google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Media Link
Showing posts with label Media Link. Show all posts
Showing posts with label Media Link. Show all posts

Saturday, 3 January 2026

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੀ ਆਈ ਪੱਤਰਕਾਰਾਂ ਦੇ ਹੱਕ ਵਿੱਚ

Panjabi Bhawan on 3rd January 2026 at 4:53 PM Regarding FIR against Media Persons

ਐੱਫ਼.ਆਈ.ਆਰ. ਤੁਰੰਤ ਰੱਦ ਕਰਨ ਦੀ ਮੰਗ ਵੀ ਕੀਤੀ 

ਲੁਧਿਆਣਾ: 03 ਜਨਵਰੀ  2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ):: 

ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ।

ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ।

ਇਸ ਇਤਿਹਾਸਿਕ ਗ਼ਜ਼ਲ ਨੂੰ ਲਿਖਣ ਵਾਲੇ ਡਾਕਟਰ ਜਗਤਾਰ ਦੀਆਂ ਇਹ ਸਤਰਾਂ ਅੱਜ ਵੀ ਸਮਾਗਮਾਂ ਵਿੱਚ ਗੁਣ ਗੁਣਾਈਆਂ ਜਾਂਦੀਆਂ ਹਨ। ਕਈ ਗਾਇਕਾਂ ਨੇ ਵੀ ਇਸ ਗ਼ਜ਼ਲ ਨੂੰ ਆਪੋ ਆਪਣੇ ਅੰਦਾਜ਼ ਵਿੱਚ ਗਿਆ ਹੈ। ਇਹ ਗ਼ਜ਼ਲ ਲੇਖਕਾਂ ਨੂੰ ਉਹਨਾਂ ਦਾ ਧਰਮ ਚੇਤੇ ਕਰਵਾਉਂਦੀ ਹੈ ਕਿ ਜਦੋਂ ਹਾਲਾਤ ਅਜਿਹੇ ਨਾਜ਼ੁਕ ਅਤੇ ਭਿਆਨਕ ਬਣੇ ਹੋਣ ਹੋਣ ਤਾਂ ਉਦੋਂ ਡਾਕਟਰ ਜਗਤਾਰ ਸਾਡੇ ਹਰ ਲੇਖਕ ਵਿੱਚੋਂ ਬੋਲਣਾ ਚਾਹੀਦਾ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਬਹੁਤ ਸਾਰੇ ਸੀਨੀਅਰ ਮੈਂਬਰਾਂ ਨੇ ਡਾਕਟਰ ਜਗਤਾਰ ਹੁਰਾਂ ਦੀ ਨੇੜਤਾ ਦਾ ਨਿੱਘ ਮਾਣਿਆ ਹੋਇਆ ਹੈ। ਉਹ ਸਾਰੇ ਲੇਖਕ ਅੱਜ ਵੀ ਬੁਲੰਦ ਆਵਾਜ਼ ਨਾਲ ਉਹਨਾਂ ਕਲਮਕਾਰਾਂ ਦੇ ਨਾਲ ਖੜੋਤੇ ਹਨ ਜਿਹਨਾਂ ਖਿਲਾਫ ਲੁਧਿਆਣਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ।  


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ
ਬਠਿੰਡਾ ਦੇ ਪੱਤਰਕਾਰਾਂ ਅਤੇ ਸਮਾਜਕ ਕਾਰਕੁੰਨਾਂ ਦੇ ਖ਼ਿਲਾਫ਼ ਦਰਜ ਐੱਫ਼.ਆਈ.ਆਰ. ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਅਕੈਡਮੀ ਦੇ ਅਹੁਦੇਦਾਰਾਂ ਨੇ ਲਿਖਣ-ਬੋਲਣ ਦੀ ਆਜ਼ਾਦੀ ਉੱਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਅਜਿਹੇ ਵਰਤਾਰੇ ਦਾ ਦਤਿੱਖ ਵਿਰੋਧ ਕੀਤਾ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ, ਪ੍ਰਬੰਧਕੀ ਬੋਰਡ ਦੇ ਮੈਂਬਰਾਂ ਅਤੇ ਸਮੂਹ ਮੈਂਬਰਾਂ ਵਲੋਂ ਪੱਤਰਕਾਰਾਂ ਖ਼ਿਲਾਫ਼ ਦਰਜ ਐੱਫ਼.ਆਈ.ਆਰ. ਦਾ ਗੰਭੀਰ ਨੋਟਿਸ ਲਿਆ ਗਿਆ ਹੈ। 

ਜ਼ਿਕਰਯੋਗ ਹੈ ਕਿ ਇਸਸਹਿਤ ਅਕੈਡਮੀ ਨਾਲ ਜੁੜੇ ਬਹੁਤ ਸਾਰੇ ਕਲਮਕਾਰਾਂ ਨੇ ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਵਰਗੇ ਮਹਾਨ ਸ਼ਾਇਰਾਂ ਨੱਲ ਹੁੰਦੀਆਂ ਵਧੀਕੀਆਂ ਵੀ ਦੇਖੀਆਂ ਹਨ ਅਤੇ ਪਾਸ਼ ਦੀ ਸ਼ਹਾਦਤ ਵੀ। ਇਹ ਬਹਾਦਰ ਲੇਖਕ ਅਜਿਹੀਆਂ ਸਖਤੀਆਂ ਤੋਂ ਡਰਨ ਵਾਲੇ ਨਹੀਂ। ਅਕੈਡਮੀ ਨੇ ਐਫ ਆਈ ਆਰ  ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਅਕਾਡਮੀ ਨੇ ਲਿਖਣ-ਬੋਲਣ ਦੀ ਆਜ਼ਾਦੀ ਉੱਤੇ ਹੋ ਰਹੇ ਅਜਿਹੇ ਹਮਲਿਆਂ ਦੀ ਸਖ਼ਤ ਨਿੰਦਾ ਕਰਦਿਆਂ ਪ੍ਰੈੱਸ ਦੀ ਆਜ਼ਾਦੀ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ।

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਨਿਕ ਗੋਇਲ ਵਰਗੇ ਆਰ.ਟੀ.ਆਈ. ਕਾਰਕੁੰਨ ਅਤੇ ਮਿੰਟੂ ਗੁਰੂਸਰੀਆ ਅਤੇ ਮਨਿੰਦਰਜੀਤ ਸਿੱਧੂ ਵਰਗੇ ਪੱਤਰਕਾਰਾਂ ਸਮੇਤ ਲਗਪਗ 10 ਵਿਅਕਤੀਆਂ ਖ਼ਿਲਾਫ਼ ਇਹ ਐੱਫ਼.ਆਈ.ਆਰ. ਦਰਜ ਕਰਨਾ ਜਮਹੂਰੀ ਕਦਰਾਂ ਕੀਮਤਾਂ ਨੂੰ ਤਹਿਸ ਨਹਿਸ ਕਰਨ ਵਾਲੀ ਕਾਰਵਾਈ ਹੈ।  ਉਨ੍ਹਾਂ ਕਿਹਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਸਮੂਹ ਪੱਤਰਕਾਰਾਂ ਅਤੇ ਲੋਕ-ਪੱਖੀ ਸਮਾਜਿਕ ਕਾਰਕੁੰਨਾਂ ਦੇ ਨਾਲ ਖੜ੍ਹੀ ਹੈ।

ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਨਾ ਸਿਰਫ਼ ਪੱਤਰਕਾਰਾਂ ਅਤੇ ਸਮਾਜਕ ਕਾਰਕੁੰਨਾਂ ਨੂੰ ਡਰਾਉਣ ਦਾ ਭਰਮ ਪਾਲਿਆ ਜਾ ਰਿਹਾ ਹੈ, ਸਗੋਂ ਜਨਤਕ ਜਾਣਕਾਰੀ ਅਤੇ ਸੱਚ ਨੂੰ ਲੁਕਾਉਣ ਦੀਆਂ ਕੋਸ਼ਿਸਾਂ ਵੀ ਕੀਤੀਆਂ ਜਾ ਰਹੀਆਂ ਹਨ। 

ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਇਹ ਪ੍ਰਗਟਾਵੇ ਦੀ ਆਜ਼ਾਦੀ ਅਤੇ ਮੀਡੀਆ ’ਤੇ ਸਿੱਧਾ ਹਮਲਾ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਕਾਡਮੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਪੱਤਰਕਾਰਾਂ ਖ਼ਿਲਾਫ਼ ਦਰਜ ਐੱਫ਼.ਆਈ.ਆਰ. ਤੁਰੰਤ ਰੱਦ ਕਰੇ ਅਤੇ ਭਵਿੱਖ ਵਿਚ ਅਜਿਹੀਆਂ ਗਲਤ ਕਾਰਵਾਈਆਂ ਤੋਂ ਗੁਰੇਜ਼ ਕਰੇ। ਵਿਚਾਰਾਂ ਦੀ ਆਜ਼ਾਦੀ ਲਈ ਪਹਿਰਾ ਦੇਣਾ ਪੰਜਾਬੀ ਸਾਹਿਤ ਅਕਾਡਮੀ ਦਾ ਮੁੱਢਲਾ ਫ਼ਰਜ਼ ਹੈ।

ਇਸ ਕੋਝੀ ਹਰਕਤ 'ਤੇ ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ, ਡਾ. ਲਖਵਿੰਦਰ ਜੌਹਲ, ਡਾ. ਪਾਲ ਕੌਰ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ ਗੁਰਚਰਨ ਕੌਰ ਕੋਚਰ, ਡਾ. ਹਰਵਿੰਦਰ ਸਿੰਘ, ਤ੍ਰੈਲੋਚਨ ਲੋਚੀ, ਜਸਪਾਲ ਮਾਨਖੇੜਾ, ਜਨਮੇਜਾ ਸਿੰਘ ਜੌਹਲ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼, ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੁੱਖੀ, ਡਾ. ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਦੀਪ ਜਗਦੀਪ ਸਿੰਘ, ਵਰਗਿਸ ਸਲਾਮਤ, ਪ੍ਰੋ. ਬਲਵਿੰਦਰ ਸਿੰਘ ਚਹਿਲ, ਕਰਮਜੀਤ ਸਿੰਘ ਗਰੇਵਾਲ ਸਮੇਤ ਸਮੂਹ ਮੈਂਬਰ ਸ਼ਾਮਲ ਹਨ।

ਹੁਣ ਦੇਖਣਾ ਹੈ ਕਿ ਸਰਕਾਰ ਇਸ ਸੰਬੰਧੀ ਕੀ ਕਦਮ ਉਠਾਉਂਦੀ ਹੈ ਕਿਓਂਕਿ ਸਰਕਾਰਾਂ ਅਤੇ ਕਲਮਕਾਰਾਂ ਦਰਮਿਆਨ ਟਕਰਾਓ ਵਧੇ ਤਾਂ ਨਤੀਜੇ ਕਦੇ ਵੀ ਸੁਖਾਵੇਂ ਨਹੀਂ ਹੁੰਦੇ। 

Friday, 2 January 2026

ਬਾਵਾ ਤੇ ਦਾਖਾ ਵੱਲੋਂ ਪੰਜਾਬੀ ਲੇਖਕ ਪ੍ਹੋ. ਗੁਰਭਜਨ ਗਿੱਲ ਨੂੰ ਮਿੱਠੀ ਗਾਗਰ ਵਾਲਾ ਸੱਦਾ

Gurbhajan Singh Gill: WhatsApp: 2nd January 2025 at 10:14 AM:Lohri for Daughters: Sahit Screen 

