edia Link 32 Team on Saturday 28th March 2026 at 05:45 PM Regarding Event at Press Club Chandigarh
ਗੁਰੂ ਨਾਨਕ ਰੀਸਰਚ ਇੰਸਟੀਚਿਊਟ ਬ੍ਰਿਮਿੰਘਮ (ਇੰਗਲੈਂਡ) ਵੱਲੋਂ ਸ਼ਾਨਦਾਰ ਉਪਰਾਲਾ
*ਖੋਜੀ ਕਾਫ਼ਰ ਨੂੰ "ਲਾਈਫ਼ ਟਾਈਮ ਐਚੀਵਮੈਂਟ ਐਵਾਰਡ" ਨਾਲ ਸਨਮਾਨਿਆ
*4 ਨਵੀਆਂ ਕਿਤਾਬਾਂ ਰਲੀਜ਼ ਕੀਤੀਆਂ ਗਈਆਂ
ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਅੱਜ ਫਿਰ ਗੰਭੀਰ ਕਿਸਮ ਦੀਆਂ ਰੌਣਕਾਂ ਸਨ। ਖੋਜ ਦੇ ਵਿਦਿਆਰਥੀ ਅਤੇ ਮਾਹਰ ਮੌਜੂਦ ਸਨ। ਖੋਜ ਦੀ ਗੱਲ ਵੀ ਹੋ ਰਹੀ ਸੀ ਅਤੇ ਸਾਹਿਤ ਦੀ ਵੀ। ਸਾਹਿਤਕਾਰ ਵੀ ਮੌਜੂਦ ਸਨ ਅਤੇ ਸਾਹਿਤ ਪ੍ਰੇਮੀ ਵੀ। ਇਸੇ ਮਾਹੌਲ ਵਿੱਚ ਚਾਰ ਖਾਸ ਕਿਤਾਬਾਂ ਵੀ ਰਿਲੀਜ਼ ਹੋਈਆਂ। ਸਾਹਿਤ ਦੇ ਖੇਤਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਬੜੀ ਉਚੇਚ ਨਾਲ ਆਪਣੀ ਹਾਜ਼ਰੀ ਲਗਵਾਈ। ਉਹਨਾਂ ਦੀ ਮੌਜੂਦਗੀ ਦੀਆਂ ਤਰੰਗਾਂ ਸਮਾਗਮ ਦੇ ਸਮਾਪਨ ਵੀ ਮਹਿਸੂਸ ਹੁੰਦੀਆਂ ਰਹੀਆਂ।
ਇਸ ਮੌਕੇ ਗੁਰੂ ਨਾਨਕ ਰੀਸਰਚ ਇੰਸਟੀਚਿਊਟ ਬ੍ਰਿਮਿੰਘਮ (ਇੰਗਲੈਂਡ) ਵੱਲੋਂ ਚਾਰ ਕਿਤਾਬਾਂ ਰਲੀਜ਼ ਕੀਤੀਆਂ ਗਈਆਂ। ਇਹ ਸਨ ਕਥਾ ਜਪੁਜੀ ਸਾਹਿਬ, ਸੁਖਮਨੀ ਸਾਹਿਬ ਦੀ ਕਥਾ, ਲੋਹਗ੍ਹ (ਸਿੱਖ ਰਾਜ ਦੀ ਪਹਿਲੀ ਰਾਜਧਾਨੀ), ਸੰਜੀਦਾ ਪੰਥਕ ਮਸਲੇ। ਪਹਿਲੀਆਂ 2 ਕਿਤਾਬਾਂ ਡਾ ਬਲਜਿੰਦਰ ਸਿੰਘ ਨਾਰਵੇ ਦੀਆਂ ਲਿਖੀਆਂ ਹੋਈਆਂ ਹਨ। ਕਿਤਾਬ 'ਲੋਹਗੜ੍ਹ' ਡਾ ਹਰਜਿੰਦਰ ਸਿੰਘ ਦਿਲਗੀਰ ਲਿਖਤ ਹੈ ਤੇ ਇਸ ਦਾ ਪੰਜਾਬੀ ਰੂਪ ਡਾ ਬਲਜਿੰਦਰ ਸਿੰਘ ਨਾਰਵੇ ਨੇ ਤਿਆਰ ਕਤਿਾ ਹੈ। 'ਸੰਜੀਦਾ ਪੰਥਕ ਮਸਲੇ' ਡਾ ਹਰਜਿੰਦਰ ਸਿੰਘ ਦਿਲਗੀਰ ਲਿਖਤ ਹੈ ਤੇ ਇਸ ਨੂੰ ਡਾ ਬਲਜਿੰਦਰ ਸਿੰਘ ਨਾਰਵੇ ਨੇ ਸੰਪਾਦਨ ਕੀਤਾ ਹੈ।
