google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: May 2018

Friday 18 May 2018

ਲਾਲ ਸਿੰਘ ਦਸੂਹਾ ਦੇ ਕਹਾਣੀ ਸੰਕਲਨ ‘ਸੰਸਾਰ’ ’ਤੇ ਵਿਚਾਰ ਗੋਸ਼ਟੀ

Fri, May 18, 2018 at 6:24 PM
ਪੰਜਾਬੀ ਲੇਖਕ ਸਭਾ (ਜਲੰਧਰ) ਵੱਲੋਂ ਕਰਾਇਆ ਗਿਆ ਵਿਸ਼ੇਸ਼ ਆਯੋਜਨ 
ਜਲੰਧਰ: 18 ਮਈ 2018: (ਕੇਸਰ//ਰਾਜਪਾਲ ਕੌਰ//ਸਾਹਿੱਤ ਸਕਰੀਨ)::
ਲੰਘੇ ਐਤਵਾਰ 13 ਮਈ ਨੂੰ ਪੰਜਾਬੀ ਲੇਖਕ ਸਭਾ (ਰਜਿ.) ਜਲੰਧਰ ਸਥਾਨਕ ਦੇਸ਼ ਭਗਤ ਯਾਦਗਾਰ ਵਿਖੇ ਉਘੇ ਕਹਾਣੀਕਾਰ ਲਾਲ ਸਿੰਘ ਦਸੂਹਾ ਦੇ ਕਹਾਣੀ ਸੰਗ੍ਰਹਿ ‘ਸੰਸਾਰ’ ਤੇ ਪਿਆਰਾ ਸਿੰਘ ਭੋਗਲ ਦੀ ਪ੍ਰਧਾਨਗੀ ਹੇਠ ਵਿਚਾਰ ਗੋਸ਼ਟੀ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਹਰਜਿੰਦਰ ਸਿੰਘ ਅਟਵਾਲ, ਜਨਰਲ ਸਕੱਤਰ ਗੁਰਮੀਤ, ਕਹਾਣੀਕਾਰ ਲਾਲ ਸਿੰਘ ਦਸੂਹਾ ਅਤੇ ਪਰਚਾਕਾਰ ਡਾ. ਜੇ.ਬੀ.ਸੇਖੋਂ ਸ਼ਸ਼ੋਭਿਤ ਸਨ।
ਵਿਚਾਰ ਗੋਸ਼ਟੀ ਵਿਚ ਪੇਪਰ ਪੇਸ਼ ਕਰਦਿਆਂ ਡਾ. ਜੇ.ਬੀ. ਸੇਖੋਂ ਨੇ ਮੁੱਖ ਰੂਪ ਵਿਚ ਕਿਹਾ ਕਿ, ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦਾ ਵਿਸ਼ੇਸ਼ ਨਾਮ ਹੈ। ਉਹ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦੇ ਵੱਖਰੇ ਰੁਝਾਨਾਂ ਵਿਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ। ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ ਪਰ ਉਸਦੀ ਕਥਾ ਚੇਤਨਾ ਵਿਚ ਉਹ ਸਭ ਕੁਝ ਹੈ ਜੋ ਕਿ ਚੌਥੇ ਪੜਾਅ ਦੇ ਨੌਜਵਾਨ ਕਹਾਣੀਕਾਰਾਂ ਦੀਆਂ ਰਚਨਾਵਾਂ ਵਿਚ ਮੌਜੂਦ ਹੈ। ਚੌਥੇ ਪੜਾਅ ਦੀ ਕਹਾਣੀ ਜਿਸ ਕਿਸਮ ਦੇ ਟਾਕਰਵੇਂ ਵਿਚਾਰਾਂ,ਪਾਤਰਾਂ ਦੇ ਵਿਸਫੋਟਕ ਉਚਾਰ ਅਤੇ ਲੁਕੇ ਸਮਾਜਿਕ ਯਥਾਰਥ ਨੂੰ ਆਪਣੇ ਨਿਵੇਕਲੇ ਸ਼ਿਲਪ ਵਿਧਾਨ ਵਿਚ ਪੇਸ਼ ਕਰ ਰਹੀ ਹੈ ਲਾਲ ਸਿੰਘ ਦੀ ਕਹਾਣੀ ਇਸਦਾ ਪ੍ਰਮਾਣ ਹੈ। ਉਸਦੀ ਦਿ੍ਰਸ਼ਟੀ ਮਾਰਕਸੀ ਵਿਚਾਰਧਾਰਾ ਵਾਲੀ ਹੈ। ਉਹ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦਿ੍ਰਸ਼ਟੀ ਦਾ ਪੂਜਕ ਨਹੀਂ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿਚ ਲੋਕ ਹਿਤੂ ਸਿਧਾਂਤਾਂ ਦੀ ਪ੍ਰਸੰਗਿਕਤਾ  ਨੂੰ ਸੰਵਾਦ ਦੇ ਨਜ਼ਰੀਏ ਤੋਂ ਪੇਸ਼  ਕਰਨ ਵਾਲਾ ਲੇਖਕ ਹੈ।
ਉਨ੍ਹਾਂ ਕਿਹਾ ਕਿ ਲਾਲ ਸਿੰਘ ਪੂੰਜੀਵਾਦੀ ਵਿਸ਼ਵੀਕਰਣ ਦੀਆਂ ਤਿੱਖੀਆਂ ਅਲਾਮਤਾਂ ਦਾ ਜਾਣਕਾਰ ਹੀ ਨਹੀਂ ਸਗੋਂ ਭੇਤੀ ਵੀ ਹੈ। ਪੂੰਜੀਵਾਦੀ ਵਿਸ਼ਵੀਕਰਣ ਜਿਸ ਕਿਸਮ ਦੇ ਸੰਕਟ ਲੈ ਕੇ ਪੰਜਾਬੀ ਸਭਿਆਚਾਰ ਵਿਚ ਦਾਖ਼ਿਲ ਹੁੰਦਾ ਹੈ ਇਸ ਵਰਤਾਰੇ ਨੂੰ ਸਮਕਾਲੀ ਦੀ ਕਹਾਣੀ ਵਿਚ ਲਾਲ ਸਿੰਘ ਵਰਗੇ ਕਥਾਕਾਰ ਚਿੰਤਨ ਦੀ ਪੱਧਰ ‘ਤੇ ਜਾ ਕੇ ਪੇਸ਼ ਕਰਦੇ ਹਨ। ਵਰਤਮਾਨ ਦੀ ਕਹਾਣੀ ਪੰਜਾਬ ਦੇ ਇਸੇ ਸਮਾਜੀ ਯਥਾਰਥ ਦੇ ਰੂ ਬ ਰੂ ਹੈ ਜਿਸ ਵਿਚ ਕਾਰੋਪਰੇਟ ਸੈਕਟਰ ਦੇ ਖਪਤਵਾਦੀ ਰੁਝਾਨਾਂ ਨੇ ਪੰਜਾਬੀ ਲੋਕਾਂ ਨੂੰ ਸਭਿਆਚਾਰ ਦੇ ਉਸਾਰੂ ਜੀਵਨ ਮੁੱਲਾਂ ਤੋਂ ਵਿਛੁੰਨ ਕੇ ਪਦਾਰਥਵਾਦੀ , ਉਪਭੋਗੀ ਅਤੇ ਵਿਅਕਤੀਵਾਦੀ ਅਲਾਮਤਾਂ ਨਾਲ ਜੋੜ ਦਿੱਤਾ ਹੈ।
ਵਿਚਾਰ ਗੋਸ਼ਟੀ ਦੌਰਾਨ ਡਾ. ਭੁਪਿੰਦਰ ਕੌਰ, ਪਿ੍ਰੰਸੀਪਲ ਜਨਮੀਤ, ਡਾ. ਕਰਮਜੀਤ ਸਿੰਘ, ਡਾ. ਸੁਖਵਿੰਦਰ ਸਿੰਘ ਰੰਧਾਵਾ, ਮਦਨ ਵੀਰਾ ਅਤੇ ਬਲਦੇਵ ਬੱਲੀ ਹੋਰਾਂ ਬਹਿਸ ਵਿਚ ਹਿੱਸਾ ਲਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਪਿਆਰਾ ਸਿੰਘ ਭੋਗਲ ਨੇ ਕਿਹਾ ਕਿ ਅਜਿਹੀਆਂ ਚਰਚਾਵਾਂ ਹੀ ਪੰਜਾਬੀ ਕਹਾਣੀ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਸਕਦੀਆਂ ਹਨ।
ਉਪਰੰਤ ਡਾ. ਕੀਰਤੀ ਕੇਸਰ ਦੀ ‘ਪਾਸ਼ ਕਾ ਸਾਹਿਤ’, ਕੰਵਲ ਭੱਲਾ ਦੀ ‘ਸਾਹਿਤ ਅਧਿਐਨ ਤੇ ਆਲੋਚਨਾ’ ਅਤੇ ਪਰਗਟ ਸਿੰਘ ਰੰਧਾਵਾ ਦੀ ‘ਸਧਰਾਂ ਦਾ ਗੁਲਦਸਤਾ’ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਪੁਸਤਕਾਂ ਦੀ ਜਾਣ ਪਛਾਣ ਕਰਮਵਾਰ ਡਾ. ਲਖਵਿੰਦਰ ਜੌਹਲ, ਡਾ. ਸੁਖਵਿੰਦਰ ਸੰਘਾ ਅਤੇ ਪ੍ਰੋ. ਗੋਪਾਲ ਬੁੱਟਰ ਨੇ ਹੋਰਾਂ ਕਰਵਾਈ। ਸਟੇਜ ਸੰਚਾਲਕ ਦੀ ਭੂਮਿਕਾ ਡਾ. ਓਮਿੰਦਰ ਜੌਹਲ ਹੋਰਾਂ ਸੁਚਾਰੂ ਢੰਗ ਨਾਲ ਨਿਭਾਈ।
  

