Hari Singh Jachak on Thursday 9th April 2026 at 12:32 regarding an event
ਵਿਸ਼ੇਸ਼ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ 11 ਅਪ੍ਰੈਲ 2026 (ਸ਼ਨੀਵਾਰ) ਨੂੰ
google.com, pub-7610353441165800, DIRECT, f08c47fec0942fa0
A Blog by Punjab Screen Media Group Contact: Email:punjabscreen@gmail.com:Mobile:9888272045
Hari Singh Jachak on Thursday 9th April 2026 at 12:32 regarding an event
ਵਿਸ਼ੇਸ਼ ਕਵੀ ਦਰਬਾਰ ਅਤੇ ਪੁਸਤਕ ਰਿਲੀਜ਼ 11 ਅਪ੍ਰੈਲ 2026 (ਸ਼ਨੀਵਾਰ) ਨੂੰ
Emailed on Thursday 12th February 2026 at 5:29 PM Regarding Special Event
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਵਿਸ਼ੇਸ਼ ਉੱਦਮ ਉਪਰਾਲਾ
Received on Sunday 1st July 2025 at 5:05 PM by Email
ਹਿੰਦੀ ਕਾਵਿ ਸੰਗ੍ਰਹਿ ਦੇ ਪੰਜਾਬੀ ਅਨੁਵਾਦ ਦਾ ਸਫਲ ਲੋਕ ਅਰਪਣ
ਇਸ ਹਨੇਰੀ ਦਾ ਸਾਹਮਣਾ ਕਰਨ ਵਾਲੇ ਦਲੇਰ ਭਾਸ਼ਾ ਪ੍ਰੇਮੀ ਵੀ ਮੈਦਾਨ ਵਿੱਚ ਨਿਕਲੇ ਸਨ ਪਰ ਉਹਨਾਂ ਦੀ ਗਿਣਤੀ ਬੜੀ ਘੱਟ ਸੀ। ਸਦੀਆਂ ਪੁਰਾਣੀ ਹਕੀਕਤ ਇਹੀ ਹੈ ਕਿ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਸੰਸਕ੍ਰਿਤ ਅਤੇ ਫਾਰਸੀ ਇਹਨਾਂ ਸਭਨਾਂ ਦੀਆਂ ਬਹੁਤ ਸਾਰੀਆਂ ਖੂਬੀਆਂ ਹਨ। ਇਹਨਾਂ ਸਭਨਾਂ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਮਿਠਾਸ ਹੈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਾਲੇ ਆਪਣੇ ਜ਼ਿਲ੍ਹਾ ਦਫਤਰ ਵਿੱਚ ਕੀਤਾ ਹੈ ਸਾਹਿਤਿਕ ਆਯੋਜਨ ਜਿੱਥੇ ਇਸ ਮਿਠਾਸ ਅਤੇ ਖੂਬੀਆਂ ਨੂੰ ਵਧਾਉਣ ਵਾਲਾ ਸੀ ਉਥੇ ਅਨੁਵਾਦ ਕਾਰਜਾਂ ਨੂੰ ਵੀ ਹੁਲਾਰਾ ਦੇਣ ਵਾਲਾ ਸੀ।
ਇਸ ਮੌਕੇ ਅੰਮ੍ਰਿਤ ਰੰਜਨ ਦੀ ਹਿੰਦੀ ਕਾਵਿ ਪੁਸਤਕ ‘ਜਹਾਂ ਨਹੀਂ ਗਯਾ’ ਦੇ ਪੰਜਾਬੀ ਅਨੁਵਾਦ ਵਾਲੀ ਪੁਸਤਕ ਨੂੰ ਰਿਲੀਜ਼ ਕੀਤਾ ਗਿਆ ਸੀ। ਇਸਦਾ ਪੰਜਾਬੀ ਅਨੁਵਾਦ ਕੀਤਾ ਗਿਆ ਹੈ ਗੁਰਿੰਦਰ ਸਿੰਘ ਕਲਸੀ ਵੱਲੋਂ ਜਿਸਦਾ ਟਾਈਟਲ ਹੈ-'ਜਿੱਥੇ ਨਹੀਂ ਗਿਆ' .ਇਸ ਮਕਸਦ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਵਲੋਂ ਇਸ ਅਨੁਵਾਦਿਤ ਕਾਵਿ-ਸੰਗ੍ਰਹਿ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਲੋਕ ਅਰਪਣ ਵੀ ਕੀਤਾ ਗਿਆ ਅਤੇ ਇਸ ਸੰਬੰਧੀ ਵਿਚਾਰ ਚਰਚਾ ਵੀ ਆਯੋਜਿਤ ਕੀਤੀ ਗਈ।
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਦੇ ਵਿਹੜੇ ਸਾਹਿਤਕ ਸੱਥ ਵੱਲੋਂ ਕਲ੍ਹ ਹਿੰਦੀ ਕਵੀ ਸ਼੍ਰੀ ਅੰਮ੍ਰਿਤ ਰੰਜਨ ਦੀ ਕਾਵਿ ਪੁਸਤਕ ‘ਜਹਾਂ ਨਹੀਂ ਗਯਾ’ ਦਾ ਗੁਰਿੰਦਰ ਸਿੰਘ ਕਲਸੀ ਵੱਲੋਂ ਕੀਤਾ ਗਿਆ ਪੰਜਾਬੀ ਅਨੁਵਾਦ 'ਜਿੱਥੇ ਨਹੀਂ ਗਿਆ' ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਕਰਵਾਈ ਗਈ।
ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਸ੍ਰੋਤਿਆਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕਰਵਾਈ ਜਾ ਰਹੀ ਵਿਚਾਰ ਚਰਚਾ ਦੇ ਮਨੋਰਥ ਬਾਰੇ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਕਾਵਿ-ਸੰਗ੍ਰਹਿ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਪੁਸਤਕ ਦਾ ਪੰਜਾਬੀ ਵਿਚ ਅਨੁਵਾਦ ਨਿਸ਼ਚਿਤ ਹੀ ਪੰਜਾਬੀ ਪਾਠਕਾਂ ਨੂੰ ਆਪਣੀਆਂ ਜੜ੍ਹਾਂ ਬਾਰੇ ਸੋਚਣ ਅਤੇ ਵਿਰਾਸਤ ਦੀ ਮਹੱਤਤਾ ਬਾਰੇ ਸਮਝਣ ਲਈ ਪ੍ਰੇਰਿਤ ਕਰੇਗਾ। ਇਸ ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਅਨੁਵਾਦਿਤ ਪੁਸਤਕ ਨੂੰ ਲੋਕ ਅਰਪਣ ਕੀਤਾ ਗਿਆ।
ਇਸ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦੇ ਹੋਏ ਸਾਹਿਤ ਅਕਾਦਮੀ ਪੁਰਸਕ੍ਰਿਤ ਲੇਖਕ ਤਰਸੇਮ ਬਰਨਾਲਾ ਨੇ ਕਿਹਾ ਕਿ ਕਵਿਤਾ ਦੀ ਸਿਰਜਣਾ ਇਕ ਔਖਾ ਕਾਰਜ ਹੈ ਅਤੇ ਕਵਿਤਾ ਦਾ ਅਨੁਵਾਦ ਕਰਨਾ ਤਾਂ ਹੋਰ ਵੀ ਕਠਿਨ ਹੁੰਦਾ ਹੈ ਤੇ ਗੁਰਿੰਦਰ ਕਲਸੀ ਨੇ ਇਹ ਕਾਰਜ ਬਾਖ਼ੂਬੀ ਸਿਰੇ ਚਾੜ੍ਹਿਆ ਹੈ।
ਮੁੱਖ ਮਹਿਮਾਨ ਉੱਘੇ ਲੇਖਕ ਅਤੇ ਸੰਪਾਦਕ ਡਾ. ਪ੍ਰਭਾਤ ਰੰਜਨ ਨੇ ਕਿਹਾ ਕਿ ਨੌਜਵਾਨ ਕਵੀ ਅੰਮ੍ਰਿਤ ਰੰਜਨ ਦੀ ਕਵਿਤਾ ਦਾ ਪੰਜਾਬੀ ਵਿਚ ਅਨੁਵਾਦ ਹੋਣਾ ਅਦਬੀ ਖੇਤਰ ਲਈ ਸ਼ੁੱਭ ਸੰਕੇਤ ਹੈ।ਉਨ੍ਹਾਂ ਨੇ ਇਸ ਪੁਸਤਕ ਵਿਚਲੀ ਨਵੀਨਤਾ ਅਤੇ ਦਾਰਸ਼ਨਿਕਤਾ ਦੀ ਵੀ ਪ੍ਰਸੰਸਾ ਕੀਤੀ।
ਇਸ ਸਮਾਗਮ ਵਿਚ ਉਚੇਚ ਨਾਲ ਪੁੱਜੇ ਵਿਸ਼ੇਸ਼ ਮਹਿਮਾਨ ਅਨੁਵਾਦਿਤ ਪੁਸਤਕ ਦੇ ਮੂਲ ਹਿੰਦੀ ਕਵੀ ਅੰਮ੍ਰਿਤ ਰੰਜਨ ਹੀ ਸਨ। ਉਹਨਾਂ ਨੇ ਬੜੇ ਕਾਵਿਕ ਅੰਦਾਜ਼ ਵਿਚ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਕਵਿਤਾ ਅਤੇ ਕਲਾ ਨਾਲ ਜੁੜੇ ਰਹਿਣਾ ਉਸਨੂੰ ਚੰਗਾ ਲੱਗਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੇਰੀਆਂ ਕਵਿਤਾਵਾਂ ਦਾ ਪੰਜਾਬੀ ਵਿਚ ਅਨੁਵਾਦ ਹੋਣਾ ਮੇਰੇ ਲਈ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।
ਸ਼੍ਰੀ ਮਨਮੋਹਨ ਸਿੰਘ ਦਾਊਂ ਨੇ ਪੁਸਤਕ ਸਬੰਧੀ ਜਾਣਕਾਰੀ ਭਰਪੂਰ ਪਰਚਾ ਪੜ੍ਹਦਿਆਂ ਕਿਹਾ ਕਿ ਸ਼ਾਇਰ ਹੋਣ ਕਾਰਨ ਗੁਰਿੰਦਰ ਕਲਸੀ ਨੇ ਇਨ੍ਹਾਂ ਕਵਿਤਾਵਾਂ ਦਾ ਬੜਾ ਸੋਹਣਾ ਅਨੁਵਾਦ ਕੀਤਾ ਹੈ, ਕਿਉਂਕਿ ਕਵਿਤਾ ਦੇ ਅਨੁਵਾਦ ਲਈ ਜਿਸ ਚਿੰਤਨ, ਕਲਪਨਾ, ਸੰਵੇਦਨਾ, ਅਹਿਸਾਸਾਂ ਅਤੇ ਭਾਸ਼ਾ ਦੀ ਜ਼ਰੂਰਤ ਹੁੰਦੀ ਹੈ, ਉਹ ਕੇਵਲ ਸ਼ਾਇਰ ਕੋਲ ਹੀ ਮੌਜੂਦ ਹੁੰਦੇ ਹਨ।
ਜਸਵਿੰਦਰ ਸਿੰਘ ਕਾਈਨੌਰ ਨੇ ਵੀ ਪਰਚਾ ਪੜ੍ਹਦਿਆਂ ਕਿਹਾ ਕਿ ਇਸ ਕਵਿਤਾ ਵਿਚਲੇ ਬਿੰਬਾਂ, ਪ੍ਰਤੀਕਾਂ ਅਤੇ ਦ੍ਰਿਸ਼ ਚਿਤਰਣ ਦਾ ਬਹੁਤ ਸਹੀ ਅਨੁਵਾਦ ਹੋਇਆ ਹੈ। ਮੂਲ ਵਾਲੀਆਂ ਕਵਿਤਾ ਦੀਆਂ ਖੂਬੀਆਂ ਅਨੁਵਾਦ ਵਿੱਚ ਵੀ ਮੌਜੂਦ ਹਨ।
ਅਸਲ ਵਿੱਚ ਇਸ ਅਨੁਵਾਦ ਨੂੰ ਪੜ੍ਹਦਿਆਂ ਇਹੀ ਲੱਗਦਾ ਹੈ ਕਿ ਅਸੀਂ ਮੂਲ ਰੂਪ ਵਾਲੀ ਭਾਸ਼ਾ ਵਿੱਚ ਹੀ ਸ਼ਾਇਰੀ ਪੜ੍ਹ ਰਹੇ ਹਾਂ ਨਾ ਕਿ ਅਨੁਵਾਦ ਕੀਤੀ ਹੋਈ। ਇਸ ਅਨੁਵਾਦਿਤ ਸ਼ਾਇਰੀ ਨੂੰ ਪੜ੍ਹਦਿਆਂ ਕਵਿਤਾ ਸਾਹਮਣੇ ਸਾਕਾਰ ਹੋਈ ਮਹਿਸੂਸ ਹੁੰਦੀ ਹੈ। ਉਸ ਨਾਲ ਮ ਜੁਲਾਕਾਤ ਦਾ ਅਹਿਸਾਸ ਹੁੰਦਾ ਹੈ।
ਕਵੀ ਲਿਪੀ ਦ ਮਹਾਂਦੇਵ ਨੇ ਕਿਹਾ ਕਿ ਇਸ ਕਵਿਤਾ ਵਿਚ ਦਾਰਸ਼ਨਿਕਤਾ ਦੇ ਨਾਲ-ਨਾਲ ਵਿਗਿਆਨਕ ਸੰਕਲਪ ਵੀ ਹਨ ਜਿਨ੍ਹਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਹੋਣਾ ਬੜਾ ਸਾਰਥਕ ਉੱਦਮ ਹੈ।
ਡਾ਼ ਮੇਹਰ ਮਾਣਕ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਸੱਤਾ ਅਤੇ ਸਥਾਪਤੀ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੀ ਕਵਿਤਾ ਦਾ ਅਨੁਵਾਦ ਹੋਣਾ ਬਹੁਤ ਜ਼ਰੂਰੀ ਹੈ।
ਸਮਾਗਮ ਵਿੱਚ ਮੌਜੂਦ ਇੱਕ ਹੋਰ ਅਨੁਵਾਦਕ ਕਲਮਕਾਰ ਗੁਰਮਾਨ ਸੈਣੀ ਨੇ ਪੁਸਤਕ ਦੇ ਹਵਾਲੇ ਨਾਲ ਅਨੁਵਾਦ ਦੇ ਅਹਿਮ ਨੁਕਤਿਆਂ ਬਾਰੇ ਗੱਲ ਕੀਤੀ।
ਅਨੁਵਾਦਕ ਗੁਰਿੰਦਰ ਸਿੰਘ ਕਲਸੀ ਨੇ ਇਸ ਕਵਿਤਾ ਦੀ ਚੋਣ ਅਤੇ ਅਨੁਵਾਦ ਬਾਰੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਸੇ ਬਹਾਨੇ ਅਨੁਵਾਦ ਦੀਆਂ ਮੁਸ਼ਕਲਾਂ ਅਤੇ ਗੁਰਾਂ ਬਾਰੇ ਵੀ ਅਹਿਮ ਗੱਲਾਂ ਹੋਈਆਂ।
ਇਸ ਮੌਕੇ ਅੰਮ੍ਰਿਤ ਰੰਜਨ ਦੇ ਪਿਤਾ ਰਾਜੇਸ਼ ਰੰਜਨ ਵੀ ਮੌਜੂਦ ਰਹੇ। ਆਪਣੀ ਸੰਤਾਨ ਦੀਆਂ ਕਲਾਕ੍ਰਿਤੀਆਂ ਬਾਰੇ ਚਰਚਾ ਨੂੰ ਦੇਖਣਾਂ ਸੁਣਨਾ ਅਤੇ ਇਸ ਵਿੱਚ ਭਾਗ ਲੈਣਾ ਇੱਕ ਵੱਡੀ ਖੁਸ਼ਕਿਸਮਤੀ ਹੀ ਹੋਇਆ ਕਰਦੀ ਹੈ।
ਡਾ. ਗੁਰਵਿੰਦਰ ਅਮਨ ਅਤੇ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਵੀ ਪੁਸਤਕ ਬਾਬਤ ਆਪਣੇ ਵਿਚਾਰ ਪੇਸ਼ ਕੀਤੇ।
ਇਸ ਸਮਾਗਮ ਵਿੱਚ ਰਣਜੀਤ ਕੌਰ ਸਵੀ , ਦਵਿੰਦਰ ਢਿੱਲੋਂ, ਗੁਰਦਰਸ਼ਨ ਸਿੰਘ ਮਾਵੀ, ਕੁਲਵਿੰਦਰ ਖ਼ੈਰਾਬਾਦ, ਨਰਿੰਦਰ ਲੌਂਗੀਆ, ਪਿਆਰਾ ਸਿੰਘ ਰਾਹੀ, ਹਰਜੀਤ ਸਿੰਘ, ਧਿਆਨ ਸਿੰਘ ਕਾਹਲੋਂ ਨੇ ਕਵਿਤਾਵਾਂ ਨਾਲ ਆਪਣੀ ਹਾਜ਼ਰੀ ਲਵਾਈ। ਸਮਾਗਮ ਦੇ ਅੰਤ ਵਿਚ ਸਾਹਿਤਕ ਸੱਥ ਵੱਲੋਂ ਆਏ ਹੋਏ ਮਹਿਮਾਨਾਂ ਦਾ ਮਾਨ-ਸਨਮਾਨ ਕੀਤਾ ਗਿਆ।
ਡਾ. ਦਵਿੰਦਰ ਸਿੰਘ ਬੋਹਾ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੰਮ੍ਰਿਤ ਰੰਜਨ ਦੀ ਦਾਰਸ਼ਨਿਕ ਅਤੇ ਗੰਭੀਰ ਕਵਿਤਾ ਦੇ ਗੁਰਿੰਦਰ ਸਿੰਘ ਕਲਸੀ ਵੱਲੋਂ ਕੀਤੇ ਢੁੱਕਵੇਂ ਅਨੁਵਾਦ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਸਮੁੱਚੇ ਸਮਾਗਮ ਦਾ ਸੁਚੱਜਾ ਮੰਚ ਸੰਚਾਲਨ ਡਾ. ਯਤਿੰਦਰ ਕੌਰ ਮਾਹਲ ਨੇ ਕੀਤਾ।
ਇਸ ਮੌਕੇ ਜਗਤਾਰ ਸਿੰਘ, ਸੰਗੀਤਾ ਰੰਜਨ, ਰੋਹਿਨੀ, ਡਾ. ਰਾਜਿੰਦਰ ਸਿੰਘ ਕੁਰਾਲੀ, ਸਮਿੱਤਰ ਸਿੰਘ ਦੋਸਤ, ਤਰਸੇਮ ਸਿੰਘ ਕਾਲੇਵਾਲ, ਗੁਰਮੀਤ ਕੌਰ, ਹਰਸ਼ਵਰਧਨ ਸਿੰਘ, ਸਿਧੇਸ਼ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ।
From Punjabi Bhawan on Thursday 12th June 2025 at 4:46 PM Regarding A Special Function Punjabi
ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ ) ਜ਼ਿਲ੍ਹਾ ਲੁਧਿਆਣਾ ਦੇ ਸਹਿਯੋਗ ਨਾਲ ਹੋਵੇਗਾ ਸਮਾਗਮ
Saturday 5th Oct 2024 at 4:02 PM
ਸ਼ਤਾਬਦੀ ਸਮਾਗਮ ਮੌਕੇ ਮੈਂ ਉਸ ਦੀ ਪਰਿਕਰਮਾ ਕਰਨ ਲਈ ਆਇਆ ਹਾਂ
ਫੱਕਰ ਸੁਭਾਅ ਵਾਲੇ ਉਸ ਬੁਲੰਦ ਸ਼ਾਇਰ ਨੂੰ ਯਾਦ ਕਰਨਾ ਸੱਚਮੁੱਚ ਬਹੁਤ ਹੀ ਸ਼ਲਾਘਾਯੋਗ ਉੱਦਮ ਉਪਰਾਲਾ ਹੈ। ਸਾਡੇ ਵਿੱਚੋਂ ਜਿਹਨਾਂ ਨੇ ਉਸ ਸ਼ਾਇਰ ਨੂੰ ਨੇੜਿਓਂ ਸੁਣਿਆ ਅਤੇ ਮਹਿਸੂਸ ਕੀਤਾ ਹੈ ਉਹ ਜਾਣਦੇ ਹਨ ਉਸਦੀ ਬੁਲੰਦੀ ਅਤੇ ਖ਼ਾਸੀਅਤ। ਸਾਡੇ ਸਭਨਾਂ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਜਾਇਬ ਚਿੱਤਰਕਾਰ ਸ਼ਤਾਬਦੀ ਸਮਾਗਮ ਗ਼ਜ਼ਲ ਮੰਚ ਫ਼ਿਲੌਰ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਸਰਦਾਰ ਪੰਛੀ, ਬੂਟਾ ਸਿੰਘ ਚੌਹਾਨ, ਅਜਾਇਬ ਚਿੱਤਰਕਾਰ ਦੇ ਸਪੁੱਤਰ ਸ. ਸੁਖਪਾਲ ਸਿੰਘ ਅਤੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ।
ਇਸ ਯਾਦਗਾਰੀ ਸਮਾਗਮ ਦਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਕਦੇ ਤਿੰਨ ਵੱਡੇ ਸੰਗੀਤ ਘਰਾਣਿਆਂ ਦੀ ਕਰਮ ਭੂਮੀ ਸੀ। ਹੋਰ ਤਾਂ ਹੋਰ ਅੱਜ ਅਸੀਂ ਸਾਡੇ ਗੁਰਮਤਿ ਸੰਗੀਤ ਨੂੰ ਵੀ ਭੁੱਲਦੇ ਜਾ ਰਹੇ ਹਾਂ। ਬਾਜ਼ਾਰ ਨੇ ਸੰਗੀਤ ਸੁਣਨ ਜੋਗਾ ਵੀ ਨਹੀਂ ਛੱਡਿਆ। ਅਜਾਇਬ ਚਿੱਤਰਕਾਰ ਅਤੇ ਹੋਰ ਸ਼ਾਇਰ ਚਿੱਤਰਕਾਰ ਕਵੀਆਂ ਨੂੰ ਸਾਂਭਣ ਦੀ ਲੋੜ ਹੈ। ਪੰਜਾਬ ਦੇ ਸ਼ਾਬਦਿਕ ਆਰਟ ਨੂੰ ਕੇਵਲ ਸ਼ਬਦ ਪੜ੍ਹ ਕੇ ਹੀ ਨਹੀਂ ਵਿਚਾਰਿਆ ਜਾ ਸਕਦਾ ਉਸ ਸਮੇਂ ਦੇ ਹਾਲਾਤ ਵੀ ਸਮਝਣੇ ਪੈਣਗੇ।
ਭਾਰਤੀ ਸਾਹਿਤ ਅਕਾਦਮੀ, ਦਿੱਲੀ ਦੇ ਮੈਂਬਰ ਸ. ਬੂਟਾ ਸਿੰਘ ਚੌਹਾਨ ਨੇ ਅਜਾਇਬ ਚਿੱਤਰਕਾਰ ਦੀ ਸ਼ਖ਼ਸੀਅਤ ਅਤੇ ਸਾਹਿਤ ਬਾਰੇ ਗੱਲ ਕਰਦਿਆਂ ਕਿਹਾ ਕਿ ਚਿੱਤਰਕਾਰ ਲੋਕ ਰਮਜ਼ ਨੂੰ ਸਮਝਣ ਵਾਲਾ ਸਿਰੜੀ ਸ਼ਾਇਰ ਸੀ ਜੋ ਸਾਰੀ ਜ਼ਿੰਦਗੀ ਕਿਸੇ ਅੱਗੇ ਝੁਕਿਆ ਨਹੀਂ। ਉਸ ਦੇ ਸ਼ਤਾਬਦੀ ਸਮਾਗਮ ਮੌਕੇ ਮੈਂ ਉਸ ਦੀ ਪਰਿਕਰਮਾ ਕਰਨ ਲਈ ਆਇਆ ਹਾਂ। ਭਾਰਤੀ ਸਾਹਿਤ ਅਕਾਡਮੀ ਵਲੋਂ ਚਿੱਤਰਕਾਰ ਜੀ ਦੇ ਜੱਦੀ ਪਿੰਡ ਘਵੱਦੀ (ਜ਼ਿਲ੍ਹਾ ਲੁਧਿਆਣਾ) ਵਿਖੇ ਸਮਾਗਮ ਕਰਵਾਇਆ ਜਾਵੇਗਾ।
ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਨੇ ‘ਸਿਰਜਣਾਤਮਕ ਅਮਲ ਦਾ ਸ਼ਾਇਰ: ਅਜਾਇਬ ਚਿੱਤਰਕਾਰ’’ ਬਾਰੇ ਪੇਪਰ ਪੜ੍ਹਦਿਆਂ ਕਿਹਾ ਕਿ ਉਸ ਦੀ ਸ਼ਾਇਰੀ ਮਨੁੱਖੀ ਜ਼ਿੰਦਗੀ ਦੇ ਅਸਾਵੇਂਪਣ ਨੂੰ ਵੱਖ ਵੱਖ ਰੰਗਾਂ ਰਾਹੀਂ ਚਿੱਤਰਦੀ ਹੈ।
ਸ੍ਰੀਮਤੀ ਸੋਮਾ ਸਬਲੋਕ ਨੇ ਡਾ. ਰਣਜੀਤ ਸਿੰਘ ਦਾ ਲਿਖਿਆ ਪੇਪਰ ‘ਚਿੱਤਰਕਾਰੀ ਤੇ ਸ਼ਾਇਰੀ ਦਾ ਸੁਮੇਲ ਅਜਾਇਬ ਚਿੱਤਰਕਾਰ’ ਪੇਸ਼ ਕੀਤਾ ਜਿਸ ਦਾ ਤੱਤਸਾਰ ਸੀ ਉਹ ਪੇਸ਼ੇ ਵਜੋਂ ਚਿੱਤਰਕਾਰ, ਪਰ ਕਮਾਲ ਦਾ ਸ਼ਾਇਰ ਸੀ।
ਡਾ. ਜਗਵਿੰਦਰ ਜੋਧਾ ਨੇ ਕਿਹਾ ਕਿ ਅਜਾਇਬ ਚਿੱਤਰਕਾਰ ਇਕ ਤਰੱਕੀ ਪਸੰਦ ਸ਼ਾਇਰ ਸੀ। ਉਸ ਨੇ ਉਰਦੂ ਸ਼ਾਇਰੀ ਨੂੰ ਪਲਟਾ ਕੇ ਸਰਲ ਪੰਜਾਬੀ ਸ਼ਾਇਰੀ ਵਿਚ ਪੇਸ਼ ਕੀਤਾ। ਇਸ ਲਈ ਉਸ ਦੀ ਸ਼ਾਇਰੀ ਨੂੰ ਗੰਭੀਰਤਾ ਨਾਲ ਸਮਝਣਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਪੰਜਾਬੀ ਗ਼ਜ਼ਲ ਮੰਚ ਫ਼ਿਲੌਰ ਵਲੋਂ ਸ਼ਾਇਰ ਭਗਵਾਨ ਢਿੱਲੋਂ ਨੂੰ ਅਜਾਇਬ ਚਿੱਤਰਕਾਰ ਯਾਦਗਾਰੀ ਸਨਮਾਨ ਭੇਟਾ ਕੀਤਾ ਗਿਆ ਜਿਸ ਵਿਚ ਦੋਸ਼ਾਲਾ, ਸ਼ੋਭਾ ਪੱਤਰ ਅਤੇ ਨਕਦ ਰਾਸ਼ੀ ਸ਼ਾਮਲ ਸੀ। ਇਸ ਮੌਕੇ ਪ੍ਰਸਿੱਧ ਸ਼ਾਇਰ ਭਗਵਾਨ ਢਿੱਲੋਂ ਬਾਰੇ ਜਾਣ-ਪਛਾਣ ਕਰਵਾਉਦਿਆਂ ਐੱਸ. ਐੱਸ. ਡਿੰਪਲ ਨੇ ਕਿਹਾ ਕਿ ਭਗਵਾਨ ਢਿੱਲੋਂ ਦੀ ਸ਼ਾਇਰੀ ਦਾ ਮੁਹਾਵਰਾ ਵਿਲੱਖਣ ਹੈ। ਉਸ ਦੀ ਸ਼ਾਇਰੀ ਸਿਆਸੀ, ਧਾਰਮਿਕ ਅਤੇ ਸਮਾਜਿਕ ਮਸਲੇ ਉਭਾਰਦੀ ਹੈ ਅਤੇ ਪਾਠਕ ਨੂੰ ਆਪਣੇ ਅੰਦਰ ਦੇਖਣ ਲਈ ਮਜਬੂਰ ਕਰਦੀ ਹੈ। ਭਗਵਾਨ ਢਿੱਲੋਂ ਬਾਰੇ ਸ਼ੋਭਾ ਪੱਤਰ ਅਕਾਡਮੀ ਦੇ ਦਫ਼ਤਰ ਸਕੱਤਰ ਜਸਵੀਰ ਝੱਜ ਨੇ ਪੜ੍ਹਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਮੰਚ ਸੰਚਾਲਨ ਕਰਦਿਆਂ ਸਭ ਨੂੰ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਸਮਰੱਥ ਸ਼ਾਇਰ, ਉਸਤਾਦ ਗ਼ਜ਼ਲਗੋ ਅਜਾਇਬ ਚਿੱਤਰਕਾਰ ਦਾ ਸ਼ਤਾਬਦੀ ਸਮਾਗਮ ਮਨਾ ਰਹੇ ਹਾਂ। ਭਾਰਤੀ ਸਾਹਿਤ ਅਕਾਦਮੀ ਵਲੋਂ ਕਰਵਾਏ ਜਾਣ ਵਾਲੇ ਸਮਾਗਮ ਵਿਚ ਪੰਜਾਬੀਸਾਹਿਤ ਅਕਾਡਮੀ, ਲੁਧਿਆਣਾ ਪੂਰਾ ਸਹਿਯੋਗ ਦੇਵੇਗੀ।
ਇਸ ਮੌਕੇ ਅਜਾਇਬ ਚਿੱਤਰਕਾਰ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗ਼ਜ਼ਲ ਮੰਚ ਫ਼ਿਲੌਰ ਦੇ ਜਨਰਲ ਸਕੱਤਰ ਤਰਲੋਚਨ ਝਾਂਡੇ, ਡਾ. ਗੁਰਚਰਨ ਕੌਰ ਕੋਚਰ, ਸਤੀਸ਼ ਗੁਲਾਟੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਕੰਵਲ ਢਿੱਲੋਂ, ਗੁਰਵਿੰਦਰ ਸਿੰਘ ਕੰਵਰ, ਉਜਾਗਰ ਸਿੰਘ ਲਲਤੋਂ, ਡਾ. ਯਾਦਵਿੰਦਰ ਸਿੰਘ, ਦਲਜੀਤ ਕੌਰ, ਹਰਜਿੰਦਰ ਸਿੰਘ ਰਾਏਕੋਟ, ਰੇਸ਼ਮ ਸਿੰਘ ਹਲਵਾਰਾ, ਹਰਪਾਲ ਕਨੇਚਵੀ, ਕਸਤੂਰੀ ਲਾਲ, ਮਹਿੰਦਰ ਸਿੰਘ, ਗੁਰਮੀਤ ਕੌਰ, ਭੁਪਿੰਦਰ ਸਿੰਘ ਚੌਕੀਮਾਨ, ਚਰਨਜੀਤ ਸਿੰਘ ਮਨਪ੍ਰੀਤ, ਹਸਕੀਰਤ ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ ਸਨ।
ਅਜਾਇਬ ਚਿੱਤਰਕਾਰ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸਰਦਾਰ ਪੰਛੀ ਹੋਰਾਂ ਨੇ ਕੀਤੀ। ਕਵੀ ਦਰਬਾਰ ਵਿਚ ਭਗਵਾਨ ਢਿੱਲੋਂ, ਡਾ. ਹਰੀ ਸਿੰਘ ਜਾਚਕ, ਅਜੀਤ ਪਿਆਸਾ, ਜਸਵੀਰ ਝੱਜ, ਦਰਸ਼ਨ ਓਬਰਾਏ, ਅਮਰਜੀਤ ਸ਼ੇਰਪੁਰੀ, ਜ਼ੋਰਾਵਰ ਸਿੰਘ ਪੰਛੀ, ਪਰਮਿੰਦਰ ਅਲਬੇਲਾ, ਸੀਮਾ ਕਲਿਆਣ, ਪਰਮਜੀਤ ਕੌਰ ਮਹਿਕ, ਦਲਵੀਰ ਕਲੇਰ, ਬਲਜੀਤ ਸਿੰਘ, ਮਲਕੀਤ ਸਿੰਘ ਮਾਲੜਾ, ਇੰਦਰਜੀਤ ਲੋਟੇ ਸਮੇਤ ਕਾਫ਼ੀ ਗਿਣਤੀ ਵਿਚ ਕਵੀ ਸ਼ਾਮਲ ਸਨ। ਕਵੀ ਦਰਬਾਰ ਦਾ ਮੰਚ ਸੰਚਾਲਕ ਡਾ. ਹਰੀ ਸਿੰਘ ਜਾਚਕ ਨੇ ਨਿਭਾਇਆ।
ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਅਜਿਹੇ ਉਪਰਾਲੇ ਲਗਾਤਾਰ ਹੁੰਦੇ ਰਹਿਣ ਇਹ ਕਾਮਨਾ ਸਾਡੇ ਸਭਨਾਂ ਦੀ ਹੀ ਹੈ ਤਾਂਕਿ ਅਸੀਂ ਉਹਨਾਂ ਸ਼ਾਇਰਾਂ ਨਾਲ ਜੁੜੇ ਰਹੀਏ ਜਿਹੜੇ ਮਜਬੂਰੀਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਕਦੇ ਕਿਸੇ ਅੱਗੇ ਨਾ ਝੁਕੇ।
Saturday 6th September 2024 at 12:36 PM WhatsApp
108 ਵਿਦਿਆਰਥੀਆਂ ਨੇ ਦਿਖਾਈ ਸਾਹਿਤਕ ਪੁਸਤਕਾਂ ਪੜ੍ਹਨ ਵਿੱਚ ਦਿਲਚਸਪੀ
ਹੁਣ ਜਦੋਂ ਕਿ ਮੋਬਾਈਲ ਫੋਨਾਂ ਦੀ ਹਨੇਰੀ ਚੜ੍ਹੀ ਹੋਈ ਹੈ ਛੋਟੇ ਵੱਡੇ ਸਾਰੇ ਹੀ ਮੋਬਾਈਲ ਤੇ ਸਿਰ ਸੁੱਟ ਕੇ ਲੱਗੇ ਰਹਿੰਦੇ ਹਨ। ਇਸਦੇ ਨਾਲ ਹੀ ਕਿਤਾਬਾਂ ਅਲੋਪ ਹੁੰਦੀਆਂ ਜਾ ਰਹੀਆਂ ਹਨ ਤਾਂ ਸੰਕਟ ਸੱਚਮੁੱਚ ਗੰਭੀਰ ਹੈ। ਸੈਮੀਨਾਰਾਂ ਅਤੇ ਸਾਹਿਤਿਕ ਇਕੱਤਰਤਾਵਾਂ ਤੱਕ ਹੀ ਰਹਿ ਗਈ ਹੈ ਕਿਤਾਬਾਂ ਦੀ ਚਰਚਾ। ਇਹਨਾਂ ਸਮਾਗਮਾਂ ਤੋਂ ਬਿਨਾ ਕਿਤਾਬਾਂ ਨੂੰ ਗੰਭੀਰਤਾ ਨਾਲ ਪੜ੍ਹਨ ਵਾਲੇ ਲੋਕ ਬਹੁਤ ਘਟਦੇ ਜਾ ਰਹੇ ਹਨ। ਇਸ ਤ੍ਰਾਸਦੀ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਿਆਂ ਖਰੜ ਵਿੱਚ ਰਹਿੰਦੇ ਹਰਨਾਮ ਸਿੰਘ ਡੱਲਾ ਲਗਾਤਾਰ ਇਸ ਪਾਸੇ ਸਰਗਰਮੀ ਦਿਖਾ ਰਹੇ ਹਨ। ਉਹਨਾਂ ਦੀ ਟੀਮ ਬਹਿਰਾਮਪੁਰ ਸਾਹਿਤ ਸਭਾ ਨੂੰ ਵੀ ਬੜੇ ਵਧੀਆ ਤਰੀਕੇ ਨਾਲ ਚਲਾ ਰਹੀ ਹੈ। ਇਸਦਾ ਜ਼ਿਕਰ ਕਿਸੇ ਵੱਖਰੀ ਪੋਸਟ ਵਿਚ ਵੀ ਕੀਤਾ ਗਿਆ ਹੈ।
ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਪਰੋਗਰਾਮ 'ਪਾਠਕ ਕਹੇ ਵਿਚਾਰ ਕੇ' ਤਹਿਤ ਬੱਚਿਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਚੇਤੇ ਰਹੇ ਕਿ ਪਿਛਲੇ ਦਿਨੀਂਂ ਸਾਹਿਤ ਸਭਾ ਬਹਿਰਾਮਪੁਰ ਬੇਟ ਨੇ ਵਿਦਿਆਰਥੀਆਂ ਨੂੰ ਸਾਹਿਤਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਨ ਦੀ ਇੱਕ ਸਰਗਰਮ ਮੁਹਿੰਮ ਚਲਾਈ ਹੈ। ਇਸ ਮੁਹਿੰਮ ਅਧੀਨ ਬੱਚਿਆਂ ਨੂੰ ਬਾਲ ਸਾਹਿਤ ਅਤੇ ਸਾਹਿਤ ਦੀਆਂ ਪੁਸਤਕਾਂ ਪੜ੍ਹਨ ਲਈ ਮੁਹੱਈਆ ਕਰਵਾਈਆਂ ਸਨ। ਜਿਹੜੇ ਬੱਚੇ ਇਹਨਾਂ ਪੁਸਤਕਾਂ ਨੂੰ ਧਿਆਨ ਨਾਲ ਪੜ੍ਹਦੇ ਹਨ। ਉਹਨਾਂ ਨੂੰ ਕਿਸੇ ਅਗਲੀ ਜਾਂ ਅਗਲੇਰੀ ਮੀਟਿੰਗ ਵਿੱਚ ਸੁਆਲ ਵੀ ਪੁਛੇ ਜਾਂਦੇ ਹਨ ਜਿਹੜੇ ਪੜ੍ਹੀ ਗਈ ਪੁਸਤਕ ਨਾਲ ਸਬੰਧਤ ਹੁੰਦੇ ਹਨ। ਠੀਕ ਜੁਆਬ ਦੇਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜਨਾਬ ਡੱਲਾ ਦੀ ਟੀਮ ਚੰਗੇ ਪਾਠਕ ਅਤੇ ਚੰਗੇ ਸਰੋਤੇ ਪੈਦਾ ਕਰਨ ਵਿੱਚ ਲੱਗੀ ਹੋਇਆ ਹੈ।
ਇਹ ਸਮਾਗਮ ਵੀ ਬਾਲ ਸਾਹਿਤਕਾਰ ਸੁਰਿੰਦਰ ਸਿੰਘ ਰਸੂਲਪੁਰ ਅਤੇ ਸਾਹਿਤ ਸਭਾ ਬਹਿਰਾਮ ਪੁਰ ਬੇਟ ਦੇ ਜਨਰਲ ਸਕੱਤਰ ਹਰਨਾਮ ਸਿੰਘ ਡੱਲਾ ਦੀ ਅਗਵਾਈ ਵਿੱਚ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸਕੂਲੀ ਵਿਦਿਆਰਥੀਆਂ ਨੇ ਪੁਸਤਕ ਪ੍ਰਦਰਸ਼ਨੀ ਵਿੱਚੋਂ ਪੁਸਤਕਾਂ ਲੈ ਕੇ ਪੜ੍ਹਨ ਉਪਰੰਤ ਉਨ੍ਹਾਂ ਕਿਤਾਬਾਂ ਦਾ ਵਧੀਆ ਵਿਸ਼ਲੇਸ਼ਣ ਕਰਕੇ ਟਿਪਣੀਆਂ ਕੀਤੀਆਂ ਹਨ। ਇਹਨਾਂ ਟਿਪਣੀਆਂ ਦੇ ਅਧਾਰ ਉੱਤੇ ਬੱਚਿਆਂ ਨੂੰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਵੱਜੋਂ ਮੈਡਲ ਅਤੇ ਸਰਟੀਫਿਕੇਟ ਸਭਾ ਦੇ ਸਰਪ੍ਰਸਤ ਮਨਮੋਹਣ ਸਿੰਘ ਰਾਣਾ ਅਤੇ ਡਾਕਟਰ ਦੌਲਤ ਰਾਮ ਵੱਲੋਂ ਤਕਸੀਮ ਕੀਤੇ ਗਏ।
ਸਕੂਲ ਦੀ ਪ੍ਰਿੰਸੀਪਲ ਕੁਲਦੀਪ ਕੌਰ ਨੇ ਸਾਹਿਤ ਸਭਾ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਸਾਹਿਤ ਸਭਾ ਰਜਿ: ਬਹਿਰਾਮਪੁਰ ਬੇਟ ਦਾ ਪੰਜਾਬੀ ਮਾਂ ਬੋਲੀ ਅਤੇ ਭਾਸ਼ਾ ਲਈ ਇਹ ਸ਼ਲਾਘਾਯੋਗ ਉਪਰਾਲਾ ਹੈ। ਜਿਸ ਤੋਂ ਪ੍ਰਭਾਵਿਤ ਹੋ ਕੇ 108 ਵਿਦਿਆਰਥੀਆਂ ਨੇ ਸਾਹਿਤਕ ਪੁਸਤਕਾਂ ਪੜ੍ਹਨ ਵਿੱਚ ਦਿਲਚਸਪੀ ਵਿਖਾਈ ਹੈ। ਇਨ੍ਹਾਂ ਪੁਸਤਕਾਂ ਨੂੰ ਪੜ੍ਹ ਕੇ 68 ਵਿਦਿਆਰਥੀਆਂ ਨੇ ਲਿਖਤੀ ਰੂਪ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਸਨ। ਨਿਸਚੇ ਹੀ ਇਹਨਾਂ ਬੱਚਿਆਂ ਵਿੱਚੋਂ ਭਵਿੱਖ ਵਿਚ ਚੰਗੇ ਲੇਖਕ ਵੀ ਬਣਨਗੇ। ਸਾਹਿਤ ਸਭਾ ਬਹਿਰਾਮ ਪੁਰ ਬੇਟ ਵੱਲੋਂ ਵਧੀਆ ਵਿਚਾਰ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ। ਇਹ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਬੱਚਿਆਂ ਨੂੰ ਕਲਮ ਦੇ ਪਾਸੇ ਤੋਰ ਕੇ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਸਮੇਂ ਇਨ੍ਹਾਂ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ, ਬਾਰਵੀਂ ਜਮਾਤ ਦੀ ਵਿਦਿਆਰਥਣ ਸੁਨੀਤਾ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਜਦੋਂ ਕਿ ਗਿਆਰਵੀਂ ਜਮਾਤ ਦੀ ਪਿੰਕੀ ਨੇ ਦੂਜਾ, ਮਹਿਕਪ੍ਰੀਤ ਕੌਰ ਨੇ ਤੀਜਾ ਅਤੇ ਬਾਹਰਵੀਂ ਜਮਾਤ ਦੀ ਹੀ ਸਰਬਜੀਤ ਕੌਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਵਿਦਿਆਰਥਣਾਂ ਤੋਂ ਇਲਾਵਾ ਸਿਮਰਨ, ਗੁਰਜੀਤ ਕੌਰ, ਹਰਵਿੰਦਰ ਕੌਰ, ਅੰਜਲੀ ਅਤੇ ਕੋਮਲਪ੍ਰੀਤ ਕੌਰ ਨੂੰ ਵੀ ਸਨਮਾਨਿਤ ਕੀਤਾ ਗਿਆ।
ਮਾਸਟਰ ਪਰਵਿੰਦਰ ਸਿੰਘ ਨੇ ਸਭਾ ਦੇ ਪ੍ਰਬੰਧਕਾਂ ਦੀ ਇਸ ਉਦਮ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ। ਇਸ ਸਮਾਗਮ ਦੌਰਾਨ ਲਾਇਬ੍ਰੇਰੀਅਨ ਸਤਨਾਮ ਕੌਰ, ਮੈਡਮ ਕਰਮਜੀਤ ਕੌਰ ਅਤੇ ਮੈਡਮ ਸੋਨੀਕਾ ਕੌਸ਼ਲ ਨੇ ਵੀ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ ।
ਬਹਿਰਾਮਪੁਰ ਬੇਟ ਵਾਲੀ ਸਾਹਿਤ ਸਭਾ ਦਾ ਜ਼ਿਕਰ ਇਸ ਪੋਸਟ ਵਿੱਚ ਵੀ ਹੈ ਤੀਜੇ ਪਹਿਰੇ ਵਿੱਚ
Thursday13th October 2022 at 8:32 AM
ਰਾਮਪੁਰ ਸਭਾ ਵੱਲੋਂ ਕੌਮਾਂਤਰੀ ਪ੍ਰਸਿੱਧੀ ਹਾਸਲ ਸ਼ਾਇਰ ਦੀ ਯਾਦ ਵਿੱਚ ਇੱਕ ਹੋਰ ਉਪਰਾਲਾ
7th May 2022 at 01:14 PM
ਬਾਰੂ ਸਤਬਰਗ ਦੀ ਸਾਹਿਤਕ ਤੇ ਇਨਕਲਾਬੀ ਦੇਣ ਬਾਰੇ ਪੇਪਰ ਪੜ੍ਹੇ ਜਾਣਗੇ
ਬਜ਼ੁਰਗ ਪੰਜਾਬੀ ਸਾਹਿਤਕਾਰ ਅਤੇ ਇਨਕਲਾਬੀ ਸੰਗਰਾਮੀਏ ਬਾਰੂ ਸਤਬਰਗ ਦੇ ਸਨਮਾਨ ਵਿਚ ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ 14 ਮਈ ਨੂੰ ਇਕ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ।
'ਬਾਰੂ ਸਤਬਰਗ ਦੀ ਘਾਲਣਾ ਨੂੰ ਸਲਾਮ' ਬੈਨਰ ਹੇਠ ਇਹ ਸਮਾਗਮ ਰੈਡੀਕਲ ਪੀਪਲਜ਼ ਫੋਰਮ ਪੰਜਾਬ ਅਤੇ ਜੁਟਾਨ ਵਲੋਂ ਕਰਵਾਇਆ ਜਾਵੇਗਾ। ਇਸ ਵਿਚ ਨਰਭਿੰਦਰ ਸਿੰਘ ਅਤੇ ਪ੍ਰੋ. ਅਜਾਇਬ ਸਿੰਘ ਟਿਵਾਣਾ ਬਾਰੂ ਸਤਬਰਗ ਦੀ ਸਾਹਿਤਕ ਤੇ ਇਨਕਲਾਬੀ ਜਥੇਬੰਦਕ ਦੇਣ ਬਾਰੇ ਪੇਪਰ ਪੜ੍ਹਨਗੇ। ਵੱਖ ਵੱਖ ਉਘੇ ਵਿਦਵਾਨ ਅਤੇ ਜਥੇਬੰਦਕ ਆਗੂ ਇਸ ਸਨਮਾਨ ਸਮਾਗਮ ਅਤੇ ਵਿਚਾਰ ਚਰਚਾ ਵਿਚ ਸ਼ਾਮਲ ਹੋਣਗੇ। ਸਮੂਹ ਸਾਹਿਤਕ ਪ੍ਰੇਮੀਆਂ ਨੂੰ ਇਸ ਸਮਾਗਮ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ।
ਵਲੋਂ : ਸੁਖਦਰਸ਼ਨ ਸਿੰਘ ਨੱਤ, ਰਾਜਵਿੰਦਰ ਮੀਰ
9417233404
30th April 2022 at 10:31 PM
ਸਾਹਿਤਿਕ ਸ਼ਖਸੀਅਤਾਂ ਬਾਰੇ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੀ ਇੱਕ ਵਿਸ਼ੇਸ਼ ਲਿਖਤ
7th October 2021 at 3:44 PM
ਸਾਹਿਤਿਕ ਆਯੋਜਨ ਸਮੇਂ ਵੀ ਬੁਲੰਦ ਹੋਈ ਕਿਸਾਨ ਅੰਦੋਲਨ ਦੀ ਗੱਲ
ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਕੈਲਗਰੀ ਤੋਂ ਆਏ ਪੰਜਾਬੀ ਦੇ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਦੇ ਮਾਣ ਵਿਚ ਸਰੀ ਵਿਖੇ ਇਕ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਕੁਝ ਚੋਣਵੇਂ ਸਾਹਿਤਕਾਰ ਸ਼ਾਮਲ ਹੋਏ।
Sunday 26th September 2021 at 5:31 pm
ਪੁਸਤਕ ਦੇ ਨਾਲ ਫਿਲਮ ਸੱਚ ਦੀ ਕਲੀ ਵੀ ਰਿਲੀਜ਼ ਕੀਤੀ ਗਈ
![]() |
| ਰੱਬੀ ਬੈਰੋਂਪੁਰੀ ਟਿਵਾਣਾ ਦੀ ਕਾਵਿ-ਪੁਸਤਕ 'ਗੱਡੀਆਂ ਦੇ ਜੰਗ ਵੱਜਦੇ' ਲੋਕ ਅਰਪਣ ਕਰਦੇ ਹੋਏ |
ਸੰਯੁਕਤ ਕਿਸਾਨ ਮੋਰਚੇ ਨੂੰ ਸਮਰਪਿਤ, ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਰੱਬੀ ਬੈਰੋਂਪੁਰੀ ਟਿਵਾਣਾ ਦੀ ਕਾਵਿ-ਪੁਸਤਕ 'ਗੱਡੀਆਂ ਦੇ ਜੰਗ ਵੱਜਦੇ' ਸ਼ਿਵਾਲਿਕ ਪਬਲਿਕ ਸਕੂਲ ਫੇਜ਼ 6 ਮੁਹਾਲੀ ਵਿਖੇ ਲੋਕ ਅਰਪਣ ਕੀਤੀ ਗਈ। ਕਿਸਾਨ ਅੰਦੋਲਨ 'ਚ ਜਾਨਾਂ ਵਾਰਨ ਵਾਲੇ ਕਿਸਾਨਾਂ, ਵਿੱਛੜੇ ਰੱਬੀ ਬੈਰੋਂਪੁਰੀ ਅਤੇ ਡਾ. ਨਾਹਰ ਸਿੰਘ ਦੇ ਪਿਤਾ ਰੱਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਪ੍ਰੌੜਤਾ ਵੀ ਕੀਤੀ। ਸੁਆਗਤੀ ਸ਼ਬਦ ਦਰਸ਼ਨ ਸਿੰਘ ਬਨੂੜ ਨੇ ਆਖੇ ਤੇ ਸੱਥ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਪ੍ਰਧਾਨਗੀ ਮੰਡਲ 'ਚ ਵਿਸ਼ੇਸ਼ ਮਹਿਮਾਨ ਲੋਕਯਾਨ ਵਿਦਵਾਨ ਡਾ. ਨਾਹਰ ਸਿੰਘ, ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊ, ਗ਼ਜ਼ਲਗੋ ਸਿਰੀਰਾਮ ਅਰਸ਼, ਪਿ੍ੰ. ਗੁਰਮੀਤ ਸਿਘ ਖਰੜ ਤੇ ਕਨਵੀਨਰ ਮਨਦੀਪ ਕੌਰ ਟਿਵਾਣਾ ਨੇ 'ਗੱਡੀਆਂ ਦੇ ਜੰਗ ਵੱਜਦੇ' ਲੋਕ ਅਰਪਣ ਦੀ ਰਸਮ ਨਿਭਾਈ। ਪੁਸਤਕ ਬਾਰੇ ਸਿਰੀ ਰਾਮ ਅਰਸ਼ ਨੇ ਪਰਚਾ ਪੜ੍ਹਦਿਆਂ ਰੱਬੀ ਨੂੰ 'ਪੁਆਧ ਦੀ ਖੁਸ਼ਬੋ' ਵਾਲਾ ਕਲਾਕਾਰ ਆਖਿਆ। ਡਾ. ਜਸਪਾਲ ਸਿੰਘ ਜੱਸੀ ਨੇ ਰੱਬੀ ਦੀ ਪੁਆਧੀ ਅਖਾੜਾ ਕਲਾ ਤੇ ਰਚਨਾ ਦੀ ਚੜ੍ਹਤ ਬਾਰੇ ਜਾਣਕਾਰੀ ਦਿੱਤੀ। ਗੁਰਪ੍ਰੀਤ ਸਿੰਘ ਨਿਆਮੀਆਂ ਅਤੇ ਅਮਰਜੀਤ ਸਿੰਘ ਬਠਲਾਣਾ ਨੇ ਰੱਬੀ ਦੀ ਪੁਸਤਕ ਅਤੇ ਉਸ ਦੀ ਕਲਾ ਨਾਲ ਯਾਦਾਂ ਸਾਂਝੀਆਂ ਕੀਤੀਆਂ। ਡਾ. ਨਾਹਰ ਸਿੰਘ ਨੇ ਪੁਸਤਕ ਦੇ ਗੀਤਾਂ ਦੇ ਆਧਾਰ ਤੇ ਪੁਆਧੀ ਸਭਿਆਚਾਰ ਦੇ ਰੰਗਾਂ ਦੀ ਗੱਲ ਕੀਤੀ ਤੇ ਰੱਬੀ ਨੂੰ ਪੁਆਧ ਦੀ ਗਾਇਕੀ ਦਾ ਅਲੰਬਰਦਾਰ ਕਿਹਾ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ ਨੇ ਕੂੰਜੀਵਤ ਭਾਸ਼ਣ 'ਚ ਰੱਬੀ ਦੇ ਵਿਅਕਤਿਤਵ, ਕਾਵਿ-ਕਲਾ ਤੇ ਪੁਆਧੀ ਅਖਾੜੇ ਦੀ ਲੋਕ-ਪਿ੍ਯਤਾ ਬਾਰੇ ਚਾਨਣਾ ਪਾਇਆ ਤੇ ਰੱਬੀ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਇਸ ਸ਼ਾਨਦਾਰ ਸਮਾਗਮ ਵਿਚ ਰੱਬੀ ਦੀ ਧਰਮ ਪਤਨੀ ਚਰਨ ਕੌਰ ਤੇ ਕਨਵੀਨਰ (ਰੱਬੀ ਦੀ ਪੋਤਰੀ) ਮਨਦੀਪ ਕੌਰ ਟਿਵਾਣਾ ਨੂੰ ਸੱਥ ਵੱਲੋਂ ਸਨਮਾਨਿਤ ਕੀਤਾ ਗਿਆ। ਰੱਬੀ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਡਾ. ਬਲਜੀਤ ਸਿੰਘ, ਡਾ. ਰਾਜਿੰਦਰ ਸਿੰਘ ਕੁਰਾਲੀ, ਦਲਜੀਤ ਕੌਰ ਦਾਊ, ਹਰਮਿੰਦਰ ਸੁੰਮੀ, ਗੁਰਿੰਦਰ ਗੈਰੀ, ਹਰਜਿੰਦਰ ਸਿੰਘ ਸਾਈ, ਚੇਅਰਮੈਨ ਰੇਸ਼ਮ ਸਿੰਘ, ਦੇਵਿੰਦਰ ਸਿਘ, ਪਰਦੀਪ ਸਿੰਘ ਗਿੱਲ, ਜਗਦੀਪ ਸਿੰਘ ਬੈਦਵਾਨ, ਸਵਰਨ ਸਿਘ ਬੈਦਵਾਨ, ਜਸਪਾਲ ਸਿਘ ਕੰਵਲ, ਆਸ਼ਾ, ਕੇਸਰ ਸਿੰਘ ਬੈਦਵਾਨ ਤੇ ਹੋਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗ੍ਰਰਪ੍ਰੀਤ ਟਿਵਾਣਾ ਅਤੇ ਦੀਪ ਟਿਵਾਣਾ (ਡਾਇਰੈਕਟਰ) ਵੱਲੋਂ ਰੱਬੀ ਦੇ ਗੀਤ ਤੇ ਤਿਆਰ ਕੀਤੀ ਫਿਲਮ 'ਸੱਚ ਦੀ ਕਲੀ' ਰਿਲੀਜ਼ ਕੀਤੀ ਗਈ। ਮੰਚ ਸੰਚਾਲਨ ਬਾ-ਖੂਬੀ ਪਿ੍ੰ. ਗੁਰਮੀਤ ਸਿੰਘ ਖਰੜ ਨੇ ਕੀਤਾ। ਧੰਨਵਾਦ ਮਨਦੀਪ ਕੌਰ ਟਿਵਾਣਾ ਨੇ ਕੀਤਾ।
ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ
ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ
ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ
ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ
ਬਹੁਤ ਕੁਝ ਬੇਨਕਾਬ ਕੀਤਾ ਉਘੇ ਖੇਤੀ ਮਾਹਰ ਦਵਿੰਦਰ ਸ਼ਰਮਾ ਨੇ
ਪ੍ਰਬੰਧ ਚਾਹੁੰਦਾ ਹੈ ਕਿਸਾਨ ਦੇ ਕਿੱਤੇ ਨੂੰ ਏਨਾ ਘਾਟੇ ਵਾਲਾ ਬਣਾ ਦਿਓ ਕਿ ਉਹ ਖੁਦ ਛੱਡ ਜਾਵੇ