Thursday: 28th August 2020 at 15:46 Whats App
ਮਨਜੀਤ ਇੰਦਰਾ ਲਈ ਇਨਸਾਫ ਦਾ ਸੰਘਰਸ਼ ਲਗਾਤਾਰ ਹੋਰ ਤਿੱਖਾ
ਚੰਡੀਗੜ੍ਹ: 28 ਅਗਸਤ 2020: (ਕਰਮ ਵਕੀਲ//ਪੰਜਾਬ ਸਕਰੀਨ ਬਿਊਰੋ)::
ਉੱਘੇ ਵਕੀਲ ਅਤੇ ਲੇਖਕ ਕਰਮ ਵਕੀਲ ਵੱਲੋਂ ਵੀ ਮਨਜੀਤ ਇੰਦਰਾ ਉੱਤੇ ਹਮਲੇ ਦਾ ਤਿੱਖਾ ਨੋਟਿਸ ਲਿਆ। ਉਹਨਾਂ ਇਸ ਸਬੰਧੀ ਭੇਜੇ ਆਪਣੇ ਬਿਆਨ ਵਿੱਚ ਅਮਨ ਕਾਨੂੰਨ ਦੀ ਨਿੱਘਰਦੀ
ਮਨਜੀਤ ਇੰਦਰਾ ਪੰਜਾਬੀ ਦੀ ਸੀਨੀਅਰ ਲੇਖਕ ਅਤੇ ਚਿੰਤਕ ਹੈ। ਉਸ ਨੇ ਪੰਜਾਬੀ ਸਾਹਿ
ਤ ਜਗਤ ਦੀ ਪਿਛਲੇ ਪੰਜ ਦਹਾਕਿਆਂ ਦੌਰਾਨ ਦੇਸ਼ ਅਤੇ ਵਿਦੇਸ਼ ਵਿਚ ਆਪਣੀ ਸ਼ਾਇਰੀ ਨਾਲ ਵਡਮੁਲੀ ਸੇਵਾ ਕੀਤੀ ਹੈ। ਬੇਬਾਕ ਅਤੇ ਸਾਫਗੋ ਸਖ਼ਸ਼ੀਅਤ ਦੀ ਮਾਲਕ, ਇਸ ਸ਼ਾਇਰਾ ਨਾਲ ਕਿਸੇ ਵੱਲੋਂ ਬਦਸਲੂਕੀ ਕਰਨਾ ਨਾ ਕੇਵਲ ਨਿੰਦਣਯੋਗ ਕਾਰਨਾਮਾ ਹੈ ਬਲਕਿ ਇਨਸਾਨੀਅਤ ਅਤੇ ਹਰ ਇਕ ਦੇ ਸਤਿਕਾਰ ਦੀ ਪਾਤਰ ਔਰਤਾਂ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣਾ ਅਪਰਾਧ ਵੀ ਹੈ। ਸ਼ਰਾਬ ਦੇ ਨਸ਼ੇ ਨੇ ਅਨੇਕਾਂ ਘਰ ਤਬਾਹ ਕਰ ਦਿੱਤੇ ਹਨ ਪਰ ਫੇਰ ਵੀ ਕਨੂੰਨ ਦੀ ਰੱਖਿਅਕ ਪੁਲਿਸ ਅਤੇ ਕਨੂੰਨ-ਘਾੜੇ ਰਾਜਨੀਤਿਕ ਨਾ ਸ਼ਰਾਬ ਦੀ ਵਿਕਰੀ ਉਤੇ ਕਾਬੂ ਕਰਦੇ ਹਨ ਤੇ ਨਾ ਹੀ ਸ਼ਰਾਬ ਪੀ ਕੇ ਸਧਾਰਨ ਇਨਸਾਨ ਤੋਂ ਦਰਿੰਦੇ ਬਣ ਰਹੇ ਭੂਤਰੇ ਸਾਨ੍ਹਾਂ ਨੂੰ ਹੀ ਨਕੇਲ ਪਾ ਰਹੇ ਹਨ ਜੋ ਮੰਦਭਾਗੀ ਗੱਲ ਹੈ। ਮਨਜੀਤ ਇੰਦਰਾ ਦੀ ਬਹਾਦਰੀ ਹੈ ਕਿ ਉਸ ਨੇ ਘਰ ਵਿਚ ਇਕੱਲਿਆਂ ਰਹਿੰਦੇ ਹੋਏ ਵੀ, ਕਿਸੇ ਤੋਂ ਡਰ ਕੇ ਜੀਵਨ ਜਿਉਂਣ ਦੀ ਥਾਂ, ਗੈਰ-ਸਮਾਜਿਕ ਅਨਸਰਾਂ ਨੂੰ ਵੰਗਾਰ ਕੇ ਜੀਵਨ ਜਿਉਂਣਾ ਸਹੀ ਸਮਝਿਆ।
