google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੰਜਾਬੀ ਸ਼ਾਇਰਾ ਕੁਲਵਿੰਦਰ ਕਿਰਨ ਨੇ ਪ੍ਰਗਟਾਈ ਹਿੰਦੀ ਸਰੋਤਿਆਂ ਨਾਲ ਨਾਰਾਜ਼ਗੀ

Saturday 20 July 2019

ਪੰਜਾਬੀ ਸ਼ਾਇਰਾ ਕੁਲਵਿੰਦਰ ਕਿਰਨ ਨੇ ਪ੍ਰਗਟਾਈ ਹਿੰਦੀ ਸਰੋਤਿਆਂ ਨਾਲ ਨਾਰਾਜ਼ਗੀ

ਜੁਆਬ ਵਿੱਚ ਹਿੰਦੀ ਸਰੋਤਿਆਂ ਨੇ ਦੂਰ ਕੀਤੇ ਸਾਰੇ ਗਿਲੇ
ਲੁਧਿਆਣਾ21 ਜੁਲਾਈ 2019: (ਕਾਰਤਿਕਾ  ਸਿੰਘ//ਸਾਹਿਤ ਸਕਰੀਨ)::
ਅੱਜ ਪ੍ਰਸਿੱਧ ਸ਼ਾਇਰਾ ਕੁਲਵਿੰਦਰ ਕੌਰ ਕਿਰਨ ਨੂੰ ਉਸ ਵੇਲੇ ਗੁਸਾ ਆ ਗਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਸਮਾਗਮ ਵਿੱਚ ਹਿੰਦੀ ਦੇ ਸਰੋਤਿਆਂ ਦੀ ਬਹੁਤਾਤ ਹੈ ਇਸ ਲਈ ਬਹੁਤੇ ਸਰੋਤੇ ਉਹਨਾਂ ਦੀ ਪੰਜਾਬੀ ਸ਼ਾਇਰੀ ਵੱਲ ਧਿਆਨ ਨਹੀਂ ਦੇ ਰਹੇ। ਇਸ ਗੱਲ ਦਾ ਪ੍ਰਗਟਾਵਾ ਉਹਨਾਂ ਮਾਈਕ 'ਤੇ ਆਪਣੀ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਹੀ ਖੁੱਲ ਕੇ ਵੀ ਕਰ ਦਿੱਤਾ। ਉਹ ਅੱਜ ਪੰਜਾਬੀ ਭਵਨ ਵਿਖੇ ਹੋਏ ਤ੍ਰੈ-ਭਾਸ਼ੀ ਮੁਸ਼ਾਇਰੇ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ। ਇਸਦਾ ਆਯੋਜਨ "ਅਲਫਾਜ਼-ਏ-ਅਦਬ" ਅਤੇ "ਆਗਮਨ" ਨਾਮਕ ਸੰਸਥਾਵਾਂ ਵੱਲੋਂ ਸ਼ਾਇਰਾ ਨੀਲੂ ਬੱਗਾ ਦੇ ਜਨਮਦਿਨ ਮੌਕੇ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਇਸ 'ਤੇ ਪ੍ਰਬੰਧਕਾਂ ਅਤੇ ਸਰੋਤਿਆਂ ਨੇ ਉਹਨਾਂ ਨੂੰ ਯਕੀਨ ਦੁਆਇਆ ਕਿ ਅਜਿਹਾ ਕੁਝ ਵੀ ਨਹੀਂ ਹੈ ਤੁਸੀਂ ਆਪਣੀ ਕਵਿਤਾ ਦਾ ਪਾਠ ਸ਼ੁਰੂ ਕਰੋ। ਅੱਜ ਦੇ ਮੁਸ਼ਾਇਰੇ ਵਿਚਕ ਉਹਨਾਂ  ਨਾਲ ਗ਼ਜ਼ਲਾਂ ਵੀ ਸੁਣਾਈਆਂ ਅਤੇ ਨਾਲ ਹੀ ਸੁਣਾਈਆਂ ਆਪਣੀ ਹਿੰਦੀ ਕਾਵਿ ਰਚਨਾ ਦੀਆਂ ਦੋ ਕੁ ਸਤਰਾਂ।  ਸਰੋਤਿਆਂ ਨੇ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਤਾੜੀਆਂ ਨਾਲ ਬੱਲੇ ਬੱਲੇ ਕਰਵਾ ਦਿੱਤੀ।

No comments:

Post a Comment