google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਇਤਿਹਾਸ ਦਾ ਖਰੜਾ ਤਿਆਰ

Sunday, 8 June 2025

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਇਤਿਹਾਸ ਦਾ ਖਰੜਾ ਤਿਆਰ

 From Punjabi Bhawan on Sunday 8th June 2025 at 3:58 PM Regarding Script of History

ਡਾ. ਹਰੀ ਸਿੰਘ ਜਾਚਕ ਵਲੋਂ ਤਿਆਰ ਖਰੜਾ ਪ੍ਰਬੰਧਕਾਂ ਨੂੰ ਸੌਂਪਿਆ ਗਿਆ 

*ਇਹ ਖਰੜਾ ਚਾਰ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਨਜ਼ਰਸਾਨੀ ਲਈ ਭੇਜਣ ਦਾ ਫੈਸਲਾ ਲਿਆ
 *ਚਾਰ ਪ੍ਰਮੁੱਖ ਸ਼ਖਸੀਅਤਾਂ ਕਰਨਗੀਆਂ ਨਜ਼ਰਸਾਨੀ 
*ਇਹ ਹਨ ਸ. ਐਸ ਐਸ ਜੌਹਲ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਪ੍ਰੋ.ਰਵਿੰਦਰ ਭੱਠਲ


ਲੁਧਿਆਣਾ
: 8 ਜੂਨ 2025: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦਾ ਸਾਹਿਤ ਦੇ ਖੇਤਰ ਵਿੱਚ ਲੰਮਾ ਇਤਿਹਾਸ ਹੈ। ਇਸ ਦੀ ਦੇਖਰੇਖ ਹੇਠ ਬਹੁਤ ਸਾਰੇ ਉਪਰਾਲੇ ਅਜਿਹੇ ਹੋਏ ਜਿਹਨਾਂ ਨਾਲ ਸਾਹਿਤ ਦੀ ਉਡਾਣ ਹੋਰ ਉੱਚੀ ਹੋਈ। ਸਮੇਂ ਦੇ ਨਾਲ ਨਾਲ ਆਏ ਉਤਰਾਵਾਂ ਚੜ੍ਹਾਵਾਂ ਨੇ ਇਸਦੀ ਰਫਤਾਰ ਅਤੇ ਕੰਮਕਾਜ ਤੇ ਵੀ ਅਸਰ ਪਾਇਆ। ਇਸ ਸਾਰੇ ਇਤਿਹਾਸ ਨੂੰ ਸਾਂਭਣਾ ਸੰਭਾਲਣਾ ਬਹੁਤ ਜ਼ਰੂਰੀ ਵੀ ਸੀ। ਆਖਿਰ ਇਸ ਪਾਸੇ ਚਿਰਾਂ ਤੋਂ ਉੱਦੀਕੀਆ ਜਾ ਰਿਹਾ ਕਦਮ ਪੁੱਟਿਆ ਗਿਆ ਹੈ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਸ਼ਾਨਾਮੱਤਾ ਇਤਿਹਾਸ ਹੈ। ਅਕਾਡਮੀ ਦੀ ਸਥਾਪਨਾ 24 ਅਕਤੂਬਰ 1954 ਨੂੰ ਹੋਈ ਸੀ ਅਤੇ ਪਿਛਲੇ ਸਾਲ ਇਸ ਅਕਾਡਮੀ ਦੇ ਮਾਣਮੱਤੇ ਇਤਿਹਾਸ ਨੂੰ ਲਿਖਣ ਦੀ ਸੇਵਾ  ਡਾ.ਹਰੀ ਸਿੰਘ ਜਾਚਕ ਸਕੱਤਰ ਸਾਹਿਤਕ ਸਰਗਰਮੀਆਂ ਦੀ ਲਗਾਈ ਗਈ ਸੀ। 

ਉਹਨਾਂ ਨੇ ਪਿਛਲੇ ਇਕ ਸਾਲ ਤੋਂ ਦਿਨ ਰਾਤ ਇਕ ਕਰ ਕੇ ਇਸ ਦੇ ਇਤਿਹਾਸ ਦਾ ਤਿਆਰ ਕੀਤਾ ਖਰੜਾ, ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੂੰ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿਚ ਪੇਸ਼ ਕੀਤਾ। ਪ੍ਰਬੰਧਕੀ ਬੋਰਡ ਵਲੋਂ ਅਕਾਡਮੀ ਦੀਆਂ ਚਾਰ ਪ੍ਰਮੁੱਖ ਸ਼ਖਸ਼ੀਅਤਾਂ ਸ. ਸਰਦਾਰਾ ਸਿੰਘ ਜੌਹਲ, ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਪ੍ਰੋਫੈਸਰ ਰਵਿੰਦਰ ਭੱਠਲ ਨੂੰ ਨਜ਼ਰਸਾਨੀ ਲਈ ਭੇਜਣ ਦਾ ਫੈਸਲਾ ਲਿਆ ਗਿਆ। 