NRI ਲੇਖਿਕਾ ਹਰਕੀਰਤ ਕੌਰ ਚਾਹਲ ਦਾ ਨਵਾਂ ਨਾਵਲ ਲੋਕ ਅਰਪਣ

ਪੀਏਯੂ ਦੇ ਸਟੂਡੈਂਟਸ ਹੋਮ ਵਿੱਚ ਹੋਇਆ ਵਿਸ਼ੇਸ਼ ਸਮਾਗਮ 
ਪਰਵਾਸੀ ਨਾਵਲਕਾਰੀ ਦਾ ਨਵਾਂ ਅਧਿਆਇ ਹੈ ਇਹ-ਬਲਦੇਵ ਸਿੰਘ ਸੜਕਨਾਮਾ
ਲੁਧਿਆਣਾ: 18 ਮਈ 2018: (ਸਾਹਿੱਤ ਸਕਰੀਨ ਟੀਮ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਸਟੂਡੈਂਟਸ ਹੋਮ ਵਿੱਚ ਅੱਜ  ਫਿਰ ਚਹਿਲ ਪਹਿਲ ਸੀ। ਅੱਜ ਵਾਲੀ ਇਹ ਰੌਣਕ ਯਾਦ ਦੁਆ ਰਹੀ ਸੀ ਬਹੁਤ ਪੁਰਾਣੇ ਸਮਿਆਂ ਦੀ-ਜਦੋਂ ਡਾਕਟਰ ਸੁਰਿੰਦਰ ਸਿੰਘ ਦੋਸਾਂਝ ਵਰਗੀਆਂ ਸ਼ਖਸੀਅਤਾਂ ਸਾਹਿੱਤ ਦੇ ਖੇਤਰ ਵਿੱਚ ਬਿਨਾ ਕਿਸੇ ਵਿਤਕਰੇ ਤੋਂ ਸਰਗਰਮ ਹੋਇਆ ਕਰਦੀਆਂ ਸਨ। ਉਸ ਮੰਚ 'ਤੇ ਦੁਸ਼ਮਣ ਨੂੰ ਵੀ ਜੀ ਆਇਆਂ ਆਖਿਆ ਜਾਂਦਾ ਸੀ। ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਵੀ ਬੜੇ ਧਿਆਨ ਅਤੇ ਬਣਦੇ ਆਦਰ ਨਾਲ ਸੁਣਿਆ ਜਾਂਦਾ ਸੀ। ਫੋਟੋ ਖਿੱਚਣ ਖਿਚਾਉਣ ਦੇ ਮਾਮਲਿਆਂ ਵਿੱਚ ਕੋਈ ਸਿਆਸਤ ਨਹੀਂ ਸੀ ਹੁੰਦੀ। ਆਏ ਹੋਏ ਸੱਜਣਾਂ ਦਾ ਨਾਮ ਲੈਣ ਵੇਲ ਬੜੀ ਦਰਿਆ ਦਿਲੀ ਦਿਖਾਈ ਜਾਂਦੀ ਸੀ। ਹਉਮੈਂ ਨੂੰ ਪੱਠੇ ਪਾਉਣ ਵਾਲੇ ਉਦੋਂ ਵੀ ਸਨ ਪਰ ਅਕਸਰ ਉਹਨਾਂ ਦੀ ਗੱਲ ਨਜ਼ਰ ਅੰਦਾਜ਼ ਕਰ ਦਿੱਤੀ ਜਾਂਦੀ। ਕਾਸ਼ ਅਜਿਹੇ ਲੋਕਾਂ ਨੂੰ ਫਿਰ ਸਰਗਰਮ ਕੀਤਾ ਜਾ ਸਕੇ। ਇਸ ਸਬੰਧੀ ਕੋਸ਼ਿਸ਼ਾਂ ਵੀ ਹੋਣਗੀਆਂ ਪਰ ਫਿਲਹਾਲ ਮੁੜਦੇ ਹਾਂ ਅੱਜ ਦੇ ਲੋਕ ਅਰਪਣ ਸਮਾਗਮ ਦੀ ਰਿਪੋਰਟ ਵੱਲ। 
ਅੱਜ ਫਿਰ ਪੀਏਯੂ ਦੇ ਸਟੂਡੈਂਟ ਹੋਮ ਵਿਖੇ ਪੰਜਾਬ ਸਾਹਿਤ ਅਕੈਡਮੀ ਲੁਧਿਆਣਾ ਅਤੇ ਪੀਏਯੂ ਸਾਹਿਤ ਸਭਾ ਦੇ ਸਹਿਯੋਗ ਨਾਲ ਪਰਵਾਸੀ ਪੰਜਾਬੀ ਲੇਖਿਕਾ ਅਤੇ ਯੂਨੀਵਰਸਿਟੀ ਦੀ ਸਾਬਕਾ ਵਿਦਿਆਰਥਣ ਹਰਕੀਰਤ ਕੌਰ ਚਾਹਲ ਦਾ ਨਵਾਂ ਨਾਵਲ ਅੱਜ ਲੋਕ ਅਰਪਣ ਕੀਤਾ ਗਿਆ । ਇਸ ਸਮਾਗਮ ਦੇ ਪਰਧਾਨਗੀ ਮੰਡਲ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਮਰਜੀਤ ਸਿੰਘ ਨੰਦਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ.ਪੀ. ਸਿੰਘ, ਪੰਜਾਬੀ ਭਵਨ ਸਰੀ ਦੇ ਸੰਚਾਲਕ ਸੁੱਖੀ ਬਾਠ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪਰਧਾਨ; ਪਰੋਫੈਸਰ ਰਵਿੰਦਰ ਸਿੰਘ ਭੱਠਲ, ਪਰਸਿੱਧ ਲੇਖਕ ਬਲਦੇਵ ਸਿੰਘ ਸੜਕਨਾਮਾ, ਪੰਜਾਬੀ ਯੂਨੀਵਰਸਿਟੀ ਪੱਤਰਕਾਰਤਾ ਵਿਭਾਗ ਦੇ ਡੀਨ ਡਾ. ਹਰਜਿੰਦਰ ਸਿੰਘ ਵਾਲੀਆ, ਪੰਜਾਬੀ ਕਵੀ ਅਮਰ ਸੂਫ਼ੀ ਅਤੇ ਹਰਕੀਰਤ ਕੌਰ ਚਾਹਲ ਸ਼ਾਮਲ ਸਨ। 
ਪਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਆਏ ਮਹਿਮਾਨਾਂ ਅਤੇ ਲੇਖਕਾਂ ਦਾ ਸਵਾਗਤ ਕਰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਾਹਿਤਕ ਵਿਰਾਸਤ ਦੀ ਗੱਲ ਕੀਤੀ । ਉਹਨਾਂ ਨੇ ਪੰਜਾਬੀ ਸਾਹਿਤ ਸੱਭਿਆਚਾਰ ਅਤੇ ਭਾਸ਼ਾ ਦੇ ਖੇਤਰ ਵਿੱਚ ਪੀਏਯੂ ਦੀਆਂ ਪਰਾਪਤੀਆਂ ਨੂੰ ਉਭਾਰਦਿਆਂ ਨਵੇਂ ਲੇਖਕਾਂ ਅਤੇ ਸਿਰਜਕਾਂ ਲਈ ਇਸ ਯੂਨੀਵਰਸਿਟੀ ਨੂੰ ਬਹੁਤ ਅਹਿਮ ਥਾਂ ਕਿਹਾ। ਬਲਦੇਵ ਸਿੰਘ ਸੜਕਨਾਮਾ ਨੇ ਹਰਕੀਰਤ ਕੌਰ ਚਾਹਲ ਦੇ ਨਵੇਂ ਨਾਵਲ ਨੂੰ ਪਰਵਾਸੀ ਨਾਵਲਕਾਰੀ ਦਾ ਨਵਾਂ ਅਧਿਆਇ ਕਿਹਾ। ਉਹਨਾਂ ਨੇ ਨਾਵਲੀ ਵਿਧਾ ਵਿੱਚ ਸਿਰਜਣਾ ਕਰਨ ਦੀ ਔਖਿਆਈ ਬਾਰੇ ਵਿਸਥਾਰ ਵਿੱਚ ਚਰਚਾ ਕਰਦਿਆਂ ਹਰਕੀਰਤ ਕੌਰ ਚਾਹਲ ਦੇ ਨਾਵਲਾਂ ਨੂੰ ਇਸ ਪੱਖ ਤੋਂ ਬਹੁਤ ਕਾਮਯਾਬ ਕਰਾਰ ਦਿੱਤਾ ।
ਪਰੋਫ਼ੈਸਰ ਰਵਿੰਦਰ ਸਿੰਘ ਭੱਠਲ ਨੇ ਹਰਕੀਰਤ ਕੌਰ ਚਾਹਲ ਦੀ ਲਗਾਤਾਰ ਸਿਰਜਣਾ ਦੀ ਰੁਚੀ ਦੀ ਵਡਿਆਈ ਕੀਤੀ ਅਤੇ ਉਸਦੇ ਨਾਵਲਾਂ ਦੀ ਭਾਸ਼ਾ ਨੂੰ ਵਿਸ਼ੇਸ਼ ਤੌਰ ਤੇ ਮਿੱਠੀ ਮਲਵਈ ਦੀ ਗੁਆਚ ਰਹੀ ਭਾਸ਼ਾਈ ਬਣਤਰ ਕਿਹਾ ।  
ਡਾ. ਹਰਜਿੰਦਰ ਸਿੰਘ ਵਾਲੀਆ ਨੇ ਹਰਕੀਰਤ ਕੌਰ ਚਾਹਲ ਦੇ ਨਾਵਲ ਨੂੰ ਸਮਕਾਲੀ ਪੰਜਾਬ ਵਿੱਚ ਔਰਤ ਦੀ ਦੁਖਾਂਤਕ ਸਥਿਤੀ ਦਾ ਦਸਤਾਵੇਜ਼ ਦੱਸਿਆ ਅਤੇ ਨਾਲ ਹੀ ਇਸ ਸਥਿਤੀ ਤੋਂ ਪਾਰ ਜਾਣ ਦੀ ਉਸਦੀ ਇੱਛਾ ਦੀ ਸ਼ਲਾਘਾ ਵੀ ਕੀਤੀ। 
ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਮਰਜੀਤ ਸਿੰਘ ਨੰਦਾ ਨੇ ਚਹਿਲ ਪਰਿਵਾਰ ਨਾਲ ਯੂਨੀਵਰਸਿਟੀ ਦੇ ਪੁਰਾਣੇ ਰਿਸ਼ਤਿਆਂ ਨੂੰ ਯਾਦ ਕਰਦਿਆਂ ਹਰਕੀਰਤ ਕੌਰ ਨੂੰ ਵਿਦੇਸ਼ ਵਿੱਚ ਰਹਿ ਕੇ ਸਿਰਜਣਾ ਦੇ ਰਾਹ ਤੁਰਨ ਲਈ ਮੁਬਾਰਕਬਾਦ ਦਿੱਤੀ । 
ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਨੇ ਇਸ ਨਾਵਲ ਨੂੰ ਰਿਲੀਜ਼ ਕੀਤਾ । ਹੋਰਨਾਂ ਤੋਂ ਇਲਾਵਾ ਇਸ ਸਮਾਗਮ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਸ. ਗੁਰਪਰੀਤ ਸਿੰਘ ਤੂਰ, ਪਰਸਿੱਧ ਗਲਪਕਾਰ ਗੁਰਮੀਤ ਕੜਿਆਲਵੀ,  ਲੇਖਕ ਅਤੇ ਪਰ੍ਕਾਸ਼ਕ ਸਤੀਸ਼ ਗੁਲਾਟੀ, ਜਗਤਾਰ ਸੰਘੇੜਾ, ਪਿ੍ਰਤਪਾਲ ਕੌਰ ਚਾਹਲ ਆਦਿ ਪ੍ਰਮੁੱਖ ਸਨ।  ਸਮਾਗਮ ਦਾ ਸੰਚਾਲਨ ਕਰਦਿਆਂ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੀਏਯੂ ਸਾਹਿਤ ਸਭਾ ਨੂੰ 1987 ਤੋਂ ਲਗਾਤਾਰ ਸਰਗਰਮ ਗਤੀਵਿਧੀਆਂ ਦਾ ਕੇਂਦਰ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਿਜਪਰੀਤ ਮਾਂਗਟ, ਗੁਰਚਰਨ ਕੌਰ ਕੋਚਰ, ਹਰਲੀਨ ਸੋਨਾ, ਤਰਲੋਚਨ ਲੋਚੀ, ਡਾ. ਫਕੀਰ ਚੰਦ ਸ਼ੁਕਲਾ, ਸੁਲਤਾਨਾ ਬੇਗਮ, ਰਮਨਦੀਪ ਵਿਰਕ, ਪਵਿੱਤਰ ਕੌਰ ਮਾਟੀ, ਡਾ. ਜਗਤਾਰ ਧੀਮਾਨ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੇਖਕ, ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। 
ਸਮਾਗਮ ਦਾ ਸਮੁੱਚਾ ਪਰਬੰਧ ਕਰਨ ਵਿੱਚ ਡਾ. ਅਪਮਿੰਦਰ ਸਿੰਘ ਬਰਾੜ ਨੇ ਵਿਸ਼ੇਸ਼ ਤੌਰ ਤੇ ਸਰਗਰਮੀ ਦਿਖਾਈ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹਰਕੀਰਤ ਕੌਰ ਚਾਹਲ ਦੇ ਨਾਵਲ ਦੇ ਬਹਾਨੇ ਬਹੁਤ ਖੂਬਸੂਰਤ ਸਾਹਿਤਕ ਗੱਲਾਂ ਕੀਤੀਆਂ।
ਉਮੀਦ ਹੈ ਲੁਧਿਆਣਾ ਦੀਆਂ ਵੱਖ ਵੱਖ ਥਾਂਵਾਂ 'ਤੇ ਅਕਸਰ ਹੁੰਦੇ ਸਮਾਗਮ ਆਯੋਜਨਾਂ ਦੇ ਪ੍ਰਬੰਧ ਵਿੱਚ ਇੱਕ ਵਾਰ ਫੇਰ ਵਿਕੇਂਦਰੀਕਰਨ ਲਿਆਉਣਗੇ ਅਤੇ ਇਹਨਾਂ ਸਮਾਗਮਾਂ ਦਾ ਪੱਧਰ  ਉੱਚਾ ਉੱਠੇਗਾ। 
  

