google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ

Sunday 17 March 2024

“ਦਰਿਆ ਤਾਂ ਹੀ ਵਗਦੇ ਰਹਿੰਦੇ ਹਨ ਜੇਕਰ ਉਹਨਾਂ ਵਿੱਚ ਨਵੇਂ ਵਹਿਣ ਮਿਲਦੇ ਰਹਿਣ

 Sunday 17th March 2024 at 5:28 PM

ਡਾ. ਸੁਰਜੀਤ ਪਾਤਰ ਨੇ ਨਵੇਂ ਵਹਿਣ ਮਿਲਦੇ ਰਹਿਣ ਦੇ ਇਸ਼ਾਰੇ ਨਾਲ ਯਾਦ ਦੁਆਈ ਨਵਿਆਂ ਦੀ 


ਲੁਧਿਆਣਾਃ 
17 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਅਦਾਰਾ ਸ਼ਬਦ ਜੋਤ ਵੱਲੋਂ  ਅੱਠਵਾਂ ਕਵਿਤਾ ਕੁੰਭ ਪੰਜਾਬੀ  ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ । ਇਸ ਕਵਿਤਾ ਮੇਲੇ ਦਾ ਪ੍ਰਬੰਧ ਅਦਾਰਾ ਸ਼ਬਦ ਜੋਤ ਦੇ ਮੈਂਬਰਾਂ ਪ੍ਰਭਜੋਤ ਸੋਹੀ, ਪਾਲੀ ਖਾਦਿਮ, ਰਾਜਦੀਪ ਸਿੰਘ ਤੂਰ, ਰਵਿੰਦਰ ਰਵੀ ਅਤੇ ਮੀਤ ਅਨਮੋਲ ਵੱਲੋਂ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਲੋਕ ਮੰਚ ਪੰਜਾਬ ,  ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦੇ ਸਹਿਯੋਗ ਨਾਲ ਕੀਤਾ ਗਿਆ । ਮੰਚ ਸੰਚਾਲਨ ਉੱਘੇ ਪੰਜਾਬੀ ਕਵੀਆਂ ਪ੍ਰਭਜੋਤ ਸੋਹੀ ਤੇ ਪਾਲੀ ਖ਼ਾਦਿਮ ਨੇ ਬੜੇ ਜੀਵੰਤ ਤੇ ਰਸਵੰਤੇ ਅੰਦਾਜ਼ ਵਿੱਚ ਕੀਤਾ।

ਅੱਠਵੇ ਕਵਿਤਾ ਕੁੰਭ ਵਿਚ ਸ਼ਾਮਿਲ ਹੋਏ ਬਵੰਜਾ ਕਵੀਆਂ ਵਿੱਚ ਸਾਹਿਬ ਸੁਰਿੰਦਰ, ਜਗਸੀਰ ਸਿੰਘ ਬਰਾੜ, ਅਦੀਬ ਰਵੀ, ਜਗਸੀਰ ਬਰਾੜ, ਅਮਰਜੀਤ ਸਿਰਸਾ, ਸੁਰਿੰਦਰ ਅਜਨਬੀ, ਸਾਗਰ ਸਫ਼ਰੀ, ਗੁਰਪ੍ਰੀਤ ਵੜੈਚ, ਅਮਰ  ਜ਼ਿੰਦ, ਸੰਦੀਪ ਕੌਰ ਚੀਮਾ, ਪ੍ਰੀਤ ਹਾਮਦ, ਰਜਿੰਦਰ ਰਾਣੀ ਗੰਢੂਆਂ , ਪੂਜਾ ਕੁੰਢਰਕ, ਸੁਖਵਿੰਦਰ ਪਟਿਆਲ਼ਾ, ਹਰਵਿੰਦਰ ਤਤਲਾ, ਬੇਅੰਤ ਗਿੱਲ, ਜੇ ਦੀਪ ਜਤਿੰਦਰ, ਧਾਮੀ ਗਿੱਲ, ਲਵਪ੍ਰੀਤ ਸਿੰਘ, ਰਾਮ ਸਿੰਘ ਭੀਖੀ, ਸਰਘੀ ਕੌਰ ਬੜਿੰਗ, ਪ੍ਰੀਤ ਮਨਪ੍ਰੀਤ, ਸਰਬਜੀਤ ਕੌਰ ਬਰਾੜ, ਸੁਖਚੈਨ ਸਿੰਘ ਕੁਰੜ, ਮਨਜੀਤ ਕੌਰ ਜੀਤ, ਪਵਨਦੀਪ ਚੌਹਾਨ, ਅਮਰਪ੍ਰੀਤ ਕੌਰ ਸੰਘਾ, ਹਰਪ੍ਰੀਤ ਗਾਂਧੀ, ਲਖਵਿੰਦਰ ਮੁਖਾਤਿਬ, ਜਗਤਾਰ ਸਿੰਘ ਅਖਾੜਾ, ਮਨਦੀਪ ਗਿੱਲ, ਨਿਮਰਤ ਸੁੱਖ, ਕਮਲਗੀਤ ਸਰਹੰਦ, ਅਮਿਤ ਆਦੋਆਣਾ, ਗੁਰਜੰਟ ਰਾਜੇਆਣਾ, ਬਿੰਦਰ ਮਾਨ, ਫ਼ੈਸਲ  ਖਾਨ, ਹਰਮਨ ਮਾਨ, ਕਰਮਜੀਤ ਸਿੰਘ ਭੱਠਲ ਬਰਨਾਲਾ,ਅਨੰਤ ਗਿੱਲ, ਗੁਰਪ੍ਰੀਤ ਕੌਰ, ਅਵਜਿੰਦਰ  ਸਿੰਘ, ਗੁਰਸੇਵਕ ਸਿੰਘ ਢਿੱਲੋਂ, ਸਤੀਸ਼ ਵਿਦਰੋਹੀ, ਸ਼ਮਸ਼ੇਰ ਔਜਲਾ, ਗੁਰਬੀਰ ਆਤਿਫ, ਗੁਰਪ੍ਰੀਤ ਧਰਮਕੋਟ ਆਦਿ ਕਵੀਆਂ ਵੱਲੋਂ ਨਜ਼ਮਾਂ, ਗੀਤਾਂ ਅਤੇ ਗ਼ਜ਼ਲਾਂ ਨਾਲ ਹਾਜ਼ਰੀ ਭਰੀ। ਹਰਵਿੰਦਰ ਸਿੰਘ ਰੋਡੇ ਅਤੇ ਗੁਰਸੇਵਕ ਸਿੰਘ ਬੀੜ ਵੱਲੋਂ ਨਿਵੇਕਲੀ ਬਹੱਤਰ ਕਲੀਆ ਛੰਦ ਦੀ ਪੇਸ਼ਕਾਰੀ ਕਵਿਤਾ ਕੁੰਭ ਨੂੰ ਸਮਰਪਿਤ ਕੀਤੀ ਗਈ ।

ਇਸ ਮੌਕੇ ਉੱਤੇ ਸਹਿਯੋਗੀ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਬੀਬਾ ਬਲਵੰਤ ਗੁਰਦਾਸਪੁਰ,ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ,ਡਾ. ਦੀਪਕ ਮਨਮੋਹਨ ਸਿੰਘ,ਹਰਵਿੰਦਰ ਸਿੰਘ ਸਿਰਸਾ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਬਲਵਿੰਦਰ ਸਿੰਘ ਚਾਹਲ,ਤ੍ਰੈਲੋਚਨ ਲੋਚੀ,ਜਸਬੀਰ ਝੱਜ, ਮਨਦੀਪ ਕੌਰ ਭੰਵਰਾ, ਬਲਰਾਜ ਧਾਲੀਵਾਲ, ਡਾ. ਜਗਦੀਸ਼ ਕੌਰ ਪੀ ਏ ਯੂ,ਇੰਦਰਜੀਤ ਆਰਟਿਸਸਟ, ਡਾ. ਜੋਗਿੰਦਰ ਸਿੰਘ ਨਿਰਾਲਾ, ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ,ਤਰਸੇਮ ਨੂਰ, ਨਰਿੰਦਰ ਜਟਵਾਣੀ, ਬਲਵਿੰਦਰ ਸੰਧੂ , ਦਰਸ਼ਨ ਢਿੱਲੋਂ ਸੰਪਾਦਕ ਚਰਚਾ ਯੂ ਕੇ,ਸਰਦਾਰ ਪੰਛੀ, ਧਰਮਿੰਦਰ ਸ਼ਾਹਿਰ, ਸੁਖਜੀਵਨ ਜਾਂਗਰ, ਸੁਰਿੰਦਰਜੀਤ ਚੌਹਾਨ ਪ੍ਰੀਤ ਪ੍ਰਕਾਸ਼ਨ,ਜਸਪ੍ਰੀਤ ਅਮਲਤਾਸ, ਸੋਨਾ ਕਲਸੀਆਂ, ਅਜੀਤ ਪਿਆਸਾ, ਗੁਰਦੀਪ, ਅਲਬੇਲਾ, ਗੁਰਵਿੰਦਰ ਕੋਚਰ, ਗੀਤਕਾਰ ਅਮਰਜੀਤ ਸ਼ੇਰਪੁਰੀ, ਸੁਮੀਤ ਗੁਲਾਟੀ, ਸਤੀਸ਼ ਗੁਲਾਟੀ, ਡਾ. ਦੇਵਿੰਦਰ ਦਿਲਰੂਪ, ਸੁਖਵਿੰਦਰ, ਅਮਨਦੀਪ ਡੱਲ਼ੇਵਾਲ਼ੀਆ, ਅਨੀ ਕਾਠਗੜ, ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ 2023 ਸਵਰਨਜੀਤ ਸਵੀ, , ਗੁਰਤੇਜ ਕੋਹਾਰਵਾਲਾ, ਅਜੀਮ ਸ਼ੇਖਰ ਯੂ ਕੇ,ਡਾ. ਨਿਰਮਲ ਜੌੜਾ,ਰਾਮ ਸਿੰਘ, ਭਗਵਾਨ ਢਿੱਲੋ, ਬੁੱਧ ਸਿੰਘ ਨੀਲੋਂ, ਸੁਰਿੰਦਰ ਰਾਮਪੁਰੀ, ਗੁਰਦਿਆਲ ਦਲਾਲ, ਉਸਤਾਦ ਗੁਰਦਿਆਲ ਰੌਸ਼ਨ, ਸੁਰਜੀਤ ਸਿੰਘ ਲਾਂਬੜਾ, ਪ੍ਰਮੋਦ ਕਾਫ਼ਰ, ਰਾਜਵਿੰਦਰ ਸਮਰਾਲਾ, ਕਮਲਜੀਤ ਕੌਰ, ਬੰਟੀ ਉੱਪਲ਼, ਨਵਦੀਪ ਸਿੰਘ ਮੁੰਡੀ, ਅਨਿਲ ਫਤਹਿਗੜ੍ਹ ਜੱਟਾਂ ਪ੍ਰਧਾਨ ਲਿਖਾਰੀ ਸਭਾ ਰਾਮਪੁਰ,ਡਾ. ਸੁਖਦੇਵ ਸਿੰਘ ਸਿਰਸਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਮੀਤ ਪ੍ਰਧਾਨ ਡਾ ਪਾਲ ਕੌਰ, ਜਸਪਾਲ ਮਾਨਖੇੜਾ, ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ.ਗੁਲਜ਼ਾਰ ਸਿੰਘ ਪੰਧੇਰ, ਰਿਸ਼ੀ ਹਿਰਦੇਪਾਲ,  ਅਰਸ਼ਦੀਪ ਸਿੰਘ ਬਾਠ, ਦਵਿੰਦਰ ਦਿਲਰੂਪ, ਸ਼ੁਸੀਲ, ਗੁਰਸੇਵਕ ਸਿੰਘ ਢਿੱਲੋਂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਪ੍ਰੀਤ ਘਣੀਆ, ਜਸਪਾਲ ਮਾਨਖੇੜਾ, ਕਮਲ ਦੋਸਾਂਝ,ਡਾ. ਜਗਵਿੰਦਰ ਜੋਧਾ, ਦੀਪਕ ਬਾਲੀ, ਐਡਵੋਕੇਟ ਹਰਸਿਮਰਤ ਕੌਰ, ਅਮਰਜੀਤ ਕੌਂਕੇ, ਅਮਨਦੀਪ ਸਿੰਘ ਟੱਲੇਵਾਲੀਆ, ਬਲਵਿੰਦਰ ਸੰਧੂ, ਕੰਵਰਜੀਤ ਭੱਠਲ,ਬਲਕੌਰ ਸਿੰਘ ਗਿੱਲ,ਪ੍ਰੋ. ਜਸਲੀਨ ਕੌਰ, ਕਰਮ ਸਿੰਘ ਸੰਧੂ, ਐਚ ਐੱਸ ਡਿੰਪਲ, ਬੇਅੰਤ ਸਿੰਘ ਬਾਜਵਾ, ਤਲਵਿੰਦਰ ਸ਼ੇਰਗਿੱਲ ਖਾਸ ਮਹਿਮਾਨਾਂ ਵਜੋਂ ਸ਼ਾਮਿਲ ਹੋਏ ।

ਅਦਾਰਾ ਸ਼ਬਦਜੋਤ ਵਿੱਚ ਹਰ ਸਾਲ ਵਾਂਗ ਲਖਵੀਰ ਸਿੰਘ ਜੱਸੀ ਸਨਮਾਨ ਪੁਆਧੀ ਬੋਲੀ ਲਈ ਕੰਮ ਕਰਦੇ ਹੋਏ 33 ਪੁਸਤਕਾਂ ਲਿਖਣ ਵਾਲੇ ਚਰਨ ਪੁਆਧੀ ਨੂੰ ਉਹਨਾਂ ਦੀ ਪੁਸਤਕ ‘ਘੱਗਰ ਕੇ ਗਾਹੇ-ਗਾਹੇ’ ਨੂੰ ਅਦਾਰਾ ਸ਼ਬਦਜੋਤ ਦੇ ਮੈਂਬਰਾਂ ਸਮੇਤ ਸੁਰਜੀਤ ਪਾਤਰ ਹੋਰਾਂ ਵੱਲੋਂ ਦਿੱਤਾ ਗਿਆ ।

ਜ਼ਿਕਰਯੋਗ ਹੈ ਕਿ ਬਵੰਜਾ ਕਵੀਆਂ ਵੱਲੋਂ ਬੋਲੀਆਂ ਗਈਆਂ ਕਵਿਤਾਵਾਂ ਨੂੰ ਰਸਾਲੇ ਦਰਸ਼ਨ ਸਿੰਘ ਢਿੱਲੋਂ ਦੇ ਮੈਗਜ਼ੀਨ ਕੌਮਾਂਤਰੀ ਚਰਚਾ ਯੂ ਕੇ ਤੇ ਅਮਰਜੀਤ ਕੌਂਕੇ ਦੀ ਸੰਪਾਦਨਾ ਹੇਠ ਪਟਿਆਲਾ ਤੋਂ ਛਪਦੇ ਪਰਚੇ ਪ੍ਰਤੀਮਾਨ ਵਿੱਚ ਯੁਵਾ ਕਵੀਆਂ ਦੀਆਂ 5–5 ਕਵਿਤਾਵਾਂ ਨੂੰ  ਛਾਪਿਆ ਜਾਵੇਗਾ ।

