Amolak Singh on 11th October 2026 at 08:02 Campaign Regarding Safety for Pash Memorial
ਨਵੇਂ ਸੰਘਰਸ਼ਾਂ ਲਈ ਜੁੜ ਰਿਹਾ ਹੈ ਨਵਾਂ ਜੋਸ਼ ਨਵਾਂ ਉਤਸ਼ਾਹ
google.com, pub-7610353441165800, DIRECT, f08c47fec0942fa0
A Blog by Punjab Screen Media Group Contact: Email:punjabscreen@gmail.com:Mobile:9888272045
Amolak Singh on 11th October 2026 at 08:02 Campaign Regarding Safety for Pash Memorial
ਨਵੇਂ ਸੰਘਰਸ਼ਾਂ ਲਈ ਜੁੜ ਰਿਹਾ ਹੈ ਨਵਾਂ ਜੋਸ਼ ਨਵਾਂ ਉਤਸ਼ਾਹ
Panjabi Bhawan on Monday 14th September 2026 at 1:07 PM Kendri Panjabi Lekhak Sabha (Sekhon)
ਇਜਲਾਸ ਦੀਆਂ ਸਾਰੀਆਂ ਤਿਆਰੀਆਂ ਤੇਜ਼ੀ ਨਾਲ ਜਾਰੀ
Gurbhajan Singh Gill on Wednesday 11th June 2026 at 07:06 AM Sahit Screen Regarding Global Poetry
ਏਨੀ ਬਹੁਤੀ ਅੱਤ ਨਾ ਚੰਗੀ! ਕੁੱਲ ਦੁਨੀਆਂ ਸੂਲੀ ਤੇ ਟੰਗੀ!
ਜੱਗ ਤੋਂ ਪਸ਼ੂ ਕਹਾਵੇਂਗਾ ।
ਜੰਗਲ ਜੋਗਾ ਰਹਿ ਕੇ ਦੱਸ
ਤੂੰ ਫਿਰ ਕਿੱਧਰ ਨੂੰ ਜਾਵੇਂਗਾ ?
ਦੁਨੀਆਂ ਦੇ ਵਿਚ ਮਾਰ ਮਰੱਈਆ ।
ਤੇਰੀ ਥੈਲੀ ਵਿਚ ਰੁਪੱਈਆ ।
ਮੰਨਿਆ ਤੂੰ ਵੱਡਾ ਮੁਲਖ਼ਈਆ ।
ਏਨੇ ਪੱਥਰ ਬੇੜੀ ਇੱਕੋ,
ਸਾਗਰ ਵਿਚ ਡੁੱਬ ਜਾਵੇਂਗਾ ।
ਏਨੀ ਬਹੁਤੀ ਅੱਤ ਨਾ ਚੰਗੀ ।
ਕੁੱਲ ਦੁਨੀਆਂ ਸੂਲੀ ਤੇ ਟੰਗੀ ।
ਧਾਰੇਂ ਨੀਤੀ ਰੰਗ-ਬਰੰਗੀ ।
ਦੂਜੇ ਦੇ ਘਰ ਬਾਲ ਮੁਆਤਾ,
ਆਪ ਕਿਵੇਂ ਬਚ ਜਾਵੇਂਗਾ ?
ਕਰਦੈਂ ਜਬਰ, ਅਜਾਰੇਦਾਰਾ ।
ਹਥਿਆਰਾਂ ਦੇ ਸਿਰ ਸਰਦਾਰਾ ।
ਪੁੱਠੀਆਂ ਮੱਤਾਂ, ਉਲਟਾ ਕਾਰਾ ।
ਜੇਕਰ ਪਿੱਛੇ ਮੁੜ ਨਾ ਹੋਇਆ,
ਅੱਗੇ ਕਿੱਧਰ ਜਾਵੇਗਾ ?
ਲਿੱਸਿਆਂ ਤੇ ਤਲਵਾਰ ਚਲਾਵੇਂ ।
ਲਾਸ਼ਾਂ ਦੇ ਅੰਬਾਰ ਲਗਾਵੇਂ ।
ਫਿਰ ਤੂੰ ਬੱਗਾ ਸ਼ੇਰ ਕਹਾਵੇਂ ।
ਸਿਵਿਆਂ ਅੰਦਰ ਮਿੱਟੀ ਉੱਤੇ,
ਕਿੱਦਾਂ ਹੁਕਮ ਚਲਾਵੇਂਗਾ?
ਪਹਿਲਾਂ ਤੂੰ ਸ਼ੈਤਾਨ ਸ਼ਿੰਗਾਰੇਂ ।
ਰੌਲਾ ਪਾ ਲੋਕਾਂ ਨੂੰ ਚਾਰੇਂ ।
ਫਿਰ ਤੂੰ ਉਸ ਨੂੰ ਫੜ ਕੇ ਮਾਰੇਂ ।
ਕਾਠ ਦੀ ਹਾਂਡੀ ਦੇ ਵਿਚ ਦੱਸ ਤੂੰ,
ਕਦ ਤੱਕ ਲਾਸ਼ ਪਕਾਵੇਂਗਾ!
ਬੁਰਿਆ ਤੂੰ ਕਰਦੈਂ ਬੁਰਿਆਈ ।
ਮੂੰਹੋਂ ਆਖੇਂ ਲੋਕ-ਭਲਾਈ ।
ਮਾਰੇਂ ਡਾਕੇ ਕਹੇਂ ਕਮਾਈ ।
ਏਨੀ ਦੌਲਤ 'ਕੱਠੀ ਕਰਕੇ,
ਫਿਰ ਕਿਹੜਾ ਰੱਜ ਜਾਵੇਂਗਾ ?
ਤੇਰੇ ਹੁੰਦਿਆ ਡਰਦੇ ਰਹੀਏ ।
ਜਾਣਦਿਆਂ ਵੀ, ਕੁਝ ਨਾ ਕਹੀਏ ।
ਤੇਰਾ ਜਬਰ ਕੁਹਾੜਾ ਸਹੀਏ ।
ਜੇ ਦਮ ਘੁੱਟ ਕੇ ਮਰ ਗਏ ਆਪਾਂ,
ਕਿਸ ਤੇ ਰੋਅਬ ਜਮਾਵੇਂਗਾ?
🔳
Gurbhajan Singh Gill on Wednesday 10th June 2026 at 6:42 PM Sahit Screen Remembering Jarnail Singh Arshi
*ਗੁਰਭਜਨ ਸਿੰਘ ਗਿੱਲ(ਪ੍ਰੋ.)
