google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Ludhiana
Showing posts with label Ludhiana. Show all posts
Showing posts with label Ludhiana. Show all posts

Wednesday, 13 November 2024

ਭਾਸ਼ਾ ਵਿਭਾਗ ਵੱਲੋਂ ਲੁਧਿਆਣਾ 'ਚ ਕਰਵਾਏ ਗਏ ਰਾਜ ਪੱਧਰੀ ਮੁਕਾਬਲੇ

 DPRO Ludhiana Language Department News Email Wednesday 13th November 2024 at 2:18 PM

 ਹਰ ਪ੍ਰਤੀਯੋਗੀ ਆਪਣੀ ਕਲਾ ਵਿੱਚ ਪਰਿਪੱਕ ਨਜ਼ਰ ਆਇਆ-ਜ਼ਫ਼ਰ 


ਲੁਧਿਆਣਾ: 13 ਨਵੰਬਰ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਭਾਸ਼ਾ ਅਤੇ ਸਾਹਿਤ ਦੇ ਖੇਤਰਾਂ ਵਿੱਚ ਭਾਸ਼ਾ ਵਿਭਾਗ ਇੱਕ ਵਾਰ ਫੇਰ ਸਰਗਰਮ ਹੈ। ਇਸ ਵਾਰ ਦੀਆਂ ਸਰਗਰਮੀਆਂ ਨਿਵੇਕਲੀਆਂ ਵੀ ਹਨ ਅਤੇ ਜ਼ਿਆਦਾ ਨਿਖਰੀਆਂ ਹੋਈਆਂ ਵੀ। ਇਹਨਾਂ ਸਰਗਰਮੀਆਂ ਨੂੰ ਆਧੁਨਿਕ ਰੰਗ ਰੂਪ ਵਿੱਚ ਵੀ ਰੰਗਿਆ ਜਾ ਰਿਹਾ ਹੈ। ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਹੋਏ ਇੱਕ ਯਾਦਗਾਰੀ ਸਮਾਗਮ ਵਿੱਚ ਵੀ ਇਸ ਗੱਲ ਦਾ ਅਹਿਸਾਸ  ਹੋਇਆ।  ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਦੇ ਰਾਜ ਪੱਧਰੀ  ਪੰਜਾਬੀ  ਸਾਹਿਤ  ਸਿਰਜਣ  ਅਤੇ  ਕਵਿਤਾ  ਗਾਇਨ  ਮੁਕਾਬਲੇ  ਵੀ ਕਰਵਾਏ ਗਏ। ਇਹਨਾਂ ਮੁਕਾਬਲਿਆਂ ਨੇ ਸਾਹਿਤਿਕ ਭਵਿੱਖ ਦੇ ਕਈ ਨਵੇਂ ਚਿਹਰੇ ਵੀ ਅੱਗੇ ਲਿਆਂਦੇ ਜਿਹਨਾਂ ਦਾ ਲਾਹਾ ਪੂਰੇ ਸਾਹਿਤਿਕ ਜਗਤ ਨੂੰ ਹੋਵੇਗਾ। 

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸੰਦੀਪ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ  ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਰਹਿਨੁਮਾਈ, ਸਿੱਖਿਆ  ਅਤੇ ਭਾਸ਼ਾ ਮੰਤਰੀ ਸ. ਹਰਜੋਤ ਬੈਂਸ ਦੀ ਅਗਵਾਈ ਅਤੇ ਡਾਇਰੈਕਟਰ  ਭਾਸ਼ਾ ਵਿਭਾਗ ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਭਾਸ਼ਾ ਵਿਭਾਗ ਦੁਆਰਾ ਨਵੰਬਰ ਮਹੀਨੇ ਨੂੰ ਪੰਜਾਬੀ ਮਾਹ ਵਜੋਂ ਮਨਾਇਆ ਜਾ ਰਿਹਾ ਹੈ ਜਿਸ ਅਧੀਨ ਪੰਜਾਬ ਭਰ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ   ਸੰਬੰਧਤ ਅਨੇਕ ਸਮਾਗਮ ਉਲੀਕੇ ਗਏ ਹਨ।

ਇਸੇ ਕੜੀ ਤਹਿਤ ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਦੇ ਰਾਜ ਪੱਧਰੀ ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਕਾਲਜ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ।

ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਸ਼ਰਮਾ  ਨੇ ਅੱਗੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੀਆਂ ਚਾਰ ਵੰਨਗੀਆਂ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਆਏ  ਵਿਦਿਆਰਥੀਆਂ ਨੇ ਭਾਗ ਲਿਆ। ਇਹ ਉਹ ਵਿਦਿਆਰਥੀ ਸਨ ਜਿਨ੍ਹਾਂ ਨੇ ਪਹਿਲਾਂ ਜ਼ਿਲ੍ਹਾ ਪੱਧਰ ਉੱਤੇ ਹੋਏ ਮੁਕਾਬਲਿਆਂ  ਵਿੱਚ  ਆਪੋ-ਆਪਣੀ ਵੰਨਗੀ ਵਿੱਚ ਪਹਿਲਾ  ਸਥਾਨ ਪ੍ਰਾਪਤ  ਕੀਤਾ ਸੀ।

ਸਾਹਿਤ ਅਤੇ ਕਲਾ ਦੇ ਖੇਤਰ ਦੀਆਂ ਪ੍ਰਸਿੱਧ ਸਖ਼ਸ਼ੀਅਤਾਂ  ਜਤਿੰਦਰ  ਹਾਂਸ,  ਤ੍ਰੈਲੋਚਨ ਲੋਚੀ,  ਪ੍ਰੋ.ਸੁਰਿੰਦਰ  ਖੰਨਾ, ਡਾ.ਚਰਨਜੀਤ ਸਿੰਘ, ਹਰਲੀਨ  ਸੋਨਾ, ਡਾ. ਜਸਲੀਨ ਕੌਰ, ਪ੍ਰੋ. ਰਮਨ ਖੰਨਾ, ਇੰਦਰਪਾਲ ਸਿੰਘ, ਡਾ. ਸੀਮਾ ਰਾਣੀ ਅਤੇ ਅੰਕੁ਼ਸ਼ ਕੁਮਾਰ ਨੇ ਜੱਜਮੈਂਟ ਲਈ ਸੇਵਾਵਾਂ ਦਿੱਤੀਆਂ।

ਮੁਕਾਬਲਿਆਂ ਵਿੱਚ ਕਵਿਤਾ ਗਾਇਨ ਦੀ ਵੰਨਗੀ ਵਿੱਚ ਸੁਲਤਾਨਾ ਖ਼ਾਤੂਨ, ਨਾਮਿਆ ਅਰੋੜਾ ਅਤੇ ਨਿਹਾਰਿਕਾ ਨੇ, ਲੇਖ ਸਿਰਜਣਾ ਵਿੱਚ ਸਵੈਨ ਸਹੋਤਾ, ਦਿਲਪ੍ਰੀਤ ਕੌਰ ਅਤੇ ਗੁਰਸਿਮਰਨ  ਕੌਰ ਨੇ, ਕਵਿਤਾ ਸਿਰਜਣਾ ਵਿੱਚ ਅੰਜਨਵੀਰ ਸਿੰਘ, ਤਫ਼ਾਕ ਅਤੇ ਨੰਦਨੀ ਸ਼ਰਮਾ ਨੇ, ਕਹਾਣੀ ਸਿਰਜਣਾ ਵਿੱਚ ਹਰਦੀਪ ਕੌਰ, ਸੁਨੈਨਾ ਅਤੇ ਹਰਮਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਭਾਸ਼ਾ ਵਿਭਾਗ ਵੱਲੋਂ ਨਕਦ ਇਨਾਮੀ ਰਾਸ਼ੀ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

ਮੰਚ ਸੰਚਾਲਨ ਦੀ ਭੂਮਿਕਾ ਰਵਨੀਤ ਕੌਰ ਨੇ ਬਾਖ਼ੂਬੀ ਨਿਭਾਈ। 

ਜਸਵੰਤ ਸਿੰਘ ਜ਼ਫ਼ਰ ਨੇ ਮੰਚ ਤੋਂ ਸੰਬੋਧਨ ਹੁੰਦਿਆਂ ਕਿਹਾ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲਾ ਹਰ ਵਿਦਿਆਰਥੀਆਂ ਹੀ ਆਪਣੀ ਕਲਾ ਵਿੱਚ ਪਰਿਪੱਕ ਨਜ਼ਰ ਆਇਆ ਅਤੇ ਉਹ ਆਸ ਕਰਦੇ ਹਨ ਕਿ ਇਹ ਵਿਦਿਆਰਥੀ ਭਵਿੱਖ ਵਿੱਚ ਆਪੋ-ਆਪਣੇ ਖੇਤਰ ਵਿੱਚ ਵੱਡਾ ਮੁਕਾਮ ਹਾਸਿਲ ਕਰਨਗੇ। ਉਹਨਾਂ ਕਿਹਾ ਕਿ ਕਿਸੇ ਵੀ ਕਾਮਯਾਬੀ ਵਿੱਚ ਮਾਪਿਆਂ ਅਤੇ ਅਧਿਆਪਕ ਦੇ ਯੋਗਦਾਨ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। 

ਇਸ ਮੌਕੇ ਕਾਲਜ ਦੇ ਪੰਜਾਬੀ ਵਿਭਾਗ ਤੋਂ ਡਾ. ਸੁਮੀਤ ਬਰਾੜ, ਪ੍ਰੋ ਗੁਰਵਿੰਦਰ ਕੌਰ ਅਤੇ ਕਾਲਜ ਦੇ ਵਿਦਿਆਰਥੀ ਵੀ ਹਾਜ਼ਰ ਰਹੇ।

Saturday, 5 October 2024

ਚਿੱਤਰਕਾਰ ਲੋਕ ਰਮਜ਼ ਨੂੰ ਸਮਝਣ ਵਾਲਾ ਸਿਰੜੀ ਸ਼ਾਇਰ ਸੀ-ਬੂਟਾ ਸਿੰਘ ਚੌਹਾਨ

Saturday 5th Oct 2024 at 4:02 PM

ਸ਼ਤਾਬਦੀ ਸਮਾਗਮ ਮੌਕੇ ਮੈਂ ਉਸ ਦੀ ਪਰਿਕਰਮਾ ਕਰਨ ਲਈ ਆਇਆ ਹਾਂ

ਲੁਧਿਆਣਾ: 05 ਅਕਤੂਬਰ 2024: (ਕੇ ਕੇ ਸਿੰਘ//ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਫੱਕਰ ਸੁਭਾਅ ਵਾਲੇ ਉਸ ਬੁਲੰਦ ਸ਼ਾਇਰ ਨੂੰ ਯਾਦ ਕਰਨਾ ਸੱਚਮੁੱਚ ਬਹੁਤ ਹੀ ਸ਼ਲਾਘਾਯੋਗ ਉੱਦਮ ਉਪਰਾਲਾ ਹੈ। ਸਾਡੇ ਵਿੱਚੋਂ ਜਿਹਨਾਂ ਨੇ ਉਸ ਸ਼ਾਇਰ ਨੂੰ ਨੇੜਿਓਂ ਸੁਣਿਆ ਅਤੇ ਮਹਿਸੂਸ ਕੀਤਾ ਹੈ ਉਹ ਜਾਣਦੇ ਹਨ ਉਸਦੀ ਬੁਲੰਦੀ ਅਤੇ ਖ਼ਾਸੀਅਤ। ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਜਾਇਬ ਚਿੱਤਰਕਾਰ ਸ਼ਤਾਬਦੀ ਸਮਾਗਮ ਗ਼ਜ਼ਲ ਮੰਚ ਫ਼ਿਲੌਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸਰਦਾਰ ਪੰਛੀ, ਬੂਟਾ ਸਿੰਘ ਚੌਹਾਨ, ਅਜਾਇਬ ਚਿੱਤਰਕਾਰ ਦੇ ਸਪੁੱਤਰ ਸ. ਸੁਖਪਾਲ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ।

ਇਸ ਯਾਦਗਾਰੀ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਕਦੇ ਤਿੰਨ ਵੱਡੇ ਸੰਗੀਤ ਘਰਾਣਿਆਂ ਦੀ ਕਰਮ ਭੂਮੀ ਸੀ। ਹੋਰ ਤਾਂ ਹੋਰ ਅੱਜ ਅਸੀਂ ਸਾਡੇ ਗੁਰਮਤਿ ਸੰਗੀਤ ਨੂੰ ਵੀ ਭੁੱਲਦੇ ਜਾ ਰਹੇ ਹਾਂ। ਬਾਜ਼ਾਰ ਨੇ ਸੰਗੀਤ ਸੁਣਨ ਜੋਗਾ ਵੀ ਨਹੀਂ ਛੱਡਿਆ। ਅਜਾਇਬ ਚਿੱਤਰਕਾਰ ਅਤੇ ਹੋਰ ਸ਼ਾਇਰ ਚਿੱਤਰਕਾਰ ਕਵੀਆਂ ਨੂੰ ਸਾਂਭਣ ਦੀ ਲੋੜ ਹੈ। ਪੰਜਾਬ ਦੇ ਸ਼ਾਬਦਿਕ ਆਰਟ ਨੂੰ ਕੇਵਲ ਸ਼ਬਦ ਪੜ੍ਹ ਕੇ ਹੀ ਨਹੀਂ ਵਿਚਾਰਿਆ ਜਾ ਸਕਦਾ ਉਸ ਸਮੇਂ ਦੇ ਹਾਲਾਤ ਵੀ ਸਮਝਣੇ ਪੈਣਗੇ।

ਭਾਰਤੀ ਸਾਹਿਤ ਅਕਾਦਮੀ, ਦਿੱਲੀ ਦੇ ਮੈਂਬਰ ਸ. ਬੂਟਾ ਸਿੰਘ ਚੌਹਾਨ ਨੇ ਅਜਾਇਬ ਚਿੱਤਰਕਾਰ ਦੀ ਸ਼ਖ਼ਸੀਅਤ ਅਤੇ ਸਾਹਿਤ ਬਾਰੇ ਗੱਲ ਕਰਦਿਆਂ ਕਿਹਾ ਕਿ ਚਿੱਤਰਕਾਰ ਲੋਕ ਰਮਜ਼ ਨੂੰ ਸਮਝਣ ਵਾਲਾ ਸਿਰੜੀ ਸ਼ਾਇਰ ਸੀ ਜੋ ਸਾਰੀ ਜ਼ਿੰਦਗੀ ਕਿਸੇ ਅੱਗੇ ਝੁਕਿਆ ਨਹੀਂ। ਉਸ ਦੇ ਸ਼ਤਾਬਦੀ ਸਮਾਗਮ ਮੌਕੇ ਮੈਂ ਉਸ ਦੀ ਪਰਿਕਰਮਾ ਕਰਨ ਲਈ ਆਇਆ ਹਾਂ। ਭਾਰਤੀ ਸਾਹਿਤ ਅਕਾਡਮੀ ਵਲੋਂ ਚਿੱਤਰਕਾਰ ਜੀ ਦੇ ਜੱਦੀ ਪਿੰਡ ਘਵੱਦੀ (ਜ਼ਿਲ੍ਹਾ ਲੁਧਿਆਣਾ) ਵਿਖੇ ਸਮਾਗਮ ਕਰਵਾਇਆ ਜਾਵੇਗਾ। 

ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਨੇ ‘ਸਿਰਜਣਾਤਮਕ ਅਮਲ ਦਾ ਸ਼ਾਇਰ: ਅਜਾਇਬ ਚਿੱਤਰਕਾਰ’’ ਬਾਰੇ ਪੇਪਰ ਪੜ੍ਹਦਿਆਂ ਕਿਹਾ ਕਿ ਉਸ ਦੀ ਸ਼ਾਇਰੀ ਮਨੁੱਖੀ ਜ਼ਿੰਦਗੀ ਦੇ ਅਸਾਵੇਂਪਣ ਨੂੰ ਵੱਖ ਵੱਖ ਰੰਗਾਂ ਰਾਹੀਂ ਚਿੱਤਰਦੀ ਹੈ। 

ਸ੍ਰੀਮਤੀ ਸੋਮਾ ਸਬਲੋਕ ਨੇ ਡਾ. ਰਣਜੀਤ ਸਿੰਘ ਦਾ ਲਿਖਿਆ ਪੇਪਰ ‘ਚਿੱਤਰਕਾਰੀ ਤੇ ਸ਼ਾਇਰੀ ਦਾ ਸੁਮੇਲ ਅਜਾਇਬ ਚਿੱਤਰਕਾਰ’ ਪੇਸ਼ ਕੀਤਾ ਜਿਸ ਦਾ ਤੱਤਸਾਰ ਸੀ ਉਹ ਪੇਸ਼ੇ ਵਜੋਂ ਚਿੱਤਰਕਾਰ, ਪਰ ਕਮਾਲ ਦਾ ਸ਼ਾਇਰ ਸੀ। 

ਡਾ. ਜਗਵਿੰਦਰ ਜੋਧਾ ਨੇ ਕਿਹਾ ਕਿ ਅਜਾਇਬ ਚਿੱਤਰਕਾਰ ਇਕ ਤਰੱਕੀ ਪਸੰਦ ਸ਼ਾਇਰ ਸੀ। ਉਸ ਨੇ ਉਰਦੂ ਸ਼ਾਇਰੀ ਨੂੰ ਪਲਟਾ ਕੇ ਸਰਲ ਪੰਜਾਬੀ ਸ਼ਾਇਰੀ ਵਿਚ ਪੇਸ਼ ਕੀਤਾ। ਇਸ ਲਈ ਉਸ ਦੀ ਸ਼ਾਇਰੀ ਨੂੰ ਗੰਭੀਰਤਾ ਨਾਲ ਸਮਝਣਾ ਬਹੁਤ ਜ਼ਰੂਰੀ ਹੈ।

ਇਸ ਮੌਕੇ ਪੰਜਾਬੀ ਗ਼ਜ਼ਲ ਮੰਚ ਫ਼ਿਲੌਰ ਵਲੋਂ ਸ਼ਾਇਰ ਭਗਵਾਨ ਢਿੱਲੋਂ ਨੂੰ ਅਜਾਇਬ ਚਿੱਤਰਕਾਰ ਯਾਦਗਾਰੀ ਸਨਮਾਨ ਭੇਟਾ ਕੀਤਾ ਗਿਆ ਜਿਸ ਵਿਚ ਦੋਸ਼ਾਲਾ, ਸ਼ੋਭਾ ਪੱਤਰ ਅਤੇ ਨਕਦ ਰਾਸ਼ੀ ਸ਼ਾਮਲ ਸੀ।  ਇਸ ਮੌਕੇ ਪ੍ਰਸਿੱਧ ਸ਼ਾਇਰ ਭਗਵਾਨ ਢਿੱਲੋਂ ਬਾਰੇ ਜਾਣ-ਪਛਾਣ ਕਰਵਾਉਦਿਆਂ ਐੱਸ. ਐੱਸ. ਡਿੰਪਲ ਨੇ ਕਿਹਾ ਕਿ ਭਗਵਾਨ ਢਿੱਲੋਂ ਦੀ ਸ਼ਾਇਰੀ ਦਾ ਮੁਹਾਵਰਾ ਵਿਲੱਖਣ ਹੈ। ਉਸ ਦੀ ਸ਼ਾਇਰੀ ਸਿਆਸੀ, ਧਾਰਮਿਕ ਅਤੇ ਸਮਾਜਿਕ ਮਸਲੇ ਉਭਾਰਦੀ ਹੈ ਅਤੇ ਪਾਠਕ ਨੂੰ ਆਪਣੇ ਅੰਦਰ ਦੇਖਣ ਲਈ ਮਜਬੂਰ ਕਰਦੀ ਹੈ। ਭਗਵਾਨ ਢਿੱਲੋਂ ਬਾਰੇ ਸ਼ੋਭਾ ਪੱਤਰ ਅਕਾਡਮੀ ਦੇ ਦਫ਼ਤਰ ਸਕੱਤਰ ਜਸਵੀਰ ਝੱਜ ਨੇ ਪੜ੍ਹਿਆ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਸਮਰੱਥ ਸ਼ਾਇਰ, ਉਸਤਾਦ ਗ਼ਜ਼ਲਗੋ ਅਜਾਇਬ ਚਿੱਤਰਕਾਰ ਦਾ ਸ਼ਤਾਬਦੀ ਸਮਾਗਮ ਮਨਾ ਰਹੇ ਹਾਂ। ਭਾਰਤੀ ਸਾਹਿਤ ਅਕਾਦਮੀ ਵਲੋਂ ਕਰਵਾਏ ਜਾਣ ਵਾਲੇ ਸਮਾਗਮ ਵਿਚ ਪੰਜਾਬੀਸਾਹਿਤ ਅਕਾਡਮੀ, ਲੁਧਿਆਣਾ ਪੂਰਾ ਸਹਿਯੋਗ ਦੇਵੇਗੀ। 

ਇਸ ਮੌਕੇ ਅਜਾਇਬ ਚਿੱਤਰਕਾਰ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗ਼ਜ਼ਲ ਮੰਚ ਫ਼ਿਲੌਰ ਦੇ ਜਨਰਲ ਸਕੱਤਰ ਤਰਲੋਚਨ ਝਾਂਡੇ, ਡਾ. ਗੁਰਚਰਨ ਕੌਰ ਕੋਚਰ, ਸਤੀਸ਼ ਗੁਲਾਟੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਕੰਵਲ ਢਿੱਲੋਂ, ਗੁਰਵਿੰਦਰ ਸਿੰਘ ਕੰਵਰ, ਉਜਾਗਰ ਸਿੰਘ ਲਲਤੋਂ, ਡਾ. ਯਾਦਵਿੰਦਰ ਸਿੰਘ, ਦਲਜੀਤ ਕੌਰ, ਹਰਜਿੰਦਰ ਸਿੰਘ ਰਾਏਕੋਟ, ਰੇਸ਼ਮ ਸਿੰਘ ਹਲਵਾਰਾ, ਹਰਪਾਲ ਕਨੇਚਵੀ, ਕਸਤੂਰੀ ਲਾਲ, ਮਹਿੰਦਰ ਸਿੰਘ, ਗੁਰਮੀਤ ਕੌਰ, ਭੁਪਿੰਦਰ ਸਿੰਘ ਚੌਕੀਮਾਨ, ਚਰਨਜੀਤ ਸਿੰਘ ਮਨਪ੍ਰੀਤ, ਹਸਕੀਰਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।

ਅਜਾਇਬ ਚਿੱਤਰਕਾਰ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸਰਦਾਰ ਪੰਛੀ ਹੋਰਾਂ ਨੇ ਕੀਤੀ। ਕਵੀ ਦਰਬਾਰ ਵਿਚ ਭਗਵਾਨ ਢਿੱਲੋਂ, ਡਾ. ਹਰੀ ਸਿੰਘ ਜਾਚਕ, ਅਜੀਤ ਪਿਆਸਾ, ਜਸਵੀਰ ਝੱਜ, ਦਰਸ਼ਨ ਓਬਰਾਏ,  ਅਮਰਜੀਤ ਸ਼ੇਰਪੁਰੀ, ਜ਼ੋਰਾਵਰ ਸਿੰਘ ਪੰਛੀ, ਪਰਮਿੰਦਰ ਅਲਬੇਲਾ, ਸੀਮਾ ਕਲਿਆਣ, ਪਰਮਜੀਤ ਕੌਰ ਮਹਿਕ, ਦਲਵੀਰ ਕਲੇਰ, ਬਲਜੀਤ ਸਿੰਘ, ਮਲਕੀਤ ਸਿੰਘ ਮਾਲੜਾ, ਇੰਦਰਜੀਤ ਲੋਟੇ ਸਮੇਤ ਕਾਫ਼ੀ ਗਿਣਤੀ ਵਿਚ ਕਵੀ ਸ਼ਾਮਲ ਸਨ। ਕਵੀ ਦਰਬਾਰ ਦਾ ਮੰਚ ਸੰਚਾਲਕ ਡਾ. ਹਰੀ ਸਿੰਘ ਜਾਚਕ ਨੇ ਨਿਭਾਇਆ।

ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਅਜਿਹੇ ਉਪਰਾਲੇ ਲਗਾਤਾਰ ਹੁੰਦੇ ਰਹਿਣ ਇਹ ਕਾਮਨਾ ਸਾਡੇ ਸਭਨਾਂ ਦੀ ਹੀ ਹੈ ਤਾਂਕਿ ਅਸੀਂ ਉਹਨਾਂ ਸ਼ਾਇਰਾਂ ਨਾਲ ਜੁੜੇ ਰਹੀਏ ਜਿਹੜੇ ਮਜਬੂਰੀਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਕਦੇ ਕਿਸੇ ਅੱਗੇ ਨਾ ਝੁਕੇ।  

