google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: April 2022

Saturday 16 April 2022

ਕਵਿਤਾ ਕਵੀ ਦੀ ਕਸ਼ੀਦ ਕੀਤੀ ਆਤਮਕਥਾ ਹੁੰਦੀ ਹੈ–ਸੁਰਜੀਤ ਪਾਤਰ

16th April 2022 at 04>07 PM

ਵੱਡੀਆਂ ਸ਼ਖਸੀਅਤਾਂ ਦੇ ਬਾਵਜੂਦ ਖਾਲੀ ਰਹੀਆਂ ਹਾਲ ਦੀਆਂ ਕੁਰਸੀਆਂ 

ਲੁਧਿਆਣਾ: 16 ਅਪ੍ਰੈਲ 2022: (ਸਾਹਿਤ ਸਕਰੀਨ ਡੈਸਕ):: 


ਕਨੇਡਾ ਵਾਸੀ ਲੇਖਿਕਾ ਮੈਡਮ ਸੁਰਜੀਤ ਕੌਰ ਦੀਆਂ ਪਹਿਲਾਂ ਵੀ ਕਈ ਕਿਤਾਬਾਂ ਸਾਹਿਤ ਜਗਤ ਸਾਹਮਣੇ ਆ ਚੁੱਕੀਆਂ ਹਨ। ਹੁਣ  ਨਵੀਂ ਪੁਸਤਕ ਪਾਠਕਾਂ ਸਾਹਮਣੇ ਆਈ ਹੈ-"ਤੇਰੀ ਰੰਗਸ਼ਾਲਾ"। ਇਸ ਪੁਸਤਕ ਨੂੰ ਰਿਲੀਜ਼ ਕਰਨ ਦਾ ਸਮਾਗਮ ਪੰਜਾਬੀ ਭਵਨ ਵਿਚ 15 ਅਪ੍ਰੈਲ ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਪੰਜਾਬੀ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਡਾਕਟਰ ਗੁਰਭਜਨ ਸਿੰਘ ਗਿੱਲ,  ਮੌਜੂਦਾ ਪ੍ਰਧਾਨ ਡਾਕਟਰ ਲਖਵਿੰਦਰ ਜੌਹਲ ਅਤੇ ਜਨਰਲ ਸਕੱਤਰ ਡਾਕਟਰ ਗੁਰਇਕਬਾਲ ਸਿੰਘ ਵੀ ਮੌਜੂਦਾ ਰਹੇ। ਵਿਕਰੀ ਅਤੇ ਸੌਗਾਤ ਦੋਹਾਂ ਮਕਸਦਾਂ ਲਈ ਆਈਆਂ ਪੁਸਤਕਾਂ ਦੀ ਕਾਪੀ ਮੀਡੀਆ ਲਈ ਵੀ ਨਹੀਂ ਸੀ ਬਚੀ। ਚੰਡੀਗੜ੍ਹ ਤੋਂ ਨਿਰਮਲ ਜੌੜਾ, ਮੁੰਬਈ ਤੋਂ ਸੀਨੀਅਰ ਪੱਤਰਕਾਰ ਇਕਬਾਲ ਸਿੰਘ ਚਾਨਾ, ਜਲੰਧਰ ਤੋਂ ਕੁਲਦੀਪ ਸਿੰਘ ਬੇਦੀ, ਲੁਧਿਆਣਾ ਤੋਂ ਅਸ਼ਵਨੀ ਜੇਤਲੀ, ਡਾਕਟਰ ਆਤਮ ਹਮਰਾਹੀ ਦੀ ਬੇਟੀ ਮਨਦੀਪ ਕੌਰ ਭਮਰਾ ਦੇ ਨਾਲ ਨਾਲ ਡਾਕਟਰ ਗੁਰਚਰਨ ਕੌਰ ਕੋਚਰ, ਇਸਤਰੀ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀਆਂ ਲੇਖਿਕਾਵਾਂ ਡਾਕਟਰ ਸੁਰਿੰਦਰ ਕੌਰ ਗਿੱਲ ਜੈਪਾਲ, ਹਰਲੀਨ ਸੋਨਾ, ਕਵਿਤਾ ਅਤੇ ਕੈਮਰੇ ਦੇ ਜਾਦੂ ਵਾਲੀ ਸ਼ਾਇਰਾ ਜਸ ਪ੍ਰੀਤ ਕੌਰ ਅਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਵੀ ਮੌਜੂਦ ਸਨ। ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਵਾਲੇ ਤ੍ਰੈਲੋਚਨ ਲੋਚੀ ਹੁਰਾਂ ਦੀ ਮੌਜੂਦਗੀ ਇਸ ਸਮਾਗਮ ਨੂੰ ਹੋਰ ਵੀ ਰੌਣਕਾਂ ਵਾਲਾ ਬਣਾ ਰਹੀ ਸੀ। 

