google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: 2026

Thursday, 11 June 2026

ਜੰਗਲ ਦੇ ਵਿਚ ਸ਼ੇਰ ਨਾ ਬਣ ਤੂੰ//▪️ਗੁਰਭਜਨ ਗਿੱਲ

Gurbhajan Singh Gill on Wednesday 11th June 2026 at 07:06 AM Sahit Screen Regarding Global Poetry 

ਨੀ ਬਹੁਤੀ ਅੱਤ ਨਾ ਚੰਗੀ! ਕੁੱਲ ਦੁਨੀਆਂ ਸੂਲੀ ਤੇ ਟੰਗੀ!


ਜੰਗਲ ਦੇ ਵਿਚ ਸ਼ੇਰ ਨਾ ਬਣ ਤੂੰ,

ਜੱਗ ਤੋਂ ਪਸ਼ੂ ਕਹਾਵੇਂਗਾ ।

ਜੰਗਲ ਜੋਗਾ ਰਹਿ ਕੇ ਦੱਸ 

ਤੂੰ ਫਿਰ ਕਿੱਧਰ ਨੂੰ ਜਾਵੇਂਗਾ ?


ਦੁਨੀਆਂ ਦੇ ਵਿਚ ਮਾਰ ਮਰੱਈਆ ।

ਤੇਰੀ ਥੈਲੀ ਵਿਚ ਰੁਪੱਈਆ ।

ਮੰਨਿਆ ਤੂੰ ਵੱਡਾ ਮੁਲਖ਼ਈਆ ।

ਏਨੇ ਪੱਥਰ ਬੇੜੀ ਇੱਕੋ,

ਸਾਗਰ ਵਿਚ ਡੁੱਬ ਜਾਵੇਂਗਾ ।


ਏਨੀ ਬਹੁਤੀ ਅੱਤ ਨਾ ਚੰਗੀ ।

ਕੁੱਲ ਦੁਨੀਆਂ ਸੂਲੀ ਤੇ ਟੰਗੀ ।

ਧਾਰੇਂ ਨੀਤੀ ਰੰਗ-ਬਰੰਗੀ ।

ਦੂਜੇ ਦੇ ਘਰ ਬਾਲ ਮੁਆਤਾ,

ਆਪ ਕਿਵੇਂ ਬਚ ਜਾਵੇਂਗਾ ?


ਕਰਦੈਂ ਜਬਰ, ਅਜਾਰੇਦਾਰਾ ।

ਹਥਿਆਰਾਂ ਦੇ ਸਿਰ ਸਰਦਾਰਾ ।

ਪੁੱਠੀਆਂ ਮੱਤਾਂ, ਉਲਟਾ ਕਾਰਾ ।

ਜੇਕਰ ਪਿੱਛੇ ਮੁੜ ਨਾ ਹੋਇਆ,

ਅੱਗੇ ਕਿੱਧਰ ਜਾਵੇਗਾ ?


ਲਿੱਸਿਆਂ ਤੇ ਤਲਵਾਰ ਚਲਾਵੇਂ ।

ਲਾਸ਼ਾਂ ਦੇ ਅੰਬਾਰ ਲਗਾਵੇਂ ।

ਫਿਰ ਤੂੰ ਬੱਗਾ ਸ਼ੇਰ ਕਹਾਵੇਂ ।

ਸਿਵਿਆਂ ਅੰਦਰ ਮਿੱਟੀ ਉੱਤੇ,

ਕਿੱਦਾਂ ਹੁਕਮ ਚਲਾਵੇਂਗਾ?


ਪਹਿਲਾਂ ਤੂੰ ਸ਼ੈਤਾਨ ਸ਼ਿੰਗਾਰੇਂ ।

ਰੌਲਾ ਪਾ ਲੋਕਾਂ ਨੂੰ ਚਾਰੇਂ ।

ਫਿਰ ਤੂੰ ਉਸ ਨੂੰ ਫੜ ਕੇ ਮਾਰੇਂ ।

ਕਾਠ ਦੀ ਹਾਂਡੀ ਦੇ ਵਿਚ ਦੱਸ ਤੂੰ,

ਕਦ ਤੱਕ ਲਾਸ਼ ਪਕਾਵੇਂਗਾ!


ਬੁਰਿਆ ਤੂੰ ਕਰਦੈਂ ਬੁਰਿਆਈ ।

ਮੂੰਹੋਂ ਆਖੇਂ ਲੋਕ-ਭਲਾਈ ।

ਮਾਰੇਂ ਡਾਕੇ ਕਹੇਂ ਕਮਾਈ ।

ਏਨੀ ਦੌਲਤ 'ਕੱਠੀ ਕਰਕੇ,

ਫਿਰ ਕਿਹੜਾ ਰੱਜ ਜਾਵੇਂਗਾ ?


ਤੇਰੇ ਹੁੰਦਿਆ ਡਰਦੇ ਰਹੀਏ ।

ਜਾਣਦਿਆਂ ਵੀ, ਕੁਝ ਨਾ ਕਹੀਏ ।

ਤੇਰਾ ਜਬਰ ਕੁਹਾੜਾ ਸਹੀਏ ।

ਜੇ ਦਮ ਘੁੱਟ ਕੇ ਮਰ ਗਏ ਆਪਾਂ,

ਕਿਸ ਤੇ ਰੋਅਬ ਜਮਾਵੇਂਗਾ?

🔳

Wednesday, 10 June 2026

ਲਲਕਾਰ ਵਾਲੇ ਸੂਰਮੇ ਸ਼ਾਇਰ ਜਰਨੈਲ ਸਿੰਘ ਅਰਸ਼ੀ ਨੂੰ ਯਾਦ ਕਰਦਿਆਂ

Gurbhajan Singh Gill on Wednesday 10th June 2026 at 6:42 PM Sahit Screen Remembering Jarnail Singh Arshi 

*ਗੁਰਭਜਨ ਸਿੰਘ ਗਿੱਲ(ਪ੍ਰੋ.)

ਕੁਝ ਸਾਲ ਪਹਿਲਾਂ ਜੇ ਪੰਜਾਬੀ ਸਾਹਿੱਤ ਸਭਾ ਕੋਲਕਾਤਾ ਵੱਲੋਂ ਮੈਨੂੰ ਜਰਨੈਲ ਸਿੰਘ ਅਰਸ਼ੀ ਯਾਦਗਾਰੀ ਪੰਜਾਬੀ ਇੰਟਰ ਸਕੂਲ ਕਵਿਤਾ ਉਚਾਰਣ ਮੁਕਾਬਲਿਆਂ ਦਾ ਸੱਦਾ ਪੱਤਰ ਨਾ ਮਿਲਦਾ ਤਾਂ ਸੱਚ ਮੰਨਿਉਂ, ਮੈਨੂੰ ਚਿੱਤ ਚੇਤਾ ਹੀ ਨਹੀਂ ਸੀ ਆਉਣਾ ਕਿ ਇਸ ਸੂਰਮੇ ਕਵੀ ਨੂੰ ਚੇਤੇ ਕਰਨਾ ਕਿੰਨਾ ਜ਼ਰੂਰੀ ਬਣਦਾ ਹੈ।
ਲੁਧਿਆਣਾ ਤੋਂ ਲਲਕਾਰ ਸਪਤਾਹਿਕ ਅਖ਼ਬਾਰ ਦੇ ਬਾਨੀ ਸੰਪਾਦਕ ਰਹੇ ਜਰਨੈਲ ਸਿੰਘ ਅਰਸ਼ੀ ਜੀ ਦਾ ਮੇਰੇ ਜੀਵਨ ਚ ਬੜਾ ਅਹਿਮ ਯੋਗਦਾਨ ਹੈ। ਉਨ੍ਹਾਂ ਦੀ ਕਾਵਿ ਪੁਸਤਕ “ਲਲਕਾਰ”ਜਦ ਯੁਵਕ ਕੇਂਦਰ ਜਲੰਧਰ ਨੇ ਇਸ ਦੇ ਪਹਿਲੇ ਐਡੀਸ਼ਨ ਤੋਂ ਲੰਮੇ ਵਕਫ਼ੇ ਬਾਦ ਛਾਪੀ ਤਾਂ ਮੈਨੂੰ ਇਹ ਕਿਤਾਬ ਪੜ੍ਹਨ ਦਾ ਸੁਭਾਗ ਮਿਲਿਆ। ਸ਼ਾਇਦ 1968-69 ਦੀ ਗੱਲ ਹੈ।
ਲਲਕਾਰ ਦਾ ਮੁੱਖ ਬੰਦ ਯੁੱਗ ਕਵੀ ਪ੍ਰੋ. ਮੋਹਨ ਸਿੰਘ ਜੀ ਦਾ ਲਿਖਿਆ ਹੋਇਆ ਸੀ। ਉਨ੍ਹਾਂ ਆਪਣੀ ਲਿਖਤ ਵਿੱਚ ਅਰਸ਼ੀ ਜੀ ਦੀ
ਵੱਡੀ ਕਾਵਿ ਪ੍ਰਤਿਭਾ ਹੋਣ ਦੀ ਗਵਾਹੀ ਦਿੱਤੀ ਸੀ।
ਉਸ ਕਾਵਿ ਸੰਗ੍ਰਹਿ ਦੇ ਅੰਤਲੇ ਪੰਨੇ ਤੇ ਅਰਸ਼ੀ ਜੀ ਦੀ ਤਸਵੀਰ ਹੇਠ ਇੱਕ ਕਾਵਿ ਟੂਕ ਸੀ।

“ਜਿੱਥੇ ਚੜ੍ਹਦੀ ਜਵਾਨੀ ਨੂੰ ਅੱਗ ਲੱਗੀ,
ਮੈਨੂੰ ਸਤਿਲੁਜ ਦੇ ਓਸ ਕਿਨਾਰੇ ਦੀ ਸਹੁੰ।

ਜਿੱਥੇ ਖ਼ੂਨ ਦੇ ਵਿੱਚ ਬਹਾਰ ਡੁੱਬੀ,
ਜੱਲ੍ਹਿਆਂ ਵਾਲੇ ਦੇ ਓਸ ਨਜ਼ਾਰੇ ਦੀ ਸਹੁੰ।

ਜਿੰਨੀ ਦੇਰ ਨਹੀਂ ਦੇਸ਼ ਖੁਸ਼ਹਾਲ ਹੁੰਦਾ,
ਰਹੂ ਗੂੰਜਦੀ ਇਹੋ ਲਲਕਾਰ ਮੇਰੀ।

ਛਾਂਗ ਦਿਆਂਗਾ ਦੇਸ਼ ਦੇ ਦੁਸ਼ਮਣਾਂ ਨੂੰ,
ਕਲਮ ਨਹੀਂ ਇਹ ਜਾਣ ਤਲਵਾਰ ਮੇਰੀ।”


ਇਸ ਕਿਤਾਬ ਦੇ ਪਹਿਲੇ ਪੰਨਿਆਂ ਤੋਂ ਹੀ ਪਤਾ ਲੱਗਾ ਕਿ ਅਰਸ਼ੀ ਜੀ ਆਪਣੇ ਅਖ਼ਬਾਰ ਚ ਬੜੀਆਂ ਤਿੱਖੀਆਂ ਟਿਪਣੀਆਂ ਕਰਿਆ ਕਰਦੇ ਸਨ।

ਸਿਆਸੀ ਆਰਾਂ ਲਾਉਣ ਚ ਕਮਾਲ ਸਨ। ਸਿਆਸਤਦਾਨ ਤੜਫ਼ ਉੱਠਦੇ।
ਪਤਲਚੰਮੇ ਸਨ ਉਦੋਂ ਵਾਲੇ ਸਿਆਸਤਦਾਨ। ਹੁਣ ਵਾਂਗ ਮੋਟੇ ਚੰਮ ਵਾਲੇ ਨਹੀਂ।

ਲਲਕਾਰ ਦਾ ਲੁਧਿਆਣਾ ਚ ਘੰਟਾਘਰ ਨੇੜੇ ਦਫ਼ਤਰ ਸੀ। ਇਥੇ ਹੀ ਚੌਂਕ ‘ਚ ਲਾਹੌਰ ਬੁੱਕ ਸ਼ਾਪ ਸੀ। ਗਿਆਨੀ ਵਰਿਆਮ ਸਿੰਘ ਮਸਤ ਦਾ ਗਿਆਨੀ ਕਾਲਿਜ ਸੀ, ਜਿੱਥੋਂ ਸੰਤੋਖ ਸਿੰਘ ਧੀਰ ਸਮੇਤ ਬਹੁਤ ਲਿਖਾਰੀਆਂ ਨੇ ਗਿਆਨੀ ਪਾਸ ਕੀਤੀ ਸੀ।

ਜਰਨੈਲ ਸਿੰਘ ਅਰਸ਼ੀ ਦਾ ਗਿਆਨੀ ਕਾਲਿਜ ਵੀ ਅਗਾਂਹਵਧੂ  ਸੋਚ ਧਾਰਾ ਦੇ ਕਵੀਆਂ ਦਾ ਕੇਂਦਰੀ ਟਿਕਾਣਾ ਸੀ। ਅਜਾਇਬ ਚਿਤਰਕਾਰ, ਸੁਰਜੀਤ ਰਾਮਪੁਰੀ,ਗੁਰਚਰਨ ਰਾਮਪੁਰੀ,ਸੰਤੋਖ ਸਿੰਘ ਧੀਰ, ਸੱਜਣ ਗਰੇਵਾਲ, ਕ੍ਰਿਸ਼ਨ ਅਦੀਬ, ਮਦਨ ਲਾਲ ਦੀਦੀ ਦਾ ਪੱਕਾ ਫੇਰਾ ਪੈਂਦਾ। ਕਦੇ ਕਦਾਈਂ ਸਿਰਕੱਢ ਕਵੀ ਗੁਰਦੇਵ ਸਿੰਘ ਮਾਨ ਵੀ ਗੇੜੀ ਲਾ ਜਾਂਦੇ। ਚੇਤੇ ਆਇਆ
ਮੈਨੂੰ ਕਿ ਗੁਰਦੇਵ ਸਿੰਘ ਮਾਨ ਤੇ ਜਰਨੈਲ ਸਿੰਘ ਅਰਸ਼ੀ ਨੇ ਹੀ 1948 ਵਿੱਚ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿੱਚ ਬਰਸੀ ਮਨਾਈ ਸੀ। 

1947ਦੇ ਉਜਾੜੇ ਮਗਰੋਂ ਬਾਰ ‘ਚੋਂ ਉੱਜੜ ਕੇ ਆਏ ਮਾਨ ਪਰਿਵਾਰ ਦੀ ਕੱਚੀ ਅਲਾਟਮੈਂਟ ਸਰਾਭਾ ਪਿੰਡ ਵਿੱਚ ਹੀ ਹੋਈ ਸੀ। ਕੁਝ ਸਾਲਾਂ ਬਾਦ ਉਹ ਭੂਮਸੀ (ਮਲੇਰਕੋਟਲਾ) ਜਾ ਵੱਸੇ।

ਜਰਨੈਲ ਸਿੰਘ ਅਰਸ਼ੀ ਦਾ ਇੱਕ ਕਹਾਣੀ ਸੰਗ੍ਰਹਿ “ਹੱਡ ਬੀਤੀਆਂ”ਵੀ ਛਪਿਆ ਸੀ  ਜੋ ਕਿਤਿਓਂ ਲੱਭਦਾ ਨਹੀਂ ਸੀ , ਪਰ ਹੁਣ ਸਾਲ 2024 ਵਿੱਚ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਦੇ ਸਰਪ੍ਰਸਤ ਕਹਾਣੀਕਾਰ ਸੁਰਿੰਦਰ ਰਾਮਪੁਰੀ ਰਾਹੀਂ  ਮੇਰੇ ਹੱਥ ਲੱਗਾ ਹੈ। ਲਿਖਾਰੀ ਸਭਾ ਰਾਮਪੁਰ ਦੀ ਲਾਇਬਰੇਰੀ ਵਿੱਚ ਇਹ ਹੁਣ ਵੀ ਮੌਲਿਕ ਰੂਪ ਵਿੱਚ ਸੁਭਾਇਮਾਨ ਹੈ।

1971 ਚ ਜਦ ਮੈਂ ਲੁਧਿਆਣੇ ਜੀ ਜੀ ਐੱਨ ਖਾਲਸਾ ਕਾਲਿਜ ਚ ਪੜ੍ਹਨ ਲੱਗਾ ਤਾਂ ਦੋ ਕੁ ਸਾਲ ਬਾਦ ਨਾਰੰਗਵਾਲ ਕਾਲਿਜ ਦੇ ਦੋ ਵਿਦਿਆਰਥੀ ਆਗੂ ਸਾਡੇ ਕਾਲਿਜ ਚ ਦਾਖਲ ਹੋਏ। ਗੋਪਾਲਪੁਰ ਵਾਲਾ ਦਰਸ਼ਨ ਸਿੰਘ ਤੇ ਰਛੀਨ ਵਾਲਾ ਇਕਬਾਲ।
ਪਤਾ ਲੱਗਾ ਕਿ ਇਕਬਾਲ ਇਨਕਲਾਬੀ ਪੰਜਾਬੀ ਕਵੀ ਸ੍ਵ. ਜਰਨੈਲ ਸਿੰਘ ਅਰਸ਼ੀ ਦਾ ਵੱਡਾ ਸਪੁੱਤਰ ਹੈ। ਉਹ ਸਾਹਿੱਤ ਰਸੀਆ ਨਹੀਂ ਸੀ, ਪਰ ਸਾਡਾ ਸੱਜਣ ਸੀ ਕਿਉਂਕਿ ਮੇਰੇ ਵੱਡੇ ਭਾ ਜੀ ਪ੍ਰੋ: ਜਸਵੰਤ ਸਿੰਘ ਗਿੱਲ ਕੋਲ ਅਕਸਰ ਕਿਸੇ ਨਾ ਕਿਸੇ ਮਸਲੇ ਤੇ ਵਿਚਾਰ -ਵਟਾਂਦਰਾ ਕਰਨ ਆਉਂਦਾ ਰਹਿੰਦਾ ਸੀ। ਇਹ ਜੋੜਾ ਕੌਮੀ ਲਹਿਰ ਮੈਗਜ਼ੀਨ ਦੇ ਸੰਪਾਦਕ ਹਰਭਜਨ ਸਿੰਘ ਲੋਹਗੜ੍ਹ ਦਾ ਵਿਸ਼ਵਾਸ ਪਾਤਰ ਸੀ।

ਉਹ ਮੇਰੇ ਲਈ ਅਰਸ਼ੀ ਜੀ ਕਾਰਨ ਸਤਿਕਾਰ ਯੋਗ ਸੀ ਤੋ ਨਾਲ ਹੀ ਸਾਡਾ ਵਿਦਿਆਰਥੀ ਆਗੂ ਵੀ ਸੀ।

ਲੋਹਗੜ੍ਹ ਵਾਲੇ ਵੱਡੇ ਵੀਰ ਕਾਮਰੇਡ ਹਰਭਜਨ ਸਿੰਘ ਤੇ ਉਸ ਤੋਂ ਨਿੱਕੇ ਪ੍ਰੋ: ਹਰਦੇਵ ਸਿੰਘ ਗਰੇਵਾਲ ਤੋਂ ਪਤਾ ਲੱਗਾ ਕਿ ਅਰਸ਼ੀ ਜੀ ਦੇ ਮੈਗਜ਼ੀਨ ਲਲਕਾਰ ਦੇ ਸਾਰੇ ਅੰਕ ਲੋਹਗੜ੍ਹ ਪਏ ਹਨ।

ਮੈਂ ਉਹ ਸਾਰੇ ਅੰਕ ਮੰਗਵਾ ਕੇ ਪੜ੍ਹੇ।
ਲਲਕਾਰ ਤੇ ਲਿਖਿਆ ਹੁੰਦਾ ਸੀਃ
“ਰੋਮ ਰੋਮ ਵਿਚ ਵਸਿਆ ਹੋਵੇ
ਜਿਨਾ ਦੇ ਦੇਸ਼ ਪਿਆਰ ।
ਖਫਣ ਬੰਨ੍ਹ ਸਿਰਾਂ ਦੇ ਉਤੇ
ਮਿਟਣ ਲਈ ਜੋ ਤਿਆਰ ।
ਦੁਖੀ ਦੇਸ਼ ਨੂੰ ਦੇਖ ਦੇਖ ਕੇ
ਅਣਖ ਜਿਨਾਂ ਦੀ ਮਚੇ-
ਉਨ੍ਹਾਂ ਜਿਉਂਦੇ ਦਿਲਾਂ ਲਈ ਹੈ,
ਮੇਰੀ ਇਹ ਲਲਕਾਰ।”

ਇਹ ਸਤਰਾਂ ਸਾਹਿੱਤ ਤੇ ਸਮਾਂਕਾਲ ਦਾ ਸੁਮੇਲ ਸਨ।
ਲਲਕਾਰ ਵਿੱਚ ਵਿਚਾਰ ਉਤੇਜਕ ਲਿਖਤਾਂ ਸਨ, ਜਗਾਉਣ ਵਾਲੀਆਂ।

ਜਰਨੈਲ ਸਿੰਘ ਅਰਸ਼ੀ ਦਾ ਜਨਮ 4 ਅਕਤੂਬਰ 1925 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਛੀਨ (ਨੇੜੇ ਮੰਡੀ ਅਹਿਮਦਗੜ੍ਹ)ਵਿਖੇ ਸ: ਹਰਨਾਮ ਸਿੰਘ ਥਿੰਦ ਦੇ ਘਰ ਮਾਤਾ ਧਨ ਕੌਰ ਦੀ ਕੁਖੋਂ ਹੋਇਆ।

ਲਾਹੌਰ ਚ ਸੁਭਾਸ਼ ਚੰਦਰ ਬੋਸ ਦਾ ਇਨਕਲਾਬੀ ਭਾਸ਼ਨ15 ਜੂਨ 1939 ਨੂੰ ਸੁਣ ਕੇ ਜਰਨੈਲ ਸਿੰਘ ਅਰਸ਼ੀ ਜੀ ਨੇ ਆਜ਼ਾਦੀ ਤੇ ਲੋਕ ਪੱਖੀ ਸੰਘਰਸ਼ ਦਾ ਰਾਹ ਚੁਣਿਆ।

ਇਨਕਲਾਬੀ ਸਰਗਰਮੀਆਂ ਕਾਰਨ ਉਸਨੂੰ ਅੰਗਰੇਜ਼ ਹਕੂਮਤ ਦੇ ਜਬਰ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਪਿੰਡ ਰਛੀਨ ਚ ਲੰਮਾ ਸਮਾਂ ਹਦੂਦਬੰਦ ਰੱਖਿਆ।

ਜ਼ਿੰਦਗੀ ਦਾ 1939 ਤੋਂ 1942 ਤੀਕ ਦਾ ਸਮਾਂ ਨੌਜਵਾਨ ਸਭਾ ਦੇ ਆਗੂ ਵਜੋਂ ਉਨ੍ਹਾਂ ਕਲਕੱਤੇ ਚ ਗੁਜ਼ਾਰਿਆ।
ਫਰੰਗੀ ਹਕੂਮਤ ਨੇ ਇਨ੍ਹਾਂ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਤਪ ਕੇ ਇਨ੍ਹਾਂ ਦੇ ਇੱਕ ਇਨਕਲਾਬੀ ਸਾਥੀ ਮਿਹਰ ਸਿੰਘ ਸਮੇਤ ਕਲਕੱਤਿਓ ਪੰਜਾਬ ਜਲਾਵਤਨ ਕਰ ਦਿੱਤਾ।

ਕਲਕੱਤੇ ਵੱਸਦੇ ਸਵਰਗੀ ਪੰਜਾਬੀ ਲੇਖਕ ਸਨਰਗੀ ਸ. ਹਰਦੇਵ ਸਿੰਘ ਗਰੇਵਾਲ ਜੀ ਸ: ਜਰਨੈਲ ਸਿੰਘ ਅਰਸ਼ੀ ਨੂੰ ਆਪਣਾ ਕਵੀ ਉਸਤਾਦ ਮੰਨਦੇ ਸਨ। ਉਨ੍ਹਾਂ ਦੇ ਉੱਦਮ ਨਾਲ ਹੀ ਹਰ ਸਾਲ ਜਰਨੈਲ ਸਿੰਘ ਅਰਸ਼ੀ ਜੀ ਦੇ ਨਾਮ ਤੇ ਕਲਕੱਤੇ ਵਿੱਚ ਕਾਵਿ ਚਿਰਾਗ ਬਲਦਾ ਹੈ।

