google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Bhupinder Malik
Showing posts with label Bhupinder Malik. Show all posts
Showing posts with label Bhupinder Malik. Show all posts

Sunday, 10 May 2026

ਦੇਖਦੇ ਹਾਂ ਅੱਜ ਕੌਣ ਦੇਵੇਗਾ ਉਹਨਾਂ ਸਦੀਵੀ ਰਚਨਾਵਾਂ ਨੂੰ ਆਪਣੀ ਆਪਣੀ ਆਵਾਜ਼

Kartika Kalyani Singh on Saturday 8th May 2026 at 19:00 Regarding Kala Bhawan Event 

ਇੱਕ ਵਿਲੱਖਣ ਸਮਾਗਮ ਸ਼ਿਵ-ਪਾਤਰ ਗਾਇਨ ਕਲਾ ਭਵਨ ਵਿੱਚ 


ਚੰਡੀਗੜ੍ਹ
: 8 ਮਈ 2026: (ਕਾਰਤਿਕਾ ਕਲਿਆਣੀ ਸਿੰਘ// ਸਾਹਿਤ ਸਕਰੀਨ ਡੈਸਕ)::

ਜਿਹਨਾਂ ਨੇ ਮੁਸ਼ਾਇਰੇ ਸੁਣੇ ਹੋਏ ਹਨ ਉਹਨਾਂ ਨੂੰ ਸ਼ਾਇਰੀ ਦੇ ਉਚਾਰਣ ਦਾ ਜਾਦੂ ਆਮ ਤੌਰ ਤੇ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਕੋਰੋਨਾ ਵਿੱਚ ਵਿੱਛੜ ਗਏ ਜਨਾਬ ਰਾਹਤ ਇੰਦੌਰੀ ਸਾਹਿਬ ਆਪਣੇ ਇੱਕ ਇੱਕ ਸ਼ਿਅਰ ਨੂੰ ਕਈ ਕਈ ਵਾਰ ਆਖਦੇ ਸਨ ਅਤੇ ਅਤੇ ਹਰ ਵਾਰ ਉਹਨਾਂ ਦਾ ਅੰਦਾਜ਼ ਵੱਖਰਾ ਹੁੰਦਾ ਸੀ। ਹਰ ਵਾਰ ਵੱਖਰੇ ਅੰਦਾਜ਼ ਨਾਲ ਜਿਹੜਾ ਜਾਦੂ ਸਾਹਮਣੇ ਆਉਂਦਾ ਸੀ ਉਹ ਇਹ ਸੀ ਕਿ ਜਿਸ ਕਿਸੇ ਨੂੰ ਵੀ ਕਿਸੇ ਨ ਕਿਸੇ ਕਾਰਨ ਸ਼ਾਇਰੀ ਦੀਆਂ ਉਹਨਾਂ ਸਤਰਾਂ ਵਿਚਲਾ ਅਰਥ ਜਾਂ ਲੁਕਵਾਂ ਭਾਵ ਅਰਥ ਸਮਝ ਨਹੀਂ ਸੀ ਆਉਂਦਾ ਜਾਂ ਫਿਰ ਕੋਈ ਭਰਮ ਭੁਲੇਖਾ ਲੱਗ ਜਾਂਦਾ ਸੀ ਉਸ ਨੂੰ ਵੀ ਸ਼ਿਅਰ ਵਿੱਚਲਾ ਅਰਥ ਤੇ ਭਾਵ ਅਰਥ ਸਮਝ ਆ ਜਾਂਦਾ ਸੀ ਅਤੇ ਉਸਦੇ ਮੂੰਹੋਂ ਖੁਦ-ਬ-ਖੁਦ ਨਿਕਲਦਾ ਵਾਹ ਵਾਹ - -ਕਿਆ ਬਾਤ ਹੈ।

ਕੁਝ ਸਾਲ ਪਹਿਲਾਂ ਜਦੋਂ ਮੁਸ਼ਾਇਰਿਆਂ ਦੇ ਨਾਲ ਨਾਲ ਪੰਜਾਬੀ ਸ਼ਾਇਰੀ ਵਾਲੇ ਸਟੇਜੀ ਮੁਸ਼ਾਇਰਿਆਂ ਦਾ ਰੁਝਾਣ ਜ਼ੋਰਾਂ ਤੇ ਹੁੰਦਾ ਸੀ ਉਦੋਂ ਵੀ ਇਸ ਜਾਦੂ ਨੂੰ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਸੀ। ਧਾਰਮਿਕ ਮੁਸ਼ਾਇਰਿਆਂ ਸਮੇਂ ਪੰਡਾਲ ਵਿੱਚ ਬੈਠੀਆਂ ਸੰਗਤਾਂ ਸਟੇਜ ਤੋਂ ਬੋਲ ਰਹੇ ਸ਼ਾਇਰਾਂ ਦੀ ਸੁਰ ਨਾਲ ਸੁਰ ਮਿਲਾਉਣ ਲੱਗ ਪੈਂਦੀਆਂ ਸਨ। ਕਈ ਵਾਰ ਆਉਣ ਵਾਲੇ ਸ਼ਿਅਰ ਦੇ ਬੋਲਾਂ ਦਾ ਅੰਦਾਜ਼ਾ ਵੀ ਲਗਾ ਲੈਂਦੀਆਂ ਸਨ। 

