ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਮਸਲਾ ਹੋਰ ਭਖਿਆ
ਪੰ. ਸਾਹਿਤ ਅਕਾਡਮੀ ਲੁਧਿਆਣਾ ਦੇ ਸਵਿੰਧਾਨ ਵਿਚ ਵੱਡੀਆਂ ਸੋਧਾਂ ਦੀ ਲੋੜ
ਸਵਿੰਧਾਨ ਵਿੱਚੋਂ ਨਾਮਜ਼ਦ ਮੈਂਬਰਾਂ ਵਾਲੀ ਵਿਵਸਥਾ ਨੂੰ ਹਟਾਉਣਾ ਸਮੇਂ ਦੀ ਵੱਡੀ ਲੋੜ
ਲੁਧਿਆਣਾ: 15 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::
ਪੰਜਾਬੀ ਸਾਹਿਤ ਅਕਾਦਮੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਬਹੁਤ ਸਾਰੀਆਂ ਤਬਦੀਲੀਆਂ ਦੀ ਲੋੜ ਹੈ। ਤਕਰੀਬਨ ਸੱਤ ਦਹਾਕੇ ਪੁਰਾਣੇ ਇਸ ਸਿਸਟਮ ਨੂੰ ਸਮੇਂ ਦੀ ਮੰਗ ਅਨੁਸਾਰ ਹੁਣ ਬਿਨਾ ਕਿਸੇ ਦੇਰੀ ਦੇ ਬਦਲਿਆ ਜਾਣਾ ਚਾਹੀਦਾ ਹੈ। ਇਸ ਗੱਲ ਤੇ ਇੱਕ ਵਾਰ ਫੇਰ ਜ਼ੋਰ ਦਿੱਤਾ ਹੈ ਮਿੱਤਰ ਸੈਨ ਮੀਤ ਅਤੇ ਉਹਨਾਂ ਦੀ ਟੀਮ ਨੇ ਜਿਹੜੇ ਕਈ ਹੋਰ ਸਬੰਧਤ ਮੰਗਾਂ ਨੂੰ ਵੀ ਮੁਹਿੰਮ ਬਣਾ ਕੇ ਤੁਰੇ ਹੋਏ ਹਨ। ਉਹਨਾਂ ਇੱਕ ਵਾਰ ਫੇਰ ਬੁਲੰਦ ਆਵਾਜ਼ ਵਿੱਚ ਕਿਹਾ ਹੀ ਕਿ ਪੰਜਾਬੀ ਸਾਹਿਤ ਅਕਾਦਮੀ ਦੇ ਸੰਵਿਧਾਨ ਵਿਚ ਹੁਣ ਵੱਡੀਆਂ ਸੋਧਾਂ ਦੀ ਲੋੜ ਹੈ।
ਉਹਨਾਂ ਇਸ ਗੱਲ 'ਤੇ ਫਿਰ ਜ਼ੋਰ ਦਿੱਤਾ ਕਿ ਭਾਈ ਭਤੀਜਾਵਾਦ ਅਤੇ ਕੁਰੱਪਸ਼ਨ ਤੋਂ ਮੁਕੰਮਲ ਤੌਰ 'ਤੇ ਮੁਕਤ ਕਰ ਕੇ ਇਸਨੂੰ ਸ਼ੁੱਧ ਸਾਹਿਤਕ ਸੰਸਥਾ ਬਣਾਇਆ ਜਾਣਾ ਜ਼ਰੂਰੀ ਹੈ ਤਾਂਕਿ ਸਾਰਾ ਸਿਸਟਮ ਅਤੇ ਇਹ ਸੰਸਥਾ ਪਾਰਦਰਸ਼ੀ ਦਿੱਖ ਵਾਲੀ ਬਣ ਸਕੇ। ਜ਼ਿਕਰਯੋਗ ਹੈ ਕਿ ਮੀਤ ਹੁਰਾਂ ਦੀ ਟੀਮ "ਪੰਜਾਬੀ ਭਾਸ਼ਾ ਪਸਾਰ ਭਾਈਚਾਰਾ" ਨਾਮਕ ਸੰਗਠਨ ਦੇ ਬੈਨਰ ਹੇਠ ਸਰਗਰਮ ਹੈ।