ਧੀਆਂ ਦੇ ਲੋਹੜੀ ਮੇਲੇ ਲਈ ਤਿਆਰੀਆਂ ਫਿਰ ਸਿਖਰਾਂ 'ਤੇ 


ਲੁਧਿਆਣਾ:  2 ਜਨਵਰੀ 2026: (ਮੀਡੀਆ ਲਿੰਕ 32//ਸਾਹਿਤ ਸਕਰੀਨ ਡੈਸਕ)::

ਮਾਲਵਾ ਸੱਭਿਆਚਾਰਕ ਮੰਚ (ਰਜਿ.) ਪੰਜਾਬ ਵੱਲੋਂ 10 ਜਨਵਰੀ ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਲੋਹੜੀ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਹੋ. ਗੁਰਭਜਨ ਸਿੰਘ ਗਿੱਲ ਨੂੰ ਸੱਦਾ ਪੱਤਰ ਦੇਣ ਲਈ ਮੰਚ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਤੇ ਸਰਪ੍ਰਸਤ ਸ. ਮਲਕੀਤ ਸਿੰਘ ਦਾਖਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ। ਵਿਰਾਸਤ ਨੂੰ ਸਾਂਭਣ ਅਤੇ ਮੌਜੂਦਾ ਚੁਣੌਤੀਆਂ ਨੂੰ ਸਵੀਕਾਰ ਕਰਨ ਵਾਲੇ ਇਹ ਬੜੇ ਯਾਦਗਾਰੀ ਅਤੇ ਅਨਮੋਲ ਪਲ ਸਨ। 

ਦੋਹਾਂ ਆਗੂਆਂ ਨੇ ਧੀਆਂ ਦੇ 30ਵੇਂ ਮੇਲੇ ਵਿੱਚ ਸ਼ਾਮਲ ਹੋਣ ਲਈ ਗੁੜ ਰਿਓੜੀਆਂ ਤੇ ਭੁੱਗਾ ਆਧਾਰਿਤ ਮਿੱਠੀ ਗਾਗਰ ਪ੍ਹੋ. ਗਿੱਲ ਨੂੰ ਭੇਂਟ ਕੀਤੀ। ਇਸ ਲੋਹੜੀ ਮੇਲੇ ਦਾ ਉਦਘਾਟਨ  10 ਜਨਵਰੀ ਸਵੇਰੇ 10 ਵਜੇ ਪ੍ਹਸਿੱਧ ਫਿਲਮ ਅਭਿਨੇਤਰੀ  ਪਦਮ ਸ਼੍ਰੀ ਪ੍ਹੋ. ਨਿਰਮਲ ਰਿਸ਼ੀ ਕਰਨਗੇ। 

ਸ਼੍ਹੀ ਕ੍ਰਿਸ਼ਨ ਕੁਮਾਰ ਬਾਵਾ ਨੇ  ਇਸ ਮੌਕੇ 25 ਸਾਲ ਪੁਰਾਣੀ ਯਾਦ ਸਾਂਝੀ ਕੀਤੀ ਜਦ ਰੱਖੜੀ  ਵਾਲੇ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਘੰਟਾ ਘਰ ਚੌਂਕ ਸਥਿਤ ਬੁੱਤ ਤੋਂ  ਉੱਚੇ ਪੁਲ ਤੇ ਲੱਗੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਬੁੱਤਾਂ ਤੀਕ “ਧੀਆਂ ਬਚਾਉ ਚੇਤਨਾ ਮਾਰਚ”ਕੱਢਿਆ ਸੀ। ਇਸ ਮੌਕੇ ਪ੍ਹੋ. ਗਿੱਲ ਵੱਲੋਂ ਲਿਖੀ ਕਵਿਤਾ ਲੋਰੀ ਦੀਆਂ ਹਜ਼ਾਰਾਂ ਕਾਪੀਆਂ ਪੋਸਟਰ ਬਣਾ ਕੇ ਲੋਕਾਂ ਵਿੱਚ ਵੰਡੀਆਂ ਸਨ। ਹੁਣ ਫਿਰ ਇਸ ਮੁਹਿੰਮ ਨੂੰ ਨਵੇਂ ਹਾਲਾਤ ਮੁਤਾਬਕ ਆਰੰਭਿਆ ਜਾਵੇਗਾ। 

ਸ਼੍ਰੀ ਬਾਵਾ ਨੇ ਦੱਸਿਆ ਕਿ ਮੇਲੇ ਦੇ ਪ੍ਰਬੰਧਾਂ ਲਈ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸ. ਗੁਰਨਾਮ ਸਿੰਘ ਕਲੇਰ ਮੰਚ ਦੇ ਵਾਈਸ ਪ੍ਰਧਾਨ ਅਤੇ ਰਾਕੇਸ਼ ਗੋਇਲ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। 

ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਮੀਟਿੰਗ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ ਅਤੇ ਇੰਦਰਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਪੰਜਾਬ ਦੀ ਸਰਪ੍ਰਸਤੀ ਹੇਠ ਮੇਲੇ ਦਾ ਸਮੁੱਚਾ ਪ੍ਰਬੰਧ ਕੀਤਾ ਜਾਵੇਗਾ। ਜਨਰਲ ਸਕੱਤਰ ਮੰਚ ਸ. ਰੇਸ਼ਮ ਸਿੰਘ ਸੱਗੂ, ਸੁਖਵਿੰਦਰ ਸਿੰਘ ਜਗਦੇਵ, ਅਮਰਪਾਲ ਸਿੰਘ ਅਤੇ ਮਾਸਟਰ ਹਰੀਦੇਵ ਬਾਵਾ ਵੱਲੋਂ ਮੇਲੇ ਦੀ ਸਮੁੱਚੀ ਦੇਖ ਰੇਖ ਕੀਤੀ ਜਾਵੇਗੀ। 

