Panjabi Bhawan on Monday 14th September 2026 at 1:07 PM Kendri Panjabi Lekhak Sabha (Sekhon)
ਇਜਲਾਸ ਦੀਆਂ ਸਾਰੀਆਂ ਤਿਆਰੀਆਂ ਤੇਜ਼ੀ ਨਾਲ ਜਾਰੀ
ਸੰਬੰਧਿਤ ਨਾਟ-ਮੰਡਲੀਆਂ, ਲੋਕ ਗਾਇਨ ਮੰਡਲੀਆਂ, ਢਾਡੀ ਕਲਾ ਮੰਡਲੀਆਂ,ਕਵੀਸ਼ਰੀ ਕਲਾ ਮੰਡਲੀਆਂ ਅਤੇ ਲੋਕ-ਪੱਖੀ ਗਾਇਕਾਂ ਦਾ ਕੀਤਾ ਜਾਵੇਗਾ ਸਨਮਾਨ
ਲੁਧਿਆਣਾ: 14 ਸਤੰਬਰ 2026 (ਸਾਹਿਤ ਸਕਰੀਨ ਡੈਸਕ)::
ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦੀ ਤਿਆਰੀ ਕਮੇਟੀ ਪੰਜਾਬੀ ਭਵਨ, ਲੁਧਿਆਣਾ ਵਿਖੇ ਕੀਤੀ ਗਈ ਜਿਸ ਵਿਚ ਲੇਖਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪਿਛਲੇ ਸਮੇਂ ਸਾਡੇ ਨਾਲੋਂ ਸਦਾ ਲਈ ਵਿੱਛੜੇ ਪਵਨ ਹਰਚੰਦਪੁਰੀ ਦੀ ਧਰਮ ਪਤਨੀ ਸ੍ਰੀਮਤੀ ਪੁਸ਼ਪਾ ਸ਼ਰਮਾ, ਸ. ਹਰਭਜਨ ਸਿੰਘ ਬਾਜਵਾ, ਡਾ.ਵਿਦਵਾਨ ਸਿੰਘ ਸੋਨੀ, ਸ. ਮਹਿੰਦਰ ਸਿੰਘ ਦੁਸਾਂਝ, ਅਵਤਾਰ ਸਿੰਘ ਉਟਾਲਾ, ਨਵਰਾਹੀ ਘੁਗਿਆਣਵੀ ਅਤੇ ਸਾਕੀ ਫ਼ਰੀਦਕੋਟ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ
ਗਈ। ਉਹਨਾਂ ਦੇ ਸਾਹਿਤਿਕ ਕਾਰਜਕਾਲ ਅਤੇ ਕੀਰਤਨ ਬਾਰੇ ਅਦਬ ਨਾਲ ਜ਼ਿਕਰ ਕੀਤਾ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਡਾ.ਜੋਗਿੰਦਰ ਸਿੰਘ ਨਿਰਾਲਾ, ਡਾ. ਗੁਰਚਰਨ ਕੌਰ ਕੋਚਰ ਵੀ ਸ਼ਾਮਲ ਸਨ। ਜਨਰਲ ਸਕੱਤਰ ਸੰਧੂ ਵਰਿਆਣਵੀ ਨੇ ਏਜੰਡੇ ਦੀ ਜਾਣਕਾਰੀ ਦਿੰਦਿਆਂ ਰਿਪੋਰਟ ਪੇਸ਼ ਕੀਤੀ। ਜਿਸ ਬਾਰੇ ਪਵਨ ਹਰਚੰਦਪੁਰੀ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਸਭਾ ਨਾਲ ਸੰਬੰਧਿਤ ਸਭਾਵਾਂ 27 ਸਤੰਬਰ ਦੇ ਚੋਣ ਇਜਲਾਸ ਦੀ ਤਿਆਰੀ ਵਿਚ ਰੁੱਝੀਆਂ ਹੋਈਆਂ ਹਨ। ਜਿਨ੍ਹਾਂ ਵਲੋਂ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ।
