ਕਵਿਤਾ ਕਥਾ ਕਾਰਵਾਂ ਵੱਲੋਂ ਦੇਵ ਸਾਹਿਬ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ
ਦੇਵ ਥਰੀਕੇ ਵਾਲਿਆਂ ਦੇ ਗੀਤ ਬੜੇ ਸਭਿਆਚਾਰਕ ਅਤੇ ਪੰਜਾਬੀਅਤ ਨਾਲ ਭਰਪੂਰ ਹਨ। ਉਹਨਾਂ ਗੀਤਾਂ ਨੂੰ ਸੁਣ ਸੁਣ ਕੇ ਇਕ ਪੀੜ੍ਹੀ ਜਵਾਨ ਹੋਈ ਹੈ। ਪੰਜਾਬੀ ਕਾਵਿ ਕਿੱਸੇ ਲਿਖਣ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਸੀ। ਉਹਨਾਂ ਦੇ ਗੀਤ ਨਵੇਂ ਲਿਖਣ ਵਾਲਿਆਂ ਦੀ ਰਹਿਨੁਮਾਈ ਕਰਦੇ ਰਹਿਣਗੇ ਤੇ ਸਾਡੇ ਦਿਲਾਂ ਵਿੱਚ ਗੂੰਜਦੇ ਵੀ ਰਹਿਣਗੇ। ਉਹਨਾਂ ਨੇ ਆਪਣਾ ਸਾਰਾ ਜੀਵਨ ਪੰਜਾਬੀ ਗੀਤਕਾਰੀ ਨੂੰ ਸਮਰਪਿਤ ਕਰ ਦਿੱਤਾ ਸੀ। ਉਹਨਾਂ ਦੇ ਗੀਤਾਂ ਨੇ ਬਹੁਤ ਸਾਰੇ ਪੰਜਾਬੀ ਗਾਇਕਾਂ ਨੂੰ ਸਥਾਪਿਤ ਕੀਤਾ। ਪੰਜਾਬੀ ਸੰਗੀਤ ਜਗਤ ਹਮੇਸ਼ਾਂ ਉਹਨਾਂ ਦਾ ਰਿਣੀ ਰਹੇਗਾ। ਗੀਤਕਾਰੀ ਦੇ ਖੇਤਰ ਵਿੱਚ ਉਹਨਾਂ ਦੇ ਅਹਿਮ ਯੋਗਦਾਨ ਨੂੰ ਇਤਿਹਾਸ ਕਦੇ ਨਹੀਂ ਭੁੱਲ ਸਕਦਾ। ਉਹਨਾਂ ਨੇ ਲੋਕਾਂ ਦੇ ਦੁੱਖਾਂ ਦੀ ਗੱਲ ਹੀ ਨਹੀਂ ਕੀਤੀ ਇਹਨਾਂ ਦੁੱਖਾਂ ਦੇ ਕਾਰਨਾਂ ਨੂੰ ਵੀ ਬੇਨਕਾਬ ਕੀਤਾ ਹੈ।
ਦੇਵ ਸਾਹਿਬ ਨੇ ਪਹਿਲਾਂ ਜਿਹੜੇ ਗੀਤ ਉਸ ਨੇ ਲਿਖੇ ਸਨ, ਉਹ ਲੋਕ ਬੋਲੀਆਂ ਦੇ ਮੁਖੜੇ 'ਤੇ ਆਧਾਰਿਤ ਹੋਇਆ ਕਰਦੇ ਸਨ। ਉਹ ਪ੍ਰਸਿੱਧ ਵੀ ਬੜੇ ਹੋਏ। ਅੱਜ ਵੀ ਇਹਨਾਂ ਦੀ ਵੱਖਰੀ ਥਾਂ ਹੈ। ਆਪਣੇ ਗੀਤਾਂ ਵਿਚ ਦੇਵ ਨੇ ਪੰਜਾਬੀ ਸੱਭਿਆਚਾਰ ਦੇ ਲੱਗਭਗ ਸਾਰੇ ਪੱਖ ਸਿਰਜਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਪੰਜਾਬ ਦੀਆਂ ਬਹੁਤੀਆਂ ਲੋਕ-ਗਥਾਵਾਂ ਨੂੰ ਗੀਤਾਂ ਵਿਚ ਛੰਦਬੰਦੀ ਰਾਹੀਂ ਲੋਕਾਂ ਤੱਕ ਪਹੁੰਚਾਇਆ ਹੈ। ਬਹੁਤੀ ਪ੍ਰਸਿੱਧੀ ਦੀ ਪ੍ਰਾਪਤੀ ਬਾਰੇ ਦੇਵ ਦੱਸਦਾ ਹੈ ਕਿ ਮੈਨੂੰ ਬਹੁਤੀ ਪ੍ਰਸਿੱਧੀ ਉਦੋਂ ਮਿਲੀ, ਜਦੋਂ ਮੈਂ ਲੋਕ ਗਾਥਾਵਾਂ ਲਿਖੀਆਂ। ਇਹ ਸੱਚਮੁੱਚ ਬਹੁਤ ਹੀ ਹਰਮਨ ਪਿਆਰਿਆਂ ਹੋਈਆਂ। ਸ਼ਾਇਦ ਹੀ ਕੋਈ ਪ੍ਰੋਗਰਾਮ ਜਾਨ ਅਖਾੜਾ ਹੋਵੇ ਜਿੱਥੇ ਇਹ ਨਾ ਚੱਲੀਆਂ ਹੋਣ।
ਇਹਨਾਂ ਵਿੱਚੋਂ ਹੀ ਕੁਲਦੀਪ ਮਾਣਕ ਦਾ ਗਾਇਆ 'ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ’ ਜਾਂ 'ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਐ ਹੀਰ ਦੀ’ (ਕਲੀ)-ਇਨ੍ਹਾਂ ਦੋਵਾਂ ਨੂੰ ਲਿਖਿਆਂ ਤਾਂ 30-35 ਵਰ੍ਹੇ ਹੋ ਗਏ ਨੇ, ਇਹ ਅੱਜ ਵੀ ਲੋਕ-ਮਨਾਂ ਵਿਚ ਉਸੇ ਤਰ੍ਹਾਂ ਜਿਊਂਦੇ ਨੇ। ਇਹਨਾਂ ਦੀ ਉਮਰ ਨੇ ਕ੍ਰਿਸ਼ਮਾ ਦਿਖਾਇਆ ਹੈ। ਸ਼ਬਦਾਂ ਦੇ ਜਾਦੂ ਅਤੇ ਸੰਗੀਤ ਦੇ ਜਾਦੂ ਨੇ ਕਮਾਲ ਕੀਤਾ ਹੈ।
ਇਹ ਲਗਾਤਾਰ ਛਾਇਆ ਰਿਹਾ। ਜਿਊਣਾ ਮੋੜ ਅੱਜ ਵੀ ਗਹੁ ਨਾਲ ਸੁਣਿਆ ਜਾਂਦਾ ਹੈ। ਸੁਰਿੰਦਰ ਸ਼ਿੰਦੇ ਦੇ ਗਾਏ 'ਜਿਊਣਾ ਮੌੜ’ ਨੇ ਤਾਂ ਇਕ ਵਾਰੀ ਧੰਨ-ਧੰਨ ਹੀ ਕਰਵਾ ਦਿੱਤੀ। ਦਰਅਸਲ ਚੰਗੇ ਤੇ ਸੁੱਚੇ ਗੀਤਾਂ ਦੀ ਉਮਰ ਸੱਚਮੁੱਚ ਲੰਬੀ ਹੁੰਦੀ ਹੈ। ਇਹ ਕਈ ਪੀੜ੍ਹੀਆਂ ਜਿਊਂਦੇ ਹਨ ਤੇ ਲੇਖਕ ਨੂੰ ਵੀ ਜਿਊਂਦਿਆਂ ਰੱਖਦੇ ਹਨ।
ਇਹਨਾਂ ਰਚਨਾਵਾਂ ਬਾਰੇ ਗੱਲ ਕਰਦਿਆਂ ਦੇਵ ਦਾ ਵਿਚਾਰ ਹੈ ਕਿ ਗੀਤਕਾਰ ਲਈ ਸਭ ਤੋਂ ਪਹਿਲਾ ਸੈਂਸਰ ਬੋਰਡ ਅਸਲ ਵਿੱਚ ਉਸ ਦਾ ਪਰਿਵਾਰ ਹੀ ਹੁੰਦਾ ਹੈ। ਅੱਜ ਵੀ ਦੇਵ ਦੇ ਕਈ ਸ਼ਾਗਿਰਦ ਉਸ ਦੇ ਘਰ ਆ ਕੇ ਉਸ ਦੇ ਪਰਿਵਾਰ ਮੂਹਰੇ ਬਹਿ ਕੇ ਉਸ ਦੇ ਲਿਖੇ ਗੀਤ ਗਾਉਂਦੇ ਹਨ। ਉਸ ਨੂੰ 'ਬਾਪੂ ਜੀ ਬਾਪੂ ਜੀ’ ਕਹਿੰਦੇ ਨਹੀਂ ਥੱਕਦੇ, ਕਿਉਂਕਿ ਉਨ੍ਹਾਂ ਨੂੰ ਉਥੋਂ ਮਾਪਿਆਂ ਵਾਲਾ ਪਿਆਰ ਮਿਲਦਾ ਹੈ। ਦੇਵ ਦੇ ਨਵੇਂ ਲਿਖੇ ਕੁਝ ਗੀਤ ਅਜਿਹੇ ਹਨ ਜਿਹੜੇ ਹਲੂਣਾ ਦੇਂਦੇ ਹਨ। ਅੱਜ ਦੇ ਮਸਲਿਆਂ ਦੀ ਤਹਿ ਤੱਕ ਜਾਂਦੇ ਹਨ ਅਤੇ ਸਭ ਕੁਝ ਬੜੇ ਹੀ ਸਲੀਕੇ ਨਾਲ ਬੇਨਕਾਬ ਕਰ ਦੇਂਦੇ ਹਨ। ਇਹਨਾਂ ਵਿੱਚੋਂ ਹੀ ਪੰਜਾਬ ਦੀ ਮੌਜੂਦਾ ਸਥਿਤੀ ਦਾ ਦੇਵ ਦੀ ਨਜ਼ਰ ਤੋਂ ਯਥਾਰਥਕ ਚਿਤਰਨ ਭਲੀ-ਭਾਂਤ ਝਲਕਦਾ ਹੈ। ਇਕ ਬੰਦ ਇੱਥੇ ਆਪ ਦੀ ਨਜ਼ਰ ਵੀ ਹੈ…
ਬੀਕਾਨੇਰ ਦੀ ਹੈ ਪਿੰਡਾਂ 'ਚ ਅਫ਼ੀਮ ਵਿਕਦੀ
ਤਾਹੀਓਂ ਜਾਂਦੀ ਹੈ ਪੰਜਾਬ ਦੀ ਜ਼ਮੀਨ ਵਿਕਦੀ
ਗਲ ਬੱਚਿਆਂ ਦਾ ਭੁੱਖ ਨਾਲ ਘੁੱਟ ਹੋ ਗਿਆ
ਪੰਜਾਂ ਆਬਾਂ ਦਾ ਪੰਜਾਬ ਅੱਜ ਲੁੱਟ ਹੋ ਗਿਆ।
ਪੰਜਾਂ ਆਬਾਂ ਦਾ…।
ਇਸ ਲੁੱਟ ਨੂੰ ਗਹੁ ਨਾਲ ਦੇਖੀਏ ਤਾਂ ਅੱਜ ਸਿਆਸੀ ਚੋਣ ਜੰਗ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਨਸ਼ਾ ਅਤੇ ਇਹਨਾਂ ਨਸ਼ਿਆਂ ਦਾ ਵਪਾਰ ਕਰਨ ਵਾਲਾ ਮਾਫੀਆ ਵੀ ਕਲਮ ਦੇ ਨਿਸ਼ਾਨੇ ਤੇ ਰਿਹਾ ਅਤੇ ਇਸਦੇ ਨਾਲ ਹੀ ਨਸ਼ਿਆਂ ਨਾਲ ਜੁੜੇ ਮਾਫੀਏ ਦੇ ਚਿਹਰਿਆਂ ਨੂੰ ਬਿਨਕਾਬ ਵੀ ਕਰਦਾ ਹੈ। ਅੱਜ ਨਸ਼ਿਆਂ ਦੀ ਇਹ ਤਬਾਹੀ ਇੱਕ ਹਕੀਕਤ ਹੈ। ਚਿੱਟੇ ਨੇ ਤਾਂ ਹਕੀਕਤ ਹੋਰ ਵੀ ਭਿਆਨਕ ਕਰ ਦਿੱਤੀ ਹੈ। ਅਸੀਂ ਜਲਦੀ ਹੀ ਇਸ ਸਬੰਧੀ ਕੋਈ ਵਿਸ਼ੇਸ਼ ਪ੍ਰੋਗਰਾਮ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਵਿਚ ਉਹਨਾਂ ਨੂੰ ਸ਼ਰਧਾਂਜਲੀ ਦੇ ਸਕੀਏ।
ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ
ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ
ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ
No comments:
Post a Comment