ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਇਕਾਈ ਵੱਲੋਂ ਪਿੰਡਾਂ ਵਿੱਚ ਰੋਸ ਵਖਾਵੇ ਸ਼ੁਰੂ
ਲੁਧਿਆਣਾ: 18 ਜੁਲਾਈ 2020: (ਸਾਹਿਤ ਸਕਰੀਨ ਬਿਊਰੋ)::
ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਇਕਾਈ ਵੱਲੋਂ ਵਰਵਰਾ ਰਾਓ ਸਮੇਤ ਜੇਲੀਂ ਡੱਕੇ ਬੁਧੀਜੀਵੀਆਂ ਦੀ ਬਿਨਾ ਸ਼ਰਤ ਰਿਹਾਈ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ। ਅੱਜ ਇੱਥੇ ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਦੀ ਮੀਟਿੰਗ ਹੋਈ ਜਿਸ ਵਿੱਚ ਤੇਲਗੂ ਕਵੀ ਬਾਰਬਰਾ ਰਾਓ ਦੀਆਂ ਇਨਕਲਾਬੀ ਰਚਨਾਵਾਂ ਦਾ ਪਾਠ ਕੀਤਾ ਗਿਆ। ਮੀਟਿੰਗ ਵਿਚ ਸ਼ਾਮਲ ਸਮੁੱਚੇ ਅਹੁਦੇਦਾਰਾਂ ਨੇ ਮਹਿਸੂਸ ਕੀਤਾ ਕਿ ਸਰਕਾਰ ਕਰੋਨਾ ਸੰਕਟ ਦੇ ਬਹਾਨੇ ਲੋਕ ਵਿਰੋਧੀ ਫੈਸਲੇ ਕਰਕੇ ਲੋਕਾਂ ਤੇ ਮੜ ਰਹੀ ਹੈ।

ਇਸ ਦੇ ਨਾਲ ਹੀ ਸੰਘ ਦੇ ਸਮੁੱਚੇ ਅਹੁਦੇਦਾਰਾਂ ਦੀ ਚਰਚਾ ਤੋਂ ਬਾਅਦ ਇਹ ਸਮਝ ਬਣੀ ਕਿ ਹਿੰਦੋਸਤਾਨ ਦੇ ਉੱਘੇ ਕਰਮਸ਼ੀਲ ਕਵੀ ਬਾਰਬਰਾ ਰਾਓ ਨੂੰ ਪਹਿਲਾਂ ਨਾਜਾਇਜ ਤਰੀਕੇ ਨਾਲ ਭੀਮਾ ਕਾਰੇਗਾਓਂ ਕੇਸ ਦੇ ਬਹਾਨੇ ਫਸਾ ਕੇ ਜੇਲ੍ਰ ਵਿੱਚ ਡੱਕਿਆ ਗਿਆ ਕੇ ਹੁਣ ਵੱਡੀ ਉਮਰ ਦੇ ਸਾਹਿਤਕਾਰ ਨੂੰ ਅਣਮਨੁੱਖੀ ਤਸੀਹੇ ਦੇ ਕੇ ਮਾਰਿਆ ਜਾ ਰਿਹਾ ਹੈ। ਕਵੀ ਜੀ ਦੀ ਕਰੋਨਾ ਰਿਪੋਰਟ ਪਾਜੇਟਿਵ ਆਉਣਾ ਹੋਰ ਚਿੰਤਾ ਵਿੱਚ ਵਾਦਾ ਕਰਦਾ ਹੈ ਸੋ ਸਮੁੱਚੀ ਮੀਟਿੰਗ ਨੇ ਮੰਗ ਕੀਤੀ ਕਿ ਤਮਾਮ ਬੁਧੀਜੀਵੀ ਜਿਵੇਂ ਤੇਲਤੁੰਬੜੇ ਚਾਹੇ ਓੁਹ ਭੀਮਾਕਾਰੇਗਾਓਂ ਦੇ ਬਹਾਨੇ ,ਜੇ .ਅੈਨ.ਯੂ.ਦੇ ਘੋਲ ਵਿੱਚ ਵਿਚਾਰਧਾਰਕ ਪੱਧਰ ਤੇ ਜਾਂ ਹੋਰ ਹੱਕੀ ਲੋਕ ਪੱਖੀ ਘੋਲਾਂ ਵਿੱਚ ਜੇਲੀਂ ਡੱਕੇ ਹੋੇ ਬੁਧੀਜੀਵੀਆਂ ਤੇ ਸਾਹਿਤਕਾਰ ਹੋਣ ਨੂੰ ਬਿਨਾ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ ਇਸ ਸਬੰਧ ਵਿਚ ਬੁੱਧੀਜੀਵੀ ਸਫਾਂ ਵਿੱਚ ਗਹਿਰਾ ਰੋਸ ਫੈਲ ਰਿਹਾ ਹੈ ।ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਸੰਘ ਲੁਧਿਆਣਾ ਇਕਾਈ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਕੈਲੇ,ਜਨਰਲ ਸਕੱਤਰ ਡਾ.ਗੁਲਜ਼ਾਰ ਸਿੰਘ ਪੰਧੇਰ ਨੇ ਇਹਨਾ ਮੰਗਾਂ ਲਈ ਸਮੁੱਚੇ ਲੇਖਕ ਵਰਗ ਨੂੰ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਪਲਸ ਮੰਚ ਦੇ ਸੂਬਾ ਖਜਾਨਚੀ ,ਮਲਕੀਤ ਸਿੰਘ ਪੱਜਾਬ ਰੋਡਵੇਜ,ਤਰਲੋਚਨ ਝਾਂਡੇ ,ਸੁਰਿੰਦਰ ਸਿੰਘ , ਭਗਵਾਨ ਢਿੱਲੋਂ,ਹਰਬੰਸ ਮਾਲਵਾ,ਜਰਨੈਲ ਮਾਂਗਟ,ਦੀਪ ਦਿਲਵਰ, ਆਦਿ ਸ਼ਾਮਿਲ ਹੋਏ।
ਇਸ ਮੁਹਿੰਮ ਨਾਲ ਜੁੜਨ ਦੇ ਚਾਹਵਾਨ ਇਸੇ ਸੰਗਠਨ ਦੇ ਜਨਰਲ ਸਕੱਤਰ ਡਾ.ਗੁਲਜ਼ਾਰ ਸਿੰਘ ਪੰਧੇਰ ਨਾਲ ਸੰਪਰਕ ਕਰ ਸਕਦੇ ਹਨ ਉਹਨਾਂ ਦੇ ਇਹਨਾਂ ਮੋਬਾਈਲ ਨੰਬਰਾਂ 'ਤੇ 7001996688.,9464762825.
ਇਸ ਮੁਹਿੰਮ ਨਾਲ ਜੁੜਨ ਦੇ ਚਾਹਵਾਨ ਇਸੇ ਸੰਗਠਨ ਦੇ ਜਨਰਲ ਸਕੱਤਰ ਡਾ.ਗੁਲਜ਼ਾਰ ਸਿੰਘ ਪੰਧੇਰ ਨਾਲ ਸੰਪਰਕ ਕਰ ਸਕਦੇ ਹਨ ਉਹਨਾਂ ਦੇ ਇਹਨਾਂ ਮੋਬਾਈਲ ਨੰਬਰਾਂ 'ਤੇ 7001996688.,9464762825.
No comments:
Post a Comment