google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Jaspreet Kaur Falak
Showing posts with label Jaspreet Kaur Falak. Show all posts
Showing posts with label Jaspreet Kaur Falak. Show all posts

Sunday, 27 March 2022

ਕੌਮਾਂਤਰੀ ਮਹਿਲਾ ਸਾਹਿਤਕ ਉਤਸਵ ਮਨਾਇਆ

 ਕਵਿਤਾ ਕਥਾ ਕਾਰਵਾਂ ਨੇ ਸੀ ਟੀ ਯੂਨੀਵਰਸਟੀ ਵਿਖੇ 


ਲੁਧਿਆਣਾ
: 26 ਮਾਰਚ 2022: (ਐਜੂਕੇਸ਼ਨ ਸਕਰੀਨ)::

ਸਹਿਤਕ ਅਦਾਰੇ ਕਵਿਤਾ ਕਥਾ ਕਾਰਵਾਂ (ਰਜਿ:) ਵਲੋਂ ਸੀ ਟੀ ਯੂਨੀਵਰਸਟੀ ਵਿਖੇ ਕੌਮਾਂਤਰੀ ਮਹਿਲਾ ਸਾਹਿਤਕ ਫੈਸਟ ਬੜੀ ਸ਼ਾਨੌ-ਸ਼ੌਕਤ ਨਾਲ ਮਨਾਇਆ ਗਿਆ। ਇਸ ਦੇ ਮੁਖ ਮਹਿਮਾਨ ਸੀ ਟੀ ਯੂਨੀਵਰਸਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਸਨ ਜਦਕਿ ਰੁਪਿੰਦਰ ਕੌਰ , ਏ ਡੀ ਸੀ ਪੀ ਜਗਰਾਓਂ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। 

ਪ੍ਰੋਗਰਾਮ ਦਾ ਆਗਾਜ਼ ਸਾਰਿਆਂ ਪਤਵੰਤਿਆਂ ਵਲੋਂ ਜੋਤ ਪ੍ਰਜਵਲਨ ਨਾਲ ਕੀਤਾ ਗਿਆ। ਸਰੋਜ ਵਰਮਾ ਵਲੋਂ ਸਰਸਵਤੀ ਵੰਦਨਾ ਗੀਤ ਗਾਇਆ ਗਿਆ। ਇਸ ਤੋਂ ਬਾਅਦ ਕਵਿਤਾ ਕਥਾ ਕਾਰਵਾਂ ਦੀ ਪ੍ਰਧਾਨ ਡਾ. ਜਸਪ੍ਰੀਤ ਕੌਰ ਫਲਕ ਵਲੋਂ ਸਭਨਾਂ ਨੂੰ ਜੀ ਆਇਆਂ ਆਖਿਆ ਗਿਆ। ਉਨ੍ਹਾਂ ਵਲੋਂ ਕਵਿਤਾ ਕਥਾ ਕਾਰਵਾਂ ਬਾਰੇ ਜਾਣਕਾਰੀ ਦਿਤੀ ਗਈ । ਉਨ੍ਹਾਂ ਨੇ ਦੱਸਿਆ ਕਿ ਹੁਣ ਕਵਿਤਾ ਕਥਾ ਕਾਰਵਾਂ ਦਾ ਪਸਾਰਾ ਕਨੇਡਾ ਅਤੇ ਭਾਰਤ ਦੇ ਹੋਰਨਾਂ ਪ੍ਰਾਂਤਾਂ ਵਿਚ ਵੀ ਹੋ ਗਿਆ ਹੈ। 

ਸੀ ਟੀ ਯੂਨੀਵਰਸਟੀ ਦੇ ਵਾਈਸ ਚਾਂਸਲਰ  ਡਾ ਹਰਸ਼ ਸਦਾਵਰਤੀ ਨੇ ਕਿਹਾ ਕਿ ਅੱਜ ਔਰਤਾਂ ਹਰ ਖੲਤਰ ਵਿਚ ਆਪਣਾ ਲੋਹਾ ਮਨਵਾ ਰਹੀਆਂ ਹਨ। ਉਨ੍ਹਾਂ ਦਾ ਹਰ ਪੱਧਰ ਤੇ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

ਇਸ ਮੌਕੇ  ਮੁਖ ਮਹਿਮਾਨ ਅਤੇ ਹੋਰਨਾਂ ਪਤਵੰਤਿਆਂ ਵਲੋਂ “ਦਿਸ਼ਾਏਂ ਗਾ ਉਠੀ ਹੈਂ “ ਦਾ ਲੋਕ ਅਰਪਣ ਕੀਤਾ ਗਿਆ।

ਵਿਸ਼ੇਸ਼ ਮਹਿਮਾਨ ਰੁਪਿੰਦਰ ਕੌਰ, ਏ ਡੀ ਸੀ ਪੀ ਜਗਰਾਓਂ ਵਲੋਂ ਅੋਰਤਾਂ ਨੂੰ ਸਮਾਜ ਵਿਚ  ਨਿਡਰ ਹੋ ਕੇ ਵਿਚਰਨ ਲਈ ਪ੍ਰੇਰਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਔਰਤਾਂ ਨੂੰ ਆਪਣੀ ਪ੍ਰਤਿਭਾ ਅਨੁਸਾਰ ਆਪਣੇ ਚੋਣਵੈ ਖੇਤਰ ਵਿਚ ਯੋਗਦਾਨ ਪਾਓਣਾ ਚਾਹੀਦਾ ਹੈ। 

ਮਨਿੰਦਰ ਗੋਗੀਆ ਨੇ ਪਰੋਗਰਾਮ ਦੇ ਆਯੋਜਕਾਂ ਨੂੰ  ਔਰਤਾਂ ੳੱਪਰ ਵਿਸ਼ੇਸ਼  ਵਿਚਾਰ ਚਰਚਾ ਕਰਵਾਓਣ ਅਤੇ ਦੇਸ਼ ਦੀਆਂ ਸਿਰਕੱਢ ਔਰਤਾਂ ਨੂੰ ਸਨਮਾਨਤ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਕੋਕੇ ਸਮਾਜ ਵਿਚ ਬਹੁਤ ਵਧੀਆ ਭੂਮਿਕਾ ਨਿਭਾ ਰਹੀਆਂ ਹਨ। 

ਕਵਿਤਾ ਅਤੇ ਵਿਚਾਰ ਚਰਚਾ  ਸੈਸ਼ਨ ਵਿਚ ਔਰਤਾਂ ਦੇ ਸਸ਼ਕਤੀਕਰਨ ਵਿਸ਼ੇ ਤੇ ਵਿਚਾਰ ਚਰਚਾ ਹੋਈ ਅਤੇ ਹਾਜ਼ਰੀਨ ਵਲੋਂ ਕਵਿਤਾਵਾਂ ਪੜੀ੍ਹਆਂ ਗਈਆਂ। ਡਾ ਵੰਦਨਾ ਗੁਪਤਾ (ਪੱਛਮੀ ਬੰਗਾਲ), ਪ੍ਰੋ. ਮਂਗਲਾ ਰਾਨੀ (ਬਿਹਾਰ), ਡਾ. ਅੰਨਪੂਰਨਾ ਸਿਸੋਦੀਆ (ਮੱਧ ਪ੍ਰਦੇਸ਼), ਸਂਯੋਗਿਤਾ ਕੁਮਾਰੀ (ਨਵੀਂ ਦਿੱਲੀ), ਡਾ ਰਵਿੰਦਰ ਸਿੰਘ ਚੰਦੀ (ਲੁਧਿਆਣਾ) ਅਤੇ ਜਸਪ੍ਰੀਤ ਕੌਰ ਫਲਕ ਵਲੋਂ ਨਵਰਚਿਤ ਕਵਿਤਾਵਾਂ ਦਾ ਪਾਠ ਕੀਤਾ ਗਿਆ। 

