google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Ludhiana Screen
Showing posts with label Ludhiana Screen. Show all posts
Showing posts with label Ludhiana Screen. Show all posts

Monday, 14 September 2026

ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ.: ਦਾ ਇਜਲਾਸ 27 ਸਤੰਬਰ ਨੂੰ

Panjabi Bhawan on Monday 14th September 2026 at 1:07 PM Kendri Panjabi Lekhak Sabha (Sekhon)

ਇਜਲਾਸ ਦੀਆਂ ਸਾਰੀਆਂ  ਤਿਆਰੀਆਂ ਤੇਜ਼ੀ ਨਾਲ ਜਾਰੀ  

ਸੰਬੰਧਿਤ ਨਾਟ-ਮੰਡਲੀਆਂ, ਲੋਕ ਗਾਇਨ ਮੰਡਲੀਆਂ, ਢਾਡੀ ਕਲਾ ਮੰਡਲੀਆਂ,ਕਵੀਸ਼ਰੀ ਕਲਾ ਮੰਡਲੀਆਂ ਅਤੇ ਲੋਕ-ਪੱਖੀ ਗਾਇਕਾਂ ਦਾ ਕੀਤਾ ਜਾਵੇਗਾ ਸਨਮਾਨ

ਲੁਧਿਆਣਾ: 14 ਸਤੰਬਰ 2026 (ਸਾਹਿਤ ਸਕਰੀਨ ਡੈਸਕ)::


ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ 
ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੀ ਤਿਆਰੀ ਕਮੇਟੀ ਪੰਜਾਬੀ ਭਵਨ, ਲੁਧਿਆਣਾ ਵਿਖੇ ਕੀਤੀ ਗਈ ਜਿਸ ਵਿਚ ਲੇਖਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪਿਛਲੇ ਸਮੇਂ ਸਾਡੇ ਨਾਲੋਂ ਸਦਾ ਲਈ ਵਿੱਛੜੇ ਪਵਨ ਹਰਚੰਦਪੁਰੀ ਦੀ ਧਰਮ ਪਤਨੀ ਸ੍ਰੀਮਤੀ ਪੁਸ਼ਪਾ ਸ਼ਰਮਾ, ਸ. ਹਰਭਜਨ ਸਿੰਘ ਬਾਜਵਾ, ਡਾ.ਵਿਦਵਾਨ ਸਿੰਘ ਸੋਨੀ, ਸ. ਮਹਿੰਦਰ ਸਿੰਘ ਦੁਸਾਂਝ, ਅਵਤਾਰ ਸਿੰਘ ਉਟਾਲਾ, ਨਵਰਾਹੀ ਘੁਗਿਆਣਵੀ ਅਤੇ ਸਾਕੀ ਫ਼ਰੀਦਕੋਟ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ
ਗਈ। ਉਹਨਾਂ ਦੇ ਸਾਹਿਤਿਕ ਕਾਰਜਕਾਲ ਅਤੇ ਕੀਰਤਨ ਬਾਰੇ ਅਦਬ ਨਾਲ ਜ਼ਿਕਰ ਕੀਤਾ ਗਿਆ। 

ਇਸ ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਡਾ.ਜੋਗਿੰਦਰ ਸਿੰਘ ਨਿਰਾਲਾ, ਡਾ. ਗੁਰਚਰਨ ਕੌਰ ਕੋਚਰ ਵੀ ਸ਼ਾਮਲ ਸਨ। ਜਨਰਲ ਸਕੱਤਰ ਸੰਧੂ ਵਰਿਆਣਵੀ ਨੇ ਏਜੰਡੇ ਦੀ ਜਾਣਕਾਰੀ ਦਿੰਦਿਆਂ ਰਿਪੋਰਟ ਪੇਸ਼ ਕੀਤੀ। ਜਿਸ ਬਾਰੇ ਪਵਨ ਹਰਚੰਦਪੁਰੀ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਸਭਾ ਨਾਲ ਸੰਬੰਧਿਤ ਸਭਾਵਾਂ 27 ਸਤੰਬਰ ਦੇ ਚੋਣ ਇਜਲਾਸ ਦੀ ਤਿਆਰੀ ਵਿਚ ਰੁੱਝੀਆਂ ਹੋਈਆਂ ਹਨ। ਜਿਨ੍ਹਾਂ ਵਲੋਂ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ। 

ਉਨ੍ਹਾਂ ਨੇ ਸਭਾ ਦੀ ਮੈਂਬਰ ਸੂਚੀ ਅਤੇ ਜਨਰਲ ਸਕੱਤਰ ਦੀ ਰਿਪੋਰਟ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬੀ ਭਾਸ਼ਾ ਸੰਬੰਧੀ ਕੇਂਦਰ ਅਤੇ ਰਾਜ ਸਰਕਾਰ ਦੇ ਭਾਸ਼ਾ ਵਿਰੋਧੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਵਿਚਾਰ ਚਰਚਾ ਵਿਚ ਕਰਮ ਸਿੰਘ ਜ਼ਖ਼ਮੀ, ਕ੍ਰਿਸ਼ਨ ਲਾਲ ਫ਼ਰੀਦਕੋਟ, ਸੁਖਚੈਨ ਸਿੰਘ ਥਾਂਦੇਵਾਲ, ਸੁਖਦੇਵ ਔਲਖ, ਅਮਰਜੀਤ ਸ਼ੇਰਪੁਰੀ, ਦਰਸ਼ਨ ਸਿੰਘ ਪ੍ਰੀਤੀਮਾਨ, ਕੇ. ਸਾਧੂ ਸਿੰਘ, ਇਕਬਾਲ ਘਾਰੂ, ਸਤਵਿੰਦਰ ਸਿੰਘ ਥਰੀਕੇ, ਸੁਰਿੰਦਰ ਨਾਗਰਾ, ਡਾ. ਗੁਰਚਰਨ ਕੌਰ ਕੋਚਰ ਨੇ ਵਿਚਾਰ ਪੇਸ਼ ਕੀਤੇ। ਸਭਾ ਵਲੋਂ ਹਰੀ ਸਿੰਘ ਢੁੱਡੀਕੇ ਬਾਰੇ ਪਿ੍ਰੰ. ਬਲਦੇਵ ਬਾਵਾ ਦੁਆਰਾ ਸੰਪਾਦਤ ਪੁਸਤਕ ‘ਹਰੀ ਸਿੰਘ ਢੁੱਡੀਕੇ ਦੇ ਰਚਨਾ ਸੰਸਾਰ’ ਲੋਕ ਅਰਪਣ ਕੀਤਾ ਗਿਆ।

ਪਵਨ ਹਰਚੰਦਪੁਰੀ ਨੇ ਕੀਤੇ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਦੇ ਇਜਲਾਸ ਬਾਬਤ ਸੱਦਾ ਪੱਤਰ ਜਾਰੀ ਕੀਤਾ ਜਾਵੇਗਾ। ਸਨਮਾਨ ਸਮਾਗਮ ਉਪਰੰਤ ਚੋਣ ਇਜਲਾਸ ਕੀਤਾ ਜਾਵੇਗਾ। ਸਭਾ ਨਾਲ ਸੰਬੰਧਿਤ ਨਾਟ-ਮੰਡਲੀਆਂ, ਲੋਕ ਗਾਇਨ ਮੰਡਲੀਆਂ, ਢਾਡੀ ਕਲਾ ਮੰਡਲੀਆਂ, ਕਵੀਸ਼ਰੀ ਕਲਾ ਮੰਡਲੀਆਂ ਅਤੇ ਲੋਕ-ਪੱਖੀ ਗਾਇਕਾਂ ਦਾ ਸਨਮਾਨ ਕੀਤਾ ਜਾਵੇਗਾ।

ਮੈਂਬਰਸ਼ਿਪ ਫ਼ੀਸ ਅਤੇ ਬਣਦਾ ਫ਼ੰਡ ਦੇ ਕੇ ਸਭਾਵਾਂ ਚੋਣ ਵਿਚ ਭਾਗ ਲੈਣਗੀਆਂ। ਮੀਟਿੰਗ ਵਿਚ ਤਰਲੋਚਨ ਮੀਰ, ਜਸਵਿੰਦਰ ਸਿੰਘ ਜੱਸੀ, ਰਘਬੀਰ ਸਿੰਘ ਸੰਧੂ, ਅਮਨਜੀਤ ਸਿੰਘ ਅਮਨ, ਡਾ. ਰਣਜੀਤ ਸਿੰਘ, ਰਮਨ ਸਖੀ, ਅਮਨਦੀਪ ਕੌਰ ਮਲਿਕਾ, ਬਲਵੰਤ ਸਿੰਘ ਸੰਧੂ, ਦਰਸ਼ਨ ਸਿੰਘ ਰੋਮਾਣਾ, ਵਤਨਵੀਰ ਜ਼ਖ਼ਮੀ, ਨਕਾਸ ਚਿੱਤੇਵਾਣੀ, ਸਰਬਜੀਤ ਸਿੰਘ ਢੁੱਡੀਕੇ, ਹਰੀ ਸਿੰਘ ਢੁੱਡੀਕੇ, ਪਰਮਜੀਤ ਕੌਰ ਮਹਿਕ, ਹਰਵਿੰਦਰ ਸਿੰਘ ਥਰੀਕੇ ਸ਼ਾਮਲ ਹੋਏ। ਜਗਦੀਸ਼ ਰਾਣਾ ਵਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਸਭ ਦਾ ਧੰਨਵਾਦ ਕੀਤਾ।

Monday, 18 May 2026

ਫਾਸ਼ੀਵਾਦ ਜਦ ਆਵੇਗਾ ਅਮਰੀਕੀ ਕਵੀ ਟੈਰੀ ਏਰੇਟ ਦੀ ਕਵਿਤਾ .

M S Bhatia on Sunday 17th May2026 at 19:12 Regarding A Poem

ਹਿੰਦੀ ਤੋਂ ਬਾਅਦ ਪੰਜਾਬੀ ਵਿੱਚ ਵੀ ਹੋਰ ਰਹੀ ਹੈ ਹਰਮਨ ਪਿਆਰੀ 

ਦੇਸ਼ ਅਤੇ ਦੁਨੀਆ ਵਿੱਚ ਵਾਪਰਦੀਆਂ ਘਟਨਾਵਾਂ ਸਿਰਫ ਸਿਆਸਤ ਅਤੇ ਲੀਡਰਾਂ ਨੂੰ ਹੀ ਪ੍ਰਭਾਵਿਤ ਨਹੀਂ ਕਰਦਿਆਂ ਉਹ ਕਲਮਾਂ ਅਤੇ ਕਲਮਾਂ ਵਾਲਿਆਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਇਹ ਗੱਲ ਵੱਖਰੀ ਹੈ ਕਿ ਸਾਰੇ ਕਲਮਾਂ ਵਾਲੇ ਜੋ ਕੁਝ ਵੀ ਦੇਖਦੇ ਹਨ ਜ਼ਰੂਰੀ ਨਹੀਂ ਕਿ ਉਸਨੂੰ ਲਿਖਦੇ ਵੀ ਹੋਣ। ਉਹਨਾਂ ਦੀਆਂ ਕਈ ਮਜਬੂਰੀਆਂ ਵੀ ਹੋ ਸਕਦੀਆਂ ਹਨ।ਜਿਹੜੀ ਕਵਿਤਾ ਅਸੀਂ ਇਥੇ ਦੇ ਰਹੇ ਹਾਂ ਇਸ ਨੂੰ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਹੈ ਸੀਮਾ ਆਜ਼ਾਦ ਹੁਰਾਂ ਵੱਲੋਂ ਛਪੇ ਜਾਂਦੇ ਪਰਚੇ "ਦਸਤਕ" ਨੇ।  ਕਵਿਤਾ ਨੂੰ ਪੰਜਾਬੀ ਰੂਪ ਦਿੱਤਾ ਹੈ ਲੇਖਕ ਅਤੇ ਪੱਤਰਕਾਰ ਐਮ ਐਸ ਭਾਟੀਆ ਨੇ। ਤੁਹਾਨੂੰ ਇਹ ਕਵਿਤਾ ਅਤੇ ਇਸਦੀ ਪੇਸ਼ਕਾਰੀ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ।                                                                               -ਰੈਕਟਰ ਕਥੂਰੀਆ ਸੰਪਾਦਕ:ਸਾਹਿਤ ਸਕਰੀਨ::


ਮੂਲ: ਅਮਰੀਕੀ ਕਵੀ ਟੈਰੀ ਏਰੇਟ           ਪੰਜਾਬੀ ਰੂਪਾਂਤਰ: ਐਮ ਐਸ ਭਾਟੀਆ
 

ਜਦ ਫਾਸ਼ੀਵਾਦ ਆਵੇਗਾ  

ਉਹ ਦਰਵਾਜ਼ਾ ਨਹੀਂ ਤੋੜੇਗਾ,

ਮੁਸਕਰਾਂਉਦਾ ਹੋਇਆ ਅੰਦਰ ਆਵੇਗਾ—

ਗੋਡਿਆਂ ਭਾਰ ਝੁਕੇਗਾ,

ਅਰਦਾਸ ਕਰੇਗਾ

 ਹਿੰਦੀ ਪਤ੍ਰਿਕਾ ਦਸਤਕ ਦੇ 
ਬੈਕ ਕਵਰ ' ਤੇ ਛਪੀ ਇਹੀ ਕਵਿਤਾ  
ਅਤੇ ਤੁਹਾਡੇ  ਈਸ਼ਵਰ ਨੂੰ

ਤੁਹਾਡੇ ਹੀ ਖ਼ਿਲਾਫ਼ ਖੜਾ ਕਰ ਦੇਵੇਗਾ।

ਉਹ ਰੈਲੀਆਂ ਵਿੱਚ ਬਾਜ਼ਾਰ ਦੀ ਉਸਤਤ ਕਰੇਗਾ—

ਗਲੀ ਦੀਆਂ ਦੁਕਾਨਾਂ ਤੋਂ ਲੈ ਕੇ

ਕੱਚ ਦੀਆਂ ਅਟਾਲਿਕਾਵਾਂ ਤੱਕ,

ਹਰ ਜੈਕਾਰ ਵਿੱਚ ਉਸਦਾ ਨਾਮ ਹੋਵੇਗਾ।

ਉਹ ਦਰਸ਼ਕਾਂ ਤੋਂ ਤਾਲੀਆਂ ਵਜਵਾਏਗਾ

ਜਦ ਬਿਨਾਂ ਬੀਮੇ ਵਾਲੇ ਗਰੀਬ ਲੋਕ, ਬਿਨਾਂ ਇਲਾਜ ਦੇ,

ਸੜਕਾਂ ‘ਤੇ ਮਰਨ ਲਈ ਛੱਡ ਦਿੱਤੇ ਜਾਣਗੇ।

ਉਹ ਆਪਣੇ ਨਾਇਕਾਂ ਦੇ ਸਮਾਰਕ ਬਣਾਏਗਾ,

ਉਨ੍ਹਾਂ ਦੇ ਪੱਥਰ ਦੇ ਚਰਨਾਂ ਵਿੱਚ ਫੁੱਲ ਚੜ੍ਹਾਏਗਾ,

 ਗ੍ਰੇਨਾਈਟ ਦੀਆਂ ਕੰਧਾਂ ‘ਤੇ ਖੋਦੇ ਹੋਏ

ਨਾਂਵਾਂ ਨੂੰ ਉਂਗਲੀਆਂ ਨਾਲ ਛੂਹੇਗਾ,

ਅਤੇ ਸੈਨਿਕਾਂ ਨੂੰ ਮਰਨ ਲਈ ਭੇਜਦਾ ਰਹੇਗਾ

ਪਹਾੜਾਂ ਵਿੱਚ, ਰੇਗਿਸਤਾਨਾਂ ਵਿੱਚ।

ਉਹ ਕਬੂਤਰਾਂ ਨੂੰ ਭੇਜੇਗਾ

ਆਪਣੇ ਦੁਸ਼ਮਨਾਂ ਦੀਆਂ ਅੱਖਾਂ ਨੋਚਣ ਲਈ,

ਕਿਉਂਕਿ ਉਸਦੇ ਕੋਲ ਬਾਜ਼ ਫਾਲਤੂ ਨਹੀਂ ਹੋਣਗੇ।

ਜਦ  ਫਾਸ਼ੀਵਾਦ ਆਵੇਗਾ

ਉਹ ਸੱਤਾ ਦੇ ਗਲਿਆਰਿਆਂ  ਵਿੱਚ ਚਾਹ ਪੀਏਗਾ,

ਅਤੇ ਸੜਕਾਂ ਤੇ ਜ਼ਹਿਰ ਉਗਲੇਗਾ ।

ਮਸਜਿਦਾਂ , ਗਿਰਜਾਘਰਾਂ, ਮੰਦਰਾਂ ਦੇ ਵਿਚ

ਇਸ ਕਵਿਤਾ ਨੂੰ ਹਿੰਦੀ ਤੋਂ ਪੰਜਾਬੀ ਵਿੱਚ
ਅਨੁਵਾਦ ਕਰਨ ਵਾਲੇ ਐਮ ਐਸ ਭਾਟੀਆ 

ਉਹ ਡਰ ਦੀਆਂ ਕੰਧਾਂ ਖੜ੍ਹੀਆਂ ਕਰੇਗਾ—

ਅਤੇ ਚਿਲਾਏਗਾ:

'ਦੇਖੋ, ਦੁਸ਼ਮਣ ਤੁਹਾਡੇ ਅੰਦਰ ਹੈ!

ਉਸਨੂੰ ਕੱਪੜਿਆਂ ਤੋਂ ਪਛਾਣੋ!'


ਉਹ ਸ਼ਬਦ ਘੜੇਗਾ—

ਨਿਗਮੀਕਰਨ, ਨਿੱਜੀਕਰਨ,

ਅਤੇ ਨਫ਼ਰਤ ਨੂੰ ਨੀਤੀ ਬਣਾ ਦੇਵੇਗਾ।

ਰੇਡੀਓ ‘ਤੇ ਉਸਦੀ ਹੀ ਆਵਾਜ਼ ਹੋਵੇਗੀ,

ਸਕਰੀਨ ‘ਤੇ ਉਸਦਾ ਹੀ ਚਿਹਰਾ,

ਅਤੇ ਭਾਸ਼ਾ—

ਹੌਲੇ-ਹੌਲੇ ਆਪਣੀ ਗਹਿਰਾਈ ਗੁਆ ਦੇਵੇਗੀ।

ਉਸਦੇ ਕੋਲ ਤਿਆਰ ਬਿਆਨ ਹੋਣਗੇ,

ਇੱਕ ਫੇਸਬੁੱਕ ਪੇਜ ਹੋਵੇਗਾ,

ਅਤੇ ਚੰਗੇ ਸ਼ਬਦਾਂ ਜਾਂ ਕਠੋਰ ਆਵਾਜ਼ਾਂ ਪ੍ਰਤੀ

ਬੇਹਿਸਾਬ ਨਫਰਤ  ਹੋਵੇਗੀ।


 ਉਹ ਪੜ੍ਹਨ ਦਾ ਤਰੱਦਦ ਨਹੀਂ ਕਰੇਗਾ।

 ਯੂਨੀਵਰਸਿਟੀਆਂ  ਨੂੰ ਖਤਰਾ ਦੱਸ ਕੇ

ਉਹ ਆਪਣੀਆਂ ਸਾਰੀ ਕਿਤਾਬਾਂ ਪਾੜ ਦੇਵੇਗਾ।

ਉਹ ਉਨ੍ਹਾਂ ਨੂੰ ਸਾੜੇਗਾ ਨਹੀਂ,

ਬਸ ਉਨ੍ਹਾਂ ਨੂੰ ਅਪ੍ਰਸੰਗਿਕ  ਕਰ ਦੇਵੇਗਾ।

ਉਹ ਅਧਿਆਪਕਾਂ ਨੂੰ ਕਟਹਿਰੇ ਵਿੱਚ ਖੜਾ ਕਰੇਗਾ,

ਯੂਨੀਅਨਾਂ ਨੂੰ ਗੈਰਕਾਨੂੰਨੀ ਘੋਸ਼ਿਤ ਕਰੇਗਾ

ਅਤੇ ਮੂਰਖਤਾ ਨੂੰ ਨਾਮ ਦੇਵੇਗਾ ਰਾਸ਼ਟਰਭਗਤੀ ਦਾ।

ਜਦ ਫਾਸ਼ੀਵਾਦ ਆਵੇਗਾ

ਉਹ ਆਕਰਸ਼ਕ  ਦਿੱਸੇਗਾ।

ਉਸਦੇ ਸੰਘਣੇ ਵਾਲ ਹੋਣਗੇ, ਪ੍ਰੈੱਸ ਕੀਤਾ ਹੋਇਆ ਸੂਟ।

ਉਹ ਸਾਰੇ ਚੈਨਲਾਂ ‘ਤੇ ਨਿਯੰਤਰਣ ਕਰੇਗਾ।

ਉਹ ਸੁਪਰੀਮ ਕੋਰਟ  ਵਿੱਚ ਬੈਠੇਗਾ

ਅਤੇ ਕਾਨੂੰਨ ਦੀ ਭਾਸ਼ਾ ਵਿੱਚ

ਅਨਿਆਂ ਲਿਖੇਗਾ।

ਉਹ ਸਾਨੂੰ ਡਰ ਨਾਲ ਭਰਮਾਏਗਾ,

ਉਹ ਸਾਨੂੰ ਆਸ ਨਾਲ ਰਿਝਾਏਗਾ।

ਜਦ  ਫਾਸ਼ੀਵਾਦ ਆਵੇਗਾ,

ਉਹ ਸ਼ੇਅਰ ਬਾਜ਼ਾਰ ਵਿੱਚ ਆਪਣੇ ਹਿੱਸੇ ਵੇਚੇਗਾ।

ਉਹ ਅਮੀਰ ਬਣੇਗਾ, ਫਿਰ ਹੋਰ ਵੀ ਅਮੀਰ,

ਫਿਰ ਟੈਕਸ ਦੇਣਾ ਬੰਦ ਕਰ ਦੇਵੇਗਾ।

ਉਹ ਤੁਹਾਨੂੰ ਧੂੜ ਵਿੱਚ ਪਿਆ ਰਹਿਣ ਦੇਵੇਗਾ

ਕੁਚਲੇ ਜਾਣ ਦੀ ਉਡੀਕ ਵਿਚ ।

ਤੁਹਾਨੂੰ ਦੁਬਾਰਾ ਮੂਰਖ ਬਣਾਉਣ ਲਈ

ਉਸਨੂੰ ਪਸੀਨਾ ਵੀ ਨਹੀਂ ਵਹਾਉਣਾ ਪਵੇਗਾ।

ਤੁਸੀਂ ਉਸਦੇ 'ਅਸਫਲ ਹੋਣ'

ਦਾ ਇੰਤਜ਼ਾਰ ਕਰੋਗੇ

ਅਤੇ ਇੰਤਜ਼ਾਰ ਵੀ ਆਸਾਨ ਨਹੀਂ ਹੋਵੇਗਾ।

ਉਹ ਤੁਹਾਨੂੰ ਹਰਾਏਗਾ

ਬਿਨਾਂ ਲੜੇ,

ਅਤੇ ਤੁਸੀਂ ਸਮਝ ਵੀ ਨਹੀਂ ਸਕੋਗੇ

ਕਿ ਤੁਸੀਂ ਹਾਰ ਚੁੱਕੇ ਹੋ—

ਇੱਕ ਵਾਰੀ ਹੋਰ।

ਜਦ ਫਾਸ਼ੀਵਾਦ ਆਵੇਗਾ,

ਉਹ ਸਾਡੀ ਚੁੱਪ, ਉਦਾਸੀਨਤਾ ਅਤੇ

ਆਤਮਸੰਤੋਸ਼ ਦੀਆਂ ਹਵਾਵਾਂ ‘ਤੇ

ਸਵਾਰ ਹੋ ਕੇ ਆਵੇਗਾ।


ਅਤੇ ਉਸ ਦਿਨ, ਕਵੀ ਇਕੱਠੇ ਹੋਣਗੇ

ਕਿਤਾਬਾਂ ਦੀਆਂ ਦੁਕਾਨਾਂ ਵਿੱਚ, ਲਾਇਬਰੇਰੀਆਂ  ਵਿੱਚ,

ਬਾਰਾਂ ਅਤੇ ਕੈਫਿਆਂ ਵਿੱਚ,

ਆਪਣੇ ਘਰਾਂ ਅਤੇ ਅਪਾਰਟਮੈਂਟਾਂ ਵਿੱਚ,

ਸਕੂਲਾਂ ਵਿੱਚ ਅਤੇ ਸੜਕਾਂ ਦੇ ਕਿਨਾਰਿਆਂ ‘ਤੇ

ਉਹ ਇਕੱਠੇ ਹੋਣਗੇ

ਰੋਂਦੇ ਹੋਏ, ਹੱਸਦੇ ਹੋਏ, ਚੀਖਦੇ ਹੋਏ।

ਉਹ ਮਨੁੱਖਤਾ ਦੇ ਉਦਾਸ ਸੰਗੀਤ ਨੂੰ

ਸ਼ਬਦਾਂ ਦੇ ਛੋਟੇ-ਛੋਟੇ ਟੁਕੜਿਆਂ ਵਿੱਚ ਲਪੇਟਣਗੇ

ਅਤੇ ਉਨ੍ਹਾਂ ਨੂੰ ਅਰਦਾਸਾਂ ਵਾਂਗ

ਜੀਵਨ-ਰੁੱਖ ‘ਤੇ ਟੰਗ ਦੇਣਗੇ।

( ਅਦਾਰਾ ਦਸਤਕ ਦੇ ਧੰਨਵਾਦ ਸਹਿਤ 

ਹਿੰਦੀ ਅਨੁਵਾਦ : ਰਜੇਸ਼ ਚੰਦਰ)

Saturday, 18 April 2026

ਅਣੂ ਮੰਚ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਤ

Surinder Kailay on 18th  April 2026 at 2:24 PM Email Regarding Govt. School Butaheri 

 30 ਵਿਦਿਆਰਥੀਆਂ ਨੂੰ ਬਾਲ ਪੁਸਤਕਾਂ ਦਿੱਤੀਆਂ ਗਈਆਂ 


ਲੁਧਿਆਣਾ
: 18 ਅਪ੍ਰੈਲ 2026: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਅਦਾਰਾ ਅਣੂ ਮੰਚ ਤੇ ਅਣੂ (ਪੱਤ੍ਰਿਕਾ) ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਬੁਟਾਹਰੀ (ਲੁਧਿਆਣਾ) ਦੇ ਵਿਦਿਆਰਥੀਆਂ ਦੇ ਸਨਮਾਨ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ 30 ਵਿਦਿਆਰਥੀਆਂ ਨੂੰ ਗਿਆਨ, ਵਿਗਿਆਨ ਤੇ ਸਾਹਿਤ ਦੀਆਂ ਬਾਲ ਪੁਸਤਕਾਂ ਦਿੱਤੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਸਤੀਸ਼ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਜੱਥੇਬੰਦੀ ਦੇ ਸਕੱਤਰ ਸ੍ਰੀ ਬ੍ਰਿਜ ਭੂਸ਼ਨ ਗੋਇਲ, ਰਾਸ਼ਟਰੀ ਸਨਮਾਨ ਪ੍ਰਾਪਤ ਅਧਿਆਪਕ ਕਰਮਜੀਤ ਸਿੰਘ ਗਰੇਵਾਲ, ਕਾਰੋਬਾਰੀ ਅਪਿੰਦਰ ਸਿੰਘ ਕੈਲੇ, ਮੁੱਖ ਅਧਿਆਪਕ ਸਟੇਟ ਅਵਾਰਡੀ ਸ. ਜਸਵਿੰਦਰ ਸਿੰਘ ਤੇ ਸੁਰਿੰਦਰ ਕੈਲੇ ਨੇ ਕੀਤੀ।

ਸਵਾਗਤੀ ਸ਼ਬਦ ਕਹਿੰਦਿਆਂ ਮੁੱਖ ਅਧਿਆਪਕ ਜਸਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਸਾਬਕਾ ਸਰਪੰਚ ਸ੍ਰੀ ਸੁਰਿੰਦਰ ਕੈਲੇ ਪਿਛਲੇ ਬਹੁਤ ਸਾਲਾਂ ਤੋਂ ਨਿਰੰਤਰ ਗਿਆਨ ਭਰਪੂਰ ਪੁਸਤਕਾਂ ਦੇ ਕੇ ਵਿਦਿਆਰਥੀਆਂ ਦੀ ਸਲੇਬਸ ਤੋਂ ਬਾਹਰੀ ਜਾਣਕਾਰੀ ਤੇ ਸੋਚ ਨੂੰ ਵਿਕਸਤ ਕਰਨ ਵਿੱਚ ਯੋਗਦਾਨ ਪਾਉਂਦੇ ਆ ਰਹੇ ਹਨ। ਸਾਡੇ ਸਕੂਲ ਦੇ ਵਿਦਿਆਰਥੀ ਪੜ੍ਹਾਈ ਤੋਂ ਬਿਨ੍ਹਾਂ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹਕੇ ਹਿੱਸਾ ਲੈਂਦੇ ਹਨ। ਇਸ ਵਾਰੀ ਵੀ ਸਾਡੇ ਬੱਚੇ ਬਲਾਕ ਪੱਧਰ ਦੇ ਮੁਕਾਬਲਿਆਂ ਵਿੱਚੋਂ ਅੱਵਲ ਆਏ ਹਨ।

ਕਰਮਜੀਤ ਸਿੰਘ ਗਰੇਵਾਲ ਨੇ ਆਪਣੀ ਰਸਭਰੀ ਤੇ ਲੈਅ ਭਰਪੂਰ ਅਵਾਜ਼ ਵਿੱਚ ਵਿਿਦਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ। ਗਾਇਕੀ ਦੌਰਾਨ ਵਿਿਦਆਰਥੀਆਂ ਨੂੰ ਨਾਲ ਲਗਾ ਕੇ ਸਕੂਲ ਦੇ ਮਹੌਲ ਨੂੰ ਸੰਗੀਤਕ ਰੰਗ ਵਿੱਚ ਰੰਗ ਦਿੱਤਾ। ਸ੍ਰੀ ਬ੍ਰਿਜ ਭੂਸ਼ਨ ਗੋਇਲ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਵਿਿਦਆਰਥੀਆਂ ਨਾਲ ਮਿਲਕੇ ਗਾਇਕੀ ਦੀ ਮਹਿਫ਼ਲ ਸਜਾਈ। ਸੁਰਿੰਦਰ ਕੈਲੇ ਨੇ ਹਾਜ਼ਰ ਮਹਿਮਾਨਾਂ, ਸਕੂਲ ਸਟਾਫ਼ ਅਤੇ ਅਧਿਆਪਕਾ ਸ੍ਰੀਮਤੀ ਮਨਜੀਤ ਕੌਰ, ਸ. ਗੁਰਜੰਟ ਸਿੰਘ ਤੇ ਸ੍ਰੀਮਤੀ ਬਲਜੀਤ ਕੌਰ ਅਤੇ ਸਮਾਗਮ ਦੀ ਚੈਨਲ ਲਈ ਰਿਕਾਰਡਿੰਗ ਕਰਨ ਲਈ ਸ. ਕਰਮਜੀਤ ਸਿੰਘ ਦਾ ਧੰਨਵਾਦ ਕੀਤਾ। ਸਮੁੱਚੀ ਕਾਰਵਾਈ ਸ. ਦਵਿੰਦਰ ਸਿੰਘ ਨੇ ਬਾਖੂਬੀ ਨਿਭਾਈ।

Thursday, 9 April 2026

ਵਿਸ਼ੇਸ਼ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ 11 ਅਪ੍ਰੈਲ 2026 (ਸ਼ਨੀਵਾਰ) ਨੂੰ

Hari Singh Jachak on Thursday 9th April 2026 at 12:32 regarding an event 

 ਵਿਸ਼ੇਸ਼ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼  11 ਅਪ੍ਰੈਲ 2026 (ਸ਼ਨੀਵਾਰ) ਨੂੰ 


ਲੁਧਿਆਣਾ
: 9 ਅਪ੍ਰੈਲ 2026: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਭਵਨ, ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਕਵੀ ਦਰਬਾਰ ਹੋਵੇਗਾ ਅਤੇ ਇਸ ਮੌਕੇ ਪ੍ਰਸਿੱੱਧ ਲੇਖਿਕਾ ਪਰਵਿੰਦਰ ਕੌਰ ਸੁੱਖ ਦੀ ਬਾਲ ਪੁਸਤਕ ਰਿਲੀਜ਼ ਕੀਤੀ ਜਾਵੇਗੀ। ਇਸ ਸੰਬੰਧ ਵਿੱਚ 11 ਅਪ੍ਰੈਲ 2026 (ਸ਼ਨੀਵਾਰ) ਨੂੰ ਸਵੇਰੇ 10:00 ਵਜੇ ਖਾਸ ਆਯੋਜਨ ਕੀਤਾ ਜਾਵੇਗਾ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣ ਗਈਆਂ ਹਨ। 

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ (ਰਜਿ.), ਲੁਧਿਆਣਾ ਵੱਲੋਂ 11 ਅਪ੍ਰੈਲ 2026 (ਸ਼ਨੀਵਾਰ) ਨੂੰ ਸਵੇਰੇ 10:00 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਕਵੀ ਦਰਬਾਰ ਅਤੇ ਬਾਲ ਪੁਸਤਕ ਰਿਲੀਜ਼ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਕਈ ਉਘੀਆਂ ਸ਼ਖਸੀਅਤਾਂ ਸ਼ਾਮਿਲ ਹੋਣਗੀਆਂ। 

ਇਸ ਸਮਾਗਮ ਦੌਰਾਨ ਪ੍ਰਸਿੱਧ ਕਵੀ-ਕਵਿਤਰੀਆਂ ਵੱਲੋਂ ਕਵੀ ਦਰਬਾਰ ਰਾਹੀਂ ਸਾਹਿਤਕ ਰੰਗ ਬਿਖੇਰੇ ਜਾਣਗੇ। 

ਇਸ ਦੇ ਨਾਲ ਹੀ ਮਾਣਯੋਗ ਲੇਖਿਕਾ ਬੀਬੀ ਪਰਵਿੰਦਰ ਕੌਰ ਸੁੱਖ ਦੀ ਨਵੀਂ ਬਾਲ ਪੁਸਤਕ “ਚੂਹਿਆਂ ਦੀ ਮੀਟਿੰਗ” ਦਾ ਵਿਧਿਵਤ ਲੋਕ ਅਰਪਣ ਵੀ ਕੀਤਾ ਜਾਵੇਗਾ।

ਉਕਤ ਪੁਸਤਕ ਸੰਬੰਧੀ ਪ੍ਰਸਿੱਧ ਵਿਦਵਾਨ, ਸਟੇਟ ਅਵਾਰਡੀ ਅਤੇ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਵੱਲੋਂ ਵਿਸ਼ੇਸ਼ ਪੇਪਰ ਪੜ੍ਹਿਆ ਜਾਵੇਗਾ, ਜਿਸ ਵਿੱਚ ਪੁਸਤਕ ਦੇ ਸਾਰਥਕ ਪੱਖਾਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।

ਸਮਾਗਮ ਵਿੱਚ ਸ਼ਾਮਲ ਹੋ ਰਹੇ ਮਾਣਯੋਗ ਵਿਦਵਾਨਾਂ ਅਤੇ ਸਾਹਿਤਕ ਹਸਤੀਆਂ ਵਿੱਚ ਸਰਦਾਰ ਪ੍ਰਭਦੀਪ ਸਿੰਘ ਨੱਥੋਵਾਲ, ਡਿਪਟੀ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ, ਡਾ.ਹਰੀ ਸਿੰਘ ਜਾਚਕ ਚੇਅਰਮੈਨ, ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਡਮੀ, ਸਰਦਾਰ ਰਣਯੋਧ ਸਿੰਘ ਪ੍ਰਧਾਨ, ਰਾਮਗੜ੍ਹੀਆ ਐਜੂਕੇਸ਼ਨ ਕੌਂਸਲ, ਲੁਧਿਆਣਾ, ਸਰਦਾਰ  ਦਵਿੰਦਰ ਸਿੰਘ ਲੋਟੇ,ਡਿਪਟੀ ਡਾਇਰੈਕਟਰ, ਸਪੋਰਟਸ ਐਂਡ ਯੂਥ ਸੇਵਾਵਾਂ, ਲੁਧਿਆਣਾ, ਸਰਦਾਰ ਕਰਮਜੀਤ ਸਿੰਘ ਗਰੇਵਾਲ, ਲੇਖਕ,ਗਾਇਕ ਤੇ ਅਦਾਕਾਰ ਸ਼ਾਮਲ ਹਨ।

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਡਾ. ਰਮਨਦੀਪ ਸਿੰਘ ਦੀਪ, ਸਕੱਤਰ ਮਨਦੀਪ ਕੌਰ ਪ੍ਰੀਤ, ਦਫ਼ਤਰ ਸਕੱਤਰ ਜਸਵਿੰਦਰ ਕੌਰ ਜੱਸੀ,ਐਗਜੈਕਟਿਵ ਮੈਂਬਰ ਪਰਵਿੰਦਰ ਕੌਰ ਸੁੱਖ ਤੇ ਕੁਲਦੀਪ ਕੌਰ ਦੀਪ ਲੁਧਿਆਣਵੀ ਸਮੇਤ ਸਾਰੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਵਲੋਂ ਸਾਹਿਤ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਸਾਹਿਤਕ ਸਮਾਗਮ ਦੀ ਸ਼ੋਭਾ ਵਧਾਉਣ। ਉਨ੍ਹਾਂ ਕਿਹਾ ਕਿ ਤੁਹਾਡੀ ਕੀਮਤੀ ਹਾਜ਼ਰੀ ਸਾਡੇ ਲਈ ਮਾਣ, ਪ੍ਰੇਰਣਾ ਅਤੇ ਉਤਸ਼ਾਹ ਦਾ ਸਰੋਤ ਬਣੇਗੀ।

Sunday, 15 March 2026

ਡਾ. ਸਰਬਜੀਤ ਸਿੰਘ ਭਾਰੀ ਬਹੁਮੱਤ ਨਾਲ ਜੇਤੂ

Panjabi Bhawan on Sunday 15th March 2026 at 5:13 PM Regarding Panjabi Sahit Acedemy Ludhiana 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਦੀ ਚੋਣ ਲਈ ਰਚਿਆ ਗਿਆ ਨਵਾਂ ਇਤਿਹਾਸ 

ਹਾਰਨ ਵਾਲੇ ਸ੍ਰੀ ਅਮਰ ਗਰਗ ਕਲਮਦਾਨ ਨੂੰ 35 ਵੋਟਾਂ ਮਿਲੀਆਂ ਅਤੇ 8 ਵੋਟਾਂ ਰੱਦ ਹੋਈਆਂ


ਲੁਧਿਆਣਾ: 15  ਮਾਰਚ 2026: (ਮੀਡੀਆ ਲਿੰਕ ਟੀਮ//ਸਾਹਿਤ ਸਕਰੀਨ ਡੈਸਕ):: 

ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਾਲੇ ਅਹੁਦੇ ਦੀ ਇਸ ਵਾਰ ਨਿਵੇਕਲੇ ਅੰਦਾਜ਼ ਨਾਲ ਹੋਈ ਇਹ ਚੋਣ ਸ਼ਾਇਦ ਜ਼ਰੂਰੀ ਵੀ ਬਣ ਗਈ ਸੀ। ਜੇਕਰ ਬਾਕੀ ਅਹੁਦੇਦਾਰਾਂ ਵਾਂਗ ਪ੍ਰਧਾਨ ਦੇ ਅਹੁਦੇ ਵਾਲੀ ਇਹ ਚੋਣ ਵੀ ਸਰਬਸੰਮਤੀ ਨਾਲ ਹੋ ਜਾਂਦੀ ਤਾਂ ਸ਼ਾਇਦ ਬਹੁਤ ਕੁਝ ਲੁਕਿਆ ਵੀ ਰਹਿ ਜਾਂਦਾ। ਸਰਬ ਸੰਮਤੀਆਂ ਵਾਲੇ ਅੰਦਾਜ਼ ਅਤੇ ਰਿਵਾਜ ਦੇ ਆਪਣੇ ਗੁਣ ਵੀ ਹੁੰਦੇ ਹਨ ਪਰ ਜਮਹੂਰੀ ਕਦਰਾਂ ਕੀਮਤਾਂ ਲਈ ਕਈ ਵਾਰ ਸਰਬਸੰਮਤੀਆਂ ਚੰਗੀਆਂ ਵੀ ਸਾਬਤ ਨਹੀਂ ਹੁੰਦੀਆਂ। ਇਸ ਵਾਰ ਇਸ ਚੋਣ ਦੇ ਬਹਾਨੇ ਬਹੁਤ ਕੁਝ ਸਪਸ਼ਟ ਹੋ ਕੇ ਸਾਹਮਣੇ ਆਇਆ ਹੈ। ਡਾਕਟਰ ਸਰਬਜੀਤ ਸਿੰਘ ਆਪਣੀ ਕਲਮ ਜਾਂ ਸ਼ਖ਼ਸੀਅਤ ਦੇ ਲਈ ਇਹ ਜੰਗ ਲੜ ਹੀ ਨਹੀਂ ਸਨ ਰਹੇ। ਇਹ ਚੋਣ ਜੰਗ ਅਸਲ ਵਿੱਚ ਵਿੱਚ ਉਹਨਾਂ ਨੇ ਵਿਚਾਰਧਾਰਾ ਦੇ ਰਾਖੇ ਵੱਜੋਂ ਹੀ ਲੜੀ ਅਤੇ ਵੋਟਰਾਂ ਨੇ ਵੀ ਰਾਖੇ ਵੱਜੋਂ ਹੀ ਉਹਨਾਂ ਨੂੰ ਵੋਟਾਂ ਪਾਈਆਂ। ਇਹ ਉਹੀ ਖੱਬੀ ਵਿਚਾਰਧਾਰਾ ਹੈ ਜਿਸਦੇ ਰਾਖੇ ਵੱਜੋਂ ਉਹਨਾਂ ਦਾ ਸਟੈਂਡ ਦਹਾਕਿਆਂ ਪਹਿਲਾਂ ਤੋਂ ਹੀ ਸਪਸ਼ਟ ਹੈ। ਉਹਨਾਂ ਦੇ ਵਿਚਾਰਾਂ ਵਿੱਚ ਕੁਝ ਵੀ ਲੁਕਵਾਂ ਏਜੰਡਾ ਨਹੀਂ। 

ਦੂਜੇ ਪਾਸੇ ਦੀ ਗੱਲ ਸੋਚਦਿਆਂ ਹੀ ਦਹਾਕਿਆਂ ਪਹਿਲਾਂ ਦਾ ਉਹ ਮਾਹੌਲ ਵੀ ਚੇਤੇ ਆਉਂਦਾ ਹੈ ਜਦੋਂ ਪੰਜਾਬੀ ਸੂਬੇ ਦੀ ਗੱਲ ਵੀ ਜ਼ੋਰਾਂ ਤੇ ਸੀ ਅਤੇ ਜਨਸੰਘ ਦੀਆਂ ਸਰਗਰਮੀਆਂ ਵੀ ਸਿਖਰਾਂ 'ਤੇ ਯੌਜਜੀਆਂ ਹੋਈਆਂ ਸਨ। ਜਨਸੰਘ ਦੇ ਵਰਕਰ ਜਿਥੇ ਪੰਜਾਬੀ ਸੂਬੇ ਦਾ ਵਿਰੋਧ ਕਰ ਰਹੇ ਸਨ ਉਥੇ ਹਿੰਦੀ ਭਾਸ਼ਾ ਨੂੰ ਮਾਤਭਾਸ਼ਾ ਵੱਜੋਂ ਲਿਖਵਾਉਣ 'ਤੇ   ਵੀ ਬਹੁਤ ਜ਼ੋਰ ਦੇ ਰਹੇ ਸਨ। ਹਾਲਾਂਕਿ ਬਹੁਤ ਸਾਰੀਆਂ ਹਿੰਦੂ ਸ਼ਖਸੀਅਤਾਂ ਪੰਜਾਬੀ ਸੂਬੇ ਦੇ ਹੱਕ ਵਿੱਚ ਸਟੈਂਡ ਲੈ ਰਹੀਆਂ ਸਨ ਪਰ ਜਨਸੰਘ ਦੇ ਨਾਅਰੇ ਅਤੇ ਜਨਸੰਘ ਦੀ ਪਹੁੰਚ ਨਾਲ ਇਸ ਮੁਦੇ 'ਤੇ ਹਿੰਦੂ ਸਿੱਖ ਵਾਲਾ ਵਿਵਾਦ ਵੀ ਖੜਾ ਹੋ ਰਿਹਾ ਸੀ। ਇਸ ਤਰ੍ਹਾਂ ਆਮ ਲੋਕਾਂ ਵਿੱਚ ਇਹ ਸੋਚ ਬਣ ਗਈ ਕਿ ਜਨਸੰਘ ਵਾਲੇ ਹਿੰਦੀ ਦੇ ਹਮਾਇਤੀ ਹਨ ਅਤੇ ਪੰਜਾਬੀ ਦੇ ਵਿਰੋਧੀ ਹਨ। 

ਪੰਜਾਬੀ ਸੂਬੇ ਵਾਲਾ ਉਹ ਦੌਰ ਲੰਘ ਜਾਣ ਮਗਰੋਂ ਅੱਸੀਵਿਆਂ ਵਿੱਚ ਪੱਤਰਕਾਰਾਂ ਨੇ ਪੰਜਾਬ ਵਿੱਚ ਸੰਗਠਿਤ ਹੋਣਾ ਸ਼ੁਰੂ ਕੀਤਾ। ਸੰਗਠਨ ਦਾ ਨਾਮ ਸੀ ਪੰਜਾਬ ਯੂਨੀਅਨ ਆਫ ਜਰਨਲਿਸਟਸ ਅਰਥਾਤ ਪੀ ਯੂ ਜੇ। ਦ ਟ੍ਰਿਬਿਊਨ ਅਖਬਾਰ ਵਾਲੇ ਸ਼ਿਆਮ ਖੋਸਲਾ ਇਸ ਗਰੁੱਪ ਦੀ ਅਗਵਾਈ ਕਰ ਰਹੇ ਸਨ। ਜਦੋਂ ਵੀ ਯੂਨੀਅਨ ਦੀਆਂ ਮੀਟਿੰਗਾਂ ਹੋਣੀਆਂ। ਪੰਜਾਬੀ ਬੋਲਣ ਵਿੱਚ ਪੂਰੀ ਮੁਹਾਰਤ ਨਾ ਹੋਣ ਕਾਰਨ ਉਹ ਅਕਸਰ ਆਪਣਾ ਭਾਸ਼ਣ ਹਿੰਦੀ ਵਿੱਚ ਦੀਆ ਕਰਦੇ। ਉਹਨਾਂ ਨੂੰ ਦੇਖ ਸੁਨ ਕੇ ਅਤੇ ਉਹਨਾਂ ਨੂੰ ਪ੍ਰਭਵਿਤ ਕਰਨ ਦੇ ਮਕਸਦ ਨਾਲ ਯੂਨੀਅਨ ਦੀਆਂ ਮੀਟਿੰਗਾਂ ਵਿੱਚ ਮੌਜੂਦ ਨੌਜਵਾਨ ਪੰਜਾਬੀ ਮੁੰਡੇ ਵੀ ਜਦੋਂ ਹਿੰਦੀ ਵਿੱਚ ਬੋਲਦੇ ਤਾਂ ਸ਼ਿਆਮ ਖੋਸਲਾ ਜੀ ਉਹਨਾਂ ਨੂੰ ਅਕਸਰ ਰੋਕਦੇ ਟੋਕਦੇ ਵੀ ਕਿ ਤੁਸੀਂ ਤਾਂ ਪੰਜਾਬੀ ਹੋ--ਪੰਜਾਬੀ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਹੋ ਇਸ ਲਈ ਤੁਸੀਂ ਤਾਂ ਹਿੰਦੀ ਦੀ ਬਜਾਏ ਪੰਜਾਬੀ ਬੋਲਿਆ ਕਰੋ। ਮੇਰੀ ਤਾਂ ਮਜਬੂਰੀ ਹੈ ਕਿ ਮੈਨੂੰ ਪੰਜਾਬੀ ਪੂਰੀ ਤਰ੍ਹਾਂ ਨਹੀਂ ਆਉਂਦੀ ਮੈਂ ਤਾਂ ਹਿੰਦੀ ਬੋਲਦਾ ਹਾਂ। ਪਰ ਇਹਨਾਂ ਰੋਕਣ ਟੋਕਾਂ ਦੇ ਬਾਵਜੂਦ ਨਵੀਂ ਪੀੜ੍ਹੀ ਵਾਲੇ ਇਹਨਾਂ ਪੱਤਰਕਾਰਾਂ ਦਾ ਹਿੰਦੀ ਨਾਲ ਲਗਾਓ ਮੱਧਮ ਨਹੀਂ ਪਿਆ।  ਇਹਨਾਂ ਸਾਰੇ ਖਦਸ਼ਿਆਂ ਦੇ ਚਲਦਿਆਂ ਹੋਈ ਪੰਜਾਬੀ ਸਾਹਿਤ ਅਕਾਦਮੀ ਦੀ ਪ੍ਰਧਾਨ ਵਾਲੀ ਚੋਣ ਵੀ। ਰਿਕਾਰਡ ਤੋੜ ਵੋਟਾਂ ਪਈਆਂ। ਜਿੱਤ ਵੀ ਰਿਕਾਰਡ ਤੋੜ ਰਹੀ। 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਦੀ ਚੋਣ 15 ਮਾਰਚ, 2026 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਈ। ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਵੋਟਾਂ ਪੈਣ ਉਪਰੰਤ ਵੋਟਾਂ ਦੀ ਗਿਣਤੀ ਕਰਨ ਉਪਰੰਤ ਪ੍ਰਧਾਨ ਦੇ ਅਹੁਦੇ ਲਈ ਡਾ. ਸਰਬਜੀਤ ਸਿੰਘ 526 ਵੋਟਾਂ ਨਾਲ ਜੇਤੂ ਰਹੇ ਅਤੇ ਸ੍ਰੀ ਅਮਰ ਗਰਗ ਕਲਮਦਾਨ ਨੂੰ 35 ਵੋਟਾਂ ਮਿਲੀਆਂ ਅਤੇ 8 ਵੋਟਾਂ ਰੱਦ ਹੋਈਆਂ।