ਸਾਡੀਆਂ ਸਾਹਿੱਤਕ ਸਭਿਆਚਾਰਕ ਸੰਸਥਾਵਾਂ ਨੂੰ ਵੀ ਇਹੋ ਜਹੇ ਨਾਇਕ ਤੇ ਸੂਰਮੇ ਕਵੀ ਚੇਤੇ ਕਰਨੇ ਚਾਹੀਦੇ ਹਨ।

ਕਲਕੱਤੇ ਤੋਂ ਸ: ਜਗਮੋਹਨ ਸਿੰਘ ਗਿੱਲ ਤੇ ਸਵਰਗੀ ਹਰਦੇਵ ਸਿੰਘ ਗਰੇਵਾਲ ਨੇ ਕੁਝ ਸਾਲ ਪਹਿਲਾਂ ਮੈਨੂੰ ਸਮਾਗਮ ਦਾ ਕਾਰਡ ਭੇਜਿਆ ਤਾਂ ਦਿਲ ਕੀਤਾ ਕਿ ਉਦਾਸ ਤਸਵੀਰ ਚ ਰੰਗ ਭਰਵਾਏ ਜਾਣ।

ਇਸ ਚੰਗੇ ਕਾਰਜ ਲਈ ਮੈਂ ਸ਼ੇਖੂਪੁਰਾ (ਪਾਕਿਸਤਾਨ) ਵੱਸਦੇ ਖੂਬਸੂਰਤ ਪੇਟਿੰਗ ਕਰਨ ਵਾਲੇ ਵੀਰ ਆਸਿਫ ਰਜ਼ਾ ਨੂੰ ਬੇਨਤੀ ਕੀਤੀ।

ਉਸ ਦੀ ਕਿਰਤ ਹੀ ਇਨ੍ਹਾਂ ਸ਼ਬਦਾਂ ਨਾਲ ਤੁਹਾਡੇ ਸਨਮੁਖ ਪੇਸ਼ ਹੈ। ਵੱਡੀ ਪੇਂਟਿੰਗ ਫੇਰ ਬਣਾਵਾਂਗੇ।

ਜਰਨੈਲ ਸਿੰਘ ਅਰਸ਼ੀ ਭਾਵੇਂ ਸਰੀਰਕ ਵਿਛੋੜਾ 14 ਜਨਵਰੀ 1951 ਨੂੰ ਟਾਈਫਾਈਡ ਵਿਗੜਨ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ ਪਰ ਕਾਵਿ ਜਲਵਾ ਅਜੇ ਵੀ ਦਗਦਾ, ਜਗਦਾ, ਮਘਦਾ ਅੱਜ ਵੀ ਸਾਡਾ ਰਾਹ ਰੁਸ਼ਨਾਉਂਦਾ ਹੈ।

ਉਨ੍ਹਾਂ ਦਾ ਨਿੱਕਾ ਪੁੱਤਰ ਨਵਤੇਜ ਸਿੰਘ ਵੀ ਕੁਝ ਸਮਾਂ ਪਹਿਲਾਂ ਵਿਛੋੜਾ ਦੇ ਗਿਆ ਹੈ। ਹੁਣ ਉਸ ਦਾ ਪੁੱਤਰ ਰੁਪਿੰਦਰ ਸਿੰਘ (ਰੂਪੀ ਰਛੀਨ) ਦਾਦੇ ਦੀ ਵਿਰਾਸਤ ਦਾ ਸੰਭਾਲਕਾਰ ਹੈ।  ਜਲੰਧਰ ਤੋਂ ਛਪਦੇ ਕਿਸੇ ਅਖ਼ਬਾਰ ਦਾ ਪ੍ਰਤੀਨਿਧ ਵੀ ਹੈ।
ਪੇਸ਼ ਹਨ ਸ. ਜਰਨੈਲ ਸਿੰਘ ਅਰਸ਼ੀ ਜੀ ਦੀਆਂ ਦੋ ਬਹੁ ਚਰਚਿਤ ਕਵਿਤਾਵਾਂ।

1.
 ਤੈਥੋਂ ਸਿੱਖਿਆ ਸਬਕ ਪਰਵਾਨਿਆਂ ਨੇ


ਪੁੰਜ ਸ਼ਾਂਤੀ ਦੇ ਪੰਚਮ ਪਾਤਸ਼ਾਹਾ !
ਤੇਰੀ ਸ਼ਾਨ ਵਿਚ ਕੀ ਨਜ਼ੀਰ ਆਖਾਂ ।
ਜਵਾਲਾ-ਮੁਖੀ, ਬਗਾਵਤ ਦਾ ਮੁੱਢ ਆਖਾਂ,ਜਾਂ ਫਿਰ ਸ਼ਾਂਤੀ ਦੀ ਤਸਵੀਰ ਆਖਾਂ ।
ਸ਼ਖਸੀ-ਰਾਜ ਦੇ ਸੜੇ ਹੋਏ ਭਾਗ ਆਖਾਂ,ਜਾਂ ਮਜ਼ਲੂਮਾਂ ਦੀ ਬਣੀ ਤਕਦੀਰ ਆਖਾਂ ।
ਹਿੰਦੂ ਸਿੱਖ ਕਹਿੰਦੇ ਤੈਨੂੰ ਗੁਰੂ ਆਖਾਂ,ਮੀਆਂ ‘ਮੀਰ' ਕਹਿੰਦੈ ਤੈਨੂੰ ਪੀਰ ਆਖਾਂ ।
ਭਰ ‘ਤੀ ਜ਼ਿੰਦਗੀ ਮੁਰਦਿਆਂ ਦਿਲਾਂ ਅੰਦਰ,ਤੇਰੇ ਪ੍ਰੇਮ ਦੇ ਮਿੱਠੇ ਤਰਾਨਿਆਂ ਨੇ ।
ਆਸ਼ਕ ਸਿੱਖਦੇ ਨੇ ਸਬਕ ਪਰਵਾਨਿਆਂ ਤੋਂ,ਤੈਥੋਂ ਸਿੱਖਿਆ ਸਬਕ ਪਰਵਾਨਿਆਂ ਨੇ ।

ਕੁਦਰਤ ਰਾਣੀ ਦੇ ਸ਼ਾਹ ਨੂੰ ਅੱਗ ਲੱਗੀ,ਸੀਨੇ ਧਰਤ ਆਕਾਸ਼ ਦੇ ਕੰਬ ਗਏ ਨੇ ।
ਬੈਠੇ ਫੁੱਲਾਂ ਤੇ ਗਏ ਹੋ ਗਏ ਭੌਰ ਕਾਲੇ,ਸਾਰੇ ਸੜ ਜਨੌਰਾਂ ਦੇ ਖੰਭ ਗਏ ਨੇ।
ਤੇਰੀ ਚੌਕੜੀ ਨੇ ਪਾਸਾ ਪਰਤਿਆ ਨਾ,ਲਾਲ ਤਵੀ ਦੇ ਵੀ ਪਾਸੇ  ਅੰਭ ਗਏ ਨੇ ।
ਤੇਰੇ ਸੱਚ ਨੂੰ ਕਿਤੇ ਨਾ ਆਂਚ ਆਈ,ਜ਼ਾਲਮ ਅੱਗ ਵੀ ਲਾਉਂਦੇ ਹੰਭ ਗਏ ਨੇ ।

ਤੈਨੂੰ ਪਿਆਰ ਦੇ ਪੰਧ ਤੇ ਪਿਆ ਤੱਕ ਕੇ,ਪਾਈਆਂ ਮੰਜ਼ਲ ਨੂੰ ਧੂਹਾਂ ਨਿਸ਼ਾਨਿਆਂ  ਨੇ ।
ਸ਼ਮ੍ਹਾਂ ਡੋਲ ਜਾਏ ਆਪ ਅਡੋਲ ਰਹਿਣਾ,ਤੈਥੋਂ ਸਿਖਿਆ ਸਬਕ ਪਰਵਾਨਿਆਂ ਨੇ ।

ਤੇਰੇ ਜੀਵਨ ਦਾ ਇਕ ਅਸੂਲ ਸੀ ਇਹ,ਏਦਾਂ ਚੜ੍ਹਦੀਆਂ ਕਲਾਂ ’ਚ ਰਹੀ ਜਾਣਾ ।
ਤਪਦੇ ਜੱਗ ਤੇ ਠੰਢ ਵਰਤਾਣ ਖਾਤਰ,ਤਵੀਆਂ ਤੱਤੀਆਂ ਤੇ ਆਪ ਬਹੀ ਜਾਣਾ ।
ਨਵਾਂ ਢੰਗ ਹੈ ਜ਼ੁਲਮ ਦੇ ਨਾਲ ਲੜਨਾ,ਜ਼ਾਲਮ ਜ਼ੁਲਮ ਕਰਦੈ ਆਪ ਸਹੀ ਜਾਣਾ ।
ਰਹਿਣਾ ਉਹਦੀ ਰਜ਼ਾ ਦੇ ਵਿਚ ਰਾਜ਼ੀ,ਭਾਣਾ ਮਿੱਠਾ ਪਿਆਰੇ ਦਾ ਕਹੀ ਜਾਣਾ ।

ਨਵੇਂ ਢੰਗ ਦੀ ਦੇਗ 'ਚੋਂ ਉਬਲੀ ਜਾਂ,
ਛੱਡ ਦਿੱਤੇ ਤਾਅ ਗੁਮਾਨ
ਮੈ-ਖਾਨਿਆਂ ਨੇ ।
ਨਿਰੇ ਖੰਭ ਨਹੀਂ ਸਭ ਕੁਝ ਸਾੜ ਦੇਣਾ,ਤੈਥੋਂ ਸਿਖਿਆ ਸਬਕ ਪਰਵਾਨਿਆਂ ਨੇ ।

ਮਰ ਗਏ ਸ਼ਾਂਤੀ ਨਾਲ ਟਕਰਾ ਕੇ ਤੇ,ਝੱਖੜ ਜ਼ੁਲਮ ਦੇ ਪਏ ਸੀ ਝੁੱਲ  ਜਿਹੜੇ ।
ਬੂਟਾ ਸਿੱਖੀ ਦਾ ਉਥੇ ਹੀ ਪੁੰਗਰਿਆ ਏ,ਟੇਪੇ ਇਕ ਦੋ ਪਏ ਸੀ ਡੁੱਲ੍ਹ ਜਿਹੜੇ ।
‘ਜੀਵਨ-ਕਣੀ’ ਸੀ ਤੇਰੀ ਹੀ ਉਨ੍ਹਾਂ ਅੰਦਰ,ਗਏ ਤੇਗ ਦੀ ਨੋਕ ਤੇ, ਤੁਲ ਜਿਹੜੇ ।
ਤੇਰੇ ਖ਼ੂਨ ਦੀ ਉਨ੍ਹਾਂ ਤੇ ਭਾਅ ਹੈ ਸੀ,
ਸਾੜੇ ਗਏ ਭੱਠੀਆਂ ਦੇ ਵਿਚ ਫੁੱਲ ਜਿਹੜੇ ।

ਸਾਰੇ ਬਦਲਤੇ ਨਵੇਂ ਸਿਰਲੇਖ ਆਪਣੇ,ਏਸ ਜ਼ਿੰਦਗੀ ਦੇ ਅਫਸਾਨਿਆਂ ਨੇ ।
ਚਰਬੀ ਢਾਲਕੇ ਸ਼ਮ੍ਹਾਂ ਜਗਾਈ ਦੀ ਏ,ਤੈਥੋਂ ਸਿਖਿਆ ਸਬਕੇ ਪਰਵਾਨਿਆਂ ਨੇ ।

ਕੋਈ ਨਹੀਂ ਆਤਮਾ ਤਾਈਂ ਸਤਾ ਸਕਦਾ,ਇਕ ਕੋਲੋਂ ਨਹੀਂ ਸੁਣਿਆਂ ਏ ਦੂੰਹ ਕੋਲੋਂ ।
ਵਗਦੇ ਝੱਖੜਾਂ ਵਿਚ ਅਡੋਲ ਰਹਿਣਾ,ਅਸੀਂ ਸੁਣਿਆਂ ਏ ‘ਜੈਤੋ’, ਦੀ ਜੂਹ ਕੋਲੋਂ ।
ਸ਼ਾਂਤੀ ਰੱਖਣੀ ਮੌਤ ਦੀ ਛਾਂ ਥੱਲੇ,
ਸੁਣਿਆਂ ਅਸੀਂ ਸਰਹੰਦ ਦੇ ਖੂਹ ਕੋਲੋਂ ।
ਸਾਡਾ ਹੋਰ ਵੀ ਦ੍ਰਿੜ੍ਹ ਵਿਸ਼ਵਾਸ਼ ਹੋਇਆ,ਜਦ ਦਾ ਸੁਣਿਆਂ ਏ ਚੰਦੂ ਦੀ ਨੂੰਹ ਕੋਲ।

ਰਹਿੰਦੀ ਦੁਨੀਆਂ ਤੱਕ ਰਹੇਗਾ ਸਬਕ ਤੇਰਾ,ਪਾਇਆ ਫਰਕ ਨਹੀਂ ਕੋਈ ਜ਼ਮਾਨਿਆਂ ਨੇ।
ਸ਼ਾਂਤੀ ਪ੍ਰੀਤਮ ਦੀ ਛੋਹ ਚੋਂ ਲੱਭਦੀ ਏ,ਤੈਥੋਂ ਸਿਖਿਆ ਸਬਕ ਪਰਵਾਨਿਆਂ ਨੇ ।

ਪਾਠ ਹੋਰ ਵੀ ਕਈ ਨੇ ਯਾਦ ਮੈਨੂੰ
ਤੇਰਾ ਦੱਸਿਆ ਸਬਕ ਪਕਾਣ ਵਾਲੇ।
ਤੇਗਾਂ ਹੇਠ ਸਮਾਧੀਆਂ ਲਾਣ ਵਾਲੇ,ਦੇਗਾਂ ਵਿਚ ਉਬਾਲੀਆਂ ਖਾਣ ਵਾਲੇ ।
ਤਨ ਆਰਿਆਂ ਨਾਲ ਚਰਵਾਉਣ ਵਾਲੇ,
ਖੋਪਰ ਰੰਬੀਆਂ ਨਾਲ ਲੁਹਾਉਣ ਵਾਲੇ ।
ਹੱਸ ਹੱਸ ਕੇ ਅੰਗ ਕਟਾਉਣ ਵਾਲੇ,
ਹੇਠਾਂ ਇੰਜਨਾਂ ਦੇ ਦਰੜੇ ਜਾਣ ਵਾਲੇ।

ਕਦੇ ਤੇਰਿਆਂ ‘ਬਾਗਾਂ’ ਨੇ ਸਬਕ ਸੁਣਿਆਂ,ਪਰਖਿਆ ਇਨ੍ਹਾਂ ਨੂੰ ਕਦੇ ਨਨਕਾਣਿਆਂ ਨੇ ।
ਐਪਰ ਪਰਖ ਵੇਲੇ ਸਦਾ ਸ਼ਾਂਤ ਰਹਿਣਾ,ਤੈਥੋਂ ਸਿਖਿਆ ਸਬਕ ਪਰਵਾਨਿਆਂ ਨੇ ।

ਤੇਰੀ ਜ਼ਿੰਦਗੀ ਚੋਂ ਇਕ ਸਬਕ ਮਿਲਿਆ,ਉਹ ਮੈਂ ਦੱਸਣਾ ਚਾਹੁੰਦਾ ਹਾਂ  ਸਾਰਿਆਂ ਨੂੰ ।
ਜਿਚਰ ਜ਼ਿੰਦਗੀ ਦੀ ਜੋਤ ਰਹੇ ਜਗਦੀ,ਰੁਕਣਾ ਪੈਂਦਾ ਏ ਮੌਤ ਹਰਕਾਰਿਆਂ ਨੂੰ ।
ਜਦੋਂ ਚੰਨ ਕੁਰਬਾਨੀ ਦਾ ਚਮਕਦਾ ਏ,ਹੋਣਾ ਪੈਂਦਾ ਏ ਨਿੰਮ੍ਹਾਂ ਸਿਤਾਰਿਆਂ ਨੂੰ ।
ਚੰਗੀ ਤਰ੍ਹਾਂ ਜੇ ਭੱਠੀ ’ਚ  ਪੱਕ ਜਾਵੇ,ਢਾ ਦਿੰਦੀ ਏ ਇੱਟ ਚੁਬਾਰਿਆਂ ਨੂੰ ।

‘ਅਰਸ਼ੀ’ ਬਿਜਲੀਆਂ ਜਿਨ੍ਹਾਂ ਤੇ ਡਿੱਗੀਆਂ ਨੇ,ਲੈ ਲਈ ਅਮਰ-ਪਦਵੀ ਆਸ਼ਿਆਨਿਆਂ ਨੇ।
ਰੂਹ ਯਾਰ ਦੀ ਸ਼ਮ੍ਹਾਂ ਚੋਂ ਲੱਭ  ਲਈਏ,
ਤੈਥੋਂ ਸਿੱਖਿਆ ਸਬਕ ਪਰਵਾਨਿਆਂ ਨੇ।

2.
ਗੁਰੂ ਨਾਨਕ ਨੂੰ


ਤੇਰੇ ਜਨਮ ਦਿਹਾੜੇ ਉਤੇ, ਲੋਕੀ ਕਹਿੰਦੇ ਆ ਜਾ ਨਾਨਕ।
ਦੀਦ ਪਿਆਸੇ ਨੈਣਾਂ ਤਾਈ, ਮੁੜ ਕੇ ਦਰਸ ਦਿਖਾ ਜਾ ਨਾਨਕ ।
ਫਸ ਗਈ ਬੇੜੀ ਵਿਚ ਭੰਵਰ ਦੇ, ਦਿਸਦਾ ਨਹੀਂ ਕਿਨਾਰਾ ਨਾਨਕ ।
ਆਪਣੀ ਮਿਹਰ ਦਾ ਚੱਪੂ ਲਾ ਕੇ,
ਕੰਢੇ ਇਹਨੂੰ ਲਾ ਜਾ ਨਾਨਕ ।

ਪਰ ਮੈਂ ਕਹਿਨਾ ਏਸ ਦੇਸ਼ ਵਿਚ,
ਮੁੜ ਕੇ ਨਾ ਤੂੰ ਆਈਂ ਬਾਬਾ ।
ਇਸ ਬੇੜੀ ਨੂੰ ਡੁਬ ਜਾਣ ਦੇਹ,
ਬੰਨੇ ਨਾ ਤੂੰ ਲਾਈਂ ਬਾਬਾ ।

ਕੀ ਕਰੇਂਗਾ ਏਥੇ ਆ ਕੇ,
ਏਥੇ ਕੋਈ ਇਨਸਾਨ ਨੇ ਵਸਦੇ ?
ਏਥੇ ਹਿੰਦ ਸਿੱਖ ਇਸਾਈ,
ਏਥੇ ਮੁਸਲਮਾਨ ਨੇ ਵਸਦੇ ।
‘ਤੇਰਾ ਤੇਰਾ’ ਵਾਲੀਆਂ ਗੱਲਾਂ,
ਤੇਰੇ ਨਾਲ ਹੀ ਚਲੀਆਂ ਗਈਆਂ,
ਝੂਠ ਵੀ ਬੋਲਣ ਘਟ ਵੀ ਤੋਲਣ,
ਏਥੇ ਹੁਣ ਸ਼ੈਤਾਨ ਨੇ ਵਸਦੇ।

ਪੰਜਾ ਸੀ ਤੂੰ ਲਾਇਆ ਜਿਥੇ,
ਹੋ ਗਏ ਉਸ ਪੰਜਾਬ ਦੇ ਟੁਕੜੇ ।
ਜਿਥੇ ਹੁਸਨ ਇਸ਼ਕ ਦੀ ਗਲ ਸੀ,
ਹੋ ਗਏ ਉਸ ਕਿਤਾਬ ਦੇ ਟੁਕੜੇ ।
ਸਹਿਮੀ ਫਿਰੇ ਲੁਕਾਈ ਸਾਰੀ, ਬੁਚੜਖ਼ਾਨੇ ਥਾਂ ਥਾਂ ਖੁਲ੍ਹੇ;
ਨਗ਼ਮਾ ਅਜ ਖਾਮੋਸ਼ ਹੋ ਗਿਆ,
ਹੋ ਗਏ ਅੰਜ ਰਬਾਬ ਦੇ ਟੁਕੜੇ ।

ਭਾਹ ਚਮਕੀਲੀ ਮਾਰਨ ਲਗੀਆਂ, ਕਾਲੀਆਂ ਹੋ ਕੇ ਕੁਲ ਜਮੀਰਾਂ ।
ਅਗੇ ਨਾਲੋਂ ਬਹੁਤੀਆਂ ਚਮਕਣ,
ਹੋ ਗਈਆਂ ਨੇ ਨਿੱਕਲ ਜੰਜ਼ੀਰਾਂ ।
ਏਸ ਤਰ੍ਹਾਂ ਆਜ਼ਾਦੀ ਆਈ,
ਏਸ ਤਰ੍ਹਾਂ ਤਬਦੀਲੀ ਹੋਈ,
ਭੁੱਖ  ਮਿਲੀ ਜਜਮਾਨਾਂ ਤਾਈ,
ਪੰਡਤ ਲੈ ਗਏ ਖੰਡਾਂ ਖੀਰਾਂ ।

ਅੱਗੇ ਭਾਗੋ ਕੱਲਾ ਹੈਸੀ,
ਹੁਣ ਭਾਗੋ ਦੀ ਬਣ ਗਈ ਢਾਣੀ ।
ਟਾਟੇ, ਬਾਟੇ, ਬਿਰਲੇ ਸਾਰੇ,
ਇਹ ਭਾਗੋ ਦੇ ਬਣ ਗਏ ਹਾਣੀ ।
ਧਰਮ ਛਡ ਗਏ, ਠੱਗੀ ਠੱਲ ਲਈ, ਸ਼ਰਮ ਛੱਡ ਗਏ ਵੱਢੀ ਫੜ ਲਈ,
ਬਾਬੇ ਏਥੇ ਇਕ ਸਿਆਪਾ ?
ਚਾਰੇ ਪਾਸੇ ਉਲਝੀ ਤਾਣੀ ।

ਪੰਜੀ ਲੈ ਕੇ ਪੱਚੀਏ ਵੇਚਣ,
ਇਹੋ ਜਿਹੇ ਵਿਉਪਾਰੀ ਬੀਬੇ ।
ਕੜੀਆਂ ਲਾਹ ਕੇ ਖਾ ਜਾਂਦੇ ਨੇ,
ਹਾਥੀ ਨੇ ਸਰਕਾਰੀ ਬੀਬੇ ।
ਕੀ ਕੀ ਗੁਣ ਇਨ੍ਹਾਂ ਦਾ ਦੱਸਾਂ,
ਇਹ ਗੁਣਾਂ ਦੇ ਗੁਥਲੇ ਭਾਰੇ,
ਲੁੱਕ ਸੜਾਕਣ, ਬੱਜਰੀ ਚੱਬਣ,
ਆਪਣੇ ਪਾਨ ਸੁਪਾਰੀ ਬੀਬੇ ।

ਸੱਜਣ ਜਿਹੜੇ ਬਣ ਨਾ ਸਕਣ,
ਇਥੇ ਹੁਣ ਉਹ ਚੋਰ ਹੋਣਗੇ ।
ਤੁਰਦੇ ਫਿਰਦੇ ਬੰਦੇ ਖਾਣੇ,
ਐਸੇ ਆਦਮਖ਼ਰ ਹੋਣਗੇ ।
ਇਹੋ ਜਿਹੇ ਹੁਣ ਸੱਪ ਨੇ ਏਥੇ,
ਡੰਗ, ਮਾਰ ਕੇ ਧੁੱਪੇ  ਸੁਟਦੇ,
ਸੁਤਿਆਂ ਨੂੰ ਜੋ ਛਾਂ ਸੀ ਕਰਦੇ,
ਉਹ ਸੱਪ ਕੋਈ ਹੋਰ ਹੋਣਗੇ ।

ਬੁੱਲ ਸ਼ਾਇਰ ਦੇ ਖੁਲ੍ਹ ਨਹੀਂ ਸਕਦੇ,
ਐਸੇ ਤਾਲੇ ਜੜੇ ਹੋਏ ਨੇ ।
ਏਥੇ ਕਈ ਕਾਨੂੰਨੀ ਚਾਕੂ,
ਕਲਮ ਦੇ ਸੰਘ ’ਚ ਅੜੇ ਹੋਏ ਨੇ ।
ਲੋਕਾਂ ਵਲ ਦੀ ਗੱਲ ਜੋ ਆਖੇ,
ਦੇਸ਼ ਦਾ ਵੈਰੀ ਸਮਝਿਆ ਜਾਂਦੈ,
ਝੱਟ ਜੇਲ੍ਹ ਦੇ ਅੰਦਰ ਠੋਸਣ,
ਰੂਲ ਇਹੋ ਜਿਹੇ ਘੜੇ ਹੋਏ ਨੇ ।

