google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਦਿੱਲੀਏ! ਦੁੱਲੇ ਦੇ ਵਾਰਸ ਜਾਗ ਪਏ ਨੇ...

Wednesday 13 January 2021

ਦਿੱਲੀਏ! ਦੁੱਲੇ ਦੇ ਵਾਰਸ ਜਾਗ ਪਏ ਨੇ...

 Wednesday:13th January 2021 at 8:14 AM WhatsApp 

           ਉਲਟੇ ਸਿੱਧੇ ਕਨੂੰਨ ਨਾ ਘੜ                


ਲੁਧਿਆਣਾ
: 13 ਜਨਵਰੀ 2021: (ਸਾਹਿਤ ਸਕਰੀਨ ਡੈਸਕ)::  

ਪੋਹ ਦਾ ਮਹੀਨਾ। ਸਰਦੀ ਨਾਲ ਠਿਠੁਰਦੀਆਂ ਸੜਕਾਂ। ਸਰਹੰਦ ਦੇ ਠੰਡੇ ਬੁਰਜ ਵਾਲੇ ਜਬਰ ਦੀ ਯਾਦ ਦੁਆਉਂਦੀਆਂ ਸੜਕਾਂ। ਕਾਨੂੰਨ ਮੰਨ ਲਓ ਦੀ ਸਰਕਾਰੀ ਰੱਟ ਵੀ ਉੱਸੇ ਤਾਨਾਸ਼ਾਹੀ ਦੀ ਯਾਦ ਦੁਆ ਰਹੀ ਹੈ ਜਿਹੜੀ ਸਾਹਿਬਜ਼ਾਦਿਆਂ ਨੂੰ ਸੁਣਾਈ ਗਈ ਸੀ ਕਿ ਈਨ ਮੰਨ ਲਓ ਈਂ ਮੰਨ ਲਓ। ਇਹ ਤੁਹਾਡੇ ਫਾਇਦੇ ਵਿਹੁੱਚ ਹੈ। ਗੁਰੂ ਦੇ ਪੁੱਤਰਾਂ ਨੇ ਉਦੋਂ ਵੀ ਹੁਕਮਰਾਨਾਂ ਦੇ ਜਬਰ ਸਾਹਮਣੇ ਝੁਕਣ ਤੋਂ  ਇਨਕਾਰ ਕਰ ਦਿੱਤਾ ਸੀ ਅਤੇ ਹੁਣ ਵੀ ਗੁਰੂ ਪੁੱਤਰਾਂ ਨੇ ਈਨ ਮੰਨਣ ਤੋਂ ਇਨਕਾਰ ਕੀਤਾ ਹੈ। ਕਿਸਾਨ ਸ਼ਹੀਦ ਹੋ ਰਹੇ ਹਨ ਅਤੇ ਸੱਤਾ ਦੇ ਨਸ਼ੇ ਵਿੱਚ ਗੁਆਚੇ ਲੀਡਰ ਇਹਨਾਂ ਸ਼ਹਾਦਤਾਂ ਨੂੰ ਪਿਕਨਿਕ ਆਖ ਕੇ ਸੁੱਚਾ ਨੰਦ ਦੀ ਯਾਦ ਦੁਆ ਰਹੇ ਹਨ। ਸੁੱਚਾਨੰਦ ਵਾਂਗ ਚਮਚਾਗਿਰੀ ਦੀਆਂ ਹੱਦਾਂ ਪਾਰ ਕਰ ਰਹੇ ਹਨ। ਇਹ  ਅਤੇ  ਦੇ ਭਵਿੱਖ ਨੂੰ ਵੀ ਕਲੰਕਿਤ ਕਰ ਰਹੇ ਹਨ। ਜ਼ੁਲਮ ਅਤੇ ਬੇਇਨਸਾਫ਼ੀ ਦੀ  ਇਸ ਹਨੇਰੀ ਦੇ ਬਾਵਜੂਦ ਜਿਊਂਦੀ ਜਾਗਦੀ ਜ਼ਮੀਰ ਵਾਲੇ ਲੋਕ ਨਵਾਬ ਸ਼ੇਰ ਮੋਹੰਮਦ ਖ਼ਾਨ ਵਾਂਗ ਹਾਅ ਦਾ ਨਾਅਰਾ ਮਾਰ ਰਹੇ ਹਨ। ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ। ਸਾਡੇ ਅੱਜ ਦੇ ਜ਼ਿਆਦਾਤਰ ਸਾਹਿਤਕਾਰ ਕਿਸਾਨਾਂ ਨਾਲ ਆ  ਖੜੋਤੇ ਹਨ। ਡਾ. ਗੁਲਜ਼ਾਰ ਸਿੰਘ ਪੰਧੇਰ ਵੀ ਉਹਨਾਂ ਵਿੱਚੋਂ ਇੱਕ ਹਨ। ਉਹਨਾਂ ਦੀ ਇਹ ਨਜ਼ਮ ਵਰਗੀ ਰਚਨਾ ਪੜ੍ਹਦਿਆਂ ਰਸੂਲ ਹਮਜ਼ਾਤੋਵ ਦੀ ਪੁਸਤਕ ਮੇਰਾ ਦਾਗਿਸਤਾਨ ਵਾਲਾ ਅੰਦਾਜ਼ ਵੀ  ਚੇਤੇ ਆਉਣ ਲੱਗਦਾ ਹੈ। ਇਸਦੇ ਬੋਲ ਕਿਸੇ ਦਸਤਾਵੇਜ਼ੀ ਵਾਂਗ ਹਾਲਾਤ ਨੂੰ ਸੰਭਾਲਦੇ ਪ੍ਰਤੀਤ ਹੁੰਦੇ ਹਨ। ਇਸ ਰਚਨਾ ਦੇ ਨਾਲ ਅੱਜ ਦੇ ਅੰਦੋਲਨਕਾਰੀ ਕਿਸਾਨਾਂ ਵਿੱਚ ਦੁੱਲੇ ਭੱਟੀ ਨੂੰ ਮਹਿਸੂਸ ਕਰਦਿਆਂ ਇਹਨਾਂ ਤਸਵੀਰਾਂ ਦਾ ਕੋਲਾਜ ਤਿਆਰ ਕੀਤਾ ਹੈ ਕਾਰਤਿਕਾ ਕਲਿਆਣੀ ਸਿੰਘ ਨੇ। ਤਸਵੀਰਾਂ ਇੰਟਰਨੈਟ ਤੋਂ ਧੰਨਵਾਦ ਸਹਿਤ ਲਈਆਂ ਗਈਆਂ ਹਨ। -ਰੈਕਟਰ ਕਥੂਰੀਆ

