google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਸਾਡੇ ਦਿਮਾਗਾਂ ਨੂੰ ਗੁਲਾਮ ਕਰਨ ਲਈ ਹੋ ਰਹੀ ਹੈ ਮੀਡੀਆ ਦੀ ਵਰਤੋਂ-ਡਾ. ਰਵੇਲ ਸਿੰਘ

Saturday 7 April 2018

ਸਾਡੇ ਦਿਮਾਗਾਂ ਨੂੰ ਗੁਲਾਮ ਕਰਨ ਲਈ ਹੋ ਰਹੀ ਹੈ ਮੀਡੀਆ ਦੀ ਵਰਤੋਂ-ਡਾ. ਰਵੇਲ ਸਿੰਘ

ਚੌਥਾ ਸ਼ਾਹ ਚਮਨ ਯਾਦਗਾਰੀ ਐਵਾਰਡ ਦੇਸ ਰਾਜ ਕਾਲੀ ਨੂੰ
ਲੁਧਿਆਣਾ:  7 ਅਪਰੈਲ 2018: (ਬੁੱਧ ਸਿੰਘ ਨੀਲੋਂ//ਸਾਹਿਤ ਸਕਰੀਨ)::
ਅਜਿਹਾ ਕਦੇ-ਕਦੇ ਹੀ ਹੁੰਦਾ ਹੈ ਕਿ ਕੋਈ ਸਨਮਾਨ ਸਮਾਰੋਹ ਚਿਤੰਨੀ ਵਰਤਾਰੇ ਦੀ ਸੂਹ ਪਾ ਜਾਵੇ ਇਹ ਦੱਸ ਜਾਵੇ ਕਿ ਕਿਵੇਂ ਅੱਜ ਮੀਡੀਆ ਦੇ ਬੱਜ਼-ਵਰਡ ਰਾਹੀਂ ਸਾਡੀ ਚੇਤਨਾ ਨੂੰ ਰੀਸ਼ੇਪ ਕੀਤਾ ਜਾ ਰਿਹਾ ਹੈ। ਇਹ ਹੋਇਆ ਅੱਜ ਸਥਾਨਕ ਪੰਜਾਬੀ ਭਵਨ ਵਿਖੇ ਕਰਵਾਏ ਗਏ ਚੌਥੇ ਸ਼ਾਹ ਚਮਨ ਯਾਦਗਾਰੀ ਐਵਾਰਡ ਮੌਕੇ ਕੀਤੀ ਗਈ ਵਿਚਾਰ ਚਰਚਾ ਦੌਰਾਨ। ਇਸ ਚਰਚਾ ਵਿੱਚ ਡਾ. ਰਵੇਲ ਸਿੰਘ ਹੁਰਾਂ ਦਾ ਬਹੁਤ ਹੀ ਵਿਚਾਰ ਉਤੇਜਕ ਲੈਕਚਰ ਸੀ ਜਿਸ ਵਿੱਚ ਉਹਨਾਂ ਦੱਸਿਆ ਕਿ ਕਿਸ ਤਰਾਂ ਨਾਲ ਚੋਣਾਂ ਦੌਰਾਨ ਜਾਂ ਉਝ ਵੀ ਮੀਡੀਆ ਨੂੰ ਅੱਜ ਸਾਡੇ ਦਿਮਾਗਾਂ ਨੂੰ ਗੁਲਾਮ ਕਰਨ ਲਈ ਅਤੇ ਵੋਟ ਰਾਜਨੀਤੀ ਨੂੰ ਪਰਭਾਵਿਤ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਕਿਵੇਂ ‘ਨਮੋ’ ‘ਹਰ ਹਰ ਮੋਦੀ ਘਰ ਘਰ ਮੋਦੀ’ ਬੱਜ਼ ਬਣਦੇ ਨੇ ਤੇ ਲੋਕਾਂ ਵਿੱਚ ਮੋਦੀ ਲਹਿਰ ਦੌੜ ਜਾਂਦੀ ਹੈ। ਇਹਦੇ ਮੁਕਾਬਲੇ ਭਾਵੇਂ ਰਾਹੁਲ ਗਾਂਧੀ ਵਾਸਤੇ ‘ਰਾਗ’ ਬੱਜ਼ ਬਣਿਆ ਪਰ ਉਹ ਉਹਨਾਂ ਸਾਰੇ ਵਰਤਾਰਿਆਂ ਸਾਹਮਣੇ ਫਿੱਕਾ ਪੈ ਗਿਆ ਜਿਹੜੇ ਧਰੁਵੀਕਰਨ ਰਾਹੀਂ ਅੱਗੇ ਆ ਰਹੇ ਸਨ।