ਕਵਿਤਾ ਕੁੰਭ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਰੇ ਸੁਰਜੀਤ ਪਾਤਰ ਹੋਰਾਂ ਨੇ ਕਿਹਾ, “ਦਰਿਆ ਤਾਂ ਹੀ ਵਗਦੇ ਰਹਿੰਦੇ ਹਨ ਜੇਕਰ ਉਹਨਾਂ ਵਿੱਚ ਨਵੇਂ ਵਹਿਣ ਮਿਲਦੇ ਰਹਿਣ”। ਇਸਦੇ ਨਾਲ ਉਹਨਾਂ ਪੰਜਾਬੀ ਭਾਸ਼ਾ ਦੀ ਨਦੀ ਦੇ ਵਗਦੇ ਰਹਿਣ ਦੀ ਕਾਮਨਾ ਵੀ ਕੀਤੀ  ਅਤੇ ਕਿਹਾ ਕਿ ਪੰਜਾਬੀ ਦੇ ਤਕਰੀਬਨ 35 ਲਹਿਜੇ ਹਨ ਜਿਹਨਾਂ ਨੂੰ ਬਚਾਅ ਕੇ ਰੱਖਣਾ ਸਾਡਾ ਪੰਜਾਬੀਅਤ ਦਾ ਕਰਮ ਹੈ। “ਦਰਿਆ ਤਾਂ ਹੀ ਵਗਦੇ ਰਹਿੰਦੇ ਹਨ ਜੇਕਰ ਉਹਨਾਂ ਵਿੱਚ ਨਵੇਂ ਵਹਿਣ ਮਿਲਦੇ ਰਹਿਣ

ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਲੇਖਕ ਸਭਾ ਵੱਲੋਂ ਸਾਰੇ ਕਵੀਆਂ ਵੱਲੋਂ ਬੋਲੀਆਂ ਕਵਿਤਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਕਿਹਾ, “ਕਵਿਤਾ ਸਿਰਫ ਕਵੀਆਂ ਕੋਲ ਹੀ ਆਉਂਦੀ ਹੈ ਕਿਉਂਕਿ ਕਵੀ ਕਵਿਤਾ ਲਿਖ ਕੇ ਫੁੱਲ ਨਾਲੋਂ ਹੌਲਾ ਹੋ ਜਾਂਦਾ ਹੈ ਅਤੇ ਸਾਰੇ ਸਮਾਜਿਕ ਕੰਮ ਤਿਆਗ ਕਰ ਸਮਾਜ ਨਾਲੋਂ ਵੱਖਰਾ ਹੋ ਜਾਂਦਾ ਹੈ । ਕਵੀ ਦਾ ਮਨ ਸੰਵੇਦਨਸ਼ੀਲ ਹੁੰਦਾ ਹੈ ਅਤੇ ਓਹ ਸਾਰੀ ਦੁਨੀਆਂ ਦੇ ਅਹਿਸਾਸ ਆਪਣੇ ਮਨ ਦੇ ਅੰਦਰ ਰੱਖਦਾ ਹੈ। ਕਵਿਤਾ ਅਣਘੜਤ ਮਨ ਅਤੇ ਸਰੀਰ ਨੂੰ ਤਰਤੀਬ ਵਿੱਚ ਕਰ ਦਿੰਦੀ ਹੈ ।”

ਕਵਿਤਾ ਕੁੰਭ ਵਿੱਚ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਤੋਂ ਇਲਾਵਾ ਬਹੁਤ ਸਾਰੇ ਗੰਭੀਰ ਸੁਣਨਹਾਰ  ਸਰੋਤੇ ਵੀ ਮੌਜੂਦ ਰਹੇ। ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਵੱਲੋਂ ਗੁਰੂ ਕਾ ਅਤੁੱਟ ਲੰਗਰ ਤੇ ਪ੍ਰਸਾਦਿ ਵੀ ਵਰਤਾਇਆ ਗਿਆ ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday 13 March 2024

ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਨਵੀਂ ਸਰਗਰਮੀ

Wednesday 13th March 2024 at 5:38 PM

ਪੰਜਾਬੀ ਭਵਨ ਵਿੱਚ ਤਿੰਨ ਹੋਰ ਪੁਸਤਕਾਂ ਕੀਤੀਆਂ ਗਈਆਂ ਲੋਕ ਅਰਪਿਤ 


ਲੁਧਿਆਣਾ
: 13 ਮਾਰਚ 2024: (ਪ੍ਰਦੀਪ ਸ਼ਰਮਾ-ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪਿਛਲੇ ਦਿਨੀਂ ਪੰਜਾਬੀ ਭਵਨ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਕਰਕੇ ਬਹੁਤ ਜ਼ਿਆਦਾ ਗਹਿਮਾਗਹਿਮੀ ਰਹੀ। ਅਮਨ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਸਾਹਿਤਿਕ ਹਲਕਿਆਂ ਵਿੱਚ ਵੀ ਯੁੱਧ ਵਰਗਾ ਮਾਹੌਲ ਬਣਿਆ ਰਿਹਾ। ਤਿਆਗ ਅਤੇ ਏਕਤਾ ਦੇ ਸੁਨੇਹੇ ਦੇਣ ਵਾਲਾ ਸਾਹਿਤ ਰਚਨ ਦੇ ਹਾਮੀ ਵੀ ਅਹੁਦਿਆਂ ਲਈ ਸੰਘਰਸ਼ਾਂ ਵਿਚ ਪਏ ਨਜ਼ਰ ਆਏ। ਇਹ ਚੋਣਾਂ ਸਾਹਿਤਿਕ ਚੋਣਾਂ ਨਾ ਲੱਗ ਕੇ ਸਿਆਸੀ ਚੋਣਾਂ ਵਾਂਗ ਜਾਪ ਰਹੀਆਂ ਸਨ। ਸ਼ਾਇਦ ਬਹੁਤਿਆਂ ਨੂੰ ਕੁਰਸੀ ਦੀ ਨਜ਼ਰ ਲੱਗ ਗਈ ਸੀ। ਇਸ ਮੌਕੇ ਵੀ ਸਾਰੇ ਉਹੀ ਹਰਬੇ ਵਰਤੇ ਜਾ ਰਹੇ ਸਨ ਜਿਹੜੇ ਆਮ ਚੌਧਰਾਂ ਵਾਲਿਆਂ ਕੁਰਸੀਆਂ ਦੀ ਪ੍ਰਾਪਤੀ ਲਈ ਵਰਤੇ ਜਾਂਦੇ ਹਨ। ਨਗਰ ਦੀਆਂ ਚੋਣਾਂ ਹੋਣ ਜਾਂ ਨਗਰ ਪਾਲਿਕਾ ਦੀਆਂ, ਟਰੱਕ ਯੂਨੀਅਨਾਂ ਦੀਆਂ ਚੋਣਾਂ ਹੋਣ ਜਾਂ ਫਿਰ ਕਾਲਜਾਂ ਦੀਆਂ ਬਸ ਇਹੀ ਮਾਹੌਲ ਜਾਪਦਾ ਹੈ। ਜੇ ਗੁਰਦੁਆਰਿਆਂ ਅਤੇ ਮੰਦਰਾਂ ਦੀਆਂ ਚੋਣਾਂ ਤੇ ਇਹ ਅਸਰ ਪੈ ਚੁੱਕਿਆ ਹੈ ਤਾਂ ਸਾਹਿਤ ਵੀ ਇਸ ਲਪੇਟ ਵਿਚ ਆਉਣਾ ਹੀ ਸੀ। 

ਅਹੁਦਿਆਂ ਦੀ ਲਾਲਸਾ ਅਤੇ ਚੋਣਾਂ ਦੇ ਰੰਗ ਢੰਗ ਦਾ ਅਸਰ ਸਾਹਿਤ ਅਤੇ ਸਾਹਿਤਿਕ ਸੰਗਠਨਾਂ ਤੇ ਵੀ ਪੈਣਾ ਹੀ ਸੀ ਅਤੇ ਕਾਫੀ ਹੱਦ ਤੱਕ ਪਿਆ ਵੀ। ਪਰ ਇਸ ਹਕੀਕਤ ਦੇ ਬਾਵਜੂਦ ਕੁਝ ਲੋਕ ਇਹਨਾਂ ਸਾਰੀਆਂ ਸਾਹਿਤਿਕ ਸਿਆਸਤ ਵਾਲੀਆਂ ਸਰਗਰਮੀਆਂ ਤੋਂ ਬਿਲਕੁਲ ਹੀ ਨਿਰਲੇਪ ਰਹੇ। ਇਹਨਾਂ ਦੀ ਲਿਵ ਸਾਹਿਤ ਅਤੇ ਸਾਹਿਤਕਾਰਾਂ ਨਾਲ ਜੁੜੀ ਰਹੀ।  ਜੇ ਕਿਸੇ ਨ ਕੁਝ ਕੁਰੇਦਣ ਦੀ ਕੋਸ਼ਿਸ਼ ਵੀ ਕਰਨੀ ਤਾਂ ਇਹਨਾਂ ਮੁਸਕਰਾ ਕੇ ਕਹਿਣਾ 

'ਕਬੀਰਾ ਤੇਰੀ ਝੌਂਪੜੀ, ਗਲ ਕਟਿਅਨ ਕੇ ਪਾਸ, 

ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਆ ਉਦਾਸ..।

ਸਾਹਿਤਿਕ ਸੰਗਠਨਾਂ ਦੀਆਂ ਚੋਣਾਂ ਅਤੇ ਵੋਟਾਂ ਦੀ ਗੱਲ ਪੁਛਣੀ ਤਾਂ ਵੀ ਇਸ ਸੰਗਠਨ ਦੀ ਸਰਗਰਮ ਅਹੁਦੇਦਾਰ ਰਮਨਦੀਪ ਕੌਰ ਹਰ ਸਰ ਜਾਈ ਅਤੇ ਉਸਦੀ ਟੀਮ ਦੇ ਮੈਂਬਰਾਂ ਨੇ ਕਹਿਣਾ ਜੀ ਕਰਨਾ ਉਥੇ ਜਾ ਕੇ।  ਸਾਰੇ ਸਾਡੇ ਹੀ ਤਾਂ ਹਨ। ਇਹ ਸਾਰੇ ਸਾਡੇ ਆਪਣੇ ਹੀ ਹਨ! ਅਸੀਂ ਕਿਸੇ ਦੇ ਖਿਲਾਫ਼ ਵੀ ਨਹੀਂ। ਸਾਡੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ। ਸਾਨੂੰ ਕਿਸੇ ਅਹੁਦੇ ਦਾ ਲਾਲਚ ਵੀ ਨਹੀਂ। ਸਾਨੂੰ ਜਿਹੜਾ ਵੀ ਕੋਈ ਸੇਵਾ ਲਾਏਗਾ ਅਸੀਂ ਆਪਣੇ ਆਪ ਨੰ ਸੁਭਾਗੇ ਸਮਝਾਂਗੇ। 

ਇਸੇ ਭਾਵਨਾ ਤਹਿਤ ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:)  ਵੱਲੋਂ  9 ਮਾਰਚ, 2024 ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇਹੀ ਤਿੰਨ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।  "ਲਫ਼ਜ਼ਾਂ ਦੀ ਜੋਤ"  ਨਾਮਕ ਸਾਂਝਾ ਸੰਗ੍ਰਿਹ ਦੇ ਨਾਲ ਨਾਲ ਅਮਰ ਸਿੰਘ ਲੁਧਿਆਣਵੀ ਜੀ ਦੀ ਹਿੰਦੀ ਪੁਸਤਕ "ਹਸਰਤੋਂ ਕੇ ਦਾਇਰੇ ਅਤੇ ਸ਼ਾਬੀ ਮਹਿਮੀ ਜੀ ਦੀ ਪੁਸਤਕ "ਆਹੋ! ਸੱਚ?" ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। 

ਇਸ ਸਮਾਗਮ ਵਿੱਚ  ਉਘੇ ਸ਼ਾਇਰ ਅਤੇ ਵਿਦਵਾਨ ਡਾ. ਹਰੀ ਸਿੰਘ ਜਾਚਕ ਜੀ ਵੀ ਸਨ ਅਤੇ ਉਹਨਾਂ ਦੇ  ਨਾਲਾ ਨਾਲ ਸਾਹਿਤ ਅਤੇ ਮਨੁੱਖਤਾ ਦੇ ਨਾਲ ਜੁੜੀ ਹੋਈ ਸ਼ਖਸੀਅਤ ਡਾ. ਬਬੀਤਾ ਜੈਨ ਜੀ ਵੀ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਲਖਵਿੰਦਰ ਸਿੰਘ ਰਈਆ ਜੀ, ਗੁਲਜ਼ਾਰ ਪੰਧੇਰ ਜੀ, ਪਰਮਜੀਤ ਕੌਰ ਮਹਿਕ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। 

ਇਸ ਯਾਦਗਾਰੀ ਸਮਾਗਮ ਦਾ ਆਗਾਜ਼  ਨਰਿੰਦਰ ਕੌਰ ਜੀ ਵਲੋਂ ਬਹੁਤ ਮਿੱਠੀ ਅਤੇ ਸੁਰੀਲੀ ਆਵਾਜ਼ ਵਿੱਚ ਗਾਏ ਸ਼ਬਦ ਨਾਲ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨਾਂ ,ਵਿਸ਼ੇਸ਼ ਮਹਿਮਾਨਾਂ, ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ), ਜਸਪ੍ਰੀਤ ਸਿੰਘ ਜੱਸੀ ਅਤੇ ਇੰਦੂ ਬਾਲਾ ਵਲੋਂ ਪੁਸਤਕਾਂ ਲੋਕ ਅਰਪਿਤ ਕੀਤੀਆਂ ਗਈਆਂ ਅਤੇ ਸਾਂਝੇ ਸੰਗ੍ਰਿਹ ਵਿੱਚ ਸ਼ਾਮਿਲ ਕਵੀਆਂ ਅਤੇ ਕਵਿਤਰੀਆਂ ਨੂੰ ਸਾਹਿਤਿਕ ਦੀਪ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ), ਉਪ-ਪ੍ਰਧਾਨ ਜਸਪ੍ਰੀਤ ਸਿੰਘ 'ਜੱਸੀ', ਕੋ-ਆਰਡੀਨੇਟਰ ਇੰਦੂ ਬਾਲਾ, ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ। 

ਇਸ ਦੌਰਾਨ ਵੱਖ ਵੱਖ ਸ਼ਹਿਰਾਂ ਤੋਂ ਆਏ ਕਵੀਆਂ ਅਤੇ ਕਵਿਤਰੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਮਨਜੀਤ ਕੌਰ ਧੀਮਾਨ,ਦੀਪ ਲੁਧਿਆਣਵੀ, ਅਕਸ਼ਿਤ, ਖੁਸ਼ਕਰਨ, ਨਿਖਿਲ, ਬਬੀਤਾ, ਜਸਨੂਰ ਸਿੰਘ,ਜੋਤੀ, ਰਵਨਜੋਤ ਕੌਰ ਰਾਵੀ, ਹਨੀ ਵਾਲੀਆ, ਬਲਜੀਤ ਮਾਲਹ, ਪਰਵਿੰਦਰ ਕੌਰ ਲੋਟੇ, ਪਰਮਿੰਦਰ ਸਿੰਘ ਅਲਬੇਲਾ,  ਸਿਮਰਨ ਧੁੱਗਾ, ਹਰਮੀਤ, ਸੁਰਿੰਦਰਦੀਪ, ਕੁਲਵਿਦਰ ਕਿਰਨ, ਸੰਦੀਪ ਕੌਰ, ਸਿਮਰਨਜੀਤ ਕੌਰ, ਮਨਦੀਪ ਕੌਰ, ਐਡਵੋਕੇਟ ਤ੍ਰਿਪਤਾ ਬਰਮੋਤਾ ਆਦਿ ਕਵੀ ਅਤੇ ਕਵਿਤਰੀਆਂ ਸ਼ਾਮਿਲ ਰਹੇ। 

ਕਵੀ ਦਰਬਾਰ ਵਿੱਚ ਹਾਜ਼ਰੀ ਭਰਨ ਵਾਲੇ ਕਵੀਆਂ ਅਤੇ ਕਵਿਤਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਦੌਰਾਨ ਸਰੋਤਿਆਂ ਨੂੰ ਬੰਨੀ ਰੱਖਣ ਦੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਕੌਰ ਹਾਜ਼ੀਪੁਰ ਜੀ ਵਲੋਂ ਬਾਖੂਬੀ ਨਿਭਾਈ ਗਈ। 

ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੀ ਪ੍ਰਧਾਨ ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ)ਜੀ ਤੇ ਉੱਪ ਪ੍ਰਧਾਨ ਜਸਪ੍ਰੀਤ ਸਿੰਘ 'ਜੱਸੀ' ਜੀ ਅਤੇ ਕੋ- ਆਰਡੀਨੇਟਰ ਇੰਦੂ ਬਾਲਾ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ,ਕਵੀਆਂ ਅਤੇ ਕਵਿਤਰੀਆਂ ਦਾ ਧੰਨਵਾਦ ਪ੍ਰਗਟ ਕੀਤਾ। ਆਓਣ ਵਾਲੇ ਸਮੇਂ 'ਚ ਵੀ ਇਹ ਸੰਸਥਾ ਇਸੇ ਤਰ੍ਹਾ ਦੇ ਉੱਦਮਸ਼ੀਲ ਕਾਰਜਾਂ ਨੂੰ ਨੇਪੜ੍ਹੇ ਚਾੜ੍ਹਨ ਲਈ ਯਤਨਸ਼ੀਲ ਰਹੇਗੀ।

ਦਿਲਚਸਪ ਅਤੇ ਸ਼ਲਾਘਾਯੋਗ ਗੱਲ ਇਹ ਵੀ ਰਹੀ ਕਿ ਇਸ ਸਮਾਗਮ ਵਿਚ ਹਿੰਦੀ ਪ੍ਰੇਮੀ ਵੀ ਸਨ ਅਤੇ ਪੰਜਾਬੀ ਪ੍ਰੇਮੀ ਵੀ। ਇਸ ਮੌਕੇ ਪੰਥਕ ਖਿਆਲਾਂ ਵਾਲੇ ਵੀ ਸਨ ਅਤੇ ਖੱਬੇ ਪੱਖੀ ਖਿਆਲਾਂ ਵਾਲੇ ਵੀ ਮੌਜੂਦ ਸਨ। ਇਹਨਾਂ ਦੇ ਨਾਲ ਨਾਲ ਭਾਰਤੀ ਜਨਤਾ ਪਰਤ ਵਾਲੀ ਵਿਚਾਰ੍ਧਾਰਾਂ ਨਾਲ ਸਹਿਮਤੀ ਰੱਖਾਂ ਵਾਲੇ ਵੀ ਸਨ ਆਮ ਆਦਮੀ ਪਾਰਟੀ ਦੀ ਸਿਆਸਤ ਵਿਚ ਰੂਚੀ ਰੱਖਾਂ ਵਾਲੇ ਵੀ ਸਨ। ਇਸ ਤਰ੍ਹਾਂ ਇਹ ਸਮਾਗਮ ਵੱਖ ਵੱਖ ਵਿਚਾਰਾਂ ਵਾਲੇ ਫੁੱਲਾਂ ਦਾ ਗੁਲਦਸਤਾ ਬਣ ਕੇ ਸਾਹਮਣੇ ਆਇਆ ਸੀ। 

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਜੰਗ ਵਾਲੀ ਮਹਾਭਾਰਤ ਤੋਂ ਬਾਅਦ ਇਹ ਸਮਾਗਮ ਕਿਸੇ ਸਾਹਿਤਿਕ ਸਤਿਸੰਗ ਵਾਂਗ ਸੀ ਜਿਸ ਵਿਚ ਸਿਰਫ ਕਵਿਤਾ ਦੀ ਗੱਲ ਸੀ, ਕਿਤਾਬਾਂ ਦੀ ਗੱਲ ਸੀ, ਸਾਹਿਤ ਦੀ ਗੱਲ ਸੀ, ਬੇਗਾਨਿਆਂ ਨੂੰ ਵੀ ਆਪਣਿਆਂ ਵਾਂਗ ਅਪਣਾਉਣ ਦੀ ਗੱਲ ਸੀ।  ਕਿਸੇ ਦਾ ਵੀ ਧਿਆਨ ਕਿਸੇ ਕੁਰਸੀ, ਅਹੁਦੇ, ਚੌਧਰ ਜਾਂ ਕੈਮਰੇ ਵੱਲ ਨਹੀਂ ਸੀ। ਅੱਖਾਂ ਵਿਚਲੀਆਂ ਘੂਰੀਆਂ, ਇਸ਼ਾਰਿਆਂ, ਚਿਹਰਿਆਂ ਦੇ ਸੰਕੇਤਕ ਇਸ਼ਾਰਿਆਂ ਅਜਿਹੇ ਹੋਰ ਵਰਤਾਰਿਆਂ ਤੋਂ ਬਹੁਤ ਦੂਰ ਸੀ ਇਹ ਸਮਾਗਮ। ਚੰਗਾ ਹੋਵੇ ਜੇਕਰ ਅਜਿਹਾ ਮਾਹੌਲ ਆਮ ਹੋ ਜਾਵੇ। 

ਗਦਰ ਲਹਿਰ ਨਾਲ ਜੁੜੇ ਸਾਹਿਤਕਾਰਾਂ ਨੇ ਮਨਾਇਆ ਕੌਮਾਂਤਰੀ ਇਸਤਰੀ ਦਿਹਾੜਾ

ਦੇਸ਼ ਅਤੇ ਦੁਨੀਆ ਦੇ ਮੌਜੂਦਾ ਹਾਲਾਤਾਂ ਦੀ ਚਰਚਾ ਵੀ ਹੋਈ 


ਖਰੜ
: 08 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਗ਼ਦਰ ਲਹਿਰ ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ ਇੱਕ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਲਹਿਰ ਸੀ, ਜਿਸ ਨੇ ਸਮਾਜ ਵਿੱਚ ਡੂੰਘੇ ਬਦਲਾਅ ਲਿਆਂਦੇ ਅਤੇ ਸਾਹਿਤ ਅਤੇ ਸੱਭਿਆਚਾਰ ਉੱਤੇ ਵੀ ਡੂੰਘਾ ਪ੍ਰਭਾਵ ਪਾਇਆ। ਇਸ ਲਹਿਰ ਨੇ ਸਾਹਿਤ ਨੂੰ ਨਵੀਂ ਦਿਸ਼ਾ ਦਿਖਾਈ ਅਤੇ ਨਵਾਂ ਉਤਸ਼ਾਹ ਵੀ ਦਿੱਤਾ।  ਇਸਦੇ ਨਾਲ ਹੀ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਨੂੰ ਰਾਸ਼ਟਰੀ ਚੇਤਨਾ ਨਾਲ ਵੀ ਜੋੜਿਆ। ਗਦਰ ਅਖਬਾਰ ਅੱਜ ਵੀ ਪੰਜਾਬੀ ਪੱਤਰਕਾਰੀ ਵਿਚ ਦਿਲਚਸਪੀ ਰੱਖਣ ਵਾਲਿਆਂ ਲਈ ਇੱਕ ਰਾਹ ਦਸੇਰਾ ਹੈ। ਅੱਜ ਵੀ ਗਦਰ ਲਹਿਰ ਦੇ ਵਾਰਸ ਹੀ ਗੋਦੀ ਮੀਡੀਆ ਦੇ ਸਾਹਮਣੇ ਚੁਣੌਤੀ ਵਾਂਗ ਖੜੇ ਹਨ।  

ਏਸੇ ਗ਼ਦਰ ਲਹਿਰ ਦੇ ਬਹੁਤ ਸਾਰੇ ਸਾਹਿਤਕਾਰਾਂ, ਕਵੀਆਂ ਅਤੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਆਜ਼ਾਦੀ ਸੰਗਰਾਮ ਦੀ ਵੀ ਪੁਰਜ਼ੋਰ ਹਮਾਇਤ ਕੀਤੀ ਸੀ ਅਤੇ ਆਜ਼ਾਦੀ ਤੋਂ ਬਾਅਦ ਵੀ ਲੋਕਾਂ ਨੂੰ ਅਮਨ, ਏਕਤਾ ਅਤੇ । ਗਦਰ ਦੀ ਬਰਾਬਰੀ ਦੀਆਂ ਭਾਵਨਾਵਾਂ ਨਾਲ ਜੋੜਿਆ। ਗ਼ਦਰ ਦੀ ਲਹਿਰ ਅਤੇ ਆਜ਼ਾਦੀ ਦੇ ਸੰਗਰਾਮਾਂ ਨਾਲ ਜੁੜੇ ਸਾਹਿਤ ਨੇ ਹੀ ਉਨ੍ਹਾਂ ਦੇ ਮਨਾਂ ਵਿੱਚ ਰਾਸ਼ਟਰੀ ਭਾਵਨਾ ਜਗਾਈ। ਉਸ ਸਾਹਿਤ ਦੀਆਂ ਰਚਨਾਵਾਂ ਨੇ ਭਾਰਤੀ ਸਮਾਜ ਦੀਆਂ ਅਸਲੀ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਅਤੇ ਲੋਕਾਂ ਨੂੰ ਸਮਾਜਿਕ ਅਤੇ ਰਾਜਨੀਤਿਕ ਸੁਧਾਰਾਂ ਲਈ ਵੀ ਉਤਸ਼ਾਹਿਤ ਕੀਤਾ।

ਅਜਿਹੇ ਲੋਕ ਪੱਖੀ ਸਾਹਿਤ ਰਾਹੀਂ ਹੀ ਗ਼ਦਰ ਲਹਿਰ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਆਜ਼ਾਦੀ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਇਸ ਲਹਿਰ ਦੇ ਲੇਖਕਾਂ ਨੇ ਰਾਸ਼ਟਰਵਾਦ, ਸਮਾਜਿਕ ਨਿਆਂ ਅਤੇ ਆਜ਼ਾਦੀ ਲਈ ਲੜਾਈ ਲੜੀ ਅਤੇ ਇਸਨੂੰ ਸਾਹਿਤਕ ਰੂਪ ਵਿੱਚ ਪੇਸ਼ ਕੀਤਾ। ਉਨ੍ਹਾਂ ਦੇ ਕੰਮਾਂ ਨੇ ਲੋਕਾਂ ਦੀ ਸੋਚ ਨੂੰ ਬਦਲਿਆ ਅਤੇ ਉਨ੍ਹਾਂ ਨੂੰ ਖੁਸ਼ਹਾਲ ਅਤੇ ਆਜ਼ਾਦ ਭਾਰਤ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਹੀ ਭਾਵਨਾ ਮਗਰੋਂ ਜਾ ਕੇ ਇਪਟਾ ਵਰਗੇ ਸੰਗਠਨਾਂ ਦੀ ਸਥਾਪਤੀ ਲਈ ਵੱਡਾ ਉੱਦਮ ਬਣੀ। 

ਇਸ ਤਰ੍ਹਾਂ, ਸਾਹਿਤ ਉੱਤੇ ਗ਼ਦਰ ਲਹਿਰ ਦਾ ਪ੍ਰਭਾਵ ਬਹੁਤ ਮਹੱਤਵਪੂਰਨ ਅਤੇ ਡੂੰਘਾ ਰਿਹਾ ਹੈ, ਜਿਸ ਨੇ ਭਾਰਤੀ ਸਮਾਜ ਵਿੱਚ ਡੂੰਘੀਆਂ ਸੰਵਿਧਾਨਕ ਅਤੇ ਸਮਾਜਿਕ ਤਬਦੀਲੀਆਂ ਲਿਆਉਣ ਵਿੱਚ ਮਦਦ ਕੀਤੀ ਹੈ। ਪਰ ਮੌਜੂਦਾ ਦੌਰ ਵਿੱਚ ਇਹ ਭਾਵਨਾਂ ਕਮਜ਼ੋਰ ਹੋਣ ਲੱਗ ਪਈ। ਲੋਕਾਂ ਨੂੰ ਨਸ਼ਿਆਂ ਦੇ ਨਾਲ ਨਾਲ ਅਸ਼ਲੀਲਤਾ ਦੇ ਹੜ੍ਹ ਵਿੱਚ ਰੋਹੜਨ ਦੀ ਸਾਜ਼ਿਸ਼ ਵੀ ਕ੍ਰਾਂਤੀ ਦੀਆਂ ਭਾਵਨਾਵਨ ਤੋਂ ਦੂਰ ਕਰਨਾ ਹੀ ਸੀ। 

ਇਹਨਾਂ ਸਾਜ਼ਿਸ਼ਾਂ ਨੂੰ ਪਛਾਣਦਿਆਂ ਜਿਹੜੇ ਚੇਤੰਨ ਕਲਮਕਾਰ ਖਰੜ ਦੇ ਇਲਾਕੇ ਵਿੱਚ ਸਰਗਰਮ ਹੋਏ ਉਹਨਾਂ ਵਿੱਚ ਹਰਨਾਮ ਸਿੰਘ ਡੱਲਾ ਅਤੇ ਉਹਨਾਂ ਦੇ ਸਾਥੀ ਵੀ ਸ਼ਾਮਿਲ ਰਹੇ। ਇਹਨਾਂ ਅਗਾਂਹਵਧੂ ਲੇਖਕਾਂ ਨੇ ਹੀ ਲੋਕ ਪੱਖੀ ਸਾਹਿਤ ਦੀ ਚਰਚਾ ਨੂੰ ਇੱਕ  ਵਾਰ ਫੇਰ ਤੇਜ਼ ਕਰਨਾ ਸ਼ੁਰੂ ਕੀਤਾ। ਇਸੇ ਮੁਹਿੰਮ ਅਧੀਨ ਹੀ ਸਾਹਿਤਿਕ ਇਕੱਤਰਤਾਵਾਂ ਅਤੇ ਹੋਰ ਆਯੋਜਨਾਂ ਦਾ ਸਿਲਸਿਲਾ ਸ਼ੁਰੂ ਕੀਤਾ। 

ਇਸੇ ਸਿਲਸਿਲੇ ਅਧੀਨ ਖਰੜ ਵਿੱਚ ਕੌਮਾਂਤਰੀ ਇਸਤਰੀ ਵਰ੍ਹੇ ਨੂੰ ਸਮਰਪਿਤ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ ਕੀਤਾ ਗਿਆ। ਸ਼ਾਇਰੀ ਦੇ ਨਾਲ ਨਾਲ ਵਿਚਾਰਾਂ ਵੀ ਹੋਈਆਂ। 

ਗ਼ਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਵੱਲੋਂ ਨਗਰ ਕੌਂਸਲ ਖਰੜ ਦੇ ਪਾਰਕ ਵਿੱਚ ਕੌਮਾਂਤਰੀ ਇਸਤਰੀ ਵਰ੍ਹੇ ਨੂੰ ਸਮਰਪਿਤ ਗੋਸ਼ਟੀ ਅਤੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪੰਜਾਬੀ ਸ਼ਾਇਰਾਂ ਅਮਰਜੀਤ ਕੌਰ ਮੋਰਿੰਡਾ ਨੇ ਕੀਤੀ। ਇਸ ਸਮੇਂ ਕੌਮਾਂਤਰੀ ਇਸਤਰੀ ਵਰ੍ਹੇ ਬਾਰੇ ਜਾਣ ਪਹਿਚਾਣ ਕਰਵਾਉਂਦਿਆਂ ਸ੍ਰੀ ਕਿਰਪਾਲ ਸਿੰਘ ਮੁੰਡੀ ਖਰੜ ਨੇ ਕਿਹਾ ਕਿ ਸੰਸਾਰ ਵਿੱਚ ਅੱਧੀ ਆਬਾਦੀ ਔਰਤ ਜ਼ਾਤ ਨਾਲ ਸਬੰਧ ਰੱਖਦੀ ਹੈ। ਜਿਸ ਦੀ ਦਸ਼ਾ ਹਾਲੇ ਵੀ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਉਨ੍ਹਾਂ ਦੀ ਪੜ੍ਹਾਈ ਅਤੇ ਸਮਾਜਿਕ ਰਹਿਤਲ ਨੂੰ ਕਿਵੇਂ ਸੁਧਾਰਿਆ ਜਾਵੇ। 