ਲੋਕ ਮੰਚ ਪੰਜਾਬ ਵਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਆਯੋਜਿਤ ਕੈਨੇਡਾ ਵਸਦੀ ਸ਼ਾਇਰਾ ਸੁਰਜੀਤ ਦੀ ਕਾਵਿ-ਪੁਸਤਕ ' ਤੇਰੀ ਰੰਗਸ਼ਾਲਾ ' ਦੇ ਲੋਕ ਅਰਪਣ ਅਤੇ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦਿਆਂ ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਕਵਿਤਾ ਕਵੀ ਦੀ ਕਸ਼ੀਦ ਕੀਤੀ ਆਤਮਕਥਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਨ ਅਤੇ ਕਵਿਤਾ ਇਕਾਗਰ ਹੁੰਦੇ ਹਨ। ਉਨ੍ਹਾਂ ਸੁਰਜੀਤ ਦੀ ਸ਼ਾਇਰੀ ਦੀ ਗੱਲ ਕਰਦਿਆਂ ਅੱਗੇ ਕਿਹਾ ਕਿ ਸੁਰਜੀਤ ਦੀ ਸ਼ਾਇਰੀ ਵਿਚ ਇਕ ਪਾਸੇ ਵਿਸਮਾਦ ਹੈ ਜਿਹੜਾ ਸਾਨੂੰ ਕੁਦਰਤ ਨਾਲ ਜੋੜਦਾ ਹੈ ਅਤੇ ਦੂਜੇ ਪਾਸੇ ਵਿਸ਼ਵ ਵਿਆਪੀ ਮਾਨਵੀ ਸੰਤਾਪ ਹੈ ਜਿਹੜਾ ਉਸ ਦੀ ਕਵਿਤਾ ਨੂੰ ਮਾਨਵਤਾ ਨਾਲ ਜੋੜਦਾ ਹੈ। ਸ਼ਾਇਰਾ ਸੁਰਜੀਤ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਹਿੰਦਿਆ ਲੋਕ ਮੰਚ ਪੰਜਾਬ ਦੇ ਸਰਪ੍ਰਸਤ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ.ਲ਼ਖਵਿੰਦਰ ਜੌਹਲ ਨੇ ਸ਼ਾਇਰਾ ਸੁਰਜੀਤ ਦੀ ਜਾਣ-ਪਛਾਣ ਕਰਵਾਈ ਅਤੇ ਉਸਦੀ ਕਵਿਤਾ ਦੀ ਅਨੇਕ ਪਰਤਾਂ ਦੀ ਗੱਲ ਕੀਤੀ।            