Monday, 9 September 2024

ਬੁੱਢਾ ਦਰਿਆ ਵੀ ਮਾਰ ਮੁਕਾਇਆ

Sunday 8th September 2024 at 10:17 AM

ਕੈਮੀਕਲ ਵਾਲਾ ਦੂਸ਼ਿਤ ਪਾਣੀ//ਸਤਲੁਜ ਵਿਚ ਨੇ ਪਾਉਂਦੇ 


ਨਰਿੰਦਰਜੀਤ ਸਿੰਘ ਬਰਾੜ ਦੀ ਹਲੂਣਾ ਦੇਂਦੀ ਕਾਵਿ ਰਚਨਾ
 

Narinderjit Singh Brar

 ਸਮਾਜ ਸੇਵੀ ਦਾ ਮਖੌਟਾ ਪਾ ਕੇ 

ਬਣ ਗਿਆ ਵੱਡਾ ਨੇਤਾ 

ਦਰਿਆ ਦੇ ਗੰਦੇ ਪਾਣੀ ਵਾਲਾ 

ਹੁਣ ਨਾ ਆਉਂਦਾ ਚੇਤਾ

ਹੱਥ ਵਿਚ ਕਾਲਾ ਪਾਣੀ ਲੈ ਕੇ 

ਰੌਲਾ ਸੀ ਜਿਸ ਪਾਇਆ 

ਕੁਰਸੀ ਬੈਠ ਕੇ ਮੁਖ ਘੁਮਾਇਆ 

ਕਾਲ਼ਾ ਨਜ਼ਰ ਨਾ ਆਇਆ 

ਪਹਿਲਾਂ ਨਾਲੋਂ ਫੈਕਟਰੀਆਂ ਨੇ 

ਵੱਧ ਗੰਦ ਹੈ ਪਾਇਆ 

ਧਰਤੀ ਹੇਠਲਾ ਪਾਣੀ ਅਮ੍ਰਿਤ

ਧਨਾਢਾਂ ਜ਼ਹਿਰ ਬਣਾਇਆ 

ਕੈਮੀਕਲ ਵਾਲਾ ਦੂਸ਼ਿਤ ਪਾਣੀ

ਸਤਲੁਜ ਵਿਚ ਨੇ ਪਾਉਂਦੇ 

ਕੈਂਸਰ ਪਹੁੰਚਾ ਕੇ ਲੋਕਾਂ ਤਾਈਂ

ਹਸਪਤਾਲ ਬਣਾਉਂਦੇ 

ਮਾਨਸਰੋਵਰ ਤੋਂ ਅਮ੍ਰਿਤ ਲੈ ਕੇ 

ਸਤਲੁਜ ਭੱਜਾ ਆਉਂਦਾ 

ਵਿਚ ਪੰਜਾਬ ਦੇ ਆ ਕੇ ਪਿੱਟਦਾ

ਰੋਂਦਾ ਤੇ ਕੁਰਲਾਉਂਦਾ 

ਸੰਨ ਸੰਤਾਲੀ ਸਾਨੂੰ ਵੰਡਿਆ 

ਪੰਜ ਤੋਂ ਢਾਈ ਹੋਏ

ਢਾਈ ਸਾਥੋਂ ਸਾਂਭ ਹੋਏ ਨਾ

ਅਮ੍ਰਿਤ ਵਿਚ ਜ਼ਹਿਰ ਸਮੋਏ

ਬੁੱਢਾ ਦਰਿਆ ਵੀ ਮਾਰ ਮੁਕਾਇਆ 

ਰੋਵੇ ਰਾਵੀ ਵਿਚ ਪਾਣੀ 

ਬਿਆਸ ਵੀ ਆਖ਼ਰੀ ਸਾਹਾਂ ਉੱਤੇ 

ਪੰਜ ਆਬ ਦੀ ਇਹੋ ਕਹਾਣੀ 

ਪ੍ਰਦੂਸ਼ਣ  ਨੂੰ  ਰੋਕਣ  ਦੇ  ਲਈ 

ਵੱਡਾ ਵਿਭਾਗ ਬਣਾਇਆ 

ਚਿੱਟਾ ਹਾਥੀ ਲਿਆ ਕੇ ਆਪਣੇ 

ਘਰ ਦੇ ਵਿਚ ਬਿਠਾਇਆ 

ਜੌੜੀਆਂ ਨਹਿਰਾਂ ਭੁੱਬਾਂ ਮਾਰ ਕੇ 

ਮੇਰੇ ਪਿੰਡ ਦੇ ਕੋਲੋਂ ਲੰਘਣ

ਕੈਂਸਰ ਅਸੀਂ ਹੀ ਦਿੱਤਾ ਤੁਹਾਨੂੰ 

ਲੱਖ ਮੁਆਫ਼ੀ ਮੰਗਣ 

ਬੀਕਾਨੇਰ ਨੂੰ ਰੇਲ ਜੋ ਜਾਂਦੀ

ਉਹ ਵੀ ਤਰਲੇ ਪਾਵੇ

ਬੀਕਾਨੇਰ  ਨੂੰ  ਜਾਂਦੇ  ਪਾਂਧੀ 

ਕੋਈ ਤਾਂ ਮੋੜ ਲਿਆਵੇ 

ਏਮਜ਼ ਭਾਵੇਂ ਖੁੱਲ੍ਹ ਗਿਆ ਬਠਿੰਡੇ 

ਕੋਈ ਫ਼ਰਕ ਨਾ ਪੈਣਾ 

ਜਦ ਤੱਕ ਉਦਯੋਗ ਦਾ ਗੰਦਾ ਪਾਣੀ 

ਵਿਚ ਸਤਲੁਜ ਦੇ ਰਹਿਣਾ 

ਕਾਲ਼ਾ ਪਾਣੀ ਤੇ ਕਾਲ਼ੇ ਧੰਦੇ 

ਬੰਦ ਨਾ ਹੁੰਦੇ ਦਿਸਦੇ

ਨੇਤਾ ਅਫ਼ਸਰ ਮੌਜਾਂ ਕਰਦੇ 

ਆਮ ਲੋਕ ਨੇ ਪਿਸਦੇ

ਕਾਲਾ ਪਾਣੀ ਰੋਕਣ ਦੇ ਲਈ 

ਲਾਏ ਮੋਰਚੇ ਲੋਕਾਂ 

ਲੋਕਾਂ ਦਾ ਲਹੂ ਪੀ ਨਾ ਥੱਕੀਆਂ

ਚਿੰਬੜੀਆਂ ਭੈੜੀਆਂ ਜੋਕਾਂ 

ਹਾਈ ਕੋਰਟ ਹੀ ਸਖ਼ਤੀ ਵਰਤੇ

ਪੀ.ਆਈ.ਐਲ ਕੋਈ ਪਾਵੇ

ਲੱਖਾਂ ਲੋਕਾਂ ਦੇ ਕਾਤਲ ਦੋਸ਼ੀ 

ਫੜ ਕੇ ਫਾਹੇ ਲਾਵੇ

ਸੁਧਰ ਜਾਵੋ ਨੇਤਾ ਤੇ ਅਫ਼ਸਰ 

ਰੋਕ ਦੇਵੋ ਗੰਦਾ ਪਾਣੀ 

ਜਦ ਸੌ ਮਾਰ ਲੋਕਾਂ ਇਕ ਗਿਣਨੀ 

ਇਕ ਵੀ ਝੱਲੀ ਨਾ ਜਾਣੀ

ਇਕ ਦਿਨ ਡਾਂਗਾਂ ਸੋਟੇ ਲੈ ਕੇ 

ਲੋਕਾਂ ਸੜਕ 'ਤੇ ਆਉਣਾ 

ਭੱਜਣ ਨਹੀਂ ਦੇਣਾ ਜੁੱਤੀਆਂ ਵਾਲਾ

ਹਾਰ ਹੈ ਗਲ਼ ਵਿਚ ਪਾਉਣਾ

ਫੇਰ ਤੁਸੀਂ ਕਹਿਣਾ ਲੋਕ ਨੇ ਮਾੜੇ

ਰੋਹ ਵਿਚ ਜਦ ਉਹ ਆਏ

ਕੂੜ ਕਮਾਈ ਦੇ ਮਹਿਲ ਮੁਨਾਰੇ 

ਲੋਕਾਂ ਨੇ ਜਦ ਢਾਏ 

ਨਰਿੰਦਰਜੀਤ ਸਿੰਘ ਬਰਾੜ//9815656601


Thursday, 29 August 2024

ਮੋਹਨਜੀਤ: ਸ਼ਖ਼ਸੀਅਤ ਤੇ ਸਿਰਜਣਾ ਬਾਰੇ ਨੈਸ਼ਨਲ ਸੈਮੀਨਾਰ

Wednesday 28th August 2024 at 5:01 PM

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਾਇਆ ਗਿਆ ਇੱਕ ਹੋਰ ਯਾਦਗਾਰੀ ਸਮਾਗਮ  


ਲੁਧਿਆਣਾ: 28 ਅਗਸਤ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪ੍ਰਗਤੀਸ਼ੀਲ ਲੇਖਕ ਸੰਘ ਦੀ ਪਟਿਆਲਾ ਇਕਾਈ ਦੇ ਸਹਿਯੋਗ ਨਾਲ ਭਾਸ਼ਾ ਵਿਭਾਗ ਪੰਜਾਬ ਦੇ ਸੈਮੀਨਾਰ ਹਾਲ ਵਿੱਚ ਮਰਹੂਮ ਸ਼ਾਇਰ ਮੋਹਨਜੀਤ ਹੋਰਾਂ ਦੀ ਯਾਦ ਨੂੰ ਸਮਰਪਿਤ ਨੈਸ਼ਨਲ ਸੈਮੀਨਾਰ  ਮੋਹਨਜੀਤ: ਸ਼ਖਸੀਅਤ ਤੇ ਸਿਰਜਣਾ ਕਰਵਾਇਆ ਗਿਆ।

ਦੋ ਸੈਸ਼ਨਾਂ ਵਿੱਚ ਵੰਡੇ ਹੋਏ ਇਸ ਸਮਾਗਮ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ ਅਤੇ ਇਸ ਵਿੱਚ ਮੁੱਖਸੁਰ ਭਾਸ਼ਣ ਪੰਜਾਬੀ ਸ਼ਾਇਰ, ਨਾਟਕਕਾਰ ਤੇ ਸੰਪਾਦਕ ਸਵਰਾਜਬੀਰ ਹੋਰਾਂ ਨੇ ਦਿੱਤਾ। ਸਵਰਾਜਬੀਰ ਨੇ ਆਪਣੇ ਮੁੱਖ ਸੁਰਭਾਸ਼ਣ ਵਿੱਚ ਡਾ. ਮੋਹਨਜੀਤ ਹੋਰਾਂ ਨਾਲ ਦਹਾਕਿਆਂ ਦੀ ਸਾਂਝ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੇਰੇ ਲਈ ਡਾ. ਮੋਹਨਜੀਤ ਬਾਰੇ ਬੋਲਣਾ ਬਹੁਤ ਹੀ ਭਾਵੁਕ ਮਸਲਾ ਹੈ, ਪਰ ਡਾ. ਮੋਹਨਜੀਤ ਹੋਰਾਂ ਬਾਰੇ ਗੱਲ ਕਰਨੀ ਸਦੀ ਦੀ ਕਵਿਤਾ ਨਾਲ ਸੰਵਾਦ ਰਚਾਉਣ ਵਰਗਾ ਹੈ। ਡਾ. ਮੋਹਨਜੀਤ ਜਿਵੇਂ ਜਿਵੇਂ ਅੱਗੇ ਵਧਿਆ ਤਿਵੇਂ ਤਿਵੇਂ ਉਸਦੀ ਸ਼ਖਸ਼ੀਅਤ ਅਤੇ ਉਸਦੀ ਕਵਿਤਾ ਦੇ ਵੱਖ ਵੱਖ ਪਾਸਾਰ ਵੀ ਅੱਗੇ ਵਧੇ। ਇਸੇ ਲਈ ਪਾਠਕ ਨੂੰ ਹਰ ਕਿਤਾਬ ਵਿੱਚ ਵੱਖਰਾ ਡਾ. ਮੋਹਨਜੀਤ ਨਜ਼ਰ ਆਉਂਦਾ ਹੈ। ਉਸਦੇ ਰੇਖਾ ਚਿੱਤਰਾਂ ਦਾ ਰੰਗ ਕਵਿਤਾ ਦੇ ਹਵਾਲੇ ਨਾਲ ਇਨਾਂ ਵਿਲੱਖਣ ਹੈ ਕਿ ਉਹਨਾਂ ਨੂੰ ਦੁਨੀਆਂ ਦੀ ਕਿਸੇ ਵੀ ਭਾਸ਼ਾ ਦੇ ਵੱਡੇ ਸਾਹਿਤ ਦੀ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। 

ਪੰਜਾਬੀ ਕਵਿਤਾ ਵਿੱਚ ਆਏ ਨਾਜ਼ੁਕ ਵੇਲਿਆਂ ਦੀ ਯਾਦ ਦੁਆਉਂਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਜਿਸ ਵੇਲੇ ਪੰਜਾਬੀ ਕਵਿਤਾ ਦੇਹੀ ਨਾਦ ਵਿੱਚ ਉਲਝੀ ਹੋਈ ਸੀ, ਜਿਸ ਵੇਲੇ ਨਵਾਂ ਨਵਾਂ ਬਾਜ਼ਾਰ ਪੰਜਾਬੀ ਸ਼ਾਇਰਾਂ ਨੂੰ ਆਪਣੇ ਕਲਾਵੇ ਵਿੱਚ ਲੈ ਰਿਹਾ ਸੀ ਉਸ ਦੌਰ ਵਿੱਚ ਲੋਕ ਸਰੋਕਾਰਾਂ ਦੀ ਗੱਲ ਕਰਨਾ ਤੇ ਕਵਿਤਾ ਦੇ ਸੁਹਜ ਨੂੰ ਕਾਇਮ ਰੱਖਣਾ ਇੱਕ ਵੱਡੀ ਚੁਣੌਤੀ ਸੀ, ਜਿਸ ਨੂੰ ਡਾ. ਮੋਹਨਜੀਤ ਹੋਰਾਂ ਨੇ ਬਾਖੂਬੀ ਨਿਭਾਇਆ। ਵਿਸ਼ੇਸ਼ ਤੌਰ ਤੇ ਡਾ. ਸੁਖਦੇਵ ਸਿੰਘ ਸਿਰਸਾ ਹੋਰਾਂ ਨੇ ਉਹਲੇ ਵਿੱਚ ਉਜਿਆਰਾ ਕਾਵਿ ਸੰਗ੍ਰਹਿ ਦੇ ਹਵਾਲੇ ਨਾਲ ਉਹਨਾਂ ਦੀ ਕਵਿਤਾ ਦੇ ਵਿਭਿੰਨ ਪਹਿਲੂਆਂ ਤੇ ਚਰਚਾ ਕੀਤੀ।

ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਦੇ ਨੌਜਵਾਨ ਅਧਿਆਪਕ ਡਾ. ਯਾਦਵਿੰਦਰ ਸਿੰਘ ਨੇ ਡਾ. ਮੋਹਨਜੀਤ ਦੇ ਰੇਖਾ ਚਿੱਤਰਾਂ ਤੇ ਆਪਣਾ ਰਿਸਰਚ ਪੇਪਰ ਪੇਸ਼ ਕਰਦੇ ਹੋਏ ਕਿਹਾ ਕਿ ਕਵਿਤਾ ਦੀ ਭਾਸ਼ਾ ਵਾਰਤਕ ਦੀ ਭਾਸ਼ਾ ਦੇ ਮੁਕਾਬਲੇ ਵਧੇਰੇ ਸੁਹਜਾਤਮਕ ਹੁੰਦੀ ਹੈ। ਉਹਨਾਂ ਕਿਹਾ ਕਿ ਵਾਰਤਕ ਕਿਸੇ ਬੰਦੇ ਦੀ ਬੰਦੇ ਦੇ ਵਿਅਕਤਿਤਵ ਨੂੰ ਹੋਰ ਤਰੀਕੇ ਨਾਲ ਫੜਦੀ ਹੈ ਅਤੇ ਕਵਿਤਾ ਬੰਦੇ ਦੇ ਵਿਅਕਤਿਤਵ ਨੂੰ ਹੋਰ ਜ਼ਾਵੀਏ ਤੋਂ ਪਰਿਭਾਸ਼ਿਤ ਕਰਦੀ ਹੈ।

ਇੱਕ ਹੋਰ ਨੌਜਵਾਨ ਆਲੋਚਕ ਡਾ. ਜਤਿੰਦਰ ਸਿੰਘ ਹੋਰਾਂ ਨੇ ਪੰਜਾਬੀ ਸ਼ਾਇਰੀ ਦੇ ਹਵਾਲਿਆਂ ਨਾਲ ਡਾ. ਮੋਹਨਜੀਤ ਦੇ ਅੰਮ੍ਰਿਤਸਰ ਸ਼ਹਿਰ ਦੇ ਨਾਲ ਰਿਸ਼ਤੇ ਨੂੰ ਕੇਂਦਰ ਵਿੱਚ ਰੱਖ ਕੇ ਅੰਮ੍ਰਿਤਸਰ ਦੀ ਵਿਲੱਖਣਤਾ ਤੇ ਅੰਮ੍ਰਿਤਸਰ ਦੇ ਨਾਲ ਜੁੜੀ ਹੋਈ ਡਾ. ਮੋਹਨਜੀਤ ਦੀ

ਕਵਿਤਾ ਦੀ ਵਿਲੱਖਣਤਾ ਨੂੰ ਪੇਸ਼ ਕਰਦਿਆਂ ਇੱਕ ਨਵੇਂ ਨਜ਼ਰੀਏ ਤੋਂ ਇਸ ਵੱਡੇ ਸ਼ਾਇਰ ਦੀ ਸ਼ਖਸ਼ੀਅਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।

ਸੈਸ਼ਨ ਦੇ ਆਰੰਭ ਵਿੱਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਪਿਛਲੇ ਦਿਨਾਂ ਵਿੱਚ ਕਰਵਾਏ ਕੰਮਾਂ ਦੀ ਤਫਸੀਲ ਦਿੰਦਿਆਂ ਕਿਹਾ ਕਿ ਸ਼ਖ਼ਸੀਅਤ ਤੇ ਸਿਰਜਣਾ ਇੱਕ ਅਜਿਹੀ ਅਦਬੀ ਲੜੀ ਹੈ ਜਿਸ ਵਿੱਚ ਇਸ ਤੋਂ ਪਹਿਲਾਂ ਸੁਰਜੀਤ ਪਾਤਰ ਦੀ ਸ਼ਖਸ਼ੀਅਤ ਤੇ ਸਿਰਜਣਾ ਬਾਰੇ ਸਮਾਗਮ ਕਰਵਾਇਆ ਗਿਆ ਹੈ, ਹੁਣ ਇਹ ਸਮਾਗਮ ਡਾ. ਮੋਹਨਜੀਤ ਬਾਰੇ ਹੋ ਰਿਹਾ ਹੈ ਇਸ ਤੋਂ ਬਾਅਦ ਇਸੇ ਲੜੀ ਦੇ ਵਿੱਚ ਸੁਖਜੀਤ ਹੋਰਾਂ ਦੇ ਗਲਪ ਸੰਸਾਰ ਦੇ ਉੱਤੇ ਇਸੇ ਸਿਰਲੇਖ ਹੇਠ ਪ੍ਰੋਗਰਾਮ ਕਰਵਾਇਆ ਜਾਣਾ ਹੈ ਤੇ ਇਹ ਸਿਲਸਿਲਾ ਚੱਲਦਾ ਰਹੇਗਾ। ਅਕਾਡਮੀ ਮੈਂਬਰ ਨਰਿੰਦਰਪਾਲ ਕੌਰ ਨੇ ਡਾ. ਮੋਹਨਜੀਤ ਦੀ ਸ਼ਾਇਰੀ ਦਾ ਪਾਠ ਕੀਤਾ।

ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਪ੍ਰੋਗਰਾਮ ਕਨਵੀਨਰ ਸਤਪਾਲ ਭੀਖੀ ਨੇ ਪ੍ਰਗਤੀਸ਼ੀਲ ਲੇਖਕ ਸੰਘ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਸੁਮੇਲ ਵਿੱਚੋਂ ਹੋ ਰਹੇ ਰਹੇ ਇਸ ਪ੍ਰੋਗਰਾਮ ਦੇ ਸੰਦਰਭਾਂ ਦੀ ਭੂਮਿਕਾ ਬੰਨਣ ਦੇ ਰੂਪ ਵਿਚ ਹੋਇਆ ਤੇ ਪਹਿਲੇ ਸੈਸ਼ਨ ਦਾ ਸੰਚਾਲਨ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ. ਅਰਵਿੰਦਰ ਕੌਰ ਕਾਕੜਾ ਹੋਰਾਂ ਨੇ ਬਹੁਤ ਖੂਬਸੂਰਤੀ ਨਾਲ ਕੀਤਾ।

ਦੂਜੇ ਸੈਸ਼ਨ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਅਤੇ ਪੰਜਾਬੀ ਦੇ ਦੋ ਵੱਡੇ ਸ਼ਾਇਰਾਂ ਪ੍ਰੋ.  ਸੁਰਜੀਤ ਜੱਜ ਅਤੇ ਤਰਸੇਮ ਨੇ ਕੀਤੀ। ਇਸ ਸੈਸ਼ਨ ਵਿੱਚ ਦਿੱਲੀ ਦੇ ਮਾਤਾ ਸੁੰਦਰੀ ਕਾਲਜ ਦੇ ਪ੍ਰੋਫੈਸਰ ਡਾ. ਹਰਵਿੰਦਰ ਸਿੰਘ ਹੋਰਾਂ ਨੇ ਡਾ. ਮੋਹਨਜੀਤ ਦੀ ਲੰਮੀ ਕਵਿਤਾ ਲੀਲਾਵਤੀ ਦੇ ਮਿੱਥਕ ਸਰੋਕਾਰਾਂ ਉੱਪਰ ਚਰਚਾ ਕਰਦਿਆਂ ਕਿਹਾ ਕਿ ਡਾ. ਮੋਹਨਜੀਤ ਬਹੁਤ ਗਹਿਰਾਈ ਵਿੱਚ ਭਾਰਤੀ ਅਵਚੇਤਨ ਦੇ ਮਿੱਥ ਸਰੋਕਾਰਾਂ ਨੂੰ ਆਪਣੀ ਸ਼ਾਇਰੀ ਵਿੱਚ ਸਮਝਣ ਦੀ ਕੋਸ਼ਿਸ਼ ਕਰਦਾ ਹੈ।

ਅੰਮ੍ਰਿਤਸਰ ਤੋਂ ਵਿਦਵਾਨ ਡਾ. ਮਨੀਸ਼ ਕੁਮਾਰ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦਾ ਪਰਚਾ ਡਾ. ਕੁਲਦੀਪ ਸਿੰਘ ਦੀਪ ਵੱਲੋਂ ਪੇਸ਼ ਕੀਤਾ ਗਿਆ. ਡਾ. ਕੁਲਦੀਪ ਸਿੰਘ ਦੀਪ ਨੇ ਮੋਹਨਜੀਤ ਦੀ ਇੱਕ ਹੋਰ ਲੰਮੀ ਕਵਿਤਾ ਕੋਣੇ ਦਾ ਸੂਰਜ ਜਿਸ ਉੱਪਰ ਉਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ, ਉਸ ਬਾਰੇ ਗੱਲਬਾਤ ਕਰਦਿਆਂ ਉਸ ਕਵਿਤਾ ਦੀ ਪਹਿਲੀ ਪੜਤ ਦੇ ਰੂਪ ਦੇ ਵਿੱਚ ਕੋਣਾਰਕ ਮੰਦਰ ਦਾ ਬਾਹਰੋਂ ਦਿਸਦਾ ਰੂਪ, ਦੂਜੀ ਪੜਤ ਦੇ ਰੂਪ ਦੇ ਵਿੱਚ ਕੋਣਾਰਕ ਮੰਦਰ ਦੇ ਪਿੱਛੇ ਕੰਮ ਕਰਦੀਆਂ ਦੋ ਮਿਥਾਂ ਪਰ ਤੀਜੀ ਗਹਿਨ ਪੜਤ ਦੇ ਰੂਪ ਦੇ ਵਿੱਚ ਉਹਨਾਂ ਮਿੱਥਾਂ ਦੇ ਪਿੱਛੇ ਕੰਮ ਕਰਦੀਆਂ ਦੋ ਹੋਰ ਮਿਥਾਂ ਜਿਨਾਂ ਦਾ ਸੰਬੰਧ ਉਸ ਦੌਰ ਦੇ ਸ਼ਿਲਪੀਆਂ ਨਾਲ ਹੈ, ਨੂੰ ਸਾਹਮਣੇ ਲਿਆਂਦਾ ਅਤੇ ਇਹ ਬਿਰਤਾਂਤ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਰਾਜ ਸੱਤਾ ਆਪਣੇ ਪ੍ਰਵਚਨ ਦੇ ਅਧੀਨ ਮਨੁੱਖ ਦੀਆਂ ਪ੍ਰਕਿਰਤਿਕ ਇੱਛਾਵਾਂ ਤੇ ਕਿਰਤੀਆਂ ਦੇ ਅਹਿਸਾਸਾਂ ਦਾ ਦਮਨ ਕਰਦੀ ਹੈ ਜਿਸ ਵਿੱਚੋਂ ਸ਼ਿਲਪੀ ਰਾਣਾ ਵਿਸ਼ਣੂ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਬੇਟੇ ਧਮਪਦ ਦਾ ਮਾਰਮਿਕ ਪ੍ਰਸੰਗ ਸਾਹਮਣੇ ਆਉਂਦਾ ਹੈ।

ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਤੇ ਵੱਡੇ ਸ਼ਾਇਰ ਪ੍ਰੋ. ਸੁਰਜੀਤ ਜੱਜ ਹੋਰਾਂ ਨੇ  ਡਾ. ਮੋਹਨਜੀਤ ਦੀ ਕਵਿਤਾ ਬਰਬਰੀਕ ਦੇ ਹਵਾਲੇ ਨਾਲ ਉਹਨਾਂ ਦੀ ਤੁਲਨਾ ਮਹਾਂਭਾਰਤ ਦੇ ਕਿਰਦਾਰ ਬਰਬਰੀਕ ਨਾਲ ਕੀਤੀ ਤੇ ਕਿਹਾ ਕਿ ਜੇਕਰ ਸੱਤਾ ਤੇਗ ਤੇ ਤ੍ਰਿਸ਼ੂਲ ਨਾਲ ਆਪਣੀ ਭੂਮਿਕਾ ਨਿਭਾਵੇਗੀ ਤਾਂ ਸ਼ਾਇਰ ਫੁੱਲ ਤੇ ਪੱਤੇ ਨਾਲ ਉਹਦਾ ਬਦਲ ਬਣੇਗਾ। ਸ਼ਾਇਰ ਅਮਰਜੀਤ ਕਸਕ ਤੇ ਬਲਵਿੰਦਰ ਸੰਧੂ ਨੇ ਡਾ. ਮੋਹਨਜੀਤ ਬਾਰੇ ਆਪਣੇ ਰੇਖਾ ਚਿੱਤਰ ਪੇਸ਼ ਕੀਤੇ। ਉੱਘੇ ਵਿਦਵਾਨ ਡਾ. ਸੁਰਜੀਤ ਭੱਟੀ ਨੇ ਪੰਜਾਬੀ ਅਵਚੇਤਨ ਵਿੱਚ ਮਿੱਥ ਦੇ ਸਰੋਕਾਰਾਂ ਤੇ ਮਿੱਥ ਦੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ ਤੇ ਲਕਸ਼ਮੀ ਨਰਾਇਣ ਭੀਖੀ ਹੋਰਾਂ ਨੇ ਡਾ. ਮੋਹਨਜੀਤ ਦੇ ਰੇਖਾ ਚਿਤਰਾਂ ਦੇ ਕੁਝ ਪਸਾਰਾਂ ਦੀ ਬੇਬਾਕੀ ਨੂੰ ਸਲਾਹਿਆ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਉਪ ਪ੍ਰਧਾਨ ਡਾ.ਪਾਲ ਕੌਰ ਅਤੇ ਤਰਸੇਮ ਨੇ ਡਾ. ਮੋਹਨਜੀਤ ਨਾਲ ਆਪਣੀਆਂ ਸਾਂਝਾਂ ਦਾ ਜ਼ਿਕਰ ਕੀਤਾ। ਡਾ. ਪਾਲ ਕੌਰ ਨੇ ਕਿਹਾ ਕਿ ਵੱਡੇ ਬੰਦੇ ਕੁਝ ਪਲਾਂ ਵਿੱਚ ਕਿਸੇ ਮਨੁੱਖ ਦੇ ਵਿਅਕਤਿਤਵ ਨੂੰ ਕਿਵੇਂ ਸਮਝ ਲੈਂਦੇ ਨੇ ਤੇ ਕਿਵੇਂ ਪੇਸ਼ ਕਰ ਦਿੰਦੇ ਹਨ, ਇਹ ਡਾ. ਮੋਹਨਜੀਤ ਦੇ ਰੇਖਾ ਚਿਤਰਾਂ ਰਾਹੀਂ ਸਿੱਖਿਆ ਜਾ ਸਕਦਾ ਹੈ।

ਪ੍ਰਧਾਨਗੀ ਭਾਸ਼ਣ ਵਿੱਚ ਜਸਵੰਤ ਜ਼ਫ਼ਰ  ਹੁਰਾਂ ਨੇ ਡਾ. ਮੋਹਨਜੀਤ ਨਾਲ ਆਪਣੇ ਨਿੱਜੀ ਰਿਸ਼ਤਿਆਂ ਤੇ ਇਹਨਾਂ ਰਿਸ਼ਤਿਆਂ ਵਿੱਚੋਂ ਪੈਦਾ ਹੋਏ ਰਹੱਸਾਂ ਤੇ ਫੋਕਸ ਕਰਦੇ ਹੋਏ ਕਿ ਡਾ. ਮੋਹਨਜੀਤ ਦੀ ਸ਼ਖਸ਼ੀਅਤ ਤੋਂ ਇਹ ਸਿੱਖਿਆ ਜਾ ਸਕਦਾ ਹੈ ਕਿ ਆਪਣੇ ਤੋਂ ਛੋਟਿਆਂ ਨੂੰ ਆਪਣੇ ਬਰਾਬਰ ਦਾ ਕਿਵੇਂ ਕਰਨਾ ਹੈ। ਉਹਨਾਂ ਕਿਹਾ ਕਿ ਡਾ. ਮੋਹਨਜੀਤ ਵਰਗੇ ਲੋਕ ਪੰਜਾਬੀ ਅਦਬ ਦਾ ਤੇ ਸਮੁੱਚੇ ਤੌਰ ਤੇ ਭਾਰਤੀ ਅਦਬ ਦਾ ਵੱਡਾ ਹਾਸਲ ਹਨ।

ਇਸ ਸੈਸ਼ਨ ਦਾ ਸੰਚਾਲਨ ਸਤਪਾਲ ਭੀਖੀ ਹੋਰਾਂ ਨੇ ਡਾ. ਮੋਹਨਜੀਤ ਦੀ ਕਵਿਤਾ ਦੇ ਵਿਭਿੰਨ ਹਵਾਲਿਆ ਨਾਲ਼ ਬਾਖ਼ੂਬੀ ਕੀਤਾ। ਪ੍ਰਗਤੀਸ਼ੀਲ ਲੇਖਕ ਸੰਘ ਦੀ ਪਟਿਆਲਾ ਇਕਾਈ ਦੇ ਪ੍ਰਧਾਨ ਡਾ. ਸੰਤੋਖ ਸਿੰਘ ਸੁਖੀ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਉਪ ਪ੍ਰਧਾਨ ਪਾਲ ਕੌਰ, ਬਲਵਿੰਦਰ ਭੱਟੀ, ਜਗਪਾਲ ਚਹਿਲ, ਵਾਹਿਦ, ਦੀਪਕ ਧਲੇਵਾਂ, ਪ੍ਰੀਤ ਮੁਹਿੰਦਰ ਸਿੰਘ, ਪ੍ਰੋ. ਅਜਾਇਬ ਸਿੰਘ ਟਿਵਾਣਾ ਜਸਵੀਰ ਝੱਜ, ਸੁਰਿੰਦਰ ਕੈਲੇ, ਏ. ਆਈ. ਜੀ. ਬਲਵਿੰਦਰ ਸਿੰਘ ਭੀਖੀ ਅਤੇ ਕੁਲਵੰਤ ਸਿੰਘ ਨਾਰੀਕੇ ਹੋਰ ਅਹੁਦੇਦਾਰਾਂ ਨੇ ਮੋਹਨਜੀਤ ਦੀ ਹਮਸਫ਼ਰ  ਸ੍ਰੀਮਤੀ ਕੁਲਦੀਪ ਕੌਰ ਦਾ ਸ਼ਾਲ ਪਹਿਨਾ ਕੇ ਸਨਮਾਨ ਕੀਤਾ।

ਇਹ ਖਬਰ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ  ਡਾ. ਗੁਲਜ਼ਾਰ ਸਿੰਘ ਪੰਧੇਰ ਵੱਲੋਂ ਪ੍ਰੈਸ ਨੋਟ ਦੇ ਰੂਪ ਵਿੱਚ ਭੇਜੀ ਸਮਗਰੀ ਦੇ  ਅਧਾਰ ਤੇ ਹੈ। ਡਾਕਟਰ ਪੰਧੇਰ ਦਾ ਮੋਬਾਈਲ ਫੋਨ ਨੰਬਰ ਹੈ: 70099-66188

Sunday, 4 August 2024

ਸਾਂਝੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਨ//ਜਨਤਕ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ

Sunday 4th August 2024 at 4:22 PM

ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਤੁਰੰਤ ਕਾਰਜ ਕਰਨ ਦਾ ਫ਼ੈਸਲਾ

ਲੁਧਿਆਣਾ:   04 ਅਗਸਤ 2024: (ਸਾਹਿਤ ਸਕਰੀਨ ਡੈਸਕ)::
ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹੁਣ ਲਗਾਤਾਰ ਕੁਝ ਨਾ ਕੁਝ ਸ਼ਲਾਘਾਯੋਗ ਹੋ ਰਿਹਾ ਹੈ। ਚੰਡੀਗੜ੍ਹ ਵਿੱਚ ਵੀ ਇਹਨੀਂ ਦਿਨੀਂ ਕੁਝ ਚੰਗੇ ਉੱਦਮ ਉਪਰਾਲੇ ਹੋਏ ਹਨ ਅਤੇ ਅੱਜ ਪੰਜਾਬੀ ਭਵਨ ਲੁਧਿਆਣਾ ਵਿੱਚ ਵੀ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਅਹਿਮ ਫੈਸਲੇ ਲਏ ਗਏ ਹਨ।     ਵੀਡੀਓ ਵੀ ਦੇਖੋ 

ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਭਾਸ਼ਾ ਦੀਆਂ ਹਿਤੈਸ਼ੀ ਜਥੇਬੰਦੀਆਂ ਦੀ ਮੀਟਿੰਗ ਡਾ. ਜੋਗਿੰਦਰ ਸਿੰਘ ਨਿਰਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮਾਤ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ’ਤੇ ਭਰਪੂਰ ਚਰਚਾ ਹੋਈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ 7 ਜੁਲਾਈ 2023 ਦੇ ਅਕਾਦਮਿਕ ਕੌਂਸਲ ਦੇ ਫ਼ੈਸਲੇ ਕਿ ‘ਬੀ.ਸੀ.ਏ. ਦੇ ਤਿੰਨੇ ਸਾਲਾਂ ਵਿਚ ਸਾਰੇ ਸਮੈਸਟਰਾਂ ਵਿਚ ਪੰਜਾਬੀ ਪੜ੍ਹਾਈ ਜਾਵੇਗੀ’ ਤੋਂ ਪਿੱਛੇ ਹਟਣ ਦਾ ਮਸਲਾ ਭਾਰੂ ਰਿਹਾ।       ਵੀਡੀਓ ਵੀ ਦੇਖੋ 

ਇਸ ਮੌਕੇ ਸਾਂਝੀ ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਦਾ ਗਠਿਨ ਕੀਤਾ ਗਿਆ ਜਿਸ ਦੇ ਕਨਵੀਨਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੂੰ ਬਣਾਇਆ ਗਿਆ। ਇਸ ਮੀਟਿੰਗ ਵਿਚ ਦਰਜਨ ਦੇ ਕਰੀਬ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਜਿਸ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਪੰਜਾਬ ਚੇਤਨਾ ਮੰਚ, ਲੋਕ ਮੰਚ ਪੰਜਾਬ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ, ਪ੍ਰਗਤੀਸ਼ੀਲ ਲੇਖਕ ਸੰਘ, ਪ੍ਰਗਤੀਸ਼ੀਲ ਲੇਖਕ ਸੰਘ, ਫ਼ੋਕਲੋਰ ਰਿਸਰਚ ਅਕਾਡਮੀ, ਪੰਜਾਬੀ ਪ੍ਰਚਾਰ ਤੇ ਪਾਸਾਰਾ ਭਾਈਚਾਰਾ, ਫਤਿਹ ਰੌਕ, ਇਪਟਾ ਪੰਜਾਬ, ਪੰਜਾਬੀ ਭਾਸ਼ਾ ਅਕਾਦਮੀ, ਨਾਟ ਕਲਾ ਕੇਂਦਰ (ਜਗਰਾਉਂ) ਸ਼ਾਮਲ ਹੋਈਆਂ ਜਿਨ੍ਹਾਂ ਦੇ ਦੋ-ਦੋ ਨੁਮਾਇੰਦਿਆਂ ਨੂੰ ਕਾਰਜਕਾਰਨੀ ਦੇ ਮੈਂਬਰ ਬਣਾਇਆ ਗਿਆ: ਵੀਡੀਓ ਵੀ ਦੇਖੋ 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਸ੍ਰੀ ਦਰਸ਼ਨ ਬੁੱਟਰ ਅਤੇ ਸ੍ਰੀ ਸੁਸ਼ੀਲ ਦੁਸਾਂਝ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵਲੋਂ ਸ੍ਰੀ ਸੰਧੂ ਵਰਿਆਣਵੀ ਅਤੇ ਸ੍ਰੀ ਪਵਨ ਹਰਚੰਦਪੁਰੀ, ਪੰਜਾਬ ਚੇਤਨਾ ਮੰਚ ਵਲੋਂ  ਸ੍ਰੀ ਸਤਨਾਮ ਮਾਣਕ ਅਤੇ ਸ੍ਰੀ ਗੁਰਮੀਤ ਪਲਾਹੀ, ਲੋਕ ਮੰਚ ਪੰਜਾਬ ਵਲੋਂ ਡਾ. ਲਖਵਿੰਦਰ ਸਿੰਘ ਜੌਹਲ ਅਤੇ ਸ੍ਰੀ ਦੀਪਕ ਚਨਾਰਥਲ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵਲੋਂ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਡਾ. ਉਮਿੰਦਰ ਸਿੰਘ ਜੌਹਲ, ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸ੍ਰੀ ਸੁਰਜੀਤ ਜੱਜ ਅਤੇ ਡਾ. ਕੁਲਦੀਪ ਸਿੰਘ ਦੀਪ, ਫ਼ੋਕਲੋਰ ਰਿਸਰਚ ਅਕਾਡਮੀ ਵਲੋਂ ਸ੍ਰੀ ਰਮੇਸ਼ ਯਾਦਵ ਅਤੇ ਸ੍ਰੀ ਭੁਪਿੰਦਰ ਸੰਧੂ, ਪੰਜਾਬੀ ਪ੍ਰਚਾਰ ਤੇ ਪਾਸਾਰਾ ਭਾਈਚਾਰਾ ਵਲੋਂ ਸ. ਮਹਿੰਦਰ ਸਿੰਘ ਸੇਖੋਂ ਅਤੇ ਸ. ਹਰਬਖ਼ਸ਼ ਸਿੰਘ ਗਰੇਵਾਲ, ਫਤਿਹ ਰੌਕ ਵਲੋਂ ਸ. ਸਤਪਾਲ ਸਿੰਘ ਦੁੱਗਰੀ ਅਤੇ ਸ. ਜੌਹਰ ਪ੍ਰੀਤ ਸਿੰਘ, ਇਪਟਾ ਪੰਜਾਬ ਵਲੋਂ ਸ. ਸੰਜੀਵਨ ਸਿੰਘ ਅਤੇ ਸ੍ਰੀ ਪ੍ਰਦੀਪ ਕੁਮਾਰ, ਪੰਜਾਬੀ ਭਾਸ਼ਾ ਅਕਾਦਮੀ ਵਲੋਂ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ ਅਤੇ ਡਾ. ਸੁਖਵਿੰਦਰ ਸਿੰਘ ਸੰਘਾ, ਨਾਟ ਕਲਾ ਕੇਂਦਰ (ਜਗਰਾਉਂ) ਵਲੋਂ ਸ੍ਰੀ ਅਮਰਜੀਤ ਮੋਹੀ ਅਤੇ ਸ. ਰਵੀ ਸਿੰਘ ਪੱਬੀਆਂ ਅਤੇ ਪੰਜਾਬੀ ਭਾਸ਼ਾ ਮਾਹਿਰ-ਡਾ. ਜੋਗਾ ਸਿੰਘ, ਡਾ. ਸਵਰਾਜਬੀਰ, ਸ. ਭੁਪਿੰਦਰ ਸਿੰਘ ਖਹਿਰਾ, ਡਾ. ਸੁਖਦੇਵ ਸਿੰਘ ਸਿਰਸਾ, ਸ੍ਰੀ ਹਰਮੀਤ ਵਿਦਿਆਰਥੀ, ਸ੍ਰੀ ਕੇਵਲ ਧਾਲੀਵਾਲ, ਡਾ. ਹੀਰਾ ਸਿੰਘ, ਅੰਮ੍ਰਿਤਸਰ  ਨੂੰ ਸ਼ਾਮਲ ਕੀਤਾ ਗਿਆ।               ਵੀਡੀਓ ਵੀ ਦੇਖੋ 

ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਿਹੜੀਆਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਹੋਰ ਸ਼ਾਮਲ ਹੋਣਾ ਚਾਹੁੰਣਗੀਆਂ ਉਨ੍ਹਾਂ ਨੂੰ ਵੀ ਸ਼ਾਮਲ ਕਰਕੇ ਉਨ੍ਹਾਂ ਦੇ ਦੋ ਨੁੁਮਾਇਦੇ ਕਾਰਜਕਾਰਨੀ ਵਿਚ ਸ਼ਾਮਲ ਕੀਤੇ ਜਾਣਗੇ। ਫ਼ੌਰੀ ਤੌਰ ’ਤੇ ਫ਼ੈਸਲਾ ਲਿਆ ਗਿਆ ਕਿ ਜਲਦੀ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਨੂੰ ਪੱਤਰ ਲਿਖ ਕੇ ਜਾਣੂੰ ਕਰਵਾਇਆ ਜਾਵੇਗਾ। ਚੇਅਰਪਰਸਨ ਕੰਪਿਊਟਰ ਸਾਇੰਸ ਵਿਭਾਗ ਨੂੰ ਵੀ ਪੱਤਰ ਲਿਖਿਆ ਜਾਵੇ ਅਤੇ ਇਸ ਦਾ ਉਤਾਰਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਅਤੇ  ਡੀਨ ਕਾਲਜਿਜ ਡਿਵੈਲਪਮੈਂਟ ਕਾਉਸਲ ਨੂੰ ਭੇਜਿਆ ਜਾਵੇ। 08 ਅਗਸਤ, 2024 ਤੱਕ ਉਡੀਕ ਕਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਨੂੰ ਸਮਾਂ ਲੈ ਕੇ ਮਿਲਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।

ਵੀਡੀਓ ਵੀ ਦੇਖੋ 

ਜੇਕਰ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਅਗਲੇਰਾ ਜਨਤਕ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਜਨਤਕ ਸੰਘਰਸ਼ ਦੀ ਚੇਤਾਵਨੀ ਵੀ ਦਿੱਤੀ।     ਵੀਡੀਓ ਵੀ ਦੇਖੋ 

ਇਸੇ ਤਰ੍ਹਾਂ ਜਦੋਂ ਵੀ ਕਦੇ ਕੋਈ ਮਾਤ-ਭਾਸ਼ਾ ਸੰਬੰਧੀ ਫੌਰੀ ਮਸਲਾ ਪੈਦਾ ਹੁੰਦਾ ਹੈ ਤੁਰੰਤ ਕਾਰਵਾਈ ਤਾਲਮੇਲ ਕਮੇਟੀ ਵਲੋਂ ਕੀਤੀ ਜਾਵੇਗੀ ਅਤੇ ਏਕਾ ਉਸਾਰਦਿਆਂ ਜਨਤਕ ਸੰਘਰਸ਼ ਦਾ ਸੱਦਾ ਦਿੱਤਾ ਜਾਇਆ ਕਰੇਗਾ। 

ਵੀਡੀਓ ਵੀ ਦੇਖੋ 

ਇਸ ਸਬੰਧ ਵਿੱਚ ਇਸ ਤਾਲਮੇਲ ਕਮੇਟੀ ਦੇ ਕਨਵੀਨਰ ਡਾ. ਸਰਬਜੀਤ ਸਿੰਘ ਨਾਲ ਉਹਨਾਂ ਦੇ ਮੋਬਾਈਲ ਨੰਬਰ: 98155-74144 'ਤੇ ਸਿੱਧਾ ਵੀ ਸੰਪਰਕ ਕੀਤਾ ਜਾ ਸਕਦਾ ਹੈ। 

ਵੀਡੀਓ ਵੀ ਦੇਖੋ 

ਪੰਜਾਬੀ ਲਈ ਹੁਣ ਨਵੇਂ ਅੰਦੋਲਨ ਦੀ ਦਸਤਕ

Friday, 26 July 2024

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਵਿਰਦੀ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Friday 26th July 2024 at 5:11 PM

ਗੀਤਕਾਰ ਸਰਬਜੀਤ ਸਿੰਘ ਵਿਰਦੀ ਦੇ ਚਲਾਣੇ ਮਗਰੋਂ ਦੁੱਖ ਦੀ ਲਹਿਰ

ਸਮੂਹ ਸੰਗਠਨ ਅਤੇ ਸਰਕਾਰਾਂ ਲੇਖਕਾਂ ਦੀ ਸਿਹਤ ਵਾਲੇ ਪਾਸੇ ਵੀ ਗੰਭੀਰ ਹੋਣ

ਲੁਧਿਆਣਾ: 26 ਜੁਲਾਈ 2024:(ਸਾਹਿਤ ਸਕਰੀਨ ਡੈਸਕ)::

ਪੰਜਾਬੀ ਭਵਨ ਨਾਲ ਲੰਮੇ ਸਮੇਂ ਤੋਂ ਜੁੜੀਆਂ ਹੋਈਆਂ ਸ਼ਖਸੀਅਤਾਂ ਵਿੱਚੋਂ ਇੱਕ ਹੋ ਸ਼ਖਸ਼ੀਅਤ ਅਦ੍ਰਿਸ਼ ਹੋ ਗਈ ਹੈ। ਉਥੇ ਜਾਂ 'ਤੇ ਹੁਣ ਸਰਬਜੀਤ ਸਿੰਘ ਵਿਰਦੀ ਦਾ ਚੇਹਰਾ ਵੀ ਨਜ਼ਰ ਨਹੀਂ ਆਇਆ ਕਰੇਗਾ। ਹਰ ਸਮਾਗਮ ਵੇਲੇ ਸਰਗਰਮ ਰਹਿਣ ਵਾਲਾ ਇਹ ਲੇਖਕ ਹੁਣ ਸਾਡੇ ਦਰਮਿਆਨ ਨਹੀਂ ਰਿਹਾ। ਸਭ ਤੋਂ ਪਹਿਲਾਂ ਇਸ ਸਦਮੇ ਦਾ ਪਤਾ ਮੈਡਮ ਮਨਦੀਪ ਕੌਰ ਭਮਰਾ ਕੋਲੋਂ ਲੱਗਿਆ। ਫੋਨ ਕੀਤਾ ਤਾਂ ਉਹਨਾਂ ਪੁਸ਼ਟੀ ਵੀ ਕਰ ਦਿੱਤੀ। 

ਸਾਹਿਤਿਕ ਹਲਕਿਆਂ ਅਤੇ ਪੰਜਾਬੀ ਭਵਨ ਵਿੱਚ ਲਗਾਤਾਰ ਸਰਗਰਮ ਰਹਿਣ ਵਾਲੇ ਇਸ ਲੇਖਕ ਨੂੰ ਲੰਮੇ ਸਮੇਂ ਤੋਂ ਸ਼ੂਗਰ ਵੀ ਸੀ ਅਤੇ ਇਹਨੀਂ ਦਿਨੀਂ ਪੈਰ ਤੇ ਸੱਤ ਵੀ ਲੱਗ ਗਈ। ਉੱਤੋਂ ਇਸ ਹਾਲਤ ਵਿੱਚ ਵੀ ਲਿਖਣ ਵਾਲੇ ਪਾਸੇ ਪਹਿਲਾਂ ਵਾਂਗ ਹੀ ਗੰਭੀਰਤਾ ਨਾਲ ਲੱਗੇ ਰਹੇ ਪਾਰ ਇਲਾਜ ਵਾਲੇ ਪਾਸੇ ਸ਼ਾਇਦ ਲਾਪਰਵਾਹੀ ਹੋ ਗਈ। ਕਹਿੰਦੇ ਨੇ ਨਾ ਹੋਣੀ ਆਖਿਰ ਹੋ ਕੇ ਹੀ ਰਹਿੰਦੀ ਹੈ। ਬਸ ਇਸ ਮਾਮਲੇ ਵਿੱਚ ਵੀ ਅਸੀਂ ਸਬਰ ਦਾ ਘੁੱਟ ਭਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। 

ਇਸੇ ਦੌਰਾਨ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਗੀਤਕਾਰ ਸਰਬਜੀਤ ਸਿੰਘ ਵਿਰਦੀ ਦੇ ਦੇਹਾਂਤ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ. ਸਰਬਜੀਤ ਸਿੰਘ ਵਿਰਦੀ ਗੀਤਕਾਰ ਸਭਾ ਦੇ ਪ੍ਰਧਾਨ ਸਨ।
‘ਗੀਤ ਗੁਲਜ਼ਾਰਾਂ’ ਪੁਸਤਕ ਦੇ ਰਚੇਤਾ ਸ. ਸਰਬਜੀਤ ਸਿੰਘ ਵਿਰਦੀ ਅਕਸਰ ਸਾਹਿਤਕ ਸਮਾਗਮਾਂ ਵਿਚ ਹਾਜ਼ਰ ਰਹਿੰਦੇ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਅਕਾਡਮੀ ਦੇ ਪ੍ਰੈੱਸ ਸਕੱਤਰ ਸ੍ਰੀ ਜਸਵੀਰ ਝੱਜ ਨੇ ਦਸਿਆ ਕਿ ਉਨ੍ਹਾਂ ਦੇ ਗੀਤ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਮੇਤ ਕਈ ਨਾਮਵਰ ਗਾਇਕਾਂ ਨੇ ਗਾਏ ਅਤੇ ਰਿਕਾਰਡ ਕਰਵਾਏ ਸਨ।

ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਅਨੂਪ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਵਰਗਿਸ ਸਲਾਮਤ, ਪ੍ਰੋ. ਸਰਘੀ, ਦੀਪ ਜਗਦੀਪ ਸਿੰਘ, ਕਰਮਜੀਤ ਸਿੰਘ ਗਰੇਵਾਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਪ੍ਰੇਮ ਸਾਹਿਲ ਅਤੇ ਸਮੂਹ ਮੈਂਬਰ ਸ਼ਾਮਲ ਹਨ।

ਉਂਝ ਹੋਣਾ ਹੁਣ ਇਹ ਵੀ ਚਾਹੀਦਾ ਹੈ ਕਿ ਲੇਖਕ ਸੰਗਠਨ ਸਿਰਫ ਸਾਹਿਤਿਕ ਸਮਾਗਮਾਂ ਤੱਕ ਹੀ ਸੀਮਿਤ ਨਾ ਰਹਿਣ ਬਲਕਿ ਸਮੂਹ ਲੇਖਕਾਂ ਦੀ ਸਿਹਤ ਵਾਲੇ ਪਾਸੇ ਵੀ ਗੰਭੀਰ ਹੋਣ। ਮਹੀਨੇ ਕੁ ਬਾਅਦ ਮੈਡੀਕਲ ਚੈਕਅਪ ਦੇ ਕੈਂਪ ਲਗਾਉਣੇ ਇਹਨਾਂ ਸੰਸਥਾਵਾਂ ਲਈ ਕੋਈ ਔਖੇ ਨਹੀਂ ਹੋਣੇ। ਇਸ ਦੇ ਨਾਲ ਹੀ ਉੜੇ ਥੁੜੇ ਲੇਖਕਾਂ ਲਈ ਲੁੜੀਂਦੀਆਂ ਦਵਾਈਆਂ ਵੀ ਕੋਈ ਵੱਸੋਂ ਬਾਹਰਲੀ ਗੱਲ ਨਹੀਂ ਹੋਣ ਲੱਗੀ।

ਉਂਝ ਵੀ ਹਰ ਸਮਾਗਮ ਵੇਲੇ ਹਲਕੀ ਵਰਜਿਸ਼ ਲਈ ਵੀ ਕੁਝ ਮਿੰਟ ਕੱਢੇ ਜਾਇਆ ਕਰਨ। ਬੁਧੀਜੀਵੀਆਂ ਨੇ ਹੀ ਬਚਾਉਣਾ ਹੈ ਬੁਧੀਜੀਵੀ ਵਰਗ ਨੂੰ। ਚੰਗਾ ਹੈ ਜੇਕਰ ਅਸੀਂ ਹੁਣ ਵੀ ਇਸ ਪਾਸੇ ਕਦਮ ਪੁੱਟ ਲਈਏ। 

Sunday, 5 May 2024

ਸਵਰਨਜੀਤ ਸਵੀ ਦੀ ਪੁਸਤਕ ‘ਮਨ ਦੀ ਚਿੱਪ’ ਬਾਰੇ ਵਿਚਾਰ ਗੋਸ਼ਟੀ

Sunday 5th May 2024 at 3:47 PM

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਹੋਇਆ ਯਾਦਗਾਰੀ ਆਯੋਜਨ


ਲੁਧਿਆਣਾ: 05 ਮਈ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਸਵਰਨਜੀਤ ਸਵੀ ਵੱਲੋਂ ਬਣਾਏ ਗਏ ਸਰਵਰਕ ਕਈ ਦਹਾਕੇ ਪਹਿਲਾਂ ਹੀ ਮਨ ਨਾਲ ਸਬੰਧਤ ਦੁਨੀਆ ਦੀ ਥਾਹ ਪਾਉਣ ਲੱਗ ਪਏ ਸਨ ਉਹਨਾਂ ਤੇ ਹੋਈ ਚਿੱਤਰਕਾਰੀ ਇਸ ਕਿਸਮ ਦੀਆਂ ਬਾਤਾਂ ਹੀ ਪਾਇਆ ਕਰਦੀ ਸੀ। ਇੱਸੇ ਕਾਰਨ ਇਹਨਾਂ ਸਾਰੇ ਸਰਵਰਕਾਂ ਦੀ ਕਲਾਕਾਰੀ ਬਹੁਤ ਚੰਗੀ ਚੰਗੀ ਵੀ ਲੱਗਦੀ ਸੀ ਕਿਓਂਕਿ ਮਨ ਦੇ ਅੰਦਰਲੇ ਭੇਡਾਂ ਨਾਲ ਇੱਕ ਸੁਰ ਵੀ ਕਰਦੀ ਸੀ। 

ਇਹੀ ਅਹਿਸਾਸ ਸਵੀ ਹੁਰਾਂ ਦੀਆਂ ਕਾਵਿ ਰਚਨਾਵਾਂ ਪੜ੍ਹ ਕੇ ਵੀ ਹੁੰਦਾ ਸੀ। ਜਦੋਂ ਕੁਝ ਸਮੇਂ ਲਈ ਜਾ ਕੇ ਸਟੂਡੀਓ ਬੈਠੋ ਤਾਂ ਉਦੋਂ ਵੀ ਇਹੀ ਜਾਪਦਾ ਸੀ ਕਿ ਜਾਂ ਤਾਂ ਵਿਅਕਤੀ ਮਨ ਤੋਂ ਬਾਹਰ ਅ-ਮਨ ਵਾਲੀ ਦੁਨੀਆ ਵਿੱਚ ਪੁੱਜ ਗਿਆ ਹੈ ਜਾਂ ਫਿਰ ਮਨ ਦੇ ਪਾਤਾਲ  ਅਤੇ ਮਨ ਦੇ ਆਕਾਸ਼ ਦਾ ਵਿਚਰਨ ਕਰ ਰਿਹਾ ਹੈ। 

ਉਦੋਂ ਇੱਛਾ ਜਿਹੀ ਵੀ ਜਾਗਦੀ ਸੀ ਕਿ ਕਾਸ਼ ਕਦੇ ਮਨ ਦੀ ਕੋਈ ਚਿਪ ਬਣ ਸਕੇ ਜਿਹੜੀ ਇਹਨਾਂ ਸਾਰੇ ਦ੍ਰਿਸ਼ਾਂ, ਉਡਾਨਾਂ ਅਤੇ ਅਹਿਸਾਸਾਂ ਨੂੰ ਸੰਜੋ ਕੇ ਰੱਖ ਸਕੇ, ਸਾਂਭ ਕੇ ਰੱਖ ਸਕੇ ਅਤੇ ਲੋੜ ਪੈਣ 'ਤੇ ਇਹਨਾਂ ਨੂੰ ਮੰਨ ਦੀ ਸ਼ਕਤੀ ਵਧਾਉਣ ਲਈ ਵੀ ਵਰਤ ਸਕੇ। ਉਦੋਂ ਮਨ ਦੀ ਦੁਨੀਆ ਵਾਲੀ ਇਸ ਝਲਕ ਨੂੰ ਦੇਖ ਕੇ ਇਹ ਵੀ ਯਕੀਨ ਆਉਣ ਲੱਗਦਾ ਕਿ ਸ਼ਾਇਦ ਸੱਤ ਸਰੀਰਾਂ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਉਹ ਕਾਲਪਨਿਕ ਨਹੀਂ ਹਨ। 