ਸੱਚੇ ਸੌਦੇ ਉਂਜ ਨਹੀਂ ਹੋਣੇ,
ਚੋਰ -ਬਜ਼ਾਰੀ ਕਰ ਨਹੀਂ ਸਕਣਾ ।
ਸੱਚ ਕਹਿਣ ਦੀ ਆਦਤ ਤੈਨੂੰ,
ਝੂਠੀ ਹਾਮੀ ਭਰ ਨਹੀਂ ਸਕਣਾ ।
ਪਬਲਿਕ ਸੇਫਟੀ ਐਕਟ ਨੇ ਫਿਰ, ਹਰਕਤ ਵਿਚ ਮਜਬੂਰਨ ਆਉਣੈਂ,
ਤੈਨੂੰ ਜੇਲ੍ਹ 'ਚ ਡੱਕਣ ਬਾਝੋਂ,
ਇਸ ਸਰਕਾਰ ਦਾ ਸਰ ਨਹੀਂ ਸਕਣਾ ।

ਏਸ ਲਈ ਮੈਂ ਕਹਿਨਾ ਤੈਨੂੰ
ਏਥੇ ਨਾ ਤੂੰ ਆਈਂ ਬਾਬਾ ।
ਇਸ ਬੇੜੀ ਨੂੰ ਡੁੱਬ ਜਾਣ ਦੇਹ,
ਬੰਨੇ, ਨਾ ਤੂੰ ਲਾਈਂ ਬਾਬਾ ।

🔵ਨੋਟਃ ਇਹ ਕਵਿਤਾ 1945 ਤੋਂ ਪਹਿਲਾਂ ਦੀ ਰਚਨਾ ਹੈ।

Tuesday, 9 June 2026

ਉਘੇ ਲੇਖਕ ਸਤਨਾਮ ਚਾਨਾ ਦੀ ਪੁਸਤਕ ਤੇ ਹੋਈ ਅਰਥਪੂਰਨ ਚਰਚਾ

S S Cheema on Monday 8th June 2026 at 14:42 Regarding Sahit Chintan Baithak at PKK Chd

ਗਊ ਦਾ ਪਿਸ਼ਾਬ ਪੀਣ ਨਾਲ ਕੁਝ ਨਹੀਂ ਹੋਣਾ-ਸ਼੍ਰੀ ਜੈਪਾਲ 

ਸਾਡੇ ਗਿਆਨ ਨਹੀਂ, ਗਿਆਨੀਆਂ ਦਾ ਵੀ ਉਧਾਲਾ ਹੋਇਆ ਹੈ-ਡਾ. ਅਰੀਤ ਕੌਰ 

ਚੰਡੀਗੜ੍ਹਜੂਨ 2026: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਚੰਡੀਗੜ੍ਹ ਦੀਆਂ ਬਹੁਤ ਸਾਰੀਆਂ ਖੂਬੀਆਂ ਵਿੱਚ ਇੱਕ ਖੂਬੀ ਸਾਹਿਤ ਚਿੰਤਨ ਵਾਲੀ ਬੈਠਕ ਦੀ ਵੀ ਹੈ ਜਿਹੜੀ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਆਯੋਜਿਤ ਹੁੰਦੀ ਹੈ। ਇਸ ਵਾਰ ਸਾਹਿਤ ਚਿੰਤਨ, ਚੰਡੀਗੜ੍ਹ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ ਪਹਿਲੇ ਐਤਵਾਰ ਨੂੰ ਹੀ 07 ਜੂਨ 2026 ਨੂੰ ਸਵੇਰੇ 10.30 ਵਜੇ ਹੋਈ। ਸਾਹਿਤ ਦੇ ਆਯੋਜਨਾਂ ਨੂੰ ਕਈਂ ਨਵੇਂ ਰੰਗਾਂ ਅਤੇ ਅਹਿਸਾਸਾਂ ਨਾਲ ਰੰਗ ਦੇਣ ਵਾਲਾ  ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਦੇ ਸੈਕਟਰ-35-ਬੀ, ਚੰਡੀਗੜ੍ਹ ਵਿਖੇ ਸਥਿਤ ਹੈ ਜਿਥੇ ਆਮ ਤੌਰ ਤੇ ਸੰਗੀਤਕ ਪ੍ਰੋਗਰਾਮ ਹੀ ਹੁੰਦੇ ਹਨ। 

ਸੱਤ ਜੂਨ ਵਾਲੇ ਸਾਹਿਤਿਕ ਪ੍ਰੋਗਰਾਮ ਦਾ ਆਯੋਜਨ ਪ੍ਰੋ. ਅਰਵਿੰਦ ਦੀ ਪ੍ਰਧਾਨਗੀ ਹੇਠ ਹੋਇਆ। ਬਹੁਤ ਹੀ ਗੰਭੀਰ ਮੁੱਦਿਆਂ ਨੂੰ  ਬੜੇ ਹੀ ਸਲੀਕੇ ਨਾਲ ਉਠਾਉਣ ਵਾਲਾ ਇਹ ਪ੍ਰੋਗਰਾਮ ਬਹੁਤ ਹੀ ਯਾਦਗਾਰੀ ਵੀ ਰਿਹਾ। 

ਸਭ ਤੋਂ ਪਹਿਲਾਂ ਪਿਛਲੇ ਦਿਨੀਂ ਵਿਛੜੇ ਸਾਥੀਆਂ - ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ, ਕਾ. ਸੁਰਿੰਦਰ ਤਿਵਾੜੀ, ਪੱਤਰਕਾਰ ਪ੍ਰਵੀਨ ਵਾਲੀਆ, ਟੀ.ਵੀ. ਪੱਤਰਕਾਰ ਟੈਂਡ ਟਰਨਰ, ਕਾ. ਸ਼ਿੰਗਾਰਾ ਸਿੰਘ ਸੇਖਾ, ਉਘੇ ਵਿਗਿਆਨੀ ਡਾ. ਇੰਦਰਜੀਤ ਸਿੰਘ, ਅਦਾਕਾਰਾ ਤਵਿਸ਼ਾ ਸ਼ਰਮਾ, ਪੰਜਾਬੀ ਗਾਇਕਾ ਇੰਦਰ ਕੌਰ, ਨਰਵਾਣਾ ਨਹਿਰ ਵਿੱਚ ਸੁੱਟ ਕੇ ਮਾਰੇ ਇੱਕ ਪੁੱਤ ਤੇ ਦੋ ਧੀਆਂ, ਏਕਮ ਸਿੰਘ (ਦਸਵੀਂ ਜਮਾਤ), ਮੁਸਕਾਨ ਕੌਰ (ਸੱਤਵੀਂ ਜਮਾਤ) ਤੇ ਰਾਜਵੀਰ ਕੌਰ (ਦੂਸਰੀ ਜਮਾਤ), ਲੇਖਕ ਰਿਪੁਦਮਨ ਸਿੰਘ ਰੂਪ, ਇਜਰਾਇਲੀ ਹਮਲੇ ਵਿੱਚ ਮਾਰੇ ਗਏ 29 ਲਿਬਨਾਨੀ ਨਾਗਰਿਕ, ਗਾਇਕਾ ਸੁਮਨ ਕਲਿਆਣਪੁਰ, ਸਿੱਖਿਆ ਸ਼ਾਸਤਰੀ ਸਵਰਨ ਸਿੰਘ ਭੰਗੂ, ਉਰਦੂ ਅਕਾਦਮੀ ਹਰਿਆਣਾ ਦੇ ਪ੍ਰਧਾਨ ਡਾ. ਚੰਦਰ ਤ੍ਰਿਖਾ ਦੀ ਪਤਨੀ ਸੁਸ਼ੀਲਾ ਤ੍ਰਿਖਾ, ਫਿਲਮ ਨਿਰਮਾਤਾ ਪਹਿਲਾਜ ਨਿਹਲਾਨੀ, ਉਰਦੂ ਸ਼ਾਇਰ ਬਸ਼ੀਰ ਬੱਦਰ, ਦਿੱਲੀ ਅਗਨੀ ਕਾਂਡ ਵਿੱਚ ਮਾਰੇ ਗਏ 21 ਦੇਸੀ ਤੇ ਵਿਦੇਸ਼ੀ ਨਾਗਰਿਕ ਤੇ ਇਰਾਨ ਦੇ ਅਰਬੀ ਚੈਨਲ ਅਲ-ਆਲਮ ਦੇ ਪੱਤਰਕਾਰ ਹੁਸੈਨ ਜ਼ਾਯਦਾਨ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਫਿਰ ਪਿਛਲੇ ਮਹੀਨੇ ਦੀ ਕਾਰਵਾਈ ਪੜ੍ਹੀ ਤੇ ਪ੍ਰਵਾਨ ਕੀਤੀ ਗਈ।

ਪੰਜਾਬ ਦੇ ਸੈਨਿਕ ਸਕੂਲਾਂ ਵਿੱਚ ਪੰਜਾਬੀ ਨੂੰ ਆਪਸ਼ਨਲ ਤੇ ਸੰਸਕ੍ਰਿਤ ਨੂੰ ਲਾਜ਼ਮੀ ਵਿਸ਼ਾ ਕਰਨ ਦੇ ਫ਼ੈਸਲੇ ਨੂੰ ਵਾਪਿਸ ਲੈਣ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਉਠਾਈ ਗਈ। 

ਸ਼੍ਰੀ ਸਤਨਾਮ ਚਾਨਾ ਦੀ ਨਵੀਂ ਕਿਤਾਬ-‘ਸੰਵੇਦਨਾ ਤੋਂ ਗੁੰਗੇ ਵਿਰਲਾਪ ਤੱਕ: ਗਿਆਨ ਦੇ ਉਧਾਲੇ ਦੀ ਇਤਿਹਾਸ ਰੇਖਾ’ - ਬਾਰੇ ਚਰਚਾ ਕਰਦਿਆਂ ਸ਼੍ਰੀ ਕੰਵਲਜੀਤ ਸਿੰਘ ਨੇ ਕਿਹਾ ਕਿ ਅੱਜ ਮੁਲਕ ਵਿੱਚ ਪੁਰਾਤਨ ਭਾਰਤੀ ਗਿਆਨ ਪਰੰਪਰਾ ਤੇ ਬ੍ਰਾਹਮਣਵਾਦ ਦਾ ਸ਼ੋਰ ਹੈ। ਸਰਬ ਸਾਂਝੇ ਗਿਆਨ ਉਤੇ ਕਬਜਾ ਕਰਨ ਦੀ ਪ੍ਰਵਿਰਤੀ ਭਾਰੂ ਹੈ। ਸੂਦਰਾਂ ਨੂੰ ਗਿਆਨ ਤੋਂ ਵਾਂਝਾ ਕਰਨ ਲਈ ਉਨ੍ਹਾਂ ਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ। ਚੇਤਨਾ ਤੇ ਆਤਮਾ ਇਕੱਠੇ ਨਹੀਂ ਚੱਲ ਸਕਦੇ। ਕੇਵਲ ਇੱਕ ਧਾਰਮਿਕ ਫ਼ਿਰਕੇ ਦੇ ਅਧਿਆਤਮ ਦੀ ਪ੍ਰਭੂਸੱਤਾ ਨੂੰ ਸਥਾਪਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਗਿਆਨ ਦੇ ਉਧਾਲੇ ਨੂੰ ਦੇਸ਼ ਭਗਤੀ ਕਿਹਾ ਜਾ ਰਿਹਾ ਹੈ। ਚਾਰਵਾਕ ਤੇ ਬੋਧੀਆਂ ਉਪਰ ਹਮਲੇ ਕੀਤੇ ਗਏ। ਸੰਸਥਾਗਤ ਧਰਮ ਆਪਣਾ ਅੰਧ ਵਿਸ਼ਵਾਸ਼ ਦੂਜਿਆਂ ਉਪਰ ਥੋਪਦਾ ਹੈ। ਕਰਮਸ਼ੀਲ ਮਨੁੱਖਾਂ ਨੂੰ ਅਪਮਾਨਤ ਕੀਤਾ ਜਾਂਦਾ ਹੈ। ਸੰਘਰਸ਼ਾਂ ਦੇ ਰਾਹ ਰੱਦ ਕੀਤੇ ਜਾਂਦੇ ਹਨ। ਕਬੀਲਿਆਂ ਤੋਂ ਨੇਸ਼ਨ ਸਟੇਟ ਬਣਾ ਲਈ ਹੈ। ਟਕਰਾਅ ਨੂੰ ਅਵੇਸਲੇ ਵਿੱਚ ਟਾਲਿਆ ਨਹੀਂ ਜਾ ਸਕਦਾ। ਕਿਰਤ ਦੇ ਸੱਭਿਆਚਾਰ ਦਾ ਬਹੁਤ ਮਹੱਤਵ ਹੈ।

ਡਾ. ਜਸਪਾਲ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਸਾਰੀ ਵਰਕਿੰਗ ਕਲਾਸ ਪਰੋਲੇਤਾਰੀ ਨਹੀਂ ਹੁੰਦੀ। ਚੇਤੰਨ, ਸੰਗਠਤ ਤੇ ਸੰਘਰਸ਼ੀ ਜਨ ਸਮੂਹ ਹੀ ਬਦਲਾਅ ਲਈ ਕੰਮ ਕਰਦੇ ਹਨ। ਪ੍ਰਿਟਿੰਗ ਪ੍ਰੈੱਸ ਦੇ ਆਉਣ ਨਾਲ ਗਿਆਨ ਨਿੱਜੀ ਨਹੀਂ ਰਿਹਾ, ਇਸਦਾ ਜਮਹੂਰੀਕਰਨ ਹੋ ਗਿਆ ਹੈ। ਮਨੁੱਖਾਂ ਤੋਂ ਇਲਾਵਾ ਇੱਲਾਂ ਤੇ ਗਿਰਜਾਂ ਵੀ ਭੁੱਖ ਨਾਲ ਮਰਦੀਆਂ ਹਨ। ਸਪਣੀ ਆਪਣੇ ਬੱਚੇ ਆਪ ਨਿਗਲ ਜਾਂਦੀ ਹੈ। ਕੁਦਰਤੀ ਵਾਤਾਵਰਨ ਜੀਵਾਂ ਦਾ ਵਿਹਾਰ ਨਿਸ਼ਚਿਤ ਕਰਦਾ ਹੈ। ਮਾਨਸਿਕਤਾ ਦੀ ਦੇਹ ਤੋਂ ਬਿਨਾਂ ਕੋਈ ਹੋਂਦ ਨਹੀਂ ਹੈ। ਜੀਵ ਵਿਕਾਸ ਵਿਂਚੋਂ ਹੀ ਮਨੁੱਖ ਹੋਂਦ ਵਿੱਚ ਆਇਆ ਹੈ।

ਸ਼੍ਰੀ ਅਭੈ ਸਿੰਘ ਨੇ ਕਿਹਾ ਕਿ ਪੂੰਜੀ ਤੇ ਮਜਦੂਰ ਦਾ ਆਪਸੀ ਵਿਰੋਧ ਵਾਲਾ ਰਿਸ਼ਤਾ ਹੈ। ਵਾਧੂ ਕਦਰ ਨੂੰ ‘ਚਾਚੇ’ ਲੈ ਜਾਂਦੇ ਹਨ। ਗਿਆਨ ਨਿੱਜੀ ਤੇ ਸਮੂਹਿਕ ਦੋ ਤਰ੍ਹਾਂ ਦਾ ਹੈ। ਸਾਂਝੇ ਸੰਕਟਾਂ ਦਾ ਹੱਲ ਸਾਂਝੇ ਸੰਘਰਸ਼ਾਂ ਨਾਲ ਹੀ ਹੋਣਾ ਹੈ। ਕਿਸਾਨ ਅੰਦੋਲਨ ਇਸ ਦੀ ਮਿਸਾਲ ਹੈ।

ਸ਼੍ਰੀ ਜਸਵੰਤ ਸਿੰਘ ਨੇ ਕਿਹਾ ਕਿ ਗਿਆਨ ਗਿਰੋਹ ਦਾ ਉਦੇਸ਼ ਕੇਵਲ ਮੁਨਾਫ਼ਾ ਕਮਾਉਣਾ ਹੈ। ਪੂੰਜੀਵਾਦ ਮਾਨਵ ਨੂੰ ਅਮਾਨਵੀ ਬਣਾ ਰਿਹਾ ਹੈ। ਕਈ ਵਾਰ ਗਿਆਨ ਦੇ ਉਧਾਲੇ ਵਿੱਚ ਪਰਜਾ ਦੀ ਮੂਕ ਸਹਿਮਤੀ ਹੁੰਦੀ ਹੈ। ਬਾਬਿਆਂ ਦੇ ਪ੍ਰਵਚਨਾਂ ਨਾਲ ਗਿਆਨ ਦਾ ਉਧਾਲਾ ਨਹੀਂ, ਗਿਆਨ ਦਾ ਗੰਧਾਲਾ ਵੀ ਹੋ ਰਿਹਾ ਹੈ। ਸੂਰਜ ਵੱਲ ਪਾਣੀ ਸੁੱਟਣਾ ਬੇਤੁਕਾ ਹੈ। ਸੰਖ ਵਜਾਉਣੇ ਬੇਮਾਅਨੇ ਹਨ। ਮਨੁੱਖ ਦਾ ਅਸਲ ਮਕਸਦ ਜਿਉਂਦੇ ਰਹਿਣਾ ਹੈ।

ਸ਼੍ਰੀ ਜੈਪਾਲ ਨੇ ਕਿਹਾ ਕਿ ਇਹ ਵਿਗਿਆਨ ਦੀ ਕਿਤਾਬ ਹੈ। ਗਿਆਨ ਦਾ ਰਾਜਸੀਕਰਨ ਹੋ ਰਿਹਾ ਹੈ। ਗਰਾਮਸ਼ੀ ਅਨੁਸਾਰ ਸਰੀਰਕ ਬਲ ਤੋਂ ਇਲਾਵਾ ਗਿਆਨ ਨਾਲ ਵੀ ਗਲਬਾ ਬਣਾਇਆ ਜਾਂਦਾ ਹੈ। ਗਊ ਦਾ ਪਿਸ਼ਾਬ ਪੀਣ ਨਾਲ ਕੁਝ ਨਹੀਂ ਹੋਣਾ।

ਪ੍ਰੋ. ਅਮਰਜੀਤ ਸਿੰਘ ਅਰਪਨ ਨੇ ਕਿਹਾ ਕਿ ਕੁਆਂਟਿਮ ਫਿਜਿਕਸ ਦੇ ਵਿਕਸਤ ਹੋਣ ਨਾਲ ਨਵੇਂ ਢੰਗ ਨਾਲ ਸੋਚਣਾ ਪਵੇਗਾ। ਨਵੇਂ ਟੂਲ ਤੇ ਨਵੀਂ ਬੁੱਧੀ ਵਰਤਣੇ ਪੈਣਗੇ।

ਸ਼੍ਰੀ ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਗਿਆਨ ਤੇ ਔਜਾਰ ਦਾ ਰਿਸ਼ਤਾ ਬੜਾ ਗੂੜ੍ਹਾ ਹੈ। ਸਿਆਣੀਆਂ ਗੱਲਾਂ ਕਰਨ ਲਈ ਲੇਖਕ ਨੂੰ ਵਧਾਈ ਦੇਣੀ ਬਣਦੀ ਹੈ।

ਸ਼੍ਰੀ ਸਤਨਾਮ ਚਾਨਾ ਨੇ ਸਰੋਤਿਆਂ ਦੇ ਸਨਮੁਖ ਹੁੰਦਿਆਂ ਕਿਹਾ ਕਿ ਹਰ ਜੀਵ ਕਿਸੇ ਦੂਜੇ ਦੀ ਖੁਰਾਕ ਹੈ। ਜਿਨ੍ਹਾਂ ਨੇ ਮਾਫੀਆਂ ਮੰਗੀਆਂ ਤੇ ਆਜ਼ਾਦੀ ਲਈ ਕੋਈ ਸੰਘਰਸ਼ ਨਹੀਂ ਕੀਤਾ, ਉਨ੍ਹਾਂ ਨੇ ਇੱਕ ਸਦੀ ਲੋਕ-ਮਾਨਸਿਕਤਾ ਉਤੇ ਗਲਬੇ ਦਾ ਕੰਮ ਕੀਤਾ ਹੈ। ਸਾਨੂੰ ਆਪਣੇ ਆਸ਼ੇ ਤੇ ਉਦੇਸ਼ ਦੀ ਪੂਰਤੀ ਲਈ ਚੰਗੇ ਸਮਾਜ ਦੀ ਸਿਰਜਣਾ ਦਾ ਕੰਮ ਕਰਨਾ ਚਾਹੀਦਾ ਹੈ। ਅਧਿਆਤਮ ਨਾਲੋਂ ਪਦਾਰਥਵਾਦ ਦੀ ਪ੍ਰਾਥਮਿਕਤਾ ਬਣੀ ਰਹੇਗੀ।

ਪ੍ਰੋ. ਅਰਵਿੰਦ ਨੇ ਪ੍ਰਧਾਨਗੀ ਸਮੇਂ ਬੋਲਦਿਆਂ ਕਿਹਾ ਕਿ ਮਨੁੱਖ ਬਾਕੀ ਜੀਵਾਂ ਤੇ ਬਨਸਪਤੀ ਦੀ ਸਹਿਹੋਂਦ ਨਾਲ ਹੀ ਜਿਉਂਦਾ ਰਹਿ ਸਕਦਾ ਹੈ। ਗੁੰਗੇ ਵਿਰਲਾਪ ਵਿੱਚ ਲੋਕ ਹੀ ਹਨ। ਅਸੀਂ ਡਾਰਵਨ ਤੇ ਮਾਰਕਸ ਤੋਂ ਪਰ੍ਹੇ ਨਹੀਂ ਜਾ ਸਕਦੇ। ਹਰ ਵਰਤਾਰਾ ਵਿਕਾਸਮਈ ਹੈ। ਅਸੀਂ ਦੈਵੀ ਸ਼ਕਤੀ ਨਹੀਂ, ਤਰਕ ਦੇ ਆਧਾਰ ਉੱਤੇ ਕੰਮ ਕਰੀਏ। ਸਾਡੇ ਨਿੰਮ ਦੇ ਤੇਲ ਦਾ ਪੇਟੈਂਟ ਅਮਰੀਕਾ ਕੋਲ ਹੈ।

ਡਾ. ਅਰੀਤ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਗਿਆਨ ਨਹੀਂ, ਗਿਆਨੀਆਂ ਦਾ ਵੀ ਉਧਾਲਾ ਹੋਇਆ ਹੈ। ਦਿੱਲੀ ਵਾਲੇ ਭਗਵਾਨ ਸ਼ਹੀਦ ਭਗਤ ਸਿੰਘ ਬਾਰੇ ਊਟ-ਪਟਾਂਗ ਬੋਲਦੇ ਹਨ। ਅਸੀਂ ਸੋਹਣਾ ਸਮਾਜ ਸਿਰਜਣ ਦੇ ਹਾਮੀ ਹਾਂ, ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨਾ ਹੋਵੇ।

ਇਸ ਸਮੇਂ ਸੁਧੀਰ ਕਟਾਰੀਆ ਦਾ ਕਾਵਿ ਸੰਗ੍ਰਹਿ - ‘ ਵੋ ਲਮਹੇਂ ਜੋ ਗੁਜਰੇ ਨਹੀਂ’ - ਲੋਕ ਅਰਪਣ ਕੀਤਾ ਗਿਆ। ਮੈਡਮ ਮਾਧਵੀ ਕਟਾਰੀਆ ਨੇ ਲੇਖਕ ਤੇ ਪੁਸਤਕ ਬਾਰੇ ਜਾਣਕਾਰੀ ਦਿੱਤੀ।

ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਸਰਵ ਸ਼੍ਰੀ/ਸ਼੍ਰੀਮਤੀ ਮਾਧਵੀ ਕਟਾਰੀਆ, ਡਾ. ਜਗਦੀਸ਼ ਚੰਦਰ, ਡਾ. ਅਮੀਰ ਸੁਲਤਾਨਾ, ਡਾ. ਗੁਰਮੇਲ ਸਿੰਘ, ਡਾ. ਦਵਿੰਦਰ ਸਿੰਘ ਬੋਹਾ, ਡਾ. ਰਾਹੁਲ ਜੈਨ, ਡਾ. ਹਜ਼ਾਰਾ ਸਿੰਘ ਚੀਮਾ, ਡਾ. ਜੁਗਬਦਲ ਸਿੰਘ ਨਨੌਅ, ਡਾ. ਰਵਿੰਦਰ ਸਿੰਘ ਲੁਬਾਣਾ, ਕਹਾਣੀਕਾਰ ਪਰਮਜੀਤ ਸਿੰਘ ਮਾਨ, ਭਜਨਬੀਰ ਸਿੰਘ, ਲੇਖਕ ਰਾਜਵਿੰਦਰ ਸਿੰਘ ਰਾਹੀ, ਸਰਬਜੀਤ ਸਿੰਘ, ਗੁਰਵਿੰਦਰ ਕੌਰ, ਦਿਲਦਾਰ ਸਿੰਘ, ਮਾਨਵਜੋਤ, ਰਾਮ ਕ੍ਰਿਸ਼ਨ ਧੁਨਕੀਆ, ਹਰਨਾਮ ਸਿੰਘ ਡੱਲਾ, ਗੁਰਜਿੰਦਰ ਸਿੰਘ ਬਡਾਣਾ, ਸੱਜਨ ਸਿੰਘ, ਇੰਦਰਜੀਤ ਸਿੰਘ ਭਾਟੀਆ, ਅਸ਼ੋਕ ਕੁਮਾਰ ਬੱਤਰਾ, ਕੇ.ਐਲ. ਸ਼ਰਮਾ, ਰੈਕਟਰ ਕਥੂਰੀਆ, ਕਾਰਤਿਕਾ ਕਲਿਆਣੀ ਸਿੰਘ, ਸੁਖਦੇਵ ਸਿੰਘ, ਅਜੇ ਸਿੰਗਲਾ ਸਮੇਤ 40 ਤੋਂ ਉਪਰ ਸਾਹਿਤ ਚਿੰਤਕਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਸ਼੍ਰੀ ਸਰਦਾਰਾ ਸਿੰਘ ਚੀਮਾ ਨੇ ਚਲਾਈ।

ਚੱਲਦੇ ਚੱਲਦੇ ਦੁਸ਼ਿਅੰਤ ਕੁਮਾਰ ਜੀ ਵੀ ਚੇਤੇ ਆ ਗਏ---!

