google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਨਹੀਂ ਰਹੇ ਵਿਗਿਆਨੀ ਅਤੇ ਉੱਘੇ ਲੇਖਕ ਡਾ. ਫਕੀਰ ਚੰਦ ਸ਼ੁਕਲਾ

Thursday, 9 October 2025

ਨਹੀਂ ਰਹੇ ਵਿਗਿਆਨੀ ਅਤੇ ਉੱਘੇ ਲੇਖਕ ਡਾ. ਫਕੀਰ ਚੰਦ ਸ਼ੁਕਲਾ

Received on Thursday 9th October 2025 at 10:19 AM From PSA Ludhiana
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ
ਲੁਧਿਆਣਾ : 9 ਅਕਤੂਬਰ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ)::
ਸਵਰਗੀ ਡਾ. ਫਕੀਰ ਚੰਦ ਸ਼ੁਕਲਾ 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਡਾ. ਫ਼ਕੀਰ ਚੰਦ ਸ਼ੁਕਲਾ ਜੀ ਦੇ ਅਚਾਨਕ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹਨ
। 

ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਡਾ. ਫ਼ਕੀਰ ਚੰਦ ਸ਼ੁਕਲਾ ਜੀ ਵਿਗਿਆਨੀ ਹੋਣ ਦੇ ਨਾਲ ਨਾਲ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸਾਹਿਤ ਰਚਦੇ ਰਹੇ। ਉਹ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਨਮਾਨਿਤ ਹੋ ਚੁੱਕੇ ਲੇਖਕਾਂ ਵਿੱਚੋਂ ਸਨ। ਦਸੰਬਰ 2024 ਵਿੱਚ ਉਹਨਾਂ ਨੂੰ ਬਾਲ ਸਾਹਿਤ ਦੀ ਸਭ ਤੋਂ ਵਧੀਆ ਪੁਸਤਕ ‘ਸਫ਼ਲਤਾ ਕਦਮ ਚੁੰਮੇਗੀ’ ਲਈ ਭਾਸ਼ਾ ਵਿਭਾਗ ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਨਮਾਨ ਉਹਨਾਂ ਦੀ ਝੋਲੀ ਪਏ ਸਨ। ਉਹਨਾਂ ਦਾ ਦੇਹਾਂਤ ਅੱਠ ਅਕਤੂਬਰ ਨੂੰ ਹੋ ਗਿਆ ਸੀ ਅਤੇ ਉਹਨਾਂ ਦਾ ਅੰਤਿਮ ਸਸਕਾਰ ਅੱਜ ਅਰਥਾਤ 9 ਅਕਤੂਬਰ ਨੂੰ ਉਹਨਾਂ ਦਾ ਸਸਕਾਰ ਆਈ, ਬਲਾਕ ਬੀ ਆਰ ਐਸ ਨਗਰ ਲੁਧਿਆਣਾ ਵਿਖੇ 3 ਵਜੇ ਬਾਅਦ ਦੁਪਹਿਰ 9 ਅਕਤੂਬਰ 2025 ਨੂੰ ਕੀਤਾ ਜਾਵੇਗਾ। ਉਹਨਾਂ ਦੇ ਭਰਾ ਮਨੋਹਰ ਲਾਲ ਸ਼ੁਕਲਾ ਵੀ ਹਿੰਦੀ ਦੇ ਬਹੁਤ ਹਰਮਨ ਪਿਆਰੇ ਲੇਖਕ ਹਨ। ਉਹਨਾਂ ਨੇ ਵੀ ਆਪਣੇ ਵੱਡੇ ਭਰਾ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਫਕੀਰ ਚੰਦ ਸ਼ੁੱਕਲ ਜੀ ਦੀ ਉਮਰ 81 ਸਾਲ ਦੀ ਸੀ। ਉਹਨਾਂ ਦਾ ਜਨਮ 21 ਸਤੰਬਰ 1944 ਨੂੰ ਹੋਇਆ ਸੀ। ਫਕੀਰ ਚੰਦ ਸ਼ੁਕਲਾ ਬਹੁਤ ਹੀ ਮਿਲਣਸਾਰ ਸਨ। ਜਦੋਂ ਵੀ ਮਿਲਦੇ ਤਾਂ ਗਈਆਂ ਵਧਾਉਣ ਵਾਲੀ ਕੋਈ ਨਵੀਂ ਗੱਲ ਦੱਸਦੇ। ਉਹ ਜਾਗਰੂਕ ਅਵਸਥਾ ਵਾਲੇ ਸਾਹਿਤਕਾਰ ਸਨ ਜਿਹੜੇ ਕਲਮ ਰਹਿਣ ਨਵੇਂ ਸਿਹਤਮੰਦ ਸਮਾਜ ਦੀ ਸਿਰਜਨਾਂ ਵਿੱਚ ਲੱਗੇ ਹੋਏ ਸਨ।