ਮੁੱਖ ਚੋਣ ਅਧਿਕਾਰੀ ਸ੍ਰੀ ਵਿਜੇ ਕੁਮਾਰ ਦੱਤਾ, ਸਹਾਇਕ ਚੋਣ ਅਧਿਕਾਰੀ ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਚੋਣ ਵਿਚ ਭਾਗ ਨਾ ਲੈਣ ਵਾਲੇ ਮੈਂਬਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਡਾ. ਪਾਲ ਕੌਰ ਸੀਨੀਅਰ ਮੀਤ ਪ੍ਰਧਾਨ, ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ, ਮੀਤ ਪ੍ਰਧਾਨਾਂ ’ਚ ਸ੍ਰੀ ਜਸਪਾਲ ਮਾਨਖੇੜਾ, ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਸ੍ਰੀਮਤੀ ਸੁਰਿੰਦਰ ਨੀਰ, ਪ੍ਰਬੰਧਕੀ ਬੋਰਡ ਵਿਚ ਡਾ. ਹਰੀ ਸਿੰਘ ਜਾਚਕ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਸਿਮਰਜੀਤ ਕੌਰ ਗਿੱਲ, ਤਰਸਪਾਲ ਕੌਰ, ਮਨਜਿੰਦਰ ਸਿੰਘ ਧਨੋਆ, ਪ੍ਰਭਜੋਤ ਸੋਹੀ, ਨਵਤੇਜ ਗੜ੍ਹਦੀਵਾਲਾ, ਡਾ. ਹਰਵਿੰਦਰ ਸਿੰਘ ਸਿਰਸਾ, ਅੰਮੀਆਂ ਕੁੰਵਰ, ਤ੍ਰੈਲੋਚਨ ਲੋਚੀ, ਰਜਿੰਦਰ ਸਿੰਘ ਰਾਜਨ, ਦੀਪ ਜਗਦੀਪ ਸਿੰਘ, ਮੱਖਣ ਮਾਨ, ਰੋਜ਼ੀ ਸਿੰਘ ਬਿਨਾਂ ਮੁਕਾਬਲਾ ਜੇਤੂ ਹਨ।

Sunday, 8 March 2026

ਲੁਧਿਆਣਾ ਵਿੱਚ ਪੰਜਾਬ ਇਸਤਰੀ ਸਭਾ ਨੇ ਸਵੀਕਾਰ ਕੀਤੀਆਂ ਮੌਜੂਦਾ ਚੁਣੌਤੀਆਂ

Media Link 32 Team On 8th March 2026 at 4:55 PM Regarding International Women Day

ਡਾਕਟਰ ਪਾਲ ਕੌਰ ਨੇ ਆਪਣੀ ਟੀਮ ਸਮੇਤ ਲਵਾਈ ਕਲਮਕਾਰਾਂ ਦੀ ਹਾਜ਼ਰੀ 


ਲੁਧਿਆਣਾ
: 8 ਮਾਰਚ 2026: (ਕਾਰਤਿਕਾ ਕਲਿਆਣੀ ਸਿੰਘ//ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਇਤਿਹਾਸ ਬਹੁਤ ਲੰਬਾ ਹੈ। ਔਰਤਾਂ ਨੂੰ ਘਰ ਪਰਿਵਾਰ ਅਤੇ ਜ਼ਿੰਦਗੀ ਵਿੱਚ ਦਰਪੇਸ਼ ਹੋਰ ਔਕੜਾਂ ਦੀ ਚਿੰਤਾ  ਨੇ ਹੀ ਇਹਨਾਂ ਨੂੰ ਇੱਕਜੁੱਟ ਕੀਤਾ। ਹੁਣ ਜਿਹੜਾ ਮਹਿਲਾ ਦਿਵਸ ਅਸੀਂ ਮਨਾਉਂਦੇ ਹਾਂ ਇਸ ਮਹਿਲਾ ਦਿਵਸ ਦਾ ਇਤਿਹਾਸ 8 ਮਾਰਚ 1857 ਤੋਂ ਸ਼ੁਰੂ ਹੁੰਦਾ ਦੱਸਿਆ ਜਾਂਦਾ ਹੈ, ਜਦੋਂ ਨਿਊਯਾਰਕ ਵਿੱਚ ਬੁਣਕਰ ਔਰਤਾਂ ਨੇ “ਖਾਲੀ ਪਤੀਲਾ ਜਲੂਸ” ਕੱਢਿਆ ਸੀ ਅਤੇ ਕੱਪੜਾ ਮਿਲਾਂ ਵਿੱਚ ਆਪਣੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਸੀ। ਪਰ ਖੋਜਕਰਤਾਵਾਂ ਕੰਡੇਲ ਅਤੇ ਪਿਕ ਨੇ ਇਸ ਨੂੰ ਅੰਤਰਰਾਸ਼ਟਰੀ ਦਿੱਖ ਦੇਣ ਲਈ ਅਤੇ ਅਤੇ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਆਪਣੇ ਸੋਵੀਅਤ ਇਤਿਹਾਸ ਤੋਂ ਵੱਖ ਕਰਨ ਲਈ ਸਿਰਜੇ ਗਏ ਮਿਥਿਹਾਸ ਵਜੋਂ ਦੱਸਿਆ ਹੈ। ਪੰਜਾਬ ਵਿੱਚ ਵੀ ਕੁਝ ਦਹਾਕੇ ਪਹਿਲਾਂ ਤੱਕ ਇਸ ਨੂੰ ਇੱਕ ਨਵੇਂ ਤਿਓਹਾਰ ਵੱਜੋਂ ਹੀ ਮਨਾਇਆ ਜਾਂਦਾ ਸੀ। ਦੁਨੀਆ ਵਿੱਚ ਬਹੁਤ ਵਾਰ ਔਰਤਾਂ ਨਾਲ ਹਿੰਸਾਦਿਆਂ ਘਟਨਾਵਣਾ ਵਾਪਰੀਆਂ ,ਧਰਨੇ ਮੁਜ਼ਾਹਰੇ ਵੀ ਹੋਏ ਪਰ ਮੁਜਰਮਾਨਾ ਬਿਰਤੀ ਵਾਲੀ ਸੋਚ ਨੂੰ ਠੱਲ ਨਹੀਂ ਪਈ। ਪੰਜਾਬ ਵਿੱਚ ਕਈ ਔਰਤਾਂ ਦੀ ਯਾਦ ਵਿੱਚ ਦਿਨ ਮਨਾਏ ਜਾਂਦੇ ਹਨ ਜਿਹਨਾਂ ਨੂੰ  ਬੜੀ ਬੇਰਹਿਮੀ ਨਾਲ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ। ਬਹੁਤ ਸਾਰੇ ਨਾਮ ਹਨ ,  ਬਹੁਤ ਸਾਰੀਆਂ ਘਟਨਾਵਾਂ ਹਨ ਜਿਹਨਾਂ ਦੀ ਗਿਣਤੀ ਏਨੀ ਲੰਮੀ ਹੈ ਕਿ ਜੇਕਰ ਪੂਰਾ ਸਾਲ ਇਹਨਾਂ ਜ਼ੁਲਮਾਂ ਦੀ ਚਰਚਾ ਕਰਦੇ ਰਹੀਏ ਤਾਂ ਵੀ ਇਹ ਦਾਸਤਾਨਾਂ ਮੁੱਕ ਨਹੀਂ ਸਕਦੀਆਂ। 

                             ਇਸ ਸਮਾਗਮ ਦੀ ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ ਜੀ 

ਰਵਾਇਤੀ ਸਿਲਸਿਲਿਆਂ ਵਾਂਗ ਉਂਝ ਤਾਂ ਇਸ ਵਾਰ ਵੀ ਇਹ ਇਸਤਰੀ ਸਭਾ ਦਾ ਇਕੱਠ ਹੀ ਸੀ। ਜਦੋਂ ਲੋਕਾਂ ਨੇ ਦਹਾਕਿਆਂ ਪਹਿਲਾਂ ਕੌਮਾਂਤਰੀ ਮਹਿਲਾ ਦਿਵਸ ਦਾ ਨਾਮ ਵੀ ਨਹੀਂ ਸੀ ਸੁਣਿਆ ਉਦੋਂ ਵੀ ਇਸਤਰੀ ਸਭਾ ਅਜਿਹੇ ਇੱਕਠ ਬੜੇ ਜੋਸ਼ੋ ਖਰੋਸ਼ ਨਾਲ ਕਰਦੀ ਸੀ। 

ਜਦੋਂ ਅਜਿਹੇ ਆਯੋਜਨ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਵੱਲੋਂ ਹੁੰਦੇ ਤਾਂ ਇਹਨਾਂ ਦਾ ਦਾਇਰਾ ਕੌਮੀ ਅਤੇ ਕੌਮਾਂਤਰੀ ਪੱਧਰ ਦਾ ਹੋ ਜਾਂਦਾ। ਸ਼੍ਰੀਮਤੀ ਵਿਮਲਾ ਡਾਂਗ,ਸ਼੍ਰੀਮਤੀ ਸ਼ੀਲਾ ਦੀਦੀ, ਬੀਰ ਕਲਸੀ ਅਤੇ ਬਹੁਤ ਸਾਰੀਆਂ ਮਹਿਲਾ ਸ਼ਖ਼ਸੀਅਤਾਂ ਦੀ ਮੌਜੂਦਗੀ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੰਦੀ। ਕੁਝ ਦਹਾਕੇ ਪਹਿਲਾਂ ਜਲੰਧਰ ਦੇ ਇੱਕ ਕਾਲਜ ਵਿਚ ਹੋਏ ਇਸ ਪ੍ਰੋਗਰਾਮ ਦੀਆਂ ਯਾਦਾਂ ਅਜੇ ਵੀ ਜ਼ਹਿਨ ਵਿੱਚ ਤਾਜ਼ਾ ਹਨ। 

ਤਿੰਨ ਚਾਰ ਦਿਨਾਂ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਜਿੱਥੇ ਸਮਾਜਿਕ ਤਬਦੀਲੀ ਦੇ ਸੰਕਲਪ ਵਾਲੇ ਨਾਅਰੇ ਗੂੰਜਦੇ ਸਾਂ ਉੱਥੇ ਦਮਾ ਦਮ ਮਸਤ ਕਲੰਦਰ ਵਾਲੀ ਗਾਇਕੀ ਦੀ ਧੂਹ ਅਤੇ ਮਸਤੀ ਵੀ ਸੀ। ਦੁਪਹਿਰੇ ਅਤੇ ਰਾਤ ਸਮੇਂ ਮਹਾਂਪ੍ਰਸ਼ਾਦ ਵਾਲਾ ਲੰਗਰ ਵੀ ਅਤੁੱਟ ਵਰਤਦਾ। ਵੈਸ਼ਨੋ ਭੋਜਨ ਵਾਲਿਆ ਲਈ ਵੀ ਕਤਾਰਾਂ ਵੱਖਰੀਆਂ ਲੱਗੀਆਂ ਹੁੰਦੀਆਂ। ਚਾਹ ਕੌਫੀ ਅਤੇ ਪਾਣੀ ਤਾਂ ਹਰ ਸੀਟ ਤੱਕ ਪਹੁੰਚਦਾ ਸੀ। 

ਮੰਚ ਤੋਂ ਸਿਰਫ ਭਾਸ਼ਣ ਨਹੀਂ ਸਨ ਹੁੰਦੇ। ਕਵਿਤਾ ਅਤੇ ਗੀਤ ਸੰਗੀਤ ਵੀ ਹੁੰਦਾ ਸੀ। ਉਸ ਵੇਲੇ ਪੂਰਾ ਜਲੰਧਰ ਦਾ ਮੀਡੀਆ ਇਸ ਆਯੋਜਨ ਦੀ ਕਵਰੇਜ ਨੂੰ ਨੇੜਿਓਂ ਬਹਿ ਕੇ ਕਰਨ ਲਈ ਵਿਸ਼ੇਸ਼ ਕਵਰੇਜ ਪਾਸ ਵਾਲੇ ਕਾਰਡ ਪਹਿਲਾਂ ਹੀ ਰਾਖਵੇਂ ਕਰਵਾ ਲੈਂਦਾ ਸੀ। ਇਹ ਪ੍ਰੋਗਰਾਮ ਦੇਰ ਰਾਤ ਤੱਕ ਚੱਲਦੇ। ਲੰਗਰ ਵੀ ਚੱਲਦੇ ਰਹਿੰਦੇ ਅਤੇ ਪ੍ਰੋਗਰਾਮ ਵੀ ਜਾਰੀ ਰਹਿੰਦੇ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਵੀ ਬੜੀ ਉਚੇਚ ਨਾਲ ਹਾਜ਼ਰ ਹੁੰਦੇ ਅਤੇ ਸਟੇਜ 'ਤੇ ਬਾਹੀਂ ਦੀ ਬਜਾਏ ਆਮ ਸਰੋਤਿਆਂ ਵਿੱਚ ਬੈਠਣਾਂ ਪਸੰਦ ਕਰਦੇ। 

ਸਟੇਜ ਤੋਂ ਭਾਸ਼ਣ ਹੁੰਦਾ ਜਾਂ ਫਿਰ ਗੀਤ ਸੰਗੀਤ ਪਰ ਉਸਦਾ ਜਾਦੂ;ਰੌਸ਼ਨੀ ਅਤੇ ਆਵਾਜ਼ ਰਾਹੀਂ ਦੂਰ ਦੂਰ ਤਕ ਨਵੇਂ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਚੱਲ ਰਹੀ ਮੁਹਿੰਮ ਦਾ ਸੁਨੇਹਾ ਦਿੰਦਾ। ਅਜਿਹੇ ਪ੍ਰੋਗਰਾਮ ਦੇਖ ਕੇ ਜਾਪਦਾ ਸੀ ਜਿਵੇਂ ਹਰ ਦਿਨ ਅਤੇ ਹਰ ਪਲ ਔਰਤਾਂ ਦੀ ਸ਼ਖ਼ਸੀਅਤ ਅਤੇ ਪ੍ਰਤਿਭਾ ਨੂੰ ਸਲਾਮ ਕਰਨ ਵਾਲਾ ਹੋਵੇ। ਉਹਨਾਂ ਵੇਲਿਆਂ ਦੌਰਾਨ ਭਾਸ਼ਣ ਵੀ ਅਜਿਹੇ ਹੁੰਦੇ ਜਿਹੜੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਦੇ।  ਉਹਨਾਂ ਵਿੱਚ ਔਰਤਾਂ ਦੇ ਮੌਜੂਦਾ ਮਸਲਿਆਂ ਦੀ ਗੱਲ ਹੁੰਦੀ। ਮੌਜੂਦਾ ਚੁਣੌਤੀਆਂ ਦੀ ਗੱਲ ਹੁੰਦੀ। ਕਿਹੜੀ ਔਰਤ ਕਿਸ ਪਾਰਟੀ ਤੋਂ ਕਿਸ ਝੰਡੇ ਨਾਲ ਆਈ ਹੈ ਇਸ ਗੱਲ ਦੀ ਜ਼ਿਆਦਾ ਚਿੰਤਾ ਨਹੀਂ ਸੀ ਕੀਤੀ ਜਾਂਦੀ। ਉਸਨੇ ਆਪਣੇ ਇਲਾਕੇ ਜਾਂ ਸਰਕਲ ਵਿੱਚ ਆਪਣੇ ਕੰਮਾਂ ਨਾਲ ਕਿੰਨਾ ਕੁ ਯੋਗਦਾਨ ਪਾਇਆ ਹੈ ਇਸ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਸੀ। 

ਇਹ ਸਭ ਕੁਝ ਚੇਤੇ ਆਇਆ ਅੱਜ ਲੁਧਿਆਣਾ ਵਾਲੇ ਪ੍ਰੋਗਰਾਮ ਵਿੱਚ ਸ਼ਾਇਰਾ ਡਾਕਟਰ ਪਾਲ ਕੌਰ, ਸ਼ਾਇਰਾ ਸੁਰਜੀਤ ਕੌਰ ,  ਸਰਗਰਮ ਲੇਖਿਕਾ ਵੀਨਾ ਜੰਮੂ, ਸੀਨੀਅਰ ਲੀਡਰ  ਰਾਜਿੰਦਰ ਪਾਲ ਕੌਰ ਅਤੇ ਮੰਚ ਸੰਚਾਲਕਾ ਨਰਿੰਦਰ ਸੋਹਲ ਨੂੰ ਦੇਖ ਕੇ। ਸਵੇਰ ਤੋਂ ਹੀ ਇਹ ਸਾਰੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਸਰਗਰਮ ਸਨ। ਇਹਨਾਂ ਬੁਲਾਰਿਆਂ ਨੇ ਅੱਜ ਦੇ ਮਹਿਲਾ ਸਮਾਜ ਨੂੰ ਦਰਪੇਸ਼ ਸੀ ਨਵੀਆਂ ਪੁਰਾਣੀਆਂ ਚੁਣੌਤੀਆਂ ਦੀ ਵੀ ਗੱਲ ਕੀਤੀ। 

ਅੱਜ ਦੀਆਂ ਸਥਿਤੀਆਂ ਬਾਰੇ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਇਆ ਇੱਕ ਪਹਿਲੂ ਇਹ ਵੀ ਹੈ 

ਪਰ ਹੁਣ ਸਮੇਂ ਦੇ ਨਾਲ ਨਾਲ ਨਵੇਂ ਕਾਨੂੰਨ ਵੀ ਬਣੇ ਹਨ ਅਤੇ ਨਵੀਆਂ ਚੁਣੌਤੀਆਂ ਵੀ ਸਾਹਮਣੇ ਆਈਆਂ ਹਨ। ਹੁਣ ਮਹਿਲਾਵਾਂ ਹੱਥੋਂ ਪੀੜਿਤ ਅਖਵਾਉਣ ਵਾਲੇ ਪੁਰਸ਼ ਵਰਗ ਦਾ ਵੀ ਇੱਕ ਹਿੱਸਾ ਸਾਹਮਣੇ ਆਇਆ ਹੈ. ਇਹਨਾਂ ਪੁਰਸ਼ਾਂ ਨੇ ਸੰਗਠਨ ਵੀ ਬਣਾਏ ਹੋਏ ਹਨ ਅਤੇ ਸੋਸ਼ਲ ਮੀਡੀਆ ਤੇ ਵਟਸਐਪ ਗਰੁੱਪ ਵੀ ਬਣਾਏ ਹੋਏ ਹਨ। ਚੰਡੀਗੜ੍ਹ, ਲੁਧਿਆਣਾ ਅਤੇ ਦਿੱਲੀ ਅਤੇ ਹੋਰ ਵੀ ਕਈ ਕਈ ਥਾਂਵਾਂ 'ਤੇ ਆਪਣੇ ਬਹੁਤ ਹੀ ਸਰਗਰਮ ਗਰੁੱਪ ਵੀ ਬਣਾਏ ਹੋਏ ਹਨ। ਇਹਨਾਂ  ਦੀਆਂ ਸ਼ਿਕਾਇਤਾਂ ਭਾਵੇਂ ਔਰਤਾਂ ਦੇ ਖਿਲਾਫ ਹਨ ਪਰ ਅਸਲੀ ਵਿੱਚ ਇਹ ਸਾਰੀਆਂ ਉਲਝਣਾਂ ਅਤੇ ਮੁਸੀਬਤਾਂ ਪੂੰਜਨਿਵਾਦੀ ਸਿਸਟਮ ਦੀ ਹੀ ਦੇਣ ਹਨ। ਸਮਾਜ ਅਤੇ ਜੀਵਨ ਨੂੰ ਪ੍ਰਦੂਸ਼ਿਤ ਕਰਨ ਵਾਲੀਆਂ ਮੁਸੀਬਤਾਂ ਦੇ ਜਨਮਦਾਤਾ ਇਸ ਪੂੰਜੀਵਾਦੀ ਸਿਸਟਮ ਦੇ ਖਿਲਾਫ ਵੀ ਲੜਨ ਦੀ ਲੋੜ ਹੈ ਅਤੇ ਇਆ ਸਿਸਟਮ ਮੁਮ ਸ਼ਹਿ, ਹੱਲਾਸ਼ੇਰੀ ਅਤੇ ਪਨਾਹ ਦੇਣ ਵਾਲੀ ਸਿਆਸਤ ਦੇ ਖਿਲਾਫ ਵੀ ਲੜਨ ਦੀ ਲੋੜ ਹੈ। 

ਹੁਣ ਦੇਖਣਾ ਹੈ ਕਿ ਇਸਤਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਸੁਲਝਾਉਣ ਲਈ ਸਾਡਾ ਸਮਾਜ, ਸਾਡੀ ਸਰਕਾਰ ਅਤੇ ਸਾਡਾ  ਭਾਈਚਾਰਾ ਕਿਹੜੇ ਕਿਹੜੇ ਕਦਮ ਪੁੱਟਦਾ ਹੈ। ਇਸੇ ਸਮਾਗਮ ਵਿੱਚ ਅਮਰੀਕਾ ਅਤੇ ਇਸਰਾਈਲ ਵੱਲੋਂ ਇਰਨ ਦੇ ਖਿਲਾਫ ਕੀਤੀ ਗਈ ਬੰਬਬਾਰੀ ਦੌਰਾਹ ਮੌਤ ਦਾ ਸ਼ਿਕਾਰ ਹੋਇਆ ਕੁੜੀਆਂ ਦੇ ਹੱਕ ਵਿੱਚ ਵੀ ਹਾਅ ਦਾ ਨਾਅਰਾ ਮਾਰਿਆ ਗਿਆ। ਜੰਗਬਾਜ਼ ਮੁਲਕਾਂ ਦੀ ਤਿੱਖੀ ਨਿਖੇਧੀ ਕੀਤੀ ਗਈ ਅਤੇ ਅਮਨ ਸ਼ਾਂਤੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ। 

Monday, 23 February 2026

ਅੰਗਰੇਜ਼ੀ ਕਵੀ ਪ੍ਰੋ. ਅਸ਼ੋਕ ਕਪੂਰ ਦੀ ਕਿਤਾਬ ਲੁਧਿਆਣਾ ਵਿੱਚ ਰਿਲੀਜ਼

BB Goel on 23rd February 2026 at 05:28 PM Regarding Book Release SCD College

 ਇਹ ਕਿਤਾਬ ਐਸਸੀਡੀ ਸਰਕਾਰੀ ਕਾਲਜ ਵਿੱਚ ਰਿਲੀਜ਼ ਕੀਤੀ ਗਈ 


ਲੁਧਿਆਣਾ: 23 ਫਰਵਰੀ 2026: (ਬ੍ਰਿਜ ਭੂਸ਼ਨ ਗੋਇਲ//ਪੰਜਾਬ ਸਕਰੀਨ ਡੈਸਕ)::