ਆਜ ਸੜਕੋਂ ਪਰ ਲਿਖੇ ਹੈਂ ਸੈਂਕੜੋਂ ਨਾਰੇ ਨ ਦੇਖ,

ਘਰ ਅੰਧੇਰਾ ਦੇਖ ਤੂ, ਆਕਾਸ਼ ਕੇ ਤਾਰੇ ਨ ਦੇਖ ।


ਏਕ ਦਰੀਯਾ ਹੈ ਯਹਾਂ ਪਰ ਦੂਰ ਤਕ ਫੈਲਾ ਹੁਆ,

ਆਜ ਅਪਨੇ ਬਾਜੁਓਂ ਕੋ ਦੇਖ, ਪਤਵਾਰੇਂ ਨ ਦੇਖ ।


ਅਬ ਯਕੀਕਨ ਠੋਸ ਹੈ ਧਰਤੀ ਹਕੀਕਤ ਕੀ ਤਰਹ,

ਯਹ ਹਕੀਕਤ ਦੇਖ ਲੇਕਿਨ ਖ਼ੌਫ਼ ਕੇ ਮਾਰੇ ਨ ਦੇਖ ।


ਵੇ ਸਹਾਰੇ ਭੀ ਨਹੀਂ ਅਬ, ਜੰਗ ਲੜਨੀ ਹੈ ਤੁਝੇ,

ਕਟ ਚੁਕੇ ਜੋ ਹਾਥ, ਉਨ ਹਾਥੋਂ ਮੇਂ ਤਲਵਾਰੇਂ ਨ ਦੇਖ ।


ਦਿਲ ਕੋ ਬਹਲਾ ਲੇ, ਇਜਾਜ਼ਤ ਹੈ, ਮਗਰ ਇਤਨਾ ਨ ਉੜ,

ਰੋਜ਼ ਸਪਨੇ ਦੇਖ, ਲੇਕਿਨ ਇਸ ਕਦਰ ਪਯਾਰੇ ਨ ਦੇਖ ।


ਯੇ ਧੁੰਧਲਕਾ ਹੈ ਨਜ਼ਰ ਕਾ, ਤੂ ਮਹਜ਼ ਮਾਯੂਸ ਹੈ,

ਰੋਜਨੋਂ ਕੋ ਦੇਖ, ਦੀਵਾਰੋਂ ਮੇਂ ਦੀਵਾਰੇਂ ਨ ਦੇਖ ।


ਰਾਖ, ਕਿਤਨੀ ਰਾਖ ਹੈ, ਚਾਰੋਂ ਤਰਫ਼ ਬਿਖਰੀ ਹੁਈ,

ਰਾਖ ਮੇਂ ਚਿੰਗਾਰੀਯਾਂ ਹੀ ਦੇਖ, ਅੰਗਾਰੇ ਨ ਦੇਖ ।

Monday, 18 May 2026

ਫਾਸ਼ੀਵਾਦ ਜਦ ਆਵੇਗਾ ਅਮਰੀਕੀ ਕਵੀ ਟੈਰੀ ਏਰੇਟ ਦੀ ਕਵਿਤਾ .

M S Bhatia on Sunday 17th May2026 at 19:12 Regarding A Poem

ਹਿੰਦੀ ਤੋਂ ਬਾਅਦ ਪੰਜਾਬੀ ਵਿੱਚ ਵੀ ਹੋਰ ਰਹੀ ਹੈ ਹਰਮਨ ਪਿਆਰੀ 

ਦੇਸ਼ ਅਤੇ ਦੁਨੀਆ ਵਿੱਚ ਵਾਪਰਦੀਆਂ ਘਟਨਾਵਾਂ ਸਿਰਫ ਸਿਆਸਤ ਅਤੇ ਲੀਡਰਾਂ ਨੂੰ ਹੀ ਪ੍ਰਭਾਵਿਤ ਨਹੀਂ ਕਰਦਿਆਂ ਉਹ ਕਲਮਾਂ ਅਤੇ ਕਲਮਾਂ ਵਾਲਿਆਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਇਹ ਗੱਲ ਵੱਖਰੀ ਹੈ ਕਿ ਸਾਰੇ ਕਲਮਾਂ ਵਾਲੇ ਜੋ ਕੁਝ ਵੀ ਦੇਖਦੇ ਹਨ ਜ਼ਰੂਰੀ ਨਹੀਂ ਕਿ ਉਸਨੂੰ ਲਿਖਦੇ ਵੀ ਹੋਣ। ਉਹਨਾਂ ਦੀਆਂ ਕਈ ਮਜਬੂਰੀਆਂ ਵੀ ਹੋ ਸਕਦੀਆਂ ਹਨ।ਜਿਹੜੀ ਕਵਿਤਾ ਅਸੀਂ ਇਥੇ ਦੇ ਰਹੇ ਹਾਂ ਇਸ ਨੂੰ ਹਿੰਦੀ ਵਿੱਚ ਪ੍ਰਕਾਸ਼ਿਤ ਕੀਤਾ ਹੈ ਸੀਮਾ ਆਜ਼ਾਦ ਹੁਰਾਂ ਵੱਲੋਂ ਛਪੇ ਜਾਂਦੇ ਪਰਚੇ "ਦਸਤਕ" ਨੇ।  ਕਵਿਤਾ ਨੂੰ ਪੰਜਾਬੀ ਰੂਪ ਦਿੱਤਾ ਹੈ ਲੇਖਕ ਅਤੇ ਪੱਤਰਕਾਰ ਐਮ ਐਸ ਭਾਟੀਆ ਨੇ। ਤੁਹਾਨੂੰ ਇਹ ਕਵਿਤਾ ਅਤੇ ਇਸਦੀ ਪੇਸ਼ਕਾਰੀ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ।                                                                               -ਰੈਕਟਰ ਕਥੂਰੀਆ ਸੰਪਾਦਕ:ਸਾਹਿਤ ਸਕਰੀਨ::


ਮੂਲ: ਅਮਰੀਕੀ ਕਵੀ ਟੈਰੀ ਏਰੇਟ           ਪੰਜਾਬੀ ਰੂਪਾਂਤਰ: ਐਮ ਐਸ ਭਾਟੀਆ
 

ਜਦ ਫਾਸ਼ੀਵਾਦ ਆਵੇਗਾ  

ਉਹ ਦਰਵਾਜ਼ਾ ਨਹੀਂ ਤੋੜੇਗਾ,

ਮੁਸਕਰਾਂਉਦਾ ਹੋਇਆ ਅੰਦਰ ਆਵੇਗਾ—

ਗੋਡਿਆਂ ਭਾਰ ਝੁਕੇਗਾ,

ਅਰਦਾਸ ਕਰੇਗਾ

 ਹਿੰਦੀ ਪਤ੍ਰਿਕਾ ਦਸਤਕ ਦੇ 
ਬੈਕ ਕਵਰ ' ਤੇ ਛਪੀ ਇਹੀ ਕਵਿਤਾ  
ਅਤੇ ਤੁਹਾਡੇ  ਈਸ਼ਵਰ ਨੂੰ

ਤੁਹਾਡੇ ਹੀ ਖ਼ਿਲਾਫ਼ ਖੜਾ ਕਰ ਦੇਵੇਗਾ।

ਉਹ ਰੈਲੀਆਂ ਵਿੱਚ ਬਾਜ਼ਾਰ ਦੀ ਉਸਤਤ ਕਰੇਗਾ—

ਗਲੀ ਦੀਆਂ ਦੁਕਾਨਾਂ ਤੋਂ ਲੈ ਕੇ

ਕੱਚ ਦੀਆਂ ਅਟਾਲਿਕਾਵਾਂ ਤੱਕ,

ਹਰ ਜੈਕਾਰ ਵਿੱਚ ਉਸਦਾ ਨਾਮ ਹੋਵੇਗਾ।

ਉਹ ਦਰਸ਼ਕਾਂ ਤੋਂ ਤਾਲੀਆਂ ਵਜਵਾਏਗਾ

ਜਦ ਬਿਨਾਂ ਬੀਮੇ ਵਾਲੇ ਗਰੀਬ ਲੋਕ, ਬਿਨਾਂ ਇਲਾਜ ਦੇ,

ਸੜਕਾਂ ‘ਤੇ ਮਰਨ ਲਈ ਛੱਡ ਦਿੱਤੇ ਜਾਣਗੇ।

ਉਹ ਆਪਣੇ ਨਾਇਕਾਂ ਦੇ ਸਮਾਰਕ ਬਣਾਏਗਾ,

ਉਨ੍ਹਾਂ ਦੇ ਪੱਥਰ ਦੇ ਚਰਨਾਂ ਵਿੱਚ ਫੁੱਲ ਚੜ੍ਹਾਏਗਾ,

 ਗ੍ਰੇਨਾਈਟ ਦੀਆਂ ਕੰਧਾਂ ‘ਤੇ ਖੋਦੇ ਹੋਏ

ਨਾਂਵਾਂ ਨੂੰ ਉਂਗਲੀਆਂ ਨਾਲ ਛੂਹੇਗਾ,

ਅਤੇ ਸੈਨਿਕਾਂ ਨੂੰ ਮਰਨ ਲਈ ਭੇਜਦਾ ਰਹੇਗਾ

ਪਹਾੜਾਂ ਵਿੱਚ, ਰੇਗਿਸਤਾਨਾਂ ਵਿੱਚ।

ਉਹ ਕਬੂਤਰਾਂ ਨੂੰ ਭੇਜੇਗਾ

ਆਪਣੇ ਦੁਸ਼ਮਨਾਂ ਦੀਆਂ ਅੱਖਾਂ ਨੋਚਣ ਲਈ,

ਕਿਉਂਕਿ ਉਸਦੇ ਕੋਲ ਬਾਜ਼ ਫਾਲਤੂ ਨਹੀਂ ਹੋਣਗੇ।

ਜਦ  ਫਾਸ਼ੀਵਾਦ ਆਵੇਗਾ

ਉਹ ਸੱਤਾ ਦੇ ਗਲਿਆਰਿਆਂ  ਵਿੱਚ ਚਾਹ ਪੀਏਗਾ,

ਅਤੇ ਸੜਕਾਂ ਤੇ ਜ਼ਹਿਰ ਉਗਲੇਗਾ ।

ਮਸਜਿਦਾਂ , ਗਿਰਜਾਘਰਾਂ, ਮੰਦਰਾਂ ਦੇ ਵਿਚ

ਇਸ ਕਵਿਤਾ ਨੂੰ ਹਿੰਦੀ ਤੋਂ ਪੰਜਾਬੀ ਵਿੱਚ
ਅਨੁਵਾਦ ਕਰਨ ਵਾਲੇ ਐਮ ਐਸ ਭਾਟੀਆ 

ਉਹ ਡਰ ਦੀਆਂ ਕੰਧਾਂ ਖੜ੍ਹੀਆਂ ਕਰੇਗਾ—

ਅਤੇ ਚਿਲਾਏਗਾ:

'ਦੇਖੋ, ਦੁਸ਼ਮਣ ਤੁਹਾਡੇ ਅੰਦਰ ਹੈ!

ਉਸਨੂੰ ਕੱਪੜਿਆਂ ਤੋਂ ਪਛਾਣੋ!'


ਉਹ ਸ਼ਬਦ ਘੜੇਗਾ—

ਨਿਗਮੀਕਰਨ, ਨਿੱਜੀਕਰਨ,

ਅਤੇ ਨਫ਼ਰਤ ਨੂੰ ਨੀਤੀ ਬਣਾ ਦੇਵੇਗਾ।

ਰੇਡੀਓ ‘ਤੇ ਉਸਦੀ ਹੀ ਆਵਾਜ਼ ਹੋਵੇਗੀ,

ਸਕਰੀਨ ‘ਤੇ ਉਸਦਾ ਹੀ ਚਿਹਰਾ,

ਅਤੇ ਭਾਸ਼ਾ—

ਹੌਲੇ-ਹੌਲੇ ਆਪਣੀ ਗਹਿਰਾਈ ਗੁਆ ਦੇਵੇਗੀ।

ਉਸਦੇ ਕੋਲ ਤਿਆਰ ਬਿਆਨ ਹੋਣਗੇ,

ਇੱਕ ਫੇਸਬੁੱਕ ਪੇਜ ਹੋਵੇਗਾ,

ਅਤੇ ਚੰਗੇ ਸ਼ਬਦਾਂ ਜਾਂ ਕਠੋਰ ਆਵਾਜ਼ਾਂ ਪ੍ਰਤੀ

ਬੇਹਿਸਾਬ ਨਫਰਤ  ਹੋਵੇਗੀ।


 ਉਹ ਪੜ੍ਹਨ ਦਾ ਤਰੱਦਦ ਨਹੀਂ ਕਰੇਗਾ।

 ਯੂਨੀਵਰਸਿਟੀਆਂ  ਨੂੰ ਖਤਰਾ ਦੱਸ ਕੇ

ਉਹ ਆਪਣੀਆਂ ਸਾਰੀ ਕਿਤਾਬਾਂ ਪਾੜ ਦੇਵੇਗਾ।

ਉਹ ਉਨ੍ਹਾਂ ਨੂੰ ਸਾੜੇਗਾ ਨਹੀਂ,

ਬਸ ਉਨ੍ਹਾਂ ਨੂੰ ਅਪ੍ਰਸੰਗਿਕ  ਕਰ ਦੇਵੇਗਾ।

ਉਹ ਅਧਿਆਪਕਾਂ ਨੂੰ ਕਟਹਿਰੇ ਵਿੱਚ ਖੜਾ ਕਰੇਗਾ,

ਯੂਨੀਅਨਾਂ ਨੂੰ ਗੈਰਕਾਨੂੰਨੀ ਘੋਸ਼ਿਤ ਕਰੇਗਾ

ਅਤੇ ਮੂਰਖਤਾ ਨੂੰ ਨਾਮ ਦੇਵੇਗਾ ਰਾਸ਼ਟਰਭਗਤੀ ਦਾ।

ਜਦ ਫਾਸ਼ੀਵਾਦ ਆਵੇਗਾ

ਉਹ ਆਕਰਸ਼ਕ  ਦਿੱਸੇਗਾ।

ਉਸਦੇ ਸੰਘਣੇ ਵਾਲ ਹੋਣਗੇ, ਪ੍ਰੈੱਸ ਕੀਤਾ ਹੋਇਆ ਸੂਟ।

ਉਹ ਸਾਰੇ ਚੈਨਲਾਂ ‘ਤੇ ਨਿਯੰਤਰਣ ਕਰੇਗਾ।

ਉਹ ਸੁਪਰੀਮ ਕੋਰਟ  ਵਿੱਚ ਬੈਠੇਗਾ

ਅਤੇ ਕਾਨੂੰਨ ਦੀ ਭਾਸ਼ਾ ਵਿੱਚ

ਅਨਿਆਂ ਲਿਖੇਗਾ।

ਉਹ ਸਾਨੂੰ ਡਰ ਨਾਲ ਭਰਮਾਏਗਾ,

ਉਹ ਸਾਨੂੰ ਆਸ ਨਾਲ ਰਿਝਾਏਗਾ।

ਜਦ  ਫਾਸ਼ੀਵਾਦ ਆਵੇਗਾ,

ਉਹ ਸ਼ੇਅਰ ਬਾਜ਼ਾਰ ਵਿੱਚ ਆਪਣੇ ਹਿੱਸੇ ਵੇਚੇਗਾ।

ਉਹ ਅਮੀਰ ਬਣੇਗਾ, ਫਿਰ ਹੋਰ ਵੀ ਅਮੀਰ,

ਫਿਰ ਟੈਕਸ ਦੇਣਾ ਬੰਦ ਕਰ ਦੇਵੇਗਾ।

ਉਹ ਤੁਹਾਨੂੰ ਧੂੜ ਵਿੱਚ ਪਿਆ ਰਹਿਣ ਦੇਵੇਗਾ

ਕੁਚਲੇ ਜਾਣ ਦੀ ਉਡੀਕ ਵਿਚ ।

ਤੁਹਾਨੂੰ ਦੁਬਾਰਾ ਮੂਰਖ ਬਣਾਉਣ ਲਈ

ਉਸਨੂੰ ਪਸੀਨਾ ਵੀ ਨਹੀਂ ਵਹਾਉਣਾ ਪਵੇਗਾ।

ਤੁਸੀਂ ਉਸਦੇ 'ਅਸਫਲ ਹੋਣ'

ਦਾ ਇੰਤਜ਼ਾਰ ਕਰੋਗੇ

ਅਤੇ ਇੰਤਜ਼ਾਰ ਵੀ ਆਸਾਨ ਨਹੀਂ ਹੋਵੇਗਾ।

ਉਹ ਤੁਹਾਨੂੰ ਹਰਾਏਗਾ

ਬਿਨਾਂ ਲੜੇ,

ਅਤੇ ਤੁਸੀਂ ਸਮਝ ਵੀ ਨਹੀਂ ਸਕੋਗੇ

ਕਿ ਤੁਸੀਂ ਹਾਰ ਚੁੱਕੇ ਹੋ—

ਇੱਕ ਵਾਰੀ ਹੋਰ।

ਜਦ ਫਾਸ਼ੀਵਾਦ ਆਵੇਗਾ,

ਉਹ ਸਾਡੀ ਚੁੱਪ, ਉਦਾਸੀਨਤਾ ਅਤੇ

ਆਤਮਸੰਤੋਸ਼ ਦੀਆਂ ਹਵਾਵਾਂ ‘ਤੇ

ਸਵਾਰ ਹੋ ਕੇ ਆਵੇਗਾ।


ਅਤੇ ਉਸ ਦਿਨ, ਕਵੀ ਇਕੱਠੇ ਹੋਣਗੇ

ਕਿਤਾਬਾਂ ਦੀਆਂ ਦੁਕਾਨਾਂ ਵਿੱਚ, ਲਾਇਬਰੇਰੀਆਂ  ਵਿੱਚ,

ਬਾਰਾਂ ਅਤੇ ਕੈਫਿਆਂ ਵਿੱਚ,

ਆਪਣੇ ਘਰਾਂ ਅਤੇ ਅਪਾਰਟਮੈਂਟਾਂ ਵਿੱਚ,

ਸਕੂਲਾਂ ਵਿੱਚ ਅਤੇ ਸੜਕਾਂ ਦੇ ਕਿਨਾਰਿਆਂ ‘ਤੇ

ਉਹ ਇਕੱਠੇ ਹੋਣਗੇ

ਰੋਂਦੇ ਹੋਏ, ਹੱਸਦੇ ਹੋਏ, ਚੀਖਦੇ ਹੋਏ।

ਉਹ ਮਨੁੱਖਤਾ ਦੇ ਉਦਾਸ ਸੰਗੀਤ ਨੂੰ

ਸ਼ਬਦਾਂ ਦੇ ਛੋਟੇ-ਛੋਟੇ ਟੁਕੜਿਆਂ ਵਿੱਚ ਲਪੇਟਣਗੇ

ਅਤੇ ਉਨ੍ਹਾਂ ਨੂੰ ਅਰਦਾਸਾਂ ਵਾਂਗ

ਜੀਵਨ-ਰੁੱਖ ‘ਤੇ ਟੰਗ ਦੇਣਗੇ।

( ਅਦਾਰਾ ਦਸਤਕ ਦੇ ਧੰਨਵਾਦ ਸਹਿਤ 

ਹਿੰਦੀ ਅਨੁਵਾਦ : ਰਜੇਸ਼ ਚੰਦਰ)

Sunday, 10 May 2026

ਦੇਖਦੇ ਹਾਂ ਅੱਜ ਕੌਣ ਦੇਵੇਗਾ ਉਹਨਾਂ ਸਦੀਵੀ ਰਚਨਾਵਾਂ ਨੂੰ ਆਪਣੀ ਆਪਣੀ ਆਵਾਜ਼

Kartika Kalyani Singh on Saturday 8th May 2026 at 19:00 Regarding Kala Bhawan Event 

ਇੱਕ ਵਿਲੱਖਣ ਸਮਾਗਮ ਸ਼ਿਵ-ਪਾਤਰ ਗਾਇਨ ਕਲਾ ਭਵਨ ਵਿੱਚ 


ਚੰਡੀਗੜ੍ਹ
: 8 ਮਈ 2026: (ਕਾਰਤਿਕਾ ਕਲਿਆਣੀ ਸਿੰਘ// ਸਾਹਿਤ ਸਕਰੀਨ ਡੈਸਕ)::

ਜਿਹਨਾਂ ਨੇ ਮੁਸ਼ਾਇਰੇ ਸੁਣੇ ਹੋਏ ਹਨ ਉਹਨਾਂ ਨੂੰ ਸ਼ਾਇਰੀ ਦੇ ਉਚਾਰਣ ਦਾ ਜਾਦੂ ਆਮ ਤੌਰ ਤੇ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਕੋਰੋਨਾ ਵਿੱਚ ਵਿੱਛੜ ਗਏ ਜਨਾਬ ਰਾਹਤ ਇੰਦੌਰੀ ਸਾਹਿਬ ਆਪਣੇ ਇੱਕ ਇੱਕ ਸ਼ਿਅਰ ਨੂੰ ਕਈ ਕਈ ਵਾਰ ਆਖਦੇ ਸਨ ਅਤੇ ਅਤੇ ਹਰ ਵਾਰ ਉਹਨਾਂ ਦਾ ਅੰਦਾਜ਼ ਵੱਖਰਾ ਹੁੰਦਾ ਸੀ। ਹਰ ਵਾਰ ਵੱਖਰੇ ਅੰਦਾਜ਼ ਨਾਲ ਜਿਹੜਾ ਜਾਦੂ ਸਾਹਮਣੇ ਆਉਂਦਾ ਸੀ ਉਹ ਇਹ ਸੀ ਕਿ ਜਿਸ ਕਿਸੇ ਨੂੰ ਵੀ ਕਿਸੇ ਨ ਕਿਸੇ ਕਾਰਨ ਸ਼ਾਇਰੀ ਦੀਆਂ ਉਹਨਾਂ ਸਤਰਾਂ ਵਿਚਲਾ ਅਰਥ ਜਾਂ ਲੁਕਵਾਂ ਭਾਵ ਅਰਥ ਸਮਝ ਨਹੀਂ ਸੀ ਆਉਂਦਾ ਜਾਂ ਫਿਰ ਕੋਈ ਭਰਮ ਭੁਲੇਖਾ ਲੱਗ ਜਾਂਦਾ ਸੀ ਉਸ ਨੂੰ ਵੀ ਸ਼ਿਅਰ ਵਿੱਚਲਾ ਅਰਥ ਤੇ ਭਾਵ ਅਰਥ ਸਮਝ ਆ ਜਾਂਦਾ ਸੀ ਅਤੇ ਉਸਦੇ ਮੂੰਹੋਂ ਖੁਦ-ਬ-ਖੁਦ ਨਿਕਲਦਾ ਵਾਹ ਵਾਹ - -ਕਿਆ ਬਾਤ ਹੈ।