ਕੁਝ ਸਾਲ ਪਹਿਲਾਂ ਜੇ ਪੰਜਾਬੀ ਸਾਹਿੱਤ ਸਭਾ ਕੋਲਕਾਤਾ ਵੱਲੋਂ ਮੈਨੂੰ ਜਰਨੈਲ ਸਿੰਘ ਅਰਸ਼ੀ ਯਾਦਗਾਰੀ ਪੰਜਾਬੀ ਇੰਟਰ ਸਕੂਲ ਕਵਿਤਾ ਉਚਾਰਣ ਮੁਕਾਬਲਿਆਂ ਦਾ ਸੱਦਾ ਪੱਤਰ ਨਾ ਮਿਲਦਾ ਤਾਂ ਸੱਚ ਮੰਨਿਉਂ, ਮੈਨੂੰ ਚਿੱਤ ਚੇਤਾ ਹੀ ਨਹੀਂ ਸੀ ਆਉਣਾ ਕਿ ਇਸ ਸੂਰਮੇ ਕਵੀ ਨੂੰ ਚੇਤੇ ਕਰਨਾ ਕਿੰਨਾ ਜ਼ਰੂਰੀ ਬਣਦਾ ਹੈ।
ਨੋਟਃ ਇਹ ਕਵਿਤਾ 1945 ਤੋਂ ਪਹਿਲਾਂ ਦੀ ਰਚਨਾ ਹੈ।S S Cheema on Monday 8th June 2026 at 14:42 Regarding Sahit Chintan Baithak at PKK Chd
ਗਊ ਦਾ ਪਿਸ਼ਾਬ ਪੀਣ ਨਾਲ ਕੁਝ ਨਹੀਂ ਹੋਣਾ-ਸ਼੍ਰੀ ਜੈਪਾਲ
ਸਾਡੇ ਗਿਆਨ ਨਹੀਂ, ਗਿਆਨੀਆਂ ਦਾ ਵੀ ਉਧਾਲਾ ਹੋਇਆ ਹੈ-ਡਾ. ਅਰੀਤ ਕੌਰ
ਚੰਡੀਗੜ੍ਹ: ਜੂਨ 2026: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::
ਚੰਡੀਗੜ੍ਹ ਦੀਆਂ ਬਹੁਤ ਸਾਰੀਆਂ ਖੂਬੀਆਂ ਵਿੱਚ ਇੱਕ ਖੂਬੀ ਸਾਹਿਤ ਚਿੰਤਨ ਵਾਲੀ ਬੈਠਕ ਦੀ ਵੀ ਹੈ ਜਿਹੜੀ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਆਯੋਜਿਤ ਹੁੰਦੀ ਹੈ। ਇਸ ਵਾਰ ਸਾਹਿਤ ਚਿੰਤਨ, ਚੰਡੀਗੜ੍ਹ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ ਪਹਿਲੇ ਐਤਵਾਰ ਨੂੰ ਹੀ 07 ਜੂਨ 2026 ਨੂੰ ਸਵੇਰੇ 10.30 ਵਜੇ ਹੋਈ। ਸਾਹਿਤ ਦੇ ਆਯੋਜਨਾਂ ਨੂੰ ਕਈਂ ਨਵੇਂ ਰੰਗਾਂ ਅਤੇ ਅਹਿਸਾਸਾਂ ਨਾਲ ਰੰਗ ਦੇਣ ਵਾਲਾ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਦੇ ਸੈਕਟਰ-35-ਬੀ, ਚੰਡੀਗੜ੍ਹ ਵਿਖੇ ਸਥਿਤ ਹੈ ਜਿਥੇ ਆਮ ਤੌਰ ਤੇ ਸੰਗੀਤਕ ਪ੍ਰੋਗਰਾਮ ਹੀ ਹੁੰਦੇ ਹਨ।
ਸੱਤ ਜੂਨ ਵਾਲੇ ਸਾਹਿਤਿਕ ਪ੍ਰੋਗਰਾਮ ਦਾ ਆਯੋਜਨ ਪ੍ਰੋ. ਅਰਵਿੰਦ ਦੀ ਪ੍ਰਧਾਨਗੀ ਹੇਠ ਹੋਇਆ। ਬਹੁਤ ਹੀ ਗੰਭੀਰ ਮੁੱਦਿਆਂ ਨੂੰ ਬੜੇ ਹੀ ਸਲੀਕੇ ਨਾਲ ਉਠਾਉਣ ਵਾਲਾ ਇਹ ਪ੍ਰੋਗਰਾਮ ਬਹੁਤ ਹੀ ਯਾਦਗਾਰੀ ਵੀ ਰਿਹਾ।
ਸਭ ਤੋਂ ਪਹਿਲਾਂ ਪਿਛਲੇ ਦਿਨੀਂ ਵਿਛੜੇ ਸਾਥੀਆਂ - ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ, ਕਾ. ਸੁਰਿੰਦਰ ਤਿਵਾੜੀ, ਪੱਤਰਕਾਰ ਪ੍ਰਵੀਨ ਵਾਲੀਆ, ਟੀ.ਵੀ. ਪੱਤਰਕਾਰ ਟੈਂਡ ਟਰਨਰ, ਕਾ. ਸ਼ਿੰਗਾਰਾ ਸਿੰਘ ਸੇਖਾ, ਉਘੇ ਵਿਗਿਆਨੀ ਡਾ. ਇੰਦਰਜੀਤ ਸਿੰਘ, ਅਦਾਕਾਰਾ ਤਵਿਸ਼ਾ ਸ਼ਰਮਾ, ਪੰਜਾਬੀ ਗਾਇਕਾ ਇੰਦਰ ਕੌਰ, ਨਰਵਾਣਾ ਨਹਿਰ ਵਿੱਚ ਸੁੱਟ ਕੇ ਮਾਰੇ ਇੱਕ ਪੁੱਤ ਤੇ ਦੋ ਧੀਆਂ, ਏਕਮ ਸਿੰਘ (ਦਸਵੀਂ ਜਮਾਤ), ਮੁਸਕਾਨ ਕੌਰ (ਸੱਤਵੀਂ ਜਮਾਤ) ਤੇ ਰਾਜਵੀਰ ਕੌਰ (ਦੂਸਰੀ ਜਮਾਤ), ਲੇਖਕ ਰਿਪੁਦਮਨ ਸਿੰਘ ਰੂਪ, ਇਜਰਾਇਲੀ ਹਮਲੇ ਵਿੱਚ ਮਾਰੇ ਗਏ 29 ਲਿਬਨਾਨੀ ਨਾਗਰਿਕ, ਗਾਇਕਾ ਸੁਮਨ ਕਲਿਆਣਪੁਰ, ਸਿੱਖਿਆ ਸ਼ਾਸਤਰੀ ਸਵਰਨ ਸਿੰਘ ਭੰਗੂ, ਉਰਦੂ ਅਕਾਦਮੀ ਹਰਿਆਣਾ ਦੇ ਪ੍ਰਧਾਨ ਡਾ. ਚੰਦਰ ਤ੍ਰਿਖਾ ਦੀ ਪਤਨੀ ਸੁਸ਼ੀਲਾ ਤ੍ਰਿਖਾ, ਫਿਲਮ ਨਿਰਮਾਤਾ ਪਹਿਲਾਜ ਨਿਹਲਾਨੀ, ਉਰਦੂ ਸ਼ਾਇਰ ਬਸ਼ੀਰ ਬੱਦਰ, ਦਿੱਲੀ ਅਗਨੀ ਕਾਂਡ ਵਿੱਚ ਮਾਰੇ ਗਏ 21 ਦੇਸੀ ਤੇ ਵਿਦੇਸ਼ੀ ਨਾਗਰਿਕ ਤੇ ਇਰਾਨ ਦੇ ਅਰਬੀ ਚੈਨਲ ਅਲ-ਆਲਮ ਦੇ ਪੱਤਰਕਾਰ ਹੁਸੈਨ ਜ਼ਾਯਦਾਨ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਫਿਰ ਪਿਛਲੇ ਮਹੀਨੇ ਦੀ ਕਾਰਵਾਈ ਪੜ੍ਹੀ ਤੇ ਪ੍ਰਵਾਨ ਕੀਤੀ ਗਈ।