ਕਵਿਤਾ ਜੀਵ ਦੀ ਆਵਾਜ਼ ਹੈ। ਇਸੇ ਤਰ੍ਹਾਂ ਦੇ ਸਾਹਿਤਕ ਕੰਮਾਂ ਨੂੰ ਉਤਸ਼ਾਹਿਤ ਕਰਦੇ ਹੋਏ, ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਨੇ ਪ੍ਰੋਫੈਸਰ ਅਸ਼ੋਕ ਕਪੂਰ ਦੁਆਰਾ ਲਿਖੀ ਗਈ ਕਵਿਤਾਵਾਂ ਦਾ ਇੱਕ ਬਹੁਤ ਹੀ ਡੂੰਘਾ ਸੰਗ੍ਰਹਿ 'ਸੈਲੀਜ਼ ਆਫ਼ ਸਰਰੀਅਲ ਸ਼ੇਡਜ਼' ਰਿਲੀਜ਼ ਕੀਤਾ I  ਪ੍ਰੋਫੈਸਰ ਕਪੂਰ ਜੋ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਇੱਕ ਸਾਬਕਾ ਵਿਦਿਆਰਥੀ ਸੀ ਹੁਣ ਆਪਣੇ ਅੱਸੀ ਦੇ ਦਹਾਕੇ ਵਿੱਚ ਹੈ। ਪ੍ਰੋਫੈਸਰ ਕਪੂਰ ਨੇ ਆਪਣੇ ਤਤਕਾਲੀ ਸਹਿਪਾਠੀਆਂ ਦੇ ਨਾਲ-ਨਾਲ ਕਾਲਜ ਦੇ ਆਪਣੇ  ਵਿਦਿਆਰਥੀਆਂ ਨੂੰ ਵੀ ਸੱਦਾ ਦਿੱਤਾ ਜਿੱਥੇ ਉਹ 30 ਸਾਲਾਂ ਤੱਕ ਪੜ੍ਹਾਉਂਦੇ ਰਹੇ। ਪ੍ਰਿੰਸੀਪਲ ਗੁਰਸ਼ਰਨਜੀਤ ਸਿੰਘ ਸੰਧੂ ਨੇ ਕਿਤਾਬ ਜਾਰੀ ਕਰਦੇ ਹੋਏ ਕਿਹਾ ਕਿ ਕਾਲਜ ਨੂੰ ਹਮੇਸ਼ਾਂ ਪ੍ਰੋਫੈਸਰ ਕਪੂਰ ਵਰਗੇ ਸਾਬਕਾ ਵਿਦਿਆਰਥੀ ਅਧਿਆਪਕਾਂ ਤੋਂ ਪ੍ਰੇਰਨਾ ਦੀ ਲੋੜ ਹੁੰਦੀ ਹੈ। ਇਸ ਮੌਕੇ ਸਾਬਕਾ ਵਿਦਿਆਰਥੀ ਪ੍ਰੋ. ਸਾਗਰ ਚੰਦ ਜੈਨ, ਹਰੀਸ਼ ਕੌੜਾ, ਮੰਜੁਲਾ ਜੈਨ, ਪ੍ਰੋਫੈਸਰ ਰਾਜਿੰਦਰ ਜੈਨ, ਨਵਦੀਪ ਸਿੰਘ, ਓ.ਪੀ. ਵਰਮਾ, ਮਨਪ੍ਰੀਤ ਸਿੰਘ, ਪ੍ਰੋਫੈਸਰ ਵਿਜੇ ਅਸਧੀਰ ਅਤੇ ਸਾਬਕਾ ਵਿਦਿਆਰਥੀ ਐਸੋਸੀਏਸ਼ਨ ਦੇ ਸੰਗਠਨ ਸਕੱਤਰ ਬ੍ਰਿਜ ਭੂਸ਼ਣ ਗੋਇਲ ਮੌਜੂਦ ਸਨ। ਪੀਜੀ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਸ਼੍ਰੀਮਤੀ ਅਮਿਤਾ ਥੰਮਨ ਅਤੇ ਹੋਰ ਅਧਿਆਪਕ ਜਿਵੇਂ ਕਿ ਪ੍ਰੋਫੈਸਰ ਹਰਮੀਤ ਕੌਰ, ਪ੍ਰੋਫੈਸਰ ਪ੍ਰੀਤੀ ਖੰਨਾ, ਪ੍ਰੋਫੈਸਰ ਗੁਰਜੀਤ, ਪ੍ਰੋਫੈਸਰ ਅਤਿੰਦਰ ਪਾਂਡੇ, ਪ੍ਰੋਫੈਸਰ ਸੂਰਜ ਕੁਮਾਰ, ਪ੍ਰੋਫੈਸਰ ਸਾਰਿਕਾ ਅਤੇ ਪ੍ਰੋਫੈਸਰ ਗੀਤਾਂਜਲੀ ਪਬਰੇਜਾ ਵੀ ਸੰਖੇਪ ਸਮਾਰੋਹ ਵਿੱਚ ਸ਼ਾਮਲ ਹੋਏ।

ਡਾ. ਸਤੀਸ਼ ਕੇ ਕਪੂਰ ,ਬ੍ਰਿਟਿਸ਼ ਕੌਂਸਲ ਦੇ ਸਾਬਕਾ ਸਕਾਲਰ, ਜਿਨ੍ਹਾਂ ਨੇ ਕਿਤਾਬ ਦਾ ਪ੍ਰਸ਼ੰਸਾ ਪੰਨਾ ਲਿਖਿਆ ਹੈ, ਨੇ ਕਿਹਾ, "ਪ੍ਰੋਫੈਸਰ ਕਪੂਰ ਦੀ ਕਵਿਤਾ ਊਰਜਾ ਨਾਲ ਭਰਪੂਰ ਹੈ, ਉਨ੍ਹਾਂ ਦੇ ਸ਼ਬਦ ਨੱਚਦੇ ਹਨ, ਉੱਚਾਈਆਂ 'ਤੇ ਉੱਡਦੇ ਹਨ ਅਤੇ ਅੰਦਰੂਨੀ ਜਾਗਰਣ ਦੇ ਸੱਦੇ ਨਾਲ ਸਾਨੂੰ ਕੁਦਰਤ ਨਾਲ ਨਾਲ ਜੋੜਦੇ ਹਨ I”  ਇਸ ਮੌਕੇ 'ਤੇ ਪ੍ਰੋਫੈਸਰ ਕਪੂਰ ਨੇ ਆਪਣੀ ਕਵਿਤਾ 'ਮੈਮੋਰੀਜ਼ ਆਫ਼ ਕਾਲਜ ਡੇਜ਼' ਪੜ੍ਹੀ। ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਲਈ ਕੰਪੀਟੀਸ਼ਨ ਦੀਆਂ ਕਿਤਾਬਾਂ ਖਰੀਦਣ ਲਈ ਵੀਹ ਹਜ਼ਾਰ ਦੀ ਰਕਮ ਵੀ ਦਾਨ ਕੀਤੀ। ਗੋਇਲ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਪ੍ਰੋਫੈਸਰ ਕਪੂਰ ਦੀ ਰਚਨਾਤਮਕ ਕਵਿਤਾ ਤੋਂ ਸਿੱਖਣ ਲਈ ਬਹੁਤ ਕੁਝ ਹੈ। ਪ੍ਰੋਫੈਸਰ ਪੀ ਕੇ ਸ਼ਰਮਾ ਨੇ ਇਹ ਵੀ ਕਿਹਾ ਹੈ ਕਿ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਨੂੰ ਰਚਨਾਤਮਕ ਕੰਮਾਂ ਦੇ ਅਜਿਹੇ ਜਸ਼ਨਾਂ ਵਿੱਚ ਰਲਣਾ ਚਾਹੀਦਾ ਹੈ। ਓਪੀ ਵਰਮਾ ਨੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਕਾਲਜ ਪ੍ਰਬੰਧਨ ਦਾ ਧੰਨਵਾਦ ਕੀਤਾ।  

ਬ੍ਰਿਜ ਭੂਸ਼ਣ ਗੋਇਲ, ਸੰਸਥਾ ਸਕੱਤਰ ਐਲੂਮਨੀ ਐਸੋਸੀਏਸ਼ਨ, ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ

Thursday, 19 February 2026

ਲੁਧਿਆਣਾ ਵਿੱਚ ਪੰਜਾਬੀ ਮਾਤ-ਭਾਸ਼ਾ ਮੇਲਾ 21 ਫ਼ਰਵਰੀ ਨੂੰ

Panjabi Bhawan on Feb 19, 2026, 10:37 AM Regarding International Mother Language Day

ਪੰਜਾਬੀ ਸਾਹਿਤ ਅਕਾਡਮੀ ਵੱਲੋਂ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਵਿਸ਼ੇਸ਼  

ਇਹ ਤਸਵੀਰ ਏ ਆਈ (AI) ਨੇ ਬਣਾਈ ਹੈ 
ਲੁਧਿਆਣਾ
: 19 ਫ਼ਰਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੰਤਰ-ਰਾਸ਼ਟਰੀ ਮਾਤਾ ਭਾਸ਼ਾ ਦਿਵਸ ਮੌਕੇ ਪੰਜਾਬੀ ਮਾਤ-ਭਾਸ਼ਾ ਮੇਲਾ 21 ਫ਼ਰਵਰੀ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਮਾਤ-ਭਾਸ਼ਾ ਦਿਵਸ ਮੌਕੇ ਪੰਜਾਬ ਦੇ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਪੰਜਾਬੀ ਕਹਾਣੀ ਸਿਰਜਣ, ਕਾਵਿ-ਸਿਰਜਣ, ਪੰਜਾਬੀ ਲੋਕਗੀਤ, ਸਭਿਆਚਾਰਕ ਪ੍ਰਸ਼ਨੋਤਰੀ, ਪੰਜਾਬੀ ਕਵਿਤਾ ਪੋਸਟਰ ਮੁਕਾਬਲਾ, ਪੰਜਾਬੀ ਕਾਵਿ-ਉਚਾਰਣ,ਅਖਾਣ ਅਤੇ ਮੁਹਾਾਵਰੇ ਭਰਪੂਰ ਵਾਰਤਾਲਾਪ ਅਤੇ ਕੈਲੀਗ੍ਰਾਫੀ (ਅੱਖ਼ਰਕਾਰੀ) ਮੁਕਾਬਲਿਆਂ ਵਿਚ ਹਿੱਸਾ ਲੈਂਦੀਆਂ ਹਨ।

ਉਨ੍ਹਾਂ ਦੱਸਿਆ ਕਿ ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਪਿਛਲੇ ਸਾਲ ਪੰਜਾਬ ਦੇ ਲਗਪਗ ਦੋ ਦਰਜਨ ਦੇ ਕਰੀਬ ਕਾਲਜਾਂ ਦੀਆਂ ਟੀਮਾਂ ਨੇ ਭਾਗ ਲਿਆ ਸੀ ਤੇ ਇਸ ਵਾਰ ਹੋਰ ਵੀ ਜ਼ਿਆਦਾ ਕਾਲਜਾਂ ਦੀਆਂ ਟੀਮਾਂ ਵਲੋਂ ਭਾਗ ਲੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅਕਾਡਮੀ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿਚੋਂ ਜੇਤੂ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਰੂਪ ਵਿਚ ਪਹਿਲਾ, ਦੂਜਾ ਤੇ ਤੀਜਾ ਇਨਾਮ ਦਿੱਤੇ ਜਾਣਗੇ ਅਤੇ ਜਿਸ ਕਾਲਜ ਦੀ ਟੀਮ ਨੇ ਸਮੁੱਚੇ ਰੂਪ ਵਿਚ ਜ਼ਿਆਦਾ ਅੰਕ ਪ੍ਰਾਪਤ ਕੀਤੇ ਉਸ ਨੂੰ ਮਾਤ-ਭਾਸ਼ਾ ਟਰਾਫ਼ੀ ਪ੍ਰਦਾਨ ਕੀਤੀ ਜਾਵੇਗੀ।

ਪੰਜਾਬੀ ਮਾਤ-ਭਾਸ਼ਾ ਮੇਲੇ ਦੇ ਕਨਵੀਨਰ ਡਾ. ਗੁਰਚਰਨ ਕੌਰ ਕੋਚਰ ਅਤੇ ਸ੍ਰੀ ਤ੍ਰੈਲੋਚਨ ਲੋਚੀ ਨੇ ਦੱਸਿਆ ਮੇਲੇ ਸੰਬੰਧੀ ਕਾਲਜਾਂ ਨੂੰ ਸੱਦਾ ਪੱਤਰ ਭੇਜੇ ਗਏ ਹੈ। ਜੇ ਕਿਸੇ ਕਾਲਜ ਨੂੰ ਸੱਦਾ ਪੱਤਰ ਸਮੇਂ ਸਿਰ ਨਹੀਂ ਪਹੁੰਚਦਾ ਉਹ ਵੀ 21 ਫ਼ਰਵਰੀ ਨੂੰ ਪੰਜਾਬੀ ਭਵਨ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਭਾਗ ਲੈਣ ਵਾਲੇ ਕਾਲਜਾਂ ਦੇ ਵਿਦਿਆਰਥੀ ਆਪਣੀ ਸੰਸਥਾ ਦੇ ਮੁਖੀ ਤੋਂ ਅਧਿਕਾਰ ਪੱਤਰ ਨਾਲ ਲੈ ਕੇ ਆਉਣਗੇ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ।ਉਪਰੰਤ ਸਾਹਿਤਕ ਮੁਕਾਬਲੇ ਸ਼ੁਰੂ ਹੋ ਜਾਣਗੇ।

Sunday, 4 January 2026

ਤਰਕਸ਼ੀਲਾਂ ਵੱਲੋਂ ਵੀ ਪੱਤਰਕਾਰਾਂ ਉੱਪਰ ਝੂਠੇ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ

Jaswant Zirakh  on 4th January 2026 at 2:46 PM Regarding Rationalist Society of India

ਤਰਕਸ਼ੀਲਾਂ ਦੇ ਬਹੁਤ ਸਾਰੇ ਵਿਦਵਾਨ ਹਿੰਸਾ ਨਾਲ ਸ਼ਹੀਦ ਕਰ ਦਿੱਤੇ ਗਏ  

ਫਿਰ ਵੀ ਕੱਟੜਵਾਦ ਅਤੇ ਭਗਵਾਕਰਣ ਬਾਰੇ ਲੋਕ ਚੇਤਨਾ ਮੁਹਿੰਮ ਚਲਾਉਣ ਦੇ ਪ੍ਰੋਗਰਾਮ ਉਲੀਕੇ


ਲੁਧਿਆਣਾ
: 4 ਜਨਵਰੀ 2026 (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਲੁਧਿਆਣਾ ਦੀ ਮੀਟਿੰਗ ਜ਼ੋਨ ਦੇ ਦਫਤਰ , ਨੇੜੇ ਬੱਸ ਸਟੈਂਡ ਲੁਧਿਆਣਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜ਼ੋਨ ਦੇ ਮੀਡੀਆ ਮੁਖੀ ਹਰਚੰਦ ਭਿੰਡਰ ਨੇ ਦੱਸਿਆ ਕਿ  ਇਸ ਸਮੇਂ ਜ਼ੋਨ ਜੱਥੇਬੰਦਕ ਆਗੂ ਜਸਵੰਤ ਜ਼ੀਰਖ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ, ਸਮਾਜ ਨੂੰ ਅੰਧਵਿਸ਼ਵਾਸਾਂ ਤੋਂ ਮੁਕਤ ਕਰਕੇ ਮਨੁੱਖਤਾ ਨੂੰ ਧਰਮਾਂ , ਜ਼ਾਤਾਂ ਤੇ ਫਿਰਕਿਆਂ ਅਧਾਰਿਤ ਵੰਡ ਨੂੰ ਖਤਮ ਕਰ ਕੇ ਉਸਾਰੂ ਅਤੇ ਵਿਗਿਆਨਿਕ ਸੋਚ ਅਤੇ ਬਰਾਬਰਤਾ ਦੇ ਆਧਾਰ ‘ਤੇ ਸਮਾਜ ਉਸਾਰਨ ਲਈ ਯਤਨਸ਼ੀਲ ਹੈ। ਆਪਣੀ ਵਿਚਾਰਧਾਰਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਤਰਕਸ਼ੀਲ ਸੁਸਾਇਟੀ ਦੇ ਜ਼ੋਨ ਲੁਧਿਆਣਾ ਦੀਆਂ ਇਕਾਈਆਂ ਸੁਧਾਰ,ਜਗਰਾਓਂ ਮਲੇਰ ਕੋਟਲਾ, ਕੋਹਾੜਾ, ਲੁਧਿਆਣਾ ,ਵੱਲੋਂ ਸਮਾਜ ਵਿੱਚ ਧਰਮਾਂ ਦੇ ਨਾਂ ਹੇਠ ਫੈਲਾਏ ਜਾਂਦੇ ਅੰਧਿਵਿਸ਼ਵਾਸੀ ਕੱਟੜਵਾਦੀ ਵਿਚਾਰਾਂ ਅਤੇ ਭਗਵਾਂ ਕਰਣ ਦੇ ਮਨਸੂਬਿਆਂ ਨੂੰ ਠੱਲ ਪਾਉਣ ਲਈ ਚੇਤਨਾ ਫੈਲਾਉਣ ਦੇ ਪ੍ਰੋਗਰਾਮ ਉਲੀਕੇ ਗਏ ਤਾਂ ਕਿ ਮਨੁੱਖਤਾ ਵਿਰੋਧੀ ਫਿਰਕਾਪ੍ਰਸਤਾਂ ਦੀ ਮਾਨਸਿਕਤਾ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਜਾਵੇ।  

ਮਨੁੱਖੀ ਬਰਾਬਰਤਾ ਤੇ ਅਧਾਰਿਤ ਸਮਾਜ ਦੀ ਸਿਰਜਣਾ ਲਈ ਆਪਣੇ ਕਾਰਜ ਕਰ ਰਹੀ ਤਰਕਸ਼ੀਲ ਸੁਸਾਇਟੀ ਦੇ ਉਪਰਾਲਿਆਂ ਨੂੰ ਹੋਰ ਉਤਸਾਹਿਤ ਕਰਨ ਹਿਤ ਹੀ ਉੱਘੇ ਸਮਾਜ ਚਿੰਤਕ ਅਦਾਰੇ 'ਸੂਹੀ ਸਵੇਰ’ ਵੱਲੋਂ 15 ਫਰਵਰੀ ਨੂੰ ਸਥਾਨਕ ਪੰਜਾਬੀ ਭਵਨ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਸਨਮਾਨ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਪਿਛਲੇ ਦਿਨੀ ਸੁਸਾਇਟੀ ਦੀ ਸੂਬਾ ਵਰਕਿੰਗ ਕਮੇਟੀ ਮੀਟਿੰਗ ਦੇ ਫੈਸਲਿਆਂ ਬਾਰੇ ਜਸਵੰਤ ਜ਼ੀਰਖ ਵੱਲੋਂ ਦਿੱਤੀ ਰਿਪੋਰਟ ਸਬੰਧੀ ਬਹੁਤ ਗੰਭੀਰ ਵਿਚਾਰ ਚਰਚਾ ਹੋਈ। ਇਸ ਦੇ ਅਜੰਡੇ ਤਹਿਤ 5 ਜਨਵਰੀ ਤੋਂ 12 ਜਨਵਰੀ ਤੱਕ ਮੈਗਜੀਨ ਹਫਤਾ ਮਨਾਇਆ ਜਾਵੇਗਾ ਤਾਂ ਕਿ ਤਰਕਸ਼ੀਲ ਮੈਗਜੀਨ ਦੇ ਵੱਧ ਤੋਂ ਵੱਧ ਪਾਠਕ ਬਣਾਏ ਜਾਣ । ਇਸ ਦੌਰਾਨ ਪਿਛਲੇ ਦਿਨੀ ਹੋਈ ਜ਼ੋਨ ਦੀ ਵਰਕਸ਼ਾਪ ਬਾਰੇ ਲੇਖਾ ਜੋਖਾ ਕਰਦਿਆਂ ਲੋਕਾਂ ਵਿੱਚ ਸਮਾਜਿਕ ਸਭਿਆਚਾਰਿਕ ਤਬਦੀਲੀਆਂ ਕਾਰਣ ਵਧ ਰਹੀਆਂ ਮਾਨਸਿਕ ਪ੍ਰੇਸ਼ਾਨੀਆਂ  ਅਤੇ ਦਰਪੇਸ ਸਮੱਸਿਆਵਾਂ ਦੇ ਸਬੰਧ ਵਿੱਚ ਲੋਕ ਚੇਤਨਾ ਫੈਲਾਉਣ ‘ਤੇ ਜ਼ੋਰ ਦਿੱਤਾ ਜਾਵੇ।  ਵਿਦਿਆਰਥੀਆਂ ਨੂੰ ਵਿਗਿਆਨਿਕ ਤੌਰ ‘ਤੇ ਚੇਤਨ ਕਰਨ ਲਈ ਲੇਖ / ਭਾਸ਼ਨ ਮੁਕਾਬਲੇ ਕਰਵਾਉਣ ਲਈ ਤਹਿ ਕੀਤਾ ਗਿਆ।

ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਕਈ ਲੋਕ ਪੱਖੀ ਪੱਤਰਕਾਰਾਂ ਉੱਪਰ ਝੂਠੇ ਕੇਸ ਦਰਜ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਉਹਨਾਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਗਿਆ। ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 16 ਜਨਵਰੀ ਨੂੰ ਡੀ ਸੀ ਦਫ਼ਤਰਾਂ ਸਾਹਮਣੇ ਨਿੱਜੀ ਕਰਣ, ਬਿਜਲੀ ਬਿੱਲ, ਬੀਜ਼ ਬਿੱਲ ਅਤੇ 4 ਕਿਰਤ ਕੋਡਾਂ ਖ਼ਿਲਾਫ਼ ਦਿੱਤੇ ਜਾ ਰਹੇ ਧਰਨਿਆਂ ਵਿੱਚ ਵਧ ਚੜ੍ਹਕੇ ਹਿੱਸਾ ਲੈਣਾ ਤਹਿ ਕੀਤਾ ਗਿਆ। ਮੀਟਿੰਗ ਵਿੱਚ ਉਪਰੋਕਤ ਜ਼ੋਨ ਆਗੂਆਂ ਸਮੇਤ ਧਰਮਪਾਲ ਸਿੰਘ, ਸਮਸੇਰ ਨੂਰਪੁਰੀ,  ਕਮਲਜੀਤ ਬੁਜਰਗ ਸਮੇਤ ਇਕਾਈ ਮੁਖੀ ਬਲਵਿੰਦਰ ਲੁਧਿਆਣਾ ,ਕਰਤਾਰ ਵੀਰਾਨ ਜਗਰਾਓਂ,ਪੂਰਨ ਸਿੰਘ ਮਲੇਰਕੋਟਲਾ,ਧਰਮ ਸਿੰਘ ਸੂਜਾਪੁਰ ਸੁਧਾਰ , ਰੁਪਿੰਦਰਪਾਲ ਕੋਹਾੜਾ ਸਮੇਤ ਮਲਕੀਤ ਸਿੰਘ ਸੁਧਾਰ ਸ਼ਾਮਲ ਸਨ।

ਅੰਤ ਵਿੱਚ ਤਰਕਸ਼ੀਲ ਮੈਗਜੀਨ ਦਾ ਨਵਾਂ ਅੰਕ ਸਮੇਤ ਨਵੇਂ ਸਾਲ ਦਾ ਤਰਕਸ਼ੀਲ ਕਲੰਡਰ ਵੀ ਰਲੀਜ਼ ਕੀਤਾ ਜੋ ਮੌਜੂਦਾ ਹਾਲਤਾਂ ਨੂੰ ਤਸਵੀਰ ਰਾਹੀਂ ਦਰਸਾਉਂਦਾ ਹੋਇਆ ਪ੍ਰਸਿੱਧ ਸ਼ਾਇਰ ਸ਼ੌਕਤ ਢੰਡਵਾੜਵੀ ਦੀ ਸ਼ਾਇਰੀ  'ਹੈ ਅਜਬ ਦਿਲਕਸ਼ੀ ਇਹ ਅੱਜ ਕੱਲ੍ਹ ਮਾਹੌਲ ਅੰਦਰ , ਨ੍ਹੇਰੀ ਵੀ ਚੱਲ ਰਹੀ ਹੈ ਦੀਵੇ ਵੀ ਬਲ਼ ਰਹੇ ਨੇ' ਨਾਲ ਤਾਲਮੇਲ ਬਠਾਉਂਦਾ ਹੈ।

