google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: April 2018

Monday 23 April 2018

ਨਰੋਏ ਸਮਾਜ ਦਾ ਆਧਾਰ:ਪੁਸਤਕ ਸੱਭਿਆਚਾਰ//*ਡਾ.ਜਗਤਾਰ ਸਿੰਘ ਧੀਮਾਨ

Fri, Apr 20, 2018 at 4:35 PM
ਪਹਿਲੀ ਵਾਰੀ ਇਹ ਦਿਵਸ ਸੰਨ 1995 ਵਿਚ ਮਨਾਇਆ ਗਿਆ ਸੀ 
ਹੁਣ ਜਦੋਂ ਕਿ ਸਾਡੇ ਸਮਾਜ ਵਿੱਚ ਹੁੱਕਾ ਬਾਰਾਂ ਵਿੱਚ ਜਾਣਾ ਆਮ ਹੁੰਦਾ ਜਾ ਰਿਹਾ ਹੈ। ਸ਼ਰਾਬ ਦੇ ਠੇਕੇ ਬੜੀ ਸਜਾਵਟ ਨਾਲ ਥਾਂ ਥਾਂ ਖੋਹਲੇ ਜਾ ਰਹੇ ਹਨ। ਗੈਂਗਸਟਰਾਂ ਦੀ ਨਕਲ ਵਾਲੇ ਫੈਸ਼ਨ ਅਪਣਾਉਣਾ ਆਮ ਹੁੰਦਾ ਜਾ ਰਿਹਾ ਹੈ; ਉਸ ਵੇਲੇ ਕਿਤਾਬਾਂ ਦੀ ਗੱਲ ਕਰਨਾ ਹਨੇਰੀ ਸਾਹਮਣੇ ਚਿਰਾਗ ਜਗਾਉਣ ਵਾਲੀ ਗੱਲ ਲੱਗਦੀ ਹੈ। ਇਸ ਦੇ ਬਾਵਜੂਦ ਡਾਕਟਰ ਜਗਤਾਰ ਸਿੰਘ ਧੀਮਾਨ ਨੇ ਇਹ ਹਿੰਮਤ ਦਿਖਾਈ ਹੈ। "ਚੱਕ ਲੋ ਰਿਵਾਲਵਰ ਰਫਲਾਂ" ਵਾਲੇ ਦੌਰ ਵਿੱਚ ਡਾਕਟਰ ਧੀਮਾਨ ਨੇ ਕਿਤਾਬਾਂ ਨੂੰ ਚੁੱਕਣ ਅਤੇ ਪੜਨ ਦੀ ਗੱਲ ਕੀਤੀ ਹੈ। "ਲੱਕ ਟਵੇਂਟੀ ਏਟ ਕੁੜੀ ਦਾ-ਫੋਰਟੀ ਸੈਵਨ ਵੇਟ ਕੁੜੀ ਦਾ..." ਵਾਲੀ ਹੱਦ ਤੱਕ ਨਿੱਘਰ ਚੁੱਕੇ ਸਮਾਜ ਅਤੇ ਸੱਭਿਆਚਾਰ ਨੂੰ ਸ਼ਾਇਦ ਡਾਕਟਰ ਧੀਮਾਨ ਦੀ ਇਹ ਲਿਖਤ ਕੁਝ ਬਚਾ ਸਕੇ।-ਰੈਕਟਰ ਕਥੂਰੀਆ  
ਲੁਧਿਆਣਾ: 22 ਅਪਰੈਲ 2018: (*ਡਾ.ਜਗਤਾਰ ਸਿੰਘ ਧੀਮਾਨ)::
ਲੇਖਕ ਡਾ. ਜੇ ਐਸ ਧੀਮਾਨ 
ਕਿਤਾਬਾਂ ਮਨੁੱਖ ਦਾ ਸਭ ਤੋਂ ਭਰੋਸੇਯੋਗ ਦੋਸਤ ਹੁੰਦੀਆਂ ਹਨ। ਜਿਥੇ ਕਿਤਾਬਾਂ ਪੜਨ ਨਾਲ ਪਾਠਕ ਦੀ ਸੂਝ-ਬੂਝ 'ਚ ਵਾਧਾ ਹੁੰਦਾ ਹੈ ਉਥੇ ਇਸ ਨਾਲ ਉਹ ਦੂਜਿਆਂ ਦੇ ਤਜਰਬਿਆਂ ਅਤੇ ਹੱਡ-ਬੀਤੀ ਤੋਂ ਗਿਆਨ ਪਰਾਪਤ ਕਰਕੇ ਆਪਣੇ ਜੀਵਨ ਨੂੰ ਕਾਮਯਾਬੀ ਦੇ ਰਾਹ ਤੋਰ ਸਕਦਾ ਹੈ। ਕਿਤਾਬਾਂ ਪੜਨ ਦੀ ਆਦਤ ਇੱਕ ਚੰਗੀ ਆਦਤ ਹੈ। 
ਕਿਤਾਬਾਂ ਮਨੁੱਖ ਵਾਸਤੇ ਗਿਆਨ ਦਾ ਵਡਮੁੱਲਾ ਸੋਮਾ ਹੁੰਦੀਆਂ ਹਨ। ਉਹ ਲੋਕ ਗਿਆਨਵਾਨ ਬਣਦੇ ਹਨ ਜੋ ਕਿਤਾਬਾਂ ਪੜਦੇ ਹਨ।ਮਨੁੱਖ ਦੀ ਹਰ ਉਮਰ ਵਾਸਤੇ ਕਿਤਾਬਾਂ ਮਿਲ ਜਾਂਦੀਆਂ ਹਨ। ਕਿਤਾਬਾਂ ਬਚਿੱਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਗਿਆਨ ਵਿਚ ਵਾਧਾ ਕਰਦੀਆਂ ਹਨ। ਕਿਤਾਬਾਂ ਮਨੁੱਖ ਦੀਆਂ ਅੰਦਰਲੀਆਂ ਖਾਮੋਸ਼ੀਆਂ ਨੂੰ ਅਲਾਪ ਬਖਸ਼ਦੀਆਂ ਹਨ। ਕਿਤਾਬਾਂ ਪੜਨ ਨਾਲ ਮਾਨਸਿਕਤਾ ਬਲਵਾਨ ਬਣਦੀ ਹੈ। ਇਸ ਨਾਲ ਵਿਅਕਤੀਤਵ ਵਿਚ ਨਿਖਾਰ ਆਉਦਾ ਹੈ। ਆਦਮੀ ਜਦੋਂ ਉਦਾਸ ਹੋਵੇ ਤਾਂ ਕਿਤਾਬਾਂ ਉਸਨੂੰ ਬੁਲੰਦ ਕਰਦੀਆਂ ਹਨ। ਕਿਤਾਬਾਂ ਪੜਨ ਨਾਲ ਅਸੀ ਖੂਬਸੂਰਤ ਵਾਦੀਆਂ `ਚ ਪੰਛੀਆਂ ਵਾਂਗਰ ਉਡਾਰੀਆਂ ਮਾਰਨ ਅਤੇ ਮਿਰਗਾਂ ਵਾਂਗਰ ਚੁੰਗੀਆਂ ਭਰਨ ਲੱਗ ਜਾਂਦੇ ਹਾਂ। ਕਿਤਾਬਾਂ ਤਾਂ ਇਨਸਾਨ ਦੀ ਸੋਚ ਨੂੰ ਖੰਭ ਲਾ ਦੇਣ ਵਿੱਚ ਕਾਮਯਾਬ ਹੁੰਦੀਆਂ ਹਨ।ਨਰੋਈ ਜ਼ਿੰਦਗੀ ਜਿੰਦਗੀ ਜੀਉਣ ਵਾਸਤੇ ਮਨੁੱਖ ਕਿਤਾਬਾਂ ਚੋਂ ਬਹੁਤ ਕੁਝ ਸਿੱਖ ਸਕਦਾ ਹੈ। ਵਿੱਦਿਆ ਸਬੰਧੀ ਕਿਤਾਬਾਂ ਨਾਲ ਆਮ ਤੇ ਖਾਸ ਗਿਆਨ`ਚ ਵਾਧਾ ਹੁੰਦਾ ਹੈ। ਰੋਜ਼ਾਨਾ ਜ਼ਿੰਦਗੀ 'ਚ ਵਿਚਰਣ ਦਾ ਵੱਲ ਸਿਖਾਉਂਦੀਆਂ ਹਨ ਕਿਤਾਬਾਂ। ਕਿਤਾਬਾਂ ਸਾਨੂੰ ਦੁੱਖਾਂ, ਮੁਸੀਬਤਾਂ ਦੇ ਵਿਰਲਾਪ ਤੋਂ ਮੁਕਤ ਹੋ ਕੇ ਸੁਖਾਵਾਂ ਅਤੇ ਵਧੀਆ ਜੀਵਨ ਜੀਉਣ ਦੀ ਜਾਚ ਸਿਖਾਉਂਦੀਆਂ ਹਨ। ਉਹ ਮਨੁੱਖ ਦਾ ਨਿਸੁਆਰਥ ਸਾਥੀ ਹੁੰਦੀਆਂ ਹਨ। ਇਹ ਪਾਠਕ ਨੂੰ ਕਾਇਨਾਤ ਨਾਲ ਦੋਸਤੀ ਗੰਢਣ ਦਾ ਸੱਦਾ ਦਿੰਦੀਆਂ ਹਨ। ਉਸ ਨੂੰ ਵਿਦਵਾਨ ਨਾਲ ਮਿਲਵਾਉਂਦੀਆਂ ਹਨ।
ਕਈਆਂ ਦੇ ਘਰਾਂ ਚ ਕਿਤਾਬਾਂ ਪੜਨ ਦਾ ਮਾਹੋਲ ਹੁੰਦਾ ਹੈ। ਕਿਤਾਬਾਂ ਸਾਨੂੰ ਮੌਨ ਤੋਂ ਲਾਭ ਲੈਣ, ਇਕਾਂਤ ਵਿੱਚ ਰਹਿਣ ਅਤੇ ਆਦਰਸ਼ ਨਾਲ ਲਿਵ ਜੋੜਨ ਲਈ ਤਿਆਰ ਕਰਦੀਆਂ ਹਨ। ਕਈ ਲੋਕ ਹਰ ਰੋਜ਼ ਸੌਣ ਤੋਂ ਪਹਿਲਾਂ ਕਿਤਾਬਾਂ ਦੇ ਕੁਝ ਪੰਨੇ ਜਰੂਰ ਪੜਨ  ਦੀ ਆਦਤ ਰੱਖਦੇ ਹਨ। ਇਹਨਾਂ ਲੋਕਾਂ ਚ ਗਿਆਨ ਦੀ ਪਿਆਸ ਹੁੰਦੀ ਹੈ ਜਿਸਦੀ ਕਿਤਾਬਾਂ ਪੜ ਕੇ ਤਰਿੱਪਤੀ ਮਿਲਦੀ ਹੈ। ਗਿਆਨ ਹਰ ਬੰਦੇ ਦੀ ਨਿੱਜੀ ਤਾਂਘ ਹੁੰਦੀ ਹੈ। ਇਹ ਪੀੜੀ  ਦਰ ਪੀੜੀ ਨਹੀ ਜਾਂਦੀ। ਮਨੁੱਖ ਜਮਾਂਦਰੂ ਹੀ ਗਿਆਨਵਾਨ ਨਹੀਂ ਹੁੰਦਾ। ਗਿਆਨ ਆਲੇ-ਦੁਆਲੇ ਤੋਂ ਅਤੇ ਦੂਜਿਆਂ ਦੇ ਤਜਰਬਿਆਂ ਤੋਂ ਪਰਾਪਤ ਕੀਤਾ ਜਾਂਦਾ ਹੈ। ਅਜਿਹਾ ਕਿਤਾਬਾਂ ਤੋਂ ਹਾਸਲ ਕੀਤਾ ਜਾ ਸਕਦਾ ਹੈ। ਜਿਹਨਾਂ ਲੋਕਾਂ ਨੇ ਆਪਣੇ ਜੀਵਨ ਵਿਚ ਕਿਸੇ ਨਾ ਕਿਸੇ ਖੇਤਰ ਵਿਚ ਮਾਅਰਕਾ ਮਾਰਿਆ ਹੁੰਦਾ ਹੈ, ਉਹਨਾਂ ਨੂੰ ਉਸ ਖੇਤਰ ਦਾ ਭਰਪੂਰ ਗਿਆਨ ਹੁੰਦਾ ਹੈ। ਇਹ ਗਿਆਨ ਉਹਨਾਂ ਨੇ ਪੜ ਕੇ ਹੀ ਪਰਾਪਤ ਕੀਤਾ ਹੁੰਦਾ ਹੈ। ਗਿਆਨ ਦੀ ਭੁੱਖ ਰੱਖਣ ਵਾਲਾ ਬੰਦਾ ਹੀ ਗਿਆਨ ਪਰਾਪਤ ਕਰਦਾ ਹੈ ਅਤੇ ਆਪਣੇ ਖੇਤਰ ਚ ਪੈਰ ਜਮਾ ਲੈਂਦਾ ਹੈ। ਚੰਗੇਰੀ ਪਰਾਪਤੀ ਕਰਨ ਵਾਲੇ ਲੋਕਾਂ ਵਿਚ ਪੁਸਤਕਾਂ ਪੜਨ ਦਾ ਸੱਭਿਆਚਾਰ ਹੁੰਦਾ ਹੈ। ਸਾਨੂੰ ਵੀ ਚਾਹੀਦਾ ਹੈ ਕਿ ਅਸੀ ਕਿਤਾਬਾਂ ਪੜੀਏ। ਘਰ ਵਿਚ ਕਿਤਾਬਾਂ ਦਾ ਆਦਾਨ-ਪਰਦਾਨ ਕਰੀਏ। ਕਿਤਾਬ-ਸੱਭਿਆਚਾਰ ਸਿਰਜੀਏ।
ਪੁਸਤਕ ਸੱਭਿਆਚਾਰ ਕਿਸੇ ਵੀ ਦੇਸ਼ ਜਾਂ ਸਮਾਜ ਦੇ ਲੋਕਾਂ ਦੀ ਉਚੱਤਾ ਦਾ ਆਧਾਰ ਤੇ ਮਿਆਰ ਹੁੰਦਾ ਹੈ। ਸਮਾਜ ਜਾਂ ਕੌਮ ਦੀ ਤਰੱਕੀ ਅਤੇ ਪਰਫੁੱਲਤਾ ਲਈ ਇਸ ਨੂੰ ਅਪਨਾਉਣਾ ਮਹੱਤਵਪੂਰਨ ਹੁੰਦਾ ਹੈ।
ਕਿੰਨਾ ਚੰਗਾ ਹੋਵੇ ਜੇਕਰ ਕਿਸੇ ਦੇ ਜਨਮ-ਦਿਨ ਮੌਕੇ ਕਿਤਾਬ ਦੇ ਤੋਹਫੇ ਦਿੱਤੇ ਜਾਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਹਰ ਵਰਗ ਦੇ ਲੋਕਾਂ ਲਈ ਚੰਗੇਰੀਆਂ ਕਿਤਾਬਾਂ ਮੁਹਈਆ ਕਰਵਾਏ। ਅਸਲ ਵਿਚ ਲਾਇਬਰੇਰੀਆਂ ਪੂਜਨਯੋਗ ਅਸਥਾਨ ਹੁੰਦੇ ਹਨ ਜਿਥੋਂ ਹਰ ਕਿਸੇ ਨੂੰ ਮਨ ਦੀ ਲੋੜ ਮੁਤਾਬਕ ਸਮੱਗਰੀ ਬਿਨਾਂ ਕਿਸੇ ਭੇਦਭਾਵ ਤੋਂ ਮਿਲ ਸਕਦੀ ਹੈ। ਪਿੰਡਾਂ ਚ ਸਾਂਝੀ ਜਗਾ ਤੇ ਪੁਸਤਕਾਲੇ ਖੋਲੇ ਜਾਣ ਅਤੇ ਪੰਚਾਇਤਾਂ ਤੇ ਸਕੂਲਾਂ ਨੂੰ ਕਿਤਾਬਾਂ ਖਰੀਦਣ ਵਾਸਤੇ ਗਰਾਂਟਾਂ ਦਿੱਤੀਆਂ ਜਾਣ।
ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵਜੋਂ ਚੰਗੀਆਂ ਕਿਤਾਬਾਂ ਦੇਣ ਨਾਲ ਉਹਨਾਂ ਉਪਰ ਕਿਤਾਬਾਂ ਪੜਨ ਦੀ ਰੁਚੀ ਵਿਕਸਤ ਹੁੰਦੀ ਹੈ। ਵੱਡੇ ਕਿਤਾਬਾਂ ਪੜਨ ਤਾਂ ਇਹ ਆਦਤ ਬੱਚਿਆਂ 'ਚ ਵੀ ਪੈਦਾ ਹੁੰਦੀ ਹੈ। ਸਕੂਲਾਂ ਦੇ ਅਧਿਆਪਕ ਵੀ ਬੱਚਿਆਂ ਵਿਚ ਕਿਤਾਬਾਂ ਪੜਨ ਦੀ ਆਦਤ ਪਾਉਣ ਵਿਚ ਸਹਾਈ ਹੋ ਸਕਦੇ ਹਨ। ਕਲਾਕਾਰ ਕਵੀ, ਸਵਰਨਜੀਤ ਸਵੀ ਵਲੋਂ ਕਿਤਾਬਾਂ ਪੜਣ ਬਾਰੇ ਰਚਿਤ ਕਵਿਤਾ “ਕਿਤਾਬ ਜਾਗਦੀ ਹੈ” ਬੜੀ ਪਰੇਰਨਾ ਦਾਇਕ ਹੈ:
“ਖਰੀਦੋ-ਰੱਖੋ/ ਪੜੋ ਨਾ ਪੜੋ/ਘਰ ਦੇ ਰੈਕ ਚ ਰੱਖੋ/ਰੱਖੋ ਤੇ ਭੁੱਲ ਜਾਉ/ਜੇ ਤੁਸੀ ਪੜ ਨਹੀਂ ਸਕਦੇ/ਯਾਦ ਨਹੀ ਰੱਖ ਸਕਦੇ/ਸੌਣ ਦਿਉ ਕਿਤਾਬ ਨੂੰ ਮਹੀਨੇ, ਸਾਲ, ਪੀੜੀ ਦਰ ਪੀੜੀ। ਉਡੀਕ ਕਰੋ ਜਾਗੇਗੀ ਕਿਤਾਬ। ਕਿਸੇ ਦਿਨ, ਕਿਸੇ ਪਲ/ਪੜੇਗਾ ਕੋਈ। ਜਿਸਨੇ ਨਹੀਂ ਖਰੀਦਣੀ ਸੀ ਇਹ ਕਿਤਾਬ.....।”
ਕੌਮਾਂਤਰੀ ਸੰਸਥਾ ਸਯੁੰਕਤਰਾਸ਼ਟਰ ਨੇ ਜਿੱਥੇ ਵੱਖ-ਵੱਖ ਵਿਸ਼ਿਆਂ, ਜਿਵੇਂ ਕਿ ਮਾਤਾ ਦਿਵਸ, ਪਿਤਾ ਦਿਵਸ, ਵੈਲੰਟਾਈਨ ਦਿਵਸ, ਧਰਤੀ ਦਿਵਸ, ਊਰਜਾ ਦਿਵਸ, ਵਾਤਾਵਰਣ ਦਿਵਸ, ਵਿਗਿਆਨ ਅਤੇ ਤਕਨਾਲੋਜੀ ਦਿਵਸ, ਆਦਿ ਬਾਰੇ ਮਾਨਤਾ ਦਿੱਤੀ ਹੈ ਉੱਥੇ ਵਿਸ਼ਵਪੱਧਰ ਤੇ ਅੰਤਰਰਾਸ਼ਟਰੀ ਪੁਸਤਕ ਦਿਵਸ ਮਨਾਉਣ ਦਾ ਦਿਨ ਵੀ ਤੈਅ ਕੀਤਾ ਹੈ।
‘ਅੰਤਰਰਾਸ਼ਟਰੀ ਪੁਸਤਕ ਦਿਵਸ` ਮਨਾਉਣ ਦਾ ਮੰਤਵ ਪਾਠਕਾਂ ਨੂੰ ਚੰਗੀਆਂ ਕਿਤਾਬਾਂ ਪੜਨ ਵਲ ਪਰੇਰਿਤ ਕਰਨਾ ਹੈ ਅਤੇ ਪਰ੍ਕਾਸ਼ਕਾਂ ਨੂੰ ਨਰੋਈ ਸੋਚ ਵਾਲੀਆਂ ਚੰਗੀਆਂ ਪ੍ਰ੍ਕਾਸ਼ਨਾਵਾਂ ਕਰਨ ਲਈ ਉਤਸ਼ਾਹਿਤ ਕਰਨਾ ਹੈ।
ਇਸ ਦਿਵਸ ਨੂੰ ਮਨਾਉਣ ਦੇ ਇਤਿਹਾਸ ਤੇ ਝਾਤ ਮਾਰਨ ਤੇ ਪਤਾ ਲੱਗਦਾ ਹੈ ਕਿ ਪਹਿਲੀ ਵਾਰੀ ਇਹ ਦਿਵਸ ਸੰਨ 1995 ਵਿਚ 23 ਅਪਰੈਲ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਸਪੇਨ ਦੇ ਸ਼ਹਿਰ ਕੋਟਾਲੋਨੀਆਂ ਦੇ ਕਿਤਾਬ ਵਿਕਰੇਤਾਵਾਂ ਵਲੋਂ ਵਲੈਸ਼ੀਆ ਦੇ ਲਿਖਾਰੀ ਵੀਸੈਂਟ ਨਲੇਵੈਲ ਆਂਦਰੀ ਵਲੋਂ ਦਿੱਤੀ ਸਲਾਹ ਅਨੁਸਾਰ ਅੰਤਰਰਾਸ਼ਟਰੀ ਪੁਸਤਕ ਦਿਵਸ 23 ਅਪਰੈਲ ਨੂੰ ਮਨਾਉਣ ਦੀ ਪਿਰਤ ਪਾਈ ਗਈ। ਉੱਘੇ ਲਿਖਾਰੀ ਮੀਗੁਲ-ਦੇ-ਸਰਵਾੰਤੇ ਇਸੇ ਦਿਨ ਹੀ ਸੁਰਗਵਾਸ ਹੋਏ ਸਨ। ਉਨਾਂ ਦੀ ਯਾਦ ਵਿਚੋਂ ਅੰਤਰਰਾਸ਼ਟਰੀ ਪੁਸਤਕ ਦਿਵਸ 23 ਅਪਰੈਲ ਨੂੰ ਮਨਾਇਆ ਜਾਣਾ ਵਾਜਬ ਸਮਝਿਆ ਗਿਆ।ਸੰਯੁਕਤ ਰਾਸ਼ਟਰ ਦੇ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰਕ ਅਦਾਰੇ ਯੂਨੈਸਕੋ ਵਲੋਂ ਸਾਲ 1995 ਵਿਚ ਕੌਮਾਂਤਰੀ ਪੁਸਤਕ ਦਿਵਸ 23 ਅਪਰੈਲ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ। ਦੁਨੀਆਂ ਦੇ 100 ਤੋਂ ਵੀ ਵੱਧ ਦੇਸ਼ ਇਸ ਦਿਨ ਨੂੰ ਬੜੇ ਚਾਅ ਅਤੇ ਰੀਝ ਨਾਲ ਮਨਾਉਂਦੇ ਹਨ।
ਇਹ ਦਿਨ ਉੱਘੇ ਲੇਖਕਾਂ, ਵਿਲੀਅਮ ਸ਼ੇਖਸ਼ਪੀਅਰ  ਅਤੇ ਇੰਕਾਗਾਰ ਸੀ ਲਾਸੋ-ਦੀ-ਲਾ-ਵੇਗਾ, ਦੀ ਬਰਸੀ ਦਾ ਦਿਨ ਵੀ ਹੈ। ਇੰਗਲੈਂਡਵਿਖੇ ‘ਅੰਤਰ-ਰਾਸ਼ਟਰੀ ਪੁਸਤਕ ਦਿਵਸ’ ਮਾਰਚ ਮਹੀਨੇ ਦੇ ਪਹਿਲੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਸਮਾਜ ਦਾ ਹਰੇਕ ਉਹ ਸਖ਼ਸ ਜਿਸ ਨੂੰ ਕਿਤਾਬਾਂ ਦੀ ਮਹਤੱਤਾ ਬਾਰੇ ਜਾਣਕਾਰੀ ਹੈ, ਇਸ ਦਿਵਸ ਨੂੰ ਬੜੇ ਚਾਅ ਨਾਲ ਮਨਾਉਂਦਾ ਹੈ।
ਇਸ ਦਿਵਸ ਨੂੰ ਮਨਾਉਣ ਦੇ ਢੰਗ-ਤਰੀਕੇ ਵੱਖ-ਵੱਖ ਹੋ ਸਕਦੇ ਹਨ। ਕੁਝ ਅਦਾਰੇ ਤਾਂ ਕਿਤਾਬਾਂ ਦੀ ਨੁਮਾਇਸ਼ ਲਾਉਦੇ ਹਨ।ਇਹਨਾਂ ਨੁਮਾਇਸ਼ਾਂ ਵਿੱਚ ਵੱਖ-ਵੱਖ ਪ੍ਰ੍ਕਾਸ਼ਕ ਭਾਗ ਲੈਂਦੇ ਹਨ। ਉਨਾਂ ਵਲੋਂ ਕਿਤਾਬਾਂ ਦੀ ਵੱਧ ਤੋਂ ਵੱਧ ਪਾਠਕਾਂ ਕੋਲ ਕਿਤਾਬਾਂ ਦਾ ਖਜ਼ਾਨਾ ਵੇਚ ਕੇ ਕਿਤਾਬਾਂ ਨੂੰ ਘਰ-ਘਰ ਪਹੁੰਚਾਉਣ ਦੇ ਯਤਨ ਕੀਤੇ ਜਾਂਦੇ ਹਨ। ਵਿਦਿਆਰਥੀਆਂਨੂੰ ਇਨਾਮ ਵਜੋਂ ਕਿਤਾਬਾਂ ਵੰਡੀਆਂ ਜਾਦੀਆਂ ਹਨ। ਪੁਸਤਕ ਸੱਭਿਆਚਾਰ ਬਾਰੇ ਭਾਸ਼ਣ ਕਰਵਾਏ ਜਾਂਦੇ ਹਨ। ਵਿਦਿਅਕ ਅਦਾਰੇ ਵੱਧ-ਚੜ੍ਹ ਕੇ ਇਹਨਾਂ ਪੁਸਤਕ ਉਤਸਵਾਂ 'ਚ ਭਾਗ ਲੈਂਦੇ ਹਨ। ਬਹੁਤ ਸਾਰੇ ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਦੇ ਲੋਗੋ ਵਿਚ ਪੁਸਤਕ ਨੂੰ ਦਰਸਾਇਆ ਗਿਆ ਹੁੰਦਾ ਹੈ ਅਜਿਹਾ ਦਰਸਾ ਕੇ ਗਿਆਨ ਦੇ ਪਸਾਰ ਵੱਲ ਇਸ਼ਾਰਾ ਕੀਤਾ ਗਿਆ ਹੁੰਦਾ ਹੈ। ਕਈ ਵਿਦਿਅਕ ਅਦਾਰੇ ਢੁਕਵੇਂ ਨਾਅਰਿਆਂ ਰਾਂਹੀ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ।
*ਡਾ.ਜਗਤਾਰ ਸਿੰਘ ਧੀਮਾਨ
ਰਜਿਸਟਰਾਰ, ਸੀ ਟੀ ਯੂਨੀਵਰਸਿਟੀ,
ਲੁਧਿਆਣਾ
Jagtar Dhiman jagdhimanadc@gmail.com
098156-59837

ਹੋਰ ਸਬੰਧਤ ਲਿੰਕ ਵੀ ਜ਼ਰੂਰ ਕਲਿੱਕ ਕਰੋ 

 ਇਕ ਚਿਣਗ ਮੈਨੂੰ ਵੀ ਚਾਹੀਦੀ//ਕਲਿਆਣ ਕੌਰ

ਮੁੱਦਾ ਕਿਤਾਬ ਨਹੀਂ ਹੈ। ਮੁੱਦਾ ਤਾਂ ਤਸਲੀਮਾ ਹੈ !

