google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Poetess
Showing posts with label Poetess. Show all posts
Showing posts with label Poetess. Show all posts

Monday, 9 December 2024

ਕਿਸਾਨ ਦੀਆਂ ਅੱਖਾਂ ਵਿਚਲੇ ਹੰਝੂਆਂ ਅਤੇ ਅੱਥਰੂ ਗੈਸ ਦੇ ਗੋਲੇ ਬਾਰੇ ਰੀਤੂ ਕਲਸੀ

Reetu Kalsi Sunday 8th December 2024 at 14:40 WhatsApp Poem on farmers Struggle Sahit Screen

ਕਿਸਾਨੀ ਸੰਘਰਸ਼ ਬਾਰੇ ਦਿਲ ਨੂੰ ਝੰਜੋੜਦੀ ਰੀਤੂ ਕਲਸੀ ਦੀ ਇਹ ਨਜ਼ਮ 

......ਅੰਗਰੇਜ਼ਾਂ ਨੇ ਵੀ ਆਪਣੇ ਦੇਸ਼ ਦੇ ਵਿੱਚ ਆਉਣ ਜਾਣ ਤੋਂ ਨਾ ਰੋਕਿਆ ਸੀ!

ਕੀ ਲਗਦਾ ਏ 

ਕਿਸਾਨ ਦੀ ਅੱਖ ਦਾ ਅੱਥਰੂ

 ਸੁੱਕ ਗਿਆ ਏ! 

ਇਸ ਲਈ ਸੁਟਣੇ ਨੇ

ਅੱਥਰੂ ਗੈਸ ਦੇ ਗੋਲੇ!

ਰੋਣਾ ਹੀ ਹੁੰਦਾ ਹਰ ਵੇਲੇ! 

ਤੇ ਅੰਗਰੇਜ਼ਾਂ ਦੇ ਤਸੀਹੇ ਵੀ

ਰੋਂਦੇ ਰੋਂਦੇ ਹੀ ਸਹਿਣੇ ਸੀ!

ਨਹੀ ਸੀ ਲੋੜ ਪੈਣੀ ਅਜ਼ਾਦੀ ਦੀ!

ਸਹੀ ਜਾਣਾ ਸੀ ਸੋਚਦੇ ਹੋਏ!

ਸਾਡੇ ਹੱਕ ਦੀ ਗੱਲ ਕਰ ਰਹੀ ਸਰਕਾਰ

ਕਿਉਂਕਿ ਪੁਚਕਾਰ ਦੀ ਵੀ ਹੀ!

ਜੁੱਤੇ ਮਾਰ ਸਰਕਾਰ

ਅੱਜ ਕਲ ਦੇਸ਼ ਭਗਤ ਓਹੀ 

ਜੋ ਜੈਕਾਰ ਜੈਕਾਰ  ਕਰੇ ਸਰਕਾਰ ਦੀ!

ਬਾਕੀ ਸਭ ਦੇਸ਼ ਦ੍ਰੋਹੀ!

ਕੋਈ ਫਰਕ ਨਹੀਂ ਅੰਗਰੇਜ਼ਾਂ ਦੇ!

ਰਾਇ ਸਾਹਿਬ ਬਣਾਏ ਉਹਨਾਂ ਲੋਕਾਂ 

ਅਤੇ ਅੱਜ ਦੇ ਸਰਕਾਰ ਦੇ ਪਿੱਠੂਆਂ ਦੇ!

ਕੋਈ ਨਾ ਅਜ਼ਾਦੀ ਵੀ ਕੋਈ ਇਕ ਦਿਨ ਚ ਮਿਲੀ ਨਾ ਸੀ!

ਪਰ ਅੰਗਰੇਜ਼ਾਂ ਨੇ ਵੀ ਆਪਣੇ ਦੇਸ਼ ਦੇ ਵਿੱਚ ਆਉਣ ਜਾਣ ਤੋਂ ਨਾ ਰੋਕਿਆ ਸੀ!

ਸਰਕਾਰ ਦੀ ਕੋਈ ਸਾਜ਼ਿਸ਼ ਏ 

ਜਿਹੜੀ ਅਸੀਂ ਤੁਸੀਂ ਸਮਝ ਨਹੀਂ ਰਹੇ!

ਐਵੇਂ ਈ ਪੰਜਾਬ ਦੇ ਕਿਸਾਨ ਨੂੰ

ਖਾਲਿਸਤਾਨੀ ਕਹਿ ਬਾਰਡਰ ਬਣਾ ਰੋਕ ਨਹੀਂ ਰਹੀ ਇਹ ਤਾਨਾਸ਼ਾਹੀ ਸਰਕਾਰ!

ਹਿੰਦੂਤੱਵ ਦਾ ਝੰਡਾ ਚੁੱਕੀ ਮਨਸ਼ਾ ਸਮਝੋ!

ਮੇਰੇ ਭਰਾਵੋ ਭੈਣੋ

ਕਿਸਾਨ ਤੇ ਪੂਰੇ ਦੇਸ਼ ਦਾ ਪਰੇਸ਼ਾਨ

ਯੂ ਪੀ ਆਲਾ ਵੀ ਚਲਿਆ ਦਿੱਲ੍ਹੀ ਨੂੰ

ਓਹ ਖਾਲਿਸਤਾਨੀ ਨਹੀਂ ਕਹਿਲਾਇਆ!

ਕਿਹਾ ਬੱਸ ਨਕਲੀ ਕਿਸਾਨ!


ਅੱਜ ਦਾ ਰਾਇ ਸਾਹਿਬ ਦਾ ਵੀ ਕਹਿਣਾ ਏ 

ਕਿਸਾਨ ਨੇ ਬੇਫ਼ਾਲਤੁ ਰੋਕਿਆ ਰਾਹ!

ਜੋ ਸਰਕਾਰ ਨੇ ਰੋਕਿਆ ਓਹ ਨਹੀਂ ਵੇਖਿਆ!

ਵਪਾਰੀ ਹੱਥ ਸਭ ਨਕਲੀ ਵਸਤੂ 

ਖਰੀਦਣੀ ਸ਼ਾਨ ਨਾਲ!

ਕਿਸਾਨ ਨੂੰ ਕਹਿਣਾ ਨਾ ਕਰੇ ਕਿਸਾਨੀ ਫਿਰ!

ਚਲੋ ਮੰਨ ਲਿਆ

ਕਿਸਾਨੀ ਛੱਡ ਦਿੱਤੀ ਹਰ ਕਿਸੀ ਨੇ

ਫਿਰ ਇਹਨਾਂ ਰਾਇ ਸਾਹਿਬ ਨੇ

ਨੌਕਰ ਬਣ ਵਪਾਰੀ ਦੇ ਖੇਤ ਖੇਤੀ ਕਰਨੀ

ਰੋਟੀ ਤੇ ਸਭ ਨੂੰ ਚਾਹੀਦੀ! 

ਬਰੈਡ ਦੇ ਰੂਪ ਚ ਹੋਵੇ ਚਾਹੇ ਪਿਜ਼ਾ! 

ਲੋੜ ਤੇ ਖੇਤ ਦੀ ਪੈਣੀ!

ਕਿਸਾਨ ਦੀ ਪੈਣੀ!


ਫਿਰ ਹੰਝੂ ਆਣੇ ਜੋ ਇਹਨਾਂ ਦੀਆਂ ਅੱਖਾਂ ਚ

ਸੱਚ ਮੰਨਿਓ 

ਫਿਰ ਕਿਸੇ ਹੰਝੂ  ਗੈਸ ਦੇ ਗੋਲੇ ਦੀ ਲੋੜ ਨਹੀਂ ਪੈਣੀ!

                        -----ਰੀਤੂ ਕਲਸੀ

 

Saturday, 21 September 2024

ਮੌਨ ਵਰਗੇ ਸੂਖਮ ਅਤੇ ਕੋਮਲ ਜਿਹੇ ਸ਼ਬਦਾਂ ਦੀ ਗੂੰਜ

 ਤਿਆਰ ਕਰ ਰਹੀ ਹੈ ਨਵੇਂ ਸਮਾਜ ਦੀ ਇੱਕ ਸੁਨਾਮੀ ਨੂੰ 


ਮੋਹਾਲੀ: 21 ਸਤੰਬਰ 2024:(ਸਾਹਿਤ ਸਕਰੀਨ ਡੈਸਕ)::

ਪੂੰਜੀਵਾਦ ਨੇ ਆਹ ਕਰਤਾ, ਪੂੰਜੀਵਾਦ ਨੇ ਉਹ ਕਰਤਾ, ਸਰਮਾਏਦਾਰੀ ਨੇ ਬਰਾਬਰੀ ਦਾ ਢਾਂਚਾ ਹੀ ਤਬਾਹ ਕਰ ਦਿੱਤਾ--ਅਜਿਹਾ ਬਹੁਤ ਕੁਝ ਲੰਮੇ ਸਮੇਂ ਤੋਂ ਕਿਹਾ ਅਤੇ ਸੁਣਿਆ ਜਾ ਰਿਹਾ ਹੈ। ਇਹ ਸਾਰੀਆਂ ਗੱਲਾਂ ਸੱਚ ਵੀ ਹਨ। ਸਮਾਜ ਨੂੰ ਗੰਧਲਾ ਵੀ ਕਰ ਰਹੀਆਂ ਸਿਆਸਤਾਂ ਦੀਆਂ ਇਹਨਾਂ ਕੁਰੀਤੀਆਂ ਅਤੇ ਬੁਰਾਈਆਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਰੋਸ ਵੀ ਹੈ ਪਰ ਉਸ ਰੋਸ ਕੋਲ ਅਜਿਹੀ ਕੋਈ ਸਪਸ਼ਟ ਅਤੇ ਖੁੱਲ੍ਹੇਆਮ ਨਜ਼ਰ ਆਉਂਦੀ ਕੋਈ ਦਿਸ਼ਾ ਨਹੀਂ ਜਿਹੜੀ ਇਸ ਸਾਰੇ ਖਤਰਨਾਕ ਰੁਝਾਨ ਦੀ ਰੋਕਥਾਮ ਲਈ ਕੁਝ ਕਰ ਸਕੇ। ਭਾਵੇਂ ਅਮਲੀ ਤੌਰ ਤੇ ਕੋਈ ਠੋਸ ਕਦਮ ਚੁੱਕਣਾ ਅਜੇ ਸੰਭਵ ਨਹੀਂ ਹੋ ਸਕਿਆ ਪਰ ਹੁਣ ਇੱਕ ਅੰਦੋਲਨ ਵਰਗੀ ਸ਼ਕਤੀ ਸਰਗਰਮੀ ਫੜ ਰਹੀ ਹੈ ਜਿਸ ਨੇ ਆਪਣਾ ਅਸਰ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। 