ਕੀ ਲੇਖਕ ਕਾਮਰੇਡ ਹੁੰਦੇ ਹਨ--ਜਨਮੇਜਾ ਸਿੰਘ ਜੋਹਲ

ਜੇ ਸੱਚ ਵੱਲ ਖੋਜੀਏ ਤਾਂ ਤੁਸੀਂ ਹੈਰਾਨ ਹੋਵੋਗੇ
ਲੇਖਕ ਹੋਣਾ ਨਾ ਕਿੱਤਾ ਹੈ ਤੇ ਨਾ ਹੀ ਕਿਸੇ ਦੇ ਹੱਥ ਵਸ ਹੁੰਦਾ ਹੈ। ਮੋਲਿਕ ਲੇਖਕ ਅਚਨਚੇਤ ਬਣਦੇ ਹਨ। ਉਹ ਕਿਸੇ ਵੇਗ ਵਿਚ ਲਿਖਦੇ ਹਨ। ਲੇਖਕ ਕਿਸੇ ਧਰਮ, ਧਾਰਣਾ ਜਾਂ ਕੌਮ ਦਾ ਕਦੇ ਵਿਰੋਧੀ ਨਹੀਂ ਹੁੰਦਾ, ਸਗੋਂ ਖੋਜੀ ਹੁੰਦਾ ਹੈ, ਉਹ ਕਿਸੇ ਦਵੈਤ ਦਾ ਧਾਰਨੀ ਵੀ ਨਹੀਂ ਹੁੰਦਾ ਹੈ। ਉਹ ਕਦੇ ਵੀ ਕਿਸੇ ਰਾਜਨੀਤੀ ਦਾ ਪੱਕਾ ਹਮੈਤ ਨਹੀਂ ਹੁੰਦਾ। 
.
ਪਰ ਹਮੇਸ਼ਾ ਹੀ ਕੁਝ ਲੋਕ ਲਿਖਣ ਨੂੰ ਵਪਾਰ ਦੇ ਤੌਰ ਤੇ ਵਰਤਦੇ ਆਏ ਹਨ। ਇਹ ਮੁੱਢ ਕਦੀਮ ਤੋਂ ਹੈ। 
.
ਜੋ ਲੋਕ ਇਹਨਾਂ ਨਾਲ ਸਹਿਮਤ ਨਹੀਂ ਹੁੰਦੇ, ਸਮੇਂ ਸਮੇਂ ਤੇ ਵੱਖ ਵੱਖ ਧਾਰਨਾਵਾਂ ਨਾਲ ਇਹਨਾਂ ਨੂੰ ਨਿੰਦਦੇ ਆਏ ਹਨ। ਇਸ ਵਿਚ ਗਲਤ ਗੱਲ ਵੀ ਨਹੀਂ। ਨਿੰਦਾ ਜਾਂ ਵਿਚਾਰਾਂ ਦੀ ਵਿਰੋਧਤਾ ਕਰਨੀ ਆਪੋ ਆਪਣਾ ਹੱਕ ਹੈ। 

ਅੱਜ ਦੇ ਦੌਰ ਵਿਚ ਜਿਸ ਲੇਖਕ ਨਾਲ ਸਹਿਮਤੀ ਨਾ ਹੋਵੇ, ਉਸ ਨੂੰ ਕਾਮਰੇਡ ਗਰਦਾਨਿਆ ਜਾਂਦਾ ਹੈ। ਪਰ ਜੇ ਸੱਚ ਵੱਲ ਖੋਜੀਏ ਤਾਂ ਤੁਸੀਂ ਹੈਰਾਨ ਹੋਵੋਗੇ। 