ਸ਼੍ਰੀ ਫਕੀਰ ਚੰਦ ਸ਼ੁਕਲਾ ਦੇ ਦੇਹਾਂਤ ਨਾਲ ਅਕਾਦਮਿਕ ਅਤੇ ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। ਸਾਹਿਤ ਰਚਨਾ ਵੇਲੇ ਵਿਗਿਆਨ ਪਹੁੰਚ ਨੂੰ ਹਮੇਸ਼ਾਂ ਯਾਦ ਰੱਖਣ ਵਾਲੇ ਫਕੀਰ ਛੱਡਣ ਸ਼ੁਕਲਾ ਨੇ ਬੱਚਿਆਂ ਲਈ ਵੀ ਬਹੁਤ ਯਾਦਗਾਰੀ ਸਾਹਿਤ ਰਚਿਆ। ਉਹ ਸਮਾਜਿਕ ਚੇਤਨਾ ਜਗਾਉਣ ਵਾਲੇ ਸਮਾਗਮਾਂ ਵਿੱਚ ਅਕਸਰ ਮਿਲ ਜਾਂਦੇ ਸਨ। ਲੁਧਿਆਣਾ ਦੇ ਕਈ ਕਾਲਜ ਅਤੇ ਵਿਦਿਅਕ ਅਦਾਰੇ ਉਹਨਾਂ ਦੀਆਂ ਸਰਗਮਿਆਂ ਦਾ ਕੇਂਦਰ ਵੀ ਰਹਿੰਦੇ। ਬਹੁਤ ਸਾਰੇ ਸਮਾਜ ਸੇਵੀ ਅਤੇ ਉਘੇ ਚਿੰਤਕ ਵੀ ਉਹਨਾਂ ਦੇ ਕਦਰਦਾਨ ਸਨ।
ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਡਾ. ਸ਼ੁਕਲਾ ਦੀ ਭਾਸ਼ਾ, ਸ਼ੈਲੀ ਅਤੇ ਵਿਸ਼ੇ ਆਮ ਬੱਚਿਆਂ ਦੇ ਪੜ੍ਹਨਯੋਗ ਸਨ।ਉਹ ਆਪਣੇ ਹੀ ਤਰੀਕੇ ਨਾਲ ਵਿਿਗਆਨ ਨੂੰ ਸੌਖਾ ਕਰਕੇ ਬੱਚਿਆ ਤੀਕ ਪਹੁੰਚਾਉਂਦੇ ਰਹੇ। ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਉਹਨਾਂ ਦੇ ਤੁਰ ਜਾਣ ਦਾ ਸਦਮਾ ਨਿੱਜੀ ਤੌਰ ਤੇ ਮਹਿਸੂਸ ਕਰਦਿਆਂ ਕਿਹਾ ਕਿ ਪੀ.ਏ.ਯੂ.
ਵਿਖੇ ਕੰਮ ਕਰਦਿਆਂ ਲੰਮੇ ਸਮੇਂ ਤੋਂ ਉਹਨਾਂ ਨਾਲ ਸਾਹਿਤਕ ਸਾਂਝ ਰਹੀ ਹੈ। ਉਹ ਹਮੇਸ਼ਾ ਧਰਤੀ ਤੇ ਖੜ੍ਹ ਕੇ ਵਿਗਿਆਨਿਕ ਨਜ਼ਰੀਏ ਨਾਲ ਸੋਚਕੇ ਲਿਖਣ ਵਾਲੇ ਨਿੱਘੇ ਇਨਸਾਨ ਸਨ, ਵਿਸ਼ੇਸ਼ ਕਰਕੇ ਉਹਨਾਂ ਦੀਆਂ ਵਿਅੰਗ ਰਚਨਾਵਾਂ ਹਮੇਸ਼ਾ ਯਾਦ ਰਹਿਣਗੀਆਂ। 

ਉਹਨਾਂ ਦਾ ਤੁਰ ਜਾਣਾ ਸਾਨੂੰ ਵਿਗਿਆਨ ਅਤੇ ਸਾਹਿਤ ਦੇ ਖੇਤਰ ਵਿੱਚ ਬਹੁਤ ਡੂੰਘੇ ਸਦਮੇ ਵਾਲਾ ਘਾਟਾ ਪਾ ਗਿਆ ਹੈ। ਯਾਦ ਰਹੇ ਡਾ. ਸ਼ੁਕਲਾ ਕਾਫ਼ੀ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਸਨ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਭੋਜਨ ਤਕਨੋਲਜੀ ਵਾਲੇ ਵਿਭਾਗ ਦੇ ਪ੍ਰੋਫੈਸਰ ਵੱਜੋਂ ਸੇਵਾ ਮੁਕਤ ਹੋਏ ਸਨ। ਸਾਹਿਤ ਜਗਤ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚੋਂ ਹੋਰਨਾ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ ਜੀ, ਡਾ. ਲ਼ਖਵਿੰਦਰ ਜੌਹਲ ਜੀ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤੈ੍ਰਲੋਚਨ ਲੋਚੀ, ਜਸਪਾਲ ਮਾਨਖੇੜਾ, ਜਨਮੇਜਾ ਸਿੰਘ ਜੌਹਲ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਕਰਮਜੀਤ ਸਿੰਘ ਗਰੇਵਾਲ ਅਤੇ ਵਰਗਿਸ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਲ ਹਨ।

ਹਿੰਦੀ ਸਕਰੀਨ, ਸਾਹਿਤ ਸਕਰੀਨ, ਅਰਾਧਨਾ ਟਾਈਮਜ਼, ਪੰਜਾਬ ਸਕਰੀਨ  ਨਾਲ ਜੁੜੇ ਕਲਮ ਅਤੇ ਕੈਮਰਾ ਸਾਧਕਾਂ ਨੇ ਵੀ ਫਕੀਰ ਚੰਦ ਸ਼ੁਕਲਾ ਜੀ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪੀਪਲਜ਼  ਮੀਡੀਆ ਲਿੰਕ ਨੇ ਵੀ ਉਹਨਾਂ ਦਾ ਜਾਣਾ ਅਸਹਿ ਸਦਮਾ ਆਖਿਆ ਹੈ। 

No comments:

Post a Comment