ਪੰਜਾਬ ਦੇ ਸੈਨਿਕ ਸਕੂਲਾਂ ਵਿੱਚ ਪੰਜਾਬੀ ਨੂੰ ਆਪਸ਼ਨਲ ਤੇ ਸੰਸਕ੍ਰਿਤ ਨੂੰ ਲਾਜ਼ਮੀ ਵਿਸ਼ਾ ਕਰਨ ਦੇ ਫ਼ੈਸਲੇ ਨੂੰ ਵਾਪਿਸ ਲੈਣ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ।
ਸ਼੍ਰੀ ਸਤਨਾਮ ਚਾਨਾ ਦੀ ਨਵੀਂ ਕਿਤਾਬ-‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ: ਗਿਆਨ ਦੇ ਉਧਾਲੇ ਦੀ ਇਤਿਹਾਸ ਰੇਖਾ’ - ਬਾਰੇ ਚਰਚਾ ਕਰਦਿਆਂ ਸ਼੍ਰੀ ਕੰਵਲਜੀਤ ਸਿੰਘ ਨੇ ਕਿਹਾ ਕਿ ਅੱਜ ਮੁਲਕ ਵਿੱਚ ਪੁਰਾਤਨ ਭਾਰਤੀ ਗਿਆਨ ਪਰੰਪਰਾ ਤੇ ਬ੍ਰਾਹਮਣਵਾਦ ਦਾ ਸ਼ੋਰ ਹੈ। ਸਰਬ ਸਾਂਝੇ ਗਿਆਨ ਉਤੇ ਕਬਜਾ ਕਰਨ ਦੀ ਪ੍ਰਵਿਰਤੀ ਭਾਰੂ ਹੈ। ਸੂਦਰਾਂ ਨੂੰ ਗਿਆਨ ਤੋਂ ਵਾਂਝਾ ਕਰਨ ਲਈ ਉਨ੍ਹਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਚੇਤਨਾ ਤੇ ਆਤਮਾ ਇਕੱਠੇ ਨਹੀਂ ਚੱਲ ਸਕਦੇ। ਕੇਵਲ ਇੱਕ ਧਾਰਮਿਕ ਫ਼ਿਰਕੇ ਦੇ ਅਧਿਆਤਮ ਦੀ ਪ੍ਰਭੂਸੱਤਾ ਨੂੰ ਸਥਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਗਿਆਨ ਦੇ ਉਧਾਲੇ ਨੂੰ ਦੇਸ਼ ਭਗਤੀ ਕਿਹਾ ਜਾ ਰਿਹਾ ਹੈ। ਚਾਰਵਾਕ ਤੇ ਬੋਧੀਆਂ ਉਪਰ ਹਮਲੇ ਕੀਤੇ ਗਏ। ਸੰਸਥਾਗਤ ਧਰਮ ਆਪਣਾ ਅੰਧ ਵਿਸ਼ਵਾਸ਼ ਦੂਜਿਆਂ ਉਪਰ ਥੋਪਦਾ ਹੈ। ਕਰਮਸ਼ੀਲ ਮਨੁੱਖਾਂ ਨੂੰ ਅਪਮਾਨਤ ਕੀਤਾ ਜਾਂਦਾ ਹੈ। ਸੰਘਰਸ਼ਾਂ ਦੇ ਰਾਹ ਰੱਦ ਕੀਤੇ ਜਾਂਦੇ ਹਨ। ਕਬੀਲਿਆਂ ਤੋਂ ਨੇਸ਼ਨ ਸਟੇਟ ਬਣਾ ਲਈ ਹੈ। ਟਕਰਾਅ ਨੂੰ ਅਵੇਸਲੇ ਵਿੱਚ ਟਾਲਿਆ ਨਹੀਂ ਜਾ ਸਕਦਾ। ਕਿਰਤ ਦੇ ਸੱਭਿਆਚਾਰ ਦਾ ਬਹੁਤ ਮਹੱਤਵ ਹੈ।
ਡਾ. ਜਸਪਾਲ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਸਾਰੀ ਵਰਕਿੰਗ ਕਲਾਸ ਪਰੋਲੇਤਾਰੀ ਨਹੀਂ ਹੁੰਦੀ। ਚੇਤੰਨ, ਸੰਗਠਤ ਤੇ ਸੰਘਰਸ਼ੀ ਜਨ ਸਮੂਹ ਹੀ ਬਦਲਾਅ ਲਈ ਕੰਮ ਕਰਦੇ ਹਨ। ਪ੍ਰਿਟਿੰਗ ਪ੍ਰੈੱਸ ਦੇ ਆਉਣ ਨਾਲ ਗਿਆਨ ਨਿੱਜੀ ਨਹੀਂ ਰਿਹਾ, ਇਸਦਾ ਜਮਹੂਰੀਕਰਨ ਹੋ ਗਿਆ ਹੈ। ਮਨੁੱਖਾਂ ਤੋਂ ਇਲਾਵਾ ਇੱਲਾਂ ਤੇ ਗਿਰਜਾਂ ਵੀ ਭੁੱਖ ਨਾਲ ਮਰਦੀਆਂ ਹਨ। ਸਪਣੀ ਆਪਣੇ ਬੱਚੇ ਆਪ ਨਿਗਲ ਜਾਂਦੀ ਹੈ। ਕੁਦਰਤੀ ਵਾਤਾਵਰਨ ਜੀਵਾਂ ਦਾ ਵਿਹਾਰ ਨਿਸ਼ਚਿਤ ਕਰਦਾ ਹੈ। ਮਾਨਸਿਕਤਾ ਦੀ ਦੇਹ ਤੋਂ ਬਿਨਾਂ ਕੋਈ ਹੋਂਦ ਨਹੀਂ ਹੈ। ਜੀਵ ਵਿਕਾਸ ਵਿਂਚੋਂ ਹੀ ਮਨੁੱਖ ਹੋਂਦ ਵਿੱਚ ਆਇਆ ਹੈ।
ਸ਼੍ਰੀ ਅਭੈ ਸਿੰਘ ਨੇ ਕਿਹਾ ਕਿ ਪੂੰਜੀ ਤੇ ਮਜਦੂਰ ਦਾ ਆਪਸੀ ਵਿਰੋਧ ਵਾਲਾ ਰਿਸ਼ਤਾ ਹੈ। ਵਾਧੂ ਕਦਰ ਨੂੰ ‘ਚਾਚੇ’ ਲੈ ਜਾਂਦੇ ਹਨ। ਗਿਆਨ ਨਿੱਜੀ ਤੇ ਸਮੂਹਿਕ ਦੋ ਤਰ੍ਹਾਂ ਦਾ ਹੈ। ਸਾਂਝੇ ਸੰਕਟਾਂ ਦਾ ਹੱਲ ਸਾਂਝੇ ਸੰਘਰਸ਼ਾਂ ਨਾਲ ਹੀ ਹੋਣਾ ਹੈ। ਕਿਸਾਨ ਅੰਦੋਲਨ ਇਸ ਦੀ ਮਿਸਾਲ ਹੈ।
ਸ਼੍ਰੀ ਜਸਵੰਤ ਸਿੰਘ ਨੇ ਕਿਹਾ ਕਿ ਗਿਆਨ ਗਿਰੋਹ ਦਾ ਉਦੇਸ਼ ਕੇਵਲ ਮੁਨਾਫ਼ਾ ਕਮਾਉਣਾ ਹੈ। ਪੂੰਜੀਵਾਦ ਮਾਨਵ ਨੂੰ ਅਮਾਨਵੀ ਬਣਾ ਰਿਹਾ ਹੈ। ਕਈ ਵਾਰ ਗਿਆਨ ਦੇ ਉਧਾਲੇ ਵਿੱਚ ਪਰਜਾ ਦੀ ਮੂਕ ਸਹਿਮਤੀ ਹੁੰਦੀ ਹੈ। ਬਾਬਿਆਂ ਦੇ ਪ੍ਰਵਚਨਾਂ ਨਾਲ ਗਿਆਨ ਦਾ ਉਧਾਲਾ ਨਹੀਂ, ਗਿਆਨ ਦਾ ਗੰਧਾਲਾ ਵੀ ਹੋ ਰਿਹਾ ਹੈ। ਸੂਰਜ ਵੱਲ ਪਾਣੀ ਸੁੱਟਣਾ ਬੇਤੁਕਾ ਹੈ। ਸੰਖ ਵਜਾਉਣੇ ਬੇਮਾਅਨੇ ਹਨ। ਮਨੁੱਖ ਦਾ ਅਸਲ ਮਕਸਦ ਜਿਉਂਦੇ ਰਹਿਣਾ ਹੈ।
ਸ਼੍ਰੀ ਜੈਪਾਲ ਨੇ ਕਿਹਾ ਕਿ ਇਹ ਵਿਗਿਆਨ ਦੀ ਕਿਤਾਬ ਹੈ। ਗਿਆਨ ਦਾ ਰਾਜਸੀਕਰਨ ਹੋ ਰਿਹਾ ਹੈ। ਗਰਾਮਸ਼ੀ ਅਨੁਸਾਰ ਸਰੀਰਕ ਬਲ ਤੋਂ ਇਲਾਵਾ ਗਿਆਨ ਨਾਲ ਵੀ ਗਲਬਾ ਬਣਾਇਆ ਜਾਂਦਾ ਹੈ। ਗਊ ਦਾ ਪਿਸ਼ਾਬ ਪੀਣ ਨਾਲ ਕੁਝ ਨਹੀਂ ਹੋਣਾ।
