ਇਸ ਵਾਰ ਅਮਰੀਕਾ ਅਤੇ ਟਰੰਪ ਦੀ ਗੱਲ!ਉਥੋਂ ਦੇ ਸੰਘਰਸ਼ਾਂ ਦੀ ਗੱਲ!
ਇੰਟਰਨੈਟ ਦੀ ਦੁਨੀਆ: 8 ਅਕਤੂਬਰ 2025: (ਸਾਹਿਤ ਸਕਰੀਨ ਡੈਸਕ)::
ਜਗਮੋਹਨ ਸਿੰਘ ਸਾਹਿਤਿਕ ਹਲਕਿਆਂ ਵਿੱਚ ਸਰਗਰਮੀ ਨਾਲ ਵਿਚਰਦੇ ਹੋਏ ਵੀ ਸਿਰਫ ਆਲੇ ਦੁਆਲੇ ਹੀ ਨਹੀਂ ਬਲਕਿ ਕੌਮਾਂਤਰੀ ਸਰਗਰਮੀਆਂ 'ਤੇ ਵੀ ਨਜ਼ਰ ਰੱਖਦੇ ਹਨ। ਕਈ ਵਾਰ ਦੁਨੀਆ ਵਿੱਚ ਵਾਪਰਦੀਆਂ ਘਟਨਾਵਾਂ ਵੀ ਉਹਨਾਂ ਦੀ ਸ਼ਾਇਰੀ ਦਾ ਅਧਾਰ ਬਣਦੀਆਂ ਹਨ। ਸੱਚ ਸਰਹੱਦਾਂ ਤੋਂ ਏਧਰ ਦਾ ਹੋਵੇ ਜਾਂ ਓਧਰ ਦਾ ਉਹ ਉਸ ਸੱਚ ਨੂੰ ਕਿਸੇ ਨ ਕਿਸੇ ਵਿਧਾ ਰਾਹੀਂ ਸਾਹਮਣੇ ਲਿਆਉਂਦੇ ਹਨ। ਜ਼ਰਾ ਦੇਖੋ ਉਹਨਾਂ ਦੀ ਇਹ ਪੋਸਟ ਵੀ। ਗੱਲ ਬਹੁਤ ਦੂਰ ਦੀ ਕਰਦੀ ਹੈ ਪਰ ਤੁਹਾਡੇ ਕਿੰਨੀ ਨੇੜੇ ਹੈ ਇਸਦਾ ਅਹਿਸਾਸ ਤੁਹਾਨੂੰ ਪੜ੍ਹ ਕੇ ਹੀ ਹੋਵੇਗਾ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ।
ਵਿਦਿਅਕ ਖੇਤਰ ਤੋਂ ਟੀਵੀ ਦੀ ਦੁਨੀਆ ਨੂੰ ਬੇਹਤਰ ਬਣਾਉਂਦੇ ਹੋਏ ਉਹ ਸਾਹਿਤ ਰਚਨਾ ਦੇ ਮਿਆਰ ਅਤੇ ਪਹੁੰਚ ਨੂੰ ਵੀ ਬੇਹਤਰ ਬਣਾ ਰਹੇ ਹਨ। ਇਸਦੇ ਨਾਲ ਹੀ ਪ੍ਰੇਰਨਾ ਸਰੋਤ ਵੀ ਹਨ ਕਿ ਸਾਨੂੰ ਕਲਮਕਾਰ ਹੋਣ ਦੇ ਨਾਤੇ ਦੁਨੀਆ ਦਾ ਦੁੱਖ ਸੁੱਖ ਵੀ ਦੁਨੀਆ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦੇ ਰਹਿਣਾ ਚਾਹੀਦਾ ਹੈ।
ਇਸ ਵਾਰ ਉਹਨਾਂ ਦੁਨੀਆ ਦੀ ਗੱਲ ਕਰਦਿਆਂ, ਮੌਜੂਦਾ ਚੁਣੌਤੀਆਂ ਦੀ ਗੱਲ ਕਰਦਿਆਂ, ਬੰਧਨਾਂ ਦੀ ਗੱਲ ਕਰਦਿਆਂ ਇੱਕ ਵਾਰ ਫੇਰ ਗੁਰਬਾਣੀ ਦਾ ਚੇਤਾ ਕਰਵਾਇਆ ਹੈ। ਉਹਨ ਕਹਿੰਦੇ ਹਨ:
ਬੰਧਨ ਟੁੱਟਦੇ ਨੇ
ਬਲ ਦੇ ਨਾਲ
ਬਲਵਾਨ ਹੋ
ਹਿੰਮਤ ਨੂੰ ਤੂੰ ਯਾਰ ਬਣਾ
No comments:
Post a Comment