੜ੍ਹਾਏ ਅਤੇ ਵਿਕਸਿਤ ਕੀਤੇ ਹਨ। 
ਮੈਂ ਕਈ ਵਾਰ ਫੋਨ ਕਰਨਾ ਚਲੋ ਜਨਾਬ ਖਾਲੀ ਸੜਕਾਂ ਦੀਆਂ ਤਸਵੀਰਾਂ ਖਿੱਚ ਆਈਏ। ਇਹ ਵੀ ਇੱਕ ਵੱਖਰਾ ਰੰਗ ਹੁੰਦੈ। ਜਨਮੇਜੇ ਨੇ ਜੁਆਬ ਦੇਣਾ ਗੱਲ ਤਾਂ ਠੀਕ ਹੈ ਪਰ ਘਰੋਂ ਕੁੱਟ ਬੜੀ ਪਾਊਗੀ। ਉਦੋਂ ਸਰਦਾਰ ਸਿੰਘ ਜੌਹਲ ਹੁਰਾਂ ਨੇ ਪਹਿਲੇ ਲਾਕ ਡਾਊਨ ਦੌਰਾਨ ਘਰ ਦੇ ਮੇਨ ਗੇਟ ਨੂੰ ਅੰਦਰੋਂ ਤਾਲਾ ਮਾਰ ਕੇ ਚਾਬੀ ਆਪਣੀ ਜੇਬ ਵਿੱਚ ਪਾਈ ਹੋਈ ਸੀ। ਘਰ ਵਿੱਚ ਤਿੱਖੀ ਨਜ਼ਰਬੰਦੀ ਵਾਲੇ ਉਸ ਦੌਰ ਵਿੱਚ ਜਨਮੇਜਾ ਸਾਹਿਬ ਦੀ ਉਡਾਣ ਬਾਹਰ ਦੇ ਦਰਸ਼ਨ ਵੀ ਕਰਦੀ ਰਹੀ ਅਤੇ ਛੱਤ ਤੋਂ ਕੈਮਰੇ ਨੂੰ ਵੀ ਕਰਾਉਂਦੀ ਰਹੀ।  ਮਾਨਸਿਕ ਤਰੰਗਾਂ ਸੱਤਵੇਂ ਅਸਮਾਨ ਨੂੰ ਉਲੰਘ ਕੇ ਕੁਝ ਨਵੇਂ  ਰੰਗ ਲਿਆਉਂਦੀਆਂ ਰਹੀਆਂ ਜਿਹਨਾਂ ਦੀ ਚਰਚਾ ਕਿਸੇ ਨਵੀਂ ਕਿਤਾਬ ਵਿੱਚ ਹੋਣੀ ਹੈ। ਇਸੇ ਦੌਰਾਨ ਖਰੜ/ਮੋਹਾਲੀ ਤੋਂ ਬਲਾਗਰ ਪੱਤਰਕਾਰ ਪੁਸ਼ਪਿੰਦਰ ਕੌਰ ਅਤੇ ਉਹਨਾਂ ਦੀ ਟੀਮ ਨੇ ਕਿਹਾ ਹੈ ਕਿ ਉਹਨਾਂ ਸਾਰਿਆਂ ਨੇ ਇਹਨਾਂ ਵਿੱਚੋਂ ਇੱਕ ਕਿਤਾਬ "ਦੋ ਬਟਾ ਇੱਕ" ਪੜ੍ਹ ਲਈ ਹੈ ਅਤੇ ਬੜੀ ਦਿਲਚਸਪ ਹੈ। ਮਾਹੌਲ ਸੁਧਰਦਾ ਹੈ ਤਾਂ ਆਹਮੋ ਸਾਹਮਣੇ ਵਾਲੀ ਪੁਸਤਕ ਚਰਚਾ ਵੀ ਕਰਾਉਂਦੇ ਹਾਂ। ਜ਼ੂਮ ਵਾਲੇ ਅੰਦਾਜ਼ ਵਿੱਚ ਉਹ ਗੱਲ ਨਹੀਂ ਬਣਦੀ ਜਿਹੜੇ ਆਹਮੋ ਸਾਹਮਣੇ ਮਿਲ ਕੇ ਹੋ ਸਕਦੀ ਹੈ। --ਰੈਕਟਰ ਕਥੂਰੀਆ (9915322407)

Tuesday 11 August 2020

ਨਹੀਂ ਰਹੇ ਜਨਾਬ ਰਾਹਤ ਇੰਦੌਰੀ ਸਾਹਿਬ

 ਕੋਰੋਨਾ ਕਾਰਨ ਦਾਖਲ ਹੋਏ ਸਨ ਹਸਪਤਾਲ 
ਇੰਦੌਰ//ਲੁਧਿਆਣਾ: 11 ਅਗਸਤ 2020: (ਐਮ ਐਸ ਭਾਟੀਆ//ਸਾਹਿਤ ਸਕਰੀਨ)::