੧-ਪੰਜਾਬੀ ਵਿਚ ਕੋਈ ਵੀ ਮੌਲਿਕ ਲੇਖਕ ਕਾਮਰੇਡ ਨਹੀਂ ਹੈ। 
੨- ਵਪਾਰੀ ਕਿਸਮ ਦੇ ਲੇਖਕ ਮੌਲਿਕ ਨਹੀਂ ਹਨ, ਉਹ ਤੱਥਾਂ ਨੂੰ ਹੀ ਅਗਾਂਹ ਪਿਛਾਂਹ ਕਰਦੇ ਹਨ, ਉਹ ਪੂਰੇ ਪੂੰਜੀਵਾਦੀ ਹਨ, ਕਮਰੇਡੀ ਦੇ ਉਹ ਲਾਗੇ ਛਾਗੇ ਵੀ ਨਹੀਂ
੩- ਜੋ ਆਪਣੇ ਆਪ ਨੂੰ ਕਾਮਰੇਡ ਅਖਵਾਉਂਦੇ ਹਨ, ਉਹ ਕੁਝ ਵੀ ਮੌਲਿਕ ਨਹੀਂ ਲਿਖਦੇ, ਉਹ ਸਿਰਫ ਸੰਸਥਾਵਾਂ (ਕੋਈ ਵੀ) ਤੇ ਕਾਬਜ਼ ਹੋਣਾ ਲੋਚਦੇ ਹਨ ਤੇ ਮੌਲਿਕ ਲੇਖਕਾਂ ਚ ਏਕਾ ਨਾ ਹੋਣ ਕਰਕੇ ਉਹਨਾਂ ਦੀਆਂ ਸੰਸਥਾਵਾਂ ਤੇ ਵੀ ਕਬਜ਼ਾ ਕਰੀ ਬੈਠੇ ਹਨ। 
੪- ਕੁਝ ਚੌਧਰ ਦੇ ਭੁੱਖੇ ਮੱਧਬੁੱਧੀ ਲੇਖਕ, ਸਭ ਲਈ ਬਦਨਾਮੀ ਦਾ ਕਾਰਣ ਬਣੇ ਹੋਏ ਹਨ। 
- ਬਾਕੀ ਇਹ ਗੱਲਾਂ ਵੀ ਕੋਈ ਅੰਤਮ ਸੱਚ ਨਹੀਂ ਹਨ।
(ਜਨਮੇਜਾ ਜੋਹਲ ਸਾਹਿਬ ਨੇ ਇਹ ਲਿਖਤ July 1, 2017Ludhiana

Thursday 17 May 2018

ਪੀਏਯੂ ਦੇ ਸਟੂਡੈਂਟਸ ਹੋਮ ਵਿੱਚ ਰਿਲੀਜ਼ ਹੋਵੇਗੀ ਹਰਕੀਰਤ ਚਹਿਲ ਦੀ ਤੀਜੀ ਪੁਸਤਕ

ਪੁਸਤਕ ਬਾਰੇ ਸੰਖੇਪ ਚਰਚਾ ਵੀ ਹੋਵੇਗੀ 
ਲੁਧਿਆਣਾ: 17 ਮਈ 2018: (ਸਾਹਿਤ ਸਕਰੀਨ ਬਿਊਰੋ):: 
ਸਮਾਜ ਵਿੱਚ ਭਾਵੇਂ ਡਰ ਜਿਹਾ ਮਹਿਸੂਸ ਹੁੰਦਾ ਹੈ। ਹਾਲਾਤ ਵੀ ਇੱਕ ਵਾਰ ਫੇਰ ਨਾਜ਼ੁਕ ਜਿਹੇ ਬਣ ਰਹੇ ਲੱਗਦੇ ਹਨ। ਇਸਦੇ ਬਾਵਜੂਦ ਪੰਜਾਬ ਦੇ ਵੱਖ ਸ਼ਹਿਰਾਂ ਵਿੱਚ ਸਾਹਿਤਿਕ ਸਰਗਰਮੀਆਂ ਜ਼ੋਰਾਂ 'ਤੇ ਹਨ। ਕਦੇ ਸਾਹਿਤਕ ਸੈਮੀਨਾਰ-ਕਦੇ ਕਵੀ ਦਰਬਾਰ-ਕਦੇ ਕਹਾਣੀ ਦਰਬਾਰ---ਕਦੇ ਕੋਈ ਹੋਰ ਆਯੋਜਨ।  ਇਸ ਵਾਰ ਲੁਧਿਆਣਾ ਦੇ ਸਟੂਡੈਂਟਸ ਹੋਮ ਵਿੱਚ ਇੱਕ ਕਿਤਾਬ ਰਿਲੀਜ਼ ਹੋਣੀ ਹੈ ਸ਼ੁੱਕਰਵਾਰ 18 ਮਈ 2018 ਨੂੰ ਸਵੇਰੇ 11:30 ਵਜੇ। ਕਿਤਾਬ ਦਾ ਨਾਮ ਹੈ ਥੋਹਰਾਂ ਦੇ ਫੁੱਲ।ਅਸਲ ਵਿੱਚ ਇਹ ਇੱਕ ਨਾਵਲ ਹੈ।  ਹਰਕੀਰਤ ਚਹਿਲ ਦੀ ਇਸ ਪੁਸਤਕ ਨੂੰ ਰਿਲੀਜ਼ ਕਰਨ ਮੌਕੇ ਕਈ ਸਾਹਿਤਿਕ ਅਤੇ ਵਿਦਿਅਕ ਸ਼ਖਸੀਅਤਾਂ ਮੌਜੂਦ ਹੋਣਗੀਆਂ। ਇਹ ਕਿਤਾਬ ਹਰਕੀਰਤ ਕੌਰ ਹੁਰਾਂ ਦੀ ਲਿਖੀ ਹੋਈ ਤੀਸਰੀ ਕਿਤਾਬ ਹੈ। 
ਇਸ ਨਾਵਲ ਬਾਰੇ ਬਲਦੇਵ ਸਿੰਘ ਸੜਕਨਾਮਾ, ਜਤਿੰਦਰ ਹਾਂਸ ਤੇ ਡਾ. ਹਰਜਿੰਦਰ ਵਾਲੀਆ ਸੰਖੇਪ ਚਰਚਾ ਕਰਨਗੇ। ਡਾ. ਐੱਸ.ਪੀ. ਸਿੰਘ ਸਾਬਕਾ ਵੀ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਅਮਰਜੀਤ ਸਿੰਘ ਨੰਦਾ ਵੀ ਸੀ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਤੇ ਪ੍ਰੋਫੈਸਰ ਰਵਿੰਦਰ ਸਿੰਘ ਭੱਠਲ ਪਰਧਾਨ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਆਸ਼ੀਰਵਾਦ ਦੇਣਗੇ।
ਡਾ. ਅਪਮਿੰਦਰ ਸਿੰਘ ਬਰਾੜ ਸਮੁੱਚੇ ਸਮਾਗਮ ਦੇ ਕਨਵੀਨਰ ਹਨ। ਪ੍ਰੋ. ਗੁਰਭਜਨ ਗਿੱਲ ਪਰਧਾਨ ਅਤੇ ਡਾਕਟਰ ਗੁਲਜ਼ਾਰ ਪੰਧੇਰ ਜਨਰਲ ਸਕੱਤਰ ਹਨ। 

Thursday 10 May 2018

ਸੰਧੂਰਦਾਨੀ ਰੁਬਾਈ ਸੰਗ੍ਰਹਿ ਦੇ ਲੋਕ ਅਰਪਣ ਮੌਕੇ ਉਤਸ਼ਾਹ

ਗੁੰਮ-ਗੁਆਚ ਰਹੇ ਪੰਜਾਬੀ ਕਾਵਿ ਰੂਪਾਂ ਦੀ ਮੁੜ ਸੁਰਜੀਤੀ ਸ਼ੁਭ ਸ਼ਗਨ -ਡਾ.ਢਿੱਲੋਂ
ਲੁਧਿਆਣਾ: 10 ਮਈ 2018: (ਸਾਹਿੱਤ ਸਕਰੀਨ ਬਿਊਰੋ)::
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਦੀ ਨਵ-ਪ੍ਰਕਾਸ਼ਿਤ ਰੁਬਾਈ ਪੁਸਤਕ 'ਸੰਧੂਰਦਾਨੀ' ਨੂੰ ਲੋਕ ਅਰਪਨ ਕਰਦਿਆਂ ਕਿਹਾ ਹੈ ਕਿ ਗੁੰਮ ਗੁਆਚ ਰਹੇ ਪੰਜਾਬੀ ਕਾਵਿ ਰੂਪਾਂ ਰੁਬਾਈ, ਦੋਹੜੇ, ਬੈਂਤ ਤੇ ਹੋਰ ਅਨੇਕਾਂ ਲੋਕ ਪ੍ਰਵਾਨਤ ਵੰਨਗੀਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ ਕਿਉਂਕਿ ਇਹਨਾਂ ਕੋਲ ਪੰਜਾਬੀ ਸੁਭਾਅ ਦੀ ਤਰਲਤਾ, ਨਿਰਛਲਤਾ, ਦਲੇਰੀ, ਸਬਰ, ਸਿਦਕ ਤੇ ਸੰਤੋਖ ਪ੍ਰਗਟ ਕਰਨ ਦੀ ਵਡੇਰੀ ਸਮਰੱਥਾ ਹੈ। ਉਹਨਾਂ ਕਿਹਾ ਕਿ ਆਪਣੇ ਇਸ ਰੁਬਾਈ ਸੰਗ੍ਰਹਿ ਨਾਲ ਗੁਰਭਜਨ ਗਿੱਲ ਨੇ ਅਨੇਕਾਂ ਖਿਆਲਾਂ ਨੂੰ ਸੂਤਰਬੱਧ ਕੀਤਾ ਹੈ ਜੋ ਗਾਹੇ ਬਗਾਹੇ ਮਨ ਚਿੱਤ ਚ ਤਾਂ ਆਉਂਦੇ ਹਨ ਪਰ ਸਦੀਵੀ ਰੂਪ ਧਾਰਨ ਨਹੀਂ ਕਰਦੇ। ਇਸ ਲਿਖਤ ਵਿੱਚੋਂ ਸਾਨੂੰ ਪੰਜਾਬ ਦੇ ਸੰਪੂਰਨ ਮੁਹਾਂਦਰੇ ਨੂੰ ਵਿਖਾਉਣ ਦੀ ਸਮਰੱਥਾ ਹੈ। 