 ਦੁੱਲੇ ਭੱਟੀ ਦੀ ਲੋਹੜੀ//ਡਾ.ਗੁਲਜਾਰ ਸਿੰਘ ਪੰਧੇਰ 


ਸਿਖਰ ਦੀ ਸਰਦੀ

ਮੱਕੀ ਦੀ ਰੋਟੀ 

ਸਰੋਂ ਦਾ ਸਾਗ

ਪੋਹ ਰਿੰਨ੍ਹੀ ਮਾਘ ਖਾਧੀ

ਲੋਹੜੀ - - - 

ਨਵੇਂ ਜੀਅ ਨੂੰ  ਜੀ ਆਇਆਂ 

ਕਹਿਣ ਦਾ ਤਿਉਹਾਰ 

o

ਅਸੀਂ ਵਿਕਾਸ ਕਰਨ ਲੱਗੇ

ਚੀਜ਼ਾਂ ਨਾਲ ਚੀਜ਼ਾਂ ਬਦਲਦੇ ਬਦਲਦੇ

ਪੈਸੇ ਨਾਲ ਚੀਜ਼ਾਂ ਬਦਲਨ ਲੱਗੇ.... 


ਲੋਹੜੀ ਇਕੱਲਾ ਮੁੰਡਾ ਜੰਮਣ ਦੀ ਹੋ ਗਈ... 

ਅਸੀਂ ਕੁੜੀਆਂ ਨੂੰ ਜੰਮਣ ਤੋਂ ਮਾਰਨ ਤਕ ਪਹੁੰਚ ਗਏ... 


ਇਕ ਮੋੜ ਤੇ ਦੁੱਲਾ ਮਿਲਿਆ 

ਉਸ ਜ਼ਮੀਰ ਦੀ ਆਵਾਜ਼ ਸੁਣੀ

ਡਟ ਕੇ ਖਲੋ ਗਿਆ ਸੁੰਦਰੀ  ਮੁੰਦਰੀ ਦੇ ਹੱਕ ਚ

ਉਹ ਲੋਕ ਮਨ ਵਿਚ ਵਸ ਗਿਆ..


ਅਸੀਂ ਗੀਤ ਗਾਇਆ.. 

ਗਾਊਂਦੇ ਰਹੇ ਸੁੰਦਰੀ ਮੁੰਦਰੀ.. 

ਅਸੀਂ ਸਿਰਫ ਗੀਤ ਗਾਇਆ 

ਗਾਉਂਦੇ ਰਹੇ ਵਾਰਾਂ ..


ਧੰਨ ਦੌਲਤ ਜਾਇਦਾਦ ਦੇ 

ਰਿਸ਼ਤਿਆਂ ਨਾਲ ਹੋਰ ਬੱਝਦੇ ਗਏ.. 