ਸੱਤਾ ਅਤੇ ਹੋਰਨਾਂ ਸਿਆਸੀ ਥੰਮਾਂ ਨੂੰ ਆਪਣੀ ਕਲਮ ਨਾਲ ਹਿਲਾ ਦੇਣ ਦੀ ਸਮਰਥਾ ਰੱਖਣ ਵਾਲੇ ਸ਼ਾਇਰ ਡਾਕਟਰ ਰਾਹਤ ਇੰਦੋਰੀ ਹੁਣ ਸਾਡੇ ਦਰਮਿਆਨ ਨਹੀਂ ਰਹੇ। ਨਾਮਵਰ ਸ਼ਾਇਰ ਰਾਹਤ ਇੰਦੌਰੀ (70) ਦਾ ਮੰਗਲਵਾਰ ਨੂੰ ਇੰਦੌਰ ਵਿੱਚ ਦਿਹਾਂਤ ਹੋ ਗਿਆ। ਸ੍ਰੀ ਔਰਬਿੰਦੋ ਹਸਪਤਾਲ ਦੇ ਡਾਕਟਰਾਂ ਦੇ ਹਵਾਲੇ ਨਾਲ ਬਾਹਰ ਆਈ ਇਸ ਮੰਦਭਾਗੀ ਖਬਰ  ਨੇ ਟਵੀਟ ਕੀਤਾ ਕਿ ਉਨ੍ਹਾ ਨੂੰ ਦੋ ਹਾਰਟ ਅਟੈਕ ਆਏ ਤੇ ਉਹਨਾਂ ਨੂੰ 60 ਫੀਸਦੀ ਨਮੋਨੀਆ ਸੀ। ਕੋਰੋਨਾ ਪਾਜ਼ੀਟਿਵ ਆਉਣ 'ਤੇ ਉਹਨਾਂ ਨੂੰ ਐਤਵਾਰ ਹਸਪਤਾਲ ਦਾਖਲ ਕਰਾਇਆ ਗਿਆ ਸੀ। ਮੰਗਲਵਾਰ ਸਵੇਰੇ ਹੀ ਸ਼ਾਇਰ ਨੇ ਟਵੀਟ ਕੀਤਾ ਸੀ, 'ਕੋਵਿਡ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ 'ਤੇ ਕੱਲ੍ਹ ਮੇਰਾ ਕੋਰੋਨਾ ਟੈੱਸਟ ਕੀਤਾ ਗਿਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਹਨਾਂ ਲਿਖਿਆ ਸੀ: ਇਸ ਵਕ਼ਤ ਮੈਂ ਔਰਬਿੰਦੋ ਹਸਪਤਾਲ ਵਿਚ ਦਾਖਲ ਹਾਂ। ਦੁਆ ਕਰੋ ਛੇਤੀ ਤੋਂ ਛੇਤੀ ਇਸ ਬੀਮਾਰੀ ਨੂੰ ਹਰਾ ਦੇਵਾਂ। ਇਕ ਹੋਰ ਇਲਤਜਾ ਹੈ, ਮੈਨੂੰ ਜਾਂ ਘਰ ਦੇ ਲੋਕਾਂ ਨੂੰ ਫੋਨ ਨਾ ਕਰਿਓ। ਮੇਰੀ ਖੈਰੀਅਤ ਟਵਿਟਰ ਤੇ ਫੇਸਬੁਕ 'ਤੇ ਤੁਹਾਨੂੰ ਮਿਲਦੀ ਰਹੇਗੀ।' ਇਸ ਸਾਲ ਦੇ ਸ਼ੁਰੂ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਚੱਲੇ ਅੰਦੋਲਨ ਦੌਰਾਨ ਉਨ੍ਹਾ ਦੀ ਗਜ਼ਲ 'ਅਗਰ ਖਿਲਾਫ ਹੈਂ ਹੋਨੇ ਦੋ' ਦੀ ਇਹ ਲਾਈਨ 'ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ, ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜ੍ਹੀ ਹੈ' ਨੇ ਅੰਦੋਲਨਾਕਾਰੀਆਂ ਵਿਚ ਅੱਗ ਪੈਦਾ ਕਰ ਦਿੱਤੀ ਸੀ। ਸਾਰੇ ਉਹਨਾਂ ਦੇ ਛੇਤੀ ਤੰਦਰੁਸਤ ਹੋਣ ਦੀ ਉਡੀਕ ਕਰ ਰਹੇ ਸਨ ਪਾਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬਾਅਦ ਦੁਪਹਿਰ ਉਹਨਾਂ ਦੇ ਦਿਲ ਦੀ ਧੜਕਣ ਅਚਾਨਕ ਹੀ ਰੁਕ ਗਈ।  ਹਾਲ ਹੀ ਵਿੱਚ ਉਹਨਾਂ ਦੀ ਇਹ ਰਚਨਾ ਬਹੁਤ ਪ੍ਰਸਿੱਧ ਹੋਈ ਸੀ--
ਸਭੀ ਕਾ ਖੂਨ ਹੈ ਸ਼ਾਮਲ ਯਹਾਂ ਕਿ ਮਿੱਟੀ ਮੈਂ!
