Monday: 10th August 2020 at 18:44
ਤ੍ਰੇੈ-ਭਾਸ਼ੀ ਅੰਤਰਰਾਸ਼ਟਰੀ ਕਵੀ ਦਰਬਾਰ ਦਾ ਆਯੋਜਨ ਯਾਦਗਾਰੀ ਰਿਹਾ
ਮੋਹਾਲੀ: 9 ਅਗਸਤ 2020: (ਐਮੀ ਹਿਰਦੇ//ਸਾਹਿਤ ਸਕਰੀਨ)::
।।ਸਾਵਣ ਆਇਆ ਹੇ ਸਖੀ ਕੰਤੇੈ ਚਿਤ ਧਰੇਇ।। ਇਹ ਬਹੁਤ ਹੀ ਅਨੁਭਵ ਕਰਨ ਵਾਲੀ ਤੁਕ ਹੈ। ਜੇ ਇਸਦਾ ਅਨੁਭਵ ਹੋ ਜਾਏ ਤਾਂ ਬ੍ਰਹਿਮੰਡ ਦੇ ਅੰਤਰੀਵ ਅਨੁਭਵ ਮਹਿਸੂਸ ਹੋਣ ਲਗਦੇ ਹਨ। ਕੁਝ ਅਜਿਹਾ ਹੀ ਅਹਿਸਾਸ ਹੋਇਆ ਤ੍ਰੇੈ-ਭਾਸ਼ੀ ਅੰਤਰਰਾਸ਼ਟਰੀ ਕਵੀ ਦਰਬਾਰ ਨੂੰ ਦੇਖ ਸੁਣ ਕੇ।
ਸ਼ਬਦ ਗੁਰੂ ਦਾ ਬ੍ਰਹਿਮੰਡੀ ਅਨੁਭਵ, ਮਨੁੱਖੀ ਪ੍ਰੀਤ, ਸੁਹਜ, ਕਲਪਨਾ ਦੇ ਸੁੂਖਮ ਮੰਡਲ ਅਤੇ ਇਬਾਦਤ ਦੀਆਂ ਰਮਜ਼ਾਂ ਨੂੰ ਸੰਤੁਲਨ ਬਖਸ਼ਦਾ ਹੇੈ। ਕਵੀ ਆਪਣੀ ਕਲਪਨਾ ਨਾਲ ,ਬ੍ਰਹਿਮੰਡੀ ਦਿਸ਼ਾਵਾਂ ਨੂੰ ਸੁਰਤਿ ਵਿੱਚ ਉਤਾਰ, ਕਵਿਤਾ ਰਾਹੀਂ ਪ੍ਰਗਟ ਕਰਦਾ ਹੈ।'ਸਾਵਣ ਆਇਆ ਹੇ ਸਖੀ' ਕਵਿਤਾ ਦੇ ਹੁਸੀਨ ਪ੍ਰਗਟਾਵੇ ਦਾ ਜਸ਼ਨ ਹੈ। ਇਹ ਤ੍ਰੇੈ-ਭਾਸ਼ੀ ਅੰਤਰਰਾਸ਼ਟਰੀ ਕਵੀ ਦਰਬਾਰ ਸਾਵਣ ਦੇ ਮਹੀਨੇ ਵਿੱਚ ਸਖੀਆਂ ਦੇ ਮਿਲ-ਬੇੈਠਣ ਅਤੇ ਕੁਦਰਤ ਦੇ ਖੇੜੇ ਦੇ ਉਮਾਹ ਵਿੱਚ ਪਲ਼ਦੇ ਚਾਅ ਦੇ ਸਿਰਜਨਾਮਈ ਪਲਾਂ ਨੂੰ ਪ੍ਰਗਟਾਉਣ ਦਾ ਉੱਦਮ ਹੈ। ਇਸ ਕਵੀ ਦਰਬਾਰ ਵਿੱਚ ਪੰਜਾਬੀ, ਭਾਰਤ ਦੇ ਵੱਖ-ਵੱਖ ਖੇਤਰਾਂ ਅਤੇ ਪਾਕਿਸਤਾਨ ਤੋਂ ਕਵਿੱਤਰੀਆਂ ਸ਼ਾਮਿਲ ਹੋਈਆਂ। ਇਹ ਕਵੀ ਦਰਬਾਰ ਵੱਖ-ਵੱਖ ਭਾਸ਼ਾਵਾਂ ਵਿੱਚ ਸਿਰਜੇ ਸੁਹਜਮਈ ਬੋਲਾਂ ਅਤੇ ਨਾਰੀ-ਮਨ ਦੇ ਖਿਆਲ ਦੀ ਉਡਾਣ ਨੂੰ ਸਾਂਝੇ ਮੰਚ ਤੇ ਪ੍ਰਗਟ ਕਰਨ ਦਾ ਯਤਨ ਹੈ ।