ਮੌਨ ਵਰਗੇ ਸੂਖਮ ਅਤੇ ਕੋਮਲ ਜਿਹੇ ਸ਼ਬਦਾਂ ਦੀ ਇਹ ਗੂੰਜ ਇੱਕ ਸੁਨਾਮੀ ਪੈਦਾ ਕਰ ਰਹੀ ਹੈ ਜਿਹੜੀ ਬਹੁਤ ਜਲਦ ਆਪਣਾ ਰੰਗ ਵੀ ਦਿਖਾਏਗੀ ਅਤੇ ਦਿਲਾਂ ਵਿੱਚ ਉਤਰਦਾ ਜਾ ਰਿਹਾ ਪ੍ਰਭਾਵ ਵੀ ਨਜ਼ਰ ਆਉਣ ਲੱਗੇਗਾ। ਨਾ ਕੋਈ ਨਾਅਰਾ//ਨਾ ਕੋਈ ਧਰਨਾ-ਨਾ ਕੋਈ ਮੁਜ਼ਾਹਰਾ ਨਾ ਕੋਈ ਜਲਸਾ ਜਲੂਸ--ਪਰ ਕਿਸੇ ਅਣ ਦਿੱਸਦੀ ਸ਼ਕਤੀ ਵਾਂਗ ਇਹ ਮੁਹਿੰਮ ਨਵੇਂ ਸਮਾਜ ਦੀ ਸਿਰਜਣਾ ਦੇ ਮਿਸ਼ਨ ਨੂੰ ਤੇਜ਼ੀ ਨਾਲ ਸਫਲ ਬਣਾ ਰਹੀ ਹੈ। 


ਸੁਸ਼ੀਲ ਦੁਸਾਂਝ ਅਤੇ ਉਹਨਾਂ ਦੇ ਸਾਥੀਆਂ ਦੀ ਦੇਖਰੇਖ ਹੇਠ ਅਦਾਰਾ "ਹੁਣ" ਵੱਲੋਂ ਇਸ ਮੁਹਿੰਮ ਨੂੰ ਨੇਪਰੇ ਚੜ੍ਹਾ ਰਹੀ ਟੀਮ ਵਿੱਚ ਅੱਜ ਕੁਝ ਹੋਰ ਸ਼ਖ਼ਸੀਅਤਾਂ ਵੀ ਸ਼ਾਮਲ ਹੋਈਆਂ। ਪਟਿਆਲਾ ਤੋਂ ਉਚੇਚ ਨਾਲ ਪਹੁੰਚੀ ਹਰਪ੍ਰੀਤ ਕੌਰ ਸੰਧੂ ਅਤੇ ਕੁਝ ਹੋਰ ਕਲਮਕਾਰਾਂ ਨੇ ਜਿਹੜੀਆਂ ਗੱਲਾਂਬਾਤਾਂ ਅਤੇ ਕਵਿਤਾਵਾਂ ਸੁਣਾਈਆਂ ਜਿਹਨਾਂ ਵਿੱਚ ਮੌਜੂਦਾ  ਕੁਰੀਤੀਆਂ ਅਤੇ ਬੁਰਾਈਆਂ ਦੇ ਖਿਲਾਫ ਬੜੀ ਹੀ ਸੂਖਮਤਾ ਵਾਲੇ ਬੋਲਾਂ ਨਾਲ ਇੱਕ ਅਜਿਹਾ ਪ੍ਰਭਾਵ ਛੱਡਿਆ ਜਾ ਰਿਹਾ ਸੀ ਜਿਹੜਾ ਇਸ ਮੌਕੇ ਮੌਜੂਦਾ ਸਰੋਤਿਆਂ//ਦਰਸ਼ਕਾਂ ਦੇ ਦਿਲਾਂ ਵਿੱਚ ਨਾਲੋਂ ਨਾਲ ਆਪਣੀ ਥਾਂ ਬਣਾ ਰਿਹਾ ਸੀ। 


ਇਸ ਵੱਖਰੀ ਕਿਸਮ ਦੇ ਆਯੋਜਨ ਦੀ ਥਾਂ ਇਸ ਵਾਰ ਵੀ ਸਿਲਵੀ ਪਾਰਕ ਨੇੜੇ ਸਥਿਤ ਪ੍ਰਸਿੱਧ ਸ਼ਾਇਰਾ ਸੁਰਜੀਤ ਕੌਰ ਬੈਂਸ ਦੀ  ਰਿਹਾਇਸ਼ ਵਿਖੇ ਰੱਖੀ ਗਈ ਸੀ। ਅੱਜ ਦੇ ਇਸ ਆਯੋਜਨ ਨੂੰ ਦੇਖ ਕੇ ਦੂਰਦਰਸ਼ਨ ਤੋਂ ਕਈ ਦਹਾਕੇ ਪਹਿਲਾਂ ਹਰਮਨ ਪਿਆਰਾ ਹੋਇਆ ਪ੍ਰੋਗਰਾਮ "ਨਾਲੇ ਗੱਲਾਂ-ਨਾਲੇ ਗੀਤ" ਯਾਦ ਆਉ ਰਿਹਾ ਸੀ। ਇਸ ਪ੍ਰੋਗਰਾਮ ਵਿੱਚ ਗੱਲਾਂ ਅਤੇ ਗੀਤਾਂ ਦੇ ਨਾਲ ਨਾਲ ਸ਼ਾਇਰੀ ਵੀ ਸੀ। ਗੱਲਾਂ ਅਤੇ ਗੀਤਾਂ ਨੂੰ ਇੱਕ ਸੁਰ ਕਰਨ ਵਾਲੇ ਸੂਤਰਧਾਰ ਦੀ ਜ਼ਿੰਮੇਵਾਰੀ ਸੁਸ਼ੀਲ ਦੁਸਾਂਝ ਨਿਭਾ ਰਹੇ ਸਨ।  ਪਰ ਉਹਨਾਂ ਦੇ ਹੁੰਗਾਰੇ ਵੱਜੋਂ ਆਉਂਦੀਆਂ ਕੁਝ ਹੋਰ ਅਵਾਜ਼ਾਂ ਵੀ ਸਨ। ਦੀਪਕ ਸ਼ਰਮਾ ਚਨਾਰਥਲ, ਹਰਪ੍ਰੀਤ ਕੌਰ ਸੰਧੂ,ਖੁਦ ਸੁਰਜੀਤ ਕੌਰ ਬੈਂਸ, ਬਹੁਤ ਘੱਟ ਬੋਲਣ ਵਾਲੇ ਕੰਵਰ ਅਤੇ ਕਈ ਹੋਰ। ਇਹ ਰਲਵੀਂ ਮਿਲਵੀਂ ਇੱਕਸੁਰ ਹੋ ਕੇ ਆ ਰਹੀ ਆਵਾਜ਼ ਉਹਨਾਂ ਸਾਜ਼ਿਸ਼ਾਂ ਦੀਆਂ ਪੈੜਾਂ ਵੀ ਨੱਪ ਰਹੀ ਸੀ ਜਿਹੜੀਆਂ ਸਾਜ਼ਿਸ਼ਾਂ ਪਿਛਲੇ ਕੁਝ ਸਾਲਾਂ ਤੋਂ  ਕੁਝ ਸਿਆਸੀ ਧਿਰਾਂ ਲਗਾਤਾਰ ਘੜਦੀਆਂ ਆ ਰਹੀਆਂ ਹਨ। ਅੱਜ ਮੈਡਮ ਸੁਰਜੀਤ ਕੌਰ ਬੈਂਸ ਦੇ ਘਰ ਹੋਈ ਇਹ ਸਾਹਿਤਿਕ ਬੈਠਕ ਉਹਨਾਂ ਸਾਜ਼ਿਸ਼ਾਂ ਨੂੰ ਬੇਨਕਾਬ ਕਰ ਰਹੀ ਸੀ। ਸਿਰਫ ਬੇਨਕਾਬ ਹੀ ਨਹੀਂ ਸੀ ਕਰ ਰਹੀ ਬਲਕਿ ਸਿਹਤਮੰਦ ਸਮਾਜ ਦੀ ਸਿਰਜਨਾਂ ਵਾਲੇ ਗੁਰ ਵੀ ਸਿੱਖਾਂ ਰਹੀ ਸੀ। 

ਇਸ ਮੌਕੇ ਜਿੱਥੇ ਬਲਕਾਰ ਸਿੱਧੂ ਹੁਰਾਂ ਨੇ ਫਿਰਕਾਪ੍ਰਸਤੀ ਵਾਲੀ ਸੋਚ ਦੇ ਖਿਲਾਫ਼ ਆਪਣਾ ਇੱਕ ਹਿੰਦੀ ਗੀਤ ਪੜ੍ਹਿਆ-

ਹਮ ਹਿੰਦੂ  ਸਿੱਖ ਨ ਮੁਸਲਮਾਨ--ਹਮ ਮੇਹਨਤ ਕਰਨੇ ਵਾਲੇ ਹੈਂ--ਅੰਮ੍ਰਿਤ ਕੇ ਛਲਕਤੇ ਪਿਆਲੇ ਹੈਂ!

ਇੱਸੇ ਮਹਿਫਿਲ ਵਿੱਚ ਜਨਾਬ ਗੁਰਨਾਮ ਕੰਵਰ ਨੇ ਇੱਕ ਕਾਵਿ ਰਚਨਾ ਸੁਣਾਈ ਜਿਹੜੀ ਰੱਬ ਦੀ ਹੌਂਦ ਤੇ ਬੜੇ ਦਿਲਚਸਪ ਅੰਦਾਜ਼ ਨਾਲ ਸੁਆਲ ਖੜੇ ਕਰਦੀ ਸੀ। ਇਸ ਯਾਦਗਾਰੀ ਮਹਿਫਿਲ ਦੇ ਸੰਚਾਲਕ ਸੁਸ਼ੀਲ ਦੁਸਾਂਝ ਨੇ ਆਪਣੀ ਕਾਵਿ ਰਚਨਾ ਨਾਲ ਕੋਰੋਨਾ ਦਾ ਉਹ ਸਮਾਂ ਯਾਦ ਕਰਾਇਆ ਜਦੋਂ ਦੇਸ਼ ਦੀ ਸਾਰੀ ਜਨਤਾ ਨੂੰ ਬੰਧਕ ਬਣਾ ਦਿੱਤਾ ਗਿਆ ਸੀ। ਉਹਨਾਂ ਇੱਕ ਹੋਰ ਨਜ਼ਮ ਵੀ ਸੁਣਾਈ ਜਿਹੜੀ ਅੱਜ ਦੇ ਬਿੱਲਾ-ਰੰਗਾਂ ਵਾਲੇ ਚੇਹਰੇ ਬੇਨਕਾਬ ਕਰਦੀ ਸੀ। 

