ਜੇ ਕਿਤਾਬਾਂ ਪਸੰਦ ਨਾ ਆਉਣ ਤਾਂ ਪੈਸੇ ਵੀ ਵਾਪਿਸ
ਖਰੜ//ਲੁਧਿਆਣਾ: 13 ਅਗਸਤ 2020: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਜਦੋਂ ਸਾਹਿਤਿਕ ਅਖਵਾਉਣ ਵਾਲੇ ਲੋਕ ਸਾਹਿਤਿਕ ਇਨਾਮਾਂ ਸ਼ਨਾਮਾਂ ਦੇ ਜੁਗਾੜ ਲਾਉਣ ਵਿੱਚ ਰੁੱਝੇ ਹੁੰਦੇ ਹਨ ਜਾਂ ਫਿਰ ਚੌਧਰਾਂ ਜਾਂ ਅਹੁਦਿਆਂ ਦੀ ਦੌੜ ਵਿੱਚ ਇੱਕ ਦੂਜੇ ਨੂੰ ਠਿੱਬੀ ਲਾ ਕੇ ਅੱਗੇ ਨਿਕਲਣ ਦੀ ਜੁਗਤ ਵਿੱਚ ਹੁੰਦੇ ਹਨ ਜਾਂ ਫੇਰ ਵਿਦੇਸ਼ ਵਿੱਚ ਕਿਸੇ ਸਮਾਗਮ ਨੂੰ ਕਰਨ ਕਰਾਉਣ ਵਾਲੇ ਬਣੇ ਹੁੰਦੇ ਹਨ ਉਦੋਂ ਵੀ ਜਨਮੇਜਾ ਸਿੰਘ ਜੌਹਲ ਵਰਗੇ ਚੰਗੇ ਲੋਕ ਆਪਣੇ ਕੰਮ ਵਿੱਚ ਮਗਨ ਹੁੰਦੇ ਹਨ। ਕੁਝ ਨਵਾਂ ਸੋਚਣਾ, ਕੁਝ ਨਵਾਂ ਲਿਖਣਾ ਅਤੇ ਕੁਝ ਨਵਾਂ ਕਰ ਕੇ ਦਿਖਾਉਣਾ ਵੀ। ਹੁਣ ਜਨਮੇਜਾ ਸਿੰਘ ਜੌਹਲ ਵੱਲੋਂ ਧਮਾਕੇ ਦਾ ਐਲਾਨ ਵੀ ਕੁਝ ਅਜਿਹਾ ਹੀ ਹੈ। ਇਸ ਨੂੰ ਨਾਮ ਦਿੱਤਾ ਗਿਆ ਹੈ:ਕਿਤਾਬ ਧਮਾਕਾ।
ਦਿਲਚਸਪ ਗੱਲ ਕਿ ਬਾਜ਼ਾਰ ਦੇ ਪ੍ਰਚਲਿਤ ਰੁਝਾਨਾਂ ਵਾਂਗ ਇਹ ਪੇਸ਼ਕਸ਼ ਵੀ ਕਿ ਪੜ੍ਹਨਯੋਗ ਕਿਤਾਬਾਂ , ਨਾ ਪਸੰਦ ਆਉਣ ਤੇ ਸਣੇ ਡਾਕਖਰਚ ਪੈਸੇ ਵਾਪਸ ਕਰ ਦਿੱਤੇ ਜਾਣਗੇ। ਇਸਨੂੰ ਕਹਿੰਦੇ ਹਨ ਕਿਤਾਬਾਂ ਦੀ ਖਾਸੀਅਤ ਦੇ ਇਸ ਪਹਿਲੂ ਤੇ ਵੀ ਪਰਬਤ ਵਰਗਾ ਆਤਮ ਵਿਸ਼ਵਾਸ। ਕਿਤਾਬ ਧਮਾਕੇ ਵਿੱਚ ਸ਼ਾਮਲ ਕਿਤਾਬਾਂ ਹਨ:
1.ਨਮਕਪਾਰੇ-ਸੁਲਤਾਨਾ ਬੇਗਮ-120 ਸਫ਼ੇ (ਸ਼ਗੂਫੇ ਹਾਸਰਸ)
2.ਰੰਗਾਂ ਦੀ ਗਾਗਰ-ਸਰਦਾਰਾ ਸਿੰਘ ਜੌਹਲ-288 ਸਫ਼ੇ (ਜੀਵਨ ਝੱਲਕਾਂ)
3.ਦੋ ਬਟਾ ਇਕ-ਜਨਮੇਜਾ ਸਿੰਘ ਜੌਹਲ-132 ਸਫ਼ੇ (ਵਿਅੰਗ ਤੇ ਨਿਬੰਧ)
ਕੋਈ ਵੀ ਇਕ ਕਿਤਾਬ ਭਾਰਤ ਵਿਚ ਕਿਤੇ ਵੀ ਡਾਕ ਖਰਚ ਸਮੇਤ - 120 ਰੁਪਏ ।
ਤਿੰਨੇ ਕਿਤਾਬਾਂ ਸਮੇਤ ਡਾਕ ਖਰਚ 320 ਰੁਪਏ
ਪੇਟੀਅਮ ਕਰੋ ਤੇ ਐਡਰੈਸ ਭੇਜੋ ਸਣੇ ਪਿੰਨ ਕੋਡ ਤੇ ਫੋਨ ਨੰਬਰ
98159-45018
ਪੇਮੈਂਟ ਦੇ ਹੋਰ ਤਰੀਕਿਆਂ ਵਾਸਤੇ ਵੀ ਸੰਪਰਕ ਕਰ ਸਕਦੇ ਹੋ।
20 ਤੋਂ ਵੱਧ ਕਿਤਾਬਾਂ ਲੈਣ ਉੱਤੇ ਕੁਝ ਹੋਰ ਕਸਰ ਕੱਢ ਦੇਵਾਂਗੇ।
ਹਰ ਮਹੀਨੇ 5 ਤੇ 20 ਤਰੀਕ ਤਕ ਪੇਸ਼ਗੀ ਭੇਜਣ ਵਾਲਿਆਂ ਨੂੰ 15 ਤੇ 30 ਤਰੀਕ ਨੂੰ ਕਿਤਾਬਾਂ ਪੋਸਟ ਕਰ ਦਿੱਤੀਆਂ ਜਾਣਗੀਆਂ।
ਭਾਰਤ ਵਿਚ ਕਿਤਾਬਾਂ ਸਿਰਫ ਡਾਕ ਰਾਹੀਂ ਹੀ ਭੇਜੀਆਂ ਜਾਣਗੀਆਂ।
ਇਹ ਕਿਤਾਬ ਧਮਾਕਾ ਜਿੱਥੇ ਸਾਹਿਤ ਰਸੀਆਂ ਲਈ ਮਹੱਤਵਪੂਰਨ ਹੈ ਉੱਥੇ ਉਹਨਾਂ ਲੋਕਾਂ ਨੂੰ ਵੀ ਹੌਂਸਲਾ ਦੇਣ ਵਾਲਾ ਸਬਕ ਦੇਂਦਾ ਹੈ ਜਿਹੜੇ ਕਹਿੰਦੇ ਹਨ ਸਾਨੂੰ ਤਾਂ ਕਰਫਿਊ ਨੇ ਮਾਰ ਦਿੱਤਾ। ਸਾਨੂੰ ਤਾਂ ਲਾਕ ਡਾਊਨ ਨੇ ਮਾਰ ਦਿੱਤਾ। ਜਨਮੇਜਾ ਜੌਹਲ ਹੁਰਾਂ ਨੇ ਇਹ ਸਾਰੇ ਉਪਰਾਲੇ ਕਰਫਿਊ ਅਤੇ ਲਾਕ ਡਾਊਨ ਦੇ ਦੌਰ ਵਿੱਚ ਸਿਰੇ ਚੜ੍ਹਾਏ ਅਤੇ ਵਿਕਸਿਤ ਕੀਤੇ ਹਨ।