ਕਵੀ ਦਰਬਾਰ ਦਾ ਆਨਲਾਈਨ ਅਾਯੋਜਨ 9 ਅਗਸਤ ਐਤਵਾਰ ਸ਼ਾਮ 4 ਵਜੇ ਜੀਓ ਮੀਟ ਐਪ 'ਤੇ ਅਨੁਰੂਪ ਸਾਹਿਤ ਸਭਾ ਮੰਚ, ਮੋਹਾਲੀ, ਦੀ ਤਰਫੋਂ ਕਰਵਾਇਆ ਗਿਆ। ਪੰਜਾਬ ਦੀ ਪ੍ਰਸਿੱਧ ਕਵਿਤਰੀ ਮਨਜੀਤ ਇੰਦਰਾ ਹੁਰਾਂ ਨੂੰ "ਅਨੁਰੂਪ ਸਾਹਿਤ ਮੰਚ" ਦੀ ਸਰਪ੍ਰਸਤ ਘੋਸ਼ਿਤ ਕੀਤਾ ਗਿਆ।
ਇਸ ਸੰਸਥਾ ਵੱਲੋਂ ਕਰਵਾਏ ਗਏ ਤ੍ਰੈ-ਭਾਸ਼ੀ ਮੁਸ਼ਾਇਰੇ ਵਿੱਚ 30 ਦੇ ਕਰੀਬ ਔਰਤ ਸ਼ਾਇਰਾਂ ਨੇ ਸ਼ਿਰਕਤ ਕੀਤੀ। ਇਸ ਮੁਸ਼ਾਇਰੇ ਦਾ ਯੋਗ ਪ੍ਰਬੰਧਨ ਅਮਰਜੀਤ ਕੌਰ ਹਿਰਦੇ ਨੇ ਕੀਤਾ। ਇਸ ਮੁਸ਼ਾਇਰੇ ਨੂੰ ਮਨਾਉਣ ਦਾ ਖਿਆਲ ਉਨ੍ਹਾਂ ਦੇ ਕਾਵਿ ਮਨ ਦਾ ਉੱਦਮ ਹੈ। ਉਹਨਾਂ ਨੇ ਸਾਵਣ ਦੇ ਮਹੀਨੇ ਵਿੱਚ ਕਵੀ ਮਨ ਦੇ ਸਿਰਜਨਾਤਮਕ ਖੇੜੇ ਨੂੰ ਸਾਂਝੇ ਰੁੂਪ ਵਿੱਚ ਮਨਾਉਣ ਲਈ ਇਹ ਉਪਰਾਲਾ ਕੀਤਾ ਹੈ। ਉਹਨਾਂ ਨੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ ਕਵਿਤਾ ਦੇ ਰੰਗ, ਉਸ ਧਰਤੀ ਦੇ ਜਰਖੇਜ਼ ਗਿਆਨ ਤੇ ਸੁਹਜ ਦੇ ਵਿਰਸੇ ਨੂੰ ਅੰਗੀਕਾਰ ਕਰਦੇ ਹਨ, ਜਿਸਨੂੰ ਕਵੀ ਆਪਣੇ ਅਨੁਭਵ ਵਿੱਚ ਢਾਲ ਕੇ ਸ਼ਬਦਾਂ ਰਾਹੀਂ ਪ੍ਰਗਟ ਕਰਦਾ ਹੈ। ਇਸ ਮੁਸ਼ਾਇਰੇ ਦੁਆਰਾ ਧਰਤੀ ਦੇ ਹਰ ਰੰਗ ਨੂੰ ਸ਼ਾਮਿਲ ਕਰਨ ਦਾ ਯਤਨ ਕੀਤਾ ਹੈ ਅਤੇ ਸਾਡਾ ਇਹ ਯਤਨ ਅੱਗੇ ਵੀ ਜਾਰੀ ਰਹੇਗਾ।
