Received From Panjabi Bhawan on 26th October 2025 at 4:31 PM Regarding Sahit Academy Event
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਕਾਡਮੀ ਦੇ ਸਥਾਪਨਾ ਦਿਵਸ ਤੇ ਸਨਮਾਨ ਸਮਾਗਮ
ਲੁਧਿਆਣਾ : 26 ਅਕਤੂਬਰ (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ)::
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਕਾਡਮੀ ਦੇ ਸਥਾਪਨਾ ਦਿਵਸ 24 ਅਕਤੂਬਰ ਨੂੰ ਯਾਦ ਕਰਦਿਆਂ ਸਨਮਾਨ ਸਮਾਗਮ ਕਰਵਾਇਆ ਗਿਆ।ਜਿਸਦੀ ਪ੍ਰਧਾਨਗੀ ਡਾ. ਸ.ਸ. ਜੌਹਲ ਜੀ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸਮੇਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਪ੍ਰਤੀਨਿਧੀ ਵਜੋਂ ਸ. ਰਸ਼ਪਾਲ ਸਿੰਘ ਅਤੇ ਰਵੀ ਜੀ ਸ਼ਾਮਲ ਹੋਏ।
ਡਾ. ਸਰਬਜੀਤ ਸਿੰਘ ਨੇ ਸਵਾਗਤ ਕਰਦਿਆਂ ਅਕਾਡਮੀ ਵਲੋਂ ਕੀਤੇ ਜਾਂਦੇ ਸਮਾਗਮਾਂ ਅਤੇ ਛਾਪੀਆਂ ਗਈਆਂ ਅਤੇ ਜਾ ਰਹੀਆਂ ਪੁਸਤਕਾਂ ਬਾਰੇ ਵਿਸਥਾਰ ਵਿੱਚ ਦੱਸਿਆ। ਇਸਦੇ ਨਾਲ ਹੀ ਇੱਕ ਪੁਸਤਕ ਇੱਕ ਸੰਵਾਦ ਦੀ ਲੰਮੀ ਲੜੀ ਦਾ ਵੀ ਜ਼ਿਕਰ ਕੀਤਾ। ਅਗਲੇ ਮਹੀਨੇ 21 ਨਵੰਬਰ ਤੋਂ 25 ਨਵੰਬਰ ਤੱਕ ਪੰਜਾਬੀ ਭਵਨ ਵਿੱਚ ਲਗਾਏ ਜਾ ਰਹੇ ਪੁਸਤਕ ਮੇਲੇ ਦਾ ਜ਼ਿਕਰ ਕੀਤਾ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਮੁੱਚੀਆਂ ਸ਼ਖਸੀਅਤਾਂ ਬਾਰੇ ਅਤੇ ਇਸ ਬਾਮੌਕਾ ਸਮਾਗਮ ਬਾਰੇ ਟਿਪਣੀਆਂ ਕੀਤੀਆਂ। ਉਨ੍ਹਾਂ ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਰਇਕਬਾਲ ਪ੍ਰੋ. ਰਵਿੰਦਰ ਭੱਠਲ ਅਤੇ ਡਾ. ਹਰੀ ਸਿੰਘ ਜਾਚਕ ਦਾ ਸਮਾਗਮ ਦੀ ਤਿਆਰੀ ਵਿੱਚ ਸਹਿਯੋਗ ਦੇਣ ਲਈ ਵਿਸ਼ੇਸ਼ ਜ਼ਿਕਰ ਕੀਤਾ। ਸਨਮਾਨਿਤ ਸ਼ਖਸੀਅਤਾਂ ਬਾਰੇ ਨਿਮਨ ਵਿਦਵਾਨਾਂ ਨੇ ਵਿਸਥਾਰਤ ਪੇਪਰ ਪੇਸ਼ ਕੀਤੇ।
ਜਿਨ੍ਹਾਂ ਵਿੱਚ ਡਾ. ਗੁਰਮੇਲ ਸਿੰਘ ਨੇ ‘ਡਾ. ਸਾਧੂ ਸਿੰਘ ਦਾ ਆਲੋਚਨਾ ਦ੍ਰਿਸ਼ਟੀ’ ਪੇਪਰ ਪੜਿਆ। ਡਾ.ਹਰਵਿੰਦਰ ਸਿੰਘ ਸਿਰਸਾ ਨੇ ਡਾ. ਸਾਧੂ ਸਿੰਘ ਦਾ ਸੋਭਾ ਪੱਤਰ ਪੜ੍ਹਿਆ ਡਾ. ਸਾਧੂ ਸਿੰਘ ਨੂੰ “ਡਾ. ਰਵਿੰਦਰ ਸਿੰਘ ਰਵੀ ਪੁਰਸਕਾਰ” ਭੇਟ ਕੀਤਾ ਗਿਆ। ਡਾ. ਅਨੂਪ ਸਿੰਘ ਦਾ ਲਿਖਿਆ ਪੇਪਰ ਵਰਗਿਸ ਸਲਾਮਤ ‘ਕਰਮਯੋਗੀ ਫ਼ੋਟੋ ਕਲਾਕਾਰ ਅਤੇ ਦਰਵੇਸ਼ ਸ਼ਾਇਰ: ਬਾਬਾ ਬਾਜਵਾ’ ਨੇ
ਪੇਪਰ ਪੜਿਆ। ਹਰੀ ਸਿੰਘ ਜਾਚਕ ਨੇ ਹਰਭਜਨ ਸਿੰਘ ਬਾਜਵਾ ਦਾ ਸ਼ੋਭਾ ਪੱਤਰ ਪੜਿਆ। ਹਰਭਜਨ ਸਿੰਘ ਬਾਜਵਾ ਨੂੰ “ਮੱਲ ਸਿੰਘ ਰਾਮਪੁਰੀ ਪੁਰਸਕਾਰ” ਭੇਟ ਕੀਤਾ ਗਿਆ। ਭਗਵੰਤ ਰਸੂਲਪੁਰੀ ਨੇ ‘ਬੇ-ਲਿਹਾਜ, ਸਿਰੜ ਤੇ ਪ੍ਰਤੀਬੱਧਤਾ ਦਾ ਨਾਂ: ਜਤਿੰਦਰ ਪਨੂੰ’ ਪੇਪਰ ਪੜ੍ਹਿਆ ਡਾ. ਗੁਰਚਰਨ ਕੌਰ ਕੋਚਰ ਨੇ ਸ. ਜਤਿੰਦਰ ਪੰਨੂੰ ਦਾ ਸ਼ੋਭਾ ਪੇਪਰ ਪੜ੍ਹਿਆ ਸ. ਜਤਿੰਦਰ ਪੰਨੂੰ