ਮੈਂ ਕਈ ਵਾਰ ਫੋਨ ਕਰਨਾ ਚਲੋ ਜਨਾਬ ਖਾਲੀ ਸੜਕਾਂ ਦੀਆਂ ਤਸਵੀਰਾਂ ਖਿੱਚ ਆਈਏ। ਇਹ ਵੀ ਇੱਕ ਵੱਖਰਾ ਰੰਗ ਹੁੰਦੈ। ਜਨਮੇਜੇ ਨੇ ਜੁਆਬ ਦੇਣਾ ਗੱਲ ਤਾਂ ਠੀਕ ਹੈ ਪਰ ਘਰੋਂ ਕੁੱਟ ਬੜੀ ਪਾਊਗੀ। ਉਦੋਂ ਸਰਦਾਰ ਸਿੰਘ ਜੌਹਲ ਹੁਰਾਂ ਨੇ ਪਹਿਲੇ ਲਾਕ ਡਾਊਨ ਦੌਰਾਨ ਘਰ ਦੇ ਮੇਨ ਗੇਟ ਨੂੰ ਅੰਦਰੋਂ ਤਾਲਾ ਮਾਰ ਕੇ ਚਾਬੀ ਆਪਣੀ ਜੇਬ ਵਿੱਚ ਪਾਈ ਹੋਈ ਸੀ। ਘਰ ਵਿੱਚ ਤਿੱਖੀ ਨਜ਼ਰਬੰਦੀ ਵਾਲੇ ਉਸ ਦੌਰ ਵਿੱਚ ਜਨਮੇਜਾ ਸਾਹਿਬ ਦੀ ਉਡਾਣ ਬਾਹਰ ਦੇ ਦਰਸ਼ਨ ਵੀ ਕਰਦੀ ਰਹੀ ਅਤੇ ਛੱਤ ਤੋਂ ਕੈਮਰੇ ਨੂੰ ਵੀ ਕਰਾਉਂਦੀ ਰਹੀ। ਮਾਨਸਿਕ ਤਰੰਗਾਂ ਸੱਤਵੇਂ ਅਸਮਾਨ ਨੂੰ ਉਲੰਘ ਕੇ ਕੁਝ ਨਵੇਂ ਰੰਗ ਲਿਆਉਂਦੀਆਂ ਰਹੀਆਂ ਜਿਹਨਾਂ ਦੀ ਚਰਚਾ ਕਿਸੇ ਨਵੀਂ ਕਿਤਾਬ ਵਿੱਚ ਹੋਣੀ ਹੈ। ਇਸੇ ਦੌਰਾਨ ਖਰੜ/ਮੋਹਾਲੀ ਤੋਂ ਬਲਾਗਰ ਪੱਤਰਕਾਰ ਪੁਸ਼ਪਿੰਦਰ ਕੌਰ ਅਤੇ ਉਹਨਾਂ ਦੀ ਟੀਮ ਨੇ ਕਿਹਾ ਹੈ ਕਿ ਉਹਨਾਂ ਸਾਰਿਆਂ ਨੇ ਇਹਨਾਂ ਵਿੱਚੋਂ ਇੱਕ ਕਿਤਾਬ "ਦੋ ਬਟਾ ਇੱਕ" ਪੜ੍ਹ ਲਈ ਹੈ ਅਤੇ ਬੜੀ ਦਿਲਚਸਪ ਹੈ। ਮਾਹੌਲ ਸੁਧਰਦਾ ਹੈ ਤਾਂ ਆਹਮੋ ਸਾਹਮਣੇ ਵਾਲੀ ਪੁਸਤਕ ਚਰਚਾ ਵੀ ਕਰਾਉਂਦੇ ਹਾਂ। ਜ਼ੂਮ ਵਾਲੇ ਅੰਦਾਜ਼ ਵਿੱਚ ਉਹ ਗੱਲ ਨਹੀਂ ਬਣਦੀ ਜਿਹੜੇ ਆਹਮੋ ਸਾਹਮਣੇ ਮਿਲ ਕੇ ਹੋ ਸਕਦੀ ਹੈ। --ਰੈਕਟਰ ਕਥੂਰੀਆ (9915322407)
No comments:
Post a Comment