ਇਸ ਮੌਕੇ ਬੋਲਦਿਆਂ ਪੰਜਾਬ ਅਰਟਸ ਕੌਂਸਲ ਦੇ ਚੇਅਰਮੈਨ ਤੇ ਪ੍ਰਮੁੱਖ ਪੰਜਾਬੀ ਕਵੀ ਪਦਮ ਸ੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਗੁਰਭਜਨ ਨੇ ਪਿਛਲੇ 45 ਸਾਲਾਂ ਨੂੰ ਆਪਣੀ ਕਾਵਿ ਨਿਰੰਤਰਤਾ ਬਰਕਰਾਰ ਰੱਖੀ ਹੈ। ਪਹਿਲਾਂ ਗਜ਼ਲ ਨੂੰ ਨਿਰੋਲ ਪੰਜਾਬੀ ਮੁਹਾਂਦਰਾ ਪਹਿਨਾਉਣ ਤੋਂ ਬਾਦ ਉਸ ਨੇ ਰੁਬਾਈ ਨੂੰ ਵੀ ਲੋਕ ਰੰਗਣ ਵਿੱਚ ਰੰਗ ਕੇ ਅਨੇਕਾਂ ਨਵੇਂ ਦ੍ਰਿਸ਼ ਸਿਰਜੇ ਹਨ। 

ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ.ਰਵਿੰਦਰ ਭੱਠਲ ਨੇ ਗੁਰਭਜਨ ਗਿੱਲ ਤੇ ਉਸ ਦੀ ਕਵਿਤਾ ਵਿੱਚ ਰੁਬਾਈ ਦੇ ਸਿਰਜਣ ਨੂੰ ਗਿਆਨ ਤੇ ਵੇਦਨਾ ਦੀ ਸੰਤੁਲਤ ਸੂਤਰਬੱਧਤਾ ਕਿਹਾ। ਉਹਨਾਂ ਕਿਹਾ ਕਿ ਗੁਰਭਜਨ ਗਿੱਲ ਰਿਸ਼ਤਿਆਂ ਦੀ ਧਰਮੀ ਧਰਾਤਲ ਤੇ ਮੋਹ ਮਿੱਟੀ ਚ ਗੁੰਨਿਆ ਵਜੂਦ ਹੈ ਜਿਸ ਵਿੱਚ ਉਸਦੀ ਸੋਚ ਦੀ ਸਚਿਆਈ ਤੇ ਗੈਰਤ ਦੀ ਬੁਲੰਦੀ ਹਾਜ਼ਰ ਹੈ। ਸ਼ਬਦਾਂ ਨੂੰ ਹਥਿਆਰ ਵਾਂਗ ਵਰਤ ਕੇ ਉਸ ਕਾਵਿ ਧਰਮ ਨਿਭਾਇਆ ਹੈ। 

'ਸੰਧੂਰਦਾਨੀ' ਦੇ ਕਾਵਿ-ਮਨੋਰਥ ਅਤੇ ਸਾਹਿੱਤਕ ਸਮਰੱਥਾ ਬਾਰੇ ਪ੍ਰਸਿੱਧ ਪੰਜਾਬੀ ਵਿਦਵਾਨ ਤੇ ਅੱਜ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਨਿਯੁਕਤ ਹੋਏ ਅਧਿਆਪਕ ਡਾ. ਜਗਵਿੰਦਰ ਸਿੰਘ ਜੋਧਾ ਨੇ ਕਿਹਾ ਕਿ ਇਹ ਰੁਬਾਈ ਸੰਗ੍ਰਹਿ ਪੜ•ਦਿਆਂ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਵੱਡਾ ਭਰਾ ਤੁਹਾਡੀ ਉਂਗਲੀ ਫੜ ਕੇ ਗੱਲਾ ਕਰਦਾ ਨਾਲ ਨਾਲ ਤੋਰਦਾ ਹੈ। ਕਵਿਤਾ, ਗੀਤ ਤੇ ਗਜ਼ਲ ਸੰਗ੍ਰਹਿ ਲਿਖਣ ਤੋਂ ਬਾਅਦ 'ਸੰਧੂਰਦਾਨੀ' ਦਾ ਸਿਰਜਣ ਨੌਜਵਾਨ ਕਵੀਆਂ ਲਈ ਪ੍ਰੇਰਕ ਬਣੇਗਾ। ਇਸ ਯੂਨੀਵਰਸਿਟੀ ਵਿੱਚ ਸੇਵਾ ਕਰਦਿਆਂ ਹਾਸਲ ਕੀਤੀ ਵਿਸ਼ਲੇਸ਼ਣੀ ਲਿਆਕਤ ਇਸ ਸੰਗ੍ਰਹਿ ਵਿਚੋਂ ਝਲਕਦੀ ਹੈ। 

ਇਸ ਮੌਕੇ ਉੱਘੇ ਕਵੀ ਤੇ ਚਿਤਰਕਾਰ ਸਵਰਨਜੀਤ ਸਵੀ,ਇੰਗਲੈਂਡ ਤੋਂ ਆਏ ਮਾਸਿਕ ਪੱਤਰ 'ਸਾਹਿਬ' ਦੇ ਸੰਪਾਦਕ ਤੇ ਪੰਜਾਬੀ ਇਤਿਹਾਸਕਾਰ ਰਣਜੀਤ ਸਿੰਘ ਰਾਣਾ (ਬਰਮਿੰਘਮ) ਡਾ. ਤਾਰਾ ਸਿੰਘ ਆਲਮ (ਸਾਊਥਾਲ) ਉੱਘੇ ਲੇਖਕ ਗੁਰਪ੍ਰੀਤ ਸਿੰਘ ਤੂਰ ਆਈ ਪੀ ਐਸ, ਤੇਜ ਪ੍ਰਤਾਪ ਸਿੰਘ ਸੰਧੂ, ਰੀਤਇੰਦਰ ਸਿੰਘ ਭਿੰਡਰ,  ਕੰਵਲਜੀਤ ਸਿੰਘ ਸ਼ੰਕਰ, ਰਾਜਦੀਪ ਸਿੰਘ ਤੂਰ, ਡਾ. ਪ੍ਰਿਤਪਾਲ ਕੌਰ ਚਾਹਲ, ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਰਬਜੀਤ ਵਿਰਦੀ, ਮਨਜੀਤ ਸਿਘ ਸਿਡਾਨਾ,ਅਮਰਜੀਤ ਸ਼ੇਰਪੁਰੀ, ਡਾ. ਅਪਮਿੰਦਰ ਸਿੰਘ ਬਰਾੜ, ਡਾ. ਰਣਜੀਤ ਸਿੰਘ ਤਾਂਬੜ, ਪ੍ਰੀਤਮ ਸਿੰਘ ਭਰੋਵਾਲ, ਹਰਵਿੰਦਰ ਸਿੰਘ ਨਾਨਕਸਰੀ,ਡਾ. ਅਨਿਲ ਸ਼ਰਮਾ ਸਮੇਤ ਲੇਖਕ ਹਾਜ਼ਰ ਸਨ। ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਕਰਵਾਏ ਇਸ ਪ੍ਰੋਗਰਾਮ ਵਿੱਚ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਮੁੱਖ ਮਹਿਮਾਨ ਡਾ. ਬਲਦੇਵ ਸਿੰਘ ਢਿੱਲੋਂ, ਡਾ. ਸੁਰਜੀਤ ਪਾਤਰ, ਪ੍ਰੋ: ਰਵਿੰਦਰ ਭੱਠਲ ਤੇ ਹੋਰ ਲੇਖਕਾਂ ਦਾ ਯੂਨੀਵਰਸਿਟੀ ਆ ਕੇ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਧੰਨਵਾਦ ਕੀਤਾ