ਡਾ ਪਰਵੀਨ ਕੁਮਾਰ (ਸੀ ਟੀ ਯੂਨੀਵਰਸਟੀ) ਵਲੋਂ ਅੋਰਤਾਂ ਵਲੋਂ ਖੇਡਾਂ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਕਵਿਤਾ ਕਥਾ ਕਾਰਵਾਂ ਵਲੋਂ ਸੀ ਟੀ ਯੂਨੀਵਰਸਟੀ ਨਾਲ ਮਿਲ ਕੇ ਇਹ ਸਾਹਿਤਕ ਪ੍ਰੋਗਰਾਮ ਕਰਨਾ ਇਕ ਵਧੀਆ ਉਪਰਾਲਾ ਹੈ ਜਿਸ ਲਈ ਉਹ ਸ਼ੁਕਰਗੁਜ਼ਾਰ ਹਨ।

ਡਾ ਵੰਦਨਾ ਗੁਪਤਾ ਨੂੰ ਕਵਿਤਾ ਕਥਾ ਕਾਰਵਾਂ ਦੀ ਪੱਛਮੀ  ਬੰਗਾਲ ਇਕਾਈ ਦਾ ਉਪ ਪ੍ਰਧਾਨ (ਸਤਰ 2022-23) ਵਜ਼ੋ ਨਿਯੁਕਤੀ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। 

ਇਨਾਮ ਵੰਡ ਸੈਸ਼ਨ ਵਿਚ ਕਵਿਤਾ ਕਥਾ ਕਾਰਵਾਂ ਵਲੋਂ  ਸਾਹਿਤ ਦੇ ਵੱਖ ਵੱਖ ਖੇਤਰਾਂ ਵਿਚ ਸ਼ਲਾਘਾਯੋਗ ਯੋਗਦਾਨ ਪਾਓਣ ਖਾਤਰ ਵੰਦਨਾ ਗੁਪਤਾ (ਪੱਛਮੀ ਬੰਗਾਲ) ਨੂੰ ਸੁਭੱਦਰੀ ਕੁਮਾਰੀ ਚੌਹਾਨ ਯਾਦਗਾਰੀ ਸਨਮਾਨ -2022, ਪ੍ਰੋ. ਮਂਗਲਾ ਰਾਨੀ (ਬਿਹਾਰ) ਨੂੰ  ਮੰਨੂ ਭੰਡਾਰੀ ਯਾਦਗਾਰੀ ਸਨਮਾਨ-2022, ਡਾ. ਅੰਨਪੂਰਨਾ ਸਿਸੋਦੀਆ (ਮੱਧ ਪ੍ਰਦੇਸ਼) ਨੂੰ  ਕ੍ਰਿਸ਼ਨਾ ਸੋਬਤੀ ਯਾਦਗਾਰੀ ਸਨਮਾਨ -2022, ਸਂਯੋਗਿਤਾ ਕੁਮਾਰੀ (ਨਵੀਂ ਦਿੱਲੀ) ਨੂੰ ਮਹਾਦੇਵੀ ਵਰਮਾ ਯਾਦਗਾਰੀ ਸਨਮਾਨ -2022 ਪ੍ਰਦਾਨ ਕੀਤੇ ਗਏ। 

ਇਸ ਮੌਕੇ  ਜਸਕੀਰਤ ਸਿੰਘ (ਕਨੇਡਾ), ਅੰਗਦ (ਵੀਡਿਓ ਆਰਟਿਸਟ) ਅਤੇ ਹੋਰਨਾਂ ਵਲੋਂ ਪੇਂਟਿੰਗ, ਫੋਟੋਗ੍ਰਾਫੀ, ਆਰਟ ਅਤੇ ਕਰਾਫਟ ਅਤੇ ਪੁਸਤਕ ਪ੍ਰਦਰਸ਼ਣੀਆਂ ਦੇ ਸਟਾਲ ਲਾ ਕੇ ਪ੍ਰੋਗਰਾਮ ਦੀ ਰੌਣਕ ਵਿਚ ਹੋਰ ਵੀ ਵਾਧਾ ਕੀਤਾ ਗਿਆ॥ 

ਅੰਤ ਵਿਚ ਕਵਿਤਾ ਕਥਾ ਕਾਰਵਾਂ ਦੇ ਸਕੱਤਰ ਡਾ ਰਵਿੰਦਰ ਸਿੰਘ ਚੰਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦਾ ਕਾਰਜ ਡਾ. ਰਾਜਿੰਦਰ ਸਿੰਘ ਸਾਹਿਲ ਨੇ ਬਾਖੂਬੀ ਨਿਭਾਇਆ।

Tuesday, 25 January 2022

ਦੇਵ ਥਰੀਕਿਆਂ ਵਾਲਿਆਂ ਦੇ ਗੀਤ ਬਹੁਤ ਕੁਝ ਬੇਨਕਾਬ ਵੀ ਕਰਦੇ ਹਨ

ਕਵਿਤਾ ਕਥਾ ਕਾਰਵਾਂ ਵੱਲੋਂ ਦੇਵ ਸਾਹਿਬ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ 


ਲੁਧਿਆਣਾ: 25 ਜਨਵਰੀ 2022: (ਸਾਹਿਤ ਸਕਰੀਨ ਡੈਸਕ)::

ਸਾਡੇ ਬਹੁਤ ਹੀ ਸਤਿਕਾਰਯੋਗ ਸੰਸਾਰ ਪ੍ਰਸਿੱਧ ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਮਾਣਯੋਗ  ਦੇਵ ਥਰੀਕੇ ਵਾਲੇ ਜਿਨ੍ਹਾਂ ਨੇ ਗੀਤਕਾਰੀ ਦੇ ਨਵੇਂ ਆਯਾਮ ਬਖ਼ਸ਼ੇ। ਅੱਜ  ਉਹ ਸਾਨੂੰ ਸਜੀਵੀ ਵਿਛੋੜਾ ਦੇ ਗਏ ਹਨ। ਸਾਹਿਤਿਕ ਅਦਾਰਾ 'ਕਵਿਤਾ ਕਥਾ ਕਾਰਵਾਂ' ਅਤੇ ਕ੍ਰਿਏਟਿਵ ਰਾਈਟਰ ਗਰੁੱਪ ਉਹਨਾਂ ਦੇ ਅਕਾਲ ਚਲਾਣੇ ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਸੰਸਥਾ ਦੀ ਪ੍ਰਧਾਨ ਜਸਪ੍ਰੀਤ ਕੌਰ ਫ਼ਲਕ ਨੇ ਕਿਹਾ ਕਿ ਉਹਨਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸਬੰਧੀ ਗੱਲ ਕਰਦਿਆਂ ਜਸਪ੍ਰੀਤ ਕੌਰ ਫਲਕ ਨੇ ਕਿਹਾ ਕਿਇਹ ਘਟਾ ਏਨਾ ਵੱਡਾ ਹੈ ਕੀ ਦੱਸਿਆ ਨਹੀਂ ਜਾ ਸਕਦਾ। ਲੋਕਾਂ ਦੀ ਗੱਲ ਗੀਤਾਂ ਵਿੱਚ ਕਰਨ ਵਾਲਾ ਉਹ ਮਹਾਨ ਗੀਤਕਾਰ ਤੁਰ ਗਿਆ ਹੈ। 

ਦੇਵ ਥਰੀਕੇ ਵਾਲਿਆਂ ਦੇ ਗੀਤ ਬੜੇ ਸਭਿਆਚਾਰਕ ਅਤੇ ਪੰਜਾਬੀਅਤ ਨਾਲ ਭਰਪੂਰ ਹਨ। ਉਹਨਾਂ ਗੀਤਾਂ ਨੂੰ ਸੁਣ ਸੁਣ ਕੇ ਇਕ ਪੀੜ੍ਹੀ ਜਵਾਨ ਹੋਈ ਹੈ। ਪੰਜਾਬੀ ਕਾਵਿ ਕਿੱਸੇ ਲਿਖਣ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਸੀ। ਉਹਨਾਂ ਦੇ ਗੀਤ ਨਵੇਂ ਲਿਖਣ ਵਾਲਿਆਂ ਦੀ ਰਹਿਨੁਮਾਈ ਕਰਦੇ ਰਹਿਣਗੇ ਤੇ ਸਾਡੇ ਦਿਲਾਂ ਵਿੱਚ ਗੂੰਜਦੇ ਵੀ ਰਹਿਣਗੇ। ਉਹਨਾਂ ਨੇ ਆਪਣਾ ਸਾਰਾ ਜੀਵਨ ਪੰਜਾਬੀ ਗੀਤਕਾਰੀ ਨੂੰ ਸਮਰਪਿਤ ਕਰ ਦਿੱਤਾ ਸੀ। ਉਹਨਾਂ ਦੇ ਗੀਤਾਂ ਨੇ ਬਹੁਤ ਸਾਰੇ ਪੰਜਾਬੀ ਗਾਇਕਾਂ ਨੂੰ ਸਥਾਪਿਤ ਕੀਤਾ। ਪੰਜਾਬੀ ਸੰਗੀਤ ਜਗਤ ਹਮੇਸ਼ਾਂ ਉਹਨਾਂ ਦਾ ਰਿਣੀ ਰਹੇਗਾ। ਗੀਤਕਾਰੀ ਦੇ ਖੇਤਰ ਵਿੱਚ ਉਹਨਾਂ ਦੇ ਅਹਿਮ ਯੋਗਦਾਨ ਨੂੰ ਇਤਿਹਾਸ ਕਦੇ ਨਹੀਂ ਭੁੱਲ ਸਕਦਾ। ਉਹਨਾਂ ਨੇ ਲੋਕਾਂ ਦੇ ਦੁੱਖਾਂ ਦੀ ਗੱਲ ਹੀ ਨਹੀਂ ਕੀਤੀ ਇਹਨਾਂ ਦੁੱਖਾਂ ਦੇ ਕਾਰਨਾਂ ਨੂੰ ਵੀ ਬੇਨਕਾਬ ਕੀਤਾ ਹੈ। 

ਦੇਵ ਸਾਹਿਬ ਨੇ ਪਹਿਲਾਂ ਜਿਹੜੇ ਗੀਤ ਉਸ ਨੇ ਲਿਖੇ ਸਨ, ਉਹ ਲੋਕ ਬੋਲੀਆਂ ਦੇ ਮੁਖੜੇ 'ਤੇ ਆਧਾਰਿਤ ਹੋਇਆ ਕਰਦੇ ਸਨ। ਉਹ ਪ੍ਰਸਿੱਧ ਵੀ ਬੜੇ ਹੋਏ। ਅੱਜ ਵੀ ਇਹਨਾਂ ਦੀ ਵੱਖਰੀ ਥਾਂ ਹੈ। ਆਪਣੇ ਗੀਤਾਂ ਵਿਚ ਦੇਵ ਨੇ ਪੰਜਾਬੀ ਸੱਭਿਆਚਾਰ ਦੇ ਲੱਗਭਗ ਸਾਰੇ ਪੱਖ ਸਿਰਜਣ ਦੀ ਸਫ਼ਲ ਕੋਸ਼ਿਸ਼ ਕੀਤੀ ਹੈ। ਪੰਜਾਬ ਦੀਆਂ ਬਹੁਤੀਆਂ ਲੋਕ-ਗਥਾਵਾਂ ਨੂੰ ਗੀਤਾਂ ਵਿਚ ਛੰਦਬੰਦੀ ਰਾਹੀਂ ਲੋਕਾਂ ਤੱਕ ਪਹੁੰਚਾਇਆ ਹੈ। ਬਹੁਤੀ ਪ੍ਰਸਿੱਧੀ ਦੀ ਪ੍ਰਾਪਤੀ ਬਾਰੇ ਦੇਵ ਦੱਸਦਾ ਹੈ ਕਿ ਮੈਨੂੰ ਬਹੁਤੀ ਪ੍ਰਸਿੱਧੀ ਉਦੋਂ ਮਿਲੀ, ਜਦੋਂ ਮੈਂ ਲੋਕ ਗਾਥਾਵਾਂ ਲਿਖੀਆਂ। ਇਹ ਸੱਚਮੁੱਚ ਬਹੁਤ ਹੀ ਹਰਮਨ ਪਿਆਰਿਆਂ ਹੋਈਆਂ। ਸ਼ਾਇਦ ਹੀ ਕੋਈ ਪ੍ਰੋਗਰਾਮ ਜਾਨ ਅਖਾੜਾ ਹੋਵੇ ਜਿੱਥੇ ਇਹ ਨਾ ਚੱਲੀਆਂ ਹੋਣ। 

ਇਹਨਾਂ ਵਿੱਚੋਂ ਹੀ ਕੁਲਦੀਪ ਮਾਣਕ ਦਾ ਗਾਇਆ 'ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ’ ਜਾਂ 'ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਐ ਹੀਰ ਦੀ’ (ਕਲੀ)-ਇਨ੍ਹਾਂ ਦੋਵਾਂ ਨੂੰ ਲਿਖਿਆਂ ਤਾਂ 30-35 ਵਰ੍ਹੇ ਹੋ ਗਏ ਨੇ, ਇਹ ਅੱਜ ਵੀ ਲੋਕ-ਮਨਾਂ ਵਿਚ ਉਸੇ ਤਰ੍ਹਾਂ ਜਿਊਂਦੇ ਨੇ। ਇਹਨਾਂ ਦੀ ਉਮਰ ਨੇ ਕ੍ਰਿਸ਼ਮਾ ਦਿਖਾਇਆ ਹੈ। ਸ਼ਬਦਾਂ ਦੇ ਜਾਦੂ ਅਤੇ ਸੰਗੀਤ ਦੇ ਜਾਦੂ ਨੇ ਕਮਾਲ ਕੀਤਾ ਹੈ। 

ਇਹ ਲਗਾਤਾਰ ਛਾਇਆ ਰਿਹਾ। ਜਿਊਣਾ ਮੋੜ ਅੱਜ ਵੀ ਗਹੁ ਨਾਲ ਸੁਣਿਆ ਜਾਂਦਾ ਹੈ। ਸੁਰਿੰਦਰ ਸ਼ਿੰਦੇ ਦੇ ਗਾਏ 'ਜਿਊਣਾ ਮੌੜ’ ਨੇ ਤਾਂ ਇਕ ਵਾਰੀ ਧੰਨ-ਧੰਨ ਹੀ ਕਰਵਾ ਦਿੱਤੀ। ਦਰਅਸਲ ਚੰਗੇ ਤੇ ਸੁੱਚੇ ਗੀਤਾਂ ਦੀ ਉਮਰ ਸੱਚਮੁੱਚ ਲੰਬੀ ਹੁੰਦੀ ਹੈ। ਇਹ ਕਈ ਪੀੜ੍ਹੀਆਂ ਜਿਊਂਦੇ ਹਨ ਤੇ ਲੇਖਕ ਨੂੰ ਵੀ ਜਿਊਂਦਿਆਂ ਰੱਖਦੇ ਹਨ।

ਇਹਨਾਂ ਰਚਨਾਵਾਂ ਬਾਰੇ ਗੱਲ ਕਰਦਿਆਂ ਦੇਵ ਦਾ ਵਿਚਾਰ ਹੈ ਕਿ ਗੀਤਕਾਰ ਲਈ ਸਭ ਤੋਂ ਪਹਿਲਾ ਸੈਂਸਰ ਬੋਰਡ ਅਸਲ ਵਿੱਚ ਉਸ ਦਾ ਪਰਿਵਾਰ ਹੀ ਹੁੰਦਾ ਹੈ। ਅੱਜ ਵੀ ਦੇਵ ਦੇ ਕਈ ਸ਼ਾਗਿਰਦ ਉਸ ਦੇ ਘਰ ਆ ਕੇ ਉਸ ਦੇ ਪਰਿਵਾਰ ਮੂਹਰੇ ਬਹਿ ਕੇ ਉਸ ਦੇ ਲਿਖੇ ਗੀਤ ਗਾਉਂਦੇ ਹਨ। ਉਸ ਨੂੰ 'ਬਾਪੂ ਜੀ ਬਾਪੂ ਜੀ’ ਕਹਿੰਦੇ ਨਹੀਂ ਥੱਕਦੇ, ਕਿਉਂਕਿ ਉਨ੍ਹਾਂ ਨੂੰ ਉਥੋਂ ਮਾਪਿਆਂ ਵਾਲਾ ਪਿਆਰ ਮਿਲਦਾ ਹੈ। ਦੇਵ ਦੇ ਨਵੇਂ ਲਿਖੇ ਕੁਝ ਗੀਤ ਅਜਿਹੇ ਹਨ ਜਿਹੜੇ ਹਲੂਣਾ ਦੇਂਦੇ ਹਨ। ਅੱਜ ਦੇ ਮਸਲਿਆਂ ਦੀ ਤਹਿ ਤੱਕ ਜਾਂਦੇ ਹਨ ਅਤੇ ਸਭ ਕੁਝ ਬੜੇ ਹੀ ਸਲੀਕੇ ਨਾਲ ਬੇਨਕਾਬ ਕਰ ਦੇਂਦੇ ਹਨ। ਇਹਨਾਂ ਵਿੱਚੋਂ ਹੀ ਪੰਜਾਬ ਦੀ ਮੌਜੂਦਾ ਸਥਿਤੀ ਦਾ ਦੇਵ ਦੀ ਨਜ਼ਰ ਤੋਂ ਯਥਾਰਥਕ ਚਿਤਰਨ ਭਲੀ-ਭਾਂਤ ਝਲਕਦਾ ਹੈ। ਇਕ ਬੰਦ ਇੱਥੇ ਆਪ ਦੀ ਨਜ਼ਰ ਵੀ ਹੈ…

ਬੀਕਾਨੇਰ ਦੀ ਹੈ ਪਿੰਡਾਂ 'ਚ ਅਫ਼ੀਮ ਵਿਕਦੀ

ਤਾਹੀਓਂ ਜਾਂਦੀ ਹੈ ਪੰਜਾਬ ਦੀ ਜ਼ਮੀਨ ਵਿਕਦੀ

ਗਲ ਬੱਚਿਆਂ ਦਾ ਭੁੱਖ ਨਾਲ ਘੁੱਟ ਹੋ ਗਿਆ

ਪੰਜਾਂ ਆਬਾਂ ਦਾ ਪੰਜਾਬ ਅੱਜ ਲੁੱਟ ਹੋ ਗਿਆ।

ਪੰਜਾਂ ਆਬਾਂ ਦਾ…।

ਇਸ ਲੁੱਟ ਨੂੰ ਗਹੁ ਨਾਲ ਦੇਖੀਏ ਤਾਂ ਅੱਜ ਸਿਆਸੀ ਚੋਣ ਜੰਗ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ  ਨਸ਼ਾ ਅਤੇ ਇਹਨਾਂ ਨਸ਼ਿਆਂ ਦਾ ਵਪਾਰ ਕਰਨ ਵਾਲਾ ਮਾਫੀਆ ਵੀ ਕਲਮ ਦੇ ਨਿਸ਼ਾਨੇ ਤੇ ਰਿਹਾ ਅਤੇ ਇਸਦੇ ਨਾਲ ਹੀ ਨਸ਼ਿਆਂ ਨਾਲ ਜੁੜੇ ਮਾਫੀਏ ਦੇ ਚਿਹਰਿਆਂ ਨੂੰ ਬਿਨਕਾਬ ਵੀ ਕਰਦਾ ਹੈ। ਅੱਜ ਨਸ਼ਿਆਂ ਦੀ ਇਹ ਤਬਾਹੀ ਇੱਕ ਹਕੀਕਤ ਹੈ। ਚਿੱਟੇ ਨੇ ਤਾਂ ਹਕੀਕਤ ਹੋਰ ਵੀ ਭਿਆਨਕ ਕਰ ਦਿੱਤੀ ਹੈ। ਅਸੀਂ ਜਲਦੀ ਹੀ ਇਸ ਸਬੰਧੀ ਕੋਈ ਵਿਸ਼ੇਸ਼ ਪ੍ਰੋਗਰਾਮ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਵਿਚ ਉਹਨਾਂ ਨੂੰ ਸ਼ਰਧਾਂਜਲੀ ਦੇ ਸਕੀਏ। 

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ 

ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ 

ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ

Wednesday, 1 December 2021

ਜਸਪ੍ਰੀਤ ਕੌਰ ਫ਼ਲਕ ਦਾ ਪੰਜਾਬੀ ਕਾਵਿ ਸੰਗ੍ਰਹਿ ‘ਅੱਠਵੇ ਰੰਗ ਦੀ ਤਲਾਸ਼’ ਰਿਲੀਜ਼

 ਭਾਸ਼ਾ ਵਿਭਾਗ ਵੱਲੋਂ ਕੀਤਾ ਗਿਆ ਵਿਸ਼ੇਸ਼ ਸਮਾਗਮ


ਲੁਧਿਆਣਾ: 1 ਦਸੰਬਰ 2021: (ਸਾਹਿਤ ਸਕਰੀਨ ਬਿਊਰੋ)::
ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਸਾਹਿਤ ਵਿੱਚ ਵੀ ਮੁਹਾਰਤ ਰੱਖਣ ਵਾਲੀ ਜਸਪ੍ਰੀਤ ਕੌਰ ਫ਼ਲਕ ਇੱਕ ਵਾਰ ਫੇਰ ਸਾਹਮਣੇ ਆਈ ਹੈ ਆਪਣੀ ਨਵੀਂ ਪੁਸਤਕ ਲੈ ਕੇ। ਕੁਝ ਨਿਰਮਾਤਾ ਨਿਰਦੇਸ਼ਕ ਜਸਪ੍ਰੀਤ ਕੌਰ ਫ਼ਲਕ ਦੀ ਸ਼ਖ਼ਸੀਅਤ ਅਤੇ ਰਚਨਾਵਾਂ ਤੇ ਛੋਟੀਆਂ ਫ਼ਿਲਮਾਂ ਬਣਾਉਣ ਲਈ ਵੀ ਸਰਗਰਮ ਹਨ ਜਿਸ ਬਾਰੇ ਰਸਮੀ ਸੂਚਨਾ ਜਲਦੀ ਹੀ ਸਾਹਮਣੇ ਆਵੇਗੀ। ਫਿਲਹਾਲ ਅੱਜ ਦੀ ਖਬਰ ਭਾਸ਼ਾ ਵਿਭਾਗ ਬਾਰੇ ਹੈ। 

ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬੀ ਮਾਹ’ ਦੇ ਖ਼ੂਬਸੂਰਤ ਵਿਦਾਇਗੀ ਸਮਾਰੋਹ ਵਿੱਚ ਪ੍ਰਸਿੱਧ ਹਿੰਦੀ ਕਵਿੱਤਰੀ ਜਸਪ੍ਰੀਤ ਕੌਰ ਫ਼ਲਕ ਦੇ ਨਿਵੇਕਲੇ ਪੰਜਾਬੀ ਕਾਵਿ ਸੰਗ੍ਰਹਿ ‘ਅੱਠਵੇਂ ਰੰਗ ਦੀ ਤਲਾਸ਼’ ਦਾ ਲੋਕ ਅਰਪਣ ਮੁੱਖ ਮਹਿਮਾਨ ਸ਼੍ਰੋਮਣੀ ਪੰਜਾਬੀ ਆਲੋਚਕ ਡਾ: ਜਸਵਿੰਦਰ ਸਿੰਘ, ਸਮਾਗਮ ਦੇ ਪ੍ਰਧਾਨ ਡਾ.ਸੁਰਜੀਤ ਲੀਅ, ਵਿਸ਼ੇਸ਼ ਮਹਿਮਾਨ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਨਿੰਦਰ ਘੁਨਿਆਣਵੀ ਅਤੇ ਪੰਜਾਬੀ, ਹਿੰਦੀ ਅਤੇ ਉਰਦੂ ਸਾਹਿਤ ਦੀਆਂ ਕਈ ਨਾਮਵਰ ਹਸਤੀਆਂ ਦੇ ਕਰ-ਕਮਲਾਂ ਨਾਲ ਸੰਪੰਨ ਹੋਇਆ। 

ਭਾਸ਼ਾ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਨੇ ਜਸਪ੍ਰੀਤ ਕੌਰ ਫ਼ਲਕ ਦੀ ਇਸ ਸਿਰਜਣਾਤਮਕ ਪ੍ਰਾਪਤੀ ਲਈ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਰਚਨਾਤਮਕ ਬਣੇ ਰਹਿਣ ਲਈ ਪ੍ਰੇਰਿਤ ਕੀਤਾ। ਜਸਪ੍ਰੀਤ ਕੌਰ ਫ਼ਲਕ ਨੇ ਇਸ ਪਲ ਨੂੰ ਆਪਣੀ ਜ਼ਿੰਦਗੀ ਦਾ ਕਦੇ ਨਾ ਭੁੱਲਣ ਜੋਗ ਪਲ ਦੱਸਿਆ। ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਮਰ ਨੂਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਓਮਪ੍ਰਕਾਸ਼ ਗਾਸੋ, ਦੀਪਕ ਜਲੰਧਰੀ, ਸਰਦਾਰ ਪੰਛੀ, ਸਤਨਾਮ ਸਿੰਘ, ਵੀਰਪਾਲ ਕੌਰ ਆਦਿ ਸਮੇਤ ਕਈ ਉੱਘੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।

Sunday, 8 March 2020

ਕਵਿਤਾ-ਕਥਾ-ਕਾਰਵਾਂ ਵੱਲੋਂ ਕੌਮਾਂਤਰੀ ਮਹਿਲਾ ਦਿਵਸ 'ਤੇ ਸ਼ਾਨਦਾਰ ਆਯੋਜਨ

ਨਵੀਆਂ ਅਤੇ ਸਥਾਪਿਤ ਕਵਿੱਤਰੀਆਂ ਨੇ ਦਿੱਤਾ ਸਮਾਜ ਨੂੰ ਕਵਿਤਾ ਨਾਲ ਹਲੂਣਾ 
ਲੁਧਿਆਣਾ: 8 ਮਾਰਚ 2020: (*ਸਾਹਿਤ ਸਕਰੀਨ ਟੀਮ):: 
ਅੱਜ ਸਤਲੁੱਜ ਕਲੱਬ ਵਿੱਚ ਹੋਇਆ ਸਾਹਿਤਿਕ ਆਯੋਜਨ ਕਈ ਪੱਖਾਂ ਤੋਂ ਵੱਖਰਾ ਸੀ। ਪੂਰੀ ਤਰਾਂ ਸਾਹਿਤਿਕ ਅਤੇ ਵੱਖ ਵੱਖ ਵਿਚਾਰਾਂ ਵਾਲੇ ਲੋਕਾਂ ਦੀ ਪ੍ਰੇਮ ਮਿਲਣੀ ਦਾ ਅਹਿਸਾਸ ਕਰਾਉਂਦਾ ਹੋਇਆ ਸਮਾਗਮ। ਬੜੇ ਚਿਰਾਂ ਮਗਰੋਂ ਅਜਿਹਾ ਸਮਾਗਮ  ਦੇਖਿਆ ਜਿਸ ਵਿੱਚ ਸਭ ਕੁਝ ਬੜੇ ਹੀ ਨਿਸਚਿਤ ਤਰੀਕੇ ਨਾਲ ਚੱਲ ਰਿਹਾ ਸੀ। ਘੜੀ ਦੀਆਂ ਸੂਈਆਂ ਦੇ ਹਿਸਾਬ ਨਾਲ। ਨਾ ਕੋਈ ਕਿਸੇ ਨੂੰ ਸਟੇਜ ਤੋਂ ਘੂਰ ਰਿਹਾ ਸੀ ਤੇ ਨਾ ਹੀ ਕੋਈ ਕਿਸੇ ਨੂੰ ਅੱਖਾਂ ਅੱਖਾਂ ਨਾਲ ਆਪਣੀ ਗੱਲ ਮੰਨਣ-ਮਨਵਾਉਣ ਦੇ ਇਸ਼ਾਰੇ ਕਰ ਰਿਹਾ ਸੀ। ਇਹ ਇੱਕ ਅਜਿਹਾ ਸਮਾਗਮ ਸੀ ਜਿਸ ਵਿੱਚ ਨਾ ਤਾਂ ਕਿਸੇ ਪਾਰਟੀ ਦੀ ਨਾਅਰੇਬਾਜ਼ੀ ਸੀ ਤੇ ਨਾ ਹੀ ਕਿਸ ਸਿਆਸੀ ਪਾਰਟੀ ਦਾ ਵਿਰੋਧ ਜਾਂ ਹਮਾਇਤ। ਸਿਰਫ ਕਲਮ ਦਾ ਰੰਗ ਅਤੇ ਔਰਤਾਂ ਦੀ ਸਥਿਤੀ। ਸਾਰਾ ਫੋਕਸ ਕੌਮਾਂਤਰੀ ਮਹਿਲਾ ਦਿਵਸ ਵੱਲ ਸੀ।  ਉਸ ਦੇ ਮਕਸਦ ਨੂੰ ਸਫਲ ਬਣਾਉਣ ਲਈ ਸ਼ਾਇਰੀ ਦਾ ਦੌਰ ਵੀ ਚੱਲਿਆ, ਵਿਚਾਰ ਵਟਾਂਦਰੇ ਵੀ ਹੋਏ ਅਤੇ ਪੈਨਲ ਡਿਸਕਸ਼ਨ ਵੀ ਬੇਹੱਦ ਦਿਲਚਸਪ ਰਹੀ। ਸਾਹਿਤਿਕ ਸਮਾਗਮਾਂ ਵਿੱਚ ਨਜ਼ਰ ਆਉਂਦੀਆਂ ਗੁੱਟਬੰਦੀਆਂ ਅਤੇ ਤਿਕੜਮਬਾਜ਼ੀਆਂ ਤੋਂ ਮੁਕਤ ਸੀ ਅੱਜ ਦਾ ਸਮਾਗਮ।
ਸਾਹਿਤ ਨੂੰ ਸਮਰਪਿਤ ਸੰਸਥਾ ਕਵਿਤਾ-ਕਥਾ-ਕਾਰਵਾਂ ਵੱਲੋਂ ਇਹ ਸਮਾਗਮ ਸਤਲੁਜ ਕਲੱਬ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਜ਼ਰੀਏ ਕੌਮਾਂਤਰੀ ਮਹਿਲਾ ਦਿਵਸ ਨੂੰ ਬਹੁਤ ਹੀ ਭਾਵਪੂਰਤ ਢੰਗ ਨਾਲ ਮਨਾਇਆ ਗਿਆ। ਸੰਸਥਾ ਦੀ ਪ੍ਰਧਾਨ ਜਸਪ੍ਰੀਤ ਕੌਰ ਫਲਕ ਦੀ ਅਗਵਾਈ 'ਚ ਸਮੁੱਚਾ ਸਮਾਗਮ ਸਫਲਤਾਪੂਰਵਕ ਨੇਪਰੇ ਚੜ੍ਹਿਆ। ਮੁੱਖ ਮਹਿਮਾਨ ਵਜੋਂ ਕਿਰਨ ਬਾਲਾ (ਆਈਆਰਐੱਸ) ਜੁਆਇੰਟ ਕਮਿਸ਼ਨਰ ਜੀਐੱਸਟੀ, ਜਲੰਧਰ ਪਹੁੰਚੇ। ਵਿਸ਼ੇਸ਼ ਮਹਿਮਾਨ ਕਿਰਨ ਸਾਹਨੀ ਭਾਸ਼ਾ ਵਿਭਾਗ ਪੰਜਾਬ ਸਨ। ਆਰੰਭਿਕ ਸੈਸ਼ਨ ਦੀ ਪ੍ਰਧਾਨਗੀ ਸਤਲੁਜ ਕਲੱਬ ਲੁਧਿਆਣਾ ਦੀ ਕਲਚਰਲ ਸਕੱਤਰ ਮੋਨਿਕਾ ਮਿੱਤਲ ਨੇ ਕੀਤੀ, ਜਦਕਿ ਸਟੇਜ ਸੰਚਾਲਨ ਵਿਭਾ ਕੁਮਰੀਆ ਸ਼ਰਮਾ ਨੇ ਕੀਤਾ। ਮਹਿਲਾਵਾਂ ਦੇ ਸਸ਼ਕਤੀਕਰਨ 'ਤੇ ਵਿਚਾਰਾਂ ਦੇ ਸੈਸ਼ਨ ਦੀ ਪ੍ਰਧਾਨਗੀ ਦਵਿੰਦਰ ਕੌਰ ਸੈਣੀ ਨੇ ਕੀਤੀ ਤੇ ਸਟੇਜ ਸੰਚਾਲਨ ਅਨੂਪੁਰੀ ਨੇ ਕੀਤਾ। ਡਾ. ਬਬੀਤਾ ਜੈਨ ਨੇ 'ਮਹਿਲਾ ਸਸ਼ਕਤੀਕਰਨ: ਸਮੇਂ ਦੀ ਲੋੜ' 'ਤੇ ਵਿਚਾਰ ਰੱਖੇ। ਇਸ ਬਹਿਸ ਵਿੱਚ ਭਾਗ ਲੈਣ ਵਾਲੇ ਹੋਰ ਬੁਲਾਰੇ ਪ੍ਰੋ. ਸਰਲਾ ਭਾਰਦਵਾਜ ਤੇ ਨੂਪੁਰ ਸੰਧੂ ਸਨ।
ਉਭਰਦੇ ਕਵੀਆਂ ਦੇ ਕਵਿਤਾ ਪਾਠ ਸੈਸ਼ਨ ਦੀ ਪ੍ਰਧਾਨਗੀ ਰਮ੍ਹਾ ਸ਼ਰਮਾ ਨੇ ਕੀਤੀ, ਜਦਕਿ ਸਟੇਜ ਸੰਚਾਲਨ ਰਸ਼ਮੀ ਅਸਥਾਨਾ ਨੇ ਕੀਤਾ। ਵਾਣੀਪ੍ਰੀਤ ਕੌਰ, ਰੂਪ ਕੰਵਲ, ਸਾਰਾ, ਦੀਪਿਕਾ, ਕਾਰਤਿਕਾ, ਭਾਨੂੰ ਸੂਦ ਤੇ ਲਖਵਿੰਦਰ ਕੌਰ ਨੇ ਕਵਿਤਾ ਪਾਠ ਕੀਤਾ। ਨਾਮਵਰ ਕਵੀਆਂ ਦੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਮਨ ਸ਼ਰਮਾ ਨੇ ਕੀਤੀ ਅਤੇ ਸਟੇਜ ਸੰਚਾਲਨ ਡਾ. ਅਨੂ ਸ਼ਰਮਾ ਕੌਰ ਨੇ ਕੀਤਾ। ਸਰਿਤਾ ਜੈਨ ਤੇ ਡਾ. ਸੀਮਾ ਗਰੇਵਾਲ ਨੇ ਕਵੀਤਾ ਪਾਠ ਕੀਤਾ। ਇਸ ਪਿੱਛੋਂ ਮਾਣ ਸਨਮਾਨ ਕੀਤੇ ਗਏ। ਪਾਰਥ ਐਵਾਰਡ ਦੀਪਤੀ ਸਲੂਜਾ (ਐੱਨਜੀਓ) ਨੂੰ ਦਿੱਤਾ ਗਿਆ। ਮਦਰ ਟੈਰੇਸਾ ਐਵਾਰਡ ਨਿਆਸਰੀਆਂ ਬੱਚੀਆਂ ਨੂੰ ਸੰਭਾਲਣ ਤੇ ਪਾਲਣ ਪੋਸ਼ਣ ਕਰਨ ਵਾਲੀ ਪ੍ਰਕਾਸ਼ ਕੌਰ (ਯੂਨੀਕ ਹੋਮ ਜਲੰਧਰ) ਨੂੰ ਦਿੱਤਾ ਗਿਆ। ਮਾਤਾ ਗੁਜਰੀ ਐਵਾਰਡ ਮਨਰਾਜ ਕੌਰ, ਦਲੀਪ ਕੌਰ ਟਿਵਾਣਾ ਐਵਾਰਡ ਇੰਦਰਜੀਤਪਾਲ ਕੌਰ, ਰਾਜਬੀਰ ਕੌਰ ਰਾਏ ਐਵਾਰਡ ਹਾਕੀ ਲਈ ਪੁਸ਼ਪਿੰਦਰ ਕੌਰ, ਬਾਗ ਦੇਵੀ ਐਵਾਰਡ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੂੰ ਦਿੱਤੇ ਗਏ। ਪ੍ਰੋਗਰਾਮ ਦੇ ਦੌਰਾਨ ਹੀ ਜਸਪ੍ਰੀਤ ਕੌਰ ਫਲਕ ਦੀ ਕਾਵਿ ਪੁਸਤਕ 'ਰੇਤ ਪਰ ਰੰਗੋਲੀ ' ਦੀ ਦੂਜੀ ਐਡੀਸ਼ਨ ਵੀ ਲੋਕ ਅਰਪਣ ਕੀਤੀ ਗਈ। ਇਸੇ ਤਰ੍ਹਾਂ ਗਰੈਂਡ-ਮਾਂ ਐਵਾਰਡ ਸੰਤੋਸ਼ ਗੁਪਤਾ, ਕਮਲਾ ਕੌਸ਼ਲ, ਨਿਰਮਲ ਖੁੰਨਾ, ਹਰਜੀਤ ਕੌਰ ਗੋਗੀਆ ਤੇ ਸਤਿਆ ਬਜਾਜ ਨੂੰ ਦਿੱਤੇ ਗਏ। ਇਸ ਸਾਰੇ ਸਮਾਗਮ ਦੀ ਰੂਹ-ਏ-ਰਵਾਂ ਜਸਪ੍ਰੀਤ ਕੌਰ ਫਲਕ ਨੂੰ ਤਮਾਮ ਹਾਜ਼ਰੀਨ ਨੇ ਇੰਨਾ ਸ਼ਾਨਦਾਰ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ। ਇਸ ਮੌਕੇ ਫੋਟੋ ਤੇ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ। ਇਹ  ਫੋਟੋ ਪ੍ਰਦਰਸ਼ਨੀ ਅਸਲ ਵਿੱਚ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਈ ਕੈਮਰਾ ਕਲਾਕਾਰ ਜਸ ਪ੍ਰੀਤ ਦੀਆਂ ਅਮਲਤਾਸ ਬਾਰੇ ਖਿੱਚੀਆਂ ਤਸਵੀਰਾਂ ਤੇ ਅਧਾਰਿਤ ਸੀ।  ਇਹਨਾਂ ਤਸਵੀਰਾਂ ਨੇ  ਬਹੁਤ ਸ਼ੋਹਰਤ ਖੱਟੀ ਹੈ ਅਤੇ ਦੱਸਿਆ ਹੈ ਕਿ ਜੇ ਕੁਝ ਸਿੱਖਣ ਜਾਂ ਕਰਨ ਦਾ ਜਨੂੰਨ ਚੜ੍ਹ ਜਾਵੇ ਤਾਂ ਕਿਸੇ ਵੀ ਉਮਰੇ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ। ਲੋਕ ਜਸ ਪ੍ਰੀਤ ਨੂੰ ਕੈਮਰੇ ਨਾਲ ਕਵਿਤਾ ਲਿਖਣ ਵਾਲੀ ਸ਼ਾਇਰਾ ਆਖਦੇ ਹਨ। ਅੱਜ ਜਸ ਪ੍ਰੀਤ  ਨੇ ਇੱਕ ਹੋਰ ਕਮਾਲ ਦਿਖਾਇਆ। ਬੁਲੰਦ  ਆਵਾਜ਼ ਵਾਲੇ ਗਾਇਨ ਦਾ ਕਮਾਲ। ਟੱਪਿਆਂ ਦੀ ਝਲਕ ਕਮਾਲ ਦੀ ਸੀ। ਤੇਰੇ ਵਿੱਚੋਂ ਰੱਬ ਦਿੱਸਦਾ-ਤੈਨੂੰ ਸਜਦਾ ਮੈਂ ਤਾਂ ਕੀਤਾ--ਇਹ ਗਾਇਨ ਸਿੱਧਾ ਦਿਲ ਵਿੱਚ ਉਤਰਦਾ ਸੀ। ਇਸੇ ਤਰਾਂ ਹੋਰਨਾਂ ਮਹਿਮਾਨਾਂ ਨੇ ਵੀ ਆਪੋ ਆਪਣੇ ਕਮਾਲ ਦਿਖਾਏ। 
ਜਲੰਧਰ ਤੋਂ ਆਈ ਮੋਹਤਰਮਾ ਨੂਪੁਰ ਸੰਧੂ ਨੇ ਇੱਕ ਜ਼ਬਰਦਸਤ ਨੁਕਤਾ ਰੱਖਿਆ ਕਿ ਕੁੜੀਆਂ ਨੂੰ ਕੁੜੀਆਂ ਹੀ ਰਹਿਣ ਦਿਓ। ਕੁਦਰਤ ਦੀ ਜਾਂ ਰੱਬ ਦੀ ਬੜੀ  ਵੱਡੀ ਸੌਗਾਤ ਹੁੰਦੀਆਂ ਹਨ ਕੁੜੀਆਂ। ਇਹਨਾਂ ਦੀ ਬਾਰ ਬਾਰ ਮੁੰਡਿਆਂ ਨਾਲ ਤੁਲਨਾ ਨਾ ਕਰੋ। ਇਹ ਨਾ ਆਖਿਆ ਕਰੋ ਸਾਡੀ ਕੁੜੀ ਤਾਂ ਮੁੰਡਿਆਂ ਵਰਗੀ ਹੈ। ਅਜਿਹਾ ਕਰਕੇ ਇੱਕ ਤਰਾਂ ਨਾਲ ਮੁੰਡਿਆਂ ਨੂੰ ਵਡਿਆਇਆ ਜਾਂਦਾ ਹੈ ਤੇ ਕੁੜੀਆਂ ਨੂੰ ਛੁਟਿਆਇਆ ਜਾਂਦਾ ਹੈ। ਕੁੜੀਆਂ ਨੂੰ ਮੁੰਡਿਆਂ ਵਰਗਾ ਆਖਣਾ ਇੱਕ ਤਰਾਂ ਨਾਲ ਕੁੜੀਆਂ ਦਾ ਅਪਮਾਨ ਹੀ ਹੈ। 
ਇਸਤੇ ਸਮਾਗਮ ਵਿੱਚ ਮੌਜੂਦ ਸਾਹਿਤਿਕ ਦੁਨੀਆ ਦੇ ਉੱਘੇ ਲੇਖਕ, ਸੰਪਾਦਕ ਅਤੇ ਸ਼ਾਇਰ ਰਾਜਿੰਦਰ ਸਾਹਿਲ ਨੇ ਕਿਹਾ ਕਿ ਮੈਂ ਖੁਦ ਹਮੇਸ਼ਾ ਆਪਣੀ ਬੇਟੀ ਨੂੰ ਬੇਟੀ ਆਖ ਕੇ ਖੁਸ਼ ਹੁੰਦਾ ਹਾਂ।  ਇਸ ਤਰਾਂ ਇੱਕ ਸੋਚ ਸ਼ੁਰੂ ਹੋਈ ਕਿ ਬੇਟੀ ਨੂੰ ਬੇਟੀ ਆਖਿਆ ਜਾਵੇ। ਇਸ ਸੋਚ ਵਿੱਚ ਕਈਆਂ ਨੇ ਆਪਣੀ ਹਾਂ ਮਿਲਾਈ ਜਿਸ ਨੂੰ ਅੱਜ ਦੇ ਸਮਾਗਮ ਦੀ ਇੱਕ ਖਾਸ ਪ੍ਰਾਪਤੀ ਆਖਿਆ ਜਾ ਸਕਦਾ ਹੈ। 
ਵੱਖ ਵੱਖ ਕਾਲਜਾਂ ਤੋਂ ਆਈਆਂ ਮੁਟਿਆਰ ਕਵਿੱਤਰੀਆਂ ਨੇ ਆਪਣੀ ਕਲਮ ਦਾ ਰੰਗ ਦਿਖਾਇਆ ਤਾਂ ਸਾਰੇ ਅਸ਼ ਅਸ਼ ਕਰ ਉੱਠੇ। 
ਇਹਨਾਂ ਦੀ ਸ਼ਾਇਰੀ ਵਿੱਚ ਇਸਤਰੀ ਨਾਲ ਹੋ ਰਹੀਆਂ ਵਧੀਕੀਆਂ ਦਾ ਜ਼ਿਕਰ ਤਾਂ ਜ਼ਰੂਰ ਸੀ ਪਰ ਰੋਣਾ ਧੋਣਾ ਨਹੀਂ ਸੀ। ਇਸ ਜਬਰ ਦੇ ਖਿਲਾਫ ਜੋਸ਼ੀਲੇ ਸੰਘਰਸ਼ ਦਾ ਐਲਾਨ ਸੀ। "ਭਵਿੱਖ ਸਾਡਾ ਹੈ"--ਇਸ ਸੁਰ ਵਾਲੀ ਲਲਕਾਰ ਸੀ। 
ਇਸ ਸਮਾਗਮ ਵਿੱਚ ਜਲੰਧਰ, ਅੰਮ੍ਰਿਤਸਰ, ਹਿਸਾਰ, ਚੰਡੀਗੜ੍ਹ, ਦਿੱਲੀ ਅਤੇ ਹੋਰਨਾਂ  ਸ਼ਹਿਰਾਂ ਤੋਂ ਆਈਆਂ ਸ਼ਖਸੀਅਤਾਂ  ਵੀ ਸ਼ਾਮਲ ਹੋਈਆਂ। ਐਡਵੋਕੇਟ ਦੀਪਤੀ ਸਲੂਜਾ ਨੇ ਖੁਦ ਵਿਕਲਾਂਗ ਹੋਣ ਦੇ ਬਾਵਜੂਦ ਜਿਸ ਹਿੰਮਤ ਦਾ ਪ੍ਰਗਟਾਵਾ ਕੀਤਾ ਉਹ ਇੱਕ ਮਿਸਾਲ ਸੀ। ਇਸੇ ਤਰਾਂ ਬਠਿੰਡਾ ਤੋਂ ਪੁੱਜੇ ਮੈਡਮ ਸੀਮਾ ਗਰੇਵਾਲ ਨੇ ਵੀ ਬਹੁਤ ਸਾਰੀਆਂ ਕਮਾਲ ਦੀਆਂ ਗੱਲਾਂ ਆਖੀਆਂ। ਉਹਨਾਂ ਨੇ ਆਪਣੀ ਖੂਬਸੂਰਤ ਕਿਤਾਬ ਦੇ ਸੰਬੰਧ ਵਿੱਚ ਸਾਹਿਤ ਸਕਰੀਨ ਦੀ ਟੀਮ ਨਾਲ ਵੀ ਗੱਲਾਂ ਕੀਤੀਆਂ। 
ਡਾਕਟਰ ਬਬੀਤਾ ਜੈਨ, ਪ੍ਰੋਫੈਸਰ ਸਰਲ ਭਾਰਦਵਾਜ, ਮੈਡਮ ਰਮਾ ਸ਼ਰਮਾ, ਡਾਕਟਰ ਅਣੂ ਸ਼ਰਮਾ, ਸਰਿਤਾ ਜੈਨ, ਸਾਹਿਤਿਕ ਸਰਗਰਮੀਆਂ ਨੂੰ ਲਗਾਤਾਰ ਬੜੀ ਸ਼ਿੱਦਤ ਨਾਲ ਚਲਾਉਣ ਵਾਲੀ ਮੈਡਮ ਜਤਿੰਦਰ ਕੌਰ ਸੰਧੂ, ਮਿਸ ਵਨਿਤਾ, ਸ਼ਵੇਤਾ ਸ਼ਰਮਾ ਅਤੇ ਹੋਰਨਾਂ ਦੀ ਮੌਜੂਦਗੀ ਅਤੇ ਸ਼ਬਦ ਵੀ ਯਾਦਗਾਰੀ ਬਣ ਗਏ ਅਤੇ ਦਿਲਾਂ ਵਿੱਚ ਉਤਰਦੇ ਹੋਏ ਕੁਝ ਕਰਨ ਦੀ ਪ੍ਰੇਰਨਾ ਵੀ ਦੇ ਗਏ। ਇਹ ਸਾਰੀਆਂ ਰਿਪੋਰਟਾਂ ਵੀ ਵੱਖੋ ਵੱਖ ਤੌਰ ਤੇ ਵੀ ਪਾਈਆਂ ਜਾ ਰਹੀਆਂ ਹਨ। ਸਮਾਗਮ ਦੇ ਅੱਠ ਭਾਗ ਸਨ ਭਾਗ ਦਾ ਪ੍ਰਧਾਨਗੀ ਮੰਡਲ ਵੱਖਰਾ ਸੀ ਅਤੇ ਹਰ ਵਾਰ ਮੰਚ ਸੰਚਾਲਕ ਵੀ ਵੱਖਰਾ ਸੀ। ਕੁਲ ਮਿਲਾ ਕੇ ਇਹ ਇੱਕ ਕੌਮਾਂਤਰੀ ਪੱਧਰ ਦਾ ਸਮਾਗਮ ਹੋ ਨਿੱਬੜਿਆ ਜਿਸ ਵਿੱਚ ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਉਰਦੂ ਨਾਲ ਜੁੜੇ ਹੋਏ ਲੇਖਕ ਵੀ ਸਨ ਅਤੇ ਸਰੋਤੇ ਵੀ। ਸਮਾਗਮ ਕਾਫੀ ਲੰਮਾ ਸੀ ਪਰ ਇਸਦੇ ਬਾਵਜੂਦ ਦਰਸ਼ਕਾਂ ਅਤੇ ਸਰੋਤਿਆਂ ਨੇ ਇਸ ਸਮਾਗਮ ਨੂੰ ਲਗਾਤਾਰ ਮਾਣਿਆ। 
ਸਮੁੱਚੇ ਪ੍ਰੋਗਰਾਮ ਨੂੰ ਸਮੇਟਦਿਆਂ ਡਾ. ਜਗਤਾਰ ਸਿੰਘ ਧੀਮਾਨ, ਰਜਿਟਰਾਰ ਸੀਟੀ ਯੂਨੀਵਰਸਿਟੀ ਨੇ ਆਪਣੇ ਵਿਚਾਰ ਰੱਖੇ। ਧੰਨਵਾਦ ਦੇ ਸ਼ਬਦ ਰਸ਼ਮੀ ਅਸਥਾਨਾ ਨੇ ਕਹੇ।
ਅਖੀਰ ਵਿੱਚ ਗੱਲ ਕਿਤਾਬਾਂ ਦੀ ਵੀ। ਇਸ ਸਮਾਗਮ ਵਿੱਚ ਸ਼ਾਇਦ ਹੀ ਕੋਈ ਮਹਿਮਾਨ ਬਚਿਆ ਹੋਵੇ ਜਿਸਨੂੰ ਸੌਗਾਤ ਨਾ ਮਿਲੀ ਹੋਵੇ। ਜਿਸ ਜਿਸ ਨੇ ਵੀ ਕਿਤਾਬ ਲੈਣੀ ਚਾਹੀ ਸੀਮਾ ਗਰੇਵਾਲ ਅਤੇ ਰਾਜਿੰਦਰ ਸਾਹਿਲ ਹੁਰਾਂ ਨੇ ਹਰ ਉਸ ਵਿਅਕਤੀ ਨੂੰ ਬੜੇ ਹੀ ਪਿਰਵ ਅਤੇ ਸਤਿਕਾਰ ਨਾਲ ਕਿਤਾਬ ਭੇਂਟ ਕੀਤੀ। ਦਿਲਚਸਪ ਤੱਥ ਇਹ ਵੀ ਕਿ ਸੌਗਾਤ ਵੱਜੋਂ ਦਿੱਤੀਆਂ ਗਈਆਂ ਇਹ ਕਿਤਾਬਾਂ ਸਸਤੀਆਂ ਨਹੀਂ ਸਨ। ਬਹੁਤ ਮਹਿੰਗੀਆਂ ਛਪੀਆਂ ਹੋਈਆਂ ਸਨ ਬੜੇ ਹੀ ਦਿਲਕਸ਼ ਸਟਾਈਲ ਵਾਲੀਆਂ।  ਜੇ ਕਿਸੇ ਨੇ ਕੀਮਤ ਦੇਣੀ ਵੀ ਚਾਹੀ ਤਾਂ ਲੇਖਕਾਂ ਅਤੇ ਪ੍ਰਬੰਧਕਾਂ ਨੇ ਬੜੀ ਹੀ ਨਿਮਰਤਾ ਨਾਲ ਮਨ ਕਰ ਦਿੱਤਾ ਅਤੇ ਸਿਰਫ ਏਨਾ ਹੀ ਕਿਹਾ ਇਸ ਨੂੰ ਪੜ੍ਹਨਾ ਜ਼ਰੂਰ। ਮਹਿਮਾਨ ਝੋਲੀਆਂ ਭਰ ਭਰ ਕਿਤਾਬਾਂ ਦੀਆਂ ਲੈ ਗਏ। 
(*ਸਾਹਿਤ ਸਕਰੀਨ ਟੀਮ ਵਿੱਚ ਸਨ ਕਾਰਤਿਕਾ ਸਿੰਘ, ਰੈਕਟਰ ਕਥੂਰੀਆ ਅਤੇ ਹੋਰ ਮੈਂਬਰ। ਕੁਝ  ਹੋਰ ਸਮਗਰੀ ਦੇਖ ਸਕਦੇ ਹੋ ਹੋਰਨਾਂ ਪੋਸਟਾਂ ਵਿੱਚ)