ਕੁਝ ਸਾਲ ਪਹਿਲਾਂ ਜਦੋਂ ਮੁਸ਼ਾਇਰਿਆਂ ਦੇ ਨਾਲ ਨਾਲ ਪੰਜਾਬੀ ਸ਼ਾਇਰੀ ਵਾਲੇ ਸਟੇਜੀ ਮੁਸ਼ਾਇਰਿਆਂ ਦਾ ਰੁਝਾਣ ਜ਼ੋਰਾਂ ਤੇ ਹੁੰਦਾ ਸੀ ਉਦੋਂ ਵੀ ਇਸ ਜਾਦੂ ਨੂੰ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਸੀ। ਧਾਰਮਿਕ ਮੁਸ਼ਾਇਰਿਆਂ ਸਮੇਂ ਪੰਡਾਲ ਵਿੱਚ ਬੈਠੀਆਂ ਸੰਗਤਾਂ ਸਟੇਜ ਤੋਂ ਬੋਲ ਰਹੇ ਸ਼ਾਇਰਾਂ ਦੀ ਸੁਰ ਨਾਲ ਸੁਰ ਮਿਲਾਉਣ ਲੱਗ ਪੈਂਦੀਆਂ ਸਨ। ਕਈ ਵਾਰ ਆਉਣ ਵਾਲੇ ਸ਼ਿਅਰ ਦੇ ਬੋਲਾਂ ਦਾ ਅੰਦਾਜ਼ਾ ਵੀ ਲਗਾ ਲੈਂਦੀਆਂ ਸਨ। 

ਸਵਰਗੀ ਰਣਧੀਰ ਸਿੰਘ ਚੰਦ ਤਾਂ ਇਸ ਵਿੱਚ ਕਾਫੀ ਮਾਹਰ ਸਨ। ਇਸੇ ਤਰ੍ਹਾਂ ਜਨਾਬ ਸੁਰਜੀਤ ਪਾਤਰ ਹੁਰਾਂ ਦੀ ਤਕਰੀਬਨ ਹਰ ਰਚਨਾ ਉਹਨਾਂ ਉਸਦੀ ਰਚਨਾ ਵੇਲੇ ਹੀ ਗੁਣ ਗੁਣਾ ਕੇ ਦੇਖੀ ਹੁੰਦੀ ਸੀ। ਡਾਕਟਰ ਸਾਧੂ ਸਿੰਘ ਹਮਦਰਦ ਆਕਾਸ਼ਵਾਣੀ ਜਲੰਧਰ ਦੇ  ਖੁਲੇ ਵਿਹੜੇ ਵਿੱਚ ਹੁੰਦੇ ਰਹੇ ਮੁਸ਼ਾਇਰਿਆਂ ਵਿੱਚ ਇਹ ਰੰਗ ਦਿਖਾਇਆ ਕਰਦੇ ਸਨ। ਬਹੁਤ ਸਾਰੇ ਹੋਰ ਸ਼ਾਇਰ ਵੀ ਬਹਿਰ ਅਤੇ ਤੋਲ ਤੁਕਾਂਤ ਦਾ ਸਹੀ ਪਤਾ ਗੁਣ ਗੁਨਾ ਕੇ ਹੀ ਲਾਇਆ ਕਰਦੇ ਸਨ। 

ਜਨਾਬ ਸ਼ਿਵ ਕੁਮਾਰ ਬਟਾਲਵੀ ਤਾਂ ਗਾਉਂਦੇ ਹੀ ਕਮਲਾ ਦਾ ਸਨ। ਉਹਨਾਂ ਦੇ ਸਫਰੋਟੀਆਂ ਵਿੱਚ ਵੱਡੇ ਵੱਡੇ ਲੋਕ ਸ਼ਾਮਲ ਹੋਇਆ ਕਰਦੇ ਸਨ। ਰਿਦਮ ਨਾਲ ਉਹਨਾਂ ਦੀ ਸ਼ਾਇਰੀ ਹੋਰ ਅਸਰਦਾਇਕ ਹੋ ਜਾਂਦੀ ਸੀ। 

ਪਰ ਫਿਰ ਸਮਾਂ ਬਦਲਦਾ ਗਿਆ। ਖੁਲ੍ਹੀ ਕਵਿਤਾ ਦਾ ਦੌਰ ਸ਼ੁਰੂ ਹੋ ਗਿਆ। ਰਿਦਮ ਅਤੇ ਬਹਿਰ ਵਾਲੇ ਅੰਦਾਜ਼ ਦਾ ਵਿਰੋਧ ਜਿਹਾ ਵੀ ਸ਼ੁਰੂ ਹੋ ਗਿਆ। ਬੰਦਸ਼ ਨੂੰ ਨਕਾਰਿਆ ਜਾਣ ਲੱਗ ਪਿਆ ਪਰ ਅਸਲ ਵਿੱਚ ਬੰਦਿਸ਼ ਰਹਿਤ ਖੁਲ੍ਹੀ ਕਵਿਤਾ ਵਿੱਚ ਉਚਾਰਣ ਦਾ ਜਾਦੂ ਆਪਣਾ ਰੰਗ ਦਿਖਾਉਂਦਾ ਹੈ। ਖੁਲ੍ਹੀ ਕਵਿਤਾ ਦਾ ਉਚਾਰਨ ਕਈ ਵਾਰ ਜ਼ਿਆਦਾ ਮੁਸ਼ਕਲ ਹੁੰਦਾ ਹੈ। ਖੁਲ੍ਹੀ ਕਵਿਤਾ ਵਿੱਚ ਰਿਦਮ ਕਈ ਵਾਰ ਲੁਕਵਾਂ ਹੁੰਦਾ ਹੈ। 

ਇਸ ਜਾਦੂ ਅਤੇ ਇਸ ਰੰਗ ਨਾਲ ਪੂਰਾ ਮਾਹੌਲ ਹੀ ਬਦਲ ਜਾਇਆ ਕਰਦਾ ਸੀ। ਇਸ ਮਾਹੌਲ ਨਾਲ ਹੀ ਬਣਿਆ ਕਰਦੀ ਸੀ ਸ਼ਾਇਰਾਂ ਅਤੇ ਮੁਸ਼ਾਇਰਿਆਂ ਦੀ ਪਛਾਣ। ਅਲੋਪ ਜਿਹੇ ਹੁੰਦੇ ਜਾ ਰਹੇ ਉਸ ਅੰਦਾਜ਼ ਵਾਲੇ ਰੰਗ ਨੂੰ ਫਿਰ ਸੁਰਜੀਤ ਕਰਨ ਦੀ ਸਰਗਰਮ ਕੋਸ਼ਿਸ਼ ਕੀਤੀ ਹੈ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਨੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ। 

ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936-6 ਮਈ 1973) ਅਤੇ ਡਾ. ਸੁਰਜੀਤ ਪਾਤਰ (14 ਜਨਵਰੀ 1945-11 ਮਈ 2024) ਪੰਜਾਬ ਦੇ ਮਹਿਬੂਬ ਸ਼ਾਇਰਾਂ ਦੀ ਯਾਦ ’ਚ ਇੱਕ ਵਿਲੱਖਣ ਸਮਾਗਮ ਸ਼ਿਵ-ਪਾਤਰ ਗਾਇਨ ਕਰਵਾਇਆ ਜਾ ਰਿਹਾ ਹੈ। (ਤੁਸੀਂ ਸ਼ਿਵ ਕੁਮਾਰ ਬਟਾਲਵੀ ਜਾਂ ਡਾ. ਸੁਰਜੀਤ ਪਾਤਰ ਦੀ ਕਿਸੇ ਵੀ ਰਚਨਾ ਦੀ ਪੇਸ਼ਕਾਰੀ ਰਾਹੀਂ ਇਸ ਵਿਸ਼ੇਸ਼ ਸਮਾਗਮ ਦਾ ਹਿੱਸਾ ਬਣ ਸਕਦੇ ਹੋ) ਇਹ ਸਮਾਗਮ 10 ਮਈ, 2026, ਦਿਨ ਐਤਵਾਰ, ਸਵੇਰੇ 10.30 ਵਜੇ ਪੰਜਾਬ ਕਲਾ ਭਵਨ, ਸੈਕਟਰ-16 ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾਵੇਗਾ।

ਇਸ ਖਾਸ ਆਯੋਜਨ ਵਿੱਚ ਆਪ ਸਭ  ਨੂੰ ਨਿੱਘਾ ਸੱਦਾ ਦਿੱਤਾ ਜਾਂਦਾ ਹੈ। ਆਪ ਜੀ ਦੇ ਸਵਾਗਤ ਵਿੱਚ ਜਿਹੜੇ ਰਹਿਣਗੇ ਉਹਨਾਂ ਵਿੱਚ ਸਾਡੇ ਸਰਗਰਮ ਲੇਖਕ ਅਤੇ ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਵੀ ਸ਼ਾਮਲ ਹੋਣਗੇ ਅਤੇ ਬਾਕੀ ਸਾਰੇ ਵੀ। 

ਹੁਣ ਦੇਖਣਾ ਹੈ ਕਿ ਡਾਕਟਰ ਸੁਰਜੀਤ ਪਾਤਰ ਅਤੇ ਸ਼ਿਵ ਕੁਮਾਰ ਬਟਾਲਵੀ ਵਾਲੇ ਜਾਦੂ ਨੂੰ ਮੁੜ ਜਗਾਉਣ ਵਿੱਚ ਕੌਣ ਕੌਣ ਸਫਲ ਰਹਿੰਦਾ ਹੈ। ਨਿਸਚੇ ਹੀ ਇਹ ਆਯੋਜਨ ਉਚਾਰਣ ਅਤੇ ਗਾਇਨ ਵਰਗੀ ਪੇਸ਼ਕਾਰੀ ਵਾਲੇ ਅੰਦਾਜ਼ ਵਿੱਚ ਬੇਹਤਰੀ ਦਿਖਾਉਣ ਵਾਲੇ ਭਵਿੱਖ ਵਿੱਚ ਉਹਨਾਂ ਚੰਗੀਆਂ ਰਚਨਾਵਾਂ ਦੀ ਸਿਰਜਣਾ ਵੀ ਕਰ ਸਕਣਗੇ ਜਿਹੜੀਆਂ ਸਾਨੂੰ ਅੱਜ ਵੀ ਯਾਦ ਆਉਂਦੀਆਂ ਹਨ। 

Monday, 20 April 2026

‘ਕਾਵਿ ਕੈਨਵਸ’ ਸਾਂਝਾ ਕਾਵਿ ਸੰਗ੍ਰਿਹ ਦੀ ਸ਼ਾਨਦਾਰ ਰਿਲੀਜ਼

Hari Singh Jachak Poet on Monday 20th ਅਪ੍ਰੈਲ 2026 at 15:26 Regarding Book Release 

ਪੰਜਾਬੀ ਭਵਨ ਲੁਧਿਆਣਾ ਵਿੱਚ ਸਾਹਿਤਕ ਰੰਗਤ ਭਰਿਆ ਖਾਸ ਸਮਾਗਮ


ਲੁਧਿਆਣਾ
: 20 ਅਪ੍ਰੈਲ 2026: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਸਾਹਿਤਕ ਦੀਪ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਪੰਜਾਬੀ ਭਵਨ, ਲੁਧਿਆਣਾ ਵਿੱਚ ਸਾਂਝੇ ਕਾਵਿ ਸੰਗ੍ਰਿਹ ‘ਕਾਵਿ ਕੈਨਵਸ’ ਦੀ ਰਿਲੀਜ਼ ਸਮਾਰੋਹ ਬੜੇ ਉਤਸ਼ਾਹ ਅਤੇ ਸਾਹਿਤਕ ਗੰਭੀਰਤਾ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਗਮ ਪੰਜਾਬੀ ਸਾਹਿਤ ਪ੍ਰੇਮੀਆਂ ਲਈ ਇੱਕ ਯਾਦਗਾਰੀ ਪਲ ਸਾਬਤ ਹੋਇਆ।
ਸਮਾਗਮ ਵਿੱਚ ਪ੍ਰਸਿੱਧ ਵਿਦਵਾਨ ਸੁਖਵਿੰਦਰ ਸਿੰਘ ਫੁੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਡਾ. ਹਰੀ ਸਿੰਘ ਜਾਚਕ, ਡਾ. ਗੁਰਚਰਨ ਕੌਰ ਕੋਚਰ, ਡਾ. ਇਰਾਦੀਪ ਤ੍ਰੇਹਨ, ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਬਲਵੰਤ ਸਿੰਘ ਜੋਗਾ ਅਤੇ ਸ੍ਰੀ ਮਿੱਤਰ ਸੈਨ ਮੀਤ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰੀ।

ਸਮਾਗਮ ਦੀ ਸ਼ੁਰੂਆਤ ਕਵਿਤਰੀ ਦੀਪ ਲੁਧਿਆਣਵੀ ਵੱਲੋਂ ਗੁਰਬਾਣੀ ਸ਼ਬਦ ਨਾਲ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਆਧਿਆਤਮਿਕਤਾ ਨਾਲ ਰੰਗਿਆ ਗਿਆ। ਇਸ ਤੋਂ ਬਾਅਦ ਮੁੱਖ ਅਤੇ ਵਿਸ਼ੇਸ਼ ਮਹਿਮਾਨਾਂ ਅਤੇ ਸੰਸਥਾ ਦੀ ਪ੍ਰਧਾਨ ਰਮਨਦੀਪ ਕੌਰ (ਹਰਸਰ ਜਾਈ) ਵੱਲੋਂ ਸੰਗ੍ਰਿਹ ਨੂੰ ਲੋਕ ਅਰਪਿਤ ਕੀਤਾ ਗਿਆ।

ਆਪਣੇ ਸੰਬੋਧਨ ਵਿੱਚ ਸੁਖਵਿੰਦਰ ਸਿੰਘ ਫੁੱਲ ਨੇ ਕਿਹਾ ਕਿ ਇਹ ਸੰਗ੍ਰਿਹ ਨਵੀਆਂ ਅਤੇ ਅਨੁਭਵੀ ਕਲਮਾਂ ਦੇ ਸੁੰਦਰ ਮੇਲ ਦਾ ਪ੍ਰਤੀਕ ਹੈ, ਜੋ ਪੰਜਾਬੀ ਸਾਹਿਤ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਡਾ. ਹਰੀ ਸਿੰਘ ਜਾਚਕ ਨੇ ਪੁਸਤਕ ਵਿੱਚ ਸ਼ਾਮਲ ਕਵਿਤਾਵਾਂ ਬਾਰੇ ਭਾਵਪੂਰਤ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਵਿਤਾ ਸਮਾਜ ਦੀ ਧੜਕਣ ਹੁੰਦੀ ਹੈ ਅਤੇ ਇਹ ਸੰਗ੍ਰਿਹ ਉਸ ਧੜਕਣ ਨੂੰ ਬਖੂਬੀ ਪ੍ਰਗਟ ਕਰਦਾ ਹੈ। ਡਾ. ਗੁਰਚਰਨ ਕੌਰ ਕੋਚਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਵਿੱਚ ਨਾਰੀ ਅਹਿਸਾਸ, ਸਮਾਜਿਕ ਸੰਵੇਦਨਾ ਅਤੇ ਆਧੁਨਿਕ ਸੋਚ ਦਾ ਸੁੰਦਰ ਮੇਲ ਹੈ।

ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਐਸੇ ਉਪਰਾਲੇ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਡਾ. ਮਿੱਤਰ ਸੈਨ ਮੀਤ ਨੇ ਕਿਹਾ ਕਿ ਕਵਿਤਾ ਸਿਰਫ਼ ਸ਼ਬਦਾਂ ਦੀ ਰਚਨਾ ਨਹੀਂ, ਸਗੋਂ ਸਮਾਜ ਦੀ ਅਸਲੀਅਤ ਦਾ ਦਰਪਣ ਹੁੰਦੀ ਹੈ। ਡਾ. ਇਰਾਦੀਪ ਤ੍ਰੇਹਨ ਨੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਂਦੇ ਹੋਏ ਮਹਿਮਾਨਾਂ ਦੀ ਪੇਸ਼ਕਾਰੀ ਕੀਤੀ।


ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਐਡਵੋਕੇਟ ਤ੍ਰਿਪਤਾ ਬਰਮੋਟਾ, ਰਾਜਵਿੰਦਰ ਕੌਰ, ਬਲਜੀਤ ਸਿੰਘ ਮੱਲ੍ਹਾ, ਰੇਖਾ ਮੋਂਗਾ, ਸੁਖਦੇਵ ਸਿੰਘ ਗੰਡਵਾ, ਜਸਜੋਤ ਸਿੰਘ, ਅਮਿਤ ਕੌਰ, ਸੁਖਦੀਪ ਕੌਰ ਅਤੇ ਰੰਜਨ ਆਦਿ ਕਵੀਆਂ ਨੇ ਆਪਣੀ ਕਾਵਿ-ਕਲਾ ਨਾਲ ਹਾਜ਼ਰੀਨਾਂ ਨੂੰ ਮੋਹ ਲਿਆ।

ਸਮਾਗਮ ਦੌਰਾਨ ਸੰਗ੍ਰਿਹ ਵਿੱਚ ਸ਼ਾਮਲ ਸਾਰੇ ਕਵੀਆਂ ਅਤੇ ਕਵਿਤਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੇ ਮਨੋਬਲ ਵਿੱਚ ਵਾਧਾ ਹੋਇਆ। ਮੰਚ ਸੰਚਾਲਨ ਦੀ ਭੂਮਿਕਾ ਚੰਦਰਜੀਤ ਕੌਰ (ਪ੍ਰੀਤ ਬਹਿਲ) ਵੱਲੋਂ ਬੜੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ।

ਅੰਤ ਵਿੱਚ ਸੰਸਥਾ ਦੀ ਪ੍ਰਧਾਨ ਰਮਨਦੀਪ ਕੌਰ (ਹਰਸਰ ਜਾਈ) ਨੇ ਸਾਰੇ ਮਹਿਮਾਨਾਂ, ਕਵੀਆਂ ਅਤੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਐਸੇ ਸਾਹਿਤਕ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ ਉਭਰਦੇ ਲੇਖਕਾਂ ਅਤੇ ਕਵੀਆਂ ਦੀਆਂ 11 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ।
ਇਹ ਸਮਾਗਮ ਸਿਰਫ਼ ਇੱਕ ਪੁਸਤਕ ਰਿਲੀਜ਼ ਨਹੀਂ ਸੀ, ਸਗੋਂ ਪੰਜਾਬੀ ਸਾਹਿਤ ਦੀ ਰੂਹ ਨੂੰ ਨਵੀਂ ਉਡਾਣ ਦੇਣ ਵਾਲਾ ਯਾਦਗਾਰੀ ਪਲ ਬਣ ਕੇ ਉਭਰਿਆ।

Saturday, 18 April 2026

ਅਣੂ ਮੰਚ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੋਣਹਾਰ ਵਿਦਿਆਰਥੀ ਸਨਮਾਨਤ

Surinder Kailay on 18th  April 2026 at 2:24 PM Email Regarding Govt. School Butaheri 

 30 ਵਿਦਿਆਰਥੀਆਂ ਨੂੰ ਬਾਲ ਪੁਸਤਕਾਂ ਦਿੱਤੀਆਂ ਗਈਆਂ 


ਲੁਧਿਆਣਾ
: 18 ਅਪ੍ਰੈਲ 2026: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਅਦਾਰਾ ਅਣੂ ਮੰਚ ਤੇ ਅਣੂ (ਪੱਤ੍ਰਿਕਾ) ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਬੁਟਾਹਰੀ (ਲੁਧਿਆਣਾ) ਦੇ ਵਿਦਿਆਰਥੀਆਂ ਦੇ ਸਨਮਾਨ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ 30 ਵਿਦਿਆਰਥੀਆਂ ਨੂੰ ਗਿਆਨ, ਵਿਗਿਆਨ ਤੇ ਸਾਹਿਤ ਦੀਆਂ ਬਾਲ ਪੁਸਤਕਾਂ ਦਿੱਤੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਸਤੀਸ਼ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਜੱਥੇਬੰਦੀ ਦੇ ਸਕੱਤਰ ਸ੍ਰੀ ਬ੍ਰਿਜ ਭੂਸ਼ਨ ਗੋਇਲ, ਰਾਸ਼ਟਰੀ ਸਨਮਾਨ ਪ੍ਰਾਪਤ ਅਧਿਆਪਕ ਕਰਮਜੀਤ ਸਿੰਘ ਗਰੇਵਾਲ, ਕਾਰੋਬਾਰੀ ਅਪਿੰਦਰ ਸਿੰਘ ਕੈਲੇ, ਮੁੱਖ ਅਧਿਆਪਕ ਸਟੇਟ ਅਵਾਰਡੀ ਸ. ਜਸਵਿੰਦਰ ਸਿੰਘ ਤੇ ਸੁਰਿੰਦਰ ਕੈਲੇ ਨੇ ਕੀਤੀ।

ਸਵਾਗਤੀ ਸ਼ਬਦ ਕਹਿੰਦਿਆਂ ਮੁੱਖ ਅਧਿਆਪਕ ਜਸਵਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੇ ਸਾਬਕਾ ਸਰਪੰਚ ਸ੍ਰੀ ਸੁਰਿੰਦਰ ਕੈਲੇ ਪਿਛਲੇ ਬਹੁਤ ਸਾਲਾਂ ਤੋਂ ਨਿਰੰਤਰ ਗਿਆਨ ਭਰਪੂਰ ਪੁਸਤਕਾਂ ਦੇ ਕੇ ਵਿਦਿਆਰਥੀਆਂ ਦੀ ਸਲੇਬਸ ਤੋਂ ਬਾਹਰੀ ਜਾਣਕਾਰੀ ਤੇ ਸੋਚ ਨੂੰ ਵਿਕਸਤ ਕਰਨ ਵਿੱਚ ਯੋਗਦਾਨ ਪਾਉਂਦੇ ਆ ਰਹੇ ਹਨ। ਸਾਡੇ ਸਕੂਲ ਦੇ ਵਿਦਿਆਰਥੀ ਪੜ੍ਹਾਈ ਤੋਂ ਬਿਨ੍ਹਾਂ ਹੋਰ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹਕੇ ਹਿੱਸਾ ਲੈਂਦੇ ਹਨ। ਇਸ ਵਾਰੀ ਵੀ ਸਾਡੇ ਬੱਚੇ ਬਲਾਕ ਪੱਧਰ ਦੇ ਮੁਕਾਬਲਿਆਂ ਵਿੱਚੋਂ ਅੱਵਲ ਆਏ ਹਨ।

ਕਰਮਜੀਤ ਸਿੰਘ ਗਰੇਵਾਲ ਨੇ ਆਪਣੀ ਰਸਭਰੀ ਤੇ ਲੈਅ ਭਰਪੂਰ ਅਵਾਜ਼ ਵਿੱਚ ਵਿਿਦਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਏ। ਗਾਇਕੀ ਦੌਰਾਨ ਵਿਿਦਆਰਥੀਆਂ ਨੂੰ ਨਾਲ ਲਗਾ ਕੇ ਸਕੂਲ ਦੇ ਮਹੌਲ ਨੂੰ ਸੰਗੀਤਕ ਰੰਗ ਵਿੱਚ ਰੰਗ ਦਿੱਤਾ। ਸ੍ਰੀ ਬ੍ਰਿਜ ਭੂਸ਼ਨ ਗੋਇਲ ਨੇ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਵਿਿਦਆਰਥੀਆਂ ਨਾਲ ਮਿਲਕੇ ਗਾਇਕੀ ਦੀ ਮਹਿਫ਼ਲ ਸਜਾਈ। ਸੁਰਿੰਦਰ ਕੈਲੇ ਨੇ ਹਾਜ਼ਰ ਮਹਿਮਾਨਾਂ, ਸਕੂਲ ਸਟਾਫ਼ ਅਤੇ ਅਧਿਆਪਕਾ ਸ੍ਰੀਮਤੀ ਮਨਜੀਤ ਕੌਰ, ਸ. ਗੁਰਜੰਟ ਸਿੰਘ ਤੇ ਸ੍ਰੀਮਤੀ ਬਲਜੀਤ ਕੌਰ ਅਤੇ ਸਮਾਗਮ ਦੀ ਚੈਨਲ ਲਈ ਰਿਕਾਰਡਿੰਗ ਕਰਨ ਲਈ ਸ. ਕਰਮਜੀਤ ਸਿੰਘ ਦਾ ਧੰਨਵਾਦ ਕੀਤਾ। ਸਮੁੱਚੀ ਕਾਰਵਾਈ ਸ. ਦਵਿੰਦਰ ਸਿੰਘ ਨੇ ਬਾਖੂਬੀ ਨਿਭਾਈ।