ਹੁਣ ਹਾਕਮ-ਭਾਵੇਂ ਅਕਬਰ ਨਹੀਂ ਹੈ... 

ਹਾਕਮ ਨੇ ਭੇਸ ਬਦਲ ਲਿਆ ਹੈ

 ਨਵੇਂ ਤਰੀਕੇ ਈਜਾਦ ਕਰ ਲਏ ਹਨ

ਨਿਰਭੈਆ ਤੋਂ ਆਇਸਾ ਤੱਕ...

ਨਿਹੱਥੀਆ ਨਿਤਾਣੀਆ ਸਮਝ ਬੈਠਾ ਹੈ...                                                    

ਸਾਡੇ ਦੁੱਲੇ ਪ੍ਰਵਾਸੀ ਹੋ ਰਹੇ ਹਨ

ਦੁੱਲੇ ਦੀ ਧਰਤ ਨੂੰ ਬਾਰ ਬਾਰ 

ਲੁੱਟਿਆ ਜਾ ਰਿਹਾ ਹੈ....

ਦੋਨੋ ਮਾਰ ਖਾ ਜਾਂਦੀਆਂ ਹਨ__

ਤੁਹਾਡੀ ਦਿਮਾਗੀ ਮਸ਼ੀਨ ਤੇ ਵੋਟਿੰਗ ਮਸ਼ੀਨ. 

ਹੁਣ ਜਦੋਂ ਇਸ ਧਰਤ ਦੇ ਜਾਇਆਂ ਨੂੰ 

ਪਾੜ ਕੇ ਰਾਜ ਕਰਨ ਦੀ ਨੀਤ ਨਾਲ 

 ਵੰਡਿਆ ਜਾਣ ਲੱਗਾ ਹੈ

ਜਿੱਥੇ ਧੀਆਂ ਦੀ ਅਜ਼ਮਤ ਮਹਿਫੁਜ ਨਾਂ ਹੋਵੇ

ਦੇਸ਼ ਆਜ਼ਾਦ ਨਹੀਂ  ਹੁੰਦਾ..

ਰਹਿ ਰਹਿ ਕੇ ਯਾਦ  ਆਉਂਦਾ ਹੈ

ਦੁੱਲਾ... ਸਾਡਾ ਸਭ ਦਾ ਦੁੱਲਾ... 

ਆਓ ਮਨਾਈਏ ਦੁੱਲੇ ਭੱਟੀ ਦੀ ਲੋਹੜੀ..

ਆਓ ਮਨਾਈਏ ਦੁੱਲੇ ਭੱਟੀ ਦੀ ਲੋਹੜੀ...

ਦੁੱਲੇ ਦੀ ਤਰਾਂ ਦਿੱਲੀ ਨੂੰ ਆਖੀਏ

ਉਲਟੇ ਸਿੱਧੇ ਕਨੂੰਨ ਨਾ ਘੜ

ਦੁੱਲੇ ਦੇ ਵਾਰਸ ਜਾਗ ਪਏ ਨੇ....

--ਡਾ.ਗੁਲਜਾਰ ਸਿੰਘ ਪੰਧੇਰ//ਮੋਬਾਈਲ ਨੰਬਰ 9464762825.

*ਡਾ.ਗੁਲਜ਼ਾਰ ਸਿੰਘ ਪੰਧੇਰ ਕਈ ਦਹਾਕਿਆਂ ਤੋਂ ਆਪਣੀ  ਸਰਗਰਮ ਹਨ। ਸਰਕਾਰੀ  ਵਿਰੁੱਧ ਵੀ ਅਤੇ ਫਿਰਕਾਪ੍ਰਸਤੀ ਵਾਲੇ ਜਬਰ ਦੇ ਖਿਲਾਫ ਵੀ। ਮਾੜੇ ਅਤੇ ਨਾਜ਼ੁਕ ਵੇਲਿਆਂ ਦੌਰਾਨ ਵੀ ਡਾ. ਗੁਲਜ਼ਾਰ ਪੰਧੇਰ ਡਟੇ ਰਹੇ। ਅੱਜ ਵੀ ਡਟੇ ਹੋਏ ਹਨ। ਧਾਰਮਿਕ ਪੱਖੋਂ ਪਰਿਵਾਰਕ ਸਾਂਝ ਨਾਮਧਾਰੀਆਂ ਨਾਲ ਰਹੀ ਪਰ ਸਿਆਸੀ ਖਿਆਲਾਂ ਪੱਖੋਂ ਪ੍ਰਗਤੀਸ਼ੀਲ ਵਿਚਾਰਧਾਰਾ ਦੇ ਹਾਮੀ ਹਨ। 

No comments:

Post a Comment