ਮੈਂ ਸਵਾਲ ਕਰਦਾ ਹਾਂ ਕਿ ਕੀ ਖੁੱਲੇ ਵਿਚ ਸ਼ਰੇ-ਆਮ ਸ਼ਰਾਬ ਪੀਣਾ, ਹੁਲੜਬਾਜੀ ਕਰਨਾ, ਕਿਸੇ ਔਰਤ ਦੇ ਘਰ ਜਬਰੀ ਘੁਸਣਾ, ਗਾਲੀ ਗਲੋਚ ਕਰਨਾ ਅਤੇ ਔਰਤ ਨਾਲ ਧੱਕਾ-ਮੁੱਕੀ ਕਰਨਾ...ਕੀ ਅਪਰਾਧ ਨਹੀਂ? ਨਿਰਸੰਦੇਹ ਇਹ ਅਪਰਾਧ ਹੀ ਹੈ ਇਸ ਲਈ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਅਸੀਂ (ਲੇਖਕ ਬਰਾਦਰੀ) ਹਮਲਾਵਰਾਂ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਖਿਲਾਫ ਬਣਦੀ ਉਚਿਤ ਕਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਮਨਜੀਤ ਇੰਦਰਾ, ਜੋ ਕਿ ਸੀਨੀਅਰ ਸਿਟੀਜ਼ਨ ਔਰਤ ਵੀ ਹੈ, ਬੇਖੌਫ਼ ਰਹਿੰਦਿਆਂ ਆਪਣਾ ਜੀਵਨ ਬਸਰ ਕਰ ਸਕੇ। ਅੱਜ ਸਾਰੀ ਲੇਖਕ ਬਰਾਦਰੀ ਉਨ੍ਹਾਂ ਦੀ ਸੁਰੱਖਿਆ ਲਈ ਫ਼ਿਕਰਮੰਦ ਹੈ ਅਤੇ ਹਰ ਮੁਸ਼ਕਲ ਘੜੀ ਵਿਚ ਉਨ੍ਹਾਂ ਦੇ ਨਾਲ ਹੈ।
ਇਸ ਮੁਹਿੰਮ ਨਾਲ ਜੁੜਨ ਦੇ ਚਾਹਵਾਨ ਲੇਖਕ ਅਤੇ ਸਾਹਿਤ ਰਸੀਏ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨਾਲ ਉਹਨਾਂ ਦੇ ਮੋਬਾਈਲ ਨੰਬਰ 98156-36565 ਤੇ ਸੰਪਰਕ ਕਰ ਸਕਦੇ ਹਨ।
ਮਨਜੀਤ ਇੰਦਰਾ ਲਈ ਇਨਸਾਫ ਦਾ ਸੰਘਰਸ਼ ਲਗਾਤਾਰ ਹੋਰ ਤਿੱਖਾ
ਚੰਡੀਗੜ੍ਹ: 28 ਅਗਸਤ 2020: (ਕਰਮ ਵਕੀਲ//ਪੰਜਾਬ ਸਕਰੀਨ ਬਿਊਰੋ)::
ਕਰਮ ਵਕੀਲ |

ਹਰਮਨ ਪਿਆਰੀ ਸ਼ਾਇਰਾ ਮਨਜੀਤ ਇੰਦਰਾ ਲਈ ਇਨਸਾਫ ਦੀ ਮੁਹਿੰਮ ਹੋਰ ਤੇਜ਼ ਹੋ ਰਹੀ ਹੈ। ਤੁਸੀਂ ਵੀ ਇਸ ਮੁਹਿੰਮ ਨਾਲ ਜੁੜੋ--ਪੰਜਾਬ ਸਕਰੀਨ Online ਮੀਡੀਆ
No comments:
Post a Comment