ਪ੍ਰੋ. ਅਮਰਜੀਤ ਸਿੰਘ ਅਰਪਨ ਨੇ ਕਿਹਾ ਕਿ ਕੁਆਂਟਿਮ ਫਿਜਿਕਸ ਦੇ ਵਿਕਸਤ ਹੋਣ ਨਾਲ ਨਵੇਂ ਢੰਗ ਨਾਲ ਸੋਚਣਾ ਪਵੇਗਾ। ਨਵੇਂ ਟੂਲ ਤੇ ਨਵੀਂ ਬੁੱਧੀ ਵਰਤਣੇ ਪੈਣਗੇ।
ਸ਼੍ਰੀ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਗਿਆਨ ਤੇ ਔਜਾਰ ਦਾ ਰਿਸ਼ਤਾ ਬੜਾ ਗੂੜ੍ਹਾ ਹੈ। ਸਿਆਣੀਆਂ ਗੱਲਾਂ ਕਰਨ ਲਈ ਲੇਖਕ ਨੂੰ ਵਧਾਈ ਦੇਣੀ ਬਣਦੀ ਹੈ।
ਸ਼੍ਰੀ ਸਤਨਾਮ ਚਾਨਾ ਨੇ ਸਰੋਤਿਆਂ ਦੇ ਸਨਮੁਖ ਹੁੰਦਿਆਂ ਕਿਹਾ ਕਿ ਹਰ ਜੀਵ ਕਿਸੇ ਦੂਜੇ ਦੀ ਖੁਰਾਕ ਹੈ। ਜਿਨ੍ਹਾਂ ਨੇ ਮਾਫੀਆਂ ਮੰਗੀਆਂ ਤੇ ਆਜ਼ਾਦੀ ਲਈ ਕੋਈ ਸੰਘਰਸ਼ ਨਹੀਂ ਕੀਤਾ, ਉਨ੍ਹਾਂ ਨੇ ਇੱਕ ਸਦੀ ਲੋਕ-ਮਾਨਸਿਕਤਾ ਉਤੇ ਗਲਬੇ ਦਾ ਕੰਮ ਕੀਤਾ ਹੈ। ਸਾਨੂੰ ਆਪਣੇ ਆਸ਼ੇ ਤੇ ਉਦੇਸ਼ ਦੀ ਪੂਰਤੀ ਲਈ ਚੰਗੇ ਸਮਾਜ ਦੀ ਸਿਰਜਣਾ ਦਾ ਕੰਮ ਕਰਨਾ ਚਾਹੀਦਾ ਹੈ। ਅਧਿਆਤਮ ਨਾਲੋਂ ਪਦਾਰਥਵਾਦ ਦੀ ਪ੍ਰਾਥਮਿਕਤਾ ਬਣੀ ਰਹੇਗੀ।
ਪ੍ਰੋ. ਅਰਵਿੰਦ ਨੇ ਪ੍ਰਧਾਨਗੀ ਸਮੇਂ ਬੋਲਦਿਆਂ ਕਿਹਾ ਕਿ ਮਨੁੱਖ ਬਾਕੀ ਜੀਵਾਂ ਤੇ ਬਨਸਪਤੀ ਦੀ ਸਹਿਹੋਂਦ ਨਾਲ ਹੀ ਜਿਉਂਦਾ ਰਹਿ ਸਕਦਾ ਹੈ। ਗੁੰਗੇ ਵਿਰਲਾਪ ਵਿੱਚ ਲੋਕ ਹੀ ਹਨ। ਅਸੀਂ ਡਾਰਵਨ ਤੇ ਮਾਰਕਸ ਤੋਂ ਪਰ੍ਹੇ ਨਹੀਂ ਜਾ ਸਕਦੇ। ਹਰ ਵਰਤਾਰਾ ਵਿਕਾਸਮਈ ਹੈ। ਅਸੀਂ ਦੈਵੀ ਸ਼ਕਤੀ ਨਹੀਂ, ਤਰਕ ਦੇ ਆਧਾਰ ਉੱਤੇ ਕੰਮ ਕਰੀਏ। ਸਾਡੇ ਨਿੰਮ ਦੇ ਤੇਲ ਦਾ ਪੇਟੈਂਟ ਅਮਰੀਕਾ ਕੋਲ ਹੈ।
ਡਾ. ਅਰੀਤ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਗਿਆਨ ਨਹੀਂ, ਗਿਆਨੀਆਂ ਦਾ ਵੀ ਉਧਾਲਾ ਹੋਇਆ ਹੈ। ਦਿੱਲੀ ਵਾਲੇ ਭਗਵਾਨ ਸ਼ਹੀਦ ਭਗਤ ਸਿੰਘ ਬਾਰੇ ਊਟ-ਪਟਾਂਗ ਬੋਲਦੇ ਹਨ। ਅਸੀਂ ਸੋਹਣਾ ਸਮਾਜ ਸਿਰਜਣ ਦੇ ਹਾਮੀ ਹਾਂ, ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ।
ਇਸ ਸਮੇਂ ਸੁਧੀਰ ਕਟਾਰੀਆ ਦਾ ਕਾਵਿ ਸੰਗ੍ਰਹਿ - ‘ ਵੋ ਲਮਹੇਂ ਜੋ ਗੁਜਰੇ ਨਹੀਂ’ - ਲੋਕ ਅਰਪਣ ਕੀਤਾ ਗਿਆ। ਮੈਡਮ ਮਾਧਵੀ ਕਟਾਰੀਆ ਨੇ ਲੇਖਕ ਤੇ ਪੁਸਤਕ ਬਾਰੇ ਜਾਣਕਾਰੀ ਦਿੱਤੀ।
ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਸਰਵ ਸ਼੍ਰੀ/ਸ਼੍ਰੀਮਤੀ ਮਾਧਵੀ ਕਟਾਰੀਆ, ਡਾ. ਜਗਦੀਸ਼ ਚੰਦਰ, ਡਾ. ਅਮੀਰ ਸੁਲਤਾਨਾ, ਡਾ. ਗੁਰਮੇਲ ਸਿੰਘ, ਡਾ. ਦਵਿੰਦਰ ਸਿੰਘ ਬੋਹਾ, ਡਾ. ਰਾਹੁਲ ਜੈਨ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਜੁਗਬਦਲ ਸਿੰਘ ਨਨੌਅ, ਡਾ. ਰਵਿੰਦਰ ਸਿੰਘ ਲੁਬਾਣਾ, ਕਹਾਣੀਕਾਰ ਪਰਮਜੀਤ ਸਿੰਘ ਮਾਨ, ਭਜਨਬੀਰ ਸਿੰਘ, ਲੇਖਕ ਰਾਜਵਿੰਦਰ ਸਿੰਘ ਰਾਹੀ, ਸਰਬਜੀਤ ਸਿੰਘ, ਗੁਰਵਿੰਦਰ ਕੌਰ, ਦਿਲਦਾਰ ਸਿੰਘ, ਮਾਨਵਜੋਤ, ਰਾਮ ਕ੍ਰਿਸ਼ਨ ਧੁਨਕੀਆ, ਹਰਨਾਮ ਸਿੰਘ ਡੱਲਾ, ਗੁਰਜਿੰਦਰ ਸਿੰਘ ਬਡਾਣਾ, ਸੱਜਨ ਸਿੰਘ, ਇੰਦਰਜੀਤ ਸਿੰਘ ਭਾਟੀਆ, ਅਸ਼ੋਕ ਕੁਮਾਰ ਬੱਤਰਾ, ਕੇ.ਐਲ. ਸ਼ਰਮਾ, ਰੈਕਟਰ ਕਥੂਰੀਆ, ਕਾਰਤਿਕਾ ਕਲਿਆਣੀ ਸਿੰਘ, ਸੁਖਦੇਵ ਸਿੰਘ, ਅਜੇ ਸਿੰਗਲਾ ਸਮੇਤ 40 ਤੋਂ ਉਪਰ ਸਾਹਿਤ ਚਿੰਤਕਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਸ਼੍ਰੀ ਸਰਦਾਰਾ ਸਿੰਘ ਚੀਮਾ ਨੇ ਚਲਾਈ।
ਚੱਲਦੇ ਚੱਲਦੇ ਦੁਸ਼ਿਅੰਤ ਕੁਮਾਰ ਜੀ ਵੀ ਚੇਤੇ ਆ ਗਏ---!