Sunday 22 April 2018

ਸਿਹਤਮੰਦ ਸਮਾਜ ਦੀ ਸਿਰਜਣਾ ਲਈ ਸਰਗਰਮ ਐਮ ਐਸ ਭਾਟੀਆ

ਰਿਟਾਇਰਮੈਂਟ ਤੋਂ ਬਾਅਦ ਸਾਰੀ ਉਮਰ ਸਮਾਜ ਭਲਾਈ ਲਈ 
ਲੁਧਿਆਣਾ: 22 ਅਪਰੈਲ 2018: (ਸਾਹਿਤ ਸਕਰੀਨ ਟੀਮ)::
ਐਮ ਐਸ ਭਾਟੀਆ ਉਸ ਸ਼ਖ਼ਸੀਅਤ ਦਾ ਨਾਮ ਹੈ ਜਿਸਨੇ ਕਦੇ ਆਪਣੀ ਵਿਚਾਰਧਾਰਾ ਨਹੀਂ ਛੱਡੀ। ਕਦੇ ਅਸੂਲ ਨਹੀਂ ਛੱਡੇ। ਜ਼ਿੰਦਗੀ ਵਿੱਚ ਅਥਾਹ ਔਕੜਾਂ ਆਈਆਂ ਤਾਂ ਵੀ ਹਿੰਮਤ ਨਹੀਂ ਹਾਰੀ। ਨਿਰਾਸ਼ਾ ਦੇ ਹਨੇਰੇ ਛਾਏ ਰਹੇ ਤਾਂ ਵੀ ਦਿਲ ਨਹੀਂ ਛੱਡਿਆ। ਜ਼ਿੰਦਗੀ ਦੇ ਰਸਤਿਆਂ ਵਿੱਚ ਗਮਾਂ ਦੇ ਸਾਗਰ ਆਏ ਤਾਂ ਵੀ ਆਪਣੀਆਂ ਬਾਹਾਂ ਨੂੰ ਸਹਾਰਾ ਬਣਾ ਕੇ ਸਮੁੰਦਰਾਂ ਵਿੱਚ ਛਾਲ ਮਾਰੀ ਅਤੇ ਉਹਨਾਂ ਨੂੰ ਖੁਦ ਤੈਰ ਕੇ ਪਾਰ ਵੀ ਕੀਤਾ। ਨਵੀਂ ਤੋਂ ਨਵੀਂ ਮੁਸੀਬਤ ਆਉਂਦੀ ਰਹੀ-ਹਰ ਵਾਰ ਮੁਸਕਰਾ ਕੇ ਇੱਕ ਸ਼ਾਇਰ ਦੇ ਸ਼ਬਦਾਂ ਵਿੱਚ ਇਹੀ ਆਖਿਆ: 
ਅਸੀਂ ਦਰਦਾਂ ਦੇ ਦਰਿਆ--ਇੱਕ ਦੁੱਖ ਹੋਰ ਸਹੀ। 
ਬੜੇ ਵੱਡੇ ਵੱਡੇ ਲਾਲਚ ਵੀ ਆਏ ਪਰ ਕਦੇ ਮਨ ਨੂੰ ਡੋਲਣ ਨਹੀਂ ਦਿੱਤਾ। ਵੱਡੇ ਵੱਡੇ ਦਬਾਅ ਵੀ ਪਏ ਪਰ ਕਦੇ ਈਨ ਵੀ ਨਹੀਂ ਮੰਨੀ।ਵਿਚਾਰਧਾਰਾ ਨਾਸਤਿਕ ਸੋਚ ਵਾਲਿਆਂ ਨਾਲ ਜੁੜੀ ਰਹੀ ਪਰ ਇਸਦੇ ਬਾਵਜੂਦ ਕਦੇ ਕਿਸੇ ਧਰਮ ਦਾ ਮਜ਼ਾਕ ਨਹੀਂ ਉਡਾਇਆ। ਹਰ ਧਰਮ ਦੇ ਵਿਅਕਤੀ ਅਤੇ ਉਸਦੀ ਆਸਥਾ ਦੀ ਕਦਰ ਕੀਤੀ। 
ਸਾਹਿਤਿਕ ਸਿਰਜਣਾ ਦੀ ਲਗਨ ਅਤੇ ਸੱਭਿਆਚਾਰ ਨਾਲ ਪਰੇਮ:
ਬੈਂਕਾਂ ਦੇ ਵਹੀ ਖਾਤਿਆਂ ਵਾਲੇ ਮਾਹੌਲ ਵਿੱਚ ਵੀ ਅੰਦਰਲੀ ਸਾਹਿਤਿਕ ਲਗਨ ਅਤੇ ਸਿਰਜਣਾ ਨੂੰ ਸੁਰਜੀਤ ਰੱਖਿਆ। ਆਧੁਨਿਕ ਦੁਨੀਆ ਦੇ ਬਹੁਤ ਸਾਰੇ ਕੋਨੇ ਘੁੰਮ ਲੈਣ ਦੇ ਬਾਵਜੂਦ ਆਪਣੇ ਦੇਸ਼ ਦੇ ਰੇਤੀ ਰਿਵਾਜ ਨਹੀਂ ਭੁਲਾਏ। ਸਮਾਜ ਦੀ ਸੰਸਕਿਰਤੀ ਅਤੇ ਸਭਿਆਚਾਰ ਨੂੰ ਨਹੀਂ ਵਿਸਾਰਿਆ। ਹਾਲ ਹੀ ਵਿੱਚ ਕਿਸੇ ਕੰਮ ਲਈ ਜਗਰਾਓਂ ਗਏ ਤਾਂ ਐਮ ਐਸ ਭਾਟੀਆ ਉੱਥੇ ਜਾ ਕੇ ਆਪਣੇ ਕਾਲਜ ਨੂੰ ਦੇਖਣ ਦਾ ਮੋਹ ਨਹੀਂ ਛੱਡ ਸਕੇ। ਉਚੇਚੇ ਤੌਰ ਤੇ ਕਾਲਜ ਗਏ। ਉੱਥੇ ਸਾਡੀ ਟੀਮ ਨੇ ਉਹਨਾਂ ਦੀ ਤਸਵੀਰ ਖਿੱਚਣੀ ਸੀ। ਕਾਲਜ ਦੇ ਸਟਾਫ ਨੂੰ ਅਸੀਂ ਇਸਦੀ ਰਸਮੀ ਬੇਨਤੀ ਕੀਤੀ ਤਾਂ ਕਾਲਜ ਦੇ ਸਟਾਫ ਨੇ ਬੜੀ ਗਰਮਜੋਸ਼ੀ ਨਾਲ ਭਾਟੀਆ ਜੀ ਦਾ ਸਵਾਗਤ ਕੀਤਾ। 
ਬਜਾਜ ਸਾਹਿਬ ਨਾਲ ਦੋਬਾਰਾ ਮੁਲਾਕਾਤ:
ਇਹ ਗੱਲ ਚਾਰ ਦਹਾਕਿਆਂ ਤੋਂ ਵੀ ਵੱਧ ਪੁਰਾਣੀ ਹੈ ਜਦੋਂ ਐਮ ਐਸ ਭਾਟੀਆ ਜਗਰਾਓਂ ਵਾਲੇ ਉਪਰੋਕਤ ਕਾਲਜ ਵਿੱਚ ਪੜਦੇ ਵੀ ਸਨ ਅਤੇ ਉਥੋਂ ਦੇ ਡਾਕਖਾਨੇ ਵਿੱਚ ਨੌਕਰੀ ਵੀ ਕਰਦੇ ਸਨ। ਉਸ ਵੇਲੇ ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਓਂ ਦੇ ਪਰਿੰਸੀਪਲ ਹੁੰਦੇ ਸਨ ਜਨਾਬ ਪਰੇਮ ਸਿੰਘ ਬਜਾਜ।  ਪੰਜਾਬੀ ਭਵਨ ਦਾ ਖਿਆਲ ਵੀ ਆ ਜਾਈ ਤਾਂ ਬਜਾਜ ਸਾਹਿਬ ਦੀ ਤਸਵੀਰ ਵੀ ਜ਼ਿਹਨ ਵਿੱਚ ਨਾਲ ਹੀ ਉਭਰ ਕੇ ਸਾਹਮਣੇ ਆਉਂਦੀ ਹੈ। 
ਇਹਨਾਂ ਚਾਰ ਦਹਾਕਿਆਂ ਵਿੱਚ ਪੂੰਜੀਵਾਦ ਨੇ ਨਾ ਸਿਰਫ ਸਮਾਜਿਕ ਕਦਰਾਂ ਕੀਮਤਾਂ ਅਤੇ ਸਿੱਖਿਆ ਸਿਸਟਮ ਨੂੰ ਬਦਲ ਦਿੱਤਾ ਹੈ ਬਲਕਿ ਗੁਰੂ ਸ਼ਿਸ਼ ਵਾਲੇ ਸਬੰਧਾਂ ਨੂੰ ਵੀ ਅਤੀਤ ਦੀ ਗੱਲ ਬਣਾ ਦਿੱਤਾ ਹੈ। ਹੁਣ ਕਿਸੇ ਟੀਚਰ ਦੀ ਹਿੰਮਤ ਨਹੀਂ ਕਿ ਉਹ ਕਿ ਉਹ  ਆਪਣੇ ਕਿਸੇ ਸ਼ਗਿਰਦ ਨੂੰ ਘੂਰੀ ਵੱਟ ਕੇ ਦੇਖ ਲਏ ਜਾਂ ਲੋੜ ਪੈਣ ਤੇ ਉਸਦੇ ਮਾੜੇ ਮੋਟੇ ਕੰਨ ਖਿੱਚ ਦੇਵੇ। ਅੱਜਕਲ ਬੱਚੇ ਆਪਣੀ ਅਧਿਆਪਕਾਂ ਨੂੰ ਉਹਨਾਂ ਦੇ ਰੂਮ ਵਿੱਚ ਜਾ ਕੇ ਗੋਲੀ ਮਾਰ ਆਉਂਦੇ ਹਨ। ਅੰਦਾਜ਼ਾ ਲਾਓ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਇਸ ਨਿਰਾਸ਼ਾਜਨਕ ਦੌਰ ਵਿੱਚ ਵੀ ਐਮ ਐਸ ਭਾਟੀਆ ਜੀ ਉਚੇਚਾ ਪੰਜਾਬੀ ਭਵਨ ਪੁੱਜੇ ਅਤੇ ਪਰਿੰਸੀਪਲ ਦੇ ਗੋਡਿਆਂ ਨੂੰ ਹੱਥ ਲਾਇਆ। ਉਹਨਾਂ ਨੂੰ ਯਾਦ ਕਰਾਇਆ ਕਿ ਕਿਵੈਂ ਉਹਨਾਂ ਨੇ ਜਗਰਾਓਂ ਵਾਲੇ ਕਾਲਜ ਵਿੱਚ ਫੀਸਾਂ ਅਤੇ ਕਿਤਾਬਾਂ ਦੇ ਮਾਮਲੇ ਵਿੱਚ ਮਦਦ ਵੀ ਕੀਤੀ ਸੀ।  ਇਸ ਮਦਦ ਤੋਂ ਨਾ ਸ਼ਾਇਦ  ਭਾਟੀਆ ਜੀ ਲਈ  ਵਿੱਦਿਆ ਪਰਾਪਤੀ ਵਿੱਚ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। 
ਭਾਵੁਕ ਹੋ ਗਏ ਬਜਾਜ ਸਾਹਿਬ:
ਏਨੇ ਲੰਮੇ ਅਰਸੇ ਮਗਰੋਂ ਜਦੋਂ ਬਜਾਜ ਸਾਹਿਬ ਦੇ ਸ਼ਿਸ਼ ਨੇ ਉਹਨਾਂ ਦੇ ਗੋਡੇ ਹੱਥ ਲਾਇਆ ਤਾਂ ਬਜਾਜ ਸਾਹਿਬ ਭਾਵੁਕ ਹੋ ਗਏ। ਉਹਨਾਂ ਦਾ ਗਲਾ ਭਰ ਆਇਆ। ਅੱਜਕਲ ਦੇ ਕਾਰੋਬਾਰੀ ਯੁਗ ਵਾਲੇ ਦੌਰ ਵਿੱਚ ਕੋਈ ਪੁਰਾਣਾ ਸ਼ਿਸ਼ ਏਨੇ ਸਤਿਕਾਰ ਨਾਲ ਆ ਕੇ ਮਿਲੇ ਤਾਂ ਸ਼ਾਇਦ ਇਹ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ। ਬਜਾਜ ਸਾਹਿਬ ਨੇ ਭਾਟੀਆ ਜੀ ਨੂੰ ਜੀਅ ਆਇਆਂ ਆਖਿਆ। ਬਹੁਤ ਪਿਆਰ ਨਾਲ ਮਿਲੇ। ਦੁੱਖ ਸੁੱਖ ਵੀ ਈ ਸਾਂਝੇ ਕੀਤੇ। ਕੁਝ ਕੁ ਗੱਲਾਂ ਅਸੀਂ ਕੈਮਰੇ ਵਿੱਚ ਰਿਕਾਰਡ ਵੀ ਕੀਤੀਆਂ। 
ਭਾਟੀਆ ਜੀ ਬਾਰੇ ਸ਼ਾਰਟ ਫਿਲਮ:
ਭਾਟੀਆ ਜੀ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਕੁਝ ਮਿੱਤਰ ਇੱਕ ਵਿਸ਼ੇਸ਼ ਫਿਲਮ ਵੀ ਬਣਾ ਰਹੇ ਹਨ। ਇਹ ਫਿਲਮ ਉਹਨਾਂ ਦੀ ਜ਼ਿੰਦਗੀ ਵਿਚਲੇ ਸੰਘਰਸ਼ਾਂ ਨੂੰ ਕਲਾਤਮਕ ਢੰਗ ਨਾਲ ਦਿਖਾਵੇਗੀ। 

Saturday 21 April 2018

ਸੋਚਣ ਲਈ ਮਜਬੂਰ ਕਰਦੀਆਂ ਹਨ ਪਵਿੱਤਰ ਕੌਰ ਮਾਟੀ ਦੀਆਂ ਕਹਾਣੀਆਂ

ਇਹ ਕਹਾਣੀਆਂ ਧਰਤੀ ਨਾਲ ਜੁੜੀਆਂ ਹੋਈਆਂ ਨੇ: ਪਰੋਫ਼ੈਸਰ ਰਵਿੰਦਰ ਭੱਠਲ
ਲੁਧਿਆਣਾ: 21 ਅਪਰੈਲ 2018: (ਸਾਹਿਤ ਸਕਰੀਨ ਟੀਮ):: 
ਸ਼ਾਂਤੀ ਵਾਰਤਾਵਾਂ ਅਤੇ ਪਰੈਸ ਬਿਆਨਾਂ ਦੇ ਬਾਵਜੂਦ ਧਰਤੀ 'ਤੇ ਹਥਿਆਰਾਂ ਦੀ ਦੌੜ ਜਾਰੀ ਹੈ। ਅੱਤਵਾਦ ਦੇ ਖਾਤਮੇ ਦਾ ਦਾਅਵਾ ਕਰਨ ਮਗਰੋਂ ਨਵੀਂ ਕਿਸਮ ਦੀ ਦਹਿਸ਼ਤ ਜਾਰੀ ਹੈ। ਗੈਂਗ ਬਣਾਉਣ, ਗੈਂਗ ਵਿੱਚ ਸ਼ਾਮਲ ਹੋਣ ਅਤੇ ਫਿਰ ਸੋਸ਼ਲ ਮੀਡੀਆ 'ਤੇ ਸ਼ਰੇਆਮ ਲਲਕਾਰੇ ਮਾਰਨ ਦਾ ਸਿਲਸਿਲਾ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਲੱਗਦਾ ਹੈ ਬੱਬੂ ਮਾਨ ਦਾ "ਚੱਕ ਲੋ ਰਿਵਾਲਵਰ ਰਫਲਾਂ....."  ਵਾਲਾ ਗੀਤ ਲੋਕਾਂ ਦੇ ਦਿਲਾਂ ਵਿੱਚ ਉਤਰ ਚੁੱਕਿਆ ਹੈ। ਬੇਇਨਸਾਫੀਆਂ ਦੇ ਨਿਰੰਤਰ ਵੱਧ ਰਹੇ ਨਿਰਾਸ਼ਾਜਨਕ ਸਿਲਸਿਲੇ ਨੇ ਇਸ ਰੁਝਾਨ ਨੂੰ ਹਵਾ ਦਿੱਤੀ ਹੈ। ਆਸਿਫ਼ਾ ਨਾਲ ਹੋਏ ਅਣਮਨੁੱਖੀ ਕਾਰੇ ਨੇ ਸਮਾਜ ਵਿੱਚ ਇੱਕ ਵੱਖਰੀ ਕਿਸਮ ਦੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਇਸ ਸਾਰੇ ਮਾਹੌਲ ਵਿੱਚ ਲੁਧਿਆਣਾ ਦਾ ਪੰਜਾਬੀ ਭਵਨ ਅਤੇ ਸਾਹਿਤਿਕ ਸੰਸਥਾਵਾਂ ਲੋਕਾਂ ਵਿੱਚ ਸ਼ਬਦ ਚੇਤਨਾ ਨੂੰ ਵਿਕਸਿਤ ਕਰਨ ਦੇ ਉਪਰਾਲੇ ਕਰ ਰਹੀਆਂ ਹਨ।  
"ਗੁੰਡਾਗਰਦੀ" ਅਤੇ ਵੱਖ ਹੱਥਾਂ ਵਿੱਚ ਫੜੀਆਂ ਬੰਦੂਕਾਂ ਦੀ ਦਹਿਸ਼ਤ ਦੇ ਮੁਕਾਬਲੇ ਲਈ ਕਲਮਾਂ ਵਾਲਿਆਂ ਦਾ ਨਵਾਂ ਕਾਫ਼ਿਲਾ ਤਿਆਰ ਹੋ ਰਿਹਾ ਹੈ। ਜਿਹਨਾਂ ਨੇ ਸਮਾਜਿਕ ਤਬਦੀਲੀ ਲਈ ਸ਼ਬਦਾਂ ਨੂੰ ਹਥਿਆਰ ਬਣਾਇਆ ਹੈ। ਡਾ. ਜਗਤਾਰ ਹੁਰਾਂ ਦੇ ਸ਼ਬਦਾਂ ਵਾਂਗ ਇਹ ਲੋਕ ਕਾਫ਼ਿਲਾ ਸਪਸ਼ਟ ਕਹਿ ਰਿਹਾ ਹੈ: 

ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ
ਫਿਰ ਵੀ ਅਸੀਂ ਰੁਕੇ ਨਾ,ਸਾਡਾ ਵੀ ਦੇਖ ਜੇਰਾ