ਸ਼੍ਰੀ ਬਾਵਾ  ਨੇ ਦੱਸਿਆ ਕਿ ਇਸ ਵਾਰ  ਧੀਆਂ ਦੇ ਲੋਹੜੀ ਮੇਲੇ 'ਤੇ ਨਾਨੀਆਂ ਅਤੇ ਦਾਦੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਮੇਲੇ ਵਿੱਚ 125 ਨੰਨ੍ਹੀਆਂ ਬੱਚੀਆਂ ਜਿਨਾਂ ਦਾ ਜਨਮ ਸਾਲ 2025 ਵਿੱਚ ਹੋਇਆ ਹੈ। ਇਸ ਮੇਲੇ ਨੂੰ ਸ. ਅੰਮ੍ਰਿਤਪਾਲ ਸਿੰਘ ਗਰੇਵਾਲ ਮਾਲਵਾ ਟੀ ਵੀ ਵੱਲੋਂ ਲਾਈਵ ਟੈਲੀਕਾਸਟ ਕੀਤਾ ਜਾਵੇਗਾ।

ਉਮੀਦ ਹੈ ਕਿ ਇਸ ਮੇਲੇ ਵਰਗੇ ਆਯੋਜਨ ਧੀਆਂ ਦੇ ਮਾਨ  ਸਨਮਾਨ ਨੂੰ ਹੋਰ ਭਾਲ ਕਰਨ ਵਿੱਚ ਤਾਂ ਯੋਗਦਾਨ ਦੇਣਗੇ ਹੀ ਲੋੜ ਪੈਣ'ਤੇ ਦੁੱਲੇ ਭੱਟੀ ਵਰਗੇ ਕਿਰਦਾਰਾਂ ਨੂੰ ਫਿਰ ਸੁਰਜੀਤ ਵੀ ਕਰਨਗੇ। ਬਹੁਤ ਸਾਰੇ ਕਾਨੂੰਨਾਂ ਅਤੇ ਨਵੇਂ ਨਿਯਮਾਂ ਦੇ ਬਾਵਜੂਦ ਧੀਆਂ ਭੈਣਾਂ ਅਤੇ ਨੂੰਹਾਂ ਦੀ ਮੁਕੰਮਲ ਸੁਰਖਿਆ ਅਜੇ ਵੀ ਯਕੀਨੀ ਨਹੀਂ ਬਣੀ। ਅਜੇ ਵੀ ਮੁਹੱਲੇ, ਗਲੀਆਂ ਅਤੇ ਸੜਕਾਂ ਪੂਰੀ ਤਰ੍ਹਾਂ ਸੁਰਖਿਅਤ ਨਹੀਂ ਬਣੀਆਂ।  

Sunday, 10 November 2024

ਪਵਨ ਟਿਵਾਣਾ ਦੇ ਪਲੇੇਠੇ ਕਾਵਿ ਸੰਗ੍ਰਹਿ ”ਰਾਤਾਂ ਦੀ ਚੁੱਪ” ਦਾ ਲੋਕ ਅਰਪਣ

Sunday10th November 2024 at 14:15//Updated 16:25 Media Link//Book Release//Bhupinder Malik//WhatsApp

 ਉੱਘੀਆਂ ਸ਼ਖਸੀਅਤਾਂ ਨੇ ਕੀਤੀ ਸਾਹਿਤ ਚਰਚਾ ਵਿੱਚ ਸਰਗਰਮ ਸ਼ਮੂਲੀਅਤ  


ਚੰਡੀਗੜ੍ਹ: 10 ਨਵੰਬਰ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ):: 

ਪ੍ਰਗਤੀਸ਼ੀਲ ਲੇਖਕ ਸੰਘ ਦੇ ਸੱਦੇ ਨੂੰ ਇੱਕ ਵਾਰ ਫੇਰ ਲੇਖਕ ਸਰਗਰਮੀ ਨਾਲ ਜ਼ੋਰਦਾਰ ਹੁੰਗਾਰਾ ਭਰਨ ਲੱਗ ਪਏ ਹਨ। ਅਕਤੂਬਰ ਮਹੀਨੇ ਦੇ ਆਖਿਰੀ ਸ਼ਨੀਵਾਰ ਅਰਥਾਤ  26 ਅਕਤੂਬਰ ਨੂੰ ਪੰਜਾਬ ਕਲਾ ਭਵਨ ਵਿਖੇ ਪ੍ਰਗਤੀਸ਼ੀਲ ਲੇਖਕ ਸੰਘ ਦਾ ਕੌਮੀ ਆਯੋਜਨ ਸੀ। ਇਸ ਸੈਮੀਨਾਰ ਵਿੱਚ ਇੱਕ ਬਹੁਤ ਹੀ ਅਰਥਪੂਰਨ ਇਸ਼ਾਰਾ ਸਾਹਮਣੇ ਆਇਆ ਸੀ। ਇਸ ਮੌਕੇ ਲੇਖਕਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਹੁਣ ਖੁਦ  ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅੱਗੇ ਆਉਣ। ਉਂਝ ਵੀ ਹੁਣ ਆਮ ਪੀੜਿਤ ਜਨਤਾ ਨੂੰ ਸਿਰਫ ਲੇਖਕਾਂ ਕੋਲੋਂ ਹੀ ਕੁਝ ਉਮੀਦਾਂ ਬਾਕੀ ਬਚੀਆਂ ਹਨ। ਮੰਤਰੀਆਂ ਦੇ ਸਮਾਗਮਾਂ ਵਿੱਚ ਤਾਂ ਸਿਆਸੀ ਅਤੇ ਚੋਣ ਪ੍ਰਚਾਰ ਹੀ ਚੱਲਦਾ ਹੈ ਪਰ ਸਾਹਿਤਿਕ ਸਮਾਗਮਾਂ ਵਿੱਚ ਲੋਕਾਂ ਦੇ ਦਰਦ ਦੀ ਗੱਲ ਵੀ ਹੁੰਦੀ ਹੈ। 