ਨੂੰ “ਜਗਜੀਤ ਸਿੰਘ ਆਨੰਦ ਪੁਰਸਕਾਰ” ਭੇਟ ਕੀਤਾ ਗਿਆ। ਡਾ. ਹੀਰਾ ਸਿੰਘ ਨੇ ‘ਡਾ. ਧਰਮ
ਸਿੰਘ- ਇਕੱ ਸਿਰੜੀ ਖੋਜੀ’ ਪੇਪਰ ਪੜ੍ਹਿਆ। ਸੁਰਿੰਦਰ ਕੈਲੇ ਨੇ ਡਾ. ਧਰਮ ਸਿੰਘ ਜੀ ਦਾ ਸ਼ੋਭਾ ਪੱਤਰ ਪੜ੍ਹਿਆ ਡਾ. ਧਰਮ ਸਿੰਘ ਨੂੰ “ਕਰਤਾਰ ਸਿੰਘ ਸ਼ਮਸ਼ੇਰ ਪੁਰਸਕਾਰ” ਭੇਟ ਕੀਤਾ ਗਿਆ। ਡਾ. ਸੁਰਜੀਤ ਜੀ ਨੇ ‘ਚਿੱਤਰਕਾਰ ਸਿਧਾਰਥ ਜੀ ਜੀਵਨ ਯਾਤਰਾ ਅਤੇ ਕਲਾ ਸੰਚਾਰ’ ਪੇਪਰ ਪੜ੍ਹਿਆ। ਕਰਮਜੀਤ ਗਰੇਵਾਲ ਨੇ ਸ੍ਰੀ ਸਿਧਾਰਥ ਦਾ ਸ਼ੋਭਾ ਪੱਤਰ ਪੜ੍ਹਿਆ। ਸ੍ਰੀ
ਸਿਧਾਰਥ ਨੂੰ “ਅੰਮ੍ਰਿਤਾ ਇਮਰੋਜ਼ ਪੁਰਸਕਾਰ” ਭੇਟ ਕੀਤਾ ਗਿਆ। ਡਾ. ਸੋਮਪਾਲ ਹੀਰਾ ਨੇ ‘ਆਪਣੀਆ ਪਰੰਪਰਾਵਾ ਸਿਰਜਣ ਵਾਲਾ ਨਾਟਕਕਾਰ’ ਪੇਪਰ ਪੜ੍ਹਿਆ। ਡਾ. ਗੁਰਇਕਬਾਲ ਸਿੰਘ ਨੇ ਡਾ. ਆਤਮਜੀਤ ਦਾ ਸ਼ੋਭਾ ਪੱਤਰ ਪੜ੍ਹਿਆ ਡਾ. ਆਤਮਜੀਤ ਨੂੰ “ਗੁਰਸ਼ਰਨ ਸਿੰਘ ਪੁਰਸਕਾਰ” ਭੇਟ ਕੀਤਾ ਗਿਆ। ਡਾ. ਪਰਮਜੀਤ ਸਿੰਘ ਨੇ ‘ਡਾ. ਕੰਵਲਜੀਤ ਕੌਰ ਢਿੱਲੋਂ: ਇੱਕ ਬਹੁਪੱਖੀ ਪ੍ਰਤਿਭਾ’ ਪੇਪਰ ਪੜ੍ਹਿਆ ਮਨਦੀਪ ਕੌਰ ਭੰਮਰਾ ਨੇ ਡਾ. ਕੰਵਲਜੀਤ ਢਿੱਲੋਂ ਦਾ ਸ਼ੋਭਾ ਪੱਤਰ ਪੜ੍ਹਿਆ। ਡਾ. ਕੰਵਲਜੀਤ ਢਿੱਲੋਂ ਨੂੰ “ਪ੍ਰੋ. ਨਿਰਪਜੀਤ ਕੌਰ ਗਿੱਲ ਪੁਰਸਕਾਰ” ਭੇਟ ਕੀਤਾ ਗਿਆ। ਡਾ. ਗੁਰਮੁਖ ਸਿੰਘ ਨੇ ਜਸਬੀਰ ਮੰਡ ਬਾਰੇ ਪੇਪਰ ਪੜ੍ਹਿਆ। ਜਸਵੀਰ ਝੱਜ ਨੇ ਜਸਬੀਰ ਮੰਡ ਦਾ ਸ਼ੋਭਾ ਪੱਤਰ ਪੜ੍ਹਿਆ। ਜਸਬੀਰ ਮੰਡ ਨੂੰ “ਅਮੋਲ ਪ੍ਰਤਾਪ ਪੁਰਸਕਾਰ”