ਮੀਟਿੰਗ ਦੌਰਾਨ ਮੈਗਜ਼ੀਨ ਅਤੇ ਕਲੰਡਰ ਰਲੀਜ ਕਰਨ ਵੇਲੇ ਦਾ ਦ੍ਰਿਸ਼ ਵੀ ਜਦੋਂ ਕੈਮਰੇ ਵਿੱਚ ਕੈਦ ਕੀਤਾ ਗਿਆ ਤਾਂ ਹਾਜ਼ਰ ,ਮੈਂਬਰਾਂ ਵਿੱਚ ਉਤਸ਼ਾਹ ਦੀ ਲਹਿਰ ਨਜ਼ਰ ਆਈ। ਤਰਕਸ਼ੀਲ ਮੈਗਜ਼ੀਨ ਅਤੇ ਕਲੰਡਰ ਰਲੀਜ ਕਰਦੇ ਹੋਏ ਆਗੂ ਵੀ ਇੱਕ ਨਵੇਂ ਜੋਸ਼ ਵਿੱਚ ਸਨ।

ਅੰਧ ਵਿਸ਼ਵਾਸ ਵਰਗੇ ਰੁਝਾਨਾਂ ਵਿੱਚ ਹੋ ਰਹੇ ਵਾਧੇ ਦੇ ਖਿਲਾਫ ਤਰਕਸ਼ੀਲਾਂ ਨੂੰ ਚੁਣੌਤੀਆਂ ਦੇਣ ਵਾਲਾ ਰਸਤਾ ਇੱਕ ਵਾਰ ਫਿਰ ਅਖਤਿਆਰ ਕਰਨਾ ਚਾਹੀਦਾ ਹੈ। ਇਸ "ਜਾਦੂ" ਦਾ ਭਾਂਡਾ ਭੰਨਣ ਵਾਲੇ ਸ਼ੋਅ ਵੀ ਫਿਰ ਦੋਬਾਰਾ ਤੇਜ਼ ਹੋਣੇ ਚਾਹੀਦੇ ਹਨ .  ਇਸਦਾ ਵੀ ਪਤਾ ਕੀਤਾ ਜਾਣਾ ਚਾਹੀਦਾ ਹੈ ਕਿ ਅੰਧਵਿਸ਼ਵਾਸ ਅਤੇ ਠੱਗੀ ਵਾਲੀਆਂ ਕਾਰਵਾਈਆਂ ਸਰਕਾਰ ਵੱਲੋਂ ਸਰਕਾਰ ਵੱਲੋਂ ਸਖਤ ਕਾਨੂੰਨਾਂ ਦੇ ਬਾਵਜੂਦ ਕਿਓਂ ਜਾਰੀ ਹਨ। ਇੱਕ ਘੰਟੇ ਵਿੱਚ ਬਵਸ਼ਿਕਰਨ, ਪੰਦਰਾਂ ਮਿੰਟਾਂ ਵਿੱਚ ਵਸ਼ੀਕਰਨ ਵਰਗੇ ਇਸ਼ਤੁਹਾਰ ਕਿਓਂ ਆਮ ਹਨ? ਇਸ ਲਈ ਹੁਣ ਤਰਕਸ਼ੀਲ ਹੀ ਹਨ ਜਿਹੜੇ ਮੈਦਾਨ ਵਿਚ ਆ ਕੇ ਇਹਨਾਂ ਗੱਲਾਂ ਨੂੰ ਬੇਨਕਾਬ ਕਰ ਸਕਦੇ ਹਨ। ਬੱਚਿਆਂ ਦੀ ਵਿਗਿਆਨਕ ਬੁੱਧੀ ਅਤੇ ਮਜ਼ਬੂਤ ਮਾਨਸਿਕ ਸ਼ਕਤੀ ਨੂੰ ਵਿਕਸਿਤ ਕਰਨ ਲਈ ਵਜੀਮਾਂ ਭਰਮਾਂ ਵਾਲਾ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ। ਤਰਕਸ਼ੀਲ ਕਈ ਸਾਲਾਂ ਤੋਂ ਚੁਣੌਤੀ ਵੀ ਦੇਂਦੇ ਆ ਰਹੇ ਹਨ ਕਿ ਜਿਹੜਾ ਕੋਈ ਗੈਬੀ ਸ਼ਕਤੀ ਦਾ ਪ੍ਰਹਤਾਵਾਂ ਸੱਚ ਕਰ ਦਿਖਾਉਂਦਾ ਹੈ ਤਾਂ ਉਸਨੂੰ ਪੰਜ ਲੱਖ ਰੁਪਏ ਇਨਾਮ ਵੀ ਦਿੱਤਾ ਜਾਏਗਾ।  

Friday, 2 January 2026

ਬਾਵਾ ਤੇ ਦਾਖਾ ਵੱਲੋਂ ਪੰਜਾਬੀ ਲੇਖਕ ਪ੍ਹੋ. ਗੁਰਭਜਨ ਗਿੱਲ ਨੂੰ ਮਿੱਠੀ ਗਾਗਰ ਵਾਲਾ ਸੱਦਾ

Gurbhajan Singh Gill: WhatsApp: 2nd January 2025 at 10:14 AM:Lohri for Daughters: Sahit Screen 

ਧੀਆਂ ਦੇ ਲੋਹੜੀ ਮੇਲੇ ਲਈ ਤਿਆਰੀਆਂ ਫਿਰ ਸਿਖਰਾਂ 'ਤੇ 


ਲੁਧਿਆਣਾ:  2 ਜਨਵਰੀ 2026: (ਮੀਡੀਆ ਲਿੰਕ 32//ਸਾਹਿਤ ਸਕਰੀਨ ਡੈਸਕ)::

ਮਾਲਵਾ ਸੱਭਿਆਚਾਰਕ ਮੰਚ (ਰਜਿ.) ਪੰਜਾਬ ਵੱਲੋਂ 10 ਜਨਵਰੀ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਲੋਹੜੀ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੂੰ ਸੱਦਾ ਪੱਤਰ ਦੇਣ ਲਈ ਮੰਚ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਤੇ ਸਰਪ੍ਰਸਤ ਸ. ਮਲਕੀਤ ਸਿੰਘ ਦਾਖਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ। ਵਿਰਾਸਤ ਨੂੰ ਸਾਂਭਣ ਅਤੇ ਮੌਜੂਦਾ ਚੁਣੌਤੀਆਂ ਨੂੰ ਸਵੀਕਾਰ ਕਰਨ ਵਾਲੇ ਇਹ ਬੜੇ ਯਾਦਗਾਰੀ ਅਤੇ ਅਨਮੋਲ ਪਲ ਸਨ। 

ਦੋਹਾਂ ਆਗੂਆਂ ਨੇ ਧੀਆਂ ਦੇ 30ਵੇਂ ਮੇਲੇ ਵਿੱਚ ਸ਼ਾਮਲ ਹੋਣ ਲਈ ਗੁੜ ਰਿਓੜੀਆਂ ਤੇ ਭੁੱਗਾ ਆਧਾਰਿਤ ਮਿੱਠੀ ਗਾਗਰ ਪ੍ਹੋ. ਗਿੱਲ ਨੂੰ ਭੇਂਟ ਕੀਤੀ। ਇਸ ਲੋਹੜੀ ਮੇਲੇ ਦਾ ਉਦਘਾਟਨ  10 ਜਨਵਰੀ ਸਵੇਰੇ 10 ਵਜੇ ਪ੍ਹਸਿੱਧ ਫਿਲਮ ਅਭਿਨੇਤਰੀ  ਪਦਮ ਸ਼੍ਰੀ ਪ੍ਹੋ. ਨਿਰਮਲ ਰਿਸ਼ੀ ਕਰਨਗੇ। 

ਸ਼੍ਹੀ ਕ੍ਰਿਸ਼ਨ ਕੁਮਾਰ ਬਾਵਾ ਨੇ  ਇਸ ਮੌਕੇ 25 ਸਾਲ ਪੁਰਾਣੀ ਯਾਦ ਸਾਂਝੀ ਕੀਤੀ ਜਦ ਰੱਖੜੀ  ਵਾਲੇ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਘੰਟਾ ਘਰ ਚੌਂਕ ਸਥਿਤ ਬੁੱਤ ਤੋਂ  ਉੱਚੇ ਪੁਲ ਤੇ ਲੱਗੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਬੁੱਤਾਂ ਤੀਕ “ਧੀਆਂ ਬਚਾਉ ਚੇਤਨਾ ਮਾਰਚ”ਕੱਢਿਆ ਸੀ। ਇਸ ਮੌਕੇ ਪ੍ਹੋ. ਗਿੱਲ ਵੱਲੋਂ ਲਿਖੀ ਕਵਿਤਾ ਲੋਰੀ ਦੀਆਂ ਹਜ਼ਾਰਾਂ ਕਾਪੀਆਂ ਪੋਸਟਰ ਬਣਾ ਕੇ ਲੋਕਾਂ ਵਿੱਚ ਵੰਡੀਆਂ ਸਨ। ਹੁਣ ਫਿਰ ਇਸ ਮੁਹਿੰਮ ਨੂੰ ਨਵੇਂ ਹਾਲਾਤ ਮੁਤਾਬਕ ਆਰੰਭਿਆ ਜਾਵੇਗਾ। 

ਸ਼੍ਰੀ ਬਾਵਾ ਨੇ ਦੱਸਿਆ ਕਿ ਮੇਲੇ ਦੇ ਪ੍ਰਬੰਧਾਂ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸ. ਗੁਰਨਾਮ ਸਿੰਘ ਕਲੇਰ ਮੰਚ ਦੇ ਵਾਈਸ ਪ੍ਰਧਾਨ ਅਤੇ ਰਾਕੇਸ਼ ਗੋਇਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। 

ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ ਅਤੇ ਇੰਦਰਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਪੰਜਾਬ ਦੀ ਸਰਪ੍ਰਸਤੀ ਹੇਠ ਮੇਲੇ ਦਾ ਸਮੁੱਚਾ ਪ੍ਰਬੰਧ ਕੀਤਾ ਜਾਵੇਗਾ। ਜਨਰਲ ਸਕੱਤਰ ਮੰਚ ਸ. ਰੇਸ਼ਮ ਸਿੰਘ ਸੱਗੂ, ਸੁਖਵਿੰਦਰ ਸਿੰਘ ਜਗਦੇਵ, ਅਮਰਪਾਲ ਸਿੰਘ ਅਤੇ ਮਾਸਟਰ ਹਰੀਦੇਵ ਬਾਵਾ ਵੱਲੋਂ ਮੇਲੇ ਦੀ ਸਮੁੱਚੀ ਦੇਖ ਰੇਖ ਕੀਤੀ ਜਾਵੇਗੀ। 

ਸ਼੍ਰੀ ਬਾਵਾ  ਨੇ ਦੱਸਿਆ ਕਿ ਇਸ ਵਾਰ  ਧੀਆਂ ਦੇ ਲੋਹੜੀ ਮੇਲੇ 'ਤੇ ਨਾਨੀਆਂ ਅਤੇ ਦਾਦੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮੇਲੇ ਵਿੱਚ 125 ਨੰਨ੍ਹੀਆਂ ਬੱਚੀਆਂ ਜਿਨਾਂ ਦਾ ਜਨਮ ਸਾਲ 2025 ਵਿੱਚ ਹੋਇਆ ਹੈ। ਇਸ ਮੇਲੇ ਨੂੰ ਸ. ਅੰਮ੍ਰਿਤਪਾਲ ਸਿੰਘ ਗਰੇਵਾਲ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ।

ਉਮੀਦ ਹੈ ਕਿ ਇਸ ਮੇਲੇ ਵਰਗੇ ਆਯੋਜਨ ਧੀਆਂ ਦੇ ਮਾਨ  ਸਨਮਾਨ ਨੂੰ ਹੋਰ ਭਾਲ ਕਰਨ ਵਿੱਚ ਤਾਂ ਯੋਗਦਾਨ ਦੇਣਗੇ ਹੀ ਲੋੜ ਪੈਣ'ਤੇ ਦੁੱਲੇ ਭੱਟੀ ਵਰਗੇ ਕਿਰਦਾਰਾਂ ਨੂੰ ਫਿਰ ਸੁਰਜੀਤ ਵੀ ਕਰਨਗੇ। ਬਹੁਤ ਸਾਰੇ ਕਾਨੂੰਨਾਂ ਅਤੇ ਨਵੇਂ ਨਿਯਮਾਂ ਦੇ ਬਾਵਜੂਦ ਧੀਆਂ ਭੈਣਾਂ ਅਤੇ ਨੂੰਹਾਂ ਦੀ ਮੁਕੰਮਲ ਸੁਰਖਿਆ ਅਜੇ ਵੀ ਯਕੀਨੀ ਨਹੀਂ ਬਣੀ। ਅਜੇ ਵੀ ਮੁਹੱਲੇ, ਗਲੀਆਂ ਅਤੇ ਸੜਕਾਂ ਪੂਰੀ ਤਰ੍ਹਾਂ ਸੁਰਖਿਅਤ ਨਹੀਂ ਬਣੀਆਂ।  

Sunday, 26 October 2025

ਪੰਜਾਬੀ ਵਿਦਵਾਨਾਂ ਵਿੱਚ ਉਲਾਰ ਅਤੇ ਨਿਘਾਰ ਆ ਰਿਹਾ ਹੈ-ਡਾ. ਧਰਮ ਸਿੰਘ ਨੇ

Received From Panjabi Bhawan on 26th October 2025 at 4:31 PM Regarding Sahit Academy Event

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਕਾਡਮੀ ਦੇ ਸਥਾਪਨਾ ਦਿਵਸ ਤੇ ਸਨਮਾਨ ਸਮਾਗਮ


ਲੁਧਿਆਣਾ : 26 ਅਕਤੂਬਰ (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ)::

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਕਾਡਮੀ ਦੇ ਸਥਾਪਨਾ ਦਿਵਸ 24 ਅਕਤੂਬਰ ਨੂੰ ਯਾਦ ਕਰਦਿਆਂ ਸਨਮਾਨ ਸਮਾਗਮ ਕਰਵਾਇਆ ਗਿਆ।ਜਿਸਦੀ ਪ੍ਰਧਾਨਗੀ ਡਾ. ਸ.ਸ. ਜੌਹਲ ਜੀ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸਮੇਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਪ੍ਰਤੀਨਿਧੀ ਵਜੋਂ ਸ. ਰਸ਼ਪਾਲ ਸਿੰਘ ਅਤੇ ਰਵੀ ਜੀ ਸ਼ਾਮਲ ਹੋਏ। 

ਡਾ. ਸਰਬਜੀਤ ਸਿੰਘ ਨੇ ਸਵਾਗਤ ਕਰਦਿਆਂ ਅਕਾਡਮੀ ਵਲੋਂ ਕੀਤੇ ਜਾਂਦੇ ਸਮਾਗਮਾਂ ਅਤੇ ਛਾਪੀਆਂ ਗਈਆਂ ਅਤੇ ਜਾ ਰਹੀਆਂ ਪੁਸਤਕਾਂ ਬਾਰੇ ਵਿਸਥਾਰ ਵਿੱਚ ਦੱਸਿਆ। ਇਸਦੇ ਨਾਲ ਹੀ ਇੱਕ ਪੁਸਤਕ ਇੱਕ ਸੰਵਾਦ ਦੀ ਲੰਮੀ ਲੜੀ ਦਾ ਵੀ ਜ਼ਿਕਰ ਕੀਤਾ। ਅਗਲੇ ਮਹੀਨੇ 21 ਨਵੰਬਰ ਤੋਂ 25 ਨਵੰਬਰ ਤੱਕ ਪੰਜਾਬੀ ਭਵਨ ਵਿੱਚ ਲਗਾਏ ਜਾ ਰਹੇ ਪੁਸਤਕ ਮੇਲੇ ਦਾ ਜ਼ਿਕਰ ਕੀਤਾ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਮੁੱਚੀਆਂ ਸ਼ਖਸੀਅਤਾਂ ਬਾਰੇ ਅਤੇ ਇਸ ਬਾਮੌਕਾ ਸਮਾਗਮ ਬਾਰੇ ਟਿਪਣੀਆਂ ਕੀਤੀਆਂ। ਉਨ੍ਹਾਂ ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਰਇਕਬਾਲ ਪ੍ਰੋ. ਰਵਿੰਦਰ ਭੱਠਲ ਅਤੇ ਡਾ. ਹਰੀ ਸਿੰਘ ਜਾਚਕ ਦਾ ਸਮਾਗਮ ਦੀ ਤਿਆਰੀ ਵਿੱਚ ਸਹਿਯੋਗ ਦੇਣ ਲਈ ਵਿਸ਼ੇਸ਼ ਜ਼ਿਕਰ ਕੀਤਾ। ਸਨਮਾਨਿਤ ਸ਼ਖਸੀਅਤਾਂ ਬਾਰੇ ਨਿਮਨ ਵਿਦਵਾਨਾਂ ਨੇ ਵਿਸਥਾਰਤ ਪੇਪਰ ਪੇਸ਼ ਕੀਤੇ। 

ਜਿਨ੍ਹਾਂ ਵਿੱਚ ਡਾ. ਗੁਰਮੇਲ ਸਿੰਘ ਨੇ ‘ਡਾ. ਸਾਧੂ ਸਿੰਘ ਦਾ ਆਲੋਚਨਾ ਦ੍ਰਿਸ਼ਟੀ’ ਪੇਪਰ ਪੜਿਆ।  ਡਾ.ਹਰਵਿੰਦਰ ਸਿੰਘ ਸਿਰਸਾ ਨੇ ਡਾ. ਸਾਧੂ ਸਿੰਘ ਦਾ ਸੋਭਾ ਪੱਤਰ ਪੜ੍ਹਿਆ ਡਾ. ਸਾਧੂ ਸਿੰਘ ਨੂੰ “ਡਾ. ਰਵਿੰਦਰ ਸਿੰਘ ਰਵੀ ਪੁਰਸਕਾਰ” ਭੇਟ ਕੀਤਾ ਗਿਆ। ਡਾ. ਅਨੂਪ ਸਿੰਘ ਦਾ ਲਿਖਿਆ ਪੇਪਰ ਵਰਗਿਸ ਸਲਾਮਤ ‘ਕਰਮਯੋਗੀ ਫ਼ੋਟੋ ਕਲਾਕਾਰ ਅਤੇ ਦਰਵੇਸ਼ ਸ਼ਾਇਰ: ਬਾਬਾ ਬਾਜਵਾ’ ਨੇ
ਪੇਪਰ ਪੜਿਆ। ਹਰੀ ਸਿੰਘ ਜਾਚਕ ਨੇ ਹਰਭਜਨ ਸਿੰਘ ਬਾਜਵਾ ਦਾ ਸ਼ੋਭਾ ਪੱਤਰ ਪੜਿਆ। ਹਰਭਜਨ ਸਿੰਘ ਬਾਜਵਾ ਨੂੰ “ਮੱਲ ਸਿੰਘ ਰਾਮਪੁਰੀ ਪੁਰਸਕਾਰ” ਭੇਟ ਕੀਤਾ ਗਿਆ। ਭਗਵੰਤ ਰਸੂਲਪੁਰੀ ਨੇ ‘ਬੇ-ਲਿਹਾਜ, ਸਿਰੜ ਤੇ ਪ੍ਰਤੀਬੱਧਤਾ ਦਾ ਨਾਂ: ਜਤਿੰਦਰ ਪਨੂੰ’ ਪੇਪਰ ਪੜ੍ਹਿਆ ਡਾ. ਗੁਰਚਰਨ ਕੌਰ ਕੋਚਰ ਨੇ ਸ. ਜਤਿੰਦਰ ਪੰਨੂੰ ਦਾ ਸ਼ੋਭਾ ਪੇਪਰ ਪੜ੍ਹਿਆ ਸ. ਜਤਿੰਦਰ ਪੰਨੂੰ
ਨੂੰ “ਜਗਜੀਤ ਸਿੰਘ ਆਨੰਦ ਪੁਰਸਕਾਰ” ਭੇਟ ਕੀਤਾ ਗਿਆ। ਡਾ. ਹੀਰਾ ਸਿੰਘ ਨੇ ‘ਡਾ. ਧਰਮ
ਸਿੰਘ- ਇਕੱ ਸਿਰੜੀ ਖੋਜੀ’ ਪੇਪਰ ਪੜ੍ਹਿਆ। ਸੁਰਿੰਦਰ ਕੈਲੇ ਨੇ ਡਾ. ਧਰਮ ਸਿੰਘ ਜੀ ਦਾ ਸ਼ੋਭਾ ਪੱਤਰ ਪੜ੍ਹਿਆ ਡਾ. ਧਰਮ ਸਿੰਘ ਨੂੰ “ਕਰਤਾਰ ਸਿੰਘ ਸ਼ਮਸ਼ੇਰ ਪੁਰਸਕਾਰ” ਭੇਟ ਕੀਤਾ ਗਿਆ। ਡਾ. ਸੁਰਜੀਤ ਜੀ ਨੇ ‘ਚਿੱਤਰਕਾਰ ਸਿਧਾਰਥ ਜੀ ਜੀਵਨ ਯਾਤਰਾ ਅਤੇ ਕਲਾ ਸੰਚਾਰ’ ਪੇਪਰ ਪੜ੍ਹਿਆ। ਕਰਮਜੀਤ ਗਰੇਵਾਲ ਨੇ ਸ੍ਰੀ ਸਿਧਾਰਥ ਦਾ ਸ਼ੋਭਾ ਪੱਤਰ ਪੜ੍ਹਿਆ। ਸ੍ਰੀ
ਸਿਧਾਰਥ ਨੂੰ “ਅੰਮ੍ਰਿਤਾ ਇਮਰੋਜ਼ ਪੁਰਸਕਾਰ” ਭੇਟ ਕੀਤਾ ਗਿਆ। ਡਾ. ਸੋਮਪਾਲ ਹੀਰਾ ਨੇ ‘ਆਪਣੀਆ ਪਰੰਪਰਾਵਾ ਸਿਰਜਣ ਵਾਲਾ ਨਾਟਕਕਾਰ’  ਪੇਪਰ ਪੜ੍ਹਿਆ। ਡਾ. ਗੁਰਇਕਬਾਲ ਸਿੰਘ ਨੇ ਡਾ. ਆਤਮਜੀਤ ਦਾ ਸ਼ੋਭਾ ਪੱਤਰ ਪੜ੍ਹਿਆ ਡਾ. ਆਤਮਜੀਤ ਨੂੰ “ਗੁਰਸ਼ਰਨ ਸਿੰਘ ਪੁਰਸਕਾਰ” ਭੇਟ ਕੀਤਾ ਗਿਆ। ਡਾ. ਪਰਮਜੀਤ ਸਿੰਘ ਨੇ ‘ਡਾ. ਕੰਵਲਜੀਤ ਕੌਰ ਢਿੱਲੋਂ: ਇੱਕ ਬਹੁਪੱਖੀ ਪ੍ਰਤਿਭਾ’ ਪੇਪਰ ਪੜ੍ਹਿਆ ਮਨਦੀਪ ਕੌਰ ਭੰਮਰਾ ਨੇ ਡਾ. ਕੰਵਲਜੀਤ ਢਿੱਲੋਂ ਦਾ ਸ਼ੋਭਾ ਪੱਤਰ ਪੜ੍ਹਿਆ। ਡਾ. ਕੰਵਲਜੀਤ ਢਿੱਲੋਂ ਨੂੰ “ਪ੍ਰੋ. ਨਿਰਪਜੀਤ ਕੌਰ ਗਿੱਲ ਪੁਰਸਕਾਰ” ਭੇਟ ਕੀਤਾ ਗਿਆ। ਡਾ. ਗੁਰਮੁਖ ਸਿੰਘ ਨੇ ਜਸਬੀਰ ਮੰਡ ਬਾਰੇ ਪੇਪਰ ਪੜ੍ਹਿਆ। ਜਸਵੀਰ ਝੱਜ ਨੇ ਜਸਬੀਰ ਮੰਡ ਦਾ ਸ਼ੋਭਾ ਪੱਤਰ ਪੜ੍ਹਿਆ। ਜਸਬੀਰ ਮੰਡ ਨੂੰ “ਅਮੋਲ ਪ੍ਰਤਾਪ ਪੁਰਸਕਾਰ”
ਭੇਟ ਕੀਤਾ ਗਿਆ। ਡਾ. ਅਰਵਿੰਦਰ ਕੌਰ ਕਾਕੜਾ ਦਾ ਲਿਖਿਆ ਪੇਪਰ ਹਰਵਿੰਦਰ ਸਿੰਘ ਸਿਰਸਾ ‘ਨਾਰੀਵਾਦੀ ਚਿੰਤਨ ਨੇ ਸ਼ਾਇਰੀ ਦੀ ਬੇਬਾਕ ਆਵਾਜ਼ : ਨੀਤੂ ਅਰੋੜਾ’ ਨੇ ਪੇਪਰ ਪੜ੍ਹਿਆ।