ਅੱਜ ਪੰਜਾਬ ਕਲਾ ਭਵਨ ਵਿੱਚ ਹੋਏ ਇੱਕ ਸਾਹਿਤਿਕ ਸਮਾਗਮ ਵਿੱਚ ਵੀ ਕੁਝ ਅਜਿਹਾ ਹੀ ਅਹਿਸਾਸ ਹੋਇਆ। ਇਸ ਸਮਾਗਮ ਦੀ ਪ੍ਰਧਾਨਗੀ ਇੱਕ ਅਜਿਹੀ ਸ਼ਾਇਰਾ ਡਾ. ਗੁਰਮਿੰਦਰ ਸਿੱਧੂ ਨੇ ਕੀਤੀ ਜਿਸਨੇ ਧੀਆਂ  ਦੀ ਰਾਖੀ ਦੇ ਹੋਕੇ ਨੂੰ ਦੁਨੀਆ ਭਰ ਤੱਕ ਪਹੁੰਚਾਇਆ। ਜ਼ਿਕਰਯੋਗ ਹੈ ਕਿ ਡਾਕਟਰ ਗੁਰਮਿੰਦਰ ਸਿੱਧੂ ਸਾਹਿਤ ਦੇ ਖੇਤਰ ਵਿੱਚ ਗੰਭੀਰ ਚਿੰਤਕ ਵੀ ਹਨ। ਸਮਾਗਮ ਦੇ ਸ਼ੁਰੂ ਵਿੱਚ ਉਘੀ ਸਾਹਿਤਕਾਰਾਂ ਡਾਕਟਰ ਜਸਬੀਰ ਕੇਸਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। 

ਕਿਤਾਬ ਰਿਲੀਜ਼ ਸਮਾਰੋਹ ਦੇ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਲੇਖਿਕਾ ਪਵਨ ਟਿਵਾਣਾ ਦੇ ਮਾਤਾ ਪਿਤਾ ਕੁਲਦੀਪ ਸਿੰਘ ਤੇ ਹਰਵੀਰ ਕੌਰ ਅਤੇ ਪ੍ਰਿਤਪਾਲ ਸਿੰਘ ਟਿਵਾਣਾ ਸ਼ਾਮਿਲ ਹੋਏ ਜਿਹਨਾਂ ਨੇ ਕਿਤਾਬ ਦਾ ਮੁੱਖ ਬੰਦ ਲਿਖਿਆ। ਇਸ ਮੌਕੇ ਪੰਜਾਬੀ ਲੇਖਕ ਸਭਾ ਦੇ  ਪ੍ਰਧਾਨ ਬਲਕਾਰ ਸਿੱਧੂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਜੇ ਕਵਿਤਾ ਦੀ ਚੇਟਕ ਹੈ ਤਾਂ ਸਾਹਿਤ ਜਗਤ ਵਾਸਤੇ ਇਹ ਇੱਕ ਮਾਣਮੱਤੀ ਪ੍ਰਾਪਤੀ ਹੈ। 

ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਮਿਆਰੀ ਕਵਿਤਾ, ਮਿਆਰੀ ਸਾਹਿਤ ਲਿਖਿਆ ਜਾਣਾ ਆਉਣ ਵਾਲੀਆਂ ਪੀੜੀਆਂ ਵਾਸਤੇ ਸ਼ੁਭ ਸੰਕੇਤ ਹੈ।

ਸਾਹਿਤ ਦੇ ਨਾਲ ਨਾਲ ਗੀਤ, ਸੰਗੀਤ ਅਤੇ ਭੰਗੜੇ ਦੇ ਮਾਹਰ ਬਲਕਾਰ ਸਿੱਧੂ ਵੀ ਸਨ ਜਿਹੜੇ ਲੋਕ ਪੱਖ ਸੰਗਠਨ ਇਪਟਾ ਨਾਲ ਵੀ ਜੁੜੇ ਹੋਏ ਹਨ। ਉਹਨਾਂ ਦਾ ਅੰਦਾਜ਼ ਵੀ ਲੇਖਕਾਂ ਨੂੰ ਸੇਧ ਦੇਣ ਵਾਲਾ ਹੁੰਦਾ ਹੈ। ਉਹਨਾਂ ਦੀਆਂ ਬਾਰੀਕੇਆਂ ਅਤੇ ਉਹਨਾਂ ਦੇ ਗੁਰ ਬੜੇ ਪਤੇ ਦੀਆਂ ਗੱਲਾਂ ਕਰਦੇ ਹਨ। 

ਇਸ ਮੌਕੇ ਲੇਖਕਾਂ ਦੇ ਨਾਲ ਨਾਲ ਪੱਤਰਕਾਰ ਵੀ ਸਰਗਰਮ ਰਹੇ। ਪੰਜਾਬੀ ਲੇਖਕ ਸਭਾ (ਰਜਿ.), ਚੰਡੀਗੜ੍ਹ ਵੱਲੋਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸਹਿਯੋਗ ਨਾਲ ਉੱਭਰ ਰਹੀ ਨੌਜਵਾਨ ਕਵਿੱਤਰੀ ਪਵਨ ਟਿਵਾਣਾ ਦੇ ਪਲੇੇਠੇ ਕਾਵਿ ਸੰਗ੍ਰਹਿ ”ਰਾਤਾਂ ਦੀ ਚੁੱਪ” ਦਾ ਲੋਕ ਅਰਪਣ ਤੇ ਵਿਚਾਰ ਚਰਚਾ ਵਾਲਾ ਇਹ ਮੇਲ ਮੌਕਾ ਬਹੁਤ ਹੀ ਯਾਦਗਾਰੀ ਰਿਹਾ। ਗੰਭੀਰ ਵਿਚਾਰਾਂ ਅਤੇ ਪਰਚਿਆਂ ਤੋਂ ਬਾਅਦ ਪੱਤਰਕਾਰਾਂ ਦਾ ਕਵੀ ਦਰਬਾਰ ਵੀ ਹੋਇਆ ਜਿਹੜਾ ਕਿ ਆਪਣੇ ਆਪ ਵਿੱਚ ਬਹੁਤ ਹੀ ਦਿਲਚਸਪ ਵੀ ਸੀ ਅਤੇ ਆਮ ਰਵਾਇਤੀ ਸਮਾਗਮਾਂ ਤੋਂ ਵੱਖਰਾ ਵੀ ਸੀ।  ਇਸ ਤਰ੍ਹਾਂ 10 ਨਵੰਬਰ, 2024 (ਐਤਵਾਰ), ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਇਤਿਹਾਸਿਕ ਪਲਾਂ ਵਾਲਾ ਸੁਮੇਲ ਨਜ਼ਰ ਆਇਆ। 

ਸਮਾਗਮ ਦੀ ਮੁੱਖ ਮਹਿਮਾਨ ਵਜੋਂ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਦੋਹਤੀ ਪ੍ਰਸਿੱਧ ਲੋਕ ਗਾਇਕਾ ਤੇ ਸੁਨੈਨੀ ਗੁਲੇਰੀਆ ਇਸ ਸਮਾਗਮ ਵਿੱਚ ਆਕਰਸ਼ਣ ਦਾ ਖਾਸ ਕੇਂਦਰ ਰਹੀ। ਪ੍ਰਸਿੱਧ ਲੇਖਿਕਾ ਤੇ ਉੱਘੀ ਚਿੰਤਕ ਮਨਜੀਤ ਕੌਰ ਮੀਤ ਨੇ "ਰਾਤਾਂ ਦੀ ਚੁੱਪ" ਪੁਸਤਕ ਬਾਰੇ ਪਰਚਾ ਪੜ੍ਹਿਆ। ਉਹਨਾਂ ਨੇ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਲੇਖਕਾ ਦਾ ਕਵਿਤਾ ਦੀ ਦੁਨੀਆ ਵਿੱਚ ਸਵਾਗਤ ਹੈ।

ਇਸਦੇ ਨਾਲ ਹੀ ਸਮਾਗਮ ਵਿੱਚ ਆਪਣੀ ਸਰਗਰਮ ਮੌਜੂਦਗੀ ਦਾ ਅਹਿਸਾਸ ਕਰਾਉਂਦੇ ਰਹੇ ਰਹੇ ਉੱਘੇ ਕਵੀ, ਅਨੁਵਾਦਕ ਅਤੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜਿਹਨਾਂ ਨੇ ਪੰਜਾਬ ਦੇ ਪਾਣੀਆਂ ਤੇ ਪੈ ਰਹੇ ਸਾਜ਼ਿਸ਼ੀ ਡਾਕਿਆਂ ਬਾਰੇ ਆਪਣੀ ਵੀਡਿਓ, ਕਲਮ ਅਤੇ ਵਾਣੀ ਰਾਹੀਂ ਵੀ ਸਨਸਨੀਖੇਜ਼ ਖੁਲਾਸੇ ਵੀ ਕੀਤੇ ਹੋਏ ਹਨ। ਉਹਨਾਂ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਬਹੁਤ ਹੀ ਅਰਥਪੂਰਨ ਸੰਵਾਦ ਵੀ ਰਚਾਇਆ। ਮੁੱਖ ਬੁਲਾਰੇ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਲੇਖਕਾ ਤੋਂ ਬਹੁਤ ਉਮੀਦਾਂ ਹਨ ਭਾਵੇਂ ਕਿ ਅਜੇ ਉਹ ਅੱਖਰਾਂ ਨੂੰ ਦਰੁਸਤ ਕਰਨਾ ਸਿੱਖ ਰਹੀ ਹੈ। 

ਮੁੱਖ ਮਹਿਮਾਨ ਸੁਨੈਨੀ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਨਵੇਂ ਲੇਖਕਾਂ ਵਾਸਤੇ ਰਾਹ ਦਸੇਰਾ ਬਣਦੇ ਹਨ । ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਇਸ ਮਾਸੂਮ ਜਿਹੀ ਕਿਤਾਬ ਵਿੱਚ ਭੋਲ਼ੀਆ- ਭਾਲ਼ੀਆਂ ਕਵਿਤਾਵਾਂ ਲਿਖੀਆਂ ਗਈਆਂ ਹਨ। ਇਸ ਤੋਂ ਬਾਅਦ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਪੱਤਰਕਾਰਾਂ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਭਾਸ਼ਾਵਾਂ 'ਚ ਪੱਤਰਕਾਰਾਂ ਨੇ ਆਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। 

ਬਲਜਿੰਦਰ ਕੌਰ ਸ਼ੇਰਗਿਲ ਨੇ ਆਪਣੀ ਕਵਿਤਾ 'ਕਾਗਜ਼ ਤੇ ਅੱਖਰਾਂ ਦਾ ਕੀ ਮੇਲ ਹੁੰਦਾ ਹੈ'ਤਰੰਨੁਮ ਵਿੱਚ ਪੇਸ਼ ਕੀਤੀ। ਸਰਵਪ੍ਰੀਅ ਨਿਰਮੋਹੀ ਨੇ ਹਿੰਦੀ ਵਿੱਚ ਕਵਿਤਾ ਸੁਣਾਈ 'ਕੁਛ ਦਿਨੋ ਮੇ ਫਿਰ ਸੇ ਜੁਦਾ ਹੋ ਜਾਊਂਗਾ' 

ਇਸੇ ਤਰ੍ਹਾਂ ਹਰਬੰਸ ਸੋਢੀ ਨੇ ਜਜ਼ਬਾਤੀ ਰੋਂਅ ਵਿੱਚ ਮਾਂ ਨੂੰ ਸਮਰਪਿਤ ਆਪਣੀ ਕਵਿਤਾ ਕਹੀ 'ਕਿ ਤੁਮ ਆਨਾ ਜ਼ਰੂਰ'। ਇਸਨੂੰ ਬੀ ਬਹੁਤ ਸਲਾਹਿਆ ਗਿਆ। 

ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਆਪਣੀ ਕਵਿਤਾ ਪੇਸ਼ ਕਰਦੀਆਂ ਕਿਹਾ ਕਿ 'ਹਰ ਪਾਸੇ ਪੱਸਰੀ ਚੁੱਪ ਵਿੱਚ ਵੀ ਕਹਿਰਾਂ ਦਾ ਰੌਲਾ ਹੁੰਦਾ ਏ'। 

ਹਰਦੀਪ ਵਿਰਕ ਨੇ ਕਵਿਤਾ ਸੁਣਾਈ ਕਿ'ਅੱਗ ਦੇ ਨਾਲ ਅੱਗ ਪਾਣੀ ਨਾਲ ਪਾਣੀ ਹੋਣਾ ਆਉਂਦਾ ਹੈ'।

ਇਸੀ ਤਰ੍ਹਾਂ  ਅਜੀਤ ਕੰਵਲ ਹਮਦਰਦ ਨੇ ਕਿਹਾ ਕਿ 'ਪਾਣੀ ਕਦੋਂ ਖਾਰੇ ਬਣ ਗਏ ਪਤਾ ਹੀ ਨਹੀਂ ਲੱਗਾ'  

ਪ੍ਰਦੀਪ ਸ਼ਰਮਾ ਨੇ ਆਪਣੀ ਕਵਿਤਾ ਸੁਣਾਈ ਕਿ 'ਮੈਂ ਅਦਨਾ ਸਾ ਪੱਤਰਕਾਰ ਹੂੰ' 

ਰਜਿੰਦਰ ਧਵਨ ਦੀ ਕਵਿਤਾ ਸੀ ਕਿ 'ਜ਼ਿੰਦਗੀ ਕਬ ਤੂੰ ਮੇਰੀ ਕਿਤਾਬ ਲਿਖੇਗੀ' 

ਸ਼ਾਇਰ ਭੱਟੀ ਨੇ ਸੁਣਾਇਆ ਕਿ 'ਸੁਣ ਕੇ ਰੋਵਣ ਵਾਲੀ ਗੱਲ ਕਾਹ ਤੋਂ ਜਾਂਦੇ ਹੱਸੀ ਲੋਕ'

ਪ੍ਰੇਮ ਵਿੱਜ ਨੇ ਆਪਣੀ ਕਵਿਤਾ ਜ਼ਰੀਏ ਕਿਹਾ ਕਿ 'ਆਂਖ ਮੂੰਦ ਕਰ ਕਿਸੀ ਪੇ ਭਰੋਸਾ ਮਤ ਕੀਜੀਏ'  

ਹਰਨਾਮ ਸਿੰਘ ਡੱਲਾ ਨੇ ਆਪਣੀ ਕਵਿਤਾ 'ਚ ਕਿਹਾ ਕਿ 'ਫੁੱਲ ਦੀ ਥਾਂ ਖਾਰ ਦੇ ਚਰਚੇ ਜਿਹੇ ਹੁੰਦੇ ਰਹੇ'। 

ਦੀਪਕ ਸ਼ਰਮਾ ਚਨਾਰਥਲ ਨੇ ਕਿਹਾ 'ਅੱਧਾ ਪਿੰਡ ਜ਼ਹਿਰ ਖਾ ਗਿਆ ਬਾਕੀ ਪਿੰਡ ਨੂੰ ਸ਼ਹਿਰ ਖਾ ਗਿਆ'  

ਗੁਰਜੋਧ ਕੌਰ ਨੇ ਕਿਹਾ ਕਿ 'ਉਹ ਦਿਲਬਰ ਹੈ ਦੁਸ਼ਮਣ ਨਹੀਂ ਇਹੀ ਅਲਖ ਜਗਾਉਣਾ ਚਾਹੁੰਦੇ ਹਨ'। 

ਸ਼ਬਦੀਸ਼ ਦੀ ਕਵਿਤਾ ਸੀ ਕਿ 'ਮੇਰਾ ਅੰਬਰ ਹੀ ਨੀਵਾਂ ਏ ਉੱਚੀ ਪਰਵਾਜ਼ ਕੀ ਭਰਦਾ'।  

ਜੈ ਸਿੰਘ ਛਿੱਬਰ ਨੇ ਮਾਂ ਨੂੰ ਸਮਰਪਿਤ ਬਹੁਤ ਵਧੀਆ ਕਵਿਤਾ ਸੁਣਾਈ ਕਿ 'ਮਾਂ ਹੁਣ ਆਪਣਾ ਘਰ ਵੀ ਓਪਰਾ ਲੱਗਦਾ ਏ ' 

ਪ੍ਰੀਤਮ ਰੁਪਾਲ ਨੇ ਕਿਹਾ ਕਿ ਲੇਖਕਾਂ , ਪਾਠਕਾਂ ਤੇ ਪੱਤਰਕਾਰਾਂ ਤੋਂ ਬਗੈਰ ਸਾਹਿਤ ਜਗਤ ਅਧੂਰਾ ਹੈ। 

ਇੱਕ ਹੋਰ ਪੱਤਰਕਾਰ ਸ਼ੀਨਾ ਨੇ ਕਵਿਤਾ ਸੁਣਾਈ ਕਿ 'ਸਭ ਕਹਿੰਦੇ ਨੇ ਖੁੱਲ ਕੇ ਬੋਲਣਾ ਹਿੰਮਤ ਪੈਦਾ ਕਰਦਾ'। 

ਇਸ ਮੌਕੇ ਗੁਰਮਿਦਰ ਸਿੱਧੂ ਨੇ ਕਵੀ ਦਰਬਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇੱਕ ਸੂਖਮ ਅਹਿਸਾਸ ਹੈ ਤੇ ਉਹਨਾਂ ਨੂੰ ਇਹ ਖੁਸ਼ੀ ਹੈ ਕਿ ਪੱਤਰਕਾਰ ਭਾਈਚਾਰਾ ਵੀ ਕਵਿਤਾ ਦੇ ਓਨਾ ਹੀ ਨੇੜੇ ਹੈ ਜਿੰਨਾ ਕੋਈ ਹੋਰ ਲੇਖਕ। 

ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਪੰਜਾਬੀ ਲੇਖਕ ਸਭਾ ਅਜਿਹੇ ਵਿਲੱਖਣ ਉਪਰਾਲੇ ਕਰਦੀ ਰਹੀ ਹੈ।

ਪੁਸਤਕ ਰਿਲੀਜ਼ ਦੇ ਇਸ ਯਾਦਗਾਰੀ ਮੌਕੇ ਹਾਜ਼ਰ ਸਰੋਤਿਆਂ ਵਿੱਚ ਵਿਜੇ ਅਖਤਰ, ਹਰਮਿੰਦਰ ਕਾਲੜਾ,  ਪ੍ਰੋਫੈਸਰ ਦਿਲਬਾਗ ਸਿੰਘ, ਵਰਿੰਦਰ ਸਿੰਘ ਚੱਠਾ, ਕੇ ਐਲ ਸ਼ਰਮਾ ਮਨਪ੍ਰੀਤ ਸਿੰਘ ਟਿਵਾਣਾ, ਡਾ ਬਲਦੇਵ ਸਿੰਘ ਖਹਿਰਾ, ਲਾਭ ਸਿੰਘ ਲਹਿਲੀ, ਮਨਦੀਪ ਕੌਰ, ਇਸ਼ਪ੍ਰੀਤ ਕੌਰ, ਸੁਰਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਜਸਨੂਰ ਸਿੰਘ, ਪ੍ਰਭਜੋਤ ਸਿੰਘ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਅਰਸ਼ਪ੍ਰੀਤ ਕੌਰ, ਪਰਮਜੀਤ ਕੌਰ, ਹਰਬੀਰ ਕੌਰ, ਜਸਵਿੰਦਰ ਕੌਰ, ਸੁਰਿੰਦਰ ਕੌਰ, ਸੁਖਮਨ ਪ੍ਰੀਤ, ਕਮਲਜੀਤ ਸਿੰਘ ਬਨਵੈਤ, ਸੁਮੀਤ ਸਿੰਘ ਟਿਵਾਣਾ, ਪਰਮਜੀਤ ਸਿੰਘ ਟਿਵਾਣਾ, ਕੁਲਦੀਪ ਸਿੰਘ ਟਿਵਾਣਾ, ਮਲਕੀਅਤ ਬਸਰਾ, ਰਾਜਕੁਮਾਰ, ਅਵਤਾਰ ਸਿੰਘ ਚਨਾਰਥਲ ਕਲਾਂ, ਜਗਦੀਪ ਸਿੰਘ, ਭਗਵੰਤ ਸਿੰਘ, ਜਸਵਿੰਦਰ ਸਿੰਘ ਮੋਹਾਲੀ, ਸ਼ਮਸ਼ੀਲ ਸਿੰਘ ਸੋਢੀ, ਸੁਧਾ ਮਹਿਤਾ, ਦਰਸ਼ਨ ਤਿਉਣਾ, ਡਾ ਮਨਜੀਤ ਸਿੰਘ ਬੱਲ, ਸਰਸਵਤੀ ਕੁਮਾਰੀ, ਅਭੇਵੀਰ ਸਿੰਘ, ਸੰਦੀਪ ਕੌਰ, ਜੋਧਵੀਰ ਸਿੰਘ, ਮਿੰਨੀ ਸਰਕਾਰੀਆ, ਗੁਰਪ੍ਰੀਤ ਖੋਖਰ, ਸੁਰਿੰਦਰ ਪਾਲ, ਅਜੇ ਸੈਣੀ, ਰਾਕੇਸ਼, ਗੋਵਰਧਨ ਗੱਬੀ, ਸਿਮਰਜੀਤ ਕੌਰ, ਹਰਬਾਜ ਸਿੰਘ, ਜਸਪਾਲ ਸਿੰਘ, ਸੁਰਜਨ ਸਿੰਘ ਜੱਸਲ, ਸਵਰਨਜੀਤ ਮਹਿਤਾ, ਪ੍ਰੋਫੈਸਰ ਹਰਕਿਸ਼ਨ ਸਿੰਘ ਮਹਿਤਾ,ਹਰਜੀਤ ਸਿੰਘ ਅਤੇ ਬਬੀਤਾ ਸਾਗਰ ਨੇ ਸ਼ਿਰਕਤ ਕੀਤੀ।

ਉਮੀਦ ਹੀ ਨਹੀਂ ਯਕੀਨ ਕਰਨਾ ਬਣਦਾ ਹੈ ਕਿ ਲੇਖਕਾਂ ਦੀਆਂ ਤੇਜ਼ ਹੋਈਆਂ ਸਾਹਿਤਿਕ ਸਰਗਰਮੀਆਂ ਨਵੇਂ ਸਮਾਜ ਦੀ ਉਸਾਰੀ ਦੇ ਅਮਲ ਨੂੰ ਤੇਜ਼ ਕਰਨ ਵਿੱਚ ਇਤਿਹਾਸਿਕ ਯੋਗਦਾਨ ਪਾਉਣਗੀਆਂ।