google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਗੋਵਰਧਨ ਗੱਬੀ ਰਚਿਤ ਕਹਾਣੀ-ਸੰਗ੍ਰਿਹ “ਆਪਣਾ ਘਰ “ਦੇ ਲੋਕ ਅਰਪਣ ਅਹਿਮ ਚਰਚਾ

Sunday, 17 November 2024

ਗੋਵਰਧਨ ਗੱਬੀ ਰਚਿਤ ਕਹਾਣੀ-ਸੰਗ੍ਰਿਹ “ਆਪਣਾ ਘਰ “ਦੇ ਲੋਕ ਅਰਪਣ ਅਹਿਮ ਚਰਚਾ

Sent By Bhupinder Malik//16th November 2024 at 21:11// WhatsApp//Kala Bhawan Chandigarh

ਲੇਖਕ ਨੇ ਆਪਣੀਆਂ ਕਹਾਣੀਆਂ ਵਿੱਚ ਸੰਜੀਦਾ ਵਿਸ਼ੇ ਛੂਹੇ ਨੇ-ਬਲਕਾਰ ਸਿੱਧੂ 


ਚੰਡੀਗੜ੍ਹ16 ਨਵੰਬਰ 2024: (*ਭੁਪਿੰਦਰ ਮਲਿਕ//ਇਨਪੁਟ-ਸਾਹਿਤ ਸਕਰੀਨ)::

ਅੱਜ ਦਾ ਦਿਨ ਵੀ ਸਾਹਿਤ ਜਗਤ ਲਈ ਬਹੁਤ ਖਾਸ ਰਿਹਾ। ਅੱਜ ਵੀ ਕਲਾ ਭਾਵਾਂ ਵਿੱਚ ਰੌਣਕ ਰਹੀ। ਸਾਹਿਤ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਅੱਜ ਸਾਹਿਤ ਸਾਧਨਾਂ ਦੇ ਇਸ ਕੇਂਦਰੀ ਸਥਾਨ ਤੇ ਸਨ। ਅੱਜ ਗੋਵਰਧਨ ਗੱਬੀ ਦੀ ਪੁਸਤਕ ਰਿਲੀਜ਼ ਹੋਈ। ਪੁਸਤਕ ਦੀ ਚਰਚਾ ਦੇ ਨਾਲ ਨਾਲ ਸਾਹਿਤ ਦੇ  ਪਹਿਲੂ ਵੀ ਵਿਚਾਰੇ ਗਏ। ਲੇਖਕ ਦੇ ਪਰਿਵਾਰਿਕ ਮੈਂਬਰ ਵੀ ਅੱਜ ਦੇ ਇਸ ਸਾਹਿਤਿਕ ਪਰਿਵਾਰ ਵਿੱਚ ਸ਼ਾਮਲ ਹੋਏ। 

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕਹਾਣੀਕਾਰ ਗੋਵਰਧਨ ਗੱਬੀ ਦੇ ਕਹਾਣੀ-ਸੰਗ੍ਰਿਹ “ ਆਪਣਾ ਘਰ  “ ਦਾ ਲੋਕ ਅਰਪਣ ਸਮਾਗਮ ਹੋਇਆ ਅਤੇ ਇਸ 'ਤੇ ਭਰਪੂਰ ਵਿਚਾਰ ਚਰਚਾ ਕੀਤੀ ਗਈ। ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਕੀਤੀ ਅਤੇ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਕਨਵੀਨਰ ਡਾ. ਦੀਪਕ ਮਨਮੋਹਨ ਸਿੰਘ ਇਸ ਮੌਕੇ ਮੁੱਖ ਮਹਿਮਾਨ ਸਨ। 