ਇਸ ਮੌਕੇ ਵੱਖ ਵੱਖ ਬੁਲਾਰਿਆਂ ਵਿੱਚੋਂ ਸ੍ਰੀ ਸੁਖਬੀਰ ਸਿੰਘ ਨੇ‌ ਕਿਹਾ ਕਿ ਕਰੀਬ ਢਾਈ ਸੌ ਸਾਲ ਪਹਿਲਾਂ ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਨੇ ਸਤੀ ਪ੍ਰਥਾ,ਬਾਲ ਵਿਆਹ ਅਤੇ ਔਰਤਾਂ ਦੀ ਬਰਾਬਰਤਾ ਲਈ ਲਹਿਰ ਚਲਾਈ ਸੀ, ਜਿਸ ਦੇ ਸਿੱਟੇ ਵਜੋਂ ਅੰਗਰੇਜ਼ਾਂ ਨੂੰ ਇਹਨਾਂ ਕੁਰੀਤੀਆਂ ਖ਼ਿਲਾਫ਼ ਕਾਨੂੰਨ ਬਣਾਉਂਣੇ ਪਏ। ਕਰਨੈਲ ਸਿੰਘ ਜੀਤ ਨੇ ਕਿਹਾ ਕਿ ਭਾਵੇਂ ਹਰ ਖੇਤਰ ਵਿੱਚ ਔਰਤ ਨੇ ਆਪਣੀ ਥਾਂ ਬਣਾਈ ਹੈ,ਪਰ ਇਸ ਦੇ ਬਾਵਜੂਦ ਔਰਤ ਵਿਰੁੱਧ ਜੁਲਮ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। 

ਇਸ ਸਾਹਿਤਿਕ ਇਕੱਤਰਤਾ ਮੌਕੇ ਗੁਰਦੀਪ ਸਿੰਘ ਵੜੈਚ, ਨਾਵਲਕਾਰ ਸੰਤਵੀਰ,ਮੋਹਣ ਲਾਲ ਰਾਹੀ ਅਤੇ ਹਰਨਾਮ ਸਿੰਘ ਡੱਲਾ ਨੇ‌ ਦੇਸ਼ ਵਿੱਚ ਔਰਤਾਂ ਉੱਤੇ ਹੋ ਰਹੇ ਘਿਨੌਣੇ ਜ਼ੁਲਮਾਂ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਰੋਜ਼ਾਨਾ ਹੋ ਰਹੇ ਜਬਰ ਜਿਨਾਹਾਂ ਨੇ ਹਰ ਸੋਚਵਾਨ ਨਾਗਰਿਕ ਦੀ ਚਿੰਤਾ ਵਧਾਈ ਹੈ। ਸਪੈਨਿਸ਼ ਜੋੜੇ ਦੇ ਨਾਲ ਵਾਪਰੀ ਜਬਰ ਜਿਨਾਹ ਦੀ ਘਟਨਾ ਨੇ ਸਾਡੇ ਦੇਸ਼ ਨੂੰ ਦੁਨੀਆਂ‌ ਵਿੱਚ ਬਦਨਾਮ ਕਰਕੇ ਰੱਖ ਦਿੱਤਾ ਹੈ। 

ਇੱਕ ਮਤੇ ਰਾਹੀਂ ਇਕੱਤਰ ਹੋਏ ਮੈਂਬਰਾਂ ਨੇ ਮੰਗ ਕੀਤੀ ਕਿ ਪ੍ਰਵਾਸੀ ਜੋੜੇ ਨਾਲ਼ ਕੀਤੇ ਘਿਨੌਣੇ ਕਾਰੇ ਦੇ ਦੋਸੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਹਾਜ਼ਰ ਮੈਂਬਰਾਂ ਨੇ ਕੌਮਾਂਤਰੀ ਇਸਤਰੀ ਵਰ੍ਹੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਪੇਸ਼ ਕੀਤੀ। ਇੱਕ ਹੋਰ ਮਤੇ ਰਾਹੀਂ ਤੇਈ ਮਾਰਚ ਦੇ ਸ਼ਹੀਦਾਂ, ਸ਼ਹੀਦ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਿਤੀ 22 ਮਾਰਚ 2024 ਨੂੰ ਖਰੜ ਵਿਖੇ ਮਨਾਉਂਣ ਦਾ ਫੈਸਲਾ ਲਿਆ ਗਿਆ।

ਉਪਰੰਤ ਕਵੀ ਦਰਬਾਰ ਦੌਰਾਨ ਸ਼ਾਇਰਾਂ ਅਮਰਜੀਤ ਕੌਰ ਮੋਰਿੰਡਾ ਨੇ ਅਪਣੀ ਕਵਿਤਾ ਕੁਝ ਇਸ ਤਰਾਂ ਪੇਸ਼ ਕੀਤੀ:

 *ਦੋਸ਼ ਕਿਸੇ ਦੇ ਸਿਰ ਨਾ ਮੜ੍ਹਦੀ,

 ਕਾਦਰ ਕੈਸੀ ਮਿੱਟੀ ਲਾਈ,

ਚੁੱਲ੍ਹੇ ਸੜਦੀ , ਹਾਰੇ ਕੜ੍ਹਦੀ,

ਉਸਦਾ ਚਿਹਰਾ ਕੋਈ ਨਾ ਪੜ੍ਹਦਾ,

ਉਸ ਸਭਨਾਂ ਦਾ ਚਿਹਰਾ ਪੜ੍ਹਦੀ...

ਖੁਸ਼ੀ ਰਾਮ ਨਿਮਾਣਾ ਨੇ ਤਰੰਨੁਮ‌ ਵਿੱਚ ਧੀਆਂ ਦਾ ਗੀਤ ਸੁਣਾਇਆ। ਸੁਖਬੀਰ ਸਿੰਘ ਮੁਹਾਲੀ ਨੇ ਕਵਿਤ ਅਤੇ ਮੋਹਣ ਲਾਲ ਰਾਹੀ ਨੇ‌ ਮਹਿਮਾਨ ਗੀਤ 'ਡੋਲੀ ਚੜ੍ਹ ਕੇ ਦੁਲਹਨ ਸਸੁਰਾਲ ਚਲੀ' ਸ੍ਰੀ ਤਰਸੇਮ‌ ਸਿੰਘ ਅਤੇ ਹਰਨਾਮ ਸਿੰਘ‌ ਡੱਲਾ ਨੇ ਤਰੰਨਮ ਵਿੱਚ ਗੀਤ ਸੁਣਾਏ। ਇਸ ਸਮੇਂ ਗੁਰਦੀਪ ਸਿੰਘ ਮੋਹਾਲੀ,ਯੋਗ ਰਾਜ,ਦਿਨੇਸ਼ ਪ੍ਰਸਾਦ, ਸੰਤਵੀਰ,ਕਾਮਰੇਡ ਕਾਕਾ ਰਾਮ,ਅਮਰਜੀਤ ਸਿੰਘ,ਗੁਰਸ਼ਰਨ ਸਿੰਘ, ਸੁਖਵਿੰਦਰ ਸਿੰਘ ਦੁੱਮਣਾ ਅਤੇ ਜਸਵਿੰਦਰ ਸਿੰਘ ਕਾਈਨੌਰ ਵੀ ਹਾਜ਼ਰ ਸਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday 4 March 2024

ਡਾ. ਸਰਬਜੀਤ ਸਿੰਘ ਵਾਲੀ ਟੀਮ ਨੇ ਹੂੰਝਾ ਫੇਰੂ ਜਿੱਤ ਨਾਲ ਰਚਿਆ ਇਤਿਹਾਸ

Sunday 3rd March 2024 at  9:16 PM

 ਜੁਗਨੂੰਓਂ ਨੇ ਫਿਰ ਅੰਧੇਰੋਂ  ਸੇ ਲੜਾਈ ਜੀਤ ਲੀ!

ਚਾਂਦ ਸੂਰਜ ਘਰ ਕੇ ਰੌਸ਼ਨਦਾਨ ਮੇਂ ਰਖੇ ਰਹੇ!

ਵਿਚਾਰਧਾਰਾ ਨੂੰ ਸਮਰਪਿਤ ਟੀਮ ਦੀ ਹੂੰਝਾ ਫੇਰੂ ਜਿੱਤ ਪਿਛੇ ਹਰ ਛੋਟੇ ਵੱਡੇ ਵਰਕਰ ਲੇਖਕ ਦੀ ਸੀ ਕੋਸ਼ਿਸ਼ 


ਲੁਧਿਆਣਾ
: 03 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਟੀਮ)::

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 2024-2026 ਦੀ ਚੋਣ ਵਿਚ ਡਾ. ਸਰਬਜੀਤ ਸਿੰਘ ਅਕਾਡਮੀ ਦੇ ਪ੍ਰਧਾਨ, ਡਾ. ਪਾਲ ਕੌਰ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਵੱਡੇ ਫ਼ਰਕ ਨਾਲ ਜੇਤੂ ਹੋਏ। ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਕੁੱਲ 827 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਪ੍ਰਧਾਨਗੀ ਲਈ ਡਾ. ਸਰਬਜੀਤ ਸਿੰਘ ਨੂੰ  497, ਡਾ. ਲਖਵਿੰਦਰ ਸਿੰਘ ਜੌਹਲ ਨੂੰ 279 ਅਤੇ ਸ੍ਰੀਮਤੀ ਬੇਅੰਤ ਕੌਰ ਗਿੱਲ ਨੂੰ  41 ਵੋਟਾਂ ਮਿਲੀਆਂ।  ਇਸ ਤਰ੍ਹਾਂ ਡਾ. ਸਰਬਜੀਤ ਸਿੰਘ 218 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। 

ਸੀਨੀਅਰ ਮੀਤ ਪ੍ਰਧਾਨ ਲਈ ਪਾਲ ਕੌਰ ਨੂੰ  479 ਅਤੇ ਡਾ. ਸ਼ਿੰਦਰਪਾਲ ਸਿੰਘ ਨੂੰ  329 ਵੋਟਾਂ ਮਿਲੀਆਂ।  ਇਸ ਤਰ੍ਹਾਂ 150 ਵੋਟਾਂ ਦੇ ਫ਼ਰਕ ਨਾਲ ਡਾ. ਪਾਲ ਕੌਰ ਜੇਤੂ ਰਹੇ। ਲੋਕਾਂ ਦੇ ਹੱਕ ਵਿੱਚ ਨਿਰੰਤਰ ਲਿਖਣ ਵਾਲੀ ਸ਼ਾਇਰਾ ਡਾਕਟਰ ਪਾਲ ਕੌਰ ਦੀਆਂ ਕਈ  ਪੁਸਤਕਾਂ ਹਰਮਨ ਪਿਆਰਿਆਂ ਹੋਈਆਂ ਹਨ। 

ਨਤੀਜਿਆਂ ਬਾਰੇ ਸਰਦਾਰ ਬੇਦੀ ਨੇ ਦਸਿਆ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਗੁਲਜ਼ਾਰ ਸਿੰਘ ਪੰਧੇਰ ਨੂੰ  464 ਵੋਟਾਂ ਅਤੇ ਡਾ. ਗੁਰਇਕਬਾਲ ਸਿੰਘ ਨੂੰ  344 ਵੋਟਾਂ ਮਿਲੀਆਂ। ਇਸ ਤਰ੍ਹਾਂ ਡਾ. ਗੁਲਜ਼ਾਰ ਸਿੰਘ ਪੰਧੇਰ 120 ਵੋਟਾਂ ਦੇ ਫ਼ਰਕ ਨਾਲ ਅਕਾਡਮੀ ਦੇ ਜਨਰਲ ਸਕੱਤਰ ਬਣ ਗਏਹਨ। ਦਿਲਚਸਪ ਗੱਲ ਹੈ ਕਿ ਇਹਨਾਂ ਤਿੰਨਾਂ ਅਹੁਦਿਆਂ ਵਿਚ ਇਕੋ ਪੈਨਲ ਜੇਤੂ ਰਿਹਾ। 

ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਅਰਵਿੰਦਰ ਕੌਰ ਕਾਕੜਾ ਨੇ 581 ਵੋਟਾਂ, ਡਾ. ਗੁਰਚਰਨ ਕੌਰ ਕੋਚਰ 464, ਤ੍ਰੈਲੋਚਨ ਲੋਚੀ 449, ਡਾ. ਹਰਵਿੰਦਰ ਸਿੰਘ (ਪੰਜਾਬੋਂ ਬਾਹਰ) 428 ਅਤੇ ਜਸਪਾਲ ਮਾਨਖੇੜਾ 375 ਵੋਟਾਂ ਨਾ ਜੇਤੂ ਰਹੇ।  ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਚੋਣ ਦੇ ਨਤੀਜੇ ਅੱਧੀ ਰਾਤ ਤੋਂ ਬਾਅਦ ਸਾਹਮਣੇ ਆਏ। 

ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਅਤੇ ਸਹਾਇਕ ਚੋਣ ਅਧਿਕਾਰੀ ਸ੍ਰੀਮਤੀ ਸੁਰਿੰਦਰ ਦੀਪ ਨੇ ਸਮੂਹ ਲੇਖਕਾਂ ਅਤੇ ਚੋਣ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਨੇ ਬੜੇ ਜਾਬਤੇ 'ਚ ਰਹਿ ਕੇ ਜ਼ਮਹੂਰੀ ਕਦਰਾਂ ਕੀਮਤਾਂ ਨੂੰ  ਬਹਾਲ ਰੱਖਦੇ ਹੋਏ ਸਾਨੂੰ ਸਹਿਯੋਗ ਦੇ ਕੇ ਚੋਣਾਂ ਨੂੰ  ਨਿਰਵਿਘਨ ਨੇਪਰੇ ਚਾੜ੍ਹਿਆ।  ਉਨ੍ਹਾਂ ਨੇ ਸਮੂਹ ਨਵੇਂ ਚੁਣੇ ਅਹੁਦੇਦਾਰਾਂ ਨੂੰ  ਵਧਾਈ ਦਿੱਤੀ। ਚੋਣ ਮੌਕੇ ਪੂਰੇ ਭਾਰਤ ਵਿਚੋਂ ਹੁੰਮ-ਹੁੰਮਾ ਕੇ ਲੇਖਕ ਵੋਟਾਂ ਪਾਉਣ ਲਈ ਪੰਜਾਬੀ ਭਵਨ ਵਿਚ ਪਹੁੰਚੇ। 

 ਸ੍ਰੀ ਭੈਣੀ ਸਾਹਿਬ ਵਾਲੇ ਤੀਰਥ ਅਸਥਾਨ ਵਿਖੇ ਬਿਰਾਜਮਾਨ ਨਾਮਧਾਰੀ  ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਅਨੁਸਾਰ ਸੂਬਾ ਹਰਭਜਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਨਾਮਧਾਰੀ ਸੰਗਤ ਦੀ ਟੀਮ ਵਲੋਂ ਪੂਰੀ ਸੇਵਾ ਭਾਵ ਨਾਲ ਲੰਗਰ ਦੀ ਸੇਵਾ ਨਿਭਾਉਣ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਨੇ ਧੰਨਵਾਦ ਕੀਤਾ। 

Sunday 3 March 2024

ਇਸੀ ਹੋਨੀ ਕੋ ਤੋ ਕਿਸਮਤ ਕਾ ਲਿਖਾ ਕਹਿਤੇ ਹੈਂ! ਜੀਤਨੇ ਕਾ ਜਹਾਂ ਮੌਕਾ ਥਾਂ, ਵਹੀਂ ਹਾਰ ਹੁਈ!