ਸ਼ਾਇਰ ਭੱਟੀ ਨੇ ਬੜੇ ਹੀ ਤਰੰਨੁਮ ਨਾਲ ਆਪਣੀ ਕਾਵਿ ਰਚਨਾ ਵਿੱਚ ਗੁਜ਼ਰੇ ਹੋਏ ਜ਼ਮਾਨੇ ਦਾ ਉਹ ਦ੍ਰਿਸ਼ ਆਪਣੇ ਸ਼ਬਦਾਂ ਨਾਲ ਦਿਖਾਇਆ ਜਦੋਂ ਆਪਸੀ ਭਾਈਚਾਰਾ ਕਾਇਮ, ਰਿਸ਼ਤਿਆਂ ਦਾ ਅਦਬ ਸਤਿਕਾਰ ਕਾਇਮ ਸੀ ਹੁਣ ਜਦੋਂ ਕਿ ਪੂੰਜੀਵਾਦ ਦੀਆਂ ਸਾਜ਼ਿਸ਼ਾਂ ਨੇ ਸਭ ਕੁਝ ਵਿਕਾਊ ਬਣਾ ਦਿੱਤਾ ਹੈ ਤਾਂ ਸਿਰਫ ਇੱਕ ਦਰਦ ਬਾਕੀ ਹੈ ਜਿਸਨੂੰ ਸ਼ਾਇਰ ਬਾਖੂਬੀ ਬਿਆਨ ਕਰ ਰਹੇ ਹਨ। ਇਸਦਾ ਬੜਾ ਸੰਵੇਦਨਸ਼ੀਲ ਪ੍ਰਗਟਾਵਾ ਸੀ ਇਸ ਮੀਟਿੰਗ ਵਿੱਚ। 

ਪੂੰਜੀਵਾਦ ਨੇ ਕਿਵੇਂ ਜਿਊਂਦੇ ਜਾਗਦੇ ਇਨਸਾਨਾਂ ਨੂੰ ਮਕੈਨੀਕਲ ਗੈਜੇਟ ਵਾਂਗ ਬਣਾ ਕੇ ਇੱਕ ਦੂਜੇ ਨੂੰ ਵਰਤਣਾਂ ਸਿਖਾ ਦਿੱਤਾ ਦਿੱਤਾ ਹੈ ਇਸਦਾ ਬਹੁਤ ਖੂਬਸੂਰਤ ਬਿਆਨ ਸੀ ਦੀਪਕ ਸ਼ਰਮਾ ਚਨਾਰਥਲ ਦੀ ਸ਼ਾਇਰੀ ਵਿੱਚ। ਕਿਵੇਂ ਅੱਜਕਲ੍ਹ ਚੰਗੇ ਭਲੇ ਇਨਸਾਨਾਂ ਨੂੰ ਕਦੇ ਕੈਲਕੁਲੇਟਰ ਸਮਝ ਕੇ ਵਰਤ ਲਿਆ ਜਾਂਦਾ ਹੈ, ਕਦੇ ਲਾਈਟਰ, ਕਦੇ ਰੈਗੁਲੇਟਰ, ਕਦੇ ਏ ਟੀ ਐਮ ਕਾਰਡ। ਇੰਝ ਲੱਗਦੀ ਜਿਵੇਂ ਵਰਤਣਾਂ ਹੀ ਅੱਜ ਕਲ ਦਾ ਧਰਮ ਅਤੇ ਵਿਧੀ ਵਿਧਾਨ ਬਣ ਗਿਆ ਹੋਵੇ। 

ਇਸ ਸਾਰੀ ਮਹਿਫਿਲ ਦਾ ਕੇਂਦਰੀ ਬਿੰਦੂ ਅਤੇ ਇਸ ਮਹਿਫਿਲ ਦੀ ਮੇਜ਼ਬਾਨ ਮੈਡਮ ਸੁਰਜੀਤ ਕੌਰ ਬੈਂਸ ਇੱਕ ਇੱਕ ਨੂੰ ਬੜੇ ਧਿਆਨ ਨਾਲ ਸੁਣ ਰਹੀ ਸੀ, ਦਾਦ ਵੀ ਦੇ ਰਹੀ ਅਤੇ ਹੌਂਸਲਾ ਅਫਜ਼ਾਈ ਵੀ ਕਰ ਰਹੀ ਸੀ। ਕਾਸ਼ ਸਾਹਿਤ, ਕਲਾ ਅਤੇ ਸਭਿਆਚਾਰ ਨਾਲ ਜੁੜੀਆਂ ਸ਼ਖਸੀਅਤਾਂ ਕਿੱਟੀ ਪਾਰਟੀਆਂ ਤੋਂ ਦੂਰੀ ਬਣਾਉਂਦਿਆਂ ਅਜਿਹੇ ਆਯੋਜਨਾਂ ਦੀ ਪਿਰਤ ਹਰ ਸ਼ਹਿਰ ਅਤੇ ਹਰ ਮੁਹੱਲੇ ਵਿੱਚ ਬਣਾ ਲੈਣ। 

ਅਖੀਰ ਵਿੱਚ ਪਟਿਆਲਾ ਤੋਂ ਆਈ ਧੜੱਲੇਦਾਰ ਕਲਮਕਾਰ ਹਰਪ੍ਰੀਤ ਕੌਰ ਸੰਧੂ ਨੇ ਜਿਥੇ ਸੋਸ਼ਲ ਮੀਡੀਆ ਬਾਰੇ ਆਪਣੇ ਅਨੁਭਵ ਸੁਨਾਏ ਉਥੇ ਆਪਣੀਆਂ ਕਾਵਿ ਰਚਨਾਵਾਂ ਵੀ ਸੁਣਾਈਆਂ। ਇਹਨਾਂ ਰਚਨਾਵਾਂ ਵਿੱਚੋਂ ਮਹਾਂਭਾਰਤ ਕਾਲ ਦੀ ਇੱਕ ਦੁਖਦਾਈ ਅਤੇ ਸ਼ਰਮਨਾਕ ਘਟਨਾ ਚੀਰ-ਹਰਣ ਦਾ ਜ਼ਿਕਰ ਕਰਦਿਆਂ ਮੈਡਮ ਸੰਧੂ ਨੇ ਉਹਨਾਂ ਆਧੁਨਿਕ ਸੰਦਰਭਾਂ ਦੀ ਗੱਲ ਕਰਦਿਆਂ ਕਿਹਾ ਕੀ ਕਿਵੇਂ ਅੱਜ ਵੀ ਥਾਂ ਥਾਂ ਬਾਰ ਬਾਰ ਚੀਰ-ਹਰਣ ਹੁੰਦਾ ਹੈ। ਅਫਸੋਸ ਕਿ ਮਹਾਂਭਾਰਤ ਵਾਲੇ ਯੁਗ ਵਿੱਚ ਤਾਂ ਪੰਜੇ ਪਾਂਡਵ ਪਤੀ ਬੇਬਸ ਜਿਹੇ ਹੋ ਕੇ ਬੈਠੇ ਸਨ ਅਤੇ ਚੀਰ ਹਾਰਨ ਸਾਹਮਣੇ ਖਾਮੋਸ਼ ਸਨ ਪਰ ਹੁਣ ਪਤੀ ਅਤੇ ਦੋਸਤ ਖੁਦ ਹੀ  ਅਜਿਹਾ ਚੀਰ ਹਰਣ ਆਪਣੇ ਦੂਜੇ ਦੋਸਤਾਂ ਮਿੱਤਰਾਂ ਦੀਆਂ ਮਹਿਫਿਲਾਂ ਵਿੱਚ ਕਰਦੇ ਹਨ। 

ਇਸ ਸ਼ਾਨਦਾਰ ਸਾਹਿਤਿਕ ਆਯੋਜਨ ਦੀ ਰਿਪੋਰਟ ਇਸ ਜ਼ਿਕਰ ਬਿਨਾ ਅਧੂਰੀ ਹੋਵੇਗੀ ਕਿ ਕੁਝ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਵਾਲੀਆਂ ਸ਼ਖਸੀਅਤਾਂ ਵੀ ਮੌਜੂਦ ਰਹੀਆਂ ਜਿਹਨਾਂ ਨੇ ਹਿੰਦੀ ਪੰਜਾਬੀ ਦੇ ਭੁੱਲੇ ਵਿਸਰੇ ਗੀਤਾਂ ਨਾਲ ਵੀ ਇਸ ਮਹਿਫਿਲ ਨੂੰ ਹੋਰ ਯਾਦਗਾਰੀ ਬਣਾਇਆ। ਇਹਨਾਂ ਵਿੱਚੋਂ ਇੱਕ ਸ਼ਖਸੀਅਤ ਸੀ ਗੁਰਜੋਧ ਕੌਰ।

ਤੀਹਵਿਆਂ ਦੇ ਨਾਲ ਸ਼ਾਇਦ ਉਹ ਦੋ ਚਾਰ ਸਾਲ ਹੋਰ ਵੱਡੀ ਉਰ ਹੋਵੇ ਪਰ ਲੱਗਦੀ ਬਹੁਤ ਛੋਟੀ ਹੈ। ਗੁਰਜੋਧ ਕੌਰ ਦੀਆਂ ਬਹੁਤ ਸਾਰੀਆਂ ਖੂਬੀਆਂ ਵਿੱਚੋਂ ਇੱਕ ਖਾਸੀਅਤ ਹੈ ਉਸਦਾ ਸੁਰੀਲਾਪਨ। ਉਸਨੇ ਪੰਜਾਬੀ ਗੀਤਾਂ ਦਾ ਉਹ ਸਾਰਾ ਖਜ਼ਾਨਾ ਸੰਭਾਲ ਕੇ ਰੱਖਿਅ ਹੋਇਆ ਹੈ ਜਿਹੜਾ ਸ਼ਾਇਦ ਅੱਜ ਵਾਲੀ ਪੀੜ੍ਹੀ ਦੀ ਕਿਸਮਤ ਵਿਚ ਹੀ ਨਹੀਂ ਰਿਹਾ। ਉਸਨੂੰ ਭੁੱਲੇ ਵਿੱਸਰੇ ਸਾਰੇ ਪੰਜਾਬੀ ਗੀਤ ਯਾਦ ਵੀ ਹਨ ਪਰ ਫਿਰ ਵੀ ਉਸਨੇ ਇੱਕ ਡਾਇਰੀ ਆਪਣੇ ਕੋਲ ਰੱਖੀ ਹੁੰਦੀ ਹੈ। ਕਿਓਂਕਿ ਪੰਜਾਬੀ ਦੇ ਪੁਰਾਣੇ ਗੀਤਾਂ ਦੀ ਫ਼ਰਮਾਇਸ਼ ਪੂਰੀ ਕਰਨ ਵਾਲਿਆਂ ਵਿੱਚ ਉਹ ਸਾਡੇ ਲਈ ਕਿਸੇ ਰੇਡੀਓ ਸਟੇਸ਼ਨ ਤੋਂ ਘੱਟ ਵੀ ਨਹੀਂ। ਅੱਜ ਦੇ ਸਮਾਗਮ ਵਿੱਚ ਗਏ ਗਏ ਗੀਤਾਂ ਵਿੱਚੋਂ ਇੱਕ ਯਾਦਗਾਰੀ ਗੀਤ ਸੀ ਇਹਨਾਂ ਅੱਖੀਆਂ 'ਚ ਪਾਂਵਾਂ ਕਿਵੇਂ ਸੂਰਮਾ! ਕਿ ਅੱਖੀਆਂ 'ਚ ਤੂੰ ਵੱਸਦਾ!