ਸੱਤਾਂ ਸਰੀਰਾਂ ਅਤੇ ਅਜਿਹੀਆਂ ਹੀ ਹੋਰ ਬਹੁਤ ਸਾਰੀਆਂ ਗੱਲਾਂ ਦੀ ਹਕੀਕਤ ਬਾਕਾਇਦਾ ਮੌਜੂਦ ਹੈ ਜਿਸਨੂੰ ਤੰਤਰ ਅਤੇ ਯੋਗਸਾਧਨਾ ਵਰਗੇ ਕਿਸੇ ਵਿਗਿਆਨ ਨਾਲ ਸਮਝਿਆ ਵੀ ਜਾ ਸਕਦਾ ਹੈ। ਇਹ ਗੱਲ ਵੱਖਰੀ ਹੈ ਕਿ ਕਲਾਕਾਰਾਂ ਅਤੇ ਲਿਖਾਰੀਆਂ ਦਾ ਮਨ ਇਹਨਾਂ ਹਕੀਕਤਾਂ ਦਾ ਥਹੁ ਪਤਾ ਆਪਣੀ ਕਲਪਨਾਸ਼ੀਲਤਾ ਆਸਰੇ ਬਹੁਤ ਸਹਿਜਤਾ ਨਾਲ ਪਹਿਲਾਂ ਹੀ ਲਗਾ ਲੈਂਦਾ ਹੈ ਅਤੇ ਉਹ ਵੀ ਬਿਨਾ ਕਿਸੇ ਬਿਖੜੇ ਪੈਂਡੇ ਵਾਲੀ ਸਾਧਨਾ ਤੋਂ।  

ਇਸ ਕਿਸਮ ਦੀਆਂ ਗੁੰਝਲਾਂ ਅਤੇ ਭੇਦਾਂ ਬਾਰੇ ਅੱਜ ਦੇ  ਸਾਹਿਤਿਕ ਆਯੋਜਨ ਵਿੱਚ ਵੀ ਆਪਸੀ ਪੱਧਰ 'ਤੇ ਖੁੱਲ੍ਹ ਕੇ ਗੱਲਾਂ ਬਾਤਾਂ ਅਤੇ ਵਿਚਾਰਾਂ ਹੋਈਆਂ। ਇਹ ਮੌਕਾ ਉਘੇ ਕਲਾਕਾਰ ਸਵਰਨਜੀਤ ਸਵੀ ਦੀ ਨਵੀਂ ਪੁਸਤਕ ਬਾਰੇ ਬੁਲਾਈ ਗਈ ਵਿਚਾਰ ਗੋਸ਼ਟੀ ਨਾਲ ਸਬੰਧਤ ਸੀ ਜਿਸ ਵਿੱਚ ਉੱਘੀਆਂ ਸ਼ਖਸੀਅਤਾਂ ਨੇ ਬੜੇ ਉਚੇਚ ਨਾਲ ਸ਼ਿਕਰਤ ਕੀਤੀ। 

ਇਥੇ ਜ਼ਿਕਰਯੋਗ ਹੈ ਕਿ ਦਿਮਾਗ ਇੱਕ ਗੁੰਝਲਦਾਰ ਅੰਗ ਹੈ ਜੋ ਹਰ ਵਾਰ ਜਦੋਂ ਅਸੀਂ ਸੋਚਦੇ ਹਾਂ ਤਾਂ ਇੱਕ ਨਿਊਰੋਨ ਤੋਂ ਦੂਜੇ ਨਿਊਰੋਨ ਵਿੱਚ ਬਿਜਲਈ ਪ੍ਰਭਾਵ ਭੇਜ ਕੇ ਕੰਮ ਕਰਦਾ ਹੈ, ਅਤੇ ਸਾਡੇ ਕੋਲ 86 ਬਿਲੀਅਨ ਨਿਊਰੋਨ ਹਨ। ਦਿਮਾਗ-ਕੰਪਿਊਟਰ ਇੰਟਰਫੇਸ ਟੈਕਨਾਲੋਜੀ ਇਸ ਗਤੀਵਿਧੀ ਵਿੱਚੋਂ ਕੁਝ ਨੂੰ ਇੱਕ ਚਿੱਪ ਦੁਆਰਾ ਹਾਸਲ ਕਰਨ ਦੀ ਕੋਸ਼ਿਸ਼ ਕਰਦੀ ਹੈ ਜੋ ਦਿਮਾਗ ਅਤੇ ਇੱਕ ਡਿਜੀਟਲ ਡਿਵਾਈਸ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਦੀ ਹੈ। ਪੁਸਤਕ ਦਾ ਸਿਰਲੇਖ ਵੀ ਉਸ ਦੁਨੀਆ ਵੱਲ ਇਸ਼ਾਰਾ ਕਰਦਾ ਹੈ ਜਿਸ ਨੂੰ ਨਾ ਤਾਂ ਕਦੇ ਨਕਾਰਿਆ ਜਾ ਸਕਿਆ ਅਤੇ ਨਾ ਹੀ ਉਸ 'ਤੇ ਇਤਬਾਰ ਕੀਤਾ ਜਾ ਸਕਿਆ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਵਰਨਜੀਤ ਸਵੀ ਦੀ ਸਾਹਿਤ ਅਕਾਦਮੀ ਪੁਰਸਕਾਰ (2023) ਵਿਜੇਤਾ ਕਾਵਿ ਪੁਸਤਕ ‘ਮਨ ਦੀ ਚਿੱਪ’ ਬਾਰੇ ਵਿਚਾਰ ਗੋਸ਼ਟੀ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਅਤੈ ਸਿੰਘ, ਅਮਰਜੀਤ ਸਿੰਘ ਗਰੇਵਾਲ, ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸਵਰਨਜੀਤ ਸਵੀ, ਸਵੀ ਦੇ ਜੀਵਨ ਸਾਥੀ ਮਨਜੀਤ ਕੌਰ ਹਾਜ਼ਰ ਸਨ।

ਸਮਾਗਮ ਦੀ ਪ੍ਰਧਾਨਗੀ ਟਿੱਪਣੀ ਕਰਦਿਆਂ ਪ੍ਰੋ. ਅਤੈ ਸਿੰਘ ਨੇ ਕਿਹਾ ਕਿ ਜਿੰਨੀ ਨਵੀਂ ਤੇ ਤਾਜ਼ਗੀ ਭਰਪੂਰ ਸਵੀ ਦੀ ਕਵਿਤਾ ਹੈ ਓਨੇ ਹੀ ਚੰਗੇ ਪੇਪਰ ਲਿਖੇ ਗਏ ਹਨ। ਵਿਸ਼ੇਸ਼ ਕਰਕੇ ਡਾ. ਪਰਵੀਨ ਕੁਮਾਰ ਸ਼ੇਰੋਂ ਵਾਲਾ ਪੇਪਰ। ਦੂਸਰੇ ਦੋ ਪੇਪਰ ਡਾ. ਅਕਾਲ ਅੰਮ੍ਰਿਤ ਕੌਰ ਅਤੇ ਡਾ. ਅਮਰਜੀਤ ਸਿੰਘ (ਜਗਤ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ, ਪਟਿਆਲਾ) ਗੋਂਦ ਪੱਖੋਂ ਏਨੀ ਗੰਭੀਰ ਚਰਚਾ ਛੇੜਦੇ ਹਨ ਕਿ ਵਰਤੀ ਗਈ ਚੁੱਪ ਵਿਚ ਸੁਣੇ ਗਏ ਹਨ। ਇਸ ਵਿਚ ਯੋਗਦਾਨ ਪੇਪਰ ਪੜ੍ਹਨ ਵਾਲਿਆਂ ਗੁਰਜੰਟ ਰਾਜੇਆਣਾ ਤੇ ਬੀਬਾ ਪਰਵੀਨ ਬਾਠ ਦਾ ਵੀ ਹੈ।

ਪ੍ਰੋਫੈਸਰ ਸਾਹਿਬ ਨੇ ਅੱਗੇ ਕਿਹਾ ਸਵੀ ਦੀ ਕਵਿਤਾ ਅਤੇ ਕਵਿਤਾ ’ਤੇ ਹੋਇਆ ਚਿੰਤਨ ਗੰਭੀਰ ਪ੍ਰਸ਼ਨ ਖੜ੍ਹੇ ਕਰਦਾ ਹੈ ਜਿਨ੍ਹਾਂ ਦੇ ਜਵਾਬ ਲੱਭਦਿਆਂ ਅਸੀਂ ਲਾਜ਼ਮੀ ਤੌਰ ’ਤੇ ਚੰਗੀ ਸਿਰਜਨਾ ਦੇ ਰਾਹ ’ਤੇ ਤੁਰਾਂਗੇ। ਸ. ਅਮਰਜੀਤ ਸਿੰਘ ਗਰੇਵਾਲ ਨੇ ਬੋਲਦਿਆਂ ਕਿਹਾ ਬਾਬੇ ਨਾਨਕ ਨੇ ਸਾਨੂੰ ਸ਼ਬਦ ਨਾਲ ਜੋੜਿਆ ਹੈ ਅਰਥ ਨਾਲ ਨਹੀਂ। ਅਰਥ ਤਾਂ ਸ਼ਬਦਾਂ ਦਾ ਆਪਸੀ ਰਿਸ਼ਤਾ ਪੈਦਾ ਕਰਦਾ ਹੈ। ਮੁੱਖ ਪੇਪਰ ਲੇਖਕ ਡਾ. ਪਰਵੀਨ ਕੁਮਾਰ ਸ਼ੇਰੋਂ ਨੇ ਚਿੰਤਨ ਦੇ ਪੱਧਰ ਤੇ ਖੁੱਲ੍ਹੇ ਮਨ ਨਾਲ ਵਿਚਾਰ ਦਿੱਤੇ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਸਮੂਹਿਕ ਸਿਆਣਪ ਨਾਲ ਪ੍ਰੋਗਰਾਮ ਕਰਾਉਣੇ ਸ਼ੁਰੂ ਕਰਕੇ ਮਨ ਜਿਤਿਆ ਹੈ। ਸੋ ਪੰਜਾਬ ਤੇ ਪੰਜਾਬੀ ਭਾਸ਼ਾ ਵਲੋਂ ਦੁਨੀਆਂ ਵਿਚ ਕੁਝ ਨਵਾਂ ਫੇਰ ਕਰਨ ਦੀ ਆਸ ਬੱਝੀ ਹੈ।

ਇਸ ਮੌਕੇ ਸਵਰਨਜੀਤ ਸਵੀ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਪਾਠਕਾਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ‘ਮਨ ਦੀ ਚਿੱਪ’ ਪੁਸਤਕ ਬਾਰੇ ਡਾ. ਪਰਵੀਨ ਸ਼ੇਰੋਂ ਨੇ ਆਪਣਾ ਪੇਪਰ ਪੇਸ਼ ਕੀਤਾ। ਡਾ. ਅਕਾਲ ਅੰਮਿ੍ਰਤ ਕੌਰ ਦਾ ਲਿਖਿਆ ਪੇਪਰ ਡਾ. ਸੰਦੀਪ ਬਾਠ ਅਤੇ ਡਾ. ਅਮਰਜੀਤ ਸਿੰਘ ਦਾ ਲਿਖਿਆ ਪੇਪਰ ਡਾ. ਗੁਰਜੰਟ ਰਾਜੇਆਣਾ ਨੇ ਪੇਪਰ ਪੇਸ਼ ਕੀਤੇ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਖ਼ੁਦ ਵੀ ਪ੍ਰਸ਼ਨ ਪੁੱਛੇ ਅਤੇ ਪ੍ਰਸ਼ਨ ਪੁੱਛਣ ਵਾਲਿਆਂ ਨੂੰ ਉਤਸ਼ਾਹਿਤ ਵੀ ਕੀਤਾ। 

ਡਾ. ਪੰਧੇਰ ਨੇ ਮਈ ਮਹੀਨੇ ਵਿਚ 19 ਮਈ ਨੂੰ ਪ੍ਰਸ਼ਨ ਪੁੱਛੇ ਜਾਣ ਦਾ ਸਤਿਕਾਰ ਕਰਨ ਵਾਲੇ ਮਰਹੂਮ ਡਾ. ਰਵਿੰਦਰ ਰਵੀ ਨੂੰ ਯਾਦ ਕੀਤਾ ਤੇ ਇਸ ਦੇ ਨਾਲ ਹੀ ਅੱਜ ਵਲਾਦੀਮੀਰ ਇਲੀਅਚ ਲੈਨਿਨ ਨੂੰ ਮਨੁੱਖੀ ਭਲਾਈ ਦੇ ਨਾਇਕ ਵਜੋਂ ਉਨ੍ਹਾਂ ਦੇ ਜਨਮ ਦਿਨ ’ਤੇ ਯਾਦ ਕੀਤਾ। ਇਸ ਵਾਰ ਵੀ ਸਵਰਨਜੀਤ ਸਵੀ ਨੇ ਹਰ ਕਿਤਾਬ ਵਿਚ ਨਵੀਂ ਗੱਲ ਕਰਨ ਦੀ ਪਹਿਲ ਕੀਤੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਮਲਕੀਅਤ ਸਿੰਘ ਔਲਖ, ਭਗਵਾਨ ਢਿੱਲੋਂ, ਇੰਦਰਜੀਤ ਪਾਲ ਕੌਰ,  ਸੁਰਿੰਦਰ ਦੀਪ, ਇੰਦਰਜੀਤ ਕੌਰ ਲੋਟੇ, , ਤਰਲੋਚਨ ਸਿੰਘ, ਦਲਜੀਤ ਸਿੰਘ ਬਾਗੀ, ਗੁਰਜੰਟ ਸਿੰਘ ਰਾਜੇਆਣਾ, ਪੰਮੀ ਹਬੀਬ, ਜ਼ੋਰਾਵਰ ਸਿੰਘ, ਸਿਮਰਨ ਧੁੱਗਾ, ਬਲਕੌਰ ਸਿੰਘ ਗਿੱਲ, ਸਰਬਜੀਤ ਸਿੰਘ ਵਿਰਦੀ, ਸੰਦੀਪ ਕੌਰ, ਕੁਲਵਿੰਦਰ ਕੁਮਾਰ, ਸੁਰਜੀਤ ਸਿੰਘ ਲਾਂਬੜਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ। ਬਹਿਸ ਵਿਚ ਭਾਗ ਲੈਣ ਵਾਲਿਆਂ ਵਿਚ ਬਿ੍ਰਜ ਭੂਸ਼ਨ ਗੋਇਲ, ਰੁਪਿੰਦਰ ਮਾਨ ਮੁਕਤਸਰ, ਡਾ. ਪਰਮਜੀਤ ਸਿੰਘ ਸੋਹਲ, ਜਸਪ੍ਰੀਤ ਕੌਰ ਅਮਲਤਾਸ ਤੇ ਮਨਦੀਪ ਕੌਰ ਭੰਵਰਾ ਸ਼ਾਮਲ ਸਨ। ਇਸ ਸਮੇਂ ਪ੍ਰੋ. ਜਤਿੰਦਰ ਗਰੋਵਰ ਸੈਨੇਟ ਸਿੰਡੀਕੇਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਮਲਕੀਤ ਸਿੰਘ ਦਾਖਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।

ਅਕਾਦਮੀ ਦੇ ਪ੍ਰੈਸ ਸਕੱਤਰ ਜਸਵੀਰ ਝੱਜ ਨੇ ਇਸ ਵਾਰ ਵੀ ਸਾਹਿਤਿਕ ਪੱਤਰਕਾਰਿਤਾ ਦੀ ਜ਼ਿੰਮੇਵਾਰੀ ਬੜੀ ਗੰਭੀਰਤਾ ਨਾਲ ਨਿਭਾਈ। 

Monday, 8 April 2024

ਲੇਖਕ ਸਮਾਜਿਕ ਸਰੋਕਾਰਾਂ ਨਾਲ ਜੁੜ ਕੇ ਸਾਹਿਤ ਸਿਰਜਣਾ ਕਰਨ

Tuesday 8th April 2024 at 3:31 PM

ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਥਾਪਨਾ ਦਿਵਸ ਸਮਾਰੋਹ ਮੌਕੇ ਜ਼ੋਰਦਾਰ ਸੱਦਾ


ਲੁਧਿਆਣਾ
: 8 ਅਪ੍ਰੈਲ 2024: (ਕਾਰਤਿਕਾ ਕਲਿਆਣੀ ਸਿੰਘ ਇਨਪੁਟ ਸਾਹਿਤ ਸਕਰੀਨ ਡੈਸਕ)::
ਦੇਸ਼ ਅਤੇ ਦੁਨੀਆ ਭਰ ਦੀਆਂ ਸਭਿਆਚਾਰਕ ਕਦਰਾਂ-ਕੀਮਤਾਂ ਅਤੇ ਨੈਤਿਕਤਾ ਵਿੱਚ ਜਿਹੜਾ ਨਿਘਾਰ ਦੇਖਣ ਵਿੱਚ ਆ ਰਿਹਾ ਹੈ ਉਹ ਸਭ ਉਸ ਸਾਜਿਸ਼ ਦਾ ਨਤੀਜਾ ਹੈ ਜਿਸ ਸਾਜਿਸ਼ ਦੇ ਅਧੀਨ ਲੇਖਕਾਂ ਨੂੰ ਸਮਾਜਿਕ ਸਰੋਕਾਰਾਂ ਨਾਲੋਂ ਤੋੜ ਕੇ ਹੋਰਨਾਂ ਦਿਸ਼ਾਵਾਂ ਵੱਲ ਤੋਰ ਦਿੱਤਾ ਗਿਆ। 

ਲੇਖਕਾਂ ਦੀ ਉਦਾਸੀਨਤਾ ਅਤੇ ਸੰਵੇਦਨਾ ਘਟਣ ਦੇ ਸਿੱਟੇ ਵੀ ਬਹੁਤ ਭਿਆਨਕ ਨਿਕਲੇ। ਅੱਤਵਾਦ, ਵੱਖਵਾਦ ਦੇ ਨਾਲ ਨਾਲ ਨੈਤਿਕ ਪੱਤਨ ਦੀਆਂ ਹਨੇਰੀਆਂ ਝੁੱਲ ਪਈਆਂ। ਔਲਾਦ ਨੇ ਮਾਪਿਆਂ ਨੂੰ ਸਿਰਫ ਘਰੋਂ ਹੀ ਨਹੀਂ ਕਢਿਆ ਬਲਕਿ ਕਈ ਮਾਮਲਿਆਂ ਵਿੱਚ ਕਤਲ ਵੀ ਕੀਤੇ। ਪ੍ਰੇਮ ਵਿਆਹਾਂ ਦੇ ਬਾਵਜੂਦ ਲੜਕੀਆਂ ਨੂੰ ਵਹਿਸ਼ੀਆਨਾ ਢੰਗ ਨਾਲ ਕਤਲ ਕੀਤਾ ਗਿਆ। ਅਰੇੰਜ ਮੈਰਿਜ ਵਾਲੇ ਸਿਸਟਮ ਨਾਲ ਵਿਆਹ ਕੇ ਲਿਆਂਦੀਆਂ ਕੁੜੀਆਂ ਦੇ ਵੀ ਦਾਜ ਦਹੇਜ ਵਰਗੇ ਕਾਰਨਾਂ ਨੂੰ ਅਧਾਰ ਬਣਾ ਕੇ ਕਤਲ ਹੋਏ। 

ਮਜ਼ਹਬੀ ਬਹਾਨਿਆਂ ਅਤੇ ਤਿਓਹਾਰਾਂ ਨੂੰ ਆਧਾਰ ਬਣਾ ਕੇ ਧਾਰਮਿਕ ਅਸਥਾਨਾਂ ਅਤੇ ਸੰਪ੍ਰਦਾਵਾਂ ਦੇ ਖਿਲਾਫ਼ ਹਿੰਸਕ ਘਟਨਾਵਾਂ ਫਿਰ ਜ਼ੋਰ ਫੜ੍ਹਨ ਲੱਗੀਆਂ। ਪੱਛਮੀ ਕਲਚਰ ਨਾਲ ਜੁੜੇ ਫੈਸ਼ਨ ਸਾਡੀ ਸੰਸਕ੍ਰਿਤੀ ਉੱਤੇ ਭਾਰੂ ਹੋਣ ਲੱਗ ਪਏ। ਗੈਂਗਸਟਰ ਬਣਨਾ ਅਤੇ ਉਹਨਾਂ ਵਾਂਗ ਨਜ਼ਰ ਆਉਣਾ ਇੱਕ ਫੈਸ਼ਨ  ਬਣ ਗਿਆ। ਇਸ ਦੇ ਕਾਰਨਾਂ ਵਿੱਚ ਜਾਈਏ ਸਮਝ ਆਉਣ ਲੱਗ ਪਿਆ ਕਿ ਕੁਝ ਕੁ ਲੇਖਕਾਂ ਦੇ ਆਧੁਨਿਕ ਕਿਸਮ ਦੇ ਨਾਵਲ ਅਤੇ ਵਾਹਯਾਤ  ਗੀਤ ਸਾਡੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਪੀੜ੍ਹੀ ਦੇ ਦਿਲ ਦਿਮਾਗਾਂ ਨੂੰ ਬਦਲ ਰਹੇ ਸਨ। 

ਇੱਕ ਵਾਰ ਫੇਰ ਇਹਨਾਂ ਸਾਜ਼ਿਸ਼ੀ ਹਨੇਰੀਆਂ ਦੇ ਖਿਲਾਫ਼ ਇਪਟਾ ਵੀ ਮੈਦਾਨ ਵਿੱਚ ਨਿੱਤਰੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵੀ ਖੁਲ੍ਹ ਕੇ ਮੈਦਾਨ ਵਿੱਚ ਆਇਆ। ਪੂੰਜੀਵਾਦ ਦੀ ਸ਼ਹਿ ਪ੍ਰਾਪਤ ਇਹਨਾਂ ਵਾਵਰੋਲਿਆਂ ਨੰ ਨਥ ਪਾਉਣ ਲਈ "ਢਾਈ ਆਖਰ" ਵਰਗੀਆਂ ਜ਼ੋਰਦਾਰ ਮੁਹਿੰਮਾਂ ਵੀ ਦੇਸ਼ ਭਰ ਵਿਚ ਚਲਾਈਆਂ ਗਈਆਂ। ਮੈਕਸਿਮ ਗੋਰਕੀ ਦੇ ਨਾਲ ਨਾਲ ਮੁਨਸ਼ੀ ਪ੍ਰੇਮ ਚੰਦ, ਪਾਸ਼ ਅਤੇ ਲਾਲ ਸਿੰਘ ਦਿਲ ਨੂੰ ਵੀ ਚੇਤੇ ਕੀਤਾ ਜਾ ਰਿਹਾ ਹੈ। ਦੇਵਿੰਦਰ ਦਮਨ ਅਤੇ ਅਜਮੇਰ ਸਿੰਘ ਔਲਖ ਵਰਗੀਆਂ ਸ਼ਖਸੀਅਤਾਂ ਵੱਲੋਂ ਰਚੇ ਨਾਟਕ ਖੇਡਣ ਵਿੱਚ ਸੰਜੀਵਨ ਵਰਗੇ ਲਾਈਫ ਟਾਈਮ ਕਲਾਕਾਰ ਲਗਾਤਾਰ ਸਰਗਰਮ ਹਨ। 

ਇਸ ਤਰ੍ਹਾਂ ਪ੍ਰਗਤੀਸ਼ੀਲ ਅੰਦੋਲਨ ਨਾਲ ਜੁੜੇ ਲੋਕਪੱਖੀ ਲੇਖਕ ਇੱਕ ਵਾਰ ਫੇਰ ਕਲਮ ਦੀ ਧਾਰ ਨੂੰ ਤੇਜ਼ ਕਰਨ ਲਈ ਮੈਦਾਨ ਵਿੱਚ ਹਨ। ਇਸ ਲਹਿਰ ਨੂੰ ਇੱਕ ਵਾਰ ਫੇਰ ਮਜ਼ਬੂਤੀ ਦੇਣ ਲਈ ਇੱਕ ਵਿਸ਼ੇਸ਼ ਆਯੋਜਨ ਲੁਧਿਆਣਾ ਵਿੱਚ ਵੀ ਹੋਇਆ।

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਅੱਜ ਪੰਜਾਬੀ ਭਵਨ ਲੁਧਿਆਣਾ ਵਿੱਚ ਸਥਾਪਨਾ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ "ਚਰਚਾ" ਕੌਮਾਂਤਰੀ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਪ੍ਰਸਿੱਧ ਪ੍ਰਗਤੀਵਾਦੀ ਲੇਖਕ ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ ਕੈਲੇ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ ਨੇ ਕੀਤੀ। 

ਮੁੱਖ ਬੁਲਾਰੇ ਵਜੋਂ ਬੋਲਦਿਆਂ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਉਸ ਇਨਕਲਾਬੀ ਪਿਛੋਕੜ ਦਾ ਜ਼ਿਕਰ ਕੀਤਾ, ਜਿਸ ਵਿਚੋਂ ਸਜ਼ਾਦ ਜ਼ਹੀਰ, ਰਸ਼ੀਦ ਜਹਾਂ, ਮੁੰਸ਼ੀ ਪ੍ਰੇਮਚੰਦ, ਇਸਮਤ ਚੁਗਤਾਈ, ਮੰਟੋ ਅਤੇ ਫ਼ੈਜ਼ ਅਹਿਮਦ ਫ਼ੈਜ਼ ਵਰਗੇ ਵਿਸ਼ਵ ਪੱਧਰੀ ਚਿੰਤਕਾਂ ਨੇ ਮਿਲ ਕੇ ਇਹ ਰਾਸ਼ਟਰੀ ਮੰਚ  ਬਣਾਇਆ ਅਤੇ ਆਜ਼ਾਦੀ ਦੀ ਲੜਾਈ ਤੋਂ ਲੈਕੇ ਹੁਣ ਤਕ ਦੇਸ਼ ਵਿਚ ਫਿਰਕਾਪ੍ਰਸਤ ਅਤੇ ਫਾਸ਼ੀਵਾਦੀ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਦੀਆਂ ਚੁਣੌਤੀਆਂ ਦੇ ਪ੍ਰਸੰਗ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਨੂੰ ਔਰਤਾਂ, ਦਲਿਤਾਂ ਅਤੇ ਹੋਰ ਹਾਸ਼ੀਆਕ੍ਰਿਤ ਸਮੂਹਾਂ ਦੀ ਲੜਾਈ ਅੱਗੇ ਵਧ ਕੇ ਕਰਨੀ ਚਾਹੀਦੀ ਹੈ। ਸਮਾਗਮ ਦੇ ਮੁੱਖ ਮਹਿਮਾਨ ਦਰਸ਼ਨ ਸਿੰਘ ਢਿੱਲੋਂ ਨੇ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਕਿ ਇਸ ਵੇਲੇ ਪੰਜਾਬੀ ਲੇਖਕਾਂ ਨੂੰ ਦਰਜਿਆਂ ਵਿਚ ਵੰਡਣ ਦੀ ਰਵਾਇਤ ਸਮਝ ਕੇ ਇਕ ਦੂਜੇ ਨੂੰ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ ਅਤੇ ਪ੍ਰਗਤੀਸ਼ੀਲ ਧਾਰਾ ਨਾਲ ਜੁੜਕੇ ਸਮਾਜਿਕ ਜ਼ਿੰਮੇਵਾਰੀ ਵਾਲਾ ਸਾਹਿਤ ਸਿਰਜਣਾ ਚਾਹੀਦਾ ਹੈ। 

ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਸਜ਼ਾਦ ਜ਼ਹੀਰ, ਮੁੰਸ਼ੀ ਪ੍ਰੇਮਚੰਦ ਦੁਆਰਾ 1936 ਵਿਚ ਦਿੱਤੇ ਭਾਸ਼ਣਾਂ ਵਿਚਲੇ ਕਥਨਾਂ ਦੇ ਹਵਾਲੇ ਨਾਲ ਵਰਤਮਾਨ ਦੌਰ ਵਿਚ ਪ੍ਰਗਤੀਸ਼ੀਲ ਸੰਘ ਦੀ ਭੂਮਿਕਾ ਤੇ ਚਰਚਾ ਕੀਤੀ। ਪ੍ਰਧਾਨ ਸੁਰਜੀਤ ਜੱਜ ਨੇ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਇਕਾਈਆਂ ਦੇ ਕਾਰਜਾਂ ਦੇ ਹਵਾਲੇ ਨਾਲ ਸੰਸਥਾ ਦੀ
ਕਾਰਗੁਜਾਰੀ ਤੇ ਚਾਨਣਾ ਪਾਇਆ।

ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਉੱਘੇ ਪ੍ਰਗਤੀਸ਼ੀਲ ਸ਼ਾਇਰ ਭਗਵਾਨ ਢਿੱਲੋਂ, ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਅਤੇ ਕਵਿਤਾ ਦੇ ਆਲੋਚਕ ਡਾ. ਅਰਵਿੰਦਰ ਕਾਕੜਾ ਨੇ ਕੀਤੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਡਾ. ਸੰਤੋਖ ਸੁੱਖੀ ਨੇ ਨਿਭਾਈ।

ਇਸ ਕਵੀ ਦਰਬਾਰ ਵਿੱਚ ਰਾਜਦੀਪ ਤੂਰ, ਬਲਵਿੰਦਰ ਭੱਟੀ, ਰਵੀ ਰਵਿੰਦਰ, ਸੁਖਜੀਵਨ, ਗੁਰਪ੍ਰੀਤ ਕੌਰ, ਮਲਕੀਤ ਜੌੜਾ, ਬਲਵਿੰਦਰ ਸਿੰਘ ਢਿੱਲੋਂ,  ਜਸਪਾਲ ਮਾਨਖੇੜਾ, ਜਸਵੀਰ ਝੱਜ, ਅਮਰਜੀਤ ਸ਼ੇਰਪੁਰੀ, ਮਨਦੀਪ ਕੌਰ ਭੰਮਰਾ, ਧਰਵਿੰਦਰ ਔਲਖ, ਭੁਪਿੰਦਰ ਸੰਧੂ, ਗੁਲਾਬ ਸਿੰਘ,  ਇੰਦਰਜੀਤ ਜਾਦੂ, ਨਰਿੰਦਰਪਾਲ ਕੌਰ, ਸਤਨਾਮ ਸਿੰਘ, ਦੀਪਕ ਧਲੇਵਾਂ, ਮਨੂ ਬੁਆਣੀ, ਸੁਖਬੀਰ ਭੁੱਲਰ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ  ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।

ਉਪਰੋਕਤ ਤੋਂ ਇਲਾਵਾ ਇਸ ਸਮਾਗਮ ਵਿੱਚ ਜਨਮੇਜਾ ਸਿੰਘ ਜੌਹਲ, ਪ੍ਰੋ. ਬਲਦੇਵ ਬੱਲੀ, ਸਤੀਸ਼ ਗੁਲਾਟੀ, ਸੁਰਿੰਦਰ ਦੀਪ, ਰਮੇਸ਼ ਯਾਦਵ, ਭੋਲਾ ਸਿੰਘ ਸੰਘੇੜਾ,  ਨਾਟਕਕਾਰ ਸੋਮਪਾਲ ਹੀਰਾ, ਡਾ. ਕੰਵਲ ਢਿੱਲੋ, ਗੁਰਮੇਜ ਭੱਟੀ, ਤਰਨ ਬੱਲ ਹਾਜ਼ਰ ਰਹੇ। ਇਸ ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਡਾ. ਗੁਲਜਾਰ ਸਿੰਘ ਪੰਧੇਰ ਦੀ ਅਗਵਾਈ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਲੁਧਿਆਣਾ ਇਕਾਈ ਨੇ ਕੀਤਾ।

ਫ਼ੋਟੋ ਵਿੱਚ ਦੇਖੇ ਜਾ ਸਕਦੇ ਹਨ ਕਵੀ ਦਰਾਬਾਰ ਦੀ ਪ੍ਰਧਾਨਗੀ ਕਰ ਰਹੇ ਡਾ. ਅਰਵਿੰਦਰ ਕੌਰ ਕਾਕੜਾ, ਡਾ. ਸੰਤੋਖ ਸਿੰਘ ਸੁੱਖੀ, ਸ੍ਰੀ ਹਰਮੀਤ ਵਿਦਿਆਰਥੀ, ਸ੍ਰੀ ਭਗਵਾਨ ਢਿੱਲੋਂ ਅਤੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸ. ਦਰਸ਼ਨ ਸਿੰਘ ਢਿੱਲੋਂ, ਡਾ. ਜੋਗਿੰਦਰ ਸਿੰਘ ਨਿਰਾਲਾ, ਸ੍ਰੀ ਸੁਰਿੰਦਰ ਕੈਲੇ, ਸ੍ਰੀ ਸੁਰਜੀਤ ਜੱਜ ਅਤੇ ਡਾ. ਕੁਲਦੀਪ ਸਿੰਘ ਦੀਪ। 

Sunday, 17 March 2024

“ਦਰਿਆ ਤਾਂ ਹੀ ਵਗਦੇ ਰਹਿੰਦੇ ਹਨ ਜੇਕਰ ਉਹਨਾਂ ਵਿੱਚ ਨਵੇਂ ਵਹਿਣ ਮਿਲਦੇ ਰਹਿਣ

 Sunday 17th March 2024 at 5:28 PM

ਡਾ. ਸੁਰਜੀਤ ਪਾਤਰ ਨੇ ਨਵੇਂ ਵਹਿਣ ਮਿਲਦੇ ਰਹਿਣ ਦੇ ਇਸ਼ਾਰੇ ਨਾਲ ਯਾਦ ਦੁਆਈ ਨਵਿਆਂ ਦੀ 


ਲੁਧਿਆਣਾਃ 
17 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਅਦਾਰਾ ਸ਼ਬਦ ਜੋਤ ਵੱਲੋਂ  ਅੱਠਵਾਂ ਕਵਿਤਾ ਕੁੰਭ ਪੰਜਾਬੀ  ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ । ਇਸ ਕਵਿਤਾ ਮੇਲੇ ਦਾ ਪ੍ਰਬੰਧ ਅਦਾਰਾ ਸ਼ਬਦ ਜੋਤ ਦੇ ਮੈਂਬਰਾਂ ਪ੍ਰਭਜੋਤ ਸੋਹੀ, ਪਾਲੀ ਖਾਦਿਮ, ਰਾਜਦੀਪ ਸਿੰਘ ਤੂਰ, ਰਵਿੰਦਰ ਰਵੀ ਅਤੇ ਮੀਤ ਅਨਮੋਲ ਵੱਲੋਂ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਲੋਕ ਮੰਚ ਪੰਜਾਬ ,  ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦੇ ਸਹਿਯੋਗ ਨਾਲ ਕੀਤਾ ਗਿਆ । ਮੰਚ ਸੰਚਾਲਨ ਉੱਘੇ ਪੰਜਾਬੀ ਕਵੀਆਂ ਪ੍ਰਭਜੋਤ ਸੋਹੀ ਤੇ ਪਾਲੀ ਖ਼ਾਦਿਮ ਨੇ ਬੜੇ ਜੀਵੰਤ ਤੇ ਰਸਵੰਤੇ ਅੰਦਾਜ਼ ਵਿੱਚ ਕੀਤਾ।

ਅੱਠਵੇ ਕਵਿਤਾ ਕੁੰਭ ਵਿਚ ਸ਼ਾਮਿਲ ਹੋਏ ਬਵੰਜਾ ਕਵੀਆਂ ਵਿੱਚ ਸਾਹਿਬ ਸੁਰਿੰਦਰ, ਜਗਸੀਰ ਸਿੰਘ ਬਰਾੜ, ਅਦੀਬ ਰਵੀ, ਜਗਸੀਰ ਬਰਾੜ, ਅਮਰਜੀਤ ਸਿਰਸਾ, ਸੁਰਿੰਦਰ ਅਜਨਬੀ, ਸਾਗਰ ਸਫ਼ਰੀ, ਗੁਰਪ੍ਰੀਤ ਵੜੈਚ, ਅਮਰ  ਜ਼ਿੰਦ, ਸੰਦੀਪ ਕੌਰ ਚੀਮਾ, ਪ੍ਰੀਤ ਹਾਮਦ, ਰਜਿੰਦਰ ਰਾਣੀ ਗੰਢੂਆਂ , ਪੂਜਾ ਕੁੰਢਰਕ, ਸੁਖਵਿੰਦਰ ਪਟਿਆਲ਼ਾ, ਹਰਵਿੰਦਰ ਤਤਲਾ, ਬੇਅੰਤ ਗਿੱਲ, ਜੇ ਦੀਪ ਜਤਿੰਦਰ, ਧਾਮੀ ਗਿੱਲ, ਲਵਪ੍ਰੀਤ ਸਿੰਘ, ਰਾਮ ਸਿੰਘ ਭੀਖੀ, ਸਰਘੀ ਕੌਰ ਬੜਿੰਗ, ਪ੍ਰੀਤ ਮਨਪ੍ਰੀਤ, ਸਰਬਜੀਤ ਕੌਰ ਬਰਾੜ, ਸੁਖਚੈਨ ਸਿੰਘ ਕੁਰੜ, ਮਨਜੀਤ ਕੌਰ ਜੀਤ, ਪਵਨਦੀਪ ਚੌਹਾਨ, ਅਮਰਪ੍ਰੀਤ ਕੌਰ ਸੰਘਾ, ਹਰਪ੍ਰੀਤ ਗਾਂਧੀ, ਲਖਵਿੰਦਰ ਮੁਖਾਤਿਬ, ਜਗਤਾਰ ਸਿੰਘ ਅਖਾੜਾ, ਮਨਦੀਪ ਗਿੱਲ, ਨਿਮਰਤ ਸੁੱਖ, ਕਮਲਗੀਤ ਸਰਹੰਦ, ਅਮਿਤ ਆਦੋਆਣਾ, ਗੁਰਜੰਟ ਰਾਜੇਆਣਾ, ਬਿੰਦਰ ਮਾਨ, ਫ਼ੈਸਲ  ਖਾਨ, ਹਰਮਨ ਮਾਨ, ਕਰਮਜੀਤ ਸਿੰਘ ਭੱਠਲ ਬਰਨਾਲਾ,ਅਨੰਤ ਗਿੱਲ, ਗੁਰਪ੍ਰੀਤ ਕੌਰ, ਅਵਜਿੰਦਰ  ਸਿੰਘ, ਗੁਰਸੇਵਕ ਸਿੰਘ ਢਿੱਲੋਂ, ਸਤੀਸ਼ ਵਿਦਰੋਹੀ, ਸ਼ਮਸ਼ੇਰ ਔਜਲਾ, ਗੁਰਬੀਰ ਆਤਿਫ, ਗੁਰਪ੍ਰੀਤ ਧਰਮਕੋਟ ਆਦਿ ਕਵੀਆਂ ਵੱਲੋਂ ਨਜ਼ਮਾਂ, ਗੀਤਾਂ ਅਤੇ ਗ਼ਜ਼ਲਾਂ ਨਾਲ ਹਾਜ਼ਰੀ ਭਰੀ। ਹਰਵਿੰਦਰ ਸਿੰਘ ਰੋਡੇ ਅਤੇ ਗੁਰਸੇਵਕ ਸਿੰਘ ਬੀੜ ਵੱਲੋਂ ਨਿਵੇਕਲੀ ਬਹੱਤਰ ਕਲੀਆ ਛੰਦ ਦੀ ਪੇਸ਼ਕਾਰੀ ਕਵਿਤਾ ਕੁੰਭ ਨੂੰ ਸਮਰਪਿਤ ਕੀਤੀ ਗਈ ।

ਇਸ ਮੌਕੇ ਉੱਤੇ ਸਹਿਯੋਗੀ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਬੀਬਾ ਬਲਵੰਤ ਗੁਰਦਾਸਪੁਰ,ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ,ਡਾ. ਦੀਪਕ ਮਨਮੋਹਨ ਸਿੰਘ,ਹਰਵਿੰਦਰ ਸਿੰਘ ਸਿਰਸਾ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਬਲਵਿੰਦਰ ਸਿੰਘ ਚਾਹਲ,ਤ੍ਰੈਲੋਚਨ ਲੋਚੀ,ਜਸਬੀਰ ਝੱਜ, ਮਨਦੀਪ ਕੌਰ ਭੰਵਰਾ, ਬਲਰਾਜ ਧਾਲੀਵਾਲ, ਡਾ. ਜਗਦੀਸ਼ ਕੌਰ ਪੀ ਏ ਯੂ,ਇੰਦਰਜੀਤ ਆਰਟਿਸਸਟ, ਡਾ. ਜੋਗਿੰਦਰ ਸਿੰਘ ਨਿਰਾਲਾ, ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ,ਤਰਸੇਮ ਨੂਰ, ਨਰਿੰਦਰ ਜਟਵਾਣੀ, ਬਲਵਿੰਦਰ ਸੰਧੂ , ਦਰਸ਼ਨ ਢਿੱਲੋਂ ਸੰਪਾਦਕ ਚਰਚਾ ਯੂ ਕੇ,ਸਰਦਾਰ ਪੰਛੀ, ਧਰਮਿੰਦਰ ਸ਼ਾਹਿਰ, ਸੁਖਜੀਵਨ ਜਾਂਗਰ, ਸੁਰਿੰਦਰਜੀਤ ਚੌਹਾਨ ਪ੍ਰੀਤ ਪ੍ਰਕਾਸ਼ਨ,ਜਸਪ੍ਰੀਤ ਅਮਲਤਾਸ, ਸੋਨਾ ਕਲਸੀਆਂ, ਅਜੀਤ ਪਿਆਸਾ, ਗੁਰਦੀਪ, ਅਲਬੇਲਾ, ਗੁਰਵਿੰਦਰ ਕੋਚਰ, ਗੀਤਕਾਰ ਅਮਰਜੀਤ ਸ਼ੇਰਪੁਰੀ, ਸੁਮੀਤ ਗੁਲਾਟੀ, ਸਤੀਸ਼ ਗੁਲਾਟੀ, ਡਾ. ਦੇਵਿੰਦਰ ਦਿਲਰੂਪ, ਸੁਖਵਿੰਦਰ, ਅਮਨਦੀਪ ਡੱਲ਼ੇਵਾਲ਼ੀਆ, ਅਨੀ ਕਾਠਗੜ, ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ 2023 ਸਵਰਨਜੀਤ ਸਵੀ, , ਗੁਰਤੇਜ ਕੋਹਾਰਵਾਲਾ, ਅਜੀਮ ਸ਼ੇਖਰ ਯੂ ਕੇ,ਡਾ. ਨਿਰਮਲ ਜੌੜਾ,ਰਾਮ ਸਿੰਘ, ਭਗਵਾਨ ਢਿੱਲੋ, ਬੁੱਧ ਸਿੰਘ ਨੀਲੋਂ, ਸੁਰਿੰਦਰ ਰਾਮਪੁਰੀ, ਗੁਰਦਿਆਲ ਦਲਾਲ, ਉਸਤਾਦ ਗੁਰਦਿਆਲ ਰੌਸ਼ਨ, ਸੁਰਜੀਤ ਸਿੰਘ ਲਾਂਬੜਾ, ਪ੍ਰਮੋਦ ਕਾਫ਼ਰ, ਰਾਜਵਿੰਦਰ ਸਮਰਾਲਾ, ਕਮਲਜੀਤ ਕੌਰ, ਬੰਟੀ ਉੱਪਲ਼, ਨਵਦੀਪ ਸਿੰਘ ਮੁੰਡੀ, ਅਨਿਲ ਫਤਹਿਗੜ੍ਹ ਜੱਟਾਂ ਪ੍ਰਧਾਨ ਲਿਖਾਰੀ ਸਭਾ ਰਾਮਪੁਰ,ਡਾ. ਸੁਖਦੇਵ ਸਿੰਘ ਸਿਰਸਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਮੀਤ ਪ੍ਰਧਾਨ ਡਾ ਪਾਲ ਕੌਰ, ਜਸਪਾਲ ਮਾਨਖੇੜਾ, ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ.ਗੁਲਜ਼ਾਰ ਸਿੰਘ ਪੰਧੇਰ, ਰਿਸ਼ੀ ਹਿਰਦੇਪਾਲ,  ਅਰਸ਼ਦੀਪ ਸਿੰਘ ਬਾਠ, ਦਵਿੰਦਰ ਦਿਲਰੂਪ, ਸ਼ੁਸੀਲ, ਗੁਰਸੇਵਕ ਸਿੰਘ ਢਿੱਲੋਂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਪ੍ਰੀਤ ਘਣੀਆ, ਜਸਪਾਲ ਮਾਨਖੇੜਾ, ਕਮਲ ਦੋਸਾਂਝ,ਡਾ. ਜਗਵਿੰਦਰ ਜੋਧਾ, ਦੀਪਕ ਬਾਲੀ, ਐਡਵੋਕੇਟ ਹਰਸਿਮਰਤ ਕੌਰ, ਅਮਰਜੀਤ ਕੌਂਕੇ, ਅਮਨਦੀਪ ਸਿੰਘ ਟੱਲੇਵਾਲੀਆ, ਬਲਵਿੰਦਰ ਸੰਧੂ, ਕੰਵਰਜੀਤ ਭੱਠਲ,ਬਲਕੌਰ ਸਿੰਘ ਗਿੱਲ,ਪ੍ਰੋ. ਜਸਲੀਨ ਕੌਰ, ਕਰਮ ਸਿੰਘ ਸੰਧੂ, ਐਚ ਐੱਸ ਡਿੰਪਲ, ਬੇਅੰਤ ਸਿੰਘ ਬਾਜਵਾ, ਤਲਵਿੰਦਰ ਸ਼ੇਰਗਿੱਲ ਖਾਸ ਮਹਿਮਾਨਾਂ ਵਜੋਂ ਸ਼ਾਮਿਲ ਹੋਏ ।

ਅਦਾਰਾ ਸ਼ਬਦਜੋਤ ਵਿੱਚ ਹਰ ਸਾਲ ਵਾਂਗ ਲਖਵੀਰ ਸਿੰਘ ਜੱਸੀ ਸਨਮਾਨ ਪੁਆਧੀ ਬੋਲੀ ਲਈ ਕੰਮ ਕਰਦੇ ਹੋਏ 33 ਪੁਸਤਕਾਂ ਲਿਖਣ ਵਾਲੇ ਚਰਨ ਪੁਆਧੀ ਨੂੰ ਉਹਨਾਂ ਦੀ ਪੁਸਤਕ ‘ਘੱਗਰ ਕੇ ਗਾਹੇ-ਗਾਹੇ’ ਨੂੰ ਅਦਾਰਾ ਸ਼ਬਦਜੋਤ ਦੇ ਮੈਂਬਰਾਂ ਸਮੇਤ ਸੁਰਜੀਤ ਪਾਤਰ ਹੋਰਾਂ ਵੱਲੋਂ ਦਿੱਤਾ ਗਿਆ ।

ਜ਼ਿਕਰਯੋਗ ਹੈ ਕਿ ਬਵੰਜਾ ਕਵੀਆਂ ਵੱਲੋਂ ਬੋਲੀਆਂ ਗਈਆਂ ਕਵਿਤਾਵਾਂ ਨੂੰ ਰਸਾਲੇ ਦਰਸ਼ਨ ਸਿੰਘ ਢਿੱਲੋਂ ਦੇ ਮੈਗਜ਼ੀਨ ਕੌਮਾਂਤਰੀ ਚਰਚਾ ਯੂ ਕੇ ਤੇ ਅਮਰਜੀਤ ਕੌਂਕੇ ਦੀ ਸੰਪਾਦਨਾ ਹੇਠ ਪਟਿਆਲਾ ਤੋਂ ਛਪਦੇ ਪਰਚੇ ਪ੍ਰਤੀਮਾਨ ਵਿੱਚ ਯੁਵਾ ਕਵੀਆਂ ਦੀਆਂ 5–5 ਕਵਿਤਾਵਾਂ ਨੂੰ  ਛਾਪਿਆ ਜਾਵੇਗਾ ।

ਕਵਿਤਾ ਕੁੰਭ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਰੇ ਸੁਰਜੀਤ ਪਾਤਰ ਹੋਰਾਂ ਨੇ ਕਿਹਾ, “ਦਰਿਆ ਤਾਂ ਹੀ ਵਗਦੇ ਰਹਿੰਦੇ ਹਨ ਜੇਕਰ ਉਹਨਾਂ ਵਿੱਚ ਨਵੇਂ ਵਹਿਣ ਮਿਲਦੇ ਰਹਿਣ”। ਇਸਦੇ ਨਾਲ ਉਹਨਾਂ ਪੰਜਾਬੀ ਭਾਸ਼ਾ ਦੀ ਨਦੀ ਦੇ ਵਗਦੇ ਰਹਿਣ ਦੀ ਕਾਮਨਾ ਵੀ ਕੀਤੀ  ਅਤੇ ਕਿਹਾ ਕਿ ਪੰਜਾਬੀ ਦੇ ਤਕਰੀਬਨ 35 ਲਹਿਜੇ ਹਨ ਜਿਹਨਾਂ ਨੂੰ ਬਚਾਅ ਕੇ ਰੱਖਣਾ ਸਾਡਾ ਪੰਜਾਬੀਅਤ ਦਾ ਕਰਮ ਹੈ। “ਦਰਿਆ ਤਾਂ ਹੀ ਵਗਦੇ ਰਹਿੰਦੇ ਹਨ ਜੇਕਰ ਉਹਨਾਂ ਵਿੱਚ ਨਵੇਂ ਵਹਿਣ ਮਿਲਦੇ ਰਹਿਣ

ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਲੇਖਕ ਸਭਾ ਵੱਲੋਂ ਸਾਰੇ ਕਵੀਆਂ ਵੱਲੋਂ ਬੋਲੀਆਂ ਕਵਿਤਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਕਿਹਾ, “ਕਵਿਤਾ ਸਿਰਫ ਕਵੀਆਂ ਕੋਲ ਹੀ ਆਉਂਦੀ ਹੈ ਕਿਉਂਕਿ ਕਵੀ ਕਵਿਤਾ ਲਿਖ ਕੇ ਫੁੱਲ ਨਾਲੋਂ ਹੌਲਾ ਹੋ ਜਾਂਦਾ ਹੈ ਅਤੇ ਸਾਰੇ ਸਮਾਜਿਕ ਕੰਮ ਤਿਆਗ ਕਰ ਸਮਾਜ ਨਾਲੋਂ ਵੱਖਰਾ ਹੋ ਜਾਂਦਾ ਹੈ । ਕਵੀ ਦਾ ਮਨ ਸੰਵੇਦਨਸ਼ੀਲ ਹੁੰਦਾ ਹੈ ਅਤੇ ਓਹ ਸਾਰੀ ਦੁਨੀਆਂ ਦੇ ਅਹਿਸਾਸ ਆਪਣੇ ਮਨ ਦੇ ਅੰਦਰ ਰੱਖਦਾ ਹੈ। ਕਵਿਤਾ ਅਣਘੜਤ ਮਨ ਅਤੇ ਸਰੀਰ ਨੂੰ ਤਰਤੀਬ ਵਿੱਚ ਕਰ ਦਿੰਦੀ ਹੈ ।”

ਕਵਿਤਾ ਕੁੰਭ ਵਿੱਚ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਤੋਂ ਇਲਾਵਾ ਬਹੁਤ ਸਾਰੇ ਗੰਭੀਰ ਸੁਣਨਹਾਰ  ਸਰੋਤੇ ਵੀ ਮੌਜੂਦ ਰਹੇ। ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਵੱਲੋਂ ਗੁਰੂ ਕਾ ਅਤੁੱਟ ਲੰਗਰ ਤੇ ਪ੍ਰਸਾਦਿ ਵੀ ਵਰਤਾਇਆ ਗਿਆ ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday, 4 March 2024

ਡਾ. ਸਰਬਜੀਤ ਸਿੰਘ ਵਾਲੀ ਟੀਮ ਨੇ ਹੂੰਝਾ ਫੇਰੂ ਜਿੱਤ ਨਾਲ ਰਚਿਆ ਇਤਿਹਾਸ

Sunday 3rd March 2024 at  9:16 PM

 ਜੁਗਨੂੰਓਂ ਨੇ ਫਿਰ ਅੰਧੇਰੋਂ  ਸੇ ਲੜਾਈ ਜੀਤ ਲੀ!

ਚਾਂਦ ਸੂਰਜ ਘਰ ਕੇ ਰੌਸ਼ਨਦਾਨ ਮੇਂ ਰਖੇ ਰਹੇ!

ਵਿਚਾਰਧਾਰਾ ਨੂੰ ਸਮਰਪਿਤ ਟੀਮ ਦੀ ਹੂੰਝਾ ਫੇਰੂ ਜਿੱਤ ਪਿਛੇ ਹਰ ਛੋਟੇ ਵੱਡੇ ਵਰਕਰ ਲੇਖਕ ਦੀ ਸੀ ਕੋਸ਼ਿਸ਼ 


ਲੁਧਿਆਣਾ
: 03 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਟੀਮ)::

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 2024-2026 ਦੀ ਚੋਣ ਵਿਚ ਡਾ. ਸਰਬਜੀਤ ਸਿੰਘ ਅਕਾਡਮੀ ਦੇ ਪ੍ਰਧਾਨ, ਡਾ. ਪਾਲ ਕੌਰ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਵੱਡੇ ਫ਼ਰਕ ਨਾਲ ਜੇਤੂ ਹੋਏ। ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਕੁੱਲ 827 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਪ੍ਰਧਾਨਗੀ ਲਈ ਡਾ. ਸਰਬਜੀਤ ਸਿੰਘ ਨੂੰ  497, ਡਾ. ਲਖਵਿੰਦਰ ਸਿੰਘ ਜੌਹਲ ਨੂੰ 279 ਅਤੇ ਸ੍ਰੀਮਤੀ ਬੇਅੰਤ ਕੌਰ ਗਿੱਲ ਨੂੰ  41 ਵੋਟਾਂ ਮਿਲੀਆਂ।  ਇਸ ਤਰ੍ਹਾਂ ਡਾ. ਸਰਬਜੀਤ ਸਿੰਘ 218 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। 

ਸੀਨੀਅਰ ਮੀਤ ਪ੍ਰਧਾਨ ਲਈ ਪਾਲ ਕੌਰ ਨੂੰ  479 ਅਤੇ ਡਾ. ਸ਼ਿੰਦਰਪਾਲ ਸਿੰਘ ਨੂੰ  329 ਵੋਟਾਂ ਮਿਲੀਆਂ।  ਇਸ ਤਰ੍ਹਾਂ 150 ਵੋਟਾਂ ਦੇ ਫ਼ਰਕ ਨਾਲ ਡਾ. ਪਾਲ ਕੌਰ ਜੇਤੂ ਰਹੇ। ਲੋਕਾਂ ਦੇ ਹੱਕ ਵਿੱਚ ਨਿਰੰਤਰ ਲਿਖਣ ਵਾਲੀ ਸ਼ਾਇਰਾ ਡਾਕਟਰ ਪਾਲ ਕੌਰ ਦੀਆਂ ਕਈ  ਪੁਸਤਕਾਂ ਹਰਮਨ ਪਿਆਰਿਆਂ ਹੋਈਆਂ ਹਨ। 

ਨਤੀਜਿਆਂ ਬਾਰੇ ਸਰਦਾਰ ਬੇਦੀ ਨੇ ਦਸਿਆ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਗੁਲਜ਼ਾਰ ਸਿੰਘ ਪੰਧੇਰ ਨੂੰ  464 ਵੋਟਾਂ ਅਤੇ ਡਾ. ਗੁਰਇਕਬਾਲ ਸਿੰਘ ਨੂੰ  344 ਵੋਟਾਂ ਮਿਲੀਆਂ। ਇਸ ਤਰ੍ਹਾਂ ਡਾ. ਗੁਲਜ਼ਾਰ ਸਿੰਘ ਪੰਧੇਰ 120 ਵੋਟਾਂ ਦੇ ਫ਼ਰਕ ਨਾਲ ਅਕਾਡਮੀ ਦੇ ਜਨਰਲ ਸਕੱਤਰ ਬਣ ਗਏਹਨ। ਦਿਲਚਸਪ ਗੱਲ ਹੈ ਕਿ ਇਹਨਾਂ ਤਿੰਨਾਂ ਅਹੁਦਿਆਂ ਵਿਚ ਇਕੋ ਪੈਨਲ ਜੇਤੂ ਰਿਹਾ। 

ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਅਰਵਿੰਦਰ ਕੌਰ ਕਾਕੜਾ ਨੇ 581 ਵੋਟਾਂ, ਡਾ. ਗੁਰਚਰਨ ਕੌਰ ਕੋਚਰ 464, ਤ੍ਰੈਲੋਚਨ ਲੋਚੀ 449, ਡਾ. ਹਰਵਿੰਦਰ ਸਿੰਘ (ਪੰਜਾਬੋਂ ਬਾਹਰ) 428 ਅਤੇ ਜਸਪਾਲ ਮਾਨਖੇੜਾ 375 ਵੋਟਾਂ ਨਾ ਜੇਤੂ ਰਹੇ।  ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਚੋਣ ਦੇ ਨਤੀਜੇ ਅੱਧੀ ਰਾਤ ਤੋਂ ਬਾਅਦ ਸਾਹਮਣੇ ਆਏ। 

ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਅਤੇ ਸਹਾਇਕ ਚੋਣ ਅਧਿਕਾਰੀ ਸ੍ਰੀਮਤੀ ਸੁਰਿੰਦਰ ਦੀਪ ਨੇ ਸਮੂਹ ਲੇਖਕਾਂ ਅਤੇ ਚੋਣ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਨੇ ਬੜੇ ਜਾਬਤੇ 'ਚ ਰਹਿ ਕੇ ਜ਼ਮਹੂਰੀ ਕਦਰਾਂ ਕੀਮਤਾਂ ਨੂੰ  ਬਹਾਲ ਰੱਖਦੇ ਹੋਏ ਸਾਨੂੰ ਸਹਿਯੋਗ ਦੇ ਕੇ ਚੋਣਾਂ ਨੂੰ  ਨਿਰਵਿਘਨ ਨੇਪਰੇ ਚਾੜ੍ਹਿਆ।  ਉਨ੍ਹਾਂ ਨੇ ਸਮੂਹ ਨਵੇਂ ਚੁਣੇ ਅਹੁਦੇਦਾਰਾਂ ਨੂੰ  ਵਧਾਈ ਦਿੱਤੀ। ਚੋਣ ਮੌਕੇ ਪੂਰੇ ਭਾਰਤ ਵਿਚੋਂ ਹੁੰਮ-ਹੁੰਮਾ ਕੇ ਲੇਖਕ ਵੋਟਾਂ ਪਾਉਣ ਲਈ ਪੰਜਾਬੀ ਭਵਨ ਵਿਚ ਪਹੁੰਚੇ। 

 ਸ੍ਰੀ ਭੈਣੀ ਸਾਹਿਬ ਵਾਲੇ ਤੀਰਥ ਅਸਥਾਨ ਵਿਖੇ ਬਿਰਾਜਮਾਨ ਨਾਮਧਾਰੀ  ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਅਨੁਸਾਰ ਸੂਬਾ ਹਰਭਜਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਨਾਮਧਾਰੀ ਸੰਗਤ ਦੀ ਟੀਮ ਵਲੋਂ ਪੂਰੀ ਸੇਵਾ ਭਾਵ ਨਾਲ ਲੰਗਰ ਦੀ ਸੇਵਾ ਨਿਭਾਉਣ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਨੇ ਧੰਨਵਾਦ ਕੀਤਾ। 

Thursday, 22 February 2024

PSA ਚੋਣਾਂ:ਕਿਹੜਾ ਲੇਖਕ ਕਿਸਦਾ ਬੰਦਾ?