ਅੱਜ ਨਾਰੀ ਕਲਮਾਂ ਦੀਆਂ ਰਚਨਾਵਾਂ ਕੁਝ ਅਜਿਹਾ ਹੀ ਆਖ ਰਹੀਆਂ ਹਨ। ਪੰਜਾਬੀ ਭਵਨ ਵਿੱਚ ਪੁਸਤਕ ਰਿਲੀਜ਼ ਸਮਾਗਮ ਮੌਕੇ ਇਸ ਗੱਲ ਦੀ ਪੁਸ਼ਟੀ ਹੋਈ ਕਿ ਨਾ ਤਾਂ ਗੌਰੀ ਲੰਕੇਸ਼ ਦੇ ਵਹਿਸ਼ੀਆਨਾ ਕਤਲ ਨਾਲ ਨਾਰੀ ਨੂੰ ਡਰਾਇਆ ਜਾ ਸਕਿਆ ਹੈ ਅਤੇ ਨਾ ਹੀ ਆਸਿਫ਼ਾ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ ਕਰਕੇ। ਪਵਿੱਤਰ ਕੌਰ ਮਾਟੀ ਦੀਆਂ ਕਹਾਣੀਆਂ ਬਾਰੇ ਬਹੁਤ ਕੁਝ ਅਜਿਹਾ ਕਿਹਾ ਗਿਆ ਜਿਹੜਾ ਰਸਮੀ ਨਹੀਂ ਸੀ। ਇਹ ਸਭ ਕੁਝ ਦਿਲਾਂ ਵਿੱਚੋਂ ਨਿਕਲੀ ਆਵਾਜ਼ ਸੀ। 
ਪਰੋਫੈਸਰ ਰਵਿੰਦਰ ਭੱਠਲ ਨੇ ਕਿਹਾ ਕਿ ਇਹ ਕਹਾਣੀਆਂ ਧਰਤੀ ਦੇ ਨਾਲ ਜੁੜੇ ਮਨੁੱਖ ਦੀਆਂ ਕਹਾਣੀਆਂ ਹਨ। ਇਹਨਾਂ ਕਹਾਣੀਆਂ ਵਿੱਚੋਂ ਜ਼ਿੰਦਗੀ ਧੜਕਦੀ ਹੈ। ਇਹ ਸ਼ਬਦ ਪੰਜਾਬੀ ਸਾਹਿਤ ਅਕਾਡਮੀ ਦੇ ਪਰਧਾਨ ਪਰੋਫੈਸਰ ਰਵਿੰਦਰ ਸਿੰਘ ਭੱਠਲ ਅੱਜ ਪੰਜਾਬੀ ਭਵਨ ਵਿਖੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਵਲੋਂ ਕਰਵਾਏ ਗਏ ਪੁਸਤਕ ‘ਸ਼ਾਹ ਰਗ ਤੋਂ ਵੀ ਨੇੜੇ’ ਦੇ ਲੋਕ ਅਰਪਣ ਸਮਾਗਮ ਦੌਰਾਨ ਕਹੇ। ਉਹਨਾਂ ਕਿਹਾ ਕਿ ਇਹ ਕਹਾਣੀਆਂ ਪਾਠਕ ਦੇ ਮੱਥੇ ਵਿਚ ਸਵਾਲ ਵੀ ਖੜੇ ਕਰਦੀਆਂ ਹਨ ਅਤੇ ਉਹਨਾਂ ਦੇ ਜਵਾਬ ਵੀ ਦਿੰਦੀਆਂ ਹਨ। ਇਸ ਮੌਕੇ ਅਕਾਡਮੀ ਦੇ ਸਾਬਕਾ ਪਰਧਾਨ ਪਰੋਫੈਸਰ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮਾਟੀ ਦੀਆਂ ਕਹਾਣੀਆਂ ਬੇਬਾਕ ਹਨ ਅਤੇ ਤਾਜ਼ਗੀ ਦਿੰਦੀਆਂ ਹਨ। ਇਸਦੇ ਨਾਲ ਹੀ ਇਹ ਕਹਾਣੀਆਂ ਪਾਠਕਾਂ ਨੂੰ ਨਾਲ ਆਪਣੇ ਤੋਰਦੀਆਂ ਹਨ। ਇਸ ਪੁਸਤਕ 'ਤੇ ਪੇਪਰ ਪੜਦਿਆਂ ਡਾ. ਜਗਵਿੰਦਰ ਜੋਧਾ ਨੇ ਕਿਹਾ ਕਿ ਇਹਨਾਂ ਕਹਾਣੀਆਂ ਵਿਚੋਂ ਸਮਾਜਿਕ ਰਿਸ਼ਤਿਆਂ ਦੀਆਂ ਉਹ ਪਰਤਾਂ ਨਜ਼ਰ ਆਉਂਦੀਆਂ ਹਨ,ਜਿਹਨਾਂ ਨੂੰ ਅਸੀਂ ਭੁਲਦੇ ਜਾ ਰਹੇ ਹਾਂ। ਮਾਟੀ ਦੀਆਂ ਕਹਾਣੀਆਂ ਵਿਚ ਪੁਰਾਤਨ ਤੇ ਆਧੁਨਿਕ ਭਾਸ਼ਾ ਹੈ। ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਔਰਤ ਮਰਦ ਦੇ ਰਿਸ਼ਤਿਆਂ ਨੂੰ ਬਾਖ਼ੂਬੀ ਬੇਬਾਕ ਵਰਨਣ ਕਰਦੀਆਂ ਮਾਟੀ ਦੀਆਂ ਕਹਾਣੀਆਂ ਸਮੁੱਚੇ ਪਾਠਕਾਂ ਨੂੰ ਇੱਕ ਨਵੀਂ ਸੇਧ ਦਿੰਦੀਆਂ ਹਨ। ਦੀਪਤੀ ਬਬੂਟਾ ਨੇ ਕਿਹਾ ਕਿ ਮਾਟੀ ਦੀਆਂ ਕਹਾਣੀਆਂ ਵਿਚ ਕੋਈ ਵਖਰੇਵਾਂ ਨਹੀਂ। ਜਤਿੰਦਰ ਹਾਂਸ ਨੇ ਕਿਹਾ ਕਿ ਮਾਟੀ ਦੀਆਂ ਕਹਾਣੀਆਂ ਵਿਚ ਚੁੱਪ ਦੀ ਆਵਾਜ਼ ਹੈ। ਪਰਗਟ ਸਿੱਧੂ ਨੇ ਕਿਹਾ ਕਿ ਬਹੁਤ ਦੇਰ ਬਾਅਦ ਇੱਕ ਔਰਤ ਕਲਮਕਾਰਾ ਦੀਆਂ ਕਹਾਣੀਆਂ ਪੜ ਕੇ ਮਨ ਨੂੰ ਸੰਤੁਸ਼ਟੀ ਤੇ ਖੁਸ਼ੀ ਹੋਈ ਕਿ ਔਰਤ ਵੀ ਆਪਣੀ ਰਚਨਾ ਰਾਹੀਂ ਇੱਕ ਨਵੀਂ ਸੇਧ ਦੇ ਸਕਦੀ ਹੈ। ਪਰਸਿੱਧ ਵਿਅੰਗਕਾਰ ਕੇ. ਐੱਲ. ਗਰਗ ਨੇ ਕਿਹਾ ਕਿ ਔਰਤ ਮਰਦ ਦੇ ਰਿਸ਼ਤਿਆਂ ਦੀ ਪੀੜ ਨੂੰ ਕਹਾਣੀਆਂ ਵਿਚ ਰੂਪਮਾਨ ਕਰਦੀ ਇਹ ਲੇਖਿਕਾ ਪੰਜਾਬੀ ਔਰਤ ਕਹਾਣੀਕਾਰਾਂ ਦੀ ਸੂਚੀ ਵਿਚ ਸ਼ਾਮਿਲ ਹੋ ਗਈ ਹੈ। ਸੁਸਾਇਟੀ ਦੀ ਪਰਧਾਨ ਡਾ. ਗੁਰਚਰਨ ਕੌਰ ਕੋਚਰ ਨੇ ਸਮਾਗਮ ਵਿਚ ਪੁੱਜੇ ਲੇਖਕਾਂ ਅਤੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਾਟੀ ਦੀਆਂ ਕਹਾਣੀਆਂ ਪੜ ਕੇ ਇਹ ਮਹਿਸੂਸ ਹੁੰਦਾ ਹੈ ਕਿ ਇਹ ਇੱਕ ਮਰਦ ਵਲੋਂ ਲਿਖੀਆਂ ਕਹਾਣੀਆਂ ਹਨ। ਇਸ ਮੌਕੇ ਪਵਿੱਤਰ ਮਾਟੀ ਨੇ ਸੁਸਾਇਟੀ ਅਤੇ ਲੇਖਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸਨੇ ਤਾਂ ਜੋ ਕੁਝ ਮਹਿਸੂਸ ਕੀਤਾ, ਉਹੀ ਲਿਖਿਆ ਹੈ। ਹੁਣ ਤਾਂ ਪਾਠਕਾਂ ਨੇ ਹੀ ਇਹ ਕਹਾਣੀਆਂ ਚੰਗੀਆਂ-ਮਾੜੀਆਂ ਹੋਣ ਦਾ ਇਜ਼ਹਾਰ ਕਰਨਾ ਹੈ। ਇਸ ਮੌਕੇ ਪੰਜਾਬ ਤੋਂ ਪੁੱਜੇ ਲੇਖਕ ਅਤੇ ਕਵਿੱਤਰੀਆਂ ਵਿਚ ਇੰਦਰਜੀਤਪਾਲ ਕੌਰ ਭਿੰਡਰ, ਕੁਲਵਿੰਦਰ ਕੌਰ ਕਿਰਨ, ਹਰਕੀਰਤ ਕੌਰ ਚਾਹਲ, ਅਮਰ ਸੂਫ਼ੀ, ਕੋਮਲਦੀਪ ਕੌਰ, ਹਰਲੀਨ ਕੌਰ, ਤਰੈਲੋਚਨ ਲੋਚੀ, ਮਨਜਿੰਦਰ ਧਨੋਆ, ਸੁਰਿੰਦਰ ਕੌਰ ਸੈਣੀ, ਬੇਅੰਤ ਕੌਰ ਗਿੱਲ, ਅਮਰਜੀਤ ਕੌਰ ਅਮਰ, ਕੁਲਦੀਪ ਕੌਰ ਚੱਠਾ, ਬਹਾਦਰ ਡਾਲਵੀ, ਰਣਜੀਤ ਕੌਰ ਸਵੀ, ਪਰਮਜੀਤ ਕੌਰ ਮਹਿਕ, ਜਸਵਿੰਦਰ ਫਗਵਾੜਾ, ਬੁੱਧ ਸਿੰਘ ਨੀਲੋਂ, ਅਮਨਦੀਪ ਦਰਦੀ, ਰਾਜਵਿੰਦਰ ਕੌਰ ਜਟਾਣਾ, ਸੰਤੋਸ਼ ਸੰਧੀਰ, ਗੁਰਮੀਤ ਬਿਰਦੀ, ਅਮਰਜੀਤ ਸ਼ੇਰਪੁਰੀ, ਪਰਿੰਸੀਪਲ ਪਰੇਮ ਸਿੰਘ ਬਜਾਜ ਸਮੇਤ ਭਾਰੀ ਗਿਣਤੀ ਵਿਚ ਸਰੋਤੇ ਤੇ ਲੇਖਕ ਹਾਜ਼ਰ ਸਨ। ਇਸ ਤੋਂ ਬਾਅਦ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਹੋਇਆ। ਇਸ ਸਮਾਗਮ ਦੀ ਮੰਚ ਸੰਚਾਲਨਾ ਦਾ ਕੰਮ ਸੁਖਵਿੰਦਰ ਅਨਹਦ ਨੇ ਬਾਖ਼ੂਬੀ ਨਿਭਾਇਆ। 

Tuesday 17 April 2018

ਡਾ. ਰਾਣਾ ਪਰੀਤ ਗਿੱਲ ਦੀ ਪੁਸਤਕ ਲੋਕ-ਅਰਪਣ

Tue, Apr 17, 2018 at 5:34 PM  
ਕਾਲਜ ਦੀ ਜ਼ਿੰਦਗੀ-ਕਿੰਨੇ ਦਬਾਅ-ਕਿੰਨੀ ਕੁ ਮਸਤੀ--ਪੂਰਾ ਵੇਰਵਾ 
ਲੁਧਿਆਣਾ: 17 ਅਪਰੈਲ 2018: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਸਾਬਕਾ ਵਿਦਿਆਰਥਣ ਡਾ. ਰਾਣਾ ਪਰੀਤ ਗਿੱਲ ਦੇ ਕਾਲਜ ਤਜਰਬਿਆਂ ਅਤੇ ਯਾਦਾਂ ’ਤੇ ਆਧਾਰਿਤ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਪੁਸਤਕ "ਦੋਜ਼ ਕਾਲਜ ਯੀਅਰਜ਼" ਅੱਜ ਵੈਟਨਰੀ ਯੂਨੀਵਰਸਿਟੀ ਦੇ ਸਿਲਵਰ ਜੁਬਲੀ ਆਡੀਟੋਰੀਅਮ ਵਿਖੇ ਲੋਕ-ਅਰਪਣ ਕੀਤੀ ਗਈ।
ਪੁਸਤਕ ਵਿਚ ਰਾਣਾ ਪਰੀਤ ਨੇ ਇਕ ਛੋਟੇ ਸ਼ਹਿਰ ਤੋਂ ਆਈ ਲੜਕੀ ਜੋ ਕਿ ਵੈਟਨਰੀ ਕਾਲਜ ਵਿਚ ਦਾਖਲਾ ਲੈਂਦੀ ਹੈ, ਦਾ ਜੀਵਨ ਬਿਰਤਾਂਤ ਛੋਹਿਆ ਹੈ। ਇਹ ਲੜਕੀ ਮਾਪਿਆਂ ਦੇ ਦਬਾਅ ਥੱਲੇ ਅਤੇ ਆਪਣੀ ਖਾਹਿਸ਼ ਤੋਂ ਉਲਟ ਇਸ ਕੋਰਸ ਵਿਚ ਦਾਖਲਾ ਲੈਂਦੀ ਹੈ ਪਰ ਵਿਸ਼ੇ ਵਿਚ ਬਹੁਤਾ ਰੁਝਾਨ ਨਾ ਹੋਣ ਕਾਰਣ ਉਹ ਹਰ ਸਾਲ ਆਪਣੀ ਅੰਕ ਪਰਤੀਸ਼ਤ ਨੂੰ ਵਧਾਉਣ ਲਈ ਕਈ ਨਵੀਆਂ ਜੁਗਤਾਂ ਲਾਉਂਦੀ ਰਹਿੰਦੀ ਹੈ। ਆਪਣੇ ਹੋਸਟਲ ਜੀਵਨ ਦਰਮਿਆਨ ਉਸ ਨੂੰ ਕਈ ਤਰਾਂ ਦੀਆਂ ਉਲਝਣ ਭਰਪੂਰ ਸਥਿਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਅਤੇ ਜੀਵਨ ਦੇ ਕਈ ਉਤਰਾਵਾਂ ਚੜਾਵਾਂ ਤੋਂ ਵੀ ਲੰਘਣਾ ਪੈਂਦਾ ਹੈ। ਪੁਸਤਕ ਇਕ ਵਿਦਿਆਰਥੀ ਦੀ ਜ਼ਿੰਦਗੀ ਦਾ ਰੋਚਕ ਚਿਤਰਣ ਪੇਸ਼ ਕਰਦੀ ਹੈ।
ਪੁਸਤਕ ਨੂੰ ਲੋਕ-ਅਰਪਣ ਕਰਨ ਦੀ ਰਸਮ ਸੰਪੂਰਨ ਕਰਨ ਲਈ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਸਤਿਆਵਾਨ ਰਾਮਪਾਲ, ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਸਤਿੰਦਰ ਪਾਲ ਸਿੰਘ ਸੰਘਾ, ਡਾ. ਆਦਿਤਿਯ ਸੇਵਕ, ਡਾ. ਸੀਮਾ ਬੇਦੀ, ਡਾ. ਕੀਰਤੀ ਦੂਆ ਅਤੇ ਡਾ. ਬਲਬੀਰ ਬਗੀਚਾ ਸਿੰਘ ਸ਼ਾਮਿਲ ਸਨ। ਵੱਡੀ ਗਿਣਤੀ ਵਿਚ ਵਿਦਿਆਰਥੀ ਅਤੇ ਅਧਿਆਪਕ ਵੀ ਸਮਾਰੋਹ ਵਿਚ ਸ਼ਾਮਿਲ ਹੋਏ।
ਪੁਸਤਕ ਦੀ ਪੜਚੋਲ ਕਰਦਿਆਂ ਹੋਇਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪਰੋਫੈਸਰ ਅਤੇ ਪਰਸਿੱਧ ਲੇਖਕ, ਡਾ. ਐਸ ਐਨ ਸੇਵਕ ਨੇ ਲਿਖਿਆ ਹੈ ਕਿ ਗਲਪ ਆਧਾਰਿਤ ਇਹ ਪੁਸਤਕ ਬੜੀ ਮਨੋਰੰਜਕ ਹੈ। ਪੇਸ਼ੇਵਰ ਵਿਦਿਆ ਹਾਸਿਲ ਕਰ ਰਹੀ ਵਿਦਿਆਰਥਣ ਮਾਪਿਆਂ ਦੇ ਪਰਭਾਵ ਥੱਲੇ ਆਪਣੀ ਪੜਾਈ ਨਾਲ ਕਿਸ ਤਰਾਂ ਦਾ ਨਿਆਂ ਕਰ ਪਾਉਂਦੀ ਹੈ ਇਸ ਦੀ ਝਲਕ ਪੁਸਤਕ ਵਿਚ ਮਿਲਦੀ ਹੈ। ਉਸਦੀਆਂ ਕਿਰਿਆਵਾਂ, ਪਰਤੀਕਿਰਿਆਵਾਂ, ਖੁਸ਼ੀਆਂ, ਤਜਰਬੇ, ਪਰੇਸ਼ਾਨੀਆਂ, ਦੁਰਘਟਨਾਵਾਂ ਅਤੇ ਖਾਹਿਸ਼ਾਂ ਬਹੁਤ ਹੀ ਕੁਦਰਤੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਿਤਾਬ ਵਿਚ ਚਿਤਰੀਆਂ ਗਈਆਂ ਹਨ। ਉਹ ਲਿਖਦੇ ਹਨ ਕਿ ਪੁਸਤਕ ਵਿਚ ਉਸ ਨੇ ਕਈ ਭਾਸ਼ਾਈ ਤਜਰਬੇ ਵੀ ਕੀਤੇ ਹਨ। 
ਪੁਸਤਕ ਜਾਰੀ ਕਰਨ ਤੋਂ ਬਾਅਦ ਰਾਣਾ ਪਰੀਤ ਨੇ ਸਰੋਤਿਆਂ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਅਤੇ ਆਪਣੀ ਪੁਸਤਕ ਲਿਖੇ ਜਾਣ ਦੇ ਤਜਰਬੇ ਦੀਆਂ ਕਈ ਰੋਚਕ ਗੱਲਾਂ ਬਿਆਨ ਕੀਤੀਆਂ। ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੜੇ ਧਿਆਨ ਮਗਨ ਹੋ ਕੇ ਸਮਾਰੋਹ ਦਾ ਆਨੰਦ ਲਿਆ। 

  

Monday 16 April 2018

ਪੰਜਾਬੀ ਸਾਹਿਤ ਅਕਾਦਮੀ ਚੋਣਾਂ: ਉਭਰ ਕੇ ਸਾਹਮਣੇ ਆਈ ਨਾਰੀ ਸ਼ਕਤੀ

ਨਾਰੀ ਸ਼ਕਤੀ ਦੀ ਲਾਮਬੰਦੀ ਬਦਲ ਸਕਦੀ ਹੈ ਸਾਹਿਤਿਕ ਮੈਨੇਜਮੈਂਟ 
ਲੁਧਿਆਣਾ: 16 ਅਪਰੈਲ 2018: (ਸਾਹਿਤ ਸਕਰੀਨ ਟੀਮ):: 
ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿਚ ਇਸ ਵਾਰ ਨਾਰੀ ਸ਼ਕਤੀ ਉਭਰ ਕੇ ਸਾਹਮਣੇ ਆਈ ਹੈ। ਚੋਣ ਨਤੀਜਿਆਂ ਮੁਤਾਬਿਕ ਭਾਵੇਂ ਕਈ ਨਾਰੀ ਚਿਹਰੇ ਹਾਰ ਗਏ ਹੋਣ ਪਰ ਉਹਨਾਂ ਨੂੰ ਮਿਲੀਆਂ ਵੋਟਾਂ ਦੱਸਦੀਆਂ ਹਨ ਕਿ ਅੰਦਰ ਹੀ ਅੰਦਰ ਲਕੀਰ ਖਿੱਚੀ ਜਾ ਚੁੱਕੀ ਹੈ। ਇਹ ਵੀ ਸਪਸ਼ਟ ਨਜਰ ਆ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਲਕੀਰ ਨੇ ਹੋਰ ਗੂਹੜਾ ਹੋਣਾ ਹੈ। ਹੁਣ ਪੰਜਾਬੀ ਸਾਹਿਤ ਅਕਾਦਮੀ ਦੇ ਸਿਸਟਮ ਵਿੱਚ ਹਾਰੀ ਹੋਈ ਧਿਰ ਨੂੰ ਵਿਰੋਧੀ ਧਿਰ ਵਾਲਾ ਦਰਜਾ ਮਿਲਦਾ ਹੈ ਜਾਂ ਨਹੀਂ ਇਹ ਤਾਂ ਸਮਾਂ ਆਉਣ 'ਤੇ ਹੀ ਪਤਾ ਲੱਗ ਸਕੇਗਾ ਪਰ ਨਾਰੀ ਸ਼ਕਤੀ ਨੂੰ ਰਿਜ਼ਰਵੇਸ਼ਨ ਵਰਗੀ ਕੋਈ ਨ ਕੋਈ ਨੁਮਾਇੰਦਗੀ ਮਿਲਣ ਦੀ ਸੰਭਾਣਾ ਜ਼ਰੂਰ ਹੈ। 
ਹਾਸੇ ਵੰਡਣ ਦੇ ਨਾਲ ਨਾਲ ਜ਼ਿਹਨ ਵਿੱਚ ਇੱਕ ਨਵੀਂ ਸੋਚ ਪੈਦਾ ਕਰਨ ਵਾਲੀ ਹਰਲੀਨ ਸੋਨਾ ਨੇ ਆਪਣੀ ਫੇਸਬੁੱਕ 'ਤੇ ਲਿਖਿਆ ਹੈ:
ਸ਼ੁਕਰੀਆ!
ਓ ਦੋਸਤੋ ਕਮਾਲ ਕਰ ਦਿੱਤੀ ਤੁਸੀਂ ਸਾਰਿਆਂ ਨੇ। ਜੇ ਸਵੇਰ ਤੋਂ ਹੀ ਆ ਰਹੇ ਫੋਨਾਂ ਤੇ ਤੁਸੀਂ ਨਾ ਪੁੱਛਦੇ ਤਾਂ ਮੈਂ ਤਾਂ ਪੁੱਛਣਾ ਹੀ ਨਹੀਂ ਸੀ ਕਿੰਨੀਆਂ ਵੋਟਾਂ ਪਈਆਂ ਮੈਨੂੰ... 🙂 

ਲੇਖਕ ਦੋਸਤੋ ਇਸ ਚੜ੍ਹਦੀ ਕਲਾ ਦੀ ਅਸੀਸ ਅਤੇ ਸਾਥ ਲਈ ਬਹੁਤ ਬਹੁਤ ਸ਼ੁਕਰੀਆ। ਮੈਨੂੰ 280 ਵੋਟਾਂ ਪਈਆਂ ਅਤੇ ਪੰਜ ਵੋਟ ਵੱਧ ਵਾਲਾ ਜਿੱਤ ਗਿਆ। ਸੀਟ ਤਾਂ ਨਹੀਂ ਮਿਲੀ ਪਰ ਸਿਸਟਮ ਤਾਂ ਬਦਲਣਾ ਹੀ ਹੈ। ਕੰਮ ਤਾਂ ਕਰਨਾ ਹੀ ਹੈ। ਬਹੁਤ ਸ਼ੁਕਰੀਆ ਦੋਸਤੋ! ਇਹ ਤਾਂ ਪਹਿਲੀ ਵਾਰ ਹੈ ਅਤੇ ਕਮਾਲ ਹੈ। ਮੇਰੇ ਲਈ ਤੁਹਾਡਾ ਸਾਥ ਅਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ। ਅੱਗੇ ਹੋਰ ਵੀ ਵਧੀਆ ਹੋਵੇਗਾ। ਦਿਉ ਅਸੀਸ ਕੰਮ ਕਰਦੀ ਰਹਾਂ.... ਬੱਚਿਆਂ ਲਈ ਅਤੇ ਕਿਵੇਂ ਹੋਵੇ ਪਰਵਰਿਸ਼ ਉਹਨਾਂ ਦੀ ..ਇਸ ਤੇ ਬਹੁਤ ਕੰਮ ਹੋਣ ਵਾਲਾ ਹੈ। 
ਪਿਆਰ ਨਾਲ ਮੇਰਾ ਝੋਲਾ ਭਰ ਗਿਆ ਹੈ ਹੁਣ ਹੋਰ ਚਾਅ ਵੱਧ ਗਿਆ ਹੈ ਵੰਡਣ ਦਾ! 
ਤੁਰਦੇ ਰਹੀਏ
ਰੱਬ ਰਾਖਾ!
ਸ਼ੁਕਰਾਨੇ.... !

ਇਸੇ ਤਰਾਂ ਡਾਕਟਰ ਅਮਰਜੀਤ ਕੌਰ ਨਾਜ਼ ਨੇ ਸਪਸ਼ਟ ਕਿਹਾ ਹੈ ਕਿ ਹੁਣ ਸਾਹਿਤ ਦੇ ਇਸ ਖੇਤਰ ਵਿੱਚ ਨਾਰੀ ਸ਼ਕਤੀ ਦਾ ਉਭਾਰ ਸ਼ੁਰੂ ਹੋ ਚੁੱਕਿਆ ਹੈ। ਉਹਨਾਂ ਨੇ ਨਾਰੀ ਸ਼ਕਤੀ ਦਾ ਆਉਣਾ ਇੱਕ ਸ਼ੁਭ ਸੰਕੇਤ ਦੱਸਿਆ। 