ਅੱਜ ਦੇ ਇਸ ਯਾਦਗਾਰੀ ਸਮਾਗਮ ਦੀ ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਇਸ ਸਮਾਗਮ ਵਿਚ ਕਨੇਡਾ ਵਾਸੀ ਮਸ਼ਹੂਰ ਲੇਖਕ ਖੋਜੀ ਕਾਫ਼ਿਰ (ਪ੍ਰੋ. ਭੂਪਿੰਦਰ ਸਿੰਘ ਢਿੱਲੋ) ਨੂੰ 'ਜੀਵਨ ਪ੍ਰਾਪਤੀ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ।
ਅੱਜ ਦੇ ਸਮਾਗਮ ਦੌਰਾਨ ਇਨ੍ਹਾਂ ਰਲੀਜ਼ ਕੀਤੀਆਂ ਕਿਤਾਬਾਂ 'ਤੇ ਡਾ. ਯੋਗ ਰਾਜ ਐਂਗਰਸ਼ (ਮੁਖੀ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ), ਡਾ. ਦਲਜੀਤ ਸਿੰਘ (ਹਿਸਟੋਰੀਅਨ ਮੁਖੀ ਹਿਸਟਰੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਪਟਿਆਲਾ) ਤੇ ਡਾ. ਰਾਜ ਕੁਮਾਰ ਹੰਸ (ਗੁਜਰਾਤ ਯੂਨੀਵਰਸਿਟੀ) ਨੇ ਪੇਪਰ ਪੇਸ਼ ਕੀਤੇ।
ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਡਾ. ਰੌਣਕੀ ਰਾਮ (ਪੰਜਾਬ ਯੂਨੀਵਰਸਿਟੀ) ਨੇ ਕੀਤੀ।
ਵੋਟ ਆਫ਼ ਥੈਂਕਸ ਪ੍ਰੋ, ਮੁਨੀਸ਼ ਸਿੰਘ ਨੇ ਪੇਸ਼ ਕੀਤਾ।
ਸਟੇਜ ਦੀ ਕਾਰਵਾਈ ਮਸ਼ਹੂਰ ਫ਼ਿਲਮੀ ਕਲਾਕਾਰ ਪੰਮੀ ਸਿੱਧੂ-ਸੰਧੂ ਨੇ ਬਖ਼ੂਬੀ ਚਲਾਈ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਸ਼ਹੂਰ ਇਤਿਹਾਸਕਾਟ ਡਾ ਸੁਭਾਸ਼ ਪਰਿਹਾਰ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਸੀਨੀਅਰ ਮੀਤ ਪ੍ਰਧਾਨ ਡਾ ਪਾਲ ਕੌਰ, ਪ੍ਰਿੰਸੀਪਲ ਬਲਜੀਤ ਸੈਣੀ ਮੁਕੇਰੀਆਂ, ਮਸ਼ਹੂਰ ਬੈਂਕਰ ਤੇ ਵਿਦਵਾਨ ਸ. ਦਵਿੰਦਰ ਸਿੰਘ ਜੱਟਾਣਾ (ਕੈਲੇਫ਼ੋਰਨੀਆ), ਮਸ਼ਹੂਰ ਇਤਿਹਾਸਕਾਰ ਡਾ ਗੁਰਦੇਵ ਸਿੰਘ ਸਿੱਧੂ, ਡਾ. ਖ਼ੁਸ਼ਹਾਲ ਸਿੰਘ ਤੇ ਪ੍ਰੋ ਸ਼ਾਮ ਸਿੰਘ (ਕੇਂਦਰੀ ਸਿੰਘ ਸਭਾ), ਸ, ਜਸਪਾਲ ਸਿੰਘ ਸਿੱਧੂ ਸੀਨੀਅਰ ਜਰਨਲਿਸਟ, ਸ, ਜਗਤਾਰ ਸਿੰਘ ਸਿੱਧੂ ਮਸ਼ਹੂਰ ਜਰਨਲਿਸਟ, ਇੰਦਰਮੋਹਨ ਸਿੰਘ ਛਾਬੜਾ (ਫ਼ਿਲਮ ਪ੍ਰੋਡਿਊਸਰ ਤੇ ਜਰਨਲਿਸਟ ਸ਼ਿਕਾਗੋ, ਅਮਰੀਕਾ), ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਕਰਨਾਲ, ਸਿਨੇਮਾ ਹਿਸਟੋਰੀਅਨ ਮਨਦੀਪ ਸਿੰਘ ਸਿੱਧੂ, ਪੱਤਰਕਾਰ ਰੈਕਟਰ ਕਥੂਰੀਆ, ਮਸ਼ਹੂਰ ਜਰਨਲਿਸਟ ਦੀਪਕ ਸ਼ਰਮਾ ਚਨਾਰਥਲ, ਸ. ਅਜਮੇਰ ਸਿੰਘ ਲੋਧੀ ਨੰਗਲ, ਮਸ਼ਹੂਰ ਗੁਰਮਤਿ ਪ੍ਰਚਾਰਕ ਸ. ਪ੍ਰੀਤਮ ਸਿੰਘ ਮਟਵਾਣੀ, ਸ. ਸੁਰਜੀਤ ਸਿੰਘ ਛਦੌੜੀ ਬੈਲਜੀਅਮ, ਸ਼ਾਇਰਾ ਅਤੇ ਪੱਤਰਕਾਰ ਕਾਰਤਿਕਾ ਕਲਿਆਣੀ ਸਿੰਘ, ਪ੍ਰੋ. ਹਰਪਾਲ ਸਿੰਘ ਬੰਗਾ ਆਦਿ ਨੇ ਵੀ ਸ਼ਿਰਕਤ ਕੀਤੀ ਤੇ ਉਨ੍ਹਾਂ ਸਾਰਿਆਂ ਨੂੰ ਫੁਲਕਾਰੀਆਂ ਭੇਟ ਕਤਿੀਆਂ ਗਈਆਂ।
ਗੁਰੂ ਨਾਨਕ ਰੀਸਰਚ ਇੰਸਟੀਚਿਊਟ ਬ੍ਰਿਮਿੰਘਮ (ਇੰਗਲੈਂਡ) ਵੱਲੋਂ ਆਯੋਜਿਤ ਇਸ ਸਮਾਗਮ ਮੌਕੇ ਰੋਜ਼ਾਨਾ ਦੇਸ਼ ਸੇਵਕ ਦੇ ਸੰਪਾਦਕ ਰਿਪੁਦਮਨ ਰਿਪੀ ਬੜੇ ਉਚੇਚ ਨਾਲ ਪੁੱਜੇ ਅਤੇ ਉਹਨਾਂ ਨੇ ਬਹੁਤ ਧਿਆਨ ਨਾਲ ਇਸ ਸਾਰੀ ਚਰਚਾ ਨੂੰ ਸੁਣਿਆ ਅਤੇ ਦੇਖਿਆ। ਉਹਨਾਂ ਦੀ ਮੌਜੂਦਗੀ ਨੇ ਇਸ ਸਾਹਿਤ ਅਤੇ ਪੰਥਕ ਚਰਚਾ ਨੂੰ ਹੋਰ ਵੀ ਮਹੱਤਵਪੂਰਨ ਬਣਾਇਆ।
ਸਾਹਿਤ ਅਤੇ ਰੰਗਮੰਚ ਦੀ ਦੁਨੀਆ ਦੇ ਪ੍ਰਸਿੱਧ ਹਸਤਾਖਰ ਬਲਕਾਰ ਸਿੱਧੂ ਵੀ ਉਚੇਚ ਨਾਲ ਪੁੱਜੇ ਅਤੇ ਉਹਨਾਂ ਨੇ ਪੂਰਾ ਸਮਾਗਮ ਦੇਖਿਆ ਵੀ ਅਤੇ ਸੁਣਿਆ। ਸਮਾਗਮ ਵਿੱਚ ਪੁੱਜਿਆ ਕੋਈ ਵੀ ਮਹਿਮਾਨ ਅਜਿਹਾ ਨਹੀਂ ਸੀ ਜਿਸਨੂੰ ਪੁਸਤਕਾਂ ਦਾ ਮਹੱਤਵਪੂਰਨ ਪ੍ਰਸ਼ਾਦ ਨਾ ਮਿਲਿਆ ਹੋਵੇ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। ਜਿਸਦੇ ਸੰਪੰਨ ਹੁੰਦਿਆਂ ਹੀ ਅਗਲੀ ਵਾਰ ਦੇ ਸਮਾਗਮ ਦੀ ਉਡੀਕ ਸ਼ੁਰੂ ਹੋ ਜਾਂਦੀ ਹੈ।
ਇਸ ਸਮਾਗਮ ਦੀ ਖ਼ਾਸ ਗੱਲ ਇਹ ਸੀ ਕਿ ਸਾਰੇ ਸਰੋਤੇ ਆਖ਼ਰੀ ਮਿੰਟ ਤਕ ਬੈਠੇ ਰਹੇ ਅਤੇ ਵਿਦਵਾਨਾਂ ਨੂੰ ਧਿਆਨ ਨਾਲ ਸੁਣਦੇ ਰਹੇ।

No comments:
Post a Comment