ਭੇਟ ਕੀਤਾ ਗਿਆ। ਡਾ. ਅਰਵਿੰਦਰ ਕੌਰ ਕਾਕੜਾ ਦਾ ਲਿਖਿਆ ਪੇਪਰ ਹਰਵਿੰਦਰ ਸਿੰਘ ਸਿਰਸਾ ‘ਨਾਰੀਵਾਦੀ ਚਿੰਤਨ ਨੇ ਸ਼ਾਇਰੀ ਦੀ ਬੇਬਾਕ ਆਵਾਜ਼ : ਨੀਤੂ ਅਰੋੜਾ’ ਨੇ ਪੇਪਰ ਪੜ੍ਹਿਆ।
ਤ੍ਰੈਲੋਚਨ ਲੋਚੀ ਨੇ ਨੀਤੂ ਅਰੋੜਾ ਦਾ ਸ਼ੋਭਾ ਪੱਤਰ ਪੜ੍ਹਿਆ। ਨੀਤੂ ਅਰੋੜਾ ਨੂੰ “ਜਗਜੀਤ ਸਿੰਘ ਲਾਇਲਪੁਰੀ ਪੁਰਸਕਾਰ” ਭੇਟ ਕੀਤਾ ਗਿਆ। ਪ੍ਰਭਜੋਤ ਸੋਹੀ ਨੇ ‘ਸੱਜਰੀ ਹਵਾ ਦਾ ਝੋਂਕਾ-ਮੀਤ ਅਨਮੋਲ’ ਪੇਪਰ ਪੜ੍ਹਿਆ।ਰਾਜਦੀਪ ਤੂਰ ਨੇ ਮੀਤ ਅਨਮੋਲ ਜੀ ਦਾ ਪੇਪਰ ਪੜ੍ਹਿਆ। ਸ੍ਰੀ ਮੀਤ ਅਨਮੋਲ ਨੂੰ “ਡਾ. ਮੋਹਨਜੀਤ ਪੁਰਸਕਾਰ” ਭੇਟ ਕੀਤਾ ਗਿਆ। ਡਾ. ਜਗਵਿੰਦਰ ਜੋਧਾ ਦਾ ਲਿਿਖਆ ਪੇਪਰ ‘ਨਵੀਂ ਪੰਜਾਬੀ ਗ਼ਜ਼ਲ ਦਾ ਵਿਲੱਖਣ ਅਧਿਆਇ : ਤਾਂ ਸੁਪਨੇ ਕੀ ਹੋਣਗੇ’ ਬਲਵਿੰਦਰ ਸਿੰਘ ਗਰੇਵਾਲ ਨੇ ਪੜ੍ਹਿਆ। ਵਰਗਿਸ ਸਲਾਮਤ ਨੇ ਰਮਨ ਸੰਧੂ ਦਾ ਸ਼ੋਭਾ ਪੱਤਰ ਪੜ੍ਹਿਆ।ਰਮਨ ਸੰਧੂ ਨੂੰ “ਕੁਲਵੰਤ ਜਗਰਾਉਂ ਪੁਰਸਕਾਰ” ਭੇਟ ਕੀਤਾ
ਗਿਆ।ਡਾ. ਸ਼ਮਸ਼ੇਰ ਮੋਹੀ ਨੇ ਦੇਵ ਰਾਜ ਦਾਦਰ ਬਾਰੇ ‘ਲਘੂ ਮਾਨਵ ਦੀ ਦੁਖਾਂਤਕ ਸਥਿਤੀ ਅਤੇ ਉਸਦੀ ਮੁਕਤੀ ਦੀ ਗ਼ਜ਼ਲਕਾਰੀ : ਪੌਣ ਪਰਿੰਦੇ ਤੇ ਪਰਵਾਜ਼’ ਪੇਪਰ ਪੜ੍ਹਿਆ। ਹਰੀ ਸਿੰਘ ਜਾਚਕ ਨੇ ਦੇਵ ਰਾਜ ਦਾਦਰ ਦਾ ਸ਼ੋਭਾ ਪੱਤਰ ਪੜ੍ਹਿਆ।ਦੇਵ ਰਾਜ ਦਾਦਰ ਨੂੰ “ਕੁਲਵੰਤ ਜਗਰਾਉਂ ਪੁਰਸਕਾਰ” ਭੇਟ ਕੀਤਾ ਗਿਆ।