ਡਾ.ਗੁਰਇਕਬਾਲ ਸਿੰਘ ਨੇ ਪੁਸਤਕ ਬਾਰੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਸੁਰਜੀਤ ਦੀ ਕਵਿਤਾ ਨਾ ਤਾਂ ਅਤੀਤ ਨੂੰ ਗਲੋਰੀਵਾਈ ਕਰਦੀ ਹੈ ਤੇ ਨਾ ਹੀ ਟੀਨਏਜ਼ਰ ਪਿਆਰ ਦੀ ਗੱਲ ਕਰਦੀ ਹੈ। ਉਹ ਆਪਣੀ ਕਵਿਤਾ ਵਿਚ ਕੁਦਰਤ ਨਾਲ ਇਕਸੁਰ ਹੋ ਕੇ ਵਰਤਮਾਨ ਵਰਤਾਰਿਆਂ ਦੇ ਅਮਾਨਵੀ ਵਿਹਾਰ ਨਾਲ ਸੰਬਾਦ ਰਚਾਉਂਦੀ ਹੈ। ਵਰਤਮਾਨ ਕਾਲ ਵਿਚ ਜਦੋਂ ਕਿ ਹਰ ਪਾਸੇ ਭੀੜ, ਸ਼ੋਰ ਅਤੇ ਬੰਦਾ ਮਸਨੂਈ ਸੰਚਾਰ ਸਾਧਨਾ ਦੀ ਕੈਦ ਵਿਚ ਨਜ਼ਰ ਆ ਰਿਹਾ ਹੈ, ਅਜਿਹੇ ਸਮੇਂ ਬੰਦੇ ਨੂੰ ਸਥਾਪਤੀ ਨੂੰ ਪ੍ਰਸ਼ਨ ਕਰਨੇ ਚਾਹੀਦੇ ਹਨ ਤੇ ਆਪਣੀ ਸ਼ਨਾਖ਼ਤ ਲਈ ਸੰਘਰਸ਼ ਕਰਨਾ ਚਾਹੀਦੀ ਹੈ। ਸ਼ਾਇਰਾ ਸੁਰਜੀਤ ਨੇ ਸਰੋਤਿਆਂ ਨਾਲ ਜਿਥੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗਲਬਾਤ ਕੀਤੀ, ਉਥੇ ਨਾਲ ਹੀ ਆਪਣੀ ਪੰਜ-ਛੇ ਕਵਿਤਾ ਸਰੋਤਿਆਂ ਦੀ ਨਜ਼ਰ ਕਰਕੇ ਆਪਣਾ ਵਖਰਾ ਪ੍ਰਭਾਵ ਛੱਡਿਆ। 
ਏਸੇ ਸਮਾਗਮ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਸਿਰਫ ਇਥੇ ਕਲਿੱਕ ਕਰ ਕੇ 
ਪ੍ਰਧਾਨਗੀ ਮੰਡਲ ਵਿਚ ਸ਼ਾਮਲ ਪ੍ਰੋ.ਗੁਰਭਜਨ ਗਿੱਲ ਹੁਰਾਂ ਕਿਹਾ ਕਿ ਸੁਰਜੀਤ ਦੀ ਸ਼ਾਇਰੀ ਦਾ ਹੋਰਨਾਂ ਕਵਿਤਰੀਆਂ ਦੇ ਪ੍ਰਸੰਗ ਵਿਚ ਇਹ ਵਿਲੱਖਣਤਾ ਹੈ ਕਿ ਉਹ ਨਾ ਤਾਂ ਮਰਦ ਦੀ ਵਿਰੋਧੀ ਨਜ਼ਰ ਆਉਂਦੀ ਹੈ ਅਤੇ ਨਾ ਹੀ ਗੁਲਾਮ, ਉਹ ਸਾਵੇਂ ਰਿਸ਼ਤਿਆਂ ਦਾ ਆਭਾ ਮੰਡਲ ਸਿਰਜਦੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਨੇ ਕਾਵਿ-ਪੁਸਤਕ ਨਾਲ ਸਾਂਝ ਪਵਾਂਦਿਆਂ ਕਿਹਾ ਕਿ ਸੁਰਜੀਤ ਦੀ ਸ਼ਾਇਰੀ ਮਾਨਵੀ ਅਰਥਾਂ ਦੀ ਸ਼ਾਇਰੀ ਹੈ।