ਸਵਰਗੀ ਰਣਧੀਰ ਸਿੰਘ ਚੰਦ ਤਾਂ ਇਸ ਵਿੱਚ ਕਾਫੀ ਮਾਹਰ ਸਨ। ਇਸੇ ਤਰ੍ਹਾਂ ਜਨਾਬ ਸੁਰਜੀਤ ਪਾਤਰ ਹੁਰਾਂ ਦੀ ਤਕਰੀਬਨ ਹਰ ਰਚਨਾ ਉਹਨਾਂ ਉਸਦੀ ਰਚਨਾ ਵੇਲੇ ਹੀ ਗੁਣ ਗੁਣਾ ਕੇ ਦੇਖੀ ਹੁੰਦੀ ਸੀ। ਡਾਕਟਰ ਸਾਧੂ ਸਿੰਘ ਹਮਦਰਦ ਆਕਾਸ਼ਵਾਣੀ ਜਲੰਧਰ ਦੇ  ਖੁਲੇ ਵਿਹੜੇ ਵਿੱਚ ਹੁੰਦੇ ਰਹੇ ਮੁਸ਼ਾਇਰਿਆਂ ਵਿੱਚ ਇਹ ਰੰਗ ਦਿਖਾਇਆ ਕਰਦੇ ਸਨ। ਬਹੁਤ ਸਾਰੇ ਹੋਰ ਸ਼ਾਇਰ ਵੀ ਬਹਿਰ ਅਤੇ ਤੋਲ ਤੁਕਾਂਤ ਦਾ ਸਹੀ ਪਤਾ ਗੁਣ ਗੁਨਾ ਕੇ ਹੀ ਲਾਇਆ ਕਰਦੇ ਸਨ। 

ਜਨਾਬ ਸ਼ਿਵ ਕੁਮਾਰ ਬਟਾਲਵੀ ਤਾਂ ਗਾਉਂਦੇ ਹੀ ਕਮਲਾ ਦਾ ਸਨ। ਉਹਨਾਂ ਦੇ ਸਫਰੋਟੀਆਂ ਵਿੱਚ ਵੱਡੇ ਵੱਡੇ ਲੋਕ ਸ਼ਾਮਲ ਹੋਇਆ ਕਰਦੇ ਸਨ। ਰਿਦਮ ਨਾਲ ਉਹਨਾਂ ਦੀ ਸ਼ਾਇਰੀ ਹੋਰ ਅਸਰਦਾਇਕ ਹੋ ਜਾਂਦੀ ਸੀ। 

ਪਰ ਫਿਰ ਸਮਾਂ ਬਦਲਦਾ ਗਿਆ। ਖੁਲ੍ਹੀ ਕਵਿਤਾ ਦਾ ਦੌਰ ਸ਼ੁਰੂ ਹੋ ਗਿਆ। ਰਿਦਮ ਅਤੇ ਬਹਿਰ ਵਾਲੇ ਅੰਦਾਜ਼ ਦਾ ਵਿਰੋਧ ਜਿਹਾ ਵੀ ਸ਼ੁਰੂ ਹੋ ਗਿਆ। ਬੰਦਸ਼ ਨੂੰ ਨਕਾਰਿਆ ਜਾਣ ਲੱਗ ਪਿਆ ਪਰ ਅਸਲ ਵਿੱਚ ਬੰਦਿਸ਼ ਰਹਿਤ ਖੁਲ੍ਹੀ ਕਵਿਤਾ ਵਿੱਚ ਉਚਾਰਣ ਦਾ ਜਾਦੂ ਆਪਣਾ ਰੰਗ ਦਿਖਾਉਂਦਾ ਹੈ। ਖੁਲ੍ਹੀ ਕਵਿਤਾ ਦਾ ਉਚਾਰਨ ਕਈ ਵਾਰ ਜ਼ਿਆਦਾ ਮੁਸ਼ਕਲ ਹੁੰਦਾ ਹੈ। ਖੁਲ੍ਹੀ ਕਵਿਤਾ ਵਿੱਚ ਰਿਦਮ ਕਈ ਵਾਰ ਲੁਕਵਾਂ ਹੁੰਦਾ ਹੈ। 

ਇਸ ਜਾਦੂ ਅਤੇ ਇਸ ਰੰਗ ਨਾਲ ਪੂਰਾ ਮਾਹੌਲ ਹੀ ਬਦਲ ਜਾਇਆ ਕਰਦਾ ਸੀ। ਇਸ ਮਾਹੌਲ ਨਾਲ ਹੀ ਬਣਿਆ ਕਰਦੀ ਸੀ ਸ਼ਾਇਰਾਂ ਅਤੇ ਮੁਸ਼ਾਇਰਿਆਂ ਦੀ ਪਛਾਣ। ਅਲੋਪ ਜਿਹੇ ਹੁੰਦੇ ਜਾ ਰਹੇ ਉਸ ਅੰਦਾਜ਼ ਵਾਲੇ ਰੰਗ ਨੂੰ ਫਿਰ ਸੁਰਜੀਤ ਕਰਨ ਦੀ ਸਰਗਰਮ ਕੋਸ਼ਿਸ਼ ਕੀਤੀ ਹੈ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਨੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ। 

ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936-6 ਮਈ 1973) ਅਤੇ ਡਾ. ਸੁਰਜੀਤ ਪਾਤਰ (14 ਜਨਵਰੀ 1945-11 ਮਈ 2024) ਪੰਜਾਬ ਦੇ ਮਹਿਬੂਬ ਸ਼ਾਇਰਾਂ ਦੀ ਯਾਦ ’ਚ ਇੱਕ ਵਿਲੱਖਣ ਸਮਾਗਮ ਸ਼ਿਵ-ਪਾਤਰ ਗਾਇਨ ਕਰਵਾਇਆ ਜਾ ਰਿਹਾ ਹੈ। (ਤੁਸੀਂ ਸ਼ਿਵ ਕੁਮਾਰ ਬਟਾਲਵੀ ਜਾਂ ਡਾ. ਸੁਰਜੀਤ ਪਾਤਰ ਦੀ ਕਿਸੇ ਵੀ ਰਚਨਾ ਦੀ ਪੇਸ਼ਕਾਰੀ ਰਾਹੀਂ ਇਸ ਵਿਸ਼ੇਸ਼ ਸਮਾਗਮ ਦਾ ਹਿੱਸਾ ਬਣ ਸਕਦੇ ਹੋ) ਇਹ ਸਮਾਗਮ 10 ਮਈ, 2026, ਦਿਨ ਐਤਵਾਰ, ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਸੈਕਟਰ-16 ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ।

ਇਸ ਖਾਸ ਆਯੋਜਨ ਵਿੱਚ ਆਪ ਸਭ  ਨੂੰ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਆਪ ਜੀ ਦੇ ਸਵਾਗਤ ਵਿੱਚ ਜਿਹੜੇ ਰਹਿਣਗੇ ਉਹਨਾਂ ਵਿੱਚ ਸਾਡੇ ਸਰਗਰਮ ਲੇਖਕ ਅਤੇ ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਵੀ ਸ਼ਾਮਲ ਹੋਣਗੇ ਅਤੇ ਬਾਕੀ ਸਾਰੇ ਵੀ। 

ਹੁਣ ਦੇਖਣਾ ਹੈ ਕਿ ਡਾਕਟਰ ਸੁਰਜੀਤ ਪਾਤਰ ਅਤੇ ਸ਼ਿਵ ਕੁਮਾਰ ਬਟਾਲਵੀ ਵਾਲੇ ਜਾਦੂ ਨੂੰ ਮੁੜ ਜਗਾਉਣ ਵਿੱਚ ਕੌਣ ਕੌਣ ਸਫਲ ਰਹਿੰਦਾ ਹੈ। ਨਿਸਚੇ ਹੀ ਇਹ ਆਯੋਜਨ ਉਚਾਰਣ ਅਤੇ ਗਾਇਨ ਵਰਗੀ ਪੇਸ਼ਕਾਰੀ ਵਾਲੇ ਅੰਦਾਜ਼ ਵਿੱਚ ਬੇਹਤਰੀ ਦਿਖਾਉਣ ਵਾਲੇ ਭਵਿੱਖ ਵਿੱਚ ਉਹਨਾਂ ਚੰਗੀਆਂ ਰਚਨਾਵਾਂ ਦੀ ਸਿਰਜਣਾ ਵੀ ਕਰ ਸਕਣਗੇ ਜਿਹੜੀਆਂ ਸਾਨੂੰ ਅੱਜ ਵੀ ਯਾਦ ਆਉਂਦੀਆਂ ਹਨ। 

Saturday, 11 October 2025

ਕੀ ਕਹਿੰਦੀ ਹੈ ਪੰਜਾਬੀ ਕਹਾਣੀ-ਇਸ ਬਾਰੇ ਵਿਸ਼ੇਸ਼ ਚਰਚਾ ਹੋਵੇਗੀ 12 ਨੂੰ

 Received on Tuesday 07th October 2025 at 19:07 From Harminder Singh Kalra 

"ਖਿੱਦੋ" ਵਾਲੇ ਨਾਇਕ ਕਲਮਕਾਰ ਜਸਬੀਰ ਭੁੱਲਰ ਹੋਣਗੇ ਮੁੱਖ ਮਹਿਮਾਨ 

ਮੋਹਾਲੀ:10 ਅਕਤੂਬਰ 2025:(ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਤੇ ਪੰਜਾਬੀ ਸਾਹਿਤਕਾਰਾਂ ਦੀ ਅਸਲੀਅਤ ਕੀ ਹੈ? ਇਸ ਬਾਰੇ ਬੜਾ ਕੁਝ ਕਿਹਾ ਜਾਂਦਾ ਹੈ। ਕਦੇ ਖੁਲ੍ਹੇ ਆਮ ਅਤੇ ਕਦੇ ਪਰਦੇ ਨਾਲ। ਉਂਝ ਵੀ ਕੀ ਫਰਕ ਪੈਂਦਾ ਹੈ? ਨਾ ਕਹਿਣ ਵਾਲਿਆਂ ਨੂੰ  ਅਤੇ ਨਾ ਹੀ ਸੁਣਨ ਵਾਲਿਆਂ ਨੂੰ। ਕਹਿਣ ਨੂੰ ਜੋ ਮਰਜ਼ੀ ਕਹਿ ਲਿਆ ਜਾਵੇ ਪਰ ਅਕਫੀ ਆਸਰੇ ਤੋਂ ਪੰਜਾਬੀ ਸਾਹਿਤਕਾਰਾਂ ਦੀ ਹਾਲਤ ਬਾਰੇ ਬਹੁਤ ਕੁਝ ਕਿਹਾ ਸੁਣਿਆ ਜਾਣ ਲੱਗ ਪਿਆ ਸੀ। ਖਾਮੋਸ਼ ਰਹਿਣ ਵਾਲੇ ਖਾਮੋਸ਼ ਵੀ ਰਹੇ ਪਰ ਬੋਲਣ ਦੀ ਹਿੰਮਤ ਕਰਨ ਵਾਲੇ ਆਪਣੀ ਹਿੰਮਤ ਮੁਤਾਬਿਕ ਕੁਝ ਨ ਕੁਝ ਆਵਾਜ਼ ਬੁਲੰਦ ਵੀ ਕਰਦੇ ਰਹੇ। 

ਸਾਹਿਤਕਾਰਾਂ ਨੂੰ ਐਵਾਰਡ ਸ਼ਵਾਰਡ ਅਤੇ ਹੋਰ ਇਨਾਮਾਂ  ਸ਼ਨਾਮਾਂ ਦਾ ਮਾਮਲਾ ਜਿਥੇ ਮੀਡੀਆ ਵਿੱਚ ਆਇਆ ਉਥੇ ਅਦਾਲਤਾਂ ਵਿੱਚ ਵੀ ਚਲਾ ਗਿਆ। ਇਹ ਤਾਂ ਖੈਰ ਬਾਹਰ ਆਈਆਂ ਗੱਲਾਂ ਹਨ। ਪਰਦੇ ਪਿਛੇ ਸ਼ਾਇਦ ਅਜੇ ਵੀ ਬਹੁਤ ਕੁਝ ਲੁਕਿਆ ਰਹਿ ਗਿਆ ਹੋਵੇ। ਇਸ ਲੁੱਕੇ ਹੋਏ ਸੱਚ ਬਾਰੇ ਜਾਂ ਲੁਕਾ ਕੇ ਰੱਖੇ ਗਏ ਸੱਚ ਬਾਰੇ ਵੀ ਚਰਚਾ ਬੜੀ ਹੁੰਦੀ ਰਹੀ ਪਰ ਉਹ ਸਾਰੀ ਚਰਚਾ ਆਮ ਤੌਰ 'ਤੇ ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਚਲਾਈਆਂ ਗਈਆਂ ਬੰਦੂਕਾਂ ਦੀਆਂ ਗੋਲੀਆਂ ਵਾਂਗ ਹੀ ਸੀ। ਇਸ ਚਰਚਾ ਦੇ ਸ਼ਬਦਾਂ ਨੂੰ ਬੜੀ ਵਾਰ ਇੱਕ ਦੂਜੇ ਤੋਂ ਅੱਗੇ ਵੱਧ ਕੇ ਉਛਾਲਿਆ ਵੀ ਜਾਂਦਾ ਰਿਹਾ ਪਰ ਲੋੜ ਪੈਣ ਤੇ ਮੁੱਕਰ ਜਾਣ ਵਾਲੇ ਵੀ ਬੜੇ ਦੇਖੇ ਗਏ। ਗੁੱਟਬੰਦੀਆਂ ਵੀ ਬਣੀਆਂ। ਧੜੇ ਵੀ ਬਣੇ। ਚੋਣ ਅਖਾੜੇ ਵੀ ਭਖੇ। ਠੰਡੀ ਜੰਗ ਵੀ ਨਾਲ ਨਾਲ ਵਧਦੀ ਹੀ ਚਲੀ ਗਈ। 