ਇਹ ਸਮਾਗਮ ਬਹੁਤ ਹੀ ਉੱਘੇ ਸਾਹਿਤਕਾਰ ਸ਼ਾਹ ਚਮਨ ਹੁਰਾਂ ਨੂੰ ਸਮਰਪਿਤ ਸੀ। ਇਸ ਵਿੱਚ ਪੰਜਾਬੀ ਗਲਪਕਾਰ ਦੇਸ ਰਾਜ ਕਾਲੀ ਨੂੰ ਸਨਮਾਨਿਤ ਕੀਤਾ ਗਿਆ। ਆਪਣੇ ਵਿਚਾਰ ਪ੍ਰਗਟਾਉਦਿਆਂ ਦੇਸ ਰਾਜ ਕਾਲੀ ਹੁਰਾਂ ਨੇ ਕਿਹਾ ਕਿ ਅਸੀਂ ਪੰਜਾਬੀਆਂ ਨੇ ਸਹਿਜਤਾ ਗਵਾ ਲਈ ਤੇ ਅਸਹਿਜ ਹੋ ਗਏ। ਸਾਡੀ ਜੋ ਵਿਰਾਸਤ ਹੈ ਉਹ ਸੂਫੀ ਨੇ ਗੁਰੂ ਲੋਕ ਨੇ ਸੰਤ ਲੋਕ ਨੇ ਪਰ ਅਸੀਂ ਉਹਨਾਂ ਦੇ ਚਿੰਤਨ ਨੂੰ ਤਿਲਾਂਜਲੀ ਦੇ ਕੇ ਆਪ ਚਿੰਤਾ ਵਿੱਚ ਚਲੇ ਗਏ। ਇਹੀ ਸਾਡਾ ਦੁਖਾਂਤ ਹੈ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ ਡਾ. ਰਵਿੰਦਰ ਭੱਠਲ ਅਤੇ ਸੁਰਜੀਤ ਸਖੀ ਨੇ ਕੀਤੀ। ਦੇਸ ਰਾਜ ਕਾਲੀ ਬਾਰੇ ਸੁਖਜੀਤ ਹੁਰਾਂ ਨੇ ਭਾਵਪੂਰਤ ਗੱਲਾਂ ਕੀਤੀਆਂ ਅਤੇ ਉਹਨਾਂ ਨੂੰ ਚਿੰਤਨੀ ਸਖਸ਼ੀਅਤ ਕਿਹਾ। ਸੁਰਜੀਤ ਸਖੀ ਅਮਰੀਕਾ ਹੁਰਾਂ ਨੇ ਵੀ ਆਪਣੀਆਂ ਬਿਹਤਰੀਨ ਗਜ਼ਲਾਂ ਦਾ ਪਾਠ ਕੀਤਾ। ਉਹਨਾਂ ਦਾ ਤਰੰਨਮ ਅੰਦਾਜੇ ਬਿਆਨ ਕਾਬਲੇ ਤਾਰੀਫ ਸੀ। ਸਟੇਜ ਸੰਚਾਲਨ ਕਰ ਰਹੇ ਡਾ. ਗੁਰਇਕਬਾਲ ਹੁਰਾਂ ਨੇ ਨਾਲ-ਨਾਲ ਸ਼ਾਹ ਚਮਨ ਜੀ ਦੇ ਸਾਹਿਤ ਦੀ ਵੀ ਗੱਲ ਤੋਰੀ। ਸਤੀਸ਼ ਗੁਲਾਟੀ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਅਖੀਰ ਵਿੱਚ ਪਵਨ ਗੁਲਾਟੀ ਹੁਰਾਂ ਨੇ ਸਮਾਗਮ  ਵਿਰਾਮ ਦੇਂਦਿਆਂ ਇਹ ਕਿਹਾ ਕਿ ਅਸੀਂ ਚਾਹੁੰਦੇ ਸਾਂ ਕਿ ਇਹ ਸਿਰਫ ਸਨਮਾਨ ਸਮਾਰੋਹ ਹੀ ਬਣ ਕੇ ਨਾ ਰਹਿ ਜਾਵੇ ਅਤੇ ਇਸ ਵਿੱਚ ਅਸੀਂ ਕਾਮਯਾਬ ਵੀ ਹੋਏ ਹਾਂ। ਇਹ ਮੀਡੀਆ ਦਾ ਸਾਡੇ ਮਨ-ਮਸਤਕ ਨੂੰ ਕਾਬੂ ਕਰਕੇ ਆਪਣੇ ਮੁਤਾਬਿਕ ਤੋਰਨ ਵਾਲਾ ਸਵਾਲ ਹੁਣ ਰਿੜਕਿਆ ਜਾਵੇਗਾ।
ਇਸ ਸਮਾਗਮ ਵਿੱਚ ਡਾ. ਸਰਬਜੀਤ ਸਿੰਘ ਡਾ. ਸੁਰਜੀਤ, ਮੁਕੇਸ਼ ਆਲਮ, ਤਰਸੇਮ ਨੂਰ, ਰਾਕੇਸ਼ ਤੇਜਪਾਲ ਜਾਨੀ, ਹਰਮੀਤ ਵਿਦਿਆਰਥੀ, ਸਹਿਜਪ੍ਰੀਤ ਮਾਂਗਟ, ਤਰਸੇਮ ਲਾਲ, ਗੁਰਚਰਨ ਕੌਰ ਕੋਛੜ, ਇੰਦਰਜੀਤ ਪਾਲ ਕੌਰ, ਪਿ੍ਰੰਸੀਪਲ ਪ੍ਰੇਮ ਸਿੰਘ ਬਜਾਜ, ਪਰਮਜੀਤ ਪੰਮੀ, ਜੋਗਿੰਦਰ ਸਿੰਘ ਨਰਾਲਾ, ਡਾ. ਜਸਵਿੰਦਰ ਸਿੰਘ ਸੈਣੀ, ਪ੍ਰੀਤਮ ਸਿੰਘ ਭਰੋਵਾਲ, ਜਸਵੰਤ ਜਫ਼ਰ, ਬਲਬੀਰ ਕੌਰ ਪੰਧੇਰ, ਅਨਿਲ ਆਦਮ, ਭੁਪਿੰਦਰ ਸ਼ਰਮਾ, ਅਭੀ ਸ਼ਰਮਾ, ਅੰਜਲੀ ਸ਼ਰਮਾ, ਸ਼ਾਇਰ ਤੇ ਐਸ.ਡੀ.ਐਮ. ਰਾਮ ਸਿੰਘ, ਕਾਮਰੇਡ ਪ੍ਰੇਮ, ਮਨਦੀਪ ਸਿੰਘ, ਡਾ. ਪਿ੍ਰਤਪਾਲ ਸਿੰਘ, ਅੰਜੂ ਗੁਲਾਟੀ, ਸ਼ਾਲੂ, ਕਿਰਨ ਗੁਲਾਟੀ, ਸ਼ੰਟੀ ਬਾਲਾ, ਸਹਿਨਾਜ਼, ਪਿਨਾਜ਼ ਗੁਲਾਟੀ, ਨੀਲੂ ਬੱਗਾ, ਪਵਨ ਹਰਚੰਦਪੁਰੀ, ਡਾ. ਤੇਜਵੰਤ ਸਿੰਘ ਮਾਨ, ਭਗਵਾਨ ਢਿੱਲੋਂ ਅਤੇ ਹੋਰ ਬਹੁਤ ਸਾਰੇ ਲੇਖਕ ਤੇ ਪਰਿਵਾਰ ਦੇ ਮੈਂਬਰ ਸ਼ਾਮਿਲ ਸਨ। ਇਹ ਸਨਮਾਨ ਸਮਾਰੋਹ ਪੂਰੇ ਤਿੰਨ ਘੰਟੇ ਨਿਰਵਿਘਨ ਚਲਦਾ ਰਿਹਾ।

No comments:

Post a Comment