ਤ੍ਰੈਲੋਚਨ ਲੋਚੀ ਨੇ ਨੀਤੂ ਅਰੋੜਾ ਦਾ ਸ਼ੋਭਾ ਪੱਤਰ ਪੜ੍ਹਿਆ। ਨੀਤੂ ਅਰੋੜਾ ਨੂੰ “ਜਗਜੀਤ ਸਿੰਘ ਲਾਇਲਪੁਰੀ ਪੁਰਸਕਾਰ” ਭੇਟ ਕੀਤਾ ਗਿਆ। ਪ੍ਰਭਜੋਤ ਸੋਹੀ ਨੇ ‘ਸੱਜਰੀ ਹਵਾ ਦਾ ਝੋਂਕਾ-ਮੀਤ ਅਨਮੋਲ’ ਪੇਪਰ ਪੜ੍ਹਿਆ।ਰਾਜਦੀਪ ਤੂਰ ਨੇ ਮੀਤ ਅਨਮੋਲ ਜੀ ਦਾ ਪੇਪਰ ਪੜ੍ਹਿਆ। ਸ੍ਰੀ ਮੀਤ ਅਨਮੋਲ ਨੂੰ “ਡਾ. ਮੋਹਨਜੀਤ ਪੁਰਸਕਾਰ” ਭੇਟ ਕੀਤਾ ਗਿਆ। ਡਾ. ਜਗਵਿੰਦਰ ਜੋਧਾ ਦਾ ਲਿਿਖਆ ਪੇਪਰ ‘ਨਵੀਂ ਪੰਜਾਬੀ ਗ਼ਜ਼ਲ ਦਾ ਵਿਲੱਖਣ ਅਧਿਆਇ : ਤਾਂ ਸੁਪਨੇ ਕੀ ਹੋਣਗੇ’ ਬਲਵਿੰਦਰ ਸਿੰਘ ਗਰੇਵਾਲ ਨੇ ਪੜ੍ਹਿਆ। ਵਰਗਿਸ ਸਲਾਮਤ ਨੇ ਰਮਨ ਸੰਧੂ ਦਾ ਸ਼ੋਭਾ ਪੱਤਰ ਪੜ੍ਹਿਆ।ਰਮਨ ਸੰਧੂ ਨੂੰ “ਕੁਲਵੰਤ ਜਗਰਾਉਂ ਪੁਰਸਕਾਰ” ਭੇਟ ਕੀਤਾ
ਗਿਆ।ਡਾ. ਸ਼ਮਸ਼ੇਰ ਮੋਹੀ ਨੇ ਦੇਵ ਰਾਜ ਦਾਦਰ ਬਾਰੇ ‘ਲਘੂ ਮਾਨਵ ਦੀ ਦੁਖਾਂਤਕ ਸਥਿਤੀ ਅਤੇ ਉਸਦੀ ਮੁਕਤੀ ਦੀ ਗ਼ਜ਼ਲਕਾਰੀ : ਪੌਣ ਪਰਿੰਦੇ ਤੇ ਪਰਵਾਜ਼’ ਪੇਪਰ ਪੜ੍ਹਿਆ। ਹਰੀ ਸਿੰਘ ਜਾਚਕ ਨੇ ਦੇਵ ਰਾਜ ਦਾਦਰ ਦਾ ਸ਼ੋਭਾ ਪੱਤਰ ਪੜ੍ਹਿਆ।ਦੇਵ ਰਾਜ ਦਾਦਰ ਨੂੰ “ਕੁਲਵੰਤ ਜਗਰਾਉਂ ਪੁਰਸਕਾਰ” ਭੇਟ ਕੀਤਾ ਗਿਆ।

ਡਾ. ਸਾਧੂ ਸਿੰਘ ਨੇ ਧੰਨਵਾਦ ਕਰਦੇ ਕਿਹਾ ਕਿ ਜਿਸ ਪੰਜਾਬ ਵਿੱਚ ਬਹੁਤ ਵੱਡਾ ਦੁਖਾਂਤ ਵਾਪਰਿਆ, ਉਸ ਦੇ ਲਈ ਮਸ਼ਹੂਰ ਹੈ ਕਿ ਪੰਜਾਬ ਜਿਉਂਦਾ ਗੂਰਾਂ ਦੇ ਨਾਲ। ਜਿੱਥੇ ਕਤਲੋ ਗਾਰਤਹੋਈ ਹੋਵੇ ਇਹ ਪੰਜਾਬ ਮੇਰਾ ਕਿਵੇਂ ਹੋ ਸਕਦਾ ਹੈ। ਡਾ. ਧਰਮ ਸਿੰਘ ਨੇ ਕਿਹਾ ਕਿ ਪੰਜਾਬੀ ਵਿਦਵਾਨਾਂ ਵਿੱਚ ਉਲਾਰ ਅਤੇ ਨਿਘਾਰ ਆ ਰਿਹਾ ਹੈ।

ਖੱਬੀ ਵਿਚਾਰਧਾਰਾ ਵਾਲੀ ਸੋਚ ਨੂੰ ਅਪਣਾਈ ਹੋਈ ਡਾ. ਕੰਵਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਔਰਤਾਂ ਦੇ ਸਹੀ ਸਨਮਾਨ ਲਈ ਸਾਡਾ ਸਮਾਜ ਅਜੇ ਜਾਗਰੂਕ ਨਹੀਂ ਹੋਇਆ। ਔਰਤਾਂ ਨਾਲ ਹੀ ਵਿਤਕਰਾ ਉਹਨਾਂ ਨੇ ਬਹੁਤ ਵਾਰ ਬਹੁਤ ਨੇੜਿਓਂ ਹੋ ਕੇ ਦੇਖਿਆ ਵੀ ਹੈ ਅਤੇ ਸਮੇਂ ਸਮੇਂ ਤੇ ਇਸਦੇ ਖਿਲਾਫ ਆਵਾਜ਼ ਵੀ ਉਠਾਈ ਹੈ। 

ਜਦੋਂ ਪੰਜਾਬ ਵਿੱਚ ਮੌਸਮ ਬਾਰੂਦੀ ਹੋ ਗਿਆ ਸੀ। ਉਦੋਂ ਪੰਜਾਬੀ ਪੱਤਰਕਾਰਿਤਾ ਵੀ ਕਿਸੇ ਨ ਕਿਸੇ ਪਾਸੇ ਉਲਾਰ ਹੋ ਗਈ ਸੀ ਜਾਂ ਖਾਮੋਸ਼ ਜਿਹੀ ਰਹਿਣ ਲੱਗ ਪਈ ਸੀ। ਉਸ ਵੇਲੇ  ਜਤਿੰਦਰ ਪੰਨੂੰ ਦੀਆਂ ਲਿਖਤਾਂ ਨੇ ਹਰ ਰੋਜ਼ ਬੜੇ ਵੱਡੇ ਸੱਚ ਬੋਲੇ ਸਨ। ਹਰ ਮੌਤ ਅਤੇ ਹਰ ਮੁਕਾਬਲੇ ਦੀਆਂ ਲੁਕੀਆਂ ਪਰਤਾਂ ਜਤਿੰਦਰ ਪੰਨੂੰ ਵੱਲੋਂ ਹੀ ਖੋਹਲੀਆਂ ਜਾਂਦੀਆਂ ਸਨ।  ਜਤਿੰਦਰ ਪੰਨੂੰ ਦੀਆਂ ਲਿਖਤਾਂ ਤਾਂ ਕਈ ਵਾਰ ਨਵਾਂ ਜ਼ਮਾਨਾ ਲਈ ਸਕੂਪ ਸਾਬਿਤ ਹੁੰਦੀਆਂ ਰਹੀਆਂ। ਜਤਿੰਦਰ ਪੰਨੂੰ ਨੇ ਕਿਹਾ ਕਿ ਪੰਜਾਬੀ ਬੋਲੀ ਅਤੇ ਪੰਜਾਬੀ ਮਿੱਟੀ ਦਾ ਕਰਜ਼ਾ ਮੋੜਨਾ ਚਾਹੀਦਾ ਹੈ।  

ਸਨਮਾਨਿਤ ਸ਼ਖਸੀਅਤਾਂ ਨੇ ਪੰਜਾਬੀ ਸਾਹਿਤ ਅਕਾਡਮੀ ਦਾ ਧੰਨਵਾਦ ਕੀਤਾ। ਡਾ. ਸਰਦਾਰਾ ਸਿੰਘ ਜੌਹਲ ਨੇ ਅਕਾਡਮੀ ਨੂੰ ਇਸ  ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ਰਚਨਾਤਮਿਕ ਪਰਿਵਰਤੀ ਲਈ ਡਿਗਰੀਆਂ ਦੀ ਲੋੜ ਨਹੀਂ ਹੁੰਦੀ।ਆਉਣ ਵਾਲਾ ਸਮਾਂ ਜਿਸ ਤਰ੍ਹਾਂ ਕੁੜੀਆਂ ਤਰੱਕੀ ਕਰ ਹਰੀਆਂ ਹਨਉਸਤੋਂ ਸਪਸ਼ਟ ਹੈ ਕਿ ਆਉਣ ਵਾਲਾ ਸਮਾਂ ਔਰਤਾਂ ਦਾ ਹੋਵੇਗਾ। 

ਉਨ੍ਹਾਂ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਸਮੂਹ ਸਨਮਾਨਿਤ ਹਾਜ਼ਰੀਨ ਅਤੇ
ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸੁਰਿੰਦਰ ਚਾਹਿਲ, ਪ੍ਰੋ. ਅਮਰਜੀਤ ਪਰਾਗ, ਪ੍ਰੋ.ਜਗਦੇਵ ਸਿੰਘ, ਸਤਬੀਰ ਰਾਮਪੁਰੀ, ਗੁਰਮੇਜ਼ ਭੱਟੀ, ਬਲਬੀਰ ਸਿੰਘ ਮਾਨ, ਅਮਰਿੰਦਰ ਸੋਹਲ,ਪ੍ਰਭਜੋਤ ਰਾਮਪੁਰ, ਸਵਰਨ ਪੱਲਾ, ਡਾ. ਸੋਮਾ ਸਬਲੋਕ, ਸੰਦੀਪ ਸਮਰਾਲਾ, ਕੇ.ਸਾਧੂ ਸਿੰਘ, ਤਰਲੋਚਨ ਝਾਂਡੇ, ਅਮਰਜੀਤ ਸ਼ੇਰਪੁਰੀ, ਜਤਿੰਦਰ ਹਾਂਸ, ਭਗਵਾਨ ਢਿੱਲੋਂ, ਇੰਦਰਜੀਤ ਪਾਲ
ਕੌਰ, ਸੁਰਿੰਦਰ ਗਿੱਲ, ਬਲਵਿੰਦਰ ਸਿੰਘ ਜ਼ੀਰਖ, ਡੀ.ਪੀ.ਮੌੜ, ਇੰਦਰਜੀਤ ਕੌਰ ਲੋਟੇ, ਅਮਰੀਕ ਤਲਵੰਡੀ, ਜਗਪਾਲ ਜੱਗਾ ਆਦਿ ਹਾਜ਼ਰ ਸਨ।

Friday, 24 October 2025

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸੰਤ ਬਾਬਾ ਸੀਚੇਵਾਲ ਦਾ ਸਨਮਾਨ

 Received From GSG on Friday 24th October 2025 at  8:18 PM Regarding Sant B S Seechewal Ji 

ਹੜ੍ਹ ਮਾਰੇ ਇਲਾਕਿਆਂ ਵਿੱਚ ਕੀਤੀ ਸੇਵਾ ਲਈ ਕੀਤਾ ਸਨਮਾਨ 


ਲੁਧਿਆਣਾਃ
24 ਅਕਤੂਬਰ 2025: (ਮੀਡੀਆ ਲਿੰਕ 32//ਸਾਹਿਤ ਸਕਰੀਨ ਡੈਸਕ)::

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਆਪਣੀ ਸਥਾਪਨਾ ਦੇ ਵੇਲੇ ਤੋਂ ਹੀ ਸਾਹਿਤ ਦੇ ਨਾਲ ਨਾਲ ਵਿਰਾਸਤ ਨੂੰ ਸੰਭਾਲਣ ਵਾਲੇ ਉੱਦਮ ਉਪਰਾਲੇ ਬੜੇ ਖੂਬਸੂਰਤ ਢੰਗ ਟਰੈਕ ਨਾਲ ਕੀਤੇ ਜਾ ਰਹੇ ਹਨ। ਇਸ ਵਾਰ ਦਾ ਉਦੱਮ ਉਪਰਾਲਾ ਹੜ੍ਹਾਂ ਮਾਰੇ ਲੋਕਾਂ ਦੀ ਸਾਰ ਲੈਣ ਵਾਲੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋ ਲਈ ਗਈ ਸਾਰ ਨੂੰ ਸਲਾਮ ਆਖਣ ਲਈ ਸੀ। ਹੜ੍ਹਾਂ ਦੌੜਨ ਸਥਿਤੀ ਸੱਚਮੁੱਚ ਬੜੀ ਭਿਆਨਕ ਸੀ। ਜਦੋਂ ਵੱਡੇ ਵੱਡੇ ਲੀਡਰ ਆਪਣੀ ਨਰੂਹਾਂ ਵੀ ਟੱਪਣ ਦੀ ਹਿੰਮਤ ਵੀ ਨਹੀਂ ਸਨ ਦਿਖਾ ਰਹੇ ਉਦੋਂ ਸੰਤ ਸੀਚੇਵਾਲ ਖਤਰਨਾਕ ਹੜ੍ਹਾਂ ਵਿੱਚ ਫਸੇ ਲੋਕਾਂ ਦੀ ਸਾਰ ਲੈਣ ਲਈ ਅੱਗੇ ਆਏ। ਚੇਤੇ ਰਹੇ ਕਿ ਸੰਤ ਸੀਚੇਵਾਲ ਹੁਰਾਂ ਦਾ ਇਸ ਧਰਤੀ ਅਤੇ ਇਸ ਧਰਤੀ ਦੇ ਲੋਕਾਂ ਨਾਲ ਬਹੁਤ ਕਾਲੀ ਬੇਈਂ ਹੈ। ਇਸ ਤੋਂ ਬਾਅਦ ਬੁੱਢੇ ਦਰਿਆ ਨੂੰ ਸਵੱਛ ਕਰਨ ਲਈ ਕੀਤੇ ਉੱਦਮ ਉਪਰਾਲੇ ਵੀ ਕੋਈ ਬਹੁਤੇ ਪੁਰਾਣੇ ਨਹੀਂ ਹਨ।  

ਸੰਤ ਸੀਚੇਵਾਲ ਜੀ ਦੇ ਇਹਨਾਂ ਸਾਰੇ ਉੱਦਮ ਉਪਰਾਲਿਆਂ ਨੂੰ ਚੇਤੇ ਕਰਦਿਆਂ ਅਤੇ ਕਰਾਉਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਦੋਆਬੇ ਦੇ ਪਿਛਲੇ ਮਹੀਨੇ ਆਏ ਹੜ੍ਹਾਂ ਕਾਰਨ ਬਿਆਸ ਤੇ ਸਤਲੁਜ ਦਰਿਆਂ ਦੀ ਮਾਰ ਵਾਲੇ ਇਲਾਕਿਆਂ ਵਿੱਚ ਕੀਤੀ ਸੇਵਾ ਲਈ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੌਡ ਲੁਧਿਆਣਾ ਵਿਖੇ ਪ੍ਹੇ. ਗੁਰਭਜਨ ਸਿੰਘ ਗਿੱਲ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਦੀ ਰਿਹਾਇਸ਼ ਤੇ ਸ. ਜਸਜੀਤ ਸਿੰਘ ਨੱਤ, ਗੁਰਿੰਦਰਜੀਤ ਸਿੰਘ ਤੇ ਲਵਦੀਪ ਕੌਰ ਵੱਲੋਂ ਸਨਮਾਨ ਕੀਤਾ ਗਿਆ। ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਪ੍ਹੋ. ਗੁਰਭਜਨ ਸਿੰਘ ਗਿੱਲ ਵੱਲੋਂ ਪਿਛਲੇ 50 ਸਾਲ ਦੌਰਾਨ ਲਿਖੀਆਂ ਆਪਣੀਆਂ ਅੱਠ ਗ਼ਜ਼ਲ - ਪੁਸਤਕਾਂ ਦਾ ਸੰਪੂਰਨ ਸੰਗ੍ਹਹਿ “ਅੱਖਰ ਅੱਖਰ” ਭੇਂਟ ਕੀਤਾ ਗਿਆ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਨੂੰ ਸੇਵਾ ਦੋਰਾਨ ਲੋਕਾਂ ਦਾ ਸਹਿਯੋਗ ਮਿਲਣ ਦਾ ਆਧਾਰ ਵੀ ਇਹੀ ਹੈ ਕਿ ਉਹ ਲੋਕਾਂ ਵਿੱਚ ਨਾ ਤਾਂ ਰਵਾਇਤੀ ਸੰਤਾਂ ਵਾਂਗ ਵਿਚਰਦੇ ਹਨ ਤੇ ਨਾ ਮੈਂਬਰ ਪਾਰਲੀਮੈਂਟ ਵਾਂਗ। ਇਹੀ ਉਨ੍ਹਾਂ ਦੀ ਵੱਡੀ ਸ਼ਕਤੀ ਹੈ ਕਿ ਉਹ ਲੋਕ ਵਿਸ਼ਵਾਸ ਨੂੰ ਨਾਲ ਲੈ ਕੇ ਤੁਰਦੇ ਹਨ।

ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਲੁਧਿਆਣਾ ਫੇਰੀ ਦੌਰਾਨ  ਪ੍ਹੋ. ਗੁਰਭਜਨ ਸਿੰਘ ਗਿੱਲ ਨਾਲ ਬੁੰਢਾ ਦਰਿਆ ਸਫ਼ਾਈ ਮੁਹੰਮ ਬਾਰੇ ਵੀ ਵਿਚਾਰ -ਚਰਚਾ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਵਿਗਿਆਨਕ ਨਜ਼ਰੀਏ ਦੀ ਉਸਾਰੀ ਬਗੈਰ ਇਸ ਪ੍ਰਦੂਸ਼ਤ ਜਲ ਸੋਮੇ ਤੋਂ ਮੁਕਤੀ ਹਾਸਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦੱਸਿਆ ਕਿ ਪਿਛਲੇ ਸੰਖੇਪ ਅਰਸੇ ਦੌਰਾਨ ਮਾਣਯੋਗ ਰਾਜਪਾਲ ਪੰਜਾਬ ਦੀ ਇਹ ਪੰਜਵੀਂ ਫੇਰੀ ਹੈ ਜਿਸ ਵਿੱਚ ਉਨ੍ਹਾਂ ਨੇ ਅਧਿਕਾਰੀਆਂ ਤੇ ਨਗਰ ਨਿਗਮ ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਨੂੰ ਪੂਰੀ ਤਨਦੇਹੀ ਨਾਲ ਇਸ ਪ੍ਰਾਜੈਕਟ ਨੂੰ ਸੰਪੂਰਨ ਕਰਨ ਦੀ ਹਦਾਇਤ ਕੀਤੀ ਹੈ। ਸੰਤ ਸੀਚੇਵਾਲ ਨੇ ਕਿਹਾ ਹਰ ਤਰ੍ਹਾਂ ਦੇ ਪ੍ਰਦੂਸ਼ਣ ਖ਼ਿਲਾਫ਼ ਯੂਨੀਵਰਸਿਟੀਂ ਕਾਲਜਾਂ ਤੇ ਸਕੂਲਾਂ ਦੇ ਅਧਿਆਪਕਾਂ,ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਲੋਕ ਚੇਤਨਾ ਲਹਿਰ ਉਸਾਰਨੀ ਚਾਹੀਦੀ ਹੈ।

ਸੰਤ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਬਹੁਤ ਹੀ ਮਾਮੂਲੀ ਹਨ। ਦੋਆਬੇ ਤੇ ਮਾਲਵੇ ਦਾ ਆਲੂ ਉਤਪਾਦਕ ਖੇਤਰ ਦਾ ਕਿਸਾਨ ਪਰਾਲੀ ਨੂੰ ਪੈਲ਼ੀ ਵਿੱਚ ਹੀ ਵਾਹ ਰਿਹਾ ਹੈ।

ਦਿੱਲੀ ਸਰਕਾਰ ਵੱਲੋਂ ਆਪਣਾ ਪ੍ਰਦੂਸ਼ਣ ਪੰਜਾਬ ਸਿਰ ਮੜ੍ਹਨ ਦੀ ਨਿੰਦਿਆ ਕਰਦਿਆਂ ਉਨ੍ਹਾਂ ਕਿਹਾ ਕਿ ਆਪਣਾ ਘਰ ਸੰਵਾਰਨ ਦੀ ਥਾਂ ਹੋਰ ਸੂਬਿਆਂ ਤੇ ਇਲਜ਼ਾਮ ਲਾਉਣੇ ਚੰਗੀ ਰਵਾਇਤ ਨਹੀਂ। ਪੰਜਾਬ ਦਾ ਧੂੰਆਂ ਛੜੱਪਾ ਮਾਰ ਕੇ ਹਰਿਆਣਾ ਉਲੰਘ ਕੇ ਕਿਵੇਂ ਦਿੱਲੀ ਪਹੁੰਚਦਾ ਹੈ, ਇਸ ਦੀ ਵਾਤਾਵਰਣ ਮੰਤਰਾਲੇ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ।

Saturday, 18 October 2025

ਪੰਜਾਬੀ ਭਵਨ ਦੇ ਬਾਹਰ ਲੱਗੇ ਬੁੱਤ ਕੋਲ ਵੀ ਮਨਾਇਆ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ

Emailed On Saturday 18th October 2025 at 6::13 PM From punjabampm Regarding Prof, Mohan Singh Mela  

ਡਾ. ਜਗਤਾਰ ਧੀਮਾਨ ਕਰ ਰਹੇ ਹਨ ਪ੍ਰੋ. ਮੋਹਨ ਸਿੰਘ ਸਾਹਿਤ ਦਾ ਅਨੁਵਾਦ


ਲੁਧਿਆਣਾ
: 18 ਅਕਤੂਬਰ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ)::

ਸਾਹਿਤ ਦੇ ਉਪਾਸ਼ਕਾਂ ਅਤੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਸਨੇਹੀਆਂ ਨੇ ਅੱਜ ਦੇਸ਼ ਵਿਦੇਸ਼ ਵਿੱਚ ਉਹਨਾਂ ਨੂੰ ਕਿਸੇ ਨ ਕਿਸੇ ਬਹਾਨੇ ਯਾਦ ਕੀਤਾ। ਪੰਜਾਬੀ ਭਵਨ ਦੇ ਅੰਦਰ ਸਰਗਰਮ ਰਹੇ ਸਾਹਿਤ ਪ੍ਰੇਮੀਆਂ ਨੇ ਇੱਕ ਸੈਮੀਨਾਰ ਦਾ ਆਯੋਜਨ ਕਰਕੇ ਯੁਗ ਕਵੀ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੂੰ ਆਪਣੇ ਅੰਦਾਜ਼ ਨਾਲ ਯਾਦ ਕੀਤਾ। ਉਸ ਖਬਰ ਨੂੰ ਤੁਸੀਂ ਇਥੇ ਕਲਿੱਕ ਕਰ ਕੇ ਵੀ ਪੜ੍ਹ ਸਕਦੇ ਹੋ। 