ਕਿਸ ਕਿਸ ਦੇ ਹੱਥ ਹੈ ਚੋਣਾਂ ਲੜਨ ਵਾਲਿਆਂ ਦਾ ਰਿਮੋਟ ਕੰਟਰੋਲ?


ਲੁਧਿਆਣਾ
: 22 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਭਵਨ ਵਿੱਚ ਆ ਕੇ ਕਿਸੇ ਵੇਲੇ ਸਟੇਜ ਵਾਲੀ ਕਲਾ ਦਾ ਅਹਿਸਾਸ ਹੁੰਦਾ ਸੀ, ਕਦੇ ਕਲਾਸ ਅਤੇ ਸੰਗੀਤ ਦਾ ਅਹਿਸਾਸ ਹੁੰਦਾ ਸੀ, ਕਦੇ ਸਾਹਿਤਕ ਸਰਗਰਮੀਆਂ ਅਤੇ ਕਦੇ ਪੰਜਾਬ ਨਾਲ ਸਬੰਧਤ ਮਸਲਿਆਂ ਦੇ ਸੈਮੀਨਾਰ ਸਬੰਧਤ ਮੁੱਦਿਆਂ ਨੂੰ ਉਭਰਦੇ ਸਨ।

ਉੜੇ ਥੁੜੇ ਲੋੜਵੰਦ ਲੇਖਕਾਂ ਅਤੇ ਸ਼ਾਇਰਾਂ ਦੀ ਥੋਹੜ-ਚਿਰੀ ਆਰਥਿਕ ਤੰਗੀ ਵੀ ਕੱਟੀ ਜਾਂਦੀ ਸੀ, ਸ਼ਾਮ ਦੇ ਜਾਮ ਦਾ ਪ੍ਰਬੰਧ ਵੀ ਹੁੰਦਾ ਸੀਰਾਤ ਦੀ ਰੋਟੀ ਅਤੇ ਠਹਿਰ ਦਾ ਵੀ ਅਤੇ ਵਾਪਿਸੀ ਲਈ ਕਿਰਾਏ ਭਾੜੇ ਦਾ ਵੀ। ਸਰਦਾਰ ਜਗਦੇਵ ਸਿੰਘ ਜੱਸੋਵਾਲ ਤੋਂ ਬਾਅਦ ਇਹ ਗੱਲਾਂ ਕਲਪਨਾ ਵਾਂਗ ਬਣ ਕੇ ਰਹੀ ਗਈਆਂ। ਹੁਣ ਧੜੇਬੰਦੀਆਂ ਅਤੇ ਮੁਲਾਹਜ਼ੇਦਾਰੀਆਂ ਜ਼ਿਆਦਾ ਹਨ। ਇਹ ਰੰਗ ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਵਿੱਚ ਵੀ ਨਜ਼ਰ ਆ ਰਿਹਾ ਹੈ। ਇਸ ਸਬੰਧੀ

ਮਲਕੀਅਤ ਸਿੰਘ ਔਲਖ ਬੜੇ ਸਾਦ ਮੁਰਾਦੇ ਜਿਹੇ ਬੁਧੀਜੀਵੀ ਹਨ। ਉਹਨਾਂ ਦੀ ਰਹਿਣੀ ਬਹਿਣੀ ਕਿਸੇ ਤੱਪਸਵੀ ਵਾਂਗ ਹੀ ਹੈ। ਜਿਵੇਂ ਕਿਸੇ ਆਮ ਸ਼ਹਿਰੀ ਵਾਲੇ ਲਿਬਾਸ ਵਿੱਚ ਕੋਈ ਪਹੁੰਚਿਆ ਹੋਇਆ ਮਹਾਤਮਾ ਹੋਵੇ। ਉਹਨਾਂ ਦਾ ਆਧੁਨਿਕ ਸੁਖ ਸਹੂਲਤਾਂ ਦੇ ਬਾਵਜੂਦ ਘਰ ਕਿਸੇ ਆਸ਼ਰਮ ਦਾ ਅਹਿਸਾਸ ਦੇਂਦਾ ਹੈ। ਇਸ ਘਰ ਵਿਚ ਪਹੁੰਚ ਕੇ ਕਿਸੇ ਅਲੌਕਿਕ ਜਿਹੀ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ। ਉਹਨਾਂ ਦੇ ਘਰ ਵਿੱਚ ਕਿਤਾਬਾਂ ਦੀ ਮੌਜੂਦਗੀ ਧੜੇਬੰਦੀਆਂ ਤੋਂ ਪੂਰੀ ਤਰ੍ਹਾਂ ਨਿਰਲੇਪ ਸ਼ੁੱਧ ਸਾਹਿਤਿਕ ਮਾਹੌਲ ਦਾ ਅਹਿਸਾਸ ਕਰਵਾਉਂਦੀ ਹੈ। ਇਸਦੇ ਬਾਵਜੂਦ ਜਦੋਂ ਉਹ ਕਿਸੇ ਥਾਂ ਨਿਗਰਾਨ ਜਾਂ ਪ੍ਰਬੰਧਕ ਨਿਯੁਕਤ ਕੀਤੇ ਜਾਂਦੇ ਹਨ ਤਾਂ ਉਹ ਖੁਦ ਵੀ ਅਨੁਸ਼ਾਸਨ ਵਿੱਚ ਰਹਿੰਦੇ ਹਨ ਅਤੇ ਬਾਕੀਆਂ ਨੂੰ ਵੀ ਅਨੁਸ਼ਾਸਨ ਵਿਚ ਰਹਿਣ ਲਈ ਪ੍ਰੇਰਦੇ ਰਹਿੰਦੇ ਹਨ। ਉਹਨਾਂ ਨੇ ਸਾਹਿਤਿਕ ਅਦਾਰਿਆਂ ਨੂੰ ਅਤੇ ਸਾਹਿਤਿਕ ਅਦਾਰਿਆਂ ਦੇ ਚੋਣ ਪ੍ਰਬੰਧਾਂ ਨੂੰ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਜਦੋਂ ਵੀ ਉਹ ਸਾਹਿਤਿਕ ਚੋਣਾਂ ਦੇ ਨਿਗਰ ਨ ਵਰਗੀ ਕੋਈ ਜ਼ਿੰਮੇਵਾਰੀ ਨਿਭਾਉਂਦੇ ਹਨ ਤਾਂ ਮੀਡੀਆ ਕਵਰੇਜ ਕਰਨ ਲਈ ਆਈਆਂ ਟੀਮਾਂ ਨੂੰ ਅਨੁਸ਼ਾਸਨ ਦੇ ਬਾਵਜੂਦ ਵੀ ਪੂਰਾ ਸਹਿਯੋਗ ਦੇਂਦੇ ਹਨ।

ਪਿਛਲੇ ਕੁਝ ਅਰਸੇ ਤੋਂ ਸਾਹਿਤਿਕ ਚੋਣਾਂ ਦੇ ਅੰਦਾਜ਼ ਬੇਹੱਦ ਸਿਆਸੀ ਜਿਹੇ ਹੁੰਦੇ ਜਾ ਰਹੇ ਹਨ। ਧੜੇਬੰਦੀਆਂ//ਗੁੱਟਬੰਦੀਆਂ/ਪਾਰਟੀਬਾਜ਼ੀ ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਚੋਣਾਂ ਵਿੱਚ ਖੜੇ ਹੋਣ ਵਾਲੇ ਅਤੇ ਚੁਣੇ ਜਾਣ ਵਾਲੇ ਚੰਗੇ ਸਾਹਿਤਿਕ ਕੱਦ ਵਾਲੇ ਵੀ ਕਈ ਵਾਰ ਇੰਝ ਲੱਗਦੇ ਹਨ ਜਿਵੇਂ ਉਹ ਫਲਾਣੀ ਪਾਰਟੀ, ਫਲਾਣੇ ਧੜੇ ਜਾਂ ਫਿਰ ਫਲਾਣੇ ਵਿਅਕਤੀ ਦੇ ਬੰਦੇ ਹਨ। ਬੰਦਿਆਂ ਦੇ ਬੰਦੇ ਬਣ ਕੇ ਵਿਚਰਨ ਵਾਲੇ ਇਸ ਰੁਝਾਣ ਨੇ ਸਾਹਿਤਿਕ ਸੁਤੰਤਰਤਾ 'ਤੇ ਸੁਆਲੀਆ ਫਿਕਰੇ ਹੀ ਲਗਾਏ ਹਨ।

ਕੋਈ ਸਮਾਂ ਸੀ ਜਦੋਂ ਇਹ ਸਾਹਿਤਿਕ ਕਤਾਰਬੰਦੀ ਪੂੰਜੀਵਾਦ ਦੀਆਂ ਬੁਰਾਈਆਂ ਦੇ ਖਿਲਾਫ ਹੋਇਆ ਕਰਦੀ ਸੀ। ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਲਿਖਿਆ ਸੀ

ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ,
ਇਕ ਮਹਿਲਾਂ ਦਾ ਇਕ ਢੋਕਾਂ ਦਾ
ਦੋ ਧੜਿਆਂ ਵਿਚ ਖ਼ਲਕਤ ਵੰਡੀ
ਇਕ ਲੋਕਾਂ ਦਾ ਇਕ ਜੋਕਾਂ ਦਾ

ਫਿਰ ਹੋਲੀ ਹੋਲੀ ਇਹ ਧੜੇ ਲੋਕ ਪੱਖੀ ਅਤੇ ਸੱਤਾ ਪੱਖੀ ਧਿਰਾਂ ਵਿਚ ਵੰਡੇ ਜਾਂ ਲੱਗੇ। ਲੋਕਾਂ ਦੇ ਨਾਲ ਤੁਰ ਕੇ ਆਰਥਿਕ ਦੁਸ਼ਵਾਰੀਆਂ ਦੂਰ ਨਹੀਂ ਸਨ ਹੁੰਦੀਆਂ। ਮਾਣ-ਸਨਮਾਨ ਅਤੇ ਐਵਾਰਡ ਨਹੀਂ ਸਨ ਮਿਲਦੇ ਫਿਰ ਸੱਤਾ ਵਾਲਿਆਂ ਨਾਲ ਲੁਕਵੀਆਂ ਪੀਂਘਾਂ ਵੀ ਪੈਣ ਲੱਗ ਪਈਆਂ। ਇਹਨਾਂ ਸਾਹਿਤਿਕ ਮਾਨਾਂ-ਸਨਮਾਨਾਂ ਤੋਂ ਬਿਨਾ ਰੇਡੀਓ ਟੀਵੀ ਦੇ ਪ੍ਰੋਗਰਾਮ ਅਤੇ ਕਵੀ ਦਰਬਾਰਾਂ ਦੇ ਸੱਦੇ ਵੀ ਪ੍ਰਭਾਵਿਤ ਹੋਣ ਲੱਗ ਪਏ। ਥੁੜੇ ਹੋਏ ਭੁੱਖੇ ਮਰਨ ਲੱਗੇ ਅਤੇ ਰੱਜੇ ਹੋਏ ਆਪਣੇ ਗੁਦਾਮ ਭਰਨ ਲੱਗ ਪਏ। ਇਸ ਤਰ੍ਹਾਂ ਸਾਹਿਤਿਕ ਖੇਤਰਾਂ ਵਿੱਚ ਕਾਰਪੋਰੇਟੀ ਸੋਚ ਦਾ ਬੋਲਬਾਲਾ ਹੋਣ ਲੱਗ ਪਿਆ। ਸਾਹਿਤਿਕ ਅਦਾਰਿਆਂ ਦੀਆਂ ਚੋਣਾਂ ਵਿੱਚ ਵੀ ਅਜਿਹੇ ਰੰਗ ਖੁੱਲ੍ਹ ਕੇ ਨਜ਼ਰ ਆਉਣ ਲੱਗੇ। ਜਿਹੜੇ ਖੁਦ ਨੂੰ ਬੜੇ ਵੱਡੇ ਕੱਦਕਾਠ ਵਾਲੇ ਸਾਹਿਤਕਾਰ ਅਤੇ ਪੱਤਰਕਾਰ ਸਮਝਦੇ ਸਨ ਉਹ ਵੀ ਆਪਣੇ ਆਪ ਨੂੰ ਨਿਊਂ ਨਿਊਂ ਕੇ ਤੁਰਨ ਵਾਲਿਆਂ ਦੀ ਦੌੜ ਵਿੱਚ ਸ਼ਾਮਲ ਹੋਣ ਲੱਗੇ। ਸਰਕਾਰੀ ਅਤੇ ਗੈਰ ਸਰਕਾਰੀ ਐਵਾਰਡ ਲੈਣ ਵਾਲਿਆਂ ਦਿਨ ਭੀੜਾਂ ਜੁੜਨ ਲੱਗਿਆਂ। ਸਰਕਾਰ ਦਰਬਾਰੇ ਲਾਈਨਾਂ ਲੱਗਣ ਲੱਗੀਆਂ।

ਰੋਜ਼ਗਾਰਵਾਦੀਆਂ,ਐਵਾਰਡਵਾਦੀਆਂ, ਸਨਮਾਨ ਵਾਦੀਆਂ ਅਤੇ ਅਹੁਦਾ-ਪ੍ਰੇਮੀਆਂ ਦੀਆਂ ਕਤਾਰਾਂ ਮਜ਼ਬੂਤ ਹੋਣ ਲੱਗੀਆਂ। ਇਹਨਾਂ ਮਕਸਦਾਂ ਲਈ ਧੜੇਬੰਦੀਆਂ ਅਤੇ ਇਹਨਾਂ ਵਿਚ ਸ਼ਾਮਲ ਲੋਕਾਂ ਦੇ ਰੰਗ ਵੀ ਬਦਲਣ ਲੱਗੇ। ਵਿਚਾਰ ਗਿਰਗਿਟ ਵੀ ਸ਼ਰਮਸਾਰ ਹੋ ਗਿਆ ਹੋਣਾ ਹੈ।

ਹੁਣ ਫਿਰ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਹੋ ਰਹੀਆਂ ਹਨ। ਇਹਨਾਂ ਬਾਰੇ ਉਹਨਾਂ ਇੱਕ ਬਹੁਤ ਚੰਗੀ ਪੋਸਟ ਲਿਖੀ ਹੈ ਜਿਸ ਵਿਚ ਉਹਨਾਂ ਕਈ ਜਰੂਰੀ ਮੁੱਦੇ ਉਠਾਏ ਹਨ। ਕਦੇ ਕਿਸੇ ਜ਼ਮਾਨੇ ਵਿੱਚ ਲੇਖਕ ਇੱਕ ਚੰਗੇ ਇਨਸਾਨ ਦੀ ਮਿਸਾਲ ਬਣਿਆ ਕਰਦੇ ਸਨ ਜਿਹੜਾ ਲਾਲਚਾਂ ਅਤੇ ਸਵਾਰਥਾਂ ਤੋਂ ਨਿਰਲੇਪ ਰਹਿੰਦਾ ਹੋਇਆ ਸਮਾਜ ਨੂੰ ਉੱਚੇ ਸੁੱਚੇ ਮਾਰਗਾਂ ਵੱਲ ਜਾਂਦਾ ਰਸਤਾ ਦਿਖਾਉਂਦਾ ਅਤੇ ਸਮਝਾਉਂਦਾ ਸੀ ਪਰ ਹੁਣ ਸ਼ਾਇਦ ਕਲਮਾਂ ਵਾਲਿਆਂ ਦੇ ਧਰਮ ਵੀ ਬਦਲ ਗਏ ਹਨ ਅਤੇ ਵਿਚਾਰਧਾਰਕ ਪ੍ਰਤੀਬੱਧਤਾ ਵੀ। ਇੱਕ ਝਲਕ ਜਨਾਬ ਮਲਕੀਅਤ ਸਿੰਘ ਔਲਖ ਹੁਰਾਂ ਦੀ ਲਿਖਤ ਵੱਲ ਵੀ।

ਪੰਜਾਬੀ-ਸਾਹਿਤ ਅਕਾਦਮੀ, ਲੁਧਿਆਣਾ ਦੀਆਂ ਚੋਣਾਂ ਦਾ ਬਿਗਲ
ਪੰਜਾਬੀ-ਸਾਹਿਤ ਆਕਾਦਮੀ, ਲੁਧਿਆਣਾ ਦੇ ਸੰਵਿਧਾਨ ਮੁਤਾਬਕ ਦੋ-ਸਾਲਾਂ ( 2024-2026)ਦੇ ਸਮੇਂ ਲਈ ਅਹੁਦੇ-ਦਾਰਾਂ ਅਤੇ ਪ੍ਰਬੰਧਕੀ ਬੋਰਡ ਦੀ ਲੋਕ-ਰਾਜਕ (ਬੈਲਿਟ-ਪੇਪਰਾਂ ਰਾਹੀਂ) ਤਰੀਕੇ ਨਾਲ ਤਿੰਨ ਮਾਰਚ, ਵੀਹ ਸੌ ਚੌਵੀ ਨੂੰ ਚੋਣ ਹੋ ਰਹੀ ਹੈ। ਖੁਸ਼ਆਮਦੀਦ!
ਆਕਾਦਮੀ ਦਾ ਕੋਈ ਵੀ ਜੀਵਨ-ਮੈਂਬਰ ਆਪਣੀ ਸਾਹਿਤਕ ਯੋਗਤਾ ਮੁਤਾਬਕ ਲੋਕਾਂ ਸਾਹਮਣੇ ਆਪਣਾ ਐਜੰਡਾ ਰੱਖ ਕੇ ਅਕਾਦਮੀ ਦੀ ਵਰਕਿੰਗ ਵਿੱਚ ਨਿੱਜ ਤੋਂ ਉੱਤੇ ਉਠ ਕੇ ਆਪਣਾ ਯੋਗਦਾਨ ਪਾਉਣ ਹਿੱਤ ਚੋਣ ਲੜ ਸਕਦਾ ਹੈ। ਇਹ ਅਕਾਦਮੀ ਦੇ ਮਨੋਰਥ ਅਤੇ ਸੰਵਿਧਾਨ ਦਾ ਲਿਖਤੀ ਅਤੇ ਭਾਵਨਾਤਮਕ ਪੱਖ ਹੈ।
ਕੁਝ ਸਾਲਾਂ ਤੋਂ ਇਹਨਾਂ ਚੋਣਾਂ ਵਿੱਚ ਅਜੀਬ ਉਲਾਰ ਆ ਰਿਹਾ ਹੈ ਜਿਸ ਕਾਰਨ ਇਹ ਮਾਣ-ਮੱਤੀ ਸੰਸਥਾ ਆਮ ਮੈਂਬਰਾਂ ਵਿੱਚ ਆਪਣਾ ਅਕਸ ਗੁਆ ਰਹੀ ਹੈ। ਹੁਣ ਮੈਂਬਰ ਆਪਣੇ-ਆਪਣੇ ਅਜੰਡੇ ਤੇ ਚੋਣ ਨਹੀਂ ਲੜਦੇ ਅਤੇ ਸਗੋਂ ਉਮੀਦਵਾਰ ਝੁੰਡਾਂ ਦਾ ਹਿੱਸਾ ਬਣ ਕੇ ਚੋਣ ਲੜਦੇ ਹਨ; ਅਜਿਹਾ ਕਰਮ ਇਸ ਸੰਸਥਾ ਦੇ ਚੰਗੇ ਭਵਿੱਖ ਦੀ ਨਿਸ਼ਾਨੀ ਨਹੀਂ ਹੈ। ਇੱਕ ਸਿਆਣਾ ਸਾਹਿਤਕਾਰ ਜੀਵਨ ਵਿੱਚ ਵਿਚਰਦਾ ਹੋਇਆ ਆਪਣੀ ਸੋਚ ਨੂੰ ਸਾਹਿਤਕ ਰੰਗ ਅਤੇ ਖ਼ਾਕਾ ਦੇ ਕੇ ਸਮੂਹ-ਲੋਕਾਈ ਲਈ ਸਾਹਿਤ ਰਚਦਾ ਹੈ ਸਮਾਜ ਨੂੰ ਸਾਰਥਿਕਤਾ ਦੇਣ ਲਈ; ਸਾਹਿਤਕਾਰਾਂ ਦੀ ਮਾਣ-ਮੱਤੀ ਸੰਸਥਾ ਉਹਨਾਂ ਤੋ ਇਸ ਦੀਆਂ ਚੋਣਾਂ ਵਿੱਚ ਵੀ ਅਜਿਹੇ ਵਿਹਾਰ ਦੀ ਆਸ ਰੱਖਦੀ ਹੈ। ਮੈਨੂੰ ਬਹੁਤਿਆਂ ਚੋਣ ਲੜਣ ਵਾਲਿਆਂ ਤੋਂ ਤਾਂ ਅਜਿਹੇ ਵਿਹਾਰ ਦੀ ਬਹੁਤੀ ਆਸ ਨਹੀਂ; ਹਾਂ, ਵੋਟ ਪਾਉਣ ਵਾਲੇ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣ। ਲੋਕ-ਰਾਜ ਵਿੱਚ ਭੀੜ-ਤੰਤਰ ਸਮਾਜ ਲਈ ਸਾਰਥਿਕ ਨਹੀਂ; ਬਿਗਲ ਵੱਜਣਾ ਜਾਂ ਵਜਾਉਣਾ ਤਾਂ ਉੱਕਾ ਹੀ ਨਹੀਂ।
2016-2018 ਅਤੇ 2018-2020 ਵਾਸਤੇ ਮੁੱਖ ਚੋਣ-ਅਧਿਕਾਰੀ ਦੇ ਤੌਰ ਤੇ ਫ਼ਰਜ਼ ਨਿਭਾਉਂਦਿਆਂ ਮੈਂ ਕਾਫੀ ਕੁਝ ਵੇਖਿਆ ਅਤੇ ਹੰਡਾਇਆ ਹੈ; ਮੇਰੇ ਅਤੇ ਮੇਰੇ ਸਹਿਯੋਗੀ ਅਧਿਕਾਰੀਆਂ ਲਈ ਚੋਣ ਕਰਵਾਉਣ ਦੌਰਾਨ ਅਕੈਡਮੀ ਦਾ ਸੰਵਿਧਾਨ ਹੀ ਸਾਡੀ ਢਾਲ ਰਹੀ ਜਿਸ ਨੇ 'ਨਾਂ ਕਾਂਹੂੰ ਸੇ ਦੋਸਤੀ, ਨਾਂ ਕਾਂਹੂੰ ਸੇ ਵੈਰ' ਵਰਗਾ ਫ਼ਲਸਫ਼ਾ ਸਾਡੇ ਮਨਾਂ ਵਿੱਚ ਹੋਰ ਪੱਕਾ ਕੀਤਾ; ਆਮ ਵੋਟਰ ਨੂੰ ਇੱਕ ਚੋਣ-ਅਧਿਕਾਰੀ ਤੋਂ ਅਜਿਹੀ ਆਸ ਉਸ ਨੂੰ ਵੋਟ-ਬੂਥ ਤੱਕ ਚੱਕਵੇਂ ਪੈਰੀਂ ਪਹੁੰਚਣ ਲਈ ਪ੍ਰੇਰੇਰਦੀ ਹੈ ਜੀ। ਇਹ ਵੇਖਿਆ ਗਿਆ ਹੈ ਕਿ ਹਰ ਸਾਲ ਦਿਨ-ਬਦਿਨ
ਬੂਥ ਤੱਕ ਪਹੁੰਚਣ ਵਾਲੇ ਵੋਟਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ; ਅਜਿਹੀ ਸਥਿਤੀ ਸਾਡੇ ਸਭ ਲਈ ਆਪਣੇ-ਆਪਣੇ ਸਵੈ ਅੰਦਰ ਝਾਤੀ ਮਾਰਨ ਲਈ ਇਸ ਸੰਸਥਾ ਦੀ ਦਰਦ-ਭਰੀ ਹੂਕ ਹੈ। ਸਭ ਨੂੰ ਸੁਚੇਤ ਹੋਣ ਦੀ ਲੋੜ ਹੈ। ਚੋਣ-ਅਧਿਕਾਰੀ ਆਪਣਾ ਯੋਗਦਾਨ ਬਾ-ਖੂਬੀ ਪਾ ਸਕਦੇ ਹਨ; ਕੇਵਲ ਨਿਰਪੱਖਤਾ ਹੀ ਉਹਨਾਂ ਦੇ ਕੰਮ ਨੂੰ ਆਦਰ-ਮਾਣ ਬਖਸ਼ਦੇ ਹਨ। ਸਗੋਂ, ਉਹ ਸੰਵਿਧਾਨ ਨੂੰ ਹੋਰ ਤਾਕਤ ਦਿੰਦੇ ਹਨ ਭਵਿੱਖ ਲਈ। ਇਸ ਤੋਂ ਉਲਟ, ਇਤਿਹਾਸ ਵੀ ਅਤੇ ਵਰਤਮਾਨ ਵੀ ਇਸ ਗੱਲ ਦਾ ਗਵਾਹ ਹੈ ਕਿ ਚੋਣ-ਅਧਿਕਾਰੀ ਜੇ ਸਵੈ ਤੋਂ ਉੱਪਰ ਨਹੀਂ ਉੱਠਦਾ ਤਾਂ ਸਰੇ-ਬਜ਼ਾਰ ਬੇ-ਇਜ਼ਤ ਹੁੰਦਾ ਹੈ।
ਅਕਾਦਮੀ ਦੇ ਮੈਂਬਰ ਬਾਖੂਬੀ ਸਿਆਣੇ ਹਨ। ਆਪਣੇ ਪ੍ਰਤੀਨਿਧ ਦੀ ਆਪ ਭਾਲ ਕਰਨ।
ਰੱਬ-ਰਾਖਾ!

