google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪ੍ਰੋ. ਗੁਰਭਜਨ ਗਿੱਲ ਹੁਰਾਂ ਨੇ ਯਾਦ ਕਰਾਈ ਬਦਦੁਆਵਾਂ ਤੋਂ ਬਚਣ ਦੀ ਗੱਲ

Friday 12 February 2021

ਪ੍ਰੋ. ਗੁਰਭਜਨ ਗਿੱਲ ਹੁਰਾਂ ਨੇ ਯਾਦ ਕਰਾਈ ਬਦਦੁਆਵਾਂ ਤੋਂ ਬਚਣ ਦੀ ਗੱਲ

 ਭੁਚਾਲ ਤਾਂ ਆਉਣਾ ਹੀ ਸੀ 


ਲੁਧਿਆਣਾ
: 12 ਫਰਵਰੀ 2021: (ਸਾਹਿਤ ਸਕਰੀਨ ਬਿਊਰੋ):: 

ਅੱਜ ਦੀ ਰਾਤ ਅੱਧੀ ਰਾਤ ਵਲ ਸੀ ਤਾਂ  ਭੁਚਾਲ ਆਇਆ। ਕਾਫੀ ਸ਼ਕਤੀਸ਼ਾਲੀ ਸੀ ਇਹ ਭੁਚਾਲ। ਲੋਕ ਆਪੋ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਇੱਕ ਅਜੀਬ ਜਿਹਾ ਸਹਿਮ ਨਜ਼ਰ ਆ ਰਿਹਾ ਸੀ। ਭੁਚਾਲ ਦਾ ਰੌਲਾ ਵੀ ਸੀ ਪਰ ਡਰ ਵੀ ਸੀ। ਕਰੀਬ ਵੀਹ ਕੁ ਮਿੰਟ ਇਸੇ ਤਰ੍ਹਾਂ ਰਿਹਾ। ਭੁਚਾਲ ਬਾਰੇ ਤੁਰੰਤ ਹੀ ਖਬਰਾਂ ਅਤੇ ਪ੍ਰਤੀਕਰਮ ਆਉਣ ਲੱਗ ਪਏ।  ਇਹਨਾਂ ਮੁਢਲੇ ਪ੍ਰਤੀਕਰਮਾਂ ਵਿੱਚ ਉੱਘੇ ਸ਼ਾਇਰ ਅਤੇ ਚਿੰਤਕ ਪ੍ਰੋਫੈਸਰ ਗੁਰਭਜਨ ਸਿੰਘ ਹੁਰਾਂ ਦੀ ਟਿੱਪਣੀ ਵੀ ਸੀ। ਉਹਨਾਂ ਆਖਿਆ,"ਜੇ ਧਰਤੀ ਪੁੱਤਰਾਂ ਨਾਲ ਪੰਗੇ ਲਓਂਗੇ ਤਾਂ ਧਰਤੀ ਹਿੱਲੂਗੀ ਹੀ। ਇਹ ਦਿਲ ਚੋਂ ਨਿਕਲਿਆ ਇੱਕ ਅਜਿਹਾ ਪ੍ਰਤੀਕਰਮ ਸੀ ਜਿਹੜਾ ਸਰਹੱਦਾਂ ਤੇ ਬੈਠੇ ਉਹਨਾਂ ਕਿਸਾਨਾਂ ਦੇ ਦਿਲਾਂ ਚੋਂ ਨਿਕਲਦੀਆਂ ਬਦ ਦੁਆਵਾਂ ਦੀ ਤਰਜਮਾਨੀ ਕਰ ਰਿਹਾ ਸੀ ਜਿਹਨਾਂ ਦੇ ਕਿੰਨੇ ਹੀ ਸਾਥੀ ਮੋਰਚੇ ਵਿੱਚ ਬੈਠੇ ਸ਼ਹੀਦ ਹੋ ਗਏ।  ਇਹ ਉਹਨਾਂ ਪਰਿਵਾਰਾਂ ਦੇ ਦਿਲਾਂ ਚੋਂ ਨਿਕਲਿਆ ਹੌਕਾ ਸੀ ਜਿਹਨਾਂ ਦੇ ਜੀਅ ਖੇਤੀ ਕਾਨੂਨ ਵਾਪਿਸ ਕਰਾਉਣ ਦੀ ਸ਼ਾਨ੍ਤ੍ਮੈ ਮੰਗ ਲਾ ਕੇ ਗੇ ਪਰ ਵਾਪਿਸ ਨਾ ਪਰਤੇ। ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੀ ਇਹ ਟਿੱਪਣੀ ਕੁਦਰਤ ਦੇ ਇਨਸਾਫ਼ ਦੀ ਯਾਦ ਕਰ ਰਹੀ ਹੈ। ਹੁਣ ਵੀ ਸੰਭਲਣਾ ਚਾਹੀਦਾ ਹੈ। 

No comments:

Post a Comment