Monday 7 May 2018

ਇਸ਼ਮੀਤ ਇੰਸਟੀਊਟ ਨਾਲ ਸਾਂਝ ਵਧਾਈ ਜਾਵੇਗੀ-ਡਾ: ਸੁਰਜੀਤ ਸਿੰਘ

Mon, May 7, 2018 at 4:43 PM
ਅਕਾਦਮੀ ਦੇ ਸਮਾਗਮ 'ਚ ਸਿਆਸੀ ਲੀਡਰ ਵੀ ਜੋਸ਼ੋ ਖਰੋਸ਼ ਨਾਲ ਪੁੱਜੇ 
ਲੁਧਿਆਣਾ: 7 ਮਈ 2018:  (ਸਾਹਿੱਤ ਸਕਰੀਨ ਬਿਊਰੋ)::
ਪੰਜਾਬੀ ਸਾਹਿੱਤ ਅਕਾਡਮੀ  ਦੇ ਨਵੇਂ ਚੁਣੇ ਗਏ ਪਰਧਾਨ ਪਰੋਫੈਸਰ ਰਵਿੰਦਰ ਭੱਠਲ, ਸੀਨੀਅਰ ਮੀਤ ਪਰਧਾਨ ਸੁਰਿੰਦਰ ਕੈਲੇ ਤੇ ਸਕੱਤਰ ਸਕੱਤਰ ਦੀ ਅਗਵਾਈ ਚ ਨਵੀਂ ਟੀਮ ਨੇ ਅਹੁਦਾ ਸੰਭਾਲ ਲਿਆ ਹੈ।
ਇਸ ਮੌਕੇ ਨਵੀਂ ਟੀਮ ਨੂੰ ਸ਼ੁਭ ਕੀਮਨਾਵਾਂ ਦੇਣ ਲਈ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਸ:ਰਵਨੀਤ ਸਿੰਘ  ਬਿੱਟੂ, ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਰੀਟ: ਆਈ ਏ ਐੱਸ, ਤੇਜਪਰਤਾਪ ਸਿੰਘ ਸੰਧੂ, ਡਾ: ਹਰਜਿੰਦਰ ਸਿੰਘ ਬਰਾੜ, ਪਰੋਫੈਸਰ ਸੰਤੋਖ ਸਿੰਘ ਔਜਲਾ, ਕੁਲਦੀਪ ਸਿੰਘ ਸੰਧੂ, ਸੁਸ਼ੀਲ ਸ਼ਰਮਾ ਮੁੰਬਈ,ਪਾਲੀ ਖਾਦਿਮ, ਰਾਜਦੀਪ ਤੂਰ, ਗੁਰਦੇਵ ਸਿੰਘ ਲਾਪਰਾਂ,  ਜ਼ਿਲਾ ਪਰਧਾਨ ਕਾਂਗਰਸ ਕਮੇਟੀ, ਮਨਜੀਤ ਸਿੰਘ ਹੰਭੜਾਂ, ਇੰਦਰਮੋਹਨ ਸਿੰਘ ਕਾਦੀਆਂ,ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪਰਧਾਨ ਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ: ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ ਕੈਨੇਡਾ ਦੇ ਸ਼ਹਿਰ ਸੱਰੀ ਤੋਂ ਪੰਜਾਬ ਭਵਨ ਦੇ ਨਿਰਮਾਤਾ ਸੁੱਖੀ ਬਾਠ, ਸਰਪ੍ਰਸਤ ਸ: ਜਗਮੋਹਨ ਸਿੰਘ ਓਸਟਰ, ਹਰਪਰੀਤ ਸਿੰਘ ਸੰਧੂ, ਨੀਲਮ ਪਰਮਾਰ, ਰਮਨ ਸੁਬਰਾਮਨੀਅਮ, ਚਰਨਜੀਤ ਸਿੰਘ ਯੂ. ਐੱਸ. ਏ., ਡਾ. ਗੁਰਚਰਨ ਕੌਰ ਕੋਚਰ, ਸੀਨੀਅਰ ਕਾਂਗਰਸੀ ਨੇਤਾ ਕੰਵਲਜੀਤ ਸਿੰਘ ਕੜਵਲ, ਡਾ. ਫਕੀਰ ਚੰਦ ਸ਼ੁਕਲਾ, ਪਰਿੰਸੀਪਲ  ਪਰੇਮ ਸਿੰਘ ਬਜਾਜ ਵੀ ਹਾਜ਼ਰ ਸਨ।
ਰਵਨੀਤ ਸਿੰਘ ਬਿੱਟੂ ਤੇ ਭਾਰਤ ਭੂਸ਼ਨ ਨੇ ਨਵੀਂ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਸਰਕਾਰ ਵੱਲੋਂ ਸਦਾ ਵਾਂਗ ਹਰ ਤਰਾਂ ਦਾ ਸਹਿਯੋਗ ਦੇਣਗੇ।
ਮੀਤ ਪਰਧਾਨ ਸਹਿਜਪਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਕਾਰਜਕਾਰਨੀ ਮੈਂਬਰ ਤ੍ਰੈਲੋਚਨ ਲੋਚੀ, ਜਸਬੀਰ ਝੱਜ, ਮਨਜਿੰਦਰ ਧਨੋਆ, ਸੁਖਦਰਸ਼ਨ ਗਰਗ ਨੇ ਪਰਧਾਨ ਜੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਮਿਲੀਆਂ ਜ਼ੁੰਮੇਵਾਰੀਆਂ ਨਿਭਾਉਣਗੇ। 
ਉਪਰੰਤ ਸ਼ਿਵ ਕੁਮਾਰ ਸਿਮਰਤੀ ਸਮਾਗਮ ਇਸ਼ਮੀਤ ਮਿਊਜ਼ਕ ਇੰਸਟੀਚਿਊਟ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਇਆ ਗਿਆ। 
ਇੰਸਟੀਚਿਊਟ ਦੇ ਡਾਇਰੈਕਟਰ ਡਾ: ਚਰਨਕੰਵਲ ਸਿੰਘ ਦੀ ਅਗਵਾਈ ਹੇਠ ਸੁਰੀਲੇ ਕਲਾਕਾਰਾਂ ਨੇ ਸ਼ਿਵ ਕੁਮਾਰ ਰਚਨਾ ਗਾਇਨ ਕੀਤਾ।
ਡਾ: ਸੁਰਜੀਤ ਪਾਤਰ ਨੇ ਸ਼ਿਵ ਕੁਮਾਰ ਨੂੰ ਸਰਬਸਮਿਆਂ ਦਾ ਸਰਬ ਹਾਣੀ ਸ਼ਾਇਰ ਕਿਹਾ ਜਦ ਕਿ ਪਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਸ਼ਿਵ ਕੁਮਾਰ ਨੂੰ ਰਾਵੀ ਦਰਿਆ ਦਾ ਲਾਡਲਾ ਪੁੱਤਰ ਕਿਹਾ। ਵਿਸ਼ਵਕੋਸ਼ੀ ਗਿਆਨ ਤੇ ਸ਼ਬਦ ਭੰਡਾਰ ਉਸ ਨੂੰ ਵਾਰਿਸ ਦਾ ਵਾਰਿਸ ਬਣਾਇਆ। ਅਕਾਡਮੀ ਪਰਧਾਨ ਪਰੋਫੈਸਰ ਰਵਿੰਦਰ ਭੱਠਲ ਨੇ ਕਿਹਾ ਕਿ ਸ਼ਿਵ ਕੁਮਾਰ ਤੋਂ ਇਲਾਵਾ ਬਾਕੀ ਪੁਰਖਿਆਂ ਨੂੰ ਵੀ ਪਾਠਕਾਂ ਸਰੋਤਿਆਂ ਦਰਸ਼ਕਾਂ ਸਨਮੁਖ ਪੇਸ਼ ਕਰਦੇ ਰਹਾਂਗੇ।
ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਨੇ ਕਿਹਾ ਕਿ ਇਸ਼ਮੀਤ ਇੰਸਟੀਊਟ ਨਾਲ ਸਾਂਝ ਵਧਾਈ ਜਾਵੇਗੀ। 
ਇਸ ਮੌਕੇ ਜਗਮੋਹਨ ਸਿੰਘ ਓਸਟਰ, ਸੁੱਖੀ ਬਾਠ, ਸੰਤੋਖ ਸਿੰਘ ਸੈਣੀ, ਚਰਨਜੀਤ ਸਿੰਘ ਯੂ ਐੱਸ ਏ ਤੇ ਤਰੈਲੋਚਨ ਲੋਚੀ ਨੇ ਵੀ ਸ਼ਿਵ ਕੁਮਾਰ ਨੂੰ ਆਪੋ ਆਪਣੇ ਰੰਗ ਚ ਪੇਸ਼ ਕੀਤਾ।  
  