Sunday 15 April 2018

ਪੰਜਾਬੀ ਸਾਹਿਤ ਅਕਾਦਮੀ ਚੋਣਾਂ ਵਿੱਚ ਪਰੋਫੈਸਰ ਰਵਿੰਦਰ ਭੱਠਲ ਅਤੇ ਡਾ. ਸੁਰਜੀਤ ਜੇਤੂ

ਰਾਤੀਂ 7:48 ਵਜੇ ਐਲਾਨੇ ਗਏ ਪੰਜਾਬੀ ਸਾਹਿਤ ਅਕਾਦਮੀ ਦੇ ਚੋਣ ਨਤੀਜੇ 
ਲੁਧਿਆਣਾ:  15 ਅਪਰੈਲ 2018: (ਸਾਹਿਤ ਸਕਰੀਨ ਟੀਮ):: 
ਅੱਜ ਰਾਤ 7:45 ਵਜੇ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ। ਪ੍ਰਧਾਨ ਬਣੇ ਪ੍ਰੋਫੈਸਰ ਰਵਿੰਦਰ ਭੱਠਲ ਅਤੇ ਜਨਰਲ ਸਕੱਤਰ ਬਣੇ ਡਾਕਟਰ ਸੁਰਜੀਤ। ਇਸ ਵਾਰ ਦੇ ਨਤੀਜੇ ਸਭਨਾਂ ਦੀਆਂ ਆਸਾਂ ਉਮੀਦਾਂ ਦੇ ਐਨ ਉਲਟ ਆਏ।  ਆਪਣੇ ਆਪ ਨੂੰ ਜੇਤੂ ਸਮਝ ਰਿਹਾ ਸੀ। ਰਸਮੀ ਐਲਾਨ ਤੋਂ ਪਹਿਲਾਂ ਕਿਸੇ ਨੂੰ ਵੀ ਇਹਨਾਂ ਨਤੀਜਿਆਂ ਦੀ ਭਿਣਕ ਤੱਕ ਨਹੀਂ ਲੱਗਣ ਦਿੱਤੀ ਗਈ। ਪੰਜਾਬੀ ਭਵਨ ਵਿੱਚ ਮੌਜੂਦ ਲੇਖਕਾਂ ਅਤੇ ਸ਼ਾਇਰਾਂ ਨੇ ਦੇਰ ਸ਼ਾਮ ਤੱਕ ਬੜੇ ਹੀ ਠਰੰਮੇ ਨਾਲ ਇਸ ਰਸਮੀ ਐਲਾਨ ਦੀ ਉਡੀਕ ਕੀਤੀ। ਵੋਟਾਂ ਪਾਉਣ ਦਾ ਜੋਸ਼ ਅਤੇ ਫਿਰ ਨਤੀਜਿਆਂ ਦੀ ਬੇਸਬਰੀ ਵਾਲੀ ਉਡੀਕ-ਸਮਾਂ ਦਿਲਚਸਪ ਬਣ ਗਿਆ ਸੀ। ਬੜਾ ਹੀ ਅਜੀਬ ਜਿਹਾ ਪਰ ਖੁਸ਼ਗਵਾਰ ਮਾਹੌਲ ਸੀ। ਚੋਣਾਂ ਦੇ ਬਹਾਨੇ ਨਾਲ ਲੱਗੇ ਲੇਖਕਾਂ ਦੇ ਇਸ ਮੇਲੇ ਵਿੱਚ ਚਾਹ ਦੇ ਦੌਰ ਵੀ ਚੱਲਦੇ ਰਹੇ ਅਤੇ ਪੰਜਾਬੀ ਭਵਨ ਤੋਂ ਬਾਹਰ ਚੂ ਦਾ ਸਿਲਸਿਲਾ ਵੀ ਜਾਰੀ ਰਿਹਾ। ਮਾਹੌਲ ਰੰਗੀਨ ਵੀ ਸੀ ਪਰ ਕਿਸੇ ਨੇ ਵੀ ਆਪੋ ਆਪਣੇ ਧੜੇ ਦਾ ਖਿਆਲ ਨਹੀਂ ਭੁੱਲਣ ਦਿੱਤਾ। ਕਿਸ ਨੇ ਕਿਸ ਨੂੰ ਵੋਟ ਪਾਉਣੀ ਹੈ ਇਸ ਪ੍ਰਚਾਰ ਮੁਹਿੰਮ ਦਾ ਪੂਰਾ ਧਿਆਨ ਰੱਖਿਆ ਗਿਆ। ਵੋਟਾਂ ਦਾ ਇਹ ਪ੍ਰਚਾਰ ਸਿਲਸਿਲਾ ਫਿਰੋਜ਼ਪੁਰ ਰੋਡ ਤੋਂ ਪੰਜਾਬੀ ਭਵਨ ਵੱਲ ਮੁੜਦਿਆਂ ਹੀ ਨਜ਼ਰੀਂ ਆਉਣ ਲੱਗਦਾ ਸੀ। ਇਸ ਵਾਰ ਵੀ ਪੈਨਲ ਸਿਸਟਮ ਨੇ ਆਪਣਾ ਸਿੱਕਾ ਮਨਵਾਇਆ। 
ਅਜਿਹੀ ਹਾਲਤ ਵਿੱਚ ਉਹਨਾਂ ਦੀ ਹਾਲਤ ਹੋਰ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਜਿਹੜੇ ਬਿਨਾ ਕਿਸੇ ਪੈਨਲ ਨਾਲ ਜੁੜੇ ਆਪਣੀ ਆਜ਼ਾਦ ਸ਼ਖ਼ਸੀਅਤ ਵੱਜੋਂ ਚੋਣਾਂ ਲੜਨੀਆਂ ਚਾਹੁੰਦੇ ਹਨ। ਇਸ ਸਬੰਧੀ ਗੱਲ ਕੀਤੇ ਜਾਣ 'ਤੇ ਡਾਕਟਰ ਸੁਰਜੀਤ ਨੇ ਕਿਹਾ ਕਿਹਾ ਪੈਨਲ ਸਿਸਟਮ 2002 ਵਿੱਚ ਸ਼ੁਰੂ ਹੋਇਆ ਸੀ। ਉਹਨਾਂ ਇਹ ਇਹ ਵੀ ਦੱਸਿਆ ਕਿ ਕਿਵੇਂ ਇਥੋਂ ਦਾ ਮਾਹੌਲ ਤਾਨਾਸ਼ਾਹੀ ਵਰਗਾ ਹੁੰਦਾ ਸੀ। ਉਹਨਾਂ ਦੱਸਿਆ ਕਿ ਡਾਕਟਰ ਸੁਰਜੀਤ ਪਾਤਰ ਹੁਰਾਂ ਨਾਲ ਮਿਲ ਕੇ ਅਸੀਂ ਇਸ ਸਬੰਧੀ ਸੋਚਿਆ ਅਤੇ ਕੋਸ਼ਿਸ਼ਾਂ ਆਰੰਭੀਆਂ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਿਸਟਮ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ। 
ਇਸ ਤਰਾਂ ਪੈਨਲ ਦੇ ਰੰਗ ਵਿਚ ਰੰਗੇ ਲੇਖਕ ਆਪੋ ਆਪਣੇ ਪੈਨਲ ਦਾ ਜ਼ਿਕਰ ਕਰਨਾ ਨਹੀਂ ਸਨ ਭੁੱਲ ਰਹੇ। ਵੋਟਾਂ ਭਾਵੇਂ ਹਾਲ ਦੇ ਅੰਦਰ ਗੁਪਤ ਤਰੀਕੇ ਨਾਲ ਹੀ ਪੈ ਰਹੀਆਂ ਸਨ ਪਰ ਪੈਨਲ ਸਿਸਟਮ ਨੂੰ ਦੇਖਦਿਆਂ ਅੱਡੋ ਅੱਡ ਬੈਠੇ ਲੇਖਕ ਆਪੋ ਆਪਣੀ ਸਥਿਤੀ ਵੀ ਸਪਸ਼ਟ ਹੋ ਕੇ ਡੰਕੇ ਦੀ ਚੋਟ 'ਤੇ ਬਿਆਨ ਕਰ ਰਹੇ ਸਨ। 
ਵੋਟਾਂ ਪਾਉਣ ਲਈ ਆਈਆਂ ਸ਼ਖਸੀਅਤਾਂ ਦਾ ਅੰਦਾਜ਼ ਵੀ ਵੱਖੋ ਵੱਖਰਾ ਸੀ। ਡਾਕਟਰ ਸੁਰਜੀਤ  ਪਾਤਰ ਮੇਨ ਗੇਟ ਤੋਂ ਪੈਦਲ ਚੱਲ ਕੇ ਪੋਲਿੰਗ ਬੂਥ ਤੱਕ ਗਏ। ਪਰੋਫੈਸਰ ਗੁਰਭਜਨ ਗਿੱਲ ਮੇਨ ਗੇਟ ਤੋਂ ਕਾਰ ਰਾਹੀਂ ਪੋਲਿੰਗ ਬੂਥ ਤੱਕ ਪੁੱਜੇ। ਲੇਖਕਾਂ ਨੇ ਇਸ ਮੌਕੇ ਪੁੱਜੇ ਲੇਖਕਾਂ ਤੱਕ ਆਪਣੀਆਂ ਕਿਤਾਬਾਂ ਵੀ ਬੜੇ ਚਾਅ ਨਾਲ ਪਹੁੰਚਾਈਆਂ। ਲੇਖਕ ਭਾਵੇਂ ਆਪੋ ਆਪਣੇ ਗਰੁੱਪ ਬਣਾ ਕੇ ਅੱਡ ਅੱਡ ਬੈਠੇ ਰਹੇ ਪਰ ਫਿਰ ਵੀ ਆਪਸੀ ਭਾਈਚਾਰੇ ਅਤੇ ਮੋਹੱਬਤ ਦਾ ਸਿਲਸਿਲਾ ਜਾਰੀ ਰਿਹਾ। 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਇਹ ਚੋਣਾਂ ਅੱਜ ਸਾਲ 2018-2020 ਲਈ ਕਰਵਾਈਆਂ ਗਈਆਂ। ਪੂਰੇ ਭਾਰਤ ਵਿਚੋਂ ਹੁੰਮ ਹੁਮਾ ਕੇ ਲੇਖਕ ਵੋਟਾਂ ਪਾਉਣ ਆਏ। ਕੁੱਲ 728 ਵੋਟਾਂ ਪੋਲ ਹੋਈਆਂ। ਜ਼ਿਕਰਯੋਗ ਹੈ ਕਿ ਕੁਲ ਵੋਟਾਂ ਦੀ ਗਿਣਤੀ ਤਕਰੀਬਨ ਦੋ ਹਜ਼ਾਰ ਹੈ। ਇਸ ਤਰਾਂ ਬਹੁਤ ਸਾਰੇ ਵੋਟਰ ਵੋਟਾਂ ਪਾਉਣ ਲਈ ਨਹੀਂ ਆ ਸਕੇ। ਡਾਕਟਰ ਸੁਰਜੀਤ ਦਾ ਕਹਿਣਾ ਹੈ ਕਿ ਇਹਨਾਂ ਸਾਰੇ ਪਾਸਿਆਂ ਵੱਲ ਛੇਤੀ ਹੀ ਪੂਰਾ ਧਿਆਨ ਦਿੱਤਾ ਜਾਵੇਗਾ। ਪੰਜਾਬੀ ਸਾਹਿਤ ਅਕਾਦਮੀ ਨੂੰ ਇੱਕ ਮੁਹਿੰਮ ਬਣਾ ਕੇ ਹਰ ਜ਼ਿਲੇ ਤੱਕ ਲਿਜਾਇਆ ਜਾਵੇਗਾ। 
       ਪਰੋਫੈਸਰ ਰਵਿੰਦਰ ਭੱਠਲ 402 ਵੋਟਾਂ ਲੈ ਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪਰਧਾਨ ਸੁਰਿੰਦਰ ਕੈਲੇ  379 ਵੋਟਾਂ ਲੈ ਕੇ ਸੀਨੀਅਰ ਮੀਤ ਪਰਧਾਨ ਅਤੇ 488 ਵੋਟਾਂ ਲੈ ਕੇ ਡਾ. ਸੁਰਜੀਤ ਸਿੰਘ ਜਨਰਲ ਸਕੱਤਰ ਚੁਣੇ ਗਏ। ਸ. ਸਹਿਜਪਰੀਤ ਸਿੰਘ ਮਾਂਗਟ, ਖੁਸ਼ਵੰਤ ਬਰਗਾੜੀ, ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਭੁਪਿੰਦਰ ਸਿੰਘ ਸੰਧੂ ਅਤੇ ਮੈਡਮ ਮਨਜੀਤ ਕੌਰ ਅੰਬਾਲਵੀ ਮੀਤ ਪਰਧਾਨ ਚੁਣੇ ਗਏ। 
ਪਰਬੰਧਕੀ ਬੋਰਡ ਦੇ ਚੌਦਾਂ ਮੈਂਬਰਾਂ ਲਈ ਤਰੈਲੋਚਨ ਲੋਚੀ, ਸੁਖਦਰਸ਼ਨ ਗਰਗ, ਮਨਜਿੰਦਰ ਸਿੰਘ ਧਨੋਆ, ਗੁਲਜ਼ਾਰ ਸਿੰਘ ਸ਼ੌਂਕੀ, ਸਿਰੀ ਰਾਮ ਅਰਸ਼, ਜਸਵੀਰ ਝੱਜ, ਮੈਡਮ ਅਮਰਜੀਤ ਕੌਰ ਹਿਰਦੇ, ਡਾ. ਸ਼ਰਨਜੀਤ ਕੌਰ, ਭਗਵੰਤ ਰਸੂਲਪੁਰੀ,  ਤਰਸੇਮ,  ਕਮਲਜੀਤ ਨੀਲੋਂ, ਡਾ. ਸੁਦਰਸ਼ਨ ਗਾਸੋ (ਹਰਿਆਣਾ), ਮੈਡਮ ਸੁਰਿੰਦਰ ਨੀਰ (ਜੰਮੂ) ਅਤੇ ਡਾ. ਜਗਵਿੰਦਰ ਜੋਧਾ ਚੁਣੇ ਗਏ। ਯਾਦ ਰਹੇ ਕਿ ਪਰੇਮ ਸਾਹਿਲ (ਬਾਕੀ ਭਾਰਤ) ਵਿਚੋਂ ਇਕੋ ਇਕ ਉਮੀਦਵਾਰ ਹਨ। ਸੰਵਿਧਾਨ ਅਨੁਸਾਰ ਉਹਨਾਂ ਨੂੰ ਪਹਿਲਾਂ ਹੀ ਜੇਤੂ ਕਰਾਰ ਦਿੱਤਾ ਜਾ ਚੁੱਕਿਆ ਹੈ। ਮੁੱਖ ਚੋਣ ਅਧਿਕਾਰੀ ਸ. ਮਲਕੀਅਤ ਸਿੰਘ ਔਲਖ ਨੇ ਚੋਣ ਉਪਰੰਤ ਜੇਤੂਆਂ ਦੇ ਨਾਮ ਐਲਾਨ ਕਰਦਿਆਂ ਸਮੂਹ ਲੇਖਕਾਂ ਦਾ ਧੰਨਵਾਦ ਕੀਤਾ। 
ਇਹਨਾਂ ਚੋਣਾਂ ਦੇ ਨਤੀਜਿਆਂ ਨੇ ਕਈਆਂ ਨੂੰ ਨਿਰਾਸ਼ ਵੀ ਕੀਤਾ ਕਿਓਂਕਿ ਉਹ ਇਹ ਚੋਣ ਹਾਰ ਗਏ ਸਨ। ਇਸਦੇ ਬਾਵਜੂਦ ਲੇਖਕਾਂ ਨੇ ਆਪਣੇ ਉਮਾਹ ਨਾਲ ਸਾਬਿਤ ਕੀਤਾ ਕਿ ਉਹਨਾਂ ਲਈ ਇਹ ਜਿੱਤ ਹਾਰ ਬੜੀਆਂ ਛੋਟੀਆਂ ਚੀਜ਼ਾਂ ਹਨ।  ਸਭ ਤੋਂ ਵੱਧ ਖੁਸ਼ ਸੀ ਹਰਲੀਨ ਸੋਨਾ। ਹਰ ਇੱਕ ਨੂੰ ਹਸਾਉਣ ਵਾਲੀ ਹਰਲੀਨ ਸੋਨਾ। ਬੱਚਿਆਂ ਦੇ ਚਿਹਰਿਆਂ 'ਤੇ ਮੁਸਕਰਾਹਟਾਂ ਲਿਆਉਣ ਵਾਲੀ ਹਰਲੀਨ ਸੋਨਾ ਇਹ ਚੋਣ ਹਾਰ ਗਈ ਪਰ ਉਸਦੇ ਚਿਹਰੇ ਦੀ ਖੁਸ਼ੀ ਪਹਿਲਾਂ ਨਾਲੋਂ ਵੀ ਦੂਣ ਸਵਾਈ ਹੋਈ ਪਈ ਸੀ।  
ਡਾਕਟਰ ਗੁਰਚਰਨ ਕੋਚਰ ਨੂੰ ਗੁੱਸਾ ਸੀ ਤਾਂ ਕੇਵਲ ਉਸ ਵਿਚਾਰਧਾਰਾ ਨਾਲ ਸਬੰਧਤ ਲੋਕਾਂ ਨਾਲ ਜਿਸ ਵਿਚਾਰਧਾਰਾ ਲਈ ਉਸਨੇ ਸਾਰੀ ਉਮਰ ਲਾ ਦਿੱਤੀ। ਡਾਕਟਰ ਕੋਚਰ ਨੇ ਕਿਹਾ ਕਿ ਮੇਰੇ ਨਾਲ ਧੋਖਾ ਹੋਇਆ ਹੈ। ਇਸ ਨਿਰਾਸ਼ਾ ਵਾਲੇ ਆਲਮ ਦੇ ਬਾਵਜੂਦ ਉਹਨਾਂ ਫਟਾਫਟ ਫੁੱਲਾਂ ਦਾ ਗੁਲਦਸਤਾ ਮੰਗਵਾਇਆ ਅਤੇ ਜੇਤੂਆਂ ਨੂੰ ਵਧਾਈ ਦਿੱਤੀ ਉਹ ਵੀ  ਬੜੇ ਹੀ ਮੁਸਕਰਾਉਂਦੇ ਚਿਹਰੇ ਨਾਲ। 
ਜਨਰਲ ਸਕੱਤਰ ਦੀ ਚੋਣ ਹਾਰਨ ਵਾਲੀ ਭੁਪਿੰਦਰ ਕੌਰ ਪਰੀਤ ਦੇ ਚਿਹਰੇ ਤੇ ਵੀ ਇੱਕ ਅਨੋਖੀ ਚਮਕ ਸੀ। ਅਜਿਹੀਆਂ ਉਲਟ ਹਾਲਤਾਂ ਵਿੱਚ ਵੀ ਚਿਹਰੇ 'ਤੇ  ਚਮਕ ਅਤੇ ਮੁਸਕਰਾਹਟ ਲਿਆ ਸਕਣ ਵਾਲੀ ਸ਼ਕਤੀ ਸ਼ਾਇਦ ਭੁਪਿੰਦਰ ਕੌਰ ਪਰੀਤ ਨੂੰ ਓਸ਼ੋ ਕੋਲੋਂ ਮਿਲ ਰਹੀ ਸੀ। ਓਸ਼ੋ ਜਿਸਨੇ ਜ਼ਿੰਦਗੀ ਦੇ ਗੁਝੇ ਭੇਦ ਬੜੀ ਹੀ ਸਾਦਗੀ ਨਾਲ ਸਮਝਾਏ ਹਨ। ਹੁਣ ਦੇਖਣਾ ਹੈ ਕਿ ਨਵੀਂ ਟੀਮ ਪੰਜਾਬੀ ਲੇਖਕਾਂ ਦੀ ਭਲਾਈ ਲਈ ਅਕਾਦਮੀ ਨੂੰ ਮਜ਼ਬੂਤ ਕਰਨ ਵਾਸਤੇ ਕੀ ਕੀ ਕਰਦੀ ਹੈ। ਨਤੀਜਿਆਂ ਤੋਂ ਬਾਅਦ ਪਹਿਸੂਸ ਹੋ ਇਹ ਹੈ ਕਿ ਨਵੀਂ ਟੀਮ ਕਿਸੇ ਪਰਛਾਵੇਂ ਵਾਂਗ ਨਿਯਮਾਂ ਦੀ ਪਾਲਣਾ ਦਾ ਧਿਆਨ ਰੱਖੇਗੀ।
  

Friday 13 April 2018

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਸੁਰਿੰਦਰ ਕੈਲੇ ਨੂੰ ਜਰੁਰ ਜਿਤਾਓ

ਕਲਮਕਾਰਾਂ ਵੱਲੋਂ ਚੋਣ ਪਰਚਾਰ ਅੰਤਿਮ ਦੌਰ ਵਿੱਚ ਦਾਖਲ 
ਦੇਸ਼ ਵਿੱਚ ਭਾਵੇਂ ਹੰਗਾਮੀ ਹਾਲਤ ਦਾ ਦੌਰ ਆਇਆ ਤੇ ਭਾਵੇਂ ਖਾੜਕੂਵਾਦ ਦਾ। ਬਹੁਤ ਸਾਰੇ ਕਹਿੰਦੇ ਕਹਾਂਉਂਦੇ ਲੋਕ ਲਿਖਣਾ ਛੱਡ ਗਏ ਜਾਂ ਭੁੱਲ ਗਏ। ਦਬਾਅ ਆਰਥਿਕ ਵੀ ਸੀ ਅਤੇ ਡੰਡੇ ਦਾ ਵੀ। ਬਹੁਤ ਸਾਰੇ ਪਤਰਤਰਕਾਰਾਂ ਨੇ ਆਪਣੀ ਕੁਰਬਾਨੀ ਵੀ ਦਿੱਤੀ। ਬਚੇ ਸਨ ਕੁਝ ਸਿਰੜੀ ਅਤੇ ਸਮਰਪਿਤ ਲੋਕ। ਅਜਿਹੇ ਕਲਮਕਾਰਾਂ ਵਿੱਚ ਇੱਕ ਨਾਮ "ਅਣੂ" ਦੇ ਸੰਪਾਦਕ ਸੁਰਿੰਦਰ ਕੈਲੇ ਦਾ ਵੀ ਹੈ। ਮੌਸਮ ਕੋਈ ਵੀ ਹੋਵੇ, ਦਿਨਕੋਈ ਵੀ ਹੋਵੇ, ਪੰਜਾਬੀ ਭਵਨ ਵਿੱਚ ਇੱਕ ਸ਼ਖ਼ਸੀਅਤ ਦੇ ਮਿਲਣ ਦੀ ਸੰਭਾਵਨਾ ਅਕਸਰ ਰਹਿੰਦੀ ਹੈ। ਉਹ ਸ਼ਖ਼ਸੀਅਤ ਹੈ ਸੁਰਿੰਦਰ ਕੈਲੇ ਦੀ। ਰੁਝੇਵਿਆਂ ਦੇ ਬਾਵਜੂਦ ਸਮਾਂ ਕੱਢਣਾ ਅਤੇ ਅਤੇ ਰਸਮੀ ਜਿਹੀਆਂ ਗੱਲਾਂ ਤੋਂ ਉੱਪਰ ਉੱਠ ਕੇ ਮਿਲਣਾ ਕੈਲੇ ਸਾਹਿਬ ਦੇ ਹਿੱਸੇ ਆਇਆ ਹੈ। ਅਣਐਲਾਨੀਆਂ ਪਾਬੰਦੀਆਂ ਦੇ ਬਾਵਜੂਦ ਮੀਡੀਆ ਨੂੰ ਬੇਗਾਨਗੀ ਦਾ ਅਹਿਸਾਸ ਨਾ ਹੋਣ ਦੇਣਾ-ਇਹ ਵੀ ਕੈਲੇ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਕਾਰਨ ਸੰਭਵ ਹੁੰਦਾ ਹੈ। ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਮੌਕੇ ਉਹ ਵੀ ਮੈਦਾਨ ਵਿੱਚ ਹਨ। ਉਹਨਾਂ ਦੀ ਅਪੀਲ ਹੇਠਾਂ ਛਾਪੀ ਜਾ ਰਹੀ ਹੈ। ਅਸੀਂ ਉਹਨਾਂ ਨੂੰ ਵੋਟ ਪਾਉਣ ਲਈ ਸਪਸ਼ਟ ਸਿਫਾਰਿਸ਼ ਕਰਦੇ ਹਾਂ। 
ਸਤਿਕਾਰਯੋਗ ਜੀਓ, 

                     ਸਾਲ 2008 ਤੋਂ ਹੁਣ ਤੱਕ ਮੈਂ, ਪੰਜਾਬੀ ਭਵਨ, ਲਗਾਤਾਰ ਰੌਜ਼ਾਨਾ ਹਾਜ਼ਰ ਹੋ ਕੇ ਸਾਹਿਤਕ ਸਰਗਰਮੀਆਂ ਦੇ ਨਾਲ ਨਾਲ ਪਰਬੰਧਕੀ ਜ਼ਿੰਮੇਵਾਰੀਆਂ ਬਤੌਰ ਦਫ਼ਤਰ ਸਕੱਤਰ, ਵਿੱਤ ਤੇ ਭਵਨ ਪਰਬੰਧਕ  ਅਤੇ ਮੀਤ ਪ੍ਰਧਾਨ ਨਿਭਾਉਂਦਾ ਆ ਰਿਹਾ ਹਾਂ :-
1. ਭਵਨ ਦੀਆਂ ਇਮਾਰਤਾਂ ਦੇ ਰੱਖ-ਰਖਾ ਲਈ ਬਿਲਡਿੰਗ ਦੀ ਮੁਰੰਮਤ, ਪਾਣੀ ਸਪਲਾਈ ਵਿਚ ਸੁਧਾਰ, ਲਾਇਬ੍ਰੇਰੀ ਦੇ ਹਾਲ ਤੇ ਛੱਤ ਦੀ ਮੁਰੰਮਤ, ਗਰੀਨ ਰੂਮ ਦੇ ਬਾਥਰੂਮਾਂ ਦੀ ਮੁਰੰਮਤ ਤੇ ਸੈਨੇਟਰੀ ਦਾ ਕੰਮ, ਕੰਧਾਂ ਵਿੱਚ ਉੱਗੇ ਦਰੱਖਤਾਂ ਦੀ ਕਟਾਈ ਆਦਿ ਦੇ ਅਨੇਕਾਂ ਕੰਮਾਂ ਨੂੰ ਕਰਵਾਕੇ ਭਵਨ ਦੀ ਦਿੱਖ ਅਤੇ ਗੁਣਵੱਤਾ ਸੁਧਾਰੀ ।
2. ਸਾਲ 2012-2014 ਦੌਰਾਨ ਵਿੱਤ ਅਤੇ ਭਵਨ ਪਰਬੰਧਕ ਦੇ ਤੌਰ ਤੇ ਮੇਰਾ ਧਿਆਨ ਭਵਨ ਵਿਚਲੇ ਅਦਾਰਿਆਂ ਦੇ ਬਕਾਇਆ ਕਿਰਾਇਆਂ ਵਲ ਗਿਆ। ਬਕਾਏ ਕੱਢਣ ਲਈ ਪਿਛਲੇ 10-15 ਸਾਲਾਂ ਦਾ ਰਿਕਾਰਡ ਘੋਖਣ ਦੀ ਲੋੜ ਪਈ। ਕਿਰਾਏਦਾਰਾਂ ਦਾ ਹਿਸਾਬ ਆਡਿਟ ਕਰਨ ਲਈ ਬਹੁਤ ਸਮਾਂ ਤੇ ਮਿਹਨਤ ਕਰਨ ਤੇ ਹੇਠਾਂ ਅਨੁਸਾਰ ਬਕਾਏ ਕੱਢੇ ਗਏ :-
À)ਪਰਕਾਸ਼ਕਾਂ, ਕਾਲਜਾਂ, ਪੁਸਤਕ ਵਿਕਰੇਤਾਵਾਂ ਅਤੇ ਵਿਅਕਤੀਆਂ ਵੱਲ ਪਿਛਲੇ ਲੰਮੇ ਸਮੇਂ ਤੌਂ ਕਰੀਬ 60 ਹਜ਼ਾਰ ਰੁ ਪਏ ਦੀਆਂ ਪੁਸਤਕਾਂ ਦੀ ਵਿਕਰੀ ਦੇ ਬਕਾਏ ਕੱਢੇ ਗਏ। ਇਸ ਰਕਮ ਵਿੱਚ ਕਰੀਬ 57,000/- ਰੁਪਏ ਦੀ ਉਗਰਾਈ ਕਰਨ ਵਿੱਚ ਸਫ਼ਲ ਹੋਏ।
ਅ) ਪੰਜਾਬ ਸਕੂਲ ਸਿੱਖਿਆ ਬੋਰਡ ਦਾ ਹਿਸਾਬ ਖੰਘਾਲਣ ਉਪਰੰਤ, ਬੋਰਡ ਦੇ ਦਫ਼ਤਰ ਜਾ ਕੇ ਕਈ ਦਿਨਾਂ ਦੀ ਮਿਹਨਤ ਨਾਲ ਹਿਸਾਬ ਮਿਲਾਉਣ ਬਾਅਦ ਬੋਰਡ ਵੱਲ ਕਰੀਬ 4 ਲੱਖ ਬਕਾਇਆ ਨਿਕਲਿਆ ਜਿਸ ਲਈ ਬੋਰਡ ਅਧਿਕਾਰੀਆਂ ਲਿਖਤੀ ਤੌਰ ਤੇ ਦੇਣਦਾਰੀ ਮੰਨੀ। ਉਗਰਾਹੀ ਲਈ ਵਾਰ-2 ਚੇਅਰਪਰਸਨ, ਸਬੰਧਤ ਅਫ਼ਸਰਾਂ ਨਾਲ ਮੀਟਿੰਗਾਂ ਕਰਨ ਦੇ ਬਾਵਜੂਦ ਵਾਧੂ ਕਮਰਿਆਂ ਦਾ 1,30,000/- ਰੁਪਏ ਬਕਾਇਆ ਖੜਾ ਰਹਿ ਗਿਆ। ਅਕਾਡਮੀ ਵਲੋ ਸਖਤ ਕਾਰਵਾਈ ਕਰਨ ਤੇ ਹੀ ਬੋਰਡ ਨੇ ਬਕਾਇਆ ਕਲੀਅਰ ਕੀਤਾ । 
Â) ਸਾਲ 2008 ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ, ਭਵਨ ਵਿਚਲੀ ਇਮਾਰਤ ਦਾ ਕਿਰਾਇਆ 10,000/- ਦੇ ਰਿਹਾ ਸੀ। ਚੇਅਰਪਰਸਨ ਤੇ ਸੰਬੰਧਤ ਅਫ਼ਸਰਾਂ ਨਾਲ ਵਾਰ ਵਾਰ ਮੀਟਿੰਗਾਂ ਕਰਨ ਤੇ ਦਬਾਅ ਪਾਉਣ ਤੇ ਕਿਰਾਇਆ ਤਿੰਨ ਗੁਣਾਂ ਲੈਣ ਦਾ ਇਕਰਾਰਨਾਮਾ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ। ਅਖ਼ੀਰ ਵਿਚ ਕਰੀਬ 52,000 ਮਾਸਿਕ ਕਿਰਾਇਆ ਵਸੂਲ ਕੀਤਾ । 
ਸ) ਭਾਸ਼ਾ ਵਿਭਾਗ (ਪੰਜਾਬ) ਦਾ ਅਰੰਭ ਤੋਂ ਲੈ ਕੇ ਹਿਸਾਬ ਦਾ ਆਡਿਟ ਕੀਤਾ ਗਿਆ ਤੇ ਬੇਨਿਯਮੀਆਂ ਪਾਈਆਂ ਗਈਆਂ। ਫ਼ਲਸਰੂਪ ਲੱਖਾਂ ਰੁਪਏ ਬਕਾਇਆ ਨਿਕਲਿਆ । ਇਸ ਅਦਾਰੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਿਰਾਏ ਵਿਚ ਕੋਈ ਵਾਧਾ ਨਹੀਂ ਸੀ ਹੋਇਆ। ਵਿਭਾਗ ਨਾਲ ਲਗਾਤਾਰ ਚਿੱਠੀ-ਪੱਤਰ  ਤੇ ਮੀਟਿੰਗਾਂ ਕਰਕੇ ਕਿਰਾਇਆ ਡੇੜ ਗੁਣਾ ਵਧਾਉਣ 'ਚ ਸਫ਼ਲਤਾ ਪ੍ਰਾਪਤ ਕੀਤੀ। ਇਸਦੇ ਨਾਲ ਹੀ ਹਰ ਸਾਲ, ਸਰਕਾਰੀ ਨਿਯਮਾਂ ਅਨੁਸਾਰ ਕਿਰਾਇਆ ਵਧਾਉਣਾ ਸ਼ੁਰੂ ਕੀਤਾ ।
ਹ) ਚੇਤਨਾ ਪ੍ਰਕਾਸ਼ਨ ਦਾ ਹਿਸਾਬ ਆਡਿਟ ਕਰਨ ਤੇ 15 ਦਸੰਬਰ 2015 ਤੱਕ ਉਹਨਾਂ ਵੱਲ 1,43,893 ਰੁ: ਅਤੇ ਯੂਨੀਸਟਾਰ ਬੁਕਸ ਵੱਲ ਅਗਸਤ 2015 ਤੱਕ 82,584 ਰੁ: ਬਕਾਇਆ ਕੱਢੇ ਗਏ। 
3. 2011-2012 ਤੋਂ ਆਮਦਨ ਕਰ ਵਿਭਾਗ ਤੋਂ ਆਮਦਨ ਕਰ ਰਿਫੰਡ ਲੈਣ ਲਈ ਦਫ਼ਤਰ ਨਾਲ ਸੰਪਰਕ ਕਰਕੇ, ਲੱਖਾਂ ਰੁਪਏ ਰਿਫੰਡ ਲੈਣ 'ਚ ਸਫ਼ਲਤਾ ਪ੍ਰਾਪਤ ਕੀਤੀ।
4. ਸਾਈਂ ਮੀਆਂ ਮੀਰ ਭਵਨ ਦਾ ਨਕਸ਼ਾ ਤੇ ਅੰਦਾਜਨ ਖਰਚ ਦਾ ਚਿੱਠਾ ਤਿਆਰ ਕਰਵਾਕੇ, ਉਸ ਦੀ ਉਸਾਰੀ, ਦਿਨ-ਰਾਤ ਇੱਕ ਕਰਕੇ ਨਿਸ਼ਚਿਤ ਸਮੇਂ ਅੰਦਰ ਪੂਰੀ ਕੀਤੀ । 
5. ਭਵਨ ਵਿਚਲੀ ਕੰਟੀਨ, ਜਿਸ ਦਾ ਕਿਰਾਏਦਾਰ ਕਿਰਾਇਆ ਨਹੀਂ ਸੀ ਦੇ ਰਿਹਾ, ਖਾਲੀ ਕਰਵਾਉਣ ਲਈ ਵਕੀਲ ਦੀਆਂ ਮੁਫ਼ਤ ਸੇਵਾਵਾਂ ਲੈ ਕੇ ਕਚਿਹਰੀ ਵਿੱਚ ਕੇਸ ਕੀਤਾ। ਕਈ ਸਾਲ ਲਗਾਤਾਰ ਪੈਰਵਾਈ ਕਰਕੇ ਆਖਿਰ ਕੋਰਟ ਦੇ ਹੁਕਮਾਂ ਨਾਲ 19.08.15 ਨੂੰ ਕੰਟੀਨ ਖਾਲੀ ਕਰਵਾਕੇ ਕਬਜ਼ਾ ਲਿਆ ।
6. ਅਪਣੇ ਅਸਰ ਰਸੂਖ ਨਾਲ ਸੈਮੀਨਾਰ ਹਾਲ ਦੇ ਨਵੀਨੀਕਰਨ ਲਈ ਸ. ਸ਼ਰਨਜੀਤ ਸਿੰਘ ਢਿੱਲੋਂ, ਸਿੰਚਾਈ ਮੰਤਰੀ ਪੰਜਾਬ ਕੋਲੋਂ 3 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਕੀਤੀ।
7. ਭਵਨ ਦੀ ਬਾਹਰੀ ਕੰਧ ਨਾਲ ਖੜੇ ਦਰੱਖਤ ਜੋ ਕੰਧ ਨੂੰ ਨੁਕਸਾਨ ਪੁਚਾ ਰਹੇ ਸਨ, ਨੂੰ ਕੱਟਣ ਲਈ ਸਰਕਾਰੀ ਵਿਭਾਗ ਕੋਲੋਂ ਐਸਟੀਮੇਟ ਅਤੇ ਮੰਜੂਰੀ ਲੈ ਕੇ ਪੁਟਵਾਏ ।
8. ਖੁੱਲੇ ਰੰਗਮੰਚ ਦੇ ਪਿਛਲੇ ਵਿਹੜੇ ਵਿਚ ਇਕ ਵੱਡ ਅਕਾਰੀ ਸ਼ੈਡ ਤਿਆਰ ਕਰਵਾਇਆ ਜਿਸ ਦੀ ਵਰਤੋਂ ਸਮਾਗਮਾਂ ਸਮੇਂ ਖਾਣੇ ਅਤੇ ਹਰ ਕੰਮਾਂ ਲਈ ਨਿਸਚਿਤ ਕੀਤੀ ਗਈ । 
9. ਜਦੋਂ ਤੋਂ ਅਕਾਡਮੀ ਦੀ ਸੇਵਾ ਸੰਭਾਲੀ ਹੈ, ਬਜਟ ਤਿਆਰ ਕਰਨ ਦਾ ਕੰਮ ਕਰਦਾ ਆ ਰਿਹਾ ਹਾਂ। 
ਨੋਟ : ਵਿਸਥਾਰਤ ਜਾਣਕਾਰੀ ਲਈ ਮੇਰੀ ਰਿਪੋਰਟ (ਵਿੱਤ ਅਤੇ ਭਵਨ ਪਰਬੰਧਕ ਦੀ ਰਿਪੋਰਟ) ਮਿਤੀ 15.12.2015 ਦੇਖੀ ਜਾ ਸਕਦੀ ਹੈ ।
10. ਸਾਹਿਤਕ ਤੇ ਸਭਿਆਚਾਰਕ ਖੇਤਰ: 
À) ਮੇਰੇ 5 ਮੌਲਿਕ ਕਹਾਣੀ ਸੰਗਰਹਿ ਪਰਕਾਸ਼ਿਤ ਹੋ ਚੁੱਕੇ ਹਨ। ਅਗਲੀ ਕਿਤਾਬ ਦਾ ਖਰੜਾ ਛਪਣ ਲਈ ਤਿਆਰ ਹੈ ।
ਅ) ਅਨੇਕਾਂ ਪੁਸਤਕਾਂ ਦੀ ਸੰਪਾਦਨਾ ਤੇ ਪ੍ਰਕਾਸ਼ਨਾ ਕੀਤੀ ਹੈ ਜਿਸ ਵਿਚ ਬੰਗਲਾ ਅਤੇ ਪੱਛਮੀ ਪੰਜਾਬ ਦੇ ਲੇਖਕ ਵੀ ਸ਼ਾਮਲ ਹਨ ।
Â) ਅਦਾਰਾ 'ਅਣੂ ਮੰਚ' ਦਾ ਸੰਸਥਾਪਕ ਤੇ ਚੇਅਰਮੈਨ ਹਾਂ। ਇਹ ਅਦਾਰਾ ਗੋਸ਼ਟੀਆਂ, ਵਿਚਾਰ-ਵਿਟਾਂਦਰਾ, ਰੰਗ ਮੰਚੀ ਸਰਗਰਮੀਆਂ ਅਤੇ ਪਰਕਾਸ਼ਨਾ ਦਾ ਕੰਮ ਕਰਦਾ ਹੈ।
ਸ)  ਪਿਛਲੇ 47 ਸਾਲਾਂ ਤੋਂ 'ਅਣੂ' ਨਾਂ ਦਾ ਮਿੰਨੀ ਰਸਾਲਾ ਸੰਪਾਦਤ ਤੇ ਪਰਕਾਸ਼ਿਤ ਕਰ ਰਿਹਾ ਹਾਂ। 
         ਉਪਰੋਕਤ ਸਭ ਆਪ ਜੀ ਦੇ ਸਹਿਯੋਗ ਅਤੇ ਅਸੀਰਵਾਦ ਸਦਕਾ ਹੀ ਸੰਭਵ ਹੋ ਸਕਿਆ ਹੈ। ਆਸ ਕਰਦਾ ਹਾਂ ਕਿ ਭਵਿੱਖ ਵਿੱਚ ਤੁਹਾਡੇ ਸਹਿਯੋਗ ਨਾਲ ਵਧੇਰੇ ਸਮਰੱਥਾ ਤੇ ਨਿਸ਼ਠਾ ਨਾਲ, ਅਕਾਡਮੀ ਦੀ ਬਿਹਤਰੀ ਲਈ ਸੇਵਾ ਕਰਦਾ ਰਹਾਂਗਾ।
ਕਿਰਪਾ ਕਰਕੇ ਪੰਜਾਬੀ ਸਾਹਿਤ ਅਕਾਡਮੀ , ਲੁਧਿਆਣਾ ਦੀ 15 ਅਪ੍ਰੈਲ 2018 ਨੂੰ ਹੋ ਰਹੀ ਚੋਣ ਵਿਚ ਮੈਨੂੰ  ਸੀਨੀਅਰ ਮੀਤ ਪਰਧਾਨ ਦੀ ਵੋਟ ਪਾ ਕੇ ਕਿਰਥਾਰਤ ਕਰਨਾ ਜੀ ।

ਨਿਰੰਤਰ ਸਰਗਰਮ ਸ਼ਖ਼ਸੀਅਤ:ਅਮਰਜੀਤ ਕੌਰ ਹਿਰਦੇ ਵੀ ਚੋਣ ਮੈਦਾਨ ਵਿੱਚ

ਸਾਹਿਤ ਦੀ ਝੋਲੀ ਵਿੱਚ ਪੰਜ ਪੁਸਤਕਾਂ ਪਾ ਚੁੱਕੀ ਅਮਰਜੀਤ ਕੌਰ ਹਿਰਦੇ 
 ਪਰਮ ਸਤਿਕਾਰਤ ਜੀਓ
ਸਤਿ ਸ੍ਰੀ ਅਕਾਲ। 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 2018 ਦੀਆਂ ਚੋਣਾਂ ਵਿੱਚ ਇਸ ਵਾਰ ਅੰਤਰਿੰਗ ਬੋਰਡ ਮੈਂਬਰ ਵਜੋਂ ਮੈਂ ਪਹਿਲੀ ਵਾਰੀ ਆਪ ਜੀ ਦੇ ਸਨਮੁਖ ਹਾਜਰ ਹੋ ਰਹੀ ਹਾਂ ਅਤੇ ਆਪ ਜੀ ਦੇ ਨਿੱਘੇ ਪਿਆਰ ਅਤੇ ਭਰਪੂਰ ਸਹਿਯੋਗ ਦੀ ਆਸ ਕਰਦੀ ਹਾਂ। ਮੈਂ 2010 ਤੋਂ ਪੰਜਾਬੀ ਸਾਹਿਤ ਅਕਾਡਮੀ ਦੀ ਮੈਂਬਰ ਹਾਂ। ੳੁੱਥੇ ਹੋਣ ਵਾਲੀਆਂ ਵੱਡੀਆਂ-ਛੋਟੀਆਂ ਸਾਹਿਤਕ ਸਰਗਰਮੀਆਂ ਵਿੱਚ ਸ਼ਾਮਲ ਹੁੰਦੀ ਆ ਰਹੀ ਹਾਂ। ਸਾਹਿਤ ਖੇਤਰ ਪ੍ਰਤੀ ਮੇਰਾ ਲਗਾਵ ਬਚਪਨ ਤੋਂ ਹੀ ਰਿਹਾ ਹੈ। ਇਸਦੇ  ਨਾਲ ਮੈਂ ਸਮਾਜ ਸੇਵਾ ਵਿੱਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੀ ਹਾਂ। ਇਸ ਕਾਰਜ ਲਈ ਮੈਂ ਆਪਣੇ ਤੌਰ 'ਤੇ ਇਕ ਅੈਨ ਜੀ ਓ ਦਾ ਨਿਰਮਾਣ ਕੀਤਾ ਜਿਸਦੇ ਜਰੀਏ ਮੇਰਾ ਪਹਿਲਾ ਸਾਹਿਤਕ ਕਾਰਜ ਅਨੁਰੂਪ ਪਬਲਿਕ ਲਾਇਬਰੇਰੀ ਖੋਲ੍ਹ ਕੇ ਕੀਤਾ। ਜਿਸ ਵਿੱਚ ਸਾਹਿਤਕ ਮਿਲਣੀਆਂ ਅਤੇ ਰੂਬਰੂ, ਗ਼ਜ਼ਲ ਵਰਕਸ਼ਾਪ ਵੀ ਹੁੰਦੀ ਰਹਿੰਦੀ ਹੈ। ਅਨੁਰੂਪ ਓਅੰਕਾਰ ਚੈਰੀਟੇਬਲ ਅੌਰਗੇਨਾਈਜੇਸ਼ਨ ਲੋੜਵੰਦ ਅਤੇ ਬੇਸਹਾਰਾ ਅੌਰਤਾਂ ਅਤੇ ਬੱਚਿਆਂ ਲਈ ਕਾਰਜ ਕਰਦੀ ਰਹਿੰਦੀ ਹੈ। ਭਵਿੱਖ ਵਿੱਚ ਇਹ ਸੰਸਥਾ ਕੁਛ ਉਚੇਚੇ ਕਾਰਜ ਕਰਨ ਦੀ ਤਿਆਰੀ ਵਿੱਚ ਕਾਰਜਰਤ ਰਹਿੰਦੀ ਹੈ। ਇਸ ਸੰਸਥਾ ਦਾ ਸੇਵਾ ਖੇਤਰ ਜ਼ਿਆਦਾਤਰ ਸਾਡੇ ਸਾਹਿਤ ਸਮਾਜ ਦਾ ਆਲਾ-ਦੁਆਲਾ ਹੀ ਹੁੰਦਾ ਹੈ  ਕਿਉਂਕਿ ਮੈਂ ਖ਼ੁਦ ਤਨ, ਮਨ,  ਧਨ ਤੋਂ ਇਸ ਖੇਤਰ ਨਾਲ ਜੁੜੀ ਹੋਈ ਹਾਂ।  ਸਮਾਜ ਸੇਵਾ ਦਾ ਚਾਓ ਅਤੇ ਉੱਦਮ ਆਪ ਸਭ ਦੇ ਸਾਥ ਨਾਲ ਹੋਰ ਵੀ ਵਧੇ-ਫੁਲੇਗਾ ਕਿਉਂਕ ਮੈਂ ਸੰਪੂਰਨ ਤੌਰ 'ਤੇ ਸਾਹਿਤ ਨੂੰ ਸਮਰਪਿਤ ਹਾਂ।  ਅਜੇ ਤੱਕ ਇਹ ਸੇਵਾ ਮੈਂ ਆਪਣੇ ਨਿੱਜੀ ਖਰਚਿਆਂ ਵਿੱਚੋਂ ਕਰਦੀ ਆ ਰਹੀ ਹਾਂ ਅਤੇ ਕਰਦੀ ਰਹਾਂਗੀ।  ਆਪ ਸਭ ਦੇ ਭਰਪੂਰ ਸਹਿਯੋਗ ਦੀ ਵੀ ਇਸ ਰੂਪ ਵਿਚ ਆਸ ਕਰਦੀ ਹਾਂ ਆਪ ਜੀ ਮੈਨੂੰ ਆਪਣੀ ਵੋਟ ਦੇ ਕੇ ਸਾਹਿਤ ਸੇਵਾ ਲਈ ਹੋਰ ਵੀ ਉਤਸ਼ਾਹਿਤ ਕਰੋਗੇ।  ਇਸ ਵਾਰ 2018 ਵਿਚ ਇਸ ਸੰਸਥਾ "ਪੰਜਾਬੀ ਮਾਂ ਬੋਲੀ ਦਾ ਮਾਣ" ਸਨਮਾਨ ਸ਼ੁਰੂ ਕਰਨ ਜਾ ਰਹੀ ਹੈ। ਇਹ ਸਨਮਾਨ ਇਕ ਸਾਹਿਤਕ ਹਸਤੀ ਨੂੰ ਅਤੇ ਇਕ ਜ਼ਰੂਰਤਮੰਦ ਛੋਟੇ ਸਕੂਲੀ ਬੱਚੇ ਨੂੰ ਦਿੱਤਾ ਜਾਇਆ ਕਰੇਗਾ ਜੋ ਵਿਸ਼ੇਸ਼ਕਰ ਪੰਜਾਬੀ ਵਿਸ਼ੇ ਵਿੱਚੋਂ ਅੱਵਲ ਆਉਂਦਾ ਹੋਵੇਗਾ। ਮੈਂ ਵਾਅਦਾ ਕਰਦੀ ਹਾਂ ਕਿ ਪੰਜਾਬੀ ਭਵਨ ਲੁਧਿਆਣਾ ਲਈ ਵੀ ਮੇਰਾ ਮੋਹ, ਪਿਆਰ ਅਤੇ ਸੇਵਾ ਦਾ ਜਜ਼ਬਾ ਹਮੇਸ਼ਾਂ ਹੀ ਬਣਿਆਂ ਰਵ੍ਹੇਗਾ। 
ਹੁਣ ਤੱਕ ਮੈਂ ਸਾਹਿਤ ਦੀ ਝੋਲੀ ਵਿੱਚ ਪੰਜ ਪੁਸਤਕਾਂ ਪਾ ਚੁੱਕੀ ਹਾਂ ਅਤੇ ਦੋ ਹੋਰ ਛਪਾਈ ਅਧੀਨ ਹਨ। ਇਹਨਾਂ ਦੇ ਨਾਮ ਇਸ ਤਰ੍ਹਾਂ ਹਨ 
"ਚਿੰਤਨ ਦੀ ਕੁੱਖ" ਕਾਵਿ ਸੰਗ੍ਰਹਿ 
"ਕੀਕਣ ਲਿਖਾਂ ਹਰੀ ਨਵੇਂ" ਕਾਵਿ ਸੰਗ੍ਰਹਿ 
"ਜੋਤ ਗੁਰੂ ਸ਼ਬਦ ਰਹਿਨੁਮਾ" ਕਾਵਿ ਸੰਗ੍ਰਹਿ 
"ਕਾਗਜ਼ ਦੀਆਂ ਕਿਸ਼ਤੀਆਂ" ਬਾਲ ਕਾਵਿ ਸੰਗ੍ਰਹਿ 
"ਸਾਡੇ ਬਾਗੀਂ ਚੰਬਾ ਖਿੜਿਆ" ਗੀਤ ਸੰਗ੍ਰਹਿ 
"ਪਿਘਲ਼ਦੀ ਨਦੀ" ਗ਼ਜ਼ਲ ਸੰਗ੍ਰਹਿ 
"ਰੱਬ ਦੀ ਡਾਇਰੀ 'ਤੇ ਲਿਖੇ ਕੁਛ ਹਰਫ਼" ਡਾਇਰੀ ਦੇ ਪੰਨੇ ਵਾਰਤਕ 
ਮੈਂ ਆਸ ਕਰਦੀ ਹਾਂ ਕਿ 15 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਆਪ ਜੀ ਦਾ ਭਰਪੂਰ ਸਾਥ ਅਤੇ ਅਸ਼ੀਰਵਾਦ ਮੇਰੇ ਨਾਲ ਹੋਵੇਗਾ। 
ਤੁਹਾਡੇ ਸੁਹਿਰਦ ਸਹਿਯੋਗ ਦੀ ਮੁਤਲਾਸ਼ੀ 
ਅਮਰਜੀਤ ਕੌਰ 'ਹਿਰਦੇ'
ਮੈਂਬਰਸ਼ਿਪ ਨੰਬਰ 1560
ਮੋਬ:-9988868847, ਵਟਸ ਅੈਪ ਨੰਬਰ 9464958236
ਮੇਲ ਆਈ ਡੀ - hirdey2009@gmail.com

Thursday 12 April 2018

ਗੱਲ ਵੇਸਵਾ ਆਖਣ 'ਤੇ ਇਤਰਾਜ਼ ਦੀ ਨਹੀਂ-ਲਗਾਤਾਰ ਵਧ ਰਹੀ "ਅਸਹਿਣਸ਼ੀਲਤਾ" ਦੀ ਹੈ

..."ਸ਼ਰੀਫਾਂ" ਨੇ ਤਾਂ ਲੋੜ ਪੈਣ 'ਤੇ ਬਹੁਤ ਕੁਝ ਦਾਅ 'ਤੇ ਲਾ ਦਿੱਤਾ 
ਲੁਧਿਆਣਾ: 12 ਅਪਰੈਲ 2018: (ਸਾਹਿਤ ਸਕਰੀਨ ਟੀਮ)::
ਪੰਜਾਬੀ ਸਾਹਿਤ ਅਕੈਡਮੀ ਦੀਆਂ ਚੋਣਾਂ ਬਾਰੇ ਪਾਈ ਗਈ ਇੱਕ ਲਿਖਤ 'ਤੇ ਕੀਤੀ ਗਈ ਟਿੱਪਣੀ ਵਿੱਚ ਇੱਕ ਵੱਡੇ ਬੰਦੇ ਨੇ ਬੜੀ ਛੋਟੀ ਗੱਲ ਕੀਤੀ ਹੈ। ਸਾਡੀ ਟੀਮ ਨੇ ਉਹਨਾਂ ਦਾ ਰਸਮੀ ਜਿਹਾ ਜੁਆਬ ਦੇ ਕੇ ਆਪਣੇ ਬਾਕੀ ਕੰਮਾਂ ਵੱਲ ਧਿਆਨ ਦੇਣਾ ਜ਼ਰੂਰੀ ਸਮਝਿਆ। ਟਿੱਪਣੀ ਵਿੱਚ ਵੇਸਵਾ ਆਖੇ ਜਾਣ ਨੂੰ ਵੀ ਨਜ਼ਰੰਦਾਜ਼ ਕਰਨਾ ਹੀ ਠੀਕ ਸਮਝਿਆ ਗਿਆ।ਕੋਈ ਗੁੱਸਾ ਗਿਲਾ ਹੋਣਾ ਹੈ ਮਨ ਵਿੱਚ,  ਕੱਢ ਲੈਣ ਦਿਓ। ਇਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਕਿ ਇਹ ਕੀ ਕਰ ਰਹੇ ਹਨ--ਕੀ ਆਖ ਰਹੇ ਹਨ। ਦੀਪ ਜਗਦੀਪ ਹੁਰਾਂ ਨੇ ਵੀ ਇਸ ਟਿੱਪਣੀ 'ਤੇ ਦੁੱਖ ਪਰਗਟ ਕੀਤਾ ਹੈ ਅਤੇ ਇਸ ਸਬੰਧੀ ਸਿਹਤਮੰਦ ਬਹਿਸ ਨੂੰ ਹੋਰਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਦੀਪ ਜਗਦੀਪ ਸਿੰਘ ਦੀ ਇਸ ਪੋਸਟ 'ਤੇ ਵੀ ਕੁਝ ਟਿੱਪਣੀਆਂ ਆਈਆਂ ਹਨ। ਇਹਨਾਂ ਵਿੱਚੋਂ ਇੱਕ ਕੁਲਵੰਤ ਗਿੱਲ ਹੁਰਾਂ ਦੀ ਵੀ ਹੈ। 
Kulwant Gill ਸੋਚਦਾ ਹਾਂ...

ਗੋਦੀ ਮੀਡੀਆ ਨੂੰ 'ਵੇਸਵਾ' ਕਹਿਣ 'ਤੇ ਇਤਰਾਜ਼ ਵੇਸਵਾ ਨੂੰ ਹੋਣਾ ਚਾਹੀਦਾ !
....
ਖ਼ਿਆਲ ਆਪੋ ਆਪਣਾ!!