ਇਸ ਸਾਰੇ ਵਰਤਾਰੇ ਨੂੰ ਬੜੇ ਹੀ ਸਲੀਕੇ ਨਾਲ ਇੱਕ ਮੁੱਦੇ ਵਾਂਗ ਸਾਹਮਣੇ ਲਿਆਂਦਾ ਕਰਨਲ ਜਸਬੀਰ ਭੁੱਲਰ ਹੁਰਾਂ ਨੇ। ਪੱਤਰਕਾਰਾਂ ਨੂੰ ਜੋ ਕੁਝ ਕਰਨਾ ਚਾਹੀਦਾ ਸੀ ਉਹ ਕੁਝ ਇੱਕ ਸਾਹਿਤਕਾਰ ਨੇ ਕਰ ਦਿਖਾਇਆ ਅਤੇ ਉਹ ਵੀ ਬੜੇ ਸਲੀਕੇ ਨਾਲ।   ਬੜੀ ਹਿੰਮਤ ਵਾਲਾ ਨਾਵਲ ਗਿਣਿਆ ਗਿਆ ਹੈ-"ਖਿੱਦੋ" .......! ਖਿੱਦੋ ਦੇ ਲੇਖਕ ਕਰਨਲ ਜਸਬੀਰ ਭੁੱਲਰ ਅਸਲ ਵਿੱਚ ਸਾਡੇ ਵੇਲਿਆਂ ਦੇ ਨਾਇਕ ਕਲਮਕਾਰ ਹਨ ਜਿਹਨਾਂ ਨੇ ਉਹ ਹਿੰਮਤ ਦਿਖਾਈ ਹੀ ਜਿਹੜੇ ਬਹੁਤ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਦਿਖਾਉਣੀ ਚਾਹੀਦੀ ਸੀ। ਉਹ ਮਹਾਨ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਚੰਡੀਗੜ੍ਹ ਦੇ ਕਲਾ ਭਾਵ ਵਿੱਚ ਸਾਹਿਤਕਾਰਾਂ ਦੇ ਰੂਬਰੂ ਹੋਣਗੇ 12 ਅਕਤੂਬਰ 2025 ਨੂੰ। 

ਚਰਚਾ ਹੋਵੇਗੀ-ਕੀ ਕਹਿੰਦੀ ਹੈ ਪੰਜਾਬੀ ਕਹਾਣੀ?

ਇਹ ਸਾਰਾ ਆਯੋਜਨ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਕੀ ਕਹਿੰਦੀ ਹੈ ਪੰਜਾਬੀ ਕਹਾਣੀ ਵਿਸ਼ੇ ਉੱਪਰ ਕਹਾਣੀ-ਪਾਠ ਅਤੇ ਵਿਚਾਰ ਚਰਚਾ ਪ੍ਰੋਗਰਾਮ ਮਿਤੀ 12 ਅਕਤੂਬਰ, ਦਿਨ ਐਤਵਾਰ ਨੂੰ  ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ-16, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।

ਇਸ ਵਿੱਚ ਸ਼ਾਮਲ ਹੋਣ ਲਈ ਸਮੂਹ ਸਾਹਿਤ ਰਸੀਆਂ ਨੂੰ ਪ੍ਰਬੰਧਕਾਂ ਵੱਲੋਂ ਹਾਰਦਿਕ ਸੱਦਾ ਦਿੱਤਾ ਗਿਆ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਕਰਨਲ ਕਰਨਲ ਜਸਬੀਰ ਭੁੱਲਰ ਆਪਣੀ ਕਲਮ ਦੇ ਗੁਰ ਵੀ ਦੱਸਣਗੇ ਅਤੇ ਨਵੇਂ ਪੁਰਾਣੇ ਲੇਖਕਾਂ ਨੂੰ ਸਾਹਿਤ ਰਚਨਾ ਦੀਆਂ ਖੂਬੀਆਂ ਬਾਰੇ ਵੀ ਦੱਸਣਗੇ। 

ਇਸਦੇ ਨਾਲ ਹੀ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹੋਣਗੇ ਪ੍ਰਗਤੀਸ਼ੀਲਤਾ ਨੂੰ ਸਮਰਪਿਤ ਉੱਘੇ ਕਹਾਣੀਕਾਰ ਦੀਪਤੀ ਬਬੂਟਾ, ਜਤਿੰਦਰ ਹਾਂਸ ਅਤੇ ਤ੍ਰਿਪਤਾ ਕੇ. ਸਿੰਘ ਆਪਣੀ ਸਾਹਿਤ ਸਾਧਨਾਂ ਦੇ ਤਜਰਬਿਆਂ ਵਿੱਚ ਮਾਰਗਦਰਸ਼ਨ ਦੀਆਂ ਬਾਰੀਕੀਆਂ ਨੂੰ ਨਾਲ ਲੈ ਕੇ। 

ਇਸ ਸਾਰੇ ਆਯੋਜਨ ਦੇ ਉਡੀਕਵਾਨ ਵੀ ਬਹੁਤ ਖਾਸ ਹੋਣਗੇ। ਸਾਹਿਤਿਕ ਪੱਤਰਕਾਰਿਤਾ ਨੂੰ ਪ੍ਰਫੁੱਲਤ ਕਰਨ ਵਾਲੇ ਸਾਡੇ ਖੋਜੀ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੋ ਕਿ ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ  ਦੇ ਪ੍ਰਧਾਨ ਵੀ ਹਨ। 


