ਡਾਕਟਰ ਪੰਧੇਰ ਦਾ ਜਿੱਤਣਾ ਕਿਓਂ ਜ਼ਰੂਰੀ ਹੈ
ਵਿਗਿਆਨ ਭਵਨ ਦਿੱਲੀ ਵਿੱਚ ਡਾ. ਗੁਲਜ਼ਾਰ ਪੰਧੇਰ |
ਪਿਛਲੇ ਚਾਰ ਸਾਲ ਦਾ ਸਮਾਂ ਕਰੋਨਾ ਕਰਕੇ ਵੀ ਅਤੇ ਚੱਲੇ ਜਨ- ਸੰਘਰਸ਼ ਕਰਕੇ ਵੀ ਵੱਖਰਾ ਸੀ।ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਇਕ ਅਜਿਹੀ ਸੰਸਥਾ ਹੈ ਜੋ ਸਾਰੇ ਹਿੰਦੋਸਤਾਨ ਵਿੱਚ ਭਾਸ਼ਾ ਅਤੇ ਚਿੰਤਨ ਦੇ ਖੇਤਰ ਵਿੱਚ ਇਕੱਲਾ ਲੇਖਕਾਂ ਦਾ ਵਿਲੱਖਣ ਮੋਹਵੰਤਾ ਖੁਦਮੁਖਤਿਆਰ ਘਰ ਹੈ।ਇਸਦੀ ਜਮਹੂਰੀ ਪਛਾਣ ਹੈ। ਅਜਿਹੀਆਂ ਸੰਸਥਾਵਾਂ ਦੀ ਜਮਹੂਰੀ ਪ੍ਰਕਿਰਿਆ ਦੇਸ਼ ਲਈ ਅਜੋਕੇ ਸਮਿਆਂ ਵਿੱਚ ਅਤਿਅੰਤ ਜਰੂਰੀ ਹੈ। ਪਿਛਲੇ ਸਮੇੰ ਦੋ ਸਾਲ ਚੋਣ ਨਹੀੰ ਹੋਈ...ਹੁਣ 30 ਜਨਵਰੀ 2022 ਨੂੰ ਚੋਣ ਹੋਣ ਦਾ ਪਰੋਗਰਾਮ ਬਣਿਆ ਹੈ।
ਚੋਣਾਂ ਵਿੱਚ ਮੈਂ ਦੋਸਤਾਂ ਦੀ ਸਲਾਹ ਨਾਲ ਜਨਰਲ ਸਕੱਤਰ ਦੇ ਅਹੁਦੇ ਲਈ ਮੈਦਾਨ ਵਿੱਚ ਆਇਆ ਹਾਂ। ਮੇਰਾ ਮੰਤਵ ਨਿਰੋਲ ਭਾਸ਼ਾ ਅਤੇ ਸਾਹਿਤ ਦੀ ਸੰਸਥਾਈ ਪੱਧਰ ਤੇ ਸੇਵਾ ਹੈ। ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਸੇਵਾ ਮੁਕਤ ਹਾਂ। ਉਥੇ ਵੀ ਮੈਂ ਯੂਨੀਅਨ ਦੇ ਜਨਰਲ ਸਕੱਤਰ ਸਮੇਤ ਵੱਖ ਵੱਖ ਅਹੁਦਿਆਂ ਤੇ ਰਿਹਾ ਹਾਂ। ਪੀ ਏ ਯੂ ਦੇ ਦੋਸਤਾਂ ਨੇ ਲੱਗ ਪੱਗ 12 ਸਾਲ ਮੈਨੂੰ ਅਗਵਾਈ ਲਈ ਬਾਰ ਬਾਰ ਚੁਣ ਕੇ ਸੇਵਾ ਦਾ ਮੌਕਾ ਦਿੱਤਾ ਹੈ। ਇਸ ਲਈ ਮੈਨੂੰ ਸੰਸਥਾਵਾਂ ਦੇ ਪ੍ਰਬੰਧ ਦਾ ਲੰਮਾ ਤਜਰਬਾ ਵੀ ਹੋ ਗਿਆ ਹੈ। ਮੈਂ ਅਕਾਡਮੀ ਵਿੱਚ ਵੀ ਲਗਾਤਾਰ 12 ਸਾਲ ਤੋਂ-- ਪਹਿਲਾਂ ਪ੍ਰਬੰਧਕੀ ਬੋਰਡ ਵਿੱਚ ਰਿਹਾ ਹਾਂ ਫੇਰ ਸਕੱਤਰ ਅਤੇ ਮੀਤ ਪ੍ਰਧਾਨ ਰਹਿ ਚੁੱਕਾ ਹਾਂ। ਮੇਰੀ ਰਿਹਾਇਸ਼ ਵੀ ਲੁਧਿਆਣਾ ਵਿਖੇ ਹੈ। ਜਨਰਲ ਸਕੱਤਰ ਦੇ ਉਮੀਦਵਾਰ ਵੱਜੋਂ ਮੇਰਾ ਰਿਕਾਰਡ ਗਵਾਹੀ ਭਰਦਾ ਹੈ। ਮੇਰੀਆਂ ਪੇਪਰਾਂ, ਕਵਿਤਾਵਾਂ,ਸੰਪਾਦਕੀਆਂ, ਮੁੱਖ-ਬੰਧ ਆਦਿ ਤੋਂ ਇਲਾਵਾ ਪੁਸਤਕ ਰੂਪ ਵਿਚ ਇਹ ਲਿਖਤਾਂ ਹਨ:
-- ਪੰਧੇਰ ਗੋਤ ਇਕ ਲੋਕਯਾਨਿਕ ਸੰਗ੍ਰਹਿ ।
--ਲੋਕਧਾਰਾਈ ਦਿ੍ਸ਼ਟੀ ਤੇ ਹੀਰ ਦਮੋਦਰ ।
--ਪਾਕਿਸਤਾਨੀ ਉੱਘੇ ਨਾਵਲਕਾਰ ਅਬਦਾਲ ਬੇਲਾ ਦੇ ਉਰਦੂ ਨਾਵਲ 'ਦਰਵਾਜਾ ਖੁੱਲਤਾ ਹੈ' ਦਾ ਹਿੰਦੀ ਤੋਂ ਪੰਜਾਬੀ ਅਨੁਵਾਦ 'ਸਰਹੰਦ ਕੰਢੇ' ਨਾਮ ਹੇਠ ਕੀਤਾ ਹੈ।
-- ਪੰਜਾਬੀ ਤ੍ਰੈਮਾਸਿਕ 'ਨਜ਼ਰੀਆ ਦਾ ਸੰਪਾਦਕ ਹਾਂ।
--ਹਰ ਮਹੀਨੇ ਘੱਟੋ ਘੱਟ ਇਕ ਪੁਸਤਕ ਪੜ੍ਹ ਕੇ ਟਿੱਪਣੀ ਕਰਨਾ ਮੇਰਾ ਸੁਭਾਅ ਹੈ।
ਪਿਛਲੇ ਸਮੇਂ ਚੱਲੇ ਜਨ ਸੰਘਰਸ਼ ਵਿਚ ਲਗਾਤਾਰ ਕੇਦਰੀੰ ਪੰਜਾਬੀ ਲੇਖਕ ਸਭਾ,ਪ੍ਰਗਤੀਸ਼ੀਲ ਲੇਖਕ ਸੰਘ ਅਤੇ ਕਿਸਾਨ ਸਭਾ ਆਦਿ ਦੇ ਅਹੁਦੇਦਾਰ ਵਜੋਂ ਜਥਿਆਂ ਵਿੱਚ ਵਿਪਰੀਤ ਹਾਲਤਾਂ ਅਤੇ ਮੌਸਮਾਂ ਵਿੱਚ ਨਿਰਵਿਘਨ ਸਮੂਲੀਅਤ ਕੀਤੀ ਹੈ।ਲੋਕਾਂ ਸੰਗ ਅਤੇ ਲੋਕਾਂ ਦੇ ਸਾਹਿਤ ਨਾਲ ਨੇੜਿਓ ਜੁੜਨ ਹਿੱਤ ਟਰਾਲੀਆਂ ਵਿੱਚ ਸਾਥੀਆਂ ਸਮੇਤ ਰਾਤਾਂ ਗੁਜਾਰਨ ਨੂੰ ਪਹਿਲ ਦਿੱਤੀ ਹੈ। ਮੈਂ ਇਸ ਵਾਰ ਆਉਣ ਵਾਲੀ ਟੀਮ ਵਿੱਚ ਬਿਨਾ ਮੁਕਬਲਾ ਜੇਤੂ ਡਾ. ਲਖਵਿੰਦਰ ਸਿੰਘ ਜੌਹਲ, ਮੀਤ ਪ੍ਰਧਾਨ ਸ਼੍ਰੀ ਸਿਆਮ ਸੁੰਦਰ ਦੀਪਤੀ ਸਮੇਤ ਜਨਰਲ ਸਕੱਤਰ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਾਂ। ਮੀਤ ਪ੍ਰਧਾਨ ਅਤੇ ਪ੍ਰਬੰਧਕੀ ਬੋਰਡ ਮੈਂਬਰ ਵੱਡੀ ਗਿਣਤੀ ਵਿਚ ਮੇਰੇ ਸਹਿਯੋਗੀ ਹਨ।
ਸੋ ਆਪਜੀ ਨੂੰ ਸਨਿਮਰ ਬੇਨਤੀ ਹੈ ਮੈਨੂੰ ਆਪਣੇ ਮੱਤ ਦਾ ਦਾਨ ਕਰਕੇ ਹੋਰ ਦੋਸਤਾਂ ਨੂੰ ਵੀ ਹਮਾਇਤ ਲਈ ਕਹਿਣਾ ਆਪ ਜੀ ਦੀ ਬਹੁਤ ਹੀ ਮਿਹਰਬਾਨੀ ਹੋਵੇਗੀ।
ਡਾ. ਗੁਲਜ਼ਾਰ ਸਿੰਘ ਪੰਧੇਰ
ਮੋਬਾਈਲ ਨੰਬਰ 7009966188
ਨੇੜ ਭਵਿੱਖ ਵਿੱਚ ਪ੍ਰਗਤਿਸ਼ੀਲ ਲਹਿਰ ਨੂੰ ਤੇਜ਼ ਕਰਨ ਦੀ ਲੋੜ ਸ਼ਿੱਦਤ ਨਾਲ ਮਹਿਸੂਸ ਹੋਣ ਵਾਲੀ ਹੈ। ਫਿਰਕੂ ਸ਼ਕਤੀਆਂ ਆਪਣੇ ਨਾਪਾਕ ਇਰਾਦੇ ਲਾ ਕੇ ਸਰਗਰਮ ਹਨ। ਇਹਨਾਂ ਦੇ ਟਾਕਰੇ ਲਈ ਡਾ. ਗੁਲਜ਼ਾਰ ਪੰਧੇਰ ਵਰਗੇ ਸਾਨੂੰ ਲੋਕ ਪੱਖੀ ਲੇਖਕਾਂ ਦੀ ਲੋੜ ਕਦਮ ਕਦਮ ਤੇ ਪੈਣੀ ਹੈ। ਪ੍ਰਗਤਿਸ਼ੀਲ ਲਹਿਰ ਨੂੰ ਕਦੇ ਦਿੱਲੀ, ਕਦੇ ਜੈਪੁਰ ਤੇ ਕਦੇ ਕਿਤੇ ਹੋਰ ਲਿਜਾ ਕੇ ਸਰਗਰਮ ਰੱਖਣਾ ਹਰ ਕਿਸੇ ਦੇ ਵੱਸ ਦਾ ਵੀ ਨਹੀਂ। ਡਾ. ਗੁਲਜ਼ਾਰ ਪੰਧੇਰ ਦਾ ਤਜਰਬਾ ਸਮੁਚੀ ਲਹਿਰ ਲਈ ਸਹਾਇਕ ਹੋਵੇਗਾ। -ਸੰਪਾਦਕ
ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ
ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ
ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ
No comments:
Post a Comment