ਸੁਆਲ ਕਿਸੇ ਨੂੰ ਕੁਝ ਕਹਿਣ ਜਾਂ ਕਿਸੇ ਤੇ ਕੋਈ ਗੰਭੀਰ ਦੋਸ਼ ਲਾਉਣ ਦਾ ਨਹੀਂ ਹੈ। ਮਸਲਾ ਇਸ ਬਾਰੇ ਇਤਰਾਜ਼ ਕਰਨ ਦਾ ਵੀ ਨਹੀਂ। ਇਹ ਸ਼ਾਇਦ ਹੁਣ ਬੜੀਆਂ ਹੀ ਛੋਟੀਆਂ ਗੱਲਾਂ ਹੋ ਗਈਆਂ ਹਨ। ਵੱਡੀ ਚਿੰਤਾ ਵਾਲੀ ਗੱਲ ਸਿਸਟਮ ਵਿੱਚ ਆ ਰਹੇ ਨਿਘਾਰ ਦੀ ਹੈ। ਲਗਾਤਾਰ ਵਧ ਰਹੀ "ਅਸਹਿਨਸ਼ੀਲਤਾ" ਦੀ ਹੈ। "ਅਸਹਿਨਸ਼ੀਲਤਾ" ਸਿਰਫ ਭਗਵੇ ਕੈੰਪ ਵਿੱਚ ਹੀ ਸਮਝੀ ਜਾਂਦੀ ਸੀ ਪਰ ਹੁਣ ਇਹ ਉਹਨਾਂ ਵਿੱਚ ਵੀ ਵਧ ਰਹੀ ਹੈ ਜਿਹੜੇ ਖੁਦ ਨੂੰ ਕਈ ਕੁਝ ਅਖਵਾਉਂਦਿਆਂ ਇਸ ਅਸਹਿਨਸ਼ੀਲਤਾ ਦੇ ਖਿਲਾਫ਼ ਹੀ ਨਾਅਰੇ ਮਾਰਦੇ ਨਹੀਂ ਥੱਕਦੇ। ਕਹਿਣੀ ਅਤੇ ਕਰਨੀ ਵਿੱਚ  ਕਿੰਨਾ ਫਰਕ ਹੋ ਸਕਦਾ ਹੈ ਇਸਦਾ ਅਹਿਸਾਸ ਇੱਕ ਵਾਰ ਫੇਰ ਹੋਇਆ। ਜੇ ਕਦੇ ਅਜਿਹੇ ਦੋਗਲੇ ਕਿਸਮ ਦੇ ਲੋਕ ਦਿੱਲੀ ਦੀ ਸੱਤਾ ਵਿੱਚ ਆ ਗਏ ਤਾਂ ਸ਼ਾਇਦ ਸਭ ਤੋਂ ਵਧ ਸ਼ਾਮਤ ਸਾਡੇ ਵਰਗਿਆਂ ਦੀ ਆਉਣ ਵਾਲੀ ਹੈ। 
"ਵੇਸਵਾ" ਸ਼ਬਦਾਂ ਦੀ ਵਰਤੋਂ ਕਰਨ ਵਾਲੇ ਮਹਾਂਰਥੀ ਨੇ ਜੇ ਇੱਕ ਵਾਰ ਵੀ ਧਿਆਨ ਨਾਲ ਸਬੰਧਤ ਪੋਸਟ ਨੂੰ ਪੜ੍ਹਿਆ ਹੁੰਦਾ ਤਾਂ ਸ਼ਾਇਦ ਉਹਨਾਂ ਦਾ ਚੜਿਆ ਹੋਇਆ ਗੁੱਸਾ ਵੀ ਉਤਰ ਜਾਂਦਾ। 
ਜਿਹਨਾਂ ਦਾ ਕਿਸੇ ਵੀ ਪਾਰਟੀ ਨਾਲ ਮੈਂਬਰੀ ਵਾਲਾ ਕੋਈ ਸਬੰਧ ਨਹੀਂ ਉਹਨਾਂ ਨੂੰ ਇਹ ਪੁਛਣ ਦਾ ਹੱਕ ਹੈ ਕਿ ਜੇ ਸਾਹਿਤਿਕ ਸਰਗਰਮੀਆਂ ਗੈਰ ਸਿਆਸੀ ਹਨ ਤਾਂ ਇਹਨਾਂ ਦੇ ਅਹੁਦਿਆਂ ਲਈ ਸਿਆਸੀ ਰੰਗ ਵਾਲਾ ਜੋੜ ਤੋੜ ਕਿਓਂ? ਜੇ ਗੈਰ ਸਿਆਸੀ ਹਲਕੇ ਸਾਹਿਤਿਕ ਚੋਣਾਂ ਨੂੰ ਪੂਰੀ ਤਰਾਂ ਗੈਰ ਸਿਆਸੀ ਹੋ ਕੇ ਲੜਨਾ ਚਾਹੁਣ ਤਾਂ ਇਸ ਵਿੱਚ ਬੁਰਾ ਕੀ ਹੈ? ਇਹ ਗੱਲ ਵੱਖਰੀ ਹੈ ਕਿ ਅੱਜਕਲ ਗੈਰਸਿਆਸੀ ਕੁਝ ਵੀ ਨਹੀਂ ਹੁੰਦਾ। ਸੜਕ ਦਾ ਨਾਮ ਕੀ ਹੋਵੇ, ਲਾਇਬਰੇਰੀ ਦਾ ਨਾਮ ਕਿ ਹੋਵੇ, ਸਿਲੇਬਸ ਵਿੱਚ ਕਿਸ ਦੀ ਰਚਨਾ ਲੱਗੇ ਜਾਂ ਨਾ ਲੱਗੇ, ਪੜ੍ਹਾਈ ਲਿਖਾਈ ਲਈ ਕਿਹੜੀ ਭਾਸ਼ਾ ਮਾਧਿਅਮ ਵੱਜੋਂ ਵਰਤੀ ਜਾਏ ਤੇ ਕਿਹੜੀ ਨਾ ਵਰਤੀ ਜਾਏ--ਅਜਿਹੇ ਸਾਰੇ ਫੈਸਲੇ ਸਿਆਸੀ ਲੋਕ ਹੀ ਕਰਦੇ ਕਰਾਉਂਦੇ ਹਨ। ਇੱਕ ਵਾਰ ਇੱਕ ਗਰਮ ਖਿਆਲੀ ਅਕਾਲੀ ਆਗੂ ਨੇ ਆਪਣੇ ਫੰਡ ਵਿੱਚੋਂ ਪੈਸੇ ਦੇਣ ਲਈ ਇਹ ਸ਼ਰਤ ਰੱਖੀ ਕਿ ਲਾਇਬਰੇਰੀ ਦਾ ਨਾਮ ਸੰਤ ਭਿੰਡਰਾਂ ਵਾਲਿਆਂ ਦੇ ਨਾਮ 'ਤੇ ਰੱਖਿਆ ਜਾਵੇ। 
ਅਜਿਹੇ ਮਾਹੌਲ ਵਿੱਚ ਸਿਆਸੀ ਪੈਂਤੜਾ ਆਪਣਾ ਕੇ ਹੀ ਗੈਰ ਸਿਆਸੀ ਜਾਪਦੇ ਮੋਰਚਿਆਂ 'ਤੇ ਲੜਿਆ ਜਾ ਸਕਦਾ ਹੈ। ਪਰ ਕੀ ਇਸ ਸਿਆਸਤ ਪਿੱਛੇ ਉਹਨਾਂ ਲੋਕਾਂ ਨੂੰ ਸੀਨ ਤੋਂ ਲਾਂਭੇ ਕਰ ਦਿੱਤਾ ਜਾਵੇ ਜਿਹੜੇ ਸਿਆਸਤ ਨੂੰ ਦਲਦਲ ਸਮਝਦੇ ਹੋਏ ਇਸ ਤੋਂ ਦੂਰ ਰਹਿੰਦੇ ਹਨ। ਕੀ ਉਹਨਾਂ ਦਾ ਸਾਹਿਤ ਅਕਾਦਮੀ ਵਰਗੇ ਅਦਾਰਿਆਂ 'ਤੇ ਕੋਈ ਹੱਕ ਨਹੀਂ? ਕੀ ਕਿਸੇ ਵਿਸ਼ੇਸ਼ ਝੰਡੇ, ਵਿਸ਼ੇਸ਼ ਵਿਚਾਰਧਾਰਾ ਜਾਂ ਸਿਆਸੀ ਪਾਰਟੀ ਨਾਲ ਜੁੜਨਾ ਜ਼ਰੂਰੀ ਹੈ? ਕੀ ਗੈਰ ਸਿਆਸੀ ਲੋਕਾਂ ਦੇ ਅਹਿਸਾਸ ਨੂੰ ਅਕਾਦਮੀ ਦੀਆਂ ਚੋਣਾਂ ਵੇਲੇ ਪਰਬੰਧਕਾਂ ਤੱਕ ਪਹੁੰਚਾਉਣਾ "ਵੇਸਵਾਗਿਰੀ" ਹੈ ? "ਵਿਚਾਰਕ ਆਜ਼ਾਦੀ" ਦੀ ਗੱਲ ਬੁਲੰਦ ਆਵਾਜ਼ ਵਿੱਚ ਕਰਨ ਵਾਲੇ ਏਨੇ ਜ਼ਿਆਦਾ ਅਸਹਿਣਸ਼ੀਲ ਕਿਓਂ?
ਅਫਸੋਸ ਕਿ ਕੋਈ ਵੇਸਵਾ ਤਾਂ ਸਿਰਫ ਮਜਬੂਰੀ ਵਿੱਚ ਤਨ ਵੇਚਦੀ ਹੋਵੇਗੀ ਪਰ "ਸ਼ਰੀਫਾਂ" ਨੇ ਤਾਂ ਲੋੜ ਪੈਣ 'ਤੇ ਵਿਚਾਰ ਵੀ ਵੇਚ ਲਏ, ਝੰਡੇ ਵੀ ਬਦਲ ਲਏ, ਨਾਅਰੇ ਵੀ ਬਦਲ ਲਏ 'ਤੇ ਪਤਾ ਨਹੀਂ ਕੀ ਕੀ ਕੀਤਾ?
ਮੈਨੂੰ ਇੱਕ ਪੁਰਾਣੇ ਸਾਥੀ ਨੇ ਦਸਿਆ ਸੀ ਕਿ ਇੱਕ ਵਿਸ਼ੇਸ਼ ਪਾਰਟੀ ਦੇ ਵਿਸ਼ੇਸ਼ ਰੰਗ ਦੇ ਝੰਡਿਆਂ ਵਾਲੇ ਗੁਰਦੁਆਰੇ ਵੀ ਹੋਇਆ ਕਰਦੇ ਸਨ। ਲੱਗਦਾ ਹੈ ਹੁਣ ਸ਼ਾਇਦ ਸਾਹਿਤ ਸਭਾਵਾਂ ਵੀ ਹੋਣ। ਲਾਲ ਝੰਡੇ ਵਾਲੀ ਸਾਹਿਤ ਸਭਾ, ਨੀਲੇ ਝੰਡੇ ਵਾਲੀ ਸਾਹਿਤ ਸਭਾ, ਕੇਸਰੀ ਝੰਡੇ ਵਾਲੀ ਸਾਹਿਤ ਸਭਾ, ਭਗਵੇ ਝੰਡੇ ਵਾਲੀ ਸਾਹਿਤ ਸਭਾ......। ਖੈਰ ਜਿੰਨੀਆਂ ਸਾਹਿਤ ਸਭਾਵਾਂ ਮਰਜ਼ੀ ਹੋ ਜਾਣ ਕੋਈ ਮਾੜੀ ਗੱਲ ਨਹੀਂ ਲੇਕਿਨ ਸ਼ੁਧ ਗੈਰ ਸਿਆਸੀ ਲੋਕਾਂ ਦੇ ਅਹਿਸਾਸ ਨੂੰ ਮਹਿਸੂਸ ਕਰਨਾ ਇੱਕ ਜ਼ਰੂਰੀ ਲੋੜ ਬਣਿਆ ਰਹੇਗਾ। ਉਹ ਵੇਲਾ ਨਾ ਆਉਣ ਦਿਓ ਜਦੋਂ ਲੋਕ ਆਖਿਆ ਕਰਨ--ਅਕਾਲੀ ਗ਼ਜ਼ਲਾਂ, ਕਾਮਰੇਡ ਗ਼ਜ਼ਲਾਂ, ਕਾਂਗਰਸੀ ਗ਼ਜ਼ਲਾਂ, ਭਗਵਾ ਗ਼ਜ਼ਲਾਂ, ਬਸਪਾ ਗ਼ਜ਼ਲਾਂ ਵਗੈਰਾ। 


ਪੱਤਰਕਾਰਾਂ ਨੂੰ 'ਵੇਸਵਾ' ਕਹਿਣ ਵਾਲੇ ਵਿਦਵਾਨ ਨੂੰ ਜਨਰਲ ਸਕੱਤਰੀ ਜ਼ਰੂਰ ਜਿਤਵਾਉ!

'ਪੱਤਰਕਾਰ-ਵੇਸਵਾ' ਲਫ਼ਜ਼ ਦੀ ਇਜਾਦ ਬਾਰੇ ਦੀਪ ਜਗਦੀਪ ਵੱਲੋਂ ਵਿਸ਼ੇਸ਼ ਰਿਪੋਰਟ 
ਹਾਲੇ ਕੁਝ ਘੰਟੇ ਪਹਿਲਾਂ ਹੀ ਮੈਂ ਉਹਨਾਂ ਅੰਦਰ ਲਗਾਤਾਰ ਵੱਧਦੀ ਜਾ ਰਹੀ ਕੁੜਤਣ ਦਾ ਜ਼ਿਕਰ ਕੀਤਾ ਸੀ, ਤਾਂ ਉਨ੍ਹਾਂ ਦੇ ਇਕ ਵਿਦਿਆਰਥੀ ਨੇ ਕਿਹਾ ਸੀ ਮੈਂ ਇਸ ਨਾਲ ਸਹਿਮਤ ਨਹੀਂ। ਦੋ ਦਿਨਾਂ ਤੋਂ ਸਫ਼ਰ ਵਿਚ ਹੋਣ ਕਰਕੇ ਮੈਂ ਕੁਝ ਖ਼ਬਰਾਂ ਪੜ੍ਹ ਨਹੀਂ ਸਕਿਆ। ਅੱਜ ਅਚਾਨਕ ਇਕ ਖ਼ਬਰ ਨਜ਼ਰੀਂ ਪਈ, ਜਿਸ ਵਿਚ ਸਮਾਜਵਾਦੀ ਵਿਚਾਰਧਾਰਾ ਨਾਲ ਹਮਦਰਦੀ ਰੱਖਣ ਵਾਲੇ ਪੱਤਰਕਾਰ Rector Kathuria ਨੇ ਸੋਸ਼ਲ ਮੀਡੀਆ 'ਤੇ ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾਂ ਬਾਰੇ ਭਖੀ ਹੋਈ ਬਹਿਸ ਦਰਜ ਕੀਤੀ ਸੀ। ਉਨ੍ਹਾਂ ਵੱਖ-ਵੱਖ ਲੇਖਕਾਂ ਵੱਲੋਂ ਆਪਣੀ-ਆਪਣੀ ਪਸੰਦ ਦੇ ਉਮੀਦਵਾਰਾਂ ਬਾਰੇ ਲਿਖੀਆਂ ਟਿੱਪਣੀਆਂ ਅਤੇ ਵਿਚਾਰਾਂ ਨੂੰ ਆਪਣੀ ਵਿਸ਼ਲੇਸ਼ਣੀ ਖ਼ਬਰ ਵਿਚ ਦਰਜ ਕੀਤਾ। ਉਨ੍ਹਾਂ ਨੇ ਪੂਰੀ ਖ਼ਬਰ ਵਿਚ ਹਰ ਤਰ੍ਹਾਂ ਦੇ ਵਿਚਾਰ ਨੂੰ ਥਾਂ ਦਿੱਤੀ ਅਤੇ ਖ਼ਬਰ ਦੀ ਸ਼ੁਰੂਆਤ ਵਿਚ ਹੀ ਪੱਤਰਕਾਰਾਂ ਨੂੰ ਵੇਸਵਾ ਕਹਿਣ ਵਾਲੇ ਵਿਦਵਾਨ ਉਮੀਦਵਾਰ ਸਾਹਬ ਦੇ ਪਿਛਲੇ ਕਾਰਜਾਂ ਦੀ ਪ੍ਰਸੰਸਾ ਕੀਤੀ। ਸ਼ਾਇਦ ਉਨ੍ਹਾਂ ਤੋਂ ਬੱਜਰ ਗੁਨਾਹ ੲਿਹ ਹੋ ਗਿਆ ਕਿ ਉਨ੍ਹਾਂ ਦੂਜੀ ਉਮੀਦਵਾਰ Bhupinder Kaur Preet ਬਾਰੇ ਵੀ Paul Kaur ਹੁਰਾਂ ਦੀ ਟਿੱਪਣੀ ਦਰਜ ਕਰ ਦਿੱਤੀ। ਕਥੂਰੀਆ ਨੂੰ ਤਾਂ ਲੱਗਿਆ ਕਿ ਉਹਨਾਂ ਆਪਣਾ ਫ਼ਰਜ਼ ਨਿਭਾਇਆ ਹੈ।
ਪਰ ਪੱਤਰਕਾਰਾਂ ਨੂੰ ਵੇਸਵਾ ਕਹਿਣ ਵਾਲੇ ਜਨਰਲ ਸਕੱਤਰੀ ਦੇ ਉਮੀਦਵਾਰ ਵਿਦਵਾਨ ਸਾਹਬ ਨੂੰ ਇਹ ਗੱਲ ਨਾਗਵਾਰ ਗ਼ੁਜ਼ਰੀ 'ਤੇ ਉਹਨਾਂ ਤੈਸ਼ ਵਿਚ ਆ ਕੇ ਅੱਧੀ ਰਾਤ ਹੋਣ ਤੋਂ ਐਨ 6 ਮਿੰਟ ਪਹਿਲਾਂ ਖ਼ਬਰ ਉਚੇਚੀ ਟਿੱਪਣੀ ਕਰਕੇ ਪੱਖਪਾਤ ਰਹਿਤ ਖ਼ਬਰ ਲਿਖਣ ਵਾਲੇ ਪੱਤਰਕਾਰ ਨੂੰ ਨੂੰ ਵੇਸਵਾ ਦੀ ਉਪਾਧੀ ਬਖ਼ਸ਼ ਦਿੱਤੀ। (ਅੱਧੀ ਰਾਤ ਨੂੰ ਵੇਸਵਾ ਦਾ ਚੇਤਾ ਆਉਣਾ ਸੁਭਾਵਕ ਹੁੰਦਾ ਹੋਣੈ।)

ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਅਕਾਡਮੀ, ਜਿਸ ਦੇ ਅਹੁਦੇਦਾਰ ਵਿਦਵਾਨ ਬੋਲਣ ਦੀ ਆਜ਼ਾਦੀ ਵਿਚ ਚੀਕ-ਚੀਕ ਕੇ ਨਾਅਰੇ ਮਾਰਦੇ ਹਨ ਅਤੇ ਅਸਹਿਣਸ਼ੀਲਤਾ ਖ਼ਿਲਾਫ਼ ਸਨਮਾਨ ਮੋੜਨ ਵਾਲਿਆਂ ਦਾ ਸਮਰਥਨ ਕਰਦੇ ਹਨ, ਉਸ ਅਕਾਡਮੀ ਅੰਦਰ ਪ੍ਰੈਸ ਅਤੇ ਬੋਲਣ ਦੀ ਆਜ਼ਾਦੀ ਦੀ ਸੰਘੀ ਘੁੱਟੀ ਹੋਈ ਹੈ। ਅਕਾਡਮੀ ਦੇ ਅਹੁਦੇਦਾਰ ਸਿਰਫ਼ ਉਨ੍ਹਾਂ ਨੂੰ ਹੀ ਪੱਤਰਕਾਰ ਮੰਨਦੇ ਹਨ, ਜੋ ਉਨ੍ਹਾਂ ਦੇ ਭੇਜੇ ਪ੍ਰੈਸ ਨੋਟ ਨੂੰ ਇੰਨ-ਬਿੰਨ ਛਾਪ ਦਿੰਦੇ ਹਨ, ਲਗਾ-ਮਾਤਰਾਵਾਂ ਅਤੇ ਤੱਥਾਂ ਦੀਆਂ ਗ਼ਲਤੀਆਂ ਸਮੇਤ। ਪਰ ਜਿਹੜੇ ਪੱਤਰਕਾਰ ਅਕਾਡਮੀ ਦੇ ਪ੍ਰਬੰਧਾਂ ਅਤੇ ਪਾਰਦਰਸ਼ਤਾ ਨਾਲ ਸੰਬੰਧਤ ਸਵਾਲ ਕਰਦੇ ਹਨ, ਅਕਾਡਮੀ ਉਨ੍ਹਾਂ ਨੂੰ ਬਲੈਕ ਲਿਸਟ ਕਰ ਦਿੰਦੀ ਹੈ। ਵਿਸ਼ਵ ਭਰ ਦੀਆਂ ਅਖ਼ਬਾਰਾਂ ਵਿਚ ਰੋਜ ਛਪਣ ਵਾਲੇ ਪੰਜਾਬੀ ਫ਼ੋਟੋਕਾਰੀ ਅਤੇ ਪੱਤਰਕਾਰੀ ਦੇ ਜਾਣੇ-ਪਛਾਣੇ ਨਾਮ Janmeja Singh Johl ਵੀ ਉਸੇ ਬਲੈਕ ਲਿਸਟ ਵਿਚ ਸ਼ਾਮਲ ਹਨ। ਇਹੀ ਨਹੀਂ ਜਨਰਲ ਸਕੱਤਰ ਸਾਹਬ ਨੇ ਕੁਝ ਮਹੀਨੇ ਪਹਿਲਾਂ ਜੌਹਲ ਸਾਹਬ ਦੀ ਖਿੱਲੀ ਉਡਾਂਉਂਦੀ ਇਕ ਪੋਸਟ ਵੀ ਪਾਈ ਸੀ, ਜਿਸ 'ਤੇ ਆਏ ਕਮੈਂਟਾ ਕਰਕੇ ਉਨ੍ਹਾਂ ਨੂੰ ਨਮੋਸ਼ੀ ਹੀ ਝੱਲਣੀ ਪਈ ਸੀ।

ਇਸ ਬਲੈਕ ਲਿਸਟ ਵਿਚ ਦੂਜਾ ਨਾਮ ਇਸ ਪੋਸਟ ਦੇ ਲੇਖਕ 'ਬੜਬੋਲੇ' ਪੱਤਰਕਾਰ ਦਾ ਵੀ ਹੈ, ਜਿਸ ਨੂੰ ਡਾਕਟਰ ਸਾਹਿਬ ਦੇ ਜਨਰਲ ਸਕੱਤਰ ਬਣਨ ਤੋਂ ਬਾਅਦ ਦਾ ਬਲੈਕ ਲਿਸਟ ਕੀਤਾ ਹੋਇਆ ਹੈ। ਜਦੋਂ ਵੀ ਦਫ਼ਤਰ ਵਿਚੋਂ ਪੁੱਛਿਆ ਗਿਆ ਤਾਂ ਇਹੀ ਜਵਾਬ ਮਿਲਿਆ ਕਿ ਸਾਨੂੰ ਹੁਕਮ ਹੈ ਅਸੀਂ ਕਿਸੇ ਦਾ ਨਾਮ ਨਹੀਂ ਦੱਸ ਸਕਦੇ। ਵਿਚਾਰਾ ਸਟਾਫ਼ ਵੀ ਕੀ ਕਰੇ, ਉਸ ਨੇ ਵੀ ਨੌਕਰੀ ਕਰਨੀ ਹੈ। ਸਟਾਫ਼ ਨੂੰ ਤਾਂ ਮੂਕ ਹੁਕਮਨਾਮਾ ਜਾਰੀ ਹੋਇਆ ਹੈ ਕਿ ਅਕਾਡਮੀ ਦੀ ਕਿਸੇ ਵੀ ਮੀਟਿੰਗ ਜਾਂ ਇਜਲਾਸ ਵਿਚ ਜਦੋਂ ਕੋਈ ਵਾਦ-ਵਿਵਾਦ ਚੱਲ ਰਿਹਾ ਹੋਵੇ ਤਾਂ ਪੱਤਰਕਾਰਾਂ ਨੂੰ ਰਿਕਾਰਡਿੰਗ ਨਹੀਂ ਕਰਨ ਦੇਣੀ। ਆਖ਼ਰੀ ਜਨਰਲ ਇਜਲਾਸ ਵਿਚ ਵੀ ਰੈਕਟਰ ਕਥੂਰੀਆਂ ਨੂੰ ਸਟਾਫ਼ ਮੈਂਬਰਾਂ ਨੇ ਰਿਕਾਰਡਿੰਗ ਕਰਨ ਤੋਂ ਟੋਕ ਦਿੱਤਾ ਸੀ। ਡਾ. ਐਸ. ਐਸ. ਜੌਹਲ ਵਰਗੇ ਵਿਦਵਾਨ ਵੀ ਬਿਨਾਂ ਮੰਜ਼ੂਰੀ ਤੋਂ ਵਿਵਾਦਤ ਮਸਲਿਆਂ ਦੇ ਪ੍ਰੈਸ ਨੋਟਾਂ ਵਿਚ ਉਨ੍ਹਾਂ ਦਾ ਨਾਮ ਵਰਤਣ ਦਾ ਅਫ਼ਸੋਸ ਪ੍ਰਗਟ ਕਰ ਚੁੱਕੇ ਹਨ। ਹੁਣ ਤਾਂ ਹੱਦ ਹੀ ਮੁਕਾ ਦਿੱਤੀ ਗਈ ਹੈ, ਰੈਕਟਰ ਕਥੂਰੀਆਂ ਨੂੰ ਉਸ ਖ਼ਬਰ 'ਤੇ ਵੇਸਵਾ ਕਿਹਾ ਗਿਆ ਹੈ, ਜਿਸ ਵਿਚ ਉਨ੍ਹਾਂ ਕੋਈ ਅਲੋਚਨਾ ਕੀਤੀ ਵੀ ਨਹੀਂ।

ੲਿਹ ਦੱਸ ਦੇਵਾਂ ਕਿ ਪੱਤਰਕਾਰਾਂ ਲਈ 'ਪੱਤਰਕਾਰ-ਵੇਸਵਾ' ਲਫ਼ਜ਼ ਦੀ ਇਜਾਦ ਆਰਐਸਐਸ ਤੇ ਭਾਜਪਾ ਦੇ ਸੋਸ਼ਲ ਮੀਡੀਆ ਸੈੱਲ ਨੇ ਕੀਤੀ ਸੀ, ਜੋ ਟਵਿੱਟਰ ਉੱਤੇ ਸੈਕੂਲਰ ਅਤੇ ਫ਼ਾਸੀਵਾਦ ਵਿਰੋਧੀ ਪੱਤਰਕਾਰਾਂ ਖ਼ਿਲਾਫ਼ ਜ਼ੋਰ-ਸ਼ੋਰ ਨਾਲ ਵਰਤੀ ਜਾਂਦੀ ਸੀ। ਖੱਬੇ-ਪੱਖੀ ਧਿਰਾਂ ਇਸ ਬਾਰੇ ਕਰੜਾ ਰੋਸ ਪ੍ਰਗਟਾਉਂਦੀਆਂ ਰਹੀਆਂ ਹਨ। ਅੱਜ ਤਾਂ ਦੇਖੋ ਸਾਡੇ ਮਹਾਨ ਖੱਬੇਪੱਖੀ ਚਿੰਤਕਾਂ ਨੇ ਸੰਘ ਅਤੇ ਸੈਕੂਲਰਾਂ ਵਿਚ ਫ਼ਰਕ ਹੀ ਮਿਟਾ ਦਿੱਤਾ ਹੈ।

