Sunday 26th September 2021 at 5:31 pm
ਪੁਸਤਕ ਦੇ ਨਾਲ ਫਿਲਮ ਸੱਚ ਦੀ ਕਲੀ ਵੀ ਰਿਲੀਜ਼ ਕੀਤੀ ਗਈ
ਰੱਬੀ ਬੈਰੋਂਪੁਰੀ ਟਿਵਾਣਾ ਦੀ ਕਾਵਿ-ਪੁਸਤਕ 'ਗੱਡੀਆਂ ਦੇ ਜੰਗ ਵੱਜਦੇ' ਲੋਕ ਅਰਪਣ ਕਰਦੇ ਹੋਏ |
ਸੰਯੁਕਤ ਕਿਸਾਨ ਮੋਰਚੇ ਨੂੰ ਸਮਰਪਿਤ, ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਰੱਬੀ ਬੈਰੋਂਪੁਰੀ ਟਿਵਾਣਾ ਦੀ ਕਾਵਿ-ਪੁਸਤਕ 'ਗੱਡੀਆਂ ਦੇ ਜੰਗ ਵੱਜਦੇ' ਸ਼ਿਵਾਲਿਕ ਪਬਲਿਕ ਸਕੂਲ ਫੇਜ਼ 6 ਮੁਹਾਲੀ ਵਿਖੇ ਲੋਕ ਅਰਪਣ ਕੀਤੀ ਗਈ। ਕਿਸਾਨ ਅੰਦੋਲਨ 'ਚ ਜਾਨਾਂ ਵਾਰਨ ਵਾਲੇ ਕਿਸਾਨਾਂ, ਵਿੱਛੜੇ ਰੱਬੀ ਬੈਰੋਂਪੁਰੀ ਅਤੇ ਡਾ. ਨਾਹਰ ਸਿੰਘ ਦੇ ਪਿਤਾ ਰੱਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਪ੍ਰੌੜਤਾ ਵੀ ਕੀਤੀ। ਸੁਆਗਤੀ ਸ਼ਬਦ ਦਰਸ਼ਨ ਸਿੰਘ ਬਨੂੜ ਨੇ ਆਖੇ ਤੇ ਸੱਥ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਪ੍ਰਧਾਨਗੀ ਮੰਡਲ 'ਚ ਵਿਸ਼ੇਸ਼ ਮਹਿਮਾਨ ਲੋਕਯਾਨ ਵਿਦਵਾਨ ਡਾ. ਨਾਹਰ ਸਿੰਘ, ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊ, ਗ਼ਜ਼ਲਗੋ ਸਿਰੀਰਾਮ ਅਰਸ਼, ਪਿ੍ੰ. ਗੁਰਮੀਤ ਸਿਘ ਖਰੜ ਤੇ ਕਨਵੀਨਰ ਮਨਦੀਪ ਕੌਰ ਟਿਵਾਣਾ ਨੇ 'ਗੱਡੀਆਂ ਦੇ ਜੰਗ ਵੱਜਦੇ' ਲੋਕ ਅਰਪਣ ਦੀ ਰਸਮ ਨਿਭਾਈ। ਪੁਸਤਕ ਬਾਰੇ ਸਿਰੀ ਰਾਮ ਅਰਸ਼ ਨੇ ਪਰਚਾ ਪੜ੍ਹਦਿਆਂ ਰੱਬੀ ਨੂੰ 'ਪੁਆਧ ਦੀ ਖੁਸ਼ਬੋ' ਵਾਲਾ ਕਲਾਕਾਰ ਆਖਿਆ। ਡਾ. ਜਸਪਾਲ ਸਿੰਘ ਜੱਸੀ ਨੇ ਰੱਬੀ ਦੀ ਪੁਆਧੀ ਅਖਾੜਾ ਕਲਾ ਤੇ ਰਚਨਾ ਦੀ ਚੜ੍ਹਤ ਬਾਰੇ ਜਾਣਕਾਰੀ ਦਿੱਤੀ। ਗੁਰਪ੍ਰੀਤ ਸਿੰਘ ਨਿਆਮੀਆਂ ਅਤੇ ਅਮਰਜੀਤ ਸਿੰਘ ਬਠਲਾਣਾ ਨੇ ਰੱਬੀ ਦੀ ਪੁਸਤਕ ਅਤੇ ਉਸ ਦੀ ਕਲਾ ਨਾਲ ਯਾਦਾਂ ਸਾਂਝੀਆਂ ਕੀਤੀਆਂ। ਡਾ. ਨਾਹਰ ਸਿੰਘ ਨੇ ਪੁਸਤਕ ਦੇ ਗੀਤਾਂ ਦੇ ਆਧਾਰ ਤੇ ਪੁਆਧੀ ਸਭਿਆਚਾਰ ਦੇ ਰੰਗਾਂ ਦੀ ਗੱਲ ਕੀਤੀ ਤੇ ਰੱਬੀ ਨੂੰ ਪੁਆਧ ਦੀ ਗਾਇਕੀ ਦਾ ਅਲੰਬਰਦਾਰ ਕਿਹਾ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ ਨੇ ਕੂੰਜੀਵਤ ਭਾਸ਼ਣ 'ਚ ਰੱਬੀ ਦੇ ਵਿਅਕਤਿਤਵ, ਕਾਵਿ-ਕਲਾ ਤੇ ਪੁਆਧੀ ਅਖਾੜੇ ਦੀ ਲੋਕ-ਪਿ੍ਯਤਾ ਬਾਰੇ ਚਾਨਣਾ ਪਾਇਆ ਤੇ ਰੱਬੀ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਇਸ ਸ਼ਾਨਦਾਰ ਸਮਾਗਮ ਵਿਚ ਰੱਬੀ ਦੀ ਧਰਮ ਪਤਨੀ ਚਰਨ ਕੌਰ ਤੇ ਕਨਵੀਨਰ (ਰੱਬੀ ਦੀ ਪੋਤਰੀ) ਮਨਦੀਪ ਕੌਰ ਟਿਵਾਣਾ ਨੂੰ ਸੱਥ ਵੱਲੋਂ ਸਨਮਾਨਿਤ ਕੀਤਾ ਗਿਆ। ਰੱਬੀ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਡਾ. ਬਲਜੀਤ ਸਿੰਘ, ਡਾ. ਰਾਜਿੰਦਰ ਸਿੰਘ ਕੁਰਾਲੀ, ਦਲਜੀਤ ਕੌਰ ਦਾਊ, ਹਰਮਿੰਦਰ ਸੁੰਮੀ, ਗੁਰਿੰਦਰ ਗੈਰੀ, ਹਰਜਿੰਦਰ ਸਿੰਘ ਸਾਈ, ਚੇਅਰਮੈਨ ਰੇਸ਼ਮ ਸਿੰਘ, ਦੇਵਿੰਦਰ ਸਿਘ, ਪਰਦੀਪ ਸਿੰਘ ਗਿੱਲ, ਜਗਦੀਪ ਸਿੰਘ ਬੈਦਵਾਨ, ਸਵਰਨ ਸਿਘ ਬੈਦਵਾਨ, ਜਸਪਾਲ ਸਿਘ ਕੰਵਲ, ਆਸ਼ਾ, ਕੇਸਰ ਸਿੰਘ ਬੈਦਵਾਨ ਤੇ ਹੋਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗ੍ਰਰਪ੍ਰੀਤ ਟਿਵਾਣਾ ਅਤੇ ਦੀਪ ਟਿਵਾਣਾ (ਡਾਇਰੈਕਟਰ) ਵੱਲੋਂ ਰੱਬੀ ਦੇ ਗੀਤ ਤੇ ਤਿਆਰ ਕੀਤੀ ਫਿਲਮ 'ਸੱਚ ਦੀ ਕਲੀ' ਰਿਲੀਜ਼ ਕੀਤੀ ਗਈ। ਮੰਚ ਸੰਚਾਲਨ ਬਾ-ਖੂਬੀ ਪਿ੍ੰ. ਗੁਰਮੀਤ ਸਿੰਘ ਖਰੜ ਨੇ ਕੀਤਾ। ਧੰਨਵਾਦ ਮਨਦੀਪ ਕੌਰ ਟਿਵਾਣਾ ਨੇ ਕੀਤਾ।
ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ
ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ
ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ
ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ
No comments:
Post a Comment