ਕਹਾਣੀ ਖੇਤਰ ਦੀਆਂ ਸਨਮਾਨਿਤ ਸ਼ਖ਼ਸੀਅਤਾਂ ਗੁਲ ਚੌਹਾਨ, ਬਲਿਜੀਤ ਅਤੇ ਦੀਪਤੀ ਬਬੂਟਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਡਾ. ਗੁਰਮੇਲ ਸਿੰਘ ਨੇ ਕਿਤਾਬ 'ਤੇ ਪਰਚਾ ਪੜ੍ਹਿਆ ।ਕਿਤਾਬ ਰਿਲੀਜ਼ ਸਮਾਗਮ ਵਿੱਚ ਪ੍ਰਧਾਨਗੀ- ਮੰਡਲ ਤੋਂ ਇਲਾਵਾ ਲੇਖਕ ਗੋਵਰਧਨ ਗੱਬੀ ਦੇ ਪਰਿਵਾਰਕ ਮੈਂਬਰ ਰਾਜ ਕੁਮਾਰੀ ਅਤੇ ਸ਼੍ਰੀਮਤੀ ਬਚਨਾ ਦੇਵੀ ਸ਼ਾਮਿਲ ਹੋਏ। ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਲੇਖਕ ਨੇ ਆਪਣੀਆਂ ਕਹਾਣੀਆਂ ਵਿੱਚ ਸੰਜੀਦਾ ਵਿਸ਼ੇ ਛੂਹੇ ਨੇ। 

ਇਸ ਮੌਕੇ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸ਼ਬਦਕਾਰ, ਕਲਮਕਾਰ ਤੇ ਸਾਹਿਤਕਾਰ ਸਮਾਜ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਡਾ ਗੁਰਮੇਲ ਸਿੰਘ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕ ਨੇ ਸਮਾਜਿਕ ਵਰਤਾਰਿਆਂ ਦੀ ਗੱਲ ਕੀਤੀ ਹੈ। ਦੀਪਤੀ ਬਬੂਟਾ ਨੇ ਲੇਖਕ ਦੀ ਨਾਟਕੀ ਸ਼ੈਲੀ ਨੂੰ ਬਾਕਮਾਲ ਦੱਸਿਆ। 

ਬਲਿਜੀਤ ਨੇ ਕਿਹਾ ਕਿ ਇਹ ਕਹਾਣੀਆਂ ਮੱਧਵਰਗੀ ਸੰਸਾਰ ਦੇ ਤਜਰਬੇ ‘ਤੇ ਆਧਾਰਿਤ ਹਨ। ਗੁੱਲ ਚੌਹਾਨ ਨੇ ਕਿਹਾ ਕਿ ਰੌਚਕਤਾ ਵਾਲ਼ੀ ਇਹ ਕਿਤਾਬ ਪਾਠਕ ਨੂੰ ਉਂਗਲ ਫੜ ਕੇ ਨਾਲ ਤੋਰਦੀ ਹੈ। 

ਗੁਰਮੀਤ ਸਿੰਗਲ ਨੇ ਕਿਹਾ ਕਿ ਲੇਖਕ ਦੀਆਂ ਕਹਾਣੀਆਂ ਦਾ ਪਾਤਰ ਚਿਤਰਣ  ਬਹੁਤ ਵਧੀਆ ਹੈ। ਹਰਬੰਸ ਸੋਢੀ ਨੇ  ਕਿਹਾ ਕਿ ਇਸ ਕਿਤਾਬ ਦੀਆਂ ਕਹਾਣੀਆਂ ਵਿੱਚ ਜ਼ਿੰਦਗੀ ਦੀ ਚਮਕ ਦੀ ਗੱਲ ਕੀਤੀ ਗਈ ਹੈ। 

“ਆਪਣਾ ਘਰ” ਦੇ ਲੇਖਕ ਗੋਵਰਧਨ ਗੱਬੀ ਨੇ ਕਿਹਾ ਕਿ ਅਦਬੀ ਸ਼ਖ਼ਸੀਅਤਾਂ ਦੇ ਨੇੜੇ ਹੋ ਕੇ ਬਹੁਤ ਕੁਝ ਸਿੱਖਣ, ਸਮਝਣ , ਪਰਖਣ, ਚਿੰਤਨ, ਪੜ੍ਹਨ ਅਤੇ ਲਿਖਣ ਦਾ ਮੌਕਾ ਮਿਲਿਆ। 