ਇਸ ਆਯੋਜਨ ਦੀ ਸਫਲਤਾ ਲਈ ਲਗਾਤਾਰ ਸਰਗਰਮ ਭੁਪਿੰਦਰ ਮਲਿਕ ਵੀ ਤੁਹਾਡੀ ਸਭਨਾਂ ਦੀ ਉਡੀਕ ਵਿੱਚ ਹਨ। ਉਹ ਸਭਾ  ਦੇ ਜਨਰਲ ਸਕੱਤਰ ਹਨ। ਕੁਲ ਮਿਲਾ ਕੇ ਇਹ ਸਮਾਗਮ ਇੱਕ ਇਤਿਹਾਸਿਕ ਸਮਾਗਮ ਹੋ ਨਿੱਬੜੇਗਾ। ਸਾਹਿਤਿਕ ਪੱਤਰਕਾਰਿਤਾ ਵਿੱਚ ਰੂਚੀ ਰੱਖਣ ਵਾਲੇ ਵੀ ਇਸ ਸਮਾਗਮ ਦੀ ਕਵਰੇਜ ਲਈ ਉਚੇਚ ਨਾਲ ਪੁੱਜਣਗੇ ਹੀ। ਇਹ ਸਮਾਗਮ ਸਾਨੂੰ ਮੌਜੂਦਾ ਚੱਕਰ ਵਿਯੂਹਾਂ ਵਰਗੀ ਸਥਿਤੀ ਵਿੱਚ ਨਵੇਂ ਰਸਤੇ ਅਤੇ ਨਵੇਂ ਮੋੜ ਵੀ ਦਿਖਾਵੇਗਾ। ਹਨੇਰੀਆਂ ਵਿੱਚ ਰੌਸ਼ਨੀ ਵੰਡਣ ਵਾਲਾ ਯਾਦਗਾਰੀ ਸਮਾਗਮ ਹੋਵੇਗਾ ਇਹ ਆਯੋਜਨ। 

Sunday, 17 November 2024

ਗੋਵਰਧਨ ਗੱਬੀ ਰਚਿਤ ਕਹਾਣੀ-ਸੰਗ੍ਰਿਹ “ਆਪਣਾ ਘਰ “ਦੇ ਲੋਕ ਅਰਪਣ ਅਹਿਮ ਚਰਚਾ

Sent By Bhupinder Malik//16th November 2024 at 21:11// WhatsApp//Kala Bhawan Chandigarh

ਲੇਖਕ ਨੇ ਆਪਣੀਆਂ ਕਹਾਣੀਆਂ ਵਿੱਚ ਸੰਜੀਦਾ ਵਿਸ਼ੇ ਛੂਹੇ ਨੇ-ਬਲਕਾਰ ਸਿੱਧੂ 


ਚੰਡੀਗੜ੍ਹ16 ਨਵੰਬਰ 2024: (*ਭੁਪਿੰਦਰ ਮਲਿਕ//ਇਨਪੁਟ-ਸਾਹਿਤ ਸਕਰੀਨ)::

ਅੱਜ ਦਾ ਦਿਨ ਵੀ ਸਾਹਿਤ ਜਗਤ ਲਈ ਬਹੁਤ ਖਾਸ ਰਿਹਾ। ਅੱਜ ਵੀ ਕਲਾ ਭਾਵਾਂ ਵਿੱਚ ਰੌਣਕ ਰਹੀ। ਸਾਹਿਤ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸੀਅਤਾਂ ਅੱਜ ਸਾਹਿਤ ਸਾਧਨਾਂ ਦੇ ਇਸ ਕੇਂਦਰੀ ਸਥਾਨ ਤੇ ਸਨ। ਅੱਜ ਗੋਵਰਧਨ ਗੱਬੀ ਦੀ ਪੁਸਤਕ ਰਿਲੀਜ਼ ਹੋਈ। ਪੁਸਤਕ ਦੀ ਚਰਚਾ ਦੇ ਨਾਲ ਨਾਲ ਸਾਹਿਤ ਦੇ  ਪਹਿਲੂ ਵੀ ਵਿਚਾਰੇ ਗਏ। ਲੇਖਕ ਦੇ ਪਰਿਵਾਰਿਕ ਮੈਂਬਰ ਵੀ ਅੱਜ ਦੇ ਇਸ ਸਾਹਿਤਿਕ ਪਰਿਵਾਰ ਵਿੱਚ ਸ਼ਾਮਲ ਹੋਏ। 

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਕਹਾਣੀਕਾਰ ਗੋਵਰਧਨ ਗੱਬੀ ਦੇ ਕਹਾਣੀ-ਸੰਗ੍ਰਿਹ “ ਆਪਣਾ ਘਰ  “ ਦਾ ਲੋਕ ਅਰਪਣ ਸਮਾਗਮ ਹੋਇਆ ਅਤੇ ਇਸ 'ਤੇ ਭਰਪੂਰ ਵਿਚਾਰ ਚਰਚਾ ਕੀਤੀ ਗਈ। ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਕਰਨਲ ਜਸਬੀਰ ਭੁੱਲਰ ਨੇ ਕੀਤੀ ਅਤੇ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਕਨਵੀਨਰ ਡਾ. ਦੀਪਕ ਮਨਮੋਹਨ ਸਿੰਘ ਇਸ ਮੌਕੇ ਮੁੱਖ ਮਹਿਮਾਨ ਸਨ। 

ਕਹਾਣੀ ਖੇਤਰ ਦੀਆਂ ਸਨਮਾਨਿਤ ਸ਼ਖ਼ਸੀਅਤਾਂ ਗੁਲ ਚੌਹਾਨ, ਬਲਿਜੀਤ ਨੇ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਿਰਕਤ ਕੀਤੀ ਪਰ ਦੀਪਤੀ ਬਬੂਟਾ ਹੁਰਾਂ ਦੀ ਗੈਰ ਹਾਜ਼ਰੀ ਵਿੱਚ ਉਹਨਾਂ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਡਾ. ਗੁਰਮੇਲ ਸਿੰਘ ਨੇ ਕਿਤਾਬ 'ਤੇ ਪਰਚਾ ਪੜ੍ਹਿਆ ।ਕਿਤਾਬ ਰਿਲੀਜ਼ ਸਮਾਗਮ ਵਿੱਚ ਪ੍ਰਧਾਨਗੀ- ਮੰਡਲ ਤੋਂ ਇਲਾਵਾ ਲੇਖਕ ਗੋਵਰਧਨ ਗੱਬੀ ਦੇ ਪਰਿਵਾਰਕ ਮੈਂਬਰ ਰਾਜ ਕੁਮਾਰੀ ਅਤੇ ਸ਼੍ਰੀਮਤੀ ਬਚਨਾ ਦੇਵੀ ਸ਼ਾਮਿਲ ਹੋਏ। ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਲੇਖਕ ਨੇ ਆਪਣੀਆਂ ਕਹਾਣੀਆਂ ਵਿੱਚ ਸੰਜੀਦਾ ਵਿਸ਼ੇ ਛੂਹੇ ਨੇ। 

ਇਸ ਮੌਕੇ ਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਸ਼ਬਦਕਾਰ, ਕਲਮਕਾਰ ਤੇ ਸਾਹਿਤਕਾਰ ਸਮਾਜ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਡਾ ਗੁਰਮੇਲ ਸਿੰਘ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕ ਨੇ ਸਮਾਜਿਕ ਵਰਤਾਰਿਆਂ ਦੀ ਗੱਲ ਕੀਤੀ ਹੈ। ਦੀਪਤੀ ਬਬੂਟਾ ਨੇ ਲੇਖਕ ਦੀ ਨਾਟਕੀ ਸ਼ੈਲੀ ਨੂੰ ਬਾਕਮਾਲ ਦੱਸਿਆ। 

ਬਲਿਜੀਤ ਨੇ ਕਿਹਾ ਕਿ ਇਹ ਕਹਾਣੀਆਂ ਮੱਧਵਰਗੀ ਸੰਸਾਰ ਦੇ ਤਜਰਬੇ ‘ਤੇ ਆਧਾਰਿਤ ਹਨ। ਗੁੱਲ ਚੌਹਾਨ ਨੇ ਕਿਹਾ ਕਿ ਰੌਚਕਤਾ ਵਾਲ਼ੀ ਇਹ ਕਿਤਾਬ ਪਾਠਕ ਨੂੰ ਉਂਗਲ ਫੜ ਕੇ ਨਾਲ ਤੋਰਦੀ ਹੈ। 

ਗੁਰਮੀਤ ਸਿੰਗਲ ਨੇ ਕਿਹਾ ਕਿ ਲੇਖਕ ਦੀਆਂ ਕਹਾਣੀਆਂ ਦਾ ਪਾਤਰ ਚਿਤਰਣ  ਬਹੁਤ ਵਧੀਆ ਹੈ। ਹਰਬੰਸ ਸੋਢੀ ਨੇ  ਕਿਹਾ ਕਿ ਇਸ ਕਿਤਾਬ ਦੀਆਂ ਕਹਾਣੀਆਂ ਵਿੱਚ ਜ਼ਿੰਦਗੀ ਦੀ ਚਮਕ ਦੀ ਗੱਲ ਕੀਤੀ ਗਈ ਹੈ। 

“ਆਪਣਾ ਘਰ” ਦੇ ਲੇਖਕ ਗੋਵਰਧਨ ਗੱਬੀ ਨੇ ਕਿਹਾ ਕਿ ਅਦਬੀ ਸ਼ਖ਼ਸੀਅਤਾਂ ਦੇ ਨੇੜੇ ਹੋ ਕੇ ਬਹੁਤ ਕੁਝ ਸਿੱਖਣ, ਸਮਝਣ , ਪਰਖਣ, ਚਿੰਤਨ, ਪੜ੍ਹਨ ਅਤੇ ਲਿਖਣ ਦਾ ਮੌਕਾ ਮਿਲਿਆ। 