ਕਿਸੀ ਕੇ ਬਾਪ ਕਾ ਹਿੰਦੋਸਤਾਨ ਥੋੜੀ ਹੈ!
ਮੈਂ ਜਨਤਾ ਹੂੰ  ਕਿ ਦੁਸ਼ਮਣ ਭੀ ਕਮ ਨਹੀਂ ਲੇਕਿਨ,
ਹਮਾਰੀ ਤਰਹ ਹਥੇਲੀ ਪੇ ਜਾਨ ਥੋੜੀ ਹੈ! 
ਆਪਣੀਆਂ ਰਚਨਾਵਾਂ ਨੂੰ ਕਈ ਕਈ ਅੰਦਾਜ਼ ਵਿੱਚ ਵਾਰੋ ਵਾਰੀ ਪੜ੍ਹਦੇ ਹੋਏ ਰਾਹਤ ਸਾਹਿਬ ਮੁਸ਼ਾਇਰੇ ਨੂੰ ਲੁੱਟ ਲਿਆ ਕਰਦੇ ਸਨ। ਲੁਧਿਆਣਾ ਦੇ ਮੁਸ਼ਾਇਰਿਆਂ ਨਾਲ, ਨਹਿਰੂ ਸਿਧਾਂਤ ਕੇਂਦਰ ਅਤੇ ਹੋਰਨਾਂ ਥਾਵਾਂ ਨਾਲ ਉਹਨਾਂ ਦਾ ਡੂੰਘਾ ਰਿਸ਼ਤਾ ਸੀ। ਉਹਨਾਂ ਦੇ ਜਾਣ ਨਾਲਤਹਿਜ਼ੀਬ ਦੇ ਦਾਇਰੇ ਵਿਚ ਰਹੀ ਕੇ ਲਿਖਣ ਵਾਲਾ ਖਾੜਕੂ ਕਿਸਮ ਦਾ ਸ਼ਾਇਰ ਸਾਥੋਂ ਖੁਸ ਗਿਆ ਹੈ। ਇਹ ਕਮੀ ਕਦੇ ਵੀ ਪੂਰੀ ਨਹੀਂ ਹੋਣੀ।  ਪੀਪਲਜ਼ ਮੀਡੀਆ ਲਿੰਕ, ਅਦਾਰਾ ਸਾਹਿਤ ਸਕਰੀਨ ਅਤੇ ਇਪਟਾ ਨਾਲ ਜੁੜੇ ਕਲਾਕਾਰਾਂ ਅਤੇ ਕਲਮਕਾਰਾਂ ਨੇ ਇਸ ਮੌਕੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ। 
ਸਾਹਿਤਕਾਰਾਂ ਵਿੱਚੋਂ ਜਨਾਬ ਸਾਗਰ ਸਿਆਲਕੋਟੀ ਸਾਹਿਬ, ਡਾਕਟਰ ਗੁਲਜ਼ਾਰ ਪੰਧੇਰ, ਜਸਵੀਰ ਝੱਜ, ਤਰਲੋਚਨ ਝਾਂਡੇ, ਭਗਵਾਨ ਢਿੱਲੋਂ, ਮਨਿੰਦਰ ਸਿੰਘ ਭਾਟੀਆ, ਰੈਕਟਰ ਕਥੂਰੀਆ, ਨੀਲੂ ਬੱਗਾ ਲੁਧਿਆਣਵੀ, ਯੁਵਾ ਸ਼ਾਇਰਾ ਕਾਰਤਿਕਾ ਸਿੰਘ,  ਇਰਾਦੀਪ ਤ੍ਰੇਹਨ, ਛਾਇਆ ਸ਼ਰਮਾ, ਏਕਤਾ ਪੂਜਾ ਸ਼ਰਮਾ, ਰਾਜਨ ਸ਼ਰਮਾ, ਅਮਨਦੀਪ ਦਰਦੀ ਸਮੇਤ ਕਈਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁਲ ਅਰਪਿਤ ਕੀਤੇ।  