ਸਟੇਜ ਸੰਚਾਲਕ ਪ੍ਰਭਜੋਤ ਸੋਹੀ ਨੇ ਪ੍ਰੋਗਰਾਮ ਨੂੰ ਆਪਣੀ ਅਦਾ ਤੇ ਸ਼ਾਇਰੀ ਵਿਚੋਂ ਕਵਿਤਾਵਾਂ ਸੁਣਾ ਕੇ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ।

ਹੋਰਾਂ ਤੋਂ ਇਲਾਵਾ ਅਜ ਦੇ ਪ੍ਰੋਗਰਾਮ ਵਿਚ ਮੰਬਈ ਤੋਂ ਇਕਬਾਲ ਚਾਨਾ, ਬਿਆਸ ਤੋਂ ਵਿਸ਼ਾਲ, ਜਲੰਧਰ ਤੋਂ ਕੁਲਦੀਪ ਸਿੰਘ ਬੇਦੀ ਨੇ ਹਾਜ਼ਰੀ ਭਰੀ।
ਪ੍ਰੋ.ਰਵਿੰਦਰ ਭੱਠਲ, ਜਸਪ੍ਰੀਤ ਅਮਲਤਾਸ, ਸ੍ਰੀ ਕੇ.ਸਾਧੂ ਸਿੰਘ, ਮੈਡਮ ਗੁਰਚਰਨ ਕੌਰ ਕੋਚਰ, ਰਵਿੰਦਰ ਕਿਰਨ, ਪਰਮਜੀਤ ਮਹਿਕ, ਤ੍ਰੈਲੋਚਨ ਲੋਚੀ, ਪ੍ਰੋ.ਸ਼ਰਨਜੀਤ ਕੌਰ,ਸੁਰਿੰਦਰ ਗਿੱਲ, ਕੰਵਲਜੀਤ ਢਿੱਲੋਂ, ਅਮਰਜੀਤ ਸ਼ੇਰਪੁਰੀ, ਕਰਮਜੀਤ ਸਿੰਘ ਔਜਲਾ,ਇੰਦਰਜੀਤਪਾਲ ਕੌਰ, ਸ੍ਰੀ ਨਿਰਮਲ ਜੌੜਾ, ਹਰਲੀਨ ਸੋਨਾ, ਅਮਨਦੀਪ ਭੰਬਰਾ, ਅਸ਼ਵਨੀ ਜੇਤਲੀ, ਸ.ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਆਦਿ ਫੰਕਸ਼ਨ ਵਿਚ ਸ਼ਾਮਲ ਹੋਏ।




Monday 11 April 2022

ਯਾਦਗਾਰੀ ਰਿਹਾ ਦਸ ਅਪ੍ਰੈਲ ਵਾਲਾ ਪੰਜਾਬੀ ਭਵਨ ਦਾ ਸਾਹਿਤਿਕ ਸਮਾਗਮ

11th  April 2022 at 02:11 PM

ਸਾਹਿਤਕਦੀਪ ਵੈਲਫੇਅਰ ਅਤੇ ਅਲਫਾਜ਼-ਏ-ਅਦਬ ਨੇ ਕਰਾਇਆ ਸਮਾਗਮ 


ਲੁਧਿਆਣਾ
: 11 ਅਪ੍ਰੈਲ 2022: (ਸਾਹਿਤ ਸਕਰੀਨ ਡੈਸਕ)::