ਇੱਕ ਹੋਰ ਬੁਲੰਦ ਆਵਾਜ਼ ਇਸ ਮਹਿਫਿਲ ਵਿੱਚ ਸੀ ਤਰਸੇਮ ਲਾਲ ਹੁਰਾਂ ਦੀ। ਉਮਰ ਸ਼ਾਇਦ 60 ਸਾਲ ਤੋਂ ਵਧ ਹੈ ਪਰ ਆਵਾਜ਼ ਵਿੱਚ ਦਮ ਸੀ ਉਹੀ ਅਠਾਰਾਂ ਵੀਹਾਂ ਸਾਲਾਂ ਵਾਲਾ। ਉਹਨਾਂ ਬੜੀ ਦਮਦਾਰ ਆਵਾਜ਼ ਵੀ ਕਈ ਗੀਤ ਸੁਣਾਏ। ਇੱਕ ਗੀਤ ਇਹ ਵੀ ਸੀ-ਦਿਲ ਤੋੜਨੇ ਵਾਲੇ ਤੁਝੇ ਦਿਲ ਢੂਂਢ ਰਹਾ ਹੈ~! ਕਿਸੇ ਨੇ ਪੁਛ ਲਿਆ ਦਿਲ ਤੋਂ ਵਾਲੇ ਨੂੰ ਹੀ ਦਿਲ ਕਿਓਂ ਲਭਦਾ ਰਹਿੰਦਾ ਹੈ ਸਾਰੀ ਸਾਰੀ ਉਮਰ?

ਵੈਸੇ ਇਸ ਸੁਆਲ ਦਾ ਜੁਆਨ ਹੁਣ ਅਗਲੀ ਵਾਰ ਦੀ ਮਹਿਫ਼ਿਲ ਵਿੱਚ ਸੁਣਾਂਗੇ ਤਰਸੇਮ ਲਾਲ ਹੁਰਾਂ ਕੋਲੋਂ ਹੀ। ਜਿਹਨਾਂ ਦਾ ਜ਼ਿਕਰ ਇਸ ਰਿਪੋਰਟ ਵਿੱਚ ਨਹੀਂ ਹੋ ਸਕਿਆ ਉਹਨਾਂ ਦਾ ਜ਼ਿਕਰ ਬਹੁਤ ਜਲਦੀ ਕਿਸੇ ਵੱਖਰੀ ਰਿਪੋਰਟ ਵਿੱਚ ਪੱਕਾ ਕੀਤਾ ਜਾਏਗਾ। ਰਿਪੋਰਟ ਜ਼ਿਆਦਾ ਲੰਮੀ ਹੋ ਰਹੀ ਸੀ ਇਸ ਲਈ ਕੁਝ ਮਜਬੂਰੀ ਜਿਹੀ ਵੀ ਰਹੀ। ਪਰ ਹਰ ਕਿਸੇ ਦੀ ਮੌਜੂਦਗੀ ਅਤੇ ਭੂਮਿਕਾ ਸਾਡੀ ਟੀਮ ਨੂੰ ਯਾਦ ਹੈ। ਸਾਡੇ ਸਭਨਾਂ ਦੇ ਦਿਲਾਂ ਵਿੱਚ ਤੁਹਾਡੀ ਉਚੇਚੀ ਥਾਂ ਹੈ।

ਇਹਨਾਂ ਵਿੱਚੋਂ ਹੀ ਸਾਡੀ ਬਹੁਤ ਹੀ ਮਾਣਯੋਗ ਸ਼ਖ਼ਸੀਅਤ ਦੀਪਕ ਮਨਮੋਹਨ ਸਿੰਘ ਵੀ ਹਨ। ਉਹਨਾਂ ਇੱਕ ਸੁਨੇਹਾ ਇਸ ਸਾਰੀ ਲੁਕਾਈ ਲਈ ਦਿੱਤਾ ਹੈ। ਗਮ ਆਉਣ, ਸਦਮੇ ਜਾਂ ਤਕਲੀਫ਼ਾਂ ਬਸ ਰੋਇਆ ਧੋਇਆ ਨਾ ਕਰੋ। ਉਹਨਾਂ ਆਪਣੀਆਂ ਮਿਸਾਲਾਂ ਵੀ ਦਿੱਤੀਆਂ ਕਿ ਕਿਵੇਂ ਉਹਨਾਂ  ਨੇ ਮੁਸੀਬਤਾਂ ਦੇ ਤੂਫ਼ਾਨਾਂ ਨੂੰ ਆਪਣੀ ਮੁਸਕਰਾਹਟ ਨਾਲ ਹੀ ਠੱਲ ਲਿਆ ਅਤੇ ਉਹਨਾਂ ਦੇ ਮੂੰਹ ਮੋੜ ਦਿੱਤੇ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਬਹੁਤ ਪੁਰਾਣਾ ਗੀਤ ਯਾਦ ਆਉਣ ਲੱਗ ਪਿਆ: 

ਬਰਬਾਦੀਓਂ ਕਾ ਸੋਗ ਮਨਾਣਾ ਫਿਜ਼ੂਲ ਥਾ!

ਬਰਬਾਦੀਓਂ ਕੇ ਜਸ਼ਨ ਮਨਾਤਾ ਚਲਾ ਗਿਆ!

ਉਹਨਾਂ ਬਾਰੇ ਵੀ ਇੱਕ ਵਖਰੀ ਪੋਸਟ ਬਹੁਤ ਜਲਦੀ ਹੀ।

ਬਹੁਤ ਸਾਰੀਆਂ ਹੋਰ ਗੱਲਾਂ ਵੀ ਬਹੁਤ ਛੇਤੀ ਹੀ ਸਾਂਝੀਆਂ ਕੀਤੀਆਂ ਜਾਣਗੀਆਂ......!

                            ---ਕਾਰਤਿਕਾ ਕਲਿਆਣੀ ਸਿੰਘ//ਰੈਕਟਰ ਕਥੂਰੀਆ 

Friday, 2 February 2024

ਸੁਰ ਤੇ ਸਾਹਿਤ ਦੀ ਦੁਨੀਆ ਦਾ ਸੁਮੇਲ--ਤਾਰਨ ਗੁਜਰਾਲ।

 Friday: 2nd February 2024 at 17:34

ਝਰਨਿਆਂ ਦੀ ਰਵਾਨਗੀ ਸੀ ਤਾਰਨ ਦੇ ਬੋਲਾਂ ਵਿਚ 


ਨਵਾਂ ਸ਼ਹਿਰ
: 02 ਫਰਵਰੀ 2024: (ਸਾਹਿਤ ਸਕਰੀਨ ਬਿਊਰੋ)::

ਤਾਰਨ ਗੁਜਰਾਲ ਸਾਡੇ ਸਮਿਆਂ ਦੀ ਇੱਕ ਸੰਵੇਦਨਸ਼ੀਲ ਹਸਤੀ ਨੂੰ ਸਾਲ 2024 ਦੀ ਇਸ ਖਾਮੋਸ਼ ਫਿਜ਼ਾ ਵਿੱਚ ਯਾਦ ਕਰਦਿਆਂ ਮਨ ਮੀਂਹ ਦੀਆਂ ਕਣੀਆਂ ਵਾਂਗ ਭਿੱਜ  ਰਿਹਾ ਹੈ। ਸੁਰ ਸੰਗੀਤ ਦੀ ਦੁਨੀਆਂ ਦੀ ਅਜ਼ੀਮ ਸ਼ਖ਼ਸੀਅਤ ਜਦੋਂ ਅਲਾਪ  ਲੈਂਦੀ ਸੀ, ਫਿਜ਼ਾ ਖਾਮੋਸ਼ ਹੋ ਜਾਂਦੀ ਸੀ। ਝਰਨਿਆਂ ਦੀ ਰਵਾਨਗੀ ਸੀ ਤਾਰਨ ਦੇ ਬੋਲਾਂ ਵਿਚ। 

ਉਸ ਦੇ ਰਚਿਤ ਗੀਤ ਜਿਸ ਵੀ ਫਿਜ਼ਾ ਵਿੱਚ ਗੂੰਜੇ,  ਉਹ ਮਹਿਕ  ਨਾਲ ਸਰਸ਼ਾਰ ਹੋ ਗਈ।  ਨਨਕਾਣਾ ਸਾਹਿਬ ਦੀ ਜੰਮਪਲ ਤਾਰਨ , ਅਟਾਰੀ ਦੀਆਂ ਗਲੀਆਂ ਵਿੱਚ ਖ਼ੁਸ਼ੀਆਂ ਤੇ ਹਾਸੇ ਵੰਡਦੀ , ਪ੍ਰੀਤ ਨਗਰ ਦੇ ਦਾਰਜੀ ਗੁਰਬਖਸ਼ ਸਿੰਘ ਦੇ ਐਕਟੀਵਿਟੀ ਸਕੂਲ ਵਿੱਚ ਪੜੀ ਬਾਲ ਵਰੇਸ ਤੋਂ ਹੀ ਗਾਉਦੀ ਸੀ। ਪ੍ਰੀਤ ਨਗਰ ਅੰਦਰ ਦਾਰ ਜੀ ਨੂੰ ਗੀਤ ਸੁਨਾਉਣਾ ਉਸ ਦਾ ਨੇਮ ਸੀ। 

ਇੱਕ ਸਾਲ ਅੰਮ੍ਰਿਤਾ ਪ੍ਰੀਤਮ ਵੀ ਪ੍ਰੀਤ ਨਗਰ ਗਈ ਸੀ, ਤਾਰਨ ਨੇ ਉਨ੍ਹਾਂ ਵਾਸਤੇ ਕਲੀਆਂ ਦੇ ਹਾਰ ਬਣਾਏ ਸਨ। ਦੇਸ਼ ਵੰਡ ਤੋਂ ਬਾਅਦ ਤਾਰਨ‌ ਜੀ ਦਾ ਪਰਿਵਾਰ ਰਾਂਚੀ ਆਣ ਵੱਸਿਆ ਸੀ। ਇਥੋਂ ਹੀ ਉਨ੍ਹਾਂ ਦਾ ਵਿਆਹ ਕਾਨਪੁਰ ਦੇ ਵਸਨੀਕ ਸ੍ਰ ਰਾਮ ਸਿੰਘ ਗੁਜਰਾਲ ਨਾਲ ਸੰਪੂਰਨ ਰਹਿਤ ਮਰਿਆਦਾ ਵਿੱਚ ਰਹਿ ਕੇ ਹੋਇਆ। ਕਾਨਪੁਰ, ਰਾਮ ਵਿਹਾਰ, ਰਹਿੰਦੀ ਤਾਰਨ ਗੁਜਰਾਲ ਸੰਗੀਤ ਦੇ ਖੇਤਰ ਵਿੱਚ ਜਾਣੀ ਜਾਣ ਲੱਗੀ। 

ਬੇਸ਼ੁਮਾਰ ਗੀਤ ਤਾਰਨ ਗੁਜਰਾਲ ਨੇ ਕਲਮਬੱਧ ਕੀਤੇ, ਸਾਹਿਤ ਸਭਾ ਕਾਨਪੁਰ, ਗਗਨ ਪਾਕਿਸਤਾਨੀ ਨੇ ਤਾਰਨ ਗੁਜਰਾਲ ਨੂੰ ਕਥਾ ਕਹਾਣੀਆਂ ਲਿਖਣ ਵੱਲ ਪ੍ਰੇਰਿਤ ਕੀਤਾ। ਜ਼ਿੰਦਗੀ ਦੇ ਰੰਗ ਜੋ ਉਸ ਦੇ ਇਰਦ ਗਿਰਦ ਸਫ਼ਰ ਕਰ ਰਹੇ ਸਨ ਉਹਨਾਂ ਦੇ ਸੰਗ ਵਿਚਰਦਿਆਂ ਤਾਰਨ ਗੁਜਰਾਲ ਨੇ ਆਪਣੀ ਸਿਮਰਤੀ ਵਿੱਚ ਸੰਜੋਏ ਸੁਪਨਿਆਂ ਨੂੰ ਅੱਖਰਾਂ ਦਾ ਲਿਬਾਸ ਪਹਿਨਾ ਪਾਠਕਾਂ ਦੇ ਸਨਮੁੱਖ ਕੀਤਾ। 

ਮਨੁੱਖੀ ਮਨ ਦੀਆਂ ਭਾਵਨਾਵਾਂ ਨੂੰ ਸਮਝਣ ਵਾਲੀ ਤਾਰਨ ਗੁਜਰਾਲ ਦੇਖਦੇ ਦੇਖਦੇ ਕਹਾਣੀਕਾਰ ਦੇ ਰੂਪ ਵਿੱਚ ਵੀ ਜਾਣੀ ਜਾਣ ਵਾਲੀ ਕਥਾਕਾਰ ਕਲਮਕਾਰ ਵਜੋਂ ਪ੍ਰਸਿੱਧ ਹੋ ਗਈ। ਸੰਨ 1981 ਤਾਰਨ ਗੁਜਰਾਲ ਦੀਆਂ ਕਹਾਣੀਆਂ ਦੀ ਪੁਸਤਕ ਜੁਗਨੂੰਆਂ ਦਾ ਕਬਰਿਸਤਾਨ ਪ੍ਰਕਾਸ਼ਿਤ ਹੋਈ। ਮਸ਼ਹੂਰ ਲੇਖਕ, ਆਲੋਚਕ ਡਾਕਟਰ ਹਰਿਭਜਨ ਸਿੰਘ ਨੇ ਵਿਸ਼ੇਸ਼ ਤੌਰ ਤੇ ਉਹਨਾਂ ਬਾਰੇ ਲਿਖਿਆ। 

ਸੰਨ 1984 ਵਾਲੀ ਸਿੱਖ ਵਿਰੋਧੀ ਕਤਲੇਆਮ ਨੇ ਉਨ੍ਹਾਂ ਦਾ ਮਨ ਉਚਾਟ ਕਰ ਦਿੱਤਾ। ਕਾਨਪੁਰ ਛੱਡ ਕੇ ਤਾਰਨ ਗੁਜਰਾਲ ਮੋਹਾਲੀ ਆਣ ਵੱਸੀ।  ਕੁਝ ਸਾਲ ਬਾਅਦ ਮੋਹਾਲੀ ਸੰਪਤੀ ਵੇਚ ਚੰਡੀਗੜ੍ਹ ਦੇ ਸੈਕਟਰ 50 ਵਿਚ ਆਣ ਬਸੇਰਾ ਬਣਾਇਆ। ਦੋਸਤੀਆਂ ਦੇ ਵਿਸ਼ਾਲ ਕੈਨਵਸ ਵਾਲੀ ਤਾਰਨ ਗੁਜਰਾਲ ਵਿਸ਼ਾਲ ਦਿਲ ਵਾਲੀ ਵੀ ਸੀ। 

ਉਸ ਦੇ ਅਸੀਮ ਦੋਸਤਾਂ ਵਿਚ ਗਗਨ ਪਾਕਿਸਤਾਨੀ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਕੈਲਾਸ਼ਪੁਰੀ, ਬਲਵਿੰਦਰ ਸਿੰਘ, ਮਹਿੰਦਰ ਫ਼ਾਰਗ਼, ਸ ਸੋਜ਼, ਜਸਬੀਰ ਭੁੱਲਰ, ਮਹਿੰਦਰ ਰਿਸ਼ਮ, ਸੁਸ਼ੀਲ ਦੁਸਾਂਝ, ਵਿਸ਼ਾਲ, ਜੰਗ ਬਹਾਦਰ ਗੋਇਲ, ਕਾਨਾ ਸਿੰਘ, ਮੋਹਨ ਭੰਡਾਰੀ, ਮਹਿੰਦਰ ਜੀਤ, ਮਨਮੋਹਨ ਸਿੱਧੂ, ਸੁਰਜੀਤ ਕੁੰਜਾਹੀ, ਸੁਰਜੀਤ ਪਾਤਰ, ਰਮਾ ਰਤਨ, ਗੁੱਲ ਚੋਹਾਨ, ਆਤਮ ਯਾਦ, ਜਤਿੰਦਰ ਜੌਲੀ, ਰੇਨੂੰ ਵਡੇਰਾ, ਵਰਿੰਦਰ ਵਾਲੀਆ, ਡਾਕਟਰ ਕਰਨੈਲ ਸਿੰਘ ਥਿੰਦ ਇਤਿਆਦ ਅਨੇਕਾਂ ਖੂਬਸੂਰਤ ਖ਼ਿਆਲਾਂ ਵਾਲੇ ਇਨਸਾਨ ਸ਼ਾਮਲ ਹਨ।

ਤਾਰਨ ਗੁਜਰਾਲ ਦੇ ਪਰਿਵਾਰ ਵਿੱਚ  ਦੋ ਬੇਟੇ ਨਿੱਪੀ ਤੇ ਬੱਬੀ, ਤੇ ਬੇਟੀ ਰੇਨੂੰ ਉਮਰ ਭਰ ਉਹਨਾਂ ਅੰਗ ਸੰਗ ਰਹੀ। ਸੁਰ ਸੰਗੀਤ ਦੀ ਦੁਨੀਆਂ ਵਿੱਚ ਵਿਚਰਨ ਵਾਲੀ ਸੁਰਤਿ ਧੁਨਿ ਦੀ ਪਰਵਾਜ਼ ਵਾਲੀ ਤਾਰਨ ਗੁਜਰਾਲ ਦੀ ਬੇਟੀ ਰੇਨੂੰ ਨਾ ਸੁਣ ਸਕਦੀ ਸੀ ਤੇ ਨਾ ਹੀ ਬੋਲ ਸਕਦੀ ਸੀ। ਤਾਰਨ ਗੁਜਰਾਲ ਨੇ ਆਪਣੇ ਸਭ ਤੋਂ ਪਿਆਰੇ ਗੀਤ ਆਪਣੀ ਬੱਚੀ ਰੇਨੂੰ ਨੂੰ ਹੀ ਸੁਣਾਏ। ਇਸੇ ਦਾ ਨਾਮ ਕੁਦਰਤ ਹੈ। ਤਾਰਨ ਗੁਜਰਾਲ ਦੀ ਸਭ ਤੋਂ ਵੱਧ ਮਹੱਤਵ ਪੂਰਨ ਕਹਾਣੀ। ਜੁਗਨੂੰਆਂ ਦਾ ਕਬਰਿਸਤਾਨ ਹੈ, ਇਹ ਕਹਾਣੀ ਰੇਨੂੰ ਦੇ ਜੀਵਨ ਤੇ ਅਧਾਰਿਤ ਹੈ। ਜ਼ਿੰਦਗੀ ਦੀਆਂ ਸਭ ਤੋਂ ਖੂਬਸੂਰਤ ਗੱਲਾਂ ਤਾਰਨ ਗੁਜਰਾਲ ਨੇ ਆਪਣੇ ਬੇਟੇ ਬੱਬੀ, ਬਰਜਿੰਦਰ ਸਿੰਘ ਗੁਜਰਾਲ ਨਾਲ ਕੀਤੀਆਂ। ਉਹਨਾਂ ਦੀਆਂ ਕਹਾਣੀਆਂ ਦਾ ਪਹਿਲਾ ਪਾਠਕ , ਉਹਨਾਂ ਦੀ ਜ਼ਿੰਦਗੀ ਦੇ ਹਰ ਲਮਹੇ ਨੂੰ ਪੂਰੀ ਸ਼ਿੱਦਤ ਨਾਲ ਯਾਦ ਕਰਦਾ ਹੈ। ਜੁਗਨੂੰਆਂ ਦਾ ਕਬਰਿਸਤਾਨ ਤੇ  ਤੂੰ ਤੇ ਤੇਰੇ, ਉਹਨਾਂ ਦੀਆਂ ਸਭ ਤੋਂ ਵੱਧ ਚਰਚਿਤ ਕਹਾਣੀਆਂ ਹਨ।

ਤਾਰਨ ਗੁਜਰਾਲ ਦੇ ਅਤਿ ਚਰਚਿਤ ਗੀਤਾਂ ਵਿਚੋਂ,,, ਸਰਕੜੇ ‌ਨੇ ਬੱਧੀ ਰੰਗ ਕਾਸ਼ਨੀ ਦੀ ਪੱਗ ਵੇ, ਤੇਰੀ ਇਕੋ ਤੱਕਣੀ ਵਸਾਇਆ ਮੇਰਾ ਜੱਗ ਵੇ, ,,, ਮੁੱਖ ਤੇਰਾ ਜਿੰਦਗੀ ਹਯਾਤੀ ਤੇਰੀ ਕੰਡ ਵੇ, ਕੱਟਿਆ ਨਾ ਜਾਏ ਲੰਮਾ ਜ਼ਿੰਦਗੀ ਦਾ ਪੰਧ ਵੇ,

ਸੁਰ ਸੰਗੀਤ ਸਾਹਿਤਕਾਰ ਤਾਰਨ ਗੁਜਰਾਲ ਦਾ ਤੁੱਰ ਜਾਣਾ ਇਸ ਤਰ੍ਹਾਂ ਹੈ, ਜਿਵੇਂ ਮਹਿਕ ਦਾ ਫੁੱਲ ਵਿਚੋਂ ਅਲੋਪ ਹੋ ਜਾਣਾ। ਸ਼੍ਰੋਮਣੀ ਸਾਹਿਤਕਾਰ ਦਾ ਐਵਾਰਡ, ਭਾਸ਼ਾ ਵਿਭਾਗ ਪਟਿਆਲਾ ਵਲੋਂ ਉਹਨਾਂ ਦੇ ਨਾਮ ਐਲਾਨਿਆ ਗਿਆ ਸੀ, ਐਵਾਰਡ ਲੈਣ ਵਾਲੀ ਤਾਰਨ ਗੁਜਰਾਲ ਤਾਂ ਗੀਤ ਸੰਗੀਤ ਸੰਗ ਕਿਸੇ ਹੋਰ ਬ੍ਰਹਿਮੰਡ ਵਿੱਚ ਜਾਣ ਵੱਸੀ ਹੈ। ਆਮੀਨ ‌!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, 22 September 2021