ਇਹੀ ਟੀਮ ਪਹਿਲਾਂ ਲੇਖਕਾਂ ਨੂੰ ਮਿਲਦੇ ਸਰਕਾਰੀ ਸਰਪ੍ਰਸਤੀ ਵਾਲੇ ਇਨਾਮਾਂ/ਐਵਾਰਡਾਂ ਵਿੱਚ ਚਲਦੀ ਕੁਰੱਪਸ਼ਨ ਅਤੇ ਲਿਹਾਜ਼ਦਾਰੀਆਂ ਬਾਰੇ ਵੀ ਖੁੱਲ੍ਹ ਕੇ ਜੰਗ ਲੜ ਚੁੱਕੀ ਹੈ। ਇਨਾਮਾਂ//ਸ਼ਨਾਮਾਂ ਅਤੇ ਐਵਾਰਡਾਂ 'ਤੇ ਅਦਾਲਤੀ ਸਟੇਅ ਇਸ ਟੀਮ ਦੀ ਇਤਿਹਾਸਕ ਪ੍ਰਾਪਤੀ ਗਿਣੀ ਜਾਂਦੀ ਰਹੀ ਹੈ। ਇਸ ਟੀਮ ਨੇ ਇਨਾਮਾਂ ਦੀ ਬੁਰਕੀ ਤੋਂ ਬਾਅਦ ਮੌਨ ਵਰਤ ਧਾਰਨ ਕਰਨ ਵਾਲੇ ਲੇਖਕਾਂ ਨੂੰ ਵੀ ਹਲੂਣਿਆ ਅਤੇ ਜਗਾਇਆ। ਲੋਕਾਂ ਦੇ ਦੁੱਖ ਦਰਦ ਭੁੱਲ ਕੇ ਸਰਕਾਰ ਦੇ ਗਲਿਆਰਿਆਂ ਵਿਹਚਕ ਲਿਲਕੜੀਆਂ ਕੱਢਦੇ ਲੇਖਕਾਂ ਨੂੰ ਵੀ ਝੰਜੋੜਿਆ ਕਿ ਸਰਕਾਰਾਂ ਨਾਲ ਬੌਧਿਕ ਟੱਕਰ ਲੈਣ ਵਾਲੇ ਸਰਕਾਰੀ ਘਰਾਂ ਦੇ ਮੰਗਤੇ ਕਿਵੇਂ ਜਾ ਬਣੇ?
ਇਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਇਹ ਟੀਮ ਵਿਅਕਤੀਗਤ ਤੌਰ ਤੇ ਕਿਸੇ ਦੇ ਵੀ ਖਿਲਾਫ ਨਹੀਂ ਪਰ ਅਸੂਲਾਂ ਦੀ ਜੰਗ ਲੜਦਿਆਂ ਕਿਸੇ ਤੋਂ ਡਰਨ ਵਾਲੀ ਵੀ ਨਹੀਂ। ਇਸ ਮਾਮਲੇ 'ਤੇ ਕੋਈ ਸਮਝੌਤਾ ਇਸ ਟੀਮ ਨੂੰ ਸਵੀਕਾਰ ਨਹੀਂ ਹੋਵੇਗਾ-ਇਸ ਬਾਰੇ ਮੀਤ ਸਾਹਿਬ ਅਤੇ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਜਦੋਂ ਇਨਾਮਾਂ 'ਤੇ ਅਦਾਲਤੀ ਸਟੇਅ ਵਾਲੀ ਪਾਬੰਦੀ ਨੇ ਇੱਕ ਵਾਰ ਸਭ ਕੁਝ ਠੱਪ ਕਰ ਦਿੱਤਾ ਤਾਂ ਬੜੀ ਉਦਾਸੀ ਵਰਗੀ ਚੁੱਪ ਜਿਹੀ ਛਾ ਗਈ ਸੀ। ਉਦੋਂ ਵੀ ਕਿਸ ਕਿਸ ਲੇਖਕ-ਲੀਡਰ ਨੇ ਕਿਸ ਕਿਸ ਸਿਆਸਤਦਾਨ ਦਾ ਘਰ ਜਾ ਕੇ ਗੋਡੇ ਫੜੇ ਉਹ ਵੀ ਇਸ ਟੀਮ ਨੂੰ ਸਭ ਕੁਝ ਪਤਾ ਹੈ।
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਇਸ ਸੰਬੰਧ ਵਿੱਚ ਅਜਿਹੀਆਂ ਸਮੂਹ ਸੰਸਥਾਵਾਂ ਦੇ ਬਰਾਬਰ ਨਹੀਂ ਤਾਂ ਸ਼ੈਡੋ ਮਨਿਸਟਰੀ ਵਰਗੇ ਪਰਛਾਵੇਂ ਵਾਂਗ ਹਰ ਪਲ ਹਰ ਕਦਮ 'ਤੇ ਨਾਲ ਨਾਲ ਜ਼ਰੂਰ ਚੱਲ ਰਿਹਾ ਹੈ ਜਿਸਦੀ ਬਾਜ਼ ਵਰਗੀ ਨਜ਼ਰ ਹਰ ਸਬੰਧਤ ਵਿਅਕਤੀ ਦੀ ਹਰ ਚਾਲ 'ਤੇ ਲਗਾਤਾਰ ਬਣੀ ਹੋਈ। ਇਸ ਭਾਈਚਾਰੇ ਕੋਲ ਇਸ ਸਬੰਧ ਵਿਚ ਬਹੁਤ ਸਾਰੇ ਲੇਖਕ-ਲੀਡਰਾਂ ਦੀਆਂ ਅੰਦਰੂਨੀ ਰਿਪੋਰਟਾਂ ਵੀ ਮੌਜੂਦ ਹਨ। ਜਿਹੜੇ ਸਿਆਸੀ ਲੀਡਰ ਸੰਵਿਧਾਨਕ ਸੋਧਾਂ ਦੇ ਵਿਰੋਧੀਆਂ ਦੀ ਪਿੱਠ ਤੇ ਹਨ ਉਹਨਾਂ ਬਾਰੇ ਵੀ ਇਹਨਾਂ ਨੂੰ ਸਭ ਪਤਾ ਹੈ।
ਅਫਸੋਸ ਕਿ ਗੋਦੀ ਮੀਡੀਆ ਦਾ ਵਰਤਾਰਾ ਸਿਰਫ ਪਹਿਲੀ ਵਾਰ ਨਹੀਂ ਵਰਤਿਆ। ਪਹਿਲਾਂ ਵੀ ਵੱਖ ਵੱਖ ਢੰਗ ਤਰੀਕਿਆਂ ਨਾਲ ਇਹ ਕੁਝ ਹੁੰਦਾ ਆਮ ਹੀ ਹੁੰਦਾ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਇਸਦੀ ਚਰਚਾ ਵੱਡੀ ਪੱਧਰ ਤੇ ਪਹਿਲੀ ਵਾਰ ਹੋਈ ਹੈ। ਜਦ ਜਦੋਂ ਮੁਖ ਧਾਰਾ ਵਾਲਾ ਮੀਡੀਆ ਆਮ ਜਨਤਾ ਤੋਂ ਦੂਰੀ ਬਣਾ ਕੇ ਸਰਕਾਰਾਂ ਦੇ ਗਨ ਗਾਉਣ ਵਿਚ ਰੁਝ ਜਾਂਦਾ ਸੀ ਤਾਂ ਉਦੋਂ ਆਮ ਜਨਤਾ ਲਈ ਸਿਰਫ ਲੇਖਕ ਹੀ ਵੱਡੀ ਉਮੀਦ ਬਚਿਆ ਕਰਦੇ ਸਨ। ਜੋ ਜੋ ਕੁਝ ਖਬਰਾਂ ਰਹਿਣ ਕਹਿਣਾ ਮੁਸ਼ਕਲ ਹੋ ਜਾਂਦਾ ਸੀ ਉਹ ਸਭ ਕੁਝ ਕੋਈ ਨ ਕੋਈ ਸ਼ਾਇਰ ਜਾਂ ਕਹਾਣੀਕਾਰ ਆਪਣੀ ਕਿਸੇ ਰਚਨਾ ਵਿਚ ਬੜੀ ਸਹਿਜਤਾ ਨਾਲ ਆਖ ਦਿਆ ਕਰਦਾ ਸੀ। ਸੱਤਰਵਿਆਂ ਦੌਰਾਨ ਵੀ ਜਦੋਂ ਦੇਸ਼ ਨਾਜ਼ੁਕ ਹਾਲਾਤਾਂ ਵਿੱਚੋਂ ਲੰਘ ਰਿਹਾ ਸੀ ਉਦੋਂ ਮੀਡੀਆ ਖੁਦ ਨੂੰਮਜਬੂਰ ਮਹਿਸੂਸ ਕਰ ਰਿਹਾ ਸੀ--ਉਦੋਂ ਜਨਾਬ ਦੁਸ਼ਿਅੰਤ ਕੁਮਾਰ ਸਾਹਿਬ ਨੇ ਲਿਖਿਆ:
ਅਬ ਤੋਂ ਇਸ ਤਾਲਾਬ ਕਾ ਪਾਣੀ ਬਦਲ ਦੋ,
ਯੇਹ ਕੰਵਲ ਕੇ ਫੂਲ ਮੁਰਝਾਨੇ ਲਗੇ ਹੈਂ!
ਇਸੇ ਤਰ੍ਹਾਂ ਜਨਾਬ ਅਦਮ ਗੋਂਡਵੀ ਸਾਹਿਬ ਨੇ ਬਹੁਤ ਕੁਝ ਲਿਖਿਆ>
ਸੌ ਮੇਂ ਸੱਤਰ ਆਦਮੀ ਫਿਲਹਾਲ ਜਬ ਨਾਸ਼ਾਦ ਹੈਂ,
ਦਿਲ ਪੇ ਰਖ ਕਰ ਹਾਥ ਕਹੀਏ-ਦੇਸ਼ ਕਿਆ ਆਜ਼ਾਦ ਹੈ!
ਕੋਠੀਓਂ ਸੇ ਮੁਲਕ ਕੇ ਮੈਯਾਰ ਕੋ ਮਤ ਆਂਕੀਏ!
ਅਸਲੀ ਹਿੰਦੋਸਤਾਨ ਤੋ ਫੁਟਪਾਥ ਪੇ ਆਬਾਦ ਹੈ!
ਉਹਨਾਂ ਦੇ ਹੀ ਕੁਝ ਹੋਰ ਸ਼ੇਅਰ ਹਨ>
ਭੂਖ ਕੇ ਅਹਸਾਸ ਕੋ ਸ਼ੇਅਰ-ਓ-ਸੁਖਨ ਤੱਕ ਲੈ ਚਲੋ!
ਯਾ ਅਦਬ ਕੋ ਮੁਫਲਿਸੋਂ ਕੀ ਅੰਜੁਮਨ ਤੱਕ ਲੈ ਚਲੋ!
ਜੋ ਗਜ਼ਲ ਮਾਸ਼ੂਕ ਕੇ ਜਲਵੋਂ ਸੇ ਵਾਕਿਫ਼ ਹੋ ਗਈ,
ਉਸਕੋ ਅਬ ਬੇਵਾ ਕੇ ਮਾਥੇ ਕੀ ਸ਼ਿਕਨ ਤੱਕ ਲੇ ਚਲੋ!
ਮੁਝਕੋ ਸਬਰ-ਓ-ਜ਼ਬਤ ਕੀ ਤਾਲੀਮ ਦੇਣਾ ਬਾਅਦ ਮੇਂ!
ਪਹਿਲੇ ਆਪਣੀ ਰਹਬਰੀ ਕੇ ਆਚਰਨ ਤੱਕ ਲੈ ਚਲੋ!
ਭਾਈਚਾਰੇ ਨੇ ਇਹ ਵੀ ਕਿਹਾ ਹੈ ਕਿ ਅਕਾਡਮੀ ਦੇ ਮਨੋਰਥਾਂ ਦੀ ਪੂਰਤੀ ਲਈ ਗਠਿਤ ਕੀਤੀਆਂ ਜਾਂਦੀਆਂ ਉਪ ਕਮੇਟੀਆਂ ਦੀ ਵਾਗ ਡੋਰ, ਪ੍ਰਬੰਧਕੀ ਟੀਮ ਦੇ ਚਹੇਤਿਆਂ ਨੂੰ ਸੌਂਪੀ ਜਾਂਦੀ ਹੈ।
ਇਸ ਸਬੰਧੀ ਆਪਣੀਆਂ ਮੰਗਾਂ ਬਾਰੇ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਉਪ ਕਮੇਟੀਆਂ ਦੇ ਮੁੱਖੀ ਕੇਵਲ ਚੁਣੇ ਮੈਂਬਰ ਹੀ ਹੋਣੇ ਚਾਹੀਦੇ ਹਨ।
ਇਸਦੇ ਨਾਲ ਹੀ ਭਾਈਚਾਰੇ ਨੇ ਸਨਸਨੀਖੇਜ਼ ਇੰਕਸ਼ਾਫ ਵਰਗੇ ਖਤਰੇ ਦਾ ਪ੍ਰਗਟਾਵਾ ਵੀ ਕੀਤਾ ਹੈ ਕਿ ਅਕਾਡਮੀ ਦੀ ਕਰੀਬ 100 ਕਰੋੜ ਰੁਪਏ ਦੀ ਜਾਇਦਾਦ ਨੂੰ ਨਿਜੀ ਹੱਥਾਂ ਵਿਚ ਜਾਣ ਤੋਂ ਬਚਾਉਣ ਲਈ ਤਬਦੀਲੀਆਂ ਜ਼ਰੂਰੀ ਹਨ।
ਭਾਈਚਾਰੇ ਵੱਲੋਂ ਇਸ ਗੱਲ ਤੇ ਬਾਰ ਬਾਰ ਜ਼ੋਰ ਦਿੱਤਾ ਗਿਆ ਹੈ ਕਿ ਸਵਿੰਧਾਨ ਵਿਚ ਸੋਧ ਕਰਨ ਵਾਲੀ ਵਿਵਸਥਾ ਨੂੰ ਸਖ਼ਤ ਅਤੇ ਤਰਕਸੰਗਤ ਬਣਾਉਣ ਦੀ ਲੋੜ ਹੈ।
ਇਸਦੇ ਨਾਲ ਹੀ ਕੁਝ ਹੋਰ ਮਹੱਤਵਪੂਰਨ ਸੋਧਾਂ ਬਾਰੇ ਵੀ ਸੁਝਾਅ ਦਿੱਤੇ ਗਏ ਹਨ। ਇਹ ਪੂਰੀ ਗੱਲਬਾਤ ਦਾ ਵੀਡੀਓ ਸੁਨੇਹਾ ਵੀ ਦੇਖਿਆ ਸੁਣਿਆ ਜਾ ਸਕਦਾ ਹੈ।
ਇਸ ਗੱਲਬਾਤ ਦਾ ਲਿੰਕ ਇਥੇ ਹੈ:
ਰੇਕਟਰ ਕਥੂਰੀਆ ਦੀ ਪਤ੍ਰਿਕਾ 'ਪੰਜਾਬੀ ਸਕਰੀਨ' ਨੇ, ਸਾਡੇ ਵਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਸਬੰਧਤ ਉਠਾਏ ਗੰਭੀਰ ਮੁੱਦਿਆਂ ਦਾ ਤਨਦੇਹੀ ਨਾਲ ਸਮਰਥਨ ਕੀਤਾ
ReplyDelete- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਦੀ ਸਥਾਪਨਾ ਕਰੀਬ 65/66 ਸਾਲ ਪਹਿਲਾਂ ਹੋਈ ਸੀ। ਕਰੀਬ ਦੋ ਏਕੜ ਵਿਚ ਫੈਲੀ ਅਕਾਡਮੀ ਦੀ ਜਾਇਦਾਦ ਦਾ ਬਜ਼ਾਰੂ ਮੁੱਲ ਕਰੀਬ 100 ਕਰੋੜ ਹੈ।
- ਪਿਛਲੇ 10/15 ਸਾਲਾਂ ਤੋਂ ਇਸ ਤੇ ਕਾਬਜ਼ ਪ੍ਰਬੰਧਕੀ ਟੀਮਾਂ ਵਲੋਂ, ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਅਤੇ ਪਸਾਰ ਦੀ ਥਾਂ, ਇਸ ਦੇ ਸਾਧਨਾਂ ਨੂੰ ਭਾਈ ਭਤੀਜਾਵਾਦ ਦੇ ਵਿਕਾਸ ਲਈ ਵਰਤਿਆ ਹੈ।
- ਵਿਦੇਸ਼ੀ ਮੈਂਬਰਾਂ ਨੂੰ ਨਾ ਵੋਟ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਆਹੁਦੇਦਾਰ ਬਨਣ ਦਾ।
- ਪ੍ਰਬੰਧਕੀ ਬੋਰਡ ਦੀ ਵਾਗ ਡੋਰ, ਚੁਣੇ ਹੋਏ ਨੁਮਾਇੰਦਿਆਂ ਦੀ ਥਾਂ, ਨਾਮਜ਼ਦ ਮੈਂਬਰਾਂ ਦੇ ਹੱਥ ਹੈ।
- ਬੇਸ਼ੁਮਾਰ ਕੀਮਤੀ ਜਗਾਹ ਤੇ ਨਿਜੀ ਅਦਾਰਿਆਂ ਦੇ ਕਬਜ਼ੇ ਕਰਵਾ ਦਿੱਤੇ ਗਏ ਹਨ।
ਅਸੀਂ ਅਜਿਹੇ ਕਈ ਮਾਮਲੇ, ਅਕਾਡਮੀ ਦੇ ਜਨਰਲ ਇਜਲਾਸ ਵਿੱਚ ਉਠਾਏ ਸਨ। ਉਨ੍ਹਾਂ ਵਿਚੋਂ ਕੁੱਝ, ਦੋ ਆਡੀਓ ਗੱਲਬਾਤ ਰਾਹੀਂ, ਪੰਜਾਬੀ ਨਾਲ ਮੋਹ ਰੱਖਣ ਵਾਲੇ ਪੰਜਾਬੀਆਂ ਨਾਲ ਸਾਝਾਂ ਕੀਤਾ ਸੀ।
- ਖੁਸ਼ੀ ਦੀ ਗੱਲ ਹੈ ਕਿ ਉਨ੍ਹਾਂ ਆਡੀਓਜ ਪੰਜਾਬੀ ਸਕਰੀਨ ਰਾਹੀਂ ਹਜ਼ਾਰਾਂ ਪੰਜਾਬੀ ਪਿਆਰਿਆਂ ਤੱਕ ਪਹੁੰਚਾਇਆ ਹੈ।
- ਖੇਦ ਇਸ ਗੱਲ ਦਾ ਹੈ ਬਹੁਤੇ ਪੰਜਾਬੀ ਪੱਖੀ ਅਖਵਾਉਣ ਵਾਲਿਆਂ ਨੇ, ਗੋਦੀ ਮੀਡੀਆ ਬਣਕੇ ਚੁੱਪ ਧਾਰਨ ਵਿਚ ਹੀ ਭਲਾਈ ਸਮਝੀ।
- ਇਸ ਦਲੇਰਾਨਾ ਕਦਮ ਲਈ ਅਸੀਂ ਰੇਕਟਰ ਕਥੂਰੀਆ ਜੀ ਅਤੇ ਪੰਜਾਬੀ ਸਕਰੀਨ ਦੇ ਰਿਣੀ ਹਾਂ।