ਪਹਿਲੀ ਜਨਵਰੀ 1950 ਨੂੰ ਇੰਦੌਰ ਵਿੱਚ ਜੰਮੇ ਜਨਾਬ ਰਾਹਤ ਸਾਹਿਬ ਸਾਰੀ ਉਮਰ ਪ੍ਰਗਤੀਸ਼ੀਲ ਲਹਿਰ ਦੇ ਪ੍ਰਤੀਕ ਵੱਜੋਂ ਵਿਚਰਦੇ ਰਹੇ। ਉਹਨਾਂ ਦੀ ਰਚਨਾ ਹੌਂਸਲਾ, ਹਿੰਮਤ ਅਤੇ ਸੰਘਰਸ਼ ਦੀ ਪ੍ਰੇਰਨਾ ਦੇਂਦੀ ਸੀ। 
ਅਖੀਰ ਵਿੱਚ ਉਹਨਾਂ ਦਾ ਇੱਕ ਹੋਰ ਪ੍ਰਸਿੱਧ ਸ਼ੇਅਰ:
ਸਰਹਦੋਂ ਪਰ ਕੋਈ ਤਨਾਵ ਹੈ ਕਿਆ ?
ਜ਼ਰਾ ਪਤਾ ਤੋ ਕਰੋ ਚੁਨਾਵ ਹੈਂ ਕਿਆ!

ਅਨੁਰੂਪ ਸਾਹਿਤ ਮੰਚ ਵੱਲੋ ਕਵੀ ਦਰਬਾਰ ਦਾ ਆਯੋਜਨ

Monday: 10th August 2020 at 18:44 
 ਤ੍ਰੇੈ-ਭਾਸ਼ੀ ਅੰਤਰਰਾਸ਼ਟਰੀ ਕਵੀ ਦਰਬਾਰ ਦਾ ਆਯੋਜਨ ਯਾਦਗਾਰੀ ਰਿਹਾ 
ਮੋਹਾਲੀ: 9 ਅਗਸਤ 2020: (ਐਮੀ ਹਿਰਦੇ//ਸਾਹਿਤ ਸਕਰੀਨ)::
।।ਸਾਵਣ ਆਇਆ ਹੇ ਸਖੀ ਕੰਤੇੈ ਚਿਤ ਧਰੇਇ।। ਇਹ ਬਹੁਤ ਹੀ ਅਨੁਭਵ ਕਰਨ ਵਾਲੀ ਤੁਕ ਹੈ। ਜੇ ਇਸਦਾ ਅਨੁਭਵ ਹੋ ਜਾਏ ਤਾਂ ਬ੍ਰਹਿਮੰਡ ਦੇ ਅੰਤਰੀਵ ਅਨੁਭਵ ਮਹਿਸੂਸ ਹੋਣ ਲਗਦੇ ਹਨ। ਕੁਝ ਅਜਿਹਾ ਹੀ ਅਹਿਸਾਸ ਹੋਇਆ ਤ੍ਰੇੈ-ਭਾਸ਼ੀ ਅੰਤਰਰਾਸ਼ਟਰੀ ਕਵੀ  ਦਰਬਾਰ ਨੂੰ ਦੇਖ ਸੁਣ ਕੇ। 
ਸ਼ਬਦ ਗੁਰੂ ਦਾ ਬ੍ਰਹਿਮੰਡੀ ਅਨੁਭਵ, ਮਨੁੱਖੀ ਪ੍ਰੀਤ, ਸੁਹਜ, ਕਲਪਨਾ ਦੇ ਸੁੂਖਮ ਮੰਡਲ ਅਤੇ ਇਬਾਦਤ ਦੀਆਂ ਰਮਜ਼ਾਂ ਨੂੰ ਸੰਤੁਲਨ ਬਖਸ਼ਦਾ ਹੇੈ। ਕਵੀ  ਆਪਣੀ  ਕਲਪਨਾ ਨਾਲ ,ਬ੍ਰਹਿਮੰਡੀ ਦਿਸ਼ਾਵਾਂ ਨੂੰ ਸੁਰਤਿ ਵਿੱਚ ਉਤਾਰ, ਕਵਿਤਾ ਰਾਹੀਂ ਪ੍ਰਗਟ ਕਰਦਾ ਹੈ।'