ਇਸ ਮੁਸ਼ਾਇਰੇ ਵਿੱਚ ਪੰਜਾਬੀ, ਪਾਕਿਸਤਾਨੀ ਅਤੇ ਭਾਰਤ ਦੇ ਵਿਭਿੰਨ ਖੇਤਰਾਂ ਤੋਂ ਕਵਿੱਤਰੀਆਂ ਨੇ ਹਿੱਸਾ ਲਿਆ। ਇਸ ਮੁਸ਼ਾਇਰੇ ਵਿਚ ਖਾਸ ਤੌਰ 'ਤੇ ਖਿੱਚ ਦਾ ਕੇਂਦਰ ਬਣੀਆਂ ਪਾਕਿਸਤਾਨ ਤੋਂ ਤਿੰਨ ਖਵਾਤੀਨ ਸ਼ਾਇਰਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਮਹਿਫ਼ਲ ਨੂੰ ਚਾਰ ਚੰਨ ਲਾਏ। ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ, ਪਾਕਿਸਤਾਨੀ ਸ਼ਾਇਰਾ ਸਫ਼ੀਆ ਹਯਾਤ ਇਸ ਮਹਿਫ਼ਿਲ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ। ਨਿਦਾ ਫਾਤਮਾ ਅਤੇ ਨਰਗਿਸ ਨੂਰ ਨੇ ਵੀ ਪੱਛਮੀ ਪੰਜਾਬ ਦੇ ਸ਼ਾਇਰਾਨਾ ਰੰਗਾਂ ਨਾਲ ਪੂਰਬੀ ਪੰਜਾਬ ਦੀ ਫ਼ਿਜ਼ਾ ਨੂੰ ਸਰਸ਼ਾਰ ਕੀਤਾ।
ਡਾਕਟਰ ਵਨੀਤਾ ਜੀ ਨੇ ਪ੍ਰਧਾਨਗੀ ਸ਼ਬਦਾਂ ਵਿਚ ਕਿਹਾ ਕਿ ਕਾਵਿ ਨੂੰ ਬ੍ਰਹਿਮੰਡੀ ਦਿਸ਼ਾਵਾਂ ਦੇ ਫੇੈਲਾਅ ਵਿੱਚ ਦੇਖਣ ਨਾਲ, ਉਸਦੇ ਗਿਆਨ , ਸੁਹਜ ਅਤੇ ਕਵੀ ਦੇ ਵਿਅਕਤੀਗਤ ਅਨੁਭਵ ਦੇ ਸਮੁੱਚੇ ਪਾਸਾਰ ਨੂੰ ਸਹੀ ਦਿਸ਼ਾ ਵਿੱਚ ਪਛਾਣਿਆ ਜਾ ਸਕਦਾ ਹੈ।
ਸੁਖਵਿੰਦਰ ਅੰਮ੍ਰਿਤ ਜੀ ਇਸ ਮੁਸ਼ਾਇਰੇ ਦੀ ਰੂਹੇ ਰਵਾਂ ਸਨ। ਉਹਨਾਂ ਦੀਆਂ ਗਜ਼ਲਾਂ ਵਿੱਚ ਇਸ਼ਕ ਦੀ ਸਮਾਜਿਕ ਨਾਬਰੀ ਨੂੰ ਗ੍ਰਹਿਸਥ ਦੀ ਮਰਿਆਦਾ ਵਿੱਚ ਬਿਆਨ ਕਰਨਾ, ਕਾਵਿਕ ਅਨੁਭਵ ਵਿੱਚ ਨਵੀਆਂ ਦਿਸ਼ਾਵਾਂ ਦੀ ਸਥਾਪਤੀ ਵੱਲ ਅਗਰਸਰ ਹੋਣਾ ਹੈ।
ਮੈਂ ਉਸਦੇ ਚਰਨ ਛੂਹ ਕੇ ਆਪਣੀ ਚੁੰਨੀ ਵਿਛਾ ਦਿੱਤੀ,
ਤੇਰੀ ਮਿੱਟੀ 'ਚੋਂ ਮਹਿਕਣ ਫੁੱਲ ਉਹਨੇ ਮੈਨੂੰ ਦੁਆ ਦਿੱਤੀ।
ਇਸ ਤੋਂ ਇਲਾਵਾ ਦੱਖਣ ਦੀਆਂ ਲਹਿਰਾਂ ਡਾਕਟਰ ਪ੍ਰਿਅੰਕਾ ਸੋਨੀ ਪ੍ਰੀਤ ਅਤੇ ਯਸ਼ ਇੰਦਰਾ ਯਸ਼ੀ ਜੀ ਨੇ ਆਪਣੀਆਂ ਕਾਵਿਕ ਆਬਸ਼ਾਰਾਂ ਨਾਲ ਪੰਜਾਬ ਦੀ ਸ਼ਾਇਰੀ ਦੀ ਸਰਜ਼ਮੀਨ ਨੂੰ ਲਹਿ-ਲਹਾਉਂਦੀ ਸਰਸਬਜ਼ ਕਰ ਦਿੱਤਾ।
ਲਹਿ-ਲਹਾਉਂਦੀਆਂ ਪਹਾੜੀ ਪਉਣਾਂ ਵਰਗੇ ਮਹਿਮਾਨ ਸ਼ਾਇਰਾ ਡਾਕਟਰ ਸਨੋਬਰ ਚਿੱਬ ਜੀ ਨੇ ਸ਼ਾਇਰੀ ਦਾ ਪਹਾੜੀ ਰੰਗ ਬਿਖੇਰਿਆ। ਉਹਨਾਂ ਦੀ ਕਵਿਤਾ ਨੂੰ ਖੁੂਬ ਪਸੰਦ ਕੀਤਾ ਗਿਆ :
ਖ਼ਿਆਲ ਤੇਰਾ ਮੇਰੇ
ਦਿਲ ਵਿੱਚ ਵੱਸਦਾ
ਆਸ ਮੇਰੀ ਦਾ
ਦੀਵਾ ਜੱਗਦਾ
ਕਦੇ ਨਾ ਬੁੱਝੇ ਤੂੰ
ਦਿਲ ਦਾ ਮਹਿਰਮ ਤੂੰ।
ਦਿਲ ਦਾ ਮਹਿਰਮ ਤੂੰ।
ਪ੍ਰਿੰ. ਜਗਦੀਪ ਕੋੌਰ ਨੇ 'ਬਰਸੇ ਮੇਘ ਸਖੀ ਘਰ ਪਾਹੁਣ ਆਏ' ਦੇ ਵਾਕ ਨੂੰ ਆਤਮਸਾਤ ਕਰਦਿਆਂ, ਸਾਵਣ ਦੇ ਮਹੀਨੇ ਵਿੱਚ ਬੱਦਲਾਂ ਦੀ ਗੜਗੜਾਹਟ ਅਤੇ ਮੋਰਾਂ ਦੀ ਰੁਣਝੁਣ ਨਾਲ ਮਨ ਵਿੱਚ ਉੱਠਦੀ ਪੁਕਾਰ ਨੂੰ ਗਜ਼ਲ ਰਾਹੀਂ ਬਿਆਨ ਕੀਤਾ :
ਆਹਟ ਲੈ ਰੁੱਤ ਸਾਵਣ ਦੀ ਆਈ ਗਜ਼ਲ
ਮੁੜ ਕਣੀਆਂ ਦੇ ਸੰਗ ਹੈ ਪਰਣਾਈ ਗਜ਼ਲ