ਉਨ੍ਹਾਂ ਨੇ ਸਭਾ ਦੀ ਮੈਂਬਰ ਸੂਚੀ ਅਤੇ ਜਨਰਲ ਸਕੱਤਰ ਦੀ ਰਿਪੋਰਟ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬੀ ਭਾਸ਼ਾ ਸੰਬੰਧੀ ਕੇਂਦਰ ਅਤੇ ਰਾਜ ਸਰਕਾਰ ਦੇ ਭਾਸ਼ਾ ਵਿਰੋਧੀ ਨੀਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਵਿਚਾਰ ਚਰਚਾ ਵਿਚ ਕਰਮ ਸਿੰਘ ਜ਼ਖ਼ਮੀ, ਕ੍ਰਿਸ਼ਨ ਲਾਲ ਫ਼ਰੀਦਕੋਟ, ਸੁਖਚੈਨ ਸਿੰਘ ਥਾਂਦੇਵਾਲ, ਸੁਖਦੇਵ ਔਲਖ, ਅਮਰਜੀਤ ਸ਼ੇਰਪੁਰੀ, ਦਰਸ਼ਨ ਸਿੰਘ ਪ੍ਰੀਤੀਮਾਨ, ਕੇ. ਸਾਧੂ ਸਿੰਘ, ਇਕਬਾਲ ਘਾਰੂ, ਸਤਵਿੰਦਰ ਸਿੰਘ ਥਰੀਕੇ, ਸੁਰਿੰਦਰ ਨਾਗਰਾ, ਡਾ. ਗੁਰਚਰਨ ਕੌਰ ਕੋਚਰ ਨੇ ਵਿਚਾਰ ਪੇਸ਼ ਕੀਤੇ। ਸਭਾ ਵਲੋਂ ਹਰੀ ਸਿੰਘ ਢੁੱਡੀਕੇ ਬਾਰੇ ਪਿ੍ਰੰ. ਬਲਦੇਵ ਬਾਵਾ ਦੁਆਰਾ ਸੰਪਾਦਤ ਪੁਸਤਕ ‘ਹਰੀ ਸਿੰਘ ਢੁੱਡੀਕੇ ਦੇ ਰਚਨਾ ਸੰਸਾਰ’ ਲੋਕ ਅਰਪਣ ਕੀਤਾ ਗਿਆ।
ਪਵਨ ਹਰਚੰਦਪੁਰੀ ਨੇ ਕੀਤੇ ਗਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਦੇ ਇਜਲਾਸ ਬਾਬਤ ਸੱਦਾ ਪੱਤਰ ਜਾਰੀ ਕੀਤਾ ਜਾਵੇਗਾ। ਸਨਮਾਨ ਸਮਾਗਮ ਉਪਰੰਤ ਚੋਣ ਇਜਲਾਸ ਕੀਤਾ ਜਾਵੇਗਾ। ਸਭਾ ਨਾਲ ਸੰਬੰਧਿਤ ਨਾਟ-ਮੰਡਲੀਆਂ, ਲੋਕ ਗਾਇਨ ਮੰਡਲੀਆਂ, ਢਾਡੀ ਕਲਾ ਮੰਡਲੀਆਂ, ਕਵੀਸ਼ਰੀ ਕਲਾ ਮੰਡਲੀਆਂ ਅਤੇ ਲੋਕ-ਪੱਖੀ ਗਾਇਕਾਂ ਦਾ ਸਨਮਾਨ ਕੀਤਾ ਜਾਵੇਗਾ।
ਮੈਂਬਰਸ਼ਿਪ ਫ਼ੀਸ ਅਤੇ ਬਣਦਾ ਫ਼ੰਡ ਦੇ ਕੇ ਸਭਾਵਾਂ ਚੋਣ ਵਿਚ ਭਾਗ ਲੈਣਗੀਆਂ। ਮੀਟਿੰਗ ਵਿਚ ਤਰਲੋਚਨ ਮੀਰ, ਜਸਵਿੰਦਰ ਸਿੰਘ ਜੱਸੀ, ਰਘਬੀਰ ਸਿੰਘ ਸੰਧੂ, ਅਮਨਜੀਤ ਸਿੰਘ ਅਮਨ, ਡਾ. ਰਣਜੀਤ ਸਿੰਘ, ਰਮਨ ਸਖੀ, ਅਮਨਦੀਪ ਕੌਰ ਮਲਿਕਾ, ਬਲਵੰਤ ਸਿੰਘ ਸੰਧੂ, ਦਰਸ਼ਨ ਸਿੰਘ ਰੋਮਾਣਾ, ਵਤਨਵੀਰ ਜ਼ਖ਼ਮੀ, ਨਕਾਸ ਚਿੱਤੇਵਾਣੀ, ਸਰਬਜੀਤ ਸਿੰਘ ਢੁੱਡੀਕੇ, ਹਰੀ ਸਿੰਘ ਢੁੱਡੀਕੇ, ਪਰਮਜੀਤ ਕੌਰ ਮਹਿਕ, ਹਰਵਿੰਦਰ ਸਿੰਘ ਥਰੀਕੇ ਸ਼ਾਮਲ ਹੋਏ। ਜਗਦੀਸ਼ ਰਾਣਾ ਵਲੋਂ ਆਪਣੇ ਵਿਚਾਰ ਪੇਸ਼ ਕਰਦਿਆਂ ਸਭ ਦਾ ਧੰਨਵਾਦ ਕੀਤਾ।