ਸਾਵਣ ਆਇਆ ਹੇ ਸਖੀ' ਕਵਿਤਾ ਦੇ ਹੁਸੀਨ ਪ੍ਰਗਟਾਵੇ ਦਾ ਜਸ਼ਨ ਹੈ। ਇਹ ਤ੍ਰੇੈ-ਭਾਸ਼ੀ ਅੰਤਰਰਾਸ਼ਟਰੀ ਕਵੀ  ਦਰਬਾਰ ਸਾਵਣ ਦੇ ਮਹੀਨੇ ਵਿੱਚ ਸਖੀਆਂ ਦੇ ਮਿਲ-ਬੇੈਠਣ ਅਤੇ ਕੁਦਰਤ ਦੇ ਖੇੜੇ ਦੇ ਉਮਾਹ ਵਿੱਚ ਪਲ਼ਦੇ ਚਾਅ ਦੇ ਸਿਰਜਨਾਮਈ ਪਲਾਂ ਨੂੰ ਪ੍ਰਗਟਾਉਣ ਦਾ ਉੱਦਮ ਹੈ। ਇਸ ਕਵੀ ਦਰਬਾਰ ਵਿੱਚ ਪੰਜਾਬੀ, ਭਾਰਤ ਦੇ ਵੱਖ-ਵੱਖ ਖੇਤਰਾਂ ਅਤੇ ਪਾਕਿਸਤਾਨ ਤੋਂ ਕਵਿੱਤਰੀਆਂ ਸ਼ਾਮਿਲ ਹੋਈਆਂ। ਇਹ ਕਵੀ ਦਰਬਾਰ ਵੱਖ-ਵੱਖ ਭਾਸ਼ਾਵਾਂ ਵਿੱਚ ਸਿਰਜੇ ਸੁਹਜਮਈ ਬੋਲਾਂ ਅਤੇ ਨਾਰੀ-ਮਨ ਦੇ ਖਿਆਲ ਦੀ ਉਡਾਣ ਨੂੰ ਸਾਂਝੇ ਮੰਚ ਤੇ ਪ੍ਰਗਟ ਕਰਨ ਦਾ ਯਤਨ ਹੈ ।
ਕਵੀ  ਦਰਬਾਰ ਦਾ ਆਨਲਾਈਨ ਅਾਯੋਜਨ 9 ਅਗਸਤ ਐਤਵਾਰ ਸ਼ਾਮ 4 ਵਜੇ ਜੀਓ ਮੀਟ ਐਪ 'ਤੇ ਅਨੁਰੂਪ ਸਾਹਿਤ ਸਭਾ ਮੰਚ, ਮੋਹਾਲੀ, ਦੀ ਤਰਫੋਂ ਕਰਵਾਇਆ ਗਿਆ। ਪੰਜਾਬ ਦੀ ਪ੍ਰਸਿੱਧ ਕਵਿਤਰੀ ਮਨਜੀਤ ਇੰਦਰਾ ਹੁਰਾਂ ਨੂੰ "ਅਨੁਰੂਪ ਸਾਹਿਤ ਮੰਚ" ਦੀ ਸਰਪ੍ਰਸਤ ਘੋਸ਼ਿਤ ਕੀਤਾ ਗਿਆ। 
ਇਸ ਸੰਸਥਾ ਵੱਲੋਂ ਕਰਵਾਏ ਗਏ ਤ੍ਰੈ-ਭਾਸ਼ੀ ਮੁਸ਼ਾਇਰੇ ਵਿੱਚ 30 ਦੇ ਕਰੀਬ ਔਰਤ ਸ਼ਾਇਰਾਂ ਨੇ ਸ਼ਿਰਕਤ ਕੀਤੀ। ਇਸ ਮੁਸ਼ਾਇਰੇ ਦਾ ਯੋਗ ਪ੍ਰਬੰਧਨ ਅਮਰਜੀਤ ਕੌਰ ਹਿਰਦੇ ਨੇ ਕੀਤਾ। ਇਸ  ਮੁਸ਼ਾਇਰੇ ਨੂੰ ਮਨਾਉਣ ਦਾ ਖਿਆਲ ਉਨ੍ਹਾਂ ਦੇ ਕਾਵਿ ਮਨ ਦਾ ਉੱਦਮ ਹੈ। ਉਹਨਾਂ ਨੇ ਸਾਵਣ ਦੇ ਮਹੀਨੇ ਵਿੱਚ ਕਵੀ ਮਨ ਦੇ ਸਿਰਜਨਾਤਮਕ ਖੇੜੇ ਨੂੰ ਸਾਂਝੇ ਰੁੂਪ ਵਿੱਚ ਮਨਾਉਣ ਲਈ ਇਹ ਉਪਰਾਲਾ ਕੀਤਾ ਹੈ। ਉਹਨਾਂ ਨੇ ਸੁਆਗਤੀ ਭਾਸ਼ਣ ਵਿੱਚ ਕਿਹਾ  ਕਿ ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕਵਿਤਾ ਦੇ ਰੰਗ, ਉਸ ਧਰਤੀ ਦੇ ਜਰਖੇਜ਼ ਗਿਆਨ ਤੇ ਸੁਹਜ ਦੇ ਵਿਰਸੇ ਨੂੰ ਅੰਗੀਕਾਰ ਕਰਦੇ ਹਨ, ਜਿਸਨੂੰ ਕਵੀ ਆਪਣੇ ਅਨੁਭਵ ਵਿੱਚ ਢਾਲ ਕੇ ਸ਼ਬਦਾਂ ਰਾਹੀਂ ਪ੍ਰਗਟ ਕਰਦਾ ਹੈ। ਇਸ ਮੁਸ਼ਾਇਰੇ ਦੁਆਰਾ ਧਰਤੀ ਦੇ ਹਰ ਰੰਗ ਨੂੰ ਸ਼ਾਮਿਲ ਕਰਨ ਦਾ ਯਤਨ ਕੀਤਾ ਹੈ ਅਤੇ ਸਾਡਾ ਇਹ ਯਤਨ ਅੱਗੇ ਵੀ ਜਾਰੀ ਰਹੇਗਾ।
ਇਸ ਮੁਸ਼ਾਇਰੇ ਵਿੱਚ ਪੰਜਾਬੀ, ਪਾਕਿਸਤਾਨੀ ਅਤੇ ਭਾਰਤ ਦੇ ਵਿਭਿੰਨ ਖੇਤਰਾਂ ਤੋਂ ਕਵਿੱਤਰੀਆਂ ਨੇ ਹਿੱਸਾ ਲਿਆ। ਇਸ ਮੁਸ਼ਾਇਰੇ ਵਿਚ ਖਾਸ ਤੌਰ 'ਤੇ ਖਿੱਚ ਦਾ ਕੇਂਦਰ ਬਣੀਆਂ ਪਾਕਿਸਤਾਨ ਤੋਂ ਤਿੰਨ ਖਵਾਤੀਨ ਸ਼ਾਇਰਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਮਹਿਫ਼ਲ ਨੂੰ ਚਾਰ ਚੰਨ ਲਾਏ। ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ, ਪਾਕਿਸਤਾਨੀ ਸ਼ਾਇਰਾ ਸਫ਼ੀਆ ਹਯਾਤ  ਇਸ ਮਹਿਫ਼ਿਲ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ। ਨਿਦਾ ਫਾਤਮਾ ਅਤੇ ਨਰਗਿਸ ਨੂਰ ਨੇ ਵੀ ਪੱਛਮੀ ਪੰਜਾਬ ਦੇ ਸ਼ਾਇਰਾਨਾ ਰੰਗਾਂ ਨਾਲ ਪੂਰਬੀ ਪੰਜਾਬ ਦੀ ਫ਼ਿਜ਼ਾ ਨੂੰ ਸਰਸ਼ਾਰ ਕੀਤਾ।  
ਡਾਕਟਰ ਵਨੀਤਾ ਜੀ ਨੇ ਪ੍ਰਧਾਨਗੀ ਸ਼ਬਦਾਂ ਵਿਚ ਕਿਹਾ ਕਿ ਕਾਵਿ ਨੂੰ  ਬ੍ਰਹਿਮੰਡੀ ਦਿਸ਼ਾਵਾਂ ਦੇ ਫੇੈਲਾਅ ਵਿੱਚ  ਦੇਖਣ ਨਾਲ, ਉਸਦੇ ਗਿਆਨ , ਸੁਹਜ ਅਤੇ ਕਵੀ ਦੇ ਵਿਅਕਤੀਗਤ ਅਨੁਭਵ ਦੇ ਸਮੁੱਚੇ ਪਾਸਾਰ ਨੂੰ ਸਹੀ ਦਿਸ਼ਾ ਵਿੱਚ ਪਛਾਣਿਆ ਜਾ ਸਕਦਾ ਹੈ।