ਇਸ ਮੌਕੇ ਤੇ ਡਾ. ਸਰਬਜੀਤ ਸਿੰਘ ਪ੍ਰਧਾਨ ਅਤੇ ਡਾ.ਗੁਲਜਾਰ ਸਿੰਘ ਪੰਧੇਰ ਨੇ ਅਕਾਡਮੀ ਦੇ ਇਤਿਹਾਸ ਤੇ ਚਾਨਣਾ ਪਾਇਆ ਤੇ ਡਾ. ਜਾਚਕ ਦੀ ਇਸ ਉਦਮ ਲਈ ਸ਼ਲਾਘਾ ਕੀਤੀ। ਡਾ. ਜਾਚਕ ਨੇ ਤਾੜੀਆਂ ਦੀ ਗੂੰਜ ਵਿਚ ਇਸ ਇਤਿਹਾਸ ਨੂੰ ਤਿਆਰ ਕਰਨ ਦੇ ਪਿੱਛੋਕੜ ਬਾਰੇ ਭਾਵਪੂਰਤ ਕਵਿਤਾ ਸੁਣਾਈ। ਇਸ ਮੌਕੇ ਡਾ. ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ ਸਿਰਸਾ, ਡਾ.  ਅਰਵਿੰਦਰ ਕੌਰ ਕਾਕੜਾ, ਜਸਪਾਲ ਮਾਨਖੇੜਾ ਸਾਰੇ ਮੀਤ ਪ੍ਰਧਾਨ, ਡਾ. ਅਨੂਪ ਸਿੰਘ ਸਾਬਕਾ ਜਨਰਲ ਸਕੱਤਰ, ਜਸਵੀਰ ਝੱਜ ਦਫਤਰ ਸਕੱਤਰ ਤੇ ਪ੍ਰੈਸ ਸਕੱਤਰ, ਸ੍ਰੀ ਵਰਗਿਸ ਸਲਾਮਤ, ਪ੍ਰੇਮ ਸਾਹਿਲ ਦੇਹਰਾਦੂਨ, ਜਨਮੇਜਾ ਜੌਹਲ, ਕੰਵਰਜੀਤ ਭੱਠਲ, ਡਾ. ਸੰਤੋਖ ਸਿੰਘ ਸੁੱਖੀ, ਦੀਪ ਜਗਦੀਪ ਸਿੰਘ  ਤੇ ਸੰਜੀਵਨ ਸਿੰਘ ਮੈਂਬਰ ਸਾਹਿਬਾਨ ਸ਼ਾਮਲ ਹੋਏ।

ਉਮੀਦ ਹੈ ਕਿ ਛੇਤੀ ਹੀ ਇਹ ਸਾਰੀ ਪ੍ਰਕ੍ਰਿਆ ਪੂਰੀ ਹੋ ਜਾਏਗੀ ਅਤੇ ਇਸ ਇਤਿਹਾਸ ਦੀ ਪੁਸਤਕ ਸਭਨਾਂ ਚਾਹਵਾਨਾਂ ਦੇ ਹੱਥਾਂ  ਵਿੱਚ ਆ ਸਕੇਗੀ। 

ਫੋਟੋ  ਵਿੱਚ ਨਜ਼ਰ ਆ ਰਹੇ ਹਨ ਡਾ. ਹਰੀ ਸਿੰਘ ਜਾਚਕ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਇਤਿਹਾਸ ਦਾ ਖਰੜਾ ਪ੍ਰਬੰਧਕਾਂ ਨੂੰ ਸੌਂਪਣ ਸਮੇਂ ਪ੍ਰਧਾਨ ਡਾ. ਸਰਬਜੀਤ ਸਿੰਘ, ਡਾ. ਕੋਚਰ, ਡਾ. ਸਿਰਸਾ, ਡਾ. ਅਰਵਿੰਦਰ ਕੌਰ ਕਾਕੜਾ, ਜਸਪਾਲ ਮਾਨਖੇੜਾ, ਡਾ. ਅਨੂਪ ਸਿੰਘ, ਜਸਵੀਰ ਝੱਜ, ਵਰਗਿਸ ਸਲਾਮਤ, ਪ੍ਰੇਮ ਸਾਹਿਲ ਦੇਹਰਾਦੂਨ, ਜਨਮੇਜਾ ਜੌਹਲ, ਕੰਵਰਜੀਤ ਭੱਠਲ, ਡਾ. ਸੁੱਖੀ, ਜਗਦੀਪ ਤੇ ਸੰਜੀਵਨ ਆਦਿ।

No comments:

Post a Comment