Thursday, 9 April 2026

ਵਿਸ਼ੇਸ਼ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ 11 ਅਪ੍ਰੈਲ 2026 (ਸ਼ਨੀਵਾਰ) ਨੂੰ

Hari Singh Jachak on Thursday 9th April 2026 at 12:32 regarding an event 

 ਵਿਸ਼ੇਸ਼ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼  11 ਅਪ੍ਰੈਲ 2026 (ਸ਼ਨੀਵਾਰ) ਨੂੰ 


ਲੁਧਿਆਣਾ
: 9 ਅਪ੍ਰੈਲ 2026: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਭਵਨ, ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਕਵੀ ਦਰਬਾਰ ਹੋਵੇਗਾ ਅਤੇ ਇਸ ਮੌਕੇ ਪ੍ਰਸਿੱੱਧ ਲੇਖਿਕਾ ਪਰਵਿੰਦਰ ਕੌਰ ਸੁੱਖ ਦੀ ਬਾਲ ਪੁਸਤਕ ਰਿਲੀਜ਼ ਕੀਤੀ ਜਾਵੇਗੀ। ਇਸ ਸੰਬੰਧ ਵਿੱਚ 11 ਅਪ੍ਰੈਲ 2026 (ਸ਼ਨੀਵਾਰ) ਨੂੰ ਸਵੇਰੇ 10:00 ਵਜੇ ਖਾਸ ਆਯੋਜਨ ਕੀਤਾ ਜਾਵੇਗਾ ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣ ਗਈਆਂ ਹਨ। 

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ (ਰਜਿ.), ਲੁਧਿਆਣਾ ਵੱਲੋਂ 11 ਅਪ੍ਰੈਲ 2026 (ਸ਼ਨੀਵਾਰ) ਨੂੰ ਸਵੇਰੇ 10:00 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਕਵੀ ਦਰਬਾਰ ਅਤੇ ਬਾਲ ਪੁਸਤਕ ਰਿਲੀਜ਼ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਕਈ ਉਘੀਆਂ ਸ਼ਖਸੀਅਤਾਂ ਸ਼ਾਮਿਲ ਹੋਣਗੀਆਂ। 

ਇਸ ਸਮਾਗਮ ਦੌਰਾਨ ਪ੍ਰਸਿੱਧ ਕਵੀ-ਕਵਿਤਰੀਆਂ ਵੱਲੋਂ ਕਵੀ ਦਰਬਾਰ ਰਾਹੀਂ ਸਾਹਿਤਕ ਰੰਗ ਬਿਖੇਰੇ ਜਾਣਗੇ। 

ਇਸ ਦੇ ਨਾਲ ਹੀ ਮਾਣਯੋਗ ਲੇਖਿਕਾ ਬੀਬੀ ਪਰਵਿੰਦਰ ਕੌਰ ਸੁੱਖ ਦੀ ਨਵੀਂ ਬਾਲ ਪੁਸਤਕ “ਚੂਹਿਆਂ ਦੀ ਮੀਟਿੰਗ” ਦਾ ਵਿਧਿਵਤ ਲੋਕ ਅਰਪਣ ਵੀ ਕੀਤਾ ਜਾਵੇਗਾ।

ਉਕਤ ਪੁਸਤਕ ਸੰਬੰਧੀ ਪ੍ਰਸਿੱਧ ਵਿਦਵਾਨ, ਸਟੇਟ ਅਵਾਰਡੀ ਅਤੇ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਵੱਲੋਂ ਵਿਸ਼ੇਸ਼ ਪੇਪਰ ਪੜ੍ਹਿਆ ਜਾਵੇਗਾ, ਜਿਸ ਵਿੱਚ ਪੁਸਤਕ ਦੇ ਸਾਰਥਕ ਪੱਖਾਂ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।

ਸਮਾਗਮ ਵਿੱਚ ਸ਼ਾਮਲ ਹੋ ਰਹੇ ਮਾਣਯੋਗ ਵਿਦਵਾਨਾਂ ਅਤੇ ਸਾਹਿਤਕ ਹਸਤੀਆਂ ਵਿੱਚ ਸਰਦਾਰ ਪ੍ਰਭਦੀਪ ਸਿੰਘ ਨੱਥੋਵਾਲ, ਡਿਪਟੀ ਡਾਇਰੈਕਟਰ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ, ਡਾ.ਹਰੀ ਸਿੰਘ ਜਾਚਕ ਚੇਅਰਮੈਨ, ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ, ਪੰਜਾਬੀ ਸਾਹਿਤ ਅਕਾਡਮੀ, ਸਰਦਾਰ ਰਣਯੋਧ ਸਿੰਘ ਪ੍ਰਧਾਨ, ਰਾਮਗੜ੍ਹੀਆ ਐਜੂਕੇਸ਼ਨ ਕੌਂਸਲ, ਲੁਧਿਆਣਾ, ਸਰਦਾਰ  ਦਵਿੰਦਰ ਸਿੰਘ ਲੋਟੇ,ਡਿਪਟੀ ਡਾਇਰੈਕਟਰ, ਸਪੋਰਟਸ ਐਂਡ ਯੂਥ ਸੇਵਾਵਾਂ, ਲੁਧਿਆਣਾ, ਸਰਦਾਰ ਕਰਮਜੀਤ ਸਿੰਘ ਗਰੇਵਾਲ, ਲੇਖਕ,ਗਾਇਕ ਤੇ ਅਦਾਕਾਰ ਸ਼ਾਮਲ ਹਨ।

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਡਾ. ਰਮਨਦੀਪ ਸਿੰਘ ਦੀਪ, ਸਕੱਤਰ ਮਨਦੀਪ ਕੌਰ ਪ੍ਰੀਤ, ਦਫ਼ਤਰ ਸਕੱਤਰ ਜਸਵਿੰਦਰ ਕੌਰ ਜੱਸੀ,ਐਗਜੈਕਟਿਵ ਮੈਂਬਰ ਪਰਵਿੰਦਰ ਕੌਰ ਸੁੱਖ ਤੇ ਕੁਲਦੀਪ ਕੌਰ ਦੀਪ ਲੁਧਿਆਣਵੀ ਸਮੇਤ ਸਾਰੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਵਲੋਂ ਸਾਹਿਤ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਇਸ ਸਾਹਿਤਕ ਸਮਾਗਮ ਦੀ ਸ਼ੋਭਾ ਵਧਾਉਣ। ਉਨ੍ਹਾਂ ਕਿਹਾ ਕਿ ਤੁਹਾਡੀ ਕੀਮਤੀ ਹਾਜ਼ਰੀ ਸਾਡੇ ਲਈ ਮਾਣ, ਪ੍ਰੇਰਣਾ ਅਤੇ ਉਤਸ਼ਾਹ ਦਾ ਸਰੋਤ ਬਣੇਗੀ।

Monday, 6 April 2026

ਸੰਜੀਵਨ ਨੇ ਲਿਖੀ ਸ਼ਬਦ-ਚਿੱਤਰਾਂ ਦੀ ਨਵ-ਪ੍ਰਕਾਸ਼ਿਤ ਕਿਤਾਬ ‘ਬੜੇ ਚੇਤੇ ਆਉਂਦੇ ਨੇ..

Sanjivan Singh IPTA WhatsApp on Monday 6th April 2026 at 16:53 Regarding Book Release

ਪੁਸਤਕ ਦਾ ਲੋਕ-ਅਰਪਣ ਹੋਇਆ ਪੰਜਾਬੀ ਭਵਨ ਲੁਧਿਆਣਾ ਵਿਖੇ

ਬਲਵੰਤ ਗਾਰਗੀ ਦੀ ‘ਸੂਰਮੇ ਵਾਲੀ ਅੱਖ’ ਪੜਕੇ ਮੈਂ ਸੋਚਿਆ, ਮੈਂ ਵੀ ਕੁਝ ਅਦੀਬਾਂ/ਫਨਕਾਰਾਂ ਬਾਰੇ ਲਿਖਾਂ-ਸੰਜੀਵਨ


ਚੰਡੀਗੜ੍ਹ//ਲੁਧਿਆਣਾ: 6 ਅਪ੍ਰੈਲ 2026: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ):: 

ਸੰਜੀਵਨ ਸਿੰਘ ਰੰਗਮੰਚ ਅਤੇ ਸਾਹਿਤ ਨੂੰ ਸਮਰਪਿਤ ਜ਼ਿੰਦਗੀ ਵਾਲੀ ਇੱਕ ਬਹੁਪੱਖੀ ਸ਼ਖ਼ਸੀਅਤ ਹੈ। ਬਹੁਤ ਸਾਰੇ  ਸੰਜੀਵਨ ਦੀ ਕਲਮ ਅਤੇ ਪ੍ਰਤਿਭਾ ਦੇ ਬਹੁਤ ਸਾਰੇ ਪਹਿਲੂ ਹਨ। ਨਾਟਕ ਲਿਖਣਾ ਇੱਕ ਅਲਗ ਵਿਧਾ ਹੈ। ਨਾਟਕਾਂ ਦਾ ਮੰਚਣ ਪੂਰੀ ਤਰ੍ਹਾਂ ਅਲਗ ਹੈ ਵਿਧਾ ਹੈ। ਨਾਟਕਾਂ ਨੂੰ ਲਿਖਣ ਮਗਰੋਂ ਉਹਨਾਂ ਨੂੰ ਸਟੇਜ ਲਈ ਨਿਰਦੇਸ਼ਨ ਦੇਣਾ ਇੱਕ ਅਲਗ ਵਿਧਾ ਹੈ। ਇਹਨਾਂ ਸਾਰੀਆਂ ਖੂਬੀਆਂ ਦੇ ਨਾਲ ਰੇਖ ਚਿਤਰ ਲਿਖਣੇ ਬਿਲਕੁਲ ਹੀ ਅਲਗ ਵਿਧਾ। ਦਿਲਚਸਪ ਗੱਲ ਇਹ ਵੀ ਕਿ ਸੰਜੀਵਨ ਇਹਨਾਂ ਸਾਰੀਆਂ ਵਿਧਾਵਾਂ ਵਿੱਚ ਪੂਰੀ ਤਰ੍ਹਾਂ ਨਿਪੁੰਨ ਹੈ। 

ਸੰਜੀਵਨ ਸਿੰਘ ਦੀ ਰੰਗਮੰਚੀ, ਸਾਹਿਤਕ, ਸਭਿਆਚਾਰਕ ਅਤੇ ਸਮਾਜਿਕ ਖੇਤਰਾਂ ਦੀਆਂ ਵਿਛੜ ਚੁੱਕੀਆਂ ਸਖਸ਼ੀਅਤਾਂ ਬਾਰੇ ਸ਼ਬਦ-ਚਿੱਤਰਾਂ ਦੀ ਨਵ-ਪ੍ਰਕਾਸ਼ਿਤ ਕਿਤਾਬ ‘ਬੜੇ ਚੇਤੇ ਆਉਂਦੇ ਨੇ...’ ਆਰਥਿਕ ਮਾਹਿਰ ਕਈ ਮੁੱਖ ਮੰਤਰੀਆਂ ਦੇ ਸਲਾਹਕਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸਮੇਤ ਕਈ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਰਹੇ ਡਾ. ਸਰਦਾਰਾ ਸਿੰਘ ਜੌਹਲ, ਚਰਚਿੱਤ ਲੇਖਕ ਡਾ. ਵਰਿਆਮ ਸੰਧੂ, ਸ਼ਾਇਰ ਡਾ. ਲਖਵਿੰਦਰ ਜੌਹਲ, ਪ੍ਰੋ. ਗੁਰਭਜਨ ਗਿੱਲ, ਚਿੰਤਕ ਅਤੇ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ ਡਾ. ਗੁਰਇਕਬਾਲ ਸਿੰਘ ਨੇ ਪੰਜਾਬੀ ਭਵਨ, ਲੁਧਿਆਣਾ ਵਿਖੇ ਅਕਾਡਮੀ ਦੇ ਨਵੇਂ ਚੁਣੇ ਗਏ ਪ੍ਰਬੰਧਕੀ ਦੀ ਪਲੇਠੀ ਇਕੱਤ੍ਰਤਾ ਦੌਰਾਨ ਬੀਤੇ ਦਿਨੀ ਲੋਕ-ਅਪਰਣ ਕੀਤੀ

ਕਿਤਾਬ ਦੇ ਲੇਖਕ ਸੰਜੀਵਨ ਸਿੰਘ ਨੇ ਕਿਹਾ ਸ਼ਬਦ ਚਿੱਤਰਾਂ ਦੀਆਂ ਕਿਤਾਬਾਂ ਮੈਂ ਇਕ ਤੋਂ ਵਧੇਰੇ ਲੇਖਕਾਂ ਦੀਆਂ ਪੜੀਆਂ, ਪਰ ਜਦ ਮੈਂ ਬਲਵੰਤ ਗਾਰਗੀ ਦੀ ਆਪਣੇ ਸੰਜੀਵਨ ਸਿੰਘ ਸਮਕਾਲੀ ਪ੍ਰਮੱੁਖ ਸਾਹਿਤਕਾਰਾਂ ਅਤੇ ਕਲਾਕਾਰਾਂ ਬਾਰੇ ਜੀਵੰਤ ਸ਼ਬਦ ਵਿਚ, ਬੇਬਾਕ ਅਤੇ ਦਿਲਚਸਪ ਵਾਰਤਕ ਸ਼ੈਲੀ ਵਿਚ ਸ਼ਬਦ ਚਿੱਤਰਾਂ ਦੀ ਕਿਤਾਬ ‘ਸੂਰਮੇ ਵਾਲੀ ਅੱਖ’ ਪੜ੍ਹੀ, ਤਾਂ ਮੈਂ ਸੋਚਿਆ, ਮੈਂ ਵੀ ਕੁਝ ਅਦੀਬਾਂ/ਫਨਕਾਰਾਂ ਬਾਰੇ ਲਿਖਾਂ, ਜਿੰਨ੍ਹਾਂ ਦੇ ਸਾਹਿਤਕ, ਰੰਗਮੰਚੀ ਅਤੇ ਸਭਿਆਚਾਰਕ ਕੰਮ ਤੋਂ ਇਲਾਵਾ ਉਨ੍ਹਾਂ ਦੀ ਵਿਅਕਤੀਗਤ ਜ਼ਿੰਦਗੀ ਨੇ ਮੈਂਨੂੰ ਪ੍ਰਭਾਵਿਤ ਕੀਤਾ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ (ਲੁਧਿਆਣਾ), ਮੀਤ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ (ਬਠਿੰਡਾ), ਸਹਿਜਪ੍ਰੀਤ ਸਿੰਘ ਮਾਂਗਟ (ਲਧਿਆਣਾ), ਡਾ. ਗੁਰਚਰਨ ਕੌਰ ਕੋਚਰ (ਲਧਿਆਣਾ), ਸ੍ਰੀਮਤੀ ਸੁਰਿੰਦਰ ਨੀਰ (ਜੰਮੂ) ਅਤੇ ਡਾ. ਅਰਵਿੰਦਰ ਕੌਰ ਕਾਕੜਾ (ਪਟਿਆਲਾ), ਪ੍ਰਬੰਧਕੀ ਬੋਰਡ ਮੈਬਰ, ਸੁਰਿੰਦਰ ਕੈਲੇ (ਲਧਿਆਣਾ), ਭੁਪਿੰਦਰ ਸਿੰਘ ਸੰਧੂ (ਅੰਮ੍ਰਿਤਸਰ), ਡਾ. ਸਿਮਰਜੀਤ ਕੌਰ ਗਿੱਲ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ (ਲਧਿਆਣਾ), ਨਵਤੇਜ ਗੜ੍ਹਦੀਵਾਲਾ, ਡਾ. ਹਰਵਿੰਦਰ ਸਿੰਘ ਸਿਰਸਾ (ਹਰਿਆਣਾ), ਡਾ. ਅੰਮੀਆਂ ਕੁੰਵਰ, (ਦਿੱਲੀ) ਰਜਿੰਦਰ ਸਿੰਘ ਰਾਜਨ, ਮੱਖਣ ਮਾਨ (ਜਲੰਧਰ), ਡਾ.ਰੋਜ਼ੀ ਸਿੰਘ (ਫਤਹਿਗੜ ਚੂੜੀਆਂ), ਦੀਪ ਜਗਦੀਪ ਸਿੰਘ (ਲੁਧਿਆਣਾ), ਪ੍ਰਭਜੋਤ ਸਿੰਘ ਸੋਹੀ ਅਤੇ ਕੇ. ਸਾਧੂ ਸਿੰਘ ਸਮੇਤ ਕਈ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

ਕੁੱਲ  ਮਿਲਾ ਕੇ ਇਹ ਵੀ ਇੱਕ ਯਾਦਗਾਰੀ ਸਾਹਿਤਿਕ ਸਮਾਗਮ ਰਿਹਾ। 

Saturday, 28 March 2026

ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਖੋਜ ਪ੍ਰੇਮੀਆਂ ਦਾ ਇੱਕ ਹੋਰ ਯਾਦਗਾਰੀ ਸਮਾਗਮ

edia Link 32 Team on Saturday 28th March 2026 at 05:45 PM Regarding Event at Press Club Chandigarh

ਗੁਰੂ ਨਾਨਕ ਰੀਸਰਚ ਇੰਸਟੀਚਿਊਟ ਬ੍ਰਿਮਿੰਘਮ (ਇੰਗਲੈਂਡ) ਵੱਲੋਂ ਸ਼ਾਨਦਾਰ ਉਪਰਾਲਾ

*ਖੋਜੀ ਕਾਫ਼ਰ ਨੂੰ "ਲਾਈਫ਼ ਟਾਈਮ ਐਚੀਵਮੈਂਟ ਐਵਾਰਡ" ਨਾਲ ਸਨਮਾਨਿਆ

*4 ਨਵੀਆਂ ਕਿਤਾਬਾਂ ਰਲੀਜ਼ ਕੀਤੀਆਂ ਗਈਆਂ


ਚੰਡੀਗੜ੍ਹ: 28 ਮਾਰਚ 2026: (ਮੀਡੀਆ ਲਿੰਕ ਟੀਮ//ਸਾਹਿਤ ਸਕਰੀਨ ਡੈਸਕ):: 

ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਅੱਜ ਫਿਰ ਗੰਭੀਰ ਕਿਸਮ ਦੀਆਂ ਰੌਣਕਾਂ ਸਨ। ਖੋਜ ਦੇ ਵਿਦਿਆਰਥੀ ਅਤੇ ਮਾਹਰ ਮੌਜੂਦ ਸਨ। ਖੋਜ ਦੀ ਗੱਲ ਵੀ ਹੋ ਰਹੀ ਸੀ ਅਤੇ ਸਾਹਿਤ ਦੀ ਵੀ। ਸਾਹਿਤਕਾਰ ਵੀ ਮੌਜੂਦ ਸਨ ਅਤੇ ਸਾਹਿਤ ਪ੍ਰੇਮੀ ਵੀ। ਇਸੇ ਮਾਹੌਲ ਵਿੱਚ ਚਾਰ ਖਾਸ ਕਿਤਾਬਾਂ ਵੀ ਰਿਲੀਜ਼ ਹੋਈਆਂ। ਸਾਹਿਤ ਦੇ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਬੜੀ ਉਚੇਚ ਨਾਲ ਆਪਣੀ ਹਾਜ਼ਰੀ ਲਗਵਾਈ। ਉਹਨਾਂ ਦੀ ਮੌਜੂਦਗੀ ਦੀਆਂ ਤਰੰਗਾਂ ਸਮਾਗਮ ਦੇ ਸਮਾਪਨ ਵੀ ਮਹਿਸੂਸ ਹੁੰਦੀਆਂ ਰਹੀਆਂ। 

ਇਸ ਮੌਕੇ ਗੁਰੂ ਨਾਨਕ ਰੀਸਰਚ ਇੰਸਟੀਚਿਊਟ ਬ੍ਰਿਮਿੰਘਮ (ਇੰਗਲੈਂਡ) ਵੱਲੋਂ ਚਾਰ ਕਿਤਾਬਾਂ ਰਲੀਜ਼ ਕੀਤੀਆਂ ਗਈਆਂ। ਇਹ ਸਨ ਕਥਾ ਜਪੁਜੀ ਸਾਹਿਬ, ਸੁਖਮਨੀ ਸਾਹਿਬ ਦੀ ਕਥਾ, ਲੋਹਗ੍ਹ (ਸਿੱਖ ਰਾਜ ਦੀ ਪਹਿਲੀ ਰਾਜਧਾਨੀ), ਸੰਜੀਦਾ ਪੰਥਕ ਮਸਲੇ। ਪਹਿਲੀਆਂ 2 ਕਿਤਾਬਾਂ ਡਾ ਬਲਜਿੰਦਰ ਸਿੰਘ ਨਾਰਵੇ ਦੀਆਂ ਲਿਖੀਆਂ ਹੋਈਆਂ ਹਨ। ਕਿਤਾਬ 'ਲੋਹਗੜ੍ਹ' ਡਾ ਹਰਜਿੰਦਰ ਸਿੰਘ ਦਿਲਗੀਰ ਲਿਖਤ ਹੈ ਤੇ ਇਸ ਦਾ ਪੰਜਾਬੀ ਰੂਪ ਡਾ ਬਲਜਿੰਦਰ ਸਿੰਘ ਨਾਰਵੇ ਨੇ ਤਿਆਰ ਕਤਿਾ ਹੈ। 'ਸੰਜੀਦਾ ਪੰਥਕ ਮਸਲੇ'  ਡਾ ਹਰਜਿੰਦਰ ਸਿੰਘ ਦਿਲਗੀਰ ਲਿਖਤ ਹੈ ਤੇ ਇਸ ਨੂੰ ਡਾ ਬਲਜਿੰਦਰ ਸਿੰਘ ਨਾਰਵੇ ਨੇ ਸੰਪਾਦਨ ਕੀਤਾ ਹੈ।

ਅੱਜ ਦੇ ਇਸ ਯਾਦਗਾਰੀ ਸਮਾਗਮ ਦੀ ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਇਸ ਸਮਾਗਮ ਵਿਚ ਕਨੇਡਾ ਵਾਸੀ ਮਸ਼ਹੂਰ ਲੇਖਕ ਖੋਜੀ ਕਾਫ਼ਿਰ (ਪ੍ਰੋ. ਭੂਪਿੰਦਰ ਸਿੰਘ ਢਿੱਲੋ) ਨੂੰ 'ਜੀਵਨ ਪ੍ਰਾਪਤੀ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ।

ਅੱਜ ਦੇ ਸਮਾਗਮ ਦੌਰਾਨ ਇਨ੍ਹਾਂ ਰਲੀਜ਼ ਕੀਤੀਆਂ ਕਿਤਾਬਾਂ 'ਤੇ ਡਾ. ਯੋਗ ਰਾਜ ਐਂਗਰਸ਼ (ਮੁਖੀ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ), ਡਾ. ਦਲਜੀਤ ਸਿੰਘ (ਹਿਸਟੋਰੀਅਨ ਮੁਖੀ ਹਿਸਟਰੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੇ ਡਾ. ਰਾਜ ਕੁਮਾਰ ਹੰਸ (ਗੁਜਰਾਤ ਯੂਨੀਵਰਸਿਟੀ) ਨੇ ਪੇਪਰ ਪੇਸ਼ ਕੀਤੇ।

