google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: 15 ਨੂੰ ਹੋਵੇਗਾ ਲੁਧਿਆਣਾ ਵਿੱਚ ਵਿਸ਼ੇਸ਼ ਸਾਹਿਤਿਕ ਸਮਾਗਮ

Thursday, 12 June 2025

15 ਨੂੰ ਹੋਵੇਗਾ ਲੁਧਿਆਣਾ ਵਿੱਚ ਵਿਸ਼ੇਸ਼ ਸਾਹਿਤਿਕ ਸਮਾਗਮ

From Punjabi Bhawan on Thursday 12th June 2025 at 4:46 PM Regarding A Special Function Punjabi

ਪ੍ਰਗਤੀਸ਼ੀਲ ਲੇਖਕ ਸੰਘ (ਪ੍ਰਲੇਸ ) ਜ਼ਿਲ੍ਹਾ ਲੁਧਿਆਣਾ ਦੇ ਸਹਿਯੋਗ ਨਾਲ ਹੋਵੇਗਾ ਸਮਾਗਮ

‘ਅਦਾਰਾ ਪੰਜਾਬ ਸੋਚਦਾ’ ਅਤੇ ਉਮਰਾਂ ਦੀ ਸਾਂਝ ਮੰਚ ਵੱਲੋਂ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ

ਲੁਧਿਆਣਾ: 12 ਜੂਨ 2025: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸ)::
ਪਿਛਲੇ ਕੁਝ ਅਰਸੇ ਤੋਂ ਪੰਜਾਬੀ ਭਵਨ ਵਿੱਚ ਸਾਹਿਤਿਕ ਸਰਗਰਮੀਆਂ ਦਾ ਸਿਲਸਿਲਾ ਕਾਫੀ ਤੇਜ਼ ਹੈ। ਇਸ ਸਿਲਸਿਲੇ ਵਿੱਚ ਤੇਜ਼ੀ ਦੇ ਨਾਲ ਨਾਲ ਵੰਨ ਸੁਵੰਨਤਾ ਵੀ ਆਈ ਹੈ। ਇਸ ਨਾਲ ਸਾਹਿਤਿਕ ਸਰਗਰਮੀਆਂ ਦਾ ਇਹ ਕੇਂਦਰ ਹੋਰ ਪ੍ਰਭਾਵਸ਼ਾਲੀ ਬਣ ਕੇ ਉਭਰ ਰਿਹਾ ਹੈ। ਹੁਣ ਏਸੇ ਸਿਲਸਿਲੇ ਅਧੀਨ ਇਥੇ ਤਿੰਨ ਸਾਹਿਤਿਕ ਸੰਗਠਨਾਂ ਵੱਲੋਂ ਇੱਕ ਵਿਸ਼ੇਸ਼ ਸਾਹਿਤਿਕ ਆਯੋਜਨ 15 ਜੂਨ ਨੂੰ ਕੀਤਾ ਜਾਣਾ ਹੈ। ਇਸ ਮੌਕੇ ਖਾਸ ਸਤਕ ਦਾ ਲੋਕ ਅਰਪਣ ਵੀ ਹੋਵੇਗਾ ਅਤੇ ਸਾਹਿਤਿਕ ਰਚਨਾਵਾਂ ਵੀ ਸੁਣੀਆਂ ਪੜ੍ਹੀਆਂ ਜਾਣਗੀਆਂ। 
ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜ਼ਿਲ੍ਹਾ ਲੁਧਿਆਣਾ ਦੇ ਨਾਲ ‘ਅਦਾਰਾ ਪੰਜਾਬ ਸੋਚਦਾ’ ਅਤੇ ਉਮਰਾਂ ਦੀ ਸਾਂਝ ਮੰਚ’ ਵੱਲੋਂ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ ਕਰਵਾਇਆ ਜਾਵੇਗਾ। ਇਸ ਕਾਵਿ ਦਰਬਾਰ ਵਿੱਚ ਉਘੇ ਸ਼ਾਇਰ ਭਾਗ ਲੈਣਗੇ। 

ਇਸ ਬਾਰੇ ‘ਅਦਾਰਾ ਪੰਜਾਬ ਸੋਚਦਾ’ ਦੇ ਮੁੱਖੀ ਪ੍ਰਗਟ ਸਿੰਘ ਗਿੱਲ ਬਾਗੀ (ਅਸਟ੍ਰੇਲੀਆ), ‘ਉਮਰਾਂ ਦੀ ਸਾਂਝ’ ਮੰਚ’ ਦੀ ਪ੍ਰਧਾਨ ਇੰਦਰਜੀਤ ਕੌਰ ਵਡਾਲਾ ਅਤੇ ਗੁਰਮੀਤ ਸਿੰਘ ਘਣਗਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬੀ ਭਵਨ ਲੁਧਿਆਣਾ ਵਿਖੇ 15 ਜੂਨ ਨੂੰ ਸਵੇਰੇ 9.30 ਵਜੇ ਕਰਵਾਏ ਜਾ ਰਹੇ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਫੇਟੋਗ੍ਰਾਫਰ ਜਨਮੇਜਾ ਸਿੰਘ ਜੌਹਲ, ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਰਲ ਸਕੱਤਰ ਜਸਵੀਰ ਸਿੰਘ ਝੱਜ ਕਰਨਗੇ।

ਇਸ ਸਮਾਗਮ ਵਿਚ ਗੁਰਮੀਤ ਸਿੰਘ ਘਣਗਸ ਅਤੇ ਸੁਖਜਿੰਦਰ ਸਿੰਘ ਭੰਗਚੜ੍ਹੀ ਦੁਆਰਾ ਸੰਪਾਦਿਤ, ਸੌ ਸ਼ਾਇਰਾਂ ਦਾ ਸਾਂਝਾ ਕਾਵਿ ਸੰਗ੍ਰਹਿ ‘ਕਲਮਾਂ ਬੋਲਦੀਆਂ’, ਹਰਕੰਵਲ ਸਿੰਘ ਮੈਣੀ (ਸਵਰਗੀ) ਦੀ ਪੁਸਤਕ ‘ਯਾਦਾਂ ਦੀ ਪੈੜ’ ਅਤੇ ਰਮਿੰਦਰ ਸਿਘ ਅੰਬਰਸਰੀ ਦੀ ਪੁਸਤਕ ‘ਔਕਾਤ’ ਲੋਕ ਅਰਪਣ ਕੀਤੀ ਜਾਵੇਗੀ। ‘ਹਰਕੰਵਲ ਸਿੰਘ ਮੈਣੀ’ ਅਤੇ ਭੈਣ ‘ਅਮਨਦੀਪ ਕੌਰ ਸਰਨਾ’ ਨੂੰ ਸਮਰਪਿਤ ਯਾਦਾਂ ਸਾਂਝੀਆਂ ਕੀਤੀਆਂ ਜਾਣਗੀਆਂ ਅਤੇ ਇਹਨਾਂ ਦੀ ਯਾਦ ਵਿੱਚ ਹੀ ਹਾਜ਼ਰ ਸ਼ਾਇਰਾਂ ਦਾ ਕਵੀ ਦਰਬਾਰ ਵੀ ਹੋਵੇਗਾ।

No comments:

Post a Comment