ਮੁੱਖ ਮਹਿਮਾਨ ਵੱਜੋਂ ਬੋਲਿਦਆਂ  ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਬੋਲਚਾਲ ਦੀ ਭਾਸ਼ਾ ਵਾਲੀਆਂ ਕਹਾਣੀਆਂ ਦਾ ਆਪਣਾ ਸੰਸਾਰ ਹੈ । ਪ੍ਰਧਾਨਗੀ ਭਾਸ਼ਨ ਰਾਹੀਂ ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਲੇਖਕ ਗੱਬੀ ਹਵਾ ਵਿੱਚੋਂ ਕਹਾਣੀਆਂ ਫੜਨ ਦਾ ਹੁਨਰ ਜਾਣਦਾ ਹੈ । ਧੰਨਵਾਦੀ ਸ਼ਬਦਾਂ ਵਿੱਚ  ਸਭਾ ਦੇ ਸਕੱਤਰ ਪਾਲ ਅਜਨਬੀ ਨੇ ਕਿਹਾ ਅਜਿਹੇ ਸਾਹਿਤਕ ਉਪਰਾਲੇ ਸਮਾਜ ਲਈ ਸੇਧ ਦਾਇਕ ਹੁੰਦੇ ਹਨ ।

ਇਸ ਮੌਕੇ ਤੇ ਮੌਜੂਦ ਅਦਬੀ ਸ਼ਖ਼ਸੀਅਤਾਂ ਵਿੱਚ ਹੋਰਨਾਂ ਤੋਂ ਇਲਾਵਾ ਹਰਮਿੰਦਰ ਸਿੰਘ ਕਾਲੜਾ , ਵਰਿੰਦਰ ਚੱਠਾ , ਸੁਖਵਿੰਦਰ ਸਿੰਘ ਸਿੱਧੂ , ਡਾ ਜਸਪਾਲ ਸਿੰਘ, ਦੀਪਕ ਸ਼ਰਮਾ ਚਨਾਰਥਲ, ਜੈ ਸਿੰਘ ਧੂਰੀ, ਡਾ. ਅਵਤਾਰ ਸਿੰਘ ਪਤੰਗ, ਗੁਰਪ੍ਰੀਤ ਖੋਖਰ, ਗੁਰਜੰਟ ਸਿੰਘ, ਆਰ. ਡੀ. ਕੈਲੇ, ਪ੍ਰਤੀਕ ਕੁਮਾਰ, ਮਿਨਾਕਸ਼ੀ , ਭਾਗ ਮੱਲ , ਵਿਸ਼ਾਲ ਦੱਤ , ਖ਼ੁਸ਼ਪ੍ਰੀਤ ਕੌਰ, ਮਾਹੀ, ਨਿਤੀਕਾ, ਵਿਸ਼ਾਲ, ਜਸਲੀਨ, ਮਲਕੀਅਤ ਕੌਰ ਬਸਰਾ, ਬਲਵਿੰਦਰ ਸਿੰਘ ਉੱਤਮ, ਹਰਨੇਕ ਸਿੰਘ , ਭੂਮਿਕਾ, ਪ੍ਰੋ. ਦਿਲਬਾਗ ਸਿੰਘ , ਡਾ. ਮੇਹਰ ਮਾਣਕ,  ਨਿਰਮਲਾ, ਸੁਮੀਤ ਸਿੰਘ, ਭੂਮਿਤਾ, ਪਰਮਿੱਤਰਾ ਪਿੰਕੀ, ਅਨੀਸ਼, ਅੰਸ਼, ਸ਼ੁਭਮ, ਦੀਪਕ ਸਿੰਘ, ਸਤਨਾਮ ਚੌਹਾਨ, ਜੁਗਰਾਜ ਸਿੰਘ, ਖ਼ੁਸ਼ੀ, ਵੰਸ਼, ਸ਼੍ਰੇਆ, ਅਮ੍ਰਿਤਪਾਲ ਸਿੰਘ, ਜੈਪਾਲ, ਭਜਨਵੀਰ ਸਿੰਘ, ਏਕਤਾ, ਬਲਜੀਤ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਅਜਾਇਬ ਸਿੰਘ ਔਜਲਾ, ਜੈ ਸਿੰਘ ਛਿੱਬਰ, ਪਰਮਜੀਤ ਪਰਮ, ਬਲਦੇਵ ਸਿੰਘ ਸਿੰਧਰਾ ਸ਼ਾਮਿਲ ਸਨ।

ਕੁਲ ਮਿਲਾ ਕੇ ਕਲਾ ਭਵਨ ਚੰਡੀਗੜ੍ਹ ਵਿੱਚ ਅੱਜ ਵਾਲਾ ਇਹ ਪ੍ਰੋਗਰਾਮ ਵੀ ਬਹੁਤ ਯਾਦਗਾਰੀ ਰਿਹਾ। 

No comments:

Post a Comment