google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕਿਸਾਨ ਅੰਦੋਲਨ: ਅੰਤਰਨੀਰਵ ਦੀ ਇੱਕ ਹੋਰ ਬੇਬਾਕ ਕਾਵਿ ਰਚਨਾ

Thursday 7 January 2021

ਕਿਸਾਨ ਅੰਦੋਲਨ: ਅੰਤਰਨੀਰਵ ਦੀ ਇੱਕ ਹੋਰ ਬੇਬਾਕ ਕਾਵਿ ਰਚਨਾ

 ਜਿਹੜੀ ਅੱਜ ਦੇ ਨਾਲ ਨਾਲ ਭਵਿੱਖ ਦੀ ਤਸਵੀਰ ਵੱਲ ਵੀ ਇਸ਼ਾਰਾ ਕਰਦੀ ਹੈ 

ਸੰਘਰਸ਼ਾਂ ਦਾ ਚਾਅ ਵੀ ਰੰਗ ਦਿਖਾਉਂਦਾ ਹੈ-ਸਰਗਰਮ ਲੋਕ ਪੱਖੀ ਸ਼ਖ਼ਸੀਅਤ ਸੁਰਿੰਦਰ ਜੈਪਾਲ 

ਉਨ੍ਹਾਂ ਨੇ

ਉਨ੍ਹਾਂ

ਸ਼ਾਇਰ ਸਵਾਮੀ ਅੰਤਰ ਨੀਰਵ 

ਖਾਲੀ ਪਏ ਲਿਫਾਫਿਆਂ ਵਿਚ

ਸੂਰਜ ਉਗਾ ਲਏ ਹਨ

ਧਰਤੀ ਨੂੰ

ਹਰੇ ਰੰਗ ਦਾ ਰੰਗ ਦਿੱਤਾ ਹੈ

ਮੀਂਹਾਂ ਨੂੰ 

ਚਿੱਠੀਆਂ ਘੱਲਣੀਆਂ 

ਅੱਗ ਤੋਂ

ਥਾਪੜਾ ਲੈਣਾ

ਹਵਾ ਨਾਲ ਗੱਲਾਂ ਕਰਨੀਆਂ

ਪਾਣੀ ਵਿਚ

ਪਰੋਂਠੇ ਤਲਨੇ ਸਿਖ ਲਏ ਹਨ

ਸਰਬੱਤ ਦਾ ਭਲਾ ਆਖਦੇ ਮੰਗਦੇ

ਬਿਨਾਂ ਚੀਕੇ ਬੋਲਣਾ ਜਾਣ ਲਿਆ ਹੈ

ਚੁੱਪ ਨੂੰ ਪਹਿਣ ਲਿਆ ਹੈ

ਬਾਰਡਰਾਂ ਨੂੰ

ਤੀਰਥ ਕਰ ਲਿਆ ਹੈ।

(ਸਵਾਮੀ ਅੰਤਰ ਨੀਰਵ)

Swami Antar Nirav

No comments:

Post a Comment