google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕ੍ਰਿਸਮਸ ਅਤੇ ਨਵੇਂ ਸਾਲ ਸੰਬੰਧੀ ਮੁਸ਼ਾਇਰੇ ਦਾ ਰੰਗਾਰੰਗ ਆਯੋਜਨ

Wednesday, 7 January 2026

ਕ੍ਰਿਸਮਸ ਅਤੇ ਨਵੇਂ ਸਾਲ ਸੰਬੰਧੀ ਮੁਸ਼ਾਇਰੇ ਦਾ ਰੰਗਾਰੰਗ ਆਯੋਜਨ

B M Fredrick, Brown Hospital WhatsApp on 6th January 2026 at 17:52 Regarding Christmas and New Year 

ਬਰਾਉਨ ਮੈਮੋਰੀਅਲ ਹਸਪਤਾਲ ਇੰਪਲਾਈਜ਼ ਯੂਨੀਅਨ ਵੱਲੋਂ ਵਿਸ਼ੇਸ਼ ਉਪਰਾਲਾ 


ਲੁਧਿਆਣਾ: 6 ਜਨਵਰੀ 2026: (ਮੀਡੀਆ ਲਿੰਕ ਰਵਿੰਦਰ//ਸਾਹਿਤ ਸਕਰੀਨ ਡੈਸਕ):: 
ਕ੍ਰਿਸਮਿਸ ਅਤੇ ਨਵੇਂ ਸਾਲ ਦੇ ਮੌਕੇ ਤੇ ਸੀ ਐਮ ਸੀ ਹਸਪਤਾਲ ਨਾਲ ਜੁੜੇ ਹੋਏ ਪੁਰਾਣੇ ਸੋਸ਼ਲ ਵਰਕਰ ਬੀ ਐਮ ਫ੍ਰੈਡਰਿਕ ਦੀ ਦੇਖਰੇਖ ਹੇਠ ਬਰਾਊਨ ਮੈਮੋਰੀਅਲ ਹਸਪਤਾਲ ਇੰਪਲਾਈਜ਼ ਯੂਨੀਅਨ ਵੱਲੋਂ ਹਰ ਸਾਲ ਬੜਾ ਸਾਫ ਸੁਥਰਾ ਰੰਗਾਰੰਗ ਪ੍ਰੋਗਰਾਮ ਕਰਦੇ ਹਨ। ਇਸ ਆਯੋਜਨ ਵਿੱਚ ਵਿੱਚ ਮਸੀਹੀ ਭਜਨ ਕੀਰਤਨ, ਸੱਭਿਆਚਾਰਕ ਗੀਤ ਸੰਗੀਤ ਅਤੇ ਮੁਸ਼ਾਇਰਾ ਵੀ ਸ਼ਾਮਲ ਹੁੰਦਾ ਹੈ। ਇਸ ਪ੍ਰੋਗਰਾਮ ਨੂੰ ਦੇਖਣ ਲਈ ਵੱਡਿਆਂ ਵੱਡਿਆਂ ਸ਼ਖਸੀਅਤਾਂ ਉਚੇਚ ਨਾਲ ਪਹੁੰਚਦਿਆਂ ਹਨ। 

ਇਸ ਵਾਰ ਵੀ ਲੋਕ ਇਸ ਮੌਕੇ 'ਤੇ  ਹੁੰਮਹੁਮਾ ਕੇ ਪੁੱਜੇ। ਇਹਨਾਂ ਵਿੱਚ ਸ਼੍ਰੀ ਅਸ਼ੋਕ ਪਰਾਸ਼ਰ ਐਮ.ਐਲ.ਏ. ਲੁਧਿਆਣਾ ਸੈਂਟ੍ਰਲ, ਸ਼੍ਰੀ ਦਰਸ਼ਨ ਅਰੋੜਾ, ਚੇਅਰਮੈਨ ਸਿਟੀਜ਼ਨ ਕੌਂਸਿਲ ਲੁਧਿਆਣਾ, ਸ. ਮਨਪ੍ਰੀਤ ਸਿੰਘ ਮੰਨਾ ਕੌਂਸਲਰ, ਸ਼੍ਰੀ ਸਰਵਣ ਸਹਿਗਲ,ਡਾਇਰੈਕਟਰਟ ਜੀ ਐਸ ਫਾਉਂਡੇਸ਼ਨ ਕਾਲਜ ਆਫ ਲਾਅ ਲੁਧਿਆਣਾ, ਡਾ. ਬਲਵਿੰਦਰ ਸਿੰਘ, ਡਰਗ ਸਾਇੰਟਿਸਟ,    ਸ਼੍ਰੀ ਏਲਫਰੇਡ ਗੁਡਵਿਨ ਮੈਂਬਰ, ਕ੍ਰਿਸਚੀਅਨ ਵੈਲਫੇਅਰ ਬੋਰਡ, ਪੰਜਾਬ ਸਰਕਾਰ, ਸ. ਬਲਜੀਤ ਸਿੰਘ ਦੁਖੀਆ, ਸ਼੍ਰੀ ਮੇਜਰ ਸਿੰਘ ਮੈਂਬਰ ਕ੍ਰਿਸਚੀਅਨ ਨੈਸ਼ਨਲ ਫਰੰਟ, ਸ. ਐਮ.ਐਸ.ਭਾਟੀਆ ਅਤੇ ਸ਼੍ਰੀ ਜਗਦੀਸ਼ ਚੰਦ, ਟਰੇਡ ਯੂਨੀਅਨ ਨੇਤਾ ਬਤੌਰ ਮੁੱਖ  ਮਹਿਮਾਨ ਸ਼ਾਮਲ ਹੋਏ।

ਇਸ ਮੁਸ਼ਾਇਰੇ ਵਿੱਚ ਦੀ ਨਜ਼ਾਮਤ ਪਾਦਰੀ ਪ੍ਰੇਮ ਸ਼ਾਰਦਾ “ਆਸੀ” ਵਲੋਂ ਕੀਤੀ ਗਈ ਅਤੇ ਰਾਬਰਟ ਬੀ. ਐਲ ਨਾਦਾਨ, ਪੌਲ ਸੰਸਾਰਪੁਰੀ,ਥਾਮਸ ਫ੍ਰੈਂਕਲਿਨ ‘ਬੇਤਾਬ’, ਸੁਨੀਲ ਕੁਮਾਰ ‘ਮੋਹਸਿਨ’, ਅਨੁਰਾਗ ‘ਮੰਜ਼ਰ’, ਐਸ.ਕੇ.ਪਾਟਿਲ ‘ਨਾਕਾਮ’, ਸੈਮ ‘ਮੁਸਾਫਿਰ’ ਦੁਆਰਾ ਨਜ਼ਮਾਂ ਪੇਸ਼ ਕੀਤੀਆਂ ਗਈਆਂ ਅਤੇ ਰਵਿੰਦਰ ਕੌਰ ਅਤੇ ਟੈਰੀ ਲਾਰੰਸ ਦੁਆਰਾ ਗੀਤ ਪੇਸ਼ ਕੀਤੇ ਗਏ।
ਸੀਪੀਆਈ ਆਗੂ ਐਮ ਐਸ ਭਾਟੀਆ ਨੇ ਵੀ ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚ ਕੇ ਸਮੂਹ ਭਾਈਚਾਰੇ ਨੂੰ ਕ੍ਰਿਸਮਿਸ ਅਤੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ,

ਇਸ ਸਲਾਨਾ ਪ੍ਰੋਗਰਾਮ ਦੇ ਲਈ ਜਨਾਬ ਮੌਲਾਣਾ ਮੁਹੰਮਦ ਉਸਮਾਨ ਲੁਧਿਆਣਵੀ ਸ਼ਾਹੀ ਇਮਾਮ, ਡਾ. ਇਕਬਾਲ ਸਿੰਘ, ਡਾ. ਐਨ ਆਰ ਮਲਹੋਤਰਾ, ਸ. ਬਲਵਿੰਦਰ ਸਿੰਘ ਲਾਇਲਪੁਰੀ, ਸ੍ਰੀ. ਵਿਪਨ ਸਾਗਰ ਪ੍ਰਧਾਨ ਡਿਸਟ੍ਰਿਕਟ ਬਾਰ ਕੌਂਸਲ, ਲੁਧਿਆਣਾ, ਐਡਵੋਕੇਟ ਐਸ.ਕੇ. ਬਾਵਾ,ਸ਼੍ਰੀ ਸੁਖਬੀਰ ਸਿੰਘ, ਸੁਰਿੰਦਰ ਸਿੰਘ ਖੱਕ ਐਡਵੋਕੇਟ, ਪ੍ਰਿੰਸ, ਕੁਨਾਲ ਵੋਹਰਾ, ਨਵਜੋਤ ਸਿਧੂ, ਬਲਰਾਜ ਕੌਰ ਗਿੱਲ, ਸੁਰੀਤੀ ਸੇਠੀ, ਸ਼੍ਰੀ ਰਮੇਸ਼ ਲਾਲ ਰਮਤਾ, ਮੈਂਬਰ ਬਾਰ ਕੌਂਸਲ, ਐਡਵੋਕੇਟ ਸੰਦੀਪ, ਅਮਨਦੀਪ ਸਿੰਘ ਚਾਵਲਾ, ਸੀ.ਐਮ.ਸੀ ਦੇ ਅਧਿਕਾਰੀਆਂ ਅਤੇ ਸਰਬ ਧਰਮਾਂ ਦੇ ਧਾਰਮਿਕ ਆਗੂਆਂ ਦੁਆਰਾ ਨਵੇਂ ਸਾਲ ਅਤੇ ਪ੍ਰੌਗਰਾਮ ਦੀ ਕਾਮਯਾਬੀ ਲਈ ਆਪਣੀਆਂ ਸ਼ੁਭਕਾਮਨਾਵਾਂ ਪੇਸ਼ ਕੀਤੀਆਂ। ਕਰਨ ਕੁਮਾਰ ਅਤੇ ਨਰਸਿੰਗ ਵਿਭਾਗ ਅਤੇ ਕੋਰੀਅਰ ਸੈਕਸ਼ਨ ਦੇ ਕਰਮਚਾਰੀਆਂ ਵਲੋਂ ਪ੍ਰੌਗ੍ਰਾਮ ਦੇ ਪ੍ਰਬੰਧਨ ਵਿੱਚ ਉਚੇਚੀ ਸੇਵਾ ਦਿਤੀ ਗਈ।  

ਇਸ ਪ੍ਰੋਗਰਾਮ ਨੂੰ ਦੇਖਣ ਲਈ ਦੂਰੋਂ ਨੇੜਿਓਂ ਬਹੁਤ ਸਾਰੀਆਂ ਸੰਗਤਾਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਪੁੱਜੀਆਂ। ਸ਼੍ਰੀ ਫ੍ਰੈਡ੍ਰਿਕ ਨੇ ਕਿਹਾ ਕਿ ਭਵਿੱਖ ਵਿੱਚ ਅਸੀਂ ਆਪਣੀ ਟੀਮ ਨਾਲ ਰਲ ਕੇ ਹੋਰ ਵਧੇਰੇ ਚੰਗਾ ਪ੍ਰੋਗਰਾਮ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। 

No comments:

Post a Comment