ਆਜ ਸੜਕੋਂ ਪਰ ਲਿਖੇ ਹੈਂ ਸੈਂਕੜੋਂ ਨਾਰੇ ਨ ਦੇਖ,
ਘਰ ਅੰਧੇਰਾ ਦੇਖ ਤੂ, ਆਕਾਸ਼ ਕੇ ਤਾਰੇ ਨ ਦੇਖ ।
ਏਕ ਦਰੀਯਾ ਹੈ ਯਹਾਂ ਪਰ ਦੂਰ ਤਕ ਫੈਲਾ ਹੁਆ,
ਆਜ ਅਪਨੇ ਬਾਜੁਓਂ ਕੋ ਦੇਖ, ਪਤਵਾਰੇਂ ਨ ਦੇਖ ।
ਅਬ ਯਕੀਕਨ ਠੋਸ ਹੈ ਧਰਤੀ ਹਕੀਕਤ ਕੀ ਤਰਹ,
ਯਹ ਹਕੀਕਤ ਦੇਖ ਲੇਕਿਨ ਖ਼ੌਫ਼ ਕੇ ਮਾਰੇ ਨ ਦੇਖ ।
ਵੇ ਸਹਾਰੇ ਭੀ ਨਹੀਂ ਅਬ, ਜੰਗ ਲੜਨੀ ਹੈ ਤੁਝੇ,
ਕਟ ਚੁਕੇ ਜੋ ਹਾਥ, ਉਨ ਹਾਥੋਂ ਮੇਂ ਤਲਵਾਰੇਂ ਨ ਦੇਖ ।
ਦਿਲ ਕੋ ਬਹਲਾ ਲੇ, ਇਜਾਜ਼ਤ ਹੈ, ਮਗਰ ਇਤਨਾ ਨ ਉੜ,
ਰੋਜ਼ ਸਪਨੇ ਦੇਖ, ਲੇਕਿਨ ਇਸ ਕਦਰ ਪਯਾਰੇ ਨ ਦੇਖ ।
ਯੇ ਧੁੰਧਲਕਾ ਹੈ ਨਜ਼ਰ ਕਾ, ਤੂ ਮਹਜ਼ ਮਾਯੂਸ ਹੈ,
ਰੋਜਨੋਂ ਕੋ ਦੇਖ, ਦੀਵਾਰੋਂ ਮੇਂ ਦੀਵਾਰੇਂ ਨ ਦੇਖ ।
ਰਾਖ, ਕਿਤਨੀ ਰਾਖ ਹੈ, ਚਾਰੋਂ ਤਰਫ਼ ਬਿਖਰੀ ਹੁਈ,
ਰਾਖ ਮੇਂ ਚਿੰਗਾਰੀਯਾਂ ਹੀ ਦੇਖ, ਅੰਗਾਰੇ ਨ ਦੇਖ ।
M S Bhatia on Sunday 17th May2026 at 19:12 Regarding A Poem
ਹਿੰਦੀ ਤੋਂ ਬਾਅਦ ਪੰਜਾਬੀ ਵਿੱਚ ਵੀ ਹੋਰ ਰਹੀ ਹੈ ਹਰਮਨ ਪਿਆਰੀ
ਦੇਸ਼ ਅਤੇ ਦੁਨੀਆ ਵਿੱਚ ਵਾਪਰਦੀਆਂ ਘਟਨਾਵਾਂ ਸਿਰਫ ਸਿਆਸਤ ਅਤੇ ਲੀਡਰਾਂ ਨੂੰ ਹੀ ਪ੍ਰਭਾਵਿਤ ਨਹੀਂ ਕਰਦਿਆਂ ਉਹ ਕਲਮਾਂ ਅਤੇ ਕਲਮਾਂ ਵਾਲਿਆਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਇਹ ਗੱਲ ਵੱਖਰੀ ਹੈ ਕਿ ਸਾਰੇ ਕਲਮਾਂ ਵਾਲੇ ਜੋ ਕੁਝ ਵੀ ਦੇਖਦੇ ਹਨ ਜ਼ਰੂਰੀ ਨਹੀਂ ਕਿ ਉਸਨੂੰ ਲਿਖਦੇ ਵੀ ਹੋਣ। ਉਹਨਾਂ ਦੀਆਂ ਕਈ ਮਜਬੂਰੀਆਂ ਵੀ ਹੋ ਸਕਦੀਆਂ ਹਨ।ਜਿਹੜੀ ਕਵਿਤਾ ਅਸੀਂ ਇਥੇ ਦੇ ਰਹੇ ਹਾਂ ਇਸ ਨੂੰ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਹੈ ਸੀਮਾ ਆਜ਼ਾਦ ਹੁਰਾਂ ਵੱਲੋਂ ਛਪੇ ਜਾਂਦੇ ਪਰਚੇ "ਦਸਤਕ" ਨੇ। ਕਵਿਤਾ ਨੂੰ ਪੰਜਾਬੀ ਰੂਪ ਦਿੱਤਾ ਹੈ ਲੇਖਕ ਅਤੇ ਪੱਤਰਕਾਰ ਐਮ ਐਸ ਭਾਟੀਆ ਨੇ। ਤੁਹਾਨੂੰ ਇਹ ਕਵਿਤਾ ਅਤੇ ਇਸਦੀ ਪੇਸ਼ਕਾਰੀ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ। -ਰੈਕਟਰ ਕਥੂਰੀਆ ਸੰਪਾਦਕ:ਸਾਹਿਤ ਸਕਰੀਨ::
ਜਦ ਫਾਸ਼ੀਵਾਦ ਆਵੇਗਾ
ਉਹ ਦਰਵਾਜ਼ਾ ਨਹੀਂ ਤੋੜੇਗਾ,
ਮੁਸਕਰਾਂਉਦਾ ਹੋਇਆ ਅੰਦਰ ਆਵੇਗਾ—
ਗੋਡਿਆਂ ਭਾਰ ਝੁਕੇਗਾ,
ਅਰਦਾਸ ਕਰੇਗਾ
![]() |
| ਹਿੰਦੀ ਪਤ੍ਰਿਕਾ ਦਸਤਕ ਦੇ ਬੈਕ ਕਵਰ ' ਤੇ ਛਪੀ ਇਹੀ ਕਵਿਤਾ |
ਤੁਹਾਡੇ ਹੀ ਖ਼ਿਲਾਫ਼ ਖੜਾ ਕਰ ਦੇਵੇਗਾ।
ਉਹ ਰੈਲੀਆਂ ਵਿੱਚ ਬਾਜ਼ਾਰ ਦੀ ਉਸਤਤ ਕਰੇਗਾ—
ਗਲੀ ਦੀਆਂ ਦੁਕਾਨਾਂ ਤੋਂ ਲੈ ਕੇ
ਕੱਚ ਦੀਆਂ ਅਟਾਲਿਕਾਵਾਂ ਤੱਕ,
ਹਰ ਜੈਕਾਰ ਵਿੱਚ ਉਸਦਾ ਨਾਮ ਹੋਵੇਗਾ।
ਉਹ ਦਰਸ਼ਕਾਂ ਤੋਂ ਤਾਲੀਆਂ ਵਜਵਾਏਗਾ
ਜਦ ਬਿਨਾਂ ਬੀਮੇ ਵਾਲੇ ਗਰੀਬ ਲੋਕ, ਬਿਨਾਂ ਇਲਾਜ ਦੇ,
ਸੜਕਾਂ ‘ਤੇ ਮਰਨ ਲਈ ਛੱਡ ਦਿੱਤੇ ਜਾਣਗੇ।
ਉਹ ਆਪਣੇ ਨਾਇਕਾਂ ਦੇ ਸਮਾਰਕ ਬਣਾਏਗਾ,
ਉਨ੍ਹਾਂ ਦੇ ਪੱਥਰ ਦੇ ਚਰਨਾਂ ਵਿੱਚ ਫੁੱਲ ਚੜ੍ਹਾਏਗਾ,
ਗ੍ਰੇਨਾਈਟ ਦੀਆਂ ਕੰਧਾਂ ‘ਤੇ ਖੋਦੇ ਹੋਏ
ਨਾਂਵਾਂ ਨੂੰ ਉਂਗਲੀਆਂ ਨਾਲ ਛੂਹੇਗਾ,
ਅਤੇ ਸੈਨਿਕਾਂ ਨੂੰ ਮਰਨ ਲਈ ਭੇਜਦਾ ਰਹੇਗਾ
ਪਹਾੜਾਂ ਵਿੱਚ, ਰੇਗਿਸਤਾਨਾਂ ਵਿੱਚ।
ਉਹ ਕਬੂਤਰਾਂ ਨੂੰ ਭੇਜੇਗਾ
ਆਪਣੇ ਦੁਸ਼ਮਨਾਂ ਦੀਆਂ ਅੱਖਾਂ ਨੋਚਣ ਲਈ,
ਕਿਉਂਕਿ ਉਸਦੇ ਕੋਲ ਬਾਜ਼ ਫਾਲਤੂ ਨਹੀਂ ਹੋਣਗੇ।
ਜਦ ਫਾਸ਼ੀਵਾਦ ਆਵੇਗਾ
ਉਹ ਸੱਤਾ ਦੇ ਗਲਿਆਰਿਆਂ ਵਿੱਚ ਚਾਹ ਪੀਏਗਾ,
ਅਤੇ ਸੜਕਾਂ ਤੇ ਜ਼ਹਿਰ ਉਗਲੇਗਾ ।
ਮਸਜਿਦਾਂ , ਗਿਰਜਾਘਰਾਂ, ਮੰਦਰਾਂ ਦੇ ਵਿਚ
![]() |
| ਇਸ ਕਵਿਤਾ ਨੂੰ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕਰਨ ਵਾਲੇ ਐਮ ਐਸ ਭਾਟੀਆ |
ਉਹ ਡਰ ਦੀਆਂ ਕੰਧਾਂ ਖੜ੍ਹੀਆਂ ਕਰੇਗਾ—
ਅਤੇ ਚਿਲਾਏਗਾ:
'ਦੇਖੋ, ਦੁਸ਼ਮਣ ਤੁਹਾਡੇ ਅੰਦਰ ਹੈ!
ਉਸਨੂੰ ਕੱਪੜਿਆਂ ਤੋਂ ਪਛਾਣੋ!'
ਉਹ ਸ਼ਬਦ ਘੜੇਗਾ—
ਨਿਗਮੀਕਰਨ, ਨਿੱਜੀਕਰਨ,
ਅਤੇ ਨਫ਼ਰਤ ਨੂੰ ਨੀਤੀ ਬਣਾ ਦੇਵੇਗਾ।
ਰੇਡੀਓ ‘ਤੇ ਉਸਦੀ ਹੀ ਆਵਾਜ਼ ਹੋਵੇਗੀ,
ਸਕਰੀਨ ‘ਤੇ ਉਸਦਾ ਹੀ ਚਿਹਰਾ,
ਅਤੇ ਭਾਸ਼ਾ—
ਹੌਲੇ-ਹੌਲੇ ਆਪਣੀ ਗਹਿਰਾਈ ਗੁਆ ਦੇਵੇਗੀ।
ਉਸਦੇ ਕੋਲ ਤਿਆਰ ਬਿਆਨ ਹੋਣਗੇ,
ਇੱਕ ਫੇਸਬੁੱਕ ਪੇਜ ਹੋਵੇਗਾ,
ਅਤੇ ਚੰਗੇ ਸ਼ਬਦਾਂ ਜਾਂ ਕਠੋਰ ਆਵਾਜ਼ਾਂ ਪ੍ਰਤੀ
ਬੇਹਿਸਾਬ ਨਫਰਤ ਹੋਵੇਗੀ।
ਉਹ ਪੜ੍ਹਨ ਦਾ ਤਰੱਦਦ ਨਹੀਂ ਕਰੇਗਾ।
ਯੂਨੀਵਰਸਿਟੀਆਂ ਨੂੰ ਖਤਰਾ ਦੱਸ ਕੇ
ਉਹ ਆਪਣੀਆਂ ਸਾਰੀ ਕਿਤਾਬਾਂ ਪਾੜ ਦੇਵੇਗਾ।
ਉਹ ਉਨ੍ਹਾਂ ਨੂੰ ਸਾੜੇਗਾ ਨਹੀਂ,
ਬਸ ਉਨ੍ਹਾਂ ਨੂੰ ਅਪ੍ਰਸੰਗਿਕ ਕਰ ਦੇਵੇਗਾ।
ਉਹ ਅਧਿਆਪਕਾਂ ਨੂੰ ਕਟਹਿਰੇ ਵਿੱਚ ਖੜਾ ਕਰੇਗਾ,
ਯੂਨੀਅਨਾਂ ਨੂੰ ਗੈਰਕਾਨੂੰਨੀ ਘੋਸ਼ਿਤ ਕਰੇਗਾ
ਅਤੇ ਮੂਰਖਤਾ ਨੂੰ ਨਾਮ ਦੇਵੇਗਾ ਰਾਸ਼ਟਰਭਗਤੀ ਦਾ।
ਜਦ ਫਾਸ਼ੀਵਾਦ ਆਵੇਗਾ
ਉਹ ਆਕਰਸ਼ਕ ਦਿੱਸੇਗਾ।
ਉਸਦੇ ਸੰਘਣੇ ਵਾਲ ਹੋਣਗੇ, ਪ੍ਰੈੱਸ ਕੀਤਾ ਹੋਇਆ ਸੂਟ।
ਉਹ ਸਾਰੇ ਚੈਨਲਾਂ ‘ਤੇ ਨਿਯੰਤਰਣ ਕਰੇਗਾ।
ਉਹ ਸੁਪਰੀਮ ਕੋਰਟ ਵਿੱਚ ਬੈਠੇਗਾ
ਅਤੇ ਕਾਨੂੰਨ ਦੀ ਭਾਸ਼ਾ ਵਿੱਚ
ਅਨਿਆਂ ਲਿਖੇਗਾ।
ਉਹ ਸਾਨੂੰ ਡਰ ਨਾਲ ਭਰਮਾਏਗਾ,
ਉਹ ਸਾਨੂੰ ਆਸ ਨਾਲ ਰਿਝਾਏਗਾ।
ਜਦ ਫਾਸ਼ੀਵਾਦ ਆਵੇਗਾ,
ਉਹ ਸ਼ੇਅਰ ਬਾਜ਼ਾਰ ਵਿੱਚ ਆਪਣੇ ਹਿੱਸੇ ਵੇਚੇਗਾ।
ਉਹ ਅਮੀਰ ਬਣੇਗਾ, ਫਿਰ ਹੋਰ ਵੀ ਅਮੀਰ,
ਫਿਰ ਟੈਕਸ ਦੇਣਾ ਬੰਦ ਕਰ ਦੇਵੇਗਾ।
ਉਹ ਤੁਹਾਨੂੰ ਧੂੜ ਵਿੱਚ ਪਿਆ ਰਹਿਣ ਦੇਵੇਗਾ
ਕੁਚਲੇ ਜਾਣ ਦੀ ਉਡੀਕ ਵਿਚ ।