ਇਹ ਆਵਾਜ਼ ਸਿਰਸਾ ਵਾਲੇ ਰੇਡੀਓ ਤੋਂ ਆਈ ਹੈ

 Tuesday: 21st September 2021 at 07:38 pm WhatsApp

ਦਿਲ ਲਗਾ ਕੇ ਬੜੇ ਹੀ ਧਿਆਨ ਨਾਲ ਸੁਣਿਓ 


ਛਿੰਦਰ ਕੌਰ ਸਿਰਸਾ ਵਿੱਚ ਰੇਡੀਓ ਦੀ ਦੁਨੀਆ ਨਾਲ ਜੁੜੇ ਹੋਏ ਹਨ। ਆਵਾਜ਼ ਦੀ ਦੁਨੀਆ ਨਾਲ ਉਹਨਾਂ ਦਾ ਨੇੜਲਾ ਰਾਬਤਾ ਹੈ। ਦਿਲ ਦਰਿਆ ਸਮੁੰਦਰੋਂ ਡੂੰਘੇ ਵਾਲੀ ਅਵਸਥਾ ਨੂੰ ਅਨੁਭਵ ਕਰਦਿਆਂ ਕਰਦਿਆਂ ਬਾਹਰਲੀ ਦੁਨੀਆ ਦੇ ਦਿਲਾਂ ਤੇ ਦਸਤਕ ਦੇਣੀ ਅਤੇ ਉਹਨਾਂ ਦੀ ਥਾਹ ਪਾ ਲੈਣੀ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ। ਰੇਡੀਓ ਦੇ ਇਸ ਸੁਹਜ ਭਰੇ ਕਲਾਤਮਕ ਕਿੱਤੇ ਵਿੱਚ ਖਾਮੋਸ਼ੀ ਵੀ ਬੜੀ ਜ਼ਰੂਰੀ ਹੁੰਦੀ ਹੈ-ਜਿਸ ਨੂੰ ਅੰਗਰੇਜ਼ੀ ਵਾਲੇ ਕਹਿੰਦੇ ਹੁੰਦੇ ਨੇ ਪਿੰਨ ਡ੍ਰੌਪ ਸਾਈਲੈਂਸ। ਮੌਨ ਦੀ ਉਸ ਅਵਸਥਾ ਵਿੱਚ ਵੀ ਅਕਸਰ ਹੀ ਸੰਵਾਦ ਚੱਲਦੇ ਰਹਿੰਦੇ ਹਨ। ਮਾਈਕ ਸਾਹਮਣੇ ਬੋਲਣ ਵੇਲੇ ਵੀ ਅਕਸਰ ਉਹਨਾਂ ਸਰੋਤਿਆਂ ਨਾਲ ਗੱਲ ਹੁੰਦੀ ਰਹਿੰਦੀ ਹੈ ਜਿਹੜੇ ਆਮ ਤੌਰ ਤੇ ਅੱਖਾਂ ਸਾਹਮਣੇ ਨਹੀਂ ਹੁੰਦੇ। ਸਿਰਫ ਆਵਾਜ਼ ਦਾ ਹੀ ਰਾਬਤਾ ਹੁੰਦਾ ਹੈ। ਦਿਲ ਵਾਲਾ ਰਾਬਤਾ ਹੁੰਦਾ ਹੈ। ਰੂਹਾਂ ਦੀ ਪਛਾਣ ਹੁੰਦੀ ਹੈ। ਮੈਡੀਟੇਸ਼ਨ ਵਰਗੀ ਇਸ ਅਵਸਥਾ ਵਿੱਚੋਂ ਜਿਹੜੀਆਂ ਕਾਵਿ ਰਚਨਾਵਾਂ ਜਨਮ ਲੈਂਦੀਆਂ ਹਨ ਉਹ ਸੱਚਮੁੱਚ ਸ਼ਾਹਕਾਰ ਹੁੰਦੀਆਂ ਹਨ। ਉਹਨਾਂ ਵਿੱਚੋਂ ਹੀ ਹੈ ਇਹ ਰਚਨਾ ਵੀ ਇੱਕ ਸ਼ਾਹਕਾਰ। ਤੁਹਾਨੂੰ ਇਹ ਕਾਵਿ ਰਚਨਾ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਜਲਦੀ ਹੀ ਸਾਂਝੀਆਂ ਕਰਾਂਗੇ ਛਿੰਦਰ ਕੌਰ ਹੁਰਾਂ ਦੀਆਂ ਹੋਰ ਰਚਨਾਵਾਂ ਵੀ। ਉਹਨਾਨੀ ਦੀਆਂ ਕਾਵਿ ਰਚਨਾਵਾਂ ਵੀ ਅਤੇ ਵਾਰਤਕ ਵੀ। --ਰੈਕਟਰ ਕਥੂਰੀਆ 

ਖਾਮੋਸ਼ੀ ਦੀਆਂ ਅਵਾਜ਼ਾਂ ਨੂੰ ਪਕੜਦੀ ਛਿੰਦਰ ਕੌਰ ਦੀ ਨਵੀਂ ਕਾਵਿ ਰਚਨਾ 

ਸ਼ਬਦਾਂ ‘ਚ ਰਲੀ ਨਮੀਂ

ਹੌਲੀ -ਹੌਲੀ ਘਟਣ ਲੱਗ ਗਈ 

ਘੁੰਮ ਕੇ ਬ੍ਰਹਿਮੰਡ 

ਆਪਣੇ ਆਪ ਤਕ ਅੱਪੜ ਗਈ 

ਪਿਆਰ ਦਾ ਰੁੱਖ ਪਾਲਣ ਲਈ 

ਜਿੰਦ ਅਰਘ ਹੋ ਗਈ

ਰੁਦਨ’ਚ ਨਿਰਮਲ ਹੋਈਆ ਅੱਖਾਂ 

ਆਦਿ ਤੋਂ ਅੰਤ ਤਕ ਰਾਖ਼ਵੀਆਂ ਨੇ

ਕਿਸੇ ਪਹੁੰਚੇ ਫਕੀਰ ਦੀ ਫੂਕ ਵਜੇ 

ਤਵੀਤ ਜਿਹੀ ਅਰਾਮਦਾਇਕ

ਤਾਸੀਰ ਹੋ ਗਈ

ਹਵਾ ਪਾਣੀ ਬਦਲ ਗਿਆ

ਤਲਿਸਮੀ ਦਿਨ ਤੇ ਤਲਿਸਮੀ 

ਹਰ ਸ਼ਾਮ ਹੋ ਗਈ

ਅੱਬਲ ਤੇ ਆਉਂਦੀ ਨਹੀਂ ਉਦਾਸੀ

ਜੇ ਆਉਂਦੀ ਵੀ ਹੈ ਤੇ ਬਹੁਤਾ ਚਿਰ 

ਠਹਿਰਦੀ ਨਹੀਂ 

ਠੰਡੀ -ਮਿੱਠੀ ਛਾਂ ਵਾਲਾ ਰੁੱਖ ਕਰ ਲਿਆ

ਖ਼ੁਦ ਨੂੰ 

ਉਮਰਾਂ ਲਈ ਰੁਕ ਗਈ ਹਾਂ

ਰਾਹੀਓਂ ਵਸਨੀਕ ਹੋ ਗਈ

ਓਹ ਮੂਰਤੀਕਾਰ ਵੀ ਵਧੀਆ

ਤੇ ਕਿਸਮਤਘਾੜਾ ਵੀ ਚੰਗਾ

ਬਖ਼ਸ਼ਿਸ਼ਾਂ ਦਾ ਮੌਸਮ ਹੋ ਗਿਆ

ਤੇ ਧਿਆਨ ਦੀ ਇਹ ਰੁੱਤ ਹੋ ਗਈ!  

                             --ਛਿੰਦਰ ਕੌਰ 

ਇਸ ਰਚਨਾ ਬਾਰੇ ਆਪਣੇ ਵਿਚਾਰ ਭੇਜਣਾ ਨਾ ਭੁੱਲਣਾ। ਤੁਸੀਂ ਇਥੇ ਇਸ ਰਚਨਾ ਦੇ ਅਖੀਰ ਵਿਛਕ ਦਿੱਤੇ ਕੁਮੈਂਟ   ਬਾਕਸ ਵਿਚ ਆਪਣੀਆਂ ਟਿੱਪਣੀਆਂ ਟਾਈਪ ਕਰ ਸਕਦੇ ਹੋ। ਟਿੱਪਣੀਆਂ ਨਾਲ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ ਮੋਬਾਈਲ ਨੰਬਰ ਵੀ ਦੇਣਾ। 

Tuesday, 11 August 2020

ਅਨੁਰੂਪ ਸਾਹਿਤ ਮੰਚ ਵੱਲੋ ਕਵੀ ਦਰਬਾਰ ਦਾ ਆਯੋਜਨ

Monday: 10th August 2020 at 18:44 
 ਤ੍ਰੇੈ-ਭਾਸ਼ੀ ਅੰਤਰਰਾਸ਼ਟਰੀ ਕਵੀ ਦਰਬਾਰ ਦਾ ਆਯੋਜਨ ਯਾਦਗਾਰੀ ਰਿਹਾ 
ਮੋਹਾਲੀ: 9 ਅਗਸਤ 2020: (ਐਮੀ ਹਿਰਦੇ//ਸਾਹਿਤ ਸਕਰੀਨ)::
।।ਸਾਵਣ ਆਇਆ ਹੇ ਸਖੀ ਕੰਤੇੈ ਚਿਤ ਧਰੇਇ।। ਇਹ ਬਹੁਤ ਹੀ ਅਨੁਭਵ ਕਰਨ ਵਾਲੀ ਤੁਕ ਹੈ। ਜੇ ਇਸਦਾ ਅਨੁਭਵ ਹੋ ਜਾਏ ਤਾਂ ਬ੍ਰਹਿਮੰਡ ਦੇ ਅੰਤਰੀਵ ਅਨੁਭਵ ਮਹਿਸੂਸ ਹੋਣ ਲਗਦੇ ਹਨ। ਕੁਝ ਅਜਿਹਾ ਹੀ ਅਹਿਸਾਸ ਹੋਇਆ ਤ੍ਰੇੈ-ਭਾਸ਼ੀ ਅੰਤਰਰਾਸ਼ਟਰੀ ਕਵੀ  ਦਰਬਾਰ ਨੂੰ ਦੇਖ ਸੁਣ ਕੇ। 
ਸ਼ਬਦ ਗੁਰੂ ਦਾ ਬ੍ਰਹਿਮੰਡੀ ਅਨੁਭਵ, ਮਨੁੱਖੀ ਪ੍ਰੀਤ, ਸੁਹਜ, ਕਲਪਨਾ ਦੇ ਸੁੂਖਮ ਮੰਡਲ ਅਤੇ ਇਬਾਦਤ ਦੀਆਂ ਰਮਜ਼ਾਂ ਨੂੰ ਸੰਤੁਲਨ ਬਖਸ਼ਦਾ ਹੇੈ। ਕਵੀ  ਆਪਣੀ  ਕਲਪਨਾ ਨਾਲ ,ਬ੍ਰਹਿਮੰਡੀ ਦਿਸ਼ਾਵਾਂ ਨੂੰ ਸੁਰਤਿ ਵਿੱਚ ਉਤਾਰ, ਕਵਿਤਾ ਰਾਹੀਂ ਪ੍ਰਗਟ ਕਰਦਾ ਹੈ।'ਸਾਵਣ ਆਇਆ ਹੇ ਸਖੀ' ਕਵਿਤਾ ਦੇ ਹੁਸੀਨ ਪ੍ਰਗਟਾਵੇ ਦਾ ਜਸ਼ਨ ਹੈ। ਇਹ ਤ੍ਰੇੈ-ਭਾਸ਼ੀ ਅੰਤਰਰਾਸ਼ਟਰੀ ਕਵੀ  ਦਰਬਾਰ ਸਾਵਣ ਦੇ ਮਹੀਨੇ ਵਿੱਚ ਸਖੀਆਂ ਦੇ ਮਿਲ-ਬੇੈਠਣ ਅਤੇ ਕੁਦਰਤ ਦੇ ਖੇੜੇ ਦੇ ਉਮਾਹ ਵਿੱਚ ਪਲ਼ਦੇ ਚਾਅ ਦੇ ਸਿਰਜਨਾਮਈ ਪਲਾਂ ਨੂੰ ਪ੍ਰਗਟਾਉਣ ਦਾ ਉੱਦਮ ਹੈ। ਇਸ ਕਵੀ ਦਰਬਾਰ ਵਿੱਚ ਪੰਜਾਬੀ, ਭਾਰਤ ਦੇ ਵੱਖ-ਵੱਖ ਖੇਤਰਾਂ ਅਤੇ ਪਾਕਿਸਤਾਨ ਤੋਂ ਕਵਿੱਤਰੀਆਂ ਸ਼ਾਮਿਲ ਹੋਈਆਂ। ਇਹ ਕਵੀ ਦਰਬਾਰ ਵੱਖ-ਵੱਖ ਭਾਸ਼ਾਵਾਂ ਵਿੱਚ ਸਿਰਜੇ ਸੁਹਜਮਈ ਬੋਲਾਂ ਅਤੇ ਨਾਰੀ-ਮਨ ਦੇ ਖਿਆਲ ਦੀ ਉਡਾਣ ਨੂੰ ਸਾਂਝੇ ਮੰਚ ਤੇ ਪ੍ਰਗਟ ਕਰਨ ਦਾ ਯਤਨ ਹੈ ।
ਕਵੀ  ਦਰਬਾਰ ਦਾ ਆਨਲਾਈਨ ਅਾਯੋਜਨ 9 ਅਗਸਤ ਐਤਵਾਰ ਸ਼ਾਮ 4 ਵਜੇ ਜੀਓ ਮੀਟ ਐਪ 'ਤੇ ਅਨੁਰੂਪ ਸਾਹਿਤ ਸਭਾ ਮੰਚ, ਮੋਹਾਲੀ, ਦੀ ਤਰਫੋਂ ਕਰਵਾਇਆ ਗਿਆ। ਪੰਜਾਬ ਦੀ ਪ੍ਰਸਿੱਧ ਕਵਿਤਰੀ ਮਨਜੀਤ ਇੰਦਰਾ ਹੁਰਾਂ ਨੂੰ "ਅਨੁਰੂਪ ਸਾਹਿਤ ਮੰਚ" ਦੀ ਸਰਪ੍ਰਸਤ ਘੋਸ਼ਿਤ ਕੀਤਾ ਗਿਆ। 
ਇਸ ਸੰਸਥਾ ਵੱਲੋਂ ਕਰਵਾਏ ਗਏ ਤ੍ਰੈ-ਭਾਸ਼ੀ ਮੁਸ਼ਾਇਰੇ ਵਿੱਚ 30 ਦੇ ਕਰੀਬ ਔਰਤ ਸ਼ਾਇਰਾਂ ਨੇ ਸ਼ਿਰਕਤ ਕੀਤੀ। ਇਸ ਮੁਸ਼ਾਇਰੇ ਦਾ ਯੋਗ ਪ੍ਰਬੰਧਨ ਅਮਰਜੀਤ ਕੌਰ ਹਿਰਦੇ ਨੇ ਕੀਤਾ। ਇਸ  ਮੁਸ਼ਾਇਰੇ ਨੂੰ ਮਨਾਉਣ ਦਾ ਖਿਆਲ ਉਨ੍ਹਾਂ ਦੇ ਕਾਵਿ ਮਨ ਦਾ ਉੱਦਮ ਹੈ। ਉਹਨਾਂ ਨੇ ਸਾਵਣ ਦੇ ਮਹੀਨੇ ਵਿੱਚ ਕਵੀ ਮਨ ਦੇ ਸਿਰਜਨਾਤਮਕ ਖੇੜੇ ਨੂੰ ਸਾਂਝੇ ਰੁੂਪ ਵਿੱਚ ਮਨਾਉਣ ਲਈ ਇਹ ਉਪਰਾਲਾ ਕੀਤਾ ਹੈ। ਉਹਨਾਂ ਨੇ ਸੁਆਗਤੀ ਭਾਸ਼ਣ ਵਿੱਚ ਕਿਹਾ  ਕਿ ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕਵਿਤਾ ਦੇ ਰੰਗ, ਉਸ ਧਰਤੀ ਦੇ ਜਰਖੇਜ਼ ਗਿਆਨ ਤੇ ਸੁਹਜ ਦੇ ਵਿਰਸੇ ਨੂੰ ਅੰਗੀਕਾਰ ਕਰਦੇ ਹਨ, ਜਿਸਨੂੰ ਕਵੀ ਆਪਣੇ ਅਨੁਭਵ ਵਿੱਚ ਢਾਲ ਕੇ ਸ਼ਬਦਾਂ ਰਾਹੀਂ ਪ੍ਰਗਟ ਕਰਦਾ ਹੈ। ਇਸ ਮੁਸ਼ਾਇਰੇ ਦੁਆਰਾ ਧਰਤੀ ਦੇ ਹਰ ਰੰਗ ਨੂੰ ਸ਼ਾਮਿਲ ਕਰਨ ਦਾ ਯਤਨ ਕੀਤਾ ਹੈ ਅਤੇ ਸਾਡਾ ਇਹ ਯਤਨ ਅੱਗੇ ਵੀ ਜਾਰੀ ਰਹੇਗਾ।
ਇਸ ਮੁਸ਼ਾਇਰੇ ਵਿੱਚ ਪੰਜਾਬੀ, ਪਾਕਿਸਤਾਨੀ ਅਤੇ ਭਾਰਤ ਦੇ ਵਿਭਿੰਨ ਖੇਤਰਾਂ ਤੋਂ ਕਵਿੱਤਰੀਆਂ ਨੇ ਹਿੱਸਾ ਲਿਆ। ਇਸ ਮੁਸ਼ਾਇਰੇ ਵਿਚ ਖਾਸ ਤੌਰ 'ਤੇ ਖਿੱਚ ਦਾ ਕੇਂਦਰ ਬਣੀਆਂ ਪਾਕਿਸਤਾਨ ਤੋਂ ਤਿੰਨ ਖਵਾਤੀਨ ਸ਼ਾਇਰਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਮਹਿਫ਼ਲ ਨੂੰ ਚਾਰ ਚੰਨ ਲਾਏ। ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ, ਪਾਕਿਸਤਾਨੀ ਸ਼ਾਇਰਾ ਸਫ਼ੀਆ ਹਯਾਤ  ਇਸ ਮਹਿਫ਼ਿਲ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ। ਨਿਦਾ ਫਾਤਮਾ ਅਤੇ ਨਰਗਿਸ ਨੂਰ ਨੇ ਵੀ ਪੱਛਮੀ ਪੰਜਾਬ ਦੇ ਸ਼ਾਇਰਾਨਾ ਰੰਗਾਂ ਨਾਲ ਪੂਰਬੀ ਪੰਜਾਬ ਦੀ ਫ਼ਿਜ਼ਾ ਨੂੰ ਸਰਸ਼ਾਰ ਕੀਤਾ।  
ਡਾਕਟਰ ਵਨੀਤਾ ਜੀ ਨੇ ਪ੍ਰਧਾਨਗੀ ਸ਼ਬਦਾਂ ਵਿਚ ਕਿਹਾ ਕਿ ਕਾਵਿ ਨੂੰ  ਬ੍ਰਹਿਮੰਡੀ ਦਿਸ਼ਾਵਾਂ ਦੇ ਫੇੈਲਾਅ ਵਿੱਚ  ਦੇਖਣ ਨਾਲ, ਉਸਦੇ ਗਿਆਨ , ਸੁਹਜ ਅਤੇ ਕਵੀ ਦੇ ਵਿਅਕਤੀਗਤ ਅਨੁਭਵ ਦੇ ਸਮੁੱਚੇ ਪਾਸਾਰ ਨੂੰ ਸਹੀ ਦਿਸ਼ਾ ਵਿੱਚ ਪਛਾਣਿਆ ਜਾ ਸਕਦਾ ਹੈ।
ਸੁਖਵਿੰਦਰ ਅੰਮ੍ਰਿਤ ਜੀ ਇਸ ਮੁਸ਼ਾਇਰੇ ਦੀ ਰੂਹੇ ਰਵਾਂ ਸਨ। ਉਹਨਾਂ  ਦੀਆਂ  ਗਜ਼ਲਾਂ  ਵਿੱਚ  ਇਸ਼ਕ ਦੀ ਸਮਾਜਿਕ ਨਾਬਰੀ ਨੂੰ ਗ੍ਰਹਿਸਥ ਦੀ ਮਰਿਆਦਾ ਵਿੱਚ ਬਿਆਨ ਕਰਨਾ, ਕਾਵਿਕ ਅਨੁਭਵ ਵਿੱਚ ਨਵੀਆਂ ਦਿਸ਼ਾਵਾਂ ਦੀ ਸਥਾਪਤੀ ਵੱਲ ਅਗਰਸਰ ਹੋਣਾ ਹੈ।
ਮੈਂ ਉਸਦੇ ਚਰਨ  ਛੂਹ ਕੇ ਆਪਣੀ ਚੁੰਨੀ ਵਿਛਾ ਦਿੱਤੀ,
ਤੇਰੀ ਮਿੱਟੀ 'ਚੋਂ ਮਹਿਕਣ ਫੁੱਲ ਉਹਨੇ ਮੈਨੂੰ ਦੁਆ ਦਿੱਤੀ।
ਇਸ ਤੋਂ ਇਲਾਵਾ ਦੱਖਣ ਦੀਆਂ ਲਹਿਰਾਂ ਡਾਕਟਰ ਪ੍ਰਿਅੰਕਾ ਸੋਨੀ ਪ੍ਰੀਤ ਅਤੇ ਯਸ਼ ਇੰਦਰਾ ਯਸ਼ੀ ਜੀ ਨੇ ਆਪਣੀਆਂ ਕਾਵਿਕ ਆਬਸ਼ਾਰਾਂ ਨਾਲ ਪੰਜਾਬ ਦੀ ਸ਼ਾਇਰੀ ਦੀ ਸਰਜ਼ਮੀਨ ਨੂੰ ਲਹਿ-ਲਹਾਉਂਦੀ ਸਰਸਬਜ਼ ਕਰ ਦਿੱਤਾ।
ਲਹਿ-ਲਹਾਉਂਦੀਆਂ ਪਹਾੜੀ ਪਉਣਾਂ ਵਰਗੇ ਮਹਿਮਾਨ ਸ਼ਾਇਰਾ ਡਾਕਟਰ ਸਨੋਬਰ ਚਿੱਬ  ਜੀ ਨੇ ਸ਼ਾਇਰੀ ਦਾ ਪਹਾੜੀ ਰੰਗ ਬਿਖੇਰਿਆ। ਉਹਨਾਂ ਦੀ ਕਵਿਤਾ ਨੂੰ ਖੁੂਬ ਪਸੰਦ ਕੀਤਾ ਗਿਆ :
 ਖ਼ਿਆਲ ਤੇਰਾ ਮੇਰੇ
ਦਿਲ ਵਿੱਚ ਵੱਸਦਾ
ਆਸ ਮੇਰੀ ਦਾ 
ਦੀਵਾ ਜੱਗਦਾ
ਕਦੇ ਨਾ ਬੁੱਝੇ ਤੂੰ
ਦਿਲ ਦਾ ਮਹਿਰਮ ਤੂੰ।
ਦਿਲ ਦਾ ਮਹਿਰਮ ਤੂੰ।
ਪ੍ਰਿੰ. ਜਗਦੀਪ ਕੋੌਰ ਨੇ 'ਬਰਸੇ ਮੇਘ ਸਖੀ ਘਰ ਪਾਹੁਣ ਆਏ' ਦੇ ਵਾਕ ਨੂੰ ਆਤਮਸਾਤ ਕਰਦਿਆਂ, ਸਾਵਣ ਦੇ ਮਹੀਨੇ ਵਿੱਚ ਬੱਦਲਾਂ ਦੀ ਗੜਗੜਾਹਟ ਅਤੇ ਮੋਰਾਂ ਦੀ ਰੁਣਝੁਣ ਨਾਲ ਮਨ ਵਿੱਚ ਉੱਠਦੀ ਪੁਕਾਰ ਨੂੰ ਗਜ਼ਲ ਰਾਹੀਂ ਬਿਆਨ ਕੀਤਾ :
ਆਹਟ ਲੈ ਰੁੱਤ ਸਾਵਣ ਦੀ ਆਈ ਗਜ਼ਲ
ਮੁੜ ਕਣੀਆਂ ਦੇ ਸੰਗ ਹੈ ਪਰਣਾਈ ਗਜ਼ਲ 
ਘੋਰ ਘਟਾਵਾਂ ਦਾ ਕੱਜਲ ਪਾ ਅੱਖੀਂਆਂ ਵਿੱਚ 
ਮੰਦ ਮੰਦ ਬੁੱਲੀਆਂ ਚੋਂ ਮੁਸਕਾਈ ਗਜ਼ਲ 
ਇਸ ਮੁਸ਼ਾਇਰੇ ਵਿੱਚ ਪਾਲ ਕੌਰ, ਰੂਬੀਨਾ ਸ਼ਬਨਮ, ਅਮੀਆਂ ਕੰਵਰ, ਗੁਲ ਗੁਰਦੀਪ, ਅਰਤਿੰਦਰ ਸੰਧੂ, ਡਾ. ਬੀਨਾ ਬੁਦਕੀ, ਅਰਵਿੰਦਰ ਕਾਕੜਾ, ਇੰਦਰਜੀਤ ਨੰਦਨ, ਪ੍ਰਤਿਭਾ ਮਾਹੀ, Surinder Bada, ਡਾ. ਮੀਨੂ ਸੁਖਮਨ, ਸਿਮਰਤ ਗਗਨ, ਜਸਲੀਨ, ਅਮਰਜੀਤ ਕੌਰ ਅਮਰ, ਗੁਰਪ੍ਰੀਤ ਕੌਰ ਫਗਵਾੜਾ ਤੋਂ ਇਲਾਵਾ ਮੋਹਾਲੀ ਅਤੇ ਚੰਡੀਗੜ੍ਹ ਦੀਆਂ ਕਵਿਤਰੀਆਂ  ਰੇਨੁੂੰ ਅਭੀ, ਪ੍ਰਭਜੋਤ ਕੋੌਰ, ਨੀਨਾ ਸੈਨੀ ਨੇ ਮੁਸ਼ਾਇਰੇ ਵਿੱਚ ਹਾਜ਼ਰ ਸਰੋਤਾ ਵਜੋਂ ਹਾਜ਼ਰ ਰਹਿ ਕੇ ਅਤੇ ਆਪਣੀਆਂ ਕਵਿਤਾਵਾਂ ਪੜ੍ਹ ਕੇ ਹਾਜ਼ਰੀ ਲਵਾਈ। ਡਾ. ਰੁਪਿੰਦਰਜੀਤ ਕੌਰ ਨੇ ਬਾਖੂਬੀ ਮੰਚ ਸੰਚਾਲਿਕਾ ਦੇ ਤੌਰ 'ਤੇ ਆਪਣੇ ਹੁਨਰ ਨਾਲ ਮੁਸ਼ਾਇਰੇ ਨੂੰ ਉੱਚੇ ਮੁਕਾਮ 'ਤੇ ਸਥਾਪਿਤ ਰੱਖਿਆ। ਇਸ ਮੁਸ਼ਾਇਰੇ ਦਾ ਸਿੱਧਾ ਪ੍ਰਸਾਰਣ ਗਗਨ ਰੇਡੀਓ ਅਤੇ ਮਿੱਟੀ ਪੰਜਾਬ ਦੀ ਰੇਡੀਓ ਤੋਂ ਪ੍ਰਸਾਰਿਤ ਕੀਤਾ ਗਿਆ। "ਅਨੁਰੂਪ ਯੂਟਿਊਬ ਚੈਨਲ" ਤੋਂ "ਤੇਰੀ ਆਵਾਜ਼ ਕੇ ਸੰਗ" ਪ੍ਰੋਗਰਾਮ ਤਹਿਤ ਹਮੇਸ਼ਾਂ ਅਤੇ ਫੇਸਬੁੱਕ ਪੇਜ ਉੱਤੇ ਇਸ ਤ੍ਰੈ-ਭਾਸ਼ੀ ਮੁਸ਼ਾਇਰੇ ਦੀਆਂ ਰਿਕਾਰਡਿੰਗਸ ਸਰੋਤਿਆਂ ਲਈ ਹਮੇਸ਼ਾਂ ਉਪਲਬਧ ਰਹਿਣਗੀਆਂ।

Saturday, 20 July 2019

ਪੰਜਾਬੀ ਸ਼ਾਇਰਾ ਕੁਲਵਿੰਦਰ ਕਿਰਨ ਨੇ ਪ੍ਰਗਟਾਈ ਹਿੰਦੀ ਸਰੋਤਿਆਂ ਨਾਲ ਨਾਰਾਜ਼ਗੀ

ਜੁਆਬ ਵਿੱਚ ਹਿੰਦੀ ਸਰੋਤਿਆਂ ਨੇ ਦੂਰ ਕੀਤੇ ਸਾਰੇ ਗਿਲੇ
ਲੁਧਿਆਣਾ21 ਜੁਲਾਈ 2019: (ਕਾਰਤਿਕਾ  ਸਿੰਘ//ਸਾਹਿਤ ਸਕਰੀਨ)::
ਅੱਜ ਪ੍ਰਸਿੱਧ ਸ਼ਾਇਰਾ ਕੁਲਵਿੰਦਰ ਕੌਰ ਕਿਰਨ ਨੂੰ ਉਸ ਵੇਲੇ ਗੁਸਾ ਆ ਗਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਸਮਾਗਮ ਵਿੱਚ ਹਿੰਦੀ ਦੇ ਸਰੋਤਿਆਂ ਦੀ ਬਹੁਤਾਤ ਹੈ ਇਸ ਲਈ ਬਹੁਤੇ ਸਰੋਤੇ ਉਹਨਾਂ ਦੀ ਪੰਜਾਬੀ ਸ਼ਾਇਰੀ ਵੱਲ ਧਿਆਨ ਨਹੀਂ ਦੇ ਰਹੇ। ਇਸ ਗੱਲ ਦਾ ਪ੍ਰਗਟਾਵਾ ਉਹਨਾਂ ਮਾਈਕ 'ਤੇ ਆਪਣੀ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਹੀ ਖੁੱਲ ਕੇ ਵੀ ਕਰ ਦਿੱਤਾ। ਉਹ ਅੱਜ ਪੰਜਾਬੀ ਭਵਨ ਵਿਖੇ ਹੋਏ ਤ੍ਰੈ-ਭਾਸ਼ੀ ਮੁਸ਼ਾਇਰੇ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ। ਇਸਦਾ ਆਯੋਜਨ "ਅਲਫਾਜ਼-ਏ-ਅਦਬ" ਅਤੇ "ਆਗਮਨ" ਨਾਮਕ ਸੰਸਥਾਵਾਂ ਵੱਲੋਂ ਸ਼ਾਇਰਾ ਨੀਲੂ ਬੱਗਾ ਦੇ ਜਨਮਦਿਨ ਮੌਕੇ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਇਸ 'ਤੇ ਪ੍ਰਬੰਧਕਾਂ ਅਤੇ ਸਰੋਤਿਆਂ ਨੇ ਉਹਨਾਂ ਨੂੰ ਯਕੀਨ ਦੁਆਇਆ ਕਿ ਅਜਿਹਾ ਕੁਝ ਵੀ ਨਹੀਂ ਹੈ ਤੁਸੀਂ ਆਪਣੀ ਕਵਿਤਾ ਦਾ ਪਾਠ ਸ਼ੁਰੂ ਕਰੋ। ਅੱਜ ਦੇ ਮੁਸ਼ਾਇਰੇ ਵਿਚਕ ਉਹਨਾਂ  ਨਾਲ ਗ਼ਜ਼ਲਾਂ ਵੀ ਸੁਣਾਈਆਂ ਅਤੇ ਨਾਲ ਹੀ ਸੁਣਾਈਆਂ ਆਪਣੀ ਹਿੰਦੀ ਕਾਵਿ ਰਚਨਾ ਦੀਆਂ ਦੋ ਕੁ ਸਤਰਾਂ।  ਸਰੋਤਿਆਂ ਨੇ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਤਾੜੀਆਂ ਨਾਲ ਬੱਲੇ ਬੱਲੇ ਕਰਵਾ ਦਿੱਤੀ।