Sunday 3rd March 2024 at 09>45 PM

ਕਾਰਾਂ ਵਾਲੇ ਲੇਖਕਾਂ ਅਤੇ ਬਸਾਂ ਵਾਲੇ ਲੇਖਕਾਂ ਚ ਵੱਧ ਰਹੀ ਖਾਈ ਨੂੰ ਵੀ ਰੋਕੀਏ 


ਲੁਧਿਆਣਾ
>3 ਮਾਰਚ 2024>ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ >>

ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਦਾ ਕੰਮ ਨਿੱਬੜ ਚੁੱਕਿਆ। ਨਤੀਜੇ ਵੀ ਆ ਚੁੱਕੇ। ਜਿਹੜੇ ਵੋਟਾਂ ਪਾਉਣ ਆਏ ਸਨ ਉਹਨਾਂ ਨੇ ਜਾਂ ਤਾਂ ਕਿਸੇ ਨਾ ਕਿਸੇ ਨੂੰ ਜਿਤਾਉਣਾ ਸੀ ਅਤੇ ਕਿਸੇ ਨੂੰ ਕਿਸੇ ਹਰਾਉਣਾ ਸੀ। ਜਿਹੜੇ ਸਿਰਫ ਵੋਟਾਂ ਪਾਉਣ ਲਈ ਨਹੀਂ ਸਨ ਆਏ ਉਹਨਾਂ ਵਿੱਚੋਂ ਬਹੁਤ ਸਾਰੇ ਕਿਸੇ ਨ ਕਿਸੇ ਦੇ ਹਮਾਇਤੀ ਬਣ ਕੇ ਆਏ ਸਨ। ਇੱਕ ਧਿਰ ਹੋਰ ਵੀ ਸੀ ਜਿਹੜੇ ਇਸ ਚੋਣ ਇਕੱਠ ਵਾਲੇ ਮੇਲੇ ਵਿੱਚ ਸੱਜਣਾਂ ਮਿੱਤਰਾਂ ਨੂੰ ਮਿਲਣ ਲਈ ਆਈ ਸੀ। ਕਿਓਂਕਿ ਚੋਣ ਲੜ ਰਹੀਆਂ  ਦੋਵੇਂ ਤਿੰਨੇ ਧਿਰਾਂ ਵਿੱਚ ਸਭਨਾਂ ਦੇ ਸਾਂਝੇ ਮਿੱਤਰ ਵੀ ਸਨ ਅਤੇ ਲਿਹਾਜ਼ਦਾਰੀਆਂ ਵੀ ਸਨ। ਇਸ ਲਈ ਬਹੁਤਿਆਂ ਨੂੰ ਨਾ ਤਾਂ ਕਿਸੇ ਦੇ ਜਿੱਤਣ ਦੀ ਖੁਸ਼ੀ ਹੋਈ ਅਤੇ ਨਾ ਹੀ ਕਿਸੇ ਦੇ ਹਾਰਨ ਦਾ ਗਮ ਕੋਈ ਵੀ ਹੋਇਆ। ਡਾ. ਲਖਵਿੰਦਰ ਜੌਹਲ ਦੇ ਸਾਹਿਤਿਕ ਅਤੇ ਪੱਤਰਕਾਰੀ ਵਾਲੇ ਕੱਦ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਉਹ ਕਿਵੇਂ ਹਾਰ ਸਕਦਾ ਹੈ! ਇਥੇ ਚੋਣ  ਨਤੀਜਿਆਂ ਦੀ ਗੱਲ ਕਰਦਿਆਂ 

ਮੰਜ਼ਰ ਭੋਪਾਲੀ ਹੁਰਾਂ ਦਾ ਇੱਕ ਬਹੁਤ ਪਿਆਰਾ ਸ਼ੇਅਰ ਯਾਦ ਆ ਰਿਹਾ ਹੈ:

ਇਸੀ ਹੋਨੀ ਕੋ ਤੋ ਕਿਸਮਤ ਕਾ ਲਿਖਾ ਕਹਿਤੇ ਹੈਂ:

ਜੀਤਨੇ ਕਾ ਜਹਾਂ ਮੌਕਾ ਥਾਂ ਵਹੀਂ ਹਾਰ ਹੁਈ! 

ਪਰ ਇਹ ਸੁਆਲ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਲੇਖਕ ਅਤੇ ਸ਼ਾਇਰ ਇੱਕ ਦੂਜੇ ਦੇ ਖਿਲਾਫ਼ ਇਹਨਾਂ ਅਹੁਦਿਆਂ ਅਤੇ ਕੁਰਸੀਆਂ ਲਈ ਆਹਮੋ ਸਾਹਮਣੇ ਡਟੇ ਹੀ ਕਿਓਂ? ਇਹ ਮਹਾਂਭਾਰਤ ਹੋਈ ਹੀ ਕਿਓਂ? ਇਹ ਦੋ-ਤਿੰਨ ਜਾਂ ਚਾਰ ਥਾਂਈ ਵੰਡੇ ਹੀ ਕਿਓਂ ਗਏ? ਅਜਿਹੇ ਸੁਲਗਦੇ ਸੁਆਲਾਂ ਦੇ ਜੁਆਬਾਂ ਬਾਰੇ ਸੋਚਣਾ ਵੀ ਜ਼ਰੂਰੀ ਸੀ। 

ਯਾਦ ਆਉਂਦਾ ਹੈ ਕਦੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਲਿਖਿਆ  ਸੀ 

ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ,

ਇਕ ਮਹਿਲਾਂ ਦਾ ਇਕ ਢੋਕਾਂ ਦਾ!

ਦੋ ਧੜਿਆਂ ਵਿਚ ਖ਼ਲਕਤ ਵੰਡੀ

ਇਕ ਲੋਕਾਂ ਦਾ ਇਕ ਜੋਕਾਂ ਦਾ!

ਦਹਾਕੇ ਹੋ ਗਏ ਹਨ ਇਸ ਕਵਿਤਾ ਨੂੰ ਬਹੁਤ ਵਾਰ ਬਹੁਤ ਥਾਂਵਾਂ ਅਤੇ ਮੌਕਿਆਂ 'ਤੇ ਪੜ੍ਹਿਆ ਜਾਂਦਾ ਰਿਹਾ ਹੈ। ਜਿਹਨਾਂ ਨੂੰ ਸਿਆਸਤ ਦੀ ਸ਼ਤਰੰਜ ਸਮਝ ਨਹੀਂ ਸੀ ਆਉਂਦੀ ਉਹਨਾਂ ਨੂੰ ਵੀ ਇਹ ਸਤਰਾਂ ਪਹਿਲਾਂ ਵੀ ਸਮਝ ਆਉਂਦੀਆਂ ਸਨ ਅਤੇ ਹੁਣ ਵੀ ਸਮਝ ਆਉਂਦੀਆਂ ਹਨ। ਇਸੇ ਕਵਿਤਾ ਵਿੱਚ ਅੱਗੇ ਜਾ ਕੇ ਪ੍ਰੋਫੈਸਰ ਮੋਹਨ ਸਿੰਘ ਲਿਖਦੇ ਹਨ:

ਅਸਲੀਅਤ ਵਿਚ ਨੇ ਦੋ ਵਿੱਥਾਂ

ਬਾਕੀ ਸਭ ਕੂੜੀਆਂ ਪਾੜਾਂ ਨੇ!

ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਸ਼ਾਇਰੀ ਨੇ ਬੜੇ ਹੀ ਪ੍ਰਭਾਵੀ ਢੰਗ ਨਾਲ ਇਸ ਵਿਚਾਰ ਨੂੰ ਅੱਗੇ ਤੋਰਿਆ। ਇਸ ਵਿਚਾਰ ਨੂੰ ਨਵੇਂ ਸ਼ਾਇਰਾਂ ਨੇ ਇੱਕ ਵਿਰਾਸਤ ਅਤੇ ਵਸੀਅਤ ਵਾਂਗ ਅਪਣਾਇਆ ਵੀ। ਇਸ ਤਰ੍ਹਾਂ ਦੀ ਲੋਕ ਪੱਖੀ ਸ਼ਾਇਰੀ ਨੇ ਹੀ ਲੋਕ ਪੱਖੀ ਹਵਾ ਨੂੰ ਕਾਇਮ ਕਰਨ ਵਿਚ ਬੜੀ ਉਸਾਰੂ ਭੂਮਿਕਾ ਨਿਭਾਈ। ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਇਸੇ ਸਿਲਸਿਲੇ ਨੂੰ ਹੋਰ ਅੱਗੇ ਲੈ ਕੇ ਗਏ। 

ਪਰ 1978 ਦੀ ਵਿਸਾਖੀ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬਦਲਣ ਲੱਗੇ। ਰੰਗ ਵੀ ਬਦਲਦੇ ਚਲੇ ਗਏ ਅਤੇ ਸੁਰਾਂ ਵੀ। ਹਵਾ ਜ਼ਹਿਰੀਲੀ ਹੋਣ ਲੱਗ ਪਈ। ਸਿਆਸਤਾਂ ਵਾਲੇ ਆਪਣੀ ਚਾਲ ਚੱਲ ਚੁੱਕੇ ਸਨ। ਕਾਲੀਆਂ ਬੋਲੀਆਂ ਹਨੇਰੀਆਂ ਚੜ੍ਹੀਆਂ ਆ ਰਹੀਆਂ ਸਨ। ਇਸਦੇ ਬਾਵਜੂਦ ਉਹਨਾਂ ਨਾਜ਼ੁਕ ਸਮਿਆਂ ਵਿੱਚ ਸੁਰਜਨ ਜ਼ੀਰਵੀ, ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਅਤੇ ਲਖਵਿੰਦਰ ਜੌਹਲ ਵਰਗੀਆਂ ਸ਼ਖਸੀਅਤਾਂ ਦਾ ਸਾਡੇ ਨਾਲ ਹੋਣਾ ਹੌਂਸਲਾ ਵੀ ਦੇਂਦਾ ਸੀ ਅਤੇ ਸਬਰ ਸੰਤੋਖ ਵੀ। ਇਸਦੇ ਨਾਲ ਹੀ ਬਹੁਤ ਕੁਝ ਸਿੱਖਣ  ਦੀ ਜਾਚ ਵੀ। ਏਨੇ ਵਿੱਚ ਪੰਜਾਬ ਉਹਨਾਂ ਖਤਰਿਆਂ ਦੀ ਦਸਤਕ ਸੁਣਨ ਲੱਗ ਪਿਆ ਸੀ ਜਿਹੜੇ ਕੁਝ ਸਮੇਂ ਮਗਰੋਂ ਹੀ ਸਾਹਮਣੇ ਆਉਣੇ ਸ਼ੁਰੂ ਹੋਈ ਗਏ ਸਨ। ਅੱਸੀਵਿਆਂ ਵਾਲੇ ਕਹਿਰ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਅਤੇ ਪੰਜਾਬ ਵਿੱਚ ਫਿਰਕੂ ਮਾਹੌਲ ਮਜ਼ਬੂਤ ਹੁੰਦਾ ਜਾ ਰਿਹਾ ਸੀ। 

ਇਸ ਤੋਂ ਪਹਿਲਾਂ ਨਕਸਲੀ ਲਹਿਰ ਦੇ ਉਭਾਰ ਵੇਲੇ ਵੀ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਬਣੇ ਸਨ। ਉਦੋਂ ਝੂਠੇ ਮੁਕਾਬਲਿਆਂ ਦਾ ਸਿਲਸਿਲਾ ਨਾ ਸਿਰਫ ਆਰੰਭ ਹੋਇਆ ਸੀ ਬਲਕਿ ਇਸਨੇ ਤੇਜ਼ੀ ਵੀ ਫੜ੍ਹੀ ਸੀ। ਹਾਲਾਂਕਿ ਨਕਸਲੀ ਲਹਿਰ ਅਤੇ ਨਕਸਲੀ ਲਹਿਰ ਵੇਲੇ ਸਾਹਮਣੇ ਆਈ ਸ਼ਾਇਰੀ ਅਤੇ ਪੱਤਰਕਾਰੀ  ਨੂੰ ਵੱਡੀ ਪੱਧਰ 'ਤੇ ਪਸੰਦ ਕੀਤਾ ਜਾ ਰਿਹਾ ਸੀ ਪਰ ਪੰਜਾਬ ਦੇ ਬਹੁਗਿਣਤੀ ਲੋਕ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਹਰਾਸਮੈਂਟ ਦੇ ਮਾਮਲਿਆਂ ਨੂੰ ਮਨੁੱਖੀ ਅਧਿਕਾਰਾਂ ਦਾ ਮਸਲਾ ਬਣਾ ਕੇ ਸਾਂਝੇ ਤੌਰ 'ਤੇ  ਕਦੇ ਮਜ਼ਬੂਤੀ ਨਾਲ ਲਾਮਬੰਦ ਨਾ ਹੋ ਸਕੇ। ਇਹ ਫਰਜ਼ ਜਸਟਿਸ ਅਜੀਤ ਸਿੰਘ ਬੈਂਸ, ਮਾਲਵਿੰਦਰ ਸਿੰਘ ਮਾਲੀ ਅਤੇ ਇਹਨਾਂ ਦੇ ਕਈ ਸਰਗਰਮ ਸਾਥੀਆਂ ਨੇ ਹੀ ਨਿਭਾਇਆ। ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਕਾਮਰੇਡ ਸਤਪਾਲ ਡਾਂਗ ਵਰਗੇ ਪ੍ਰਸਿੱਧ ਆਗੂ ਅਤੇ ਬੁੱਧੀਜੀਵੀ ਵੀ ਇਸ ਸਬੰਧ ਵਿੱਚ ਚੋਣਵੇਂ ਮਾਮਲਿਆਂ ਦੀ ਪੂਰੀ ਘੋਖ ਪੜਤਾਲ ਕਰਕੇ ਜਤਨਸ਼ੀਲ ਰਹੇ।ਪਰ ਹੋਣੀ ਹਰ ਵਾਰ ਹੋ ਕੇ ਹੀ ਰਹਿੰਦੀ ਰਹੀ। ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝ ਗਏ। ਹਰ ਦਿਲ ਵਿੱਚੋਂ ਇਹ ਹੁੱਕ ਉੱਠ ਰਹੀ ਸੀ:

ਖੰਭ ਖਿੱਲਰੇ ਨੇ ਕਾਂਵਾਂ ਦੇ-ਰੋਕ ਲਓ ਨਿਸ਼ਾਨੇਬਾਜ਼ੀਆਂ--ਪੁੱਤ ਮੁੱਕ ਚੱਲੇ ਮਾਂਵਾਂ ਦੇ!

ਉਦੋਂ ਵੀ ਲੇਖਕ ਅਤੇ ਸ਼ਾਇਰ ਪਹਿਲਾਂ ਨਕਸਲੀ ਸੁਰ ਅਤੇ ਗੈਰ ਨਕਸਲੀ ਸੁਰ ਵਿੱਚ ਵੰਡੇ ਗਏ ਅਤੇ ਫਿਰ ਖਾੜਕੂ ਸੁਰ ਅਤੇ ਰਾਸ਼ਟਰਵਾਦੀ ਸੁਰ ਦਰਮਿਆਨ ਵੰਡੇ ਗਏ ਸਨ। ਇਹ ਲਕੀਰ ਬਾਅਦ ਵਿੱਚ ਵੀ ਸਾਹਿਤ ਦੇ ਵੱਖ ਵੱਖ ਰੂਪਾਂ ਵਿਚ ਕਈ ਵਾਰ ਬਣਦੀ ਅਤੇ ਗੂਹੜੀ ਹੁੰਦੀ ਰਹੀ। ਵਿਚਾਰਾਂ ਨੇ ਹਮੇਸ਼ਾਂ ਹੀ  ਸਾਹਿਤ ਨੂੰ ਪ੍ਰਭਾਵਿਤ ਵੀ ਕੀਤਾ। ਵਿਚਾਰਾਂ ਨੇ ਹੀ ਲਹਿਰਾਂ ਪੈਦਾ ਵੀ ਕੀਤੀਆਂ ਅਤੇ ਤੇਜ਼ ਵੀ ਕੀਤੀਆਂ। ਸ਼ਮ੍ਹਾਂ ਤੇ ਖੁਦ ਅੱਪੜ ਕੇ ਕੁਰਬਾਨੀ ਦੇਣ ਵਾਲਿਆਂ ਦੇ ਜਜ਼ਬੇ ਸ਼ਬਦਾਂ ਦੀ ਸ਼ਕਤੀ ਚੋਂ ਹੀ ਆਏ ਸਨ। ਵਿਚਾਰਾਂ ਦੀ ਸ਼ਕਤੀ ਚੋਂ ਹੀ ਆਏ ਸਨ। ਸਾਹਿਤ ਅਤੇ ਸਿਆਸਤ ਨੂੰ ਵੱਖ ਵੱਖ ਐਨਕਾਂ ਨਾਲ ਦੇਖਣ ਵਾਲੇ ਵੀ ਅਗਿਆਨੀ ਤਾਂ ਨਹੀਂ ਹਨ ਪਰ ਪਤਾ ਨਹੀਂ ਝੂਠ ਕਿਓਂ ਬੋਲਦੇ ਹਨ। ਸਿਆਸਤ ਅਤੇ ਸਾਹਿਤ ਵੱਖ ਹੋ ਹੀ ਕਿਵੇਂ ਸਕਦੇ ਹਨ

ਨਕਸਲੀ ਲਹਿਰ ਦੇ ਉਭਾਰ ਵੇਲੇ ਆਲ ਇੰਡੀਆ ਰੇਡੀਓ ਅਰਥਾਤ ਆਕਾਸ਼ਵਾਣੀ ਜਲੰਧਰ ਵਾਲੇ ਐਸ ਐਸ ਮੀਸ਼ਾ ਹੁਰਾਂ ਨੇ ਲਿਖਿਆ ਸੀ:

ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ!

ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ!

ਇੱਸੇ ਤਰ੍ਹਾਂ ਡਾਕਟਰ ਜਗਤਾਰ ਹੁਰਾਂ ਦੀਆਂ ਸਤਰਾਂ ਬਹੁਤ ਹਰਮਨ ਪਿਆਰੀਆਂ ਹੋਈਆਂ:

ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।

ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ!

ਡਾਕਟਰ ਜਗਤਾਰ ਦੀਆਂ ਹੀ ਇਹ ਸਤਰਾਂ ਵੀ ਚੇਤੇ ਆਉਂਦੀਆਂ ਹਨ:

ਦੋਸਤੋ ਜੇ ਮਰ ਗਏ ਤਾਂ ਗ਼ਮ ਨਹੀਂ, ਦਾਸਤਾਂ ਸਾਡੀ ਕਦੇ ਜਾਣੀ ਨਹੀਂ।

ਬੇੜੀਆਂ ਦੀ ਛਣਕ ਵਿੱਚ ਜੋ ਰਮਜ਼ ਹੈ, ਕੌਣ ਕਹਿੰਦੈ, ਲੋਕਾਂ ਪਹਿਚਾਣੀ ਨਹੀਂ!

ਪਰ ਹੋਲੀ ਹੋਲੀ ਸਾਡੇ ਲੇਖਕ ਮਿੱਤਰ ਹੀ ਵਿਚਾਰਾਂ ਅਤੇ ਵਿਚਾਰਧਾਰਾਵਾਂ ਤੋਂ ਦੂਰ ਹੁੰਦੇ ਹੁੰਦੇ ਵਿਅਕਤੀਵਾਦੀ ਬਣਦੇ ਚਲੇ ਗਏ। ਵਿਚਾਰਧਾਰਾ ਨਾਲ ਇਹੋ ਜਿਹੀ ਬੇਵਫ਼ਾਈ ਸ਼ਾਇਦ ਪਹਿਲਾਂ ਕਦੇ ਨਹੀਂ ਹੁੰਦੀ ਸੀ। 

ਜਨਾਬ ਦੀਪਕ ਜੈਤੋਈ ਸਾਹਿਬ ਭਾਵੇਂ ਖੱਬੇ ਪੱਖੀਆਂ ਦੇ ਵਿਰੋਧੀਆਂ ਨਾਲ ਖਲੋਂਦੇ ਸਨ। ਉਹਨਾਂ ਦਾ ਸਟੈਂਡ ਵੀ ਸਪਸ਼ਟ ਹੀ ਸੀ। ਉਹਨਾਂ ਦੇ ਨਾਮ ਦਾ ਤਖੱਲਸ "ਦੀਪਕ" ਵੀ ਸ਼ਾਇਦ ਜਨਸੰਘ ਪਾਰਟੀ ਵਾਲੇ ਚੋਣ ਨਿਸ਼ਾਨ ਦੀਪਕ ਤੋਂ ਹੀ ਪ੍ਰੇਰਿਤ ਸੀ ਪਰ ਲੋਕ ਵਿਰੋਧੀ ਉਹ ਕਦੇ ਨਹੀਂ ਸਨ ਬਣੇ। 

ਉਹਨਾਂ ਨੇ ਅੱਤ ਦੀ ਗਰੀਬੀ ਦੇਖੀ ਸੀ ਪਰ ਕਿਸੇ ਬੰਦੇ ਦੇ ਬੰਦੇ ਉਹ ਕਦੇ ਵੀ ਨਹੀਂ ਸਨ ਬਣੇ। ਉਹਨਾਂ ਨੇ ਆਪਣੇ ਹੀ ਨਾਮ ਵਾਲੀ ਆਪਣੀ ਸੱਕੀ ਭੈਣ ਗੁਰਚਰਨ ਕੌਰ ਦੇ ਕੋਲ ਵੀ ਖਸਤਾ ਹਾਲ ਦੇ ਬਾਵਜੂਦ ਕਦੇ ਕੋਈ ਅਰਜੋਈ ਨਾ ਕੀਤੀ ਹਾਲਾਂਕਿ ਇਹ ਐਮ ਪੀ ਵੀ ਰਹੀ। ਕਮਜ਼ੋਰ ਆਰਥਿਕਤਾ ਦੇ ਬਾਵਜੂਦ ਉਹਨਾਂ ਦਾ ਆਤਮ ਸਨਮਾਨ, ਉਹਨਾਂ ਦਾ ਸਵੈ ਮਾਣ, ਉਹਨਾਂ ਦੀ ਅਣਖ ਹਮੇਸ਼ਾਂ  ਚੜ੍ਹਦੀਕਲਾ ਵਿੱਚ ਰਹੇ। ਉਹਨਾਂ ਦੀ ਸ਼ਾਇਰੀ ਵੀ ਬੁਲੰਦੀਆਂ ਛੂੰਦੀ ਰਹੀ। ਉਹਨਾਂ ਦੀਆਂ ਸਤਰਾਂ ਅੱਜ ਵੀ ਚੇਤੇ ਆਉਂਦੀਆਂ ਹਨ ਜਿਹੜੀਆਂ ਅੱਜ ਦੇ ਲੇਖਕਾਂ ਅਤੇ ਸਿਆਸਤਦਾਨਾਂ ਨੂੰ ਜ਼ਰੂਰੁ ਵਿਚਾਰਨੀਆਂ ਚਾਹੀਦੀਆਂ ਹਨ:

ਓ ਜਾਣ ਵਾਲੇ ਸੁਣ ਜਾ! ਇੱਕ ਗੱਲ ਮੇਰੀ ਖਲੋ ਕੇ!

ਚੱਲੀਏ ਕਿਸੇ ਦੇ ਬਣ ਕੇ; ਰਹੀਏ ਕਿਸੇ ਦੇ ਹੋ ਕੇ!

ਸਮੇਂ ਦੇ ਨਾਲ ਨਾਲ ਇਹ ਪ੍ਰਤੀਬੱਧਤਾ, ਇਹ ਅਣਖ, ਇਹ ਸਵੈ ਮਾਣ ਸਭ ਕੁਝ ਖੁਰਦਾ ਹੀ ਚਲਾ ਗਿਆ। ਪਤਾ ਨਹੀਂ ਕੁਰਸੀਆਂ ਨਾਲ ਲਗਾਓ ਕਿਓਂ ਅਤੇ ਕਿਸ ਕਾਰਣ ਵਧਿਆ ਅਤੇ ਵਧਦਾ ਹੀ ਚਲਾ ਗਿਆ।  ਅਹੁਦੇ ਦੀ ਲਾਲਸਾ ਭਾਰੂ ਹੁੰਦੀ ਚਲੀ ਗਏ। ਅਹੁਦੇ ਪਿੱਛੇ ਧਰਮ ਅਤੇ ਧੜਾ ਸਭ ਕੁਝ ਬਦਲਣਾ ਅੱਜਕਲ੍ਹ ਦੇ ਵੇਲਿਆਂ ਦੀ ਸਿਆਣਪ ਗਿਣੀ ਜਾਣ ਲੱਗ ਪਈ। 

ਪਤਾ ਨਹੀਂ ਕੁਰਸੀਆਂ ਵਿਚ ਕੀ ਜਾਦੂ ਸੀ ਇਸਨੇ ਸਭਨਾਂ ਦੀਆਂ ਵਿਚਾਰਾਂ ਅਤੇ ਸੋਚਾਂ ਹੀ ਬਦਲ ਸੁੱਟੀਆਂ। ਵੱਡੇ ਵੱਡੇ ਕਦ ਵਾਲੇ ਬਹੁਤ ਸਾਰੇ ਸੱਜਣ ਮਿੱਤਰ ਕੁਰਸੀਆਂ ਦੇਖ ਕੇ ਬੌਣੇ ਸਾਬਿਤ ਹੁੰਦੇ ਚਲੇ ਗਏ। ਪਤਾ ਨਹੀਂ ਇਹ ਸਭ ਕਿਓਂ ਹੋਇਆ? ਕਿਵੇਂ ਅਤੇ ਕਿਸ ਕਾਰਨ ਹੋਇਆ? ਇਸ ਅਰਸੇ ਦੌਰਾਨ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਦੋ ਧੜਿਆਂ ਵਿਚ ਖਲਕਤ ਵੰਡੀ ਵਾਲੀਆਂ ਸਤਰਾਂ ਵੀ ਭੁੱਲਦੀਆਂ ਅਤੇ ਗੁਆਚਦੀਆਂ ਚਲੀਆਂ ਗਈਆਂ। 

ਸਿਆਸੀ ਲੋਕਾਂ ਦੇ ਬਦਲਦੇ ਰੰਗਾਂ ਨੂੰ ਦੇਖ ਕੇ ਕੁਝ ਪ੍ਰਗਤੀਸ਼ੀਲ ਨੌਜਵਾਨਾਂ ਨੇ ਨਾਅਰੇ ਵੀ ਘੜੇ ਸਨ ਜਿਹੜੇ ਅਕਸਰ ਗੂੰਜਦੇ ਵੀ ਸਨ:

ਚਿੱਟੇ ਬਗਲੇ ਨੀਲੇ ਮੋਰ! ਇਹ ਵੀ ਚੋਰ ਤੇ ਓਹ ਵੀ ਚੋਰ!

ਸਿਆਸਤ ਦਾ ਰੰਗ ਸਾਹਿਤ ਤੇ ਵੀ ਪੈਣ ਲੱਗਿਆ। ਲੇਖਕਾਂ ਵਿੱਚ ਵੀ ਨਵੇਂ ਧੜੇ ਬਣ ਗਏ। ਬਾਅਦ ਵਿੱਚ ਇਹ ਧੜੇ ਆਰਥਿਕ ਹਾਲਾਤਾਂ ਦੇ ਆਧਾਰਾਂ ਤੇ ਵੀ ਬਣਨ ਲੱਗ ਪਏ। ਮਹਿਲਾਂ ਵਾਲੇ ਅਤੇ ਕਾਰਾਂ ਵਾਲੇ ਇੱਕ ਪਾਸੇ ਹੋ ਗਏ। ਫਲੈਟਾਂ ਵਾਲੇ ਲੇਖਕ ਵੱਖਰੇ ਜਿਹੇ ਪੈ ਗਏ, ਕੋਠੀਆਂ ਵਾਲੇ ਉੱਚੇ ਜਿਹੇ ਬਣ ਗਏ ਅਤੇ ਜ਼ਿਆਦਾ ਮਾੜੀ ਹਾਲਤ ਵਿਚ ਰਹਿਣ ਵਾਲੇ ਕਲਮਕਾਰ ਨਿਖੜਨ ਵਾਲੀ ਹਾਲਤ ਵਿਚ ਆ ਗਏ। ਕਾਰਾਂ ਵਾਲੇ ਲੇਖਕ ਭਾਵੇਂ ਆਪਣੀਆਂ ਕਾਰਾਂ ਆਪਣੇ ਹੀ ਸ਼ਹਿਰਾਂ ਨੂੰ  ਖਾਲੀ ਭਾਵੇਂ ਲੈ ਜਾਣ  ਪਰ ਕਦੇ ਬਸ ਤੇ ਆਏ ਲੇਖਕ ਨੂੰ ਛੇਤੀ ਕੀਤਿਆਂ ਲਿਫਟ ਨਹੀਂ ਦੇਂਦੇ। 

ਸਾਹਿਤਿਕ ਖੇਤਰਾਂ ਵਿੱਚ ਵੀ ਅਮੀਰੀ ਗਰੀਬੀ ਦੀ ਇਹ ਲਕੀਰ ਗੂਹੜੀ ਹੁੰਦੀ ਚਲੀ ਗਈ। ਪੰਜਾਬੀ ਸਾਹਿਤ ਅਕਾਦਮੀ ਵਰਗੀਆਂ ਸੰਸਥਾਵਾਂ ਨੇ ਆਮ ਲੇਖਕਾਂ ਨੂੰ ਮੈਂਬਰ ਬਣਾਉਣ ਲਈ ਪੁਸਤਕ ਛਪੀ ਹੋਣ ਵਰਗੀਆਂ ਸ਼ਰਤਾਂ ਵੀ ਰੱਖ ਦਿੱਤੀਆਂ।ਇਸ ਤਰ੍ਹਾਂ ਕਿਤਾਬਾਂ ਛਾਪਣ ਵਾਲਿਆਂ ਦਾ ਕਾਰੋਬਾਰ ਵੀ ਚਮਕਿਆ ਅਤੇ ਮਾੜੀ ਆਰਥਿਕ ਹਾਲਤ ਵਾਲੇ ਲੇਖਕ ਖ਼ੁਦ ਹੀ ਹਾਸ਼ੀਏ 'ਤੇ ਆ ਗਏ। ਨਿਊਪਮਾ ਦੱਤ ਵਰਗੇ ਸ਼ਾਇਰਾਂ ਦੀ ਅਨੁਪਾਤ ਵੀ ਘਟਦੀ ਚਲੀ ਗਈ ਜਿਹੜੇ ਲਾਲ ਸਿੰਘ ਦਿਲ ਵਰਗੇ ਸ਼ਾਇਰਾਂ ਦੀ ਆਰਥਿਕ ਹਾਲਤ ਬਾਰੇ ਵੀ ਚਿੰਤਿਤ ਹੋਇਆ ਕਰਦੀ ਸੀ। ਹੁਣ ਤਾਂ ਕਰਨ ਵਾਲੇ ਸ਼ਾਇਰ ਲੋਕ ਤਿੰਨ ਜਾਂ ਚਾਰ ਸਵਾਰੀਆਂ ਦੇ ਬਾਵਜੂਦ ਕਿਸੇ ਬਸ ਵਾਲੇ ਨੂੰ ਪੰਜ ਸਵਾਰੀਆਂ ਹੋਣ ਦੀ ਗੱਲ ਕਹਿ ਕੇ ਨਾਲ ਲਿਜਾਣ ਤੋਂ ਪਾਸਾ ਵੱਟ ਜਾਂਦੇ ਹਨ। 

ਕਲਮਾਂ ਵਾਲਿਆਂ ਦਰਮਿਆਨ ਵੱਧ ਰਹੇ ਇਸ ਆਰਥਿਕ ਪਾੜ੍ਹੇ ਦਾ ਧਿਆਨ ਇੱਕ ਵਾਰ ਫੇਰ ਉਦੋਂ ਆਇਆ ਜਦੋਂ ਇੱਕ ਪੋਸਟ ਬਾਰੇ ਵਟਸਪ ਰਾਹੀਂ ਆਪਣੀ ਟਿੱਪਣੀ ਭੇਜਦਿਆਂ ਜਸਵੀਰ ਸ਼ਰਮਾ ਦੱਦਾਹੂਰ ਨੇ ਕਿਹਾ:

ਬਹੁਤ ਕੁੱਝ ਤੁਸੀਂ ਖੋਲ੍ਹ ਕੇ ਲਿਖਿਆ ਹੈ ਜੀ ਬਾਕੀ ਕੁੱਝ ਰਹਿ ਈ ਨਹੀਂ ਗਿਆ। ਚਹੇਤਿਆਂ ਦੀ ਚਾਪਲੂਸੀ ਹੁੰਦੀ ਹੈ,ਚੰਦ ਕੁ ਬੰਦੇ ਈ ਨੇ ਜੋ ਆਪਣਾ ਈ ਹੱਕ ਜਤਾਉਂਦੇ ਨੇ,ਜੋ ਤੁਸੀਂ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਓਹਨਾਂ ਵਿੱਚ ਇਨ੍ਹਾਂ ਚਹੇਤਿਆਂ ਨੇ ਕੋਈ ਵੀ ਕਾਰਗੁਜ਼ਾਰੀ ਨਹੀਂ ਵਿਖਾਈ, ਮੈਂ ਤਾਂ ਇੱਕ ਲੇਖ ਵੀ ਲਿਖਿਆ ਸੀ ਕਿ ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਨੂੰ ਬਣਦਾ ਮਾਣ ਸਤਿਕਾਰ ਦਿਓ ਜੋ ਸਿੱਧਾ ਮਾਨ ਸਾਹਿਬ ਦੀ ਈ ਮੇਲ ਤੇ ਵੀ ਭੇਜਿਆ ਸੀ,ਪਰ ਕੋਈ ਗੌਰ ਨਹੀਂ ਹੋਈ।ਜੋ ਜ਼ਿਆਦਾ ਪੂਛ ਪੂਛ ਕਰਦੇ ਨੇ ਓਹ ਸੱਭ ਕੁੱਝ ਲੈ ਜਾਂਦੇ ਨੇ। ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਮਾਨ ਸਾਹਿਬ ਨੂੰ ਭੇਜਿਆ ਤੇ ਅਖਬਾਰਾਂ ਵਿੱਚ ਲੱਗਾ ਲੇਖ ਵੀ ਭੇਜਾਂਗਾ ਜੀ ਤਕੜਿਆਂ ਦਾ ਸੱਤੀਂ ਵੀਹੀਂ ਸੌ ਹੈ ਇਥੇ। ਜਸਵੀਰ ਸ਼ਰਮਾ ਹੁਰਾਂ ਦੀ ਇਹ ਲਿਖਤ ਇਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਇਸ ਲਈ ਸਾਹਿਤ ਦੇ ਖੇਤਰਾਂ ਵਿੱਚ ਜਿਹੜੇ ਹੋਰ ਬਹੁਤ ਸਾਰੇ ਮੁੱਦੇ ਹਨ ਉਹਨਾਂ ਵਿੱਚ ਇੱਕ ਮੁੱਦਾ ਆਰਥਿਕਤਾ ਵਾਲਾ ਵੀ ਅਹਿਮ ਸੀ ਅਤੇ ਹੁਣ ਵੀ ਹੈ ਪਰ ਇਸ ਬਾਰੇ ਸ਼ਾਇਦ ਹੀ ਕਦੇ ਕਿਸੇ ਵੱਲੋਂ ਕੋਈ ਪ੍ਰਸੰਸਾਯੋਗ ਕਦਮ ਚੁੱਕਿਆ ਗਿਆ ਹੋਵੇ। ਲੜਾਈਆਂ ਤਾਂ ਹੋਰ ਸਨ ਲੜਨ ਵਾਲੀਆਂ ਪਰ ਅਹੁਦਿਆਂ ਲਈ ਜੰਗ ਕਿਥੋਂ ਏਨੀ ਪ੍ਰਮੁੱਖ ਬਣ ਕੇ ਆ ਗਈ? 

ਜੇਕਰ ਚੋਣ ਹੋਈ ਤਾਂ ਜਿੱਤ ਹਾਰ ਵੀ ਹੋਣੀ ਹੀ ਸੀ। ਇਸ ਲਈ ਹਾਰਨ ਵਾਲੀ ਧਿਰ ਦੇ ਆਗੂ ਲਖਵਿੰਦਰ ਜੌਹਲ ਦੀ ਨਤੀਜਿਆਂ ਮਗਰੋਂ ਮੁਸਕਰਾਹਟ ਸੱਚਮੁੱਚ ਕਮਾਲ ਦੀ ਹਿੰਮਤ ਦਾ ਪ੍ਰਗਟਾਵਾ ਕਰ ਰਹੀ ਸੀ। ਇਹ ਮੁਸਕਰਾਹਟ ਸੀ ਅਸਲੀ ਖਿਡਾਰੀ ਭਾਵਨਾ ਦਾ ਪ੍ਰਗਟਾਵਾ। ਲਖਵਿੰਦਰ ਜੌਹਲ ਦੀ ਇਹ ਮੁਸਕਾਨ ਕਿਸੇ ਮਜਬੂਰੀ ਦੀ ਗੱਲ ਵੀ ਕਰਦੀ ਸੀ। ਪਤਾ ਨਹੀਂ ਉਹ ਮਜਬੂਰੀ ਕਿਹੜੀ ਸੀ ਜਾਂ ਹੈ ਪਰ ਮਜਬੂਰੀਆਂ ਅਤੇ ਔਕੜਾਂ ਨਾਲ ਮੁਸਕਰਾ ਕੇ ਗੱਲ ਕਰਨ ਵਿੱਚ ਜੌਹਲ ਸਾਹਿਬ ਕੋਲ ਇਹ ਮੁਹਾਰਤ ਦਹਾਕਿਆਂ ਪੁਰਾਣੀ ਹੈ। ਇਸਦੀਂਆਂ ਕਈ ਦਿਲਚਸਪ ਅਤੇ ਪ੍ਰੇਰਨਾਦਾਇਕ ਕਹਾਣੀਆਂ ਵੀ ਹਨ ਜਿਹਨਾਂ ਦੀ ਚਰਚਾ ਫਿਰ ਕਦੇ ਸਹੀ। 

ਪਹਾੜ ਕਾਟਨੇ ਵਾਲੇ ਜ਼ਮੀਂ ਸੇ ਹਾਰ ਗਏ!

ਇਸੀ ਜ਼ਮੀਨ ਮੈਂ ਦਰਿਆ ਸਮਾਏ ਹੈਂ ਕਿਆ ਕਿਆ!

          ----ਯਗਾਨਾ ਚੰਗੇਜ਼ੀ 

ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਦੀ ਉਡੀਕ ਬਣੀ ਹੀ ਰਹੇਗੀ। ਜਿੱਤਾਂ ਹਾਰਾਂ ਦੇ ਨਾਲ ਨਾਲ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਲੇਖਕਾਂ ਦੀ ਮਾਨਸਿਕਤਾ ਅਤੇ ਲਾਈਫ ਸਟਾਈਲ ਕਿਹੜੀਆਂ ਖਿੜੀਆਂ ਗੱਲਾਂ ਕਰਕੇ ਡਿਸਟਰਬ ਹੋ ਰਹੇ ਹਨ। ਇਸ ਮਕਸਦ ਲਈ ਰਲ ਮਿਲ ਕੇ ਸਾਂਝਾ ਹੰਭਲਾ ਕਿਵੇਂ ਮਾਰਿਆ ਜਾ ਸਕਦਾ ਹੈ। ਪੱਤਰਕਾਰਾਂ//ਲੇਖਕਾਂ ਅਤੇ  ਬੁਧੀਜੀਵੀਆਂ ਤੇ ਕਿਹੜੇ ਕਿਹੜੇ ਖਤਰੇ ਮੰਡਰਾ ਰਹੇ ਹਨ।  ਹਾਲਤਾਂ ਵਿੱਚ ਸਾਨੂੰ ਸਭਨਾਂ ਨੂੰ ਇੱਕਜੁੱਟ ਹੋ ਕੇ ਵਡੇਰੇ ਹਿੱਤਾਂ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। 

ਅਖੀਰ ਵਿੱਚ ਅਦਮ ਗੌਂਡਵੀ ਸਾਹਿਬ ਦੀ ਸਲਾਹ ਸਾਨੂੰ ਸਭਨਾਂ ਨੂੰ ਮੰਨ ਹੈ>

ਭੂਖ ਕੇ ਅਹਿਸਾਸ ਕੋ ਸ਼ੇ-ਅ ਰੋ  ਲੈ ਚਲੋ!

ਯਾ ਅਦਬ ਕੋ ਮੁਫਲਿਸੋਂ ਕੀ ਅੰਜੁਮਨ ਤੱਕ ਲੈ ਚਲੋ!

ਜੋ ਗ਼ਜ਼ਲ ਮਾਸ਼ੂਕ ਕੇ ਜਲਵੋਂ  ਸੇ ਵਾਕਿਫ ਹੋ ਗਈ!

ਉਸਕੋ ਅਬ ਬੇਵਾ ਕੇ ਮਾਥੇ ਕੀ ਸ਼ਿਕਨ ਤੱਕ ਲੈ ਚਲੋ!

ਮੁਝਕੋ ਸਬਰ-ਓ-ਜ਼ਬਤ ਕੀ ਤਾਲੀਮ ਦੇਣਾ ਬਾਅਦ ਮੈਂ,

ਪਹਿਲੇ ਆਪਣੀ ਰਹਿਬਰੀ ਕੋ ਆਚਰਣ ਤੱਕ ਲੈ ਚਲੋ!


     

Saturday 2 March 2024

ਡਾ.ਸਰਬਜੀਤ ਸਿੰਘ ਦੀ ਟੀਮ ਨੂੰ ਵੀ ਵੱਡੀਆਂ ਸ਼ਖਸੀਅਤਾਂ ਦੇ ਥਾਪੜੇ

ਤਿੰਨ ਵੱਡੀਆਂ ਹਸਤੀਆਂ ਦਾ ਪਿਆਰ, ਸਤਿਕਾਰ,ਥਾਪੜਾ ਅਤੇ ਅਸ਼ੀਰਵਾਦ


ਮੋਹਾਲੀ
//ਪਟਿਆਲਾ: 2 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::
ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਬਾਰ ਬਾਰ ਡਾਕਟਰ ਸਰਬਜੀਤ ਵਾਲੇ ਧੜੇ ਨੂੰ ਇੱਕ ਵਿਸ਼ੇਸ਼ ਸਿਆਸੀ ਪਾਰਟੀ ਦਾ ਧੜਾ ਕਹਿ ਕੇ ਆਲੋਚਨਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਮਕਸਦ ਲਈ ਆਲੋਚਨਾ ਦੇ ਤੀਰ ਛੱਡਣ ਵਾਲੇ ਇਹ ਸੱਜਣ ਇਹ ਵੀ ਭੁੱਲ ਜਾਂਦੇ ਰਹੇ ਕਿ ਇਹ ਉਹੀ ਪਾਰਟੀ ਹੈ ਜਿਸਦੇ ਵਿਚਾਰਾਂ ਨੇ ਦੁਨੀਆ ਵਿੱਚ ਸਦੀਆਂ ਤੋਂ ਜਾਰੀ ਲੁੱਟ ਖਸੁੱਟ ਅਤੇ ਸ਼ੋਸ਼ਣ ਦੇ ਖਿਲਾਫ਼ ਇੰਨਕਲਾਬ ਦਾ ਝੰਡਾ ਬੁਲੰਦ ਕੀਤਾ। ਇਸ ਝੰਡੇ ਦੀ ਬੁਲੰਦੀ ਲਈ ਕੁਰਬਾਨੀਆਂ ਦੀ ਝੜੀ ਵੀ ਲਾ ਦਿੱਤੀ।
ਲਗਾਤਾਰ ਡੁੱਲਦੇ ਆ ਰਹੇ ਇਸ ਲਹੂ ਨੇ ਹੀ ਦੁਨੀਆ ਦੇ ਬੁਧੀਜੀਵੀਆਂ, ਕਲਾਕਾਰਾਂ, ਸ਼ਾਇਰਾਂ, ਲੇਖਕਾਂ ਅਤੇ ਫਿਲਮਸਾਜ਼ਾਂ ਦੇ ਦਿਲਾਂ ਨੂੰ ਹਲੂਣਿਆ। ਜਾਂਨਿਸਾਰ ਅਖਤਰ, ਕੈਫ਼ੀ ਆਜ਼ਮੀ, ਸਾਹਿਰ ਲੁਧਿਆਣਵੀ, ਫੈਜ਼ ਅਹਿਮਦ ਫੈਜ਼--ਬਹੁਤ ਸਾਰੇ ਨਾਂਵਾਂ ਦੀ ਇਸ ਲੰਮੀ ਲਿਸਟ ਵਾਲੇ ਕਲਮਕਾਰ ਹੀ ਸਮਝ ਸਕੇ ਸਨ ਉਸ ਦਰਦ ਅਤੇ ਸੰਵੇਦਨਾ ਨੂੰ ਜਿਹੜਾ ਕਾਰਲ ਮਾਰਕਸ ਨੇ ਆਪਣੀ ਇਤਿਹਾਸਿਕ ਰਚਨਾ ਪੂੰਜੀ ਦੀ ਰਚਨਾ ਵੇਲੇ ਵੀ ਆਪਣੇ ਪਰਿਵਾਰ ਸਮੇਤ ਹੰਡਾਇਆ। ਨਿਸ਼ਾਨਾ:ਜਿੱਤ ਜਾਂ ਕੁਰਸੀ ਨਹੀਂ ਬਲਕਿ ਸਿਧਾਂਤਕ ਅਡੋਲਤਾ ਅਤੇ ਲੋਕਾਂ ਨਾਲ ਪ੍ਰਤੀਬੱਧਤਾ

ਇਹ ਉਹੀ ਫਲਸਫਾ ਹੈ ਜਿਸ ਵਿਚਲੇ ਵਿਚਾਰਾਂ ਨੇ ਬਹੁਤ ਸਾਰੇ ਸਾਹਿਤਕਾਰ ਪੈਦਾ ਕੀਤੇ। ਉਹਨਾਂ ਦੀਆਂ ਰਚਨਾਵਾਂ ਵਿੱਚੋਂ ਕਾਰਲ ਮਾਰਕਸ ਅਤੇ ਲੈਨਿਨ ਦੇ ਵਿਚਾਰਾਂ ਦਾ ਝਾਉਲਾ ਪੈਂਦਾ ਹੈ। ਜਾਦੂਈ ਫਲਸਫੇ ਵਾਲੀ ਇਹ ਇਹ ਲਿਖਤ "ਪੂੰਜੀ" ਕਿਸੇ ਇਨਾਮ ਸ਼੍ਨਾਮ ਅਤੇ ਅਹੁਦੇ ਲਈ ਨਹੀਂ ਸੀ ਲਿਖੀ ਗਈ। ਇਹ ਸਾਹਿਤ ਲੋਕਾਂ ਦੇ ਹਾਲਤਾਂ ਵਿਚ ਉਸਾਰੂ ਤਬਦੀਲੀ ਲਿਆਉਣ ਲਈ ਲਿਖਿਆ ਗਿਆ ਸੀ।

ਕਲਮਾਂ ਅਤੇ ਸਾਹਿਤ ਦੀ ਲੋਕਾਂ ਦੇ ਭਲੇ ਨਾਲ ਪ੍ਰਤੀਬਧਤਾ ਅਸਲ ਵਿਚ ਹਰ ਕਲਮਕਾਰ ਦਾ ਫਰਜ਼ ਬਣਦਾ ਹੈ। ਜਿਹੜੇ ਅਜਿਹਾ ਕਰਨ ਦੀ ਬਜਾਏ ਲੋਕਾਂ ਦੇ ਖਿਲਾਫ਼ ਖੜੇ ਹੁੰਦੇ ਰਹੇ ਹਨ ਉਹ ਅਸਲ ਵਿਚ ਜੋਕਾਂ ਦੇ ਹੱਕ ਵਿਚ ਸਟੈਂਡ ਲੈ ਰਹੇ ਹੁੰਦੇ ਹਨ। ਲਕੀਰ ਨਾ ਵੀ ਖਿੱਚੀ ਜਾਵੇ ਤਾਂ ਵੀ ਆਪਣੇ ਆਪ ਬਣ ਜਾਂਦੀ ਹੈ ਅਤੇ ਸਮੇਂ ਦੇ ਨਾਲ ਨਾਲ ਗੂਹੜੀ ਹੁੰਦੀ ਜਾਂਦੀ ਹੈ।

