google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਨਿਰਮਲ ਜੌੜਾ ਦੀ ਪੁਸਤਕ ‘ ਲੌਕਡਾਊਨ’ ਲੋਕ ਅਰਪਣ

Monday, 16 June 2025

ਨਿਰਮਲ ਜੌੜਾ ਦੀ ਪੁਸਤਕ ‘ ਲੌਕਡਾਊਨ’ ਲੋਕ ਅਰਪਣ

From PAU on Monday 16th June 2025 at 4:51 PM Regarding Book Release event 

ਪੁਸਤਕ ਵਿੱਚ ਲੌਕਡਾਊਨ ਅਤੇ ਕਰੋਨਾ ਦੇ ਪ੍ਰਭਾਵ ਨੂੰ ਸੰਜ਼ੀਦਗੀ ਨਾਲ ਪੇਸ਼ ਕੀਤਾ ਗਿਐ–ਡਾ ਗੋਸਲ 


ਲੁਧਿਆਣਾ: 16 ਜੂਨ 2025: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਉਘੇ ਰੰਗਕਰਮੀ ਨਿਰਮਲ ਜੌੜਾ ਦੀ ਪੁਸਤਕ ‘ਲੌਕਡਾਊਨ’ ਨੂੰ ਲੋਕ ਅਰਪਣ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਕਦੋਂ ਕੀ ਵਾਪਰਿਆ, ਕਿਵੇਂ ਵਾਪਰਿਆ ਅਤੇ ਉਸਦਾ ਕੀ ਅਸਰ ਹੋਇਆ ਇਹ ਸਭ ਕੁਝ ਇਸ ਕਿਤਾਬ ਵਿੱਚ ਸਾਹਿਤਕ ਅੰਦਾਜ਼ ਨਾਲ ਪਰੋਇਆ ਹੋਇਆ ਹੈ, ਇਹੀ ਇਸ ਪੁਸਤਕ ਦੀ ਖੂਬਸੂਰਤੀ ਹੈ। 

ਉਹਨਾਂ ਕਿਹਾ ਕਿ ਇਸ ਪੁਸਤਕ ਦਾ ਵਿਸ਼ਾ ਬਹੁਤ ਮੱਹਤਵਪੂਰਨ ਹੈ ਕਿਉਂਕਿ ਸਮਾਜ ਵਿੱਚ ਲੌਕਡਾਊਨ ਦੇ ਪ੍ਰਭਾਵ ਬਹੁਤ ਡੂੰਗੇ ਪਏ ਹਨ। ਡਾ ਗੋਸਲ ਨੇ ਕਿਹਾ ਕਿ ਇਹ ਕਿਤਾਬ ਆਉਣ ਵਾਲੇ ਸਮੇਂ ਲਈ ਕਰੋਨਾ ਅਤੇ ਲੌਕਡਊਨ ਦੇ ਇਤਿਹਾਸ ਨੂੰ ਸੰਭਾਲਦੀ ਹੋਈ ਜਾਣਕਾਰੀ ਭਰਪੂਰ ਦਸਤਾਵੇਜ਼ ਬਣੇਗੀ। 

ਉਹਨਾਂ ਕਿਹਾ ਕਿ ਕੁਦਰਤ ਦੀ ਮਹਿਮਾ ਬਾਰੇ ਵੀ ਇਹ ਕਿਤਾਬ ਮਹੱਤਵਪੂਰਨ ਹੈ ਕਿਉਂਕਿ ਇਹ ਸਾਰਾ ਕੁਝ ਕੁਦਰਤ ਨਾਲ ਛੇੜ ਛਾੜ ਦਾ ਹੀ ਨਤੀਜਾ ਹੈ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ਼ ਡਾ ਅਜਮੇਰ ਸਿੰਘ ਢੱਟ ਨੇ ਕਿਹਾ ਕਿ ਕਿਤਾਬ ਵਿੱਚ ਜੋ ਸ਼ਬਦਾਬਲੀ ਵਰਤੀ ਗਈ ਹੈ ਉਹ ਸੌਖੀ ਵੀ ਹੈ ਦਿਲਚਸਪ ਵੀ ਹੈ। 

ਉਘੇ ਲੇਖਕ, ਚਿੰਤਕ ਅਤੇ ਸਾਬਕਾ ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਮੈਂ ਸਮਝਦਾਂ ਕਿ ਉਹੀ ਲਿਖਤ ਪਾਠਕ ਵੱਧ ਪੜਦੇ ਹਨ ਜਿਹੜੀ ਦਿਲਚਸਪ ਹੋਵੇ ਅਤੇ ਜਿਸ ਵਿੱਚ ਸੌਖੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੋਵੇ ਇਸ ਲਈ ਕਿਤਾਬ ਪਾਠਕਾਂ ਲਈ ਮੁੱਲਵਾਨ ਕਿਤਾਬ ਹੈ। ਇਸ ਮੌਕੇ ਯੂਨੀਵਰਸਟਿੀ ਦੇ ਪੁਰਾਣੇ ਵਿਦਿਆਰਥੀ ਡਾ ਜੰਗ ਬਹਾਦਰ ਸਿੰਘ ਸੰਘਾ ਨੇ ਕਿਹਾ ਨਿਰਮਲ ਜੌੜਾ ਵਿਦਿਆਰਥੀ ਜੀਵਨ ਤੋਂ ਸਾਹਿਤ ਅਤੇ ਕਲਾ ਨਾਲ ਜੁੜਿਆ ਹੋਇਆ ਹੈ ਅਤੇ ਅੱਜ ਵਿਦਿਆਰਥੀਆਂ ਨੂੰ ਚੰਗੀਆਂ ਕਲਾਵਾਂ ਨਾਲ ਜੋੜ ਰਿਹਾ ਹੈ।