Wednesday 2 May 2018

ਹਲਵਾਰਾ ਸਾਹਿੱਤ ਸਮਾਗਮ ਦਾ ਮਹਾਤਮ ਸੁਣੋ//ਗੁਰਭਜਨ ਗਿੱਲ

ਨਕਸਲੀ ਸਰਗਰਮੀਆਂ ਨੇ ਝੂਠੇ ਕਤਲ ਕੇਸ ਚ ਉਲਝਾਇਆ
ਬਹੁਤ ਲੋਕ ਫੋਨ ਕਰਕੇ ਪੁੱਛ ਰਹੇ ਹਨ ਕਿ ਦਲਬੀਰ ਹਲਵਾਰਵੀ ਕੌਣ ਹੈ?
ਦਲਬੀਰ ਹਲਵਾਰਾ ਪਿੰਡ ਦੇ ਕਾਮਰੇਡ ਰਤਨ ਸਿੰਘ ਜੀ ਦਾ ਸਪੁੱਤਰ ਹੈ ਜੋ ਅੱਧੀ ਸਦੀ ਪਹਿਲਾਂ ਇੰਗਲੈਂਡ ਚਲੇ ਗਏ ਸਨ। 
ਦਲਬੀਰ ਵੀ ਪਿੱਛੇ ਪਿੱਛੇ ਚਲਾ ਗਿਆ। 
ਦਲਬੀਰ ਸੁਮਨ ਦੇ ਨਾਂ ਨਾਲ ਇੰਗਲੈਂਡ ਦਾ ਨਾਮਵਰ ਬਰਾਡਕਾਸਟਰ ਬਣਿਆ। 
2008 ਦੇ ਨੇੜੇ ਅਸਟਰੇਲੀਆ ਚਲਾ ਗਿਆ। ਹਲਵਾਰਾ ਉਸ ਦੇ ਨਾਲ ਨਾਲ ਤੁਰਿਆ। ਪਿੰਡ ਦਾ ਕਰਜ਼ ਮੋੜਨਾ ਚਾਹੁੰਦੈ ਪਰਿਵਾਰ ਵੱਲੋਂ। ਪਿੰਡ ਨੇ ਸੁਪਨੇ ਸੰਸਕਾਰ ਤੇ ਉਡਾਣ ਦਿੱਤੀ। 
ਪਿੰਡ ਨਾਲ ਜੁੜਨ ਦਾ ਵਸੀਲਾ ਸਾਹਿੱਤ ਚੁਣਿਐਂ ਉਸ। ਸਵੇਰੇ ਸੁਰਜੀਤ ਪਾਤਰ ਦੀ ਅਗਵਾਈ ਚ ਕਵੀ ਦਰਬਾਰ। ਹਰਭਜਨ ਹਲਵਾਰਵੀ ਯਾਦਗਾਰੀ ਕਵਿਤਾ  ਪੁਰਸਕਾਰ ਮੈਨੂੰ ਮਿਲ ਰਿਹੈ। ਮੇਰਾ ਰੁਬਾਈ ਸੰਗਰਹਿ ਸੰਧੂਰਦਾਨੀ ਲੋਕ ਅਰਪਨ ਹੋਵੇਗਾ। 
ਸ਼ਾਮੀਂ ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਹਲਵਾਰੇ ਦਾ ਦਾਮਾਦ ਮੇਰਾ ਪੁੱਤਰ ਡਾ: ਸੋਮਪਾਲ ਹੀਰਾ ਤੇ ਉਸ ਦੀ ਜੀਵਨ ਸਾਥਣ ਪਰੋਫੈਸਰ ਕੰਵਲ ਢਿੱਲੋਂ ਗੁਰੂ ਰਵੀਦਾਸ ਧਰਮਸਾਲਾ ਚ ਨਾਟਕ ਖੇਡਣਗੇ।  ਡਾ: ਨਿਰਮਲ ਜੌੜਾ ਪੂਰੇ ਸਮਾਗਮ ਦਾ ਮੁੱਖ ਸੰਚਾਲਕ ਹੈ। 
ਬਚਪਨ ਚ ਪਿੰਡ ਦੇ ਪੰਜਾਬੀ ਕਵੀ ਭਗਵਾਨ ਢਿੱਲੋਂ ਨੇ ਉਸ ਨੂੰ  ਚੰਗੀਆਂ ਕਿਤਾਬਾਂ ਪੜ੍ਹਨ ਲਈ ਪ੍ਰੇਰਿਆ। 
ਆਸਟਰੇਲੀਆ ਚ ਉਹ ਬਰਿਸਬੇਨ ਵੱਸਦੈ। ਇੰਡੋਜ਼ ਸਾਹਿੱਤ ਸਭਾ ਦਾ ਕਾਰਕੁਨ। 
ਪਿੰਡ ਦੇ ਨਾਮਵਰ ਸ਼ਾਇਰ ਤੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਰਹੇ ਹਰਭਜਨ ਹਲਵਾਰਵੀ ਦਾ ਉਹ ਵੱਡਾ ਕਦਰਦਾਨ ਹੈ। 
ਸ਼ਾਇਦ ਇਸੇ ਕਰਕੇ ਉਸਨੇ ਆਪਣੇ ਬਾਬਲ ਦੀ ਥਾਂ ਵੀਰ ਹਰਭਜਨ ਹਲਵਾਰਵੀ ਦੇ ਨਾਮ ਤੇ ਪੁਰਸਕਾਰ ਸਥਾਪਤ ਕੀਤਾ ਹੈ। 
ਬੜੇ ਥੋੜੇ ਲੋਕ ਜਾਣਦੇ ਨੇ ਕਿ ਹਰਭਜਨ ਹਲਵਾਰਵੀ ਦੇ ਬਾਪੂ ਜੀ ਸਧਾਰ ਬਾਜ਼ਾਰ ਚ ਕਾਰੋਬਾਰ ਕਰਦੇ ਸਨ। ਪਿਛਵਾੜੇ ਘਰ ਸੀ।  ਨਕਸਲਬਾੜੀ ਲਹਿਰ ਦੇ ਸਿਖਰ ਵੇਲੇ ਹਲਵਾਰਵੀ ਨੂੰ ਫੜਨ ਲਈ ਸਧਾਰ ਪੁਲਿਸ ਚੌਂਕੀ ਬਣੀ। ਹੁਣ ਪੂਰਾ ਠਾਣਾ ਹੈ। ਵੇਖ ਲਉ ਅਮਨ ਕਾਨੂੰਨ ਦੀ ਤਰੱਕੀ?
ਹਰਭਜਨ ਹਲਵਾਰਵੀ ਹੁਰੀਂ ਮੇਰੀ ਜਾਣਕਾਰੀ ਮੁਤਾਬਕ ਪੰਜ ਭਰਾ ਸਨ। 
ਹਲਵਾਰਵੀ ਤੋਂ ਨਿੱਕੇ ਸੰਪੂਰਨ ਤੇ ਡਾ: ਸੰਤੋਖ ਸਿੰਘ ਸਨ। ਸੰਪੂਰਨ ਏਅਰ ਫੋਰਸ ਚ ਸੀ। ਹੁਣ ਸੁਰਗਵਾਸ ਹੋ ਚੁਕੈ। 
ਤੇ ਡਾ: ਸੰਤੋਖ ਸਿੰਘ ਬੇਟ ਏਰੀਏ ਦਾ ਮਸੀਹਾ। ਰੱਜ ਕੇ ਮਿਲਾਪੜਾ। ਸੜਕ ਹਾਦਸੇ ਚ ਜਵਾਨ ਉਮਰੇ ਚਲਾ ਗਿਆ। 
ਉਸ ਤੋਂ ਨਿੱਕਾ ਅਵਤਾਰ ਸੀ, ਪੀਏਯੂ 'ਚ ਡਾਕਟਰੇਟ ਕੀਤੀ ਸ਼ਾਇਦ ਜਾਂ ਐੱਮ ਐੱਸ ਸੀ, ਚੇਤਾ ਨਹੀਂ। ਉਹ ਵਲਾਇਤ ਚਲਾ ਗਿਆ। ਪਹਿਲਾਂ ਇਥੇ ਰਹਿੰਦਿਆਂ ਮੁਲਾਕਾਤਾਂ ਹੋ ਜਾਂਦੀਆਂ ਸਨ ਪਰ ਜਾਣ ਮਗਰੋਂ ਕਦੇ ਨਹੀਂ। ਸਭ ਤੋਂ ਨਿੱਕਾ ਡਾ: ਨਵਤੇਜ ਸਿੰਘ ਇਤਿਹਾਸ ਗਿਆਤਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਇਤਿਹਾਸ ਵਿਭਾਗ ਦਾ ਪ੍ਰੋਫੈਸਰ ਤੇ ਮੁਖੀ 
ਰਿਹੈ। ਪੰਦਰਾਂ ਮੁੱਲਵਾਨ ਖੋਜ ਪੁਸਤਕਾਂ ਦਾ ਸਿਰਜਕ। ਪਰ ਪੇਰੀ ਪੜ੍ਹਤ ਮੁਤਾਬਕ ਸ਼ਹੀਦ ਊਧਮ ਸਿੰਘ ਬਾਰੇ ਉਸ ਦੀ ਪੁਸਤਕ ਸਾਮਰਾਜੀ ਧੌਂਸ ਨੂੰ ਵੰਗਾਰ ਬੜੀ ਮੁੱਲਵਾਨ ਪੁਸਤਕ ਹੈ। 
ਦੋ ਭੈਣਾਂ ਹਨ। ਇੱਕ ਅਮਰੀਕਾ ਦੂਜੀ ਲੁਧਿਆਣੇ।  ਲੁਧਿਆਣੇ ਵਾਲੀ ਭੈਣ ਸਾਡੀ ਪੰਜਾਬ ਖੇਤੀ ਯੂਨੀਵਰਸਿਟੀ ਚ ਪ੍ਰੋਫੈਸਰ ਸੀ, ਡਾ: ਗੁਰਜੀਤ  ਸਿੰਘ ਰਤਨ ਦੀ ਜੀਵਨ ਸਾਥਣ। 
ਹਰਭਜਨ ਹਲਵਾਰਵੀ ਆਪ ਮੈਥੇਮੈਟਿਕਸ ਦੀ ਐੱਮ ਏ ਸਨ। ਗੌਰਮਿੰਟ ਕਾਲਿਜ ਲੁਧਿਆਣਾ 'ਚ ਸ: ਅਜਮੇਰ ਸਿੰਘ ਲੱਖੋਵਾਲ ਉਨ੍ਹਾਂ ਦਾ ਸਹਿਪਾਠੀ ਸੀ। ਜੰਗ ਬਹਾਦਰ ਗੋਇਲ,ਬਲਵੰਤ ਸਿੰਘ ਰਾਮੂਵਾਲੀਆ, ਇਕਬਾਲ ਰਾਮੂਵਾਲੀਆ ਤੇ ਮੈਂਬਰ ਪਾਰਲੀਮੈਂਟ ਹਰਿੰਦਰ ਸਿੰਘ ਖਾਲਸਾ ਵੀ। 
ਪ੍ਰਿੰਸੀਪਲ ਭਾਰਦਵਾਜ ਖਿਲਾਫ਼ ਹੋਈ ਲੰਮੀ ਹੜਤਾਲ ਦੇ ਨਾਇਕ ਹਲਵਾਰਵੀ ਹੀ ਸਨ। 
ਰਾਮਗੜ੍ਹੀਆ ਸਕੂਲ ਲੁਧਿਆਣਾ ਚ ਹਿਸਾਬ ਪੜਾਉਣ ਲੱਗ ਪਏ। 
ਏਥੇ ਵੀ ਹੜਤਾਲ ਪਿੱਛੇ। 
ਬਾਗੀ ਅਧਿਆਪਕਾਂ ਨੇ  ਵਿਸ਼ਵਕਰਮਾ ਸਕੂਲ ਖੋਲ੍ਹ ਲਿਆ। 
ਰੱਜਵੀਂ ਮਿਸਾਲੀ ਮਿਹਨਤ ਵਾਲੇ ਅਧਿਆਪਕ ਬਣੇ। ਨਕਸਲੀ ਸਰਗਰਮੀਆਂ ਨੇ ਝੂਠੇ ਕਤਲ ਕੇਸ ਚ ਉਲਝਾਇਆ। ਦਾਖਾ ਪੁਲਿਸ ਮੁਕਾਬਲਾ ਬਣਾ ਕੇ ਮਾਰਨ ਲੱਗੀ ਤਾਂ ਇਥੇ ਨਿਯੁਕਤ ਏ ਐੱਸ ਪੀ ਸਿਮਰਨਜੀਤ ਸਿੰਘ ਮਾਨ(ਸਾਬਕਾ ਐੱਮ ਪੀ) ਨੇ ਬਚਾ ਲਿਆ। ਇਥੇ ਕਵਿਤਾ ਢਾਲ ਬਣੀ। 
ਜੇਲ ਚੋਂ ਛੁੱਟ ਕੇ ਸ ਨ ਮਾਡਲ ਸਕੂਲ ਚ ਪੜਾਉਣ ਲੱਗ ਪਏ।