ਪਾਸ਼, ਲਾਲਸਿੰਘ ਦਿਲ ਅਤੇ ਸੰਤ ਰਾਮ ਉਦਾਸੀ ਹੁਰਾਂ ਵਾਲੇ ਕਾਫ਼ਿਲੇ ਵੀ ਇੱਸੇ ਸੋਚ ਨੂੰ ਹੀ ਅੱਗੇ ਤੋਰਿਆ। ਇੱਸੇ ਸੋਚ 'ਤੇ ਚੱਲਣ ਵਾਲੇ ਕਲਮਕਾਰਾਂ ਨੇ ਹੀ ਲੋਕ ਪੱਖੀ ਸਿਆਸਤ ਦੀ ਮਜ਼ਬੂਤੀ ਲਈ ਆਪਣੀ ਕਲਮ ਚਲਾਈ। ਕਲਮਕਾਰਾਂ ਦੇ ਇਹਨਾਂ ਸਮਰਪਿਤ ਲੇਖਕਾਂ ਨੇ ਹੀ ਹੁਣ ਵੀ ਉਸ ਸੋਚ ਵਾਲੇ ਪੈਨਲ ਨੂੰ ਸਮਰਥਨ ਦਿੱਤਾ ਹੈ ਜਿਹੜਾ ਪੈਨਲ ਲੋਕ ਪੱਖੀ ਸਾਹਿਤ ਲਈ ਲਗਾਤਾਰ ਪ੍ਰਤੀਬੱਧ ਹੈ।

ਲੋਕਾਂ ਦੇ ਹੱਕ ਵਿੱਚ ਜਿਊਣ ਮਰਨ ਦਾ ਸੰਕਲਪ ਰੱਖਣ ਵਾਲੇ ਡਾ.ਸਰਬਜੀਤ ਸਿੰਘ ਦੀ ਟੀਮ ਨੂੰ ਵੀ ਜਿਹੜੀਆਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਦੇ ਥਾਪੜੇ ਮਿਲ ਰਹੇ ਹਨ ਉਹ ਲੋਕਾਂ ਨੂੰ ਸਮਰਪਿਤ ਰਹਿਣ ਵਾਲਿਆਂ ਦੇ ਹੀ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਹਮਾਇਤਾਂ ਗੈਰ ਸਿਆਸੀ ਹੋਣ ਦੇ ਬਾਵਜੂਦ ਲੋਕਾਂ ਲਈ ਰਚੇ ਜਾਂਦੇ ਸਾਹਿਤ ਦੇ ਸਮਰਥਕਾਂ ਦੀਆਂ ਹੀ ਹਨ।

ਲੋਕਧਾਰਾ ਦੇ ਖੋਜੀ ਅਤੇ ਵੱਡੇ ਕਹਾਣੀਕਾਰ ਕਿਰਪਾਲ ਕਜ਼ਾਕ ਜੀ ਨੇ ਜ਼ਿੰਦਗੀ ਨੂੰ ਨੰਗੀਆਂ ਅੱਖਾਂ ਨਾਲ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਉਹਨਾਂ ਦੀਆ ਲਿਖਤਾਂ ਹੁਣ ਵੀ ਬਹੁਤ ਪਿਆਰ ਅਤੇ ਸਟਿੱਕਰ ਨਾਲ ਪੜ੍ਹੀਆਂ ਜਾਂਦੀਆਂ ਹਨ। ਉਹਨਾਂ ਨੇ ਵੀ ਡਾਕਟਰ ਸਰਬਜੀਤ ਦੀ ਟੀਮ ਨੂੰ ਸ਼ੁਭਕਾਮਨਾਵਾਂ ਕਰਦਿਆਂ ਇਸ ਟੀਮ ਦਾ ਸਮਰਥਨ ਕੀਤਾ ਹੈ।

ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਤੇ ਲੋਕ ਘੋਲਾਂ ਦੇ ਹਮਰਾਹ ਕਹਾਣੀਕਾਰ ਅਤਰਜੀਤ ਜੀ ਪੂਰੀ ਤਰ੍ਹਾਂ ਬੇਬਾਕ ਅਤੇ ਸਪਸ਼ਟ ਰਹੇ ਹਨ। ਜਿਥੇ ਕਿਤੇ ਰਸਤੇ ਦੀ ਚੋਣ ਵਾਲੀ ਗੱਲ ਵੀ ਆਵੇ ਤਾਂ ਉਹ ਲੋਕ ਪੱਖੀ ਰਸਤੇ ਵੱਲ ਹੀ ਮੁੜਦੇ ਰਹੇ ਹਨ। ਉਮਰ ਅਤੇ ਸਿਹਤ ਦੀਆਂ ਚੁਣੌਤੀਆਂ ਦੇ ਬਾਵਜੂਦ ਉਹਨਾਂ ਨੇ ਸਾਹਿਤ ਪ੍ਰਤੀ ਲੋਕ ਪੱਖੀ ਪਹੁੰਚ ਨੂੰ ਕਦੇ ਵਿਸਾਰਿਆ ਨਹੀਂ। ਉਹ ਲੋਕਾਂ ਨਾਲ ਹੀ ਖੜੇ ਹੁੰਦੇ ਰਹੇ ਹਨ।

ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ ਦੇ ਖੋਜੀ ਅਤੇ ਵੱਡੇ ਚਿੰਤਕ ਡਾ.ਪਰਮਿੰਦਰ ਸਿੰਘ ਵੀ ਖੁੱਲ੍ਹ ਕੇ ਡਾ. ਸਰਬਜੀਤ ਸਿੰਘ ਵਾਲੀ ਟੀਮ ਦੀ ਹਮਾਇਤ 'ਤੇ ਆਏ ਹਨ।

ਡਾਕਟਰ ਸਰਬਜੀਤ ਸਿੰਘ ਵਾਲੀ ਟੀਮ ਦੇ ਸਟਾਰ ਚੋਣ ਪ੍ਰਚਾਰਕ ਡਾ. ਕੁਲਦੀਪ ਸਿੰਘ ਨੇ ਇਸ ਪੈਨਲ ਦੀ ਹਮਾਇਤ 'ਤੇ ਆਏ ਸਭਨਾਂ ਲੇਖਕਣਾ ਅਤੇ ਸੰਗਠਨਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਉਹਨਾਂ ਨੇ ਇਹਨਾਂ ਤਿੰਨਾਂ ਸ਼ਖਸੀਅਤਾਂ ਅਰਥਾਤ ਕਿਰਪਾਲ ਕਜ਼ਾਕ, ਅਤਰਜੀਤ ਕਹਾਣੀਕਾਰ ਅਤੇ ਡਾ. ਪਰਮਿੰਦਰ ਸਿੰਘ ਹੁਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ,"ਬਹੁਤ ਸ਼ੁਕਰੀਆ ਤਿੰਨਾਂ ਸ਼ਖ਼ਸੀਅਤਾਂ ਦਾ......"
"ਆਪ ਸਭ ਨੂੰ ਵੀ ਅਪੀਲ ਹੈ ਕਿ ਡਾ. ਸਰਬਜੀਤ ਸਿੰਘ ਵਾਲੇ ਕਾਫ਼ਲੇ ਦੀ ਤਾਕਤ ਬਣੀਏ...."

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਦਾ ਰੌਲਾ-ਫ਼ਰੀਦਾਬਾਦ ਤਕ

 Friday 1st March 2024 at 12:04 PM

ਕੁਝ ਕੁ ਸਵਾਲ ਸੁਰਿੰਦਰ ਸਿੰਘ ਓਬਰਾਏ ਵੱਲੋਂ ਵੀ ਆਏ ਹਨ 

ਲੁਧਿਆਣਾ//ਫਰੀਦਾਬਾਦ: 1 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)

ਦੋਸਤੋ, ਪਿਆਰੇ ਕਲਾਕਾਰੋ,

ਮੇਰੇ ਵੱਲੋਂ ਆਪ‌ ਜੀ ਨੂੰ ਸਤਿਕਾਰ,ਆਦਾਬ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਦਾ ਰੌਲਾ , ਹਰਿਆਣਾ ਦੇ ਸਿਰੇ ਤੇ ਫ਼ਰੀਦਾਬਾਦ ਤਕ ਪਹੁੰਚ ਗਿਆ ਹੈ.... ਕੁਝ ਕੁਝ ਲੋਕ ਸਭਾ ਦੇ ਰੌਲ਼ੇ ਵਾਂਗ। ਸੁਣਿਆ ਹੈ ਦੋ ਧਿਰਾਂ ਆਹਮੋ ਸਾਹਮਣੇ ਖੜੀਆਂ ਹਨ, ਘਰੋਂ ਘਰੀਂ ਸੰਪਰਕ ਕੀਤਾ ਜਾ ਰਿਹਾ ਹੈ...ਪਰ ਮੈਨੂੰ , ਸ਼ਾਇਦ ਅਗਿਆਨਤਾ ਕਾਰਨ,ਸਮਝ ਨਹੀਂ ਆ ਰਹੀ ਕਿ ਕਿਓਂ ਏਨੇ ਵੱਡੇ ਵੱਡੇ ਵਿਦਵਾਨ ਲੇਖਕਾਂ ਨੂੰ ਕੀ ਲੋੜ ਪੈ ਗਈ,ਤਖ਼ਤ ਵਰਗੀ ਕੁਰਸੀ ਤੇ ਬੈਠ ਕੇ , ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ  ਦੀ? 

ਅਜ ਕਲ ਹਰ ਕੋਈ 'ਪੰਜਾਬੀ ਮਾਂ ਬੋਲੀ ਦੀ ਸੇਵਾ ' ਦਾ ਬਿੱਲਾ ਦਾ ਕੇ ਕੁਰਸੀ ਪਿਛੇ ਦੌੜ ਰਹੇ ਹਨ, ਕੁਰਸੀਆਂ ਭਾਲ ਰਹੇ ਹਨ... ਪਰ ਕੀ ਇਹ ਵਿਦਵਾਨਾਂ ਨੂੰ ਵੀ ਸੋਭਦਾ ਹੈ?

 ਪਤਾ ਲਗਿਆ ਕਿ ਇਸ ਸੰਸਥਾ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਮਿਲਦੀ ਹੈ, ਜਿਸ ਨੂੰ ਪੰਜਾਬੀ ਬੋਲੀ ਦੀ ਚੜ੍ਹਤ ਲਈ ਵਰਤਿਆ ਜਾਣਾ ਚਾਹੀਦਾ ਹੈ ।

ਕੁਝ ਕੁ ਸਵਾਲ ਹਨ,ਹੋ ਸਕਦਾ ਹੈ ਬੇਤੁਕੇ ਹੋਣ, ਜਾਣਕਾਰੀ ਲਈ ਹੀ ਇਸ ਦਾ ‌ਉਤੱਰ   ਚਾਹੀਦਾ ਹੈ:

੧- ਕਿਨੇਂ ਸੈਮੀਨਾਰ ਕਰਵਾਏ ਗਏ ਹਨ ?

,੨- ਕੀ ਕਵੀ ਦਰਬਾਰਾਂ ਤੋਂ  ਇਲਾਵਾ ਕੋਈ ਕਹਾਣੀ ਦਰਬਾਰ, ਜਾਂ ਨਾਵਲ ਤੇ ਕੋਈ ਗੋਸ਼ਟੀ ਕਰਵਾਈ ਗਈ?

੩- ਵਾਰਤਕ ਵਿਧਾ ਵਿਚ ਨਿਬੰਧ  (ਆਲੋਚਨਾ ਤੋਂ ਇਲਾਵਾ) ਲਿਖਣ ਵਾਲੇ ਕਿੰਨਿਆਂ 

ਨੂੰ ਸਨਮਾਨਿਤ ਕੀਤਾ ਗਿਆ ਹੈ।

੪-ਗ੍ਰਾਂਟ ਦਾ ਕਿੰਨਾ ਕੁ ਖ਼ਰਚ (ਰਖ ਰਿਖਾ ਤਨਖਾਹਾਂ ਤੋਂ ਇਲਾਵਾ) ਟੂਰ ਤੇ ਅਤੇ ਕਿੰਨਾ  ਕੁ ਸਮਾਗਮ ਵਗੈਰਾ ਤੇ।

੫-ਕੀ ਪੰਜਾਬ ਤੋਂ ਬਾਹਰ ਕਦੀ ਕਿਸੇ ਲਿਖਾਰੀ ਨੂੰ ਸਨਮਾਨਿਤ ਕੀਤਾ ਗਿਆ ਹੈ? ਜਾਂ ਕਦੀਂ ਕੋਈ ਸਮਾਗਮ ਕਰਵਾਇਆ ਹੋਵੇ।

੬-ਭਾਵੇਂ ਇਹ ਸੰਸਥਾ ਪੰਜਾਬ ਸਰਕਾਰ  ਦੀ ਗ੍ਰਾਂਟ ਨਾਲ ਚਲਦੀ ਹੈ , ਇਸ ਦਾ ਰਾਬਤਾ ਬਾਹਰਲੇ ਦੇਸ਼ਾਂ ਨਾਲ ਵੀ ਹੈ, ਪਰ ਕਿਸੇ ਭਾਰਤੀ ਸਟੇਟ ਨਾਲ ਨਹੀਂ , ਕਿਸੇ ਯੂਨੀਵਰਸਿਟੀ ਨਾਲ ਨਹੀਂ।

੭- ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿਚ ਹਾਲੇ ਵੀ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਕੁਝ ਇਸ ਦੀ ਸਰਕਾਰ ਤਕ ਕੀ ਪਹੁੰਚ ਤੇ ਉਪਰਾਲੇ ਕੀਤੇ ਗਏ ਹਨ?

ਮੇਰੀ ਜਾਚੇ ਏਨਾ ਆਪਿਸ ਵਿਚ ਗੁੱਥਮਗੁੱਥਾ ਹੋਣ ਦੀ ਬਜਾਏ , ਜਿਸ ਉਦੇਸ਼ ਨੂੰ ਲੈਕੇ ਇਸ ਦੀ ਸਥਾਪਨਾ ਕੀਤੀ ਗਈ ਸੀ,ਉਸ  ਨੂੰ ਮੁਖ ਰਖ ਕੇ, ਵਿਦਵਾਨਾਂ ਨੂੰ ਅਪੀਲ ਹੈ ਕਿ ਆਪਣੇ ਵੋਟ ਦੀ ਤਾਕਤ ਦਾ ਇਸਤੇਮਾਲ ਕਰਨ।

ਭੁੱਲ ਚੁੱਕ ਮੁਆਫ ਕਰਨੀਂ ਜੀ।

ਆਪ ਜੀ ਦਾ,

ਸੁਰਿੰਦਰ ਸਿੰਘ ਓਬਰਾਏ


ਆਖਿਰ ਵਿੱਚ ਚਾਰ ਕਾਵਿਕ ਸਤਰਾਂ ਵੀ:

ਮੂਲ ਚੰਦ ਸ਼ਰਮਾ ਦੀ ਲਾਜਵਾਬ ਕਵਿਤਾ 

ਸੇਲ    ਸੇਲ    ਸੇਲ

---------------------

ਦੇਵਤੇ ਵਿਕਾਊ ਇਨਸਾਨ ਵੀ ਵਿਕਾਊ ਨੇ ।

ਤੇਰੇ ਅਤੇ ਮੇਰੇ ਭਗਵਾਨ ਵੀ ਵਿਕਾਊ ਨੇ  ।

ਅੱਜ ਨੀਂ ਜੇ ਕੋਲ਼ ਪਿੱਛੋਂ ਅੱਧੋ ਅੱਧ ਕਰ ਲਾਂ ਗੇ ,

ਪੰਜ ਦਸ ਲੱਖੇ ਸਨਮਾਨ ਵੀ ਵਿਕਾਊ ਨੇ ।

😃😃😃