ਇਸ ਸਮਾਗਮ  ਦੀ ਪ੍ਰਧਾਨਗੀ ਪ੍ਰੋ. ਡਾ. ਰੌਣਕੀ ਰਾਮ (ਪੰਜਾਬ ਯੂਨੀਵਰਸਿਟੀ) ਨੇ ਕੀਤੀ।

ਵੋਟ ਆਫ਼ ਥੈਂਕਸ ਪ੍ਰੋ, ਮੁਨੀਸ਼ ਸਿੰਘ ਨੇ ਪੇਸ਼ ਕੀਤਾ।

ਸਟੇਜ ਦੀ ਕਾਰਵਾਈ ਮਸ਼ਹੂਰ ਫ਼ਿਲਮੀ ਕਲਾਕਾਰ ਪੰਮੀ ਸਿੱਧੂ-ਸੰਧੂ ਨੇ ਬਖ਼ੂਬੀ ਚਲਾਈ। 

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਸ਼ਹੂਰ ਇਤਿਹਾਸਕਾਟ ਡਾ ਸੁਭਾਸ਼ ਪਰਿਹਾਰ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਸੀਨੀਅਰ ਮੀਤ ਪ੍ਰਧਾਨ  ਡਾ ਪਾਲ ਕੌਰ, ਪ੍ਰਿੰਸੀਪਲ ਬਲਜੀਤ ਸੈਣੀ ਮੁਕੇਰੀਆਂ, ਮਸ਼ਹੂਰ ਬੈਂਕਰ ਤੇ ਵਿਦਵਾਨ ਸ. ਦਵਿੰਦਰ ਸਿੰਘ ਜੱਟਾਣਾ (ਕੈਲੇਫ਼ੋਰਨੀਆ), ਮਸ਼ਹੂਰ ਇਤਿਹਾਸਕਾਰ ਡਾ ਗੁਰਦੇਵ ਸਿੰਘ ਸਿੱਧੂ, ਡਾ. ਖ਼ੁਸ਼ਹਾਲ ਸਿੰਘ ਤੇ ਪ੍ਰੋ ਸ਼ਾਮ ਸਿੰਘ (ਕੇਂਦਰੀ ਸਿੰਘ ਸਭਾ), ਸ, ਜਸਪਾਲ ਸਿੰਘ ਸਿੱਧੂ ਸੀਨੀਅਰ ਜਰਨਲਿਸਟ, ਸ, ਜਗਤਾਰ ਸਿੰਘ ਸਿੱਧੂ ਮਸ਼ਹੂਰ ਜਰਨਲਿਸਟ, ਇੰਦਰਮੋਹਨ ਸਿੰਘ ਛਾਬੜਾ (ਫ਼ਿਲਮ ਪ੍ਰੋਡਿਊਸਰ ਤੇ ਜਰਨਲਿਸਟ ਸ਼ਿਕਾਗੋ, ਅਮਰੀਕਾ), ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਕਰਨਾਲ, ਸਿਨੇਮਾ ਹਿਸਟੋਰੀਅਨ ਮਨਦੀਪ  ਸਿੰਘ ਸਿੱਧੂ, ਪੱਤਰਕਾਰ ਰੈਕਟਰ ਕਥੂਰੀਆ, ਮਸ਼ਹੂਰ ਜਰਨਲਿਸਟ ਦੀਪਕ ਸ਼ਰਮਾ ਚਨਾਰਥਲ, ਸ. ਅਜਮੇਰ ਸਿੰਘ ਲੋਧੀ ਨੰਗਲ, ਮਸ਼ਹੂਰ ਗੁਰਮਤਿ ਪ੍ਰਚਾਰਕ ਸ. ਪ੍ਰੀਤਮ ਸਿੰਘ ਮਟਵਾਣੀ, ਸ. ਸੁਰਜੀਤ ਸਿੰਘ ਛਦੌੜੀ ਬੈਲਜੀਅਮ, ਸ਼ਾਇਰਾ ਅਤੇ ਪੱਤਰਕਾਰ ਕਾਰਤਿਕਾ ਕਲਿਆਣੀ ਸਿੰਘ, ਪ੍ਰੋ. ਹਰਪਾਲ ਸਿੰਘ ਬੰਗਾ ਆਦਿ ਨੇ ਵੀ ਸ਼ਿਰਕਤ ਕੀਤੀ ਤੇ ਉਨ੍ਹਾਂ ਸਾਰਿਆਂ ਨੂੰ ਫੁਲਕਾਰੀਆਂ ਭੇਟ ਕਤਿੀਆਂ ਗਈਆਂ।

ਗੁਰੂ ਨਾਨਕ ਰੀਸਰਚ ਇੰਸਟੀਚਿਊਟ ਬ੍ਰਿਮਿੰਘਮ (ਇੰਗਲੈਂਡ) ਵੱਲੋਂ ਆਯੋਜਿਤ ਇਸ ਸਮਾਗਮ ਮੌਕੇ ਰੋਜ਼ਾਨਾ ਦੇਸ਼ ਸੇਵਕ ਦੇ ਸੰਪਾਦਕ ਰਿਪੁਦਮਨ ਰਿਪੀ ਬੜੇ ਉਚੇਚ ਨਾਲ ਪੁੱਜੇ ਅਤੇ ਉਹਨਾਂ ਨੇ ਬਹੁਤ ਧਿਆਨ ਨਾਲ ਇਸ ਸਾਰੀ ਚਰਚਾ ਨੂੰ ਸੁਣਿਆ ਅਤੇ ਦੇਖਿਆ। ਉਹਨਾਂ ਦੀ ਮੌਜੂਦਗੀ ਨੇ ਇਸ ਸਾਹਿਤ ਅਤੇ ਪੰਥਕ ਚਰਚਾ ਨੂੰ ਹੋਰ ਵੀ ਮਹੱਤਵਪੂਰਨ ਬਣਾਇਆ। 

ਸਾਹਿਤ ਅਤੇ ਰੰਗਮੰਚ ਦੀ ਦੁਨੀਆ ਦੇ ਪ੍ਰਸਿੱਧ ਹਸਤਾਖਰ ਬਲਕਾਰ ਸਿੱਧੂ ਵੀ ਉਚੇਚ ਨਾਲ ਪੁੱਜੇ ਅਤੇ ਉਹਨਾਂ ਨੇ ਪੂਰਾ ਸਮਾਗਮ ਦੇਖਿਆ ਵੀ ਅਤੇ ਸੁਣਿਆ। ਸਮਾਗਮ ਵਿੱਚ ਪੁੱਜਿਆ ਕੋਈ ਵੀ ਮਹਿਮਾਨ ਅਜਿਹਾ ਨਹੀਂ ਸੀ ਜਿਸਨੂੰ ਪੁਸਤਕਾਂ ਦਾ ਮਹੱਤਵਪੂਰਨ ਪ੍ਰਸ਼ਾਦ ਨਾ ਮਿਲਿਆ ਹੋਵੇ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਜਿਸਦੇ ਸੰਪੰਨ ਹੁੰਦਿਆਂ ਹੀ ਅਗਲੀ ਵਾਰ ਦੇ ਸਮਾਗਮ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ। 

ਇਸ ਸਮਾਗਮ ਦੀ ਖ਼ਾਸ ਗੱਲ ਇਹ ਸੀ ਕਿ ਸਾਰੇ ਸਰੋਤੇ ਆਖ਼ਰੀ ਮਿੰਟ ਤਕ ਬੈਠੇ ਰਹੇ ਅਤੇ ਵਿਦਵਾਨਾਂ ਨੂੰ ਧਿਆਨ ਨਾਲ ਸੁਣਦੇ ਰਹੇ।

Friday, 27 March 2026

ਦੂਜਾ ਅਨਿਲ ਆਦਮ ਸਿਮਰਤੀ ਸਮਾਗਮ

Harmeet Vidyarthi on 27th March 2026 at 10:50 AM Regarding Anil Adam memorial Function

ਸੰਵੇਦਨਾ, ਸਿਰਜਣਾ, ਸਨਮਾਨ ਅਤੇ ਸ਼ਾਇਰੀ ਦੇ ਕਈ ਰੰਗ ਬਿਖੇਰ ਗਿਆ 


ਫ਼ਿਰੋਜ਼ਪੁਰ: (ਹਰਮੀਤ ਵਿਦਿਆਰਥੀ ਅਤੇ ਸਾਹਿਤ ਸਕਰੀਨ ਡੈਸਕ)::

ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ "ਕਲਾਪੀਠ ", ਅਨਿਲ ਆਦਮ ਮੈਮੋਰੀਅਲ ਫਾਉਂਡੇਸ਼ਨ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇਵ ਸਮਾਜ ਕਾਲਜ ਫਾਰ ਵੁਮੈਂਨ ਵੱਲੋਂ ਦੂਜਾ ਅਨਿਲ ਆਦਮ ਸਿਮਰਤੀ ਸਮਾਗਮ ਕਰਵਾਇਆ ਗਿਆ।

ਪੰਜਾਬੀ ਅਤੇ ਹਿੰਦੀ ਵਿੱਚ ਇੱਕੋ ਜਿੰਨੀ ਮੁਹਾਰਤ ਅਤੇ ਸ਼ਿੱਦਤ ਨਾਲ ਕਵਿਤਾ ਲਿਖਣ ਵਾਲਾ ਅਨਿਲ ਆਦਮ ਨਾ ਕੇਵਲ ਬਹੁਤ ਸੂਖ਼ਮ ਕਵੀ ਸੀ ਸਗੋਂ ਇੱਕ ਚੰਗਾ ਅਨੁਵਾਦਕ, ਸੂਝਵਾਨ ਅਧਿਆਪਕ ਵੀ ਸੀ। ਉਸਦੀ ਕਵਿਤਾ ਦੀਆਂ ਤਿੰਨ , ਅਨੁਵਾਦ ਦੀਆਂ ਚਾਰ ਅਤੇ ਬਾਲ ਸਾਹਿਤ ਦੀਆਂ ਅੱਧੀ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ। 

ਦੇਵ ਸਮਾਜ ਕਾਲਜ ਵਿੱਚ ਕਰਵਾਏ ਗਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਸ਼ਾਇਰ ਤੇ ਅਲੋਚਕ ਪ੍ਰੋ. ਅਤੈ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਨਾਮਵਰ ਚਿੰਤਕ ਡਾ. ਕੁਲਦੀਪ ਸਿੰਘ ਦੀਪ ਅਤੇ ਅਨਿਲ ਆਦਮ ਮੈਮੋਰੀਅਲ ਫਾਉਂਡੇਸ਼ਨ ਦੀ ਪ੍ਰਧਾਨ ਅੰਜੁਮ ਸ਼ਰਮਾ ਸ਼ਾਮਿਲ ਹੋਏ। 

ਕਲਾਪੀਠ ਦੇ ਜਨਰਲ ਸਕੱਤਰ ਸੁਖਜਿੰਦਰ ਨੇ ਮੰਚ ਸੰਭਾਲਦਿਆਂ ਅਨਿਲ ਆਦਮ ਨੂੰ ਜ਼ਿੰਦਗੀ ਅਤੇ ਕਵਿਤਾ ਦਾ ਛਿੰਦਾ ਪੁੱਤ ਦੱਸਿਆ ਜਿਸ ਨੇ ਆਪਣਾ ਆਪ ਕਵਿਤਾ ਨੂੰ ਸਮਰਪਿਤ ਕੀਤਾ ਹੋਇਆ ਸੀ। ਉੱਘੇ ਪੰਜਾਬੀ ਗ਼ਜ਼ਲਗੋ ਪ੍ਰੋ. ਗੁਰਤੇਜ ਕੋਹਾਰਵਾਲਾ ਨੇ ਕਲਾਪੀਠ ਦੇ ਕਾਰਜਾਂ ਦਾ ਜ਼ਿਕਰ ਕਰਦਿਆਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਡਾ. ਕੁਲਦੀਪ ਸਿੰਘ ਦੀਪ ਨੇ ਅਨਿਲ ਆਦਮ ਦੀ ਸਖਸ਼ੀਅਤ ਅਤੇ ਰਚਨਾ ਬਾਰੇ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਉਹ ਬੁਨਿਆਦੀ ਤੌਰ ਤੇ ਮੁਹੱਬਤੀ ਜੀਅ ਸੀ, ਜਿਸਨੇ ਆਪਣੀ ਕਵਿਤਾ ਵਿੱਚ ਜ਼ਿੰਦਗੀ ਦੇ ਕੱਚ ਸੱਚ ਨੂੰ ਨਾ ਕੇਵਲ ਖ਼ੂਬਸੂਰਤੀ ਨਾਲ ਪਰੋਇਆ ਸਗੋਂ ਉਮਰ ਭਰ ਕਵਿਤਾ ਨਾਲ ਆਪਣੀ ਮੁਹੱਬਤ ਨਾਲ ਪਾਲਿਆ। ਅਧਿਆਪਕ ਹੋਣ ਕਰਕੇ ਅਨਿਲ ਦੀ ਕਵਿਤਾ ਵਿੱਚ ਬਾਲ ਮਾਨਸਿਕਤਾ ਦਾ ਭਰਪੂਰ ਵਿਸ਼ਲੇਸ਼ਣ ਵੀ ਮਿਲਦਾ ਹੈ।

ਵਿੱਛੜੇ ਸ਼ਾਇਰ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ਅਨਿਲ ਆਦਮ ਸਿਮਰਤੀ ਪੁਰਸਕਾਰ ਨੌਜਵਾਨ ਸ਼ਾਇਰ ਰਾਜਿੰਦਰ ਨੂੰ ਉਸਦੀ ਸਾਲ 2025 ਵਿੱਚ ਛਪੀ ਪੁਸਤਕ "ਉਹ ਦਿਨ ਵੀ ਆਉਣਗੇ "ਨੂੰ ਪ੍ਰਦਾਨ ਕੀਤਾ ਗਿਆ। ਪੁਸਤਕ ਬਾਰੇ ਕੁਲਵਿੰਦਰ ਬੱਛੋਆਣਾ ਦਾ ਪਰਚਾ ਉਸਦੀ ਗ਼ੈਰ ਹਾਜ਼ਰੀ ਵਿੱਚ ਪੜ੍ਹਦਿਆਂ ਪ੍ਰੋ. ਕੁਲਦੀਪ ਨੇ ਕਿਹਾ ਕਿ' ਉਹ ਦਿਨ ਵੀ ਆਉਣਗੇ' ਦੀਆਂ ਕਵਿਤਾਵਾਂ ਹਨੇਰ ਨਾਲ਼ ਭਰੇ ਬ੍ਰਹਿਮੰਡ ਵਿੱਚ ਦੀਵੇ ਵਾਂਗ ਹਨ। ਇਹ ਬੇਸ਼ੱਕ ਪੂਰੀ ਮਨੁੱਖਤਾ ਨੂੰ ਚਾਨਣ ਵੰਡਣ ਦੀ ਤਾਕਤ ਨਹੀਂ ਰੱਖਦੀਆਂ, ਪਰ ਇਸ ਵਿਸ਼ਵਾਸ ਬਣਾਈ ਰੱਖਦੀਆਂ ਹਨ ਕਿ ਚਾਨਣ ਬੇਸ਼ੱਕ ਥੋੜ੍ਹਾ ਹੈ, ਪਰ ਜਿਉਂਦਾ ਹੈ। ਅੱਜ ਭਾਵੇਂ ਇਨਸਾਨੀਅਤ ਦੇ ਦੁਸ਼ਮਣਾਂ ਦਾ ਜੁੱਗ ਹੈ ਪਰ ਕਵੀ ਨੂੰ ਪੱਕਾ ਯਕੀਨ ਹੈ ਕਿ...

ਉਹ ਦਿਨ ਵੀ ਆਉਣਗੇ

ਜਦੋਂ ਡੂਢ ਕੁਇੰਟਲ ਪਿੱਛੇ ਕੀਲਾ ਵੱਢਣ ਵਾਲੇ਼ੇ 

ਸਾਡੇ ਅੱਟਣਾਂ ਭਰੇ ਹੱਥ 

ਮੌਸਮਾਂ ਦੀ ਰੰਗੀਨੀ ਦੀ ਹਿੱਕ 'ਤੇ ਤੈਰਨਗੇ।

ਇਸ ਸਨਮਾਨ ਵਿੱਚ ਸਨਮਾਨ ਨਿਸ਼ਾਨੀ, ਮਾਣ ਪੱਤਰ, ਫੁੱਲਕਾਰੀ ਅਤੇ 5100/- ਦੀ ਨਕਦ ਰਾਸ਼ੀ ਸ਼ਾਮਲ ਹੈ।

ਸਮਾਗਮ ਦੇ ਅਗਲੇ ਪੜ੍ਹਾਅ ਵਿੱਚ ਫ਼ਿਰੋਜ਼ਪੁਰ ਦੇ ਨੌਜਵਾਨ ਸ਼ਾਇਰ ਸ਼ੈਲੀ ਸਰੋਏ ਦੀ ਪਲੇਠੀ ਕਿਤਾਬ "ਇਹ ਕਿਹੋ ਜਿਹੇ ਅਹਿਸਾਸ ਨੇ " ਲੋਕ ਅਰਪਣ ਕਰਨ ਦੀ ਰਸਮ ਪ੍ਰਧਾਨਗੀ ਮੰਡਲ ਅਤੇ ਫ਼ਿਰੋਜ਼ਪੁਰ ਦੇ ਲੇਖਕਾਂ ਨੇ ਰਲ ਮਿਲ ਕੇ ਅਦਾ ਕੀਤੀ।

ਸਮਾਗਮ ਦੇ ਅਗਲੇ ਪੜ੍ਹਾਅ ਵਿੱਚ ਸੁਖਦੀਪ ਔਜਲਾ, ਰੂਹੀ ਸਿੰਘ, ਤਲਵਿੰਦਰ ਸ਼ੇਰਗਿੱਲ, ਵਾਹਿਦ, ਅਜੀਤਪਾਲ ਜਟਾਣਾ, ਗੁਰਮੀਤ ਕੜਿਆਲਵੀ, ਸੱਤਪਾਲ ਭੀਖੀ, ਸੁਖਵਿੰਦਰ ਜੋਸ਼, ਮਨਜੀਤ ਪੂਰੀ, ਨੀਤੂ ਅਤੇ ਜਗਵਿੰਦਰ ਜੋਧਾ ਦੀਆਂ ਗ਼ਜ਼ਲਾਂ ਕਵਿਤਾਵਾਂ ਨੇ ਫ਼ਿਰੋਜ਼ਪੁਰ ਦੀ ਸਮੁੱਚੀ ਫ਼ਿਜ਼ਾ ਨੂੰ ਹੀ ਕਾਵਿਕ ਕਰ ਦਿੱਤਾ। ਅੰਜੁਮ ਸ਼ਰਮਾ, ਪ੍ਰੋ. ਸੁਰਜੀਤ ਜੱਜ ਅਤੇ ਪ੍ਰੋ. ਅਤੈ ਸਿੰਘ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਅਨਿਲ ਆਦਮ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਕਲਾਪੀਠ ਅਤੇ ਸਹਿਯੋਗੀ ਸੰਸਥਾਵਾਂ ਦੇ ਉਪਰਾਲਿਆਂ ਦੀ ਖੁੱਲ੍ਹੇ ਮਨ ਨਾਲ ਸ਼ਲਾਘਾ ਕੀਤੀ ਕਿ ਇਸ ਸੰਸਥਾ ਨੇ ਫ਼ਿਰੋਜ਼ਪੁਰ ਵਰਗੇ ਸਰਹੱਦੀ ਸਾਹਿਤ ਸਰਗਰਮੀਆਂ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਹਰਮੀਤ ਵਿਦਿਆਰਥੀ ਨੇ ਸਭ ਸ਼ਾਇਰਾਂ, ਬੁੱਧੀਜੀਵੀਆਂ, ਸਰੋਤਿਆਂ ਅਤੇ ਕਾਲਜ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।ਇਸ ਮੌਕੇ ਤੇ 'ਪੰਜ ਦਰਿਆ ਕਿਤਾਬ ਘਰ ਮੁਕਤਸਰ ' ਵੱਲੋਂ ਕਿਤਾਬਾਂ ਦੀ ਪ੍ਰਦਸ਼ਨੀ ਵੀ ਲਾਈ ਗਈ।

ਤਕਰੀਬਨ ਤਿੰਨ ਘੰਟੇ ਚੱਲੇ ਇਸ ਸਮਾਗਮ ਵਿੱਚ ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾ. ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ, ਲਾਲ ਸਿੰਘ ਸੁਲਹਾਣੀ, ਓਮ ਪ੍ਰਕਾਸ਼ ਸਰੋਏ, ਕਮਲ ਸ਼ਰਮਾ,ਸੰਦੀਪ ਚੌਧਰੀ, ਲਾਜਵੰਤ ਵਿਰਕ, ਸਰਬਜੀਤ ਸਿੰਘ ਭਾਵੜਾ, ਗੁਰਦਿਆਲ ਸਿੰਘ ਵਿਰਕ, ਬਲਵਿੰਦਰ ਪਨੇਸਰ,ਰਾਜੀਵ ਖ਼ਿਆਲ, ਦੀਪਕ ਜੋਸ਼ੀ,  ਸੁਖਦੇਵ ਭੱਟੀ, ਮੁਸੱਵਿਰ ਫ਼ਿਰੋਜ਼ਪੁਰੀ, ਰਾਕੇਸ਼ ਪਾਲ, ਕਮਲ ਸ਼ਰਮਾ, ਸਾਨਿਧਯ ਪ੍ਰਭਾਕਰ,ਪ੍ਰੋ. ਨਿਸ਼ਾਨ, ਲਖਬੀਰ ਸਿੰਘ ਗਿੱਲ,ਸੰਤੋਖ ਸਿੰਘ ਐਸ ਡੀ ਓ,ਵਰਿੰਦਰ ਔਲਖ, ਲਾਜ਼ਮੀ ਗਿੱਲ, ਅਨਵਰ ਸਿੰਘ, ਹਰਵਿੰਦਰ ਘਈ, ਉੱਘੇ ਅਦਾਕਾਰ ਹਰਿੰਦਰ ਭੁੱਲਰ, ਸੁਨੀਲ ਕਟਾਰੀਆ,ਪ੍ਰੋ. ਲਕਸ਼ਮਿੰਦਰ, ਗੀਤ ਆਰਟਸ ਵਾਲਾ ਸੁਖਜੀਵਨ,ਕਿਸਾਨ ਆਗੂ ਅਵਤਾਰ ਸਿੰਘ ਮਹਿਮਾ,ਪ੍ਰੋ. ਗੁਰਪ੍ਰੀਤ ਕੌਰ, ਅਮ੍ਰਿਤਪਾਲ ਬਰਾੜ, ਵਿਨੋਦ ਗਰਗ, ਪਾਰਸ ਖੁੱਲਰ, ਹਸਨ, ਗੁਰਮੀਤ ਸਿੰਘ,ਰਾਜਨ ਨਰੂਲਾ, ਲਖਵਿੰਦਰ ਸਿੰਘ ਹਾਂਡਾ, ਅੰਗਰੇਜ਼ ਸਿੰਘ, ਸਵਰਨ ਸਿੰਘ, ਕਾਲਜ ਦਾ ਸਮੁੱਚਾ ਪੰਜਾਬੀ ਵਿਭਾਗ ਅਤੇ ਜਗਦੀਪ ਘਈ ਸਮੇਤ ਵੱਡੀ ਗਿਣਤੀ ਵਿੱਚ ਸਰੋਤੇ ਸ਼ਾਮਿਲ ਹੋਏ। 

ਹਰਮੀਤ ਵਿਦਿਆਰਥੀ//ਕਲਾਪੀਠ ਫ਼ਿਰੋਜ਼ਪੁਰ

Saturday, 21 March 2026

ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਖੇ "ਮਿੰਨੀ ਕਹਾਣੀ ਪਾਠ ਤੇ ਚਰਚਾ"

Dr. Kailash Thakur on 21st March 2026 at 07:52 AM WhatsApp Regarding Literary Event

ਯਾਦਗਾਰੀ ਰਿਹਾ ਇਹ ਸਾਰਾ ਸਾਹਿਤਿਕ ਸਮਾਗਮ 


ਕੁਰੂਕਸ਼ੇਤਰ
: 21 ਮਾਰਚ 2026: (ਪ੍ਰੋਗਰਾਮ ਦੀ ਰਿਪੋਰਟ-ਡਾਕਟਰ ਕੈਲਾਸ਼ ਠਾਕੁਰ//ਸਾਹਿਤ ਸਕਰੀਨ ਡੈਸਕ)::