ਘੋਰ ਘਟਾਵਾਂ ਦਾ ਕੱਜਲ ਪਾ ਅੱਖੀਂਆਂ ਵਿੱਚ
ਮੰਦ ਮੰਦ ਬੁੱਲੀਆਂ ਚੋਂ ਮੁਸਕਾਈ ਗਜ਼ਲ
ਇਸ ਮੁਸ਼ਾਇਰੇ ਵਿੱਚ ਪਾਲ ਕੌਰ, ਰੂਬੀਨਾ ਸ਼ਬਨਮ, ਅਮੀਆਂ ਕੰਵਰ, ਗੁਲ ਗੁਰਦੀਪ, ਅਰਤਿੰਦਰ ਸੰਧੂ, ਡਾ. ਬੀਨਾ ਬੁਦਕੀ, ਅਰਵਿੰਦਰ ਕਾਕੜਾ, ਇੰਦਰਜੀਤ ਨੰਦਨ, ਪ੍ਰਤਿਭਾ ਮਾਹੀ, Surinder Bada, ਡਾ. ਮੀਨੂ ਸੁਖਮਨ, ਸਿਮਰਤ ਗਗਨ, ਜਸਲੀਨ, ਅਮਰਜੀਤ ਕੌਰ ਅਮਰ, ਗੁਰਪ੍ਰੀਤ ਕੌਰ ਫਗਵਾੜਾ ਤੋਂ ਇਲਾਵਾ ਮੋਹਾਲੀ ਅਤੇ ਚੰਡੀਗੜ੍ਹ ਦੀਆਂ ਕਵਿਤਰੀਆਂ ਰੇਨੁੂੰ ਅਭੀ, ਪ੍ਰਭਜੋਤ ਕੋੌਰ, ਨੀਨਾ ਸੈਨੀ ਨੇ ਮੁਸ਼ਾਇਰੇ ਵਿੱਚ ਹਾਜ਼ਰ ਸਰੋਤਾ ਵਜੋਂ ਹਾਜ਼ਰ ਰਹਿ ਕੇ ਅਤੇ ਆਪਣੀਆਂ ਕਵਿਤਾਵਾਂ ਪੜ੍ਹ ਕੇ ਹਾਜ਼ਰੀ ਲਵਾਈ। ਡਾ. ਰੁਪਿੰਦਰਜੀਤ ਕੌਰ ਨੇ ਬਾਖੂਬੀ ਮੰਚ ਸੰਚਾਲਿਕਾ ਦੇ ਤੌਰ 'ਤੇ ਆਪਣੇ ਹੁਨਰ ਨਾਲ ਮੁਸ਼ਾਇਰੇ ਨੂੰ ਉੱਚੇ ਮੁਕਾਮ 'ਤੇ ਸਥਾਪਿਤ ਰੱਖਿਆ। ਇਸ ਮੁਸ਼ਾਇਰੇ ਦਾ ਸਿੱਧਾ ਪ੍ਰਸਾਰਣ ਗਗਨ ਰੇਡੀਓ ਅਤੇ ਮਿੱਟੀ ਪੰਜਾਬ ਦੀ ਰੇਡੀਓ ਤੋਂ ਪ੍ਰਸਾਰਿਤ ਕੀਤਾ ਗਿਆ। "ਅਨੁਰੂਪ ਯੂਟਿਊਬ ਚੈਨਲ" ਤੋਂ "ਤੇਰੀ ਆਵਾਜ਼ ਕੇ ਸੰਗ" ਪ੍ਰੋਗਰਾਮ ਤਹਿਤ ਹਮੇਸ਼ਾਂ ਅਤੇ ਫੇਸਬੁੱਕ ਪੇਜ ਉੱਤੇ ਇਸ ਤ੍ਰੈ-ਭਾਸ਼ੀ ਮੁਸ਼ਾਇਰੇ ਦੀਆਂ ਰਿਕਾਰਡਿੰਗਸ ਸਰੋਤਿਆਂ ਲਈ ਹਮੇਸ਼ਾਂ ਉਪਲਬਧ ਰਹਿਣਗੀਆਂ।
No comments:
Post a Comment