ਨੀਲੂ ਬੱਗਾ ਲੁਧਿਆਣਵੀ ਸ਼ਾਇਰੀ ਕਰਨ ਵਾਲੀਆਂ ਉਹਨਾਂ ਲੇਖਿਕਾਵਾਂ ਵਿੱਚੋਂ ਇੱਕ ਹੈ ਜਿਹੜੀਆਂ ਬੜੀ ਖਾਮੋਸ਼ੀ ਨਾਲ ਸਿਰਫ ਸਾਹਿਤ ਰਚਨਾ ਵਿਚ ,ਮਗਨ ਰਹਿੰਦੀਆਂ ਹਨ। ਸਾਹਿਤਕ ਖੇਤਰ ਵਿਚ ਆਏ ਦਿਨ ਉਭਰਦੀਆਂ ਰਹਿੰਦੀਆਂ ਗੁਟਬੰਦੀਆਂ ਤੋਂ ਦੂਰੀ ਬਣਾ ਕੇ ਰੱਖਣਾ ਸੌਖਾ ਨਹੀਂ ਹੁੰਦਾ ਪਰ ਫਿਰ ਵੀ ਨੀਲੂ ਕਾਫੀ ਹੱਦ ਤਕ ਇਸ ਮਕਸਦ ਵਿਚ ਕਾਮਯਾਬ ਹੈ। ਨਾ ਕਾਹੂ ਸੇ ਦੋਸਤੀ--ਨਾ ਕਾਹੂ ਸੇ ਬੈਰ ਵਾਲੀ ਭਾਵਨਾ ਨਾਲ ਸਿਰਫ ਸਾਹਿਤ ਸਿਰਜਣਾ ਵੱਲ ਹੀ ਪੂਰਾ ਧਿਆਨ। ਇਸਦੇ ਕਈ ਕਾਰਨਾਂ ਵਿੱਚੋਂ ਇੱਕ ਉਸਦੀ ਸੰਗਤ ਵੀ ਹੈ। ਉਸਦੇ ਸਹਿਯੋਗੀਆਂ ਅਤੇ ਸਹੇਲੀਆਂ ਵਿੱਚ ਹਨ ਜਿਓਤੀ ਬਜਾਜ ਅਤੇ ਰਮਨਦੀਪ ਕੌਰ ਹਰਸਰ ਜਾਈ ਵੀ ਜਿਹੜੀਆਂ ਇਸੇ ਤਰ੍ਹਾਂ ਵਿਲੱਖਣ ਸੁਭਾਅ ਦੀਆਂ ਹਨ। 

ਸ਼ਾਇਰੀ ਦੇ ਸਮਾਂ ਤੇ ਛੇ ਹੋਏ ਮੌਜੂਦਾ ਸ਼ਾਇਰਾਂ ਵਿੱਚੋਂ ਸਾਗਰ ਸਿਆਲਕੋਟੀ, ਤਰਸੇਮ ਨੂਰ, ਮਨੋਜਪ੍ਰੀਤ, ਅਸ਼ੋਕ ਧੀਰ ਅਤੇ ਤ੍ਰੈਲੋਚਨ ਲੋਚੀ ਵੀ ਉਹਨਾਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਰਹਿੰਦੇ ਹਨ। ਇਸੇ ਹੌਂਸਲਾ ਅਫ਼ਜ਼ਾਈ ਅਤੇ ਪ੍ਰੇਰਨਾ ਨਾਲ ਸਾਹਮਣੇ ਆਈਆਂ ਕੁਝ ਨਵੀਆਂ ਸਾਹਿਤਿਕ ਸੰਸਥਾਵਾਂ। ਇਹਨਾਂ ਦਾ ਕੰਮ ਵੀ ਨਵਾਂ ਹੈ ਅਤੇ ਸਟਾਈਲ ਵੀ। 

ਇਹਨਾਂ ਵਿੱਚੋਂ ਹੀ ਦੋ ਸਾਹਿਤਿਕ ਸੰਸਥਾਵਾਂ ਸਾਹਿਤਕਦੀਪ ਵੈਲਫੇਅਰ ਸੁਸਾਇਟੀ ਅਤੇ ਅਲਫਾਜ਼-ਏ-ਅਦਬ ਸੁਸਾਇਟੀ ਵੱਲੋਂ 10 ਅਪ੍ਰੈਲ, 2022 ਦਿਨ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਕਾਵਿ ਕਿਆਰੀ ਪੁਸਤਕ ਦੀ ਘੁੰਡ ਚੁਕਾਈ ਅਤੇ ਨੀਲੂ ਬੱਗਾ ਲੁਧਿਆਣਵੀ ਜੀ ਦੇ ਗੀਤ "ਬਾਪੂ" ਨੂੰ ਲੋਕ ਅਰਪਣ ਕਰਨ ਦਾ ਪ੍ਰੋਗਰਾਮ ਸਿਰੇ ਚਾੜਿਆ ਗਿਆ। 

ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼ਵੇਤਾ ਹੁਰਾਂ ਵੱਲੋਂ ਸਰਸਵਤੀ ਵੰਦਨਾ ਗਾ ਕੇ ਕੀਤੀ ਗਈ। ਸਰਸਵਤੀ ਵੰਦਨਾ ਤੋਂ ਬਾਅਦ ਪੁਸਤਕ ਰਿਲੀਜ਼ ਅਤੇ ਗੀਤ ਰਿਲੀਜ਼ ਹੋਣ ਤੋਂ ਬਾਅਦ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਕਵੀਆਂ ਤੇ ਕਵਿਤਰੀਆਂ ਨੇ ਹਿੱਸਾ ਲਿਆ। ਇਹਨਾਂ ਸਾਰੀਆਂ ਕਵਿੱਤਰੀਆਂ ਨੇ ਆਪਣੇ ਦੌਰ ਦੀ ਗੱਲ ਵੀ ਕੀਤੀ ਅਤੇ ਆਪਣੇ ਖਿਆਲਾਂ ਦੀ ਵੀ। ਅੱਜ ਕਲ ਸਮਾਂ ਕਿਹੋਜਿਹ ਚੱਲ ਰਿਹਾ ਹੈ ਇਸਦਾ ਪਤਾ ਇਹਨਾਂ ਕਵਿਤਾਵਾਂ ਨੂੰ ਸੁਨ ਕੇ ਲਗੋਇਆ ਜਾ ਸਕਦਾ ਸੀ। 

ਲੇਖਿਕਾਵਾਂ ਵਿੱਚ ਬਹੁਤ ਹੀ ਸੀਨੀਅਰ ਡਾ.ਗੁਰਚਰਨ ਕੌਰ ਕੋਚਰ ਵੀ ਇਸ ਮੌਕੇ ਇਹਨਾਂ ਦੀ ਹੌਂਸਲਾ ਅਫ਼ਜ਼ਾਈ ਲਈ ਉਚੇਚ ਨਾਲ ਮੁੱਖ ਮਹਿਮਾਨ ਵੱਜੋਂ ਪੁੱਜੇਉਹਨਾਂ ਆਪਣੇ ਤਜਰਬਿਆਂ ਦੇ ਅਧਾਰ 'ਤੇ ਆਪਣੇ ਗੁਰ ਵੀ ਨਵੇਂ ਲੇਖਕਾਂ ਨੂੰ ਦੱਸੇ। ਇਸੇ ਤਰ੍ਹਾਂ ਰਾਜਿੰਦਰ ਕੌਰ ਸੇਖੋਂ , ਤਰਸੇਮ ਨੂਰ ,ਤ੍ਰਿਲੋਚਨ ਲੋਚੀ ਜੀ,ਮੁਕੇਸ਼ ਆਲਮ ਜੀ,ਸਾਗਰ ਸਿਆਲਕੋਟੀ ਜੀ,ਮਨੋਜਪ੍ਰੀਤ ਜੀ ਅਤੇ ਅਸ਼ੋਕ ਧੀਰ ਜੀ ਨੇ ਮੁੱਖ ਮਹਿਮਾਨਾਂ ਦੇ ਰੂਪ 'ਚ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ। ਰਾਜਿੰਦਰ ਰਾਜਨ ਜੀ,ਨੀਲੂ ਬੱਗਾ ਲੁਧਿਆਣਵੀ ਜੀ,ਬੂਟਾ ਕਾਹਨੇ ਕੇ ਜੀ,ਰਮਨਦੀਪ ਕੌਰ (ਹਰਸਰ ਜਾਈ) ਜੀ ਅਤੇ ਜਸਪ੍ਰੀਤ ਸਿੰਘ ਜੱਸੀ ਜੀ ਨੇ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ ,ਕਵੀਆਂ ਅਤੇ ਕਵਿਤਰੀਆਂ ਦਾ ਬਹੁਤ-ਬਹੁਤ ਧੰਨਵਾਦ ਦਿੱਤਾ।