ਮਲਕੀਅਤ ਸਿੰਘ ਔਲਖ,
ਲੁਧਿਆਣਾ।
ਇਸ ਸੰਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਅਖੀਰ ਕੀ ਹੋਣਾ ਚਾਹੀਦਾ ਹੈ ਸਾਹਿਤਿਕ ਪ੍ਰਬੰਧਾਂ ਦਾ ਸਾਫ ਸੁਥਰਾ ਢਾਂਚਾ ਜਿਹੜਾ ਧੜੇਬੰਦੀਆਂ ਤੋਂ ਮੁਕਤ ਰਹੇ। ਜਿਹੜਾ ਲੋੜਵੰਦਾਂ ਦੀ ਸਾਰ ਵੀ ਲਵੇ ਅਤੇ ਸਾਹਿਤਿਕ ਮਿਆਰਾਂ ਨੂੰ ਹੀ ਫਿਲ ਦੇਣ ਵਾਲਾ ਹੋਵੇ। ਅਜਿਹਾ ਸਿਸਟਮ ਜਿਹੜਾ ਕਿਸੇ ਵੀ ਤਰ੍ਹਾਂ ਨੱਕ ਕਿਸੇ ਕਾਰਪੋਰੇਟੀ ਪ੍ਰਕਾਸ਼ਕ ਦਾ ਏਜੰਟ ਨਾ ਬਣਿਆ ਫਿਰੇ ਬਲਕਿ ਖੁਦ ਪੰਜਾਬੀ ਸਾਹਿਤ ਅਕਾਦਮੀ ਦੀ ਪ੍ਰਕਾਸ਼ਨ ਸੰਸਥਾ ਚਲਾਉਣ ਦੇ ਸਮਰਥ ਹੋਵੇ।

Monday, 19 February 2024

ਸਾਹਿਤ ਵਿੱਚ ਦੋਹਰੇ ਕਿਰਦਾਰ ਰੱਖਣਾ ਸਮਾਜ ਲਈ ਘਾਤਕ ਸਿੱਧ ਹੁੰਦੈ-ਭੰਮਰਾ

Monday 19th February 2024 at 10:43 AM

 ਮੈਡਮ ਮਨਦੀਪ ਕੌਰ ਭੰਮਰਾ ਨੇ ਚੋਣਾਂ ਮੌਕੇ ਕਹੀਆਂ ਦੋ ਟੂਕ ਗੱਲਾਂ 


ਸੋਸ਼ਲ ਮੀਡੀਆ ਅਤੇ ਲੁਧਿਆਣਾ: 19 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ):: 

ਡਾ. ਸਰਬਜੀਤ ਸਿੰਘ ਦੀ ਅਗਵਾਈ ਵਾਲੇ ਸਮੁੱਚੇ ਪੈਨਲ ਲਈ 
ਮਨਦੀਪ ਭਮਰਾ ਦੀ ਅਗਵਾਈ ਹੇਠਲੀ ਟੀਮ ਵੀ ਸਮਰਥਨ ਵਿੱਚ
 

ਦੁਨੀਆ ਦੇ ਬਹੁਤ ਸਾਰੇ ਹੋਰਨਾਂ ਖੇਤਰਾਂ ਵਾਂਗ ਸਾਹਿਤ ਦੇ ਖੇਤਰ ਵਿੱਚ ਵੀ ਔਰਤਾਂ ਨਾਲ ਵਿਤਕਰਾ ਅਜੇ ਤੱਕ ਪੂਰੀ ਤਰ੍ਹਾਂ ਨਾਲ ਘਟਣ ਦਾ ਨਾਮ ਨਹੀਂ ਲੈ ਰਿਹਾ।  ਇਹ ਅਜੇ ਵੀ ਜਾਰੀ ਹੈ। ਫਿਲਮ ਦਾਮਿਨੀ, ਨਿਕਾਹ, ਅਰਥ ਅਤੇ ਬਹੁਤ ਸਾਰੀਆਂ ਹੋਰ ਫਿਲਮਾਂ ਵਿਚਲੀਆਂ ਕਹਾਣੀਆਂ ਕੋਈ ਕਾਲਪਨਿਕ ਕਥਾ ਕਥਾਵਾਂ ਨਹੀਂ ਸਨ। ਉਹ ਸਭ ਕੁਝ ਸਾਡੇ ਸਮਾਜ ਵਿਚ ਅੱਜ ਵੀ ਵਾਪਰਦਾ ਹੈ।ਬਸ ਇਹਨਾਂ ਫਿਲਮਾਂ ਨੇ ਔਰਤਾਂ ਨਾਲ ਹੁੰਦੀਆਂ ਜ਼ਿਆਦਤੀਆਂ ਨੂੰ ਕਥਾ-ਕਹਾਣੀ ਵਾਲੇ ਰੂਪ ਵਿੱਚ ਪੇਸ਼ ਕਰਨ ਵੇਲੇ ਪਾਤਰਾਂ ਦੇ ਨਾਮ ਬਦਲ ਦਿੱਤੇ ਸਨ,ਅਜਿਹਾ ਕਰਨਾ ਅਸੂਲੀ ਤੌਰ 'ਤੇ ਜ਼ਰੂਰੀ ਵੀ ਸੀ। ਜਨਾਬ ਸਾਹਿਰ ਲੁਧਿਆਣਵੀ ਸਾਹਿਬ ਵੀ ਪੁਰਸ਼ ਸੱਤਾ ਨੂੰ ਇਹਨਾਂ ਜੁਲਮਾਂ ਲਈ ਜ਼ਿੰਮੇਵਾਰ ਦੱਸਦਿਆਂ ਕਹਿੰਦੇ ਹਨ:  

ਹਮ ਜੋ ਇਨਸਾਨ ਕੀ ਤਹਿਜ਼ੀਬ ਲੀਏ ਫਿਰਤੇ ਹੈਂ!

ਹਮ ਸਾ ਵਹਿਸ਼ੀ ਕੋਈ ਜੰਗਲ ਕੇ ਦਰਿੰਦੋਂ ਮੇਂ ਨਹੀਂ!

ਮੈਡਮ ਮਨਦੀਪ ਕੌਰ ਭੰਮਰਾ ਆਪਣੀ ਇਸ ਸੰਖੇਪ ਜਿਹੀ ਲਿਖਤ ਵਿੱਚ ਔਰਤਾਂ ਨਾਲ ਜਾਰੀ ਬੇਇਨਸਾਫੀਆਂ ਦੀ ਗੱਲ ਕਰਦਿਆਂ ਦਿਲ ਦੀ ਹੂਕ  ਨੂੰ ਬਿਆਨ ਕਰਦਿਆਂ ਕੁਝ ਸਪਸ਼ਟ ਜਿਹੀਆਂ ਗੱਲਾਂ ਵੀ ਕਰਦੇ ਹਨ। ਜ਼ਰਾ ਪੜ੍ਹ ਕੇ ਦੇਖੋ ਇਹਨਾਂ ਸ਼ਬਦਾਂ ਨੂੰ ਅਤੇ ਮਹਿਸੂਸ ਕਰੋ ਇਹਨਾਂ ਸ਼ਬਦਾਂ ਵਿਚਲਾ ਦਰਦ, ਚਿੰਤਾ ਅਤੇ ਸੰਵੇਦਨਾ। 

ਮੈਡਮ ਭੰਮਰਾ ਜੀ ਦਾ ਕਹਿਣਾ ਹੈ: ਸਾਹਿਤ ਵਿੱਚ ਦੋਹਰੇ ਕਿਰਦਾਰ ਰੱਖਣਾ ਸਮਾਜ ਲਈ ਘਾਤਕ ਸਿੱਧ ਹੁੰਦਾ ਹੈ, ਕਿਸੇ ਵੀ ਵਿਅਕਤੀ ਦੀ ਇੱਕ ਨਿੱਜੀ ਜ਼ਿੰਦਗੀ ਹੋ ਸਕਦੀ ਹੈ, ਪਰ ਜਿੱਥੇ ਉਸਦਾ ਸੰਬੰਧ ਸਾਹਿਤ ਰਾਹੀਂ ਸਮਾਜ ਨਾਲ਼ ਹੁੰਦਾ ਹੈ, ਉੱਥੇ ਉਹ ਪਾਰਦਰਸ਼ੀ ਹੋਣਾ ਚਾਹੀਦਾ ਹੈ,ਆਪਣੀ ਜ਼ਮੀਰ ਸਾਹਵੇਂ ਸੱਚਾ ਹੋ ਕੇ ਹੀ ਸ਼ਾਨ ਨਾਲ਼ ਜੀਵਿਆ ਜਾ ਸਕਦਾ ਹੈ, ਨਹੀਂ ਆਤਮਾ ‘ਤੇ ਭਾਰ ਏਨਾ ਵੱਧ ਜਾਂਦਾ ਹੈ ਕਿ ਜਿਉਣਾਂ ਹੀ ਦੁਸ਼ਵਾਰ ਹੋ ਜਾਂਦਾ ਹੈ। 

ਇਸ ਗਰੁੱਪ ਦੀ ਭੰਨ ਤੋੜ ਮੇਰੇ ਲਈ ਕਈ ਵਾਰ ਜ਼ਰੂਰੀ ਹੋ ਜਾਂਦੀ ਹੈ...!

ਮੈਂ ਇੱਕ ਬਹੁਤ ਹੀ ਸੰਵੇਦਨਸ਼ੀਲ ਇਨਸਾਨ ਹਾਂ, ਨਿਰੋਲ ਕਵੀ ਹਾਂ, ਪਰ ਮੈਂ ਮਨੋਂ ਬਹੁਤ ਨਰਮ, ਭੋਲ਼ੀ ਜਾਂ ਕਮਜ਼ੋਰ ਨਹੀਂ ਹਾਂ...ਜ਼ਿੰਦਗੀ ਦੀਆਂ ਹਜ਼ਾਰ ਠੋਕਰਾਂ ਖਾ ਕੇ ਵੀ ਆਪਣੇ ਪਰਿਵਾਰ ਦੀ ਮੁੜ-ਸਥਾਪਤੀ ਕਰ ਸਕੀ ਹਾਂ-ਇਹੋ ਹੀ ਸੁਪਨੇ ਮੇਰੇ ਸਮਾਜ ਲਈ ਹਨ-ਸਾਹਿਤ ਸੁੱਤੀਆਂ ਜ਼ਮੀਰਾਂ ਜਗਾਉਣ ਦੀ ਤਾਕਤ ਰੱਖਦਾ ਹੈ...ਮੈਂ ਤਾਂ ਪਹਿਲਾਂ ਆਪਣੀ ਜ਼ਮੀਰ ਜਗਾਉਣਾ ਚਾਹੁੰਦੀ ਹਾਂ, ਤੁਸੀਂ ਸਾਰੇ ਹੀ ਸੂਝਵਾਨ ਹੋ...!

ਮੇਰਾ ਜੀਵਨ ਆਪ ਸਭ ਵਰਗੇ ਮਹਾਨ ਸਾਹਿਤਕਾਰਾਂ ਦੀ ਸੰਗਤ ਵਿੱਚ ਬੀਤਿਆ ਹੈ, ਉਨ੍ਹਾਂ ਸਭ ਦੀਆਂ ਗੱਲਾਂ ਮੇਰੇ ਅਚੇਤ ਬਾਲਮਨ ਵਿੱਚ ਘਰ ਕਰ ਗਈਆਂ ਸਨ....ਮੈਡਮ ਮਨਜੀਤ ਭੰਮਰਾ ਨੇ 

ਔਰਤਾਂ ਨੂੰ ਡੌਮੀਨੇਟ ਕਰਨ ਵਾਲ਼ੇ ਵੱਡੇ  ਕੱਦਾਵਰ ਸਾਹਿਤਕਾਰ ਆਪਣੀ ਸੋਚ ਦੇ ਦਾਇਰੇ ਨੂੰ ਜ਼ਰਾ ਵਿਸ਼ਾਲ ਕਰ ਲੈਣ...., ਸਾਨੂੰ ਘਰਾਂ ਵਿੱਚ ਪੂਰਨ ਸਨਮਾਨ ਮਿਲ਼ਦਾ ਹੈ, ਅਸੀਂ ਤਾਂ ਸਿਰਫ਼ ਆਪਣੇ ਸਾਹਿਤਕ ਅਤੇ ਨੈਤਿਕ ਫ਼ਰਜ਼ ਨਿਭਾਹੁਣ ਤੁਰੀਆਂ ਹਾਂ...! 

ਇਸ ਗਰੁੱਪ ਵਿੱਚ ਹੁਣ ਤੋਂ ਹਰੇਕ ਪੋਸਟ ਨਹੀਂ ਪੈ ਸਕੇਗੀ ਕੇਵਲ ਕੰਮ ਦੀ ਗੱਲ ਹੋਵੇਗੀ !

ਅਦਬੀ ਦੋਸਤੋ ਬਹੁਤ ਮਿਹਰਬਾਨੀ 

✍️ਮਨਦੀਪ ਕੌਰ ਭੰਮਰਾ

(ਚੇਅਰਪਰਸਨ)

ਚਿੰਤਨਸ਼ੀਲ ਸਾਹਿਤਧਾਰਾ

19.2,2024

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, 17 February 2024

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਜੰਗ ਹੋਰ ਭਖੀ

17th February 2024 at 4:09 PM

ਡਾ. ਲਖਵਿੰਦਰ ਸਿੰਘ ਜੌਹਲ ਤੇ ਸਾਥੀਆਂ ਵੱਲੋਂ ਵੀ ਮਨੋਰਥ ਪੱਤਰ ਜਾਰੀ

ਚੰਡੀਗੜ੍ਹ: 17 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਇਸ ਵਾਰ ਫਿਰ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਦਿਲਚਸਪ ਬਣੀਆਂ ਹੋਈਆਂ ਹਨ। ਇਸ ਵਾਰ ਵੀ ਵੱਖੋ ਵੱਖਰੇ ਗਰੁੱਪ ਕਿਸੇ ਸਰਬਸੰਮਤੀ 'ਤੇ ਪਹੁੰਚਣ ਦੀ ਬਜਾਏ ਜ਼ੋਰ ਅਜ਼ਮਾਈ ਨੂੰ ਹੀ ਪਹਿਲ ਦੇ ਰਹੇ ਹਨ। 

ਇੱਕ ਦੂਜੇ ਦੇ ਖਿਲਾਫ ਚੋਣਾਂ ਲੜ ਰਹੇ ਇਹਨਾਂ ਸਾਰੇ ਧੜਿਆਂ ਕੋਲ ਚੰਗੇ ਨਾਮਣੇ ਵਾਲੇ ਉਮੀਦਵਾਰ ਮੌਜੂਦ ਹਨ ਜਿਹਨਾਂ ਦੀ ਸਾਹਿਤਿਕ ਘਾਲਣਾ ਵੀ ਕਾਫੀ ਹੈ। ਡਾਕਟਰ ਜੌਹਲ ਕੋਲ ਸਾਹਿਤਕ ਪ੍ਰਬੰਧਾਂ ਲਈ ਪ੍ਰਸ਼ਾਸਨਿਕ ਤਜਰਬਾ ਵੀ ਕਾਫੀ ਹੈ। 

ਸਾਹਿਤਿਕ ਚੋਣਾਂ ਦੀ ਇਸ ਸ਼ਤਰੰਜ ਵਿੱਚ ਕੌਣ ਕਿਸ ਨੂੰ ਮਾਤ ਦੇਵੇਗਾ ਇਸ ਦਾ ਪਤਾ ਨਤੀਜਿਆਂ ਦੇ ਨਾਲ ਹੀ ਹੋ ਜਾਣਾ  ਹੈ। ਉਂਝ ਇਸ ਵਾਰ ਮੁਕਾਬਲਾ ਸਖਤ ਹੈ। ਇਹਨਾਂ ਚੋਣਾਂ ਲਈ ਜ਼ੋਰਦਾਰ ਉਮੀਦਵਾਰ ਡਾ ਲਖਵਿੰਦਰ ਜੌਹਲ ਨੇ ਅੱਜ ਆਪਣੀ ਟੀਮ ਦਾ ਮਨੋਰਥ ਪੱਤਰ ਵੀ ਜਾਰੀ ਕੀਤਾ ਹੈ। ਇਸ ਮਨੋਰਥ ਪੱਤਰ ਵਿੱਚ ਬਹੁਤ ਸਾਰੇ ਮੁੱਦਿਆਂ ਅਤੇ ਨਿਸ਼ਾਨੀਆਂ ਦੀ ਗੱਲ ਕੀਤੀ ਗਈ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 3 ਮਾਰਚ ਨੂੰ ਹੋ ਰਹੀ ਚੋਣ ਲਈ ਲਖਵਿੰਦਰ ਸਿੰਘ ਜੌਹਲ (ਡਾ.) ਦੀ ਅਗਵਾਈ ਵਾਲੀ ਟੀਮ ਵਲੋਂ ਅੱਜ ਜਿਹੜਾ ਮਨੋਰਥ ਪੱਤਰ ਜਾਰੀ ਕੀਤਾ  ਗਿਆ ਹੈ ਉਸਨੂੰ ਰਸਮੀ ਤੌਰ 'ਤੇ  ਅੱਜ ਡਾ. ਗੁਰਇਕਬਾਲ ਸਿੰਘ ਨੇ ਜਾਰੀ ਕੀਤਾ ਜਿਹੜੇ ਇਸ ਵਾਰ ਜਨਰਲ ਸਕੱਤਰੀ ਦੇ ਉਮੀਦਵਾਰ ਹਨ।

ਚੋਣ ਮਨੋਰਥ ਪੱਤਰ ਤਿਆਰੀ ਕਮੇਟੀ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨਗੀ ਦੇ ਉਮੀਦਵਾਰ ਡਾਃ ਸ਼ਿੰਦਰਪਾਲ ਸਿੰਘ ਸਾਬਕਾ ਰਜਿਸਟਰਾਰ ਗੁਰੂ ਗਰੰਥ ਸਾਹਿਬ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ,  ਜਨਰਲ ਸਕੱਤਰ ਦੇ ਉਮੀਦਵਾਰ ਡਾਃ ਗੁਰਇਕਬਾਲ ਸਿੰਘ ਮੀਤ ਪ੍ਰਧਾਨਗੀ ਲਈ ਉਮੀਦਵਾਰ ਡਾਃ ਭਗਵੰਤ ਸਿੰਘ ਸੰਪਾਦਕ ਜਾਗੋ, ਡਾਃ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਮਦਨ ਵੀਰਾ ਤੇ ਡਾਃ ਇਕਬਾਲ ਸਿੰਘ ਗੋਦਾਰਾ  ਸ਼ਾਮਿਲ ਸਨ।

ਡਾਃ ਗੁਰਇਕਬਾਲ ਸਿੰਘ ਨੇ ਦੱਸਿਆ ਕਿ 3 ਮਾਰਚ, 2024 ਨੂੰ ਸਾਲ 2024-26 ਲਈ ਹੋ ਰਹੀ ਚੋਣ ਲਈ ਇਸ ਮਨੋਰਥ ਪੱਤਰ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦਾ ਸੰਵਿਧਾਨ ਸੋਧਣ ਲਈ ਵਿਸ਼ੇਸ਼ ਸੁਝਾਅ ਕਮੇਟੀ ਦੀ ਸਥਾਪਨਾ ਕੀਤੀ ਜਾਵੇਗੀ।

ਵਿਦੇਸ਼ਾਂ ਵਿਚ ਰਹਿੰਦੇ ਸਰਪ੍ਰਸਤਾਂ ਤੇ ਮੈਂਬਰਜ਼ ਨੂੰ ਅਕਾਡਮੀ ਦੇ ਪ੍ਰਬੰਧ ਵਿਚ ਸੁਚਾਰੂ ਹਿੱਸਾ ਲੈਣ ਲਈ ਭਵਿੱਖ ਮੁਖੀ ਨੇਮ ਬਣਾਏ ਜਾਣਗੇ। ਬਲਰਾਜ ਸਾਹਨੀ ਓਪਨ ਏਅਰ ਥੀਏਟਰ ਦੀ ਮੁਰੰਮਤ ਲਈ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਤੋਂ ਇਲਾਵਾ ਨਿੱਜੀ ਦਾਨਵੀਰਾਂ ਦੀ ਮਦਦ ਨਾਲ, ਇਹ ਕਾਰਜ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। 

ਵੱਖ ਵੱਖ ਨਾਟਕ ਟੋਲੀਆਂ ਨੂੰ ਇਥੇ ਪੇਸ਼ਕਾਰੀ ਕਰਨ ਲਈ ਸੰਪਰਕ ਕੀਤਾ ਜਾਵੇਗਾ ਤਾਂ ਜੋ ਪੇਸ਼ਾਵਰ ਰੰਗ ਮੰਚ ਨੂੰ ਵਿਕਸਤ ਕਰਨ ਦਾ ਮਾਹੌਲ ਬਣ ਸਕੇ। ਪੰਜਾਬੀ ਭਵਨ ਦੀ ਇਮਾਰਤ ਦੀ ਦਿੱਖ ਨੂੰ ਰੰਗ-ਰੋਗਨ ਕਰਾ ਕੇ  ਨਵਿਆਇਆ ਜਾਵੇਗਾ। ਪੰਜਾਬੀ ਭਵਨ ਰੈਫਰੈਂਸ ਲਾਇਬ੍ਰੇਰੀ ਦੀਆਂ ਕਿਤਾਬਾਂ ਨੂੰ ਵੈੱਬਸਾਈਟ ਉੱਤੇ ਪਾਉਣ ਦੇ ਯਤਨ ਆਰੰਭੇ ਜਾਣਗੇ ਅਤੇ ਗੂਗਲ ਵਲੋਂ ਡਿਜੀਟਲ ਡਾਟਾ ਦਾ ਬਹਾਨਾ ਬਣਾ ਕੇ ਪੰਜਾਬੀ ਭਾਸ਼ਾ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਦੂਰ ਕਰਨ ਲਈ ਵੱਖ-ਵੱਖ ਸੰਸਥਾਵਾਂ ਅਤੇ ਸਰਕਾਰੀ ਅਦਾਰਿਆਂ ਨਾਲ ਮਿਲ ਕੇ ਯੂਨੀਕੋਡ ਫੌਂਟ ਵਿਚ ਡਾਟਾ ਉਪਲੱਬਧ ਕਰਵਾਉਣ ਲਈ ਯਤਨ ਕੀਤੇ ਜਾਣਗੇ।

ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਅਕਾਡਮੀ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਈ ਸਾਲ ਪਹਿਲਾਂ ਮਿਲੀ ਪ੍ਰਵਾਨਗੀ ਦੇ ਆਧਾਰ 'ਤੇ  ਪੀ ਐੱਚ ਡੀ ਪ੍ਰਾਪਤ ਮੈਂਬਰਜ਼ ਦੀ ਮਦਦ ਨਾਲ ਖੋਜ ਕੇਂਦਰ ਵਿਕਸਿਤ ਕੀਤਾ ਜਾਵੇਗਾ। ਲੋੜੀਂਦੀਆਂ ਸ਼ਰਤਾਂ ਦੀ ਪੂਰਤੀ ਲਈ ਕਿਸੇ ਵੀ ਸਥਾਨਕ ਪੋਸਟਗਰੈਜੂਏਟ ਕਾਲਿਜ ਨਾਲ ਸਹਿਮਤੀ ਸਮਝੌਤਾ ਲਿਖਤੀ ਰੂਪ ਵਿੱਚ ਕੀਤਾ ਜਾਵੇਗਾ। ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਉੱਤੇ ਗੋਸ਼ਟੀਆਂ ਕਰਾਉਣ ਅਤੇ ਪੰਜਾਬ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿਚ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਜਾਂ ਹੋਰ ਸੰਸਥਾਵਾਂ ਦੀ ਮੰਗ 'ਤੇ ਅਕਾਡਮੀ ਵੱਲੋਂ ਇੱਕ ਵਿਦਵਾਨ ਭੇਜਣ ਦੀ ਵਿਵਸਥਾ ਕੀਤੀ ਜਾਵੇਗੀ।

ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਵੱਖ ਵੱਖ ਸਾਹਿੱਤ ਰੂਪਾਂ ਦੀ ਸਿਖਲਾਈ ਕਾਰਜਸ਼ਾਲਾਵਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ। ਅਕਾਡਮੀ ਦੇ ਹੁਣ ਤੱਕ ਰਹੇ ਫੈਲੋਜ਼ ਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਲੇਖਕਾਂ ਦੀ ਜ਼ਿੰਦਗੀ ਅਤੇ ਸਾਹਿਤ ਨੂੰ ਦੇਣ ਬਾਰੇ ਲੜੀਵਾਰ ਦਸਤਾਵੇਜ਼ੀ ਫ਼ਿਲਮਾਂ ਬਣਾਈਆਂ ਜਾਣਗੀਆਂ ਅਤੇ ਉਨ੍ਹਾਂ ਦੀਆਂ ਜੀਵਨੀਆਂ ਲਿਖਵਾਈਆਂ ਜਾਣਗੀਆਂ। 

ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੰਜਾਬੀ ਭਾਸ਼ਾ ਨੂੰ ਫੌਰੀ ਤੌਰ 'ਤੇ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਵਿਚਾਰ ਵਟਾਂਦਰੇ ਤੇ ਸਰਕਾਰ ਨਾਲ ਵਾਰਤਾਲਾਪ ਦਾ ਸਿਲਸਿਲਾ ਤੋਰਿਆ ਜਾਵੇਗਾ। ਕਾਨੂੰਨੀ ਵਿਵਸਥਾਵਾਂ ਹੋਣ ਦੇ ਬਾਵਜੂਦ ਪੰਜਾਬੀ ਨੂੰ ਪੰਜਾਬ ਵਿੱਚ ਇਨਸਾਫ਼ ਦੀ ਭਾਸ਼ਾ ਨਹੀਂ ਬਣਾਇਆ ਜਾ ਰਿਹਾ, ਘੱਟੋ ਘੱਟ ਪੰਜਾਬ ਦੀਆਂ ਜ਼ਿਲ੍ਹਾ ਅਦਾਲਤਾਂ ਵਿਚ ਫੌਰੀ ਤੌਰ 'ਤੇ ਪੰਜਾਬੀ ਲਾਗੂ ਕਰਵਾਈ ਜਾਣ ਲਈ ਹੋਰ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਕਾਨੂੰਨ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਵਾਲਾ ਪੰਜਾਬੀ ਭਾਸ਼ਾ (ਵਿਧਾਨਕ) ਕਮਿਸ਼ਨ ਹਕੀਕਤ ਵਿੱਚ ਖ਼ਤਮ ਹੋ ਚੁੱਕਾ ਹੈ। ਇਸ ਦੀ ਪੁਨਰ ਸੁਰਜੀਤੀ ਲਈ ਨਿਰੰਤਰ ਯਤਨ ਕੀਤੇ ਜਾਣਗੇ। 

ਪੰਜਾਬ ਸਰਕਾਰ ਦੀਆਂ ਵੈੱਬਸਾਈਟਾਂ ਉਪਰ ਉਪਲਬਧ ਬਹੁਤੀ ਸਮੱਗਰੀ ਕੇਵਲ ਅੰਗਰੇਜ਼ੀ ਭਾਸ਼ਾ ਵਿਚ  ਹੈ। ਸਰਕਾਰੀ ਹੁਕਮਾਂ ਅਨੁਸਾਰ, ਇਸ ਸੂਚਨਾ ਨੂੰ ਪੰਜਾਬੀ ਵਿਚ ਵੀ ਉਪਲਬਧ ਕਰਵਾਇਆ ਜਾਵੇਗਾ। 

ਪੰਜਾਬ ਕਲਾ ਪ੍ਰੀਸ਼ਦ, ਭਾਸ਼ਾ ਵਿਭਾਗ ਅਤੇ ਹੋਰ ਸਰਕਾਰੀ/ਨੀਮ ਸਰਕਾਰੀ ਅਦਾਰਿਆਂ ਨੂੰ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਜੋ ਧਨ ਰਾਸ਼ੀ ਮਿਲਦੀ ਹੈ ਉਸਦੀ ਵਰਤੋਂ ਉਚਿਤ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਆਵਾਜ਼ ਉਠਾਈ ਜਾਵੇਗੀ। 

ਭਾਸ਼ਾ ਵਿਭਾਗ ਪੰਜਾਬ ਤੇ ਪੰਜਾਬ ਕਲਾ ਪਰਿਸ਼ਦ ਵਿੱਚ ਨਾਮਜ਼ਦਗੀ ਤੇ ਹੋਰ ਸਬੰਧਿਤ ਕਾਰਜਾਂ ਲਈ ਲੋਕਤੰਤਰੀ ਢੰਗ ਨਾਲ  ਚੁਣੀਆਂ  ਸੰਸਥਾਵਾਂ ਨੂੰ ਹੀ ਯੋਗ ਸਮਝਣ ਲਈ ਸਰਕਾਰ ਨਾਲ ਲਿਖਾ ਪੜ੍ਹੀ ਕੀਤੀ ਜਾਵੇਗੀ। 

ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਹੁੰਦਾ ਸਾਰਾ ਕੰਮ ਕਾਜ ਪੰਜਾਬੀ ਵਿਚ  ਕਰਵਾਉਣ ਲਈ ਯਤਨ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਸਾਹਿਤਕਾਰਾਂ ਨੂੰ ਦਿੱਤੇ ਜਾਂਦੇ ਪੁਰਸਕਾਰਾਂ ਦੀ ਚੋਣ ਲਈ ਤਰਕ-ਸੰਗਤ ਨਿਯਮ ਬਣਾਉਣ ਲਈ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ। 

ਪੰਜਾਬ ਲਾਇਬਰੇਰੀ ਐਕਟ ਬਣਾਉਣ ਲਈ ਅਕਾਡਮੀ ਵੱਲੋਂ 2010 ਵਿੱਚ ਆਰੰਭੇ ਕਾਰਜ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਜਾਵੇਗਾ। ਪੰਜਾਬੀ ਸਾਹਿੱਤ ਅਕਾਡਮੀ ਦੇ ਕੈਂਪਸ ਅੰਦਰ ਬਣੇ ਸਾਈਂ ਮੀਆਂ ਮੀਰ ਪੁਸਤਕ ਬਾਜ਼ਾਰ ਵਿੱਚ ਪੁਸਤਕ ਵਿਕਰੇਤਾ ਅਦਾਰਿਆਂ ਨੂੰ ਇਹ ਯਕੀਨੀ ਬਣਾਉਣ ਲਈ ਆਦੇਸ਼ ਕੀਤੇ ਜਾਣਗੇ ਕਿ ਉਹ ਅਕਾਡਮੀ ਦੇ ਸਮੂਹ ਮੈਂਬਰਾਂ ਦੀਆਂ ਕਿਤਾਬਾਂ ਵੀ ਪਾਠਕਾਂ ਤੀਕ ਪਹੁੰਚਾਉਣ ਲਈ ਸਮਰੱਥ ਢਾਂਚਾ ਉਸਾਰਨ। 

ਪੰਜਾਬੀ ਸਾਹਿੱਤ ਅਕਾਡਮੀ ਵੱਲੋਂ ਚਲਾਏ ਜਾ ਰਹੇ "ਪੁਸਤਕ ਵਿਕਰੀ ਕੇਂਦਰ" ਵਿਚ ਅਕਾਡਮੀ ਦੇ ਮੈਂਬਰ, ਅਕਾਡਮੀ ਦਫ਼ਤਰ ਰਾਹੀਂ, ਜੋ ਪੁਸਤਕਾਂ ਵਿਕਰੀ ਲਈ ਰੱਖਦੇ ਹਨ, ਉਨ੍ਹਾਂ ਦਾ ਵਿਕਰੀ ਉਪਰੰਤ ਭੁਗਤਾਨ ਹਰ ਛਿਮਾਹੀ ਕਰਨਾ ਯਕੀਨੀ ਬਣਾਇਆ ਜਾਵੇਗਾ। 

ਪੰਜਾਬੀ ਸਾਹਿੱਤ ਅਕਾਡਮੀ ਦੀ ਲਾਇਬਰੇਰੀ ,ਦਫ਼ਤਰ ਤੇ ਪੁਸਤਕ ਬਾਜ਼ਾਰ ਨੂੰ ਐਤਵਾਰ ਵਾਲੇ ਦਿਨ ਖੁੱਲ੍ਹਾ ਰੱਖਣ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਛੁੱਟੀ ਵਾਲੇ ਦਿਨ ਖੋਜੀ ਵਿਦਵਾਨ, ਪੁਸਤਕ ਪ੍ਰੇਮੀ ਜਾਂ ਸਾਹਿੱਤਕ ਸਮਾਗਮਾਂ 'ਚ ਭਾਗ ਲੈਣ ਵਾਲੇ ਸੱਜਣ, ਇਸ ਸੰਸਥਾ ਦਾ ਵੱਧ ਲਾਭ ਲੈ ਸਕਣ। 

ਪੰਜਾਬੀ ਸਾਹਿਤ ਅਕਾਡਮੀ ਨਿਰੋਲ ਸਾਹਿਤਕ ਅਤੇ ਅਕਾਦਮਿਕ ਸੰਸਥਾ ਹੈ, ਇਸ ਕਰਕੇ ਇਸਦੀ ਮੂਲ ਭਾਵਨਾ ਅਤੇ ਸਰੂਪ ਨੂੰ ਬਚਾ ਕੇ ਰੱਖਣ ਲਈ ਵਚਨਬੱਧਤਾ ਕਾਇਮ ਰੱਖੀ ਜਾਵੇਗੀ। ਪੰਜਾਬੀ ਸਾਹਿਤ ਅਕਾਡਮੀ ਦੇ ਸਾਹਿਤਕ ਸਮਾਗਮਾਂ ਵਿੱਚ ਸਮੂਹ ਮੈਂਬਰ ਸਾਹਿਬਾਨ  ਨੂੰ ਬੁਲਾਵਾ ਅਤੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। 

ਸਭ ਮੈਂਬਰਜ਼ ਨੂੰ ਆਪਣੇ ਈ ਮੇਲ ਪਤੇ ਦਫ਼ਤਰ ਨੂੰ ਈ ਕਾਰਡ ਪ੍ਰਾਪਤੀ ਲਈ ਤੁਰੰਤ ਭੇਜੇ ਜਾਣ ਲਈ ਕਿਹਾ ਗਿਆ ਹੈ।

ਇਹ ਮਨੋਰਥ ਪੱਤਰ ਵੱਖ ਵੱਖ ਸੰਸਥਾਵਾਂ, ਉੱਘੇ ਲੇਖਕਾਂ ਤੇ ਪੰਜਾਬੀ ਲੇਖਕ ਸਭਾਵਾਂ ਤੋਂ ਲਏ ਮਸ਼ਵਰਿਆਂ ਉਪਰੰਤ ਪਰਵਾਨ ਕਰ ਕੇ ਜਾਰੀ ਕੀਤਾ ਗਿਆ ਹੈ।

ਪੜ੍ਹਦੇ ਰਹੋ--ਚਰਚਾ ਅਜੇ ਬਾਕੀ ਹੈ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday, 16 January 2024

ਮਿੱਤਰ ਸੈਨ ਮੀਤ ਦੀ ਅਗਵਾਈ ਹੇਠਲੀ ਮੁਹਿੰਮ ਹੋਈ ਹੋਰ ਤੇਜ਼

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਮਸਲਾ ਹੋਰ ਭਖਿਆ 

ਪੰ. ਸਾਹਿਤ ਅਕਾਡਮੀ ਲੁਧਿਆਣਾ ਦੇ ਸਵਿੰਧਾਨ ਵਿਚ ਵੱਡੀਆਂ ਸੋਧਾਂ ਦੀ ਲੋੜ

ਸਵਿੰਧਾਨ ਵਿੱਚੋਂ  ਨਾਮਜ਼ਦ ਮੈਂਬਰਾਂ ਵਾਲੀ ਵਿਵਸਥਾ ਨੂੰ ਹਟਾਉਣਾ ਸਮੇਂ ਦੀ ਵੱਡੀ ਲੋੜ


ਲੁਧਿਆਣਾ
: 15 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::


ਪੰਜਾਬੀ ਸਾਹਿਤ ਅਕਾਦਮੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ
ਬਹੁਤ ਸਾਰੀਆਂ ਤਬਦੀਲੀਆਂ ਦੀ ਲੋੜ ਹੈ। ਤਕਰੀਬਨ ਸੱਤ ਦਹਾਕੇ ਪੁਰਾਣੇ ਇਸ ਸਿਸਟਮ ਨੂੰ ਸਮੇਂ ਦੀ ਮੰਗ ਅਨੁਸਾਰ ਹੁਣ ਬਿਨਾ ਕਿਸੇ ਦੇਰੀ ਦੇ ਬਦਲਿਆ ਜਾਣਾ ਚਾਹੀਦਾ ਹੈ। ਇਸ ਗੱਲ ਤੇ ਇੱਕ ਵਾਰ ਫੇਰ ਜ਼ੋਰ ਦਿੱਤਾ ਹੈ ਮਿੱਤਰ ਸੈਨ ਮੀਤ ਅਤੇ ਉਹਨਾਂ ਦੀ ਟੀਮ ਨੇ ਜਿਹੜੇ ਕਈ ਹੋਰ ਸਬੰਧਤ ਮੰਗਾਂ ਨੂੰ ਵੀ ਮੁਹਿੰਮ ਬਣਾ ਕੇ ਤੁਰੇ ਹੋਏ ਹਨ। ਉਹਨਾਂ ਇੱਕ ਵਾਰ ਫੇਰ ਬੁਲੰਦ ਆਵਾਜ਼ ਵਿੱਚ ਕਿਹਾ ਹੀ ਕਿ 
ਪੰਜਾਬੀ ਸਾਹਿਤ ਅਕਾਦਮੀ ਦੇ ਸੰਵਿਧਾਨ ਵਿਚ ਹੁਣ ਵੱਡੀਆਂ ਸੋਧਾਂ ਦੀ ਲੋੜ ਹੈ। 

ਉਹਨਾਂ ਇਸ ਗੱਲ 'ਤੇ ਫਿਰ ਜ਼ੋਰ ਦਿੱਤਾ ਕਿ ਭਾਈ ਭਤੀਜਾਵਾਦ ਅਤੇ ਕੁਰੱਪਸ਼ਨ ਤੋਂ ਮੁਕੰਮਲ ਤੌਰ 'ਤੇ ਮੁਕਤ ਕਰ ਕੇ ਇਸਨੂੰ ਸ਼ੁੱਧ ਸਾਹਿਤਕ ਸੰਸਥਾ ਬਣਾਇਆ ਜਾਣਾ ਜ਼ਰੂਰੀ ਹੈ ਤਾਂਕਿ ਸਾਰਾ ਸਿਸਟਮ ਅਤੇ ਇਹ ਸੰਸਥਾ ਪਾਰਦਰਸ਼ੀ ਦਿੱਖ ਵਾਲੀ ਬਣ ਸਕੇ। ਜ਼ਿਕਰਯੋਗ ਹੈ ਕਿ ਮੀਤ ਹੁਰਾਂ ਦੀ ਟੀਮ "ਪੰਜਾਬੀ ਭਾਸ਼ਾ ਪਸਾਰ ਭਾਈਚਾਰਾ" ਨਾਮਕ ਸੰਗਠਨ ਦੇ ਬੈਨਰ ਹੇਠ ਸਰਗਰਮ ਹੈ।

ਇਹੀ ਟੀਮ ਪਹਿਲਾਂ ਲੇਖਕਾਂ ਨੂੰ ਮਿਲਦੇ ਸਰਕਾਰੀ ਸਰਪ੍ਰਸਤੀ ਵਾਲੇ ਇਨਾਮਾਂ/ਐਵਾਰਡਾਂ ਵਿੱਚ ਚਲਦੀ ਕੁਰੱਪਸ਼ਨ ਅਤੇ ਲਿਹਾਜ਼ਦਾਰੀਆਂ ਬਾਰੇ ਵੀ ਖੁੱਲ੍ਹ ਕੇ ਜੰਗ ਲੜ ਚੁੱਕੀ ਹੈ। ਇਨਾਮਾਂ//ਸ਼ਨਾਮਾਂ ਅਤੇ ਐਵਾਰਡਾਂ 'ਤੇ ਅਦਾਲਤੀ ਸਟੇਅ ਇਸ ਟੀਮ ਦੀ ਇਤਿਹਾਸਕ ਪ੍ਰਾਪਤੀ ਗਿਣੀ ਜਾਂਦੀ ਰਹੀ ਹੈ। ਇਸ ਟੀਮ ਨੇ ਇਨਾਮਾਂ ਦੀ ਬੁਰਕੀ ਤੋਂ ਬਾਅਦ ਮੌਨ ਵਰਤ ਧਾਰਨ ਕਰਨ ਵਾਲੇ ਲੇਖਕਾਂ ਨੂੰ ਵੀ ਹਲੂਣਿਆ ਅਤੇ ਜਗਾਇਆ। ਲੋਕਾਂ ਦੇ ਦੁੱਖ ਦਰਦ ਭੁੱਲ ਕੇ ਸਰਕਾਰ ਦੇ ਗਲਿਆਰਿਆਂ ਵਿਹਚਕ ਲਿਲਕੜੀਆਂ ਕੱਢਦੇ ਲੇਖਕਾਂ ਨੂੰ ਵੀ ਝੰਜੋੜਿਆ ਕਿ ਸਰਕਾਰਾਂ ਨਾਲ ਬੌਧਿਕ ਟੱਕਰ ਲੈਣ ਵਾਲੇ ਸਰਕਾਰੀ ਘਰਾਂ ਦੇ ਮੰਗਤੇ ਕਿਵੇਂ ਜਾ ਬਣੇ?

ਇਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਇਹ ਟੀਮ ਵਿਅਕਤੀਗਤ ਤੌਰ ਤੇ ਕਿਸੇ ਦੇ ਵੀ ਖਿਲਾਫ  ਨਹੀਂ ਪਰ ਅਸੂਲਾਂ ਦੀ ਜੰਗ ਲੜਦਿਆਂ ਕਿਸੇ ਤੋਂ ਡਰਨ ਵਾਲੀ ਵੀ ਨਹੀਂ। ਇਸ ਮਾਮਲੇ 'ਤੇ ਕੋਈ ਸਮਝੌਤਾ ਇਸ ਟੀਮ ਨੂੰ ਸਵੀਕਾਰ ਨਹੀਂ ਹੋਵੇਗਾ-ਇਸ ਬਾਰੇ ਮੀਤ ਸਾਹਿਬ ਅਤੇ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਜਦੋਂ ਇਨਾਮਾਂ 'ਤੇ ਅਦਾਲਤੀ ਸਟੇਅ ਵਾਲੀ ਪਾਬੰਦੀ ਨੇ ਇੱਕ ਵਾਰ ਸਭ ਕੁਝ ਠੱਪ ਕਰ ਦਿੱਤਾ ਤਾਂ ਬੜੀ ਉਦਾਸੀ ਵਰਗੀ ਚੁੱਪ ਜਿਹੀ ਛਾ ਗਈ ਸੀ। ਉਦੋਂ ਵੀ ਕਿਸ ਕਿਸ ਲੇਖਕ-ਲੀਡਰ ਨੇ ਕਿਸ ਕਿਸ ਸਿਆਸਤਦਾਨ ਦਾ ਘਰ ਜਾ ਕੇ ਗੋਡੇ ਫੜੇ ਉਹ ਵੀ ਇਸ ਟੀਮ ਨੂੰ ਸਭ ਕੁਝ ਪਤਾ ਹੈ। 

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਇਸ ਸੰਬੰਧ ਵਿੱਚ ਅਜਿਹੀਆਂ ਸਮੂਹ ਸੰਸਥਾਵਾਂ ਦੇ ਬਰਾਬਰ ਨਹੀਂ ਤਾਂ ਸ਼ੈਡੋ ਮਨਿਸਟਰੀ ਵਰਗੇ ਪਰਛਾਵੇਂ ਵਾਂਗ ਹਰ ਪਲ ਹਰ ਕਦਮ 'ਤੇ ਨਾਲ ਨਾਲ ਜ਼ਰੂਰ ਚੱਲ ਰਿਹਾ ਹੈ ਜਿਸਦੀ ਬਾਜ਼ ਵਰਗੀ ਨਜ਼ਰ ਹਰ ਸਬੰਧਤ ਵਿਅਕਤੀ ਦੀ ਹਰ ਚਾਲ 'ਤੇ ਲਗਾਤਾਰ ਬਣੀ ਹੋਈ। ਇਸ ਭਾਈਚਾਰੇ ਕੋਲ ਇਸ ਸਬੰਧ ਵਿਚ ਬਹੁਤ ਸਾਰੇ ਲੇਖਕ-ਲੀਡਰਾਂ ਦੀਆਂ ਅੰਦਰੂਨੀ ਰਿਪੋਰਟਾਂ ਵੀ ਮੌਜੂਦ ਹਨ। ਜਿਹੜੇ ਸਿਆਸੀ ਲੀਡਰ ਸੰਵਿਧਾਨਕ ਸੋਧਾਂ  ਦੇ ਵਿਰੋਧੀਆਂ ਦੀ ਪਿੱਠ ਤੇ ਹਨ ਉਹਨਾਂ ਬਾਰੇ ਵੀ ਇਹਨਾਂ ਨੂੰ ਸਭ ਪਤਾ ਹੈ। 

ਅਫਸੋਸ ਕਿ ਗੋਦੀ ਮੀਡੀਆ ਦਾ ਵਰਤਾਰਾ ਸਿਰਫ ਪਹਿਲੀ ਵਾਰ ਨਹੀਂ ਵਰਤਿਆ। ਪਹਿਲਾਂ ਵੀ ਵੱਖ ਵੱਖ ਢੰਗ ਤਰੀਕਿਆਂ ਨਾਲ ਇਹ ਕੁਝ ਹੁੰਦਾ ਆਮ ਹੀ ਹੁੰਦਾ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਇਸਦੀ ਚਰਚਾ ਵੱਡੀ ਪੱਧਰ ਤੇ ਪਹਿਲੀ ਵਾਰ ਹੋਈ ਹੈ। ਜਦ ਜਦੋਂ ਮੁਖ ਧਾਰਾ ਵਾਲਾ ਮੀਡੀਆ ਆਮ ਜਨਤਾ ਤੋਂ ਦੂਰੀ ਬਣਾ ਕੇ ਸਰਕਾਰਾਂ ਦੇ ਗਨ ਗਾਉਣ ਵਿਚ ਰੁਝ ਜਾਂਦਾ ਸੀ ਤਾਂ ਉਦੋਂ ਆਮ ਜਨਤਾ ਲਈ ਸਿਰਫ ਲੇਖਕ ਹੀ ਵੱਡੀ ਉਮੀਦ ਬਚਿਆ ਕਰਦੇ ਸਨ। ਜੋ ਜੋ ਕੁਝ ਖਬਰਾਂ ਰਹਿਣ ਕਹਿਣਾ ਮੁਸ਼ਕਲ ਹੋ ਜਾਂਦਾ ਸੀ ਉਹ ਸਭ ਕੁਝ ਕੋਈ ਨ ਕੋਈ ਸ਼ਾਇਰ ਜਾਂ ਕਹਾਣੀਕਾਰ ਆਪਣੀ ਕਿਸੇ ਰਚਨਾ ਵਿਚ ਬੜੀ ਸਹਿਜਤਾ ਨਾਲ ਆਖ ਦਿਆ ਕਰਦਾ ਸੀ। ਸੱਤਰਵਿਆਂ ਦੌਰਾਨ ਵੀ ਜਦੋਂ ਦੇਸ਼ ਨਾਜ਼ੁਕ ਹਾਲਾਤਾਂ ਵਿੱਚੋਂ ਲੰਘ ਰਿਹਾ ਸੀ ਉਦੋਂ ਮੀਡੀਆ ਖੁਦ ਨੂੰਮਜਬੂਰ ਮਹਿਸੂਸ ਕਰ ਰਿਹਾ ਸੀ--ਉਦੋਂ ਜਨਾਬ ਦੁਸ਼ਿਅੰਤ ਕੁਮਾਰ ਸਾਹਿਬ ਨੇ ਲਿਖਿਆ:

ਅਬ ਤੋਂ ਇਸ ਤਾਲਾਬ ਕਾ ਪਾਣੀ ਬਦਲ ਦੋ,

ਯੇਹ ਕੰਵਲ ਕੇ ਫੂਲ ਮੁਰਝਾਨੇ ਲਗੇ ਹੈਂ!

ਇਸੇ ਤਰ੍ਹਾਂ ਜਨਾਬ ਅਦਮ ਗੋਂਡਵੀ  ਸਾਹਿਬ ਨੇ ਬਹੁਤ ਕੁਝ ਲਿਖਿਆ>

ਸੌ ਮੇਂ ਸੱਤਰ ਆਦਮੀ ਫਿਲਹਾਲ ਜਬ ਨਾਸ਼ਾਦ ਹੈਂ,

ਦਿਲ ਪੇ ਰਖ ਕਰ ਹਾਥ ਕਹੀਏ-ਦੇਸ਼ ਕਿਆ ਆਜ਼ਾਦ ਹੈ!

          ਕੋਠੀਓਂ ਸੇ ਮੁਲਕ ਕੇ ਮੈਯਾਰ ਕੋ ਮਤ ਆਂਕੀਏ!

          ਅਸਲੀ ਹਿੰਦੋਸਤਾਨ ਤੋ ਫੁਟਪਾਥ ਪੇ ਆਬਾਦ ਹੈ! 

ਉਹਨਾਂ ਦੇ ਹੀ ਕੁਝ ਹੋਰ ਸ਼ੇਅਰ ਹਨ>

ਭੂਖ ਕੇ ਅਹਸਾਸ ਕੋ ਸ਼ੇਅਰ-ਓ-ਸੁਖਨ ਤੱਕ ਲੈ ਚਲੋ!

ਯਾ ਅਦਬ ਕੋ ਮੁਫਲਿਸੋਂ ਕੀ ਅੰਜੁਮਨ ਤੱਕ ਲੈ ਚਲੋ!

                     ਜੋ ਗਜ਼ਲ ਮਾਸ਼ੂਕ ਕੇ ਜਲਵੋਂ ਸੇ ਵਾਕਿਫ਼ ਹੋ ਗਈ,

                     ਉਸਕੋ ਅਬ ਬੇਵਾ ਕੇ ਮਾਥੇ ਕੀ ਸ਼ਿਕਨ ਤੱਕ ਲੇ ਚਲੋ!

ਮੁਝਕੋ ਸਬਰ-ਓ-ਜ਼ਬਤ ਕੀ ਤਾਲੀਮ ਦੇਣਾ ਬਾਅਦ ਮੇਂ!

ਪਹਿਲੇ ਆਪਣੀ ਰਹਬਰੀ ਕੇ ਆਚਰਨ ਤੱਕ ਲੈ ਚਲੋ!

ਇਸ ਭਾਈਚਾਰੇ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਪ੍ਰਬੰਧਕੀ ਬੋਰਡ ਵਿੱਚ ਨਾਮਜ਼ਦ ਮੈਂਬਰ  ਬਹੁਗਿਣਤੀ ਵਿੱਚ ਹਨ ਜਿਸ ਕਾਰਨ ਚੁਣੇ ਹੋਏ ਨਵੇਂ ਅਤੇ ਨੌਜਵਾਨ ਮੈਂਬਰਾਂ ਦੀ ਰਾਏ ਦੀ ਅਣਦੇਖੀ ਹੁੰਦੀ ਹੈ। 

ਭਾਈਚਾਰੇ ਨੇ ਇਹ ਵੀ ਕਿਹਾ ਹੈ ਕਿ ਅਕਾਡਮੀ ਦੇ ਮਨੋਰਥਾਂ ਦੀ ਪੂਰਤੀ ਲਈ ਗਠਿਤ ਕੀਤੀਆਂ ਜਾਂਦੀਆਂ ਉਪ ਕਮੇਟੀਆਂ ਦੀ ਵਾਗ ਡੋਰ, ਪ੍ਰਬੰਧਕੀ ਟੀਮ ਦੇ ਚਹੇਤਿਆਂ ਨੂੰ ਸੌਂਪੀ ਜਾਂਦੀ ਹੈ। 

ਇਸ ਸਬੰਧੀ ਆਪਣੀਆਂ ਮੰਗਾਂ ਬਾਰੇ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਉਪ ਕਮੇਟੀਆਂ ਦੇ ਮੁੱਖੀ ਕੇਵਲ ਚੁਣੇ ਮੈਂਬਰ ਹੀ ਹੋਣੇ ਚਾਹੀਦੇ ਹਨ।

ਇਸਦੇ ਨਾਲ ਹੀ ਭਾਈਚਾਰੇ ਨੇ ਸਨਸਨੀਖੇਜ਼ ਇੰਕਸ਼ਾਫ ਵਰਗੇ ਖਤਰੇ ਦਾ ਪ੍ਰਗਟਾਵਾ ਵੀ ਕੀਤਾ ਹੈ ਕਿ ਅਕਾਡਮੀ ਦੀ ਕਰੀਬ 100 ਕਰੋੜ ਰੁਪਏ ਦੀ ਜਾਇਦਾਦ ਨੂੰ ਨਿਜੀ ਹੱਥਾਂ ਵਿਚ ਜਾਣ ਤੋਂ ਬਚਾਉਣ ਲਈ ਤਬਦੀਲੀਆਂ ਜ਼ਰੂਰੀ ਹਨ। 

ਭਾਈਚਾਰੇ ਵੱਲੋਂ ਇਸ ਗੱਲ ਤੇ ਬਾਰ ਬਾਰ ਜ਼ੋਰ ਦਿੱਤਾ ਗਿਆ ਹੈ ਕਿ ਸਵਿੰਧਾਨ ਵਿਚ ਸੋਧ ਕਰਨ ਵਾਲੀ ਵਿਵਸਥਾ ਨੂੰ ਸਖ਼ਤ ਅਤੇ ਤਰਕਸੰਗਤ ਬਣਾਉਣ ਦੀ ਲੋੜ ਹੈ।

ਇਸਦੇ ਨਾਲ ਹੀ ਕੁਝ ਹੋਰ ਮਹੱਤਵਪੂਰਨ ਸੋਧਾਂ ਬਾਰੇ ਵੀ ਸੁਝਾਅ ਦਿੱਤੇ ਗਏ ਹਨ। ਇਹ ਪੂਰੀ ਗੱਲਬਾਤ ਦਾ ਵੀਡੀਓ ਸੁਨੇਹਾ ਵੀ ਦੇਖਿਆ ਸੁਣਿਆ ਜਾ ਸਕਦਾ ਹੈ। 


ਇਸ ਗੱਲਬਾਤ ਦਾ ਲਿੰਕ ਇਥੇ ਹੈ: