google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: Mitter Sain Meet
Showing posts with label Mitter Sain Meet. Show all posts
Showing posts with label Mitter Sain Meet. Show all posts

Monday, 20 April 2026

‘ਕਾਵਿ ਕੈਨਵਸ’ ਸਾਂਝਾ ਕਾਵਿ ਸੰਗ੍ਰਿਹ ਦੀ ਸ਼ਾਨਦਾਰ ਰਿਲੀਜ਼

Hari Singh Jachak Poet on Monday 20th ਅਪ੍ਰੈਲ 2026 at 15:26 Regarding Book Release 

ਪੰਜਾਬੀ ਭਵਨ ਲੁਧਿਆਣਾ ਵਿੱਚ ਸਾਹਿਤਕ ਰੰਗਤ ਭਰਿਆ ਖਾਸ ਸਮਾਗਮ


ਲੁਧਿਆਣਾ
: 20 ਅਪ੍ਰੈਲ 2026: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਸਾਹਿਤਕ ਦੀਪ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਪੰਜਾਬੀ ਭਵਨ, ਲੁਧਿਆਣਾ ਵਿੱਚ ਸਾਂਝੇ ਕਾਵਿ ਸੰਗ੍ਰਿਹ ‘ਕਾਵਿ ਕੈਨਵਸ’ ਦੀ ਰਿਲੀਜ਼ ਸਮਾਰੋਹ ਬੜੇ ਉਤਸ਼ਾਹ ਅਤੇ ਸਾਹਿਤਕ ਗੰਭੀਰਤਾ ਨਾਲ ਆਯੋਜਿਤ ਕੀਤਾ ਗਿਆ। ਇਹ ਸਮਾਗਮ ਪੰਜਾਬੀ ਸਾਹਿਤ ਪ੍ਰੇਮੀਆਂ ਲਈ ਇੱਕ ਯਾਦਗਾਰੀ ਪਲ ਸਾਬਤ ਹੋਇਆ।
ਸਮਾਗਮ ਵਿੱਚ ਪ੍ਰਸਿੱਧ ਵਿਦਵਾਨ ਸੁਖਵਿੰਦਰ ਸਿੰਘ ਫੁੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਡਾ. ਹਰੀ ਸਿੰਘ ਜਾਚਕ, ਡਾ. ਗੁਰਚਰਨ ਕੌਰ ਕੋਚਰ, ਡਾ. ਇਰਾਦੀਪ ਤ੍ਰੇਹਨ, ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਬਲਵੰਤ ਸਿੰਘ ਜੋਗਾ ਅਤੇ ਸ੍ਰੀ ਮਿੱਤਰ ਸੈਨ ਮੀਤ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰੀ।

ਸਮਾਗਮ ਦੀ ਸ਼ੁਰੂਆਤ ਕਵਿਤਰੀ ਦੀਪ ਲੁਧਿਆਣਵੀ ਵੱਲੋਂ ਗੁਰਬਾਣੀ ਸ਼ਬਦ ਨਾਲ ਕੀਤੀ ਗਈ, ਜਿਸ ਨਾਲ ਪੂਰਾ ਮਾਹੌਲ ਆਧਿਆਤਮਿਕਤਾ ਨਾਲ ਰੰਗਿਆ ਗਿਆ। ਇਸ ਤੋਂ ਬਾਅਦ ਮੁੱਖ ਅਤੇ ਵਿਸ਼ੇਸ਼ ਮਹਿਮਾਨਾਂ ਅਤੇ ਸੰਸਥਾ ਦੀ ਪ੍ਰਧਾਨ ਰਮਨਦੀਪ ਕੌਰ (ਹਰਸਰ ਜਾਈ) ਵੱਲੋਂ ਸੰਗ੍ਰਿਹ ਨੂੰ ਲੋਕ ਅਰਪਿਤ ਕੀਤਾ ਗਿਆ।

ਆਪਣੇ ਸੰਬੋਧਨ ਵਿੱਚ ਸੁਖਵਿੰਦਰ ਸਿੰਘ ਫੁੱਲ ਨੇ ਕਿਹਾ ਕਿ ਇਹ ਸੰਗ੍ਰਿਹ ਨਵੀਆਂ ਅਤੇ ਅਨੁਭਵੀ ਕਲਮਾਂ ਦੇ ਸੁੰਦਰ ਮੇਲ ਦਾ ਪ੍ਰਤੀਕ ਹੈ, ਜੋ ਪੰਜਾਬੀ ਸਾਹਿਤ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਡਾ. ਹਰੀ ਸਿੰਘ ਜਾਚਕ ਨੇ ਪੁਸਤਕ ਵਿੱਚ ਸ਼ਾਮਲ ਕਵਿਤਾਵਾਂ ਬਾਰੇ ਭਾਵਪੂਰਤ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਵਿਤਾ ਸਮਾਜ ਦੀ ਧੜਕਣ ਹੁੰਦੀ ਹੈ ਅਤੇ ਇਹ ਸੰਗ੍ਰਿਹ ਉਸ ਧੜਕਣ ਨੂੰ ਬਖੂਬੀ ਪ੍ਰਗਟ ਕਰਦਾ ਹੈ। ਡਾ. ਗੁਰਚਰਨ ਕੌਰ ਕੋਚਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਵਿੱਚ ਨਾਰੀ ਅਹਿਸਾਸ, ਸਮਾਜਿਕ ਸੰਵੇਦਨਾ ਅਤੇ ਆਧੁਨਿਕ ਸੋਚ ਦਾ ਸੁੰਦਰ ਮੇਲ ਹੈ।

ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਐਸੇ ਉਪਰਾਲੇ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਡਾ. ਮਿੱਤਰ ਸੈਨ ਮੀਤ ਨੇ ਕਿਹਾ ਕਿ ਕਵਿਤਾ ਸਿਰਫ਼ ਸ਼ਬਦਾਂ ਦੀ ਰਚਨਾ ਨਹੀਂ, ਸਗੋਂ ਸਮਾਜ ਦੀ ਅਸਲੀਅਤ ਦਾ ਦਰਪਣ ਹੁੰਦੀ ਹੈ। ਡਾ. ਇਰਾਦੀਪ ਤ੍ਰੇਹਨ ਨੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਂਦੇ ਹੋਏ ਮਹਿਮਾਨਾਂ ਦੀ ਪੇਸ਼ਕਾਰੀ ਕੀਤੀ।


ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ, ਜਿਸ ਵਿੱਚ ਐਡਵੋਕੇਟ ਤ੍ਰਿਪਤਾ ਬਰਮੋਟਾ, ਰਾਜਵਿੰਦਰ ਕੌਰ, ਬਲਜੀਤ ਸਿੰਘ ਮੱਲ੍ਹਾ, ਰੇਖਾ ਮੋਂਗਾ, ਸੁਖਦੇਵ ਸਿੰਘ ਗੰਡਵਾ, ਜਸਜੋਤ ਸਿੰਘ, ਅਮਿਤ ਕੌਰ, ਸੁਖਦੀਪ ਕੌਰ ਅਤੇ ਰੰਜਨ ਆਦਿ ਕਵੀਆਂ ਨੇ ਆਪਣੀ ਕਾਵਿ-ਕਲਾ ਨਾਲ ਹਾਜ਼ਰੀਨਾਂ ਨੂੰ ਮੋਹ ਲਿਆ।

ਸਮਾਗਮ ਦੌਰਾਨ ਸੰਗ੍ਰਿਹ ਵਿੱਚ ਸ਼ਾਮਲ ਸਾਰੇ ਕਵੀਆਂ ਅਤੇ ਕਵਿਤਰੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੇ ਮਨੋਬਲ ਵਿੱਚ ਵਾਧਾ ਹੋਇਆ। ਮੰਚ ਸੰਚਾਲਨ ਦੀ ਭੂਮਿਕਾ ਚੰਦਰਜੀਤ ਕੌਰ (ਪ੍ਰੀਤ ਬਹਿਲ) ਵੱਲੋਂ ਬੜੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਈ ਗਈ।

ਅੰਤ ਵਿੱਚ ਸੰਸਥਾ ਦੀ ਪ੍ਰਧਾਨ ਰਮਨਦੀਪ ਕੌਰ (ਹਰਸਰ ਜਾਈ) ਨੇ ਸਾਰੇ ਮਹਿਮਾਨਾਂ, ਕਵੀਆਂ ਅਤੇ ਸਰੋਤਿਆਂ ਦਾ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਐਸੇ ਸਾਹਿਤਕ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ ਉਭਰਦੇ ਲੇਖਕਾਂ ਅਤੇ ਕਵੀਆਂ ਦੀਆਂ 11 ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ।
ਇਹ ਸਮਾਗਮ ਸਿਰਫ਼ ਇੱਕ ਪੁਸਤਕ ਰਿਲੀਜ਼ ਨਹੀਂ ਸੀ, ਸਗੋਂ ਪੰਜਾਬੀ ਸਾਹਿਤ ਦੀ ਰੂਹ ਨੂੰ ਨਵੀਂ ਉਡਾਣ ਦੇਣ ਵਾਲਾ ਯਾਦਗਾਰੀ ਪਲ ਬਣ ਕੇ ਉਭਰਿਆ।

Monday, 16 February 2026

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੀ ਸਰਗਰਮ

Punjabi Bhasha Pasaar Bhaichara on 14th February 2026 at 07:12 Regarding International Mother Language Day 

ਸੱਤ ਵਿਦਿਅਕ ਅਦਾਰਿਆਂ ਵਿੱਚ ਹੋਣੇ ਹਨ ਵਿਸ਼ੇਸ਼ ਸਮਾਗਮ 


ਲੁਧਿਆਣਾ
14 ਫਰਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::

ਅੰਤਰਰਾਸ਼ਟਰੀ ਮਾਤ ਭਾਸ਼ਾ ਪੰਜਾਬੀ ਪੰਦਰਵਾੜੇ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੀ ਸਰਗਰਮ ਹੈ। ਉੱਘੇ ਲੇਖਕ ਮਿੱਤਰਸੈਨ ਅਤੇ ਉਹਨਾਂ ਦੇ ਸਾਥੀਆਂ ਸਹਿਯੋਗੀਆਂ ਦੀ ਅਗਵਾਈ ਹੇਠ ਚੱਲ ਰਹੀ ਇਸ ਸੰਸਥਾ ਨੇ ਪੰਜਾਬੀ ਭਾਸ਼ਾ ਦੇ ਪਸਾਰ ਲਈ ਪਹਿਲਾਂ ਵੀ ਕਾਫੀ ਉੱਦਮ ਉਪਰਾਲੇ ਕੀਤੇ ਹਨ ਅਤੇ ਹੁਣ ਵੀ ਕਈ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੋਇਆ ਹੈ। 

ਇਸ ਪੰਦਰਵਾੜੇ ਦੌਰਾਨ ਕਰਵਾਏ ਜਾਣ ਵਾਲੇ ਸਮਾਗਮਾਂ ਬਾਰੇ ਜਾਣਕਾਰੀ ਦੇਂਦਿਆਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਨੇ ਦੱਸਿਆ ਕਿ ਉਹਨਾਂ ਵੱਲੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੀ ਅਮੀਰੀ ਬਾਰੇ ਜਾਣੂ ਕਰਵਾਉਣ ਲਈ ਸ਼ੁਰੂ ਕੀਤੇ ਗਏ ਸਮਾਗਮਾਂ ਦੀ ਲੜੀ ਦੀ ਰੂਪ ਰੇਖਾ ਹੇਠ ਲਿਖੇ ਅਨੁਸਾਰ ਹੋਵੇਗੀ: 

ਮਿਤੀ ਅਤੇ ਸੰਸਥਾ ਦਾ ਨਾਂ

17.02.2026.   ਸਰਕਾਰੀ ਕਾਲਜ ਮਾਛੀਵਾੜਾ

18.02.2026   ਲਵਲੀ ਯੂਨੀਵਰਸਿਟੀ ਜਲੰਧਰ 

19.02.2026   ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਲੁਧਿਆਣਾ

20.02.2026.  ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਗੁੱਜਰਖਾਨ ਕੈਂਪਸ ਲੁਧਿਆਣਾ 

21.02.2026   ਸਾਹਿਤਕ ਸਮਾਗਮ ਡੱਲਾ 

25.02.2026   ਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ

27.02.2026   ਸਰਕਾਰੀ ਕਾਲਜ ਰਾੜਾ ਸਾਹਿਬ

ਵਿਸ਼ੇ 

ਸਮਾਗਮਾਂ ਦੌਰਾਨ ਹੇਠ ਲਿਖੇ ਵਿਸ਼ਿਆਂ ਤੇ ਗੱਲਬਾਤ ਕੀਤੀ ਜਾਵੇਗੀ:

1.  ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਜ਼ਮੀਨੀ ਪੱਧਰ ਤੇ ਕੀ ਸਰਗਰਮੀਆਂ ਕੀਤੀਆਂ ਜਾਣ?

2.  ਵਿਦਿਆਰਥੀਆਂ ਵਿੱਚ ਪੰਜਾਬੀ ਪੜ੍ਹਨ ਦੀ ਰੁਚੀ ਕਿਵੇਂ ਪੈਦਾ ਕੀਤੀ ਜਾਵੇ?

ਸਨਮਾਨ 

ਹਰ ਸੰਸਥਾ ਦੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਵਿੱਚ ਯੋਗਦਾਨ ਪਾਉਣ ਵਾਲੇ

 6/6 ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰਾਂ, ਮੈਡਲਾਂ, ਸਕੂਲ ਬੈਗਾਂ ਅਤੇ ਉੱਤਮ ਪੁਸਤਕਾਂ ਨਾਲ 

ਅਤੇ

2/2 ਪੰਜਾਬੀ ਅਧਿਆਪਕਾਂ ਨੂੰ ਸ੍ਰ ਮਿਲਖਾ ਸਿੰਘ ਗਰਚਾ ਯਾਦਗਾਰੀ ਸਨਮਾਨ ਨਾਲ  

 ਸਨਮਾਨਿਤ ਕੀਤਾ ਜਾਵੇਗਾ।

ਇਸ ਪਾਸੇ ਕੋਈ ਕਮੀ ਨਾ ਰਹਿ ਜਾਵੇ ਇਸ ਮਕਸਦ ਲਈ ਭਾਈਚਾਰੇ ਨੇ ਇੱਕ ਵਿਸ਼ੇਸ਼ ਟੀਮ ਉਚੇਚ ਨਾਲ ਬਣਾਈ ਹੈ। ਇਸ ਵਿਸ਼ੇਸ਼ ਟੀਮ ਨਾਲ ਇਸ ਮਕਸਦ ਲਈ ਕੋਈ ਵੀ ਚਾਹਵਾਨ ਮੀਤ ਸਾਹਿਬ ਨਾਲ ਇਸ ਨੰਬਰ 'ਤੇ 98556-31777 ਅਤੇ ਪ੍ਰੋ ਇੰਦਰਪਾਲ ਸਿੰਘ ਹੁਰਾਂ ਨਾਲ ਇਸ ਨੰਬਰ 'ਤੇ 82838 11912 ਸੰਪਰਕ ਕੀਤਾ ਜਾ ਸਕਦਾ ਹੈ। 

Saturday, 2 March 2024

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਦਾ ਰੌਲਾ-ਫ਼ਰੀਦਾਬਾਦ ਤਕ

 Friday 1st March 2024 at 12:04 PM

ਕੁਝ ਕੁ ਸਵਾਲ ਸੁਰਿੰਦਰ ਸਿੰਘ ਓਬਰਾਏ ਵੱਲੋਂ ਵੀ ਆਏ ਹਨ 

ਲੁਧਿਆਣਾ//ਫਰੀਦਾਬਾਦ: 1 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)

ਦੋਸਤੋ, ਪਿਆਰੇ ਕਲਾਕਾਰੋ,

ਮੇਰੇ ਵੱਲੋਂ ਆਪ‌ ਜੀ ਨੂੰ ਸਤਿਕਾਰ,ਆਦਾਬ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਦਾ ਰੌਲਾ , ਹਰਿਆਣਾ ਦੇ ਸਿਰੇ ਤੇ ਫ਼ਰੀਦਾਬਾਦ ਤਕ ਪਹੁੰਚ ਗਿਆ ਹੈ.... ਕੁਝ ਕੁਝ ਲੋਕ ਸਭਾ ਦੇ ਰੌਲ਼ੇ ਵਾਂਗ। ਸੁਣਿਆ ਹੈ ਦੋ ਧਿਰਾਂ ਆਹਮੋ ਸਾਹਮਣੇ ਖੜੀਆਂ ਹਨ, ਘਰੋਂ ਘਰੀਂ ਸੰਪਰਕ ਕੀਤਾ ਜਾ ਰਿਹਾ ਹੈ...ਪਰ ਮੈਨੂੰ , ਸ਼ਾਇਦ ਅਗਿਆਨਤਾ ਕਾਰਨ,ਸਮਝ ਨਹੀਂ ਆ ਰਹੀ ਕਿ ਕਿਓਂ ਏਨੇ ਵੱਡੇ ਵੱਡੇ ਵਿਦਵਾਨ ਲੇਖਕਾਂ ਨੂੰ ਕੀ ਲੋੜ ਪੈ ਗਈ,ਤਖ਼ਤ ਵਰਗੀ ਕੁਰਸੀ ਤੇ ਬੈਠ ਕੇ , ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ  ਦੀ? 

ਅਜ ਕਲ ਹਰ ਕੋਈ 'ਪੰਜਾਬੀ ਮਾਂ ਬੋਲੀ ਦੀ ਸੇਵਾ ' ਦਾ ਬਿੱਲਾ ਦਾ ਕੇ ਕੁਰਸੀ ਪਿਛੇ ਦੌੜ ਰਹੇ ਹਨ, ਕੁਰਸੀਆਂ ਭਾਲ ਰਹੇ ਹਨ... ਪਰ ਕੀ ਇਹ ਵਿਦਵਾਨਾਂ ਨੂੰ ਵੀ ਸੋਭਦਾ ਹੈ?

 ਪਤਾ ਲਗਿਆ ਕਿ ਇਸ ਸੰਸਥਾ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਮਿਲਦੀ ਹੈ, ਜਿਸ ਨੂੰ ਪੰਜਾਬੀ ਬੋਲੀ ਦੀ ਚੜ੍ਹਤ ਲਈ ਵਰਤਿਆ ਜਾਣਾ ਚਾਹੀਦਾ ਹੈ ।

ਕੁਝ ਕੁ ਸਵਾਲ ਹਨ,ਹੋ ਸਕਦਾ ਹੈ ਬੇਤੁਕੇ ਹੋਣ, ਜਾਣਕਾਰੀ ਲਈ ਹੀ ਇਸ ਦਾ ‌ਉਤੱਰ   ਚਾਹੀਦਾ ਹੈ:

੧- ਕਿਨੇਂ ਸੈਮੀਨਾਰ ਕਰਵਾਏ ਗਏ ਹਨ ?

,੨- ਕੀ ਕਵੀ ਦਰਬਾਰਾਂ ਤੋਂ  ਇਲਾਵਾ ਕੋਈ ਕਹਾਣੀ ਦਰਬਾਰ, ਜਾਂ ਨਾਵਲ ਤੇ ਕੋਈ ਗੋਸ਼ਟੀ ਕਰਵਾਈ ਗਈ?

੩- ਵਾਰਤਕ ਵਿਧਾ ਵਿਚ ਨਿਬੰਧ  (ਆਲੋਚਨਾ ਤੋਂ ਇਲਾਵਾ) ਲਿਖਣ ਵਾਲੇ ਕਿੰਨਿਆਂ 

ਨੂੰ ਸਨਮਾਨਿਤ ਕੀਤਾ ਗਿਆ ਹੈ।

੪-ਗ੍ਰਾਂਟ ਦਾ ਕਿੰਨਾ ਕੁ ਖ਼ਰਚ (ਰਖ ਰਿਖਾ ਤਨਖਾਹਾਂ ਤੋਂ ਇਲਾਵਾ) ਟੂਰ ਤੇ ਅਤੇ ਕਿੰਨਾ  ਕੁ ਸਮਾਗਮ ਵਗੈਰਾ ਤੇ।

੫-ਕੀ ਪੰਜਾਬ ਤੋਂ ਬਾਹਰ ਕਦੀ ਕਿਸੇ ਲਿਖਾਰੀ ਨੂੰ ਸਨਮਾਨਿਤ ਕੀਤਾ ਗਿਆ ਹੈ? ਜਾਂ ਕਦੀਂ ਕੋਈ ਸਮਾਗਮ ਕਰਵਾਇਆ ਹੋਵੇ।

੬-ਭਾਵੇਂ ਇਹ ਸੰਸਥਾ ਪੰਜਾਬ ਸਰਕਾਰ  ਦੀ ਗ੍ਰਾਂਟ ਨਾਲ ਚਲਦੀ ਹੈ , ਇਸ ਦਾ ਰਾਬਤਾ ਬਾਹਰਲੇ ਦੇਸ਼ਾਂ ਨਾਲ ਵੀ ਹੈ, ਪਰ ਕਿਸੇ ਭਾਰਤੀ ਸਟੇਟ ਨਾਲ ਨਹੀਂ , ਕਿਸੇ ਯੂਨੀਵਰਸਿਟੀ ਨਾਲ ਨਹੀਂ।

੭- ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿਚ ਹਾਲੇ ਵੀ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਕੁਝ ਇਸ ਦੀ ਸਰਕਾਰ ਤਕ ਕੀ ਪਹੁੰਚ ਤੇ ਉਪਰਾਲੇ ਕੀਤੇ ਗਏ ਹਨ?

ਮੇਰੀ ਜਾਚੇ ਏਨਾ ਆਪਿਸ ਵਿਚ ਗੁੱਥਮਗੁੱਥਾ ਹੋਣ ਦੀ ਬਜਾਏ , ਜਿਸ ਉਦੇਸ਼ ਨੂੰ ਲੈਕੇ ਇਸ ਦੀ ਸਥਾਪਨਾ ਕੀਤੀ ਗਈ ਸੀ,ਉਸ  ਨੂੰ ਮੁਖ ਰਖ ਕੇ, ਵਿਦਵਾਨਾਂ ਨੂੰ ਅਪੀਲ ਹੈ ਕਿ ਆਪਣੇ ਵੋਟ ਦੀ ਤਾਕਤ ਦਾ ਇਸਤੇਮਾਲ ਕਰਨ।

ਭੁੱਲ ਚੁੱਕ ਮੁਆਫ ਕਰਨੀਂ ਜੀ।

ਆਪ ਜੀ ਦਾ,

ਸੁਰਿੰਦਰ ਸਿੰਘ ਓਬਰਾਏ


ਆਖਿਰ ਵਿੱਚ ਚਾਰ ਕਾਵਿਕ ਸਤਰਾਂ ਵੀ:

ਮੂਲ ਚੰਦ ਸ਼ਰਮਾ ਦੀ ਲਾਜਵਾਬ ਕਵਿਤਾ 

ਸੇਲ    ਸੇਲ    ਸੇਲ

---------------------

ਦੇਵਤੇ ਵਿਕਾਊ ਇਨਸਾਨ ਵੀ ਵਿਕਾਊ ਨੇ ।

ਤੇਰੇ ਅਤੇ ਮੇਰੇ ਭਗਵਾਨ ਵੀ ਵਿਕਾਊ ਨੇ  ।

ਅੱਜ ਨੀਂ ਜੇ ਕੋਲ਼ ਪਿੱਛੋਂ ਅੱਧੋ ਅੱਧ ਕਰ ਲਾਂ ਗੇ ,

ਪੰਜ ਦਸ ਲੱਖੇ ਸਨਮਾਨ ਵੀ ਵਿਕਾਊ ਨੇ ।

😃😃😃

Friday, 23 February 2024

ਇਨਾਮ ਸਨਮਾਨ ਲੈਣ ਤੋਂ ਇਲਾਵਾ ਹੋਰ ਕਿਹੜਾ ਮਾਅਰਕੇ ਵਾਲਾ ਕੰਮ ਕੀਤਾ?

Friday 23rd February 2024 at 08:39

 PSA ਚੋਣਾਂ ਮੌਕੇ ਡਾ. ਸੁਖਵਿੰਦਰ ਪਰਮਾਰ ਹੁਰਾਂ ਵੱਲੋਂ ਕੁਝ ਤਿੱਖੇ ਸੁਆਲ 


ਲੁਧਿਆਣਾ: 23 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਇਸ ਵਾਰ ਫੇਰ ਇੱਕ ਇਤਿਹਾਸ ਰਚ ਰਹੀਆਂ ਹਨ। ਚੋਣ ਜੰਗ ਤਿੱਖੀ ਹੁੰਦੀ ਜਾ ਰਹੀ ਹੈ। ਨਤੀਜੇ ਕੁਝ ਵੀ ਹੋਣ ਪਰ ਚੋਣਾਂ ਦਿਲਚਸਪ ਹੁੰਦੀਆਂ ਜਾ ਰਹੀਆਂ ਹਨ। ਟੱਕਰ ਮੁਕਾਬਲੇ ਦੀ ਹੈ। ਸ਼ਖਸੀਅਤਾਂ ਦਾ ਜਾਦੂ ਇੱਕ ਪਾਸੇ--ਵਿਚਾਰਧਾਰਾ ਵਾਲੀ ਪ੍ਰਤੀਬਧਤਾ ਦਾ ਪ੍ਰਭਾਵ  ਇੱਕ ਪਾਸੇ ਅਤੇ ਇਹਨਾਂ ਦੋਹਾਂ ਤੋਂ ਮੁਕਤ ਨਿਜੀ ਸੁਤੰਤਰਤਾ ਵਾਲੀ ਸੋਚ ਇੱਕ ਪਾਸੇ। 

ਚੋਣਾਂ ਵਿੱਚ ਉਭਰ ਕੇ ਸਾਹਮਣੇ ਆਏ ਇਹਨਾਂ ਤਿੰਨਾ ਧੜਿਆਂ ਨੂੰ ਸੁਆਲ ਕਰਨ ਵਾਲੇ ਵੀ ਮੌਜੂਦ ਹਨ ਜਿਹਨਾਂ ਨੂੰ ਆਮ  ਤੌਰ ਤੇ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਇਹ ਲੋਕ ਕਿਸੇ ਸਿਆਸੀ ਧਿਰ ਜਾਂ ਕਿਸੇ ਸਾਹਿਤਿਕ ਧੜੇ ਨਾਲ ਵੀ ਨਹੀਂ ਜੁੜੇ ਹੁੰਦੇ। ਸਾਹਿਤ ਸਾਧਨਾ ਵਿੱਚ ਮਗਨ ਵੀ ਰਹਿੰਦੇ ਹਨ ਪਰ ਕਿਸੇ ਬੰਧਨ ਵਿਚ ਨਹੀਂ ਆਉਂਦੇ। 

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਮੌਕੇ ਬਹੁਤ ਕੁਝ ਲਿਖਿਆ ਜਾ ਰਿਹਾ ਬਹੁਤ ਕੁਝ ਕਿਹਾ ਜਾ ਰਿਹਾ ਹੈ। ਇੱਕ ਲਿਖਤ ਇਹ ਵੀ ਸਾਹਮਣੇ ਆਈ ਹੈ ਡਾ. ਸੁਖਵਿੰਦਰ ਪਰਮਾਰ ਹੁਰਾਂ ਦੀ ਜੋ ਰਣਬੀਰ ਕਾਲਜ,ਸੰਗਰੂਰ ਦੇ ਪੰਜਾਬੀ ਵਿਭਾਗ ਦੇ ਮੁਖੀ ਹਨ।ਉਹਨਾਂ ਦੀ ਲਿਖਤ ਵੀ ਅਰਥਪੂਰਨ ਹੈ ਅਤੇ ਧਿਆਨ ਮੰਗਦੀ ਹੈ।  

ਉਹਨਾਂ ਨੇ ਅਕਾਡਮੀ ਦੇ ਸਾਬਕਾ ਅਤੇ ਚੋਣ ਲੜਨ ਜਾ ਰਹੇ ਉਮੀਦਵਾਰਾਂ ਨੂੰ ਕੁਝ ਤਿੱਖੇ ਸਵਾਲ ਕੀਤੇ ਹਨ। 

ਉਹ ਆਖਦੇ ਹਨ-

-ਨਾ ਮੇਰੀ ਵੋਟ ਹੈ ਨਾ ਮੇਰੀ ਸਪੋਰਟ ਹੈ ਕਿਸੇ ਨੂੰ....  ਬਸ ਮਾਂ ਬੋਲੀ ਪੰਜਾਬੀ ਦਾ ਅਦਨਾ ਜਾ ਵਿਦਿਆਰਥੀ ਹੋਣ ਦੇ ਨਾਂ 'ਤੇ ਅਖੌਤੀ ਸਾਹਿਤਕ ਰਾਜਨੀਤੀਵਾਨਾਂ (ਹੁਣ ਤੋਂ ਪਹਿਲਾਂ ਹੋਏ ਸਾਰੇ ਅਹੁਦੇਦਾਰਾਂ ਨੂੰ ਵੀ ) ਨੂੰ ਕੁਝ ਕੁ ਸਵਾਲ ਨੇ ਮੇਰੇ....

1.ਇਸ ਸੰਸਥਾ ਨੇ ਕਿੰਨੇ ਕੁ ਆਈ. ਏ.ਐਸ., ਆਈ.ਪੀ.ਐਸ. ਪੀ.ਸੀ.ਐਸ. ਜਾਂ ਹੋਰ ਵੱਡੇ ਅਫਸਰ ਮਾਤ ਭਾਸ਼ਾ ਪੰਜਾਬੀ ਨੂੰ ਆਧਾਰ ਬਣਾ ਕੇ ਅਹੁਦਿਆਂ ਤੇ ਪਹੁੰਚਾਉਣ ਤੱਕ ਮੱਦਦ ਕੀਤੀ ਹੈ?

2. ਉਚੇਰੀ ਸਿੱਖਿਆ ਕਾਲਜਾਂ  ਵਿੱਚ ਪੰਜਾਬੀ ਦੇ ਅਧਿਆਪਕਾਂ ਦੀ ਭਰਤੀ ਹੋਈ ਨੂੰ 25 ਸਾਲ ਬੀਤ ਗਏ ਹਨ ਇਸ ਸੰਸਥਾ ਨੇ  ਕੀ ਯਤਨ ਕੀਤਾ?

3. ਆਪੋ ਆਪਣੇ ਆਲੇ ਦੁਆਲੇ ਦੇ ਸੰਗੀਆਂ ਸਾਥੀਆਂ ਤੇ ਜੁੰਡੀ ਦੇ ਯਾਰਾਂ ਨੂੰ ਜੋੜ ਤੋੜ ਕਰਕੇ ਵੱਖ-ਵੱਖ ਸੰਸਥਾਵਾਂ ਤੋਂ ਦਬਾਅ ਪਾ ਕੇ ਇਨਾਮ ਸਨਮਾਨ ਲੈਣ ਤੋਂ ਇਲਾਵਾ ਹੋਰ ਕਿਹੜਾ ਮਾਅਰਕੇ ਵਾਲਾ ਕੰਮ ਕੀਤਾ.…. ਕਿੰਨੀਆਂ ਕੁ ਪੇਂਡੂ ਲਾਇਬਰੇਰੀਆਂ ਨੂੰ ਕਿਤਾਬਾਂ ਲੈ ਕੇ ਦਿੱਤੀਆਂ, ਕਿੰਨੀਆਂ ਕੋਈ ਨਵੀਆਂ ਲਾਇਬ੍ਰੇਰੀਆਂ ਖੋਲੀਆਂ, ਰਵਾਇਤੀ ਪੰਜਾਬੀ ਨੂੰ ਸਾਂਭਣ ਦੇ ਕਿੰਨੇ ਕੁ ਯਤਨ ਹੋਏ? 

ਕਦੇ ਜਾ ਕੇ‌ ਯੂਨੀਵਰਸਿਟੀਆਂ 'ਚ ਪੰਜਾਬੀ ਭਾਸ਼ਾ ਦੀ ਖੋਜ ਸਥਿਤੀ ਵਾਚਣ ਘੋਖਣ ਦੀ ਕੋਸ਼ਿਸ਼ ਕੀਤੀ। ਇਹਨਾਂ ਸੰਸਥਾਵਾਂ ਵਿੱਚ ਪੰਜਾਬੀ ਵਿਸ਼ੇ ਦੀਆਂ ਪੋਸਟਾਂ ਲਈ ਕਿਤੇ ਪੁੱਤ- ਭਤੀਜਾਵਾਦ, ਚੇਲਾ,ਉਹਦਾ ਚੇਲਾ, ਫਿਰ ਉਹਦਾ ਚੇਲਾ, 'ਤੇ ਉਂਗਲ ਰੱਖੀ। ਹੋਰ ਵੀ ਬਹੁਤ ਕੁਝ ਐ ਕਹਿਣ ਨੂੰ.....

   ਵੋਟਾਂ ਪੈਣ , ਸਹਿਮਤੀ ਹੋਵੇ ਪਰ 'ਮਾਂ ਬੋਲੀ ਪੰਜਾਬੀ ' ਨੂੰ ਕੋਈ ਫਰਕ ਨਹੀਂ ਪੈਣ ਲੱਗਿਆ।

ਉਮੀਦ ਹੈ ਸਬੰਧਤ ਧਿਰਾਂ ਅਤੇ ਉਮੀਦਵਾਰ ਇਹਨਾਂ ਸੁਆਲਾਂ ਵੱਲ ਧਿਆਨ ਦੇਣਗੀਆਂ ਅਤੇ ਇਹਨਾਂ ਦੇ ਜੁਆਬ ਵੀ ਪਾਠਕਾਂ ਸਾਹਮਣੇ ਆਉਣਗੇ। ਇਹ ਸੁਆਲ ਅਤੇ ਇਹਨਾਂ ਦੇ ਜੁਆਬ ਪੰਜਾਬੀ ਸਾਹਿਤ ਨਾਲ ਜੁੜੀਆਂ ਸਭਨਾਂ ਧਿਰਾਂ ਲਈ ਜ਼ਰੂਰੀ ਹਨ ਅਤੇ ਜਿੱਤ ਹਾਰ ਤੋਂ ਉੱਪਰ ਉੱਠ ਕੇ ਵਿਚਾਰੇ ਜਾਣੇ ਚਾਹੀਦੇ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ:ਲੱਭੀਏ ਨਵਾਂ ਬਦਲ!

Friday 23rd February 2024 at 13:27

ਡਾ. ਸਵਰਨਜੀਤ ਕੌਰ ਗਰੇਵਾਲ ਵੱਲੋਂ ਵੀ ਬੇਅੰਤ ਕੌਰ ਗਿੱਲ ਦੀ ਹਮਾਇਤ  

ਮੋਗਾ: 23 ਫਰਵਰੀ 2024:( ਡਾ. ਸਵਰਨਜੀਤ ਕੌਰ ਗਰੇਵਾਲ//ਸਾਹਿਤ ਸਕਰੀਨ ਡੈਸਕ)::

"ਇਕ ਵਾਰ ਤੂੰ ਤੇ ਇਕ ਵਾਰ ਮੈਂ! ਦੋਹੇਂ ਇਕ ਦੂਜੇ ਨੂੰ ਵਾਰੀ ਦੇਈ ਜਾਈਏ ਤਾਂ ਮਜ਼ਾਲ ਐ ਕੋਈ ਤੀਜਾ ਆਪਣੇ ਸਾਹਮਣੇ ਖੰਘ ਵੀ ਜਾਵੇ!" ਕੁਝ ਇਹੋ ਜਿਹਾ ਮਸਲਾ ਹੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਵਿਚ ਬਣਿਆ ਨਜ਼ਰ ਆ ਰਿਹਾ ਹੈ।  

ਕੁਝ ਖੜਪੈਂਚ ਕਿਸਮ ਦੇ ਪਿੱਪਲਾਂ ਨੇ ਆਪਣੀ ਛਤਰ ਛਾਇਆ ਏਨੀ ਕੁ ਵਿਸ਼ਾਲ ਬਣਾ ਰੱਖੀ ਹੈ ਕਿ ਉਹ ਨਵੀਂ ਪੌਦ ਨੂੰ ਵਿਗਸਣ ਲਈ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਤੇ ਨਾ ਹੀ ਆਪਣੇ ਉਹਨਾਂ ਸਮਕਾਲੀਆਂ ਨਾਲ ਮਿਲ ਕੇ ਚੱਲਣ ਦੀ ਉਹਨਾਂ ਦੀ ਕੋਈ ਮਨਸ਼ਾ ਹੈ ਜਿਹੜੇ ਉਹਨਾਂ ਦੁਆਰਾ ਤੈਅ ਕੀਤੇ ਮੁੱਦਿਆਂ ਉੱਤੇ ਸਵਾਲੀਆ ਚਿੰਨ੍ਹ ਲਾਉਂਦੇ ਹਨ। 

ਉਹਨਾਂ ਨੂੰ ਲੱਗਦਾ ਹੈ ਕਿ ਦੁਨੀਆ ਭਰ ਵਿਚੋਂ ਜੇ ਕੋਈ ਸਿਰੇ ਦੇ ਸਾਹਿਤਕਾਰ ਜਨਮੇ ਹਨ ਤਾਂ ਸਿਰਫ਼ ਓਹੀ ਹਨ ਤੇ ਜੇ ਖੁਦਾ ਨਾ ਖਾਸਤਾ ਉਹਨਾਂ ਦੀ ਚੌਧਰ ਚਲੀ ਗਈ ਤਾਂ ਪੰਜਾਬੀ ਸਾਹਿਤ ਅਕਾਡਮੀ ਪਤਾ ਨਹੀਂ ਕਿਹੜੇ ਨਰਕ ਦੀ ਭੱਠੀ ਵਿਚ ਝੋਕੀ ਜਾਊ‌? ਜਦ ਕਿ ਬਹੁ-ਗਿਣਤੀ ਪੰਜਾਬੀ ਸਾਹਿਤਕਾਰ ਭਾਈਚਾਰਾ ਬੇਸ਼ੱਕ ਨਿਧੜਕ ਹੋ ਕੇ ਕੋਈ ਗੱਲ ਨਹੀਂ ਕਹਿ ਰਿਹਾ ਪਰ ਅੰਦਰੋਂ ਅੰਦਰੀ ਇਹਨਾਂ ਖੜਪੈਂਚਾਂ ਖ਼ਿਲਾਫ਼ ਰਿੱਝ ਜ਼ਰੂਰ ਰਿਹਾ ਹੈ। 

ਸਾ+ਹਿੱਤ ਨੂੰ ਪ੍ਰਣਾਈ ਹੋਈ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਪਿਛਲੇ ਕੁਝ ਸਾਲਾਂ ਦੀ ਕਾਰਗੁਜ਼ਾਰੀ ਉੱਤੇ ਤਕੜੇ ਪ੍ਰਸ਼ਨ-ਚਿੰਨ੍ਹ ਲੱਗਦੇ ਆ ਰਹੇ ਹਨ। ਹੁਣ ਸਮਾਂ ਹੈ ਕਿ ਇਹਨਾਂ ਕੁਤਾਹੀਆਂ ਕਰਨ ਵਾਲੇ ਲੇਖਕਾਂ ਦਾ ਭਾਂਡਾ ਐਨ ਚੌਰਾਹੇ ਵਿੱਚ ਭੰਨ ਕੇ ਦਿਆਨਤਦਾਰ ਲੇਖਕਾਂ ਨੂੰ ਇਸ ਵੱਕਾਰੀ ਸੰਸਥਾ ਦੀ ਵਾਗਡੋਰ ਸੌਂਪੀ ਜਾਵੇ ਜਿਹੜੇ ਬਜ਼ੁਰਗ ਤੇ ਨਵੇਂ ਲਿਖਾਰੀਆਂ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਦਿਵਾਉਣ ਲਈ ਪਾਬੰਦ ਹਨ ਤੇ ਇਸ ਮਿਆਰੀ ਸਾਹਿਤਕ ਸੰਸਥਾ ਦਾ ਪਹਿਲਾਂ ਵਾਲਾ ਵੱਕਾਰ ਸਥਾਪਤ ਕਰਨ ਦੇ ਚਾਹਵਾਨ ਹਨ।  

ਇਸ ਵਾਰ ਦੀਆਂ ਚੋਣਾਂ ਵਿਚ ਬੀਬਾ ਬੇਅੰਤ ਕੌਰ ਗਿੱਲ ਮੋਗਾ ਨੇ ਪ੍ਰਧਾਨਗੀ ਲਈ ਕਾਗ਼ਜ਼ ਦਾਖਲ ਕੀਤੇ ਹਨ ! ਇਹਨਾਂ ਦੇ ਸਾਹਿਤਕ ਸਫ਼ਰ ਵੱਲ ਪੰਛੀ ਝਾਤ ਪਾਉਣੀ ਏਥੇ ਕੁਥਾਂ ਨਹੀਂ ਹੋਵੇਗੀ: 

1. ਅਕਲਾਂ ਵਾਲਿਓ ਮੋੜੋ ਮੁਹਾਰਾਂ ( ਵਾਰਤਕ)

2. ਨਾਦ ( ਕਾਵਿ ਸੰਗ੍ਰਹਿ)

3. ਦਸ ਗੁਰੂ ਸਾਹਿਬਾਨ ਅਤੇ ਸਮਕਾਲੀ ਸਮਾਜ ( ਇਤਿਹਾਸਕ ਪ੍ਰਸ਼ਨੋਤਰੀ)

ਲੇਖਿਕਾ ਡਾ. ਸਵਰਨਜੀਤ ਕੌਰ ਗਰੇਵਾਲ 
4. ਮਲਾਹਾਂ ਵਰਗੇ ( ਨਾਵਲ)

5. ਤਬਾਦਲਾ ( ਨਾਵਲ)

ਬੇਬਾਕ, ਨਿਧੜਕ ਤੇ ਜਾਂਬਾਜ਼ ਬੀਬਾ ਬੇਅੰਤ ਕੌਰ ਗਿੱਲ ਮੋਗਾ ਹੋਰਾਂ ਦੀ ਦਿਲੀ ਤਮੰਨਾ ਹੈ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਫਿਰ ਤੋਂ ਪੰਜਾਬੀ ਸਾਹਿਤ ਜਗਤ ਦੇ ਲਿਖਾਰੀਆਂ ਦੁਆਰਾ ਸ਼ਾਨਾਂ ਮੱਤੀਆਂ ਕਾਰਗੁਜ਼ਾਰੀਆਂ ਨਾਲ ਹੋਰ ਬੁਲੰਦੀਆਂ ਉੱਤੇ ਪਹੁੰਚਾਇਆ ਜਾਵੇ! ਇਹਦੇ ਲਈ ਇਹ ਕਾਰਜ ਕਰਨ ਨੂੰ ਬੀਬਾ ਜੀ ਪਹਿਲ ਦੇਣਗੇ: 

1. ਗੁੱਟਬੰਦੀ ਦੀ ਨਾ-ਮੁਰਾਦ ਬਿਮਾਰੀ ਖ਼ਤਮ ਕਰਕੇ ਸਭ ਨੂੰ ਬਰਾਬਰੀ ਦੇਣਾ। 

2. ਨੌਜਵਾਨ ਲੇਖਕਾਂ ਅਤੇ ਅਣਗੌਲ਼ੇ ਬਜ਼ੁਰਗ ਲੇਖਕਾਂ ਨੂੰ  ਵਧੇਰੇ ਮੌਕੇ ਪ੍ਰਦਾਨ ਕਰਨਾ। 

3. ਅਕਾਡਮੀ ਦੀ ਆਮਦਨ ਦੇ ਇਕ ਇਕ ਪੈਸੇ ਨੂੰ ਸਾਹਿਤਕ ਕਾਰਜਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਵਰਤਣਾ ਅਤੇ ਉਸਨੂੰ ਸਾਲਾਨਾ ਬਜਟ ਵਿਚ ਜਨਤਕ ਕਰਨਾ। 

4. ਵਧੀਆ ਸਾਹਿਤ ਨੂੰ ਚੁਣਨ ਲਈ ਕਮੇਟੀਆਂ ਦਾ ਗਠਨ ਕਰਨਾ ਤੇ ਪ੍ਰਕਾਸ਼ਿਤ ਕਰਨਾ, ਵਧੀਆ ਸਾਹਿਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਪੰਜਾਬੀ ਪਾਠਕਾਂ ਦਾ ਘੇਰਾ ਵਿਸ਼ਾਲ ਕਰਨਾ।  

ਇਸਤੋਂ ਇਲਾਵਾ ਜੋ ਵੀ ਅਕਾਡਮੀ ਦੀ ਸ਼ਾਖ ਨੂੰ ਵਧਾਉਣ ਵਾਲੇ ਕਾਰਜ ਹੋਣਗੇ, ਉਹਨਾਂ ਨੂੰ ਤਰਜੀਹੀ ਪੱਧਰ ਉੱਤੇ ਕਰਨ ਨੂੰ ਪਹਿਲ ਦਿੱਤੀ ਜਾਵੇਗੀ!

ਸੋ ਸਮੂਹ ਲੇਖਕ ਭਾਈਚਾਰੇ ਨੂੰ ਬੇਨਤੀ ਅਤੇ ਪੁਰਜ਼ੋਰ ਅਪੀਲ ਹੈ ਕਿ ਆਓ ! "ਉੱਤਰ ਕਾਟੋ ਮੈਂ ਚੜ੍ਹਾਂ" ਦੇ ਮੁਹਾਵਰੇ ਨੂੰ ਨਕਾਰ ਕੇ ਬੀਬਾ ਬੇਅੰਤ ਕੌਰ ਗਿੱਲ ਮੋਗਾ ਵਰਗੇ ਸੁਹਿਰਦ ਲੇਖਕਾਂ ਨੂੰ ਵਾਗਡੋਰ ਸੌਂਪੀਏ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਵੀ ਪੰਜਾਬੀ ਸਾਹਿਤ ਜਗਤ ਵਿਚ ਆਪਣੀਆਂ ਨਿਵੇਕਲੀਆਂ ਪੈੜਾਂ ਛੱਡ ਸਕਣ ਦੇ ਸਮਰੱਥ ਹੋ ਸਕਣ! 

✍️ਡਾ. ਸਵਰਨਜੀਤ ਕੌਰ ਗਰੇਵਾਲ ✍️

Wednesday, 14 February 2024

ਧੜੇਬੰਦੀਆਂ ਖ਼ਤਮ ਹੋਣ ਦੀ ਚਾਹਤ ਲੈ ਕੇ ਬੇਅੰਤ ਕੌਰ ਗਿੱਲ ਮੋਗਾ ਵੀ ਮੈਦਾਨ ਵਿੱਚ

Tuesday 13th February 2024 at 17:54

ਪ੍ਰਧਾਨਗੀ ਦੇ ਅਹੁਦੇ ਲਈ ਚੋਣਾਂ ਲੜਨ ਦਾ ਕੀਤਾ ਐਲਾਨ 


ਲੁਧਿਆਣਾ//ਮੋਗਾ: 13 ਫਰਵਰੀ  2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਜੰਗ ਵਿੱਚ ਇੱਕ  ਹੋਰ ਚਿਹਰਾ ਵੀ ਸਾਹਮਣੇ ਆਇਆ ਹੈ।  ਮੋਗਾ ਤੋਂ ਬੇਅੰਤ ਕੌਰ ਗਿੱਲ ਨੇ ਪ੍ਰਧਾਨ ਵਾਲੇ ਮੁਖ ਅਹੁਦੇ ਲਈ ਚੋਣ ਲੜਨ ਦਾ ਐਲਾਨ ਕੀਤਾ ਹੈ। ਸਾਹਿਤ ਸਕਰੀਨ ਨਾਲ ਗੱਲ ਕਰਦਿਆਂ ਉਹਨਾ ਕਿਹਾ ਕੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀਆਂ ਚੋਣਾਂ ਵਿੱਚ ਮੁੱਖ ਸੀਟ (ਪ੍ਰਧਾਨ) ਲਈ ਸਤਾਰਾਂ ਫਰਵਰੀ ਨੂੰ ਪੇਪਰ ਭਰਾਂਗੇ।  ਇਸ ਚੋਣ ਵਿਚ ਸਫਲਤਾ ਲਈ ਉਹਨਾਂ ਸਾਹਿਤਕਾਰਾਂ ਅਤੇ ਮੈਂਬਰਾਂ ਨੂੰ ਕਿਹਾ ਕੀ ਤੁਹਾਡੇ ਸਾਥ ਅਤੇ ਭਰਵੇਂ ਹੁੰਗਾਰੇ ਦੀ ਉਡੀਕ ਵੀ ਰਹੇਗੀ।  ਆਪਣੇ ਏਜੰਡੇ ਅਤੇ ਮਕਸਦ ਬਾਰੇ ਗੱਲ ਕਰਦਿਆਂ ਉਹਨਾ ਕਿਹਾ ਕਿ ਮੇਰੀ ਦਿਲੀ ਇੱਛਾ ਹੈ ਕਿ ਸਾਹਿਤ ਜਗਤ ਵਿੱਚ ਇਹ ਸਾਰੀਆਂ ਧੜੇਬੰਦੀਆਂ ਖ਼ਤਮ ਹੋਣੀਆਂ ਚਾਹੀਦੀਆਂ ਹਨ, ਜੋ ਕਿ ਇੱਕ ਨਾਮੁਰਾਦ ਬੀਮਾਰੀ ਹੈ। ਲੇਖਕਾਂ ਦੀਆ ਧੜੇਬੰਦੀਆਂ ਖ਼ਤਮ ਕਰਕੇ ਸਾਂਝੀਵਾਲਤਾ ਦਾ ਮੰਚ ਸਿਰਜਾਂਗੇ। 

ਇਸਦੇ ਨਾਲ ਹੀ ਉਹਨਾਂ ਵਾਅਦਾ ਕੀਤਾ ਕਿ ਨੌਜਵਾਨ ਲੇਖਕਾਂ ਅਤੇ ਅਣਗੌਲੇ ਬਜ਼ੁਰਗ ਲੇਖਕਾਂ ਨੂੰ ਵੱਧ ਤੋਂ ਵੱਧ ਮੌਕੇ ਦਿੱਤੇ ਜਾਣਗੇ।ਧੜੇਬੰਦੀਆਂ ਖ਼ਤਮ ਹੋਣ ਦੀ ਚਾਹਤ ਲੈ ਕੇ ਬੇਅੰਤ ਕੌਰ ਗਿੱਲ ਮੋਗਾ ਵੀ ਮੈਦਾਨ ਵਿੱਚ 

ਵਿੱਤੀ ਮਾਮਲਿਆਂ ਬਾਰੇ ਗੱਲ ਕਰਦਿਆਂ ਉਹਨਾ ਇਹ ਗੱਲ ਵੀ ਦੁਹਰਾਈ ਕਿ ਅਕਾਦਮੀ ਦੀ ਆਮਦਨ ਦੇ ਇੱਕ-ਇੱਕ ਪੈਸੇ ਨੂੰ ਸਾਹਿਤਕ ਕਾਰਜਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਹੀ ਵਰਤਿਆ ਜਾਵੇਗਾ, ਅਤੇ ਉਸ ਨੂੰ ਸਾਲਾਨਾ ਬਜਟ ਵਿੱਚ ਜਨਤਕ ਕੀਤਾ ਜਾਵੇਗਾ।

ਇੱਕ ਹੋਰ ਗੱਲ ਵੀ ਉਹਨਾਂ ਆਖੀ ਕਿ ਗੁਰਮਤਿ ਸਾਹਿਤ, ਖੱਬੇਪੱਖੀ ਸਾਹਿਤ ਤੇ ਸਮਾਜਿਕ ਹਰ ਵਰਗ ਤੇ ਖੇਤਰ ਦੇ ਸਾਹਿਤ ਨੂੰ ਯੋਗ ਥਾਂ ਦੇਵਾਂਗੇ। ਇਸ ਕੰਮ ਵਿੱਚ ਕੋਈ ਕਮੀ ਨਾ ਰਹਿ ਜਾਵੇ ਇਸ ਮਕਸਦ ਲਈ ਉਚੇਚੇ ਪ੍ਰਬੰਧ ਕੀਤੇ ਜਾਣਗੇ। ਵਧੀਆ ਸਾਹਿਤ ਦੀ ਚੋਣ ਲਈ ਕਮੇਟੀਆਂ ਬਿਠਾਵਾਂਗੇ ਤੇ ਪ੍ਰਕਾਸ਼ਿਤ ਕਰਵਾਵਾਂਗੇ। ਵਧੀਆ ਸਾਹਿਤ ਨੂੰ ਉਤਸ਼ਾਹਿਤ ਕਰਾਂਗੇ ਤੇ  ਜਿਹੜਾ ਪਾਠਕਾਂ ਦਾ ਘੇਰਾ ਖ਼ਤਮ ਹੋ ਰਿਹਾ ਉਸਨੂੰ ਵੀ ਵਧਾਵਾਂਗੇ।

ਉਹਨਾਂ ਅਕਾਦਮੀ ਦੇ ਸਮੂਹ ਵੋਟਰਾਂ ਅਤੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਤੁਹਾਡੇ ਸਾਥ ਨਾਲ ਅਸੀਂ ਇਹ ਸੀਟ ਹਾਸਲ ਕਰਦੇ ਹਾਂ ਤਾਂ  ਮੇਰਾ ਵਾਅਦਾ ਹੈ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਸਾਡੇ ਨਵੇਂ ਲੇਖਕ ਆਪਣੀ ਬੋਲੀ ਅਤੇ ਸ਼ੈਲੀ ਦਾ ਲੋਹਾ ਮੰਨਵਾਇਆ ਕਰਨਗੇ। ਅਸੀਂ ਸੀਨੀਅਰ ਸਾਹਿਤਕਾਰਾਂ ਦਾ ਸਤਿਕਾਰ ਕਰਦੇ ਹਾਂ। ਪਰ ਨੌਜਵਾਨਾਂ ਲਈ ਨਵੇਂ ਰਾਹ ਤਲਾਸ਼ਣਾ ਸਾਡਾ ਮੁੱਖ ਮਕਸਦ ਹੈ। 

ਹੁਣ ਦੇਖਣਾ ਹੈ ਕਿ ਪ੍ਰਧਾਨ ਦੇ ਅਹੁਦੇ ਲਈ ਇਸ ਇਸਤਰੀ ਲੇਖਿਕਾ ਨੁਨ੍ਨੂੰ ਚੋਨਾਨ੍ਦੌਰਾਂ ਕਿੰਨਾ ਕੁ ਸਹਿਯੋਗ ਮਿਲਦਾ ਹੈ?

Tuesday, 16 January 2024

ਮਿੱਤਰ ਸੈਨ ਮੀਤ ਦੀ ਅਗਵਾਈ ਹੇਠਲੀ ਮੁਹਿੰਮ ਹੋਈ ਹੋਰ ਤੇਜ਼

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਮਸਲਾ ਹੋਰ ਭਖਿਆ 

ਪੰ. ਸਾਹਿਤ ਅਕਾਡਮੀ ਲੁਧਿਆਣਾ ਦੇ ਸਵਿੰਧਾਨ ਵਿਚ ਵੱਡੀਆਂ ਸੋਧਾਂ ਦੀ ਲੋੜ

ਸਵਿੰਧਾਨ ਵਿੱਚੋਂ  ਨਾਮਜ਼ਦ ਮੈਂਬਰਾਂ ਵਾਲੀ ਵਿਵਸਥਾ ਨੂੰ ਹਟਾਉਣਾ ਸਮੇਂ ਦੀ ਵੱਡੀ ਲੋੜ


ਲੁਧਿਆਣਾ
: 15 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ)::


ਪੰਜਾਬੀ ਸਾਹਿਤ ਅਕਾਦਮੀ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ
ਬਹੁਤ ਸਾਰੀਆਂ ਤਬਦੀਲੀਆਂ ਦੀ ਲੋੜ ਹੈ। ਤਕਰੀਬਨ ਸੱਤ ਦਹਾਕੇ ਪੁਰਾਣੇ ਇਸ ਸਿਸਟਮ ਨੂੰ ਸਮੇਂ ਦੀ ਮੰਗ ਅਨੁਸਾਰ ਹੁਣ ਬਿਨਾ ਕਿਸੇ ਦੇਰੀ ਦੇ ਬਦਲਿਆ ਜਾਣਾ ਚਾਹੀਦਾ ਹੈ। ਇਸ ਗੱਲ ਤੇ ਇੱਕ ਵਾਰ ਫੇਰ ਜ਼ੋਰ ਦਿੱਤਾ ਹੈ ਮਿੱਤਰ ਸੈਨ ਮੀਤ ਅਤੇ ਉਹਨਾਂ ਦੀ ਟੀਮ ਨੇ ਜਿਹੜੇ ਕਈ ਹੋਰ ਸਬੰਧਤ ਮੰਗਾਂ ਨੂੰ ਵੀ ਮੁਹਿੰਮ ਬਣਾ ਕੇ ਤੁਰੇ ਹੋਏ ਹਨ। ਉਹਨਾਂ ਇੱਕ ਵਾਰ ਫੇਰ ਬੁਲੰਦ ਆਵਾਜ਼ ਵਿੱਚ ਕਿਹਾ ਹੀ ਕਿ 
ਪੰਜਾਬੀ ਸਾਹਿਤ ਅਕਾਦਮੀ ਦੇ ਸੰਵਿਧਾਨ ਵਿਚ ਹੁਣ ਵੱਡੀਆਂ ਸੋਧਾਂ ਦੀ ਲੋੜ ਹੈ। 

ਉਹਨਾਂ ਇਸ ਗੱਲ 'ਤੇ ਫਿਰ ਜ਼ੋਰ ਦਿੱਤਾ ਕਿ ਭਾਈ ਭਤੀਜਾਵਾਦ ਅਤੇ ਕੁਰੱਪਸ਼ਨ ਤੋਂ ਮੁਕੰਮਲ ਤੌਰ 'ਤੇ ਮੁਕਤ ਕਰ ਕੇ ਇਸਨੂੰ ਸ਼ੁੱਧ ਸਾਹਿਤਕ ਸੰਸਥਾ ਬਣਾਇਆ ਜਾਣਾ ਜ਼ਰੂਰੀ ਹੈ ਤਾਂਕਿ ਸਾਰਾ ਸਿਸਟਮ ਅਤੇ ਇਹ ਸੰਸਥਾ ਪਾਰਦਰਸ਼ੀ ਦਿੱਖ ਵਾਲੀ ਬਣ ਸਕੇ। ਜ਼ਿਕਰਯੋਗ ਹੈ ਕਿ ਮੀਤ ਹੁਰਾਂ ਦੀ ਟੀਮ "ਪੰਜਾਬੀ ਭਾਸ਼ਾ ਪਸਾਰ ਭਾਈਚਾਰਾ" ਨਾਮਕ ਸੰਗਠਨ ਦੇ ਬੈਨਰ ਹੇਠ ਸਰਗਰਮ ਹੈ।

ਇਹੀ ਟੀਮ ਪਹਿਲਾਂ ਲੇਖਕਾਂ ਨੂੰ ਮਿਲਦੇ ਸਰਕਾਰੀ ਸਰਪ੍ਰਸਤੀ ਵਾਲੇ ਇਨਾਮਾਂ/ਐਵਾਰਡਾਂ ਵਿੱਚ ਚਲਦੀ ਕੁਰੱਪਸ਼ਨ ਅਤੇ ਲਿਹਾਜ਼ਦਾਰੀਆਂ ਬਾਰੇ ਵੀ ਖੁੱਲ੍ਹ ਕੇ ਜੰਗ ਲੜ ਚੁੱਕੀ ਹੈ। ਇਨਾਮਾਂ//ਸ਼ਨਾਮਾਂ ਅਤੇ ਐਵਾਰਡਾਂ 'ਤੇ ਅਦਾਲਤੀ ਸਟੇਅ ਇਸ ਟੀਮ ਦੀ ਇਤਿਹਾਸਕ ਪ੍ਰਾਪਤੀ ਗਿਣੀ ਜਾਂਦੀ ਰਹੀ ਹੈ। ਇਸ ਟੀਮ ਨੇ ਇਨਾਮਾਂ ਦੀ ਬੁਰਕੀ ਤੋਂ ਬਾਅਦ ਮੌਨ ਵਰਤ ਧਾਰਨ ਕਰਨ ਵਾਲੇ ਲੇਖਕਾਂ ਨੂੰ ਵੀ ਹਲੂਣਿਆ ਅਤੇ ਜਗਾਇਆ। ਲੋਕਾਂ ਦੇ ਦੁੱਖ ਦਰਦ ਭੁੱਲ ਕੇ ਸਰਕਾਰ ਦੇ ਗਲਿਆਰਿਆਂ ਵਿਹਚਕ ਲਿਲਕੜੀਆਂ ਕੱਢਦੇ ਲੇਖਕਾਂ ਨੂੰ ਵੀ ਝੰਜੋੜਿਆ ਕਿ ਸਰਕਾਰਾਂ ਨਾਲ ਬੌਧਿਕ ਟੱਕਰ ਲੈਣ ਵਾਲੇ ਸਰਕਾਰੀ ਘਰਾਂ ਦੇ ਮੰਗਤੇ ਕਿਵੇਂ ਜਾ ਬਣੇ?

ਇਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਇਹ ਟੀਮ ਵਿਅਕਤੀਗਤ ਤੌਰ ਤੇ ਕਿਸੇ ਦੇ ਵੀ ਖਿਲਾਫ  ਨਹੀਂ ਪਰ ਅਸੂਲਾਂ ਦੀ ਜੰਗ ਲੜਦਿਆਂ ਕਿਸੇ ਤੋਂ ਡਰਨ ਵਾਲੀ ਵੀ ਨਹੀਂ। ਇਸ ਮਾਮਲੇ 'ਤੇ ਕੋਈ ਸਮਝੌਤਾ ਇਸ ਟੀਮ ਨੂੰ ਸਵੀਕਾਰ ਨਹੀਂ ਹੋਵੇਗਾ-ਇਸ ਬਾਰੇ ਮੀਤ ਸਾਹਿਬ ਅਤੇ ਉਹਨਾਂ ਦੀ ਟੀਮ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਜਦੋਂ ਇਨਾਮਾਂ 'ਤੇ ਅਦਾਲਤੀ ਸਟੇਅ ਵਾਲੀ ਪਾਬੰਦੀ ਨੇ ਇੱਕ ਵਾਰ ਸਭ ਕੁਝ ਠੱਪ ਕਰ ਦਿੱਤਾ ਤਾਂ ਬੜੀ ਉਦਾਸੀ ਵਰਗੀ ਚੁੱਪ ਜਿਹੀ ਛਾ ਗਈ ਸੀ। ਉਦੋਂ ਵੀ ਕਿਸ ਕਿਸ ਲੇਖਕ-ਲੀਡਰ ਨੇ ਕਿਸ ਕਿਸ ਸਿਆਸਤਦਾਨ ਦਾ ਘਰ ਜਾ ਕੇ ਗੋਡੇ ਫੜੇ ਉਹ ਵੀ ਇਸ ਟੀਮ ਨੂੰ ਸਭ ਕੁਝ ਪਤਾ ਹੈ। 

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਇਸ ਸੰਬੰਧ ਵਿੱਚ ਅਜਿਹੀਆਂ ਸਮੂਹ ਸੰਸਥਾਵਾਂ ਦੇ ਬਰਾਬਰ ਨਹੀਂ ਤਾਂ ਸ਼ੈਡੋ ਮਨਿਸਟਰੀ ਵਰਗੇ ਪਰਛਾਵੇਂ ਵਾਂਗ ਹਰ ਪਲ ਹਰ ਕਦਮ 'ਤੇ ਨਾਲ ਨਾਲ ਜ਼ਰੂਰ ਚੱਲ ਰਿਹਾ ਹੈ ਜਿਸਦੀ ਬਾਜ਼ ਵਰਗੀ ਨਜ਼ਰ ਹਰ ਸਬੰਧਤ ਵਿਅਕਤੀ ਦੀ ਹਰ ਚਾਲ 'ਤੇ ਲਗਾਤਾਰ ਬਣੀ ਹੋਈ। ਇਸ ਭਾਈਚਾਰੇ ਕੋਲ ਇਸ ਸਬੰਧ ਵਿਚ ਬਹੁਤ ਸਾਰੇ ਲੇਖਕ-ਲੀਡਰਾਂ ਦੀਆਂ ਅੰਦਰੂਨੀ ਰਿਪੋਰਟਾਂ ਵੀ ਮੌਜੂਦ ਹਨ। ਜਿਹੜੇ ਸਿਆਸੀ ਲੀਡਰ ਸੰਵਿਧਾਨਕ ਸੋਧਾਂ  ਦੇ ਵਿਰੋਧੀਆਂ ਦੀ ਪਿੱਠ ਤੇ ਹਨ ਉਹਨਾਂ ਬਾਰੇ ਵੀ ਇਹਨਾਂ ਨੂੰ ਸਭ ਪਤਾ ਹੈ। 

ਅਫਸੋਸ ਕਿ ਗੋਦੀ ਮੀਡੀਆ ਦਾ ਵਰਤਾਰਾ ਸਿਰਫ ਪਹਿਲੀ ਵਾਰ ਨਹੀਂ ਵਰਤਿਆ। ਪਹਿਲਾਂ ਵੀ ਵੱਖ ਵੱਖ ਢੰਗ ਤਰੀਕਿਆਂ ਨਾਲ ਇਹ ਕੁਝ ਹੁੰਦਾ ਆਮ ਹੀ ਹੁੰਦਾ ਰਿਹਾ ਹੈ। ਇਹ ਗੱਲ ਵੱਖਰੀ ਹੈ ਕਿ ਇਸਦੀ ਚਰਚਾ ਵੱਡੀ ਪੱਧਰ ਤੇ ਪਹਿਲੀ ਵਾਰ ਹੋਈ ਹੈ। ਜਦ ਜਦੋਂ ਮੁਖ ਧਾਰਾ ਵਾਲਾ ਮੀਡੀਆ ਆਮ ਜਨਤਾ ਤੋਂ ਦੂਰੀ ਬਣਾ ਕੇ ਸਰਕਾਰਾਂ ਦੇ ਗਨ ਗਾਉਣ ਵਿਚ ਰੁਝ ਜਾਂਦਾ ਸੀ ਤਾਂ ਉਦੋਂ ਆਮ ਜਨਤਾ ਲਈ ਸਿਰਫ ਲੇਖਕ ਹੀ ਵੱਡੀ ਉਮੀਦ ਬਚਿਆ ਕਰਦੇ ਸਨ। ਜੋ ਜੋ ਕੁਝ ਖਬਰਾਂ ਰਹਿਣ ਕਹਿਣਾ ਮੁਸ਼ਕਲ ਹੋ ਜਾਂਦਾ ਸੀ ਉਹ ਸਭ ਕੁਝ ਕੋਈ ਨ ਕੋਈ ਸ਼ਾਇਰ ਜਾਂ ਕਹਾਣੀਕਾਰ ਆਪਣੀ ਕਿਸੇ ਰਚਨਾ ਵਿਚ ਬੜੀ ਸਹਿਜਤਾ ਨਾਲ ਆਖ ਦਿਆ ਕਰਦਾ ਸੀ। ਸੱਤਰਵਿਆਂ ਦੌਰਾਨ ਵੀ ਜਦੋਂ ਦੇਸ਼ ਨਾਜ਼ੁਕ ਹਾਲਾਤਾਂ ਵਿੱਚੋਂ ਲੰਘ ਰਿਹਾ ਸੀ ਉਦੋਂ ਮੀਡੀਆ ਖੁਦ ਨੂੰਮਜਬੂਰ ਮਹਿਸੂਸ ਕਰ ਰਿਹਾ ਸੀ--ਉਦੋਂ ਜਨਾਬ ਦੁਸ਼ਿਅੰਤ ਕੁਮਾਰ ਸਾਹਿਬ ਨੇ ਲਿਖਿਆ:

ਅਬ ਤੋਂ ਇਸ ਤਾਲਾਬ ਕਾ ਪਾਣੀ ਬਦਲ ਦੋ,

ਯੇਹ ਕੰਵਲ ਕੇ ਫੂਲ ਮੁਰਝਾਨੇ ਲਗੇ ਹੈਂ!

ਇਸੇ ਤਰ੍ਹਾਂ ਜਨਾਬ ਅਦਮ ਗੋਂਡਵੀ  ਸਾਹਿਬ ਨੇ ਬਹੁਤ ਕੁਝ ਲਿਖਿਆ>

ਸੌ ਮੇਂ ਸੱਤਰ ਆਦਮੀ ਫਿਲਹਾਲ ਜਬ ਨਾਸ਼ਾਦ ਹੈਂ,

ਦਿਲ ਪੇ ਰਖ ਕਰ ਹਾਥ ਕਹੀਏ-ਦੇਸ਼ ਕਿਆ ਆਜ਼ਾਦ ਹੈ!

          ਕੋਠੀਓਂ ਸੇ ਮੁਲਕ ਕੇ ਮੈਯਾਰ ਕੋ ਮਤ ਆਂਕੀਏ!

          ਅਸਲੀ ਹਿੰਦੋਸਤਾਨ ਤੋ ਫੁਟਪਾਥ ਪੇ ਆਬਾਦ ਹੈ! 

ਉਹਨਾਂ ਦੇ ਹੀ ਕੁਝ ਹੋਰ ਸ਼ੇਅਰ ਹਨ>

ਭੂਖ ਕੇ ਅਹਸਾਸ ਕੋ ਸ਼ੇਅਰ-ਓ-ਸੁਖਨ ਤੱਕ ਲੈ ਚਲੋ!

ਯਾ ਅਦਬ ਕੋ ਮੁਫਲਿਸੋਂ ਕੀ ਅੰਜੁਮਨ ਤੱਕ ਲੈ ਚਲੋ!

                     ਜੋ ਗਜ਼ਲ ਮਾਸ਼ੂਕ ਕੇ ਜਲਵੋਂ ਸੇ ਵਾਕਿਫ਼ ਹੋ ਗਈ,

                     ਉਸਕੋ ਅਬ ਬੇਵਾ ਕੇ ਮਾਥੇ ਕੀ ਸ਼ਿਕਨ ਤੱਕ ਲੇ ਚਲੋ!

ਮੁਝਕੋ ਸਬਰ-ਓ-ਜ਼ਬਤ ਕੀ ਤਾਲੀਮ ਦੇਣਾ ਬਾਅਦ ਮੇਂ!

ਪਹਿਲੇ ਆਪਣੀ ਰਹਬਰੀ ਕੇ ਆਚਰਨ ਤੱਕ ਲੈ ਚਲੋ!

ਇਸ ਭਾਈਚਾਰੇ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਪ੍ਰਬੰਧਕੀ ਬੋਰਡ ਵਿੱਚ ਨਾਮਜ਼ਦ ਮੈਂਬਰ  ਬਹੁਗਿਣਤੀ ਵਿੱਚ ਹਨ ਜਿਸ ਕਾਰਨ ਚੁਣੇ ਹੋਏ ਨਵੇਂ ਅਤੇ ਨੌਜਵਾਨ ਮੈਂਬਰਾਂ ਦੀ ਰਾਏ ਦੀ ਅਣਦੇਖੀ ਹੁੰਦੀ ਹੈ। 

ਭਾਈਚਾਰੇ ਨੇ ਇਹ ਵੀ ਕਿਹਾ ਹੈ ਕਿ ਅਕਾਡਮੀ ਦੇ ਮਨੋਰਥਾਂ ਦੀ ਪੂਰਤੀ ਲਈ ਗਠਿਤ ਕੀਤੀਆਂ ਜਾਂਦੀਆਂ ਉਪ ਕਮੇਟੀਆਂ ਦੀ ਵਾਗ ਡੋਰ, ਪ੍ਰਬੰਧਕੀ ਟੀਮ ਦੇ ਚਹੇਤਿਆਂ ਨੂੰ ਸੌਂਪੀ ਜਾਂਦੀ ਹੈ। 

ਇਸ ਸਬੰਧੀ ਆਪਣੀਆਂ ਮੰਗਾਂ ਬਾਰੇ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਉਪ ਕਮੇਟੀਆਂ ਦੇ ਮੁੱਖੀ ਕੇਵਲ ਚੁਣੇ ਮੈਂਬਰ ਹੀ ਹੋਣੇ ਚਾਹੀਦੇ ਹਨ।

ਇਸਦੇ ਨਾਲ ਹੀ ਭਾਈਚਾਰੇ ਨੇ ਸਨਸਨੀਖੇਜ਼ ਇੰਕਸ਼ਾਫ ਵਰਗੇ ਖਤਰੇ ਦਾ ਪ੍ਰਗਟਾਵਾ ਵੀ ਕੀਤਾ ਹੈ ਕਿ ਅਕਾਡਮੀ ਦੀ ਕਰੀਬ 100 ਕਰੋੜ ਰੁਪਏ ਦੀ ਜਾਇਦਾਦ ਨੂੰ ਨਿਜੀ ਹੱਥਾਂ ਵਿਚ ਜਾਣ ਤੋਂ ਬਚਾਉਣ ਲਈ ਤਬਦੀਲੀਆਂ ਜ਼ਰੂਰੀ ਹਨ। 

ਭਾਈਚਾਰੇ ਵੱਲੋਂ ਇਸ ਗੱਲ ਤੇ ਬਾਰ ਬਾਰ ਜ਼ੋਰ ਦਿੱਤਾ ਗਿਆ ਹੈ ਕਿ ਸਵਿੰਧਾਨ ਵਿਚ ਸੋਧ ਕਰਨ ਵਾਲੀ ਵਿਵਸਥਾ ਨੂੰ ਸਖ਼ਤ ਅਤੇ ਤਰਕਸੰਗਤ ਬਣਾਉਣ ਦੀ ਲੋੜ ਹੈ।

ਇਸਦੇ ਨਾਲ ਹੀ ਕੁਝ ਹੋਰ ਮਹੱਤਵਪੂਰਨ ਸੋਧਾਂ ਬਾਰੇ ਵੀ ਸੁਝਾਅ ਦਿੱਤੇ ਗਏ ਹਨ। ਇਹ ਪੂਰੀ ਗੱਲਬਾਤ ਦਾ ਵੀਡੀਓ ਸੁਨੇਹਾ ਵੀ ਦੇਖਿਆ ਸੁਣਿਆ ਜਾ ਸਕਦਾ ਹੈ। 


ਇਸ ਗੱਲਬਾਤ ਦਾ ਲਿੰਕ ਇਥੇ ਹੈ:

Sunday, 14 January 2024

ਮਿੱਤਰ ਸੈਨ ਮੀਤ ਅਤੇ ਉਹਨਾਂ ਦੇ ਸਾਥੀਆਂ ਨੇ ਉਠਾਇਆ ਸੋਧਾਂ ਦਾ ਮਾਮਲਾ

ਦਹਾਕਿਆਂ ਪੁਰਾਣੇ ਸੰਵਿਧਾਨ ਨੂੰ ਨਵੇਂ ਸਿਰਿਓਂ ਲਿਖਣਾ ਜ਼ਰੂਰੀ 


ਲੁਧਿਆਣਾ: 14 ਜਨਵਰੀ 2024: (ਸਾਹਿਤ ਸਕਰੀਨ ਡੈਸਕ)::

ਕਿਸੇ ਵੇਲੇ ਲੋਕ ਆਪਣੀਆਂ ਮੰਗਾਂ ਅਤੇ ਮਸਲੇ ਸਰਕਾਰਾਂ ਸਾਹਮਣੇ ਰੱਖਿਆ ਕਰਦੇ ਸਨ। ਸਰਕਾਰਾਂ ਨੇ ਇਸ ਪਾਸੇ ਨਜ਼ਰ ਅੰਦਾਜ਼ੀ ਅਤੇ ਜਬਰ ਵਾਲਾ ਰਾਹ ਅਪਣਾਇਆ ਤਾਂ ਲੋਕ ਕਲਮਕਾਰਾਂ ਅਤੇ ਮੀਡੀਆ ਸਾਹਮਣੇ ਆਉਣ ਲੱਗੇ।ਹੁਣ ਦੇਖੋ ਵਕਤ ਦਾ ਤਕਾਜ਼ਾ। ਕਲਮਾਂ ਵਾਲੇ ਹੁਣ ਕਲਮਾਂ ਵਾਲਿਆਂ ਸਾਹਮਣੇ ਹੀ ਆਪਣੇ ਮਸਲੇ ਅਤੇ ਮੁੱਦੇ ਰੱਖ ਰਹੇ ਹਨ। ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਸਾਹਿਤਿਕ ਸੰਸਤਾਵਾਂ ਦੇ ਚੌਧਰੀਆਂ ਕੋਲੋਂ। 


ਮਸਲੇ ਤਾਂ ਬਹੁਤ ਪਹਿਲਾਂ ਵੀ ਸਨ।
ਇਹਨਾਂ ਮਸਲਿਆਂ ਖਿਲਾਫ ਜੂਝਣ ਵਾਲਿਆਂ  ਨੂੰ ਦਬਾਉਣ ਵਾਲੀਆਂ ਸਿੱਸਟਣਾ ਵੀ ਬਹੁਤ ਪਹਿਲਾਂ ਸਨ। ਗੈਰ ਸਿਆਸੀ ਸੰਘਰਸ਼ਾਂ ਅਤੇ ਉਪਰਾਲਿਆਂ ਨੂੰ ਕਦੇ ਸ਼ੁਰੂ ਕਰਦਿਆਂ ਅਤੇ ਕਦੇ ਅੱਗੇ ਤੋਰਦਿਆਂ ਕਲਮ ਦੇ ਜਾਦੂ ਅਤੇ ਕ੍ਰਿਸ਼ਮਿਆਂ ਨੂੰ ਸਭ ਤੋਂ ਪਹਿਲਾਂ ਕਹਾਣੀਆਂ, ਕਵਿਤਾਵਾਂ ਅਤੇ ਲੇਖਾਂ ਦੇ ਲੇਖਕਾਂ ਨੇ ਹੀ ਲੋਕਾਂ ਦੇ ਨਾਲ ਨਾਲ ਸੱਤਾ ਤੱਕ ਪਹੁੰਚਾਇਆ। ਪਰ ਉਹ ਕਲਮਕਾਰ ਬੜੇ ਸੁਹਿਰਦ ਅਤੇ ਇਮਾਨਦਾਰ ਸਨ। ਉਹ ਅਹੁਦਿਆਂ, ਇਨਾਮਾਂ-ਸ਼ਨਾਮਾਂ ਅਤੇ ਐਵਾਰਡਾਂ ਦੇ ਲਾਲਚੀ ਨਹੀਂ ਸਨ। ਸਿਰਫ ਸਾਧਨਾ ਕਰਦੇ ਸਨ। ਉਹ ਸੀ ਸੱਚੀ ਸਾਹਿਤ ਸਾਧਨਾ।  

ਸਾਡੇ ਆਲੇ ਦੁਆਲੇ  ਦੇ ਲੋਕਾਂ ਅਤੇ ਮਹੌਲ ਵਿੱਚ ਸਾਹਿਤ ਦੀ ਰੰਗਤ ਵਾਲੀਆਂ ਪੁਸਤਕਾਂ ਮੁਖ ਧਾਰਾ ਦੇ ਮੀਡੀਆ ਤੋਂ ਬਹੁਤ ਹੀ ਪਹਿਲਾਂ ਪਹੁੰਚਦੀਆਂ ਰਹੀਆਂ। ਗਦਰ ਦੀਆਂ ਗੂੰਜਾਂ ਪਾਉਣ ਵਾਲੀ ਹਫਤਾਵਾਰੀ ਅਖਬਾਰ ਗਦਰ ਵਿੱਚ ਦਿਲ ਨੂੰ ਹਲੂਣਾ ਦੇਣ ਵਾਲੀ ਸਾਹਿਤਕ ਰੰਗਤ ਜਾਦੂਈ ਅਸਰ ਛੱਡੀ ਰਹੀ। ਪੰਜਾਬੀ ਵਿਚ ਨਾਨਕ ਸਿੰਘ ਦੇ ਨਾਵਲ ਅਤੇ ਹਿੰਦੀ ਵਿੱਚ ਮੁਨਸ਼ੀ ਪ੍ਰੇਮ ਚੰਦ ਅਤੇ ਗੁਲਸ਼ਨ ਨੰਦਾ ਦੇ ਨਾਵਲ ਬਹੁਤ ਵੱਡੇ ਵਰਗ ਨੂੰਅਪਣੇ ਅਸਰ ਦੇ ਘੇਰੇ ਵਿਚ ਲੈ ਚੁੱਕੇ ਸਨ।  

ਸਆਦਤ ਹਸਨ ਮੰਟੋ, ਅੱਲਾਮਾ ਇਕਬਾਲ ਅਤੇ ਹੋਰ ਬਹੁਤ ਸਾਰੇ ਕਲਮਕਾਰਾਂ ਨੇ ਸ਼ਬਦਾਂ ਦੀ ਸ਼ਕਤੀ ਦਾ ਪ੍ਰਗਟਾਵਾ ਕੀਤਾ। ਗੋਰਕੀ ਦੀ ਬਹੁ ਚਰਚਿਤ ਪੁਸਤਕ "ਮਾਂ" ਦੇ ਨਾਲ ਨਾਲ ਜਸਵੰਤ ਸਿੰਘ ਕੰਵਲ ਹੁਰਾਂ ਦੇ ਨਾਵਲ ਲਹੂ ਦੀ ਲੋਅ ਅਤੇ  ਬਹੁਤ ਸਾਰੀਆਂ ਹੋਰ ਪੁਸਤਕਾਂ ਨੇ ਵੀ ਆਪਣਾ ਲੋਹਾ ਜ਼ੋਰ ਸ਼ੋਰ ਨਾਲ ਮਨਵਾਇਆ।  ਪਾਸ਼ ਅਤੇ ਸੰਤ ਰਾਮ ਉਦਾਸੀ ਦੇ ਕਾਵਿ ਸਾਹਿਤ ਨੇ ਨਕਸਲੀ ਵਿਚਾਰਧਾਰਾ ਨੂੰ ਖੰਭ ਲਾਏ। 

ਮੁਖ ਧਾਰਾ ਵਾਲਾ ਮੀਡੀਆ ਤਾਂ ਪੰਜਾਬ ਵਾਲੇ ਪਾਸੇ ਬਹੁਤ ਬਾਅਦ ਵਿਚ ਸੁਚੇਤ ਹੋਇਆ। ਹੋਲੀ ਹੋਲੀ ਮੀਡੀਆ ਨੇ ਮੈਗਜ਼ੀਨ ਐਡੀਸ਼ਨ ਵੀ ਛਾਪਣੇ ਸ਼ੁਰੂ ਕੀਤੇ। ਮੈਗਜ਼ੀਨ ਐਡੀਸ਼ਨਾਂ ਦੇ ਸ਼ੁਭ ਆਰੰਭ ਨਾਲ ਮੈਗ਼ਜ਼ੀਨ ਐਡੀਟਰਾਂ ਦੀਆਂ ਪੋਸਟਾਂ ਵੀ ਨਿਕਲਣੀਆਂ ਸ਼ੁਰੂ ਹੋਈਆਂ। ਅਖਬਾਰਾਂ ਦੀ ਗਿਣਤੀ ਵਧਣ ਦੇ ਨਾਲ ਨਾਲ ਇਹਨਾਂ ਅਖਬਾਰਾਂ ਦੇ ਮੈਗਜ਼ੀਨ ਐਡੀਸ਼ਨ ਵੀ ਆਧੁਨਿਕ ਤਕਨੀਕ ਨਾਲ ਰੰਗੀਨ ਛਪਣੇ ਸ਼ੁਰੂ ਹੋਏ। ਰੋਜ਼ਾਨਾ ਅਖਬਾਰ ਕੌਮੀ ਦਰਦ,ਰੋਜ਼ਾਨਾ ਜੱਥੇਦਾਰ, ਰੋਜ਼ਾਨਾ ਅਕਾਲੀ ਪਤ੍ਰਿਕਾ ਅਤੇ ਪਟਿਆਲਾ ਤੋਂ ਰੋਜ਼ਾਨਾ ਚੜ੍ਹਦੀ ਕਲਾ ਅਤੇ ਰੋਜ਼ਾਨਾ ਰਣਜੀਤ ਦੇ ਨਾਲ ਨਾਲ  ਹਾਣੀ ਅਤੇ ਸਮਰਾਟ ਵਰਗੇ ਸਪਤਾਹਿਕ ਪਰਚਿਆਂ ਨੇ ਵੀ ਆਪਣੀ ਥਾਂ ਬਣਾਈ ਹੋਈ ਸੀ। 

ਇਹਨਾਂ ਪਰਚਿਆਂ ਦੀ ਵਿਕਰੀ ਵੀ ਬਹੁਤ ਹੁੰਦੀ ਸੀ। ਇਹਨਾਂ ਪੰਜਾਬੀ ਪਰਚਿਆਂ ਦੇ ਨਾਲ ਨਾਲ ਰੋਜ਼ਾਨਾ ਹਿੰਦੀ ਮਿਲਾਪ ਅਤੇ ਰੋਜ਼ਾਨਾ ਵੀਰ ਪ੍ਰਤਾਪ ਨੇ ਵੀ ਬਹੁਤ ਸਾਰੇ ਨਵੇਂ ਲੇਖਕਾਂ ਨੂੰ ਥਾਂ ਦੇ ਕੇ ਸਾਹਿਤਿਕ ਰੁਝਾਨਾਂ ਨੂੰ ਪ੍ਰਭਾਵਿਤ ਵੀ ਕੀਤਾ ਅਤੇ ਹਿੰਦੀ- ਪੰਜਾਬੀ ਸਾਹਿਤ ਨੂੰ ਇੱਕ ਦੂਜੇ ਦੇ ਨੇੜੇ ਵੀ ਲਿਆਂਦਾ। 

ਇਸ ਸਾਰੇ ਵਰਤਾਰੇ ਦੌਰਾਨ ਹਿੰਦੀ ਦਾ ਪੰਜਾਬ ਕੇਸਰੀ ਬੜੀ ਤੇਜ਼ੀ ਨਾਲ ਉਭਰਿਆ। ਇਸਦੇ ਸਾਹਿਤ ਸੰਸਕਰਣ ਦੇ ਛਪਣ ਵਾਲੇ ਦਿਨ/ਵਾਰ ਭਾਵੇਂ ਬਦਲਦੇ ਵੀ ਰਹੇ ਪਰ ਨੀਲੇ ਰੰਗ ਦਾ ਉਹ ਪਹਿਲਾ ਪੰਨਾ ਬੜਾ ਹਰਮਨ ਪਿਆਰਾ ਬਣਿਆ ਰਿਹਾ ਜਿਸ ਵਿਚ ਅਕਸਰ ਕਹਾਣੀਆਂ ਹੁੰਦੀਆਂ ਸਨ ਅਤੇ ਪਾਕਿਸਤਾਨ ਦੇ ਕਿਸੇ ਉਰਦੂ ਨਾਵਲ ਦਾ ਹਿੰਦੀ ਅਨੁਵਾਦ ਵੀ। ਜਿਹੜਾ ਸ਼ਾਇਦ ਬੁਸ਼ਰਾ ਰਹਿਮਾਨ ਦਾ ਨਾਵਲ ਹੋਇਆ ਕਰਦਾ ਸੀ ਜਿਹੜਾ ਹਿੰਦ ਸਮਾਚਾਰ ਉਰਦੂ ਵਿਚ ਵੀ ਛਪਦਾ ਹੁੰਦਾ ਸੀ ਅਤੇ ਫਿਰ ਇਹੀ ਸਿਲਸਿਲਾ ਪੰਜਾਬੀ ਅਖਬਾਰ ਜਗਬਾਣੀ ਵਿਚ ਵੀ ਜਾਰੀ ਰਿਹਾ। 

ਇਸੇ ਦੌਰਾਨ ਪੰਜਾਬ ਕੇਸਰੀ ਹਿੰਦੀ ਦੇ ਨਾਲ ਨਾਲ ਪੰਜਾਬੀ ਵਿੱਚ ਜਗਬਾਣੀ ਨੇ ਵੀ ਆਪਣੀ ਥਾਂ ਬਣਾਈ। ਉਸ ਸਮੇਂ  ਤੱਕ ਰੋਜ਼ਾਨਾ ਅਜੀਤ ਪਹਿਲਾਂ ਹੀ ਸਰਬੋਤਮ ਸੀ ਫਿਰ ਵੀ ਨਵੀਆਂ ਚੁਣੌਤੀਆਂ ਨੇ ਮਾਹੌਲ ਨੂੰ ਵੀ ਪ੍ਰਭਾਵਿਤ ਕੀਤਾ। ਅਜੀਤ ਅਤੇ ਜਗਬਾਣੀ ਵਿਚ ਛਪਣ ਵਾਲੇ ਲੇਖਕਾਂ ਦੀ ਕਤਾਰਬੰਦੀ ਖੁੱਲ੍ਹ ਕੇ ਸਾਹਮਣੇ ਆਈ। ਸਾਹਿਤਿਕ ਪੱਤਰਕਾਰੀ ਨੂੰ ਬੁਲੰਦੀਆਂ ਤੱਕ ਲਿਜਾਣ ਵਾਲਿਆਂ ਵਿਚ ਰੋਜ਼ਾਨਾ ਅਜੀਤ ਵਾਲੇ ਬਲਦੇਵ ਗਰੇਵਾਲ ਨੇ ਬਹੁਤ ਮੇਹਨਤ ਕੀਤੀ। ਮੁਕਾਬਲਾ ਆਸਾਨ ਨਹੀਂ ਸੀ ਰਿਹਾ। ਇਸਦੇ ਬਾਵਜੂਦ ਚੁਣੌਤੀਆਂ ਨੂੰ ਸਵੀਕਾਰ ਕੀਤਾ ਗਿਆ। ਦੂਜੇ ਪਾਸੇ ਇਕਬਾਲ ਬਹਾਦਰ ਸਿੰਘ ਚਾਨਾ ਨੇ ਰੋਜ਼ਾਨਾ ਜਗਬਾਣੀ ਵਿਚ ਮੋਰਚਾ ਸੰਭਾਲਿਆ। ਇਕਬਾਲ ਚਾਨਾ ਦੇ ਨਾਲ ਹੀ ਬਖਸ਼ਿੰਦਰ ਸਿੰਘ, ਕੁਲਦੀਪ ਬੇਦੀ ਨੇ ਵੀ ਨਵੇਂ ਪੂਰਨੇ ਪਾਏ। ਅਜੀਤ ਵਿੱਚ ਬਲਦੇਵ ਧਾਲੀਵਾਲ, ਸੁਧਾ ਸ਼ਰਮਾ, ਪਰਮਜੀਤ ਸਿੰਘ ਅਤੇ ਹੋਰਾਂ ਨੇ ਵੀ ਆਪਣੇ ਜੌਹਰ ਦਿਖਾਏ। 

ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਸਰਵਣ ਸਿੰਘ ਹੁਰਾਂ ਨੇ ਬਹੁਤ ਸਾਰੀਆਂ ਤਕਨੀਕੀ ਚੁਣੌਤੀਆਂ ਦੇ ਬਾਵਜੂਦ ਇਸ ਜ਼ਿੰਮੇਵਾਰੀ ਨੂੰ ਬੜੀ ਖੂਬਸੂਰਤੀ ਨਾਲ ਨਿਭਾਇਆ। ਕੁਝ ਸਮਾਂ ਗੁਰਮੀਤ ਸਿੰਘ ਅਤੇ ਰੈਕਟਰ ਕਥੂਰੀਆ ਨੂੰ ਵੀ ਇਸਦਾ ਮੌਕਾ ਮਿਲਿਆ। ਲਖਵਿੰਦਰ ਜੌਹਲ ਹੁਰਾਂ ਨੇ ਨਵਾਂ ਜ਼ਮਾਨਾ ਦੀ ਇਕੱਲੀ ਖਬਰਾਂ ਵਾਲੀ ਦਿੱਖ ਨੂੰ ਉਲੰਘ ਕੇ ਗੰਭੀਰ ਸਾਹਿਤਿਕ ਰੰਗਣ ਵਿਚ ਵੀ ਰੰਗਿਆ। ਹਿੰਦੀ ਸਾਹਿਤ ਦੇ ਖੂਬਸੂਰਤ ਅਨੁਵਾਦ ਵੀ ਲਖਵਿੰਦਰ ਜੌਹਲ ਹੁਰਾਂ ਦੀ ਪ੍ਰੇਰਨਾ ਸਦਕਾ ਸਾਹਮਣੇ ਆਉਂਦੇ ਰਹੇ। ਗੁਰਮੇਲ ਸਰਾ ਅੰਗਰੇਜ਼ੀ ਸਾਹਿਤ ਦੇ ਅਨੁਵਾਦ ਵਿਚ ਕਾਫੀ ਮਿਹਨਤ ਕਰਦਾ ਰਿਹਾ। ਇਸ ਤਰ੍ਹਾਂ ਨਵਾਂ ਜ਼ਮਾਨਾ ਨੇ ਬੜੇ ਹੀ ਸੀਮਿਤ ਸਾਧਨਾਂ ਦੇ ਬਾਵਜੂਦ ਆਪਣੇ ਕੱਦ ਨੂੰ ਉੱਚ ਹੀ ਰੱਖਿਆ। 

ਗੁਰਮੇਲ ਸਰਾ ਨੇ ਵੀ ਪੰਜਾਬੀ ਵਿੱਚ ਸਾਹਿਤ ਨੂੰ ਬਹੁਤ ਗੰਭੀਰਤਾ ਨਾਲ ਲਿਆ। ਗੁਰਮੇਲ, ਬਖਸ਼ਿੰਦਰ ਅਤੇ ਕੁਲਵੰਤ ਸਿੰਘ ਸਾਂਝੇ ਪ੍ਰੋਜੈਕਟ ਵਾਲੀ "ਠਿੱਬੀ" ਭਾਵੇਂ ਅਨੂ ਪਰਚੇ ਵਾਂਗ ਹੀ ਹੁੰਦੀ ਸੀ ਪਰ ਕਾਫੀ ਪੜ੍ਹੀ ਜਾਂਦੀ ਸੀ। ਇਹਨਾਂ ਪ੍ਰਾਚੀਨ ਅੰਤਰਰਾਜੀ ਚਿੱਠੀਆਂ ਤੇ ਵੀ ਬਾਕਾਇਦਾ ਅੰਕ ਛਪਦੇ ਰਹੇ। ਲੁਧਿਆਣਾ ਤੋਂ ਕੇ. ਮਨਜੀਤ ਦੀ ਅਗਵਾਈ ਹੇਠ ਮਿੰਨੀ ਪੱਤ੍ਰਿਕਾ ਵੀ ਤੇਜ਼ੀ ਨਾਲ ਉਠਿ ਸੀ। ਰੋਜ਼ਾਨਾ ਅਕਾਲੀ ਪਤ੍ਰਿਕਾ ਵਿਚ ਗੁਰਬਖਸ਼ ਸਿੰਘ ਵਿਰਕ ਅਤੇ ਹਰਬੰਸ ਸਿੰਘ ਵਿਰਕ ਵੀ ਆਪਣੇ ਕਮਾਲ ਦਿਖਾਉਂਦੇ ਰਹੇ। ਕੁਲ ਮਿਲਾ ਕੇ ਇਸ ਸਭ ਕੁਝ ਸਾਹਿਤਿਕ ਸੰਸਥਾਵਾਂ ਦੀਆਂ ਸਰਗਰਮੀਆਂ ਨੂੰ ਵੀ ਪ੍ਰਭਾਵਿਤ ਕਰਦਾ ਸੀ। ਸਰਦਾਰ ਜਗਜੀਤ ਸਿੰਘ ਆਨੰਦ ਹੁਰਾਂ ਦਾਸ ਪੰਜਾਬੀ ਸਾਹਿਤ ਅਕਾਦਮੀ ਦੇ ਸੰਚਾਲਨ 'ਤੇ ਚੌਖਾ ਪ੍ਰਭਾਵ ਸੀ। 

ਜਲੰਧਰ ਤੋਂ ਹੀ ਨਕਸਲੀ ਵਿਚਾਰਾਂ ਵਾਲੀ ਸ਼ਖ਼ਸੀਅਤ ਕੇਵਲ ਕੌਰ ਹੁਰਾਂ ਦੀ ਅਗਵਾਈ ਵਿੱਚ ਸਾਹਿਤਿਕ ਪਰਚਾ ਮਾਂ ਵੀ ਆਪਣੀ ਵੱਖਰੀ ਥਾਂ ਬਣਾ ਚੁੱਕਿਆ ਸੀ। ਰੋਹਲੇ ਬਾਣ, ਸਰਦਲ, ਸਿਆੜ, ਲਲਕਾਰ, ਸ਼ੀਹਣੀ, ਜ਼ਫਰਨਾਮਾ, ਜੈਕਾਰਾ, ਪ੍ਰਚੰਡ, ਬਹੁਤ ਸਾਰੇ ਪਰਚਿਆਂ ਨੇ ਨਕਸਲੀ ਵਿਚਾਰਾਂ ਦੇ ਨਾਲ ਨਾਲ ਸਾਹਿਤ ਅਤੇ ਸਿਆਸਤ ਨੂੰ ਨੇੜੇ ਨੇੜੇ ਵੀ ਲਿਆਂਦਾ। ਇਹਨਾਂ ਪਰਚਿਆਂ ਨੇ ਹੀ ਇਸ ਸਾਹਿਤ ਨੂੰ ਗੰਭੀਰਤਾ ਅਤੇ ਉੱਚਤਾ ਵੀ ਪ੍ਰਦਾਨ ਕੀਤੀ। ਸਾਹਿਤ ਵਿਚ ਸਿਆਸਤ ਜ਼ਰੁਰੀ ਵੀ ਸੀ ਅਤੇ ਆਉਣ ਵੀ ਲੱਗੀ ਜਦੋਂ ਰੇਡੀਓ ਸਟੇਸ਼ਨ ਵਿੱਚ ਲੱਗੇ ਵੱਡੇ ਅਫਸਰ ਐਸ ਐਸ ਮੀਸ਼ਾ ਸਾਹਿਬ ਨੇ ਲਿਖਿਆ ਸੀ:

ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ!

ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ!  

ਉਦੋਂ ਅਜਿਹਾ ਬਹੁਤ ਕੁਝ ਸਾਹਿਤਿਕ ਰਚਿਆ ਗਿਆ ਜਿਹੜਾ ਬੜੇ ਸਲੀਕੇ ਨਾਲ ਸਿਆਸੀ ਵਿਚਾਰਾਂ ਦੀ ਪ੍ਰਤੀਨਿਧਤਾ ਕਰਦਾ ਸੀ। ਰੇਡੀਓ ਤੋਂ ਹੀ ਹਰਭਜਨ ਬਟਾਲਵੀ ਵੀ ਸਾਹਿਤਿਕ ਤੌਰ ਤੇ ਪੂਰੀ ਤਰ੍ਹਾਂ ਸਰਗਰਮ ਰਹੇ। ਉਹਨਾਂ ਦੀਆਂ ਕਹਾਣੀਆਂ ਬਹੁਤ ਪ੍ਰਭਾਵਸ਼ਾਲੀ ਹੋਇਆ ਕਰਦਿਆਂ ਸਨ। 

ਇਥੇ ਯਾਦ ਆ ਰਹੀਆਂ ਨੇ ਡਾਕਟਰ ਜਗਤਾਰ ਹੁਰਾਂ ਦੀਆਂ ਸਤਰਾਂ:

ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ ।

ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ ।

ਪਰ ਇਹ ਸਿਆਸਤ ਤਾਂ ਲੋਕਾਂ ਦੇ ਭਲੇ ਲਈ ਸੀ। ਇਨਕਲਾਬ ਦੇ ਰਸਤਿਆਂ ਵੱਲ ਇਸ਼ਾਰਾ ਕਰਦੀ ਸੀ। ਇਸ ਨਾਲ ਨਵੇਂ ਪੁਰਾਣੇ ਲੇਖਕਾਂ ਵਿਚਕਾਰ ਸਨੇਹ ਵੱਧ ਰਿਹਾ ਸੀ। ਇਸ ਨਾਲ ਨਵੀਆਂ ਦਿਸ਼ਾਵਾਂ ਵੀ ਮਿਲਦੀਆਂ ਸਨ। ਲੋਕਾਂ ਦੇ ਭਲੇ ਵਾਲੀ ਇਹ ਸਿਆਸਤ ਆਪੋ ਆਪਣੀਆਂ ਗੁੱਟਬੰਦੀਆਂ ਨੂੰ ਪ੍ਰਫੁੱਲਿਤ ਕਰਨ ਦੇ ਰਾਹ ਕਿਵੇਂ ਪੈ ਗਈ ਇਹ ਅੱਜ ਵੀ ਸੋਚਣ ਵਾਲਾ ਵਿਸ਼ਾ ਹੈ। ਇੱਕੋ ਵਿਚਾਰਧਾਰਾ--ਇੱਕੋ ਰਸਤਾ--ਇੱਕੋ ਝੰਡਾ ਫਿਰ ਵੀ ਤੇਰੀ ਮੇਰੀ ਵਧਦੀ ਚਲੀ ਗਈ। ਸ਼ਾਇਦ ਸਾਹਿਤਿਕ ਸੰਸਥਾਵਾਂ ਨੂੰ ਆਪੋ ਆਪਣੀਆਂ ਟਰੇਡ ਯੂਨੀਅਨਾਂ ਸਮਝਣ ਦੀ ਦੌੜ ਬਹੁਤ ਪਹਿਲਾਂ ਹੀ ਤੇਜ਼ੀ ਫੜ ਚੁੱਕੀ ਸੀ। 

ਫਿਰ ਜਦੋਂ ਇਹ ਸਿਆਸਤ ਸਾਹਿਤਿਕ ਸੰਸਥਾਵਾਂ 'ਤੇ ਕਬਜ਼ਿਆਂ ਵਾਲੇ ਪਾਸੇ ਤੁਰੀ ਤਾਂ ਕਈ ਤਰ੍ਹਾਂ ਦੇ ਗੁੱਟ ਬਣਨੇ ਸ਼ੁਰੂ ਹੋ ਗਏ। ਇਹਨਾਂ ਸੰਸਥਾਵਾਂ ਵਿਚਲੇ ਧੜਿਆਂ ਨੇ ਉਹਨਾਂ ਬਹੁਤ ਸਾਰਿਆਂ ਨੂੰ ਬਾਹਰ ਕੱਢ ਕਢਾ ਦਿੱਤਾ ਜਿਹੜੇ ਉਹਨਾਂ ਨੂੰ ਚੰਗੇ ਨਹੀਂ ਸਨ ਲੱਗਦੇ। ਇਸਦੇ ਨਾਲ ਉਹਨਾਂ ਬਹੁਤ ਸਾਰਿਆਂ ਨੂੰ ਮੈਂਬਰ ਜਾਂ ਅਹੁਦੇਦਾਰ ਬਣਾ ਲਿਆ ਜਿਹੜੇ ਉਹਨਾਂ ਨੂੰ ਪਸੰਦ ਸਨ। ਕੌਣ ਕਿਸਦੀ ਜੇਬ ਵਿਚ ਰਹੇਗਾ ਇਹ ਸੋਚ ਬਣ ਗਈ ਸੀ। 

ਇਸ ਤਰ੍ਹਾਂ ਕਲਮਕਾਰਾਂ ਦੀ ਆਜ਼ਾਦ ਸੋਚ ਆਜ਼ਾਦੀ ਦੇ ਨਾਅਰੇ ਮਾਰਨ ਵਾਲਿਆਂ ਦੇ ਹੱਥੋਂ ਹੀ ਕਮਜ਼ੋਰ ਹੁੰਦੀ ਚਲੀ ਗਈ। ਲੇਖਕਾਂ ਦੇ ਧੜੇ ਵੰਡੇ ਗਏ। ਕੋਈ ਰਜਿਸਟਰਡ ਧੜਾ ਹੋ ਗਿਆ ਅਤੇ ਕੋਈ ਅਣ ਜਿਸਟਰਡ। ਹਾਲਾਤ ਇਹ ਬਣੇ ਕਿ ਪੰਜਾਬੀ ਭਵਨ, ਪੰਜਾਬੀ ਸਾਹਿਤਕ ਅਦਾਰੇ ਅਤੇ ਸੰਸਥਾਵਾਂ ਦਾ ਹਰ ਪ੍ਰੋਗਰਾਮ ਅਤੇ ਹਰ ਚੋਣ ਵਿਵਾਦਾਂ ਵਿਚ ਘਿਰਣ ਲੱਗ ਪਏ। ਇਹ ਨਿਸਚਿਤ ਜਿਹਾ ਸਮਝਿਆ ਜਾਣ ਲੱਗ ਪਿਆ ਕਿ ਹਰ ਪ੍ਰੋਗਰਾਮ ਵਿੱਚ ਸਟੇਜ ਤੇ ਕੌਣ ਕੌਣ ਬਿਰਾਜਮਾਨ ਹੋਵੇਗਾ, ਪ੍ਰਧਾਨਗੀ ਮੰਡਲ ਵਿਚ ਕੌਣ ਕੌਣ ਹੋਵੇਗਾ, ਕਿਸ ਕਿਸ ਦਾ ਸਨਮਾਨ ਹੋਵੇਗਾ, ਕੌਣ ਕੌਣ ਚੋਣਾਂ ਵਿੱਚ ਖੜਾ ਕੀਤਾ ਜਾਏਗਾ, ਕੌਣ ਕੌਣ ਕਿਸ ਕਿਸ ਨੂੰ ਵੋਟ ਪਏਗਾ? ਇਸ ਰੂਟੀਨ ਨੂੰ ਕਈ ਵਾਰ ਝਟਕੇ ਲੱਗਦੇ ਵੀ ਮਹਿਸੂਸ ਹੋਏ ਪਰ ਤਿਆਗ ਅਤੇ ਕੁਰਬਾਨੀ ਦੀਆਂ ਮਿਸਾਲਾਂ ਦੇਣ ਵਾਲੇ ਸਾਹਿਤਕਾਰ ਖੁਦ ਕਦੇ ਵੀ ਇਹਨਾਂ ਅਹੁਦਿਆਂ  ਤੋਂ ਨਿਰਲੇਪ ਨਾ ਰਹਿ ਸਕੇ। ਜਿੱਤਾਂ ਹੈਰਾਨ ਤੋਂ ਬਾਅਦ ਪੈਗ ਵੀ ਆਮ ਲੱਗਦੇ ਦੇਖੇ ਜਾ ਸਕਦੇ ਸਨ। 

ਖੱਬੀ ਖਾੜਕੂ ਲਹਿਰ ਅਰਥਾਤ ਨਕਸਲਬਾੜੀ ਦੀ ਮੁਹਿੰਮ ਵੇਲੇ ਵੀ ਲਕੀਰ ਤਾਂ ਖਿੱਚੀ ਗਈ ਸੀ ਪਰ ਉਸਨੇ ਸਾਹਿਤ ਜਾਂ  ਸਾਹਿਤਿਕ ਅਦਾਰਿਆਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਸੀ ਕੀਤਾ। ਸਿੱਖ ਖਾੜਕੂ ਲਹਿਰ ਵੇਲੇ ਇਹ ਲਕੀਰ ਫਿਰਕੂ ਵੰਡ ਵਾਲੀ ਸੋਚ ਤੱਕ ਵੀ ਤਿੱਖੀ ਹੋ ਗਈ ਅਤੇ ਸਿਆਸੀ ਵਿਰੋਧ ਵਾਲੀ ਸੋਚ ਨਾਲ ਵੀ। ਕੁਲ ਮਿਲਾ ਕੇ ਧੜੇਬੰਦੀਆਂ ਤਿੱਖੀਆਂ ਹੁੰਦੀਆਂ ਚਲੀਆਂ ਗਈਆਂ। ਹੁਣ ਵੀ ਇੱਕ ਇੱਕ ਸੰਸਥਾ ਅਤੇ ਜੱਥੇਬੰਦੀ ਵਿੱਚ ਕਈ ਕਈ ਧੜੇ ਹਨ। ਫਲਾਣੀ ਫਲਾਣੀ ਵੋਟ ਕਿਸ ਕਿਸ ਦੀ ਜੇਬ ਵਿਚ ਹੈ ਇਸਦਾ ਅੰਦਾਜ਼ਾ ਵੀ ਤਕਰੀਬਨ ਸਭ ਨੂੰ ਹੁੰਦਾ ਹੈ। ਕੌਣ ਪ੍ਰਧਾਨ ਬਣੇਗਾ, ਕੌਣ ਜਨਰਲ ਸਕੱਤਰ ਅਤੇ ਕੌਣ ਕਿਸ ਅਹੁਦੇ ਨਾਲ ਕੀਤਾ ਜਾਵੇਗਾ ਇਸਦਾ ਅੰਦਾਜ਼ਾ ਵੀ ਲੱਗ ਗਿਆ ਹੁੰਦਾ ਹੈ। ਜੇਕਰ ਕੁਝ ਰੱਦੋਬਦਲ ਹੋ ਵੀ ਜਾਵੇ ਤਾਂ ਵੀ ਕੋਈ ਬਹੁਤੀ ਨਵੀਂ ਗੱਲ ਨਹੀਂ ਲੱਗਦੀ। 

ਜੋ ਕੁਝ ਪੂਰੀ ਤਰ੍ਹਾਂ ਪਾਰਦਰਸ਼ੀ ਹੋਣਾ ਚਾਹੀਦਾ ਸੀ ਉਹ ਸਭ ਕੁਝ ਧੁੰਦਲਾ ਕਿਓਂ ਹੁੰਦਾ ਚਲਾ ਗਿਆ? ਜੇਕਰ ਇਹ ਔਹਦੇ ਸਿਰਫ ਚੌਧਰਾਂ ਲਈ ਹਨ ਤਾਂ ਵੀ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ ਅਤੇ ਜੇਕਰ ਗੁਝੇ ਫਾਇਦਿਆਂ ਲਈ ਹਨ ਤਾਂ ਵੀ ਇਹ ਸਭ ਕੁਝ ਸਭਨਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਜੇਕਰ ਫਾਇਦਿਆਂ ਤੋਂ ਬਿਨਾ ਵਾਲੇ ਇਹਨਾਂ ਅਹੁਦਿਆਂ ਲਈ ਵੀ ਏਨਾ ਕੁਝ ਹੁੰਦਾ ਹੈ ਤਾਂ ਜੇਕਰ ਇਹਨਾਂ ਦੀ ਥਾਂ ਐਮ ਐਲ ਏ ਜਾਂ ਐਮ ਪੀ ਵਗੇ ਅਹੁਦੇ ਹੁੰਦੇ ਤਾਂ ਫਿਰ ਇਹ ਜੰਗ ਭਲੇ ਕਿੰਨੀ ਤਿੱਖੀ ਹੁੰਦੀ?

ਮੈਂਬਰੀ ਲਈ ਕਿਤਾਬ ਛਪਣ ਦੀ ਸ਼ਰਤ ਕਿਓਂ? ਜੇਕਰ ਕਿਤਾਬ ਵਾਲੀ ਸ਼ਰਤ ਜ਼ਰੂਰੀ ਹੈ ਤਾਂ ਇਹਨਾਂ ਸੰਸਥਾਵਾਂ ਦਾ ਆਪਣਾ ਪ੍ਰਕਾਸ਼ਨ ਘਰ ਕਿਓਂ ਨਹੀਂ? ਅਜਿਹੇ ਬਹੁਤ ਸਾਰੇ ਹੋਰ ਸੁਆਲ ਵੀ ਹਨ ਜਿਹਨਾਂ ਦੇ ਜੁਆਬ ਨਹੀਂ ਮਿਲਦੇ। ਬਾਰ ਬਾਰ ਅਹੁਦਿਆਂ ਲਈ ਲਲਚਾਏ  ਰਹਿਣ ਵਾਲਿਆਂ ਤੇ ਕੋਈ ਨਿਯਮ ਜਾਂ ਸ਼ਰਤ ਕਿਓਂ ਨਹੀਂ? ਕਿੰਨੇ ਕੁ ਕਲਮਕਾਰਾਂ ਲਈ ਇਹਨਾਂ ਸੰਥਾਵਾਂ ਨੇ ਰੋਜ਼ਗਾਰ ਜਾਂ ਆਰਥਿਕ ਸਹਾਇਤਾ ਲਈ ਜਤਨ ਕੀਤੇ ਹਨ?

ਇਹਨਾਂ ਸੰਸਥਾਵਾਂ ਨੂੰ ਦਹਾਕਿਆਂ ਪੁਰਾਣੇ ਸਿਸਟਮ ਵਿਚੋਂ ਕੱਢ ਕੇ ਸਮੇਂ ਦੇ ਹਾਣ ਦੀ ਬਣਾਉਣ ਲਈ ਕੁਝ ਕਦਮ ਚੁੱਕੇ ਜਾਣੇ ਜ਼ਰੂਰੀ ਹਨ। ਇਹੀ ਇੱਛਾ ਹੈ ਉਹਨਾਂ ਸਭਨਾਂ ਦੀ ਜਿਹੜੇ ਅਹੁਦਿਆਂ ਦੀ ਲਾਲਸਾ ਤੋਂ ਮੁਕਤ ਰਹਿ ਕੇ ਸਿਰਫ ਸਾਹਿਤ ਸਾਧਨਾ ਨੂੰ ਸਮਰਪਿਤ ਹਨ। 

ਹੁਣ ਪੰਜਾਬੀ ਦੇ ਬਹੁ ਚਰਚਿਤ ਲੇਖਕ ਮਿੱਤਰ ਸੈਨ ਮੀਤ ਫਿਰ ਮੈਦਾਨ ਵਿੱਚ ਹਨ। ਉਹਨਾਂ ਬਾਕੀ ਪੰਜਾਬੀ ਸਾਹਿਤਿਕ ਸੰਸਥਾਵਾਂ ਦੇ ਸਮਾਂਨਾਂਤਰ ਵੀ ਇੱਕ ਸੰਗਠਨ ਖੜਾ ਕੀਤਾ ਹੈ ਜਿਹੜਾ ਪੂਰੀ ਤਰ੍ਹਾਂ ਸਰਗਰਮ ਵੀ ਹੈ। ਆਉਂਦੇ ਦਿਨਾਂ ਵਿਚ ਇਸਨੇ ਹੋਰ ਵੀ ਯੋਰ ਫੜ੍ਹਨਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਵਿੰਧਾਨ ਵਿਚ ਵੱਡੀਆਂ ਸੋਧਾਂ ਦੀ ਲੋੜ

 ਭਾਗ ਪਹਿਲਾ

  - ਵਿਦੇਸ਼ੀ ਮੈਂਬਰਾਂ ਨੂੰ ਹੋਵੇ ਵੋਟ ਦਾ ਅਧਿਕਾਰ 

- ਅਕਾਡਮੀ ਦੀ ਸਥਾਪਨਾ 1956 ਦੇ ਲਗ ਭਗ ਹੋਈ ਸੀ।

- ਉਸੇ ਸਾਲ ਇਸ ਦਾ ਸੰਵਿਧਾਨ ਲਿਖਿਆ ਗਿਆ ਸੀ।

- ਕਰੀਬ 66/67 ਸਾਲ ਪੁਰਾਣਾ ਹੋਣ ਕਾਰਨ ਹੁਣ ਇਹ ਸਮਾਂ ਵਿਆਹ ਚੁੱਕਾ ਹੈ। ਅਤੇ ਇਸ ਨੂੰ ਨਵੇਂ ਸਿਰਿਉਂ ਲਿਖੇ ਜਾਣ ਦੀ ਲੋੜ ਹੈ।

- ਜੇ ਇਹ ਨਵੇਂ ਸਿਰਿਉਂ ਨਹੀਂ ਲਿਖਿਆ ਜਾ ਸਕਦਾ ਤਾਂ ਘੱਟੋ ਘੱਟ ਇਸ ਵਿਚ ਵੱਡੇ ਪੱਧਰ ਤੇ ਸੋਧਾਂ ਤਾਂ ਹੋਣੀਆਂ ਹੀ ਚਾਹੀਦੀਆਂ ਹਨ।

ਸੁਝਾਈਆਂ ਜਾ ਰਹੀਆਂ ਸੋਧਾਂ 

- ਵਿਦੇਸ਼ੀ ਸਾਹਿਤਕਾਰ ਵੱਡੀ ਗਿਣਤੀ ਵਿਚ ਅਕਾਡਮੀ ਦੇ ਮੈਂਬਰ ਹਨ।

- ਪਰ ਇਨ੍ਹਾਂ ਮੈਂਬਰਾਂ ਨੂੰ ਨਾ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਦਾ ਅਧਿਕਾਰ ਹੈ ਅਤੇ ਨਾ ਪ੍ਰਬੰਧਕੀ ਟੀਮ ਦੇ ਕਿਸੇ ਆਹੁਦੇ ਲਈ ਚੁਣੇ ਜਾਣ ਦਾ।

- ਵਿਦੇਸ਼ੀ ਮੈਂਬਰਾਂ ਲਈ ਲੋੜੀਂਦੀਆਂ ਸੋਧਾਂ

  ਇਸ ਗੱਲਬਾਤ ਵਿਚ ਉਨ੍ਹਾਂ ਸੋਧਾਂ ਦੀ ਹੀ ਚਰਚਾ ਹੈ।



Sunday, 9 October 2022

ਪੁਰਸਕਾਰਾਂ ਦੇ ਉਧਾਲੇ ਰੋਕਣ ਲਈ ਸਾਹਿਤਿਕ ਆਵਾਜ਼ ਹੋਏਗੀ ਹੁਣ ਹੋਰ ਬੁਲੰਦ

ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਮਿੱਤਰ ਸੈਨ ਮੀਤ ਆਏ ਨੇੜੇ ਨੇੜੇ  

ਤਸਵੀਰਾਂ-ਐਮ ਐਸ ਭਾਟੀਆ 
ਲੁਧਿਆਣਾ: 09 ਅਕਤੂਬਰ 2022: (ਸਾਹਿਤ ਸਕਰੀਨ ਡੈਸਕ//ਤਸਵੀਰਾਂ-ਐਮ ਐਸ ਭਾਟੀਆ)::

ਕਿਸੇ ਨੇ ਜਿੱਤ ਨਹੀਂ ਸੀ ਜਾਣਾ--ਕਿਸੇ ਨੇ ਹਾਰ ਨਹੀਂ ਸੀ ਜਾਣਾ। ਕਿਸੇ ਨੇ ਕਿਸੇ ਦੀ ਜ਼ਮੀਨ ਨਹੀਂ ਸੀ ਵੰਡ ਲੈਣੀ। ਕਿਸੇ ਦਾ ਬਿੱਲਾ ਨਹੀਂ ਸੀ ਲੱਗ ਜਾਣਾ ਤੇ ਕਿਸੇ ਦਾ ਬਿੱਲਾ ਨਹੀਂ ਸੀ ਲੱਥ ਜਾਣਾ। ਪਤਾ ਨਹੀਂ ਕਿਸ ਕਿਸ ਨੇ ਬਣਾ ਲਿਆ ਸੀ ਇਸਨੂੰ ਆਪਣੀ ਇੱਜ਼ਤ ਦਾ ਸੁਆਲ ਅਤੇ ਕਿਓਂ? ਪਤਾ ਨਹੀਂ ਪੁਰਸਕਾਰਾਂ ਦੇ ਉਧਾਲੇ ਵਰਗੇ ਦੋਸ਼ਾਂ ਨੂੰ ਲੈ ਕੇ ਵੱਡੇ ਵੱਡੇ ਅਦਾਰੇ, ਵੱਡੀਆਂ ਵੱਡੀਆਂ ਸੰਸਥਾਵਾਂ, ਵੱਡੇ ਨਾਮ ਅਤੇ ਵੱਡੇ ਵੱਡੇ ਮੀਡੀਆ ਹਾਊਸ ਚੁੱਪ ਕਿਓਂ ਹੋ ਗਏ ਸਨ?

ਕੋਈ ਅਯੋਗ ਬੰਦਾ ਸ਼੍ਰੋਮਣੀ ਪੁਰਸਕਾਰ ਨੂੰ ਵੀ ਅਗਵਾ ਕਰ ਕੇ ਲੈ ਜਾਵੇ ਇਹ ਸੱਚਮੁੱਚ ਨਮੋਸ਼ੀ ਵਾਲੀ ਗੱਲ ਸੀ। ਪਰ ਇਸ ਤਰ੍ਹਾਂ ਲਗਾਤਾਰ ਹੋਣ ਦੇ ਚਰਚੇ ਸੁਣਾਈ ਦੇਣ ਲੱਗ ਪਏ ਸਨ। ਇਹ ਨਮੋਸ਼ੀ ਕਿਸੇ ਇੱਕ ਵਿਅਕਤੀ ਜਾਂ ਇੱਕ ਧਿਰ ਲਈ ਤਾਂ ਨਹੀਂ ਸੀ। ਚਿੰਤਾ ਸਭਨਾਂ ਨੂੰ ਹੋਣੀ ਚਾਹੀਦੀ ਸੀ। ਸਮੂਹ ਸਾਹਿਤ ਸੰਸਥਾਵਾਂ ਨੂੰ ਇਸ ਬਾਰੇ ਸਿਰ ਜੋੜ ਕੇ ਸੋਚਣਾ ਚਾਹੀਦਾ ਸੀ। ਪਰ ਇਸ ਵਰਤਾਰੇ ਵਿੱਚ ਗਲਤਾਨ ਅਨਸਰਾਂ ਨੂੰ ਲੱਗਦਾ ਸੀ ਬੁੱਕਲ ਦੇ ਵਿਚ ਭੰਨੀ ਗੁੜ ਦੀ ਰੋੜੀ ਦਾ ਪਤਾ ਕਿਸ ਨੂੰ ਲੱਗਣਾ ਹੈ? ਓਹ ਲੋਕ ਆਪਣੀਆਂ ਮਰਜ਼ੀਆਂ ਵਿੱਚ ਰੁਝੇ ਰਹੇ। ਡਰਨ ਵਾਲੇ ਡਰੀ ਗਏ, ਵਿਕਣ ਵਾਲੇ ਵਿਕੀ ਗਏ, ਖਰੀਦਣ ਵਾਲੇ ਖਰੀਦੀ ਗਏ ਜਿਹੜੇ ਜ਼ਿੰਮੇਵਾਰ ਸਨ ਓਹ ਇਹੀ ਸਮਝਦੇ ਰਹੇ ਕਿ ਪਤਾ ਹੀ ਕਿਹਨੂੰ ਲੱਗਣਾ ਹੈ   ਯਾਦ ਆ ਰਹੀਆਂ ਨੇ ਦੋ ਸਤਰਾਂ ਜਿਹੜੀਆਂ ਇੱਕ ਇੱਕ ਪਾਕਿਸਤਾਨੀ ਸ਼ਾਇਰ ਨੇ ਕਦੇ ਲਿਖੀਆਂ ਸਨ-

ਮਾਲੀ ਕੇਡ ਕਰੇ ਰਖਵਾਲੀ, ਪਾਹਰੇ ਲੱਖ ਬਿਠਾਵੇ!

ਉੱਚੀਆਂ ਉੱਚੀਆਂ ਕੰਧਾਂ ਚੋਂ ਵੀ ਖੁਸ਼ਬੂ ਉਧਲ ਜਾਵੇ! 

ਇਹ ਗੱਲ ਵੱਖਰੀ ਹੈ ਕਿ ਇਸ ਜੰਗ ਦਾ ਬਿਗਲ ਇਕੱਲੇ ਮਿੱਤਰ ਸੈਨ ਮੀਤ ਨੇ ਹੀ ਵਜਾਇਆ ਜਦਕਿ ਇਸ ਜੰਗ ਦਾ ਐਲਾਨ ਉਹਨਾਂ ਸਭਨਾਂ ਨੂੰ ਕਰਨਾ ਚਾਹੀਦਾ ਸੀ ਜਿਹੜੇ ਕਲਮ ਦੇ ਧਰਮ ਨੂੰ ਸਮਰਪਿਤ ਹਨ, ਜਿਹੜੇ ਸੱਚ ਨੂੰ ਸਮਰਪਿਤ ਹਨ, ਜਿਹੜੇ ਸਾਹਿਤ ਨੂੰ ਸਮਰਪਿਤ ਹਨ। ਵੱਡੇ ਵੱਡੇ ਫਲਸਫਿਆਂ ਦੇ ਦਾਅਵੇ ਕਰਨ ਵਾਲੇ, ਸਰਕਾਰਾਂ ਖਿਲਾਫ ਵੱਡੇ ਵੱਡੇ  ਧਰਨਿਆਂ ਦਾ ਆਯੋਜਨ ਕਰਨ ਵਾਲੇ, ਵੱਡੇ ਵੱਡੇ ਐਕਸ਼ਨਾਂ ਦੀਆਂ ਚੇਤਾਵਨੀਆਂ ਦੇਣ ਵਾਲੇ ਅੰਦਰ ਖਾਤੇ ਇਸ ਤਰ੍ਹਾਂ ਸਰਕਾਰਾਂ ਸਾਹਮਣੇ ਲਿਫੇ ਪਏ ਸਨ? ਸਚਮੁਚ ਨਿਰਾਸ਼ਾ ਵਾਲਾ ਮਾਹੌਲ ਸੀ। ਸਾਹਿਤ ਦੇ ਯੋਧੇ ਕਹਾਉਣ ਵਾਲੇ ਹੀ ਕਾਰੋਬਾਰੀ ਬਣ ਗਏ ਸਨ। 

ਅਸਲ ਨਮੋਸ਼ੀ ਤਾਂ ਇਸ ਗੱਲ ਦੀ ਸੀ। ਆਰਥਿਕ ਸੰਕਟਾਂ ਨਾਲ ਜੂਝ ਰਹੇ ਲੋੜਵੰਦ ਲੋਕ ਤਾਂ ਜ਼ਿੰਦਗੀ ਦੀ ਜੰਗ ਵੀ ਲੜ ਰਹੇ ਸਨ ਅਤੇ ਕਲਮ ਦਾ ਧਰਮ ਵੀ ਨਿਭਾ ਰਹੇ ਸਨ ਪਰ ਪੱਲਿਉਂ  ਪੈਸੇ ਖਰਚ ਕੇ ਐਵਾਰਡਾਂ ਦੀ ਝਾਕ ਰੱਖਣ ਵਾਲੇ ਇਨਾਮਾਂ ਦੇ ਅਸਲੀ ਹੱਕਦਾਰਾਂ ਵੱਜੋਂ ਇਸ ਦੌੜ ਵਿੱਚ ਸ਼ਾਮਲ ਸਨ।  ਉਂਝ ਇਹ ਕੁਝ ਵੱਡੇ ਇਨਾਮਾਂ-ਸ਼ਨਾਮਾਂ ਦੇ ਮਾਮਲੇ ਵਿੱਚ ਹੀ ਨਹੀਂ ਛੋਟੇ ਛੋਟੇ ਇਨਾਮਾਂ ਅਤੇ ਚੌਧਰਾਂ ਦੇ ਮਾਮਲੇ ਵਿਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਮੰਚ 'ਤੇ ਸਜਦੇ ਪ੍ਰਧਾਨਗੀ ਮੰਡਲ ਵਿਚ ਬੈਠਣ ਲਈ ਵੀ ਇਸਤਰ੍ਹਾਂ ਹੀ ਹੁੰਦਾ ਹੈ। ਨਿੱਕੀਆਂ ਨਿੱਕੀਆਂ ਹ੍ਪੋਰ ਪ੍ਰਾਪਤੀਆਂ ਦੇ ਮਾਮਲੇ ਵਿੱਚ ਵੀ ਹੁੰਦਾ ਹੈ। 

ਹੁਣ ਜਦੋਂ ਸਾਹਿਤ ਦੇ ਖੇਤਰ ਵਿਚ ਹੁੰਦੀ ਇਸ ਕੁਰੱਪਸ਼ਨ ਦਾ ਮਾਮਲਾ ਅਦਾਲਤੀ ਸਟੇਅ ਮਗਰੋਂ ਸਾਹਮਣੇ ਆਇਆ ਤਾਂ ਪਤਾ ਨਹੀਂ ਕਿਸ ਕਿਸ ਨੂੰ ਲੱਗਿਆ ਕਿ ਪੁਰਸਕਾਰਾਂ ਦਾ ਮੁੱਦਾ ਕੋਈ ਵੱਕਾਰ ਦਾ ਸੁਆਲ ਬਣ ਗਿਆ ਹੈ? ਪਤਾ ਨਹੀਂ ਇਹ ਮੁੱਦਾ ਖੜਾ ਹੋਣ 'ਤੇ ਨਮੋਸ਼ੀ ਘੱਟ ਪਰ ਖਾਮੋਸ਼ੀ ਜ਼ਿਆਦਾ ਭਾਰੂ ਕਿਓਂ ਹੋ ਗਈ ਸੀ? ਹੈਰਾਨੀ ਹੈ ਹੱਕ, ਸੱਚ ਅਤੇ ਇਨਸਾਫ ਲਈ ਸਾਹਿਤ ਲਿਖਣ ਵਾਲੇ ਬੁਲੰਦ ਆਵਾਜ਼ ਨਾਲ ਸਾਹਮਣੇ ਕਿਓਂ ਨਾ ਆਏ? ਉਹਨਾਂ ਖਾਮੋਸ਼ੀ ਕਿਓਂ ਧਾਰਨ ਕਰ ਲਈ? ਇਹ ਖਾਮੋਸ਼ੀ ਮੁਜਰਮਾਨਾ ਖਾਮੋਸ਼ੀ ਸੀ!  ਇਸ ਖਾਮੋਸ਼ੀ ਨੇ ਹੀ  ਇਸ ਸਾਰੇ ਵਰਤਾਰੇ ਨੂੰ। ਪੁਰਸਕਾਰ ਮੰਡੀਆਂ ਵਿਚ ਰੁਲਣ ਲੱਗੇ। ਇਹਨਾਂ ਦੇ ਖਰੀਦਾਰ ਭਾਵਾਂ ਨੂੰ ਵਧਾਉਣ ਘਟਾਉਣ ਵਿਚ ਲੱਗੇ ਰਹੇ। ਪਤਨੀਆਂ ਆਪਣੇ ਪਤੀਆਂ ਨੂੰ ਐਵਾਰਡ ਦਵਾਉਣ ਲੱਗੀਆਂ। ਪਤੀ ਆਪਣੀਆਂ ਪਤਨੀਆਂ ਨੂੰ ਸਨਮਾਨਿਤ ਕਰਾਉਣ ਲੱਗੇ। ਜਿਹਨਾਂ ਦਾ ਰਚਿਆ ਸਾਹਿਤ ਸੱਚਮੁੱਚ ਇਨਾਮਾਂ ਦੇ ਕਾਬਿਲ ਸੀ ਉਹ ਵਿਚਾਰੇ ਰੁਲਦੇ ਹੀ ਰਹਿ ਗਏ। ਸਾਜ਼ਿਸ਼ੀ ਕਾਰੋਬਾਰੀਆਂ ਦੀ ਬੱਲੇ ਬੱਲੇ ਹੋਣ ਲੱਗ ਪਈ।  ਅਫਸਰਸ਼ਾਹੀ ਅਤੇ ਸੱਤਾ ਸਿਆਸਤ ਨੂੰ ਇਹ ਲੋਕ ਆਪਣੀ ਜੇਬ ਵਿਚ ਸਮਝਣ ਲੱਗੇ। 

ਪਤਾ ਨਹੀਂ ਇਹ ਲੋਕ ਕਿਓਂ ਭੁੱਲ ਗਏ ਕਿ ਸਰਕਾਰਾਂ ਜਾਂ ਅਦਾਲਤਾਂ ਨਾ ਵੀ ਦਖਲ ਦੇਣ ਤਾਂ ਵੀ ਇਹ ਜਨਤਾ ਹੈ ਜੋ ਸਭ ਜਾਣਦੀ ਹੈ ਕਿ ਕੌਣ ਕੌਣ ਕਿਹੜੀ ਪ੍ਰਾਪਤੀ ਲਈ ਕਿਹੜੀਆਂ ਕਿਹੜੀਆਂ ਤਿਕੜਮਾਂ ਲੜਾਉਂਦਾ ਫਿਰਦਾ ਹੈ! ਕਿਹੜੇ ਕਿਹੜੇ ਪਾਪੜ ਵੇਲੜਾ ਫਿਰਦਾ ਹੈ! ਸ਼੍ਰੋਮਣੀ ਪੁਰਸਕਾਰਾਂ 'ਤੇ ਅਦਾਲਤੀ ਸਟੇਅ ਇੱਕ ਅਜਿਹਾ ਮੌਕਾ ਸੀ ਜਿਸ ਦਾ ਫਾਇਦਾ ਉਠਾ ਕੇ ਸਭਨਾਂ ਸੱਚੀਆਂ ਸੂਚੀਆਂ ਧਿਰਾਂ ਨੂੰ ਇੱਕ ਹੋ ਕੇ ਸਾਹਮਣੇ ਆਉਣਾ ਚਾਹੀਦਾ ਸੀ। ਇਸ ਅਦਾਲਤੀ ਸਟੇਅ 'ਤੇ ਵੀ ਕਾਫੀ ਲੰਮੇ ਸਮੇਂ ਤੱਕ ਨਜ਼ਰਅੰਦਾਜ਼ੀ ਅਤੇ ਖਾਮੋਸ਼ੀ ਦੇ ਹਥਿਆਰ ਨਾਲ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ਾਇਦ ਇਹ ਸਾਜ਼ਿਸ਼ ਸਫਲ ਵੀ ਰਹਿੰਦੀ ਪਰ ਇਸ ਅਦਾਲਤੀ ਚਾਰਾਜੋਈ ਦੇ ਨਾਇਕ ਵੱਜੋਂ ਸਾਹਮਣੇ ਆਏ ਮਿੱਤਰ ਸੈਨ ਮੀਤ ਨੇ ਸਬੰਧਤ ਧਿਰਾਂ ਤੱਕ ਚਿੱਠੀ ਪੱਤਰ ਰਾਹੀਂ ਵੀ ਪਹੁੰਚ ਕੀਤੀ। ਜਿਊਂਦੀ ਜਾਗਦੀ ਜ਼ਮੀਰ ਵਾਲੇ ਮੀਡੀਆ ਵਾਲੇ ਮਿੱਤਰਾਂ ਦਾ ਵੀ ਸਹਿਯੋਗ ਲਿਆ। ਨਤੀਜਾ ਸਭਨਾਂ ਦੇ ਸਾਹਮਣੇ ਹੈ। 

ਅਖੀਰ ਕੇਂਦਰੀ ਲੇਖਕ ਸਭਾ ਦੀ ਲੀਡਰਸ਼ਿਪ ਇਸ ਗੱਲ ਲਈ ਮੰਨ ਗਈ ਕਿ ਇਸ ਨੂੰ ਅੱਠ ਅਕਤੂਬਰ 2022 ਵਾਲੀ ਮੀਟਿੰਗ ਦੀ ਐਗਜ਼ੈਕੁਟਿਵ ਸਾਹਮਣੇ ਵੀ ਏਜੰਡੇ ਵਾਂਗ ਰੱਖਿਆ ਜਾਵੇਗਾ। ਕੇਂਦਰੀ ਸਭਾ ਦੀ ਲੀਡਰਸ਼ਿਪ ਨੇ ਇਹ ਵਾਅਦਾ ਪੁਗਾਇਆ ਵੀ। ਇਸ ਦੀ ਸਾਰਥਕ ਚਰਚਾ ਪਹਿਲਾਂ ਪੰਜਾਬੀ ਭਵਨ ਲੁਧਿਆਣਾ ਵਿਖੇ ਚੱਲੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਵੀ ਹੋਈ ਅਤੇ ਮਗਰੋਂ ਜਨਰਲ ਅਜਲਾਸ ਵਿੱਚ ਵੀ। 

ਕਾਰਜਕਾਰਨੀ ਦੀ ਮੀਟਿੰਗ ਵਿੱਚ ਇੱਕ ਖੱਬੇਪੱਖੀ ਅਤੇ ਸਾਹਿਤ ਪ੍ਰਤੀ ਸੁਹਿਰਦ ਮੈਂਬਰ ਨੇ ਬੜੇ ਜ਼ੋਰਦਾਰ ਢੰਗ ਨਾਲ ਮਿੱਤਰ ਸੈਨ ਮੀਤ ਹੁਰਾਂ ਦੇ ਸਟੈਂਡ ਦੀ ਹਮਾਇਤ ਕੀਤੀ। ਹਮਾਇਤ ਵਾਲੇ ਇਸ ਇਕੱਲੇ ਮੈਂਬਰ ਨੇ ਹੀ ਸਭਨਾਂ ਨੂੰ ਏਨਾ ਪ੍ਰਭਾਵਿਤ ਕੀਤਾ ਕਿ ਕੋਈ ਵੀ ਇਸ ਮੁੱਦੇ ਤੇ ਮਿੱਤਰ ਸੈਨ ਮੀਤ ਹੁਰਾਂ ਦੇ ਖਿਲਾਫ ਨਾ ਬੋਲਿਆ। ਇਸਦੇ ਬਾਵਜੂਦ ਇਹ ਆਖ ਕੇ ਮਾਮਲਾ ਠੱਪ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਮਾਮਲਾ ਅਦਾਲਤ ਵਿਚ ਹੈ ਇਸ ਲਈ ਇਸ ਬਾਰੇ ਬੋਲਣਾ ਠੀਕ ਨਹੀਂ। 

ਇਸ ਤੋਂ ਬਾਅਦ ਜਨਰਲ ਹਾਊਸ ਵਾਲੇ ਅਜਲਾਸ ਵਿੱਚ ਬਹੁਤ ਸਾਰੇ ਬੁਲਾਰਿਆਂ ਨੂੰ ਸਮਾਂ ਦਿੱਤਾ  ਜਾਂਦਾ ਰਿਹਾ। ਬਹੁਤ ਸਾਰੇ ਮੁੱਦੇ ਉਠਾਏ ਜਾਂਦੇ ਰਹੇ। ਲੋਕ ਉਡੀਕ ਰਹੇ ਸਨ ਮਿੱਤਰ ਸੈਨ ਮੀਤ ਹੁਰਾਂ ਦੇ ਵਿਚਾਰਾਂ ਨੂੰ ਪਰ ਉਹਨਾਂ ਦਾ ਨਾਮ ਐਲਾਨਿਆ ਗਿਆ ਐਨ ਅਖੀਰ ਵੇਲੇ ਜਦੋਂ ਪ੍ਰੋਗਰਾਮ ਦੋ ਚਾਰ ਮਿੰਟਾਂ ਵਿੱਚ ਹੀ ਖਤਮ ਹੋਣ ਵਾਲਾ ਸੀ। ਇਸਦੇ ਬਾਵਜੂਦ ਮੀਤ ਸਾਹਿਬ ਸਟੇਜ 'ਤੇ ਆਏ ਤਾਂ ਉਦੋਂ ਹੀ ਇੱਕ ਬੇਹੱਦ ਸੀਨੀਅਰ ਅਹੁਦੇਦਾਰ ਨੇ ਆ ਕੇ ਮਾਈਕ ਫੜ੍ਹ ਲਿਆ ਅਤੇ ਚੇਤੇ ਕਰਾਇਆ ਕਿ ਇਹ ਮਾਮਲਾ ਅਦਾਲਤ ਵਿਚ ਹੈ ਇਸ ਲਈ ਇਸ ਬਾਰੇ ਕੋਈ ਜ਼ਿਆਦਾ ਗੱਲ ਨਾ ਕੀਤੀ ਜਾਵੇ। ਪ੍ਰਬੰਧਕਾਂ ਨੂੰ ਲੱਗਦਾ ਸੀ ਕਿ ਬਸ ਬਾਜ਼ੀ ਸਾਡੇ ਹੱਥ ਹੀ ਹੈ ਪਰ ਫਿਰ ਵੀ ਮੀਤ ਸਾਹਿਬ ਨੇ 15 ਮਿੰਟਾਂ ਤੋਂ ਵੱਧ ਸਮਾਂ ਲੈ ਹੀ ਲਿਆ ਅਤੇ ਆਰੰਭ ਵਿਚ ਹੀ ਪੇਸ਼ਕਸ਼ ਕਰ ਦਿੱਤੀ ਕਿ ਲਓ ਬਈ ਮੈਂ ਹੀ ਹਾਂ ਪਟੀਸ਼ਨਰ ਇਸ ਮਾਮਲੇ ਵਿਚ ਅਤੇ ਮੈਂ ਹੀ ਆਪਣੀ ਪਟੀਸ਼ਨ ਵਾਪਿਸ ਲੈਣ ਲਈ ਤਿਆਰ ਹਾਂ। ਇਸ ਲਈ ਨਾ ਇਸ ਬਾਰੇ ਅਦਾਲਤ ਨੇ ਕੋਈ ਉਜਰ ਕਰਨਾ ਹੈ ਨਾ ਹੀ ਕਿਸੇ ਹੋਰ ਨੂੰ ਕੋਈ ਇਤਰਾਜ਼ ਹੋਣਾ ਹੈ ਪਰ ਇਸ ਬਾਰੇ ਬਹਿਸ ਤਾਂ ਕਰੋ। ਅਦਾਲਤ ਵਿਚ ਜਾਣ ਦੀ ਲੋੜ ਹੀ ਕਿਓਂ ਪਈ ਇਸ ਬਾਰੇ ਵੀ ਵਿਚਾਰ ਤਾਂ ਕਰੋ। 

ਮਿੱਤਰ ਸੈਨ ਮੀਤ ਹੁਰਾਂ ਨੇ ਲਗਾਤਾਰ ਆਪਣੇ ਵਿਚਾਰ ਰੱਖੇ ਪਰ ਕਿਸੇ ਨੇ ਵੀ ਉਹਨਾਂ ਦਾ ਵਿਰੋਧ ਨਾ ਕੀਤਾ। ਪੂਰੇ ਹਾਲ ਵਿੱਚ ਮੌਜੂਦ ਸਰੋਤਿਆਂ//ਦਰਸ਼ਕਾਂ ਨੇ ਇੱਕ ਇੱਕ ਨੁਕਤੇ ਨੂੰ ਬੜੇ ਧਿਆਨ ਨਾਲ ਸੁਣਿਆ। ਸਭਨਾਂ ਨੂੰ ਗੱਲਾਂ ਸਹੀ ਲੱਗੀਆਂ। ਹੁਣ ਮਾਮਲਾ ਜਨਤਾ ਦੀ ਅਦਾਲਤ ਵਿੱਚ ਵੀ ਆ ਗਿਆ ਹੈ। ਇਹ ਕਟਹਿਰਾ ਕਲਮਾਂ ਵਾਲਿਆਂ ਦਾ ਹੈ ਜਿਸਨੇ ਹੁਣ ਨਿਤਾਰਾ ਕਰਨਾ ਹੈ ਕਿ ਕੌਣ ਹੈ ਅਸਲੀ ਲੋਕ ਪੱਖੀ ਲੇਖਕ ਅਤੇ ਕੌਣ ਹੈ ਇਨਾਮਾਂ ਸ਼ਨਾਮਾਂ ਪਿੱਛੇ ਭੱਜਣ ਵਾਲਾ ਲੁਕਵਾਂ ਸਰਕਾਰੀ ਲੇਖਕ। ਇਨਾਮ ਐਵਾਰਡ ਦੇਣ ਵਾਲੀ ਸੱਤਾ ਦੇ ਪੱਖ ਵਿਚ ਕੌਣ ਭੁਗਤਦੇ ਹਨ ਅਤੇ ਇਹਨਾਂ ਇਨਾਮਾਂ ਨੂੰ ਲੱਤ ਮਾਰ ਕੇ ਲੋਕਾਂ ਦੇ ਪੱਖ ਵਿਚ ਕੌਣ ਖੜੋਂਦੇ ਹਨ? ਇਹ ਸਭ ਬੜੀ ਛੇਤੀ ਸਾਹਮਣੇ ਆ ਜਾਣਾ ਹੈ। 

ਹੁਣ ਕਲਮਾਂ ਵਾਲਿਆਂ ਦੀ ਇਸ ਅਦਾਲਤ ਵਿੱਚ ਪਾਠਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ। ਉਹਨਾਂ ਨੇ ਫੈਸਲੇ ਵਿਚ ਆਪਣਾ ਸਰਗਰਮ ਯੋਗਦਾਨ ਪਾਉਣਾ ਹੈ। ਲੋੜ ਇਹਨਾਂ ਇਨਾਮਾਂ ਲਈ ਇੱਕ ਸੁਚੱਜਾ ਪਾਰਦਰਸ਼ੀ ਸਿਸਟਮ ਬਣਾਉਣ ਦੀ ਹੈ। ਕੌਣ ਬਣਾਏਗਾ ਅਜਿਹਾ ਸਿਸਟਮ? ਕੌਣ ਕਰੇਗਾ ਸਾਹਿਤ ਨੂੰ ਕੁਰੱਪਸ਼ਨ ਮੁਕਤ? ਉਂਝ ਮੁੱਦੇ ਇਹਨਾਂ ਪੁਰਸਕਾਰਾਂ ਤੋਂ ਇਲਾਵਾ ਵੀ ਕਾਫੀ ਹਨ ਪਰ ਉਹਨਾਂ ਦੀ ਚਰਚਾ ਫਿਰ ਕਦੇ ਸਹੀ। ਫਿਲਹਾਲ ਏਨਾ ਹੀ ਕਿ ਆਓ ਕਿਸੇ ਚੰਗੇ ਸਿਸਟਮ ਨੂੰ ਬਣਾਉਣ/ਬਣਵਾਉਣ ਦਾ ਉਪਰਾਲਾ ਕਰੀਏ ਜਿਸ ਵਿਚ ਪੁਰਸਕਾਰਾਂ ਅਤੇ ਹੋਰ ਚੌਧਰਾਂ ਦਾ ਉਧਾਲਾ ਨਾ ਹੋਵੇ। 

ਅਖੀਰ ਵਿੱਚ:

ਅੰਦਰੋ-ਅੰਦਰ ਧੁਖਦੇ ਮਸਲੇ ਨੂੰ ਸੁਲਝਾਇਆ ਜਾ ਸਕਦੈ।

ਛਡ ਮੱਕਾਰੀ ਹੱਥ ਸੁਲਾਹ ਦਾ ਫੇਰ ਵਧਾਇਆ ਜਾ ਸਕਦੈ।

                                                --ਨੂਰ ਮੁਹੰਮਦ ਨੂਰ

ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, 7 October 2022

ਸਾਹਿਤ ਵਿੱਚ ਕੁਰੱਪਸ਼ਨ....ਮੀਤ ਸਾਹਿਬ ਕੀ ਬਾਤੋਂ ਕਾ ਅਸਰ ਦੇਖੇਂਗੇ

ਸੰਕਲਪ ਹੈ-ਲਿਆ ਕੇ ਰਹਾਂਗੇ ਕੁਰੱਪਸ਼ਨ ਰਹਿਤ ਸੂਹੀ ਸਵੇਰ 


ਲੁਧਿਆਣਾ
: 08 ਅਕਤੂਬਰ 2022: (ਸਾਹਿਤ ਸਕਰੀਨ ਡੈਸਕ):: 

ਸਾਹਿਤ ਵਿੱਚ ਕੁਰੱਪਸ਼ਨ ਨੂੰ ਹਰਮਨ ਪਿਆਰਾ ਹੁੰਦਿਆਂ ਦਹਾਕੇ ਲੰਘ ਚੁੱਕੇ ਹਨ। ਜਿਵੇਂ ਸਿਆਸੀ ਸੱਤਾ  ਲਈ ਸਿਆਸੀ ਪਾਰਟੀਆਂ ਨੇ ਵਾਰੀ ਬੰਨੀ ਹੁੰਦੀ ਹੈ ਉਵੇਂ ਹੀ ਸਾਹਿਤ ਦੀ ਸਿਆਸਤ ਨਾਲ ਜੁੜੀਆਂ ਧਿਰਾਂ ਨੇ ਵੀ ਵਾਰੀ ਬੰਨੀ ਹੁੰਦੀ ਹੈ। ਅਹੁਦਿਆਂ ਲਈ ਵੀ ਅਤੇ ਸਰਕਾਰੀ ਐਵਾਰਡਾਂ ਲਈ ਵੀ। ਇਸ ਬਾਰੇ ਮਾੜਾ ਮੋਟਾ ਰੌਲਾ ਰੱਪ ਪੈਣਾ ਤਾਂ ਬਹੁਤ ਪਹਿਲਾਂ ਸ਼ੁਰੂ ਹੋ ਗਿਆ ਸੀ ਪਰ ਗੱਲ ਕਿਸੇ ਸਿਰੇ ਨਹੀਂ ਸੀ ਲੱਗਦੀ। ਚਾਰ ਦਿਨਾਂ ਦੇ ਰੌਲੇ ਮਗਰੋਂ ਗੱਲ ਫਿਰ ਠੱਪ ਹੋ ਜਾਂਦੀ ਸੀ ਘਟੋਘਟ ਅਗਲੀ ਵਾਰੀ ਆਉਣ ਤੱਕ। ਸੰਗਠਨਾਂ ਦੀਆਂ ਪ੍ਰਧਾਨਗੀਆਂ, ਜਨਰਲ ਸਕੱਤਰੀਆਂ, ਸਕੱਤਰੀਆਂ, ਮੀਤ ਪ੍ਰਧਾਨਗੀਆਂ ਅਤੇ ਕਾਰਜਕਾਰਨੀ ਮੈਂਬਰੀਆਂ ਤੋਂ ਲੈ ਕੇ ਸਰਕਾਰੀ ਐਵਾਰਡਾਂ ਦੀਆਂ ਪ੍ਰਾਪਤੀਆਂ ਤੱਕ। ਨਾਅਰੇ ਵੀ ਸਰਕਾਰਾਂ ਦੇ ਖਿਲਾਫ ਲਾਉਣੇ ਅਤੇ ਐਵਾਰਡ ਵੀ ਸਰਕਾਰਾਂ ਤੋਂ ਲੈਣੇ। ਕਮਾਲ ਦੇ ਦੋਗਲੇ ਚਰਿੱਤਰ ਸਾਹਮਣੇ ਆਉਂਦੇ ਰਹੇ। ਆਖਿਰ ਜੰਗ ਦਾ ਬਿਗਲ ਵਜਾਇਆ ਸਾਹਿਤ ਅਤੇ ਕਾਨੂੰਨ ਦੀਆਂ ਡੂੰਘੀਆਂ ਜਾਣਕਾਰੀਆਂ ਦੇ ਮਹਾਂਰਥੀ ਮਿੱਤਰ ਸੈਨ ਮੀਤ ਨੇ। ਆਪਣੀ 33 ਸਾਲ ਦੀ ਸਰਕਾਰੀ ਵਕਾਲਤ ਦੌਰਾਨ ਉਹ ਲੁਧਿਆਣਾ ਵਿੱਚ ਜ਼ਿਲਾ ਅਟਾਰਨੀ ਵੀ ਰਹੇ। ਕਾਨੂੰਨ ਦੀ ਮੁਹਾਰਤ ਅਤੇ ਨਿਆਂ ਪ੍ਰਣਾਲੀ ਦੇ ਸਿਸਟਮ ਨੂੰ ਉਹਨਾਂ ਡੂੰਘਾਈ ਨਾਲ ਦੇਖਿਆ। ਇਹ ਸਾਰੀ ਸਮਝ ਉਹਨਾਂ ਦੀਆਂ ਰਚਨਾਵਾਂ ਵਿਚ ਵੀ ਝਲਕਦੀ ਹੈ। 

ਉਹਨਾਂ ਵੀ ਸਾਹਿਤ ਵਿਚ ਕੁਰੱਪਸ਼ਨ ਦੇ ਖਿਲਾਫ ਆਵਾਜ਼ ਉਠਾਈ ਪਰ ਜਦੋਂ ਗੱਲ ਨਾ ਬਣੀ ਤਾਂ ਉਹ ਅਦਾਲਤ ਵਿਚ ਚਲੇ ਗਏ। ਅਦਾਲਤ ਨੇ ਸ਼੍ਰੋਮਣੀ ਐਵਾਰਡਾਂ 'ਤੇ ਸਟੇਅ ਦੇ ਦਿੱਤਾ। ਸਟੇਅ ਦੇ ਇਸ ਹੁਕਮ ਨਾਲ ਹੰਗਾਮਾ ਜਿਹਾ ਤਾਂ ਹੋਇਆ ਪਰ ਗੱਲ ਬਣਦੀ ਨਜ਼ਰ ਨਾ ਆਈ। ਮੀਤ ਸਾਹਿਬ ਤਾਂ ਦੁਸ਼ਿਅੰਤ ਕੁਮਾਰ ਦੇ ਸ਼ਬਦਾਂ ਵਿੱਚ ਇਸੇ ਭਾਵਨਾ ਦੇ ਧਾਰਨੀ ਰਹੇ ਕਿ 

ਸਿਰਫ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ; ਮੇਰਾ ਮਕਸਦ ਤੋਂ ਹੈ ਯੇਹ ਸੂਰਤ ਬਦਲਣੀ ਚਾਹੀਏ!

ਮੇਰੇ ਸੀਨੇ ਮੈਂ ਨਹੀਂ ਤੋਂ ਤੇਰੇ ਸੀਨੇ ਮੈਂ ਸਹੀ, ਹੋ ਕਹੀਂ ਭੀ ਆਗ ਲੇਕਿਨ ਆਗ ਜਲਨੀ ਚਾਹੀਏ!

ਅੱਗ ਤਾਂ ਜਲ ਗਈ ਪਰ ਫਿਰ ਵੀ ਖਾਮੋਸ਼ੀ ਨਹੀਂ ਸੀ ਟੁੱਟਦੀ। ਜਿਹੜੀਆਂ ਧਿਰਾਂ ਨੂੰ ਕੁਰਪਸ਼ਨ ਦੇ ਦੋਸ਼ਾਂ ਅਤੇ ਅਦਾਲਤ ਦੇ ਸਟੇਅ ਬਾਰੇ ਤੁਰੰਤ ਬੋਲਣਾ ਚਾਹੀਦਾ ਸੀ ਉਹ ਖੁੱਲ੍ਹ ਕੇ ਨਹੀਂ ਸਨ ਬੋਲ ਰਹੀਆਂ। ਅੰਦਰ ਖਾਤੇ ਮੀਤ ਸਾਹਿਬ ਨੂੰ ਸੁਨੇਹੇ ਆਉਂਦੇ ਕਿ ਛੱਡੋ ਪਰ੍ਹਾਂ। ਏਨਾ ਕੁ ਤਾਂ ਚੱਲਦਾ ਈ ਹੈ। ਮਿੱਤਰ ਸੈਨ ਮੀਤ ਅੜੇ ਰਹੇ ਕਿ ਇਸ ਬਾਰੇ ਬਹਿਸ ਤਾਂ ਕਰੋ। ਆਪਣੀ ਗੱਲ ਤਾਂ ਖੁੱਲ ਕੇ ਰੱਖੋ। ਉਹਨਾਂ ਜ਼ੁਬਾਨੀ ਸੁਨੇਹੇ ਵੀ ਭੇਜੇ ਅਤੇ ਚਿੱਠੀਆਂ ਵੀ ਲਿਖੀਆਂ। ਇੱਕ ਚਿੱਠੀ ਵਿੱਚ ਉਹਨਾਂ ਲਿਖਿਆ-

ਜਰਨਲ ਸਕੱਤਰ ਸਾਹਿਬ  

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:)

ਵਿਸ਼ਾ: ਇਕ ਸੁਝਾਅ

ਸ੍ਰੀਮਾਨ ਜੀ 

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਲਦੀ ਹੋਣ ਵਾਲੇ ਜਨਰਲ ਅਜਲਾਸ ਵਿਚ, ਆਮ ਮੈਂਬਰਾਂ ਦੇ ਵਿਚਾਰ ਵਟਾਂਦਰੇ ਲਈ, ਹੇਠ ਲਿਖਿਆ ਮਹੱਤਵਪੂਰਨ ਏਜੰਡਾ ਵੀ ਰੱਖਿਆ ਜਾਵੇ:

' ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਵਲੋਂ ਸਾਲ 2020 ਵਿਚ, ਸ਼੍ਰੋਮਣੀ ਪੁਰਸਕਾਰਾਂ ਲਈ ਜੋ ਚੌਣ ਕੀਤੀ ਗਈ, ਉਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨੁਮਾਇੰਦਿਆਂ ਦੀ ਭੂਮਿਕਾ !'

-- ਮਿੱਤਰ ਸੈਨ ਮੀਤ

ਇਹਨਾਂ ਕੋਸ਼ਿਸ਼ਾਂ ਦਾ ਅਸਰ ਵੀ ਹੋਇਆ। ਇਸ ਚਿੱਠੀ ਦਾ ਜੁਆਬ ਵੀ ਆਇਆ। ਕੇਂਦਰੀ ਪੰਜਾਬੀ ਲੇਖਕ ਸਭ (ਰਜਿਸਟਰਡ)ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਹੁਰਾਂ ਨੇ ਆਪਣੇ ਜੁਆਬ ਵਿਚ ਸਪਸ਼ਟ ਲਿਖਿਆ ਕਿ ਇਸ ਨੂੰ ਏਜੰਡੇ ਵੱਜੋਂ ਸ਼ਾਮਲ ਕੀਤਾ ਜਾਵੇਗਾ। ਉਹਨਾਂ ਆਪਣੇ ਪੱਤਰ ਵਿੱਚ ਲਿਖਿਆ:

ਸਤਿਕਾਰ ਯੋਗ ਮਿੱਤਰ ਸੈਨ ਮੀਤ ਜੀ,

ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ) ਦੇ 8 ਅਕਤੂਬਰ ,  2022 ਨੂੰ ਹੋਣ ਜਾ ਰਹੇ ਆਮ ਅਜਲਾਸ ਵਿੱਚ ਆਪ ਜੀ ਦਾ ਸੁਝਾਅ  “ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਵੱਲੋਂ ਸਾਲ 2020 ਵਿੱਚ, ਸ਼੍ਰੋਮਣੀ ਪੁਰਸਕਾਰਾਂ  ਲਈ ਜੋ ਚੋਣ ਕੀਤੀ ਗਈ, ਉਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨੁਮਾਇੰਦਿਆਂ ਦੀ ਭੂਮਿਕਾ ।”  ਵਿਚਾਰ ਚਰਚਾ ਲਈ ਰੱਖ ਦਿੱਤਾ ਜਾਵੇਗਾ । 

    ਸੁਖਦੇਵ ਸਿੰਘ ਸਿਰਸਾ

    ਜਨਰਲ ਸਕੱਤਰ

    ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ)

 ਇਸੇ ਲੜੀ ਵਿੱਚ ਇੱਕ ਹੋਰ ਪੱਤਰ ਵੀ ਲਿਖਿਆ ਗਿਆ ਜਿਸ ਵਿੱਚ ਕੁਝ ਸੁਆਲ ਸਨ ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਦੀ ਮੈਂਬਰੀ ਮਿਲਣ ਬਾਰੇ। ਇਸ ਪੱਤਰ ਵਿੱਚ ਮਿੱਤਰ ਸੈਨ ਮੀਤ ਹੁਰਾਂ ਨੇ ਲਿਖਿਆ: 

ਜਰਨਲ ਸਕੱਤਰ ਅਤੇ ਪ੍ਰਧਾਨ ਸਾਹਿਬ

ਕੇਂਦਰੀ ਪੰਜਾਬੀ ਲੇਖਕ ਸਭਾ

 ਵਿਸ਼ਾ: ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਵਿੱਚ ਕੇਂਦਰੀ ਸਭਾ ਦੇ ਨੁਮਾਇੰਦਿਆਂ ਦੀ ਭੂਮਿਕਾ 

ਸ਼੍ਰੀ ਮਾਨ ਜੀ

ਤੁਸੀਂ ਸਾਡੇ ਸੁਝਾਅ ਤੇ ਅਮਲ ਕੀਤਾ ਅਤੇ ਕੇਂਦਰੀ ਸਭਾ ਦੇ ਅਜਲਾਸ ਵਿਚ, ਮੈਂਬਰਾਂ ਦੇ ਵਿਚਾਰ ਵਟਾਂਦਰੇ ਲਈ ਉਕਤ ਮੁੱਦਾ ਸ਼ਾਮਲ ਕੀਤਾ ਉਸ ਲਈ ਸਬੰਧਤ ਅਧਿਕਾਰੀਆਂ ਦਾ ਧੰਨਵਾਦ।

ਮੈਂਬਰਾਂ ਦਾ ਕੀਮਤੀ ਸਮਾਂ, ਵਾਧੂ ਦੀ ਬਹਿਸ ਤੇ ਬਰਬਾਦ ਨਾ ਹੋਵੇ ਇਸ ਲਈ, ਕਿਰਪਾ ਕਰਕੇ, ਹੇਠ ਲਿਖੇ ਪ੍ਰਸ਼ਨਾਂ ਦੇ ਉਤਰ, ਮੁੱਢਲੀ ਰਿਪੋਰਟ ਵਿਚ ਹੀ ਸ਼ਾਮਿਲ ਕਰ ਲਏ ਜਾਣ।

1.  ਕੀ ਦਰਸ਼ਨ ਸਿੰਘ ਬੁੱਟਰ ਸਾਹਿਬ, ਭਾਸ਼ਾ ਵਿਭਾਗ ਦੇ ਸਲਾਹਕਾਰ ਬੋਰਡ ਦੇ ਮੈਂਬਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੇ ਆਹੁਦੇ ਕਾਰਨ ਬਣੇ ਹਨ ਜਾਂ ਨਿੱਜੀ ਹੈਸੀਅਤ ਵਿਚ?

2.  ਜੇ ਉਹ ਨਿੱਜੀ ਹੈਸੀਅਤ ਵਿਚ ਮੈਂਬਰ ਬਣੇ ਹਨ ਤਾਂ ਕੇਂਦਰੀ ਸਭਾ ਦੀ ਨੁਮਾਇੰਦਗੀ ਕੌਣ ਕਰ ਰਿਹਾ ਹੈ?

3.  ਜੇ ਬੁੱਟਰ ਸਾਹਿਬ ਕੇਂਦਰੀ ਸਭਾ ਦੀ ਨੁਮਾਇੰਦਗੀ ਕਰ ਰਹੇ ਹਨ ਤਾਂ ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਤੋਂ ਪਹਿਲਾਂ, ਕੀ ਉਨ੍ਹਾਂ ਨੇ ਕੇਂਦਰੀ ਸਭਾ ਨਾਲ ਸਬੰਧਤ ਸਾਹਿਤ ਸਭਾਵਾਂ ਨਾਲ ਜਾਂ ਕੇਂਦਰੀ ਸਭਾ ਦੇ ਹੋਰ ਅਹੁਦੇਦਾਰਾਂ ਨਾਲ ਪੁਰਸਕਾਰਾਂ ਲਈ ਕਿਹੜੀ ਕਿਹੜੀ ਸਖ਼ਸ਼ੀਅਤ ਯੋਗ ਹੈ, ਬਾਰੇ ਸਲਾਹ ਮਸ਼ਵਰਾ ਕੀਤਾ?

4.  ਕੀ ਸਬੰਧਤ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ਨੂੰ, ਉਚਿਤ ਸਮੇਂ ਤੇ, ਪੁਰਸਕਾਰਾਂ ਲਈ ਯੋਗ ਵਿਅਕਤੀਆਂ ਦੇ ਜੀਵਨ ਵੇਰਵੇ ਭੇਜਣ ਲਈ ਆਖਿਆ ਗਿਆ ? 

ਪ੍ਰਾਰਥੀ

ਮਿੱਤਰ ਸੈਨ ਮੀਤ

ਇਸੇ ਤਰ੍ਹਾਂ ਕੁਝ ਹੋਰ ਸੁਆਲ, ਕੁਝ ਹੋਰ ਗੱਲਾਂ ਵੀ ਜ਼ਰੁਰ ਹੋਣਗੀਆਂ ਜਿਹੜੀਆਂ ਅਜੇ ਦਿਲਾਂ ਵਿੱਚ ਹੋਣਗੀਆਂ। ਉਮੀਦ ਹੈ ਮਿਲ ਬੈਠਾਂ ਤੇ ਓਹ ਵੀ ਜ਼ੁਬਾਨ ਤੇ ਆ ਜਾਣਗੀਆਂ। 

ਜਾਨ ਲੇਵਾ ਹੈ ਕੁਰੱਪਸ਼ਨ ਕਾ ਸਮਾਂ ਆਜ ਕੀ ਰਾਤ

ਸ਼ਮਾ ਹੋ ਜਾਏਗੀ ਜਲ ਜਲ ਕੇ ਧੂਆਂ ਅੱਜ ਕਿ ਰਾਤ--

ਆਜ ਕੀ ਰਾਤ ਬਚੇਂਗੇ ਤੋਂ ਸਹਰ ਦੇਖੇਂਗੇ!

ਮਿੱਤਰ ਸੈਨ ਮੀਤ ਅਤੇ ਉਹਨਾਂ ਦੀ ਟੀਮ ਦੇ ਮੈਂਬਰ ਇਸ ਗੱਲ ਲਈ ਪੂਰੀ ਤਰ੍ਹਾਂ ਸੰਕਲਪਸ਼ੀਲ ਹਨ। ਸ਼ਮਾ ਵੀ ਬਚਾਉਣੀ ਹੈ ਅਤੇ ਰਾਤ ਦਾ ਹਨੇਰਾ ਵੀ ਦੂਰ ਕਰਨਾ ਹੈ। ਉਹ ਨਵੀਂ ਸੂਹੀ ਸਵੇਰ ਦੀ ਦਸਤਕ ਨੂੰ ਮਹਿਸੂਸ ਕਰ ਰਹੇ ਹਨ। ਇਸ ਲਈ ਕਿਹਾ ਜਾ ਸਕਦਾ ਹੈ-ਆਜ ਮੀਤ ਸਾਹਿਬ ਕੀ ਬਾਤੋਂ ਕਾ ਅਸਰ ਦੇਖੇਂਗੇ! ਇਰਾਦੋਂ ਕਾ ਅਸਰ ਦੇਖੇਂਗੇ!


ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

ਸੰਘਰਸ਼ਾਂ ਦੇ ਰਾਹੀ ਇਨਾਮਾਂ-ਸ਼ਨਾਮਾਂ ਲਈ ਜੁਗਾੜਾਂ ਦੇ ਨਿਘਾਰ ਤੱਕ ਕਿਵੇਂ ਪੁੱਜੇ?

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਅਹਿਮ ਇਕੱਠ ਅੱਠ ਨੂੰ ਲੁਧਿਆਣਾ ਵਿੱਚ

ਭਾਸ਼ਾ ਵਿਭਾਗ ਦੇ ਸਨਮਾਨਾਂ ਪ੍ਰਤੀ ਕੇਂਦਰੀ ਸਭਾ ਦੀ ਪਹੁੰਚ ਸੰਬੰਧੀ ਵੀ ਵਿਚਾਰਾਂ 

*ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਵਿਚਾਰਕ ਮੈਦਾਨ ਇਸ ਵਾਰ ਵੀ ਚੁਣੌਤੀਆਂ ਭਰਪੂਰ 

*ਕਾਰਜਕਾਰਣੀ  ਦੀ ਮੀਟਿੰਗ ਅਤੇ ਜਨਰਲ ਇਜਲਾਸ 08 ਅਕਤੂਬਰ ਨੂੰ 

*ਕਾਰਜਕਾਰਣੀ ਅਤੇ ਜਨਰਲ ਇਜਲਾਸ ਦੋਹਾਂ ਵਿੱਚ ਹੋ ਸਕਦੀ ਹੈ ਭਖਵੀਂ ਬਹਿਸ 

ਚੰਡੀਗੜ੍ਹ07 ਅਕਤੂਬਰ 2022: (ਸਾਹਿਤ ਸਕਰੀਨ ਬਿਊਰੋ):: 

ਸਾਦਗੀ ਭਰੀ ਜ਼ਿੰਦਗੀ ਜਿਊਣ, ਸੱਚ ਲਈ ਕੁਰਬਾਨੀਆਂ ਕਰਨ, ਅਹੁਦਿਆਂ ਨੂੰ ਲੱਤ ਮਾਰਨ ਦੀਆਂ ਗੱਲਾਂ ਅਤੇ ਦੁਨਿਆਵੀ ਮਾਣ ਸਨਮਾਨਾਂ ਤੋਂ ਉੱਪਰ ਉੱਠ ਕੇ ਜਿਊਣ ਵਾਲਿਆਂ ਵਰਗੀਆਂ ਜ਼ਿੰਦਗੀਆਂ ਜਿਊਣ ਦੀ ਪ੍ਰੇਰਨਾ ਦੇਣ ਵਾਲਾ ਸਾਹਿਤ ਵੱਡੀ ਪੱਧਰ 'ਤੇ ਰਚਿਆ ਜਾਂਦਾ ਰਿਹਾ ਹੈ। ਅਤੀਤ ਵਿਚ ਵੀ ਰਚਿਆ ਗਿਆ ਅਤੇ ਹੁਣ ਵੀ ਰਚਿਆ ਜਾ ਰਿਹਾ ਹੈ। ਨਾਂਵਾਂ ਦੀ ਸੂਚੀ ਬੜੀ ਵੱਡੀ ਹੈ। ਮੌਲਿਕ ਕਿਤਾਬਾਂ ਦੀ ਸੂਚੀ ਵੀ ਬਹੁਤ ਵੱਡੀ ਹੈ ਅਤੇ ਅਨੁਵਾਦਿਤ ਸਾਹਿਤ ਵਾਲੀਆਂ ਪੁਸਤਕਾਂ ਦੀ ਵੀ। ਰਚਨਾਕਾਰਾਂ ਦੀ ਲਿਸਟ ਵੀ ਕਾਫੀ ਲੰਮੀ ਹੈ। 
ਇਹਨਾਂ ਕਿਤਾਬਾਂ ਨੇ ਜਨਸਾਧਾਰਨ ਨੰ ਪ੍ਰਭਾਵਿਤ ਵੀ ਬਹੁਤ ਕੀਤਾ।  ਬਹੁਤ ਸਾਰੇ ਲੋਕ ਕਿਸੇ ਨ ਕਿਸੇ ਅਜਿਹੇ ਫਲਸਫੇ ਵੱਲ ਖਿੱਚੇ ਗਏ ਜਿਹੜਾ ਫਲਸਫਾ ਲੋਕਾਂ ਦੇ ਸੰਘਰਸ਼ਾਂ ਦੀ ਗੱਲ ਕਰਦਾ ਸੀ। ਸਿਰਫ ਮੈਕਸਿਮ ਗੋਰਕੀ ਦੇ ਨਾਵਲ ਮਾਂ ਨੇ ਹੀ ਲੋਕਾਂ ਨੂੰ ਸੰਘਰਸ਼ਾਂ ਵਾਲੇ ਰਸਤਿਆਂ ਤੇ ਨਹੀਂ ਸੀ ਤੋਰਿਆ ਇਸਦੇ ਨਾਲ ਨਾਲ ਸਾਹਿਰ ਲੁਧਿਆਣਵੀ ਸਾਹਿਬ ਦੇ ਗੀਤਾਂ ਅਤੇ ਜਸਵੰਤ ਸਿੰਘ ਕੰਵਲ ਹੁਰਾਂ ਦੇ ਨਾਵਲਾਂ ਨੇ ਵੀ ਆਪਣੇ ਆਪਣੇ ਪਾਠਕਾਂ ਨੂੰ ਲੋਕਾਂ ਦੇ ਸੰਘਰਸ਼ਾਂ ਲਈ ਤਿਆਰ ਕੀਤਾ ਸੀ। ਸੁਜਾਨ ਸਿੰਘ ਦੀ ਕਹਾਣੀ ਕੁਲਫੀ ਇੱਕ ਅਜਿਹਾ ਜ਼ਬਰਦਸਤ ਹਲੂਣੇ ਵਾਲਾ ਸੁਨੇਹਾ ਦੇਂਦੀ ਹੈ ਜਿਹੜਾ ਅੱਜ ਵੀ ਅਹਿਮੀਅਤ ਰੱਖਦਾ ਹੈ। ਸੰਤੋਖ ਸਿੰਘ ਧੀਰ ਹੁਰਾਂ ਦੀ ਕਹਾਣੀ "ਕੋਈ ਇੱਕ ਸਵਾਰ" ਵੀ ਦਹਾਕਿਆਂ ਪਹਿਲਾਂ ਉਹਨਾਂ ਸੰਘਰਸ਼ਾਂ ਦੀ ਲੋੜ ਵੱਲ ਸਪਸ਼ਟ ਇਸ਼ਾਰਾ ਕਰ ਗਈ ਸੀ ਜਿਹੜੇ ਅੱਜ ਸਾਡੇ ਸਾਹਮਣੇ ਹਕੀਕਤ ਬਣ ਕੇ ਆ ਚੁੱਕੇ ਹਨ। ਅਜਿਹੇ ਸਾਹਿਤ ਨੇ ਲੋਕ ਪੱਖੀ ਸਾਹਿਤਕਾਰਾਂ ਦਾ ਇੱਕ ਵਿਸ਼ਾਲ ਕਾਫ਼ਿਲਾ ਵੀ ਤਿਆਰ ਕੀਤਾ। ਇਹ ਗੱਲ ਵੱਖਰੀ ਹੈ ਕਿ ਇਹ ਸਾਹਿਤਕਾਰ ਵੱਖ ਵੱਖ ਸੰਗਠਨਾਂ ਅਤੇ ਫਿਰ ਛੋਟੇ ਛੋਟੇ ਧੜਿਆਂ ਵਿੱਚ ਵੀ ਵੰਡੇ ਗਏ। ਇਥੋਂ ਤੱਕ ਵੀ ਸਭ ਠੀਕ ਹੈ। ਅਜਿਹੀਆਂ ਸੰਭਾਵਨਾਵਾਂ ਵੀ ਕੋਈ ਗੈਰ ਮੁਮਕਿਨ ਨਹੀਂ ਸਨ ਪਰ ਲੋਕ ਪੱਖੀ ਧਾਰਾ ਦੇ ਨਾਲ ਨਾਲ ਚੱਲਦਿਆਂ ਬਹੁਤ ਸਾਰੇ ਲੇਖਕ ਸਰਕਾਰੀ ਇਨਾਮਾਂ ਸਨਮਾਨਾਂ ਵੱਲ ਕਿਵੇਂ ਖਿੱਚੇ ਗਏ। ਮਿੱਤਰ ਸੈਨ ਮੀਤ ਹੁਰਾਂ ਨੂੰ ਇਹ ਭਾਣਾ ਵਾਪਰਨ ਦੇ ਇਸ ਇਤਿਹਾਸ ਬਾਰੇ ਵੀ ਉਚੇਚ ਨਾਲ ਖੋਜ ਕਰਨੀ ਚਾਹੀਦੀ ਹੈ। ਕਿਥੋਂ ਸ਼ੁਰੂ ਹੋਇਆ ਸੀ ਨਿਘਾਰ ਦਾ ਇਹ ਅੰਤਹੀਣ ਸਿਲਸਿਲਾ?

ਭਾਸ਼ਾ ਵਿਭਾਗ ਨੇ ਕਿਵੇਂ ਕਿਵੇਂ ਢਾਹ ਲਾਈ--ਦੱਸ ਰਹੇ ਹਨ ਮਿੱਤਰ ਸੈਨ ਮੀਤ 

ਇਹਨਾਂ ਇਨਾਮਾਂ ਸਨਮਾਨਾਂ ਲਈ ਕਈ ਕਈ ਤਰ੍ਹਾਂ ਦੇ ਜੁਗਾੜ ਲੋਕ ਪੱਖੀ ਅਖਵਾਉਂਦੇ ਲੇਖਕਾਂ ਲਈ ਵੀ ਕਿਓਂ ਜ਼ਰੂਰੀ ਹੋ ਗਏ? ਕੀ ਥੁੜਿਆ ਪਿਆ ਸੀ ਇਹਨਾਂ ਜੁਗਾੜੀ ਐਵਾਰਡਾਂ, ਇਨਾਮਾਂ ਅਤੇ ਸਨਮਾਨਾਂ ਬਿਨਾ? ਕੀ ਲੋਕਾਂ ਦਾ ਪ੍ਰੇਮ, ਪਾਠਕਾਂ ਦਾ ਪ੍ਰੇਮ ਕਾਫੀ ਨਹੀਂ ਸੀ? ਕੀ ਸਮਾਜ ਨੇ ਇਹਨਾਂ ਦੀਆਂ ਆਰਥਿਕ ਲੋੜਾਂ ਨੂੰ ਨਜ਼ਰ ਅੰਦਾਜ਼ ਕੀਤਾ ਸੀ ਤਾਂ ਏਧਰ ਝੁਕਾਅ ਹੋਇਆ? ਇਹ ਸਾਰੀ ਗੜਬੜ ਕਿਥੋਂ ਸ਼ੁਰੂ ਹੋਈ?

ਸ਼ੁਕਰ ਹੈ ਮੁਨਸ਼ੀ ਪ੍ਰੇਮ ਚੰਦ ਵਰਗੇ ਸਾਹਿਤਕਾਰਾਂ ਨੇ ਇਸ ਦੌਰ ਦਾ ਇਹ ਨਿਘਾਰ ਨਹੀਂ ਦੇਖਿਆ ਵਰਨਾ ਉਹਨਾਂ ਭਰੇ ਦਿਲ ਨਾਲ ਇਸ ਸੰਬੰਧੀ ਵੀ ਕੁਝ ਨਾ ਕੁਝ ਸਾਹਿਤ ਜ਼ਰੂਰ ਰਚਿਆ ਹੁੰਦਾ। ਧਰਨਿਆਂ ਮੁਜ਼ਾਹਰਿਆਂ ਵਿਚ ਸਰਕਾਰਾਂ ਨੂੰ ਚੇਤਾਵਨੀਆਂ ਦੇਣ ਵਾਲੇ ਕਲਮਕਾਰ ਅੰਦਰਖਾਤੇ ਇਨਾਮਾਂ ਸਨਮਾਨਾਂ ਦੀਆਂ ਪੌੜੀਆਂ ਕਿਵੇਂ ਚੜ੍ਹਨ ਲੱਗ ਪਏ ਅਤੇ ਕਿਓਂ? ਇਸ ਦੌਰ ਬਾਰੇ ਸਾਹਿਤ ਰਚਨਾ ਸ਼ੁਰੂ ਹੋ ਚੁੱਕੀ ਹੈ। ਆਉਣ ਵਾਲੇ ਸਮੇਂ ਵਿਚ ਤੇਜ਼ ਵੀ ਹੋਣੀ ਹੈ। ਸਮਾਂ ਆਉਣ ਤੇ ਅਹਿਮ ਖੁਲਾਸੇ ਵੀ ਹੋਣੇ ਹਨ। ਲੇਖਕਾਂ ਦੇ ਇਨਾਮਾਂ ਸਨਮਾਨਾਂ ਬਾਰੇ ਜਸਬੀਰ ਭੁੱਲਰ ਹੁਰਾਂ ਦਾ ਨਾਵਲ ਖਿੱਦੋ ਕਿਸੇ ਦਸਤਾਵੇਜ਼ੀ ਵਾਂਗ ਸਾਹਮਣੇ ਆਇਆ। ਇਸਨੇ ਲੇਖਕਾਂ ਨੂੰ ਸ਼ੀਸ਼ਾ ਵੀ ਦਿਖਾਇਆ ਪਰ ਇਸ ਰੁਝਾਨ ਨੂੰ ਠੱਲ ਫਿਰ ਵੀ ਨਾ ਪਈ। ਇੱਕ ਦਿਨ  ਮਿੱਤਰ ਸੈਨ ਮੀਤ ਹੁਰਾਂ ਦਾ ਕਾਫ਼ਿਲਾ ਰੰਗ ਲਿਆਇਆ। ਸ਼੍ਰੋਮਣੀ ਐਵਾਰਡਾਂ ਉੱਤੇ ਅਦਾਲਤ ਨੇ ਹੀ ਸਟੇਅ ਦੇ ਦਿੱਤਾ। ਇਸਦੇ ਬਾਵਜੂਦ ਬਹੁਤ ਸਾਰੇ ਉਹ ਲੋਕ ਲੰਮੇ ਸਮੇਂ ਤੱਕ ਖਾਮੋਸ਼ ਰਹੇ ਜਿਹਨਾਂ ਨੰ ਆਪਣਾ ਪ੍ਰਤੀਕਰਮ ਤੁਰੰਤ ਪ੍ਰਗਟ ਕਰਨਾ ਚਾਹੀਦਾ ਸੀ। ਅਖੀਰ  ਈ ਖ਼ਾਮੋਸ਼ੀ ਵੀ ਟੁੱਟਣ ਲੱਗੀ। ਇਸਦਾ ਵੇਰਵਾ ਤੁਸੀਂ ਇਹ ਲਿੰਕ ਕਲਿੱਕ ਕਰਕੇ ਵੀ ਪੜ੍ਹ ਸਕਦੇ ਹੋ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅੱਠ ਅਕਤੂਬਰ ਵਾਲੀ ਮੀਟਿੰਗ ਵਿੱਚ ਇਸ ਸੰਬੰਧੀ ਵੀ ਚਰਚਾ ਹੋਣੀ ਹੈ। 

ਸ਼੍ਰੋਮਣੀ ਐਵਾਰਡਾਂ 'ਤੇ ਅਦਾਲਤੀ ਸਟੇਅ ਮਗਰੋਂ ਪੈਦਾ ਹੋਈ ਖਾਮੋਸ਼ੀ ਟੁੱਟਣ ਲੱਗੀ

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ਼੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਬਿਆਨ ਰਾਹੀਂ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਕਾਰਜਕਾਰਨੀ ਦੀ ਮੀਟਿੰਗ ਮਿਤੀ 08 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਠੀਕ 10 ਵਜੇ ਕੀਤੀ ਜਾਵੇਗੀ। ਕਾਰਜਕਾਰਣੀ ਮੀਟਿੰਗ ਦਾ ਏਜੰਡਾ ਜਥੇਬੰਦਕ ਰਿਪੋਰਟ ਦੀ ਪ੍ਰਵਾਨਗੀ, ਵਿੱਤ ਰਿਪੋਰਟ ਦੀ ਪ੍ਰਵਾਨਗੀ, ਭਾਸ਼ਾ ਵਿਭਾਗ ਦੇ ਸਨਮਾਨਾਂ ਪ੍ਰਤੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਪਹੁੰਚ ਸੰਬੰਧੀ ਵਿਚਾਰ, ਨਵੀਂ ਮੈਂਬਰਸ਼ਿਪ ਬਾਰੇ ਵਿਚਾਰ ਅਤੇ ਕੋਈ ਫੁਟਕਲ ਏਜੰਡਾ ਪ੍ਰਧਾਨ ਜੀ ਦੀ ਆਗਿਆ ਨਾਲ ਲਿਆ ਜਾ ਸਕੇਗਾ। 

ਕਾਰਜਕਾਰਣੀ ਦੀ ਮੀਟਿੰਗ ਉਪਰੰਤ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਜਨਰਲ ਇਜਲਾਸ 11.30 ਵਜੇ ਸ਼ੁਰੂ ਹੋਵੇਗਾ।  ਜਨਰਲ ਇਜਲਾਸ ਦੌਰਾਨ ਪਿਛਲੇ ਤਿੰਨ ਸਾਲਾਂ ਦੌਰਾਨ ਕਿਤੇ ਸੈਮੀਨਾਰਾਂ ਬਾਰੇ ਜਥੇਬੰਦਕ ਰਿਪੋਰਟ ਅਤੇ ਵਿੱਤ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਕੇਂਦਰੀ ਸਭਾ ਦੇ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪਰੇਖਾ ਤਹਿ ਕੀਤੀ ਜਾਵੇਗੀ। 

ਲੋਕ ਪੱਖੀ ਲੇਖਕ ਲੋਕਾਂ ਦੇ ਨਾਲ ਖੜ੍ਹਦੇ ਰਹੇ ਹਨ। ਉਹਨਾਂ ਸਰਕਾਰ ਕੋਲੋਂ ਕਦੇ ਇਨਾਮ ਸ਼ਨਾਮ ਨਹੀਂ ਮੰਗੇ। ਉਹਨਾਂ ਹਮੇਸ਼ਾਂ ਤਿਆਗ, ਸਾਦਗੀ ਅਤੇ ਸੰਘਰਸ਼ ਦੇ ਸੁਨੇਹੇ ਦਿੱਤੇ ਹਨ। ਹੁਣ ਕੀ ਭਾਣਾ ਵਾਪਰ ਗਿਆ ਹੈ? ਨਿੱਤ ਨਵੀਆਂ ਕਹਾਣੀਆਂ ਕਿਓਂ ਸਾਹਮਣੇ ਆ ਰਹੀਆਂ ਹਨ। ਮਿੱਤਰ ਸੈਨ ਮੀਤ ਹੁਰਾਂ ਨੇ ਬਹੁਤ ਸਾਰੇ ਸੁਆਲ ਪੁਛੇ ਹਨ। ਇਹ ਸੁਆਲ ਲੁੜੀਂਦੀ ਪੜਤਾਲ ਮਗਰੋਂ ਹੀ ਪੁਛੇ ਗਏ ਹਨ। ਉਹਨਾਂ ਸੁਆਲਾਂ ਦਾ ਜੁਆਬ ਦੇਣਾ ਸਬੰਧਤ ਧਿਰਾਂ ਵਿੱਚੋਂ ਜ਼ਿੰਮੇਵਾਰ ਸੱਜਣਾਂ ਦਾ ਪੂਰਾ ਫਰਜ਼ ਬਣਦਾ ਹੈ। ਉਹਨਾਂ ਨੂੰ ਆਪਣੇ ਦਰਮਿਆਨ ਬਿਠਾ ਕੇ ਸਾਰੇ ਸ਼ੰਕੇ ਨਵਿਰਤ ਕਰਦੇ ਤਾਂ ਕਿੰਨਾ ਚੰਗਾ ਹੁੰਦਾ! ਸੰਘਰਸ਼ਾਂ ਦੇ ਰਾਹੀ ਇਨਾਮਾਂ-ਸ਼ਨਾਮਾਂ ਲਈ ਜੁਗਾੜਾਂ ਦੇ ਨਿਘਾਰ ਤੱਕ ਕਿਵੇਂ ਪੁੱਜੇ? ਕੌਣ ਹੈ ਜ਼ਿੰਮੇਦਾਰ? ਅਮੀਰ ਲੇਖਕ ਵੀ ਕਿਓਂ ਗਾਉਣ ਲੱਗੇ--ਸਬਸੇ ਬੜਾ ਰੁਪਈਆ! ਕੀ ਹੁਣ ਪਾਸ਼ ਦਾ ਉਹ ਸੁਨੇਹਾ ਕਿਸੇ ਨੂੰ ਯਾਦ ਹੈ--ਅਸੀਂ ਲੜਾਂਗੇ ਸਾਥੀ--!

ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਸਬੰਧਤ ਕੁਝ ਹੋਰ ਖਬਰਾਂ//ਪੋਸਟਾਂ ਇਥੇ ਕਲਿੱਕ ਕਰ ਕੇ ਵੀ ਦੇਖ//ਪੜ੍ਹ ਸਕਦੇ ਹੋ 


ਸਮਾਜਿਕ ਚੇਤਨਾ ਅਤੇ ਜਨਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Saturday, 29 January 2022

ਮਿੱਤਰਸੈਨ ਮੀਤ ਅਤੇ ਸਾਥੀਆਂ ਵੱਲੋਂ ਵੀ ਆਪਣਾ ਪੈਨਲ ਜਾਰੀ

Published on 29th January 2022 at 08:15 AM         First Update: 30th January 2022 at 08:15 AM 

ਨਵੀਂ ਟੀਮ ਲਈ ਅਹਿਮ ਚੁਣੌਤੀਆਂ ਬਣਨਗੇ ਮੀਤ ਟੀਮ ਦੇ ਨੁਕਤੇ 


ਲੁਧਿਆਣਾ: 29 ਜਨਵਰੀ 2022: (ਸਾਹਿਤ ਸਕਰੀਨ ਡੈਸਕ)::
ਸਿਆਸੀ ਚੋਣਾਂ ਵਿਚ ਅਜੇ ਕੁਝ ਦਿਨ ਬਾਕੀ ਹਨ ਪਰ ਸਾਹਿਤ ਵਾਲੀ ਸਿਆਸਤ ਸਰਗਰਮ ਹੈ। ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ 30 ਜਨਵਰੀ 2022 ਨੂੰ ਹੋ ਰਹੀਆਂ ਹਨ।  ਲੇਖਕ ਹੀ ਲੀਡਰ ਹਨ। ਲੇਖਕ ਹੀ ਉਮੀਦਵਾਰ ਹਨ। ਲੇਖਕ ਹੀ ਵੋਟਰ ਹਨ। ਇਹਨਾਂ ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਰਾਬਤਾ ਲਗਾਤਾਰ ਵਧਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ 30 ਜਨਵਰੀ ਨੂੰ ਹੋਣ ਵਾਲੀ ਚੋਣ ਲਈ ਮਿੱਤਰਸੈਨ ਮੀਤ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪੰਜਾਬੀ ਸਾਹਿਤ ਐਕਡਮੀ ਦੀ ਚੋਣ ਲੜ ਰਹੇ ਉਹਨਾਂ ਉਮੀਦਵਾਰਾਂ ਦੇ ਨਾਵਾਂ ਦਾ ਪੈਨਲ ਜਾਰੀ ਕੀਤਾ ਗਿਆ ਹੈ ਜਿਹਨਾਂ ਨੂੰ ਉਹ ਠੀਕ ਸਮਝਦੇ ਹੋਏ ਆਪਣੀ ਹਮਾਇਤ ਦੇਂਦੇ ਹਨ। 

ਇਸ ਸਬੰਧੀ ਜਾਰੀ ਅਪੀਲ ਵਿੱਚ ਉਹਨਾਂ ਨੇ ਜਿਹਨਾਂ ਲੇਖਕਾਂ  ਨੂੰ ਖੁੱਲ੍ਹ ਕੇ ਹਮਾਇਤ ਦਿੱਤੀ ਹੈ ਉਹਨਾਂ ਸੰਬੰਧੀ ਮਿੱਤਰਸੈਨ ਮੀਤ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਹੈ ਕਿ 30 ਜਨਵਰੀ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਅਸੀਂ ਹੇਠ ਲਿਖੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹਾਂ:

1 ਸੀਨੀਅਰ ਮੀਤ ਪ੍ਰਧਾਨ : ਡਾ. ਸ਼ਿਆਮ ਸੁੰਦਰ ਦੀਪਤੀ 

2 ਜਨਰਲ ਸਕੱਤਰ : ਡਾ ਗੁਲਜ਼ਾਰ ਪੰਧੇਰ

3 ਮੀਤ ਪ੍ਰਧਾਨ: ਸੁਖਦਰਸ਼ਨ ਗਰਗ

4 ਪ੍ਰਬੰਧਕੀ ਬੋਰਡ ਦੇ ਮੈਂਬਰਾਂ ਲਈ ਜਾਰੀ ਹਮਾਇਤ ਵਿਚ ਦਿੱਤੇ ਨਾਮ ਹਨ- ਜਸਬੀਰ ਝੱਜ, ਹਰਬੰਸ ਮਾਲਵਾ, ਕੇ. ਸਾਧੂ ਸਿੰਘ, ਕਰਮ ਸਿੰਘ ਜ਼ਖ਼ਮੀ, ਪਰਮਜੀਤ ਸਿੰਘ ਮਾਨ। ਇਹ ਹਮਾਇਤ ਕਰਨ ਵਾਲੇ ਬੇਨਤੀ ਕਰਤਾ ਹਨ-ਕਰਮਜੀਤ ਸਿੰਘ ਔਜਲਾ, ਦਵਿੰਦਰ ਸਿੰਘ ਸੇਖਾ, ਜਗਤਾਰ ਬੈਂਸ, ਗੁਰਨਾਮ ਸਿੰਘ ਸੀਤਲ ਵਰਿਆਮ ਮਸਤ, ਮਿੱਤਰ ਸੈਨ ਮੀਤ। 

ਜ਼ਿਕਰਯੋਗ ਹੈ ਕਿ ਮਿੱਤਰਸੈਨ ਮੀਤ ਨੇ ਪਿਛਲੇ ਕੁਝ ਅਰਸੇ ਦੌਰਾਨ ਪੰਜਾਬੀ ਸਾਹਿਤ ਅਕਾਦਮੀ ਦੇ ਕੰਮਕਾਜ ਨੂੰ ਲੈ ਕੇ ਹੁਣ ਤੱਕ ਕਈ ਵਾਰ ਗੰਭੀਰ ਖੁਲਾਸੇ ਕੀਤੇ ਹਨ। ਉਹਨਾਂ ਨੇ ਇਸ ਸੰਬੰਧੀ ਅਦਾਲਤ ਦਾ ਸਹਾਰਾ ਵੀ ਲਿਆ ਹੈ। ਕੋਰੋਨਾ ਕਾਰਨ ਠੱਪ ਹੋਏ ਕੰਮਾਂਕਾਜਾਂ ਕਾਰਨ ਇਸ ਕੇਸ ਦੀ ਰਫਤਾਰ 'ਤੇ ਵੀ ਫਰਕ ਪਿਆ। ਹੁਣ ਤਾਰੀਖ ਫਰਵਰੀ ਵਿੱਚ ਆ ਰਹੀ ਹੈ ਜਿਸ ਲਈ ਮਿੱਤਰਸੈਨ ਅਤੇ ਉਹਨਾਂ ਦੇ ਸਾਥੀ ਪੂਰੀ ਤਰ੍ਹਾਂ ਤਿਆਰ ਹਨ। ਪੰਜਾਬੀ ਸਾਹਿਤ ਅਕਾਦਮੀ ਦੀ ਨਵੀਂ ਟੀਮ ਲਈ ਇਹ ਅਦਾਲਤੀ ਤਾਰੀਖ ਵੀ ਅਹਿਮ ਚੁਣੌਤੀ ਹੋਵੇਗੀ। 

ਅਕਾਦਮੀ ਚੋਣਾਂ ਮੌਕੇ ਅਹੁਦਿਆਂ ਦੀ ਭੁੱਖ ਬਾਰੇ ਵੀ ਮਿੱਤਰ ਸੈਨ ਮੀਤ ਅਤੇ ਉਹਨਾਂ ਦੇ ਸਾਥੀਆਂ ਨੇ ਖੁੱਲ੍ਹ ਕੇ ਆਖਿਆ ਸੀ। ਉਹਨਾਂ ਸਪਸ਼ਟ ਕਿਹਾ ਸੀ ਕਿ ਜ਼ਰਾ ਅਹੁਦਿਆਂ ਦੀ ਭੁੱਖ ਦਾ ਅੰਦਾਜ਼ਾ ਲਗਾਓ। ਇਸ ਸੰਬੰਧੀ ਉਹਨਾਂ ਇੱਕ ਸੀਨੀਅਰ ਲੇਖਕ ਵੱਲ ਇਸ਼ਾਰਾ ਕੀਤਾ ਸੀ ਜਿਸਨੇ ਇਕ ਉਮੀਦਵਾਰ ਵੱਜੋਂ ਵੱਡੇ ਤਿੰਨੇ ਅਹੁਦਿਆਂ ਲਈ ਕਾਗਜ਼ ਭਰੇ ਸਨ? ਮੀਤ ਹੁਰਾਂ ਨੇ ਸੁਆਲ ਕੀਤਾ ਸੀ ਕਿ ਕੀ ਇਸਦਾ ਮਤਲਬ ਸੌਦੇਬਾਜ਼ੀ ਸੀ। ਕੁਰਸੀ ਦੀ ਭੁੱਖ ਵੱਲ ਸੰਕੇਤ ਕਰਦਿਆਂ ਉਹਨਾਂ ਕਿਹਾ ਸੀ ਸੌਦੇਬਾਜ਼ੀ ਵਿਚ ਕੁੱਝ ਤਾਂ ਮਿਲੇਗਾ ਹੀ। ਸ਼ਾਇਦ ਇਸ ਉਮੀਦ ਨਾਲ! ਤਿੰਨ ਅਹੁਦਿਆਂ ਲਈ ਕਾਗਜ਼ ਭਰੇ ਗਏ ਸਨ? ਕੋਈ ਤਾਂ ਅਹੁਦਾ ਹੱਥ ਆਏਗਾ ਹੀ! ਮੀਤ ਹੁਰਾਂ ਨੇ ਵਿਅੰਗ ਕੱਸਦਿਆਂ ਇਹ ਵੀ ਕਿਹਾ ਸੀ--ਇਹ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ 'ਅਸਲ' ਸ਼ੁਭ ਚਿੰਤਕ! ਸਮੇਂ ਦੇ ਨਾਲ ਨਾਲ ਹੁਣ ਇਹ ਫੈਸਲਾ ਕਰਨਾ ਔਖਾ ਹੁੰਦਾ ਜਾ ਰਿਹਾ ਹੈ ਕਿ ਸਾਡੇ ਕਲਮਾਂ ਵਾਲੇ ਇਹ ਯੋਧੇ ਸਿਆਸੀ ਸੱਤਾ ਲਈ  ਉਤਰਦੇ ਸਿਆਸੀ ਭਲਵਾਨਾਂ ਨਾਲੋਂ ਵੱਖ? ਕੀ ਹੋਰਨਾਂ ਧਾਰਮਿਕ ਡੇਰਿਆਂ ਵਾਂਗ ਸਮਾਂ ਆਉਣ ਤੇ ਇਹਨਾਂ ਸਾਹਿਤਿਕ ਡੇਰਿਆਂ ਦੇ ਇਹ ਅਹੁਦੇਦਾਰ ਵੀ ਗੁਪਤ ਇਸ਼ਾਰਾ ਜਾਰੀ ਕਰੀਏ ਕਰਦੇ ਹਨ ਕਿ ਐਤਕੀਂ ਸਾਡੀ ਸੰਗਤ ਨੇ ਵੋਟ ਕਿਸਨੂੰ ਪਾਉਣੀ ਹੈ? ਅਫਸੋਸ ਲੋਕਾਂ ਦੇ ਦੁੱਖਾਂ ਦਰਦਾਂ ਦੀਆਂ ਗੱਲਾਂ ਕਰਨ ਦੇ ਦਾਅਵਿਆਂ ਨਾਲ ਵਿਚਰਦੇ ਇਹਨਾਂ ਸਾਹਿਤਿਕ ਮਠਾਧੀਸ਼ਾਂ ਦੀ ਸੱਤਾ ਨਾਲ ਨੇੜਤਾ ਵਧਦੀ ਜਾ ਰਹੀ ਹੈ। ਕਦੇ ਕਦੇ ਇਹ ਜ਼ਾਹਰ ਵੀ ਹੋ ਜਾਂਦੀ ਹੈ। 

ਵਟਸਪ ਗਰੁੱਪਾਂ ਵਿਚ ਜਾਰੀ ਸੂਚਨਾ 
ਪੰਜਾਬੀ ਅਕਾਦਮੀ ਲੁਧਿਆਣਾ ਦੇ-ਅਰਸ਼ ਤੋਂ ਫਰਸ਼ ਤੇ-ਪੁੱਜਣ ਦੀ ਦਾਸਤਾਨ-ਸੁਣਾਉਂਦੀ ਇੱਕ ਵੀਡੀਓ ਗੱਲਬਾਤ ਦਾ ਲਿੰਕ ਵੀ ਉਹਨਾਂ ਨੇ ਜਾਰੀ ਕੀਤਾ ਸੀ।  ਅਕਾਦਮੀ ਦੀਆਂ 4 ਸਾਲ ਪਹਿਲਾਂ  ਹੋਈਆਂ ਚੋਣਾਂ ਤੋਂ ਕੁੱਝ ਦਿਨ ਪਹਿਲਾਂ 'ਸੂਹੀ ਸਵੇਰ' ਵਾਲੇ ਸ਼ਿਵਇੰਦਰ ਨੇ ਮਿੱਤਰ ਸੈਨ ਮੀਤ ਨਾਲ, ਅਕਾਦਮੀ ਦੇ ਹੋ ਰਹੇ "ਫਿਕਰਯੋਗ" ਪਤਨ ਦੇ ਕਾਰਨਾਂ ਦੀ ਸ਼ਨਾਖਤ ਲਈ ਇਕ ਲੰਬੀ ਗੱਲਬਾਤ ਕੀਤੀ ਸੀ। ਜਿਸ ਨੂੰ ਇਸ ਲਿੰਕ ਤੇ ਦੇਖਿਆ ਜਾ ਸਕਦਾ ਹੈ। 

ਮੀਤ ਸਾਹਿਬ ਨੇ ਇਸ ਲਿੰਕ ਦਾ ਹਵਾਲਾ ਦੇਂਦਿਆਂ ਦੱਸਿਆ ਕਿ ਉਸ ਗੱਲਬਾਤ ਨੂੰ ਹੋਇਆਂ 4 ਸਾਲ ਹੋ ਗਏ ਹਨ। ਇਨਾਂ 4 ਸਾਲਾਂ ਵਿਚ ਅਕਾਦਮੀ ਦੀ ਹਾਲਤ ਹੋਰ ਬਦਤਰ ਹੋ ਗਈ ਹੈ। ਮਹੀਨਿਆਂ ਬੱਧੀ ਸਾਹਿਤਕ ਸਮਾਗਮ ਨਾ ਹੋਣ ਕਾਰਨ ਪੰਜਾਬੀ ਭਵਨ ਵਿੱਚ ਕਾਂ ਬੋਲਣ ਲੱਗ ਪਏ ਹਨ। ਅਕਾਦਮੀ ‘ਚ ਆਉਣ ਵਾਲੇ ਲੇਖਕਾਂ, ਪਾਠਕਾਂ ਅਤੇ ਪੁਸਤਕ ਪ੍ਰੇਮੀਆਂ ਲਈ ਨਾ ਪਾਣੀ ਦਾ ਪ੍ਰਬੰਧ ਹੈ ਨਾ ਚਾਹ ਦਾ। ਵਾਸ਼ ਰੂਮਾਂ ਵਿਚੋਂ ਖਤਰਨਾਕ ਬਦਬੂ ਆਉਂਦੀ ਹੈ।

ਅਜਿਹੀਆਂ ਹਾਲਤਾਂ ਵਿੱਚ ਕੱਲ੍ਹ 30 ਜਨਵਰੀ ਨੂੰ ਮੁੜ ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਹੋਣ ਜਾ ਰਹੀ ਹੈ। ਅਕਾਦਮੀ ਦੀ ਦੁਰਦਸ਼ਾ ਕਰਨ ਵਾਲੇ ਧੜੇ ਹੀ, ਔਹਦਿਆਂ ਤੇ ਮੁੜ ਕਾਬਜ ਹੋਣ ਲਈ, ਆਪਸ ਵਿਚ ਜੋੜ ਤੋੜ ਕਰ ਰਹੇ ਹਨ। ਸੌਦੇਬਾਜ਼ੀ ਬਾਅਦ ਕੁਰਸੀਆਂ ਹੀ ਬਦਲਣਗੀਆਂ ਚਿਹਰੇ ਨਹੀਂ। 

ਇਨਾਂ ਹਾਲਾਤਾਂ ਵਿਚ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਹਰ ਪੰਜਾਬੀ ਨੂੰ ਇਹ ਗੱਲਬਾਤ ਇਕ ਵਾਰ ਫੇਰ ਸੁਣ ਲੈਣੀ ਚਾਹੀਦੀ ਹੈ ਤਾਂ ਜੋ ਉਸ ਨੂੰ ਅਕਾਦਮੀ ਦੀ ਦਸ਼ਾ ਵਿਚ ਆ ਰਹੇ ਨਿਘਾਰ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਹਿਚਾਣ ਹੋ ਸਕੇ। 

ਇਹ ਸਭ ਕੁਝ ਯਾਦ ਕਰਾਉਣ ਵਾਲੀ ਟੀਮ ਦੇ ਮੈਂਬਰ ਵੱਜੋਂ ਜਿਹੜੇ ਲੇਖਕ ਸਾਹਮਣੇ ਆਏ ਉਹਨਾਂ ਵਿਚ ਸ਼ਾਮਲ ਹਨ ਕਰਮਜੀਤ ਸਿੰਘ ਔਜਲਾ, ਦਵਿੰਦਰ ਸਿੰਘ ਸੇਖਾ, ਵਰਿਆਮ ਮਸਤ, ਗੁਰਨਾਮ ਸਿੰਘ ਸੀਤਲ ਅਤੇ ਮਿੱਤਰ ਸੈਨ ਮੀਤ। 

ਇੱਕ ਗੱਲ ਸਾਫ ਹੈ ਕਿ ਜੇ ਸਮਾਜ ਨੂੰ ਨੈਤਿਕਤਾ, ਤਿਆਗ ਅਤੇ ਲੋਭ ਲਾਲਚਾਂ ਤੋਂ ਮੁਕਤ ਰਹਿਣ ਦੀ ਚੇਤਨਾ ਦੇਣ ਦਾ ਦਾਅਵਾ ਕਰਨ ਵਾਲੇ ਬੁਧੀਜੀਵੀਆਂ//ਲੇਖਕਾਂ ਵਿੱਚ ਹੀ ਅਹੁਦਿਆਂ ਦੀ ਅਜਿਹੀ ਦੌੜ ਮੌਜੂਦ ਹੈ ਤਾਂ ਫਿਰ ਵਿਚਾਰੇ ਸਿਆਸੀ ਲੋਕਾਂ ਨੂੰ ਕੀ ਕਹਿਣਾ ਜਿਹੜੇ ਟਿਕਟ ਨਾ ਮਿਲਣ ਤੇ ਵੀ ਦਲਬਦਲੀਆਂ ਕਰ ਲੈਂਦੇ ਹਨ ਜੇ ਕੁਝ ਹੋਰ ਮਿਲਦਾ ਨਜ਼ਰ ਆਵੇ ਤਾਂ ਉਦੋਂ ਵੀ। 

ਕੀ ਅਹੁਦਿਆਂ ਦੇ ਲੋਭ ਲਾਲਚ ਵਿੱਚ ਗਲਤਾਨ ਇਹ ਲੋਕ ਬੁੱਧਦੇਵ ਭੱਟਾਚਾਰੀਆ ਦੇ ਉਹਨਾਂ ਵਿਚਾਰਾਂ ਤੋਂ ਕੋਈ ਸੇਧ ਲੈਣਗੇ ਜਿਹੜੇ ਵਿਚਾਰ ਇਸ ਮਹਾਨ ਕਮਿਊਨਿਸਟ ਆਗੂ ਨੇ ਪਦਮਸ਼੍ਰੀ ਐਵਾਰਡ ਨੂੰ ਨਾਂਹ ਕਰਨ ਵੇਲੇ ਪ੍ਰਗਟਾਏ ਹਨ? ਸੰਧਿਆ ਮੁਖੋਪਾਧਿਆਏ ਨੇ ਵੀ ਇਹ ਸਨਮਾਨ ਲੈਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਸਾਫ ਕਿਹਾ ਹੈ ਇਸ ਉਮਰ ਵਿੱਚ  ਇਹ ਐਵਾਰਡ ਕੋਈ ਸਨਮਾਨ ਨਹੀਂ ਬਲਕਿ ਅਪਮਾਨ ਹੈ। ਜ਼ਿਕਰਯੋਗ ਹੈ ਕਿ ਉਹਨਾਂ ਦੀ ਉਮਰ 90 ਸਾਲ ਹੈ। ਪ੍ਰਸਿੱਧ ਤਬਲਾ ਵਾਦਕ ਅਨਿੰਧ ਚੈਟਰਜੀ ਨੇ ਵੀ ਪਦਮ ਸ਼੍ਰੀ ਪੁਰਸਕਾਰ ਨੂੰ ਨਾਂਹ ਕਰ ਦਿੱਤੀ ਹੈ। ਇਸ ਤਰ੍ਹਾਂ ਪੱਛਮੀ ਬੰਗਾਲ ਨੂੰ ਮਿਲੇ ਤਿੰਨੇ ਪਦਮਸ਼੍ਰੀ ਐਵਾਰਡ  ਵਾਪਿਸ ਕਰ ਦਿੱਤੇ ਗਏ। ਇਹ ਇਨਕਾਰ ਸੀ ਅਸਲ ਵਿੱਚ ਲੋਕਾਂ ਦਾ ਅਸਲੀ ਸਨਮਾਨ। ਦੂਜੇ ਪਾਸੇ ਪੰਜਾਬ ਦੀ ਹਾਲਤ ਕੀ ਹੈ। ਸ਼੍ਰੋਮਣੀ ਐਵਾਰਡਾਂ ਲਈ ਲਿਲਕੜੀਆਂ ਕੱਢਣ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਹਨ ਜੀ ਮੈਂ ਅੱਸੀ ਸਾਲ ਦਾ ਹੋ ਗਿਆ, ਮੈਂ 90 ਸਾਲਾਂ ਦਾ ਹੋ ਗਿਆ ਹੁਣ ਤਾਂ ਐਵਾਰਡ ਦੇ ਦਿਓ।  ਇੱਕ ਮੰਤਰੀ ਜੀ ਨੇ ਮੀਤ ਸਾਹਿਬ ਨੂੰ ਵੀ ਇਸੇ ਦਲੀਲ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮੀਤ ਸਾਹਿਬ ਨੇ ਆਖਿਆ ਉਹਨਾਂ ਨੂੰ ਪੰਜ ਲੱਖ ਛੱਡ ਕੇ ਦਸ ਲੱਖ ਰੁਪਏ ਦੀ ਗਰਾਂਟ ਦੇ ਦਿਓ ਪਰ ਪੁਰਸਕਾਰਾਂ ਦਾ ਪੱਧਰ ਤਾਂ ਨਾ ਡੇਗੋ!ਪਛਮੀ ਬੰਗਾਲ ਵਿਚ ਐਵਾਰਡ ਨੂੰ ਨਾਂਹ ਕਰਨ ਵਾਲੀਆਂ ਨੇ ਵੀ ਇਹੀ ਨੁਕਤਾ ਉਠਾਇਆ ਹੈ।  ਜਿਸ ਢੰਗ ਨਾਲ ਸਾਡੇ ਦੇਸ਼ ਵਿੱਚ ਵੱਕਾਰੀ ਇਨਾਮ/ਐਵਾਰਡ ਦਿੱਤੇ ਜਾਂਦੇ ਹਨ ਉਹ ਆਪਣੇ ਆਪ ਵਿਚ ਐਵਾਰਡ ਨੂੰ ਅਪਮਾਨਿਤ ਕਰਨ ਵਾਲਾ ਢੰਗ ਤਰੀਕਾ ਹੈ। ਸ਼੍ਰੋਮਣੀ ਐਵਾਰਡਾਂ ਬਾਰੇ ਵੀ ਮਿੱਤਰਸੈਨ ਮੀਤ ਹੁਰਾਂ ਦਾ ਸਟੈਂਡ ਸ਼ਲਾਘਾਯੋਗ ਹੈ। 

ਕੀ ਪੰਜਾਬ ਦੇ ਲੇਖਕ ਅਤੇ ਸਾਹਿਤਿਕ ਅਦਾਰੇ ਬੁੱਧਦੇਵ ਭੱਟਾਚਾਰੀਆ ਵਰਗੀ ਸਪਿਰਿਟ ਪੰਜਾਬੀ ਲੇਖਕਾਂ ਵਿਚ ਪੈਦਾ ਕਰਨਗੇ ਕਿ ਲੇਖਕ ਪੁੱਛਣ ਕਿ ਦੱਸੋ ਸਾਨੂੰ ਇਹ ਸਨਮਾਨ ਕਿਸ ਖੁਸ਼ੀ ਵਿਚ ਦਿੱਤਾ ਗਿਆ ਹੈ? ਕੇਂਦਰ ਸਰਕਾਰ ਦੇ ਮਾਮਲੇ ਵਿੱਚ ਗੋਦੀ ਮੀਡੀਆ ਬਦਨਾਮ ਹੋ ਗਿਆ ਪਰ ਸਾਹਿਤ ਦੇ ਮਾਮਲੇ ਵਿੱਚ ਖੁਦ ਨੂੰ ਬੋਲੀ ਤੇ ਲਾਉਣ ਵਾਲਿਆਂ  ਨੂੰ ਕੌਣ ਜਗਾਏਗਾ? ਇਹਨਾਂ ਵਿੱਚੋਂ ਵੀ ਬਹੁਤੇ ਗੋਦੀ ਵਿੱਚ ਬੈਠੇ ਹੁੰਦੇ ਹਨ ਜਾਂ ਗੋਦੀ ਚੜ੍ਹਨ ਦੇ ਚਾਹਵਾਨ ਹੁੰਦੇ ਹਨ ਇਹ ਗੱਲ ਵੱਖਰੀ ਹੈ ਸਾਰਿਆਂ ਦਾ ਵੱਸ ਨਹੀਂ ਚੱਲਦਾ। ਸਾਡੇ ਸਮੂਹ ਲੇਖਕ ਇਨਾਮਾਂ ਸ਼ਨਾਮਾਂ ਦੀ ਝਾਕ ਛੱਡ ਕੇ ਆਪਣੇ ਲੋਕਾਂ ਨਾਲ ਕਦੋਂ ਜੁੜਨਗੇ? ਇਹ ਖਤਰਾ ਵਧਦਾ ਜਾ ਰਿਹਾ ਹੈ ਕਿ ਕਿਧਰੇ ਸਾਨੂੰ ਪਾਸ਼, ਜਸਵੰਤ ਇੰਘ ਕੰਵਲ ਅਤੇ ਗੁਰਸ਼ਰਨ ਭਾਅ ਜੀ ਭੁੱਲ ਨਾ ਜਾਣ। ਸਾਨੂੰ ਸੰਤ ਰਾਮ ਉਦਾਸੀ ਦੀਆਂ ਰਚਨਾਵਾਂ ਵੀ ਹੁਣ ਸ਼ੀਸ਼ਾ ਨਹੀਂ ਦਿਖਾਉਂਦੀਆਂ। ਵੱਡਿਆਂ ਦੇ ਗੱਲਾਂ ਵਿੱਚ ਹਰ ਪਾਉਣ ਪਵਾਉਣ ਵਾਲਿਆਂ ਦੀਆਂ ਕਤਾਰਾਂ ਵਧਦੀਆਂ ਜਾ ਰਹੀਆਂ ਹਨ। ਸਿਆਸੀ ਲੀਡਰਾਂ ਅਤੇ ਲੇਖਕਾਂ ਦੀਆਂ ਬੰਦ ਕਮਰਿਆਂ ਵਾਲਿਆਂ ਮਹਿਫ਼ਿਲਾਂ ਵੀ ਵੱਧ ਰਹੀਆਂ ਹਨ। ਮੰਨਿਆਂ ਕਿ ਸਿਆਸੀ ਚੌਧਰੀਆਂ ਕੋਲ ਵੰਡਣ ਲਈ ਬਥੇਰੇ ਫ਼ੰਡ ਅਤੇ ਹੋਰ ਗੱਫੇ ਹੁੰਦੇ ਹਨ ਪਰ ਕਲਮ ਦੇ ਯੋਧਿਆਂ ਨੂੰ ਇਹਨਾਂ ਫਾਇਦਿਆਂ ਦੀ ਗੱਲ ਕਰਨ ਵੇਲੇ ਲੋਕ-ਪ੍ਰੇਮ ਭੁੱਲਣਾ ਤਾਂ ਨਹੀਂ ਚਾਹੀਦਾ। 

ਕਈ ਦਹਾਕੇ ਪਹਿਲਾਂ ਬਾਗੀ ਸੁਭਾਅ ਵਾਲੇ ਸ਼ਾਇਰ ਮਿੱਤਰ ਹਰਮੀਤ ਵਿਦਿਆਰਥੀ ਨੇ ਆਪਣੇ ਆਰੰਭਕ ਦੌਰ ਸਮੇਂ ਕਿਵੇਂ ਦਿਖਾਈ ਸੀ ਹਿੰਮਤ ਇਸਦਾ ਜ਼ਿਕਰ ਜਲਦੀ ਹੀ ਕਿਸੇ ਵੱਖਰੀ ਪੋਸਟ ਵਿੱਚ ਕੀਤਾ ਜਾਏਗਾ। 

ਜਿੱਥੋਂ ਤੱਕ ਮੌਜੂਦਾ ਚੋਣਾਂ ਦੀ ਗੱਲ ਹੈ ਮਿੱਤਰਸੈਨ ਮੀਤ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਉਹਨਾਂ ਪੰਜਾਬੀ ਸਾਹਿਤ ਅਕਾਦਮੀ ਤੇ ਕਾਬਜ਼ ਰਹੇ ਅਹੁਦੇਦਾਰਾਂ ਦੀ ਕਾਰਕਰਦਗੀ ਬਾਰੇ ਬੜੇ ਹੀ ਸਲੀਕੇ ਨਾਲ ਝਾਤਾਂ ਵੀ ਪੁਆਈਆਂ ਹਨ।ਉਹਨਾਂ ਪਹਿਲੀ ਝਾਤ ਦਸੰਬਰ-2021 ਦੌਰਾਨ ਹੀ ਪੁਆ ਦਿੱਤੀ ਸੀ। ਉਹਨਾਂ ਕਿਹਾ ਸੀ-- - ਪਿਛਲੇ 2 ਦਹਾਕਿਆਂ ਤੋਂ ਵੀਹ ਕੁ ਵਿਅਕਤੀਆਂ ਦਾ ਇੱਕ ਸ਼ਕਤੀਸ਼ਾਲੀ ਗਰੁੱਪ ਅਕਾਦਮੀ ਦੀ ਸੱਤਾ ਤੇ ਕਾਬਜ ਹੈ। ਇਸ ਗਰੁੱਪ ਨੇ ਹਮੇਸ਼ਾ, ਅਕਾਡਮੀ ਦੀ ਥਾਂ, ਆਪਣੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ਕੀ ਨਵੀਂ ਟੀਮ ਇਹਨਾਂ ਦੋਸ਼ਾਂ ਬਾਰੇ ਖੁੱਲੀ ਚਰਚਾ ਕਰਵਾਏਗੀ?

-ਸੱਭ ਨੂੰ ਪਤਾ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਇਹ ਧੜਾ ਆਪਸ ਵਿੱਚ ਅਹੁਦੇ ਵੰਡ ਲੈਂਦਾ ਹੈ। ਕੀ ਇਸ ਰੁਝਾਨ ਬਾਰੇ ਕਦੇ ਖੁਲ੍ਹੀ ਚਰਚਾ ਹੋਵੇਗੀ?

-ਪਿਛਲੇ ਸਮਿਆਂ ਵਿੱਚ ਕੁੱਝ ਸੁਹਿਰਦ ਲੋਕਾਂ ਨੇ, ਇਸ ਅਜਾਰੇਦਾਰੀ ਨੂੰ ਤੋੜਨ ਦੇ ਯਤਨ ਕੀਤੇ। ਪਰ ਇਸ ਧੜੇ ਦੇ ਏਕੇ ਨੇ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੱਤੀ।

ਕਨਸੋਆਂ ਦਾ ਜ਼ਿਕਰ ਕਰਦਿਆਂ ਮੀਤ ਸਾਹਿਬ ਆਖਦੇ ਹਨ-
- ਪਤਾ ਲੱਗਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਇਹ ਧੜਾ ਸਰਗਰਮ ਹੋਇਆ ਹੋਇਆ ਹੈ। ਅਹੁਦੇ ਵੰਡਣ ਲਈ ਮੀਟਿੰਗ ਤੇ ਮੀਟਿੰਗ ਹੋ ਰਹੀ ਹੈ।

ਸਮਝੌਤਾ ਹੁੰਦੇ ਹੀ ਚੋਣਾਂ ਦਾ ਐਲਾਨ ਹੋ ਸਕਦਾ ਹੈ । ਚੋਣਾਂ ਦਸੰਬਰ ਜਾਂ ਜਨਵਰੀ ਵਿਚ ਹੋ ਸਕਦੀਆਂ ਹਨ।

- ਇਸ ਧੜੇ ਦੇ ਕਿਸੇ ਨੁਮਾਇੰਦੇ ਨੂੰ ਹਰਾਉਣ ਦੀ, ਕਿਸੇ ਸਧਾਰਨ ਮੈਂਬਰ ਵਿੱਚ ਸਮਰਥਾ ਹੀ ਨਹੀਂ ਹੁੰਦੀ।
ਇਹ ਇੱਕ ਬੇਬਸੀ ਵਰਗੀ ਹਾਲਤ ਨੂੰ ਦਰਸਾਉਂਦਾ ਕਥਨ ਹੈ। ਫਿਰ ਵੀ ਇਸ ਟੀਮ ਨੇ ਲੜਾਈ ਲੜੀ। ਅਦਾਲਤ ਦਾ ਆਸਰਾ ਲਿਆ। ਕਾਨੂੰਨ ਨੂੰ ਹਥਿਆਰ ਬਣਾਇਆ। ਇਸ ਤੋਂ ਬਾਅਦ ਜਿਹੜੀ ਹਲਚਲ ਹੋਈ ਉਹ ਦੱਸਦੀ ਹੈ ਕਿ ਛੇਤੀ ਹੀ ਹਾਂ ਪੱਖੀ ਤਬਦੀਲੀ ਵੀ ਆਏਗੀ।

ਸਾਡੀ ਜਿੰਮੇਵਾਰੀ ਦੇ ਸਿਰਲੇਖ ਅਧੀਨ ਮੀਤ ਸਾਹਿਬ ਵਾਲੀ ਟੀਮ ਨੇ ਕਿਹਾ ਕਿ ਚੋਣ ਡਰਾਮਾ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ, ਇਸ ਧੜੇ ਦੀ ਪਿਛਲੇ ਇਕ ਦਹਾਕੇ ਦੀ ਕਾਰਗੁਜ਼ਾਰੀ ਤੇ ਤੁਹਾਡੀ ਝਾਤ ਪੁਆਵਾਂਗੇ।

ਤੁਹਾਡਾ ਫਰਜ਼ ਦੇ ਸ਼ਬਦਾਂ ਨਾਲ ਸੰਬੋਧਿਤ ਹੁੰਦਿਆਂ ਇਸ ਟੀਮ ਨੇ ਆਖਿਆ-
- ਇਨਾਂ ਪੋਸਟਾਂ ਨੂੰ ਧਿਆਨ ਨਾਲ ਪੜ੍ਹਨਾ, ਸ਼ੇਅਰ ਕਰਨਾ ਅਤੇ
- ਫੇਰ ਇਹ ਫੈਸਲਾ ਕਰਨਾ ਕਿ ਕੀ ਇਹ ਧੜਾ ਮੁੜ ਅਕਾਡਮੀ ਦੀ ਵਾਗ ਡੋਰ ਸੰਭਾਲਣ ਦੇ ਯੋਗ ਹੈ ਜਾਂ ਨਹੀਂ?

ਪਹਿਲੀ ਝਾਤ ਦਾ ਲਿੰਕ ਇਸ ਪ੍ਰਕਾਰ ਹੈ ਜਿਸ ਨੂੰ ਤੁਸੀਂ ਥੇ ਕਲਿੱਕ ਕਰਕੇ ਦੇਖ ਸਕਦੇ ਹੋ। ਇਸ ਮੌਕੇ ਵੀ ਮੀਤ ਸਾਹਿਬ ਦੀ ਪੂਰੀ ਟੀਮ ਸਰਗਰਮ ਰਹੀ ਜਿਸ ਵਿਚ ਸ਼ਾਮਲ ਸਨ- ਕਰਮਜੀਤ ਸਿੰਘ ਔਜਲਾ, ਵਰਿਆਮ ਮਸਤ, ਦਵਿੰਦਰ ਸਿੰਘ ਸੇਖਾ, ਗੁਰਨਾਮ ਸਿੰਘ ਸੀਤਲ, ਮਿੱਤਰ ਸੈਨ ਮੀਤ

ਇਸੇ ਤਰ੍ਹਾਂ ਦੂਜੀ ਝਾਤ ਲਈ ਇਸ ਲਿੰਕ ਨੂੰ ਕਲਿੱਕ ਕਰਕੇ ਦੇਖ ਸਕਦੇ ਹੋ। ਚੌਥੀ ਝਾਤ ਇਥੇ ਕਲਿੱਕ ਕਰਕੇ ਦੇਖੀ ਜਾ ਸਕਦੀ ਹੈ। ਉਹਨਾਂ ਦੀਆਂ ਇਹਨਾਂ ਝਾਤਾਂ ਵਿੱਚ ਪੂਰਾ ਵੇਰਵਾ ਵੀ ਹੈ ਅਤੇ ਲੁੜੀਂਦੇ ਦਸਤਾਵੇਜ਼ ਵੀ। ਇਹ ਝਾਤਾਂ ਨਵੀਂ ਟੀਮ ਲਈ ਇੱਕ ਚੁਣੌਤੀ ਬਣ ਕੇ ਸਾਹਮਣੇ ਆਉਣੀਆਂ ਹਨ। ਨਵੀਂ ਟੀਮ ਦੇ ਮੁਖੀ ਡਾ. ਲਖਵਿੰਦਰ ਜੌਹਲ ਹਮੇਸ਼ਾਂ ਲੋਕਪੱਖੀ ਪਛਾਣ ਵਾਲੇ ਲੇਖਕ ਰਹੇ ਹਨ ਇਸ ਲਈ ਉਮੀਦ ਹੈ ਕਿ ਜੋ ਸੁਧਾਰ ਦਹਾਕਿਆਂ ਦੌਰਾਨ ਵੀ ਨਹੀਂ ਹੋ ਸਕਿਆ ਉਹ ਸੁਧਾਰ ਹੁਣ ਡਾ. ਜੌਹਲ ਅਤੇ ਡਾ. ਗੁਲਜ਼ਾਰ ਪੰਧੇਰ ਦੀ ਟੀਮ ਕਰ ਦਿਖਾਏਗੀ। ਇਹ ਟੀਮ ਨਾਜ਼ੁਕ ਮੁੱਦਿਆਂ ਨੂੰ ਸੁਲਝਾਉਣ ਵਿੱਚ ਮਾਹਰ ਵੀ ਗਿਣੀ ਜਾਂਦੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਹ ਨਵੀਂ ਟੀਮ ਇਹਨਾਂ ਨੁਕਤਿਆਂ ਦਾ ਜੁਆਬ ਵੀ ਦੇਵੇਗੀ ਅਤੇ ਮੈਂਬਰਸ਼ਿਪ ਨੂੰ ਆਸਾਂ ਵੀ ਬਣਾਏਗੀ। ਕੀ ਇਹ ਸੰਸਥਾ ਪ੍ਰਕਾਸ਼ਕ ਮਾਫੀਏ ਨੂੰ ਤੋੜ ਕੇ ਆਪਣਾ ਪ੍ਰਕਾਸ਼ਨ ਸ਼ੁਰੂ ਕਰੇਗੀ ਜਿਸ ਵਿੱਚ ਲਾਗਤ ਮੁੱਲ ਤੇ ਕਿਤਾਬਾਂ ਛਾਪੀਆਂ ਜਾਣ?