ਡਾ. ਸਾਧੂ ਸਿੰਘ ਨੇ ਧੰਨਵਾਦ ਕਰਦੇ ਕਿਹਾ ਕਿ ਜਿਸ ਪੰਜਾਬ ਵਿੱਚ ਬਹੁਤ ਵੱਡਾ ਦੁਖਾਂਤ ਵਾਪਰਿਆ, ਉਸ ਦੇ ਲਈ ਮਸ਼ਹੂਰ ਹੈ ਕਿ ਪੰਜਾਬ ਜਿਉਂਦਾ ਗੂਰਾਂ ਦੇ ਨਾਲ। ਜਿੱਥੇ ਕਤਲੋ ਗਾਰਤਹੋਈ ਹੋਵੇ ਇਹ ਪੰਜਾਬ ਮੇਰਾ ਕਿਵੇਂ ਹੋ ਸਕਦਾ ਹੈ। ਡਾ. ਧਰਮ ਸਿੰਘ ਨੇ ਕਿਹਾ ਕਿ ਪੰਜਾਬੀ ਵਿਦਵਾਨਾਂ ਵਿੱਚ ਉਲਾਰ ਅਤੇ ਨਿਘਾਰ ਆ ਰਿਹਾ ਹੈ।
ਖੱਬੀ ਵਿਚਾਰਧਾਰਾ ਵਾਲੀ ਸੋਚ ਨੂੰ ਅਪਣਾਈ ਹੋਈ ਡਾ. ਕੰਵਲਜੀਤ ਕੌਰ ਢਿੱਲੋਂ ਨੇ ਕਿਹਾ ਕਿ ਔਰਤਾਂ ਦੇ ਸਹੀ ਸਨਮਾਨ ਲਈ ਸਾਡਾ ਸਮਾਜ ਅਜੇ ਜਾਗਰੂਕ ਨਹੀਂ ਹੋਇਆ। ਔਰਤਾਂ ਨਾਲ ਹੀ ਵਿਤਕਰਾ ਉਹਨਾਂ ਨੇ ਬਹੁਤ ਵਾਰ ਬਹੁਤ ਨੇੜਿਓਂ ਹੋ ਕੇ ਦੇਖਿਆ ਵੀ ਹੈ ਅਤੇ ਸਮੇਂ ਸਮੇਂ ਤੇ ਇਸਦੇ ਖਿਲਾਫ ਆਵਾਜ਼ ਵੀ ਉਠਾਈ ਹੈ।
ਜਦੋਂ ਪੰਜਾਬ ਵਿੱਚ ਮੌਸਮ ਬਾਰੂਦੀ ਹੋ ਗਿਆ ਸੀ। ਉਦੋਂ ਪੰਜਾਬੀ ਪੱਤਰਕਾਰਿਤਾ ਵੀ ਕਿਸੇ ਨ ਕਿਸੇ ਪਾਸੇ ਉਲਾਰ ਹੋ ਗਈ ਸੀ ਜਾਂ ਖਾਮੋਸ਼ ਜਿਹੀ ਰਹਿਣ ਲੱਗ ਪਈ ਸੀ। ਉਸ ਵੇਲੇ ਜਤਿੰਦਰ ਪੰਨੂੰ ਦੀਆਂ ਲਿਖਤਾਂ ਨੇ ਹਰ ਰੋਜ਼ ਬੜੇ ਵੱਡੇ ਸੱਚ ਬੋਲੇ ਸਨ। ਹਰ ਮੌਤ ਅਤੇ ਹਰ ਮੁਕਾਬਲੇ ਦੀਆਂ ਲੁਕੀਆਂ ਪਰਤਾਂ ਜਤਿੰਦਰ ਪੰਨੂੰ ਵੱਲੋਂ ਹੀ ਖੋਹਲੀਆਂ ਜਾਂਦੀਆਂ ਸਨ। ਜਤਿੰਦਰ ਪੰਨੂੰ ਦੀਆਂ ਲਿਖਤਾਂ ਤਾਂ ਕਈ ਵਾਰ ਨਵਾਂ ਜ਼ਮਾਨਾ ਲਈ ਸਕੂਪ ਸਾਬਿਤ ਹੁੰਦੀਆਂ ਰਹੀਆਂ। ਜਤਿੰਦਰ ਪੰਨੂੰ ਨੇ ਕਿਹਾ ਕਿ ਪੰਜਾਬੀ ਬੋਲੀ ਅਤੇ ਪੰਜਾਬੀ ਮਿੱਟੀ ਦਾ ਕਰਜ਼ਾ ਮੋੜਨਾ ਚਾਹੀਦਾ ਹੈ।