ਮੈਂ ਵੀ ਉਦੋਂ ਆਪਣੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਨਾਲ ਕ੍ਰਿਸ਼ਨਾ ਨਗਰ ਲੁਧਿਆਣਾ ਚ ਰਹਿੰਦਾ ਸਾਂ। ਮੇਰੇ ਭਾ ਜੀ ਵੀ ਵਿਸ਼ਵਕਰਮਾ ਸਕੂਲੇ ਪੜ੍ਹਾਉਂਦੇ ਰਹੇ ਹੋਣ ਕਰਕੇ ਹਲਵਾਰਵੀ ਜੀ ਦਾ ਸਾਡੇ ਘਰ ਆਉਣ ਜਾਣ ਸੀ। 
1975 ਚ ਮੈਂ ਐੱਏ ਪੰਜਾਬੀ ਦਾ ਪਹਿਲਾ ਸਾਲ ਕੀਤਾ ਸੀ। ਯੂਨੀਵਰਸਿਟੀ ਚੋਂ ਪਹਿਲਾ ਸਥਾਨ ਹੋਣ ਕਾਰਨ ਹਲਵਾਰਵੀ ਜੀ ਨੇ ਮੇਰੀਆਂ ਕੁਝ ਕਿਤਾਬਾਂ ਤੇ ਨੋਟਿਸ ਲੈ ਲਏ। ਉਨ੍ਹਾਂ ਵੀ ਅਗਲੇ ਸਾਲ ਚ ਪੰਜਾਬੀ ਦੀ ਐੱਮ ਏ ਦਾ ਪਹਿਲਾ ਸਾਲ ਮੁਕੰਮਲ ਕਰ ਲਿਆ। 
ਦੂਜੇ ਸਾਲ ਉਹ ਡਾ: ਅਤਰ ਸਿੰਘ ਜੀ ਦੀ ਪ੍ਰੇਰਨਾ ਨਾਲ ਪੰਜਾਬ ਯੂਨੀਵਰਸਿਟੀ ਚ ਰੈਗੂਲਰ ਦਾਖਲ ਹੋ ਗਏ। ਐੱਮ ਏ ਕਰਦਿਆਂ ਹੀ ਡਿਕਸ਼ਨਰੀ ਵਿਭਾਗ ਚ ਕੰਮ ਕਰਨ ਲੱਗ ਪਏ। 
ਪੰਜਾਬੀ ਟ੍ਰਿਬਿਊਨ ਸ਼ੁਰੂ ਹੋਇਆ ਤਾਂ ਡਾ: ਐੱਸ ਪੀ ਸਿੰਘ ਜੀ ਦੀ ਪਰੇਰਨਾ ਨਾਲ ਸਹਾਇਕ ਸੰਪਾਦਕ ਬਣ ਗਏ। ਭਾ ਜੀ ਬਰਜਿੰਦਰ ਸਿੰਘ ਵੀ ਬੇਹੱਦ ਕਦਰਦਾਨ ਸਨ ਉਨ੍ਹਾਂ ਦੇ। ਟੀਮ ਹੀ ਕਮਾਲ ਸੀ। 
ਫਿਰ ਪੰਜਾਬੀ ਟ੍ਰਿਬਿਉਨ ਦੇ ਸੰਪਾਦਕ ਬਣੇ। ਕੁਝ ਸਮਾਂ ਅੱਜ ਦੀ ਆਵਾਜ਼ ਦੇ ਵੀ ਸੰਪਾਦਕ ਰਹੇ। ਉਹ ਸਮਾਂ ਉਹਨਾਂ ਲਈ ਬਹਤ ਉਦਾਸ ਸੀ।  ਵਰਿਆਮ ਸਿੰਘ ਸੰਧੂ ਬਿਨ ਸਭ ਸਾਥੀ ਨਿੱਖੜਦੇ ਗਏ। 
ਫਿਰ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਬਣ ਗਏ। 
ਪੌਣ ਉਦਾਸ ਹੈ ਉਨ੍ਹਾਂ ਦਾ ਪਹਿਲਾ ਕਾਵਿ ਸੰਗ੍ਰਹਿ ਸੀ। ਫਿਰ ਪਿਘਲੇ ਹੋਏ ਪਲ, ਪੰਖ ਵਿਹੂਣਾ, ਪੁਲਾਂ ਤੋਂ ਪਾਰ ਤੇ ਪਹਿਲੇ ਪੰਨੇ। 
ਪੁਲਾਂ ਤੋਂ ਪਾਰ ਨੂੰ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਮਿਲਿਆ। 
ਸਫਰਨਾਮੇ ਵੀ ਲਿਖੇ। ਚੀਨ ਵਿੱਚ ਕੁਝ ਦਿਨ, ਬਾਤਾਂ ਮਿੱਤਰ ਦੇਸ਼ ਦੀਆਂ, ਮਹਾਂਰਾਸ਼ਟਰ ਤੋਂ ਪਾਰ, ਨਿੱਕੇ ਵੱਡੇ ਸਫ਼ਰ, ਵੱਖਰੀ ਧਰਤੀ ਵੱਖਰੇ ਲੋਕ, ਸੁਨਹਿਰੀ ਦਿਨਾਂ ਦਾ ਸਫ਼ਰ ਪਰਮੁੱਖ ਹਨ। ਸੱਤ ਕਿਤਾਬਾਂ ਸੰਪਾਦਕੀ ਲੇਖਾਂ ਦੀਆਂ ਹਨ ਤੇ ਚਾਰ ਸੰਪਾਦਿਤ ਕੀਤੇ ਕਾਵਿ ਸੰਗ੍ਰਹਿ। 
ਸਮੁੱਚੀ ਕਵਿਤਾ ਨੂੰ ਵੀ 
ਮੈਂ ਸਾਰੇ ਦਾ ਸਾਰਾ ਨਾਮ ਹੇਠ ਉਹਨਾਂ ਦੀ ਜੀਵਨ ਸਾਥਣ ਨੇ ਸੰਪਾਦਿਤ ਕੀਤਾ ਹੈ। 
ਹਲਵਾਰਵੀ ਜੀ ਦੇ ਸਤਿਕਾਰ ਚ ਕੌਮਾਂਤਰੀ ਪੱਧਰ ਦਾ ਸਮਾਗਮ ਇਸ ਕਰਕੇ ਬਣ ਗਿਆ ਕਿ ਦਲਬੀਰ ਆਸਟੇਲੀਆ ਤੋਂ, ਸੁੱਖੀ ਬਾਠ ਤੇ ਹਰਕੀਰਤ ਕੌਰ ਚਾਹਲ ਕੈਨੇਡਾ ਤੋਂ ਅਤੇ ਚਰਨਜੀਤ ਸਿੰਘ ਪੰਨੂੰ ਅਮਰੀਕਾ ਤੋਂ ਪੁੱਜ ਰਹੇ ਹਨ। 
ਗੁਰੂ ਰਾਮਦਾਸ ਕਾਲਿਜ ਆਫ਼ ਐਜੂਕੇਸ਼ਨ ਹਲਵਾਰਾ ਚ 5ਮਈ ਸਵੇਰੇ 11 ਵਜੇ ਸਭ ਸੱਜਣ ਪੁੱਜ ਰਹੇ ਨੇ।
ਗੁਰਭਜਨ ਗਿੱਲ
2.5.2018