google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਦਰਦ ਪੰਜਾਬੀ ਦਾ//ਕੇਹਰ ਸ਼ਰੀਫ਼

Tuesday, 14 September 2021

ਦਰਦ ਪੰਜਾਬੀ ਦਾ//ਕੇਹਰ ਸ਼ਰੀਫ਼

14th September 2021 at 06:47 pm Whatsapp 

ਹਲੂਣਾ ਦੇਂਦੀ ਕਾਵਿ ਰਚਨਾ ਜਿਸ ਨੂੰ ਲਿਖਿਆ ਹੈਮਕੇਹਰ ਸ਼ਰੀਫ ਹੁਰਾਂ ਨੇ 


ਦੇਖ  ਲੈ   ਪੰਜਾਬੀਏ   ਨੀ   ਪੁੱਤ   ਤੇਰੇ   ਲਾਡਲੇ

ਇਨ੍ਹਾਂ ਨੂੰ ਤਾਂ ਤੇਰੀ  ਹੀ ਸਿਆਣ  ਭੁੱਲੀ ਜਾਂਦੀ ਐ।


ਨਾਮ ਤੇਰਾ ਜਪਦੇ ਆ ਬਹਿ ਕੇ ਜਿਹੜੇ ਦਿਨੇ ਰਾਤੀਂ

ਅੱਖਰਾਂ ਦੀ  ਉਨ੍ਹਾਂ  ਨੂੰ  ਪਛਾਣ  ਭੁੱਲੀ  ਜਾਂਦੀ  ਐ।


ਮਨੁੱਖਤਾ ਦਾ ਪਿੱਟਦੀ ਢੰਡੋਰਾ ਜਿਹੜੀ ਅੱਠੇ ਪਹਿਰ 

ਉਹੋ  ਈ  ਲੋਕਾਈ  ਇਨਸਾਨ   ਭੁੱਲੀ  ਜਾਂਦੀ  ਐ।


ਅੱਗੇ ਹੋਣਾ  ਕੀ ਐ ਇਹੋ ਕੋਈ ਵੀ  ਨਹੀਂ ਜਾਣਦਾ

ਕੇਹਰ ਸ਼ਰੀਫ 
ਭਵਿੱਖ ਦੀ ਜੁਆਨੀ  ਵਰਤਮਾਨ ਭੁੱਲੀ  ਜਾਂਦੀ ਐ।


ਕਿਵੇਂ  ਦਦਿਔਰੇ,  ਪਤਿਔਰੇ  ਤੇ  ਨਨਿਔਰੇ   ਕਹੂ

ਜਿਹੜੀ ਪੀੜ੍ਹੀ  ਆਪਣੀ ਜ਼ੁਬਾਨ  ਭੁੱਲੀ  ਜਾਂਦੀ ਐ।


ਕੱਖੋਂ   ਹੌਲੇ  ਰਿਸ਼ਤੇ   ਤੇ  ਮਰ   ਰਿਹਾ  ਮੋਹ  ਵੇਖ 

ਭਾਬੀ ਨੂੰ  ਤਾਂ  ਆਪਣੀ ਨਣਾਨ  ਭੁੱਲੀ  ਜਾਂਦੀ ਐ।

ਸੰਪਰਕ : +491733546050


ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਜੇ ਤੁਸੀਂ ਵੀ ਕੁਝ ਅਜਿਹਾ ਲਿਖਿਆ ਹੈ ਤਾਂ ਉਹ ਵੀ ਜ਼ਰੂਰ ਭੇਜਣਾ। 

No comments:

Post a Comment