ਸੁਖਵਿੰਦਰ ਅੰਮ੍ਰਿਤ ਜੀ ਇਸ ਮੁਸ਼ਾਇਰੇ ਦੀ ਰੂਹੇ ਰਵਾਂ ਸਨ। ਉਹਨਾਂ  ਦੀਆਂ  ਗਜ਼ਲਾਂ  ਵਿੱਚ  ਇਸ਼ਕ ਦੀ ਸਮਾਜਿਕ ਨਾਬਰੀ ਨੂੰ ਗ੍ਰਹਿਸਥ ਦੀ ਮਰਿਆਦਾ ਵਿੱਚ ਬਿਆਨ ਕਰਨਾ, ਕਾਵਿਕ ਅਨੁਭਵ ਵਿੱਚ ਨਵੀਆਂ ਦਿਸ਼ਾਵਾਂ ਦੀ ਸਥਾਪਤੀ ਵੱਲ ਅਗਰਸਰ ਹੋਣਾ ਹੈ।
ਮੈਂ ਉਸਦੇ ਚਰਨ  ਛੂਹ ਕੇ ਆਪਣੀ ਚੁੰਨੀ ਵਿਛਾ ਦਿੱਤੀ,
ਤੇਰੀ ਮਿੱਟੀ 'ਚੋਂ ਮਹਿਕਣ ਫੁੱਲ ਉਹਨੇ ਮੈਨੂੰ ਦੁਆ ਦਿੱਤੀ।
ਇਸ ਤੋਂ ਇਲਾਵਾ ਦੱਖਣ ਦੀਆਂ ਲਹਿਰਾਂ ਡਾਕਟਰ ਪ੍ਰਿਅੰਕਾ ਸੋਨੀ ਪ੍ਰੀਤ ਅਤੇ ਯਸ਼ ਇੰਦਰਾ ਯਸ਼ੀ ਜੀ ਨੇ ਆਪਣੀਆਂ ਕਾਵਿਕ ਆਬਸ਼ਾਰਾਂ ਨਾਲ ਪੰਜਾਬ ਦੀ ਸ਼ਾਇਰੀ ਦੀ ਸਰਜ਼ਮੀਨ ਨੂੰ ਲਹਿ-ਲਹਾਉਂਦੀ ਸਰਸਬਜ਼ ਕਰ ਦਿੱਤਾ।
ਲਹਿ-ਲਹਾਉਂਦੀਆਂ ਪਹਾੜੀ ਪਉਣਾਂ ਵਰਗੇ ਮਹਿਮਾਨ ਸ਼ਾਇਰਾ ਡਾਕਟਰ ਸਨੋਬਰ ਚਿੱਬ  ਜੀ ਨੇ ਸ਼ਾਇਰੀ ਦਾ ਪਹਾੜੀ ਰੰਗ ਬਿਖੇਰਿਆ। ਉਹਨਾਂ ਦੀ ਕਵਿਤਾ ਨੂੰ ਖੁੂਬ ਪਸੰਦ ਕੀਤਾ ਗਿਆ :
 ਖ਼ਿਆਲ ਤੇਰਾ ਮੇਰੇ
ਦਿਲ ਵਿੱਚ ਵੱਸਦਾ
ਆਸ ਮੇਰੀ ਦਾ 
ਦੀਵਾ ਜੱਗਦਾ
ਕਦੇ ਨਾ ਬੁੱਝੇ ਤੂੰ
ਦਿਲ ਦਾ ਮਹਿਰਮ ਤੂੰ।
ਦਿਲ ਦਾ ਮਹਿਰਮ ਤੂੰ।
ਪ੍ਰਿੰ. ਜਗਦੀਪ ਕੋੌਰ ਨੇ 'ਬਰਸੇ ਮੇਘ ਸਖੀ ਘਰ ਪਾਹੁਣ ਆਏ' ਦੇ ਵਾਕ ਨੂੰ ਆਤਮਸਾਤ ਕਰਦਿਆਂ, ਸਾਵਣ ਦੇ ਮਹੀਨੇ ਵਿੱਚ ਬੱਦਲਾਂ ਦੀ ਗੜਗੜਾਹਟ ਅਤੇ ਮੋਰਾਂ ਦੀ ਰੁਣਝੁਣ ਨਾਲ ਮਨ ਵਿੱਚ ਉੱਠਦੀ ਪੁਕਾਰ ਨੂੰ ਗਜ਼ਲ ਰਾਹੀਂ ਬਿਆਨ ਕੀਤਾ :
ਆਹਟ ਲੈ ਰੁੱਤ ਸਾਵਣ ਦੀ ਆਈ ਗਜ਼ਲ
ਮੁੜ ਕਣੀਆਂ ਦੇ ਸੰਗ ਹੈ ਪਰਣਾਈ ਗਜ਼ਲ 
ਘੋਰ ਘਟਾਵਾਂ ਦਾ ਕੱਜਲ ਪਾ ਅੱਖੀਂਆਂ ਵਿੱਚ 
ਮੰਦ ਮੰਦ ਬੁੱਲੀਆਂ ਚੋਂ ਮੁਸਕਾਈ ਗਜ਼ਲ 
ਇਸ ਮੁਸ਼ਾਇਰੇ ਵਿੱਚ ਪਾਲ ਕੌਰ, ਰੂਬੀਨਾ ਸ਼ਬਨਮ, ਅਮੀਆਂ ਕੰਵਰ, ਗੁਲ ਗੁਰਦੀਪ, ਅਰਤਿੰਦਰ ਸੰਧੂ, ਡਾ. ਬੀਨਾ ਬੁਦਕੀ, ਅਰਵਿੰਦਰ ਕਾਕੜਾ, ਇੰਦਰਜੀਤ ਨੰਦਨ, ਪ੍ਰਤਿਭਾ ਮਾਹੀ, Surinder Bada, ਡਾ. ਮੀਨੂ ਸੁਖਮਨ, ਸਿਮਰਤ ਗਗਨ, ਜਸਲੀਨ, ਅਮਰਜੀਤ ਕੌਰ ਅਮਰ, ਗੁਰਪ੍ਰੀਤ ਕੌਰ ਫਗਵਾੜਾ ਤੋਂ ਇਲਾਵਾ ਮੋਹਾਲੀ ਅਤੇ ਚੰਡੀਗੜ੍ਹ ਦੀਆਂ ਕਵਿਤਰੀਆਂ  ਰੇਨੁੂੰ ਅਭੀ, ਪ੍ਰਭਜੋਤ ਕੋੌਰ, ਨੀਨਾ ਸੈਨੀ ਨੇ ਮੁਸ਼ਾਇਰੇ ਵਿੱਚ ਹਾਜ਼ਰ ਸਰੋਤਾ ਵਜੋਂ ਹਾਜ਼ਰ ਰਹਿ ਕੇ ਅਤੇ ਆਪਣੀਆਂ ਕਵਿਤਾਵਾਂ ਪੜ੍ਹ ਕੇ ਹਾਜ਼ਰੀ ਲਵਾਈ। ਡਾ. ਰੁਪਿੰਦਰਜੀਤ ਕੌਰ ਨੇ ਬਾਖੂਬੀ ਮੰਚ ਸੰਚਾਲਿਕਾ ਦੇ ਤੌਰ 'ਤੇ ਆਪਣੇ ਹੁਨਰ ਨਾਲ ਮੁਸ਼ਾਇਰੇ ਨੂੰ ਉੱਚੇ ਮੁਕਾਮ 'ਤੇ ਸਥਾਪਿਤ ਰੱਖਿਆ। ਇਸ ਮੁਸ਼ਾਇਰੇ ਦਾ ਸਿੱਧਾ ਪ੍ਰਸਾਰਣ ਗਗਨ ਰੇਡੀਓ ਅਤੇ ਮਿੱਟੀ ਪੰਜਾਬ ਦੀ ਰੇਡੀਓ ਤੋਂ ਪ੍ਰਸਾਰਿਤ ਕੀਤਾ ਗਿਆ। "ਅਨੁਰੂਪ ਯੂਟਿਊਬ ਚੈਨਲ" ਤੋਂ "ਤੇਰੀ ਆਵਾਜ਼ ਕੇ ਸੰਗ" ਪ੍ਰੋਗਰਾਮ ਤਹਿਤ ਹਮੇਸ਼ਾਂ ਅਤੇ ਫੇਸਬੁੱਕ ਪੇਜ ਉੱਤੇ ਇਸ ਤ੍ਰੈ-ਭਾਸ਼ੀ ਮੁਸ਼ਾਇਰੇ ਦੀਆਂ ਰਿਕਾਰਡਿੰਗਸ ਸਰੋਤਿਆਂ ਲਈ ਹਮੇਸ਼ਾਂ ਉਪਲਬਧ ਰਹਿਣਗੀਆਂ।