google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਸ਼ਨੀਵਾਰ ਨੂੰ ਰਿਲੀਜ਼ ਹੋਵੇਗੀ ਰਣਜੀਤ ਸਿੰਘ ਦੀ ਪੁਸਤਕ ਗਿਆਨ ਰਤਨ

Friday 26 February 2021

ਸ਼ਨੀਵਾਰ ਨੂੰ ਰਿਲੀਜ਼ ਹੋਵੇਗੀ ਰਣਜੀਤ ਸਿੰਘ ਦੀ ਪੁਸਤਕ ਗਿਆਨ ਰਤਨ

 25 ਖੋਜ  ਭਰਪੂਰ ਲੇਖਾਂ ਵਾਲੀ ਪੁਸਤਕ ਬਣੇਗੀ ਲੋਕਾਂ ਲਈ ਚਾਨਣ ਮੁਨਾਰਾ 


ਲੁਧਿਆਣਾ
: 26 ਫਰਵਰੀ 2021: (ਰੈਕਟਰ ਕਥੂਰੀਆ//ਸਾਹਿਤ ਸਕਰੀਨ):: 
ਭਾਰਤ ਜਨ ਵਿਗਿਆਨ ਜੱਥਾ ਨੇ ਬੀਤੇ ਸਮੇਂ ਵਿੱਚ ਬਹੁਤ ਸਾਰੇ ਅਜਿਹੇ ਪ੍ਰੋਗਰਾਮ ਕੀਤੇ ਜਿਹਨਾਂ ਨੇ ਸਕੂਲੀ ਬੱਚਿਆਂ ਵਿੱਚ ਇੱਕ ਨਵੀਂ ਚੇਤਨਾ ਜਗਾਈ। ਗੱਲ ਬੇਹੱਦ ਔਖੇ ਲੱਗਣ ਵਾਲੇ ਵਿਸ਼ੇ ਹਿਸਾਬ ਦੀ ਹੋਵੇ ਜਾਂ ਵਿਗਿਆਨ ਦੀ ਉਸ ਬਾਰੇ ਇਸ ਜੱਥੇ ਨੇ ਹਰ ਵਾਰ ਬਹੁਤ ਹੀ ਦਿਲਚਸਪ ਢੰਗ ਨਾਲ ਪ੍ਰੋਗਰਾਮ ਪੇਸ਼ ਕੀਤੇ। ਜੱਥੇ ਦੇ ਬੁਲਾਰਿਆਂ ਵਿੱਚ ਇੱਕ ਬੁਲਾਰੇ ਰਣਜੀਤ ਸਿੰਘ ਇਹਨਾਂ ਔਖੇ ਲੱਗਦੇ ਵਿਸ਼ਿਆਂ ਨੂੰ ਏਨੇ ਦਿਲਚਸਪ ਢੰਗ ਨਾਲ ਬੱਚਿਆਂ ਸਾਹਮਣੇ ਰੱਖਦੇ ਕਿ ਨਾ ਸਿਰਫ ਬੱਚੇ ਇਸ ਲੰਮੇ ਭਾਸ਼ਣ ਨੂੰ ਸਾਹ ਰੋਕ ਕੇ ਸੁਣਦੇ ਬਲਕਿ ਵੱਡਿਆਂ ਦਾ ਵੀ ਦਿਲ ਕਰਨ ਲੱਗ ਪੈਂਦਾ ਕਿ ਇਹਨਾਂ ਵਿਸ਼ਿਆਂ ਨੂੰ ਸਿੱਖਣ ਲਈ ਮੁੜ ਕੇ ਸਕੂਲੇ ਦਾਖਲ ਹੋਇਆ ਜਾਵੇ। ਇਸਦੇ ਨਾਲ ਹੀ ਜਦੋਂ ਗੈਰ ਸਕੂਲੀ ਪ੍ਰੋਗਰਾਮ ਜਾਂ ਮੀਟਿੰਗਾਂ ਹੁੰਦੀਆਂ ਤਾਂ ਉਦੋਂ ਵੀ ਸਰਦਾਰ ਰਣਜੀਤ ਸਿੰਘ ਧਰਮ ਅਤੇ ਸਾਇੰਸ ਦੇ ਅਜਿਹੇ ਸੁਮੇਲ ਵਾਲੀ ਫਲਾਸਫੀ ਪੇਸ਼ ਕਰਦੇ ਕਿ ਉੱਥੇ ਮੌਜੂਦ ਲੋਕ ਆਪਣੇ ਵਿਚਾਰਾਂ ਹੀ ਬਾਰੇ ਮੁੜ ਵਿਚਾਰ ਕਰਨ ਲੱਗ ਪੈਂਦੇ। 
ਲੁਧਿਆਣਾ ਦੇ ਮਾਇਆ ਨਗਰ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂਨਾਨਕ ਦੇਵ ਜੀ ਦੇ ਪ੍ਰਬੰਧਾਂ ਨੂੰ ਚਲਾਉਣ ਵਾਲੀ ਕਮੇਟੀ ਦੇ ਪ੍ਰਧਾਨ ਵੱਜੋਂ ਵਿਚਰਦਿਆਂ ਰਣਜੀਤ ਸਿੰਘ ਹੁਰਾਂ ਦਾ ਵਾਹ ਕਈ ਕਿਸਨਮਾਂ ਦੇ ਲੋਕਾਂ ਨਾਲ ਪੈਂਦਾ ਰਿਹਾ। ਚੰਗੇ ਲੋਕ  ਵੀ  ਮਿਲਦੇ ਅਤੇ ਮੰਦੇ ਲੋਕ ਵੀ। ਧਰਮ ਕਰਮ ਵਾਲੇ ਵੀ ਅਤੇ ਨਾਸਤਿਕ ਵਿਚਾਰਾਂ ਵਾਲੇ ਵੀ। ਇਹਨਾਂ ਸਾਰਿਆਂ ਨੂੰ ਹਰ ਵਾਰ ਇਹੀ ਲੱਗਣਾ ਕਿ ਰਣਜੀਤ ਸਿੰਘ ਜੀ ਤਾਂ ਬਦ ਸਾਡੇ ਹੀ ਖਾਸ ਮਿੱਤਰ ਹਨ। ਇਹ ਉਹਨਾਂ ਲਈ ਜ਼ਿੰਦਗੀ ਦੀ ਇੱਕ ਅਜਿਹੀ ਖਾਸ ਪ੍ਰਾਪਤੀ  ਕਹਿ ਜਾ ਸਕਦੀ ਹੈ ਜਿਸਤੋਂ ਸਾਨੂੰ ਸਭਨਾਂ ਨੂੰ ਨ ਕੁਝ ਸਿੱਖਣ ਸਮਝਣ ਦੀ ਲੋੜ ਹੈ। 
ਹਰ ਰੋਜ਼ ਰੰਗ ਬਦਲਦੀ ਜ਼ਿੰਦਗੀ ਦੇ ਇਹਨਾਂ ਸਾਰੇ ਰੂਪਾਂ ਨੂੰ ਦੇਖਦਿਆਂ ਰਣਜੀਤ ਸਿੰਘ ਜੀ ਨੂੰ ਬਹੁਤ ਸਾਰੇ ਅਨੁਭਵ ਵੀ ਹੋਏ ਜਿਹੜੇ ਉਸ ਕਿਤਾਬੀ ਗਿਆਨ ਤੋਂ ਬਹੁਤ ਵੱਖਰੇ ਸਨ ਜਿਹੜਾ ਉਹਨਾਂ ਆਪਣੇ  ਫਿਰ ਅਧਿਆਪਨ ਦੌਰਾਨ ਹਾਸਲ ਕੀਤਾ ਸੀ ਅਤੇ ਵੰਡਿਆ ਵੀ ਸੀ। ਅਧਿਐਨ ਅਤੇ ਅਨੁਭਵ ਦੋਹਾਂ ਦੇ ਸੁਮੇਲ ਦੀ ਝਲਕ ਉਹਨਾਂ ਦੀ ਕਲਮ ਵਿੱਚ ਵੀ ਉਤਰੀ ਅਤੇ ਉਹਨਾਂ ਕਈ ਲੇਖ ਲਿਖੇ। ਅਜਿਹੇ 25 ਲੇਖਾਂ ਦਾ ਹੀ ਸੰਗ੍ਰਹਿ ਹੈ ਉਹਨਾਂ ਦੀ ਨਵੀਂ ਪੁਸਤਕ "ਗਿਆਨ ਰਤਨ"। 
ਇਸ ਪੁਸਤਕ ਨੂੰ ਹੁਣ ਰਿਲੀਜ਼ ਕੀਤਾ ਜਾਣਾ ਹੈ ਗੁਰਦੁਆਰਾ ਸ੍ਰੀ ਗੁਰੂਨਾਨਕ ਦੇਵ ਜੀ ਮਾਇਆ ਨਗਰ ਵਿਖੇ। ਇਸੇ  ਗੁਰਦੁਆਰਾ ਸਾਹਿਬ ਪ੍ਰਧਾਨ ਰਣਜੀਤ ਸਿੰਘ ਵੱਲੋਂ ਲਿਖੀ ਗਈ ਪੁਸਤਕ ਗਿਆਨ ਰਤਨ 27 ਫਰਵਰੀ 2021 ਨੂੰ ਗੁਰਦੁਆਰਾ ਸਾਹਿਬ ਵਿਖੇ ਹੀ ਰਿਲੀਜ਼ ਕੀਤੀ ਜਾਏਗੀ। ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਕਮ ਚੇਅਰਮੈਨ ਸ੍ਰ. ਹਰਿਭਜਨ ਸਿੰਘ ਅਦਾ ਕਰਨਗੇ। ਪੁਸਤਕ ਰਿਲੀਜ਼ ਦਾ ਸਮਾਗਮ ਸ਼ਾਮੀ ਸਾਢੇ ਤਿੰਨ ਵਜੇ ਸ਼ੁਰੂ ਹੋਵੇਗਾ ਅਤੇ ਦੋ ਢਾਈ ਘੰਟੇ ਤੱਕ ਚੱਲੇਗਾ। ਇਸ ਮੌਕੇ ਸਾਹਿਤ ਜਗਤ ਦੇ ਨਾਲ ਨਾਲ ਧਰਮ ਅਤੇ ਸਿਆਸਤ ਨਾਲ ਸਬੰਧਤ ਕਈ ਸ਼ਖਸੀਅਤਾਂ ਵੀ ਪੁੱਜਣਗੀਆਂ। ਪੁਸਤਕ ਰਿਲੀਜ਼ ਸਮਾਗਮ ਦੀ ਇਹ ਜਾਣਕਾਰੀ ਪੁਸਤਕ ਲੇਖਕ ਰਣਜੀਤ ਸਿੰਘ ਹੁਰਾਂ ਦੇ ਖਾਸ ਮਿੱਤਰ ਐਮ ਐਸ ਭਾਟੀਆ ਨੇ ਦਿੱਤੀ। --ਰੈਕਟਰ ਕਥੂਰੀਆ 

No comments:

Post a Comment