ਓਨਟਾਰੀਓ ਫਰੈਡਜ਼ ਕਲੱਬ ਕੈਨੇਡਾ,ਭਾਰਤ ਦੇ ਸਮੂਹ ਮੈਂਬਰਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਕੱਲ੍ਹ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਵਿਖੇ "ਮਿੰਨੀ ਕਹਾਣੀ ਪਾਠ ਤੇ ਚਰਚਾ" ਪ੍ਰੋਗਰਾਮ ਅਮਿੱਟ ਛਾਪ ਛੱਡਦਾ ਯਾਦਗਾਰੀ ਰਿਹਾ। ਕੁੱਝ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਜੀ। ਮੇਰੇ ਮਿੰਨੀ ਕਹਾਣੀ ਸੰਗ੍ਰਹਿ "ਸ਼ਬਦਾਂ ਦੇ ਘੇਰੇ" ਤੇ ਮਾਨਯੋਗ ਡਾਕਟਰ ਨਾਇਬ ਸਿੰਘ ਮੰਡੇਰ ਜੀ ਦੇ ਮਿੰਨੀ ਕਹਾਣੀ ਸੰਗ੍ਰਹਿ "ਦਿਲਾਂ ਦੀ ਸਾਂਝ" ਲੋਕ ਅਰਪਣ ਕੀਤਾ ਗਿਆ। ਦੋਨੋਂ ਕਿਤਾਬਾਂ ਤੇ ਚਾਰ ਖੋਜ ਕਰਤਾ ਵਿਦਿਆਰਥੀਆਂ ਵੱਲੋਂ ਪੇਪਰ ਪੜ੍ਹੇ ਗਏ।

ਡਾਕਟਰ ਨਾਇਬ ਸਿੰਘ ਮੰਡੇਰ ਜੀ ਨੇ ਡਾਕਟਰ ਕੈਲਾਸ਼ ਠਾਕੁਰ ਦੇ ਮਿੰਨੀ ਕਹਾਣੀ ਸੰਗ੍ਰਹਿ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਮਿੰਨੀ ਕਹਾਣੀ ਲੇਖਣ ਵਿਧਾ ਬਾਰੇ ਉਦਾਹਰਨਾਂ ਸਹਿਤ ਵਿਸਥਾਰ ਪੂਰਵਕ ਟਿਪਸ ਦਿੱਤੇ। ਡਾਕਟਰ ਮੰਡੇਰ ਜੀ ਨੇ ਕਹਾਣੀ ਤੇ ਮਿੰਨੀ ਕਹਾਣੀ ਦੇ ਅੰਤਰ ਨੂੰ ਸਪਸ਼ਟ ਕਰਦਿਆਂ ਮਿੰਨੀ ਕਹਾਣੀ ਲਿਖਣ ਤੋਂ ਪਹਿਲਾਂ ਵੱਧ ਤੋਂ ਵੱਧ ਸਾਹਿਤਕ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ।ਡਾਕਟਰ ਕੈਲਾਸ਼ ਠਾਕੁਰ ਨੇ ਆਪਣੇ ਮਿੰਨੀ ਕਹਾਣੀ ਸੰਗ੍ਰਹਿ "ਸ਼ਬਦਾਂ ਦੇ ਘੇਰੇ" ਬਾਰੇ ਜਾਣਕਾਰੀ ਦਿੰਦਿਆਂ ਦਿਨੋਂ- ਦਿਨ ਮਿੰਨੀ ਕਹਾਣੀ ਵਿਧਾ ਦੀ ਹਰਮਨਪਿਆਰਤਾ ਬਾਰੇ ਸਕਾਲਰਜ/ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ। ਸਾਹਿਤਕ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ।

ਕਲੱਬ ਦੇ ਸਰਪ੍ਰਸਤ ਡਾਕਟਰ ਕੰਵਲਦੀਪ ਜੀ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਸੁਹਿਰਦ ਯਤਨਾਂ ਦੇ ਨਾਲ ਆਪਣੇ ਸੁਫ਼ਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਸਖ਼ਤ ਮਿਹਨਤ, ਈਮਾਨਦਾਰੀ ਤੇ ਸਹਿਨਸ਼ੀਲਤਾ ਆਦਿ ਨੈਤਿਕ ਕਦਰਾਂ ਕੀਮਤਾਂ ਨੂੰ ਆਧਾਰ ਬਣਾ ਕੇ ਚੱਲਣ ਲਈ ਪ੍ਰੇਰਿਤ ਕੀਤਾ।

ਆਪਣੇ ਅਤਿ ਦੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਪਹੁੰਚੇ ਉਨਟਾਰੀਓ ਫਰੈਡਜ਼ ਕਲੱਬ ਦੇ ਪ੍ਰੋਗਰਾਮਿੰਗ ਅਫਸਰ, ਪ੍ਰਧਾਨ ਇਫਵੋ ਡਾਕਟਰ ਪਵਨਜੀਤ ਕੌਰ ਜੀ ਨੇ ਵਿਦਿਆਰਥੀਆਂ ਨੂੰ ਆਪਣੇ ਮਿੱਥੇ ਟੀਚਿਆਂ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।ਸਖ਼ਤ ਮਿਹਨਤ ਕਦੇ ਅਜਾਈਂ ਨਹੀਂ ਜਾਂਦੀ ਤੇ ਕੋਈ ਵੀ ਰੁਕਾਵਟ ਮੰਜ਼ਿਲ ਤੇ ਪਹੁੰਚਣ ਲਈ ਰੁਕਾਵਟ ਨਹੀਂ ਬਣਦੀ।

ਡਾਕਟਰ ਸਿਕੰਦਰ ਸਿੰਘ ਕੰਗ (ਕੈਲਗਰੀ) ਜੀ ਨੇ ਵਿਦਿਆਰਥੀਆਂ ਨੂੰ ਰੀਲ ਦੀ ਜ਼ਿੰਦਗੀ ਛੱਡ ਕੇ ਰੀਅਲ ਜ਼ਿੰਦਗੀ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ ਮਾਂ ਬੋਲੀ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਓ ਪਰ ਆਪਣੀ ਮਾਂ ਬੋਲੀ ਤੇ ਇਤਿਹਾਸ ਨੂੰ ਕਦੇ ਨਾ ਭੁੱਲੋ।

ਓਨਟਾਰੀਓ ਫਰੈਡਜ਼ ਕਲੱਬ ਕੈਨੇਡਾ, ਭਾਰਤ ਦੇ ਚੇਅਰਮੈਨ ਡਾਕਟਰ ਰਵਿੰਦਰ ਸਿੰਘ ਕੰਗ ਜੀ ਨੇ ਯੂਨੀਵਰਸਿਟੀ ਵੱਲੋਂ ਦਿੱਤੇ ਸਹਿਯੋਗ, ਆਪਣੇਪਨ ਤੇ ਮਾਣ ਸਨਮਾਨ ਲਈ ਧੰਨਵਾਦ ਕਰਦਿਆਂ ਅੱਗੋਂ ਤੋਂ ਵੀ ਅਜਿਹੇ ਪ੍ਰੋਗਰਾਮ ਉਲੀਕਣ ਲਈ ਬੇਨਤੀ ਕੀਤੀ। 

ਪ੍ਰੋਗਰਾਮ ਵਿੱਚ ਸ਼ਾਮਲ ਕਲੱਬ ਦੇ ਸਾਰੇ ਮੈਂਬਰਾਂ ਨੂੰ ਮਿਲੇ ਮਾਨ ਸਨਮਾਨ ਲਈ ਧੰਨਵਾਦ ਕੀਤਾ।

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਕੁਲਦੀਪ ਸਿੰਘ ਜੀ ਤੇ ਵਿਸ਼ੇਸ਼ ਮਹਿਮਾਨ ਡੀਨ ਡਾਕਟਰ ਸਨੀਤਾ ਜੀ, ਪ੍ਰਿੰਸੀਪਲ ਡਾਕਟਰ ਹਾਂਡਾ ਜੀ,ਤੇ ਰਿਸਰਚ ਸਕਾਲਰਜ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਹਾਜ਼ਰ ਸਾਰੇ ਸਕਾਲਰਜ/ਵਿਦਿਆਰਥੀਆਂ (60 ਦੇ ਕਰੀਬ)ਨੂੰ ਵੀ ਬਣਦਾ ਮਾਨ ਸਤਿਕਾਰ ਨਾਲ ਨਿਵਾਜਿਆ ਗਿਆ। ਘੱਟੋ ਘੱਟ ਚਾਰ ਘੰਟੇ ਚੱਲੇ ਇਸ ਪ੍ਰੋਗਰਾਮ ਦਾ ਸਾਰਿਆਂ ਨੇ ਆਨੰਦ ਮਾਣਿਆ। ਸਮੇਂ ਦਾ ਪਤਾ ਹੀ ਨਹੀਂ ਲੱਗਾ।

ਮੈਂ ਡਾਕਟਰ ਕੰਵਲਦੀਪ ਜੀ ਦਾ ਵਿਸ਼ੇਸ਼ ਧੰਨਵਾਦ ਕਰਦੀ ਹਾਂ ਜਿਹਨਾਂ ਦੇ ਯਤਨਾਂ ਸਦਕਾਂ ਅਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ। ਡਾਕਟਰ ਰਵਿੰਦਰ ਸਿੰਘ ਕੰਗ ਜੀ ਦੀ ਹੱਲਾਸ਼ੇਰੀ, ਮਿਲਾਪੜੇ ਸੁਭਾਅ ਤੇ ਸਹਿਯੋਗ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਾ ਦਿੱਤੇ।🌹🌹🌹🌹

ਪ੍ਰੋਗਰਾਮ ਦੀ ਰਿਪੋਰਟ:ਡਾਕਟਰ ਕੈਲਾਸ਼ ਠਾਕੁਰ ਵੱਲੋਂ

Sunday, 15 March 2026

ਡਾ. ਸਰਬਜੀਤ ਸਿੰਘ ਭਾਰੀ ਬਹੁਮੱਤ ਨਾਲ ਜੇਤੂ

Panjabi Bhawan on Sunday 15th March 2026 at 5:13 PM Regarding Panjabi Sahit Acedemy Ludhiana 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਦੀ ਚੋਣ ਲਈ ਰਚਿਆ ਗਿਆ ਨਵਾਂ ਇਤਿਹਾਸ 

ਹਾਰਨ ਵਾਲੇ ਸ੍ਰੀ ਅਮਰ ਗਰਗ ਕਲਮਦਾਨ ਨੂੰ 35 ਵੋਟਾਂ ਮਿਲੀਆਂ ਅਤੇ 8 ਵੋਟਾਂ ਰੱਦ ਹੋਈਆਂ


ਲੁਧਿਆਣਾ: 15  ਮਾਰਚ 2026: (ਮੀਡੀਆ ਲਿੰਕ ਟੀਮ//ਸਾਹਿਤ ਸਕਰੀਨ ਡੈਸਕ):: 

ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਾਲੇ ਅਹੁਦੇ ਦੀ ਇਸ ਵਾਰ ਨਿਵੇਕਲੇ ਅੰਦਾਜ਼ ਨਾਲ ਹੋਈ ਇਹ ਚੋਣ ਸ਼ਾਇਦ ਜ਼ਰੂਰੀ ਵੀ ਬਣ ਗਈ ਸੀ। ਜੇਕਰ ਬਾਕੀ ਅਹੁਦੇਦਾਰਾਂ ਵਾਂਗ ਪ੍ਰਧਾਨ ਦੇ ਅਹੁਦੇ ਵਾਲੀ ਇਹ ਚੋਣ ਵੀ ਸਰਬਸੰਮਤੀ ਨਾਲ ਹੋ ਜਾਂਦੀ ਤਾਂ ਸ਼ਾਇਦ ਬਹੁਤ ਕੁਝ ਲੁਕਿਆ ਵੀ ਰਹਿ ਜਾਂਦਾ। ਸਰਬ ਸੰਮਤੀਆਂ ਵਾਲੇ ਅੰਦਾਜ਼ ਅਤੇ ਰਿਵਾਜ ਦੇ ਆਪਣੇ ਗੁਣ ਵੀ ਹੁੰਦੇ ਹਨ ਪਰ ਜਮਹੂਰੀ ਕਦਰਾਂ ਕੀਮਤਾਂ ਲਈ ਕਈ ਵਾਰ ਸਰਬਸੰਮਤੀਆਂ ਚੰਗੀਆਂ ਵੀ ਸਾਬਤ ਨਹੀਂ ਹੁੰਦੀਆਂ। ਇਸ ਵਾਰ ਇਸ ਚੋਣ ਦੇ ਬਹਾਨੇ ਬਹੁਤ ਕੁਝ ਸਪਸ਼ਟ ਹੋ ਕੇ ਸਾਹਮਣੇ ਆਇਆ ਹੈ। ਡਾਕਟਰ ਸਰਬਜੀਤ ਸਿੰਘ ਆਪਣੀ ਕਲਮ ਜਾਂ ਸ਼ਖ਼ਸੀਅਤ ਦੇ ਲਈ ਇਹ ਜੰਗ ਲੜ ਹੀ ਨਹੀਂ ਸਨ ਰਹੇ। ਇਹ ਚੋਣ ਜੰਗ ਅਸਲ ਵਿੱਚ ਵਿੱਚ ਉਹਨਾਂ ਨੇ ਵਿਚਾਰਧਾਰਾ ਦੇ ਰਾਖੇ ਵੱਜੋਂ ਹੀ ਲੜੀ ਅਤੇ ਵੋਟਰਾਂ ਨੇ ਵੀ ਰਾਖੇ ਵੱਜੋਂ ਹੀ ਉਹਨਾਂ ਨੂੰ ਵੋਟਾਂ ਪਾਈਆਂ। ਇਹ ਉਹੀ ਖੱਬੀ ਵਿਚਾਰਧਾਰਾ ਹੈ ਜਿਸਦੇ ਰਾਖੇ ਵੱਜੋਂ ਉਹਨਾਂ ਦਾ ਸਟੈਂਡ ਦਹਾਕਿਆਂ ਪਹਿਲਾਂ ਤੋਂ ਹੀ ਸਪਸ਼ਟ ਹੈ। ਉਹਨਾਂ ਦੇ ਵਿਚਾਰਾਂ ਵਿੱਚ ਕੁਝ ਵੀ ਲੁਕਵਾਂ ਏਜੰਡਾ ਨਹੀਂ। 

ਦੂਜੇ ਪਾਸੇ ਦੀ ਗੱਲ ਸੋਚਦਿਆਂ ਹੀ ਦਹਾਕਿਆਂ ਪਹਿਲਾਂ ਦਾ ਉਹ ਮਾਹੌਲ ਵੀ ਚੇਤੇ ਆਉਂਦਾ ਹੈ ਜਦੋਂ ਪੰਜਾਬੀ ਸੂਬੇ ਦੀ ਗੱਲ ਵੀ ਜ਼ੋਰਾਂ ਤੇ ਸੀ ਅਤੇ ਜਨਸੰਘ ਦੀਆਂ ਸਰਗਰਮੀਆਂ ਵੀ ਸਿਖਰਾਂ 'ਤੇ ਯੌਜਜੀਆਂ ਹੋਈਆਂ ਸਨ। ਜਨਸੰਘ ਦੇ ਵਰਕਰ ਜਿਥੇ ਪੰਜਾਬੀ ਸੂਬੇ ਦਾ ਵਿਰੋਧ ਕਰ ਰਹੇ ਸਨ ਉਥੇ ਹਿੰਦੀ ਭਾਸ਼ਾ ਨੂੰ ਮਾਤਭਾਸ਼ਾ ਵੱਜੋਂ ਲਿਖਵਾਉਣ 'ਤੇ   ਵੀ ਬਹੁਤ ਜ਼ੋਰ ਦੇ ਰਹੇ ਸਨ। ਹਾਲਾਂਕਿ ਬਹੁਤ ਸਾਰੀਆਂ ਹਿੰਦੂ ਸ਼ਖਸੀਅਤਾਂ ਪੰਜਾਬੀ ਸੂਬੇ ਦੇ ਹੱਕ ਵਿੱਚ ਸਟੈਂਡ ਲੈ ਰਹੀਆਂ ਸਨ ਪਰ ਜਨਸੰਘ ਦੇ ਨਾਅਰੇ ਅਤੇ ਜਨਸੰਘ ਦੀ ਪਹੁੰਚ ਨਾਲ ਇਸ ਮੁਦੇ 'ਤੇ ਹਿੰਦੂ ਸਿੱਖ ਵਾਲਾ ਵਿਵਾਦ ਵੀ ਖੜਾ ਹੋ ਰਿਹਾ ਸੀ। ਇਸ ਤਰ੍ਹਾਂ ਆਮ ਲੋਕਾਂ ਵਿੱਚ ਇਹ ਸੋਚ ਬਣ ਗਈ ਕਿ ਜਨਸੰਘ ਵਾਲੇ ਹਿੰਦੀ ਦੇ ਹਮਾਇਤੀ ਹਨ ਅਤੇ ਪੰਜਾਬੀ ਦੇ ਵਿਰੋਧੀ ਹਨ। 

ਪੰਜਾਬੀ ਸੂਬੇ ਵਾਲਾ ਉਹ ਦੌਰ ਲੰਘ ਜਾਣ ਮਗਰੋਂ ਅੱਸੀਵਿਆਂ ਵਿੱਚ ਪੱਤਰਕਾਰਾਂ ਨੇ ਪੰਜਾਬ ਵਿੱਚ ਸੰਗਠਿਤ ਹੋਣਾ ਸ਼ੁਰੂ ਕੀਤਾ। ਸੰਗਠਨ ਦਾ ਨਾਮ ਸੀ ਪੰਜਾਬ ਯੂਨੀਅਨ ਆਫ ਜਰਨਲਿਸਟਸ ਅਰਥਾਤ ਪੀ ਯੂ ਜੇ। ਦ ਟ੍ਰਿਬਿਊਨ ਅਖਬਾਰ ਵਾਲੇ ਸ਼ਿਆਮ ਖੋਸਲਾ ਇਸ ਗਰੁੱਪ ਦੀ ਅਗਵਾਈ ਕਰ ਰਹੇ ਸਨ। ਜਦੋਂ ਵੀ ਯੂਨੀਅਨ ਦੀਆਂ ਮੀਟਿੰਗਾਂ ਹੋਣੀਆਂ। ਪੰਜਾਬੀ ਬੋਲਣ ਵਿੱਚ ਪੂਰੀ ਮੁਹਾਰਤ ਨਾ ਹੋਣ ਕਾਰਨ ਉਹ ਅਕਸਰ ਆਪਣਾ ਭਾਸ਼ਣ ਹਿੰਦੀ ਵਿੱਚ ਦੀਆ ਕਰਦੇ। ਉਹਨਾਂ ਨੂੰ ਦੇਖ ਸੁਨ ਕੇ ਅਤੇ ਉਹਨਾਂ ਨੂੰ ਪ੍ਰਭਵਿਤ ਕਰਨ ਦੇ ਮਕਸਦ ਨਾਲ ਯੂਨੀਅਨ ਦੀਆਂ ਮੀਟਿੰਗਾਂ ਵਿੱਚ ਮੌਜੂਦ ਨੌਜਵਾਨ ਪੰਜਾਬੀ ਮੁੰਡੇ ਵੀ ਜਦੋਂ ਹਿੰਦੀ ਵਿੱਚ ਬੋਲਦੇ ਤਾਂ ਸ਼ਿਆਮ ਖੋਸਲਾ ਜੀ ਉਹਨਾਂ ਨੂੰ ਅਕਸਰ ਰੋਕਦੇ ਟੋਕਦੇ ਵੀ ਕਿ ਤੁਸੀਂ ਤਾਂ ਪੰਜਾਬੀ ਹੋ--ਪੰਜਾਬੀ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਹੋ ਇਸ ਲਈ ਤੁਸੀਂ ਤਾਂ ਹਿੰਦੀ ਦੀ ਬਜਾਏ ਪੰਜਾਬੀ ਬੋਲਿਆ ਕਰੋ। ਮੇਰੀ ਤਾਂ ਮਜਬੂਰੀ ਹੈ ਕਿ ਮੈਨੂੰ ਪੰਜਾਬੀ ਪੂਰੀ ਤਰ੍ਹਾਂ ਨਹੀਂ ਆਉਂਦੀ ਮੈਂ ਤਾਂ ਹਿੰਦੀ ਬੋਲਦਾ ਹਾਂ। ਪਰ ਇਹਨਾਂ ਰੋਕਣ ਟੋਕਾਂ ਦੇ ਬਾਵਜੂਦ ਨਵੀਂ ਪੀੜ੍ਹੀ ਵਾਲੇ ਇਹਨਾਂ ਪੱਤਰਕਾਰਾਂ ਦਾ ਹਿੰਦੀ ਨਾਲ ਲਗਾਓ ਮੱਧਮ ਨਹੀਂ ਪਿਆ।  ਇਹਨਾਂ ਸਾਰੇ ਖਦਸ਼ਿਆਂ ਦੇ ਚਲਦਿਆਂ ਹੋਈ ਪੰਜਾਬੀ ਸਾਹਿਤ ਅਕਾਦਮੀ ਦੀ ਪ੍ਰਧਾਨ ਵਾਲੀ ਚੋਣ ਵੀ। ਰਿਕਾਰਡ ਤੋੜ ਵੋਟਾਂ ਪਈਆਂ। ਜਿੱਤ ਵੀ ਰਿਕਾਰਡ ਤੋੜ ਰਹੀ। 

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਦੀ ਚੋਣ 15 ਮਾਰਚ, 2026 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਈ। ਸਵੇਰੇ 8 ਵਜੇ ਤੋਂ ਸ਼ਾਮ 3 ਵਜੇ ਤੱਕ ਪੰਜਾਬੀ ਭਵਨ, ਲੁਧਿਆਣਾ ਵਿਖੇ ਵੋਟਾਂ ਪੈਣ ਉਪਰੰਤ ਵੋਟਾਂ ਦੀ ਗਿਣਤੀ ਕਰਨ ਉਪਰੰਤ ਪ੍ਰਧਾਨ ਦੇ ਅਹੁਦੇ ਲਈ ਡਾ. ਸਰਬਜੀਤ ਸਿੰਘ 526 ਵੋਟਾਂ ਨਾਲ ਜੇਤੂ ਰਹੇ ਅਤੇ ਸ੍ਰੀ ਅਮਰ ਗਰਗ ਕਲਮਦਾਨ ਨੂੰ 35 ਵੋਟਾਂ ਮਿਲੀਆਂ ਅਤੇ 8 ਵੋਟਾਂ ਰੱਦ ਹੋਈਆਂ।

ਮੁੱਖ ਚੋਣ ਅਧਿਕਾਰੀ ਸ੍ਰੀ ਵਿਜੇ ਕੁਮਾਰ ਦੱਤਾ, ਸਹਾਇਕ ਚੋਣ ਅਧਿਕਾਰੀ ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਚੋਣ ਵਿਚ ਭਾਗ ਨਾ ਲੈਣ ਵਾਲੇ ਮੈਂਬਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਡਾ. ਪਾਲ ਕੌਰ ਸੀਨੀਅਰ ਮੀਤ ਪ੍ਰਧਾਨ, ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ, ਮੀਤ ਪ੍ਰਧਾਨਾਂ ’ਚ ਸ੍ਰੀ ਜਸਪਾਲ ਮਾਨਖੇੜਾ, ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਸ੍ਰੀਮਤੀ ਸੁਰਿੰਦਰ ਨੀਰ, ਪ੍ਰਬੰਧਕੀ ਬੋਰਡ ਵਿਚ ਡਾ. ਹਰੀ ਸਿੰਘ ਜਾਚਕ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਸਿਮਰਜੀਤ ਕੌਰ ਗਿੱਲ, ਤਰਸਪਾਲ ਕੌਰ, ਮਨਜਿੰਦਰ ਸਿੰਘ ਧਨੋਆ, ਪ੍ਰਭਜੋਤ ਸੋਹੀ, ਨਵਤੇਜ ਗੜ੍ਹਦੀਵਾਲਾ, ਡਾ. ਹਰਵਿੰਦਰ ਸਿੰਘ ਸਿਰਸਾ, ਅੰਮੀਆਂ ਕੁੰਵਰ, ਤ੍ਰੈਲੋਚਨ ਲੋਚੀ, ਰਜਿੰਦਰ ਸਿੰਘ ਰਾਜਨ, ਦੀਪ ਜਗਦੀਪ ਸਿੰਘ, ਮੱਖਣ ਮਾਨ, ਰੋਜ਼ੀ ਸਿੰਘ ਬਿਨਾਂ ਮੁਕਾਬਲਾ ਜੇਤੂ ਹਨ।