ਮੁੱਖ ਮਹਿਮਾਨ ਵੱਜੋਂ ਬੋਲਿਦਆਂ  ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਬੋਲਚਾਲ ਦੀ ਭਾਸ਼ਾ ਵਾਲੀਆਂ ਕਹਾਣੀਆਂ ਦਾ ਆਪਣਾ ਸੰਸਾਰ ਹੈ । ਪ੍ਰਧਾਨਗੀ ਭਾਸ਼ਨ ਰਾਹੀਂ ਕਰਨਲ ਜਸਬੀਰ ਭੁੱਲਰ ਨੇ ਕਿਹਾ ਕਿ ਲੇਖਕ ਗੱਬੀ ਹਵਾ ਵਿੱਚੋਂ ਕਹਾਣੀਆਂ ਫੜਨ ਦਾ ਹੁਨਰ ਜਾਣਦਾ ਹੈ । ਧੰਨਵਾਦੀ ਸ਼ਬਦਾਂ ਵਿੱਚ  ਸਭਾ ਦੇ ਸਕੱਤਰ ਪਾਲ ਅਜਨਬੀ ਨੇ ਕਿਹਾ ਅਜਿਹੇ ਸਾਹਿਤਕ ਉਪਰਾਲੇ ਸਮਾਜ ਲਈ ਸੇਧ ਦਾਇਕ ਹੁੰਦੇ ਹਨ ।

ਇਸ ਮੌਕੇ ਤੇ ਮੌਜੂਦ ਅਦਬੀ ਸ਼ਖ਼ਸੀਅਤਾਂ ਵਿੱਚ ਹੋਰਨਾਂ ਤੋਂ ਇਲਾਵਾ ਹਰਮਿੰਦਰ ਸਿੰਘ ਕਾਲੜਾ , ਵਰਿੰਦਰ ਚੱਠਾ , ਸੁਖਵਿੰਦਰ ਸਿੰਘ ਸਿੱਧੂ , ਡਾ ਜਸਪਾਲ ਸਿੰਘ, ਦੀਪਕ ਸ਼ਰਮਾ ਚਨਾਰਥਲ, ਜੈ ਸਿੰਘ ਧੂਰੀ, ਡਾ. ਅਵਤਾਰ ਸਿੰਘ ਪਤੰਗ, ਗੁਰਪ੍ਰੀਤ ਖੋਖਰ, ਗੁਰਜੰਟ ਸਿੰਘ, ਆਰ. ਡੀ. ਕੈਲੇ, ਪ੍ਰਤੀਕ ਕੁਮਾਰ, ਮਿਨਾਕਸ਼ੀ , ਭਾਗ ਮੱਲ , ਵਿਸ਼ਾਲ ਦੱਤ , ਖ਼ੁਸ਼ਪ੍ਰੀਤ ਕੌਰ, ਮਾਹੀ, ਨਿਤੀਕਾ, ਵਿਸ਼ਾਲ, ਜਸਲੀਨ, ਮਲਕੀਅਤ ਕੌਰ ਬਸਰਾ, ਬਲਵਿੰਦਰ ਸਿੰਘ ਉੱਤਮ, ਹਰਨੇਕ ਸਿੰਘ , ਭੂਮਿਕਾ, ਪ੍ਰੋ. ਦਿਲਬਾਗ ਸਿੰਘ , ਡਾ. ਮੇਹਰ ਮਾਣਕ,  ਨਿਰਮਲਾ, ਸੁਮੀਤ ਸਿੰਘ, ਭੂਮਿਤਾ, ਪਰਮਿੱਤਰਾ ਪਿੰਕੀ, ਅਨੀਸ਼, ਅੰਸ਼, ਸ਼ੁਭਮ, ਦੀਪਕ ਸਿੰਘ, ਸਤਨਾਮ ਚੌਹਾਨ, ਜੁਗਰਾਜ ਸਿੰਘ, ਖ਼ੁਸ਼ੀ, ਵੰਸ਼, ਸ਼੍ਰੇਆ, ਅਮ੍ਰਿਤਪਾਲ ਸਿੰਘ, ਜੈਪਾਲ, ਭਜਨਵੀਰ ਸਿੰਘ, ਏਕਤਾ, ਬਲਜੀਤ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਅਜਾਇਬ ਸਿੰਘ ਔਜਲਾ, ਜੈ ਸਿੰਘ ਛਿੱਬਰ, ਪਰਮਜੀਤ ਪਰਮ, ਬਲਦੇਵ ਸਿੰਘ ਸਿੰਧਰਾ ਸ਼ਾਮਿਲ ਸਨ।

ਕੁਲ ਮਿਲਾ ਕੇ ਕਲਾ ਭਵਨ ਚੰਡੀਗੜ੍ਹ ਵਿੱਚ ਅੱਜ ਵਾਲਾ ਇਹ ਪ੍ਰੋਗਰਾਮ ਵੀ ਬਹੁਤ ਯਾਦਗਾਰੀ ਰਿਹਾ।