ਸਨਮਾਨਿਤ ਸ਼ਖਸੀਅਤਾਂ ਨੇ ਪੰਜਾਬੀ ਸਾਹਿਤ ਅਕਾਡਮੀ ਦਾ ਧੰਨਵਾਦ ਕੀਤਾ। ਡਾ. ਸਰਦਾਰਾ ਸਿੰਘ ਜੌਹਲ ਨੇ ਅਕਾਡਮੀ ਨੂੰ ਇਸ ਸਮਾਗਮ ਦੀ ਵਧਾਈ ਦਿੰਦਿਆਂ ਕਿਹਾ ਕਿ ਰਚਨਾਤਮਿਕ ਪਰਿਵਰਤੀ ਲਈ ਡਿਗਰੀਆਂ ਦੀ ਲੋੜ ਨਹੀਂ ਹੁੰਦੀ।ਆਉਣ ਵਾਲਾ ਸਮਾਂ ਜਿਸ ਤਰ੍ਹਾਂ ਕੁੜੀਆਂ ਤਰੱਕੀ ਕਰ ਹਰੀਆਂ ਹਨਉਸਤੋਂ ਸਪਸ਼ਟ ਹੈ ਕਿ ਆਉਣ ਵਾਲਾ ਸਮਾਂ ਔਰਤਾਂ ਦਾ ਹੋਵੇਗਾ।
ਉਨ੍ਹਾਂ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਸਮੂਹ ਸਨਮਾਨਿਤ ਹਾਜ਼ਰੀਨ ਅਤੇ
ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸੁਰਿੰਦਰ ਚਾਹਿਲ, ਪ੍ਰੋ. ਅਮਰਜੀਤ ਪਰਾਗ, ਪ੍ਰੋ.ਜਗਦੇਵ ਸਿੰਘ, ਸਤਬੀਰ ਰਾਮਪੁਰੀ, ਗੁਰਮੇਜ਼ ਭੱਟੀ, ਬਲਬੀਰ ਸਿੰਘ ਮਾਨ, ਅਮਰਿੰਦਰ ਸੋਹਲ,ਪ੍ਰਭਜੋਤ ਰਾਮਪੁਰ, ਸਵਰਨ ਪੱਲਾ, ਡਾ. ਸੋਮਾ ਸਬਲੋਕ, ਸੰਦੀਪ ਸਮਰਾਲਾ, ਕੇ.ਸਾਧੂ ਸਿੰਘ, ਤਰਲੋਚਨ ਝਾਂਡੇ, ਅਮਰਜੀਤ ਸ਼ੇਰਪੁਰੀ, ਜਤਿੰਦਰ ਹਾਂਸ, ਭਗਵਾਨ ਢਿੱਲੋਂ, ਇੰਦਰਜੀਤ ਪਾਲ
ਕੌਰ, ਸੁਰਿੰਦਰ ਗਿੱਲ, ਬਲਵਿੰਦਰ ਸਿੰਘ ਜ਼ੀਰਖ, ਡੀ.ਪੀ.ਮੌੜ, ਇੰਦਰਜੀਤ ਕੌਰ ਲੋਟੇ, ਅਮਰੀਕ ਤਲਵੰਡੀ, ਜਗਪਾਲ ਜੱਗਾ ਆਦਿ ਹਾਜ਼ਰ ਸਨ।

No comments:
Post a Comment