ਸੋ, ਅਕਾਡਮੀ ਦੇ ਪਿਆਰੇ ਮੈਂਬਰੋ, ਸੂਝਵਾਨ ਵੋਟਰੋ, ਸਾਨੂੰ ਇਹ ਫ਼ਰਕ ਮਿਟਾਉਣ ਵਾਲੀ ਸੋਚ ਨੂੰ ਪੱਕੇ ਪੈਰੀਂ ਕਰਨ ਲਈ ਪੱਤਰਕਾਰਾਂ ਨੂੰ ਵੇਸਵਾ ਕਹਿਣ ਵਾਲੇ ਵਿਦਵਾਨਾਂ ਨੂੰ ਜਨਰਲ-ਸਕੱਤਰੀ ਜਿਤਾਉਣੀ ਬੇਹੱਦ ਜ਼ਰੂਰੀ ਹੈ। ਹੁੰਮ-ਹੁਮਾਂ ਕੇ 15 ਤਰੀਕ ਨੂੰ ਇਨ੍ਹਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ।

ਦੋ ਸਾਲ ਪਹਿਲਾਂ ਵਿਦਵਾਨ ਸਾਹਬ ਦੇ ਸਰਬ-ਸੰਮਤੀ ਨਾਲ ਚੋਣ ਜਿੱਤਣ 'ਤੇ ਐਡੀ ਹੀ ਲੰਮੀ ਪ੍ਰਸ਼ੰਸਾਮਈ ਪੋਸਟ ਲਿਖੀ ਸੀ, ਸੋਚਿਆ ਨਹੀਂ ਸੀ ਇਕ ਵਾਰ ਫ਼ੇਰ ਉਨ੍ਹਾਂ ਦੀ 'ਪ੍ਰਸ਼ੰਸਾ' ਵਿਚ ਐਡੀ ਹੀ ਪੋਸਟ ਲਿਖਣੀ ਪਵੇਗੀ। ਹਾਲੇ ਵੀ ਦਿਲ ਕਹਿ ਰਿਹਾ ਹੈ ਕਿ ਇਹ ਸਭ ਝੂਠ ਹੋਵੇ। ਪਰ ਪ੍ਰਤੱਖ ਨੂੰ ਪ੍ਰਮਾਣ ਦੀ ਕੀ ਲੋੜ, ਤੁਸੀਂ ਆਪ ਦੇਖ ਲਵੋ, ਤਸਵੀਰਾਂ ਨੱਥੀ ਨੇ।

ਰੈਕਟਰ ਕਥੂਰੀਆ ਦੀ ਖ਼ਬਰ ਦਾ ਲਿੰਕ https://goo.gl/R4ZdRk
__________________________________________________
-ਦੀਪ ਜਗਦੀਪ ਸਿੰਘ
{ਅਕਾਡਮੀ ਦਾ ਇਕ ਚਿੰਤਤ ਮੈਂਬਰ, ਜਿਸ ਦੀ ਰੋਜ਼ੀ-ਰੋਟੀ ਪੱਤਰਕਾਰੀ ਹੈ}

ਡਾ. ਗੁਲਜ਼ਾਰ ਪੰਧੇਰ ਵੱਲੋਂ ਸਮੁੱਚੀ ਪਰਗਤੀਸ਼ੀਲ ਟੀਮ ਨੂੰ ਜਿਤਾਉਣ ਦੀ ਅਪੀਲ

ਪਰਾਪਤੀਆਂ  ਦੇ ਨਾਲ ਨਾਲ ਨਵੇਂ ਨਿਸ਼ਾਨੇ ਵੀ ਗਿਣਾਏ
ਲੁਧਿਆਣਾ: 12 ਅਪਰੈਲ 2018: (ਸਾਹਿਤ ਸਕਰੀਨ ਟੀਮ)::
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ 15 ਅਪਰੈਲ ਨੂੰ ਹੋ ਰਹੀਆਂ ਚੋਣਾਂ ਵਿਚ ਮੀਤ ਪਰਧਾਨ ਦੇ ਅਹੁਦੇ ਲਈ ਉਮੀਦਵਾਰ ਹਾਂ। ਸਾਡੇ ਅਗਲੇ ਦੋ ਸਾਲਾਂ ਲਈ ਉਦੇਸ਼ /ਟੀਚੇ:
1. ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਜੀ ਵਲੋਂ ਆਈ ਗਰਾਂਟ ਦੀ ਪੈਰਵੀ ਕਰ ਕੇ ਲਾਇਬ੍ਰੇਰੀ ਦਾ ਦੂਜਾ ਹਿੱਸਾ ਮੁਕੰਮਲ ਕਰਾਉਣਾ।
2. ਡਾ ਸੁਰਜੀਤ ਪਾਤਰ ਜੀ, ਡਾ ਸੁਖਦੇਵ ਸਿਰਸਾ ਜੀ, ਡਾ. ਸ. ਸ. ਜੌਹਲ ਜੀ ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਰ ਵੱਡੀਆਂ ਸ਼ਖਸੀਅਤਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਤੋਂ ਹੋਰ ਸਿਖਿਆ ਨਾਲ ਸਬੰਧਿਤ ਸੰਸਥਾਵਾਂ ਦੀ ਤਰਜ਼ 'ਤੇ ਬੱਝਵੀ ਗਰਾਂਟ ਦਾ ਪਰਬੰਧ ਕਰਾਉਣਾ।
3. ਲਾਇਬਰੇਰੀ ਦੀ ਮੁਕੰਮਲ ਹੋ ਚੁੱਕੀ ਬਿਲਡਿੰਗ ਵਿਚ ਪੁਸਤਕਾਂ ਫੌਰੀ ਤੌਰ ਤੇ ਤਬਦੀਲ ਕਰਕੇ ਖੋਜ ਕੇਂਦਰ ਸ਼ੁਰੂ ਕਰਨਾ। ਅੰਤਰਰਾਸ਼ਟਰੀ ਮਾਪਦੰਡਾਂ ਦੇ ਅਧਾਰ ਤੇ ਕੈਟਾਲੌਗਿੰਗ ਦਾ ਕੰਮ ਜੋ ਮੇਰੇ ਅਤੇ ਸੁਰਿੰਦਰ ਕੈਲੇ ਜੀ ਦੇ ਸੁਝਾਅ ਤੇ ਸ਼ੁਰੂ ਕੀਤਾ ਗਿਆ ਸੀ ਨੂੰ ਮੁਕੰਮਲ ਕਰਵਾਕੇ ਲਾਇਬ੍ਰੇਰੀ ਦੀ ਗੁਣਵੱਤਾ ਨੂੰ ਹੋਰ ਉਚਿਆਉਣਾ। ਡਿਜੀਟਲਾਈਜੇਸ਼ਨ ਦਾ ਸ਼ੁਰੂ ਹੋਇਆ ਕੰਮ ਮੁਕੰਮਲ ਕਰਵਾਉਣਾ।
4. ਅਕਾਡਮੀ ਦੇ ਹਿਸਾਬ ਕਿਤਾਬ ਵਿਚ ਪਾਰਦਰਸ਼ਤਾ ਲਿਆਉਣੀ ਅਤੇ ਆਨ ਲਾਈਨ ਕਰਨਾ। 
‌5. ਸਕੂਲ ਬੋਰਡ ਵਲੋਂ ਖਾਲੀ ਕੀਤੇ ਥਾਂ ਅਤੇ ਪੁਰਾਣੀ ਲਾਇਬਰੇਰੀ ਨੂੰ ਮੁਰੰਮਤ ਕਰਵਾਕੇ ਕਿਰਾਏ ਦੇਣਾ ਤੇ ਵਿੱਤੀ ਸਾਧਨ ਮਜਬੂਤ ਕਰਨੇ। 
‌6. ਮਾਤ ਭਾਸ਼ਾ ਫੰਡ ਬਣਾਉਣਾ ਜਿਸ ਵਿਚ ਭਾਸ਼ਾ-ਪਰੇਮੀ ਅਤੇ ਐਨ. ਆਰ. ਆਈ. ਪੰਜਾਬੀਆਂ ਤੋਂ ਯੋਗਦਾਨ ਪੁਆਇਆ ਜਾਵੇਗਾ।
‌7. ਨਵੇਂ ਬਣੇ ਹਾਲ ਨੂੰ ਅਧੁਨਿਕ ਸਹੂਲਤਾਂ ਵਾਲਾ ਬਣਾਕੇ, ਸੈਮੀਨਾਰ ਹਾਲ, ਆਰਟ ਗੈਲਰੀ, ਆਦਿ ਨੂੰ ਵਪਾਰਕ ਸੰਸਥਾਵਾਂ ਤੋਂ ਕਮਾਈ ਦਾ ਸਾਧਨ ਬਣਾ ਕੇ, ਸਾਹਿਤਕ ਸੰਸਥਾਵਾਂ ਲਈ ਰਿਆਇਤੀ ਆਧਾਰ ਮਜਬੂਤ ਕੀਤਾ ਜਾਵੇਗਾ।
‌8.ਬਲਰਾਜ ਸਾਹਨੀ ਉਪਨ ਏਅਰ ਥੀਏਟਰ ਜਿਸਦੀ ਮੁਰੰਮਤ ਲਈ ਵੱਡੇ ਖਰਚੇ ਸ਼ਾਮਲ ਹਨ ਲਈ ਵੱਡੀ ਗਰਾਂਟ ਜਾਂ ਕਿਸੇ ਅੈਨ ਆਰ ਆਈ ਜਾਂ ਕਿਸੇ ਵੱਡੇ ਵਪਾਰਕ ਅਦਾਰੇ ਤੋਂ ਸਹਾਇਤਾ ਲੈ ਕੇ ਉਹਨੂੰ ਅਧੁਨਿਕ ਸਹੂਲਤਾਂ ਵਾਲਾ ਬਣਾਉਣਾ। 
‌9. ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਲਾਅਨ ਵਾਲੇ ਪਾਸੇ ਅਤੇ ਸਾਂਈ ਮੀਆਂ ਮੀਰ ਭਵਨ ਵਾਲੇ ਪਾਸੇ ਇਕ ਨਵੀਂ ਸਬਮਰਸੀਬਲ ਮੋਟਰ ਦਾ ਪਰਬੰਧ ਕਰਨਾ।
10. ਨਿਤਾਪਰਤੀ ਦੇ ਕੰਮਾਂ ਵਿੱਚ ਕੁਸ਼ਲਤਾ ਲਿਆਉਣ ਲਈ ਕਰਮਚਾਰੀਆਂ ਦੀ ਵਿੱਤੀ ਸਹੂਲਤ ਮਜਬੂਤ ਕਰਨਾ।
‌11.ਇਸ ਸੰਸਥਾ ਨੂੰ ਨਿਤ ਨਵੀਆਂ ਪੈਦਾ ਹੁੰਦੀਆਂ ਹੋਰ ਚੁਣੌਤੀਆਂ ਨੂੰ ਟੀਮ ਵਰਕ ਕਰਕੇ ਨਜਿੱਠਣਾ। 
12. ਲੇਖਕਾਂ ਵਾਸਤੇ ਵਾਜਬ ਰੇਟਾਂ ਵਾਲਾ ਕੈਫੇਟੇਰੀਆ, ਸਾਫ਼ ਸੁਥਰਾ ਲੇਖਕ ਘਰ ਅਤੇ ਲੇਖਕਾਂ ਲਈਏ ਖਾਸ ਕਰਕੇ ਬਜੁਰਗਾਂ ਲੇਖਕਾਂ ਵਾਸਤੇ ਸਹੂਲਤਾਂ ਤਲਾਸ਼ ਕੇ ਸਰਕਾਰੀ ਅਤੇ ਗੈਰ ਸਰਕਾਰੀ ਸਹੂਲਤਾਂ ਦਿਵਾਉਣੀਆਂ।
13.ਅਕਾਡਮੀ ਦੇ ਸ਼ੁਰੂ ਕੀਤੇ ਪੁਸਤਕ ਵਿਕਰੀ ਕੇਂਦਰ ਨੂੰ ਹੋਰ ਪੱਕੇ ਪੈਰੀਂ ਕਰਨਾ। 
‌ ਮੇਰੀ ਅਤੇ ਸੁਰਿੰਦਰ ਕੈਲੇ ਜੀ ਦੀ ਰੋਜਾਨਾ ਹਾਜ਼ਰੀ, ਮੀਟਿੰਗਾਂ ਤੇ ਫੌਰੀ ਦਖਲ ਕਾਰਨ ਪਿਛਲੇ ਸਮੇ ਵਿਚ ਅਕਾਡਮੀ ਪ੍ਤੀ ਨਿਭਾਏ ਫਰਜਾਂ ਦੇ ਆਧਾਰ ਤੇ ਆਪਣੇ ਲਈ ਅਤੇ ਸਮੁੱਚੀ ਪਰਗਤੀਸ਼ੀਲ ਟੀਮ ਲਈ 15 ਅਪਰੈਲ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਸਨਿਮਰ ਬੇਨਤੀ ਕਰਦਾ ਹਾਂ। 
‌ਨੋਟ:ਇਸ ਗੱਲ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ ਕਿ ਵੋਟਾਂ ਪੈਣ ਦਾ ਸਮਾਂ ਇਸ ਵਾਰ 9 ਵਜੇ ਸਵੇਰੇ ਤੋਂ 3 ਵਜੇ ਬਾਅਦ ਦੁਪਹਿਰ ਤਕ ਹੈ।
‌ ਡਾ ਗੁਲਜ਼ਾਰ ਸਿੰਘ ਪੰਧੇਰ 
‌ ਉਮੀਦਵਾਰ ਮੀਤ ਪਰਧਾਨ  
‌ਮੋਬਾ:9464762825. 

...ਜਦੋਂ ਗੁਰਭਜਨ ਗਿੱਲ ਨੇ ਉਹੀ ਹਾਰ ਮੈਡਮ ਦੇ ਗੱਲ ਪਾ ਕੇ ਵਧਾਈ ਦਿੱਤੀ

 ਸਾਹਿਤ ਅਕੈਡਮੀ ਦੀਆਂ ਚੋਣਾਂ ਨਾਲ ਸਬੰਧਤ ਇੱਕ ਦਿਲਚਸਪ ਯਾਦ 
ਜਦੋਂ ਮੈਡਮ ਦਲੀਪ ਕੌਰ ਟਿਵਾਣਾ ਨੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਪਰਧਾਨਗੀ ਦੀ ਚੋਣ ਜਿੱਤੀ ਸੀ :

ਇਹ ਉਦੋਂ ਦਾ ਹਵਾਲਾ ਦੱਸ ਰਹੀ ਹਾਂ.
ਸ਼ੁਭਚਿੰਤਕਾਂ ਨੇ ਕਹਿ ਕੁਹਾ ਕੇ ਫ਼ਾਰਮ ਭਰਵਾ ਦਿੱਤੇ ਸਨ। ਮੈਡਮ ਨੇ ਵਿਦਡਰਾਲ ਫ਼ਾਰਮ ਵੀ ਨਾਲ ਹੀ ਭਰ ਦਿੱਤਾ ਸੀ ( in case) ਜੇ ਫ਼ਾਰਮ ਵਾਪਿਸ ਲੈਣੇ ਪਏ...ਪਰ ਉਸਦੀ ਨੌਬਤ ਨਹੀਂ ਆਈ ਕਿਓਂਕਿ ਡਾਕਟਰ ਨਿਰੰਜਨ ਤਸਨੀਮ, ਡਾ: S.P.Singh, Dr: Tejwant Singh Gill,
Dr. Deepk Manmohan ਹੁਰਾਂ ਨੇ ਆਪੋ ਆਪਣੇ ਕਾਗ਼ਜ਼ ਵਾਪਿਸ ਲੈ ਲਏ ਸਨ। 
ਹੁਣ ਰਹਿ ਗਏ ਸਿਰਫ਼ ਸਰਦਾਰ ਗੁਰਭਜਨ ਸਿੰਘ ਗਿੱਲ ਤੇ ਮੈਡਮ ਟਿਵਾਣਾ।  
ਕਹਿੰਦੇ ਸ: ਗੁਰਭਜਨ ਗਿੱਲ ਜੀ ਨੂੰ ਜਿੱਤ ਯਕੀਨੀ ਲਗਦੀ ਸੀ। ਉਹਨਾਂ ਨੇ ਢੋਲੀ ਤੇ ਜਲੂਸ ਕੱਢਣ ਲਈ ਟਰੱਕ ਤੇ ਨੱਚਣ ਵਾਲਾ ਘੋੜਾ ਵੀ ਮੰਗਵਾਇਆ ਹੋਇਆ ਸੀ। 
ਖੈਰ ਪੈਂਤੀ ਵੋਟਾਂ ਦੇ ਫਰਕ ਨਾਲ ਮੈਡਮ ਜਿੱਤ ਗਏ, ਬਹੁਤ ਦਲੇਰੀ ਨਾਲ ਸ : ਗੁਰਭਜਨ ਸਿੰਘ ਗਿੱਲ ਜੀ ਨੇ ਉਹੀ ਹਾਰ ਮੈਡਮ ਦੇ ਗੱਲ ਵਿੱਚ ਪਾ ਕੇ ਵਧਾਈ ਦਿੱਤੀ। ਕੋਈ ਨਾਰਾਜ਼ਗੀ ਨਹੀਂ ਕੋਈ ਮਾਯੂਸੀ ਸ਼ੋ ਨਹੀਂ ਕੀਤੀ 
ਇਹ ਪਹਿਲੀ ਔਰਤ ਪਰਧਾਨ ਸਨ। ਦੋ ਸਾਲ ਪਰਧਾਨਗੀ ਕੀਤੀ।  T.A-D.A ਬਿਲਕੁਲ ਨਹੀਂ ਲਿਆ । 
ਉਦੋਂ ਚਾਰ ਯੂਨੀਵਰਸਿਟੀਆਂ ਦੇ ਵਾਇਸ ਚਾਂਸਲਰ ਵੋਟ ਪਾਉਣ ਲਈ ਪਹੁੰਚੇ ਹੋਏ ਸਨ।
“ ਸਾਂਈ ਮੀਆਂ ਮੀਰ ਬੁੱਕ ਬਾਜ਼ਾਰ “ਮੈਡਮ ਦੇ ਸਮੇਂ ਵਿੱਚ ਹੀ ਬਣਿਆ ਆਪਾਂ ਸਭ ਜਾਣਦੇ ਹਾਂ।  
ਸ਼ਾਲਾ ਹੁਣ ਵੀ ਸੁੱਖ ਸਾਂਦ  ਨਾਲ ਵੋਟਾਂ ਪੈ ਜਾਣ ਤੇ ਔਰਤਾਂ ਨਾਲ ਵਿਤਕਰਾ ਨਾ ਕੀਤਾ ਜਾਵੇ।


ਕੋਈ ਕਿਸੇ ਨੂੰ ਡਰਾਵੇ ਧਮਕਾਵਾਂ ਨਾ।       --Shind Shinder
ਸ਼ਿੰਦ ਸ਼ਿੰਦਰ ਹੁਰਾਂ ਨੇ ਇਹ ਲਿਖਤ 11 ਅਪਰੈਲ 2018 ਨੂੰ ਰਾਤੀਂ 10:22 'ਤੇ ਪੋਸਟ ਕੀਤੀ 

                                                     

Wednesday 11 April 2018

ਸਾਹਿਤ ਅਕਾਦਮੀ ਚੋਣਾਂ: ਸੌ ਫੁੱਲ ਖਿੜਨ ਦਿਓ-ਸੌ ਵਿਚਾਰ ਭਿੜਨ ਦਿਓ

ਲੋਕਾਂ ਦੀ ਬਾਰੀਕ ਅੱਖ 15 ਅਪਰੈਲ ਨੂੰ ਨਿਤਾਰਾ ਕਰੇਗੀ-ਗੁਰਭਜਨ ਗਿੱਲ  
ਸਵੇਰ ਤੋਂ ਹੀ ਅਕਾਦਮੀ ਚੋਣਾਂ ਦੇ ਫੋਨ ਆ ਜਾ ਰਹੇ ਨੇ।
ਚੋਣ ਨੂੰ ਲੜਨਾ ਨਹੀਂ, ਕਰਨਾ ਹੈ।
ਆਗੂ ਥੋਪਣਾ ਨਹੀਂ ਪਛਾਨਣਾ ਹੈ।
ਇਸ ਪਲ ਪਾਸ਼ ਯਾਦ ਆ ਰਿਹੈ
ਇਸ ਵਾਰ ਪਾਪ ਦੀ ਜੰਝ
ਬੜੀ ਦੂਰੋਂ ਆਈ ਹੈ।
ਮਾਸਕੋ ਜਾਂ ਵਾਸ਼ਿੰਗਟਨ ਦੀ
ਮੋਹਰ ਨਹੀਂ ਤੱਕਣੀ
ਅਸੀਂ ਤਾਂ ਬੱਸ
ਅੱਡੀਆਂ ਹੋਈਆਂ ਤਲੀਆਂ ਤੇ
ਥੁੱਕ ਦੇਣਾ ਹੈ।
ਤਲਖ਼ੀਆਂ ਨੇ ਸਾਨੂੰ
ਬਹੁਤ ਬੇਲਿਹਾਜ਼ ਕਰ ਦਿੱਤਾ ਹੈ।
ਮੈਂ ਰਵਿੰਦਰ ਭੱਠਲ ਦਾ ਸਮਰਥਨ ਕਰ ਰਿਹਾਂ, ਇਹ ਮੇਰੀ ਸੋਚ ਹੈ।
ਕਾਮੇ ਸੱਜਣ ਦੋਹਾਂ ਟੀਮਾਂ ਚ ਹਨ।
ਨਿਕੰਮੇ ਵੀ ਦੋਹੀਂ ਪਾਸੀਂ ਹਨ।
ਲੋਕਾਂ ਦੀ ਬਾਰੀਕ ਅੱਖ 15 ਅਪਰੈਲ ਨੂੰ ਨਿਤਾਰਾ ਕਰੇਗੀ
ਪਰ ਮੈਨੂੰ ਇਹ ਕਹਿਣੋਂ ਨਾ ਵਰਜੋ ਕਿ ਸੱਚ ਕੀ ਹੈ?
ਧਰਮ ਪਿਆਰਾ ਹੈ
ਧੜਾ ਨਹੀਂ
ਸੌ ਫੁੱਲ ਖਿੜਨ ਦਿਓ।
ਸੌ ਵਿਚਾਰ ਭਿੜਨ ਦਿਓ।
ਪਰ ਵਿਚਾਰਾਂ ਦੀ ਥਾਂ
ਵਿਅਕਤੀ ਭਿੜ ਰਹੇ ਨੇ।
ਇਹ ਮਾਰੂ ਵਰਤਾਰਾ ਰੋਕੋ।
                             ----ਗੁਰਭਜਨ ਗਿੱਲ  
ਪਰੋਫੈਸਰ ਗੁਰਭਜਨ ਸਿੰਘ ਗਿੱਲ ਹੁਰਾਂ ਵੱਲੋਂ 11 ਅਪਰੈਲ  2018 ਨੂੰ ਸ਼ਾਮੀ 4:52 ਵਜੇ ਪੋਸਟ ਕੀਤੀ ਗਈ ਇੱਕ ਲਿਖਤ ਦੇ ਕੁਝ ਅੰਸ਼ 

PSA: ਕੀ ਬਿਨਾ ਸਿਆਸੀ ਪਹੁੰਚ ਦੇ ਲੜੀ ਜਾ ਸਕਦੀ ਹੈ ਇਹ ਸਾਹਿਤਿਕ ਜੰਗ?

Tuesday 10 April 2018

PSA: ਕੀ ਬਿਨਾ ਸਿਆਸੀ ਪਹੁੰਚ ਦੇ ਲੜੀ ਜਾ ਸਕਦੀ ਹੈ ਇਹ ਸਾਹਿਤਿਕ ਜੰਗ?