ਡਾ. ਨਿਰਮਲ ਜੌੜਾ ਨੇ ਕਿਹਾ ਕਿ ਬੇਸ਼ੱਕ ਲੌਕਡਾਊਨ ਅੰਗਰੇਜ਼ੀ ਦਾ ਸ਼ਬਦ ਹੈ ਜਿਸ ਨੂੰ ਤਾਲਾਬੰਦੀ ਵੀ ਲਿਖਿਆ ਜਾ ਸਕਦਾ ਸੀ ਪਰ ਲੌਕਡਾਊਨ ਸ਼ਬਦ ਦੀ ਜ਼ਿਆਦਾ ਦਹਿਸ਼ਤ ਰਹੀ ਹੈ ਅਤੇ ਪ੍ਰਚਲਤ ਵੀ ਰਿਹਾ ਹੈ। 

ਸਵਾਗਤੀ ਸ਼ਬਦਾਂ ਦੌਰਾਨ ਪੁਸਤਕ ਦੀ ਜਾਣ ਪਹਿਚਾਣ ਕਰਵਾਉਂਦਿਆਂ ਯੂਨੀਵਰਸਿਟੀ ਦੇ ਐਸੋਸੀਏਟ ਡਾਇਰੈਕਟਰ ਕਲਚਰ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਪੁਸਤਕ ਵਿਚਲੇ ਲੇਖ ਲੌਕਡਾਊਨ ਦੇ ਸਮੇਂ ਦੌਰਾਨ ਵੱਖ ਵੱਖ ਅਖਬਾਰਾਂ ਅਤੇ ਰਸਾਲਿਆਂ ਵਿੱਚ ਛਪ ਚੁੱਕੇ ਹਨ ਜਿੰਨਾਂ ਨੂੰ ਪਾਠਕ ਵਰਗ ਦਾ ਚੰਗਾ ਹੁੰਗਾਰਾ ਮਿਲਿਆ। 

ਤੇਜ ਪ੍ਰਤਾਪ ਸਿੰਘ ਸੰਧੂ ਨੇ ਟਿੱਪਣੀ ਕਰਦਿਆਂ ਕਿਹਾ ਕਿ ਪੁਸਤਕ ਰਾਹੀਂ ਲੇਖਕ ਨੇ ਸੁਨੇਹਾ ਦਿੱਤਾ ਹੈ ਕਿ ਕੁਦਰਤ ਤੋਂ ਦੂਰ ਜਾਕੇ ਅਸੀਂ ਸੁਖ ਦੀ ਜ਼ਿੰਦਗੀ ਨਹੀਂ ਜੀਅ ਸਕਦੇ। 

ਡਾ ਚਰਨਜੀਤ ਸਿੰਘ ਔਲਖ ਅਤੇ ਸਾਹਿਜਪ੍ਰੀਤ ਸਿੰਘ ਮਾਂਗਟ ਨੇ ਲੌਕਡਾਊਨ ਦੇ ਪ੍ਰਭਾਵ ਸਾਂਝੇ ਕੀਤੇ। ਇਸ ਮੌਕੇ ਡਾ ਅਜਮੇਰ ਸਿੰਘ ਢੱਟ, ਡਾ ਮੱਖਣ ਸਿੰਘ ਭੁੱਲਰ, ਡਾ ਯੋਗਿਤਾ ਸ਼ਰਮਾ, ਡਾ ਦੀਪਿਕਾ ਵਿੱਜ, ਡਾ ਸੰਦੀਪ ਜੈਨ , ਜਸਮੇਰ ਸਿੰਘ ਢੱਟ, ਡਾ ਵਿਪਨ ਰਾਮਪਾਲ, ਸ਼ਰਨਜੀਤ ਕੌਰ ਬੱਲ,ਸਹਿਜਪ੍ਰੀਤ ਮਾਂਗਟ, ਡਾ ਕਮਲਜੀਤ ਕੌਰ,ਡਾ ਸੁਖਬੀਰ ਸਿੰਘ, ਸਤਵੀਰ ਸਿੰਘ ਸਮੇਤ ਯੂਨੀਵਰਸਿਟੀ ਅਧਿਆਪਕ, ਵਿਦਿਆਰਥੀ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। 

ਯੂਨੀਵਰਸਿਟੀ ਵੱਲੋਂ ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਡਾ ਆਸ਼ੂ ਤੂਰ ਨੇ ਸਾਹਿਤਕ ਅੰਦਾਜ਼ ਵਿੱਚ ਕੀਤਾ।

No comments:

Post a Comment