ਤੁਹਾਨੂੰ ਦੁਬਾਰਾ ਮੂਰਖ ਬਣਾਉਣ ਲਈ
ਉਸਨੂੰ ਪਸੀਨਾ ਵੀ ਨਹੀਂ ਵਹਾਉਣਾ ਪਵੇਗਾ।
ਤੁਸੀਂ ਉਸਦੇ 'ਅਸਫਲ ਹੋਣ'
ਦਾ ਇੰਤਜ਼ਾਰ ਕਰੋਗੇ
ਅਤੇ ਇੰਤਜ਼ਾਰ ਵੀ ਆਸਾਨ ਨਹੀਂ ਹੋਵੇਗਾ।
ਉਹ ਤੁਹਾਨੂੰ ਹਰਾਏਗਾ
ਬਿਨਾਂ ਲੜੇ,
ਅਤੇ ਤੁਸੀਂ ਸਮਝ ਵੀ ਨਹੀਂ ਸਕੋਗੇ
ਕਿ ਤੁਸੀਂ ਹਾਰ ਚੁੱਕੇ ਹੋ—
ਇੱਕ ਵਾਰੀ ਹੋਰ।
ਜਦ ਫਾਸ਼ੀਵਾਦ ਆਵੇਗਾ,
ਉਹ ਸਾਡੀ ਚੁੱਪ, ਉਦਾਸੀਨਤਾ ਅਤੇ
ਆਤਮਸੰਤੋਸ਼ ਦੀਆਂ ਹਵਾਵਾਂ ‘ਤੇ
ਸਵਾਰ ਹੋ ਕੇ ਆਵੇਗਾ।
ਅਤੇ ਉਸ ਦਿਨ, ਕਵੀ ਇਕੱਠੇ ਹੋਣਗੇ
ਕਿਤਾਬਾਂ ਦੀਆਂ ਦੁਕਾਨਾਂ ਵਿੱਚ, ਲਾਇਬਰੇਰੀਆਂ ਵਿੱਚ,
ਬਾਰਾਂ ਅਤੇ ਕੈਫਿਆਂ ਵਿੱਚ,
ਆਪਣੇ ਘਰਾਂ ਅਤੇ ਅਪਾਰਟਮੈਂਟਾਂ ਵਿੱਚ,
ਸਕੂਲਾਂ ਵਿੱਚ ਅਤੇ ਸੜਕਾਂ ਦੇ ਕਿਨਾਰਿਆਂ ‘ਤੇ
ਉਹ ਇਕੱਠੇ ਹੋਣਗੇ
ਰੋਂਦੇ ਹੋਏ, ਹੱਸਦੇ ਹੋਏ, ਚੀਖਦੇ ਹੋਏ।
ਉਹ ਮਨੁੱਖਤਾ ਦੇ ਉਦਾਸ ਸੰਗੀਤ ਨੂੰ
ਸ਼ਬਦਾਂ ਦੇ ਛੋਟੇ-ਛੋਟੇ ਟੁਕੜਿਆਂ ਵਿੱਚ ਲਪੇਟਣਗੇ
ਅਤੇ ਉਨ੍ਹਾਂ ਨੂੰ ਅਰਦਾਸਾਂ ਵਾਂਗ
ਜੀਵਨ-ਰੁੱਖ ‘ਤੇ ਟੰਗ ਦੇਣਗੇ।
( ਅਦਾਰਾ ਦਸਤਕ ਦੇ ਧੰਨਵਾਦ ਸਹਿਤ
ਹਿੰਦੀ ਅਨੁਵਾਦ : ਰਜੇਸ਼ ਚੰਦਰ)
Kartika Kalyani Singh on Saturday 8th May 2026 at 19:00 Regarding Kala Bhawan Event
ਇੱਕ ਵਿਲੱਖਣ ਸਮਾਗਮ ਸ਼ਿਵ-ਪਾਤਰ ਗਾਇਨ ਕਲਾ ਭਵਨ ਵਿੱਚ
ਜਿਹਨਾਂ ਨੇ ਮੁਸ਼ਾਇਰੇ ਸੁਣੇ ਹੋਏ ਹਨ ਉਹਨਾਂ ਨੂੰ ਸ਼ਾਇਰੀ ਦੇ ਉਚਾਰਣ ਦਾ ਜਾਦੂ ਆਮ ਤੌਰ ਤੇ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਕੋਰੋਨਾ ਵਿੱਚ ਵਿੱਛੜ ਗਏ ਜਨਾਬ ਰਾਹਤ ਇੰਦੌਰੀ ਸਾਹਿਬ ਆਪਣੇ ਇੱਕ ਇੱਕ ਸ਼ਿਅਰ ਨੂੰ ਕਈ ਕਈ ਵਾਰ ਆਖਦੇ ਸਨ ਅਤੇ ਅਤੇ ਹਰ ਵਾਰ ਉਹਨਾਂ ਦਾ ਅੰਦਾਜ਼ ਵੱਖਰਾ ਹੁੰਦਾ ਸੀ। ਹਰ ਵਾਰ ਵੱਖਰੇ ਅੰਦਾਜ਼ ਨਾਲ ਜਿਹੜਾ ਜਾਦੂ ਸਾਹਮਣੇ ਆਉਂਦਾ ਸੀ ਉਹ ਇਹ ਸੀ ਕਿ ਜਿਸ ਕਿਸੇ ਨੂੰ ਵੀ ਕਿਸੇ ਨ ਕਿਸੇ ਕਾਰਨ ਸ਼ਾਇਰੀ ਦੀਆਂ ਉਹਨਾਂ ਸਤਰਾਂ ਵਿਚਲਾ ਅਰਥ ਜਾਂ ਲੁਕਵਾਂ ਭਾਵ ਅਰਥ ਸਮਝ ਨਹੀਂ ਸੀ ਆਉਂਦਾ ਜਾਂ ਫਿਰ ਕੋਈ ਭਰਮ ਭੁਲੇਖਾ ਲੱਗ ਜਾਂਦਾ ਸੀ ਉਸ ਨੂੰ ਵੀ ਸ਼ਿਅਰ ਵਿੱਚਲਾ ਅਰਥ ਤੇ ਭਾਵ ਅਰਥ ਸਮਝ ਆ ਜਾਂਦਾ ਸੀ ਅਤੇ ਉਸਦੇ ਮੂੰਹੋਂ ਖੁਦ-ਬ-ਖੁਦ ਨਿਕਲਦਾ ਵਾਹ ਵਾਹ - -ਕਿਆ ਬਾਤ ਹੈ।
ਕੁਝ ਸਾਲ ਪਹਿਲਾਂ ਜਦੋਂ ਮੁਸ਼ਾਇਰਿਆਂ ਦੇ ਨਾਲ ਨਾਲ ਪੰਜਾਬੀ ਸ਼ਾਇਰੀ ਵਾਲੇ ਸਟੇਜੀ ਮੁਸ਼ਾਇਰਿਆਂ ਦਾ ਰੁਝਾਣ ਜ਼ੋਰਾਂ ਤੇ ਹੁੰਦਾ ਸੀ ਉਦੋਂ ਵੀ ਇਸ ਜਾਦੂ ਨੂੰ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਸੀ। ਧਾਰਮਿਕ ਮੁਸ਼ਾਇਰਿਆਂ ਸਮੇਂ ਪੰਡਾਲ ਵਿੱਚ ਬੈਠੀਆਂ ਸੰਗਤਾਂ ਸਟੇਜ ਤੋਂ ਬੋਲ ਰਹੇ ਸ਼ਾਇਰਾਂ ਦੀ ਸੁਰ ਨਾਲ ਸੁਰ ਮਿਲਾਉਣ ਲੱਗ ਪੈਂਦੀਆਂ ਸਨ। ਕਈ ਵਾਰ ਆਉਣ ਵਾਲੇ ਸ਼ਿਅਰ ਦੇ ਬੋਲਾਂ ਦਾ ਅੰਦਾਜ਼ਾ ਵੀ ਲਗਾ ਲੈਂਦੀਆਂ ਸਨ।