ਸਾਹਿਤਿਕ ਐਵਾਰਡਾਂ ਦੀ ਲਾਲਸਾ ਵਾਲੇ ਯੁਗ ਵਿੱਚ ਕੌਣ ਨਿਰਸੁਆਰਥ?
ਲੁਧਿਆਣਾ: 10 ਅਪਰੈਲ 2018: (ਸਾਹਿਤ ਸਕਰੀਨ ਬਿਊਰੋ)::
ਮੌਸਮ ਚੋਣਾਂ ਦਾ ਹੈ। ਲੇਖਕਾਂ ਦੀਆਂ ਚੋਣਾਂ ਦਾ। ਸਾਹਿਤਿਕ ਮਾਹੌਲ ਇੱਕ ਵਾਰ ਫਿਰ ਸਿਆਸੀ ਜਿਹਾ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਇਹ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ। ਅੰਬਾਲਾ ਵਿੱਚ ਰਹਿਣ ਵਾਲੀ ਨਾਮਵਰ ਸ਼ਾਇਰਾ ਪਾਲ ਕੌਰ ਨੇ ਵੀ ਇਸਦਾ ਗੰਭੀਰ ਨੋਟਿਸ ਲਿਆ ਹੈ। ਲੇਖਕਾਂ ਵਿੱਚ ਸਿਆਸਤ ਕਿਓਂ? ਇਹ ਵਿਸ਼ਾ ਲੰਮੇ ਸਮੇਂ ਤੋਂ ਸ਼ਰਚਾ ਦਾ ਵਿਸ਼ਾ ਰਿਹਾ ਹੈ ਅਤੇ ਸਾਡੇ ਨਾਲ ਹੀ ਸਾਹਿਤ ਵਿਛ ਸਿਆਸਤ ਦੀ ਲੋੜ ਵੀ ਲੰਮੇ ਸਮੇਂ ਤੋਂ ਬਣੀ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਬਹਿਸ ਤੇਜ਼ੀ ਨਾਲ ਜਾਰੀ ਹੈ। ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪਰ ਇਸ ਬਹਿਸ ਨਾਲ ਸ਼ਾਇਦ ਸਾਹਿਤ ਨੂੰ ਕੁਝ ਫਾਇਦਾ ਹੋ ਜਾਵੇ। "ਸੰਵਾਦ" ਵਾਲੇ ਸੁਖਿੰਦਰ ਸਿੰਘ ਅਤੇ ਹੋਰ ਕਲਮਕਾਰ ਵੀ ਇਸ ਵਿੱਚ ਸ਼ਾਮਲ ਹੋ ਚੁੱਕੇ ਹਨ। ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਬਹੁਤ ਹੀ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਡਾਕਟਰ ਸੁਰਜੀਤ ਸਿੰਘ ਦੇ ਮੁਕਾਬਲੇ ਇਸ ਵਾਰ ਇੱਕ ਸਰਗਰਮ ਮੁਹਿੰਮ ਹੈ। ਇਸ ਵਾਰ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਦੌਰਾਨ ਜਨਰਲ ਸਕੱਤਰ ਦੇ ਅਹੁਦੇ ਲਈ ਖੜੀ ਭੁਪਿੰਦਰ ਕੌਰ ਪਰੀਤ ਦਾ ਸਟੈਂਡ ਇਸ ਸਬੰਧੀ ਵਿਚਾਰ ਚਰਚਾ ਨੂੰ ਲਗਾਤਾਰ ਗਰਮਾ ਰਿਹਾ ਹੈ।  
ਇਸ ਸਬੰਧੀ ਪਾਲ ਕੌਰ ਨੇ ਕਿਹਾ ਹੈ,"ਦੋਸਤੋ ! ਇਸ ਵੇਲੇ ਰਾਜਨੀਤੀ ਵਿੱਚ ਵੜਨ ਦੀ ਮੇਰੀ ਬਿਲਕੁਲ ਮਨਸ਼ਾ ਨਹੀਂ ਸੀ। ਪਰ ਅਜਿਹਾ ਕੁਝ ਵਾਪਰ ਰਿਹਾ ਹੈ ਕਿ ਮੈਨੂੰ ਇਸ ਕਦਮ ਦੀ ਲੋੜ ਜਾਪੀ । ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿੱਚ ਕੁਝ ਘਿਨਾਉਣੇ ਸੱਚ ਸਾਹਮਣੇ ਆ ਰਹੇ ਹਨ । ਕੁਝ ਲੋਕ, ਜੋ ਸਾਹਿਤਕਾਰ ਹਨ ਤੇ ਦੋਸਤ ਵੀ , ਇਸ ਨੂੰ ਆਪਣੀ ਜਗੀਰ ਸਮਝ ਬੈਠੇ ਹਨ ਤੇ ਕਬਜ਼ਾ ਕਰੀ ਬੈਠੇ ਹਨ। ਜੇ ਕੋਈ ਆਪਣਾ ਪਰਚਾ ਦਾਖਲ ਵੀ ਕਰ ਬੈਠਾ ਤਾਂ ਉਸ ਨੂੰ ਬਿਠਾਉਣ ਲਈ ਪਿਆਰ , ਇਸਰਾਰ ਤੋਂ ਬਾਅਦ ਧਮਕੀਆਂ ਤੱਕ ਦਿੱਤੀਆਂ ਗਈਆਂ। ਮੈਂ ਤਾਂ ਪਹਿਲਾਂ ਵੀ ਇਸ ਗੱਲੋਂ ਹੈਰਾਨ ਸਾਂ ਕਿ ਕੁਝ ਬੰਦੇ ਆਪਣੇ ਪੈਨਲ ਬਣਾ ਲੈਂਦੇ ਹਨ ਤੇ ਫਿਰ ਰਿਓੜੀਆਂ ਵੰਡੀਆਂ ਜਾਂਦੀਆਂ ਹਨ ਕਿ ਤੂੰ ਆਹ ਲੈ ਲੈ ਤੇ ਮੈਨੂੰ ਆਹ ਦੇ ਦੇ ! ਜੇ ਦਸ ਵੀਹ ਲੋਕਾਂ ਨੇ ਹੀ ਸਭ ਫ਼ੈਸਲੇ ਕਰ ਲੈਣੇ ਹਨ ਤਾਂ ਅਸੀਂ ਹਜ਼ਾਰਾਂ ਲੋਕ ਉੱਥੇ ਸਿਰਫ ਮੂਰਖ ਬਣਨ ਜਾਂਦੇ ਹਾਂ? ਮੇਰੀ ਕਿਸੇ ਨਾਲ ਨਿੱਜੀ ਵਿਰੋਧਤਾ ਨਹੀਂ, ਪਰ ਅਸੀਂ ਸਾਹਿਤਕਾਰ ਹੀ ਇਹ ਇਜਾਰੇਦਾਰੀ ਸਵੀਕਾਰ ਕਰਾਂਗੇ ਤਾਂ ਲੋਕਾਂ ਨੂੰ ਕੀ ਲਿਖ  ਕੇ ਵਿਖਾਵਾਂਗੇ? ਇਸ ਲਈ ਮੈਂ ਚਾਹੁੰਦੀ ਹਾਂ ਨਵੇਂ ਦੋਸਤਾਂ ਨੂੰ ਮੌਕਾ ਦਿੱਤਾ ਜਾਵੇ। ਮੈ ਪੰਜਾਬੀ ਦੀ ਸੰਵੇਦਨਸ਼ੀਲ ਸ਼ਾਇਰਾ ਭੁਪਿੰਦਰ ਕੌਰ ਪਰੀਤ ਦੀ ਹਿਮਾਇਤ ਕਰਾਂਗੀ। ਉਸ ਨੂੰ ਵੋਟਾਂ ਪਾ ਕੇ ਜਨਰਲ ਸਕੱਤਰ ਬਣਾਉ ਤੇ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਨਵੇਂ ਭਵਿੱਖ ਦੀ ਉਮੀਦ
ਕਰੀਏ ! ਦੋਸਤੋ ! ਡਾ. ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਨਿਜੀ ਤੌਰ ਤੇ ਕਿਸੇ ਨੂੰ ਬੈਠਣ ਲਈ ਨਹੀਂ ਕਿਹਾ ਤੇ ਨਾ ਹੀ ਕੋਈ ਧਮਕੀ ਦਿੱਤੀ ਹੈ ਪਰ ਅਜਿਹਾ ਹੋਇਆ ਹੈ ਤਾਂ ਕਿਸੇ ਹੋਰ ਮਾਿਧਅਮ ਤੋਂ ਹੋਇਆਂ ਹੋਵੇਗਾ। ਮੈਂ ਉਹਨਾਂ ਦਾ ਪੱਖ ਵੀ ਦੋਸਤਾਂ ਦੇ ਦੇ ਸਾਹਮਣੇ ਰੱਖ ਦਿੱਤਾ ਹੈ। ਹਿਮਾਇਤ ਮੇਰੀ ਭੁਪਿੰਦਰ ਕੌਰ ਪਰੀਤ ਦੇ ਨਾਲ ਹੀ ਹੈ।
ਸੁਖਿੰਦਰ ਸਿੰਘ ਨੇ ਲਤੀਫ਼ਾ ਅੱਖ ਕੇ ਬੜੀ ਗੰਭੀਰਤਾ ਨਾਲ ਕਿਹਾ ਹੈ: ਲਤੀਫਾ:
ਸਾਹਿਤਕ ਗੈਂਗਸਟਰ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿਚ ਉਮੀਦਵਾਰ ਇੱਕ ਔਰਤ ਨੇ ਕਿਹਾ ਹੈ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਉਹ ਐਵੇਂ ਫਾਲਤੂ ਨ ਬੋਲੇ ਨਹੀਂ ਤਾਂ.....
ਉਸ ਔਰਤ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਾਹਿਤਕ ਗੈਂਗਸਟਰ ਸਿਰਫ ਪੰਜਾਬ ਵਿਚ ਹੀ ਨਹੀਂ ਕੈਨੇਡਾ ਵਿਚ ਵੀ ਹਨ। 
ਕੈਨੇਡਾ ਵਿੱਚ ਵੀ ਸਾਹਿਤ ਸਭਾਵਾਂ ਨਾਲ ਸਬੰਧਤ ਕਈ ਬੰਦੇ ਚਾਰ ਕੁ ਗਜ਼ਲਾਂ ਲਿਖਣ ਤੋਂ ਬਾਹਦ ਨੱਕਾਂ 'ਚੋਂ ਠੂੰਹੇਂ ਸੁੱਟਣ ਲੱਗ ਜਾਂਦੇ ਹਨ ਅਤੇ ਗੈਂਗਸਟਰਾਂ ਵਾਂਗ ਧਮਕੀਆਂ ਦੇਣ ਲੱਗ ਜਾਂਦੇ ਹਨ ਕਿ ਜਿਹੜਾ ਵੀ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਬਾਰੇ ਬੋਲੇਗਾ ਅਸੀਂ ਉਸ ਨੂੰ ਸਿੱਧਾ ਕਰ ਦਿਆਂਗੇ। 
-ਸੁਖਿੰਦਰ: ਸੰਪਾਦਕ:ਸੰਵਾਦ
ਟੋਰਾਂਟੋ ਕੈਨੇਡਾ
ਅਪਰੈਲ 9, 2018
ਇਹਨਾਂ ਸਾਹਿਤਿਕ ਚੋਣਾਂ ਬਾਰੇ ਹੀ ਕੁਲਜੀਤ ਮਾਨ ਨੇ ਕਿਹਾ ਹੈ:
ਸਭ ਦੋਸਤ ਸਾਹਿਤਕਾਰ ਹਨ ਤੇ ਵਿਦਿਅਕ ਸੰਸਥਾਵਾਂ ਵਿਚ ਕੰਮ ਕਰਦੇ ਰਾਹ ਦਸੇਰੇ ਵੀ ਹਨ ਪਰ ਕੁਝ ਲੋਕ ਇਹ ਮਹਿਸੂਸ ਕਰਦੇ ਹਨ ਕਿ ਕੁਝ ਤਬਦੀਲੀ ਕਰਕੇ ਵੇਖ ਲਈ ਜਾਵੇ।
ਭੁਪਿੰਦਰ ਪਰੀਤ ਜੀ ਨੂੰ ਮੈ ਕਦੇ ਮਿਲਿਆ ਨਹੀ ਪਰ ਉਹਨਾਂ ਦੀਆਂ ਰਚਨਾਵਾਂ ਤੇ ਸਮਾਜ ਪਰ੍ਤੀ ਪਹੁੰਚ ਸਦਕਾ, ਉਹ ਬੇਹਤਰ ਲਗਦੇ ਹਨ। ਸਾਡੀ ਵੋਟ ਪਉਂਣ ਦੀ ਕੋਈ ਪਹੁੰਚ ਨਹੀ ਪਰ ਸਾਡਾ ਫਿਕਰ ਜ਼ਰੂਰ ਸਾਹਿਤ ਨਾਲ ਹੈ। ਹੇਠ ਲਿਖੀ ਪਾਲ ਕੌਰ ਜੀ ਦੀ ਪੋਸਟ ਨਾਲ ਮੈਂ ਸਹਿਮਤ ਹਾਂ। ਆਉ ਕੁਝ ਤਬਦੀਲੀ ਤੇ ਕਰ ਹੀ ਲਈਏ।
ਦੀਪ ਜਗਦੀਪ ਸਿੰਘ ਨੇ ਪਾਲ ਕੌਰ ਹੁਰਾਂ ਦਿਨ ਪੋਸਟ 'ਤੇ ਟਿੱਪਣੀ ਕਰਦਿਆਂ ਕਿਹਾ ਹੈ: ਤੁਹਾਡਾ ਖੁਲ ਕੇ ਮੈਦਾਨ ਵਿਚ ਆਉਣਾ ਅਤੇ ੲਿਹ ਅਪੀਲ ਕਰਨਾ, ਇਤਿਹਾਸ ਵਿਚ ਦਰਜ ਹੋਵੇਗਾ। ਦੋਸਤੀਆਂ ਅਤੇ ਇਜਾਰੇਦਾਰੀਆਂ ਵਿਚ ਫ਼ਰਕ ਕਰਨਾ ਵਕਤ ਦੀ ਲੋੜ ਹੈ। ਤੁਹਾਡੇ ਸਵੈ ਨਾਲ ਇਮਾਨਦਾਰੀ ਕਰਨ ਦਾ ਇਹ ਫ਼ੈਸਲਾ ਸੱਚਮੁੱਚ ਇਤਿਹਾਸਕ ਹੈ। 

ਸਾਹਿਤ ਅਕਾਦਮੀ ਚੋਣਾਂ: ਸੌ ਫੁੱਲ ਖਿੜਨ ਦਿਓ-ਸੌ ਵਿਚਾਰ ਭਿੜਨ ਦਿਓ

Monday 9 April 2018

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ:ਪਰ੍ਗਤੀਸ਼ੀਲ ਫਰੰਟ ਸਰਗਰਮ

ਵੋਟਾਂ ਦੌਰਾਨ ਫਰੰਟ ਦੇ ਪੈਨਲ ਨੂੰ ਜਿਤਾਉਣ ਦੀ ਅਪੀਲ 
ਸਤਿਕਾਰਤ ਦੋਸਤੋ,
15 ਅਪਰੈਲ, 2018 ਦੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਵਿਚ ਪਰ੍ਗਤੀਸ਼ੀਲ ਲੇਖਕ ਫਰੰਟ ਦੇ ਡਾ. ਤੇਜਵੰਤ ਗਿੱਲ, ਡਾ. ਸੁਰਜੀਤ ਅਤੇ ਸੁਰਿੰਦਰ ਕੈਲੇ ਵਾਲੇ ਸਾਰੇ ਪੈਨਲ ਨੂੰ ਵੋਟ ਅਤੇ ਸਮਰਥਨ ਦਿਓ ਜੀ।
ਇਹ ਹਨ ਪਰ੍ਗਤੀਸ਼ੀਲ ਲੇਖਕ ਫਰੰਟ ਦੇ ਉਮੀਦਵਾਰ-
ਪ੍ਰਧਾਨ- ਡਾ ਤੇਜਵੰਤ ਗਿੱਲ
ਸੀਨੀਅਰ ਮੀਤ ਪਰਧਾਨ- ਸੁਰਿੰਦਰ ਕੈਲੇ
ਜਨਰਲ ਸੱਕਤਰ-ਡਾ ਸੁਰਜੀਤ ਸਿੰਘ
ਮੀਤ ਪ੍ਰਧਾਨ-
1-ਗੁਲਜ਼ਾਰ ਪੰਧੇਰ
2-ਭੁਪਿੰਦਰ ਸੰਧੂ
3-ਖੁਸ਼ਵੰਤ ਬਰਗਾੜੀ
4-ਸਹਿਜਪਰੀਤ ਮਾਂਗਟ
5-ਡਾ ਹਰਵਿੰਦਰ ਸਿੰਘ-ਪੰਜਾਬੋਂ ਬਾਹਰੋਂ
ਪਰਬੰਧਕੀ ਬੋਰਡ
1-ਪਰੇਮ ਸਾਹਿਲ-ਬਿਨਾ ਮੁਕਾਬਲਾ ਜੇਤੂ-ਬਾਕੀ ਭਾਰਤ ਵਿਚੋਂ
2-ਸਿਰੀ ਰਾਮ ਅਰਸ਼
3-ਡਾ. ਗੁਰਮੇਲ ਸਿੰਘ
4- ਡਾ. ਹਰਪਰੀਤ ਸਿੰਘ ਹੁੰਦਲ
5-ਹਰਲੀਨ ਕੌਰ
6-ਡਾ. ਜਗਵਿੰਦਰ ਜੋਧਾ
7-ਭਗਵੰਤ ਰਸੂਲਪੁਰੀ
8- ਤਰਸੇਮ
9-ਮਨਜਿੰਦਰ ਧਨੋਆ
10-ਤ੍ਰੈਲੋਚਨ ਲੋਚੀ
11-ਜਸਵੀਰ ਝੱਜ
12-ਸੁਰਿੰਦਰ ਨੀਰ
13-ਕੰਵਲਜੀਤ ਨੀਲੋਂ
14-ਅਮਰਜੀਤ ਕੌਰ ਹਿਰਦੇ
15-ਕੰਵਰ ਜਸਵਿੰਦਰਪਾਲ ਸਿੰਘ
ਇਸ ਪੂਰੇ ਪੈਨਲ ਨੂੰ ਆਪ ਜੀ ਦੀ ਵੋਟ ਅਤੇ ਹਮਾਇਤ ਲਈ ਅਗਾਊਂ ਸ਼ੁਕਰੀਆ ਜੀ।
ਸੁਸ਼ੀਲ ਦੁਸਾਂਝ

Sunday 8 April 2018

ਪੁਸਤਕ-ਚੇਤਿਅਾਂ ਦਾ ਸੰਦੂਕ-ਲੋਕ ਅਰਪਣ ਸਮਾਗਮ

ਪੁਸਤਕ ਰਲੀਜ਼ ਸਮਾਗਮ ਹੋਇਆ  ਚੰਡੀਗੜ ਦੇ ਕਲਾ ਭਵਨ ਵਿੱਚ 
ਚੰਡੀਗੜ: 8 ਅਪਰੈਲ 2018: (ਸਾਹਿਤ ਸਕਰੀਨ ਬਿਊਰੋ)::
ਕਲਮਾਂ ਅਤੇ ਕੈਮਰਿਆਂ ਵਾਲਿਆਂ 'ਤੇ ਹੁੰਦੇ ਹਮਲਿਆਂ 'ਚ ਆ ਰਹੀ ਤੇਜ਼ੀ ਦੇ ਬਾਵਜੂਦ ਪੁਸਤਕ ਸੱਭਿਆਚਾਰ ਵੀ ਵੱਧ ਰਿਹਾ ਹੈ। ਸਾਹਿਤਿਕ ਸਮਾਗਮਾਂ ਅਤੇ ਸਾਹਿਤਿਕ ਸੰਸਥਾਵਾਂ ਦੀਆਂ ਚੋਣ ਸਰਗਰਮੀਆਂ ਦੇ ਬਾਵਜੂਦ ਵਿਚਾਰ ਵਟਾਂਦਰਿਆਂ ਦਾ ਮਾਹੌਲ ਵੀ ਇੱਕ ਵਾਰ ਫੇਰ ਪਰਫੁਲਿਤ ਹੋ ਰਿਹਾ ਹੈ। ਇਸੇ ਰੁਝਾਣ ਅਧੀਨ ਇੱਕ ਨਵੀਂ ਪੁਸਤਕ ਰਿਲੀਜ਼ ਹੋਈ ਹੈ "ਚੇਤਿਆਂ ਦਾ ਸੰਦੂਕ" ਜਿਸਦਾ ਸਮਾਗਮ ਚੰਡੀਗੜ ਵਿਚ ਸੀ। 
ਚੰਡੀਗੜ ਦੇ ਕਲਾ ਭਵਨ ਵਿਚ ਡਾ ਗੁਰਮਿੰਦਰ ਸਿੱਧੂ ਦੀ ਪੁਸਤਕ-ਚੇਤਿਅਾਂ ਦਾ ਸੰਦੂਕ-ਲੋਕ.ਅਰਪਣ ਕਰਦੇ ਹੋੲੇ ਗੁਰਮਿੰਦਰ ਸਿੱਧੂ. ਕਰਨਲ ਜਸਬੀਰ ਭੁੱਲਰ.ਜੰਗ ਬਹਾਦਰ ਗੋੲਿਲ.ਅਸ਼ੋਕ ਨਾਦਿਰ, ਡਾ ਤੇਜਵੰਤ ਗਿੱਲ. ਬਲਕਾਰ ਸਿੱਧੂ ਅਤੇ ਦੀਪਕ ਸ਼ਰਮਾ ਚਨਾਰਥਲ।
ਇਸ ਪੁਸਤਕ ਨੂੰ ਰਿਲੀਜ਼ ਕੀਤੇ ਜਾਨ ਦੀ ਸੂਚਨਾ ਦੇਂਦਿਆਂ ਜਿਹੜਾ ਸੱਦਾ ਪੱਤਰ  ਸੋਸ਼ਲ ਮੀਡੀਆ ਰਾਹੀਂ ਦਿੱਤਾ ਗਿਆ ਉਸ ਵਿੱਚ ਮੈਡਮ ਗੁਰਮਿੰਦਰ ਸਿੱਧੂ ਨੇ ਆਖਿਆ ਸੀ: ਦੋਸਤੋ!

ਸਭ ਦੇ ਚੇਤਿਆਂ ਦੇ ਸੰਦੂਕ ਵਿਚ ਬੇਸ਼ਕੀਮਤੀ ਸੁਗਾਤਾਂ ਪਈਆਂ ਹੁੰਦੀਐਂ,ਕੋਈ ਮਿਹਰਬਾਨ ਘਟਨਾ ਜੋ ਜ਼ਖ਼ਮਾਂ ਲਈ ਫੁਲਕਾਰੀ ਬਣਦੀ ਹੈ,ਕੋਈ ਮੁਹੱਬਤੀ ਘੜੀ ਜੋ ਘੁੰਗਰੂਆਂ ਵਾਲੀ ਪੱਖੀ ਵਾਂਗ ਹਵਾ ਦਿੰਦੀ ਹੈ, ਕੋਈ ਯਾਦ ਜੋ ਦਸੂਤੀ ਦੇ ਫੁੱਲਾਂ ਵਾਂਗ ਮਹਿਕਦੀ ਹੈ ਤੇ ਕਿੰਨੇ ਸਾਰੇ ਮਾਣਮੱਤੇ ਪਲ ਜਿਹੜੇ ਰੁਮਾਲ ਵਿਚ ਬੰਨ੍ਹੇ ਮੋਤੀ-ਮਣਕਿਆਂ ਵਰਗੇ ਹੁੰਦੇ ਨੇ,ਬੱਸ ਇਹੋ ਜਿਹੀਆਂ ਸੁਗਾਤਾਂ ਵਾਲਾ ਆਪਣਾ ‘ ਚੇਤਿਆਂ ਦਾ ਸੰਦੂਕ ’ ਤੁਹਾਡੇ ਸਾਹਮਣੇ ਖੋਲ੍ਹਣ ਨੂੰ ਚਿੱਤ ਕਰ ਆਇਐ,ਇਹਨਾਂ ਵਿਚੋਂ ਬਹੁਤ ਕੁਝ ਸ਼ਾਇਦ ਤੁਹਾਡੇ ਆਪਣੇ ਵਰਗਾ ਹੀ ਹੋਏਗਾ,ਇਹ ਯਾਦਾਂ,ਇਹ ਸੁਗਾਤਾਂ ਅਤੇ ਬਹੁਤ ਕੁਝ। ਇਸ ਬਾਰੇ ਪਾਠਕਾਂ ਦੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ। 

'ਅਜੋਕਾ ਪੰਜਾਬੀ ਸਾਹਿਤ : ਸੰਵਾਦ ਤੇ ਸੰਵੇਦਨਾ ' ਵਿਸ਼ੇ 'ਤੇ ਕੌਮੀ ਸੈਮੀਨਾਰ

ਕਈ ਅਹਿਮ ਸ਼ਖਸੀਅਤਾਂ ਭਾਗ ਲੈਣਗੀਆਂ 
ਜਲੰਧਰ: 7 ਅਪਰੈਲ 2018: (ਸਾਹਿਤ ਸਕਰੀਨ ਬਿਊਰੋ)::
ਸਿਆਸੀ ਹਲਚਲਾਂ ਅਤੇ ਬਹੁਤ ਸਾਰੀਆਂ ਅਣਸੁਖਾਵੀਆਂ ਘਟਨਾਵਾਂ ਦੇ ਬਾਵਜੂਦ ਵਿਚਾਰ ਵਟਾਂਦਰਿਆਂ ਦਾ ਸਿਲਸਿਲਾ ਜਾਰੀ ਹੈ। ਵੱਖ ਥਾਵਾਂ 'ਤੇ ਸੈਮੀਨਾਰ, ਕਵੀ ਦਰਬਾਰ, ਪੁਸਤਕ ਰਿਲੀਜ਼ ਅਤੇ ਹੋਰ ਸਮਾਗਮ ਲਗਾਤਾਰ ਹੋ ਰਹੇ ਹਨ। ਸਿਹਤਮੰਦ ਸਮਾਜ ਦੀ ਸਿਰਜਣਾ ਲਈ ਇਹ ਇੱਕ ਚੰਗਾ ਮਾਹੌਲ ਹੈ। ਇਸੇ ਸਿਲਸਿਲੇ ਅਧੀਨ ਇੱਕ ਵਿਸ਼ੇਸ਼ ਆਯੋਜਨ ਹੋ ਰਿਹਾ ਹੈ: ਚੰਡੀਗੜ ਵਿੱਚ ਸੋਮਵਾਰ ਨੂੰ 9 ਅਪਰੈਲ 2018 ਨੂੰ। ਇਸਦਾ ਆਯੋਜਨ ਪੰਜਾਬ ਸਾਹਿਤ ਅਕਾਦਮੀ  ਵੱਲੋਂ ਹੰਸ ਰਾਜ ਮਹਾਂਵਿਦਿਆਲਾ ਵਿਚਲੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ। ਇਸ ਵਿੱਚ ਕਈ ਅਹਿਮ ਸ਼ਖਸੀਅਤਾਂ ਭਾਗ ਲੈਣਗੀਆਂ। 
ਪੰਜਾਬ ਸਾਹਿਤ ਅਕਾਦਮੀ ਦੇ ਪਰਧਾਨ ਡਾ. ਸਰਬਜੀਤ ਕੌਰ ਸੋਹਲ ਦੀ ਗਤੀਸ਼ੀਲ ਅਗਵਾੲੀ ਵਿਚ 'ਅਜੋਕਾ ਪੰਜਾਬੀ ਸਾਹਿਤ : ਸੰਵਾਦ ਤੇ ਸੰਵੇਦਨਾ ' ਵਿਸ਼ੇ 'ਤੇ ਕੌਮੀ ਸੈਮੀਨਾਰ। ਇਹ ਸੈਮੀਨਾਰ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਬਾਰੇ ਉਸਾਰੂ ਗੱਲਾਂ  ਕਰੇਗਾ।
 ਸਭ ਨੂੰ ਇਸ ਵਿੱਚ ਸ਼ਾਮਿਲ ਹੋਣ ਦਾ ਨਿੱਘਾ ਸੱਦਾ ਹੈ।