ਇਸੇ ਮੌਕੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਸਾਹਿਤ ਅਤੇ ਨੀਤੀ ਨਾਲ ਸਨੇਹ ਰੱਖਣ ਵਾਲਿਆਂ ਨੇ ਪੰਜਾਬੀ ਭਵਨ ਤੋਂ ਬਾਹਰ ਲੱਗੇ ਬੁੱਤ ਦੇ ਗਲ ਹਰ ਪਾ ਕੇ ਇਹ 47ਵਾਂ ਮੇਲਾ ਮਨਾਇਆ। ਇਸ ਤਰ੍ਹਾਂ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਪੁਸ਼ਪਮਾਲਾ ਅਰਪਿਤ ਕਰਕੇ ਬੜੀ ਹੀ ਸਾਦਗੀ ਨਾਲ 47ਵਾਂ ਪ੍ਰੋ.ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲਾ ਸੰਪੂਰਨ ਹੋਣ ਦਾ ਦਾਅਵਾ ਵੀ ਕੀਤਾ। ਇਸਦੇ ਨਾਲ ਹੀ ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਸੂਬੇ ਵਿਚ ਹੜ੍ਹਾਂ ਦੇ ਮੱਦੇਨਜਰ ਬਾਕੀ ਸਾਰੇ ਪ੍ਰੋਗਰਾਮ ਪਹਿਲਾਂ ਹੀ ਰੱਦ ਕਰ ਦਿੱਤੇ ਗਏ ਸਨ। 

ਉਂਝ ਵੀ ਇਹ ਮੇਲਾ ਬਹੁਤ ਸਾਲ ਪਹਿਲਾਂ ਹੀ ਜਿੰਨਾ ਹਰਮਨ ਪਿਆਰਾ ਅਤੇ ਵਿਸ਼ਾਲ ਹੋ ਗਿਆ ਸੀ ਉਹ ਸਭ ਸਰਦਾਰ ਜਗਦੇਵ ਸਿੰਘ ਜੱਸੋਵਾਲ ਹੁਰਾਂ ਦੀ ਸ਼ਖ਼ਸੀਅਤ ਦਾ ਹੀ ਸਿੱਟਾ ਸੀ। ਹਰ ਕਿਸੇ ਦੇ ਵੱਸ ਦਾ ਰੋਗ ਨਹੀਂ ਹੁੰਦਾ ਏਨੇ ਵੱਡੇ ਮੇਲੇ ਲਗਾਉਣਾ। ਬਹੁਤ ਔਖਾ ਕੰਮ ਸੀ ਇਹ ਪਰ ਜੱਸੋਵਾਲ ਨੇ ਕਰ ਦਿਖਾਇਆ। ਅਣਗਿਣਤ ਪੈਸੇ ਆਉਣ ਦੇ ਵੀ ਰਹਿੰਦੇ ਹਨ ਅਤੇ ਅਣਗਿਣਤ ਪੈਸੇ ਖਰਚ ਵੀ ਹੁੰਦੇ ਰਹਿੰਦੇ ਹਨ ਅਜਿਹੇ ਉੱਦਮ ਉਪਰਾਲਿਆਂ ਵਿੱਚ। ਸਰਦਾਰ ਜੱਸੋਵਾਲ ਸਥਿਤੀਆਂ ਨੂੰ ਸੰਭਾਲਣ ਵਿੱਚ ਮਾਹਰ ਹੋ ਚੁੱਕੇ ਸਨ। ਕਦੇ ਕਦੇ ਉਹਨਾਂ ਨੂੰ ਗੁੱਸਾ ਵੀ ਆਉਂਦਾ ਪਰ ਆਮ ਤੌਰ 'ਤੇ ਮੁਸਕਰਾਹਟ ਦੇ ਨਾਲ ਹੀ ਸਾਰੇ ਮਸਲੇ ਨਜਿੱਠ ਲੈਂਦੇ। ਜਾਦੂ ਜਿਹਾ ਸੀ ਉਸ ਮੁਸਕਰਾਹਟ ਵਿੱਚ ਵੀ। 

ਸਰਦਾਰ ਜੱਸੋਵਾਲ ਹੁਰਾਂ ਦੀ ਉਹ ਮੁਸਕਰਾਹਟ ਪ੍ਰੋ. ਮੋਹਨ ਸਿੰਘ ਦੇ ਪੰਜਾਬੀ ਭਵਨ ਨੇੜੇ ਲੱਗੇ ਬੁੱਤ ਨੂੰ ਦੇਖਦਿਆਂ ਹਰ ਵਾਰ ਚੇਤੇ ਆ ਜਾਂਦੀ ਹੈ। ਜਦੋਂ ਵੀ ਲੰਘਦੇ ਟੱਪਦੇ ਉਸ ਬੁੱਤ ਵੱਲ ਨਜ਼ਰ ਜਾਣੀ ਤਾਂ ਸਰਦਾਰ ਜਗਦੇਵ ਸਿੰਘ ਜੱਸੋਵਾਲ ਦਾ ਉਹ ਮੁਸਕਰਾਉਂਦਾ ਚਿਹਰਾ ਅੱਖਾਂ ਸਾਹਮਣੇ ਆ ਜਾਣਾ। ਬਹੁਯ ਸਾਰੀਆਂ ਨੂੰ ਉਹ ਚੇਹਰਾ ਯਾਦ ਹੈ। ਅੱਜ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇਬੁੱਤ 'ਤੇ  ਪੁਸ਼ਪਮਾਲਾ ਅਰਪਿਤ ਕਰਨ ਵਾਲੇ ਐਂਵੇਂ ਨਹੀਂ ਸਨ ਉਥੇ ਪਹੁੰਚੇ। ਇਸ ਤਰ੍ਹਾਂ ਇਹਨਾਂ ਸਾਹਿਤ ਸਨੇਹੀਆਂ ਨੇ ਬੜੀ ਹੀ ਸਾਦਗੀ ਨਾਲ 47ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸਭਿਆਚਾਰਕ ਮੇਲਾ ਸੰਪੰਨ ਕਰ ਲਿਆ। ਹੜ੍ਹਾਂ ਵਰਗੀ ਕੁਦਰਤੀ ਆਫ਼ਤ ਦੇ ਬਾਵਜੂਦ ਇਹਨਾਂ ਸਾਹਿਤ ਸਨੇਹੀਆਂ ਨੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਜਨਮਦਿਨ ਮੌਕੇ ਲੱਗਣ ਵਾਲਾ ਮੇਲਾ ਇਸ ਵਾਰ ਖੁੰਝਣ ਨਹੀਂ ਸੀ ਦਿੱਤਾ। ਇਸ ਮੇਲੇ ਦੀ ਸ਼ੁਰੂਆਤ ਸਵ. ਸ. ਜਗਦੇਵ ਸਿੰਘ ਜੱਸੋਵਾਲ ਨੇ ਆਪਣੇ ਜਿਗਰੀ ਦੋਸਤ ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ ਕੀਤੀ ਸੀ।

ਇਥੇ ਜ਼ਿਕਰਯੋਗ ਹੈ ਕਿ ਮੇਲੇ ਨਾਲ ਜੁੜੇ ਬਾਕੀ ਪ੍ਰੋਗਰਾਮਾਂ ਨੂੰ ਸੂਬੇ ਅੰਦਰ ਆਈਆਂ ਹੜ੍ਹਾਂ ਵਾਲੀਆਂ ਮੁਸੀਬਤਾਂ ਦੇ ਮੱਦੇਨਜਰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਸੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਲੁਧਿਆਣਾ ਵਿਧਾਨ ਸਭਾ ਹਲਕਾ ਕੇਂਦਰੀ ਤੋਂ ਐੱਮ.ਐਲ.ਏ ਅਸ਼ੋਕ ਪਰਾਸ਼ਰ ਪੱਪੀ ਪਹੁੰਚੇ ਸਨ। ਜਿਨ੍ਹਾਂ ਨੇ ਫਾਉਂਡੇਸ਼ਨ ਦੇ ਮੈਂਬਰਾਂ ਤੇ ਹੋਰ ਪਤਵੰਤੇ ਸੱਜਣਾ ਦੀ ਮੌਜੂਦਗੀ ਵਿੱਚ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਫ਼ੁੱਲਾਂ ਦੇ ਹਾਰ ਭੇਂਟ ਕੀਤੇ।

ਇਸ ਤੋਂ ਇਲਾਵਾ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਕਲਾਕਾਰਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ। ਜਿਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਚਰਨਜੀਤ ਆਹੂਜਾ, ਜਸਵਿੰਦਰ ਭੱਲਾ ਤੇ ਸਾਡੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਮੌਕੇ ਮੁੱਖ ਮਹਿਮਾਨ ਅਸ਼ੋਕ ਪਰਾਸ਼ਰ ਪੱਪੀ, ਤੋਂ ਇਲਾਵਾ, ਫਾਊਂਡੇਸ਼ਨ ਦੇ ਸਰਪ੍ਰਸਤ ਪਰਗਟ ਸਿੰਘ ਗਰੇਵਾਲ ਤੇ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਰਾਜੀਵ ਕੁਮਾਰ, ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ, ਡਾ. ਜਗਤਾਰ ਸਿੰਘ ਧੀਮਾਨ, ਡਾਇਰੇਕਟਰ ਯੂਥ ਵੈਲਫੇਅਰ ਪੰਜਾਬ ਸਰਕਾਰ ਡਾ. ਨਿਰਮਲ ਜੌੜਾ, ਅਮਰਿੰਦਰ ਸਿੰਘ ਜੱਸੋਵਾਲ, ਮਾਸਟਰ ਕਰਮਜੀਤ ਲਲਤੋਂ,  ਮੋਹੀ ਅਮਰਜੀਤ, ਅਮਰਜੀਤ ਸ਼ੇਰਪੁਰੀ, ਡਾ. ਏਵੀਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੇ ਪ੍ਰਿੰਸੀਪਲ ਮਨੀਸ਼ਾ ਗਾਬਾ, ਮੈਡਮ ਜਸਵੰਤ ਕੌਰ, ਵੰਦਨਾ ਸੂਦ, ਕੁਲਦੀਪ ਕੌਰ, ਤਰਨਜੀਤ ਕੌਰ, ਸ਼ਰਨਪ੍ਰੀਤ ਕੌਰ, ਰੀਟਾ ਮੋਂਗਾ, ਪੂਨਮ ਗਿੱਲ, ਜਸਵੰਤ ਕੌਰ, ਮਨਦੀਪ ਕੌਰ ਭੰਵਰਾ, ਅਤੇ ਡਾ. ਕੋਚਰ ਆਦਿ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਪ੍ਰਧਾਨ ਰਾਜੀਵ ਕੁਮਾਰ ਲਵਲੀ ਤੇ ਚੈਅਰਮੈਨ ਗੁਰਨਾਮ ਸਿੰਘ ਧਾਲੀਵਾਲ ਨੇ ਸੰਬੋਧਨ ਕਰਦਿਆਂ, ਕਿਹਾ ਕਿ ਫਾਊਂਡੇਸ਼ਨ ਵੱਲੋਂ ਆਯੋਜਿਤ ਕੀਤਾ ਜਾਣ ਵਾਲਾ 47ਵਾਂ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਸਭਿਆਚਾਰਕ ਮੇਲਾ ਸੂਬੇ ਅੰਦਰ ਆਈਆਂ ਹੜ੍ਹਾਂ ਦੇ ਮੱਦੇਨਜਰ ਇਸ ਵਾਰ ਬਹੁਤ ਹੀ ਸਾਦੇ ਢੰਗ ਨਾਲ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਪੁਸ਼ਪਮਾਲਾ ਭੇਂਟ ਕਰਕੇ ਮਨਾਇਆ ਗਿਆ। ਇਸ ਤੋਂ ਇਲਾਵਾ, ਫਾਊਂਡੇਸ਼ਨ ਨੇ ਪ੍ਰੋ. ਮੋਹਨ ਸਿੰਘ ਦੇ ਬੁੱਤ ਨੂੰ ਮੁੜ ਤੋਂ ਲੁਧਿਆਣਾ-ਫਿਰੋਜਪੁਰ ਰੋਡ ਸਥਿਤ ਆਰਤੀ ਚੌਂਕ ਵਿੱਚ ਲਗਾਉਣ ਦੀ ਮੰਗ ਕੀਤੀ, ਜਿਸਨੂੰ ਪੂਰਾ ਕਰਨ ਲਈ ਐਮਐਲਏ ਅਸ਼ੋਕ ਪਰਾਸ਼ਰ ਪੱਪੀ ਵੱਲੋਂ ਪੂਰਾ ਸਮਰਥਨ ਪ੍ਰਗਟਾਇਆ ਗਿਆ ਹੈ।

ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਦੀ ਪੰਜਾਬੀ ਸੱਭਿਆਚਾਰ ਨੂੰ ਦੇਣ ਭੁਲਾਈ ਨਹੀਂ ਜਾ ਸਕਦੀ। ਉਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੇ ਬੁੱਤ ਨੂੰ ਆਰਤੀ ਚੌਂਕ ਵਿਖੇ ਲਗਾਉਣ ਲਈ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਉਤਸਾਹਿਤ ਕਰਨ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।

ਡਾ. ਨਿਰਮਲ ਜੋੜਾ ਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਇਹ ਮੇਲਾ ਉਹਨਾਂ ਦਿਨਾਂ ਦੌਰਾਨ ਵੀ ਲੱਗਦਾ ਰਿਹਾ ਹੈ, ਜਦੋਂ ਸੂਬੇ ਅੰਦਰ ਅੱਤਵਾਦ ਦਾ ਜ਼ੋਰ ਸੀ। ਉਹਨਾਂ ਨੇ ਕਿਹਾ ਕਿ ਸਵ. ਸ. ਜਗਦੇਵ ਸਿੰਘ ਜੱਸੋਵਾਲ ਵੱਲੋਂ ਆਪਣੇ ਜਿਗਰੀ ਯਾਰ ਪ੍ਰੋ. ਮੋਹਨ ਸਿੰਘ ਦੀ ਯਾਦ ਵਿੱਚ ਇਸ ਮੇਲੇ ਦੀ ਸ਼ੁਰੂਆਤ ਕੀਤੀ ਗਈ ਸੀ। ਅਗਲੇ ਸਾਲ ਮੁੜ ਤੋਂ ਇਹ ਮੇਲਾ, ਆਪਣੀ ਪੁਰਾਣੀ ਰੰਗਤ ਨਾਲ ਸੱਭਿਆਚਾਰਕ ਪ੍ਰੋਗਰਾਮਾਂ ਦੇ ਆਯੋਜਨ ਕਰਕੇ ਮਨਾਇਆ ਜਾਵੇਗਾ।

ਇਸੇ ਤਰ੍ਹਾਂ, ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਪ੍ਰੋ. ਮੋਹਨ ਸਿੰਘ ਦੇ ਜੀਵਨ ਉੱਪਰ ਲੇਖਣੀਆਂ ਰਾਹੀ ਵੀ ਚਾਨਣਾ ਪਾਇਆ ਗਿਆ। ਪ੍ਰੋ. ਮੋਹਨ ਸਿੰਘ ਨਾਲ ਜੁੜੇ ਸਾਹਿਤ ਦਾ ਅਨੁਵਾਦ ਵੀ ਕੀਤਾ ਜਾ ਰਿਹਾ ਹੈ।

ਇਸ ਮੌਕੇ ਡਾ. ਏਵੀਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ ਵੱਲੋਂ ਵੀ ਕਵਿਤਾਵਾਂ ਰਾਹੀ ਪ੍ਰੋ. ਮੋਹਨ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੇ ਬੁੱਤ ਨੂੰ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿੱਚ ਹੋਏ ਸਮਾਗਮ ਦੌਰਾਨ ਸ਼ਾਮਿਲ ਹੋਈ ਮੇਅਰ ਮੈਡਮ ਪ੍ਰਿੰਸੀਪਲ ਇੰਦਰਜੀਤ ਕੌਰ ਹੁਰਾਂ ਨੇ ਇਸ ਗੱਲ ਦੀ ਸਹਿਮਤੀ ਦੇ ਦਿੱਤੀ ਹੈ ਅਤੇ ਬਾਹਰ ਪ੍ਰੋਫੈਸਰ ਸਾਹਿਬ ਦੇ ਬੁੱਤ ਕੋਲ ਹੋਏ ਸਮਾਗਮ ਦੌਰਾਨ ਮੌਜੂਦ ਐਮ ਐਲ ਏ ਅਸ਼ੋਕ ਪ੍ਰੈਸ਼ਰ ਪੱਪੀ ਨੇ ਇਸ ਸਬੰਧੀ ਹਾਮੀ ਭਰ ਦਿੱਤੀ ਹੈ। ਬਹੁਤ ਚੰਗਾ ਹੋਵੇ ਜੇਕਰ ਹੁਣ ਇਸ ਬੁੱਤ ਨੂੰ ਆਰਤੀ ਚੌਂਕ ਵਿੱਚ ਮੁੜ ਸਥਾਪਿਤ ਕਰਨ ਦੇ ਨਾਲ ਨਾਲ ਆਰਤੀ ਚੌਂਕ ਦਾ ਨਾਮ ਹੀ ਬਦਲ ਕੇ ਪ੍ਰੋਫੈਸਰ ਮੋਹਨ ਸਿੰਘ ਚੌਂਕ ਰੱਖ ਦਿੱਤਾ ਜਾਵੇ। 

ਇਸਦੇ ਨਾਲ ਹੀ ਪੀ ਏ ਯੂ ਦੇ ਗੇਟ ਨੰਬਰ ਤਿੰਨ ਸਾਹਮਣੇ ਸਥਿਤ ਉਸ ਇਮਾਰਤ ਨੂੰ ਪ੍ਰੋਫੈਸਰ ਸਾਹਿਬ ਦੀ ਯਾਦਗਾਰ ਵੱਜੋਂ ਵਿਕਸਿਤ ਕੀਤਾ ਜਾਵੇ ਜਿੱਥੇ ਪ੍ਰੋਫੈਸਰ ਮੋਹਨ ਸਿੰਘ ਲੰਮੇ ਅਰਸੇ ਤੱਕ ਰਹਿੰਦੇ ਰਹੇ। 

punjabampm punjabampm0161@gmail.com

ਵਿਸ਼ਵ ਪੱਧਰ ਤੇ ਦਰਿਆਵਾਂ ਨਾਲ਼ ਕੀਤੇ ਜਾ ਰਹੇ ਖਿਲਵਾੜ-ਸਤਨਾਮ ਚਾਨਾ

Emailed on Sunday 18th October 2025 at 4:24 PM From Panjabi Bhawan Regarding Prof,Mohan Singh Mela 

ਤਰੱਕੀ ਦੇ ਨਾਂ ਤੇ ਕੀਤੀ ਜਾ ਰਹੀ ਡੈਮਾਂ ਦੀ ਉਸਾਰੀ ਦੇ ਵੀ ਭੇਦ ਖੋਹਲੇ 

ਪੰਜਾਬੀ ਸਾਹਿਤ ਅਕਡਮੀ ਲੁਧਿਆਣਾ ਵਲੋਂ ਕਰਵਾਇਆ ਗਿਆ ਪ੍ਰੋ. ਮੋਹਣ ਸਿੰਘ ਯਾਦਗਾਰੀ ਮੇਲਾ 


ਲੁਧਿਆਣਾ: 18 ਅਕਤੂਬਰ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ)::

ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਸ਼ਾਇਰੀ ਬਹੁਤ ਪਹਿਲਾਂ ਵੀ ਬਹੁਤਿਆਂ ਨੂੰ ਧੂਹ ਪਾਉਂਦੀ ਸੀ। ਇਸ ਜਾਦੂ ਨੂੰ ਸਲਾਮ ਆਖਣ ਵਾਲਿਆਂ ਵਿੱਚ ਸਰਦਾਰ ਜਗਦੇਵ ਸਿੰਘ ਜੱਸੋਵਾਲ ਵੀ ਸਨ ਅਤੇ ਜਨਾਬ ਸੁਰਜੀਤ ਪਾਤਰ ਸਾਹਿਬ ਵੀ। 
ਉਹਨਾਂ ਦੇ ਨਾਲ ਹੀ ਇੱਕ ਦੋ ਸ਼ਖਸੀਅਤਾਂ ਹੋਰ ਵੀ ਅਕਸਰ ਹੁੰਦੀਆਂ ਸਨ। ਮੈਂ ਇਹ ਸਭ ਕੁਝ ਬਹੁਤ ਵਾਰ ਅੱਖੀਂ ਦੇਖਿਆ। ਪੰਜਾਬ ਕਹਿਤਿਬਦ ਯੂਨੀਵਰਸਿਟੀ ਦੇ ਤਿੰਨ ਨੰਬਰ ਗੇਟ ਦੇ ਸਾਹਮਣਿਓਂ ਆਰਤੀ ਸਿਨੇਮਾ ਵਾਲੇ ਪਾਸੇ ਜਾਂਦੀ ਉਸ ਸੜਕ ਦੇ ਆਰੰਭ ਵਿੱਚ ਆਉਂਦੇ ਇੱਕ ਦੋ ਘਰਾਂ ਵਿੱਚ ਹੀ ਸੀ ਪ੍ਰੋਫੈਸਰ ਸਾਹਿਬ ਦਾ ਘਰ। ਉਹਨਾਂ ਦੇ ਨਾਲ ਹੀ ਉਹਨਾਂ ਦੇ ਸੱਜੇ ਪਾਸੇ ਸੁਰਜੀਤ ਪਾਤਰ ਹੁਰਾਂ ਦਾ ਨਿਵਾਸ ਸੀ। ਕੰਧ ਏਨੀ ਵੱਡੀ ਨਹੀਂ ਸੀ ਕਿ ਟੱਪੀ ਨਾ ਜਾ ਸਕੇ। ਇਹ ਛੋਟੀਆਂ ਕੰਧਾਂ ਅਸਲ ਵਿੱਚ ਗੁਆਂਢ ਮੱਥੇ ਅਤੇ ਭਾਈਚਾਰੇ ਦੀ ਸਾਂਝ ਨੂੰ ਵਧਾਉਣ ਵਾਲਿਆਂ ਸਨ। ਇਹਨਾਂ ਕੰਧਾਂ 'ਤੇ ਕੂਹਣੀ ਰੱਖ ਕੇ ਇੱਕ ਦੂਜੇ ਨਾਲ ਦੁੱਖ ਸੁਖ ਫੋਲ ਲੈਣਾ। ਦਾਲ ਸਬਜ਼ੀ ਦੇ ਸੁਆਦ ਸਾਂਝੇ ਕਰ ਲੈਣੇ ਇੱਕ ਯਾਦਗਾਰੀ ਮਾਹੌਲ ਸੀ। ਸ਼ਾਮਾਂ ਵੇਲੇ ਇਹਨਾਂ ਕੰਧਾਂ ਵਾਲੇ ਛੋਟੇ ਛੋਟੇ ਬਨੇਰਿਆਂ 'ਤੇ ਹੀ ਨਿੱਕੀਆਂ ਨਿੱਕੀਆਂ ਟਰੇਆਂ ਨਾਲ ਚਾਹ ਦੀਆਂ ਚੁਸਕੀਆਂ ਵੀ ਸੜਕ ਤੋਂ ਆਮ ਨਜ਼ਰ ਆ ਜਾਂਦੀਆਂ ਸਨ।

ਮਾਹੌਲ ਬੜਾ ਖੁਸ਼ਗਵਾਰ ਸੀ। ਉਦੋਂ ਬੰਦੂਕਾਂ ਦੀ ਠੂਹਠਾਹ ਅਤੇ ਬੰਬਾਂ ਦਾ ਬਾਰੂਦ ਵਾਲੀਆਂ ਘਟਨਾਵਾਂ ਅਤੇ ਖਬਰਾਂ  ਖਬਰਾਂ ਆਮ ਨਹੀਂ ਸਨ ਹੋਈਆਂ। ਪੋਸ਼ ਇਲਾਕਿਆਂ ਵਿੱਚ ਹੁਣ ਵੀ ਛੋਟੀਆਂ ਕੰਧਾਂ ਦਾ ਰਿਵਾਜ ਮੁੜ ਸ਼ੁਰੂ ਹੋ ਗਿਆ ਹੈ ਕਿਓਂਕਿ ਇਹਨਾਂ ਦੇ ਨਾਲ ਦੀ ਵੀ ਕੋਈ ਰੀਸ ਨਹੀਂ। ਪ੍ਰੋਫੈਸਰ ਮੋਹਨ ਸਿੰਘ ਦੀ ਸ਼ਾਇਰ ਵਿਚ ਉਦੋਂ ਵੀ ਰੋਮਾਂਸ ਚੜ੍ਹਤ ਵਿੱਚ ਹੀ ਸੀ ਪਾਰ ਨਾਲ ਹੀ ਬਗਾਵਤ ਦੀ ਸੁਰ ਵੀ ਸੀ। ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੇ ਉਸ ਬਾਗੀ ਸ਼ਾਇਰੀ ਨੂੰ ਯਾਦ ਰੱਖਿਆ ਹੈ: ਮੈਂ ਨਹੀਂ ਰਹਿਣਾ ਤੇਰੇ ਗਿਰਾਂ। ਉਸ ਸੋਚ ਵਾਲੇ ਹੀ ਮਨਾਉਂਦੇ ਨੇ ਪ੍ਰੋਫੈਸਰ ਮੋਹਨ ਸਿੰਘ ਵਰਗੇ ਨਾਇਕਾਂ ਦੀਆਂ ਯਾਦਾਂ। ਅੱਜ ਪੰਜਾਬੀ ਭਰਵੀਂ ਵਿੱਚ ਹੋਈ ਸੈਮੀਨਾਰ ਵੀ ਉਸੇ ਸਿਲਸਿਲੇ ਦੀ ਹੀ ਕੜੀ ਹੈ। 