ਸਵਰਗੀ ਰਣਧੀਰ ਸਿੰਘ ਚੰਦ ਤਾਂ ਇਸ ਵਿੱਚ ਕਾਫੀ ਮਾਹਰ ਸਨ। ਇਸੇ ਤਰ੍ਹਾਂ ਜਨਾਬ ਸੁਰਜੀਤ ਪਾਤਰ ਹੁਰਾਂ ਦੀ ਤਕਰੀਬਨ ਹਰ ਰਚਨਾ ਉਹਨਾਂ ਉਸਦੀ ਰਚਨਾ ਵੇਲੇ ਹੀ ਗੁਣ ਗੁਣਾ ਕੇ ਦੇਖੀ ਹੁੰਦੀ ਸੀ। ਡਾਕਟਰ ਸਾਧੂ ਸਿੰਘ ਹਮਦਰਦ ਆਕਾਸ਼ਵਾਣੀ ਜਲੰਧਰ ਦੇ ਖੁਲੇ ਵਿਹੜੇ ਵਿੱਚ ਹੁੰਦੇ ਰਹੇ ਮੁਸ਼ਾਇਰਿਆਂ ਵਿੱਚ ਇਹ ਰੰਗ ਦਿਖਾਇਆ ਕਰਦੇ ਸਨ। ਬਹੁਤ ਸਾਰੇ ਹੋਰ ਸ਼ਾਇਰ ਵੀ ਬਹਿਰ ਅਤੇ ਤੋਲ ਤੁਕਾਂਤ ਦਾ ਸਹੀ ਪਤਾ ਗੁਣ ਗੁਨਾ ਕੇ ਹੀ ਲਾਇਆ ਕਰਦੇ ਸਨ।
ਜਨਾਬ ਸ਼ਿਵ ਕੁਮਾਰ ਬਟਾਲਵੀ ਤਾਂ ਗਾਉਂਦੇ ਹੀ ਕਮਲਾ ਦਾ ਸਨ। ਉਹਨਾਂ ਦੇ ਸਫਰੋਟੀਆਂ ਵਿੱਚ ਵੱਡੇ ਵੱਡੇ ਲੋਕ ਸ਼ਾਮਲ ਹੋਇਆ ਕਰਦੇ ਸਨ। ਰਿਦਮ ਨਾਲ ਉਹਨਾਂ ਦੀ ਸ਼ਾਇਰੀ ਹੋਰ ਅਸਰਦਾਇਕ ਹੋ ਜਾਂਦੀ ਸੀ।
ਪਰ ਫਿਰ ਸਮਾਂ ਬਦਲਦਾ ਗਿਆ। ਖੁਲ੍ਹੀ ਕਵਿਤਾ ਦਾ ਦੌਰ ਸ਼ੁਰੂ ਹੋ ਗਿਆ। ਰਿਦਮ ਅਤੇ ਬਹਿਰ ਵਾਲੇ ਅੰਦਾਜ਼ ਦਾ ਵਿਰੋਧ ਜਿਹਾ ਵੀ ਸ਼ੁਰੂ ਹੋ ਗਿਆ। ਬੰਦਸ਼ ਨੂੰ ਨਕਾਰਿਆ ਜਾਣ ਲੱਗ ਪਿਆ ਪਰ ਅਸਲ ਵਿੱਚ ਬੰਦਿਸ਼ ਰਹਿਤ ਖੁਲ੍ਹੀ ਕਵਿਤਾ ਵਿੱਚ ਉਚਾਰਣ ਦਾ ਜਾਦੂ ਆਪਣਾ ਰੰਗ ਦਿਖਾਉਂਦਾ ਹੈ। ਖੁਲ੍ਹੀ ਕਵਿਤਾ ਦਾ ਉਚਾਰਨ ਕਈ ਵਾਰ ਜ਼ਿਆਦਾ ਮੁਸ਼ਕਲ ਹੁੰਦਾ ਹੈ। ਖੁਲ੍ਹੀ ਕਵਿਤਾ ਵਿੱਚ ਰਿਦਮ ਕਈ ਵਾਰ ਲੁਕਵਾਂ ਹੁੰਦਾ ਹੈ।
ਇਸ ਜਾਦੂ ਅਤੇ ਇਸ ਰੰਗ ਨਾਲ ਪੂਰਾ ਮਾਹੌਲ ਹੀ ਬਦਲ ਜਾਇਆ ਕਰਦਾ ਸੀ। ਇਸ ਮਾਹੌਲ ਨਾਲ ਹੀ ਬਣਿਆ ਕਰਦੀ ਸੀ ਸ਼ਾਇਰਾਂ ਅਤੇ ਮੁਸ਼ਾਇਰਿਆਂ ਦੀ ਪਛਾਣ। ਅਲੋਪ ਜਿਹੇ ਹੁੰਦੇ ਜਾ ਰਹੇ ਉਸ ਅੰਦਾਜ਼ ਵਾਲੇ ਰੰਗ ਨੂੰ ਫਿਰ ਸੁਰਜੀਤ ਕਰਨ ਦੀ ਸਰਗਰਮ ਕੋਸ਼ਿਸ਼ ਕੀਤੀ ਹੈ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਨੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936-6 ਮਈ 1973) ਅਤੇ ਡਾ. ਸੁਰਜੀਤ ਪਾਤਰ (14 ਜਨਵਰੀ 1945-11 ਮਈ 2024) ਪੰਜਾਬ ਦੇ ਮਹਿਬੂਬ ਸ਼ਾਇਰਾਂ ਦੀ ਯਾਦ ’ਚ ਇੱਕ ਵਿਲੱਖਣ ਸਮਾਗਮ ਸ਼ਿਵ-ਪਾਤਰ ਗਾਇਨ ਕਰਵਾਇਆ ਜਾ ਰਿਹਾ ਹੈ। (ਤੁਸੀਂ ਸ਼ਿਵ ਕੁਮਾਰ ਬਟਾਲਵੀ ਜਾਂ ਡਾ. ਸੁਰਜੀਤ ਪਾਤਰ ਦੀ ਕਿਸੇ ਵੀ ਰਚਨਾ ਦੀ ਪੇਸ਼ਕਾਰੀ ਰਾਹੀਂ ਇਸ ਵਿਸ਼ੇਸ਼ ਸਮਾਗਮ ਦਾ ਹਿੱਸਾ ਬਣ ਸਕਦੇ ਹੋ) ਇਹ ਸਮਾਗਮ 10 ਮਈ, 2026, ਦਿਨ ਐਤਵਾਰ, ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਸੈਕਟਰ-16 ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ।