Emailed on Sunday 18th October 2025 at 4:24 PM From Panjabi Bhawan Regarding Prof,Mohan Singh Mela
ਤਰੱਕੀ ਦੇ ਨਾਂ ਤੇ ਕੀਤੀ ਜਾ ਰਹੀ ਡੈਮਾਂ ਦੀ ਉਸਾਰੀ ਦੇ ਵੀ ਭੇਦ ਖੋਹਲੇ
ਪੰਜਾਬੀ ਸਾਹਿਤ ਅਕਡਮੀ ਲੁਧਿਆਣਾ ਵਲੋਂ ਕਰਵਾਇਆ ਗਿਆ ਪ੍ਰੋ. ਮੋਹਣ ਸਿੰਘ ਯਾਦਗਾਰੀ ਮੇਲਾ
ਅਜ ਵਾਲਾ ਇਹ ਸੈਮੀਨਾਰ ਅਤੇ ਕਵੀ ਦਰਬਾਰ ਵੀ ਬੜਾ ਯਾਦਗਾਰੀ ਰਿਹਾ। ਉਸ ਬੀਤੇ ਹੋਏ ਵੇਲੇ ਦੀਆਂ ਬਹੁਤ ਸਾਰੀਆਂ ਗੱਲਾਂ ਚੇਤੇ ਕਰਵਾਉਂਦਾ ਹੈ। ਅੱਜ ਵਾਲੇ ਸੈਮੀਨਾਰ ਦੀ ਖਾਸ ਪ੍ਰਾਪਤੀ ਰਿਹਾ ਉਘੇ ਚਿੰਤਕ ਅਤੇ ਲੇਖਕ ਸਤਨਾਮ ਚਾਨਾ ਹੁਰਾਂ ਦਾ ਭਾਸ਼ਣ। ਅਸਲ ਵਿੱਚ ਇਹ ਭਾਸ਼ਣ ਅੱਜ ਦੇ ਇਸ ਸੈਮੀਨਾਰ ਵਿੱਚ ਬੁਲੰਦ ਕੀਤੀ ਗਈ ਜ਼ੋਰਦਾਰ ਆਵਾਜ਼ ਸੀ ਜਿਹੜਾ ਬੁਧੀਜੀਵੀਆਂ ਨੂੰ ਅਹੁਦਿਆਂ ਦੀਆਂ ਲਾਲਸਕੈਨ ਤੋਂ ਉੱਪਰ ਉਥੇ ਕੇ ਉਹਨਾਂ ਦੇ ਫਰਜ਼ ਵੀ ਚੇਤੇ ਕਰਵਾ ਰਿਹਾ ਸੀ।
ਪ੍ਰਬੰਧਕਾਂ ਦੇ ਦਾਅਵੇ ਮੁਤਾਬਿਕ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅੱਜ ਲਗਾਤਾਰਤਾ ਵਿੱਚ 47ਵਾਂ ਪ੍ਰੋ. ਮੋਹਣ ਸਿੰਘ ਯਾਦਗਾਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਆਯੋਜਨ ਦੇ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਆਰਟ ਕਾਉਂਸਿਲ ਦੇ ਚੇਅਰਮੈਨ ਸ. ਸਵਰਨਜੀਤ ਸਿੰਘ ਸਵੀ, ਅਕਾਡਮੀ ਦੇ ਜਨਰਲ ਸਕੱਤਰ-ਡਾ. ਗੁਲਜ਼ਾਰ ਸਿੰਘ ਪੰਧੇਰ, ਉੱਘੇ ਸਮਾਜ ਸੇਵਕ ਸ. ਅਮਰਜੀਤ ਸਿੰਘ ਟਿੱਕਾ ਅਤੇ ਪ੍ਰੋ. ਮੋਹਣ ਸਿੰਘ ਫ਼ਾਉਂਡੇਸ਼ਨ ਦੇ ਸਾਬਕਾ ਚੇਅਰਮੈਨ ਸ. ਪਰਗਟ ਸਿੰਘ ਗਰੇਵਾਲ ਅਤੇ ਉੱਘੇ ਚਿੰਤਕ ਸਤਨਾਮ ਚਾਨਾ ਸ਼ਾਮਲ ਹੋਏ। ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਨਗਰ ਨਿਗਮ ਲੁਧਿਆਣਾ ਨੇਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਪ੍ਰੋ. ਮੋਹਣ ਸਿੰਘ ਦੀ ਪ੍ਰਸੰਸਾ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਦੀ ਸੜਕ ਠੀਕ ਕਰਵਾਉਣ ਅਤੇ ਪ੍ਰੋ. ਮੋਹਣ ਸਿੰਘ ਦਾ ਬੁੱਤ ਆਰਤੀ ਚੌਂਕ ਵਿੱਚ ਪਹਿਲੀ ਥਾਂ ਤੇ ਲਗਵਾਉਣ ਦਾ ਭਰੋਸਾ ਦਿੱਤਾ।
ਚੇਤੇ ਰਹੇ ਕਿ ਪ੍ਰਧਾਨਗੀ ਕਰਦਿਆਂ ਸ. ਸਵਰਨਜੀਤ ਸਿੰਘ ਸਵੀ ਨੇ ਜੱਸੋਵਾਲ ਹੁਰਾਂ ਦੇ ਉਪਰਾਲਿਆਂ ਵਾਲੇ ਉਹ ਯਾਦਗਾਰੀ ਮੇਲਾ ਬਹੁਤ ਨੇੜਿਓਂ ਹੋ ਕੇ ਦੇਖਿਆ ਹੋਇਆ ਹੈ। ਉਹਨਾਂ ਕਿਹਾ ਕਿ ਇਹ ਪ੍ਰੋ. ਮੋਹਣ ਸਿੰਘ ਮੇਲਾ ਹੋਰ ਗੰਭੀਰਤਾ ਨਾਲ ਵੱਡੀ ਇੱਕਤ੍ਰਤਾ ਵਿੱਚ ਹੋਇਆ ਕਰੇ। ਅਸਲ ਵਿੱਚ ਜਨਾਬ ਸਾਵੀ ਨੇ ਇਸ ਮੇਲੇ ਨੂੰ ਬੜੀ ਬੁਲੰਦੀ ਵਾਲੇ ਅੰਦਾਜ਼ ਵਿੱਚ ਬਹੁਤ ਨੇੜਿਓਂ ਹੋ ਕੇ ਦੇਖਿਆ ਵੀ ਹੋਇਆ ਹੈ।
ਅਤੀਤ ਦੇ ਉਹਨਾਂ ਵੇਲਿਆਂ ਦੌਰਾਨ ਲੋਕਾਂ ਦੀ ਆਵਾਜ਼ ਬਣੇ ਰਹੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੀ ਉਸ ਬੁਲੰਦ ਆਵਾਜ਼ ਦਾ ਅਹਿਸਾਸ ਸਾਡੇ ਵੇਲਿਆਂ ਦੇ ਬੁਧੀਜੀਵੀ ਸਰਦਾਰ ਸਤਨਾਮ ਚਾਨਾ ਨੇ ਕਰਵਾਇਆ। ਇਸ ਸੈਮੀਨਾਰ ਮੌਕੇ ਸਤਨਾਮ ਚਾਨਾ ਵੱਲੋਂ ਪੇਸ਼ ਕੀਤਾ ਗਿਆ ਯਾਦਗਾਰੀ ਭਾਸ਼ਣ ‘ਪੰਜਾਬ ਅਤੇ ਪੰਜਾਬ ਦੇ ਪਾਣੀ’ ਵਾਲਾ ਮੁੱਦਾ ਯਾਦ ਵੀ ਕਰਵਾਉਂਦਾ ਰਿਹਾ ਕਿ ਸਰਦਾਰ ਜੱਸੋਵਾਲ ਸਿਆਸਤਦਾਨ ਹੋਣ ਦੇ ਨਾਲ ਨਾਲ ਪੰਜਾਬ ਲਈ ਆਵਾਜ਼ ਬੁਲੰਦ ਕਰਨ ਤੋਂ ਪਿਛੇ ਨਹੀਂ ਸਨ ਹਟਦੇ।
ਸਰਦਾਰ ਸਤਨਾਮ ਚਾਨਾ ਨੇ ਆਪਣੇ ਭਾਸ਼ਣ ਵਿੱਚ ਵਿਸ਼ਵ ਪੱਧਰ ਤੇ ਦਰਿਆਵਾਂ ਨਾਲ਼ ਕੀਤੇ ਜਾ ਰਹੇ ਖਿਲਵਾੜ ਬਾਰੇ ਵਿਸਥਾਰਤ ਗੱਲਬਾਤ ਕੀਤੀ ਅਤੇ ਤਰੱਕੀ ਦੇ ਨਾਂ ਤੇ ਕੀਤੀ ਜਾ ਰਹੀ ਡੈਮਾਂ ਦੀ ਉਸਾਰੀ ਬਾਰੇ ਵੀ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਕੁਦਰਤੀ ਸੋਮਿਆਂ ਨਾਲ ਕੀਤੀ ਜਾ ਰਹੀ ਛੇੜ-ਛਾੜ ਨਾਲ ਮਨੁੱਖਤਾ ਨੂੰ ਭੈੜੇ ਸਿੱਟੇ ਵੀ ਭੁਗਤਣੇ ਪੈ ਰਹੇ ਹਨ। ਜ਼ਿਕਰਯੋਗ ਹੈ ਸਰਦਾਰ ਚਾਨਾ ਦੀਆਂ ਲਿਖਤਾਂ ਬੜੀ ਜ਼ਿੰਮੇਵਾਰੀ ਵਾਲੇ ਅੰਦਾਜ਼ ਅਤੇ ਤੱਥਾਂ ਨਾਲ ਗੱਲ ਕਰਦੀਆਂ ਹਨ। ਇਹਨਾਂ ਵਿੱਚ ਅਤੀਤ ਦੇ ਹਵਾਲੇ, ਵਰਤਮਾਨ ਦੀ ਸਥਿਤੀ ਅਤੇ ਭਵਿੱਖ ਦੀ ਚਿੰਤਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪ੍ਰੋ. ਮੋਹਣ ਸਿੰਘ ਨੂੰ ਸਾਹਿਤਕ ਅੰਦਾਜ਼ ਵਿੱਚ ਯਾਦ ਕਰਨ ਤੇ ਜ਼ੋਰ ਦਿੰਦਿਆਂ ਮੈਡਮ ਮੇਅਰ ਅਤੇ ਸਮੂਚੇ ਪ੍ਰਧਾਨਗੀ ਮੰਡਲ ਸਮੇਤ ਦੂਰੋ-ਦੂਰੋ ਪਹੁੰਚੇ ਕਵੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਅਗਲੀ ਵਾਰੀ ਇਸ ਤੋਂ ਵੀ ਵਧੀਆ ਸਮਾਗਮ ਕਰਨ ਦਾ ਅਹਿਦ ਕੀਤਾ। ਉਂਝ ਡਾਕਟਰ ਪੰਧੇਰ ਹੀ ਉਹਨਾਂ ਬੁਧੀਜੀਵੀਆਂ ਵਿੱਚੋਂ ਸਰਗਰਮ ਹਨ ਜਿਹਨਾਂ ਨੇ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿਚਲੇ ਲੋਕ ਪੱਖ ਨੂੰ ਹਮੇਸ਼ਾਂ ਯਾਦ ਰੱਖਿਆ ਹੈ। ਮੈਂ ਨਹੀਂ ਰਹਿਣਾ ਤੇਰੇ ਗਿਰਾਂ...! ਪਰ ਡਾਕਟਰ ਪੰਧੇਰ ਉਹਨਾਂ ਵੇਲਿਆਂ ਦੌਰਾਨ ਵੀ ਇਸ ਗਿਰਾਂ ਨੂੰ ਰਹਿਣ ਜੋਗਾ ਬਣਾਉਣ ਲਈ ਸਰਗਰਮ ਰਹੇ ਜਦੋਂ ਹਰ ਗ਼ਾਫ਼ਲੀ ਮੋਹਲ੍ਲੇ ਗੋਲੀਆਂ ਚੱਲਣ ਦੀਆਂ ਖਬਰਾਂ ਆਉਂਦੀਆਂ ਸਨ। ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਸ਼ਹੀਦ ਹੋਏ ਪਰ ਪੰਧੇਰ ਅਤੇ ਉਹਨਾਂ ਦੇ ਸਾਥੀ ਇਸ ਗੱਲ ਤੇ ਅਡਿੱਗ ਰਹੇ ਕਿ ਅਸੀਂ ਨੀ ਛੱਡਣਾ ਆਪਣਾ ਗਿਰਾਂ।.!
ਇਸ ਸਮਾਗਮ ਵਿੱਚ ਅਣੂ ਵਾਲੇ ਸੁਰਿੰਦਰ ਕੈਲੇ ਹੁਰਾਂ ਦੇ ਨਾਲ ਨਾਲ ਰਾਮ ਸਰੂਪ ਰਿਖੀ, ਡਾ. ਬਲਵਿੰਦਰ ਗੈਲੇਕਸੀ, ਜਸਵੰਤ ਗਰੇਵਾਲ, ਲਖਵੀਰ ਸਿੰਘ ਮਾਂਗਟ, ਮੋਹੀ ਅਮਰਜੀਤ ਹੋਰਾਂ ਨੇ ਵੀ ਹਿੱਸਾ ਲਿਆ।
ਸਮੁੱਚੇ ਸਮਾਗਮ ਤੋਂ ਬਾਅਦ ਪ੍ਰੋ. ਮੋਹਣ ਸਿੰਘ ਫਾਉਂਡੇਸ਼ਨ ਵਲੋਂ ਸ. ਪ੍ਰਗਟ ਸਿੰਘ ਗਰੇਵਾਲ ਨੇ ਅਕਾਡਮੀ ਦੇ ਇਸ ਯਤਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਹਿਯੋਗ ਜਾਰੀ ਰੱਖਣ ਦਾ ਭਰੋਸਾ ਦਵਾਇਆ। ਚੇਤੇ ਰਹੇ ਕਿ ਪ੍ਰਗਟ ਸਿੰਘ ਗਰੇਵਾਲ ਸਾਹਿਬ ਵੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲੇ ਦੇ ਆਯੋਜਨਾਂ ਵੇਲੇ ਸਰਦਾਰ ਜੱਸੋਵਾਲ ਨਾਲ ਸਰਗਰਮ ਰਹੇ। ਹਰ ਹੀਲੇ ਅਤੇ ਹਰ ਸੰਘਰਸ਼ ਵੇਲੇ ਮੋਢੇ ਨਾਲ ਮੋਢਾ ਜੋੜ ਕੇ ਤੁਰੇ। ਕਾਸ਼ ਉਹਨਾਂ ਦੇ ਨੇੜਲੇ ਸਾਥੀ ਸੋਹਣ ਲਾਲ ਅਰੋੜਾ ਵੀ ਅੱਜ ਸਾਡੇ ਦਰਮਿਆਨ ਹੁੰਦੇ। ਉਹਨਾਂ ਯਾਦਾਂ ਨੂੰ ਵੀ ਸੰਭਾਲਿਆ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸਵੇਰੇ 10 ਵਜੇ ਸ਼ਹਿਰ ਦੇ ਪਤਵੰਤੇ ਅਤੇ ਪ੍ਰੋ. ਮੋਹਣ ਸਿੰਘ ਫਾਉਂਡੇਸ਼ਨ ਸਮੇਤ ਪੰਜਾਬੀ ਸਾਹਿਤ ਅਕਾਡਮੀ ਦੇ ਅਹੁਦੇਦਾਰਾਂ ਨੇ ਪ੍ਰੋ. ਮੋਹਣ ਸਿੰਘ ਦੇ ਬੁੱਤ ਨੂੰ ਹਾਰ ਪਹਿਨਾ ਕੇ ਯਾਦ ਕੀਤਾ ਜਿਸ ਵਿੱਚ ਐੱਮ.ਐੱਲ.ਏ. ਅਸ਼ੋਕ ਪਰਾਸ਼ਰ ਪੱਪੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਕਵੀ ਦਰਬਾਰ ਦੀ ਸ਼ਮਾਂ ਰੌਸ਼ਨ ਕਰਨ ਦਾ ਪਵਿੱਤਰ ਕਾਰਜ ਵੀ ਕੀਤਾ। ਉਨ੍ਹਾਂ ਨੇ ਵੀ ਯਕੀਨ ਦਵਾਇਆ ਕਿ ਪ੍ਰੋ. ਮੋਹਣ ਸਿੰਘ ਦਾ ਬੁੱਤ ਆਰਤੀ ਚੌਂਕ ਵਿੱਚ ਲਗਾ ਕੇ ਇਸਦੀ ਪਹਿਲੀ ਸ਼ਾਨੋ ਸ਼ੌਕਤ ਬਹਾਲ ਕੀਤੀ ਜਾਵੇਗੀ।
ਉਂਝ ਚੰਗਾ ਹੋਵੇ ਜੇਕਰ ਪੀਏਯੂ ਦੇ ਤਿੰਨ ਨੰਬਰ ਗੇਟ ਦੇ ਸਾਹਮਣੇ ਵਾਲੀ ਉਸ ਇਮਾਰਤ ਨੂੰ ਪ੍ਰੋਫੈਸਰ ਸਾਹਿਬ ਦੀ ਯਾਦਗਾਰ ਬਣਾਇਆ ਜਾਵੇ ਜਿਥੇ ਉਹਨਾਂ ਬਹੁਤ ਲੰਮਾ ਸਮਾਂ ਗੁਜ਼ਾਰਿਆ। ਇਸ ਇਮਾਰਤ ਦੀਆਂ ਕੰਧਾਂ ਨੇ ਪ੍ਰਫੈਸਰ ਸਾਹਿਬ ਦੀ ਸ਼ਾਇਰੀ ਦੀਆਂ ਤਰੰਗਾਂ ਨੂੰ ਬਹੁਤ ਵਾਰ ਮਹਿਸੂਸ ਕੀਤਾ ਹੈ। ਉਹਨਾਂ ਦੀਆਂ ਖੁਸ਼ੀਆਂ ਅਤੇ ਉਦਾਸੀਆਂ ਦੇ ਪਲ ਵੀ ਦੇਖੇ ਹਨ। ਕੌਣ ਜਾਂਦਾ ਸੀ ਕਿ ਪ੍ਰੋਫੈਸਰ ਸਾਹਿਬ ਤੋਂ ਬਾਅਦ ਇਹ ਇਮਾਰਤ ਉਜਾੜ ਹੋ ਜਾਏਗੀ। ਆਰਤੀ ਚੌਂਕ ਦਾ ਨਾਮ ਵੀ ਪ੍ਰੋਫੈਸਰ ਸਾਹਿਬ ਦੇ ਨਾਮ 'ਤੇ ਰੱਖਿਆ ਜਾਣਾ ਚਾਹੀਦਾ ਹੈ। ਇਸ ਨਾਲ ਉਥੇ ਇਸ ਬੁੱਤ ਦਾ ਸੁਸ਼ੋਭਿਤ ਹੋਣਾ ਜ਼ਿਆਦਾ ਚੰਗਾ ਲੱਗੇਗਾ।
ਡਾਕਟਰ ਸੁਰਿੰਦਰ ਸਿੰਘ ਦੋਸਾਂਝ, ਡਾਕਟਰ ਸੁਰਿੰਦਰ ਸਿੰਘ ਨਰੂਲਾ, ਡਾਕਟਰ ਮਹਿੰਦਰ ਸਿੰਘ ਚੀਮਾ, ਸੰਤ ਰਾਮ ਉਦਾਸੀ, ਉਸਤਾਦ ਸ਼ਾਇਰ ਦੀ[ਕ ਜੈਤੋਈ, ਪੰਜਾਬੀ ਟ੍ਰਿਬਿਊਨ ਵਾਲੇ ਪੱਤਰਕਾਰ ਦਿਲਬੀਰ ਸਿੰਘ ਅਤੇ ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਵੀ ਅੱਜ ਸਾਡੇ ਦਰਮਿਆਨ ਨਹੀਂ ਹਨ। ਉਹਨਾਂ ਨੂੰ ਵੀ ਸਜਦਾ! ਇਹ ਵੀ ਸਭ ਮੇਲੇ ਦੀ ਸਫਲਤਾ ਲਈ ਸਰਗਮ ਹੁੰਦੇ ਸਨ। ਹੋਰ ਬਹੁਤ ਸਾਰੇ ਨਵਾਂ ਦੀ ਵੀ ਘਾਟ ਖਟਕ ਰਹੀ ਹੈ।
ਸ਼ਾਇਰਾ ਮਨਜੀਤ ਇੰਦਰਾ, ਉਹਨਾਂ ਵੇਲਿਆਂ ਦੌਰਾਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਐਸ ਐਸ ਚੰਨੀ, ਮੈਡਮ ਸੂਰਜ ਚੰਨੀ ਅਤੇ ਸੀਨੀਅਰ ਪੱਤਰਕਾਰ ਰੀਟਾ ਸ਼ਰਮਾ ਇਸ ਮੇਲੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਸਰਗਰਮ ਰਹੇ। ਹੁਣ ਸ਼ਾਇਦ ਸਿਹਤ ਅਤੇ ਉਮਰ ਦੀਆਂ ਸਮੱਸਿਆਵਾਂ ਜਾਂ ਹੋਰਨਾਂ ਰੁਝੇਵਿਆਂ ਕਾਰਨ ਨਾ ਪੁੱਜ ਸਕੇ ਹੋਣ।
Panjabi Bhawan <panjabibhawanludhiana@gmail.com>
No comments:
Post a Comment