ਅਜ ਵਾਲਾ ਇਹ ਸੈਮੀਨਾਰ ਅਤੇ ਕਵੀ ਦਰਬਾਰ ਵੀ ਬੜਾ ਯਾਦਗਾਰੀ ਰਿਹਾ। ਉਸ ਬੀਤੇ ਹੋਏ ਵੇਲੇ ਦੀਆਂ ਬਹੁਤ ਸਾਰੀਆਂ ਗੱਲਾਂ ਚੇਤੇ ਕਰਵਾਉਂਦਾ ਹੈ। ਅੱਜ ਵਾਲੇ ਸੈਮੀਨਾਰ ਦੀ ਖਾਸ ਪ੍ਰਾਪਤੀ ਰਿਹਾ ਉਘੇ ਚਿੰਤਕ ਅਤੇ ਲੇਖਕ ਸਤਨਾਮ ਚਾਨਾ ਹੁਰਾਂ ਦਾ ਭਾਸ਼ਣ। ਅਸਲ ਵਿੱਚ ਇਹ ਭਾਸ਼ਣ ਅੱਜ ਦੇ ਇਸ ਸੈਮੀਨਾਰ ਵਿੱਚ ਬੁਲੰਦ ਕੀਤੀ ਗਈ ਜ਼ੋਰਦਾਰ ਆਵਾਜ਼ ਸੀ ਜਿਹੜਾ ਬੁਧੀਜੀਵੀਆਂ ਨੂੰ ਅਹੁਦਿਆਂ ਦੀਆਂ ਲਾਲਸਕੈਨ ਤੋਂ ਉੱਪਰ ਉਥੇ ਕੇ ਉਹਨਾਂ ਦੇ ਫਰਜ਼ ਵੀ ਚੇਤੇ ਕਰਵਾ ਰਿਹਾ ਸੀ। 

ਪ੍ਰਬੰਧਕਾਂ ਦੇ ਦਾਅਵੇ ਮੁਤਾਬਿਕ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੱਜ ਲਗਾਤਾਰਤਾ ਵਿੱਚ 47ਵਾਂ ਪ੍ਰੋ. ਮੋਹਣ ਸਿੰਘ ਯਾਦਗਾਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਆਯੋਜਨ ਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਆਰਟ ਕਾਉਂਸਿਲ ਦੇ ਚੇਅਰਮੈਨ ਸ.  ਸਵਰਨਜੀਤ ਸਿੰਘ ਸਵੀ, ਅਕਾਡਮੀ ਦੇ ਜਨਰਲ ਸਕੱਤਰ-ਡਾ. ਗੁਲਜ਼ਾਰ ਸਿੰਘ ਪੰਧੇਰ, ਉੱਘੇ ਸਮਾਜ ਸੇਵਕ ਸ. ਅਮਰਜੀਤ ਸਿੰਘ ਟਿੱਕਾ ਅਤੇ ਪ੍ਰੋ. ਮੋਹਣ ਸਿੰਘ ਫ਼ਾਉਂਡੇਸ਼ਨ ਦੇ ਸਾਬਕਾ ਚੇਅਰਮੈਨ ਸ. ਪਰਗਟ ਸਿੰਘ ਗਰੇਵਾਲ ਅਤੇ ਉੱਘੇ ਚਿੰਤਕ ਸਤਨਾਮ ਚਾਨਾ ਸ਼ਾਮਲ ਹੋਏ। ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਨਗਰ ਨਿਗਮ ਲੁਧਿਆਣਾ ਨੇਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਪ੍ਰੋ. ਮੋਹਣ ਸਿੰਘ ਦੀ ਪ੍ਰਸੰਸਾ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਦੀ ਸੜਕ ਠੀਕ ਕਰਵਾਉਣ ਅਤੇ ਪ੍ਰੋ. ਮੋਹਣ ਸਿੰਘ ਦਾ ਬੁੱਤ ਆਰਤੀ ਚੌਂਕ ਵਿੱਚ ਪਹਿਲੀ ਥਾਂ ਤੇ ਲਗਵਾਉਣ ਦਾ ਭਰੋਸਾ ਦਿੱਤਾ। 

ਚੇਤੇ ਰਹੇ ਕਿ ਪ੍ਰਧਾਨਗੀ ਕਰਦਿਆਂ ਸ. ਸਵਰਨਜੀਤ ਸਿੰਘ ਸਵੀ ਨੇ ਜੱਸੋਵਾਲ ਹੁਰਾਂ ਦੇ ਉਪਰਾਲਿਆਂ ਵਾਲੇ ਉਹ ਯਾਦਗਾਰੀ ਮੇਲਾ ਬਹੁਤ ਨੇੜਿਓਂ ਹੋ ਕੇ ਦੇਖਿਆ ਹੋਇਆ ਹੈ। ਉਹਨਾਂ ਕਿਹਾ ਕਿ ਇਹ ਪ੍ਰੋ. ਮੋਹਣ ਸਿੰਘ ਮੇਲਾ ਹੋਰ ਗੰਭੀਰਤਾ ਨਾਲ ਵੱਡੀ ਇੱਕਤ੍ਰਤਾ ਵਿੱਚ ਹੋਇਆ ਕਰੇ। ਅਸਲ ਵਿੱਚ ਜਨਾਬ ਸਾਵੀ ਨੇ ਇਸ ਮੇਲੇ ਨੂੰ ਬੜੀ ਬੁਲੰਦੀ ਵਾਲੇ ਅੰਦਾਜ਼ ਵਿੱਚ ਬਹੁਤ ਨੇੜਿਓਂ ਹੋ ਕੇ ਦੇਖਿਆ ਵੀ ਹੋਇਆ ਹੈ। 

ਅਤੀਤ ਦੇ ਉਹਨਾਂ ਵੇਲਿਆਂ ਦੌਰਾਨ ਲੋਕਾਂ ਦੀ ਆਵਾਜ਼ ਬਣੇ ਰਹੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਉਸ ਬੁਲੰਦ ਆਵਾਜ਼ ਦਾ ਅਹਿਸਾਸ ਸਾਡੇ ਵੇਲਿਆਂ ਦੇ ਬੁਧੀਜੀਵੀ ਸਰਦਾਰ ਸਤਨਾਮ ਚਾਨਾ ਨੇ ਕਰਵਾਇਆ। ਇਸ ਸੈਮੀਨਾਰ ਮੌਕੇ ਸਤਨਾਮ ਚਾਨਾ ਵੱਲੋਂ ਪੇਸ਼ ਕੀਤਾ ਗਿਆ ਯਾਦਗਾਰੀ ਭਾਸ਼ਣ ‘ਪੰਜਾਬ ਅਤੇ ਪੰਜਾਬ ਦੇ ਪਾਣੀ’ ਵਾਲਾ ਮੁੱਦਾ ਯਾਦ ਵੀ ਕਰਵਾਉਂਦਾ ਰਿਹਾ ਕਿ ਸਰਦਾਰ ਜੱਸੋਵਾਲ ਸਿਆਸਤਦਾਨ ਹੋਣ ਦੇ ਨਾਲ ਨਾਲ ਪੰਜਾਬ ਲਈ ਆਵਾਜ਼ ਬੁਲੰਦ ਕਰਨ ਤੋਂ ਪਿਛੇ ਨਹੀਂ ਸਨ ਹਟਦੇ। 

ਸਰਦਾਰ ਸਤਨਾਮ ਚਾਨਾ ਨੇ ਆਪਣੇ ਭਾਸ਼ਣ ਵਿੱਚ ਵਿਸ਼ਵ ਪੱਧਰ ਤੇ ਦਰਿਆਵਾਂ ਨਾਲ਼ ਕੀਤੇ ਜਾ ਰਹੇ ਖਿਲਵਾੜ ਬਾਰੇ ਵਿਸਥਾਰਤ ਗੱਲਬਾਤ ਕੀਤੀ ਅਤੇ ਤਰੱਕੀ ਦੇ ਨਾਂ ਤੇ ਕੀਤੀ ਜਾ ਰਹੀ ਡੈਮਾਂ ਦੀ ਉਸਾਰੀ ਬਾਰੇ ਵੀ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਕੁਦਰਤੀ ਸੋਮਿਆਂ ਨਾਲ ਕੀਤੀ ਜਾ ਰਹੀ ਛੇੜ-ਛਾੜ ਨਾਲ ਮਨੁੱਖਤਾ ਨੂੰ ਭੈੜੇ ਸਿੱਟੇ ਵੀ ਭੁਗਤਣੇ ਪੈ ਰਹੇ ਹਨ। ਜ਼ਿਕਰਯੋਗ ਹੈ ਸਰਦਾਰ ਚਾਨਾ ਦੀਆਂ ਲਿਖਤਾਂ ਬੜੀ ਜ਼ਿੰਮੇਵਾਰੀ ਵਾਲੇ ਅੰਦਾਜ਼ ਅਤੇ ਤੱਥਾਂ ਨਾਲ ਗੱਲ ਕਰਦੀਆਂ ਹਨ। ਇਹਨਾਂ ਵਿੱਚ ਅਤੀਤ ਦੇ ਹਵਾਲੇ, ਵਰਤਮਾਨ ਦੀ ਸਥਿਤੀ ਅਤੇ ਭਵਿੱਖ ਦੀ ਚਿੰਤਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। 

ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪ੍ਰੋ. ਮੋਹਣ ਸਿੰਘ ਨੂੰ ਸਾਹਿਤਕ ਅੰਦਾਜ਼ ਵਿੱਚ ਯਾਦ ਕਰਨ ਤੇ ਜ਼ੋਰ ਦਿੰਦਿਆਂ ਮੈਡਮ ਮੇਅਰ ਅਤੇ ਸਮੂਚੇ ਪ੍ਰਧਾਨਗੀ ਮੰਡਲ ਸਮੇਤ ਦੂਰੋ-ਦੂਰੋ ਪਹੁੰਚੇ ਕਵੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਅਗਲੀ ਵਾਰੀ ਇਸ ਤੋਂ ਵੀ ਵਧੀਆ ਸਮਾਗਮ ਕਰਨ ਦਾ ਅਹਿਦ ਕੀਤਾ। ਉਂਝ ਡਾਕਟਰ ਪੰਧੇਰ ਹੀ ਉਹਨਾਂ ਬੁਧੀਜੀਵੀਆਂ ਵਿੱਚੋਂ ਸਰਗਰਮ ਹਨ ਜਿਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿਚਲੇ ਲੋਕ ਪੱਖ ਨੂੰ ਹਮੇਸ਼ਾਂ ਯਾਦ ਰੱਖਿਆ ਹੈ। ਮੈਂ ਨਹੀਂ ਰਹਿਣਾ ਤੇਰੇ ਗਿਰਾਂ...! ਪਰ ਡਾਕਟਰ ਪੰਧੇਰ ਉਹਨਾਂ ਵੇਲਿਆਂ ਦੌਰਾਨ ਵੀ ਇਸ ਗਿਰਾਂ ਨੂੰ ਰਹਿਣ ਜੋਗਾ ਬਣਾਉਣ ਲਈ ਸਰਗਰਮ ਰਹੇ ਜਦੋਂ ਹਰ ਗ਼ਾਫ਼ਲੀ ਮੋਹਲ੍ਲੇ ਗੋਲੀਆਂ ਚੱਲਣ ਦੀਆਂ ਖਬਰਾਂ ਆਉਂਦੀਆਂ ਸਨ। ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਸ਼ਹੀਦ ਹੋਏ ਪਰ ਪੰਧੇਰ ਅਤੇ ਉਹਨਾਂ ਦੇ ਸਾਥੀ ਇਸ ਗੱਲ ਤੇ ਅਡਿੱਗ ਰਹੇ ਕਿ ਅਸੀਂ ਨੀ ਛੱਡਣਾ ਆਪਣਾ ਗਿਰਾਂ।.!

ਸੈਮੀਨਾਰ ਵਿੱਚ ਹੋਏ ਵਿਚਾਰ ਵਟਾਂਦਰਿਆਂ ਉੁਪਰੰਤ ਕਵੀ ਦਰਬਾਰ ਵੀ ਕੀਤਾ ਗਿਆ ਜਿਸ ਵਿੱਚ ਪ੍ਰੋ. ਸੰਧੂ ਵਰਿਆਣਵੀ, ਜਸਪ੍ਰੀਤ ਅਮਲਤਾਸ, ਦੇਵਿੰਦਰ ਸੈਫ਼ੀ, ਜਗਵਿੰਦਰ ਜੋਧਾ, ਭਗਵਾਨ ਢਿੱਲੋਂ, ਕੇ.ਸਾਧੂ ਸਿੰਘ, ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ, ਤਰਲੋਚਨ ਝਾਂਡੇ, ਮਨਿੰਦਰ ਮਨ, ਮਨਦੀਪ ਕੌਰ ਭੰਮਰਾ, ਤ੍ਰੈਲੋਚਨ ਲੋਚੀ, ਮੀਤ ਅਨਮੋਲ, ਕਰਮਜੀਤ ਗਰੇਵਾਲ, ਜਸਵੀਰ ਝੱਜ, ਅਮਰਜੀਤ ਸ਼ੇਰਪੁਰੀ, ਪ੍ਰਭਜੋਤ ਸੋਹੀ, ਰਾਜਦੀਪ ਤੂਰ, ਅਮਰਿੰਦਰ ਸੋਹਲ, ਸੰਤ ਸਿੰਘ ਸੋਹਲ, ਕੁਲਵਿੰਦਰ ਕਿਰਨ, ਸਾਧੂ ਰਾਮ ਲੰਗਿਆਣਾ, ਚਰਨਜੀਤ ਸਮਾਲਸਰ,ਹਰਨਾਮ ਡੱਲਾ, ਧਰਮਿੰਦਰ ਸ਼ਾਹਿਦ, ਤੇਲੂ ਰਾਮ ਕੁਹਾੜਾ, ਅਜੀਤ ਪਿਆਸਾ, ਦਰਸ਼ਨ ਬੋਪਾਰਾਏ, ਸਵਰਨ ਪੱਲ੍ਹਾ ਅਤੇ ਪ੍ਰਿੰਸੀਪਲ ਮਹਿੰਦਰ ਕੌਰ ਗਰੇਵਾਲ ਸਮੇਤ ਕਈ ਹੋਰਨਾਂ ਵਲੋਂ ਵੀ ਆਪੋ ਆਪਣੇ ਕਲਾਮ ਪੇਸ਼ ਕੀਤੇ ਗਏ।

ਇਸ ਸਮਾਗਮ ਵਿੱਚ ਅਣੂ ਵਾਲੇ ਸੁਰਿੰਦਰ ਕੈਲੇ ਹੁਰਾਂ ਦੇ ਨਾਲ ਨਾਲ ਰਾਮ ਸਰੂਪ ਰਿਖੀ, ਡਾ. ਬਲਵਿੰਦਰ ਗੈਲੇਕਸੀ, ਜਸਵੰਤ ਗਰੇਵਾਲ, ਲਖਵੀਰ ਸਿੰਘ ਮਾਂਗਟ, ਮੋਹੀ ਅਮਰਜੀਤ ਹੋਰਾਂ ਨੇ ਵੀ ਹਿੱਸਾ ਲਿਆ। 

ਸਮੁੱਚੇ ਸਮਾਗਮ ਤੋਂ ਬਾਅਦ ਪ੍ਰੋ. ਮੋਹਣ ਸਿੰਘ ਫਾਉਂਡੇਸ਼ਨ ਵਲੋਂ ਸ. ਪ੍ਰਗਟ ਸਿੰਘ ਗਰੇਵਾਲ ਨੇ ਅਕਾਡਮੀ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਵਾਇਆ। ਚੇਤੇ ਰਹੇ ਕਿ ਪ੍ਰਗਟ ਸਿੰਘ ਗਰੇਵਾਲ ਸਾਹਿਬ ਵੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਦੇ ਆਯੋਜਨਾਂ ਵੇਲੇ ਸਰਦਾਰ ਜੱਸੋਵਾਲ ਨਾਲ ਸਰਗਰਮ ਰਹੇ।  ਹਰ ਹੀਲੇ ਅਤੇ ਹਰ ਸੰਘਰਸ਼ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਤੁਰੇ। ਕਾਸ਼ ਉਹਨਾਂ ਦੇ ਨੇੜਲੇ ਸਾਥੀ ਸੋਹਣ ਲਾਲ ਅਰੋੜਾ ਵੀ ਅੱਜ ਸਾਡੇ ਦਰਮਿਆਨ ਹੁੰਦੇ। ਉਹਨਾਂ ਯਾਦਾਂ ਨੂੰ ਵੀ ਸੰਭਾਲਿਆ ਜਾਣਾ ਚਾਹੀਦਾ ਹੈ। 

ਇਸ ਤੋਂ ਪਹਿਲਾਂ ਸਵੇਰੇ 10 ਵਜੇ ਸ਼ਹਿਰ ਦੇ ਪਤਵੰਤੇ ਅਤੇ ਪ੍ਰੋ. ਮੋਹਣ ਸਿੰਘ ਫਾਉਂਡੇਸ਼ਨ ਸਮੇਤ ਪੰਜਾਬੀ ਸਾਹਿਤ ਅਕਾਡਮੀ ਦੇ ਅਹੁਦੇਦਾਰਾਂ ਨੇ ਪ੍ਰੋ. ਮੋਹਣ ਸਿੰਘ ਦੇ ਬੁੱਤ ਨੂੰ ਹਾਰ ਪਹਿਨਾ ਕੇ ਯਾਦ ਕੀਤਾ ਜਿਸ ਵਿੱਚ ਐੱਮ.ਐੱਲ.ਏ. ਅਸ਼ੋਕ ਪਰਾਸ਼ਰ ਪੱਪੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਕਵੀ ਦਰਬਾਰ ਦੀ ਸ਼ਮਾਂ ਰੌਸ਼ਨ ਕਰਨ ਦਾ ਪਵਿੱਤਰ ਕਾਰਜ ਵੀ ਕੀਤਾ। ਉਨ੍ਹਾਂ ਨੇ ਵੀ ਯਕੀਨ ਦਵਾਇਆ ਕਿ ਪ੍ਰੋ. ਮੋਹਣ ਸਿੰਘ  ਦਾ ਬੁੱਤ ਆਰਤੀ ਚੌਂਕ ਵਿੱਚ ਲਗਾ ਕੇ ਇਸਦੀ ਪਹਿਲੀ ਸ਼ਾਨੋ ਸ਼ੌਕਤ ਬਹਾਲ ਕੀਤੀ ਜਾਵੇਗੀ।

ਉਂਝ ਚੰਗਾ ਹੋਵੇ ਜੇਕਰ ਪੀਏਯੂ ਦੇ ਤਿੰਨ ਨੰਬਰ ਗੇਟ ਦੇ ਸਾਹਮਣੇ ਵਾਲੀ ਉਸ ਇਮਾਰਤ ਨੂੰ ਪ੍ਰੋਫੈਸਰ ਸਾਹਿਬ ਦੀ ਯਾਦਗਾਰ ਬਣਾਇਆ ਜਾਵੇ ਜਿਥੇ ਉਹਨਾਂ ਬਹੁਤ ਲੰਮਾ ਸਮਾਂ ਗੁਜ਼ਾਰਿਆ। ਇਸ ਇਮਾਰਤ ਦੀਆਂ ਕੰਧਾਂ ਨੇ ਪ੍ਰਫੈਸਰ ਸਾਹਿਬ ਦੀ ਸ਼ਾਇਰੀ ਦੀਆਂ ਤਰੰਗਾਂ ਨੂੰ ਬਹੁਤ ਵਾਰ ਮਹਿਸੂਸ ਕੀਤਾ ਹੈ। ਉਹਨਾਂ ਦੀਆਂ ਖੁਸ਼ੀਆਂ ਅਤੇ ਉਦਾਸੀਆਂ ਦੇ ਪਲ ਵੀ ਦੇਖੇ ਹਨ। ਕੌਣ ਜਾਂਦਾ ਸੀ ਕਿ ਪ੍ਰੋਫੈਸਰ ਸਾਹਿਬ ਤੋਂ ਬਾਅਦ ਇਹ ਇਮਾਰਤ ਉਜਾੜ ਹੋ ਜਾਏਗੀ। ਆਰਤੀ ਚੌਂਕ ਦਾ ਨਾਮ ਵੀ ਪ੍ਰੋਫੈਸਰ ਸਾਹਿਬ ਦੇ ਨਾਮ 'ਤੇ ਰੱਖਿਆ ਜਾਣਾ ਚਾਹੀਦਾ ਹੈ। ਇਸ ਨਾਲ ਉਥੇ ਇਸ ਬੁੱਤ ਦਾ ਸੁਸ਼ੋਭਿਤ ਹੋਣਾ ਜ਼ਿਆਦਾ ਚੰਗਾ ਲੱਗੇਗਾ।  

ਡਾਕਟਰ ਸੁਰਿੰਦਰ ਸਿੰਘ ਦੋਸਾਂਝ, ਡਾਕਟਰ ਸੁਰਿੰਦਰ ਸਿੰਘ ਨਰੂਲਾ, ਡਾਕਟਰ ਮਹਿੰਦਰ ਸਿੰਘ ਚੀਮਾ, ਸੰਤ ਰਾਮ ਉਦਾਸੀ, ਉਸਤਾਦ ਸ਼ਾਇਰ ਦੀ[ਕ ਜੈਤੋਈ, ਪੰਜਾਬੀ ਟ੍ਰਿਬਿਊਨ ਵਾਲੇ ਪੱਤਰਕਾਰ ਦਿਲਬੀਰ ਸਿੰਘ  ਅਤੇ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਵੀ ਅੱਜ ਸਾਡੇ ਦਰਮਿਆਨ ਨਹੀਂ ਹਨ। ਉਹਨਾਂ ਨੂੰ ਵੀ ਸਜਦਾ! ਇਹ ਵੀ ਸਭ ਮੇਲੇ ਦੀ ਸਫਲਤਾ ਲਈ ਸਰਗਮ ਹੁੰਦੇ ਸਨ। ਹੋਰ ਬਹੁਤ ਸਾਰੇ ਨਵਾਂ ਦੀ ਵੀ ਘਾਟ ਖਟਕ ਰਹੀ ਹੈ। 

ਸ਼ਾਇਰਾ ਮਨਜੀਤ ਇੰਦਰਾ, ਉਹਨਾਂ ਵੇਲਿਆਂ ਦੌਰਾਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਐਸ ਐਸ ਚੰਨੀ, ਮੈਡਮ ਸੂਰਜ ਚੰਨੀ ਅਤੇ ਸੀਨੀਅਰ ਪੱਤਰਕਾਰ ਰੀਟਾ ਸ਼ਰਮਾ ਇਸ ਮੇਲੇ ਨੂੰ  ਬੁਲੰਦੀਆਂ ਤੇ ਪਹੁੰਚਾਉਣ ਲਈ ਸਰਗਰਮ ਰਹੇ। ਹੁਣ ਸ਼ਾਇਦ ਸਿਹਤ ਅਤੇ ਉਮਰ ਦੀਆਂ ਸਮੱਸਿਆਵਾਂ ਜਾਂ ਹੋਰਨਾਂ ਰੁਝੇਵਿਆਂ ਕਾਰਨ ਨਾ ਪੁੱਜ ਸਕੇ ਹੋਣ। 

 Panjabi Bhawan <panjabibhawanludhiana@gmail.com>