Gurnam Kanwar On 11th March 2026 at 18:05 Regarding Punjabi Sahit Academy Election
ਪ੍ਰਸਿੱਧ ਕਲਮਕਾਰ ਗੁਰਨਾਮ ਕੰਵਰ ਵੱਲੋਂ ਸਾਂਝਾ ਬਿਆਨ ਜਾਰੀ
ਚੰਡੀਗੜ੍ਹ: 11 ਮਾਰਚ 2026: (ਗੁਰਨਾਮ ਕੰਵਰ//ਸਾਹਿਤ ਸਕਰੀਨ ਡੈਸਕ)::
ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਿਰਮੌਰ ਆਗੂਆਂ ਅਤੇ ਹੋਰ ਲੇਖਕਾਂ ਵਿਦਵਾਨਾਂ-ਡਾ. ਲਾਭ ਸਿੰਘ ਖੀਵਾ, ਡਾ.ਗੁਰਮੇਲ ਸਿੰਘ, ਪ੍ਰੋ ਬਲਵਿੰਦਰ ਸਿੰਘ ਚਾਹਲ, ਪ੍ਰੋ ਮਨਪ੍ਰੀਤ ਜੱਸ, ਪ੍ਰੋ ਰਾਜਿੰਦਰ ਸਿੰਘ, ਡਾ. ਮਨਦੀਪ ਸਿੰਘ, ਡਾ.ਸੁਰਿੰਦਰ ਗਿੱਲ, ਰਿਪੁਦਮਨ ਸਿੰਘ ਰੂਪ, ਰਿਪੁਦਮਨ ਰਿਪੀ, ਕਮਲ ਦੁਸਾਂਝ ਅਤੇ ਡਾਕਟਰ ਗੁਰਮਿੰਦਰ ਸਿੱਧੂ, ਡਾਕਟਰ ਬਲਦੇਵ ਖਹਿਰਾ, ਦਵਿੰਦਰ ਦਮਨ, ਜਸਵੰਤ ਦਮਨ, ਗੁਰਨਾਮ ਕੰਵਰ, ਬਲਕਾਰ ਸਿੱਧੂ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਭੁਪਿੰਦਰ ਸਾਂਬਰ, ਮਲਕੀਤ ਬਸਰਾ, ਸਿਮਰਜੀਤ ਗਰੇਵਾਲ, ਪਰਮਜੀਤ ਪਰਮ, ਗੁਰਦਰਸ਼ਨ ਮਾਵੀ, ਡਾ.ਰਬਿੰਦਰ ਸ਼ਰਮਾ, ਕਰਮ ਸਿੰਘ ਵਕੀਲ, ਭੁਪਿੰਦਰ ਬੇਕਸ, ਥੰਮਣ ਸਿੰਘ ਸੈਣੀ, ਪ੍ਰਿੰਸੀਪਲ ਗੁਰਦੇਵ ਪਾਲ, ਡਾ. ਅਮਰਜੀਤ ਅਰਪਣ, ਸੰਜੀਵਨ ਸਿੰਘ, ਰੰਜੀਵਨ ਸਿੰਘ, ਡਾ.ਅਮੀਰ ਸੁਲਤਾਨਾ, ਰੈਕਟਰ ਕਥੂਰੀਆ, ਪ੍ਰਹਲਾਦ ਸਿੰਘ, ਨਰਿੰਦਰ ਨਸਰੀਨ ਨੇ ਇਥੇ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਡਾਕਟਰ ਸਰਬਜੀਤ ਸਿੰਘ ਦਾ ਪੰਜਾਬੀ ਸਾਹਿਤ ਅਕਾਡਮੀ ਦੀਆਂ ਚੋਣਾਂ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਜ਼ੋਰਦਾਰ ਸਮਰਥਨ ਕੀਤਾ ਹੈ। ਜਿਨ੍ਹਾਂ ਨੇ ਆਪਣੀ ਪਿਛਲੀ ਪ੍ਰਧਾਨਗੀ ਦੀ ਟਰਮ ਵਿੱਚ, ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਸਮੇਂ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨਾਲ ਮਿਲ ਕੇ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਤੇ ਸੱਭਿਆਚਾਰ ਲਈ ਬਹੁਮੁਖੀ ਸਰਗਰਮੀਆਂ ਕੀਤੀਆਂ ਹਨ।
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੁਪਿੰਦਰ ਮਲਿਕ, ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਵੱਖਰੇ ਬਿਆਨ ਵਿੱਚ ਆਪਣੇ ਵੱਲੋਂ ਤੇ ਕਾਰਜਕਰਨੀ ਵੱਲੋਂ ਡਾ. ਸਰਬਜੀਤ ਸਿੰਘ ਨੂੰ ਹੂੰਝਾ ਫੇਰੂ ਜਿੱਤ ਦਵਾਉਣ ਦੀ ਅਪੀਲ ਕੀਤੀ ਹੈ।

No comments:
Post a Comment